ਪੰਜਾਬੀ, پنجابی‎: translationQuestions Print

Updated ? hours ago # views See on WACS

Ephesians 1

Ephesians 1:1

ਪੋਲੁਸ ਇਸ ਪੱਤ੍ਰੀ ਵਿੱਚ ਆਪਣੇ ਲੋਕਾਂ ਨੂੰ ਕਿਵੇਂ ਬਿਆਨ ਕਰਦਾ ਹੈ ?

ਪੋਲੁਸ ਬਿਆਨ ਕਰਦਾ ਹੈ ਕਿ ਉਹ ਉਹਨਾਂ ਨੂੰ ਲਿਖ ਰਿਹਾ ਹੈ ਜੋ ਮਸੀਹ ਯਿਸੂ ਵਿੱਚ ਵਿਸ਼ਵਾਸ ਜੋਗ ਅਤੇ ਪਰਮੇਸ਼ੁਰ ਲਈ ਅਲੱਗ ਕੀਤੇ ਗਏ ਹਨ [1:1]

Ephesians 1:3

ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਕਿਸ ਨਾਲ ਮੁਬਾਰਕ ਕੀਤਾ ਹੈ ?

ਪਰਮੇਸ਼ੁਰ ਪਿਤਾ ਨੇ ਸਵਰਗੀ ਥਾਵਾਂ ਵਿੱਚ ਹਰ ਪ੍ਰਕਾਰ ਦੀ ਅਸੀਸ ਨਾਲ ਵਿਸ਼ਵਾਸੀਆਂ ਨੂੰ ਅਸੀਸ ਦਿਤੀ ਹੈ [1:3]

ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਰਮੇਸ਼ੁਰ ਪਿਤਾ ਨੇ ਕਦੋਂ ਚੁਣਿਆ ?

ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਰਮੇਸ਼ੁਰ ਪਿਤਾ ਨੇ ਜਗਤ ਦੀ ਉਤਪਤੀ ਤੋਂ ਪਹਿਲਾਂ ਚੁਣਿਆ [1:4] ਪ੍ਰ?ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਕਿਸ ਮਕਸਦ ਨਾਲ ਚੁਣਿਆ ?

ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਚੁਣਿਆ ਤਾਂ ਜੋ ਉਹ ਉਸਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਹੋਣ [1:4]

Ephesians 1:5

ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਲੇਪਾਲਕ ਪੁੱਤਰ ਹੋਣ ਲਈ ਪਹਿਲਾਂ ਤੋਂ ਹੀ ਕਿਉਂ ਠਹਿਰਾਇਆ?

ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਠਹਿਰਾਇਆ ਕਿਉਂ ਜੋ ਉਸ ਨੂੰ ਭਾਇਆ , ਅਤੇ ਉਸਦੀ ਕਿਰਪਾ ਦੀ ਮਹਿਮਾ ਦੀ ਵਡਿਆਈ ਹੋਵੇ [1:5-6]

Ephesians 1:7

ਪਰਮੇਸ਼ੁਰ ਦੇ ਪਿਆਰੇ, ਮਸੀਹ ਦੇ ਲਹੂ ਦੇ ਰਾਹੀਂ ਵਿਸ਼ਵਾਸੀਆਂ ਨੂੰ ਕੀ ਪ੍ਰਾਪਤ ਹੁੰਦਾ ਹੈ ?

ਵਿਸ਼ਵਾਸੀਆਂ ਨੂੰ ਮਸੀਹ ਦੇ ਲਹੂ ਦੇ ਦੁਆਰਾ ਛੁਟਕਾਰਾ ਅਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ [1:7]

Ephesians 1:9

ਜਦੋਂ ਉਸਦੀ ਯੋਜਨਾ ਦੇ ਪੂਰਾ ਹੋਣ ਦਾ ਸਮਾਂ ਆ ਗਿਆ ਤਦ ਪਰਮੇਸ਼ੁਰ ਕੀ ਕਰੇਗਾ ?

ਪਰਮੇਸ਼ੁਰ ਉਹਨਾਂ ਸਭਨਾਂ ਨੂੰ ਜੋ ਸਵਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇਗਾ [1:10]

Ephesians 1:11

None

Ephesians 1:13

ਜਦੋਂ ਵਿਸ਼ਵਾਸੀਆਂ ਨੇ ਸਚਾਈ ਦਾ ਬਚਨ ਸੁਣਿਆ ਤਦ ਉਹਨਾਂ ਤੇ ਕਿਹੜੀ ਮੋਹਰ ਲੱਗੀ ?

