ਪੰਜਾਬੀ, پنجابی‎: translationQuestions Print

Updated ? hours ago # views See on WACS

Matthew 1

Matthew 1:1

ਯਿਸੂ ਮਸੀਹ ਦੀ ਕੁਲਪੱਤ੍ਰੀ ਵਿੱਚ ਕਿਹੜੇ ਪੁਰਖੇ, ਉਹਨਾਂ ਦੀ ਵਿਸ਼ੇਸ਼ਤਾ ਅਨੁਸਾਰ ਪਹਿਲਾਂ ਸੂਚੀ ਵਿੱਚ ਸਨ ?

ਅਬਰਾਹਾਮ ਅਤੇ ਦਾਊਦ ਪਹਿਲੇ ਦੋ ਪੁਰਖੇ ਸਨ[1:1]

Matthew 1:4

None

Matthew 1:7

None

Matthew 1:9

None

Matthew 1:12

None

Matthew 1:15

ਕੁਲਪੱਤ੍ਰੀ ਦੇ ਅੰਤ ਵਿੱਚ ਕਿਸਦੀ ਤੀਵੀਂ ਦਾ ਨਾਮ ਹੈ ਅਤੇ ਉਸਦਾ ਨਾਮ ਕਿਉਂ ਲਿਆ ਗਿਆ ਹੈ ?

ਉਹ ਮਰਿਯਮ ਜੋ ਯੂਸਫ਼ ਦੀ ਤੀਵੀਂ , ਉਸਦਾ ਨਾਮ ਲਿਆ ਗਿਆ ਕਿਉਂਕਿ ਉਸ ਤੋਂ ਯਿਸੂ ਨੇ ਜਨਮ ਲਿਆ ਸੀ [1:16]

Matthew 1:18

ਮਰਿਯਮ ਅਤੇ ਯੂਸਫ਼ ਦੇ ਇੱਕਠੇ ਹੋਣ ਤੋਂ ਪਹਿਲਾ ਮਰਿਯਮ ਦੇ ਨਾਲ ਕੀ ਹੋਇਆ ?

ਉ.ਮਰਿਯਮ ਅਤੇ ਯੂਸਫ਼ ਦੇ ਇੱਕਠੇ ਹੋਣ ਤੋਂ ਪਹਿਲਾ ਮਰਿਯਮ ਪਵਿੱਤਰ ਆਤਮਾ ਦੇ ਦੁਆਰਾ ਗਰਭਵਤੀ ਪਾਈ ਗਈ [1:18]

ਯੂਸਫ਼ ਕਿਸ ਤਰ੍ਹਾਂ ਦਾ ਮਨੁੱਖ ਸੀ?

ਯੂਸਫ਼ ਇੱਕ ਧਰਮੀ ਮਨੁੱਖ ਸੀ[1:19]

ਜਦੋਂ ਯੂਸਫ਼ ਨੇ ਮਰਿਯਮ ਦੇ ਗਰਭਵਤੀ ਹੋਣ ਦੀ ਗੱਲ ਸੁਣੀ ਤਾਂ ਉਸ ਨੇ ਕੀ ਕਰਨ ਦਾ ਫ਼ੈਸਲਾ ਕੀਤਾ ?

ਯੂਸਫ਼ ਨੇ ਮਰਿਯਮ ਦੇ ਨਾਲ ਚੁਪ ਚਾਪ ਮੰਗਣੀ ਤੋਂੜਨ ਦਾ ਫੈਸਲਾ ਕੀਤਾ [1:19]

Matthew 1:20

ਯੂਸਫ਼ ਨਾਲ ਕੀ ਹੋਇਆ ਕਿ ਉਸਨੇ ਮਰਿਯਮ ਨਾਲ ਮੰਗਣੀ ਨੂੰ ਕਾਇਮ ਰਖਿਆ ?

ਉ.ਇੱਕ ਦੂਤ ਨੇ ਯੂਸਫ਼ ਨੂੰ ਸੁਫ਼ਨੇ ਵਿੱਚ ਕਿਹਾ ਕਿ ਮਰਿਯਮ ਨੂੰ ਆਪਣੀ ਤੀਵੀਂ ਬਣਾ ਲੈ ਕਿਉਂਕਿ ਜੋ ਬੱਚਾ ਉਸਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ [1:20]

ਯੂਸਫ਼ ਨੂੰ ਉਸ ਬੱਚੇ ਦਾ ਨਾਮ ਯਿਸੂ ਰੱਖਣ ਲਈ ਕਿਉਂ ਕਿਹਾ ?

ਉ.ਯੂਸਫ਼ ਨੂੰ ਉਸ ਬੱਚੇ ਦਾ ਨਾਮ ਯਿਸੂ ਰੱਖਣ ਨੂੰ ਇਸ ਲਈ ਕਿਹਾ ਕਿਉਂਕਿ ਉਹ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ [1:21]

Matthew 1:22

ਇਸ ਘਟਨਾ ਨਾਲ ਪੁਰਾਣੇ ਨਿਯਮ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ ?

ਪੁਰਾਣੇ ਨਿਯਮ ਦੀ ਇਹ ਭਵਿੱਖਬਾਣੀ ਪੂਰੀ ਹੋਈ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸਦਾ ਨਾਮ ਇੰਮਾਨੂਏਲ ਰੱਖਣਗੇ ਜਿਸਦਾ ਅਰਥ "ਪਰਮੇਸ਼ੁਰ ਸਾਡੇ ਨਾਲ "[1:23]

Matthew 1:24

ਯੂਸਫ਼ ਨੇ ਕੀ ਨਾ ਕਰਨ ਦਾ ਧਿਆਨ ਰੱਖਿਆ ਜਦੋਂ ਤੱਕ ਮਰਿਯਮ ਨੇ ਯਿਸੂ ਨੂੰ ਜਨਮ ਨਾ ਦਿੱਤਾ ?

ਉ.ਯੂਸਫ਼ ਨੇ ਧਿਆਨ ਰੱਖਿਆ ਉਹ ਉਹਨਾਂ ਸਮਾ ਉਸ ਨਾਲ ਨਾ ਸੌਂਵੇ ਜਦੋਂ ਤੱਕ ਮਰਿਯਮ ਯਿਸੂ ਨੂੰ ਜਨਮ ਨਾ ਦੇ ਦਿੱਤਾ [1:25]

Matthew 2

Matthew 2:1

ਯਿਸੂ ਕਿੱਥੇ ਪੈਦਾ ਹੋਇਆ ?

ਯਿਸੂ ਯਹੁਦਿਯਾ ਦੇ ਬੈਤਲਹਮ ਵਿੱਚ ਪੈਦਾ ਹੋਇਆ[2:1]

ਪੂਰਬ ਤੋਂ ਆਏ ਵਿਦਵਾਨਾਂ ਨੇ ਯਿਸੂ ਨੂੰ ਕੀ ਰੁਤਬਾ ਦਿੱਤਾ ?

ਉ.ਪੂਰਬ ਤੋਂ ਆਏ ਵਿਦਵਾਨਾਂ ਨੇ ਯਿਸੂ ਨੂੰ ਯਹੁਦਿਯਾ ਦੇ ਰਾਜਾ ਦਾ ਰੁਤਬਾ ਦਿੱਤਾ [2:2]

ਵਿਦਵਾਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਯਹੁਦਿਯਾ ਦਾ ਰਾਜਾ ਪੈਦਾ ਹੋ ਗਿਆ ਹੈ ?

ਵਿਦਵਾਨਾਂ ਨੇ ਪੂਰਬ ਵਿੱਚ ਯਹੁਦਿਯਾ ਦੇ ਰਾਜੇ ਦਾ ਤਾਰਾ ਡਿੱਠਾ[2:2]

ਰਾਜਾ ਹੇਰੋਦੇਸ ਨੇ ਕਿਸ ਤਰ੍ਹਾਂ ਵਿਵਹਾਰ ਕੀਤਾ ਜਦੋਂ ਉਸਨੇ ਇਸ ਖ਼ਬਰ ਨੂੰ ਵਿਦਵਾਨਾਂ ਕੋਲੋ ਸੁਣਿਆ ?

ਉ.ਜਦੋਂ ਰਾਜਾ ਹੇਰੋਦੇਸ ਨੇ ਇਸ ਖ਼ਬਰ ਨੂੰ ਵਿਦਵਾਨਾਂ ਕੋਲੋ ਸੁਣਿਆ ਤਾਂ ਉਹ ਘਬਰਾ ਗਿਆ [2:3]

Matthew 2:4

ਪ੍ਰਧਾਨ ਜਾਜਕਾਂ ਅਤੇ ਉਪਦੇਸ਼ਕਾਂ ਨੇ ਕਿਸ ਤਰ੍ਹਾਂ ਪਤਾ ਕੀਤਾ ਕਿ ਮਸੀਹ ਕਿੱਥੇ ਪੈਦਾ ਹੋਵੇਗਾ ?

ਉਹਨਾਂ ਨੂੰ ਭਵਿੱਖਬਾਣੀ ਦਾ ਪਤਾ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਮਸੀਹ ਬੈਤਲਹਮ ਵਿੱਚ ਪੈਦਾ ਹੋਵੇਗਾ [2:5-6]

Matthew 2:7

None

Matthew 2:9

ਵਿਦਵਾਨਾਂ ਨੇ ਕਿਸ ਤਰ੍ਹਾਂ ਪੱਕਾ ਪਤਾ ਕੀਤਾ ਕਿ ਮਸੀਹ ਕਿੱਥੇ ਜੰਮਿਆ ਹੈ?

ਉ.ਪੂਰਬ ਤੋਂ ਇਕ ਤਾਰਾ ਉਹਨਾਂ ਦੇ ਅੱਗੇ ਚੱਲਿਆ, ਜਿੱਥੇ ਯਿਸੂ ਪੈਦਾ ਹੋਇਆ ਉੱਥੇ ਠਹਿਰ ਗਿਆ [2:9]

Matthew 2:11

ਯਿਸੂ ਕਿੰਨੇ ਸਮੇਂ ਦਾ ਸੀ ਜਦੋ ਵਿਦਵਾਨ ਉਸਨੂੰ ਦੇਖਣ ਲਈ ਆਏ ?

ਉ.ਯਿਸੂ ਉਸ ਸਮੇਂ ਇੱਕ ਨਵਾ ਬਾਲਕ ਹੀ ਸੀ ਜਦੋਂ ਵਿਦਵਾਨ ਉਸਨੂੰ ਦੇਖਣ ਲਈ ਆਏ [2:11]

ਯਿਸੂ ਨੂੰ ਵਿਦਵਾਨਾਂ ਨੇ ਕੀ ਤੋਂਹਫ਼ੇ ਦਿੱਤੇ ?

ਵਿਦਵਾਨਾਂ ਨੇ ਯਿਸੂ ਨੂੰ ਤੋਂਹਫ਼ੇ ਦੇ ਰੂਪ ਵਿੱਚ ਸੋਨਾ , ਲੁਬਾਣ ਅਤੇ ਗੰਧਰਸ ਭੇਟ ਕੀਤੇ [2:11]

ਵਿਦਵਾਨ ਕਿਸ ਰਸਤੇ ਤੋਂ ਆਪਣੇ ਘਰਾਂ ਨੂੰ ਗਏ ਅਤੇ ਉਹ ਇਸ ਰਸਤੇ ਤੋਂ ਕਿਉਂ ਗਏ?

ਵਿਦਵਾਨ ਕਿਸੇ ਹੋਰ ਰਸਤੇ ਤੋਂ ਆਪਣੇ ਘਰਾਂ ਨੂੰ ਗਏ ਕਿਉਂਕਿ ਉਹਨਾਂ ਨੂੰ ਸੁਫ਼ਨੇ ਵਿੱਚ ਪਰਮੇਸ਼ੁਰ ਦੀ ਵੱਲੋਂ ਚੇਤਾਵਨੀ ਮਿਲੀ ਕਿ ਉਹ ਮੁੜ ਹੇਰੋਦੇਸ ਕੋਂਲ ਨਾ ਜਾਣ[2:12]

Matthew 2:13

ਯੂਸਫ਼ ਨੇ ਸੁਫ਼ਨੇ ਵਿੱਚ ਕੀ ਚੇਤਾਵਨੀ ਪਾਈ ?

ਯੂਸਫ਼ ਨੇ ਸੁਫ਼ਨੇ ਵਿੱਚ ਚੇਤਾਵਨੀ ਪਾਈ ਕਿ ਉਹ ਯਿਸੂ ਅਤੇ ਮਰਿਯਮ ਨੂੰ ਲੈਕੇ ਮਿਸਰ ਵਿੱਚ ਭੱਜ ਜਾਣ ਕਿਉਂਕਿ ਹੇਰੋਦੇਸ ਯਿਸੂ ਨੂੰ ਮਾਰਨ ਲਈ ਆ ਰਿਹਾ ਹੈ [2:13]

ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਮਿਸਰ ਤੋਂ ਵਾਪਸ ਆਇਆ ?

ਉਹ ਭਵਿੱਖਬਾਣੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਸੱਦਾਂਗਾ ਯਿਸੂ ਦੇ ਮਿਸਰ ਵਿੱਚੋਂ ਵਾਪਸ ਆਉਣ ਤੇ ਪੂਰੀ ਹੋਈ[2:15]

Matthew 2:16

ਹੇਰੋਦੇਸ ਨੇ ਕੀ ਕੀਤਾ ਜਦੋਂ ਵਿਦਵਾਨ ਉਸ ਦੇ ਕੋਲ ਵਾਪਸ ਨਹੀਂ ਆਏ ?

ਉ.ਹੇਰੋਦੇਸ ਨੇ ਬੈਤਲਹਮ ਦੇ ਆਲੇ ਦੁਆਲੇ ਦੇ ਸਾਰੇ ਨਰ ਬੱਚਿਆਂ ਨੂੰ ਜਿਹੜੇ ਦੋ ਸਾਲਾਂ ਅਤੇ ਉਸ ਤੋਂ ਘੱਟ ਉਮਰ ਦੇ ਸਨ ਮਾਰ ਦਿੱਤਾ [2:16]

Matthew 2:17

None

Matthew 2:19

ਯੂਸਫ਼ ਨੇ ਹੇਰੋਦੇਸ ਦੇ ਮਰਨ ਤੋਂ ਬਾਅਦ ਸੁਫ਼ਨੇ ਵਿੱਚ ਕੀ ਨਿਰਦੇਸ਼ ਪਾਇਆ ?

ਯੂਸਫ਼ ਨੇ ਸੁਫ਼ਨੇ ਵਿੱਚ ਨਿਰਦੇਸ਼ ਪਾਇਆ ਕਿ ਉਹ ਇਸਰਾਏਲ ਨੂੰ ਚੱਲਿਆ ਜਾਵੇ [2:19-20]

Matthew 2:22

ਯੂਸਫ਼ ਕਿੱਥੇ ਜਾ ਕੇ ਮਰਿਯਮ ਅਤੇ ਯਿਸੂ ਦੇ ਨਾਲ ਰਹਿਣ ਲੱਗਾ ?

ਯੂਸਫ਼ ਮਰਿਯਮ ਅਤੇ ਯਿਸੂ ਦੇ ਨਾਲ ਗਲੀਲ ਦੇ ਨਾਸਰਤ ਨਾਮ ਦੇ ਸ਼ਹਿਰ ਵਿੱਚ ਜਾ ਵੱਸਿਆ [2:22-23]

ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯੂਸਫ਼ ਆਪਣੇ ਰਹਿਣ ਲਈ ਨਵੀ ਥਾਂ ਤੇ ਗਿਆ?

ਉਹ ਭਵਿੱਖਬਾਣੀ ਪੂਰੀ ਹੋਈ ਜਿਸਦੇ ਅਨੁਸਾਰ ਮਸੀਹ ਨਾਸਰੀ ਕਹਾਵੇਗਾ [2:23]

Matthew 3

Matthew 3:1

ਯੂਹੰਨਾ ਬਪਤਿਸਮਾ ਦੇਣ ਵਾਲਾ ਉਜਾੜ ਵਿੱਚ ਕੀ ਪਰਚਾਰ ਕਰ ਰਿਹਾ ਸੀ ?

ਯੂਹੰਨਾ ਨੇ ਪਰਚਾਰ ਕੀਤਾ ਕਿ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਹੈ [3:2]

ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇਣ ਵਾਲਾ ਕੀ ਕਰਨ ਦੇ ਲਈ ਆਉਂਦਾ ਹੈ ?

ਭਵਿੱਖਬਾਣੀ ਦੇ ਅਨੁਸਾਰ ਯੂਹੰਨਾ ਬਪਤਿਸਮਾ ਦੇਣ ਵਾਲਾ ਪ੍ਰਭੂ ਦੇ ਲਈ ਰਸਤਾ ਤਿਆਰ ਕਰਨ ਦੇ ਲਈ ਆਉਂਦਾ ਹੈ [3:3]

Matthew 3:4

None

Matthew 3:7

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਕੀ ਕਰਨ ਦੇ ਲਈ ਕਿਹਾ ?

ਉ.ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਤੋਬਾ ਯੋਗ ਫ਼ਲ ਲਿਆਉਣ ਲਈ ਕਿਹਾ [3:8] ਪ੍ਰ?ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਆਪਣੇ ਮਨਾਂ ਵਿੱਚ ਕੀ ਨਾ ਸੋਚਣ ਲਈ ਕਿਹਾ ? ਉ.ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਕਿਹਾ ਕਿ ਆਪਣੇ ਮਨਾਂ ਵਿੱਚ ਇਹ ਨਾ ਸੋਚਣ ਕਿ ਉਹਨਾਂ ਦਾ ਪਿਤਾ ਅਬਰਾਹਾਮ ਹੈ [3:9]

Matthew 3:10

ਯੂਹੰਨਾ ਦੇ ਅਨੁਸਾਰ ਉਹਨਾਂ ਬਿਰਛਾਂ ਦੇ ਨਾਲ ਕੀ ਹੋਵੇਗਾ ਜੋ ਚੰਗਾ ਫ਼ਲ ਨਹੀਂ ਦਿੰਦੇ ?

ਯੂਹੰਨਾ ਨੇ ਕਿਹਾ ਕਿ ਉਹ ਹਰੇਕ ਬਿਰਛ ਜਿਹੜਾ ਚੰਗਾ ਫ਼ਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਵੇਗਾ [3:10]

ਜਿਹੜਾ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਬਾਅਦ ਵਿੱਚ ਆਉਂਦਾ ਹੈ ਉਹ ਕੀ ਕਰੇਗਾ ?

ਉਹ ਜਿਹੜਾ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਬਾਅਦ ਵਿੱਚ ਆਉਂਦਾ ਹੈ ਉਹ ਅੱਗ ਅਤੇ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਵੇਗਾ [3:11]

Matthew 3:13

ਯਿਸੂ ਨੇ ਯੂਹੰਨਾ ਨੂੰ ਕੀ ਕਿਹਾ ਤਾਂ ਜੋ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਵੇ ?

ਯਿਸੂ ਨੇ ਕਿਹਾ ਇਹ ਜੋਗ ਹੈ ਕਿ ਯੂਹੰਨਾ ਯਿਸੂ ਨੂੰ ਬਪਤਿਸਮਾ ਦੇਵੇ ਤਾਂ ਜੋ ਧਾਰਮਿਕਤਾ ਪੂਰੀ ਹੋ ਜਾਵੇ [3:15]

Matthew 3:16

ਯਿਸੂ ਨੇ ਕੀ ਦੇਖਿਆ ਜਦੋਂ ਉਹ ਪਾਣੀ ਵਿੱਚੋ ਬਾਹਰ ਆਇਆ ?

ਉ, ਜਦੋਂ ਉਹ ਪਾਣੀ ਵਿੱਚੋ ਬਾਹਰ ਆਇਆ ਤਾ ਯਿਸੂ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਦੇ ਵਾਗੂੰ ਆਪਣੇ ਉੱਪਰ ਉੱਤਰਦਾ ਦੇਖਿਆ [3:16]

ਸਵਰਗ ਤੋਂ ਆਈ ਬਾਣੀ ਨੇ ਯਿਸੂ ਦੇ ਬਪਤਿਸਮੇ ਬਾਅਦ ਕੀ ਕਿਹਾ ?

ਸਵਰਗ ਤੋਂ ਆਈ ਆਵਾਜ਼ ਨੇ ਕਿਹਾ, ਇਹ ਮੇਰਾ ਪੁੱਤਰ ਹੈ ਜਿਸ ਤੋਂ ਮੈ ਪ੍ਰਸੰਨ ਹਾਂ [3:17]

Matthew 4

Matthew 4:1

ਕਿਸਨੇ ਯਿਸੂ ਦੀ ਅਗਵਾਈ ਕੀਤੀ ਕਿ ਉਹ ਉਜਾੜ ਵਿੱਚ ਜਾ ਕੇ ਸ਼ੈਤਾਨ ਦੁਆਰਾ ਪਰਖਿਆ ਜਾਵੇ ?

ਪਵਿੱਤਰ ਆਤਮਾ ਨੇ ਯਿਸੂ ਦੀ ਅਗਵਾਈ ਕੀਤੀ ਕਿ ਉਹ ਉਜਾੜ ਵਿੱਚ ਜਾ ਕੇ ਸ਼ੈਤਾਨ ਦੁਆਰਾ ਪਰਖਿਆ ਜਾਵੇ [4:1]

ਯਿਸੂ ਨੇ ਕਿੰਨੇ ਸਮੇਂ ਦਾ ਵਰਤ ਉਜਾੜ ਵਿੱਚ ਰੱਖਿਆ ?

ਯਿਸੂ ਨੇ ਚਾਲੀ ਦਿਨ ਅਤੇ ਚਾਲੀ ਰਾਤਾਂ ਦਾ ਵਰਤ ਰੱਖਿਆ[ 4:2]

ਕਿਹੜੀ ਪਹਿਲੀ ਪ੍ਰੀਖਿਆ ਨੂੰ ਸ਼ੈਤਾਨ ਨੇ ਯਿਸੂ ਦੇ ਅੱਗੇ ਰੱਖਿਆ ?

ਸ਼ੈਤਾਨ ਨੇ ਪਹਿਲੀ ਪ੍ਰੀਖਿਆ ਲੈਣ ਲਈ ਯਿਸੂ ਨੂੰ ਪੱਥਰਾਂ ਤੋਂ ਰੋਟੀ ਬਣਾਉਣ ਲਈ ਕਿਹਾ [4:3]

ਯਿਸੂ ਨੇ ਪਹਿਲੀ ਪ੍ਰੀਖਿਆ ਦੇ ਵਿੱਚ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਇਨਸਾਨ ਨਿਰੀ ਰੋਟੀ ਨਾਲ ਨਹੀਂ ਜਿਉਂਦਾ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋ ਨਿਕਲਦਾ ਹੈ [4:4]

Matthew 4:5

ਕਿਹੜੀ ਦੂਜੀ ਪ੍ਰੀਖਿਆ ਨੂੰ ਸ਼ੈਤਾਨ ਨੇ ਯਿਸੂ ਦੇ ਅੱਗੇ ਰੱਖਿਆ ?

ਉ.ਸ਼ੈਤਾਨ ਨੇ ਪ੍ਰੀਖਿਆ ਦੇ ਲਈ ਯਿਸੂ ਨੂੰ ਆਪਣੇ ਆਪ ਨੂੰ ਹੈਕਲ ਤੋਂ ਹੇਠਾਂ ਡੇਗਣ ਲਈ ਕਿਹਾ [4:5-6]

Matthew 4:7

ਦੂਸਰੀ ਪ੍ਰੀਖਿਆ ਦਾ ਯਿਸੂ ਨੇ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਕਿ ਆਪਣੇ ਪ੍ਰਭੂ ਪਰਮੇਸ਼ੁਰ ਦਾ ਪਰਤਾਵਾ ਨਾ ਕਰ [4:7]

ਕਿਹੜੀ ਤੀਜੀ ਪ੍ਰੀਖਿਆ ਨੂੰ ਸ਼ੈਤਾਨ ਨੇ ਯਿਸੂ ਦੇ ਅੱਗੇ ਰੱਖਿਆ ?

ਉ.ਤੀਜੀ ਪ੍ਰੀਖਿਆ ਵਿੱਚ ਸ਼ੈਤਾਨ ਨੇ ਯਿਸੂ ਨੂੰ ਕਿਹਾ ਜੇ ਤੂੰ ਨਿਉਂ ਕੇ ਮੇਰੇ ਅੱਗੇ ਮੱਥਾ ਟੇਕੇ ਤਾਂ ਇਹ ਸੰਸਾਰ ਸਾ ਸਭ ਕੁਝ ਮੈਂ ਤੇਨੂੰ ਦੇ ਦਿਆਗਾ [4:8-9]

Matthew 4:10

ਤੀਸਰੀ ਪ੍ਰੀਖਿਆ ਦਾ ਯਿਸੂ ਨੇ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਕਿ ਸਿਰਫ਼ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇੱਕਲੇ ਦੀ ਉਪਾਸਨਾ ਕਰ [4:10]

Matthew 4:12

None

Matthew 4:14

ਯਿਸੂ ਦੁਆਰਾ ਕੀ ਪੂਰਾ ਹੋਇਆ ਜਦ ਉਹ ਗਲੀਲ ਤੋਂ ਕਫ਼ਰਨਾਹੂਮ ਨੂੰ ਗਿਆ?

ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ ਇਸ ਵਿੱਚ ਲਿਖਿਆ ਹੈ ਕਿ ਜਿਹੜੇ ਲੋਕ ਗਲੀਲ ਵਿੱਚ ਬੈਠੇ ਉਹਨਾਂ ਨੇ ਇੱਕ ਵੱਡਾ ਚਾਨਣ ਦੇਖਿਆ [4:15-16]

Matthew 4:17

ਯਿਸੂ ਨੇ ਪਰਚਾਰ ਦੀ ਸੁਰੂਆਤ ਵਿੱਚ ਕੀ ਕਿਹਾ ?

ਯਿਸੂ ਨੇ ਪਰਚਾਰ ਵਿੱਚ ਕਿਹਾ ਤੋਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਹੈ [4:17]

Matthew 4:18

ਯਿਸੂ ਨੇ ਪਤਰਸ ਅਤੇ ਅੰਦ੍ਰਿਰਯਾਸ ਨੂੰ ਕੀ ਬਣਨ ਲਈ ਬੁਲਾਇਆ ?

ਯਿਸੂ ਨੇ ਪਤਰਸ ਅਤੇ ਅੰਦ੍ਰਿਰਯਾਸ ਨੂੰ ਮਨੁੱਖਾਂ ਦੇ ਸ਼ਿਕਾਰੀ ਬਣਨ ਲਈ ਬੁਲਾਇਆ [4:19]

Matthew 4:21

ਪਤਰਸ,ਅੰਦ੍ਰਿਰਯਾਸ,ਯਾਕੂਬ ਅਤੇ ਯੂਹੰਨਾ ਨੂੰ ਇਸ ਕੰਮ ਲਈ ਕਿਉਂ ਬੁਲਾਇਆ ?

ਪਤਰਸ,ਅੰਦ੍ਰਿਰਯਾਸ,ਯਾਕੂਬ ਅਤੇ ਯੂਹੰਨਾ ਇਹ ਸਾਰੇ ਮੁਛਵਾਰੇ ਸੀ [4:18,21]

Matthew 4:23

ਇਸ ਸਮੇਂ ਵਿੱਚ, ਯਿਸੂ ਸਿੱਖਿਆ ਦੇਣ ਲਈ ਕਿੱਥੇ ਗਿਆ ?

ਯਿਸੂ ਨੇ ਗਲੀਲ ਦੇ ਸਮਾਜਾਂ ਵਿੱਚ ਸਿੱਖਿਆ ਦਿੱਤੀ[4:23]

ਯਿਸੂ ਦੇ ਕੋਲ ਕਿਸ ਤਰ੍ਹਾਂ ਦੇ ਲੋਕਾਂ ਨੂੰ ਲਿਆਏ ਅਤੇ ਯਿਸੂ ਨੇ ਉਹਨਾਂ ਨਾਲ ਕੀ ਕੀਤਾ ?

ਯਿਸੂ ਦੇ ਕੋਲ ਉਹਨਾਂ ਲੋਕਾਂ ਨੂੰ ਲਿਆਏ ਜਿਹਨਾਂ ਨੂੰ ਬਿਮਾਰੀਆਂ,ਭੂਤ ਚਿੰਬੜੇ ਹੋਏ ਸਨ ਅਤੇ ਯਿਸੂ ਨੇ ਉਹਨਾਂ ਨੂੰ ਚੰਗਾ ਕੀਤਾ [4:24]

ਇਸ ਸਮੇਂ ਵਿੱਚ ਕਿੰਨੇ ਕੁ ਲੋਕ ਯਿਸੂ ਦੇ ਮਗਰ ਹੋ ਤੁਰੇ ?

ਉ.ਇਸ ਸਮੇਂ ਵਿੱਚ ਵੱਡੀਆਂ ਭੀੜਾਂ ਯਿਸੂ ਦੇ ਮਗਰ ਹੋ ਤੁਰੀਆਂ[4:25]

Matthew 5

Matthew 5:1

ਦਿਲ ਦੇ ਗਰੀਬ ਲੋਕ ਕਿਉਂ ਧੰਨ ਹਨ ?

ਉ.ਦਿਲ ਦੇ ਗਰੀਬ ਲੋਕ ਧੰਨ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ [5:3]

ਜਿਹੜੇ ਸੋਗ ਕਰਦੇ ਉਹ ਕਿਉਂ ਧੰਨ ਹਨ?

ਉ? ਜਿਹੜੇ ਸੋਗ ਕਰਦੇ ਹਨ ਉਹ ਧੰਨ ਹਨ ਕਿਉਕਿ ਉਹ ਸਾਂਤ ਕੀਤੇ ਜਾਣਗੇ [5:4]

Matthew 5:5

ਜਿਹੜੇ ਹਲੀਮ ਹਨ ਉਹ ਕਿਉਂ ਧੰਨ ਹਨ ?

ਉ.ਜਿਹੜੇ ਹਲੀਮ ਹਨ ਉਹ ਧੰਨ ਹਨ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ [5:5]

ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਤਿਹਾਏ ਹਨ ਉਹ ਕਿਉਂ ਧੰਨ ਹਨ ?

ਉ.ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਤਿਹਾਏ ਹਨ ਉਹ ਧੰਨ ਹਨ ਕਿਉਂਕਿ ਉਹ ਰਜਾਏ ਜਾਣਗੇ [5:6]

Matthew 5:9

None

Matthew 5:11

ਜਿਹੜੇ ਯਿਸੂ ਦੇ ਨਾਮ ਕਰਕੇ ਸਤਾਏ ਅਤੇ ਬੇਇਜ਼ਤ ਕੀਤੇ ਜਾਂਦੇ ਹਨ ਉਹ ਕਿਉਂ ਧੰਨ ਹਨ?

ਜਿਹੜੇ ਯਿਸੂ ਦੇ ਨਾਮ ਕਰਕੇ ਸਤਾਏ ਅਤੇ ਬੇਇਜ਼ਤ ਕੀਤੇ ਜਾਂਦੇ ਹਨ ਉਹ ਧੰਨ ਹਨ ਕਿਉਂਕਿ ਉਹਨਾਂ ਦਾ ਸਵਰਗ ਵਿੱਚ ਵੱਡਾ ਫ਼ਲ ਹੈ [5:11-12]

Matthew 5:13

None

Matthew 5:15

ਕਿਸ ਤਰ੍ਹਾਂ ਵਿਸ਼ਵਾਸੀਆਂ ਦਾ ਚਾਨਣ ਲੋਕਾਂ ਉੱਤੇ ਚਮਕੇਗਾ ?

ਉ.ਵਿਸ਼ਵਾਸੀਆਂ ਦਾ ਚਾਨਣ ਲੋਕਾਂ ਉੱਤੇ ਉਹਨਾਂ ਦੇ ਸ਼ੁਭ ਕੰਮਾਂ ਨਾਲ ਚਮਕੇਗਾ [5:15-16]

Matthew 5:17

ਪੁਰਾਣੇ ਨਿਯਮ ਦੇ ਨਬੀਆਂ ਅਤੇ ਬਿਵਸਥਾ ਨਾਲ ਯਿਸੂ ਕੀ ਕਰਨ ਲਈ ਆਇਆ ?

ਉ.ਪੁਰਾਣੇ ਨਿਯਮ ਦੇ ਨਬੀਆਂ ਅਤੇ ਬਿਵਸਥਾ ਨੂੰ ਯਿਸੂ ਪੂਰਾ ਕਰਨ ਲਈ ਆਇਆ [5:17]

Matthew 5:19

ਸਵਰਗ ਰਾਜ ਵਿੱਚ ਕੌਣ ਮਹਾਨ ਕਹਾਵੇਗਾ ?

ਜਿਹੜਾ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰਦਾ ਅਤੇ ਹੋਰਨਾਂ ਨੂੰ ਇਹ ਸਿਖਾਉਂਦਾ ਹੈ ਉਹ ਸਵਰਗ ਰਾਜ ਵਿੱਚ ਮਹਾਨ ਕਹਾਵੇਗਾ [5:19]

Matthew 5:21

ਯਿਸੂ ਨੇ ਕਿਹਾ ਕਿ ਸਿਰਫ਼ ਉਹ ਨਹੀਂ ਜਿਹੜੇ ਖੂਨ ਕਰਦੇ ਹਨ ਉਹ ਹੀ ਅਦਾਲਤ ਵਿੱਚ ਸਜ਼ਾ ਪਾਉਣਗੇ ਪਰ ਹੋਰ ਕਿਹੜੇ ਹਨ ਜਿਹੜੇ ਸਜ਼ਾ ਪਾਉਣਗੇ ?

ਯਿਸੂ ਨੇ ਕਿਹਾ ਕਿ ਸਿਰਫ਼ ਉਹ ਨਹੀਂ ਜਿਹੜੇ ਖੂਨ ਕਰਦੇ ਹਨ ਪਰ ਜਿਹੜੇ ਆਪਣੇ ਭਰਾ ਨਾਲ ਕ੍ਰੋਧ ਕਰਦੇ ਹਨ ਉਹ ਵੀ ਅਦਾਲਤ ਵਿੱਚ ਸਜ਼ਾ ਪਾਉਣਗੇ[5:21-22]

Matthew 5:23

ਯਿਸੂ ਨੇ ਕੀ ਕਰਨ ਲਈ ਕਿਹਾ ਜੇਕਰ ਤੁਸੀਂ ਆਪਣੇ ਭਾਈ ਨਾਲ ਖੋਟ ਕਮਾਈ ਹੈ ?

ਯਿਸੂ ਨੇ ਜਾ ਕੇ ਮੇਲ ਕਰਨ ਲਈ ਕਿਹਾ ਜੇਕਰ ਤੁਸੀਂ ਆਪਣੇ ਭਾਈ ਨਾਲ ਖੋਟ ਕਮਾਈ ਹੈ[5:23-24]

Matthew 5:25

ਯਿਸੂ ਨੇ ਆਪਣੇ ਮੁਦੱਈ ਨਾਲ ਅਦਾਲਤ ਦੇ ਰਸਤੇ ਵਿੱਚ ਕੀ ਕਰਨ ਨੂੰ ਕਿਹਾ ?

ਯਿਸੂ ਨੇ ਆਪਣੇ ਮੁਦੱਈ ਨਾਲ ਅਦਾਲਤ ਦੇ ਰਸਤੇ ਵਿੱਚ ਮੇਲ ਮਿਲਾਪ ਕਰਨ ਲਈ ਕਿਹਾ [5:25]

Matthew 5:27

ਯਿਸੂ ਨੇ ਸਿਰਫ਼ ਜ਼ਨਾਹ ਕਰਨ ਨੂੰ ਹੀ ਬੁਰਾ ਨਹੀਂ ਕਿਹਾ ਪਰ ਉਸ ਨਾਲ ਕਿਸ ਨੂੰ ਬੁਰਾ ਕਿਹਾ ?

ਯਿਸੂ ਨੇ ਸਿਰਫ਼ ਜ਼ਨਾਹ ਕਰਨ ਨੂੰ ਹੀ ਬੁਰਾ ਨਹੀਂ, ਪਰ ਜੋ ਕਿਸੇ ਔਰਤ ਨੂੰ ਬੁਰੀ ਇਛਿਆ ਨਾਲ ਵੀ ਦੇਖਦਾ ਹੈ ਇਹ ਵੀ ਬੁਰਾਈ ਹੈ [5:27-28]

Matthew 5:29

ਯਿਸੂ ਨੇ ਕੀ ਕਰਨ ਲਈ ਕਿਹਾ ਜੇਕਰ ਕੋਈ ਵੀ ਤੁਹਾਡੇ ਤੋਂ ਪਾਪ ਕਰਵਾਵੇ ਉਸ ਨਾਲ ਕੀ ਕਰੋ?

ਯਿਸੂ ਨੇ ਕਿਹਾ ਜੇਕਰ ਕੋਈ ਵੀ ਤੁਹਾਡੇ ਤੋਂ ਪਾਪ ਕਰਵਾਵੇ ਤਾਂ ਉਹਨੂੰ ਵੱਢ ਕੇ ਸੁੱਟ ਦੇ ?[5:29-30]

Matthew 5:31

ਯਿਸੂ ਕਿਸ ਕੰਮ ਕਰਕੇ ਆਪਣੀ ਤੀਵੀਂ ਨੂੰ ਤਿਆਗਣ ਲਈ ਕਹਿੰਦਾ ਹੈ ?

ਯਿਸੂ ਹਰਾਮਕਾਰੀ ਕਰਕੇ ਆਪਣੀ ਤੀਵੀਂ ਨੂੰ ਤਿਆਗਣ ਲਈ ਕਹਿੰਦਾ ਹੈ [5:32]

ਜਿਹੜਾ ਪਤੀ ਆਪਣੀ ਤੀਵੀਂ ਨੂੰ ਤਿਆਗਦਾ ਹੈ ਉਹ ਦੁਆਰਾ ਵਿਆਹੀ ਜਾਂਦੀ ਹੈ ਤਾਂ ਉਹ ਉਸ ਨਾਲ ਕੀ ਕਰਦਾ ਹੈ ?