ਵਿਸ਼ਵਾਸੀਆਂ ਨੇ ਵਾਇਦੇ ਕੀਤੇ ਹੋਏ ਪਵਿੱਤਰ ਆਤਮਾ ਦੀ ਮੋਹਰ ਪ੍ਰਾਪਤ ਕੀਤੀ [1:13]

ਆਤਮਾ ਕਿਸਦੀ ਸਾਈ ਹੈ ?

ਆਤਮਾ ਵਿਸ਼ਵਾਸੀਆਂ ਦੇ ਅਧਿਕਾਰ ਦੀ ਸਾਈ ਹੈ [1:14]

Ephesians 1:15

None

Ephesians 1:17

ਪੋਲੁਸ ਅਫਸੀਆਂ ਦੇ ਵਾਸੀਆਂ ਲਈ ਕੀ ਸਮਝਣ ਦੀ ਪ੍ਰਾਰਥਨਾ ਕਰਦਾ ਹੈ ?

ਪੋਲੁਸ ਪ੍ਰਾਰਥਨਾ ਕਰਦਾ ਹੈ ਕਿ ਉਹ ਆਪਣੀ ਬੁਲਾਹਟ ਦੀ ਆਸ , ਉਸਦੀ ਮਹਿਮਾ ਦੇ ਅਧਿਕਾਰ ਦਾ ਕੀ ਧਨ ਹੈ ਅਤੇ ਉਹਨਾਂ ਅੰਦਰ ਪਰਮੇਸ਼ੁਰ ਦੀ ਸ਼ਕਤੀ ਮਹਾਨਤਾ ਨਾਲ ਵੱਸਦੀ ਹੈ [1:18-19]

Ephesians 1:19

ਹੁਣ ਮਸੀਹ ਵਿੱਚ ਵਿਸ਼ਵਾਸੀਆਂ ਦੇ ਅੰਦਰ ਕਿਹੜੀ ਸ਼ਕਤੀ ਕੰਮ ਕਰਦੀ ਹੈ ?

ਉਹੀ ਸ਼ਕਤੀ ਜਿਸਨੇ ਮਸੀਹ ਨੂੰ ਮੁਰਦਿਆਂ ਵਿਚੋਂ ਜਿਉਂਦਾ ਕੀਤਾ ਅਤੇ ਉਸ ਨੂੰ ਸਵਰਗੀ ਥਾਵਾਂ ਵਿੱਚ ਪਿਤਾ ਦੇ ਸੱਜੇ ਹੱਥ ਬਿਠਾਇਆ [1:20]

Ephesians 1:22

ਪਰਮੇਸ਼ੁਰ ਨੇ ਮਸੀਹ ਦੇ ਪੈਰਾਂ ਹੇਠ ਕੀ ਕਰ ਦਿੱਤਾ ?

ਉ.ਪਰਮੇਸ਼ੁਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ [1:22]

ਕਲੀਸਿਯਾ ਵਿੱਚ ਮਸੀਹ ਦੇ ਅਧਿਕਾਰ ਦੀ ਕੀ ਪਦਵੀ ਹੈ ?

ਮਸੀਹ ਕਲੀਸਿਯਾ ਵਿੱਚ ਸਭਨਾਂ ਵਸਤਾਂ ਉੱਤੇ ਸਿਰ ਹੈ [1:22]

ਕਲੀਸਿਯਾ ਕੀ ਹੈ ?

ਕਲੀਸਿਯਾ ਮਸੀਹ ਦੀ ਦੇਹੀ ਹੈ [1:23]

Ephesians 2

Ephesians 2:1

ਸਾਰੇ ਅਵਿਸ਼ਵਾਸੀਆਂ ਦੀ ਆਤਮਿਕ ਹਾਲਤ ਕਿਹੋ ਜਿਹੀ ਹੈ ?

ਸਾਰੇ ਅਵਿਸ਼ਵਾਸੀ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮਰੇ ਹੋਏ ਹਨ [2:1]

ਅਣਆਿਗਆਕਾਰੀ ਦੇ ਪੁੱਤਰਾਂ ਦੇ ਅੰਦਰ ਕੋਣ ਕੰਮ ਕਰ ਰਿਹਾ ਹੈ ?