ਜਿਹੜਾ ਪਤੀ ਆਪਣੀ ਤੀਵੀਂ ਨੂੰ ਤਿਆਗਦਾ ਹੈ ਅਤੇ ਉਸਦਾ ਦੁਆਰਾ ਵਿਆਹ ਹੁੰਦਾ ਹੈ ਤਾਂ ਉਹ ਉਸ ਨਾਲ ਜ਼ਨਾਹ ਕਰਦਾ ਹੈ [5:32]

Matthew 5:33

None

Matthew 5:36

ਯਿਸੂ ਕੀ ਕਰਨ ਨੂੰ ਕਹਿੰਦਾ ਹੈ ਕਿ ਅਸੀਂ ਸਹੁੰ ਖਾਈਏ ਨਾ ਅਕਾਸ਼ ਦੀ , ਨਾ ਧਰਤੀ ਦੀ , ਨਾ ਯਰੂਸ਼ਲਮ ਅਤੇ ਨਾ ਆਪਣੇ ਸਿਰ ਦੀ ?

ਯਿਸੂ ਇਹਨਾਂ ਸਾਰੀਆਂ ਸਹੁੰ ਦੀ ਬਜਾਏ ਆਪਣੀ ਹਾਂ ਦੀ ਹਾਂ ਅਤੇ ਨਾਂ ਦੀ ਨਾਂ ਰੱਖਣ ਨੂੰ ਕਹਿੰਦਾ ਹੈ [5:33-37]

Matthew 5:38

ਯਿਸੂ ਸਾਨੂੰ ਕੀ ਕਰਨ ਨੂੰ ਕਹਿੰਦਾ ਹੈ ਜਿਹੜੇ ਸਾਡੇ ਨਾਲ ਵੈਰ ਰੱਖਦੇ ਹਨ ?

ਯਿਸੂ ਸਾਨੂੰ ਉਹਨਾਂ ਨਾਲ ਵੈਰ ਨਾਂ ਰੱਖਣ ਨੂੰ ਕਹਿੰਦਾ ਹੈ ਜਿਹੜੇ ਸਾਡੇ ਨਾਲ ਵੈਰ ਰੱਖਦੇ ਹਨ [5:38-39]

Matthew 5:40

None

Matthew 5:43

ਯਿਸੂ ਸਾਨੂੰ ਉਹਨਾਂ ਦੇ ਬਾਰੇ ਜਿਹੜੇ ਸਾਡੇ ਨਾਲ ਵੈਰ ਅਤੇ ਸਾਨੂੰ ਸਤਾਉਂਦੇ ਕੀ ਕਰਨ ਨੂੰ ਕਹਿੰਦਾ ਹੈ?

ਯਿਸੂ ਸਾਨੂੰ ਉਹਨਾਂ ਦੇ ਨਾਲ ਜਿਹੜੇ ਸਾਡੇ ਨਾਲ ਵੈਰ ਅਤੇ ਸਾਨੂੰ ਸਤਾਉਂਦੇ ਹਨ, ਪਿਆਰ ਕਰਨ ਅਤੇ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ [5:43-44]

Matthew 5:46

ਯਿਸੂ ਸਾਨੂੰ ਕਿਉਂ ਕਹਿੰਦਾ ਹੈ ਕਿ ਅਸੀਂ ਸਿਰਫ਼ ਉਹਨਾਂ ਨਾਲ ਹੀ ਨਹੀਂ ਜਿਹੜੇ ਸਾਨੂੰ ਪਿਆਰ ਕਰਦੇ ਹਨ ਪਰ ਆਪਣੇ ਵੈਰੀਆਂ ਨਾਲ ਵੀ ਪਿਆਰ ਰੱਖੀਏ?

ਯਿਸੂ ਕਹਿੰਦਾ ਹੈ ਜੇਕਰ ਅਸੀਂ ਉਹਨਾਂ ਨਾਲ ਹੀ ਪਿਆਰ ਕਰਦੇ ਹਾਂ ਜਿਹੜੇ ਸਾਨੂੰ ਪਿਆਰ ਕਰਦੇ ਹਨ ਤਾਂ ਸਾਨੂੰ ਕੋਈ ਫ਼ਲ ਨਹੀਂ ਮਿਲੇਗਾ ਕਿਉਂਕਿ ਪਰਾਈਆਂ ਕੋਮਾਂ ਵੀ ਇਹ ਕਰਦੀਆਂ ਹਨ [5:46-47]

Matthew 6

Matthew 6:1

ਸਾਨੂੰ ਆਪਣੇ ਧਰਾਮਿਕ ਕੰਮ ਕਿਸ ਤਰ੍ਹਾਂ ਕਰਨੇ ਚਾਹੀਦੇ ਹਨ ਕਿ ਆਪਣੇ ਸਵਰਗੀ ਪਿਤਾ ਕੋਲੋਂ ਫ਼ਲ ਪਾ ਸਕੀਏ ?

ਉ.ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਧਾਰਮਿਕ ਕੰਮਾਂ ਨੂੰ ਗੁਪਤ ਵਿੱਚ ਕਰੀਏ [6:1-4]

Matthew 6:3

None

Matthew 6:5

ਉਹ ਜਿਹੜੇ ਆਪਣੀ ਪ੍ਰਾਰਥਨਾ ਗੁਪਤ ਵਿੱਚ ਕਰਦੇ ਹਨ ਕਿਸ ਦੇ ਕੋਲੋ ਫ਼ਲ ਪਾਉਣਗੇ ?

ਉਹ ਜਿਹੜੇ ਆਪਣੀ ਪ੍ਰਾਰਥਨਾ ਗੁਪਤ ਵਿੱਚ ਕਰਦੇ ਹਨ ਆਪਣਾ ਫ਼ਲ ਸਵਰਗੀ ਪਿਤਾ ਕੋਲੋ ਪਾਉਣਗੇ[6:6]

Matthew 6:8

ਯਿਸੂ ਸਾਨੂੰ ਆਖਦਾ ਹੈ ਕਿ ਅਸੀਂ ਵਾਰ ਵਾਰ ਉਹੀ ਪ੍ਰਾਰਥਨਾ ਨਾ ਕਰੀਏ ਕਿਉਂ ਜੋ ਸਾਡਾ ਪਿਤਾ ਸਾਡੇ ਮੰਗਣ ਤੋਂ ਪਹਿਲਾਂ ਹੀ ਸਾਡੀਆਂ ਲੋੜਾਂ ਨੂੰ ਜਾਣਦਾ ਹੈ [6:6]

ਸਾਨੂੰ ਕਿੱਥੇ ਮੰਗਣ ਦੀ ਲੋੜ ਹੈ ਕਿ ਪਿਤਾ ਦੀ ਮਰਜ਼ੀ ਪੂਰੀ ਹੋਵੇ ?

ਸਾਨੂੰ ਮੰਗਣ ਦੀ ਲੋੜ ਹੈ ਕਿ ਪਿਤਾ ਜਿਵੇਂ ਤੇਰੀ ਮਰਜ਼ੀ ਸਵਰਗ ਵਿੱਚ ਪੂਰੀ ਹੁੰਦੀ ਹੈ, ਧਰਤੀ ਉੱਤੇ ਵੀ ਹੋਵੇ [6:10]

Matthew 6:11

None

Matthew 6:14

ਜੇਕਰ ਅਸੀਂ ਆਪਣੇ ਕਰਜਾਈਆਂ ਨੂੰ ਮਾਫ਼ ਨਹੀਂ ਕਰਦੇ ਤਾ ਸਾਡਾ ਪਿਤਾ ਕੀ ਕਰੇਗਾ ?

ਉ.ਜੇਕਰ ਅਸੀਂ ਆਪਣੇ ਕਰਜਾਈਆਂ ਨੂੰ ਮਾਫ਼ ਨਹੀਂ ਕਰਦੇ ਤਾ ਸਾਡਾ ਪਿਤਾ ਵੀ ਸਾਡੇ ਕਰਜ਼ ਮਾਫ਼ ਨਹੀਂ ਕਰੇਗਾ [6:15]

Matthew 6:16

ਸਾਨੂੰ ਕਿਸ ਤਰ੍ਹਾਂ ਵਰਤ ਰੱਖਨਾ ਚਾਹੀਦਾ ਹੈ ਕਿ ਸਵਰਗੀ ਪਿਤਾ ਕੋਲੋ ਫ਼ਲ ਮਿਲ ਜਾਵੇ ?

ਵਰਤ ਲੋਕਾਂ ਨੂੰ ਦਿਖਾਉਣ ਲਈ ਨਾਂ ਰੱਖੋ ਤਦ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਇਨਾਮ ਦੇਵੇਗਾ [6:16-18]

Matthew 6:19

ਸਾਨੂੰ ਆਪਣਾ ਧਨ ਕਿੱਥੇ ਅਤੇ ਕਿਉਂ ਜੋੜਨਾ ਚਾਹੀਦਾ ਹੈ?

ਸਾਨੂੰ ਆਪਣਾ ਧਨ ਸਵਰਗ ਵਿੱਚ ਜੋੜਨਾ ਚਾਹੀਦਾ ਹੈ ਕਿਉਂਕਿ ਉੱਥੇ ਨਾ ਤਾਂ ਖ਼ਰਾਬ ਅਤੇ ਨਾ ਚੋਰੀ ਹੁੰਦਾ ਹੈ [6:19-20]

ਉੱਥੇ ਸਾਡਾ ਕੀ ਹੋਵੇਗਾ ਜਿੱਥੇ ਸਾਡਾ ਧਨ ਹੁੰਦਾ ਹੈ ?

ਉੱਥੇ ਸਾਡਾ ਮਨ ਹੋਵੇਗਾ ਜਿੱਥੇ ਸਾਡਾ ਧਨ ਹੁੰਦਾ ਹੈ [6:21]

Matthew 6:22

ਉਹ ਦੋ ਮਾਲਕ ਕਿਹੜੇ ਹਨ ਜਿਹਨਾਂ ਵਿੱਚੋ ਅਸੀਂ ਚੁਣਨਾ ਹੈ ?

ਸਾਨੂੰ ਪਰਮੇਸ਼ੁਰ ਅਤੇ ਧਨ ਵਿੱਚੋ ਆਪਣਾ ਮਾਲਕ ਚੁਣਨਾ ਹੈ [6:24]

Matthew 6:25

ਸਾਨੂੰ ਆਪਣੇ ਭੋਜਨ,ਪੀਣ ਅਤੇ ਸਰੀਰਕ ਕੱਪੜਿਆਂ ਦੀ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?

ਉ.ਸਾਨੂੰ ਆਪਣੇ ਭੋਜਨ,ਪੀਣ ਅਤੇ ਸਰੀਰਕ ਕੱਪੜਿਆਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਕਿ ਸਾਡਾ ਸਵਰਗੀ ਪਿਤਾ ਪੰਛੀਆਂ ਦੀ ਚਿੰਤਾ ਕਰਦਾ ਹੈ ਅਸੀਂ ਉਹਨਾਂ ਨਾਲੋ ਵੱਧਕੇ ਹਾਂ [6:25-26]

Matthew 6:27

ਯਿਸੂ ਸਾਨੂੰ ਕੀ ਚੇਤੇ ਕਰਵਾਉਂਦਾ ਹੈ ਕਿ ਅਸੀਂ ਚਿੰਤਾ ਕਰ ਕੇ ਕੀ ਨਹੀਂ ਕਰ ਸਕਦੇ ?

ਯਿਸੂ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਅਸੀਂ ਚਿੰਤਾ ਕਰ ਕੇ ਆਪਣੀ ਉਮਰ ਦਾ ਇੱਕ ਪਲ ਵੀ ਨਹੀਂ ਵਧਾ ਸਕਦੇ [6:27]

Matthew 6:30

None

Matthew 6:32

ਸਭ ਤੋਂ ਪਹਿਲਾ ਅਸੀਂ ਕਿਸ ਨੂੰ ਭਾਲੀਏ ਤਾਂ ਜੋ ਸਾਡੀਆਂ ਧਰਤੀ ਦੀਆਂ ਸਾਰੀਆਂ ਜ਼ਰੂਰਤਾ ਪੂਰੀਆਂ ਹੋ ਜਾਣ ?

ਸਭ ਤੋਂ ਪਹਿਲਾਂ ਅਸੀਂ ਉਹ ਦੇ ਰਾਜ ਅਤੇ ਉਹ ਦੇ ਧਰਮ ਦੀ ਖੋਜ ਕਰੀਏ ਤਾਂ ਇਹ ਸਾਡੀਆਂ ਧਰਤੀ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ [6:33]

Matthew 7

Matthew 7:1

None

Matthew 7:3

ਅਸੀਂ ਪਹਿਲਾ ਕੀ ਕਰੀਏ ਕਿ ਆਪਣੇ ਭਰਾ ਦੀ ਮੱਦਦ ਲਈ ਸਾਫ਼ ਦੇਖ ਸਕੀਏ?

ਅਸੀਂ ਪਹਿਲਾ ਖੁਦ ਨੂੰ ਜਾਂਚੀਏ ਅਤੇ ਉਹ ਸ਼ਤੀਰ ਜਿਹੜਾ ਅੱਖ ਵਿੱਚ ਹੈ ਕੱਢੀਏ ਤਾਂ ਜੋ ਆਪਣੇ ਭਰਾ ਦੀ ਮੱਦਦ ਕਰਨ ਲਈ ਸਾਫ਼ ਦੇਖ ਸਕੀਏ [7:1-5]

Matthew 7:6

ਜੇਕਰ ਅਸੀਂ ਪਵਿੱਤਰ ਵਸਤਾਂ ਕੁੱਤਿਆਂ ਦੇ ਸਾਹਮਣੇ ਪਾਉਂਦੇ ਹਾਂ ਤਾਂ ਕੀ ਹੋਵੇਗਾ ?

ਜੇਕਰ ਤੁਸੀਂ ਪਵਿੱਤਰ ਵਸਤਾਂ ਕੁੱਤਿਆਂ ਨੂੰ ਪਾਉਂਗੇ ਤਾਂ ਉਹ ਉਸਨੂੰ ਪੈਰਾਂ ਹੇਠ ਮਿੱਧ ਦੇਣਗੇ ਅਤੇ ਮੁੜ ਕੇ ਤੁਹਾਨੂੰ ਪਾੜਨਗੇ[7:6]

Matthew 7:7

ਸਾਨੂੰ ਪਿਤਾ ਕੋਲੋਂ ਕੁਝ ਪਾਉਣ ਦੇ ਲਈ ਕੀ ਕਰਨਾਂ ਪਵੇਗਾ ?

ਸਾਨੂੰ ਪਿਤਾ ਕੋਲੋਂ ਕੁਝ ਪਾਉਣ ਦੇ ਲਈ ਮੰਗਣਾ,ਲੱਭਣਾ ਅਤੇ ਖੜਕਾਉਣਾ ਪਵੇਗਾ [7:8]

Matthew 7:11

ਪਿਤਾ ਉਹਨਾਂ ਨੂੰ ਕੀ ਦਿੰਦਾ ਹੈ ਜਿਹੜੇ ਉਸਨੂੰ ਪੁਕਾਰਦੇ ਹਨ ?

ਪਿਤਾ ਉਹਨਾਂ ਨੂੰ ਚੰਗੀਆਂ ਵਸਤਾਂ ਦਿੰਦਾ ਹੈ ਜਿਹੜੇ ਉਸਨੂੰ ਪੁਕਾਰਦੇ ਹਨ [7:12]

ਬਿਵਸਥਾ ਅਤੇ ਨਬੀ ਸਾਨੂੰ ਕੀ ਸਿਖਾਉਂਦੇ ਹਨ ਕਿ ਅਸੀਂ ਲੋਕਾਂ ਨਾਲ ਕਰੀਏ ?

ਉ.ਬਿਵਸਥਾ ਅਤੇ ਨਬੀ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਲੋਕਾਂ ਨਾਲ ਉਹ ਕਰੀਏ ਜੋ ਅਸੀਂ ਉਹਨਾਂ ਤੋਂ ਕਰਵਾਉਣਾ ਚਾਹੁੰਦੇ ਹਾਂ [7:12]

Matthew 7:13

ਚੌੜਾ ਰਸਤਾ ਕਿੱਥੇ ਲੈ ਕੇ ਜਾਂਦਾ ਹੈ?

ਚੌੜਾ ਰਸਤਾ ਨਾਸ ਵੱਲ ਲੈ ਕੇ ਜਾਂਦਾ ਹੈ [7:13]

ਭੀੜਾ ਰਸਤਾ ਕਿੱਥੇ ਲੈ ਕੇ ਜਾਂਦਾ ਹੈ ?

ਭੀੜਾ ਰਸਤਾ ਜਿਉਂਣ ਵੱਲ ਲੈ ਕੇ ਜਾਂਦਾ ਹੈ [7:14]

Matthew 7:15

ਅਸੀਂ ਝੂਠੇ ਨਬੀਆਂ ਨੂੰ ਕਿਸ ਤਰ੍ਹਾਂ ਪਹਿਚਾਣ ਸਕਦੇ ਹਾਂ ?

ਅਸੀਂ ਝੂਠੇ ਨਬੀਆਂ ਨੂੰ ਉਹਨਾਂ ਦੇ ਫ਼ਲਾਂ ਤੋਂ ਪਹਿਚਾਨ ਸਕਦੇ ਹਾਂ [7:15-20]

Matthew 7:18

None

Matthew 7:21

ਸਵਰਗ ਰਾਜ ਵਿੱਚ ਕੌਣ ਦਾਖਿਲ ਹੋਵੇਗਾ ?

ਸਵਰਗ ਰਾਜ ਵਿੱਚ ਓਹ ਦਾਖਿਲ ਹੋਣਗੇ ਜਿਹੜੇ ਪਿਤਾ ਦੀ ਮਰਜ਼ੀ ਤੇ ਚੱਲਦੇ ਹਨ [7:21]

ਯਿਸੂ ਉਹਨਾਂ ਬਹੁਤਿਆਂ ਬਾਰੇ ਕੀ ਕਹਿੰਦਾ ਹੈ ਜਿਹੜੇ ਯਿਸੂ ਦੇ ਨਾਮ ਵਿੱਚ ਭਵਿੱਖਬਾਣੀਆਂ , ਭੂਤਾਂ ਨੂੰ ਕੱਢਦੇ ਅਤੇ ਚਮਤਕਾਰ ਕਰਦੇ ਹਨ ?

ਯਿਸੂ ਉਹਨਾਂ ਨੂੰ ਕਹੇਗਾ ਕਿ ਮੈਂ ਤੁਹਾਨੂੰ ਕਦੇ ਨਹੀਂ ਜਾਣਿਆ ਹੇ ਬੁਰਿਆਰੋ ਮੇਰੇ ਕੋਲੋਂ ਚੱਲੇ ਜਾਓ [7:23-24]

Matthew 7:24

ਯਿਸੂ ਮਸੀਹ ਦੀ ਦੋ ਘਰਾਂ ਵਾਲੀ ਕਹਾਣੀ ਦੀ ਤਰ੍ਹਾਂ ਕੌਣ ਬੁਧਵਾਨ ਮਨੁੱਖ ਜਿਹਾ ਹੈ ?

ਉਹ ਜਿਹੜਾ ਯਿਸੂ ਦੇ ਬਚਨਾਂ ਨੂੰ ਸੁਣਦਾ ਅਤੇ ਉਸ ਉੱਤੇ ਚੱਲਦਾ ਹੈ ਉਸ ਬੁਧਵਾਨ ਮਨੁੱਖ ਜਿਹਾ ਹੈ[2:24]

Matthew 7:26

ਯਿਸੂ ਮਸੀਹ ਦੀ ਦੋ ਘਰਾਂ ਵਾਲੀ ਕਹਾਣੀ ਦੀ ਤਰ੍ਹਾਂ ਕੌਣ ਮੂਰਖ ਮਨੁੱਖ ਜਿਹਾ ਹੈ ?

ਉਹ ਜਿਹੜਾ ਯਿਸੂ ਦੇ ਬਚਨਾਂ ਨੂੰ ਸੁਣਦਾ ਅਤੇ ਉਸ ਉੱਤੇ ਨਹੀਂ ਚੱਲਦਾ ਉਸ ਉਸ ਮੂਰਖ ਵਰਗਾ ਹੈ [7:26]

Matthew 7:28

ਯਿਸੂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਿਖਾਇਆ ਅਤੇ ਲੋਕਾਂ ਦੀ ਉਹਨਾਂ ਦੇ ਉਪਦੇਸ਼ਕਾਂ ਨਾਲ ਕਿਵੇਂ ਤੁਲਨਾ ਕੀਤੀ ?

ਯਿਸੂ ਨੇ ਇੱਕ ਇਖ਼ਤਿਆਰ ਵਾਲੇ ਵਾਗੂੰ ਸਿਖਾਇਆ ਨਾ ਕਿ ਉਹਨਾਂ ਦੇ ਉਪਦੇਸ਼ਕਾਂ ਦੀ ਤਰ੍ਹਾਂ [7:26]

Matthew 8

Matthew 8:1

None

Matthew 8:4

ਯਿਸੂ ਨੇ ਸ਼ੁੱਧ ਹੋਏ ਕੋੜ੍ਹੀ ਨੂੰ ਜਾਜਕ ਕੋਲ ਜਾ ਕੇ ਮੂਸਾ ਦੀ ਠਹਿਰਾਈ ਹੋਈ ਭੇਟ ਚੜਾਉਣ ਨੂੰ ਕਿਉ ਕਿਹਾ ?

ਯਿਸੂ ਨੇ ਸ਼ੁੱਧ ਹੋਵੇ ਕੋੜ੍ਹੀ ਨੂੰ ਜਾਜਕ ਕੋਲ ਜਾਣ ਲਈ ਕਿਹਾ ਤਾਂ ਜੋ ਉਹਨਾਂ ਦੇ ਲਈ ਇੱਕ ਗਵਾਹੀ ਹੋਵੇ [8:4]

Matthew 8:5

ਯਿਸੂ ਨੇ ਸੂਬੇਦਾਰ ਨੂੰ ਕੀ ਕਰਨ ਲਈ ਕਿਹਾ ਜਦੋਂ ਉਸਨੇ ਆਪਣੇ ਝੋਲੇ ਦੇ ਮਾਰੇ ਦਾਸ ਬਾਰੇ ਦੱਸਿਆ ?

ਯਿਸੂ ਨੇ ਸੂਬੇਦਾਰ ਨੂੰ ਕਿਹਾ ਕਿ ਮੈਂ ਤੇਰੇ ਨਾਲ ਜਾ ਕੇ ਤੇਰੇ ਦਾਸ ਨੂੰ ਚੰਗਾ ਕਰ ਦਿਆਂਗਾ [8:17]

Matthew 8:8

ਸੂਬੇਦਾਰ ਨੇ ਯਿਸੂ ਦੀ ਆਪਣੇ ਘਰ ਆਉਣ ਦੀ ਜ਼ਰੂਰਤ ਕਿਉਂ ਨਾ ਸਮਝੀ ?

ਸੂਬੇਦਾਰ ਨੇ ਕਿਹਾ ਕਿ ਉਹ ਇਸਦੇ ਜੋਗ ਨਹੀਂ ਕਿ ਯਿਸੂ ਨੂੰ ਆਪਣੇ ਘਰ ਵਿੱਚ ਉਤਾਰੇ ਅਤੇ ਉਸਨੇ ਯਿਸੂ ਨੂੰ ਕਿਹਾ ਤੂੰ ਸਿਰਫ਼ ਤੁਸੀਂ ਬਚਨ ਹੀ ਕਰ ਦੇ ਤਾਂ ਮੇਰਾ ਦਾਸ ਚੰਗਾ ਹੋ ਜਾਵੇਗਾ [8:8]

ਯਿਸੂ ਨੇ ਸੂਬੇਦਾਰ ਨੂੰ ਕੀ ਵਿਸ਼ੇਸ ਗੱਲਾਂ ਕਹੀਆਂ ?

ਯਿਸੂ ਨੇ ਕਿਹਾ ਕਿ ਸਾਰੇ ਇਸਰਾਏਲ ਵਿੱਚ ਵੀ ਮੈਂ ਇਸ ਤੋਂ ਵੱਡੀ ਨਿਹਚਾ ਨਹੀਂ ਦੇਖੀ [8:10]

Matthew 8:11

ਯਿਸੂ ਨੇ ਕਿੰਨਾ ਦੇ ਬਾਰੇ ਕਿਹਾ ਕਿ ਉਹ ਸਵਰਗ ਰਾਜ ਵਿੱਚ ਭੋਜਨ ਦੀ ਮੇਜ ਉੱਤੇ ਬੈਠਣਗੇ?

ਯਿਸੂ ਨੇ ਕਿਹਾ ਬਹੁਤੇ ਚੜ੍ਹਦਿਓ ਅਤੇ ਲਹਿੰਦਿਉ ਆਉਣਗੇ ਜਿਹੜੇ ਸਵਰਗ ਰਾਜ ਵਿੱਚ ਭੋਜਨ ਦੀ ਮੇਜ ਉੱਪਰ ਬੈਠਣਗੇ [8:11]

ਯਿਸੂ ਨੇ ਕਿੰਨਾ ਦੇ ਬਾਰੇ ਕਿਹਾ ਕਿ ਉਹ ਅੰਧਘੋਰ ਵਿੱਚ ਸੁੱਟੇ ਜਾਣਗੇ ਉੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ ?

ਯਿਸੂ ਨੇ ਕਿਹਾ ਰਾਜ ਦੇ ਪੁੱਤਰ ਅੰਧਘੋਰ ਵਿੱਚ ਸੁੱਟੇ ਜਾਣਗੇ [8:12]

Matthew 8:14

ਜਦੋਂ ਯਿਸੂ ਪਤਰਸ ਦੇ ਘਰ ਗਿਆ ਤਾਂ ਉੱਥੇ ਕਿਸ ਨੂੰ ਚੰਗਾ ਕੀਤਾ ?

ਜਦੋਂ ਯਿਸੂ ਪਤਰਸ ਦੇ ਘਰ ਗਿਆ ਤਾਂ ਉਸਦੀ ਸੱਸ ਨੂੰ ਚੰਗਾ ਕੀਤਾ [8:14-15]

Matthew 8:16

ਯਸਾਯਾਹ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ ਜਦੋਂ ਯਿਸੂ ਨੇ ਭੂਤ ਚਿੰਬੜੇ ਅਤੇ ਬਿਮਾਰਾਂ ਨੂੰ ਚੰਗਾ ਕੀਤਾ ?

ਯਸਾਯਾਹ ਦੀ ਭਵਿੱਖਬਾਣੀ ਕਿ ਉਹ ਆਪੇ ਹੀ ਸਾਡੀਆਂ ਮਾਂਦਗੀਆਂ ਅਤੇ ਰੋਗਾਂ ਨੂੰ ਚੁੱਕ ਲਵੇਗਾ ਪੂਰੀ ਹੋਈ [8:17]

Matthew 8:18

ਜਦੋਂ ਇੱਕ ਉਪਦੇਸ਼ਕ ਨੇ ਯਿਸੂ ਦੇ ਮਗਰ ਚਲਣ ਨੂੰ ਕਿਹਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ਕਿ ਉਹ ਕਿੱਥੇ ਰਹਿੰਦਾ ਹੈ ?

ਯਿਸੂ ਨੇ ਉਸਨੂੰ ਕਿਹਾ ਕਿ ਉਸਦਾ ਕੋਈ ਪੱਕਾ ਘਰ ਨਹੀਂ ਹੈ [8:20]

Matthew 8:21

ਜਦੋਂ ਇੱਕ ਚੇਲੇ ਨੇ ਉਸਦੇ ਮਗਰ ਜਾਣ ਤੋਂ ਪਹਿਲਾ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਕਿਹਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ?

ਯਿਸੂ ਨੇ ਚੇਲੇ ਨੂੰ ਕਿਹਾ ਤੂੰ ਮੇਰੇ ਮਗਰ ਚੱਲ ਅਤੇ ਮੁਰਦਿਆਂ ਨੂੰ ਮੁਰਦੇ ਦਫ਼ਨਾਉਣ ਦੇ [8:11-12]

Matthew 8:23

ਉਸ ਸਮੇਂ ਯਿਸੂ ਕੀ ਕਰ ਰਿਹਾ ਸੀ ਜਦੋਂ ਝੀਲ ਵਿੱਚ ਇੱਕ ਵੱਡਾ ਤੂਫ਼ਾਨ ਆਇਆਂ ?

ਜਦੋਂ ਝੀਲ ਵਿੱਚ ਇੱਕ ਵੱਡਾ ਤੂਫ਼ਾਨ ਆਇਆ ਉਸ ਸਮੇਂ ਯਿਸੂ ਸੌਂ ਰਿਹਾ ਸੀ [8:24]

Matthew 8:26

ਜਦੋ ਚੇਲਿਆਂ ਨੇ ਯਿਸੂ ਨੂੰ ਉਠਾਇਆ ਕਿਉਂਕਿ ਉਹ ਡਰ ਗਏ ਸਨ ਤਾਂ ਯਿਸੂ ਨੇ ਉਹਨਾਂ ਨੂੰ ਕੀ ਕਿਹਾ ?

ਯਿਸੂ ਨੇ ਚੇਲਿਆਂ ਨੂੰ ਕਿਹਾ ਹੈ ਥੋੜੀ ਪਰਤੀਤ ਵਾਲਿਓ ਤੁਸੀਂ ਕਿਉਂ ਡਰਦੇ ਹੋ [8:16]

ਯਿਸੂ ਦੇ ਤੂਫ਼ਾਨ ਨੂੰ ਸਾਂਤ ਕਰਨ ਤੋਂ ਬਾਅਦ ਚੇਲੇ ਕਿਉਂ ਹੈਰਾਨ ਹੋਵੇ ?

ਚੇਲੇ ਹੈਰਾਨ ਹੋਏ ਕਿ ਪੌਣ ਅਤੇ ਝੀਲ ਵੀ ਇਸਦੀ ਗੱਲ ਨੂੰ ਮੰਨਦੇ ਹਨ [8:27]

Matthew 8:28

ਕਿਸ ਤਰ੍ਹਾਂ ਦਾ ਮਨੁੱਖਾਂ ਯਿਸੂ ਨੂੰ ਮਿਲਿਆ ਜਦੋਂ ਉਹ ਗਦਰੀਨੀਆਂ ਦੇ ਇਲਾਕੇ ਵਿੱਚ ਗਿਆ ?

ਯਿਸੂ ਦੋ ਭੂਤ ਚਿੰਬੜੇ ਮਨੁੱਖਾਂ ਨੂੰ ਮਿਲਿਆ ਉਹ ਬਹੁਤ ਕਰੜੇ ਸਨ [8:28]

ਭੂਤਾਂ ਨੇ ਯਿਸੂ ਨੂੰ ਕੀ ਕਿਹਾ ਜਦੋਂ ਉਸਨੇ ਉਹਨਾਂ ਨੂੰ ਮਨੁੱਖਾਂ ਵਿੱਚੋਂ ਨਿਕਲਣ ਲਈ ਕਿਹਾ ?

ਭੂਤਾਂ ਨੇ ਯਿਸੂ ਨੂੰ ਕਿਹਾ ਕਿ ਤੂੰ ਸਮੇਂ ਤੋਂ ਪਹਿਲਾ ਸਾਨੂੰ ਦੁੱਖ ਦੇਣ ਆਇਆ ਹੈ [8:29]

Matthew 8:30

ਕੀ ਹੋਇਆ ਜਦੋਂ ਭੂਤਾਂ ਨੂੰ ਯਿਸੂ ਨੇ ਬਾਹਰ ਕੱਢਿਆ ?

ਜਦੋਂ ਯਿਸੂ ਨੇ ਭੂਤਾਂ ਨੂੰ ਬਾਹਰ ਕੱਢਿਆ ਤਾਂ ਉਹ ਜਾਕੇ ਇੱਕ ਸੂਰਾਂ ਦੇ ਇੱਜੜ ਵਿੱਚ ਵੜ ਗਈਆਂ ਅਤੇ ਉਹ ਇੱਜੜ ਝੀਲ ਵਿੱਚ ਗਿਰ ਕੇ ਮਰ ਗਿਆ [8:32]

Matthew 8:33

ਲੋਕਾਂ ਨੇ ਯਿਸੂ ਅੱਗੇ ਕੀ ਬੇਨਤੀ ਕੀਤੀ ਜਦੋਂ ਉਹ ਆਪਣੇ ਨਗਰੋ ਨਿਕਲ ਕੇ ਉਸਨੂੰ ਮਿਲਣ ਲਈ ਆਏ ?

ਲੋਕਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੀ ਹੱਦੋ ਬਾਹਰ ਹੋ ਜਾਵੇ [8:34]

Matthew 9

Matthew 9:1

None

Matthew 9:3

ਯਿਸੂ ਨੇ ਅਜਿਹਾ ਕਿਉਂ ਆਖਿਆ ਕਿ ਇਸ ਅਧਰੰਗੀ ਦੇ ਪਾਪ ਮਾਫ਼ ਹੋਏ ਬਜਾਏ ਕਿ ਆਪਣੀ ਮੰਜੀ ਚੁੱਕ ਤੇ ਚੱਲ ਫ਼ਿਰ ?

ਯਿਸੂ ਨੇ ਅਧਰੰਗੀ ਦੇ ਪਾਪ ਮਾਫ਼ ਕਰਨ ਵਿਖੇ ਇਸ ਲਈ ਆਖਿਆ ਕਿਉਂ ਜੋ ਉਹਨਾਂ ਨੂੰ ਦਸਣਾ ਚਾਹੁੰਦਾ ਸੀ ਜੋ ਉਸ ਕੋਲ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ [ 9:5-6]

Matthew 9:7

ਲੋਕਾਂ ਨੇ ਪਰਮੇਸ਼ੁਰ ਦੀ ਵਡਿਆਈ ਕਿਉਂ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਉਸ ਅਧਰੰਗੀ ਦੇ ਪਾਪ ਮਾਫ਼ ਅਤੇ ਉਸਨੂੰ ਚੰਗਾਈ ਮਿਲ ਗਈ ਹੈ ?

ਉਹ ਡਰ ਗਏ ਅਤੇ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਸਨੇ ਮਨੁੱਖ ਨੂੰ ਇਹ ਇਖਤਿਆਰ ਦਿੱਤਾ[9:8]

ਮੱਤੀ ਯਿਸੂ ਦੇ ਮਗਰ ਤੁਰਨ ਤੋਂ ਪਹਿਲਾ ਕੀ ਕਰ ਰਿਹਾ ਸੀ ?

ਮੱਤੀ ਯਿਸੂ ਦੇ ਮਗਰ ਤੁਰਨ ਤੋਂ ਪਹਿਲਾ ਮਸੂਲ ਦਾ ਕੰਮ ਕਰਦਾ ਸੀ [9:9]

Matthew 9:10

ਯਿਸੂ ਅਤੇ ਉਸਦੇ ਚੇਲੇ ਕਿੰਨਾਂ ਨਾਲ ਖਾਣ ਲਈ ਬੈਠੇ?

ਯਿਸੂ ਅਤੇ ਉਸਦੇ ਚੇਲੇ ਮਸੂਲੀਏ ਅਤੇ ਪਾਪੀਆਂ ਦੇ ਨਾਲ ਖਾਣ ਲਈ ਬੈਠੇ [9:10]

Matthew 9:12

ਯਿਸੂ ਨੇ ਕੀ ਕਿਹਾ ਕਿ ਉਹ ਕਿੰਨਾਂ ਦੇ ਮਨ ਫਿਰਾਉਣ ਲਈ ਆਇਆ ਹੈ ?

ਯਿਸੂ ਨੇ ਕਿਹਾ ਉਹ ਪਾਪੀਆਂ ਦੇ ਮਨ ਫਿਰਾਉਣ ਲਈ ਆਇਆ ਹੈ [9:13]

Matthew 9:14

ਯਿਸੂ ਨੇ ਕਿਉਂ ਕਿਹਾ ਕਿ ਉਸਦੇ ਚੇਲੇ ਵਰਤ ਨਹੀਂ ਰੱਖ ਸਕਦੇ ?

ਯਿਸੂ ਨੇ ਕਿਹਾ ਕਿ ਉਸਦੇ ਚੇਲੇ ਵਰਤ ਨਹੀਂ ਰੱਖਣਗੇ ਜਦੋਂ ਤੱਕ ਉਹ ਉਹਨਾਂ ਦੇ ਨਾਲ ਹੈ [9:15]

ਯਿਸੂ ਨੇ ਕੀ ਕਿਹਾ ਕਿ ਉਸਦੇ ਚੇਲੇ ਕਦੋ ਵਰਤ ਰੱਖਣਗੇ ?

ਯਿਸੂ ਨੇ ਕਿਹਾ ਉਸਦੇ ਚੇਲੇ ਵਰਤ ਰੱਖਣਗੇ ਜਦੋਂ ਉਹ ਉਹਨਾਂ ਦੇ ਕੋਲੋ ਅੱਡ ਕੀਤਾ ਜਾਵੇਗਾ[9:15]

Matthew 9:16

None

Matthew 9:17

None

Matthew 9:18

None

Matthew 9:20

ਉਸ ਲਹੂ ਵਹਿਣ ਵਾਲੀ ਔਰਤ ਨੇ ਕੀ ਕੀਤਾ ਅਤੇ ਕਿਉ?