ਅਣਆਿਗਆਕਾਰੀ ਦੇ ਪੁੱਤਰਾਂ ਦੇ ਅੰਦਰ ਹਵਾਈ ਇਖਤਿਆਰ ਦੇ ਸਰਦਾਰ ਦਾ ਆਤਮਾ ਕੰਮ ਕਰ ਰਿਹਾ ਹੈ [2:2]

ਆਪਣੇ ਸੁਭਾਵ ਦੇ ਕਾਰਨ ਸਾਰੇ ਅਵਿਸ਼ਵਾਸੀ ਕੋਣ ਹਨ ?

ਉ.ਆਪਣੇ ਸੁਭਾਵ ਦੇ ਕਾਰਨ ਸਾਰੇ ਅਵਿਸ਼ਵਾਸੀ ਕ੍ਰੋਧ ਦੀ ਸੰਤਾਨ ਹਨ [2:3]

Ephesians 2:4

ਪਰਮੇਸ਼ੁਰ ਨੇ ਕੁਝ ਅਵਿਸ਼ਵਾਸੀਆਂ ਨੂੰ ਮਸੀਹ ਨਾਲ ਨਵੇਂ ਜੀਵਨ ਵਿੱਚ ਕਿਉਂ ਸੱਦਿਆ ?

ਪਰਮੇਸ਼ੁਰ ਨੇ ਆਪਣੇ ਵੱਡੇ ਪ੍ਰੇਮ ਅਤੇ ਕਿਰਪਾ ਦੇ ਅਨੁਸਾਰ ਕੁਝ ਅਵਿਸ਼ਵਾਸੀਆਂ ਨੂੰ ਮਸੀਹ ਨਾਲ ਨਵੇਂ ਜੀਵਨ ਲਈ ਸੱਦਿਆ [2:4-5]

ਵਿਸ਼ਵਾਸ ਕਰਨ ਵਾਲੇ ਕਿਵੇਂ ਬਚਾਏ ਗਏ ਹਨ ?

ਵਿਸ਼ਵਾਸ ਕਰਨ ਵਾਲੇ ਨਿਹਚਾ ਦੇ ਰਾਹੀਂ ਬਚਾਏ ਗਏ ਹਨ [2:5]

ਵਿਸ਼ਵਾਸੀ ਕਿੱਥੇ ਬੈਠੇ ਹਨ ?

ਵਿਸ਼ਵਾਸੀ ਮਸੀਹ ਯਿਸੂ ਦੇ ਨਾਲ ਸਵਰਗੀ ਥਾਵਾਂ ਵਿੱਚ ਬੈਠੇ ਹੋਏ ਹਨ [2:6]

ਕਿਸ ਉਦੇਸ਼ ਨਾਲ ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਬਚਾਇਆ ਅਤੇ ਉਠਾਇਆ ?

ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਉਠਾਇਆ ਅਤੇ ਬਚਾਇਆ ਤਾਂ ਜੋ ਆਉਣ ਵਾਲੇ ਜੁੱਗਾਂ ਵਿੱਚ ਆਪਣੀ ਮਹਾਨ ਕਿਰਪਾ ਨੂੰ ਉਜਾਗਰ ਕਰੇ [2:7]

Ephesians 2:8

ਕਿਸ ਗੱਲ ਵਿੱਚ ਵਿਸ਼ਵਾਸੀ ਨੂੰ ਘਮੰਡ ਨਹੀਂ ਕਰਨਾ ਚਾਹੀਦਾ ਅਤੇ ਕਿਉਂ ?

ਕੋਈ ਵੀ ਵਿਸ਼ਵਾਸੀ ਨੂੰ ਆਪਣੇ ਕੰਮਾਂ ਉੱਤੇ ਘਮੰਡ ਨਾ ਕਰੇ ਕਿਉਂ ਜੋ ਉਹ ਪਰਮੇਸ਼ੁਰ ਦੀ ਬਖਸ਼ੀਸ਼ ਕਿਰਪਾ ਦੇ ਦੁਆਰਾ ਬਚਾਇਆ ਗਿਆ ਹੈ [ 2:8-9]

ਮਸੀਹ ਯਿਸੂ ਵਿੱਚ ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਕਿਸ ਮਕਸਦ ਲਈ ਰਚਿਆ ਹੈ ?

ਪਰਮੇਸ਼ੁਰ ਦਾ ਉਦੇਸ਼ ਹਰੇਕ ਵਿਸ਼ਵਾਸੀ ਲਈ ਮਸੀਹ ਯਿਸੂ ਵਿੱਚ ਭਲੇ ਕੰਮਾਂ ਨੂੰ ਕਰਨਾ ਹੈ [2:10]

Ephesians 2:11

ਗ਼ੈਰ ਕੋਮਾਂ ਦੀ ਆਤਮਿਕ ਅਵਸਥਾ ਕੀ ਹੈ ?

ਬੇਪਰਤੀਤ ਗ਼ੈਰ ਕੋਮਾਂ ਮਸੀਹ ਤੋਂ ਅੱਡ, ਇਸਰਾਇਲ ਤੋਂ ਨਿਆਰੇ, ਵਾਇਦਿਆਂ ਤੋਂ ਬਾਹਰ ਅਤੇ ਆਸਾ ਹੀਣ ਅਤੇ ਪਰਮੇਸ਼ੁਰ ਤੋਂ ਰਹਿਤ ਹਨ [2:12]

Ephesians 2:13

ਬੇਪਰਤੀਤ ਗ਼ੈਰ ਕੋਮਾਂ ਵਿਚੋਂ ਕੁਝ ਨੂੰ ਪਰਮੇਸ਼ੁਰ ਦੇ ਨੇੜ੍ਹੇ ਕੋਣ ਲਿਆਇਆ ?

ਬੇਪਰਤੀਤ ਗ਼ੈਰ ਕੋਮਾਂ ਵਿਚੋਂ ਕੁਝ ਮਸੀਹ ਦੇ ਲਹੂ ਦੇ ਵਸੀਲੇ ਪਰਮੇਸ਼ੁਰ ਦੇ ਨੇੜ੍ਹੇ ਲਿਆਏ ਗਏ [2:13]

ਮਸੀਹ ਨੇ ਯਹੂਦੀਆਂ ਅਤੇ ਗ਼ੈਰ ਕੋਮਾਂ ਵਿਚਕਾਰ ਸਬੰਧ ਕਿਵੇਂ ਬਦਲਿਆ ?

ਆਪਣੀ ਦੇਹੀ ਦੇ ਦੁਆਰਾ , ਮਸੀਹ ਨੇ ਦੋਵਾਂ ਨੂੰ ਇਕ ਕੀਤਾ, ਜੋ ਵੈਰ ਵਿਰੋਧ ਸੀ ਉਸਨੂੰ ਦੁਰ ਕਰ ਦਿੱਤਾ [2:14]

ਯਹੂਦੀਆਂ ਅਤੇ ਗ਼ੈਰ ਕੋਮਾਂ ਵਿਚਕਾਰ ਮੇਲ ਕਰਵਾਉਣ ਲਈ ਮਸੀਹ ਨੇ ਕੀ ਖਤਮ ਕੀਤਾ ?

ਯਹੂਦੀਆਂ ਅਤੇ ਗ਼ੈਰ ਕੋਮਾਂ ਵਿਚਕਾਰ ਮੇਲ ਕਰਵਾਉਣ ਲਈ ਮਸੀਹ ਨੇ ਬਿਵਸਥਾ ਦੇ ਨਿਯਮਾਂ ਖਤਮ ਕੀਤਾ [2:15-16]

Ephesians 2:17

ਸਾਰੇ ਵਿਸ਼ਵਾਸੀਆਂ ਦੀ ਪਿਤਾ ਤੱਕ ਪਹੁੰਚ ਕਿਸ ਰਾਹੀਂ ਹੁੰਦੀ ਹੈ ?

ਸਾਰੇ ਵਿਸ਼ਵਾਸੀਆਂ ਦੀ ਪਵਿੱਤਰ ਆਤਮਾ ਦੇ ਦੁਆਰਾ ਪਿਤਾ ਤੱਕ ਪਹੁੰਚ ਹੁੰਦੀ ਹੈ [2:18]

Ephesians 2:19

ਪਰਮੇਸ਼ੁਰ ਦੇ ਪਰਿਵਾਰ ਦਾ ਨਿਰਮਾਣ ਕਿਸ ਨੀਹ ਤੇ ਹੋਇਆ ਹੈ ?

ਪਰਮੇਸ਼ੁਰ ਦੇ ਪਰਿਵਾਰ ਦਾ ਨਿਰਮਾਣ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਅਤੇ ਮਸੀਹ ਯਿਸੂ ਤੇ ਜੋ ਆਪ ਖੂੰਜੇ ਦਾ ਪੱਥਰ ਹੈ ਉਪਰ ਹੋਇਆ ਹੈ [2:20]

ਪਰਿਵਾਰ ਦੀ ਇਮਾਰਤ ਨਾਲ ਯਿਸੂ ਦੀ ਸ਼ਕਤੀ ਕੀ ਕਰਦੀ ਹੈ ?