ਉਸ ਲਹੂ ਵਹਿਣ ਵਾਲੀ ਔਰਤ ਨੇ ਯਿਸੂ ਦੇ ਕੱਪੜੇ ਦਾ ਪੱਲਾ ਛੋਹਿਆ ਉਹ ਸੋਚਦੀ ਸੀ ਕਿ ਮੈਂ ਜੇਕਰ ਕੱਪੜਾ ਹੀ ਛੂਹ ਲਵਾ ਤਾਂ ਉਹ ਚੰਗੀ ਹੋ ਜਾਵੇਗੀ [9:20-21]

ਯਿਸੂ ਨੇ ਕੀ ਕਿਹਾ ਜਦੋਂ ਉਹ ਲਹੂ ਵਹਿਣ ਵਾਲੀ ਔਰਤ ਚੰਗੀ ਹੋ ਗਈ ?

ਯਿਸੂ ਨੇ ਉਸ ਲਹੂ ਵਹਿਣ ਵਾਲੀ ਔਰਤ ਨੂੰ ਕਿਹਾ ਤੇਰੇ ਵਿਸ਼ਵਾਸ ਨੇ ਤੇਨੂੰ ਚੰਗਾ ਕੀਤਾ [9:22]

Matthew 9:23

ਯਿਸੂ ਉੱਤੇ ਲੋਕ ਕਿਉਂ ਹੱਸੇ ਜਦੋਂ ਉਹ ਸਰਦਾਰ ਦੇ ਘਰ ਗਿਆ ?

ਯਿਸੂ ਉੱਤੇ ਲੋਕ ਹੱਸੇ ਕਿਉਕਿ ਯਿਸੂ ਨੇ ਕਿਹਾ ਕਿ ਇਹ ਕੁੜੀ ਮਰੀ ਨਹੀਂ ਸੁੱਤੀ ਪਈ ਹੈ [9:24]

Matthew 9:25

ਕੀ ਹੋਇਆ ਜਦੋਂ ਯਿਸੂ ਨੇ ਕੁੜੀ ਨੂੰ ਮੌਤ ਤੋਂ ਜਿੰਦਾ ਕੀਤਾ ?

ਉ.ਇਹ ਖ਼ਬਰ ਕਿ ਯਿਸੂ ਨੇ ਕੁੜੀ ਨੂੰ ਮੌਤ ਤੋਂ ਜਿੰਦਾ ਕੀਤਾ ਹੈ ਸਾਰੇ ਇਲਾਕੇ ਵਿੱਚ ਫੈਲ ਗਈ [9:26]

Matthew 9:27

ਦੋ ਅੰਨ੍ਹੇ ਯਿਸੂ ਨੂੰ ਹਾਕਾਂ ਮਾਰ ਕੇ ਕੀ ਬੋਲ ਰਹੇ ਸੀ ?

ਦੋ ਅੰਨ੍ਹੇ ਯਿਸੂ ਨੂੰ ਹਾਕਾਂ ਮਾਰ ਕੇ ਬੋਲੇ ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰੋ [9:27]

Matthew 9:29

ਯਿਸੂ ਨੇ ਦੋ ਅੰਨੇ ਮਨੁੱਖਾਂ ਨੂੰ ਉਹਨਾਂ ਦੇ ਵਿਸ਼ਵਾਸ ਅਨੁਸਾਰ ਚੰਗਾ ਕੀਤਾ [9:29 ]

ਯਿਸੂ ਦੇ ਗੂੰਗੇ ਨੂੰ ਚੰਗਾ ਕਰਨ ਤੋਂ ਬਾਅਦ ਫਰੀਸਿਆਂ ਨੇ ਉਸ ਉੱਤੇ ਕੀ ਦੋਸ਼ ਲਗਾਏ ?

Something missing here

Matthew 9:32

ਯਿਸੂ ਦੇ ਗੂੰਗੇ ਨੂੰ ਚੰਗਾ ਕਰਨ ਤੋਂ ਬਾਅਦ ਫਰੀਸਿਆਂ ਨੇ ਉਸ ਉੱਤੇ ਕੀ ਦੋਸ਼ ਲਗਾਏ ?

ਫਰੀਸਿਆਂ ਨੇ ਯਿਸੂ ਉੱਤੇ ਦੋਸ਼ ਲਗਾਏ ਕਿ ਉਹ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ [9:34]

Matthew 9:35

ਯਿਸੂ ਨੂੰ ਭੀੜਾਂ ਦੇਖ ਕੇ ਤਰਸ ਕਿਉਂ ਆਇਆ ?

ਯਿਸੂ ਨੂੰ ਭੀੜਾਂ ਉੱਤੇ ਤਰਸ ਆਇਆ ਕਿਉਂਕਿ ਉਹ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ ਅਤੇ ਭੇਡਾਂ ਵਾਗੂੰ ਸਨ ਜਿਹਨਾਂ ਦਾ ਅਯਾਲੀ ਨਾ ਹੋਵੇ [9:36]

Matthew 9:37

ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਪ੍ਰਾਰਥਨਾ ਕਰਨ ਲਈ ਕਿਹਾ ?

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਪ੍ਰਾਰਥਨਾ ਕਰੋ ਕਿ ਪ੍ਰਭੂ ਹੋਰ ਵਾਢਿਆ ਨੂੰ ਵਾਢੀ ਵੱਢਣ ਲਈ ਭੇਜ ਦੇਵੇ [9:38]

Matthew 10

Matthew 10:1

ਯਿਸੂ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੀ ਅਧਿਕਾਰ ਦਿੱਤੇ ?

ਉ.ਯਿਸੂ ਨੇ ਆਪਣੇ ਬਾਰਾਂ ਚੇਲਿਆਂ ਨੂੰ ਅਧਿਕਾਰ ਦਿੱਤੇ ਕਿ ਭੂਤਾਂ ਨੂੰ ਕੱਢਣ ਅਤੇ ਸਾਰੀਆਂ ਬਿਮਾਰੀਆਂ ਅਤੇ ਮਾਂਦਗੀਆਂ ਨੂੰ ਦੂਰ ਕਰਨ [10:1]

Matthew 10:2

ਉਸ ਚੇਲੇ ਦਾ ਨਾਮ ਕੀ ਸੀ ਜਿਸਨੇ ਯਿਸੂ ਨੂੰ ਧੋਖਾ ਦਿੱਤਾ ?

ਉਸ ਚੇਲੇ ਦਾ ਨਾਮ ਜਿਸਨੇ ਯਿਸੂ ਨੂੰ ਧੋਖਾ ਦਿੱਤਾ ਯਹੂਦਾ ਇਸਕਰਿਯੋਤੀ ਸੀ [10:4]

Matthew 10:5

ਇਸ ਸਮੇਂ ਵਿੱਚ ਯਿਸੂ ਨੇ ਆਪਣੇ ਚੇਲਿਆਂ ਨੂੰ ਕਿੱਥੇ ਭੇਜਿਆ?

ਯਿਸੂ ਨੇ ਆਪਣੇ ਚੇਲਿਆਂ ਨੂੰ ਸਿਰਫ਼ ਇਸਰਾਏਲ ਦੀਆਂ ਗੁੰਮ ਹੋਈਆ ਭੇਡਾਂ ਕੋਲ ਭੇਜਿਆਂ [10:6]

Matthew 10:8

ਕੀ ਚੇਲੇ ਆਪਣੇ ਨਾਲ ਪੈਸਾਂ , ਵਾਧੂ ਕੱਪੜੇ ਲੈ ਕੇ ਗਏ ਸਨ ?

ਨਹੀਂ,ਚੇਲੇ ਆਪਣੇ ਨਾਲ ਪੈਸਾਂ , ਵਾਧੂ ਕੱਪੜੇ ਨਹੀਂ ਲੈ ਕੇ ਗਏ ਸਨ [10:9-10 ]

Matthew 10:11

ਜਦੋਂ ਚੇਲੇ ਪਿੰਡਾਂ ਨਗਰਾਂ ਵਿੱਚ ਜਾਂਦੇ ਸਨ ਤਾਂ ਉਹ ਕਿੱਥੇ ਰਹਿੰਦੇ ਸਨ?

ਚੇਲੇ ਉਸ ਪਿੰਡ ਵਿੱਚ ਜੋ ਕੋਈ ਜੋਗ ਹੁੰਦਾ ਸੀ ਲੱਭਦੇ ਸਨ ਅਤੇ ਉੱਥੇ ਹੀ ਰਹਿੰਦੇ ਸਨ [10:11]

Matthew 10:14

ਨਿਆਉਂ ਦੇ ਦਿਨ ਉਹਨਾਂ ਨਗਰਾਂ ਦਾ ਜਿਹਨਾਂ ਨੇ ਚੇਲਿਆਂ ਅਤੇ ਉਹਨਾਂ ਦੇ ਬਚਨਾਂ ਨੂੰ ਨਾ ਸੁਣਿਆ ਕੀ ਹੋਵੇਗਾ ?

ਉਹਨਾਂ ਨਗਰਾਂ ਦਾ ਜਿਹਨਾਂ ਨੇ ਚੇਲਿਆਂ ਅਤੇ ਉਹਨਾਂ ਦੇ ਬਚਨਾਂ ਨੂੰ ਨਾ ਸੁਣਿਆ ਨਿਆਉਂ ਦੇ ਦਿਨ ਉਹਨਾਂ ਦਾ ਹਾਲ ਸਦੂਮ ਅਤੇ ਅਮੂਰਾਹ ਤੋਂ ਵੀ ਬੁਰਾ ਹੋਵੇਗਾ [10:14-15]

Matthew 10:16

ਯਿਸੂ ਨੇ ਚੇਲਿਆਂ ਨੂੰ ਕੀ ਕਿਹਾ ਕਿ ਲੋਕ ਉਹਨਾਂ ਨਾਲ ਕੀ ਕਰਨਗੇ?

ਯਿਸੂ ਨੇ ਕਿਹਾ ਲੋਕ ਚੇਲਿਆਂ ਨੂੰ ਕਚਿਹਰੀਆਂ ਵਿੱਚ ਲਿਜਾਣਗੇ ,ਕੋਰੜੇ ਮਾਰਨਗੇ ਅਤੇ ਰਾਜਿਆਂ ਤੇ ਹਾਕਮਾਂ ਦੇ ਹਵਾਲੇ ਕਰਨਗੇ[10:17-18]

Matthew 10:19

ਕੌਣ ਚੇਲਿਆਂ ਵਿੱਚ ਬੋਲੇਗਾ ਜਦੋਂ ਉਹ ਫੜਵਾਏ ਜਾਣਗੇ ?

ਪਰਮੇਸ਼ੁਰ ਦਾ ਆਤਮਾ ਚੇਲਿਆਂ ਵਿੱਚ ਬੋਲੇਗਾ ਜਦੋਂ ਉਹ ਫੜਵਾਏ ਜਾਣਗੇ[10:20]

Matthew 10:21

ਯਿਸੂ ਨੇ ਕਿੰਨਾਂ ਦੇ ਬਾਰੇ ਕਿਹਾ ਕਿ ਉਹ ਬਚਾਏ ਜਾਣਗੇ ?

ਯਿਸੂ ਨੇ ਕਿਹਾ ਜਿਹੜੇ ਅੰਤ ਤੋਂੜੀ ਸਹਿਣਗੇ ਉਹ ਹੀ ਬਚਾਏ ਜਾਣਗੇ [10:23]

Matthew 10:24

ਉਹ ਜਿਹੜੇ ਯਿਸੂ ਨਾਲ ਨਫ਼ਰਤ ਕਰਦੇ ਹਨ ਚੇਲਿਆਂ ਨਾਲ ਕੀ ਕਰਨਗੇ?

ਉਹ ਜਿਹੜੇ ਯਿਸੂ ਨੂੰ ਨਫ਼ਰਤ ਕਰਦੇ ਹਨ ਉਹ ਚੇਲਿਆਂ ਨੂੰ ਵੀ ਨਫਰਤ ਕਰਨਗੇ [10:22,24-25]

Matthew 10:26

None

Matthew 10:28

ਯਿਸੂ ਨੇ ਕਿੰਨਾਂ ਤੋਂ ਨਾ ਡਰਨ ਲਈ ਕਿਹਾ ?

ਅਸੀਂ ਉਹਨਾਂ ਨੂੰ ਨਹੀਂ ਡਰਨਾ ਹੈ ਜਿਹੜੇ ਸਰੀਰ ਨੂੰ ਤਾਂ ਨਾਸ ਕਰ ਸਕਦੇ ਹਨ ਆਤਮਾ ਨੂੰ ਨਾਸ ਕਰਨ ਦੇ ਜੋਗ ਨਹੀਂ ਹਨ [10:28]

ਯਿਸੂ ਨੇ ਕਿਸ ਤੋਂ ਡਰਨ ਲਈ ਕਿਹਾ ?

ਅਸੀਂ ਉਸ ਤੋਂ ਡਰੀਏ ਜਿਹੜਾ ਆਤਮਾ ਅਤੇ ਸਰੀਰ ਦੋਵਾਂ ਨੂੰ ਨਾਸ ਕਰ ਸਕਦਾ ਹੈ [10:28]

Matthew 10:32

ਯਿਸੂ ਉਹਨਾਂ ਸਾਰਿਆਂ ਦੇ ਲਈ ਕਰੇਗਾ ਜਿਹੜੇ ਉਸਦਾ ਇਕਰਾਰ ਮਨੁੱਖਾ ਦੇ ਸਾਹਮਣੇ ਕਰਨਗੇ ?

ਯਿਸੂ ਉਹਨਾਂ ਸਾਰਿਆਂ ਦਾ ਪਿਤਾ ਦੇ ਅੱਗੇ ਇਕਰਾਰ ਕਰੇਗਾ [10:32]

ਯਿਸੂ ਉਹਨਾਂ ਸਾਰਿਆਂ ਨਾਲ ਕੀ ਕਰੇਗਾ ਜਿਹੜੇ ਮਨੁੱਖਾਂ ਦੇ ਸਾਹਮਣੇ ਉਸ ਦਾ ਇਨਕਾਰ ਕਰਨਗੇ ?

ਯਿਸੂ ਉਹਨਾਂ ਦਾ ਇਨਕਾਰ ਪਿਤਾ ਦੇ ਅੱਗੇ ਕਰੇਗਾ [10:33]

Matthew 10:34

ਯਿਸੂ ਕੀ ਕਹਿੰਦਾ ਹੈ ਕਿ ਉਹ ਕਿਸ ਤਰ੍ਹਾਂ ਦੀ ਵੰਡ ਕਰਾਉਣ ਲਈ ਆਇਆ ਹੈ ?

ਯਿਸੂ ਕਹਿੰਦਾ ਹੈ ਕਿ ਉਹ ਪਰਿਵਾਰਾਂ ਵਿੱਚ ਵੰਡ ਕਰਵਾਉਣ ਲਈ ਆਇਆ ਹੈ [10:34-36]

Matthew 10:37

ਯਿਸੂ ਉਸ ਦੇ ਬਾਰੇ ਕੀ ਕਹਿੰਦਾ ਹੈ ਜਿਹੜਾ ਆਪਣੀ ਜਾਨ ਯਿਸੂ ਲਈ ਦਿੰਦਾ ਹੈ?

ਜਿਹੜਾ ਆਪਣੀ ਜਾਨ ਯਿਸੂ ਲਈ ਦਿੰਦਾ ਹੈ ਉਹ ਉਸਨੂੰ ਪਾ ਲੈਂਦਾ ਹੈ [10:39]

Matthew 10:40

None

Matthew 10:42

ਉਹ ਕੀ ਪਾਵੇਗਾ ਜਿਹੜਾ ਛੋਟੇ ਤੋਂ ਛੋਟੇ ਦਾਸ ਨੂੰ ਠੰਡੇ ਪਾਣੀ ਦਾ ਇੱਕ ਗਿਲਾਸ ਪਿਲਾਵੇਗਾ ?

ਉਹ ਆਪਣਾ ਫ਼ਲ ਪਾਵੇਗਾ ਜਿਹੜਾ ਛੋਟੇ ਤੋਂ ਛੋਟੇ ਦਾਸ ਨੂੰ ਠੰਡੇ ਪਾਣੀ ਦਾ ਇੱਕ ਗਿਲਾਸ ਪਿਲਾਵੇਗਾ [10:42]

Matthew 11

Matthew 11:1

ਬਾਰਾਂ ਚੇਲਿਆਂ ਨੂੰ ਸਿਖਾਉਣ ਅਤੇ ਪਰਚਾਰ ਕਰਨ ਲਈ ਨਗਰਾਂ ਵਿੱਚ ਭੇਜਣ ਤੋਂ ਪਹਿਲਾ ਯਿਸੂ ਨੇ ਕੀ ਕੀਤਾ ?

ਬਾਰਾਂ ਚੇਲਿਆਂ ਨੂੰ ਭੇਜਣ ਤੋਂ ਪਹਿਲਾਂ ਯਿਸੂ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ[11:1]

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਕੋਲ ਕੀ ਸੰਦੇਸ ਭੇਜਿਆ ?

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਕੋਲ ਇਹ ਸੰਦੇਸ ਭੇਜਿਆ ਕਿ ਤੂੰ ਹੀ ਹੈ ਜੋ ਆਉਣ ਵਾਲਾ ਹੈ ਜਾ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ [11:3]

Matthew 11:4

ਯਿਸੂ ਨੇ ਸਬੂਤ ਦੇ ਰੂਪ ਵਿੱਚ ਕੀ ਕਿਹਾ ਕਿ ਉਹ ਉਹੀ ਹੈ ਜੋ ਆਉਣ ਵਾਲਾ ਸੀ ?

ਯਿਸੂ ਨੇ ਕਿਹਾ ਬਿਮਾਰ ਚੰਗੇ ਹੁੰਦੇ ਹਨ , ਮੁਰਦੇ ਜਿਉਂਦੇ ਹੁੰਦੇ ਹਨ ਅਤੇ ਲੋੜਵੰਦਾ ਨੂੰ ਬਚਨ ਸੁਣਾਇਆ ਜਾ ਰਿਹਾ ਹੈ [11:5]

ਯਿਸੂ ਉਹਨਾਂ ਨਾਲ ਕੀ ਵਾਇਦਾ ਕਰਦਾ ਹੈ ਜੋ ਉਸਦੇ ਨਾਮ ਕਰਕੇ ਠੋਕਰ ਨਹੀਂ ਖਾਂਦੇ ?

ਯਿਸੂ ਉਹਨਾਂ ਨੂੰ ਧੰਨ ਕਹਿੰਦਾ ਹੈ ਜਿਹੜੇ ਉਸਦੇ ਨਾਮ ਕਰਕੇ ਠੋਕਰ ਨਹੀਂ ਖਾਂਦੇ[11:6]

Matthew 11:7

None

Matthew 11:9

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਆਪਣੇ ਜੀਵਨ ਵਿੱਚ ਕੀ ਮਕਸਦ ਦੱਸਦਾ ਹੈ ?

ਯਿਸੂ ਯੂਹੰਨਾ ਨੂੰ ਇੱਕ ਦੂਤ ਕਹਿੰਦਾ ਹੈ ਜਿਹੜਾ ਆਉਣ ਵਾਲੇ ਦੇ ਲਈ ਰਸਤਾ ਤਿਆਰ ਕਰਦਾ ਹੈ [11:9-10]

Matthew 11:11

None

Matthew 11:13

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕੀ ਕਹਿੰਦਾ ਹੈ?

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਏਲੀਯਾਹ ਕਹਿੰਦਾ ਹੈ [11:14]

Matthew 11:16

None

Matthew 11:18

ਉਹ ਪੀਹੜੀ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕੀ ਕਹਿੰਦੀ ਜੋ ਨਾ ਖਾਂਦਾ ਨਾ ਪੀਂਦਾ ਹੈ ?

ਉਹ ਪੀਹੜੀ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਭੂਤ ਕਹਿੰਦੀ ਹੈ [11:18]

ਉਹ ਪੀਹੜੀ ਯਿਸੂ ਬਾਰੇ ਕੀ ਕਹਿੰਦੀ ਹੈ ਜੋ ਖਾਂਦਾ ਅਤੇ ਪੀਂਦਾ ਹੈ ?

ਉਹ ਪੀਹੜੀ ਯਿਸੂ ਨੂੰ ਪੇਟੂ, ਸ਼ਰਾਬੀ, ਮਸੂਲੀਆਂ ਦਾ ਯਾਰ ਅਤੇ ਪਾਪੀ ਕਹਿੰਦੀ ਹੈ [11:19]

Matthew 11:20

ਯਿਸੂ ਉਹਨਾਂ ਨਗਰਾਂ ਦੇ ਬਾਰੇ ਕੀ ਕਹਿੰਦਾ ਹੈ ਜਿੱਥੇ ਉਸਨੇ ਕਰਾਮਾਤਾਂ ਕੀਤੀਆਂ ਪਰ ਉਹਨਾਂ ਦੇ ਤੋਬਾ ਨਾ ਕੀਤੀ ?

ਯਿਸੂ ਉਹਨਾਂ ਨਗਰਾਂ ਦੇ ਬਾਰੇ ਕਹਿੰਦਾ ਹੈ ਕਿ ਉਹਨਾਂ ਦਾ ਨਿਆਂ ਦੇ ਦਿਨ ਵੱਡਾ ਨਿਆਂ ਹੋਵੇਗਾ ਜਿੱਥੇ ਉਸਨੇ ਕਰਾਮਾਤਾਂ ਕੀਤੀਆਂ ਪਰ ਉਹਨਾਂ ਦੇ ਤੋਬਾ ਨਾ ਕੀਤੀ[11:20-24]

Matthew 11:23

None

Matthew 11:25

ਯਿਸੂ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ , ਕਿੰਨਾਂ ਤੋਂ ਸਵਰਗ ਦਾ ਰਾਜ ਛੁਪਾਇਆ ਗਿਆ ਹੈ ?

ਯਿਸੂ ਪਰਮੇਸ਼ੁਰ ਦੀ ਵਡਿਆਈ, ਬੁਧਵਾਨਾਂ ਅਤੇ ਗਿਆਨੀਆਂ ਤੋਂ ਸਵਰਗ ਦਾ ਰਾਜ ਛੁਪਾਇਆ ਲਈ ਕਰਦਾ ਹੈ [11:25]

ਯਿਸੂ ਪਰਮੇਸ਼ੁਰ ਦੀ ਵਡਿਆਈ ਕਿੰਨਾਂ ਉੱਤੇ ਸਵਰਗ ਦੇ ਰਾਜ ਪ੍ਰਗਟ ਕਰਨ ਲਈ ਕਰਦਾ ਹੈ

ਯਿਸੂ ਪਰਮੇਸ਼ੁਰ ਦੀ ਵਡਿਆਈ ਮੂਰਖਾਂ ਅਤੇ ਨਿਆਣਿਆਂ ਉੱਤੇ ਸਵਰਗ ਦੇ ਰਾਜ ਪ੍ਰਗਟ ਕਰਨ ਲਈ ਕਰਦਾ ਹੈ[11:25]

ਯਿਸੂ ਨੇ ਕਿਹਾ ਕੌਣ ਪਿਤਾ ਨੂੰ ਜਾਣਦਾ ਹੈ ?

ਯਿਸੂ ਨੇ ਕਿਹਾ ਉਹ ਪਿਤਾ ਨੂੰ ਜਾਣਦਾ ਅਤੇ ਜਿਸ ਉੱਤੇ ਪ੍ਰਗਟ ਕਰਨਾ ਚਾਹੇ ਕਰਦਾ ਹੈ [11:27]

Matthew 11:28

ਯਿਸੂ ਕਿੰਨਾ ਨੂੰ ਆਰਾਮ ਦੇਣ ਲਈ ਕਹਿੰਦਾ ਹੈ ?

ਯਿਸੂ ਜਿਹੜੇ ਥੱਕੇ ਅਤੇ ਭਾਰ ਹੇਠਾ ਦੱਬੇ ਹੋਏ ਹਨ ਉਹਨਾਂ ਨੂੰ ਆਰਾਮ ਦੇਣ ਲਈ ਕਹਿੰਦਾ ਹੈ [11:28]

Matthew 12

Matthew 12:1

ਯਿਸੂ ਦੇ ਚੇਲਿਆਂ ਨੇ ਕੀ ਕੀਤਾ ਕਿ ਫ਼ਰੀਸੀ ਉਹਨਾਂ ਦੀ ਸ਼ਿਕਾਇਤ ਕਰਨ ਲੱਗੇ ?

ਫ਼ਰੀਸੀਆਂ ਨੇ ਸ਼ਿਕਾਇਤ ਕੀਤੀ ਕਿ ਯਿਸੂ ਦੇ ਚੇਲੇ ਸਿੱਟੇ ਤੋਂੜ ਕੇ ਖਾਂਦੇ ਹਨ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ [12:1]

Matthew 12:3

None

Matthew 12:5

ਯਿਸੂ ਨੇ ਕਿਸ ਨੂੰ ਹੈਕਲ ਤੋਂ ਵੱਡਾ ਕਿਹਾ ?

ਯਿਸੂ ਨੇ ਖ਼ੁਦ ਨੂੰ ਹੈਕਲ ਤੋਂ ਵੱਡਾ ਕਿਹਾ [12:6]

Matthew 12:7

ਮਨੁੱਖ ਦੇ ਪੁੱਤਰ, ਯਿਸੂ ਕੋਲ ਕੀ ਅਧਿਕਾਰ ਹੈ ?

ਮਨੁੱਖ ਦਾ ਪੁੱਤਰ, ਯਿਸੂ ਸਬਤ ਦਾ ਵੀ ਪਰਮੇਸ਼ੁਰ ਹੈ [12:8]

Matthew 12:9

ਫ਼ਰੀਸੀਆਂ ਨੇ ਯਿਸੂ ਨੂੰ ਸਮਾਜ ਵਿੱਚ ਉਸ ਮਨੁੱਖ ਦੇ ਸਾਹਮਣੇ ਕੀ ਪ੍ਰਸ਼ਨ ਕੀਤਾ ਜਿਸ ਦਾ ਇੱਕ ਹੱਥ ਸੁਕਿਆਂ ਹੋਇਆ ਸੀ ?

ਫ਼ਰੀਸੀਆਂ ਨੇ ਯਿਸੂ ਨੂੰ ਕਿਹਾ ਕੀ ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ [12:10]

Matthew 12:11

ਇਸ ਬਾਰੇ ਯਿਸੂ ਨੇ ਕੀ ਕਿਹਾ ਕਿ ਸਬਤ ਦੇ ਦਿਨ ਇਹ ਕਰਨਾ ਜੋਗ ਹੈ ?

ਇਸ ਬਾਰੇ ਯਿਸੂ ਨੇ ਕਿਹਾ ਕਿ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ [12:12]

Matthew 12:13

ਜਦੋਂ ਫ਼ਰੀਸੀਆਂ ਦੇ ਦੇਖਿਆ ਕਿ ਯਿਸੂ ਨੇ ਉਸ ਸੁੱਕੇ ਹੱਥ ਵਾਲੇ ਨੂੰ ਚੰਗਾ ਕਰ ਦਿੱਤਾ ਤਾਂ ਉਹਨਾਂ ਨੇ ਕੀ ਕੀਤਾ ?

ਉ.ਫ਼ਰੀਸੀਆਂ ਨੇ ਬਾਹਰ ਆ ਕੇ ਉਸਦੇ ਵਿਰੁੱਧ ਮੱਤਾ ਪਕਾਇਆ ਕਿ ਉਹ ਇਸਨੂੰ ਕਿਵੇ ਨਾਸ ਕਰਨ [12:14]

Matthew 12:15

None

Matthew 12:18

None

Matthew 12:19

ਯਸਾਯਾਹ ਦੀ ਯਿਸੂ ਬਾਰੇ ਭਵਿੱਖਬਾਣੀ ਦੇ ਅਨੁਸਾਰ ਯਿਸੂ ਕੀ ਨਹੀਂ ਕਰੇਗਾ?

ਯਿਸੂ ਝਗੜਾ ਨਹੀਂ ਕਰੇਗਾ, ਉੱਚੀ ਨਹੀਂ ਬੋਲੇਗਾ, ਨਾ ਲਤਾੜੇ ਹੋਏ ਕਾਨੇ ਨੂੰ ਤੋੜੇਗਾ ਅਤੇ ਨਾ ਧੁਖਦੀ ਹੋਈ ਅੱਗ ਨੂੰ ਬੁਝਾਵੇਗਾ [12:19-20]

ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਪਰਮੇਸ਼ੁਰ ਦੇ ਨਿਆਂ ਦੇ ਦਿਨ ਯਿਸੂ ਉੱਪਰ ਕੌਣ ਆਸ ਰੱਖਣਗੇ?

ਉ.ਪਰਾਈਆਂ ਕੋਮਾਂ ਪਰਮੇਸ਼ੁਰ ਦੇ ਨਿਆਂ ਦੇ ਦਿਨ ਯਿਸੂ ਉੱਪਰ ਆਸ ਰੱਖਣਗੀਆਂ[12:18,21]

Matthew 12:22

None

Matthew 12:24

None

Matthew 12:26

ਯਿਸੂ ਨੇ ਦੋਸ਼ ਦੇ ਬਾਰੇ ਕੀ ਜਵਾਬ ਦਿੱਤਾ ਕਿ ਉਹ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ ?

ਯਿਸੂ ਨੇ ਕਿਹਾ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢੇ ਤਾ ਉਸਦਾ ਰਾਜ ਕਿਸ ਤਰ੍ਹਾਂ ਖੜ੍ਹਾ ਰਹਿ ਸਕਦਾ ਹੈ [12:26]?

Matthew 12:28

ਯਿਸੂ ਨੇ ਕਿਹਾ ਕੀ ਹੋਵੇਗਾ ਜੇ ਉਹ ਪਰਮੇਸ਼ੁਰ ਦੀ ਆਤਮਾ ਨਾਲ ਭੂਤਾਂ ਨੂੰ ਕੱਢਦਾ ਹੈ ?

ਯਿਸੂ ਨੂੰ ਕਿਹਾ ਪਰਮੇਸ਼ੁਰ ਦਾ ਰਾਜ ਤੁਹਾਡੇ ਉੱਤੇ ਆ ਪਹੁਚਿਆ ਹੈ ਜੇ ਉਹ ਪਰਮੇਸ਼ੁਰ ਦੇ ਆਤਮਾ ਨਾਲ ਭੂਤਾਂ ਨੂੰ ਕੱਢਦਾ ਹੈ[12:28]

Matthew 12:31

ਯਿਸੂ ਨੇ ਕਿਸ ਪਾਪ ਦੀ ਮਾਫ਼ੀ ਨਹੀਂ ਹੋਵੇਗੀ ਕਿਹਾ ?

ਯਿਸੂ ਨੇ ਕਿਹਾ ਜੋ ਕੁਫਰ ਪਵਿੱਤਰ ਆਤਮਾ ਦੇ ਵਿਰੁੱਧ ਬੋਲਿਆ ਜਾਵੇ ਮਾਫ਼ੀ ਨਹੀਂ ਹੋਵੇਗੀ [12:31]

Matthew 12:33

ਬਿਰਛ ਕਿਵੇ ਪਹਿਚਾਣਿਆ ਜਾਂ ਜਾਂਦਾ ਹੈ ?

ਬਿਰਛ ਆਪਣੇ ਫ਼ਲ ਤੋਂ ਪਹਿਚਾਨਿਆ ਜਾਂਦਾ ਹੈ[12:37]

Matthew 12:36

ਯਿਸੂ ਨੇ ਕੀ ਕਿਹਾ ਕਿ ਫ਼ਰੀਸੀਆਂ ਦਾ ਨਿਆਂ ਕਿਸ ਤਰ੍ਹਾਂ ਹੋਵੇਗਾ ?

ਯਿਸੂ ਨੇ ਕਿਹਾ ਫ਼ਰੀਸੀਆਂ ਦਾ ਨਿਆਂ ਉਹਨਾਂ ਦੀਆਂ ਗੱਲਾਂ ਤੋ ਹੋਵੇਗਾ [12:37]

Matthew 12:38

ਯਿਸੂ ਨੇ ਕੀ ਕਿਹਾ ਕਿ ਉਹ ਇਸ ਪੀਹੜੀ ਨੂੰ ਕੀ ਨਿਸ਼ਾਨੀ ਦਿਤੀ ਜਾਵੇਗੀ ?

ਯਿਸੂ ਨੇ ਕਿਹਾ ਇਸ ਪੀਹੜੀ ਨੂੰ ਯੂਨਾਹ ਨਬੀ ਦੀ ਨਿਸ਼ਾਨੀ ਦਿੱਤੀ ਜਾਵੇਗੀ, ਮਨੁੱਖ ਦਾ ਪੁੱਤਰ ਤਿੰਨ ਦਿਨ ਤੇ ਰਾਤ ਧਰਤੀ ਹੇਠਾ ਰਹੇਗਾ [12:39-40]

Matthew 12:41

ਯਿਸੂ ਨੇ ਕਿਸ ਨੂੰ ਯੂਨਾਹ ਤੋਂ ਵੱਡਾ ਕਿਹਾ ?

ਯਿਸੂ ਨੇ ਆਪਣੇ ਆਪ ਨੂੰ ਯੂਨਾਹ ਤੋਂ ਵੱਡਾ ਕਿਹਾ [12:41]

ਨੀਨਵਾਹ ਦੇ ਲੋਕ ਅਤੇ ਦੱਖਣ ਦੀ ਰਾਣੀ ਯਿਸੂ ਦੀ ਪੀਹੜੀ ਦੀ ਨਿੰਦਾ ਕਿਉ ਕਰਨਗੇ ?

ਨੀਨਵਾਹ ਦੇ ਲੋਕ ਅਤੇ ਦੱਖਣ ਦੀ ਰਾਣੀ ਯਿਸੂ ਦੀ ਪੀਹੜੀ ਦੀ ਨਿੰਦਾ ਕਰਨਗੇ ਕਿਉਂਕਿ ਉਹਨਾਂ ਨੇ ਪਰਮੇਸ਼ੁਰ ਦੇ ਬਚਨ ਨੂੰ ਯੂਨਾਹ ਅਤੇ ਸੁਲੇਮਾਨ ਦੁਆਰਾ ਸੁਣਿਆ ਪਰ ਯਿਸੂ ਦੀ ਪੀਹੜੀ ਨੇ ਮਨੁੱਖ ਦੇ ਪੁੱਤਰ ਕੋਲੋਂ ਜਿਹੜਾ ਯੂਨਾਹ ਅਤੇ ਸੁਲੇਮਾਨ ਤੋਂ ਵੱਡਾ ਹੈ ਬਚਨ ਨਾ ਸੁਣਿਆ[12:41-42]

Matthew 12:42

ਯਿਸੂ ਨੇ ਕਿਸ ਨੂੰ ਸੁਲੇਮਾਨ ਤੋਂ ਵੱਡਾ ਕਿਹਾ ?

ਯਿਸੂ ਨੇ ਆਪਣੇ ਆਪ ਨੂੰ ਸੁਲੇਮਾਨ ਤੋਂ ਵੱਡਾ ਕਿਹਾ [12:42]

Matthew 12:43

ਯਿਸੂ ਦੀ ਪੀਹੜੀ ਕਿਵੇ ਉਸ ਮਨੁੱਖ ਵਰਗੀ ਹੈ ਜਿਸ ਵਿੱਚੋ ਭੂਤ ਕੱਢਿਆ ਹੋਵੇ?

ਯਿਸੂ ਦੀ ਪੀਹੜੀ ਉਸ ਮਨੁੱਖ ਵਰਗੀ ਹੈ ਜਿਸ ਵਿੱਚੋ ਭੂਤ ਕੱਢਿਆ ਹੋਵੇ ਕਿਉਂਕਿ ਭੂਤਾਂ ਵਾਪਸ ਸੱਤ ਭੂਤਾਂ ਨੂੰ ਲੈ ਕੇ ਆਉਂਦੀਆ ਹਨ ਅਤੇ ਮਨੁੱਖ ਦਾ ਹਾਲ ਪਹਿਲਾ ਤੋਂ ਵੀ ਬੁਰਾ ਕਰਦੀਆਂ ਹਨ [12:43-45]

Matthew 12:46

None

Matthew 12:48

ਯਿਸੂ ਨੇ ਕਿੰਨਾ ਨੂੰ ਆਪਣੇ ਭਰਾ,ਭੈਣ ਅਤੇ ਮਾਤਾ ਕਿਹਾ ?

ਯਿਸੂ ਨੇ ਕਿਹਾ ਜਿਹੜੇ ਪਰਮੇਸ਼ੁਰ ਦੀ ਆਗਿਆ ਨੂੰ ਮੰਨਣਗੇ ਉਹ ਹੀ ਉਸਦੇ ਭਰਾ,ਭੈਣ ਅਤੇ ਮਾਤਾ ਹੋਣਗੇ[12:46-50]

Matthew 13

Matthew 13:1

None

Matthew 13:3

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪਹੀ ਦੇ ਕੰਢੇ ਤੇ ਡਿੱਗਿਆ ?

ਜਿਹੜਾ ਬੀਜ਼ ਪਹੀ ਦੇ ਕੰਢੇ ਤੇ ਡਿੱਗਿਆ ਉਸਨੂੰ ਪੰਛੀ ਚੁੱਗ ਕੇ ਲੈ ਗਏ [13:4]

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ?

ਜਿਹੜਾ ਪੱਥਰੇਲੀ ਜ਼ਮੀਨ ਤੇ ਡਿੱਗਿਆ ਉਹ ਜਲਦੀ ਕਿਰਿਆ ਪਰ ਸੂਰਜ ਦੁਆਰਾ ਕਮਲਾ ਗਿਆ ਅਤੇ ਸੁੱਕ ਗਿਆ [13:5-6]

Matthew 13:7

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ?

ਜਿਹੜਾ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਉਹ ਕੰਡਿਆਲੀਆਂ ਝਾੜੀਆਂ ਨੇ ਵਧ ਕੇ ਦਬਾ ਲਿਆ [13:7]

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਸ ਬੀਜ਼ ਨਾਲ ਕੀ ਹੋਇਆ ਜਿਹੜਾ ਚੰਗੀ ਜਮੀਨ ਵਿੱਚ ਡਿੱਗਿਆ?

ਜਿਹੜਾ ਚੰਗੀ ਜ਼ਮੀਨ ਵਿੱਚ ਡਿੱਗਿਆ ਉਹ ਫ਼ਲਿਆ ਕੁਝ ਸੋ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ [13:8]

Matthew 13:10

None

Matthew 13:13

ਯਸਾਯਾਹ ਦੀ ਭਵਿੱਖਬਾਣੀ ਅਨੁਸਾਰ ਲੋਕ ਸੁਣਨਗੇ ਅਤੇ ਦੇਖਣਗੇ ਪਰ ਕੀ ਨਹੀਂ ਕਰਨਗੇ ?

ਯਸਾਯਾਹ ਦੀ ਭਵਿੱਖਬਾਣੀ ਅਨੁਸਾਰ ਲੋਕ ਸੁਣਨਗੇ ਪਰ ਉਹ ਸਮਝਣਗੇ ਨਹੀਂ ਅਤੇ ਦੇਖਣਗੇ ਪਰ ਉਹ ਬੁਝਣਗੇ ਨਹੀਂ [13:14]

Matthew 13:15

ਉਹਨਾਂ ਲੋਕਾਂ ਨੇ ਕੀ ਕੀਤਾ ਜਿਹਨਾ ਨੇ ਯਿਸੂ ਨੂੰ ਸੁਣਿਆ ਪਰ ਨਾ ਸਮਝਿਆਂ?

ਉਹਨਾਂ ਲੋਕਾਂ ਨੇ ਜਿਹਨਾ ਯਿਸੂ ਨੂੰ ਸੁਣਿਆ ਪਰ ਨਾ ਸਮਝਿਆਂ ਉਹਨਾਂ ਦਾ ਮਨ ਮੋਟਾ ਹੋ ਗਿਆ, ਉਹ ਉੱਚਾ ਸੁਣਦੇ ਅਤੇ ਉਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ [13:15]

Matthew 13:16

None

Matthew 13:18

ਯਿਸੂ ਦੇ ਬੀਜ਼ਣ ਵਾਲੇ ਦ੍ਰਿਸ਼ਟਾਂਤਾਂ ਵਿੱਚ ਉਹ ਕਿਸ ਤਰ੍ਹਾ ਦਾ ਮਨੁੱਖ ਹੈ ਜਿਸਦਾ ਬੀਜ਼ ਪਹੀ ਦੇ ਕੰਢੇ ਵਿੱਚ ਡਿੱਗਿਆ ?

ਉਹ ਮਨੁੱਖ ਜਿਸਦਾ ਬੀਜ਼ ਪਹੀ ਦੇ ਕੰਢੇ ਵਿੱਚ ਡਿੱਗਿਆ ਉਸ ਮਨੁੱਖ ਵਰਗਾ ਹੈ ਜਿਸ ਨੇ ਬਚਨ ਸੁਣਿਆ ਪਰ ਸਮਝ ਨਹੀਂ ਆਇਆ ,ਤਦ ਦੁਸ਼ਟ ਆ ਕੇ ਉਸ ਬਚਨ ਨੂੰ ਚੁਰਾ ਕੇ ਲੈ ਜਾਂਦਾ ਹੈ ਜੋ ਦਿਲ ਵਿੱਚ ਬੀਜ਼ਿਆ ਗਿਆ ਸੀ [13:19]

Matthew 13:20

ਪ੍ਰ?ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਪਥਰੀਲੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ?

ਪਥਰੀਲੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਆਨੰਦ ਨਾਲ ਜਲਦੀ ਬਚਨ ਕਬੂਲ ਕਰ ਲਿਆ , ਪਰ ਸਤਾਵ ਦੇ ਕਾਰਨ ਠੋਕਰ ਖਾਧੀ [ 13:20-21]

Matthew 13:22

ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਕੰਡਿਆਲੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ?

ਕੰਡਿਆਲੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਬਚਨ ਨੂੰ ਸੁਣਿਆ ,ਪਰ ਸੰਸਾਰ ਦੀ ਚਿੰਤਾ,ਅਤੇ ਧੋਖੇ ਨੇ ਬਚਨ ਨੂੰ ਵਧਣ ਤੋਂ ਰੋਕ ਦਿੱਤਾ [ 13:22]

ਬੀਜ਼ ਬੀਜ਼ਣ ਵਾਲੇ ਦ੍ਰਿਸ਼ਟਾਂਤ ਵਿੱਚ, ਜਿਹੜਾ ਬੀਜ਼ ਚੰਗੀ ਜਮੀਨ ਵਿੱਚ ਬੀਜ਼ਿਆ ਗਿਆ ਉਹ ਮਨੁੱਖ ਕਿਹੋ ਜਿਹਾ ਹੈ ?

ਚੰਗੀ ਜਮੀਨ ਤੇ ਬੀਜ਼ਿਆ ਬੀਜ਼ ਉਹ ਮਨੁੱਖ ਹੈ ਜਿਸਨੇ ਬਚਨ ਨੂੰ ਸੁਣਿਆ ਅਤੇ ਸਮਝਿਆ ਅਤੇ ਚੰਗਾ ਫ਼ਲ ਲਿਆਂਦਾ [ 13:23]

Matthew 13:24

None

Matthew 13:27

ਜੰਗਲੀ ਬੂਟੀ ਵਾਲੇ ਦ੍ਰਿਸ਼ਟਾਂਤ ਵਿੱਚ ਖੇਤ ਵਿੱਚ ਕਿਸਨੇ ਜੰਗਲੀ ਬੂਟੀ ਬੀਜ਼ ਦਿੱਤੀ ?

ਕਿਸੇ ਵੈਰੀ ਨੇ ਜੰਗਲੀ ਬੂਟੀ ਨੂੰ ਖੇਤ ਵਿੱਚ ਬੀਜ਼ਿਆ [13:28]

Matthew 13:29

ਖੇਤ ਦੇ ਮਾਲਕ ਨੇ ਆਪਣੇ ਦਾਸਾਂ ਨੂੰ ਕਣਕ ਅਤੇ ਜੰਗਲੀ ਬੂਟੀ ਦੇ ਬਾਰੇ ਕੀ ਆਖਿਆ ?

ਖੇਤ ਦੇ ਮਾਲਕ ਨੇ ਆਪਣੇ ਦਾਸਾਂ ਨੂੰ ਆਖਿਆ ਦੋਨਾਂ ਨੂੰ ਵਾਢੀ ਤੱਕ ਇੱਕਠੇ ਵਧਣ ਦਿਉ ਅਤੇ ਇੱਕਠਾ ਕਰਨ ਵੇਲੇ ਕਣਕ ਨੂੰ ਕੋਠੇ ਅਤੇ ਜੰਗਲੀ ਬੂਟੀ ਨੂੰ ਅੱਗ ਵਿੱਚ ਸੁੱਟਣਾ [13:30]

Matthew 13:31

ਯਿਸੂ ਦੇ ਰਾਈ ਦੇ ਦਾਣੇ ਵਾਲੇ ਦ੍ਰਿਸ਼ਟਾਂਤ ਵਿੱਚ ਰਾਈ ਦੇ ਦਾਣੇ ਨਾਲ ਕੀ ਹੁੰਦਾ ਹੈ ?

ਰਾਈ ਦਾ ਦਾਣਾ ਇੱਕ ਰੁੱਖ ਬਣਦਾ ਹੈ ਉਹ ਖੇਤ ਦੇ ਸਾਰੇ ਰੁੱਖਾਂ ਨਾਲੋਂ ਵੱਡਾ ਅਤੇ ਪੰਛੀ ਉਸ ਦੀਆਂ ਟਾਹਣੀਆਂ ਉੱਤੇ ਆਪਣਾ ਆਲਣਾ ਪਾਉਂਦੇ ਹਨ [13:31-32]

Matthew 13:33

ਯਿਸੂ ਨੇ ਕਿਵੇ ਕਿਹਾ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ ?

ਯਿਸੂ ਨੇ ਕਿਹਾ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਹੜਾ ਤਿੰਨ ਸੇਰ ਆਟੇ ਵਿੱਚ ਮਿਲਾਇਆ ਜਾਂਦਾ ਹੈ ਅਤੇ ਉਹ ਸਾਰਾ ਖਮੀਰ ਹੋ ਜਾਂਦਾ ਹੈ [13:33]

Matthew 13:34

None

Matthew 13:36

ਜੰਗਲੀ ਬੂਟੀ ਵਾਲੇ ਦ੍ਰਿਸ਼ਟਾਂਤ ਵਿੱਚ ਚੰਗਾ ਬੀਜ਼ ਕੌਣ ਬੀਜ਼ਦਾ ਹੈ, ਖੇਤ ਕੀ ਹੈ, ਚੰਗਾ ਬੀਜ਼ ਕੀ ਹੈ, ਜੰਗਲੀ ਬੂਟੀ ਕੀ ਹੈ ਅਤੇ ਜੰਗਲੀ ਬੂਟੀ ਨੂੰ ਕੌਣ ਬੀਜ਼ਦਾ ਹੈ ?

ਚੰਗੇ ਬੀਜ਼ ਨੂੰ ਬੀਜ਼ਣ ਵਾਲਾ ਮਨੁੱਖ ਦਾ ਪੁੱਤਰ ਹੈ, ਖੇਤ ਜਗਤ ਹੈ, ਚੰਗਾ ਬੀਜ਼ ਪਰਮੇਸ਼ੁਰ ਦੇ ਰਾਜ ਦੇ ਪੁੱਤਰ ਹਨ ,ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ਅਤੇ ਜੰਗਲੀ ਬੂਟੀ ਨੂੰ ਬੀਜ਼ਣ ਵਾਲਾ ਦੁਸ਼ਟ ਹੈ [13:37-39]

Matthew 13:40

ਜਗਤ ਦੇ ਅੰਤ ਵਿੱਚ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਬੁਰਾਈ ਕਰਦੇ ਹਨ ?

ਜਗਤ ਦੇ ਅੰਤ ਵਿੱਚ ਜਿਹੜੇ ਬੁਰਾਈ ਕਰਦੇ ਹਨ ਉਹਨਾਂ ਨੂੰ ਅੱਗ ਦੇ ਭੱਠੀ ਵਿੱਚ ਸੁੱਟਿਆ ਜਾਵੇਗਾ [13:43]

ਜਗਤ ਦੇ ਅੰਤ ਵਿੱਚ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਧਰਮੀ ਹਨ ?

ਜਗਤ ਦੇ ਅੰਤ ਵਿੱਚ ਜਿਹੜੇ ਧਰਮੀ ਹਨ ਸੂਰਜ ਦੇ ਵਾਂਗੂੰ ਚਮਕਣਗੇ[13:43]

Matthew 13:44

ਯਿਸੂ ਦੇ ਦ੍ਰਿਸ਼ਟਾਂਤ ਵਿੱਚ ਉਹ ਮਨੁੱਖ ਜਿਸਨੂੰ ਖੇਤ ਇਚ ਲੁਕਿਆ ਹੋਇਆ ਧਨ ਮਿਲਦਾ ਹੈ ਕਿਵੇ ਸਵਰਗ ਰਾਜ ਨੂੰ ਦਰਸਾਉਂਦਾ ਹੈ ?

ਉਹ ਮਨੁੱਖ ਜਿਸਨੂੰ ਖੇਤ ਇਚ ਲੁਕਿਆ ਹੋਇਆ ਧਨ ਮਿਲਦਾ ਹੈ ਉਹ ਆਪਣਾ ਸਭ ਕੁਝ ਵੇਚ ਕੇ ਉਸ ਖੇਤ ਨੂੰ ਖਰੀਦ ਲੈਂਦਾ ਹੈ [13:44]

ਯਿਸੂ ਦੇ ਦ੍ਰਿਸ਼ਟਾਂਤ ਵਿੱਚ ਉਹ ਵਪਾਰੀ ਜਿਸਨੂੰ ਭਾਰੇ ਮੁੱਲ ਦਾ ਮੌਤੀ ਮਿਲਦਾ ਹੈ ਸਵਰਗ ਰਾਜ ਨੂੰ ਕਿਵੇ ਦਰਸਾਉਂਦਾ ਹੈ ?

ਉਹ ਵਪਾਰੀ ਜਿਸਨੂੰ ਭਾਰੇ ਮੁੱਲ ਦਾ ਮੌਤੀ ਮਿਲਦਾ ਹੈ ਉਹ ਆਪਣਾ ਸਭ ਕੁਝ ਵੇਚ ਕੇ ਉਹਨੂੰ ਖਰੀਦ ਲੈਂਦਾ ਹੈ[13:45-46]

Matthew 13:47

ਜਾਲ ਵਾਲੇ ਦ੍ਰਿਸ਼ਟਾਂਤ ਦੀ ਤਰ੍ਹਾਂ ਜਗਤ ਦੇ ਅੰਤ ਵਿੱਚ ਕੀ ਹੋਵੇਗਾ ?

ਜਿਸ ਤਰ੍ਹਾਂ ਮੱਛ ਕੱਛ ਅਤੇ ਚੰਗੀਆਂ ਨੂੰ ਜਾਲ ਵਿੱਚੋ ਅਲੱਗ ਕੀਤਾ ਗਿਆ ਉਸੇ ਤਰ੍ਹਾਂ ਜਗਤ ਦੇ ਅੰਤ ਵਿੱਚ ਬੁਰਿਆਂ ਨੂੰ ਧਰਮੀਆਂ ਨਾਲੋਂ ਅਲੱਗ ਕੀਤਾ ਜਾਵੇਗਾ ਅਤੇ ਅੱਗ ਦੇ ਭੱਠੀ ਵਿੱਚ ਸੁਟਿਆ ਜਾਵੇਗਾ [13:47-50]

Matthew 13:49

None

Matthew 13:51

None

Matthew 13:54

ਜਦੋਂ ਯਿਸੂ ਦੇ ਦੇਸ਼ ਦੇ ਲੋਕ ਉਸਦੀ ਸਿੱਖਿਆ ਨੂੰ ਸੁਣਦੇ ਸਨ ਤਾਂ ਉਹ ਕੀ ਸਵਾਲ ਕਰਦੇ ਸਨ ?

ਲੋਕ ਕਹਿੰਦੇ ਸਨ ਇਸ ਮਨੁੱਖ ਨੇ ਇਹ ਕਰਾਮਾਤਾਂ ਅਤੇ ਗਿਆਨ ਕਿਥੋ ਪਾਇਆ ਹੈ [13:54]

Matthew 13:57

ਪ੍ਰ?ਯਿਸੂ ਨੇ ਕੀ ਕਿਹਾ ਕਿ ਨਬੀ ਨਾਲ ਆਪਣੇ ਦੇਸ ਵਿੱਚ ਕੀ ਹੁੰਦਾ ਹੈ?

ਯਿਸੂ ਨੇ ਕਿਹਾ ਨਬੀ ਆਪਣੇ ਦੇਸ ਵਿੱਚ ਨਿਰਾਦਰ ਪਾਉਂਦਾ ਹੈ [13:57]

ਯਿਸੂ ਨੇ ਕੀ ਕੀਤਾ ਜਦੋਂ ਉਸਦੇ ਆਪਣਿਆਂ ਨੇ ਉਸ ਦੀ ਪਰਤੀਤ ਨਹੀਂ ਕੀਤਾ ?

ਕਿਉਂਕਿ ਲੋਕਾਂ ਨੇ ਪਰਤੀਤ ਨਹੀਂ ਕੀਤੀ ਤਾਂ ਯਿਸੂ ਨੇ ਆਪਣੇ ਇਲਾਕੇ ਵਿੱਚ ਬਹੁਤ ਕਰਾਮਾਤਾਂ ਨਾ ਦਿਖਾਈਆਂ [13:58]

Matthew 14

Matthew 14:1

ਹੇਰੋਦੇਸ ਨੇ ਕੀ ਸੋਚਿਆ ਕਿ ਯਿਸੂ ਕੌਣ ਹੈ ?

ਹੇਰੋਦੇਸ ਨੇ ਸੋਚਿਆ ਕਿ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ ਜੋ ਮੁਰਦਿਆਂ ਵਿੱਚੋ ਜਿਉਂਦਾ ਹੋ ਗਿਆ ਹੈ [4:2]

Matthew 14:3

ਹੇਰੋਦੇਸ ਨੇ ਕੀ ਗਲਤ ਕੀਤਾ ਸੀ ਜਿਸ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਸਨੂੰ ਕਿਹਾ ਸੀ ?

ਹੇਰੋਦੇਸ ਨੇ ਆਪਣੇ ਭਰਾ ਦੀ ਤੀਵੀਂ ਨਾਲ ਵਿਆਹ ਕਰਵਾਇਆ ਸੀ [14:4]

ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਾਰਨਾਂ ਕਿਉਂ ਨਾ ਚਾਹਿਆ ?

ਹੇਰੋਦੇਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਮਾਰਨਾਂ ਇਸ ਲਈ ਨਾ ਚਾਹਿਆ ਕਿਉਂਕਿ ਉਹ ਉਹਨਾਂ ਲੋਕਾਂ ਤੋਂ ਡਰਦਾ ਸੀ ਜਿਹੜੇ ਉਸਨੂੰ ਨਬੀ ਮੰਨਦੇ ਸਨ [14:5]

Matthew 14:6

ਹੇਰੋਦੇਸ ਨੇ ਕੀ ਕੀਤਾ ਜਦੋਂ ਹੇਰੋਦਿਯਾਸ ਦੀ ਧੀ ਨੇ ਉਸਦੇ ਜਨਮ ਦਿਨ ਤੇ ਨੱਚ ਕੇ ਦਿਖਾਇਆ ?

ਹੇਰੋਦੇਸ ਨੇ ਸੋਂਹ ਖਾ ਕੇ ਹੇਰੋਦਿਯਾਸ ਨਾਲ ਵਾਇਦਾ ਕੀਤਾ ਕਿ ਉਹ ਜੋ ਮੰਗੇਗੀ ਉਹ ਉਸ ਨੂੰ ਦੇਵੇਗਾ [14:8]

Matthew 14:8

ਹੇਰੋਦਿਯਾਸ ਨੇ ਕੀ ਮੰਗਿਆ ?

ਹੇਰੋਦਿਯਾਸ ਨੇ ਕਿਹਾ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਐਥੇ ਥਾਲ ਵਿੱਚ ਮੈਨੂੰ ਦੇਹ [14:8]

ਹੇਰੋਦੇਸ ਨੇ ਹੇਰੋਦਿਯਾਸ ਦੀ ਗੱਲ ਕਿਉਂ ਮੰਨੀ ?

ਹੇਰੋਦੇਸ ਨੇ ਹੇਰੋਦਿਯਾਸ ਦੀ ਗੱਲ ਇਸ ਲਈ ਮੰਨੀ ਕਿਉਂਕਿ ਉਸਨੇ ਆਪਣੇ ਨਾਲ ਭੋਜਨ ਤੇ ਬੈਠਿਆ ਹੋਇਆ ਦੇ ਸਾਹਮਣੇ ਸੋਂਹ ਖਾਂਦੀ ਸੀ [14:9]

Matthew 14:10

None

Matthew 14:13

ਯਿਸੂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਸਨੇ ਵੱਡੀ ਭੀੜ ਨੂੰ ਦੇਖਿਆ ਜੋ ਉਸਦੇ ਪਿੱਛੇ ਚੱਲ ਰਹੀ ਸੀ ?

ਯਿਸੂ ਨੇ ਉਹਨਾਂ ਉੱਪਰ ਤਰਸ ਖਾ ਕੇ ਉਹਨਾਂ ਨੂੰ ਰੋਗਾਂ ਤੋਂ ਚੰਗਾਈ ਦਿੱਤੀ [14:14]

Matthew 14:15

None

Matthew 14:16

ਯਿਸੂ ਨੇ ਆਪਣੇ ਚੇਲਿਆਂ ਨੂੰ ਭੀੜ ਦੇ ਲਈ ਕੀ ਕਰਨ ਨੂੰ ਕਿਹਾ ?

ਯਿਸੂ ਨੇ ਆਪਣੇ ਚੇਲਿਆਂ ਨੂੰ ਭੀੜ ਨੂੰ ਕੁਝ ਖਾਣ ਲਈ ਦੇਣ ਨੂੰ ਕਿਹਾ [14:16]

Matthew 14:19

ਯਿਸੂ ਨੇ ਉਹਨਾਂ ਪੰਜ ਰੋਟੀਆਂ ਅਤੇ ਦੋ ਮਛੀਆਂ ਨਾਲ ਕੀ ਕੀਤਾ ਜਿਹੜੀਆਂ ਉਸਦੇ ਚੇਲਿਆਂ ਨੇ ਉਸਨੂੰ ਦਿੱਤੀਆਂ ਸਨ ?

ਯਿਸੂ ਨੇ ਅਕਾਸ਼ ਦੀ ਵੱਲ ਦੇਖ ਕੇ ਰੋਟੀਆਂ ਨੂੰ ਬਰਕਤ ਦੇ ਕੇ ਤੋੜਿਆ ਅਤੇ ਚੇਲਿਆਂ ਨੂੰ ਭੀੜ ਨੂੰ ਦੇਣ ਲਈ ਦਿੱਤੀਆਂ [14:19]

ਭੋਜਨ ਨੂੰ ਖਾਣ ਵਾਲੇ ਕਿੰਨੇ ਲੋਕ ਸਨ ਅਤੇ ਕਿੰਨਾ ਭੋਜਨ ਬਚ ਗਿਆ ?

ਲਗਭਗ ਪੰਜ ਹਜ਼ਾਰ ਆਦਮੀਆਂ ਅਤੇ ਉਹਨਾਂ ਦੇ ਨਾਲ ਬੱਚਿਆਂ ਅਤੇ ਔਰਤਾਂ ਨੇ ਭੋਜਨ ਖਾਧਾ ਅਤੇ ਉਹਨਾਂ ਕੋਲ ਬਾਰਾਂ ਟੋਕਰੀਆਂ ਬਚ ਗਈਆਂ[14:20-21]

Matthew 14:22

ਯਿਸੂ ਨੇ ਭੀੜ ਨੂੰ ਭੇਜਣ ਤੋਂ ਬਾਅਦ ਕੀ ਕੀਤਾ ?

ਯਿਸੂ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚੜ ਗਿਆ [14:23]

ਚੇਲਿਆਂ ਨਾਲ ਕੀ ਹੋਇਆਂ ਜਦੋਂ ਉਹ ਝੀਲ ਦੇ ਵਿਚਕਾਰ ਪਹੁੰਚੇ ?

ਚੇਲਿਆਂ ਦੀ ਬੇੜੀ ਡੋਲ ਰਹੀ ਸੀ ਕਿਉਂਕਿ ਪੋਣ ਅਤੇ ਲਹਿਰਾਂ ਤੇਜ ਸਨ [14:24]

Matthew 14:25

ਯਿਸੂ ਚੇਲਿਆਂ ਦੇ ਕੋਲ ਕਿਸ ਤਰ੍ਹਾਂ ਆਇਆ ?

ਯਿਸੂ ਪਾਣੀ ਉੱਤੇ ਚਲਦਾ ਹੋਇਆ ਚੇਲਿਆਂ ਦੇ ਕੋਲ ਆਇਆ [14:25]

ਯਿਸੂ ਨੇ ਕੀ ਕਿਹਾ ਜਦੋਂ ਚੇਲਿਆਂ ਨੇ ਉਸਨੂੰ ਦੇਖਿਆ ?

ਯਿਸੂ ਨੇ ਚੇਲਿਆਂ ਨੂੰ ਕਿਹਾ ਹੋਸਲਾ ਰੱਖੋ ਅਤੇ ਨਾ ਡਰੋ[14:27]

Matthew 14:28

ਯਿਸੂ ਨੇ ਪਤਰਸ ਨੂੰ ਕੀ ਕਰਨ ਲਈ ਕਿਹਾ ?

ਯਿਸੂ ਨੇ ਪਤਰਸ ਨੂੰ ਕਿਹਾ ਪਾਣੀ ਉੱਤੇ ਤੁਰ ਕੇ ਮੇਰੇ ਕੋਲ ਆ [14:29]

ਪਤਰਸ ਪਾਣੀ ਵਿੱਚ ਕਿਉਂ ਡੁੱਬਣ ਲੱਗਾ ?

ਪਤਰਸ ਪਾਣੀ ਵਿੱਚ ਡੁਬਣ ਲੱਗਾ ਜਦੋਂ ਉਸਨੂੰ ਡਰ ਲੱਗਾ [14:30]

Matthew 14:31

ਜਦੋਂ ਯਿਸੂ ਅਤੇ ਪਤਰਸ ਬੇੜੀ ਵਿੱਚ ਚੜ ਗਏ ਤਾਂ ਕੀ ਹੋਇਆ ?

ਜਦੋਂ ਯਿਸੂ ਅਤੇ ਪਤਰਸ ਬੇੜੀ ਵਿੱਚ ਚੜ ਗਏ ਤਾਂ ਪੋਣ ਥੰਮ੍ਹ ਗਈ[14:32]

ਚੇਲਿਆਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਇਹ ਸਭ ਦੇਖਿਆ ?

ਜਦੋਂ ਚੇਲਿਆਂ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਯਿਸੂ ਨੂੰ ਮੱਥਾ ਟੇਕਿਆ ਅਤੇ ਕਿਹਾ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ [14:33]

Matthew 14:34

ਲੋਕਾਂ ਨੇ ਕੀ ਕੀਤਾ ਜਦੋਂ ਚੇਲੇ ਯਿਸੂ ਅਤੇ ਉਸਦੇ ਚੇਲੇ ਝੀਲ ਦੇ ਦੂਜੇ ਪਾਸੇ ਪਹੁੰਚੇ ?

ਜਦੋਂ ਚੇਲੇ ਅਤੇ ਉਸਦੇ ਚੇਲੇ ਝੀਲ ਦੇ ਦੂਜੇ ਪਾਸੇ ਪਹੁੰਚੇ ਤਾਂ ਲੋਕ ਯਿਸੂ ਕੋਲ ਉਹਨਾਂ ਸਾਰਿਆਂ ਬਿਮਾਰਾਂ ਨੂੰ ਲੈ ਕੇ ਆਏ[14:35]

Matthew 15

Matthew 15:1

None

Matthew 15:4

ਯਿਸੂ ਨੇ ਫ਼ਰੀਸੀਆਂ ਨੂੰ ਕਿਹੜੀ ਉਦਾਹਰਣ ਦੇ ਕੇ ਕਿਹਾ ਕਿ ਉਹ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਦੀ ਅਕਾਰਥ ਕਰਦੇ ਹਨ ?

ਫ਼ਰੀਸੀ ਬੱਚਿਆਂ ਨੂੰ ਆਪਣੇ ਮਾਤਾ ਜਾ ਪਿਤਾ ਨੂੰ ਪੇਸੇ ਦੇਣ ਤੋਂ ਮਨਾਂ ਕਰਦੇ ਹਨ ਕਿ ਪੈਸਾ ਇੱਕ ਪਰਮੇਸ਼ੁਰ ਦੇ ਲਈ ਉਪਹਾਰ ਹੈ [15:3-6]

Matthew 15:7

ਯਸਾਯਾਹ ਦੀ ਭਵਿੱਖਬਾਣੀ ਫ਼ਰੀਸੀਆਂ ਦੇ ਬੁੱਲ੍ਹਾ ਤੇ ਦਿਲਾਂ ਦੇ ਲਈ ਕੀ ਹੈ ?

ਯਸਾਯਾਹ ਦੇ ਭਵਿੱਖਬਾਣੀ ਕੀਤੀ ਕਿ ਫ਼ਰੀਸੀ ਬੁੱਲ੍ਹਾਂ ਨਾਲ ਪਰਮੇਸ਼ੁਰ ਦਾ ਆਦਰ ਕਰਦੇ ਹਨ ਪਰ ਉਹਨਾਂ ਦੇ ਦਿਲ ਪਰਮੇਸ਼ੁਰ ਦੇ ਕੋਲੋ ਦੂਰ ਹਨ [15:7-8]

ਪਰਮੇਸ਼ੁਰ ਦੇ ਬਚਨ ਦੇ ਬਜਾਏ ਫ਼ਰੀਸੀ ਕਿਸ ਦੀ ਸਿੱਖਿਆ ਦਿੰਦੇ ਹਨ ?

ਪਰਮੇਸ਼ੁਰ ਦੇ ਬਚਨ ਦੇ ਬਜਾਏ ਫ਼ਰੀਸੀ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ [15:9]

Matthew 15:10

ਯਿਸੂ ਨੇ ਕੀ ਕਿਹਾ ਕਿ ਕਿਹੜੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ ?

ਯਿਸੂ ਨੇ ਕੀ ਕਿਹਾ ਕਿ ਖਾਣ ਵਾਲੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ[15:11,17,20]

ਯਿਸੂ ਨੇ ਕੀ ਕਿਹਾ ਕਿ ਕਿਹੜੀ ਵਸਤੂ ਮਨੁੱਖ ਨੂੰ ਭ੍ਰਿਸ਼ਟ ਕਰਦੀ ਹੈ ?

ਯਿਸੂ ਨੇ ਕੀ ਕਿਹਾ ਕਿ ਮੂੰਹ ਵਿੱਚੋ ਨਿਕਲਣ ਵਾਲਿਆਂ ਗੱਲਾਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ [15:11,18-20]

Matthew 15:12

ਯਿਸੂ ਫ਼ਰੀਸੀਆਂ ਨੂੰ ਕੀ ਕਹਿੰਦਾ ਹੈ ਅਤੇ ਉਹਨੇ ਕੀ ਆਖਿਆ ਜੋ ਉਹਨਾਂ ਦੇ ਨਾਲ ਹੋਵੇਗਾ ?

ਯਿਸੂ ਫ਼ਰੀਸੀਆਂ ਨੂੰ ਅੰਨ੍ਹੇ ਆਗੂ ਕਹਿੰਦਾ ਹੈ ਅਤੇ ਉਸ ਨੇ ਆਖਿਆ ਕਿ ਉਹ ਟੋਏ ਵਿੱਚ ਡਿੱਗਣਗੇ [15:14]

Matthew 15:15

None

Matthew 15:18

ਕਿਸ ਤਰ੍ਹਾਂ ਦੀਆਂ ਗੱਲਾਂ ਦਿਲ ਵਿੱਚੋ ਨਿਕਲਦੀਆਂ ਹਨ ਜੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ?

ਦਿਲ ਵਿੱਚੋ ਬੁਰੀਆਂ ਗੱਲਾਂ ਨਿਕਲਦੀਆਂ ਹਨ ਖੂਨ, ਜਨਾਕਾਰੀਆਂ,ਹਰਾਮਕਾਰੀਆਂ, ਚੋਰੀਆਂ , ਝੂਠੀਆਂ ਗਵਾਹੀਆਂ ਅਤੇ ਕੁਫਰ [15:19]

Matthew 15:21

ਯਿਸੂ ਨੇ ਪਹਿਲਾ ਕੀ ਕੀਤਾ ਜਦੋਂ ਕਨਾਨੀ ਤੀਵੀਂ ਹਾਕਾਂ ਮਾਰ ਕਿ ਦਯਾ ਲਈ ਕਹਿ ਰਹੀ ਸੀ ?

ਯਿਸੂ ਨੇ ਉਸਨੂੰ ਕੋਈ ਵੀ ਉੱਤਰ ਨਾ ਦਿੱਤਾ [15:23]

Matthew 15:24

ਯਿਸੂ ਨੇ ਕੀ ਆਖਿਆ ਕਿ ਉਹ ਕਨਾਨੀ ਤੀਵੀਂ ਦੀ ਮੱਦਦ ਕਿਉਂ ਨਹੀਂ ਕਰ ਸਕਦਾ ?

ਯਿਸੂ ਨੇ ਆਖਿਆ ਕਿ ਉਹ ਸਿਰਫ਼ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾ ਦੇ ਲਈ ਆਇਆ ਹੈ [15:24]

Matthew 15:27

ਜਦੋਂ ਕਨਾਨੀ ਤੀਵੀਂ ਨੇ ਆਪਣੇ ਆਪ ਨੂੰ ਨੀਵਾਂ ਕੀਤਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ਅਤੇ ਉਸ ਲਈ ਕੀ ਕੀਤਾ ?

ਯਿਸੂ ਨੇ ਕਿਹਾ ਬੀਬੀ ਤੇਰੀ ਨਿਹਚਾ ਵੱਡੀ ਹੈ ਅਤੇ ਅਤੇ ਉਸਨੇ ਉਸਦੇ ਅਨੁਸਾਰ ਹੀ ਕੀਤਾ [15:28]

Matthew 15:29

ਯਿਸੂ ਨੇ ਵੱਡੀ ਭੀੜ ਦੇ ਲਈ ਕੀ ਕੀਤਾ ਜਿਹੜੀ ਉਸ ਦੇ ਕੋਲ ਗਲੀਲ ਵਿੱਚ ਆਈ ?

ਉ.ਯਿਸੂ ਨੇ ਗੁੰਗਿਆਂ , ਟੁੰਡਿਆਂ , ਲੰਗੜਿਆਂ ਅਤੇ ਅੰਨ੍ਹੇਆਂ ਨੂੰ ਚੰਗਿਆਂ ਕੀਤਾ [15:30-31]

Matthew 15:32

ਕਿੰਨੀਆਂ ਰੋਟੀਆਂ ਅਤੇ ਮੱਛੀਆਂ ਨਾਲ ਚੇਲਿਆਂ ਨੇ ਭੀੜ੍ਹ ਨੂੰ ਭੋਜਨ ਕਰਾਉਣ ਸੀ ?

ਚੇਲਿਆਂ ਦੇ ਕੋਲ ਸੱਤ ਰੋਟੀਆਂ ਅਤੇ ਥੋੜੀਆਂ ਛੋਟੀਆਂ ਮੱਛੀਆਂ ਸਨ [15:34]

Matthew 15:36

ਯਿਸੂ ਨੇ ਉਹਨਾਂ ਸੱਤ ਰੋਟੀਆਂ ਅਤੇ ਥੋੜੀਆਂ ਛੋਟੀਆਂ ਮੱਛੀਆਂ ਨਾਲ ਕੀ ਕੀਤਾ?

ਯਿਸੂ ਨੇ ਸੱਤ ਰੋਟੀਆਂ ਅਤੇ ਛੋਟੀਆਂ ਮੱਛੀਆਂ ਨੂੰ ਲਿਆ, ਸ਼ੁਕਰ ਕਰ ਕੇ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ [15:36]

ਉਹਨਾਂ ਰੋਟੀਆਂ ਅਤੇ ਮੱਛੀਆਂ ਨਾਲ ਕਿੰਨੇ ਲੋਕਾਂ ਨੇ ਖਾਧਾ ਅਤੇ ਰੱਜੇ ?

ਚਾਰ ਹਜ਼ਾਰ ਆਦਮੀ, ਜਨਾਨੀਆਂ ਅਤੇ ਬੱਚਿਆਂ ਨੇ ਖਾਧਾ ਅਤੇ ਰੱਜ ਗਏ [15:38]

ਸਾਰਿਆਂ ਦੇ ਖਾਣ ਤੋਂ ਬਾਅਦ ਕਿੰਨਾਂ ਭੋਜਨ ਬਚ ਗਿਆ ?

ਸਾਰਿਆਂ ਦੇ ਖਾਣ ਤੋਂ ਬਾਅਦ ਸੱਤ ਟੋਕਰੇ ਭੋਜਨ ਦੇ ਬਚ ਗਏ [15:37]

Matthew 16

Matthew 16:1

ਯਿਸੂ ਨੂੰ ਪਰਤਾਉਣ ਦੇ ਲਈ ਫ਼ਰੀਸੀ ਅਤੇ ਸਦੂਕੀਆਂ ਨੇ ਕੀ ਦਿਖਾਉਣ ਦੀ ਮੰਗ ਕੀਤੀ ?

ਯਿਸੂ ਨੂੰ ਪਰਤਾਉਣ ਦੇ ਲਈ ਫ਼ਰੀਸੀ ਅਤੇ ਸਦੂਕੀਆਂ ਨੇ ਅਕਾਸ਼ ਵਿੱਚ ਚਿੰਨ ਦਿਖਾਉਣ ਮੰਗ ਕੀਤੀ[16:1]

Matthew 16:3

ਯਿਸੂ ਨੇ ਫ਼ਰੀਸੀ ਅਤੇ ਸਦੂਕੀਆਂ ਨੂੰ ਕੀ ਦਿਖਾਉਣ ਲਈ ਕਿਹਾ ?

ਯਿਸੂ ਨੇ ਫ਼ਰੀਸੀ ਅਤੇ ਸਦੂਕੀਆਂ ਨੂੰ ਯੂਨਾਹ ਦਾ ਚਿੰਨ ਦਿਖਾਉਣ ਲਈ ਕਿਹਾ [16:4]

Matthew 16:5

ਯਿਸੂ ਆਪਣੇ ਚੇਲਿਆਂ ਨੂੰ ਕਿਸ ਤੋਂ ਖਬਰਦਾਰ ਰਹਿਣ ਲਈ ਕਹਿੰਦਾ ਹੈ ?

ਯਿਸੂ ਨੇ ਆਪਣੇ ਚੇਲਿਆਂ ਨੂੰ ਫ਼ਰੀਸੀ ਅਤੇ ਸਦੂਕੀਆਂ ਦੇ ਖਮੀਰ ਤੋਂ ਖਬਰਦਾਰ ਰਹਿਣ ਲਈ ਕਿਹਾ [16:6]

Matthew 16:9

None

Matthew 16:11

ਯਿਸੂ ਦਾ ਅਸਲ ਵਿੱਚ ਕੀ ਮਤਲਬ ਸੀ ਜਦੋਂ ਉਸਨੇ ਆਪਣੇ ਚੇਲਿਆਂ ਨੂੰ ਖਬਰਦਾਰ ਰਹਿਣ ਲਈ ਕਿਹਾ ?