ਯਿਸੂ ਦੀ ਸ਼ਕਤੀ ਉਸਦੇ ਪਰਿਵਾਰ ਦੀ ਇਮਾਰਤ ਨੂੰ ਇਕ ਸੰਗ ਬਣਾਈਰੱਖਦੀ ਹੈ [2:21]

ਪਰਮੇਸ਼ੁਰ ਦੇ ਪਰਿਵਾਰ ਦੀ ਇਮਾਰਤ ਕਿਸ ਪ੍ਰਕਾਰ ਦੀ ਇਮਾਰਤ ਹੈ ?

ਪਰਮੇਸ਼ੁਰ ਦਾ ਪਰਿਵਾਰ ਇਕ ਪਵਿੱਤਰ ਹੈਕਲ ਹੈ ਜੋ ਪ੍ਰਭੂ ਲਈ ਅੱਡ ਕੀਤੀ ਹੋਈ ਹੈ [2:21]

ਆਤਮਾ ਵਿੱਚ ਪਰਮੇਸ਼ੁਰ ਕਿੱਥੇ ਵਾਸ ਕਰਦਾ ਹੈ ?

ਪਰਮੇਸ਼ੁਰ ਵਿਸ਼ਵਾਸੀ ਦੇ ਅੰਦਰ ਆਤਮਾ ਦੇ ਵਸੀਲੇ ਵਾਸ ਕਰਦਾ ਹੈ [2:22]

Ephesians 3

Ephesians 3:1

ਕਿਸ ਦੇ ਲਾਭ ਲਈ ਪਰਮੇਸ਼ੁਰ ਨੇ ਪੋਲੁਸ ਨੂੰ ਆਪਣਾ ਦਾਨ ਦਿੱਤਾ ?

ਗ਼ੈਰਾਂ ਕੋਮਾਂ ਦੇ ਲਾਭ ਲਈ ਪਰਮੇਸ਼ੁਰ ਨੇ ਪੋਲੁਸ ਨੂੰ ਆਪਣਾ ਦਾਨ ਦਿੱਤਾ [3:1-2]

Ephesians 3:3

ਕਿਸ ਗੱਲ ਨੂੰ ਹੋਰਨਾਂ ਸਮਿਆਂ ਵਿੱਚ ਨਹੀਂ ਖੋਲਿਆ ਗਿਆ ?

ਮਸੀਹ ਬਾਰੇ ਗੁਪਤ ਗਿਆਨ ਨੂੰ ਹੋਰਨਾਂ ਸਮਿਆਂ ਵਿੱਚ ਨਹੀਂ ਖੋਲਿਆ ਗਿਆ [3:3-5]

ਜਿਹਨਾਂ ਗੱਲਾਂ ਨੂੰ ਹੋਰਨਾਂ ਸਮਿਆਂ ਵਿੱਚ ਇਨਸਾਨਾਂ ਤੇ ਨਹੀਂ ਖੋਲਿਆ ਗਿਆ ਉਸਨੂੰ ਪਰਮੇਸ਼ੁਰ ਨੇ ਕਿਹਨਾਂ ਉੱਤੇ ਖੋਲਿਆ ?

ਮਸੀਹ ਬਾਰੇ ਗੁਪਤ ਗਿਆਨ ਨੂੰ ਪਰਮੇਸ਼ੁਰ ਨੇ ਆਪਣੇ ਰਸੂਲਾਂ ਅਤੇ ਨਬੀਆਂ ਉੱਤੇ ਖੋਲਿਆ [3:5]

Ephesians 3:6

ਕਿਸ ਗੁਪਤ ਸਚਾਈ ਨੂੰ ਪ੍ਰਗਟ ਕੀਤਾ ਗਿਆ ?

ਗੁਪਤ ਸਚਾਈ ਜੋ ਪ੍ਰਗਟ ਹੋਈ ਉਹ ਇਹ ਹੈ ਕਿ ਪਰਾਈਆਂ ਕੋਮਾਂ ਦੇ ਲੋਕ ਵੀ ਹੁਣ ਸੰਗੀ ਅਧਿਕਾਰੀ ,ਇਕ ਸਰੀਰ ਅਤੇ ਵਾਇਦੇ ਦੇ ਸਾਂਝੀ ਹਨ [3:6]

ਪੋਲੁਸ ਨੂੰ ਦਾਨ ਵਿੱਚ ਕੀ ਮਿਲਿਆ ?