ਯਿਸੂ ਨੇ ਆਪਣੇ ਚੇਲਿਆਂ ਨੂੰ ਫ਼ਰੀਸੀ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਖਬਰਦਾਰ ਰਹਿਣ ਲਈ ਆਖਿਆ [16:12]

Matthew 16:13

ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਪ੍ਰਸ਼ਨ ਕੀਤਾ ਜਦੋਂ ਉਹ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਗਿਆ ?

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ [16:13]?

ਕੁਝ ਲੋਕ ਯਿਸੂ ਬਾਰੇ ਕੀ ਕਹਿੰਦੇ ਸਨ ?

ਕੁਝ ਲੋਕ ਉਹ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਏਲੀਯਾਹ , ਯਿਰਮਿਯਾਹ ਅਤੇ ਉਹਨਾਂ ਵਿੱਚੋ ਇੱਕ ਕਹਿੰਦੇ ਸਨ[16:14]

ਪਤਰਸ ਨੇ ਯਿਸੂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ ?

ਪਤਰਸ ਨੇ ਉੱਤਰ ਦਿੱਤਾ ਤੂੰ ਮਸੀਹ ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈ [16:16]

Matthew 16:17

ਪਤਰਸ ਯਿਸੂ ਦੇ ਸਵਾਲ ਦਾ ਜਵਾਬ ਕਿਵੇਂ ਜਾਣਦਾ ਸੀ ?

ਪਤਰਸ ਯਿਸੂ ਦੇ ਸਵਾਲ ਦਾ ਜਵਾਬ ਜਾਣਦਾ ਸੀ, ਕਿਉਂ ਜੋ ਪਿਤਾ ਨੇ ਉਸ ਉੱਤੇ ਇਸ ਨੂੰ ਪ੍ਰਗਟ ਕੀਤਾ [ 16:17]

Matthew 16:19

ਧਰਤੀ ਉੱਤੇ ਯਿਸੂ ਨੇ ਪਤਰਸ ਨੂੰ ਕੀ ਅਧਿਕਾਰ ਦਿੱਤਾ ?

ਯਿਸੂ ਨੇ ਪਤਰਸ ਨੂੰ ਸਵਰਗ ਦੀਆਂ ਕੁੰਜੀਆਂ ਦਿੱਤੀਆਂ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆਂ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆਂ ਜਾਵੇਗਾ[16:19]

Matthew 16:21

ਇਸ ਸਮੇਂ ਵਿੱਚ ਯਿਸੂ ਨੇ ਆਪਣੇ ਦੁੱਖਾਂ ਬਾਰੇ ਕੀ ਦੱਸਿਆਂ?

ਯਿਸੂ ਨੇ ਆਪਣੇ ਦੁੱਖਾਂ ਦੇ ਬਾਰੇ ਚੇਲਿਆਂ ਨੂੰ ਦੱਸਿਆ ਕਿ ਉਸਨੂੰ ਜਰੂਰੀ ਹੈ ਜੋ ਯਰੂਸ਼ਲਮ ਨੂੰ ਜਾਵਾ ਬਹੁਤ ਦੁੱਖ ਝੱਲਾਂ ਅਤੇ ਮਰ ਜਾਵਾ ਅਤੇ ਤੀਸਰੇ ਦਿਨ ਜੀ ਉੱਠਾ [16:21]

ਯਿਸੂ ਨੇ ਪਤਰਸ ਨੂੰ ਕੀ ਕਿਹਾ ਜਦੋਂ ਪਤਰਸ ਨੇ ਯਿਸੂ ਨੂੰ ਰੋਕਿਆਂ ਜੋ ਯਿਸੂ ਆਪਣੇ ਨਾਲ ਕਰਨ ਵਾਲਾ ਸੀ ?

ਯਿਸੂ ਨੇ ਪਤਰਸ ਨੂੰ ਕਿਹਾ, ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ [16:23]

Matthew 16:24

ਜੋ ਯਿਸੂ ਦੇ ਮਗਰ ਚੱਲਣਾ ਚਾਹੁੰਦਾ ਹੈ ਉਸਨੂੰ ਕੀ ਕਰਨਾ ਪਵੇਗਾ ?

ਜੋ ਕੋਈ ਵੀ ਯਿਸੂ ਦੇ ਮਗਰ ਤੁਰਨਾ ਚਾਹੁੰਦਾ ਹੈ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਨੂੰ ਉਠਾਵੇ [16:24]

ਯਿਸੂ ਨੇ ਕੀ ਕਿਹਾ ਕਿ ਮਨੁੱਖ ਲਈ ਲਾਭ ਨਹੀਂ ?

ਯਿਸੂ ਨੇ ਕੀ ਕਿਹਾ ਕਿ ਮਨੁੱਖ ਲਈ ਲਾਭ ਨਹੀਂ ਕਿ ਓਹ ਜਗਤ ਨੂੰ ਕਮਾਵੇ ਪਰ ਆਪਣੀ ਜਾਣ ਦਾ ਨੁਕਸਾਨ ਕਰੇ[16:26]

Matthew 16:27

ਯਿਸੂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਕਿਸ ਤਰ੍ਹਾਂ ਆਵੇਗਾ ?

ਯਿਸੂ ਕਹਿੰਦਾ ਹੈ ਕਿ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਪਿਤਾ ਦੇ ਤੇਜ ਵਿੱਚ ਆਵੇਗਾ [16:27]

ਮਨੁੱਖ ਦਾ ਪੁੱਤਰ ਕਿਵੇ ਸਾਰਿਆਂ ਨੂੰ ਫ਼ਲ ਦੇਵੇਗਾ ਜਦੋਂ ਉਹ ਆਵੇਗਾ ?

ਮਨੁੱਖ ਦਾ ਪੁੱਤਰ ਸਾਰਿਆਂ ਨੂੰ ਕਰਨੀਆਂ ਦੇ ਅਨੁਸਾਰ ਫ਼ਲ ਦੇਵੇਗਾ ਜਦੋਂ ਉਹ ਆਵੇਗਾ [ 16:27]

Matthew 17

Matthew 17:1

ਯਿਸੂ ਦੇ ਨਾਲ ਉਚੇ ਪਹਾੜ ਤੇ ਕੌਣ ਗਏ ?

ਪਤਰਸ, ਯਾਕੂਬ , ਯੂਹੰਨਾ ਯਿਸੂ ਦੇ ਨਾਲ ਉਚੇ ਪਹਾੜ ਤੇ ਗਏ [17:1]

ਯਿਸੂ ਮਸੀਹ ਦੇ ਰੂਪ ਨਾਲ ਪਹਾੜ ਤੇ ਕੀ ਹੋਇਆ?

ਯਿਸੂ ਦਾ ਰੂਪ ਬਦਲ ਗਿਆ ਅਰ ਉਸ ਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ [17:2]

Matthew 17:3

ਯਿਸੂ ਨਾਲ ਕੌਣ ਗੱਲਾਂ ਕਰਦੇ ਦਿਖਾਈ ਦਿੱਤੇ ?

ਮੂਸਾ ਅਤੇ ਏਲੀਯਾਹ ਯਿਸੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ [17:3]

ਪਤਰਸ ਨੇ ਕੀ ਕਰਨ ਲਈ ਕਿਹਾ ?

ਪਤਰਸ ਨੇ ਤਿੰਨ ਡੇਰੇ ਬਣਾਉਣ ਲਈ ਕਿਹਾ [17:4]

Matthew 17:5

ਬੱਦਲ ਦੇ ਵਿੱਚੋ ਕੀ ਆਵਾਜ ਆਈ ?

ਬੱਦਲ ਵਿੱਚੋ ਆਉਂਦੀ ਹੋਈ ਆਵਾਜ ਨੇ ਕਿਹਾ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸਤੋਂ ਮੈ ਪਰਸਿੰਨ ਹਾ, ਉਹ ਦੀ ਸੁਣੋ [17:5]

Matthew 17:9

ਯਿਸੂ ਨੇ ਆਪਣੇ ਚੇਲਿਆਂ ਨੂੰ ਪਹਾੜ ਤੋ ਹੇਠਾਂ ਆਉਂਦਿਆ ਕੀ ਹੁਕਮ ਦਿੱਤਾ ?

ਯਿਸੂ ਨੇ ਚੇਲਿਆਂ ਨੂੰ ਹੁਕਮ ਕੀਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋ ਨਾ ਜੀ ਉੱਠੇ ਇਸ ਦਰਸ਼ਨ ਦੀ ਗੱਲ ਕਿਸੇ ਨੂੰ ਨਾ ਦੱਸਣਾ [17:9]

Matthew 17:11

ਯਿਸੂ ਨੇ ਏਲੀਯਾਹ ਦੇ ਪਹਿਲਾਂ ਆਉਣ ਦੀ ਸਿੱਖਿਆ ਬਾਰੇ ਕੀ ਕਿਹਾ ?

ਯਿਸੂ ਨੇ ਕਿਹਾ ਕਿ ਜਦੋਂ ਆਵੇਗਾ ਤਾਂ ਸਭੋ ਕੁਝ ਬਹਾਲ ਕਰੇਗਾ [17:11]

ਯਿਸੂ ਕਿਸ ਦੇ ਬਾਰੇ ਕਹਿੰਦਾ ਹੈ ਕਿ ਉਹ ਏਲੀਯਾਹ ਪਹਿਲਾ ਹੀ ਆ ਗਿਆ ਹੈ ਅਤੇ ਉਹਨਾਂ ਨੇ ਉਸ ਨਾਲ ਕੀ ਕੀਤਾ ?

ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਕਹਿੰਦਾ ਹੈ ਕਿ ਉਹ ਪਹਿਲਾ ਹੀ ਆ ਗਿਆ ਹੈ ਅਤੇ ਉਹਨਾਂ ਨੇ ਉਸ ਨਾਲ ਜੋ ਚਾਹਿਆ ਸੋ ਕਰਿਆ [17:10-13]

Matthew 17:14

ਚੇਲੇ ਮਿਰਗੀ ਵਾਲੇ ਲੜਕੇ ਨੂੰ ਕੀ ਕਰਨ ਦੇ ਜੋਗ ਨਹੀਂ ਸੀ ?

ਉ.ਯਿਸੂ ਦੇ ਚੇਲੇ ਮਿਰਗੀ ਵਾਲੇ ਲੜਕੇ ਨੂੰ ਚੰਗਾ ਕਰਨ ਦੇ ਜੋਗ ਨਹੀਂ ਸੀ [17:14-16]

Matthew 17:17

ਯਿਸੂ ਨੇ ਮਿਰਗੀ ਵਾਲੇ ਲੜਕੇ ਨਾਲ ਕੀ ਕੀਤਾ ?

ਯਿਸੂ ਨੇ ਭੂਤ ਨੂੰ ਝਿੜਕਿਆ ਅਤੇ ਲੜਕਾ ਉਸੇ ਘੜੀ ਚੰਗਾ ਹੋ ਗਿਆ [17:18]

Matthew 17:19

ਚੇਲੇ ਮਿਰਗੀ ਵਾਲੇ ਲੜਕੇ ਨੂੰ ਕਿਉਂ ਚੰਗਾ ਨਾ ਕਰ ਸਕੇ?

ਯਿਸੂ ਨੇ ਕਿਹਾ ਕਿਉਕਿ ਉਹਨਾਂ ਦਾ ਵਿਸ਼ਵਾਸ ਛੋਟਾ ਹੈ ਤਾਂ ਉਹ ਮਿਰਗੀ ਵਾਲੇ ਲੜਕੇ ਨੂੰ ਚੰਗਾ ਨਾ ਕਰ ਸਕੇ [17:20]

Matthew 17:22

ਯਿਸੂ ਨੇ ਚੇਲਿਆਂ ਨੂੰ ਕੀ ਕਿਹਾ ਕਿ ਉਹ ਬਹੁਤ ਉਦਾਸ ਹੋ ਗਏ?

ਯਿਸੂ ਨੇ ਉਹਨਾਂ ਨੂੰ ਕਿਹਾ ਕਿ ਉਹ ਲੋਕਾਂ ਦੇ ਹੱਥਾ ਵਿੱਚ ਫੜਵਾਇਆ ਜਾਵੇਗਾ ਅਤੇ ਉਸ ਉਸਨੂੰ ਮਾਰਨਗੇ ਅਤੇ ਉਹ ਤੀਜੇ ਦਿਨ ਜੀ ਉੱਠੇਗਾ [17:22-23]

Matthew 17:24

None

Matthew 17:26

ਯਿਸੂ ਅਤੇ ਪਤਰਸ ਨੇ ਅੰਠਨੀ ਕਰ ਕਿਵੇਂ ਭਰਿਆ?

ਯਿਸੂ ਨੇ ਕਿਹਾ ਝੀਲ ਤੇ ਜਾ ਕੁੰਡੀ ਸੁੱਟ , ਜਦੋ ਉਸ ਵਿੱਚ ਪਹਿਲੀ ਮੱਛੀ ਫਸ ਜਾਵੇ ਉਸਦੇ ਮੂੰਹ ਦੇ ਵਿੱਚ ਅੰਠਨੀ ਭਰਨ ਲਈ ਇੱਕ ਰੁਪਿਆ ਹੋਵੇਗਾ [17:27]

Matthew 18

Matthew 18:1

ਯਿਸੂ ਕੀ ਕਹਿੰਦਾ ਹੈ ਕਿ ਸਵਰਗ ਰਾਜ ਵਿੱਚ ਵੜਣ ਲਈ ਸਾਨੂੰ ਕੀ ਕਰਨਾ ਪਵੇਗਾ ?

ਯਿਸੂ ਕਹਿੰਦਾ ਹੈ ਕਿ ਸਾਨੂੰ ਛੋਟੇ ਬਾਲਕਾਂ ਦੀ ਤਰ੍ਹਾਂ ਬਣਨਾ ਪਵੇਗਾ [18:3]

Matthew 18:4

ਯਿਸੂ ਨੇ ਕਿਸ ਨੂੰ ਸਵਰਗ ਦੇ ਰਾਜ ਵਿੱਚ ਵੱਡਾ ਕਿਹਾ ?

ਯਿਸੂ ਨੇ ਕਿਹਾ ਜਿਹੜਾ ਕੋਈ ਆਪਣੇ ਆਪ ਨੂੰ ਇੱਕ ਛੋਟੇ ਬੱਚੇ ਦੀ ਤਰ੍ਹਾਂ ਹਲੀਮ ਕਰੇਗਾ ਉਹ ਸਵਰਗ ਰਾਜ ਵਿੱਚ ਸਭ ਤੋਂ ਵੱਡਾ ਹੋਵੇਗਾ [18:4]

ਉਸ ਨਾਲ ਕੀ ਹੋਵੇਗਾ ਜਿਹੜਾ ਯਿਸੂ ਉੱਪਰ ਵਿਸ਼ਵਾਸ ਕਰਨ ਵਾਲੇ ਛੋਟੇ ਨੂੰ ਵੀ ਠੋਕਰ ਖੁਆਵੇਗਾ ?

ਜਿਹੜਾ ਯਿਸੂ ਉੱਪਰ ਵਿਸ਼ਵਾਸ ਕਰਨ ਵਾਲੇ ਛੋਟੇ ਨੂੰ ਵੀ ਠੋਕਰ ਖੁਆਵੇਗਾ ਉਸ ਲਈ ਚੰਗਾ ਹੈ ਖਰਾਸ ਦਾ ਪੁੜ ਉਹ ਦੇ ਗਲੇ ਵਿੱਚ ਬੰਨ ਕਿ ਉਸ ਨੂੰ ਸਮੁੰਦਰ ਦੀ ਡੁੰਘਾਈ ਵਿੱਚ ਡੋਬਿਆ ਜਾਵੇ [18:6]

Matthew 18:7

None

Matthew 18:9

ਯਿਸੂ ਕੀ ਕਰਨ ਨੂੰ ਕਹਿੰਦਾ ਹੈ ਜੇਰਕ ਕੁਝ ਵੀ ਸਾਨੂੰ ਠੋਕਰ ਖੁਆਵੇ ?

ਯਿਸੂ ਨੇ ਕਿਹਾ ਜੋ ਕੁਝ ਸਾਨੂੰ ਠੋਕਰ ਖੁਆਵੇ ਉਸਨੂੰ ਪਰੇ ਸੁੱਟ [18:8-9]

Matthew 18:10

ਯਿਸੂ ਨੇ ਕਿਉਂ ਆਖਿਆ ਕਿ ਸਾਨੂੰ ਕਿਸੇ ਨੂੰ ਵੀ ਤੁੱਛ ਨਹੀਂ ਜਾਨਣਾ ਚਾਹੀਦਾ ?

ਉ.ਸਾਨੂੰ ਕਿਸੇ ਨੂੰ ਵੀ ਤੁੱਛ ਨਹੀਂ ਜਾਨਣਾ ਚਾਹੀਦਾ ਕਿਉਂਕਿ ਉਹਨਾਂ ਦੇ ਦੂਤ ਹਮੇਸ਼ਾ ਪਿਤਾ ਦਾ ਮੁੱਖ਼ ਦੇਖਦੇ ਹਨ [18:10]

Matthew 18:12

ਉਹ ਮਨੁੱਖ ਕਿਵੇ ਸਵਰਗੀ ਪਿਤਾ ਜਿਹਾ ਹੈ ਜੋ ਆਪਣੀਆਂ ਭੇਡਾ ਵਿੱਚੋਂ ਇੱਕ ਨੂੰ ਲਭਣ ਲਈ ਜਾਂਦਾ ਹੈ?

ਇਸੇ ਤਰ੍ਹਾਂ ਪਿਤਾ ਦੀ ਮਰਜ਼ੀ ਨਹੀਂ ਕਿ ਇਹਨਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋਵੇ [18:12-14]

Matthew 18:15

ਜੇਕਰ ਤੁਹਾਡਾ ਭਰਾ ਤੁਹਾਡੇ ਵਿਰੋਧ ਵਿੱਚ ਪਾਪ ਕਰੇ ਤਾਂ ਸਭ ਤੋਂ ਪਹਿਲਾ ਤੁਹਾਨੂੰ ਕੀ ਕਰਨਾ ਚਾਹੀਦਾ ਹੈ ?

ਸਭ ਤੋਂ ਪਹਿਲਾ ਉਸਨੂੰ ਇੱਕਲੇ ਵਿੱਚ ਮਿਲ ਕੇ ਗਲਤੀ ਦੱਸਣੀ ਚਾਹੀਦੀ ਹੈ [18:15]

ਜੇ ਤੁਹਾਡਾ ਭਰਾ ਨਹੀਂ ਸੁਣਦਾ ਤਾਂ ਤੁਹਾਨੂੰ ਦੂਜੀ ਵਾਰ ਕੀ ਕਰਨਾ ਚਾਹੀਦਾ ਹੈ [18:16]

ਦੂਜੀ ਵਾਰ, ਤੁਹਾਨੂੰ ਗਵਾਹ ਦੇ ਰੂਪ ਵਿੱਚ ਇੱਕ ਜਾ ਹੋਰ ਦੋ ਭਰਾਵਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ [18:16]

Matthew 18:17

ਜੇਕਰ ਤੁਹਾਡਾ ਭਰਾ ਫਿਰ ਵੀ ਤੁਹਾਡੀ ਗੱਲ ਨਾ ਸੁਣੇ ਤਾਂ ਤੀਜੀ ਵਾਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ

ਤੀਸਰੀ ਵਾਰ ਤੁਹਾਨੂੰ ਇਸ ਗੱਲ ਨੂੰ ਕਲੀਸਿਯਾ ਦੇ ਅੱਗੇ ਦੱਸਣਾ ਚਾਹੀਦਾ ਹੈ [18:17]

Matthew 18:18

ਯਿਸੂ ਨੇ ਕੀ ਵਾਇਦਾ ਕੀਤਾ ਜਿੱਥੇ ਉਸਦੇ ਨਾਮ ਵਿੱਚ ਦੋ ਜਾ ਤਿਨ ਇਕੱਠੇ ਹੁੰਦੇ ਹਨ ?

ਯਿਸੂ ਨੇ ਉਹਨਾਂ ਦੇ ਵਿੱਚ ਮੋਜੂਦ ਹੋਣ ਦਾ ਵਾਇਦਾ ਕੀਤਾ ਜਿੱਥੇ ਉਸਦੇ ਨਾਮ ਵਿੱਚ ਦੋ ਜਾ ਤਿਨ ਇੱਕਠੇ ਹੁੰਦੇ ਹਨ [18:20]

Matthew 18:21

ਯਿਸੂ ਨੇ ਸਾਨੂੰ ਆਪਣੇ ਭਰਾ ਨੂੰ ਕਿੰਨੀ ਵਾਰ ਮਾਫ਼ ਕਰਨ ਬਾਰੇ ਆਖਿਆ ?

ਯਿਸੂ ਨੇ ਆਖਿਆ ਸਾਨੂੰ ਆਪਣੇ ਭਰਾ ਸੱਤ ਦਾ ਸੱਤਰ ਗੁਣਾ ਮਾਫ਼ ਕਰਨਾ ਚਾਹੀਦਾ ਹੈ [18:21-22]

Matthew 18:23

ਨੋਕਰ ਨੇ ਆਪਣੇ ਮਾਲਕ ਦਾ ਕੀ ਕਰਜ਼ ਦੇਣਾ ਸੀ, ਕੀ ਉਹ ਉਸਨੂੰ ਅਦਾ ਕਰ ਸਕਦਾ ਸੀ ?

ਨੋਕਰ ਨੇ ਆਪਣੇ ਮਾਲਕ ਦੇ ਦੱਸ ਹਜ਼ਾਰ ਦਾ ਕਰਜ਼ਾਈ ਸੀ, ਜਿਸਨੂੰ ਉਹ ਨਹੀਂ ਚੁਕਾ ਸਕਦਾ ਸੀ[18:24-25]

Matthew 18:26

ਮਾਲਕ ਨੇ ਆਪਣੇ ਨੋਕਰ ਦਾ ਕਰਜ਼ ਕਿਉਂ ਮਾਫ਼ ਕਰ ਦਿੱਤਾ ?

ਮਾਲਕ ਨੂੰ ਉਸ ਉੱਤੇ ਤਰਸ ਆ ਗਿਆ ਇਸ ਲਈ ਉਸਨੇ ਆਪਣੇ ਨੋਕਰ ਦਾ ਕਰਜ਼ ਮਾਫ਼ ਕਰ ਦਿੱਤਾ [18:27]

Matthew 18:28

ਨੋਕਰ ਨੇ ਆਪਣੇ ਸਾਥੀ ਨਾਲ ਕੀ ਵਿਵਹਾਰ ਕੀਤਾ ਜਿਸਨੇ ਉਸਦੇ ਸੋ ਦੀਨਾਰ ਦੇਣੇ ਸਨ ?

ਨੋਕਰ ਨੇ ਸਬਰ ਨਾ ਕੀਤਾ ਅਤੇ ਉਸ ਨੋਕਰ ਨੂੰ ਜੇਲ ਵਿੱਚ ਸੁੱਟ ਦਿੱਤਾ [18:28-30]

Matthew 18:30

None

Matthew 18:32

ਮਾਲਕ ਨੇ ਉਸ ਨੋਕਰ ਨੂੰ ਕੀ ਆਖਿਆ, ਉਸ ਸਾਥੀ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਸੀ ?

ਮਾਲਕ ਨੇ ਉਸ ਨੋਕਰ ਨੂੰ ਆਖਿਆ, ਉਸ ਸਾਥੀ ਨੋਕਰ ਉੱਤੇ ਦਯਾ ਕਰਨੀ ਚਾਹੀਦੀ ਸੀ [ 18:33]

Matthew 18:34

ਫਿਰ ਮਾਲਕ ਨੇ ਨੋਕਰ ਨਾਲ ਕੀ ਕੀਤਾ ?

ਮਾਲਕ ਨੇ ਉਸਨੂੰ ਨੋਕਰ ਦੇ ਹਵਾਲੇ ਦੁੱਖ ਦੇਣ ਲਈ ਕਰ ਦਿੱਤਾ ਜਦੋਂ ਤੱਕ ਉਹ ਪੂਰਾ ਭੁਗਤਾਨ ਨਾ ਕਰ ਦੇਵੇ [18:34]

ਯਿਸੂ ਨੇ ਕੀ ਕਿਹਾ ਕਿ ਪਿਤਾ ਸਾਡੇ ਨਾਲ ਕਰੇਗਾ ਜੇ ਅਸੀਂ ਆਪਣੇ ਭਰਾ ਨੂੰ ਦਿਲ ਤੋਂ ਮਾਫ਼ ਨਹੀਂ ਕਰਦੇ ?

ਯਿਸੂ ਨੇ ਕਿਹਾ ਪਿਤਾ ਸਾਡੇ ਨਾਲ ਮਾਲਕ ਦੀ ਤਰ੍ਹਾਂ ਕਰੇਗਾ ਜੇਕਰ ਅਸੀਂ ਆਪਣੇ ਭਰਾ ਨੂੰ ਦਿਲ ਤੋਂ ਮਾਫ਼ ਨਹੀਂ ਕਰਦੇ [18:35]

Matthew 19

Matthew 19:1

None

Matthew 19:3

ਯਿਸੂ ਦਾ ਪਰਤਾਵਾ ਲੈਣ ਲਈ ਫ਼ਰੀਸੀਆਂ ਨੇ ਯਿਸੂ ਨੂੰ ਕੀ ਕਿਹਾ ?

ਫ਼ਰੀਸੀਆਂ ਨੇ ਯਿਸੂ ਨੂੰ ਕਿਹਾ ਕੀ ਇਹ ਜੋਗ ਹੈ ਕਿ ਕੋਈ ਆਦਮੀ ਆਪਣੀ ਤੀਵੀਂ ਨੂੰ ਤਲਾਕ ਦੇਵੇ [19:3]

ਯਿਸੂ ਨੇ ਕਿਹੜੀ ਸਚਾਈ ਬਾਰੇ ਕਿਹਾ ਜੋ ਸੰਸਾਰ ਦੇ ਮੁੱਢ ਤੋਂ ਹੀ ਹੈ ?

ਯਿਸੂ ਨੇ ਕਿਹਾ ਸੰਸਾਰ ਦੇ ਮੁੱਢ ਤੋਂ ਹੀ ਪਰਮੇਸ਼ੁਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ [19:4]

Matthew 19:5

ਕਿਉਂਕਿ ਪਰਮੇਸ਼ੁਰ ਨੇ ਨਰ ਅਤੇ ਨਾਰੀ ਨੂੰ ਇਸੇ ਰੀਤੀ ਨਾਲ ਬਣਾਇਆ ਯਿਸੂ ਨੇ ਕੀ ਕਿਹਾ ਜੋ ਆਦਮੀ ਕਰੇਗਾ ?

ਯਿਸੂ ਨੇ ਕਿਹਾ ਆਦਮੀ ਆਪਣੇ ਪਿਤਾ ਅਤੇ ਮਾਤਾ ਨੂੰ ਛੱਡੇਗਾ ਅਤੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ [19:25]

ਯਿਸੂ ਨੇ ਕੀ ਕਿਹਾ ਜਦੋਂ ਪਤੀ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ?

ਯਿਸੂ ਨੇ ਕਿਹਾ ਜਦੋਂ ਪਤੀ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਉਹ ਦੋਵੇ ਇੱਕ ਸਰੀਰ ਹੋਣਗੇ [19:5-6]

ਯਿਸੂ ਨੇ ਕੀ ਕਿਹਾ ਕਿ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆ ਹੈ ਉਹਨਾਂ ਨਾਲ ਮਨੁੱਖਾਂ ਨੂੰ ਕੀ ਨਹੀਂ ਕਰਨਾ ਚਾਹੀਦਾ ?

ਯਿਸੂ ਨੇ ਕਿਹਾ ਜਿਹਨਾਂ ਨੂੰ ਪਰਮੇਸ਼ੁਰ ਨੇ ਜੋੜਿਆਂ ਹੈ ਉਹਨਾਂ ਨੂੰ ਮਨੁੱਖ ਅੱਡ ਨਾ ਕਰੇ [19:6]

Matthew 19:7

ਯਿਸੂ ਨੇ ਕੀ ਕਿਹਾ ਕਿ ਮੂਸਾ ਨੇ ਤਿਆਗ ਪਤ੍ਰੀ ਵਾਲੀ ਆਗਿਆ ਕਿਉਂ ਦਿੱਤੀ ?

ਯਿਸੂ ਨੇ ਕਿਹਾ ਕਿ ਮੂਸਾ ਨੇ ਤਿਆਗ ਪਤ੍ਰੀ ਵਾਲੀ ਆਗਿਆ ਦਿੱਤੀ ਕਿਉਂਕਿ ਯਹੂਦੀ ਸਖ਼ਤ ਦਿਲ ਸਨ [19:7-8]

ਯਿਸੂ ਨੇ ਕੀ ਕਿਹਾ ਕੌਣ ਹਰਾਮਕਾਰੀ ਕਰਦਾ ਹੈ ?

ਯਿਸੂ ਨੇ ਕਿਹਾ ਜੋ ਕੋਈ ਆਪਣੀ ਤੀਵੀਂ ਨੂੰ ਤਿਆਗੇ ਹਰਾਮਕਾਰੀ ਦੇ ਲਈ ਅਤੇ ਕਿਸੇ ਹੋਰ ਨਾਲ ਵਿਆਹ ਕਰੇ ਜਨਾਹ ਕਰਦਾ ਹੈ ਅਤੇ ਜਿਹੜਾ ਆਦਮੀ ਉਸ ਤਿਆਗੀ ਹੋਈ ਨਾਲ ਵਿਆਹ ਕਰਦਾ ਹੈ ਉਹ ਜਨਾਹ ਕਰਦਾ ਹੈ [19:9]

Matthew 19:10

ਯਿਸੂ ਨੇ ਕਿਹਾ ਕੌਣ ਖੁਸਰਾ ਹੋਣਾ ਸਵੀਕਾਰ ਕਰ ਸਕਦਾ ਹੈ ?

ਯਿਸੂ ਨੇ ਜੋ ਇਸ ਨੂੰ ਸਵੀਕਾਰ ਕਰ ਸਕਦੇ ਉਹ ਖੁਸਰੇ ਬਣ ਸਕਦੇ ਹਨ [19:10-12]

Matthew 19:13

ਚੇਲਿਆਂ ਨੇ ਕੀ ਕੀਤਾ ਜਦੋਂ ਕੁਝ ਛੋਟੇ ਬੱਚੇ ਯਿਸੂ ਕੋਲ ਆਏ ?

ਜਦੋਂ ਕੁਝ ਛੋਟੇ ਬੱਚੇ ਯਿਸੂ ਕੋਲ ਆਏ ਤਾਂ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ [19:13]

ਯਿਸੂ ਨੇ ਕੀ ਕਿਹਾ ਜਦੋਂ ਉਸਨੇ ਛੋਟੇ ਬੱਚਿਆਂ ਨੂੰ ਦੇਖਿਆ ?

ਯਿਸੂ ਨੇ ਕਿਹਾ ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਉ, ਸਵਰਗ ਦਾ ਰਾਜ ਇਹੋ ਜਿਹਾ ਦਾ ਹੀ ਹੈ [19:14]

Matthew 19:16

ਯਿਸੂ ਨੇ ਜਵਾਨ ਆਦਮੀ ਨੂੰ ਕੀ ਕਿਹਾ ਉਸਨੂੰ ਸਦੀਪਕ ਜੀਵਨ ਪਾਉਣ ਲਈ ਕਰਨਾ ਪਵੇਗਾ ?

ਯਿਸੂ ਨੇ ਆਦਮੀ ਨੂੰ ਕਿਹਾ ਸਦੀਪਕ ਜੀਵਨ ਪਾਉਣ ਲਈ ਹੁਕਮਾਂ ਨੂੰ ਮੰਨ [19:16-17]

Matthew 19:18

None

Matthew 19:20

ਜਦੋਂ ਆਦਮੀ ਨੇ ਕਿਹਾ ਉਹ ਹੁਕਮਾਂ ਨੂੰ ਮੰਨਦਾ ਹੈ ਤਾਂ ਯਿਸੂ ਨੇ ਉਸਨੂੰ ਕੀ ਕਰਨ ਲਈ ਕਿਹਾ ?

ਜਦੋਂ ਆਦਮੀ ਨੇ ਕਿਹਾ ਉਹ ਹੁਕਮਾਂ ਨੂੰ ਮੰਨਦਾ ਹੈ ਤਾਂ ਯਿਸੂ ਨੇ ਕਿਹਾ ਆਪਣਾ ਸਾਰਾ ਮਾਲ ਵੇਚ ਕੇ ਗਰੀਬਾਂ ਵਿੱਚ ਵੰਡ ਦੇ [19:20-21]

ਆਦਮੀ ਨੇ ਯਿਸੂ ਦੇ ਹੁਕਮ ਦਾ ਕੀ ਜਵਾਬ ਦਿੱਤਾ ਅਤੇ ਉਸ ਕੋਲ ਕੀ ਸੀ?

ਜਵਾਨ ਆਦਮੀ ਉਦਾਸੀ ਨਾਲ ਚਲਾ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ [19:22]

Matthew 19:23

ਯਿਸੂ ਨੇ ਅਮੀਰਾਂ ਦੇ ਸਵਰਗ ਰਾਜ ਵਿੱਚ ਜਾਣ ਬਾਰੇ ਕੀ ਕਿਹਾ ?

ਯਿਸੂ ਨੇ ਕਿਹਾ ਅਮੀਰਾਂ ਦਾ ਸਵਰਗ ਰਾਜ ਵਿੱਚ ਵੜਨਾ ਔਖਾ ਹੈ, ਪਰ ਪਰਮੇਸ਼ੁਰ ਦੁਆਰਾ ਸਭ ਕੁਝ ਹੋ ਸਕਦਾ ਹੈ [19:23-26]

Matthew 19:25

None

Matthew 19:28

ਯਿਸੂ ਨੇ ਚੇਲਿਆਂ ਨੂੰ ਕੀ ਦੇਣ ਦਾ ਵਾਇਦਾ ਕੀਤਾ ਉਹ ਜਿਹੜੇ ਉਸਦੇ ਮਗਰ ਚੱਲਦੇ ਹਨ ?

ਯਿਸੂ ਨੇ ਉਹਨਾਂ ਨੂੰ ਇੱਕ ਨਵਾ ਜੀਵਨ ਦੇਣ ਦਾ ਵਾਇਦਾ ਕੀਤਾ, ਉਹ ਬਾਰਾਂ ਸਿਘਾਸਣਾ ਉੱਤੇ ਬੈਠਣਗੇ,ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰਨਗੇ [19:28]

Matthew 19:29

ਯਿਸੂ ਨੇ ਉਹਨਾਂ ਦੇ ਬਾਰੇ ਕੀ ਕਿਹਾ ਜਿਹੜੇ ਹੁਣ ਪਹਿਲੇ ਹਨ ਅਤੇ ਉਹ ਜਿਹੜੇ ਹੁਣ ਆਖਰੀ ਹਨ ?

ਯਿਸੂ ਨੇ ਕਿਹਾ ਜਿਹੜੇ ਹੁਣ ਪਹਿਲੇ ਹਨ ਉਹ ਪਿੱਛੇ ਕੀਤੇ ਜਾਣਗੇ ਅਤੇ ਜਿਹੜੇ ਹੁਣ ਪਿੱਛੇ ਹਨ ਉਹ ਪਹਿਲੇ ਕੀਤੇ ਜਾਣਗੇ [19:30]

Matthew 20

Matthew 20:1

ਮਾਲਕ ਨੇ ਮਜਦੂਰਾਂ ਨੂੰ ਕਿੰਨੇ ਪੇਸੇ ਦੇਣ ਦਾ ਵਾਇਦਾ ਕੀਤਾ ਜਿਹੜੇ ਉਸਨੂੰ ਤੜਕੇ ਮਿਲੇ ਸਨ ?

ਮਾਲਕ ਨੇ ਮਜਦੂਰਾਂ ਨੂੰ ਇੱਕ ਦੀਨਾਰ ਦੇਣ ਦਾ ਵਾਇਦਾ ਕੀਤਾ ਜਿਹੜੇ ਉਸਨੂੰ ਤੜਕੇ ਮਿਲੇ ਸਨ [20:1-2]

Matthew 20:3

ਮਾਲਕ ਨੇ ਮਜਦੂਰਾਂ ਨੂੰ ਕਿੰਨੇ ਪੈਸੇ ਦੇਣ ਦਾ ਵਾਇਦਾ ਕੀਤਾ ਜਿਹੜੇ ਉਸਨੂੰ ਤੀਜੇ ਪਹਿਰ,ਛੇਵੇ ਪਹਿਰ,ਨੋਵੇ ਪਹਿਰ ਮਿਲੇ ?

ਮਾਲਕ ਨੇ ਕਿਹਾ ਉਹ ਉਹਨਾਂ ਨੂੰ ਜੋ ਹੱਕ ਹੋਵੇਗਾ ਦੇਵੇਗਾ [20:4-7]

Matthew 20:5

None

Matthew 20:8

ਜਿਹੜੇ ਮਜਦੂਰ ਨੋਵੇ ਪਹਿਰ ਆਏ ਉਹਨਾਂ ਨੂੰ ਕਿੰਨਾਂ ਕੁ ਮਿਲਿਆ ?

ਜਿਹੜੇ ਮਜਦੂਰ ਨੋਵੇ ਪਹਿਰ ਆਏ ਉਹਨਾਂ ਨੂੰ ਇੱਕ ਦੀਨਾਰ ਮਿਲਿਆ[20:9]

Matthew 20:11

ਜਿਹੜੇ ਮਜਦੂਰ ਤੜਕੇ ਆਏ ਸਨ ਉਹਨਾਂ ਨੇ ਕੀ ਸ਼ਿਕਾਇਤ ਕੀਤੀ ?

ਉਹਨਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਸਾਰਾ ਦਿਨ ਕੰਮ ਕੀਤਾ ਪਰ ਉਹਨਾਂ ਨੂੰ ਉਹਨਾਂ ਮਜਦੂਰਾਂ ਦੇ ਬਰਾਬਰ ਹੀ ਪਾਇਆ ਜਿਹਨਾਂ ਨੇ ਸਿਰਫ਼ ਇੱਕ ਘੰਟਾ ਹੀ ਕੰਮ ਕੀਤਾ [20:11-12]

Matthew 20:13

ਮਾਲਕ ਨੇ ਕੀ ਆਖਿਆ ਜਦੋਂ ਮਜਦੂਰਾਂ ਨੇ ਸ਼ਿਕਾਇਤ ਕੀਤੀ ?

ਮਾਲਕ ਨੇ ਕਿਹਾ ਉਹ ਨੇ ਤੜਕੇ ਤੋਂ ਕੰਮ ਕਰਨ ਵਾਲਿਆਂ ਨੂੰ ਵਾਇਦੇ ਦੇ ਅਨੁਸਾਰ ਹੀ ਇੱਕ ਦੀਨਾਰ ਦਿੱਤਾ ਅਤੇ ਇਹ ਉਸ ਦੀ ਖੁਸ਼ੀ ਹੈ ਅਤੇ ਹੱਕ ਹੈ ਕਿ ਹੋਰਾਂ ਮਜਦੂਰਾਂ ਨੂੰ ਵੀ ਬਰਾਬਰ ਹੀ ਦੇਵਾ [20:13-15]

Matthew 20:15

None

Matthew 20:17

ਯਿਸੂ ਨੇ ਕੀ ਘਟਨਾ ਪਹਿਲਾਂ ਹੀ ਚੇਲਿਆਂ ਨੂੰ ਦੱਸੀ, ਜਦ ਉਹ ਯਰੂਸ਼ਲਮ ਨੂੰ ਜਾ ਰਹੇ ਸਨ ?

ਯਿਸੂ ਨੇ ਕਿਹਾ ਉਹ ਪ੍ਰਧਾਨ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥੀਂ ਸੋਪਿਆ ਜਾਵੇਗਾ,ਮੌਤ ਦੀ ਸਜ਼ਾ ਹੋਵੇਗੀ, ਸਲੀਬ ਉੱਤੇ ਚੜਾਇਆ ਜਾਵੇਗਾ, ਤੀਜੇ ਦਿਨ ਜੀ ਉੱਠੇਗਾ [20:17-19]

Matthew 20:20

ਜ਼ਬਦੀ ਦੇ ਪੁੱਤਰਾਂ ਦੀ ਮਾਤਾ ਨੇ ਯਿਸੂ ਨੂੰ ਕੀ ਬੇਨਤੀ ਕੀਤੀ ?

ਉਹ ਚਾਹੁੰਦੀ ਸੀ ਕਿ ਯਿਸੂ ਆਗਿਆ ਦੇਵੇ ਕਿ ਉਸਦੇ ਦੋਨੇ ਪੁੱਤਰ ਉਸਦੇ ਵਿੱਚ ਸੱਜੇ ਅਤੇ ਖੱਬੇ ਬੈਠਣ [20:20-21]

Matthew 20:22

ਯਿਸੂ ਨੇ ਕੀ ਆਖਿਆ ਕਿ ਉਸ ਦੇ ਰਾਜ ਵਿੱਚ ਕੌਣ ਸੱਜੇ ਕੌਣ ਖੱਬੇ ਬੈਠੇਗਾ, ਇਸ ਦਾ ਫੈਸਲਾ ਕਿਸ ਦੇ ਕੋਲ ਹੈ ?

ਯਿਸੂ ਨੇ ਆਖਿਆ ਕਿ ਪਿਤਾ ਨੇ ਓਹ ਜਗ੍ਹਾ ਉਹਨਾਂ ਲਈ ਤਿਆਰ ਕੀਤੀ ਹੈ ਜਿਸ ਨੂੰ ਉਸਨੇ ਚੁਣਿਆ ਹੈ [20:23]

Matthew 20:25

ਯਿਸੂ ਨੇ ਕਿਹਾ ਕਿਵੇਂ ਕੋਈ ਚੇਲਿਆਂ ਵਿੱਚੋਂ ਵੱਡਾ ਹੋ ਸਕਦਾ ਹੈ?

ਯਿਸੂ ਨੇ ਕਿਹਾ ਜੋ ਕੋਈ ਮਹਾਨ ਹੋਣਾ ਚਾਹੁੰਦਾ ਹੈ ਉਹ ਸੇਵਕ ਬਣੇ [20:26]

ਯਿਸੂ ਨੇ ਕੀ ਕਿਹਾ ਕਿ ਉਹ ਕਿਸ ਲਈ ਆਇਆ ਹੈ ?

ਯਿਸੂ ਨੇ ਕਿਹਾ ਉਹ ਸੇਵਾ ਕਰਨ ਅਤੇ ਆਪਣੀ ਜਾਨ ਕਈਆਂ ਦੀ ਰਿਹਾਈ ਲਈ ਦੇਣ ਆਇਆ [20:28]

Matthew 20:29

ਉਹ ਦੋ ਅੰਨਿਆਂ ਨੇ ਕੀ ਕੀਤਾ ਜਿਹੜੇ ਰਾਹ ਉੱਤੇ ਬੈਠੇ ਸਨ, ਜਦੋਂ ਯਿਸੂ ਲੰਘਿਆ ?

ਦੋਨਾਂ ਅੰਨਿਆਂ ਨੇ ਉੱਚੀ ਆਵਾਜ ਦੇ ਕੇ ਆਖਿਆ , ਪ੍ਰਭੂ, ਦਾਊਦ ਦੇ ਪੁੱਤਰ , ਸਾਡੇ ਉੱਤੇ ਦਯਾ ਕਰ [20:30]

Matthew 20:32

ਯਿਸੂ ਨੇ ਦੋਨਾਂ ਅੰਨਿਆਂ ਨੂੰ ਕਿਉਂ ਚੰਗਾ ਕੀਤਾ ?

ਯਿਸੂ ਨੇ ਦੋਨਾਂ ਅੰਨਿਆਂ ਨੂੰ ਚੰਗਾ ਕੀਤਾ ਕਿਉਂਕਿ ਉਸ ਨੂੰ ਉਹਨਾਂ ਤੇ ਤਰਸ ਆਇਆ [20:34]

Matthew 21

Matthew 21:1

ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸਾਹਮਣੇ ਦੇ ਪਿੰਡ ਵਿੱਚ ਜਾ ਕੇ ਕੀ ਲੱਭਣ ਲਈ ਕਿਹਾ ?

ਯਿਸੂ ਨੇ ਕਿਹਾ ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨਿਆ ਹੋਇਆ ਮਿਲੇਗਾ [21:2]

Matthew 21:4

ਇਸ ਘਟਨਾ ਬਾਰੇ ਇੱਕ ਨਬੀ ਨੇ ਕੀ ਭਵਿੱਖਬਾਣੀ ਕੀਤੀ ਸੀ ?

ਉ.ਇੱਕ ਨਬੀ ਨੇ ਭਵਿੱਖਬਾਣੀ ਕੀਤੀ ਕਿ ਰਾਜਾ ਗਧੀ ਅਤੇ ਬੱਚੇ ਤੇ ਆਉਂਦਾ ਹੈ [21:4-5]

Matthew 21:6

ਯਿਸੂ ਦੀ ਯਾਤਰਾ ਵਿੱਚ ਭੀੜ ਨੇ ਯਰੂਸ਼ਲਮ ਦੇ ਰਸਤੇ ਵਿੱਚ ਕੀ ਕੀਤਾ ?

ਭੀੜ ਨੇ ਆਪਣੇ ਕੱਪੜੇ ਅਤੇ ਬਿਰਛਾਂ ਦੀਆਂ ਡਾਲੀਆਂ ਰਸਤੇ ਵਿੱਚ ਵਿਛਾ ਦਿੱਤੀਆਂ [21:8]

Matthew 21:9

ਭੀੜ ਯਿਸੂ ਦੇ ਆਉਣ ਤੇ ਕੀ ਆਖ ਰਹੀ ਸੀ ?

ਭੀੜ ਆਖ ਰਹੀ ਸੀ, ਹੋਸੰਨਾ ਦਾਊਦ ਦੇ ਪੁੱਤਰ ਨੂੰ ,ਮੁਬਾਰਕ ਜਿਹੜਾ ਪ੍ਰਭੂ ਦੇ ਨਾਮ ਨਾਲ ਆਉਂਦਾ ਹੈ ਪਰਮ ਧਾਮ ਵਿੱਚ ਹੋਸੰਨਾ[21:9]

Matthew 21:12

ਯਿਸੂ ਨੇ ਕੀ ਕੀਤਾ ਜਦੋਂ ਉਹ ਯਰੂਸ਼ਲਮ ਵਿੱਚ ਪਰਮੇਸ਼ੁਰ ਦੀ ਹੈਕਲ ਵਿੱਚ ਦਾਖਿਲ ਹੋਇਆ ?

ਯਿਸੂ ਨੇ ਉਹਨਾਂ ਸਾਰਿਆਂ ਨੂੰ ਕੱਢ ਦਿੱਤਾ ਉਹ ਜੋ ਹੈਕਲ ਵਿੱਚ ਵੇਚਦੇ ਅਤੇ ਮੁੱਲ ਲੈਂਦੇ, ਸਰਾਫਾਂ ਦੇ ਤਖਤਪੋਸ਼ ਅਤੇ ਉਹਨਾਂ ਕਬੂਤਰ ਵੇਚਣ ਵਾਲਿਆ ਦੀਆਂ ਚੌਂਕੀਆਂ ਉਲਟਾ ਦਿੱਤੀਆਂ [21:12]

ਯਿਸੂ ਨੇ ਕੀ ਕਿਹਾ ਕਿ ਵਪਾਰੀਆਂ ਨੇ ਪਰਮੇਸ਼ੁਰ ਦੀ ਹੈਕਲ ਨੂੰ ਕੀ ਬਣਾ ਦਿੱਤਾ ਹੈ ?

ਯਿਸੂ ਨੇ ਕਿਹਾ ਇਹ ਵਪਾਰੀਆਂ ਨੇ ਪਰਮੇਸ਼ੁਰ ਦੇ ਘਰ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ [21:13]

Matthew 21:15

ਜਦੋਂ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਖਿਝ ਗਏ ਕਿਉਂ ਜੋ ਬੱਚੇ ਯਿਸੂ ਦੇ ਬਾਰੇ ਕੁਝ ਕਹਿ ਰਹੇ ਸਨ ,ਯਿਸੂ ਨੇ ਉਹਨਾਂ ਨੂੰ ਕੀ ਕਿਹਾ ?

ਯਿਸੂ ਨੇ ਨਬੀ ਦਾ ਹਵਾਲਾ ਦਿੱਤਾ ਜੋ ਕਹਿੰਦਾ ਹੈ ਕਿ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆ ਦੇ ਮੂੰਹੋ ਪਰਮੇਸ਼ੁਰ ਦੀ ਉਸਤੱਤ ਪੂਰੀ ਕਰਵਾਈ [21:15-16]

Matthew 21:18

ਯਿਸੂ ਨੇ ਹੰਜ਼ੀਰ ਦੇ ਬਿਰਛ ਨਾਲ ਕੀ ਕੀਤਾ, ਅਤੇ ਕਿਉਂ ?

ਯਿਸੂ ਨੇ ਬਿਰਛ ਨੂੰ ਸੁਕਾ ਦਿੱਤਾ ਕਿਉਂਕਿ ਉਸ ਉੱਤੇ ਕੋਈ ਫ਼ਲ ਨਹੀਂ ਸੀ [21:18-19]

Matthew 21:20

ਯਿਸੂ ਨੇ ਹੰਜ਼ੀਰ ਦੇ ਬਿਰਛ ਸੁੱਕਣ ਦੀ ਪ੍ਰਾਰਥਨਾਂ ਤੋਂ ਆਪਣੇ ਚੇਲਿਆਂ ਨੂੰ ਕੀ ਸਿਖਾਇਆ ?

ਯਿਸੂ ਨੇ ਕਿਹਾ ਕਿ ਉਹ ਜੋ ਕੁਝ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਨਾਲ ਮੰਗਣਗੇ ਪਾ ਲੈਣਗੇ [21:20-22]

Matthew 21:23

ਯਿਸੂ ਦੇ ਉਪਦੇਸ਼ ਦੇਣ ਦੇ ਸਮੇਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਉਸਨੂੰ ਕੀ ਸਵਾਲ ਕੀਤਾ ?

ਉ.ਪ੍ਰਧਾਨ ਜਾਜਕ ਅਤੇ ਬਜ਼ੁਰਗ ਜਾਨਣਾ ਚਾਹੁਦੇ ਸੀ ਕਿ ਯਿਸੂ ਕਿਸ ਅਧਿਕਾਰ ਨਾਲ ਇਹਨਾਂ ਕੰਮਾਂ ਨੂੰ ਕਰਦਾ ਸੀ [21:23]

Matthew 21:25

ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਵਾਪਸ ਮੁੜ ਕੇ ਕੀ ਸਵਾਲ ਕੀਤਾ ?

ਯਿਸੂ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਪਤਿਸਮੇ ਬਾਰੇ ਕੀ ਆਖਦੇ ਹੋ ਜੋ ਉਹ ਸਵਰਗ ਵੱਲੋਂ ਸੀ ਜਾ ਮਨੁੱਖਾਂ ਦੇ ਵੱਲੋ ਸੀ [21:25]

ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋ ਸੀ ਅਜਿਹਾ ਉੱਤਰ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਕਿਉਂ ਨਹੀਂ ਸੀ ਦੇਣਾ ਚਾਹੁੰਦੇ ?

ਉਹ ਜਾਣਦੇ ਸਨ ਕਿ ਫਿਰ ਯਿਸੂ ਉਹਨਾਂ ਨੂੰ ਪੁੱਛੇਗਾ ਕਿ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ [21:25]

ਯੂਹੰਨਾ ਦਾ ਬਪਤਿਸਮਾ ਮਨੁੱਖਾਂ ਵੱਲੋ ਸੀ ਅਜਿਹਾ ਉੱਤਰ ਪ੍ਰਧਾਨ ਜਾਜਕ ਅਤੇ ਉਪਦੇਸ਼ਕ ਕਿਉਂ ਨਹੀਂ ਸੀ ਦੇਣਾ ਚਾਹੁੰਦੇ ?

ਉਹ ਭੀੜ ਤੋਂ ਡਰ ਗਏ, ਕਿਉਂ ਜੋ ਉਹ ਯੂਹੰਨਾ ਨੂੰ ਨਬੀ ਮੰਨਦੇ ਸਨ [21:26]

Matthew 21:28

ਪ੍ਰ?ਯਿਸੂ ਦੀ ਕਹਾਣੀ ਵਿੱਚ, ਦੋ ਪੁੱਤਰਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਨੂੰ ਪੂਰਾ ਕੀਤਾ ?

ਉਹ ਪੁੱਤਰ ਜਿਸ ਨੇ ਪਹਿਲਾ ਕੰਮ ਕਰਨ ਤੋਂ ਮਨ੍ਹਾ ਕੀਤਾ ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲਿਆ ਅਤੇ ਚਲਿਆ ਗਿਆ [21:28-31]

Matthew 21:31

ਯਿਸੂ ਨੇ ਅਜਿਹਾ ਕਿਉਂ ਆਖਿਆ ਕਿ ਪ੍ਰਧਾਨ ਜਾਜਕਾਂ ਅਤੇ ਉਪਦੇਸ਼ਕਾਂ ਤੋਂ ਪਹਿਲਾ ਚੁੰਗੀ ਲੈਣ ਵਾਲੇ ਅਤੇ ਵੇਸ਼ਵਾਵਾ ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੁੰਦੇ ਹਨ ?

ਯਿਸੂ ਨੇ ਅਜਿਹਾ ਇਸ ਲਈ ਆਖਿਆ ਕਿਉਂ ਜੋ ਉਹਨਾਂ ਨੇ ਯੂਹੰਨਾ ਤੇ ਵਿਸ਼ਵਾਸ ਕੀਤਾ ਪ੍ਰਧਾਨ ਜਾਜਕਾਂ ਅਤੇ ਉਪਦੇਸ਼ਕਾਂ ਨੇ ਵਿਸ਼ਵਾਸ ਨਹੀਂ ਕੀਤਾ [21:31-32]

Matthew 21:33

None

Matthew 21:35

ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨਾਲ ਕੀ ਕੀਤਾ ਜੋ ਮਾਲਕ ਨੇ ਅੰਗੂਰ ਲੈਣ ਲਈ ਭੇਜਿਆ ਸੀ ?

ਅੰਗੂਰੀ ਬਾਗ ਦੇ ਮਾਲੀਆਂ ਨੇ ਉਸ ਦਾਸ ਨੂੰ ਕੁੱਟਿਆ ਪੱਥਰਾਉ ਨਾਲ ਮਾਰ ਦਿੱਤਾ [21:35-36]

ਮਾਲਕ ਨੇ ਅੰਤ ਵਿੱਚ ਅੰਗੂਰੀ ਬਾਗ ਦੇ ਮਾਲੀਆਂ ਕੋਲ ਕਿਸਨੂੰ ਭੇਜਿਆ ?

ਮਾਲਕ ਦੇ ਅੰਤ ਵਿੱਚ ਆਪਣੇ ਪੁੱਤਰ ਨੂੰ ਭੇਜਿਆ [21:37]

Matthew 21:38

ਅੰਗੂਰੀ ਬਾਗ ਦੇ ਮਾਲੀਆਂ ਨੇ ਅੰਤ ਵਿੱਚ ਭੇਜੇ ਹੋਏ ਮਨੁੱਖ ਦੇ ਨਾਲ ਕੀ ਕੀਤਾ ?

ਅੰਗੂਰੀ ਬਾਗ ਦੇ ਮਾਲੀਆਂ ਨੇ ਮਾਲਕ ਦੇ ਪੁੱਤਰ ਨੂੰ ਮਾਰ ਦਿੱਤਾ [21:38-39]

Matthew 21:40

ਲੋਕਾਂ ਨੇ ਕੀ ਕਿਹਾ ਕਿ ਮਾਲਕ ਨੂੰ ਕਰਨਾ ਚਾਹੀਦਾ ਹੈ?

ਲੋਕਾਂ ਨੇ ਕਿਹਾ ਕਿ ਮਾਲਕ ਨੂੰ ਅੰਗੂਰੀ ਬਾਗ ਦੇ ਮਾਲੀਆਂ ਨੂੰ ਖਤਮ ਕਰ ਕੇ ਹੋਰਨਾਂ ਮਾਲੀਆਂ ਨੂੰ ਦੇਣਾ ਚਾਹੀਦਾ ਹੈ [21:40-41]

Matthew 21:42

ਸਾਸ਼ਤਰ ਵਿੱਚ ਯਿਸੂ ਨੇ ਕੀ ਹਵਾਲਾ ਦਿੱਤਾ ਉਸ ਪੱਥਰ ਨਾਲ ਕੀ ਹੋਇਆਂ ਜੋ ਮਿਸਤਰੀਆਂ ਨੇ ਨਕਾਰ ਦਿੱਤਾ ਸੀ ?

ਜਿਹੜਾ ਪੱਥਰ ਮਿਸਤਰੀਆਂ ਨੇ ਨਕਾਰ ਦਿੱਤਾ ਸੀ ਉਸ ਕੋਨੇ ਦਾ ਪੱਥਰ ਹੋ ਗਿਆ [21:42]

Matthew 21:43

ਸਾਸ਼ਤਰ ਦੇ ਅਧਾਰ ਤੇ ਯਿਸੂ ਦੇ ਹਵਾਲੇ ਦੁਆਰਾ ਉਹ ਕੀ ਕਹਿਣਾ ਚਾਹੁੰਦਾ ਹੈ ?

ਯਿਸੂ ਨੇ ਕਿਹਾ ਪਰਮੇਸ਼ੁਰ ਦਾ ਰਾਜ ਪ੍ਰਧਾਨ ਜਾਜਕਾਂ ਤੇ ਫ਼ਰੀਸੀਆਂ ਦੇ ਕੋਲੋਂ ਲੈ ਕੇ ਪਰਾਈ ਕੋਮ ਨੂੰ ਦਿੱਤਾ ਜਾਵੇਗਾ ਜਿਹਦੀ ਉਸਨੂੰ ਫ਼ਲ ਦੇਵੇਗੀ [21:43]

Matthew 21:45

ਪ੍ਰਧਾਨ ਜਾਜਕ ਅਤੇ ਫ਼ਰੀਸੀ ਜਲਦੀ ਨਾਲ ਯਿਸੂ ਉੱਤੇ ਹੱਥ ਕਿਉਂ ਨਹੀਂ ਪਾ ਸਕੇ ?

ਉਹ ਭੀੜ ਤੋਂ ਡਰਦੇ ਸਨ ਕਿਉਂਕਿ ਲੋਕ ਯਿਸੂ ਨੂੰ ਇੱਕ ਨਬੀ ਮੰਨਦੇ ਸੀ [21:46]

Matthew 22

Matthew 22:1

None

Matthew 22:4

None

Matthew 22:5

ਉਹਨਾਂ ਨੇ ਕੀ ਕੀਤਾ ਜਿਹੜੇ ਰਾਜੇ ਦੇ ਪੁੱਤਰ ਦੇ ਵਿਆਹ ਵਿੱਚ ਬੁਲਾਏ ਹੋਏ ਸਨ ਜਦੋਂ ਉਹਨਾਂ ਨੂੰ ਬੁਲਾਉਣ ਲਈ ਰਾਜੇ ਨੇ ਆਪਣੇ ਦਾਸਾਂ ਨੂੰ ਭੇਜਿਆ ?

ਕਈਆਂ ਨੇ ਬੁਲਾਵੇ ਦੀ ਪ੍ਰਵਾਹ ਨਾ ਕੀਤੀ ਅਤੇ ਆਪਣੇ ਦੂਜੇ ਕੰਮਾਂ ਵਿੱਚ ਲੱਗ ਗਏ ਅਤੇ ਬਾਕੀਆਂ ਨੇ ਰਾਜੇ ਦੇ ਦਾਸਾਂ ਉੱਤੇ ਹੱਥ ਪਾ ਕੇ ਉਹਨਾਂ ਨੂੰ ਮਾਰ ਦਿੱਤਾ [22:6]

ਰਾਜੇ ਨੇ ਵਿਆਹ ਦੇ ਦਿਨ ਤੇ ਬੁਲਾਏ ਹੋਏ ਪਹਿਲਿਆਂ ਨਾਲ ਕੀ ਕੀਤਾ ?

ਰਾਜੇ ਨੇ ਆਪਣੀ ਸੈਨਾ ਨੂੰ ਭੇਜ ਕੇ ਉਹਨਾਂ ਹੱਤਿਆਰਿਆਂ ਨੂੰ ਮਾਰ ਦਿੱਤਾ ਤੇ ਉਹਨਾਂ ਦੇ ਸ਼ਹਿਰ ਨੂੰ ਫੂਕ ਦਿੱਤਾ [22:7]

Matthew 22:8

ਉਸ ਤੋਂ ਬਾਅਦ ਰਾਜੇ ਨੇ ਕਿਹਨਾਂ ਨੂੰ ਵਿਆਹ ਵਿੱਚ ਬੁਲਾਇਆ ?

ਉ.ਰਾਜੇ ਨੇ ਬਹੁਤ ਸਾਰਿਆਂ ਨੂੰ ਬੁਲਾਇਆ ਜਿਹੜੇ ਉਸ ਦੇ ਦਾਸਾਂ ਨੂੰ ਮਿਲੇ , ਮਾੜੇ ਅਤੇ ਚੰਗੇ ਦੋਵਾਂ ਨੂੰ [22:9:10]

Matthew 22:11

None

Matthew 22:13

ਰਾਜੇ ਨੇ ਉਸ ਮਨੁੱਖ ਦੇ ਨਾਲ ਕੀ ਕੀਤਾ ਜਿਹੜਾ ਵਿਆਹ ਦੇ ਕੱਪੜਿਆ ਤੋਂ ਬਿਨਾਂ ਆਇਆ ਸੀ ?

ਰਾਜੇ ਨੇ ਉਸਨੂੰ ਬੰਨ ਕੇ ਘੋਰ ਅੰਧਘੋਰ ਵਿੱਚ ਸੁੱਟ ਦਿੱਤਾ [22:11-13]

Matthew 22:15

ਫ਼ਰੀਸੀ ਯਿਸੂ ਨਾਲ ਕੀ ਕਰਨਾ ਚਾਹੁੰਦੇ ਸੀ ?

ਫ਼ਰੀਸੀ ਯਿਸੂ ਨੂੰ ਉਸ ਦੀਆਂ ਗੱਲਾਂ ਦੁਆਰਾ ਫਸਾਉਣ ਚਾਹੁੰਦੇ ਸੀ [22:15]

ਫ਼ਰੀਸੀਆਂ ਦੇ ਚੇਲਿਆਂ ਨੇ ਯਿਸੂ ਨੂੰ ਪ੍ਰਸ਼ਨ ਪੁੱਛਿਆ ?

ਉਹਨਾਂ ਨੇ ਯਿਸੂ ਨੂੰ ਕਿਹਾ ਕੀ ਕੈਸਰ ਨੂੰ ਕਰ ਦੇਣਾ ਜੋਗ ਹੈ ਜਾ ਨਹੀਂ [22:17]

Matthew 22:18

None

Matthew 22:20

ਯਿਸੂ ਨੇ ਫ਼ਰੀਸੀਆਂ ਦੇ ਚੇਲਿਆਂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਜੋ ਕੈਸਰ ਦਾ ਹੈ ਉਹ ਕੇਸ਼ਰ ਨੂੰ ਦਿਉ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦਿਉ [22:21]

Matthew 22:23

ਸਦੂਕੀਆਂ ਦਾ ਪੁਨਰ ਉਥਾਨ ਬਾਰੇ ਕੀ ਵਿਸ਼ਵਾਸ ਸੀ ?

ਸਦੂਕੀ ਵਿਸ਼ਵਾਸ ਕਰਦੇ ਸੀ ਕਿ ਕੋਈ ਪੁਨਰ ਉਥਾਨ ਨਹੀਂ ਹੈ [22:23]

Matthew 22:25

ਸਦੂਕੀਆਂ ਦੀ ਕਹਾਣੀ ਵਿੱਚ ਪਤਨੀ ਦੇ ਕਿੰਨੇ ਪਤੀ ਸੀ ?

ਤੀਵੀਂ ਦੇ ਸੱਤ ਪਤੀ ਸੀ [22:24-27]

Matthew 22:29

ਯਿਸੂ ਨੇ ਕਿਹੜੀਆਂ ਦੋ ਗੱਲਾਂ ਬਾਰੇ ਕਿਹਾ ਜੋ ਸਦੂਕੀ ਨਹੀਂ ਜਜਾਣਦੇ ਹਨ ?

ਯਿਸੂ ਨੇ ਕਿਹਾ ਸਦੂਕੀ ਸਾਸ਼ਤਰ ਅਤੇ ਪਰਮੇਸ਼ੁਰ ਦੇ ਸ਼ਕਤੀ ਨੂੰ ਨਹੀਂ ਜਾਣਦੇ ਹਨ [22:29]

ਪੁਨਰ ਉਥਾਨ ਵਿੱਚ ਵਿਆਹ ਬਾਰੇ ਯਿਸੂ ਨੇ ਕੀ ਕਿਹਾ ?

ਯਿਸੂ ਨੇ ਕਿਹਾ ਪੁਨਰ ਉਥਾਨ ਵਿੱਚ ਵਿਆਹ ਨਹੀਂ ਹੋਵੇਗਾ [22:30]

Matthew 22:31

ਯਿਸੂ ਨੇ ਸਾਸ਼ਤਰ ਵਿੱਚੋਂ ਪੁਨਰ ਉਥਾਨ ਨੂੰ ਕਿਵੇ ਦਿਖਾਇਆ ?

ਯਿਸੂ ਨੇ ਸਾਸ਼ਤਰ ਵਿੱਚੋਂ ਕਿਹਾ ਉੱਥੇ ਪਰਮੇਸ਼ੁਰ ਕਹਿਦਾ ਹੈ ਕਿ ਉਹ ਅਬਰਾਹਮ ਇਸਹਾਕ,ਯਾਕੂਬ ਦਾ ਪਰਮੇਸ਼ੁਰ, ਜਿਉਂਦਿਆਂ ਦਾ ਪਰਮੇਸ਼ੁਰ ਹਾ[22:32]

Matthew 22:34

ਫ਼ਰੀਸੀਆਂ ਦੇ ਬਿਵਸਥਾ ਸਿਖਾਉਣ ਵਾਲੇ ਨੇ ਯਿਸੂ ਨੂੰ ਕੀ ਪ੍ਰਸ਼ਨ ਕੀਤਾ ?

ਬਿਵਸਥਾ ਸਿਖਾਉਣ ਵਾਲੇ ਨੇ ਯਿਸੂ ਨੂੰ ਕਿਹਾ ਤੁਰੇਤ ਵਿੱਚ ਸਭ ਤੋਂ ਵੱਡੀ ਆਗਿਆ ਕਿਹੜੀ ਹੈ [22:36]

Matthew 22:37

ਯਿਸੂ ਨੇ ਕਿਹੜਿਆਂ ਦੋ ਹੁਕਮਾਂ ਨੂੰ ਵੱਡਾ ਦੱਸਿਆ ?

ਯਿਸੂ ਨੇ ਕਿਹਾ ਤੂੰ ਆਪਣੇ ਪਰਮੇਸ਼ੁਰ ਨੂੰ ਆਪਣੇ ਦਿਲ ਅਤੇ ਆਪਣੇ ਸਾਰੀ ਜਾਨ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ਦੋਹਾਂ ਨੂੰ ਵੱਡੇ ਹੁਕਮ ਕਿਹਾ [22:37-39]

Matthew 22:39

None

Matthew 22:41

ਯਿਸੂ ਨੇ ਫ਼ਰੀਸੀਆਂ ਨੂੰ ਕੀ ਪ੍ਰਸ਼ਨ ਕੀਤਾ ?

ਯਿਸੂ ਨੇ ਉਹਨਾਂ ਨੂੰ ਪੁੱਛਿਆ ਮਸੀਹ ਕਿਸਦਾ ਪੁੱਤਰ ਹੈ [22:42]

ਫ਼ਰੀਸੀਆਂ ਨੇ ਯਿਸੂ ਨੂੰ ਕੀ ਉੱਤਰ ਦਿੱਤਾ ?

ਫ਼ਰੀਸੀਆਂ ਨੇ ਕਿਹਾ ਨੇ ਮਸੀਹ ਦਾਊਦ ਦਾ ਪੁੱਤਰ ਹੈ [22:42]

Matthew 22:43

ਯਿਸੂ ਨੇ ਦੂਸਰਾ ਪ੍ਰਸ਼ਨ ਫ਼ਰੀਸੀਆਂ ਤੋਂ ਕੀ ਪੁੱਛਿਆ ?

ਯਿਸੂ ਨੇ ਉਹਨਾਂ ਕਿਹਾ ਦਾਊਦ ਮਸੀਹ ਪ੍ਰਭੂ ਨੂੰ ਕਿਵੇਂ ਆਪਣਾ ਪੁੱਤਰ ਕਹਿ ਸਕਦਾ ਹੈ [22:43-45]

Matthew 22:45

ਫ਼ਰੀਸੀਆਂ ਨੇ ਯਿਸੂ ਨੂੰ ਕੀ ਜਵਾਬ ਦਿੱਤਾ ?

ਫ਼ਰੀਸੀ ਯਿਸੂ ਦੇ ਸਵਾਲ ਦਾ ਇੱਕ ਸਬਦ ਵੀ ਉੱਤਰ ਨਹੀਂ ਦੇ ਸਕੇ [22:46]

Matthew 23

Matthew 23:1

ਜਿਹੜੇ ਉਪਦੇਸ਼ਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਬੈਠੇ ਹਨ ਉਹਨਾਂ ਦੀ ਸਿੱਖਿਆ ਦੇ ਬਾਰੇ ਯਿਸੂ ਲੋਕਾਂ ਨੂੰ ਕੀ ਆਖਦਾ ਹੈ ?

ਯਿਸੂ ਨੇ ਲੋਕਾਂ ਕਿਹਾ ਜਿਹੜੇ ਉਪਦੇਸ਼ਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਤੇ ਬੈਠੇ ਹਨ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਮੰਨਣਾ ਅਤੇ ਪਾਲਣਾ ਕਰਨਾ [23:2-3]

ਯਿਸੂ ਨੇ ਲੋਕਾਂ ਨੂੰ ਕਿਉਂ ਕਿਹਾ ਕਿ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਕੰਮਾਂ ਨੂੰ ਨਾ ਕਰਨਾ ?

ਯਿਸੂ ਨੇ ਕਿਹਾ ਕਿ ਉਹਨਾਂ ਦੇ ਕੰਮਾਂ ਨੂੰ ਨਾ ਕਰਨਾ ਕਿਉਂਕਿ ਉਹ ਗੱਲਾਂ ਨੂੰ ਕਹਿੰਦੇ ਤਾਂ ਹਨ ਪਰ ਖੁਦ ਨਹੀਂ ਕਰਦੇ [23:3]

Matthew 23:4

ਉਪਦੇਸ਼ਕ ਅਤੇ ਫ਼ਰੀਸੀ ਆਪਣੇ ਕੰਮ, ਕੀ ਕਰਨ ਲਈ ਕਰਦੇ ਹਨ ?

ਉਪਦੇਸ਼ਕ ਅਤੇ ਫ਼ਰੀਸੀਆਂ ਆਪਣੇ ਕੰਮ ਲੋਕਾਂ ਨੂੰ ਦਿਖਾਉਣ ਲਈ ਕਰਦੇ ਹਨ [23:5]

Matthew 23:6

None

Matthew 23:8

ਯਿਸੂ ਕਿਹਨਾਂ ਦੇ ਬਾਰੇ ਕਹਿੰਦਾ ਹੈ ਕਿ ਸਾਡਾ ਇੱਕ ਪਿਤਾ ਅਤੇ ਇੱਕ ਗੁਰੂ ਹੈ ?

ਯਿਸੂ ਕਹਿੰਦਾ ਹੈ ਕਿ ਸਾਡਾ ਇੱਕ ਪਿਤਾ ਜੋ ਸਵਰਗ ਵਿੱਚ ਹੈ ਅਤੇ ਇੱਕ ਗੁਰੂ ਜੋ ਮਸੀਹ ਹੈ [23:8-10]

Matthew 23:11

ਪਰਮੇਸ਼ੁਰ ਉਸ ਨਾਲ ਕੀ ਕਰੇਗਾ ਜਿਹੜਾ ਆਪਣੇ ਆਪ ਨੂੰ ਉੱਚਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ ?

ਪਰਮੇਸ਼ੁਰ ਜਿਹੜਾ ਆਪਣੇ ਆਪ ਨੀਵਾਂ ਕਰਦਾ ਹੈ ਉਸਨੂੰ ਉੱਚਾ ਅਤੇ ਜਿਹੜਾ ਆਪਣੇ ਆਪ ਉੱਚਾ ਕਰਦਾ ਹੈ ਉਸਨੂੰ ਨੀਵਾਂ ਕਰੇਗਾ [23:12]

Matthew 23:13

ਜਦੋਂ ਉਪਦੇਸ਼ਕ ਅਤੇ ਫ਼ਰੀਸੀ ਕਿਸੇ ਨਵੇ ਨੂੰ ਪੰਥ ਵਿੱਚ ਰਲਾਉਂਦੇ, ਉਸਨੂੰ ਕਿਸਦਾ ਪੁੱਤਰ ਬਣਾਉਦੇ ਹਨ ?

ਜਦੋਂ ਉਪਦੇਸ਼ਕ ਅਤੇ ਫ਼ਰੀਸੀ ਕਿਸੇ ਨਵੇ ਨੂੰ ਪੰਥ ਵਿੱਚ ਰਲਾਉਂਦੇ ਉਸਨੂੰ ਦੁੱਗਣਾ ਨਰਕ ਦਾ ਪੁੱਤਰ ਬਣਾਉਂਦੇ ਹਨ [23:15]

ਯਿਸੂ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਉਹਨਾਂ ਦੇ ਵਿਵਹਾਰ ਕਰਕੇ ਕਿਹੜਾ ਨਾਮ ਦਿੰਦਾ ਹੈ ?

ਯਿਸੂ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪਾਖੰਡੀ ਕਹਿੰਦਾ ਹੈ [23:13-15,23,25,27,29]

Matthew 23:16

ਉਹਨਾਂ ਦੀਆਂ ਸਹੁੰਆਂ ਕਾਰਨ,ਯਿਸੂ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੀ ਸਿੱਖਿਆਵਾਂ ਬਾਰੇ ਕੀ ਕਹਿੰਦਾ ਹੈ ?

ਯਿਸੂ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਅੰਨ੍ਹੇ ਆਗੂ ਅਤੇ ਅੰਨ੍ਹੇ ਮੂਰਖ ਕਹਿੰਦਾ ਹੈ [23:16-19]

Matthew 23:18

None

Matthew 23:20

None

Matthew 23:23

ਉਹ ਪੂਦੀਨੇ,ਸੋਫ ਅਤੇ ਜੀਰੇ ਦਾ ਦੱਸਵਦ ਲੈਦੇ ਹਨ, ਉਪਦੇਸ਼ਕ ਅਤੇ ਫ਼ਰੀਸੀ ਕੀ ਕਰਨ ਵਿੱਚ ਅਸਮਰਥ ਹਨ ?

ਉਪਦੇਸ਼ਕ ਅਤੇ ਫ਼ਰੀਸੀ ਬਿਵਸਥਾ ਦੇ ਭਾਰੇ ਹੁਕਮ ਨਿਯਾ, ਦਯਾ ਅਤੇ ਨਿਹਚਾ ਵਿੱਚ ਅਸਮਰਥ ਹਨ[23:23]

Matthew 23:25

ਉਪਦੇਸ਼ਕ ਅਤੇ ਫ਼ਰੀਸੀ ਕੀ ਸਾਫ਼ ਕਰਨ ਵਿੱਚ ਅਸਮਰਥ ਹਨ ?

ਉ.ਉਪਦੇਸ਼ਕ ਅਤੇ ਫ਼ਰੀਸੀ ਆਪਣੇ ਕਟੋਰੇ ਅੰਦਰੋ ਸਾਫ਼ ਕਰਨ ਵਿੱਚ ਅਸਮਰਥ ਹਨ ਇਸ ਲਈ ਬਾਹਰੋਂ ਸਾਫ਼ ਕਰਦੇ ਹਨ [23:25-26]

Matthew 23:27

ਉਪਦੇਸ਼ਕ ਅਤੇ ਫ਼ਰੀਸੀ ਕਿਸ ਨਾਲ ਅੰਦਰੋ ਭਰੇ ਹੋਏ ਹਨ ?

ਉਪਦੇਸ਼ਕ ਅਤੇ ਫ਼ਰੀਸੀ ਜਬਰਦਸਤੀ,ਜਿੰਦ, ਪਾਖੰਡ ਤੇ ਬੇਇਨਸਾਫ਼ੀ ਨਾਲ ਭਰੇ ਹੋਏ ਸਨ [23:25,28]

Matthew 23:29

ਉਪਦੇਸ਼ਕ ਅਤੇ ਫ਼ਰੀਸੀਆਂ ਦੇ ਪੁਰਖਿਆਂ ਨੇ ਨਬੀਆਂ ਨਾਲ ਕੀ ਕੀਤਾ ?

ਉਪਦੇਸ਼ਕ ਅਤੇ ਫ਼ਰੀਸੀਆਂ ਦੇ ਪੁਰਖਿਆਂ ਨੇ ਨਬੀਆਂ ਦਾ ਖੂਨ ਕੀਤਾ ਹੈ [23:29-31]

Matthew 23:32

ਉਪਦੇਸ਼ਕ ਅਤੇ ਫ਼ਰੀਸੀਆਂ ਨੂੰ ਕਿਸ ਨਿਆਂ ਦਾ ਸਾਹਮਣਾ ਕਰਨਾ ਪਵੇਗਾ ?

ਉਪਦੇਸ਼ਕ ਅਤੇ ਫ਼ਰੀਸੀਆਂ ਨੂੰ ਨਰਕ ਦੇ ਨਿਆਂ ਦਾ ਸਾਹਮਣਾ ਕਰਨਾ ਪਵੇਗਾ[ 23:33]

Matthew 23:34

ਯਿਸੂ ਨੇ ਕੀ ਕਿਹਾ ਕਿ ਉਪਦੇਸ਼ਕ ਅਤੇ ਫ਼ਰੀਸੀ ਨਬੀਆਂ,ਗਿਆਨੀਆਂ ਅਤੇ ਉਪਦੇਸ਼ਕਾਂ ਨਾਲ ਕੀ ਕਰਨਗੇ ?

ਯਿਸੂ ਨੇ ਕਿਹਾ ਉਹ ਮਾਰਨਗੇ ਅਤੇ ਸਲੀਬ ਉੱਤੇ ਚੜਾਉਣਗੇ ,ਕੋਰੜੇ ਮਾਰਨਗੇ ਸ਼ਹਿਰ ਦੇ ਸ਼ਹਿਰ ਉਹਨਾਂ ਦੇ ਮਗਰ ਹੋ ਜਾਣਗੇ [23:34]

ਉਪਦੇਸ਼ਕ ਅਤੇ ਫ਼ਰੀਸੀਆਂ ਦੇ ਰਵਈਏ ਦੇ ਕਾਰਨ ਉਹਨਾਂ ਉੱਤੇ ਕੀ ਆ ਪਵੇਗਾ ?

ਉਪਦੇਸ਼ਕ ਅਤੇ ਫ਼ਰੀਸੀਆਂ ਦੇ ਰਵਈਏ ਦੇ ਕਾਰਨ, ਉਹਨਾਂ ਉੱਪਰ ਸਾਰੇ ਧਰਮੀਆਂ ਦਾ ਲਹੂ ਜੋ ਧਰਤੀ ਉੱਤੇ ਵਹਾਇਆ ਗਿਆ ਆ ਪਵੇਗਾ [23:35]

ਯਿਸੂ ਨੇ ਕਿਹਾ ਕਿਸ ਪੀਹੜੀ ਦੇ ਵਿੱਚ ਇਹ ਸਾਰੀਆਂ ਗੱਲਾਂ ਹੋਣਗੀਆਂ ?

ਯਿਸੂ ਨੇ ਕਿਹਾ ਇਸ ਪੀਹੜੀ ਦੇ ਵਿੱਚ ਇਹ ਸਾਰੀਆਂ ਗੱਲਾਂ ਹੋਣਗੀਆਂ[23:36]

Matthew 23:37

ਯਿਸੂ ਯਰੂਸ਼ਲਮ ਦੇ ਬੱਚਿਆਂ ਨਾਲ ਕੀ ਕਰਨਾ ਚਾਹੁੰਦਾ ਹੈ ਅਤੇ ਕਿਉਂ ਇਹ ਪੂਰਾ ਨਹੀਂ ਹੁੰਦਾ ?

ਯਿਸੂ ਯਰੂਸ਼ਲਮ ਦੇ ਬੱਚਿਆਂ ਨੂੰ ਇੱਕਠੇ ਕਰਨਾ ਚਾਹੁੰਦਾ ਹੈ ਪਰ ਉਹ ਸਹਿਮਤ ਨਹੀਂ ਹਨ [23:37]

ਕਿਵੇ ਹੁਣ ਯਰੂਸ਼ਲਮ ਦਾ ਘਰ ਉਜੜ ਜਾਵੇਗਾ ?

ਤਿਆਗੇ ਜਾਣ ਕਰਕੇ ਹੁਣ ਯਰੂਸ਼ਲਮ ਦਾ ਘਰ ਉਜੜ ਜਾਵੇਗਾ [23:38]

Matthew 24

Matthew 24:1

ਯਿਸੂ ਨੇ ਯਰੂਸ਼ਲਮ ਦੀ ਹੈਕਲ ਵਿੱਚ ਕੀ ਭਵਿੱਖਬਾਣੀ ਕੀਤੀ ?

ਯਿਸੂ ਨੇ ਭਵਿੱਖਬਾਣੀ ਕੀਤੀ ਕਿ ਹੈਕਲ ਦਾ ਕੋਈ ਵੀ ਪੱਥਰ ਨਹੀਂ ਹੋਵੇਗਾ ਜੋ ਛੁਟਿਆ, ਅਤੇ ਨਾ ਕੋਈ ਹੋਵੇਗਾ ਜਿਹੜਾ ਡੇਗਿਆ ਨਾ ਜਾਵੇਗਾ [24:2]

Matthew 24:3

ਹੈਕਲ ਦੇ ਬਾਰੇ ਭਵਿੱਖਬਾਣੀ ਨੂੰ ਸੁਣ ਕੇ ਚੇਲਿਆਂ ਨੇ ਯਿਸੂ ਨੂੰ ਕੀ ਕਿਹਾ ?

ਚੇਲਿਆਂ ਨੇ ਯਿਸੂ ਨੂੰ ਕਿਹਾ ਜਦੋਂ ਇਹ ਗੱਲਾਂ ਹੋਣਗੀਆਂ ਅਤੇ ਤੇਰੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਲੱਛਣ ਹੋਵੇਗਾ[24:3]

ਯਿਸੂ ਨੇ ਇਸ ਤਰ੍ਹਾਂ ਦੇ ਮਨੁੱਖਾਂ ਦੇ ਆਉਣ ਬਾਰੇ ਕਿਹਾ ਜੋ ਬਹੁਤਿਆਂ ਭੁਲਾਵੇ ਵਿੱਚ ਪਾਉਣਗੇ ?

ਯਿਸੂ ਨੇ ਕਿਹਾ ਬਹੁਤ ਆ ਕੇ ਕਹਿਣਗੇ ਉਹ ਮਸੀਹ ਹਨ, ਬਹੁਤਿਆਂ ਨੂੰ ਭੁਲਾਵੇ ਵਿੱਚ ਪਾਉਣਗੇ [24:5]

Matthew 24:6

ਯਿਸੂ ਨੇ ਕਿਹੜੀ ਘਟਨਾ ਨੂੰ ਕਿਹਾ ਕਿ ਇਹ ਪੀੜਾਵਾਂ ਦੀ ਸੁਰੂਆਤ ਹੀ ਹੋਵੇਗੀ ?

ਯਿਸੂ ਨੇ ਕਿਹਾ ਕਿ ਲੜਾਈਆਂ ,ਅਫਵਾਵਾਂ , ਭੂਚਾਲ ਇਹ ਪੀੜਾਵਾਂ ਦੀ ਸੁਰੂਆਤ ਹੀ ਹੋਣਗੇ [24:6-8]

Matthew 24:9

ਯਿਸੂ ਨੇ ਕਿਹਾ ਉਸ ਸਮੇਂ ਵਿਸ਼ਵਾਸੀਆਂ ਦੇ ਨਾਲ ਕੀ ਹੋਵੇਗਾ ?

ਯਿਸੂ ਨੇ ਕਿਹਾ ਵਿਸ਼ਵਾਸੀ ਪੀੜਾਵਾਂ ਨੂੰ ਸਹਿਣ, ਕੁਝ ਠੋਕਰ ਖਾਣ ਅਤੇ ਇੱਕ ਦੂਸਰੇ ਨਾਲ ਵੈਰ ਕਰਨ ਅਤੇ ਕੁਝ ਦੇ ਦਿਲ ਠੰਡੇ ਪੈ ਜਾਣਗੇ [24:9-12]

Matthew 24:12

ਯਿਸੂ ਨੇ ਕਿਹਾ ਕੌਣ ਬਚਾਏ ਜਾਣਗੇ ?

ਯਿਸੂ ਨੇ ਕਿਹਾ ਜੋ ਅੰਤ ਤੱਕ ਸਹੇਗਾ ਉਹ ਬਚਾਇਆ ਜਾਵੇਗਾ [24:13]

ਅੰਤ ਦੇ ਸਮੇਂ ਤੋਂ ਪਹਿਲਾਂ ਖੁਸ਼ਖਬਰੀ ਨਾਲ ਕੀ ਹੋਵੇਗਾ ?

ਅੰਤ ਦੇ ਸਮੇਂ ਤੋਂ ਪਹਿਲਾਂ ਰਾਜ ਦੀ ਖੁਸ਼ਖਬਰੀ ਸਾਰੇ ਸੰਸਾਰ ਵਿੱਚ ਫੈਲਾਈ ਜਾਵੇਗੀ [24:14]

Matthew 24:15

ਯਿਸੂ ਨੇ ਕੀ ਕਿਹਾ ਵਿਸ਼ਵਾਸੀ ਕਰਨ ਜਦੋਂ ਉਹ ਘਿਣਾਉਣੀ ਚੀਜ਼ ਨੂੰ ਪਵਿੱਤਰ ਸਥਾਨ ਉੱਤੇ ਖੜਿਆ ਦੇਖਣ [24:15]?

ਯਿਸੂ ਨੇ ਕਿਹਾ ਵਿਸ਼ਵਾਸੀ ਪਹਾੜਾਂ ਉੱਤੇ ਭੱਜ ਜਾਣ[24:15-18]

Matthew 24:19

ਉਹਨਾਂ ਦਿਨਾਂ ਵਿੱਚ ਕਿੰਨਾ ਕੁ ਵੱਡਾ ਕਸ਼ਟ ਆਵੇਗਾ ?

ਉਹਨਾਂ ਦਿਨਾਂ ਵਿੱਚ ਵੱਡਾ ਕਸ਼ਟ ਆਵੇਗਾ ,ਉਹਨਾਂ ਸਾਰਿਆਂ ਤੋਂ ਵੱਡਾ ਜੋ ਸੰਸਾਰ ਦੇ ਮੁਢ ਤੋਂ ਆਏ ਹਨ [24:21]

Matthew 24:23

ਕਿਵੇ ਝੂਠੇ ਮਸੀਹ ਅਤੇ ਝੂਠੇ ਨਬੀ ਬਹੁਤਿਆਂ ਨੂੰ ਭੁਲਾਵੇ ਵਿੱਚ ਪਾਉਣਗੇ ?

ਝੂਠੇ ਮਸੀਹ ਅਤੇ ਝੂਠੇ ਨਬੀ ਵੱਡੇ ਚਿੰਨ ਅਤੇ ਕਰਾਮਾਤਾਂ ਨਾਲ ਬਹੁਤਿਆਂ ਨੂੰ ਭੁਲਾਵੇ ਵਿੱਚ ਪਾਉਣਗੇ [24:24]

Matthew 24:26

ਮਨੁੱਖ ਦੇ ਪੁੱਤਰ ਦਾ ਆਉਣਾ ਕਿਸ ਤਰ੍ਹਾਂ ਹੋਵੇਗਾ ?

ਮਨੁੱਖ ਦੇ ਪੁੱਤਰ ਦਾ ਆਉਣਾ ਬਿਜਲੀ ਦੇ ਚਮਕਣ ਵਾਂਗ ਚੜਦੇ ਤੋਂ ਲਹਿੰਦੇ ਦੀ ਤਰ੍ਹਾਂ ਹੋਵੇਗਾ [24:27]

Matthew 24:29

ਉਹਨਾਂ ਪੀੜਾਵਾਂ ਵਾਲੇ ਦਿਨਾਂ ਤੋਂ ਬਾਅਦ ਸੂਰਜ,ਚੰਨ ਅਤੇ ਤਾਰਿਆਂ ਨਾਲ ਕੀ ਹੋਵੇਗਾ ?

ਸੂਰਜ ਅਤੇ ਚੰਨ ਅਨ੍ਹੇਰਾ ਹੋ ਜਾਣਗੇ ਅਤੇ ਤਾਰੇ ਡਿੱਗ ਜਾਣਗੇ [24:29]

Matthew 24:30

ਧਰਤੀ ਦੀਆਂ ਸਾਰੀਆਂ ਕੋਮਾਂ ਕੀ ਕਰਨਗੀਆ ਜਦੋਂ ਉਹ ਮਨੁੱਖ ਦੇ ਪੁੱਤਰ ਨੂੰ ਸਮਰਥ ਅਤੇ ਮਹਿਮਾ ਵਿੱਚ ਆਉਦੇ ਦੇਖਣਗੇ ?

ਧਰਤੀ ਦੀਆਂ ਸਾਰੀਆਂ ਕੌਮਾਂ ਆਪਣੀ ਛਾਤੀ ਨੂੰ ਪਿੱਟਣਗੀਆ [24:30]

ਅਸੀਂ ਕੀ ਆਵਾਜ ਸੁਣਾਗੇ ਜਦੋਂ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਚੁਣਿਆ ਹੋਇਆ ਨੂੰ ਇੱਕਠੇ ਕਰਨ ਲਈ ਭੇਜੇਗਾ ?

ਜਦੋਂ ਦੂਤ ਚੁਣਿਆ ਹੋਇਆ ਨੂੰ ਇੱਕਠੇ ਕਰਨਗੇ ਤਾਂ ਅਸੀਂ ਤੁਰ੍ਹੀ ਦੀ ਆਵਾਜ ਸੁਣਾਗੇ [24:31]

Matthew 24:32

None

Matthew 24:34

ਯਿਸੂ ਨੇ ਕਿਹਾ ਕੀ ਨਹੀਂ ਬੀਤੇਗਾ ਜਦੋਂ ਤੱਕ ਸਾਰੀਆਂ ਗੱਲਾਂ ਨਾ ਹੋ ਜਾਣ ?

ਯਿਸੂ ਨੇ ਕਿਹਾ ਇਹ ਪੀੜੀ ਨਹੀਂ ਬੀਤੇਗੀ ਜਦੋਂ ਤੱਕ ਸਾਰੀਆਂ ਗੱਲਾਂ ਨਾ ਹੋ ਜਾਣ [24:34]

ਯਿਸੂ ਨੇ ਕਿਹਾ ਕੀ ਟਲ ਜਾਵੇਗਾ ਅਤੇ ਕੀ ਨਹੀਂ ਟਲੇਗਾ ?

ਯਿਸੂ ਨੇ ਕਿਹਾ ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਉਹ ਦੇ ਇਹ ਬਚਨ ਕਦੇ ਨਹੀਂ ਟਲਣਗੇ [24:35]

Matthew 24:36

ਇਹ ਘਟਨਾ ਹੋਣ ਦਾ ਸਮਾਂ ਕੌਣ ਜਾਣਦਾ ਹੈ ?

ਸਿਰਫ਼ ਪਿਤਾ ਇਹ ਘਟਨਾ ਹੋਣ ਦਾ ਸਮਾਂ ਜਾਣਦਾ ਹੈ[24:36]

Matthew 24:37

ਜਲ੍ਹ ਪਰਲੋ ਤੋਂ ਪਹਿਲਾਂ ਨੂੰਹ ਦੇ ਦਿਨਾਂ ਦੀ ਤਰ੍ਹਾਂ , ਮਨੁੱਖ ਦੇ ਪੁੱਤਰ ਦਾ ਆਉਣਾ ਕਿਵੇਂ ਹੋਵੇਗਾ ?

ਉ.ਲੋਕ ਖਾਂਦੇ ਪੀਂਦੇ ਵਿਆਹ ਕਰਦੇ ਕਰਾਉਂਦੇ ਹੋਣਗੇ, ਆਉਣ ਵਾਲੇ ਨਿਆਂ ਬਾਰੇ ਨਾ ਜਾਣਦੇ ਹੁੰਦੇ ਜੋ ਉਹਨਾਂ ਨੂੰ ਲੈ ਜਾਵੇਗਾ [24:37-39]

Matthew 24:40

None

Matthew 24:43

ਯਿਸੂ ਕੀ ਆਖਦਾ ਹੈ ਕਿ ਉਸਦੇ ਵਿਸ਼ਵਾਸੀ ਉਸਦੇ ਆਉਣ ਤੱਕ ਕੀ ਕਰਦੇ ਰਹਿਣ ਅਤੇ ਕਿਉਂ ?

ਯਿਸੂ ਨੇ ਆਖਿਆ ਕਿ ਉਸਦੇ ਵਿਸ਼ਵਾਸੀ ਹਮੇਸ਼ਾ ਤਿਆਰ ਰਹਿਣ ਕਿਉਂਕਿ ਉਹ ਨਹੀਂ ਜਾਣਦੇ ਕਿ ਪ੍ਰਭੂ ਦਾ ਆਉਣਾ ਕਦੋਂ ਹੋਵੇਗਾ [24:42,44]

Matthew 24:45

ਇੱਕ ਵਫ਼ਾਦਾਰ ਅਤੇ ਬੁਧਵਾਨ ਨੋਕਰ ਕੀ ਕਰਦਾ ਹੈ ਜਦਕਿ ਉਸਦਾ ਮਾਲਕ ਦੂਰ ਹੋਵੇ ?

ਇੱਕ ਵਫ਼ਾਦਾਰ ਅਤੇ ਬੁਧਵਾਨ ਨੋਕਰ ਮਾਲਕ ਦੇ ਘਰਾਣੇ ਨੂੰ ਸਭਾਲਦਾ ਹੈ ਜਦਕਿ ਉਸਦਾ ਮਾਲਕ ਉਸਤੋਂ ਦੂਰ ਹੈ [24:45-46]

ਜਦੋਂ ਮਾਲਕ ਵਾਪਸ ਆਉਂਦਾ ਹੈ ਤਾਂ ਉਹ ਇੱਕ ਵਫ਼ਾਦਾਰ ਅਤੇ ਬੁਧਵਾਨ ਨੋਕਰ ਲਈ ਕਰੇਗਾ?

ਜਦੋਂ ਉਹ ਵਾਪਸ ਆਉਂਦਾ ਹੈ ਮਾਲਕ ਵਫ਼ਾਦਾਰ ਅਤੇ ਬੁਧਵਾਨ ਨੋਕਰ ਨੂੰ ਜੋ ਕੁਝ ਉਸਦਾ ਹੈ ਉਸ ਉੱਤੇ ਭੰਡਾਰੀ ਬਣਾਵੇਗਾ [24:47]

Matthew 24:48

ਇੱਕ ਦੁਸ਼ਟ ਨੋਕਰ ਕੀ ਕਰਦਾ ਹੈ ਜਦਕਿ ਉਸਦਾ ਮਾਲਕ ਦੂਰ ਹੋਵੇ ?

ਦੁਸ਼ਟ ਨੋਕਰ ਆਪਣੇ ਨਾਲ ਦੇ ਸਾਥੀਆਂ ਨੂੰ ਮਾਰਦਾ ਅਤੇ ਸ਼ਰਾਬੀਆਂ ਨਾਲ ਪੀਦਾ ਹੈ ਜਦਕਿ ਉਸਦਾ ਮਾਲਕ ਦੂਰ ਹੈ [24:48-49]

ਜਦੋਂ ਮਾਲਕ ਵਾਪਸ ਆਉਂਦਾ ਹੈ ਤਾਂ ਉਹ ਦੁਸ਼ਟ ਨੋਕਰ ਨਾਲ ਕੀ ਕਰੇਗਾ?

ਜਦੋਂ ਮਾਲਕ ਵਾਪਸ ਆਉਂਦਾ ਹੈ ਤਾਂ ਉਹ ਦੁਸ਼ਟ ਨੋਕਰ ਨੂੰ ਦੋ ਟੋਟੇ ਕਰੇਗਾ ਅਤੇ ਉਸਨੂੰ ਉੱਥੇ ਭੇਜੇਗਾ ਜਿੱਥੇ ਰੋਣਾ ਅਤੇ ਕਚੀਚੀਆਂ ਦਾ ਵੱਟਣਾ ਹੋਵੇਗਾ[24:51]

Matthew 25

Matthew 25:1

ਮੂਰਖ ਕੁਆਰੀਆਂ ਨੇ ਕੀ ਨਹੀਂ ਕੀਤਾ ਜਦੋਂ ਉਹ ਲਾੜੇ ਨੂੰ ਮਿਲਣ ਗਈਆਂ?

ਮੂਰਖ ਕੁਆਰੀਆਂ ਨੇ ਆਪਣੀਆਂ ਮਸ਼ਾਲਾਂ ਨਾਲ ਕੋਈ ਤੇਲ ਨਹੀਂ ਲਿਆ [25:3]

ਚਾਤਰ ਕੁਆਰੀਆਂ ਨੇ ਕੀ ਕੀਤਾ ਜਦੋਂ ਉਹ ਲਾੜੇ ਨੂੰ ਮਿਲਣ ਗਈਆਂ ?

ਚਾਤਰ ਕੁਆਰੀਆਂ ਨੇ ਆਪਣੀਆਂ ਮਸ਼ਾਲਾਂ ਨਾਲ ਤੇਲ ਲੈ ਲਿਆ[25:4]

Matthew 25:5

ਲਾੜਾ ਕਦੋਂ ਆਇਆ ਅਤੇ ਕੀ ਉਹ ਸਹੀ ਸਮੇਂ ਤੇ ਆਇਆ ?

ਲਾੜਾ ਅੱਧੀ ਰਾਤ ਨੂੰ ਆਇਆ ਉਸਦੇ ਆਉਣ ਵਿੱਚ ਦੇਰੀ ਹੋ ਗਈ ਸੀ [25:5-6]

Matthew 25:7

None

Matthew 25:10

ਚਾਤਰ ਕੁਆਰੀਆਂ ਨਾਲ ਕੀ ਹੋਇਆ ਜਦੋਂ ਲਾੜਾ ਆਇਆ ?

ਚਾਤਰ ਕੁਆਰੀਆਂ ਲਾੜੇ ਦੇ ਨਾਲ ਵਿਆਹ ਵਿੱਚ ਚਲੀਆਂ ਗਈਆਂ [25:10]

ਮੂਰਖ ਕੁਆਰੀਆਂ ਨਾਲ ਕੀ ਹੋਇਆ ਜਦੋਂ ਲਾੜਾ ਆਇਆ ?

ਮੂਰਖ ਕੁਆਰੀਆਂ ਤੇਲ ਖਰੀਦਣ ਲਈ ਗਈਆਂ ਅਤੇ ਜਦੋਂ ਵਾਪਸ ਆਈਆਂ ਤਾਂ ਬੂਹਾ ਉਹਨਾਂ ਦੇ ਲਈ ਬੰਦ ਹੋ ਗਿਆ ਸੀ [25:8-12]

ਯਿਸੂ ਕੀ ਚਾਹੁੰਦਾ ਕਿ ਇਸ ਦ੍ਰਿਸ਼ਟਾਂਤ ਤੋਂ ਵਿਸ਼ਵਾਸੀ ਕੀ ਸਿਖਣ ?

ਯਿਸੂ ਚਾਹੁੰਦਾ ਹੈ ਕਿ ਵਿਸ਼ਵਾਸੀ ਜਾਗਦੇ ਰਹਿਣ ਜੋ ਉਹ ਦਿਨ ਅਤੇ ਘੜੀ ਨਹੀਂ ਜਾਣਦੇ [25:13]

Matthew 25:14

ਦਾਸਾਂ ਨੇ ਪੰਜ ਤੇ ਦੋ ਤੋੜਿਆਂ ਨਾਲ ਕੀ ਕੀਤਾ ਜਿਹੜੇ ਉਹਨਾਂ ਦਾ ਮਾਲਕ ਜਾਣ ਲੱਗਾ ਉਹਨਾਂ ਨੂੰ ਦੇ ਕੇ ਗਿਆ ਸੀ ?

ਦਾਸ ਜਿਸ ਕੋਲ ਪੰਜ ਤੋੜੇ ਸਨ ਉਸਨੇ ਪੰਜ ਹੋਰ ਕਮਾਏ ਅਤੇ ਜਿਸ ਕੋਲ ਦੋ ਸਨ ਉਸਨੇ ਦੋ ਹੋਰ ਕਮਾਏ [25:16-17]

Matthew 25:17

ਦਾਸ ਨੇ ਆਪਣੇ ਇੱਕ ਤੋੜੇ ਨਾਲ ਕੀ ਕੀਤਾ ਜਿਹੜਾ ਉਹ ਦਾ ਮਾਲਕ ਜਾਣ ਲੱਗਾ ਉਹ ਨੂੰ ਦੇ ਕੇ ਗਿਆ ਸੀ ?

ਦਾਸ ਜਿਸ ਕੋਲ ਇੱਕ ਤੋੜਾ ਸੀ ਉਸਨੇ ਧਰਤੀ ਪੁੱਟੀ ਅਤੇ ਮਾਲਕ ਦੇ ਪੈਸੇ ਨੂੰ ਲੁਕਾ ਦਿੱਤਾ [25:18]

Matthew 25:19

ਕਿੰਨੇ ਸਮੇਂ ਦੀ ਯਾਤਰਾ ਲਈ ਉਹਨਾਂ ਦਾ ਮਾਲਕ ਉਹਨਾਂ ਤੋਂ ਦੂਰ ਗਿਆ ?

ਲੰਮੇ ਸਮੇ ਲਈ ਮਾਲਕ ਦੂਰ ਗਿਆ [25:19]

ਜਦੋਂ ਉਹ ਵਾਪਸ ਆਇਆ ਤਾਂ ਮਾਲਕ ਨੇ ਉਹਨਾਂ ਦਾਸਾਂ ਨਾਲ ਕੀ ਕੀਤਾਂ ਜਿਹਨਾਂ ਕੋਲ ਪੰਜ ਅਤੇ ਦੋ ਤੋੜੇ ਸੀ ?

ਮਾਲਕ ਨੇ ਕਿਹਾ ਸ਼ਾਬਾਸ਼ੇ ਮੇਰੇ ਚੰਗੇ ਅਤੇ ਮਾਤਬਰ ਦਾਸ ਅਤੇ ਉਹਨਾਂ ਨੂੰ ਬਹੁਤ ਚੀਜ਼ਾ ਤੇ ਅਧਿਕਾਰ ਦਿੱਤਾ [25:20-23]

Matthew 25:22

None

Matthew 25:24

None

Matthew 25:26

ਜਦੋਂ ਉਹ ਵਾਪਸ ਆਇਆ ਤਾਂ ਮਾਲਕ ਨੇ ਉਹ ਦਾਸ ਨਾਲ ਕੀ ਕੀਤਾ ਜਿਸ ਕੋਲ ਇੱਕ ਤੋੜਾ ਸੀ ?

ਮਾਲਕ ਨੇ ਕਿਹਾ ਉਹ ਦੁਸ਼ਟ ਅਤੇ ਆਲਸੀ ਚਾਕਰ,ਉਸਨੇ ਉਸਤੋਂ ਇੱਕ ਤੋੜਾ ਲਿਆ ਅਤੇ ਉਸਨੂੰ ਅਧੰਘੋਰ ਵਿੱਚ ਸੁੱਟ ਦਿੱਤਾ [25:24-30]

Matthew 25:28

None

Matthew 25:31

ਜਦੋਂ ਮਨੁੱਖ ਦਾ ਪੁੱਤਰ ਆਵੇਗਾ ਅਤੇ ਆਪਣੇ ਮਹਿਮਾ ਦੇ ਸਿੰਘਾਸਣ ਤੇ ਬੈਠੇਗਾ ਤਦ ਕੀ ਕਰੇਗਾ ?

ਮਨੁੱਖ ਦਾ ਪੁੱਤਰ ਸਾਰੀਆਂ ਕੌਮਾਂ ਨੂੰ ਇੱਕਠੇ ਕਰਕੇ ਲੋਕਾਂ ਨੂੰ ਇੱਕ ਦੂਜੇ ਤੋਂ ਵੱਖ ਕਰੇਗਾ [15:31-32]

Matthew 25:34

ਰਾਜਾ ਦੇ ਸੱਜੇ ਹੱਥ ਵਾਲਿਆਂ ਨੂੰ ਕੀ ਮਿਲੇਗਾ ?

ਜਿਹੜੇ ਰਾਜੇ ਦੇ ਸੱਜੇ ਹੱਥ ਵਾਲਿਆਂ ਨੂੰ ਸੰਸਾਰ ਦੀ ਨੀਂਹ ਧਰਨ ਤੋਂ ਪਹਿਲਾ ਠਹਿਰਾਇਆ ਹੋਇਆ ਰਾਜ ਪ੍ਰਾਪਤ ਹੋਵੇਗਾ [25:34]

ਰਾਜੇ ਦੇ ਸੱਜੇ ਹੱਥ ਖੜੇ ਲੋਕਾਂ ਨੇ ਆਪਣੇ ਜੀਵਨ ਵਿੱਚ ਕੀ ਕੀਤਾ ?

ਰਾਜੇ ਦੇ ਸੱਜੇ ਹੱਥ ਖੜੇ ਲੋਕਾਂ ਨੇ ਭੁੱਖਿਆਂ ਨੂੰ ਭੋਜਨ ਦਿੱਤਾ , ਪਿਆਸਿਆਂ ਨੂੰ ਪਿਲਾਇਆ , ਪਰਦੇਸੀਆਂ ਨੂੰ ਆਪਣੇ ਘਰ ਰਖਿਆ , ਨੰਗਿਆਂ ਨੂੰ ਕੱਪੜੇ ਦਿੱਤੇ , ਬਿਮਾਰਾਂ ਦੀ ਦੇਖ ਭਾਲ ਕੀਤੀ ਅਤੇ ਕੈਦੀਆਂ ਦੀ ਸੁਧ ਲਈ [25:35-40]

Matthew 25:37

None

Matthew 25:41

ਰਾਜੇ ਦੇ ਖੱਬੇ ਹੱਥ ਵਾਲਿਆਂ ਨੂੰ ਕੀ ਮਿਲੇਗਾ ?

ਰਾਜੇ ਦੇ ਖੱਬੇ ਹੱਥ ਵਾਲਿਆਂ ਨੂੰ ਸਦੀਪਕ ਅੱਗ ਮਿਲੀ ਜੋ ਸ਼ੈਤਾਨ ਅਤੇ ਉਹ ਦੇ ਦੂਤਾਂ ਲਈ ਤਿਆਰ ਕੀਤੀ ਹੋਈ ਸੀ[25:41]

Matthew 25:44

ਰਾਜੇ ਦੇ ਖੱਬੇ ਹੱਥ ਖੜੇ ਲੋਕਾਂ ਨੇ ਆਪਣੇ ਜੀਵਨ ਵਿੱਚ ਕੀ ਨਹੀਂ ਕੀਤਾ ?

ਰਾਜੇ ਦੇ ਖੱਬੇ ਹੱਥ ਖੜੇ ਲੋਕਾਂ ਨੇ ਭੁਖਿਆਂ ਨੂੰ ਭੋਜਨ ਨਹੀਂ ਦਿੱਤਾ , ਪਿਆਸਿਆਂ ਨੂੰ ਨਹੀਂ ਪਿਲਾਇਆ , ਪਰਦੇਸੀਆਂ ਨੂੰ ਆਪਣੇ ਘਰ ਨਹੀਂ ਰਖਿਆ , ਨੰਗਿਆਂ ਨੂੰ ਕੱਪੜੇ ਨਹੀਂ ਦਿੱਤੇ , ਬਿਮਾਰਾਂ ਦੀ ਦੇਖ ਭਾਲ ਨਹੀਂ ਕੀਤੀ ਅਤੇ ਕੈਦੀਆਂ ਦੀ ਸੁਧ ਨਹੀਂ ਲਈ [25:42-45]

Matthew 26

Matthew 26:1

ਯਿਸੂ ਨੇ ਕਿਸ ਤਿਉਹਾਰ ਬਾਰੇ ਕਿਹਾ ਜੋ ਦੋ ਦਿਨ ਬਾਅਦ ਸੀ ?

ਯਿਸੂ ਨੇ ਪਸਾਹ ਦੇ ਬਾਰੇ ਕਿਹਾ ਜੋ ਦੋ ਦਿਨ ਬਾਅਦ ਸੀ [26:2]

Matthew 26:3

ਪ੍ਰਧਾਨ ਜਾਜਕ ਅਤੇ ਬਜੁਰਗਾਂ ਨੇ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਕੀ ਸਾਜ਼ਿਸ਼ ਕੀਤੀ ?

ਉਹਨਾਂ ਦੇ ਯਿਸੂ ਨੂੰ ਛਲ ਨਾਲ ਮਾਰ ਸੁੱਟਣ ਸੀ ਸਾਜ਼ਿਸ਼ ਕੀਤੀ [26:4]

ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੂੰ ਕਿਸ ਦਾ ਡਰ ਸੀ ?

ਉਹਨਾਂ ਨੂੰ ਡਰ ਸੀ ਜੇਕਰ ਤਿਉਹਾਰ ਦੇ ਦਿਨ ਯਿਸੂ ਨੂੰ ਮਾਰਨਗੇ ਕੀਤੇ ਲੋਕਾਂ ਵਿੱਚ ਬਲਵਾ ਨਾ ਹੋ ਜਾਵੇ [26:5]

Matthew 26:6

ਚੇਲਿਆਂ ਦੀ ਕੀ ਪ੍ਰਤੀਕਿਰਿਆ ਸੀ ਜਦੋਂ ਔਰਤ ਨੇ ਯਿਸੂ ਦੇ ਸਿਰ ਉੱਤੇ ਮਹਿੰਗਾ ਅਤਰ ਡੋਲਿਆਂ ?

ਚੇਲੇ ਨਰਾਜ਼ ਸਨ ਅਤੇ ਇਹ ਜਾਨਣਾ ਚਾਹੁੰਦੇ ਸਨ ਕਿ ਇਸ ਮਹਿੰਗੇ ਅਤਰ ਨੂੰ ਵੇਚ ਕੇ ਗਰੀਬਾਂ ਵਿੱਚ ਕਿਉਂ ਨਹੀਂ ਵੰਡਿਆਂ ਗਿਆ [26:6-9]

Matthew 26:10

None

Matthew 26:12

ਜਿਸ ਔਰਤ ਨੇ ਉਸਦੇ ਦੇ ਸਿਰ ਤੇ ਅਤਰ ਡੋਲਿਆ ਉਸ ਨੂੰ ਯਿਸੂ ਨੇ ਕੀ ਆਖਿਆ ?

ਯਿਸੂ ਨੇ ਉਸ ਔਰਤ ਨੂੰ ਆਖਿਆ ਤੂੰ ਮੇਰੇ ਦਫ਼ਨਾਉਣ ਲਈ ਮੇਰੇ ਤੇ ਇਸ ਅਤਰ ਨੂੰ ਪਾਇਆ ਹੈ [26:12]

Matthew 26:14

ਪ੍ਰਧਾਨ ਜਾਜਕਾਂ ਦੇ ਹੱਥ ਯਿਸੂ ਨੂੰ ਫੜਵਾਉਣ ਦੇ ਲਈ ਯਹੂਦਾ ਇਸਕਰੋਤੀ ਨੂੰ ਕੀ ਮੁੱਲ ਦਿੱਤਾ ਗਿਆ ?

ਪ੍ਰਧਾਨ ਜਾਜਕਾਂ ਦੇ ਹੱਥ ਯਿਸੂ ਨੂੰ ਫੜਵਾਉਣ ਦੇ ਲਈ ਯਹੂਦਾ ਨੂੰ ਚਾਂਦੀ ਦੇ ਤੀਹ ਸਿੱਕੇ ਦਿੱਤੇ ਗਏ [26:14-15]

Matthew 26:17

None

Matthew 26:20

None

Matthew 26:23

ਯਿਸੂ ਨੇ ਉਸ ਵਿਅਕਤੀ ਦੇ ਭਵਿੱਖ ਬਾਰੇ ਕੀ ਆਖਿਆ ਜਿਹੜਾ ਉਹਨੂੰ ਧੋਖਾ ਦੇਵੇਗਾ ?

ਯਿਸੂ ਨੇ ਉਸ ਧੋਖਾ ਦੇਣ ਵਾਲੇ ਦੇ ਵਿਖੇ ਆਖਿਆ ਚੰਗਾ ਹੁੰਦਾ ਕਿ ਉਹ ਪੈਦਾ ਨਾ ਹੁੰਦਾ [26:24] ਪ੍ਰ?. ਜਦੋਂ ਯਹੂਦਾ ਨੇ ਪੁੱਛਿਆ ਕੀ ਉਹ ਯਿਸੂ ਨੂੰ ਧੋਖਾ ਦੇਵੇਗਾ ਤਾਂ ਯਿਸੂ ਨੇ ਕੀ ਉੱਤਰ ਦਿੱਤਾ ?

ਯਿਸੂ ਨੇ ਆਖਿਆ, ਤੂੰ ਆਪ ਹੀ ਕਹਿ ਦਿੱਤਾ ਹੈ [26:25]

Matthew 26:26

ਜਦੋਂ ਉਸਨੇ ਰੋਟੀ ਲਈ, ਬਰਕਤ ਦਿੱਤੀ, ਉਸਨੂੰ ਤੋੜਿਆ ਅਤੇ ਚੇਲਿਆਂ ਨੂੰ ਦਿੱਤੀ ਤਦ ਯਿਸੂ ਨੇ ਕੀ ਆਖਿਆ ?

ਯਿਸੂ ਨੇ ਆਖਿਆ , ਇਸਨੂੰ ਲਵੋ, ਖਾਓ ਇਹ ਮੇਰੀ ਦੇਹ ਹੈ [26:26]

Matthew 26:27

ਜਦੋਂ ਯਿਸੂ ਨੇ ਚੇਲਿਆਂ ਨੂੰ ਪਿਆਲਾ ਦਿੱਤਾ ਤਾਂ ਕੀ ਆਖਿਆ ?

ਯਿਸੂ ਨੇ ਆਖਿਆ ਇਹ ਪਿਆਲਾ ਉਸਦੇ ਲਹੂ ਦਾ ਨੇਮ ਹੈ ਜੋ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਵਾਸਤੇ ਵਹਾਇਆ ਜਾਂਦਾ ਹੈ [26:28]

Matthew 26:30

ਜੇਤੂਨ ਦੇ ਪਹਾੜ ਉੱਤੇ, ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਰਾਤ ਕੀ ਆਖਿਆ ?

ਯਿਸੂ ਨੇ ਆਪਣੇ ਚੇਲਿਆ ਨੂੰ ਆਖਿਆ ਅੱਜ ਰਾਤ ਉਹ ਉਸਦੇ ਕਾਰਨ ਠੋਕਰ ਖਾਣਗੇ [26:30-31]

Matthew 26:33

ਜਦੋਂ ਪਤਰਸ ਨੇ ਆਖਿਆ ਉਹ ਕਦੇ ਵੀ ਠੋਕਰ ਨਾ ਖਾਵੇਗਾ ਤਾਂ ਯਿਸੂ ਨੇ ਉਸਨੂੰ ਕੀ ਕਿਹਾ ਕਿ ਉਹ ਓਸ ਰਾਤ ਕੀ ਕਰੇਗਾ ?

ਯਿਸੂ ਨੇ ਕਿਹਾ ਕੁਕੜ ਦੇ ਵਾਂਗ ਦੇਣ ਤੋਂ ਪਹਿਲਾਂ , ਪਤਰਸ ਤਿਨ ਵਾਰ ਯਿਸੂ ਦਾ ਇਨਕਾਰ ਕਰੇਗਾ [26:37-38]

Matthew 26:36

ਯਿਸੂ ਨੇ ਪਤਰਸ ਅਤੇ ਜ਼ਬਦੀ ਦੇ ਦੋਨਾਂ ਪੁੱਤਰਾਂ ਨੂੰ ਕੀ ਕਰਨ ਲਈ ਕਿਹਾ ਕਿ ਉਹ ਪ੍ਰਾਰਥਨਾ ਕਰੇ ?

ਯਿਸੂ ਨੇ ਉਹਨਾਂ ਨੂੰ ਕਿਹਾ ਉਹ ਨਾਲ ਬੈਠੋ ਅਤੇ ਜਾਗਦੇ ਰਹੋ [26:36-37]

Matthew 26:39

ਯਿਸੂ ਨੇ ਪਿਤਾ ਨੂੰ ਆਪਣੀ ਪ੍ਰਾਰਥਨਾ ਵਿੱਚ ਕੀ ਬੇਨਤੀ ਕੀਤੀ ?

ਯਿਸੂ ਨੇ ਕਿਹਾ ਜੇ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋਂ ਟਲ ਜਾਵੇ [26:39]

ਯਿਸੂ ਨੇ ਕੀ ਹੋਣ ਲਈ ਦੁਆ ਕੀਤੀ , ਨਾ ਕਿ ਯਿਸੂ ਦੀ ਖੁਦ ਦੀ ਮਰਜ਼ੀ ਪੂਰੀ ਹੋਵੇ ?

ਯਿਸੂ ਨੇ ਪਿਤਾ ਦੀ ਮਰਜ਼ੀ ਦੀ ਪੂਰੀ ਹੋ ਲਈ ਦੁਆ ਕੀਤੀ ,ਨਾ ਕਿ ਯਿਸੂ ਦੀ ਖੁਦ ਦੀ ਮਰਜ਼ੀ ਪੂਰੀ ਹੋਵੇ [26:39,42]

Matthew 26:42

ਚੇਲੇ ਕੀ ਕਰ ਰਹੇ ਸੀ ਜਦੋਂ ਯਿਸੂ ਪ੍ਰਾਰਥਨਾਂ ਕਰ ਕੇ ਵਾਪਸ ਆਇਆ ?

ਚੇਲੇ ਸੋ ਰਹੇ ਸੀ ਜਦੋਂ ਯਿਸੂ ਪ੍ਰਾਰਥਨਾਂ ਕਰ ਕੇ ਵਾਪਸ ਆਇਆ [26:40,43,45]

ਕਿੰਨੇ ਵਾਰੀ ਯਿਸੂ ਚੇਲਿਆਂ ਨੂੰ ਛੱਡ ਕੇ ਪ੍ਰਰਾਥਨਾ ਕਰਨ ਲਈ ਗਿਆ ?

ਤਿਨ ਵਾਰੀ ਯਿਸੂ ਚੇਲਿਆਂ ਨੂੰ ਛੱਡ ਕੇ ਪ੍ਰਰਾਥਨਾ ਕਰਨ ਲਈ ਗਿਆ [26:39-44]

Matthew 26:45

None

Matthew 26:47

ਪ੍ਰ?ਯਿਸੂ ਨੂੰ ਪਹਿਚਾਨਣ ਲਈ ਯਹੂਦਾ ਨੇ ਭੀੜ ਨੂੰ ਕੀ ਚਿੰਨ ਦਿੱਤਾ ਜਿਸਨੂੰ ਫੜਨਾ ਹੈ ?

ਯਹੂਦਾ ਨੇ ਯਿਸੂ ਨੂੰ ਚੁੰਮਿਆ, ਭੀੜ ਵਿੱਚ ਇਕ ਨਿਸ਼ਾਨੀ ਦੇ ਤੋਰ ਤੇ ਕਿ ਯਿਸੂ ਨੂੰ ਫੜਣਾ ਹੈ [26:47-50]

Matthew 26:49

None

Matthew 26:51

ਯਿਸੂ ਦੇ ਇੱਕ ਚੇਲੇ ਨੇ ਕੀ ਕੀਤਾ ਜਦੋਂ ਯਿਸੂ ਫੜਿਆ ਗਿਆ ?

ਯਿਸੂ ਦੇ ਇੱਕ ਚੇਲੇ ਨੇ ਆਪਣੀ ਤਲਵਾਰ ਕੱਢੀ ਅਤੇ ਪ੍ਰਧਾਨ ਜਾਜਕ ਦੇ ਇੱਕ ਦਾਸ ਦਾ ਕੰਨ ਉੱਡਾ ਦਿੱਤਾ [26:51]

ਯਿਸੂ ਨੇ ਕੀ ਕਿਹਾ ਕਿ ਉਹ ਕਰ ਸਕਦਾ ਹੈ ਜੇ ਉਹ ਆਪਣੇ ਆਪ ਨੂੰ ਬਚਾਉਣਾ ਚਾਵੇ ?

ਯਿਸੂ ਨੇ ਕਿਹਾ ਉਹ ਆਪਣੇ ਪਿਤਾ ਕੋਲ ਬੇਨਤੀ ਕਰ ਸਕਦਾ ਹੈ ,ਉਹ ਹੁਣੇ ਦੂਤਾਂ ਦੀਆਂ ਬਾਰਾਂ ਫੋਜਾਂ ਭੇਜ ਦੇਵੇ [26:53]

ਯਿਸੂ ਨੇ ਇਸ ਘਟਨਾਂ ਦੁਆਰਾ ਕੀ ਪੂਰਾ ਹੋਣ ਬਾਰੇ ਕਿਹਾ ?

ਯਿਸੂ ਨੇ ਇਸ ਘਟਨਾਂ ਦੁਆਰਾ ਲਿਖਤਾਂ ਪੂਰਾ ਹੋਣ ਬਾਰੇ ਕਿਹਾ [26:54,56]

Matthew 26:55

ਸਾਰਿਆਂ ਚੇਲਿਆਂ ਨੇ ਤਦ ਕੀ ਕੀਤਾ ?

ਉ.ਸਾਰਿਆਂ ਚੇਲਿਆਂ ਨੇ ਤਦ ਉਸਨੂੰ ਛੱਡ ਕੇ ਚਲੇ ਗਏ ਅਤੇ ਭੱਜ ਗਏ [26:56]

Matthew 26:57

None

Matthew 26:59

ਪ੍ਰਧਾਨ ਜਾਜਕ ਅਤੇ ਸਾਰੀ ਮਹਾਂ ਸਭਾ ਯਿਸੂ ਨੂੰ ਮਾਰਨ ਲਈ ਕੀ ਲਭਦੀ ਸੀ?

ਉਹ ਸਾਰੇ ਯਿਸੂ ਨੂੰ ਮਾਰਨ ਦੇ ਲਈ ਯਿਸੂ ਦੇ ਵਿਰੁੱਧ ਝੂਠੀ ਗਵਾਹੀ ਲਭਦੇ ਸਨ [26:59]

Matthew 26:62

ਪ੍ਰਧਾਨ ਜਾਜਕ ਨੇ ਯਿਸੂ ਨੂੰ ਜਿਉਂਦੇ ਪਰਮੇਸ਼ੁਰ ਦੇ ਵਿੱਚ ਕੀ ਕਰਨ ਦਾ ਹੁਕਮ ਕੀਤਾ ?

ਪ੍ਰਧਾਨ ਜਾਜਕ ਨੇ ਯਿਸ੍ਨੂੰ ਨੂੰ ਹੁਕਮ ਕੀਤਾ ਦੱਸ ਤੂੰ ਮਸੀਹ, ਪਰਮੇਸ਼ੁਰ ਦਾ ਪੁੱਤਰ ਹੈ ਜਾਂ ਨਹੀਂ [26:63]

ਪ੍ਰਧਾਨ ਜਾਜਕ ਦੇ ਹੁਕਮ ਤੇ ਯਿਸੂ ਨੇ ਕੀ ਪ੍ਰਤੀਕਿਰਿਆ ਕੀਤੀ ?

ਯਿਸੂ ਨੇ ਕਿਹਾ , ਤੂੰ ਆਪੇ ਹੀ ਆਖ ਦਿੱਤਾ [26:64]

ਯਿਸੂ ਨੇ ਕੀ ਕਿਹਾ ਜੋ ਪ੍ਰਧਾਨ ਜਾਜਕ ਵੇਖੇਗਾ ?

ਉ.ਯਿਸੂ ਨੇ ਕਿਹਾ ਪ੍ਰਧਾਨ ਜਾਜਕ , ਮਨੁੱਖ ਦਾ ਪੁੱਤਰ ਕੁਦਰਤ ਦੇ ਸੱਜੇ ਪਾਸੇ ਹੱਥ ਬੈਠਾ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦੇ ਵੇਖੋਗੇ [26:64]

Matthew 26:65

ਪ੍ਰਧਾਨ ਜਾਜਕ ਨੇ ਯਿਸੂ ਦੇ ਵਿਰੁੱਧ ਕੀ ਦੋਸ਼ ਲਾਇਆ ?

ਪ੍ਰਧਾਨ ਜਾਜਕ ਨੇ ਯਿਸੂ ਤੇ ਕੁਫਰ ਬੋਲਣ ਦਾ ਦੋਸ਼ ਲਗਾਇਆ [26:65]

Matthew 26:67

ਉਸ ਤੇ ਦੋਸ਼ ਲਗਾਉਣ ਤੋਂ ਬਾਅਦ , ਉਹਨਾਂ ਨੇ ਯਿਸੂ ਨਾਲ ਕੀ ਕੀਤਾ ?

ਉਹਨਾਂ ਨੇ ਯਿਸੂ ਦੇ ਮੂੰਹ ਉੱਤੇ ਥੁੱਕਿਆ, ਉਸਨੂੰ ਕੁੱਟਿਆ ,ਉਹਨਾਂ ਨੇ ਚਪੇੜਾ ਮਾਰੀਆਂ [26:67]

Matthew 26:69

ਪਤਰਸ ਨੇ ਤਿੰਨ ਵਾਰੀ ਕੀ ਜਵਾਬ ਦਿੱਤਾ ਜਦੋਂ ਉਹ ਨੂੰ ਕਿਸੇ ਨੇ ਆਖਿਆ ਕਿ ਉਹ ਯਿਸੂ ਨਾਲ ਸੀ?

ਪਤਰਸ ਨੇ ਕਿਹਾ ਉਹ ਯਿਸੂ ਨੂੰ ਨਹੀਂ ਜਾਣਦਾ[26:70,72,74]

Matthew 26:71

None

Matthew 26:73

ਪਤਰਸ ਦੇ ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ਕੀ ਹੋਇਆ ?

ਜਦੋਂ ਪਤਰਸ ਨੇ ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ,ਇੱਕ ਕੁਕੜ ਨੇ ਬਾਂਗ ਦਿੱਤੀ[26:74]

ਤੀਜੀ ਵਾਰੀ ਜਵਾਬ ਦੇਣ ਤੋਂ ਬਾਅਦ ਉਸਨੂੰ ਕੀ ਯਾਦ ਆਇਆ ?

ਪਤਰਸ ਨੂੰ ਯਾਦ ਆਇਆ ਜੋ ਯਿਸੂ ਨੇ ਕਿਹਾ ਸੀ ਕਿ ਕੁਕੜ ਦੇ ਬਾਂਗ ਦੇਣ ਤੋਂ ਪਹਿਲਾ ਉਹ ਯਿਸੂ ਦਾ ਇਨਕਾਰ ਤਿੰਨ ਵਾਰੀ ਕਰੇਗਾ [26:75]

Matthew 27

Matthew 27:1

ਸਵੇਰ ਵੇਲੇ ਪ੍ਰਧਾਨ ਜਾਜਕ ਅਤੇ ਬਜੁਰਗ ਯਿਸੂ ਨੂੰ ਕਿੱਥੇ ਲੈ ਕੇ ਗਏ ?

ਸਵੇਰ ਵੇਲੇ, ਉਹ ਯਿਸੂ ਨੂੰ ਪਿਲਾਤੁਸ ਸਾਸ਼ਕ ਕੋਲ ਲੈ ਗਏ [27:2]

Matthew 27:3

ਯਹੂਦਾ ਇਸਕਰੋਤੀ ਨੇ ਕੀ ਕੀਤਾ ਜਦੋਂ ਉਸਨੇ ਦੇਖਿਆ ਨੇ ਯਿਸੂ ਉੱਤੇ ਸਜ਼ਾ ਹੋ ਗਈ ਹੈ ?

ਯਹੂਦਾ ਨਿਰਦੋਸ਼ ਨੂੰ ਫੜਵਾ ਕੇ ਪਛਤਾਇਆ, ਚਾਂਦੀ ਨੂੰ ਮੋੜਿਆ , ਬਾਹਰ ਗਿਆ ,ਅਤੇ ਫਾਹਾ ਲੈ ਲਿਆ [27:3-5]

Matthew 27:6

ਪ੍ਰਧਾਨ ਜਾਜਕਾਂ ਨੇ ਤੀਹ ਚਾਂਦੀ ਦੇ ਰੁਪਿਆ ਨਾਲ ਕੀ ਕੀਤਾ ?

ਉਹਨਾਂ ਨੇ ਘੁਮਿਆਰ ਦਾ ਖੇਤ ਦਫ਼ਨਾਉਣ ਨੂੰ ਮੂਲ ਲਿਆ[27:6-7]

Matthew 27:9

ਇਸ ਘਟਨਾਂ ਨਾਲ ਕਿਹੜੀ ਭਵਿੱਖਬਾਣੀ ਪੂਰੀ ਹੋਈ ?

ਉਹ ਭਵਿੱਖਬਾਣੀ ਜਿਹੜੀ ਯਿਰਮਿਯਾਹ ਨੇ ਕਹੀ ਸੀ ਪੂਰੀ ਹੋਈ [27:9-10]

Matthew 27:11

ਪਿਲਾਤੁਸ ਨੇ ਯਿਸੂ ਨੂੰ ਕੀ ਪ੍ਰਸ਼ਨ ਕੀਤਾ ਅਤੇ ਯਿਸੂ ਨੇ ਕੀ ਉੱਤਰ ਦਿੱਤਾ ?

ਪਿਲਾਤੁਸ ਨੇ ਯਿਸੂ ਨੂੰ ਕਿਹਾ ਕੀ ਉਹ ਯਹੂਦੀਆਂ ਦਾ ਰਾਜਾ ਹੈ ਅਤੇ ਯਿਸੂ ਨੇ ਉੱਤਰ ਦਿੱਤਾ ਤੂੰ ਖੁਦ ਹੀ ਕਹਿ ਦਿੱਤਾ [27:11]

ਯਿਸੂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਦੋਸ਼ਾਂ ਦਾ ਕੀ ਉੱਤਰ ਦਿੱਤਾ ?

ਯਿਸੂ ਨੇ ਕੁੱਝ ਵੀ ਜਵਾਬ ਨਹੀਂ ਦਿੱਤਾ [27:12-14]

Matthew 27:15

ਪਿਲਾਤੁਸ ਯਿਸੂ ਲਈ ਕੀ ਕਰਨਾ ਚਾਹੁੰਦਾ ਸੀ, ਦਸਤੂਰ ਦੁਆਰਾ ਜੋ ਤਿਉਹਾਰ ਆਉਣ ਵਾਲਾ ਸੀ ?

ਪਿਲਾਤੁਸ ਯਿਸੂ ਨੂੰ ਛੱਡਣਾ ਚਾਹੁੰਦਾ ਸੀ , ਦਸਤੂਰ ਦੁਆਰਾ ਜੋ ਉਹ ਤਿਉਹਾਰ ਤੇ ਕਰਦੇ ਸੀ [27:15-18]

Matthew 27:17

ਜਦ ਪਿਲਾਤੁਸ ਅਦਾਲਤ ਦੀ ਗੱਦੀ ਉੱਤੇ ਬੈਠਿਆ ਹੋਇਆ ਸੀ, ਉਸ ਦੀ ਤੀਵੀਂ ਨੇ ਉਸਨੂੰ ਕੀ ਅਖਵਾ ਭੇਜਿਆ ?

ਉਸਨੇ ਪਿਲਾਤੁਸ ਨੂੰ ਕਿਹਾ ਕਿ ਨਿਰਦੋਸ਼ ਮਨੁੱਖ ਨਾਲ ਕੁਝ ਨਾ ਕਰਨਾ [27:19]

Matthew 27:20

ਉਹਨਾਂ ਦੀ ਤਿਉਹਾਰ ਦੀ ਰੀਤ ਦੁਆਰਾ ਯਿਸੂ ਨੂੰ ਕਿਉਂ ਨਹੀਂ ਛੱਡਿਆ ਗਿਆ, ਪਰ ਬਰਬਾ ਨੂੰ ਛੱਡ ਦਿੱਤਾ ਗਿਆ ?

ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਉਭਾਰਿਆ ਜੋ ਬਰਬਾ ਦੀ ਰਿਹਾਈ ਮੰਗਣ ਬਜਾਏ ਯਿਸੂ ਦੇ [27:20]

ਭੀੜ ਕੀ ਰੋਲਾਂ ਪਾ ਰਹੀ ਸੀ ਜੋ ਉਹ ਯਿਸੂ ਨਾਲ ਕਰਨ ਲਈ ਕਹਿ ਰਹੇ ਸੀ ?

ਭੀੜ ਰੌਲਾ ਪਾ ਰਹੀ ਸੀ ਉਹ ਯਿਸੂ ਨੂੰ ਸਲੀਬ ਦੇਣਾ ਚਾਹੁੰਦੇ ਸੀ [27:22-23]

Matthew 27:23

ਜਦੋਂ ਪਿਲਾਤੁਸ ਨੇ ਦੇਖਿਆ ਕੇ ਰੋਲਾਂ ਸੁਰੂ ਹੋ ਗਿਆ ਹੈ ਤਾਂ ਉਸਨੇ ਕੀ ਕੀਤਾ ?

ਪਿਲਾਤੁਸ ਨੇ ਆਪਣੇ ਹੱਥ ਧੋਤੇ ਕਿਹਾ ਉਹ ਨਿਰਦੋਸ਼ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹੈ ਅਤੇ ਯਿਸੂ ਨੂੰ ਭੀੜ ਨੂੰ ਦੇ ਦਿੱਤਾ [27:24]

Matthew 27:25

ਲੋਕਾਂ ਨੇ ਕੀ ਕਿਹਾ ਜਦੋਂ ਪਿਲਾਤੁਸ ਨੇ ਯਿਸੂ ਨੂੰ ਉਹਨਾਂ ਦੇ ਹੱਥ ਕਰ ਦਿੱਤਾ ?

ਲੋਕਾਂ ਨੇ ਕਿਹਾ , ਇਹ ਲਹੂ ਸਾਰੇ ਅਤੇ ਸਾਡੇ ਬੱਚਿਆਂ ਦੇ ਸਿਰ ਹੋਵੇ [27:25]

Matthew 27:27

ਹਾਕਮਾਂ ਦੇ ਸਿਪਾਹੀਆਂ ਨੇ ਯਿਸੂ ਨਾਲ ਕੀ ਕੀਤਾ ?

ਸਿਪਾਹੀਆਂ ਨੇ ਉਸਨੂੰ ਕਿਰਮਚੀ ਚੋਗਾ ਪਾਇਆ ਅਤੇ ਕੰਡਿਆ ਦਾ ਤਾਜ ਉਹ ਦੇ ਸਿਰ ਰਖਿਆ ਉਹਨਾਂ ਨੇ ਉਸਦਾ ਮਜਾਕ ਉੱਡਾਇਆ ,ਉਸ ਉੱਤੇ ਥੁੱਕਿਆ ਅਤੇ ਕਾਨਾ ਉਹਦੇ ਸਿਰ ਵਿੱਚ ਮਾਰਿਆ ਫਿਰ ਸਲੀਬ ਉੱਤੇ ਚੜਾਉਣ ਲਈ ਉਹਨੂੰ ਲੈ ਗਏ [27:27-31]

Matthew 27:30

None

Matthew 27:32

ਸ਼ਮਾਉਨ ਕਨਾਨੀ ਨੂੰ ਕੀ ਕਰਨ ਲਈ ਲੱਭਿਆ ?

ਸ਼ਮਾਉਨ ਨੂੰ ਯਿਸੂ ਦੀ ਸਲੀਬ ਚੁੱਕਣ ਲਈ ਲੱਭਿਆ [27:33]

ਯਿਸੂ ਨੂੰ ਸਲੀਬ ਦੇਣ ਲਈ ਉਹ ਕਿੱਥੇ ਗਏ?

ਉਹ ਗਲਗਥਾ ਨੂੰ ਗਏ ਜਿਸਦਾ ਮਤਲਬ ਹੈ ਖੋਪੜੀ ਦੀ ਥਾਂ [27:33]

Matthew 27:35

ਯਿਸੂ ਨੂੰ ਸਲੀਬ ਦੇਣ ਤੋਂ ਬਾਅਦ ਸਿਪਾਹੀਆਂ ਨੇ ਕੀ ਕੀਤਾ ?

ਸਿਪਾਹੀਆਂ ਨੇ ਯਿਸੂ ਦੇ ਕੱਪੜਿਆ ਨੂੰ ਵੰਡ ਲਿਆ ਅਤੇ ਫਿਰ ਬੈਠ ਕੇ ਉਹ ਉਹ ਨੂੰ ਦੇਖਣ ਲੱਗੇ [27:35-36]

ਉਹਨਾਂ ਨੇ ਯਿਸੂ ਦੇ ਸਿਰ ਉੱਤੇ ਕੀ ਲਿਖਿਆ ?

ਉਹਨਾਂ ਨੇ ਲਿਖਿਆ ਇਹ ਯਿਸੂ ਯਹੂਦੀਆਂ ਦਾ ਰਾਜਾ ਹੈ [27:37]

Matthew 27:38

ਯਿਸੂ ਨਾਲ ਕਿਹਨਾਂ ਨੂੰ ਸਲੀਬ ਦਿੱਤੀ ਗਈ ?

ਦੋ ਡਾਕੂਆਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਇੱਕ ਉਸਦੇ ਸੱਜੇ ਪਾਸੇ ਇੱਕ ਉਹਦੇ ਖੱਬੇ [27:38]

ਲੋਕਾਂ, ਪ੍ਰਧਾਨ ਜਾਜਕਾਂ ,ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ?

ਉਹਨਾਂ ਨੇ ਯਿਸੂ ਨੂੰ ਆਪਣੇ ਆਪ ਨੂੰ ਬਚਾਉਣ ਅਤੇ ਸਲੀਬ ਤੋਂ ਹੇਠਾਂ ਆਉਣ ਲਈ ਕਿਹਾ[27:39-44]

Matthew 27:41

None

Matthew 27:43

None

Matthew 27:45

ਛੇਵੇ ਤੋਂ ਲੈ ਕੇ ਨੋਵੇ ਪਹਿਰ ਵਿੱਚ ਕੀ ਹੋਇਆ ?

ਸਾਰੇ ਇਲਾਕੇ ਛੇਵੇ ਤੋਂ ਲੈ ਕੇ ਨੋਵੇ ਪਹਿਰ ਵਿੱਚ ਅੰਧੇਰਾ ਛਾਂ ਗਿਆ [27:45]

ਨੋਵੇ ਪਹਿਰ ਵਿੱਚ ਯਿਸੂ ਨੇ ਚਿਲਾ ਕੇ ਕੀ ਕਿਹਾ ?

ਯਿਸੂ ਨੇ ਚਿਲਾ ਕੇ ਕਿਹਾ ਹੇ ਮੇਰੇ ਪਰਮੇਸ਼ੁਰ ,ਹੇ ਮੇਰੇ ਪਰਮੇਸ਼ੁਰ ਤੂੰ ਮੈਨੂੰ ਕਿਉਂ ਛੱਡ ਦਿੱਤਾ [27:46]

Matthew 27:48

ਕੀ ਹੋਇਆ ਜਦੋਂ ਯਿਸੂ ਦੁਬਾਰਾ ਉਚੀ ਆਵਾਜ਼ ਨਾਲ ਚਿਲਾਇਆ ?

ਯਿਸੂ ਨੇ ਜਾਨ ਦੇ ਦਿੱਤੀ [27:50]

Matthew 27:51

ਹੈਕਲ ਵਿੱਚ ਯਿਸੂ ਦੇ ਮਰਨ ਤੋਂ ਬਾਅਦ ਕੀ ਹੋਇਆ ?

ਯਿਸੂ ਦੇ ਮਰਨ ਤੋਂ ਬਾਅਦ ਹੈਕਲ ਦਾ ਪੜਦਾ ਉੱਪਰੋ ਲੈ ਕੇ ਹੇਠ ਤੱਕ ਪਾਟ ਗਿਆ [27:51]

ਯਿਸੂ ਦੇ ਮਰਨ ਤੋਂ ਬਾਅਦ ਕਬਰਾਂ ਨਾਲ ਕੀ ਹੋਇਆ ?

ਯਿਸੂ ਦੇ ਮਰਨ ਤੋਂ ਬਾਅਦ, ਬਹੁਤ ਸੰਤ ਜਿਹੜੇ ਸੁੱਤੇ ਪਏ ਸਨ ਜਾਗ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ [27:52-53]

Matthew 27:54

ਸਾਰੀਆਂ ਘਟਨਾਵਾਂ ਦੇਖਣ ਤੇ ਸੂਬੇਦਾਰ ਨੇ ਕੀ ਗਵਾਹੀ ਦਿੱਤੀ ?

ਸੂਬੇਦਾਰ ਨੇ ਗਵਾਹੀ ਦਿੱਤੀ ਸਚ ਮੁਚ ਇਹ ਪਰਮੇਸ਼ੁਰ ਦਾ ਪੁੱਤਰ ਸੀ [27:54]

Matthew 27:57

ਉਸਦੀ ਸਲੀਬ ਤੋਂ ਬਾਅਦ ਯਿਸੂ ਦੇ ਸਰੀਰ ਨਾਲ ਕੀ ਹੋਇਆ ?

ਇੱਕ ਅਮੀਰ ਚੇਲੇ ਯੂਸਫ਼ ਨੇ ਪਿਲਾਤੁਸ ਤੋਂ ਸਰੀਰ ਮੰਗਿਆ , ਕਪੜੇ ਵਿੱਚ ਲਪੇਟਿਆ ਅਤੇ ਆਪਣੀ ਨਵੀ ਕਬਰ ਦੇ ਵਿੱਚ ਰੱਖਿਆ [27:57-60]

Matthew 27:59

ਜਿੱਥੇ ਯਿਸੂ ਦੀ ਦੇਹੀ ਰੱਖੀ ਗਈ ਸੀ ਉਸ ਕਬਰ ਦੇ ਅੱਗੇ ਕੀ ਰੱਖਿਆ ਗਿਆ ?

ਜਿੱਥੇ ਯਿਸੂ ਦੀ ਦੇਹੀ ਰੱਖੀ ਗਈ ਸੀ ਉਸ ਕਬਰ ਦੇ ਅੱਗੇ ਵੱਡਾ ਪੱਥਰ ਰੱਖਿਆ ਗਿਆ [ 27:60]

Matthew 27:62

ਪ੍ਰਧਾਨ ਜਾਜਕ ਅਤੇ ਫ਼ਰੀਸੀ ਪਿਲਾਤੁਸ ਕੋਲ ਕਿਉਂ ਇੱਕਠੇ ਹੋਏ ?

ਪ੍ਰਧਾਨ ਜਾਜਕ ਅਤੇ ਫ਼ਰੀਸੀ ਚਾਹੁੰਦੇ ਸੀ ਕਿ ਯਿਸੂ ਦੀ ਕਬਰ ਦੀ ਰਾਖੀ ਰਖੀ ਜਾਵੇ ਤਾਂ ਜੋ ਕੋਈ ਸਰੀਰ ਨੂੰ ਚੁਰਾ ਨਾ ਲਵੇ [27:62-64]

Matthew 27:65

ਪਿਲਾਤੁਸ ਨੇ ਉਹਨਾਂ ਨੂੰ ਕਬਰ ਦੇ ਲਈ ਕੀ ਨਿਰਦੇਸ਼ ਦਿੱਤਾ ?

ਪਿਲਾਤੁਸ ਨੇ ਉਹਨਾਂ ਨੂੰ ਨਿਰਦੇਸ਼ ਦਿੱਤਾ ਪੱਥਰ ਤੇ ਮੋਹਰ ਲਾ ਕੇ ਰਖਵਾਲੀ ਕਰਨ ਲਈ ਕਿਹਾ [27:65-66]

Matthew 28

Matthew 28:1

ਕਿਹੜੇ ਦਿਨ ਅਤੇ ਸਮੇਂ ਮਰਿਯਮ ਮਗਦਲੀਨੀ ਅਤੇ ਦੂਸਰੀ ਮਰਿਯਮ ਕਬਰ ਤੇ ਗਈਆਂ ?

ਪੋਹ ਫ਼ਟਨ ਤੋਂ ਪਹਿਲਾਂ , ਹਫਤੇ ਦੇ ਪਹਿਲੇ ਦਿਨ , ਉਹ ਯਿਸੂ ਦੀ ਕਬਰ ਤੇ ਆਈਆਂ [28:1]

ਯਿਸੂ ਦੀ ਕਬਰ ਦਾ ਪੱਥਰ ਕਿਸ ਨੇ ਰੋੜਿਆ ?

ਪ੍ਰਭੂ ਦੇ ਦੂਤ ਉਤਰਿਆ ਅਤੇ ਪੱਥਰ ਰੋੜ ਦਿੱਤਾ [28:2]

Matthew 28:3

ਰਖਵਾਲਿਆਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਦੂਤ ਨੂੰ ਦੇਖਿਆ ?

ਰਖਵਾਲੇ ਡਰ ਦੇ ਕੰਬਣ ਲੱਗੇ ਅਤੇ ਮੁਰਦਿਆਂ ਦੀ ਤਰ੍ਹਾਂ ਹੋ ਗਏ ਜਦੋਂ ਉਹਨਾਂ ਨੇ ਸਵਰਗ ਦੂਤ ਨੂੰ ਦੇਖਿਆ [28:4]

Matthew 28:5

ਦੂਤ ਨੇ ਔਰਤਾਂ ਨੂੰ ਯਿਸੂ ਦੇ ਬਾਰੇ ਕੀ ਕਿਹਾ ?

ਦੂਤ ਨੇ ਕਿਹਾ ਯਿਸੂ ਜੀ ਉਠਿਆ ਹੈ ਅਤੇ ਉਹ ਤੁਹਾਡੇ ਤੋਂ ਅੱਗੇ ਗਲੀਲ ਨੂੰ ਗਿਆ ਹੈ [28:5-7]

Matthew 28:8

ਚੇਲਿਆਂ ਨੂੰ ਦਸਣ ਜਾ ਰਹੀਆਂ ਦੋ ਔਰਤਾ ਨਾਲ ਰਸਤੇ ਦੇ ਵਿੱਚ ਕੀ ਹੋਇਆ ?

ਔਰਤਾਂ ਯਿਸੂ ਨੂੰ ਮਿਲੀਆਂ ਅਤੇ ਉਹਨਾਂ ਨੇ ਯਿਸੂ ਦੇ ਪੈਰ ਫੜੇ ਅਤੇ ਅਤੇ ਮੱਥਾ ਟੇਕਿਆ [28:8-9]

Matthew 28:11

ਜਦੋਂ ਰਖਵਾਲਿਆਂ ਨੇ ਪ੍ਰਧਾਨ ਜਾਜਕਾਂ ਨੂੰ ਜੋ ਕਬਰ ਤੇ ਹੋਇਆ ਦੱਸਿਆ ਤਾਂ , ਪ੍ਰਧਾਨ ਜਾਜਕਾਂ ਨੇ ਕੀ ਕੀਤਾ ?

ਪ੍ਰਧਾਨ ਜਾਜਕਾਂ ਨੇ ਸਿਪਾਹੀਆਂ ਨੂੰ ਬਹੁਤ ਰੁਪਏ ਦਿੱਤੇ ਅਤੇ ਉਹਨਾਂ ਨੂੰ ਇਹ ਕਹਿਣ ਲਈ ਕਿਹਾ ਕਿ ਯਿਸੂ ਦੇ ਚੇਲਿਆਂ ਨੇ ਦੇਹ ਨੂੰ ਚੋਰੀ ਕਰ ਲਿਆ [28:11-17]

Matthew 28:14

None

Matthew 28:16

ਜਦੋਂ ਚੇਲਿਆਂ ਨੇ ਯਿਸੂ ਨੂੰ ਗਲੀਲ ਵਿੱਚ ਦੇਖਿਆ ਤਾਂ ਕੀ ਕੀਤਾ ?

ਚੇਲਿਆਂ ਨੇ ਯਿਸੂ ਨੂੰ ਮੱਥਾ ਟੇਕਿਆ ਪਰ ਕਈਆਂ ਨੇ ਸ਼ੱਕ ਕੀਤਾ [28:17]

Matthew 28:18

ਯਿਸੂ ਨੇ ਕਿਸ ਇਖਤਿਆਰ ਬਾਰੇ ਕਿਹਾ ਕਿ ਮੈ ਉਸਨੂੰ ਦਿੱਤਾ ਗਿਆ ਹੈ ?

ਯਿਸੂ ਨੇ ਕਿਹਾ ਸਵਰਗ ਅਤੇ ਸਾਰੀ ਧਰਤੀ ਦਾ ਇਖ਼ਤਿਆਰ ਉਸਨੂੰ ਦਿੱਤਾ ਗਿਆ ਹੈ [28:18]

ਯਿਸੂ ਨੇ ਚੇਲਿਆਂ ਨੂੰ ਕਿਹੜੇ ਤਿੰਨ ਹੁਕਮ ਦਿੱਤੇ ?

ਯਿਸੂ ਨੇ ਹੁਕਮ ਦਿੱਤਾ ਜਾਓ ਅਤੇ ਚੇਲੇ ਬਣਾਉ,ਉਹਨਾਂ ਨੂੰ ਬਪਤਿਸਮਾ ਦਿਉ ਅਤੇ ਉਹਨਾਂ ਨੂੰ ਯਿਸੂ ਦੀਆਂ ਸਾਰੀਆਂ ਗੱਲਾਂ ਮੰਨਣਾ ਸਿਖਾਉ [28:19-20]

ਯਿਸੂ ਨੇ ਕਿਸ ਨਾਮ ਵਿੱਚ ਬਪਤਿਸਮਾ ਦੇਣ ਲਈ ਕਿਹਾ ?

ਯਿਸੂ ਨੇ ਚੇਲਿਆਂ ਨੂੰ ਪਿਤਾ, ਪੁੱਤਰ ਅਤੇ ਪਵਿਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦੇਣ ਲਈ ਕਿਹਾ [28:19]