ਪਰਮੇਸ਼ੁਰ ਦੇ ਵੱਲੋਂ ਕਿਰਪਾ ਦਾਨ ਦੇ ਰੂਪ ਵਿੱਚ ਪੋਲੁਸ ਨੂੰ ਮਿਲੀ [3:7]

Ephesians 3:8

ਪੋਲੁਸ ਨੂੰ ਪਰਾਈਆਂ ਕੋਮਾਂ ਵਿੱਚ ਕੀ ਰੋਸ਼ਨ ਕਰਨ ਲਈ ਭੇਜਿਆ ਗਿਆ ਸੀ ?

ਪੋਲੁਸ ਨੂੰ ਪਰਾਈਆਂ ਕੋਮਾਂ ਵਿੱਚ ਪਰਮੇਸ਼ੁਰ ਦੀ ਯੋਜਨਾ ਦੇ ਵਿਖੇ ਰੋਸ਼ਨੀ ਪਾਉਣ ਲਈ ਭੇਜਿਆ ਗਿਆ ਸੀ [3:9]

Ephesians 3:10

ਪਰਮੇਸ਼ੁਰ ਦਾ ਨਾਨਾ ਪ੍ਰਕਾਰ ਦਾ ਗਿਆਨ ਕਿਸ ਦੁਆਰਾ ਜਾਣਿਆ ਜਾਵੇਗਾ ?

ਪਰਮੇਸ਼ੁਰ ਦਾ ਨਾਨਾ ਪ੍ਰਕਾਰ ਦਾ ਗਿਆਨ ਕਲੀਸਿਯਾ ਦੁਆਰਾ ਜਾਣਿਆ ਜਾਵੇਗਾ [3:10]

Ephesians 3:12

ਪੋਲੁਸ ਕੀ ਆਖਦਾ ਹੈ ਕਿ ਵਿਸ਼ਵਾਸੀਆਂ ਕੋਲ ਮਸੀਹ ਵਿੱਚ ਨਿਹਚਾ ਦੇ ਕਾਰਨ ਕੀ ਹੈ ?

ਮਸੀਹ ਵਿੱਚ ਨਿਹਚਾ ਦੇ ਕਾਰਨ ਵਿਸ਼ਵਾਸੀਆਂ ਕੋਲ ਦਲੇਰੀ ਅਤੇ ਭਰੋਸਾ ਹੈ [3:12]

Ephesians 3:14

ਪਿਤਾ ਦੇ ਅੱਗੋਂ ਕਿਸਦਾ ਨਾਮ ਰਖਿਆ ਅਤੇ ਆਖਿਆ ਜਾਂਦਾ ਹੈ ?

ਅਕਾਸ਼ ਅਤੇ ਧਰਤੀ ਉੱਤੇ ਹਰੇਕ ਘਰਾਣੇ ਦਾ ਨਾਮ ਪਿਤਾ ਦੇ ਅੱਗੇ ਰਖਿਆ ਹੈ [3:14-15]

ਪੋਲੁਸ ਵਿਸ਼ਵਾਸੀਆਂ ਲਈ ਕਿਸ ਤਰ੍ਹਾਂ ਬਲਵੰਤ ਹੋਣ ਦੀ ਪ੍ਰਾਰਥਨਾ ਕਰਦਾ ਹੈ ?

ਪੋਲੁਸ ਪ੍ਰਾਰਥਨਾ ਕਰਦਾ ਹੈ ਕਿ ਵਿਸ਼ਵਾਸੀ ਪਰਮੇਸ਼ੁਰ ਦੇ ਆਤਮਾ ਨਾਲ ਬਲਵੰਤ ਹੋਣ ਜੋ ਉਹਨਾਂ ਵਿੱਚ ਵਸਦਾ ਹੈ [3:16-17]

Ephesians 3:17

ਪੋਲੁਸ ਕੀ ਪ੍ਰਾਰਥਨਾ ਕਰਦਾ ਹੈ ਜੋ ਵਿਸ਼ਵਾਸੀ ਸਮਝਣ ਜੋਗ ਹੋ ਜਾਣ ?

ਪੋਲੁਸ ਪ੍ਰਾਰਥਨਾ ਕਰਦਾ ਹੈ ਕਿ ਵਿਸ਼ਵਾਸੀ ਸਮਝਣ ਜੋਗ ਹੋ ਜਾਣ ਕਿ ਮਸੀਹ ਦੇ ਪ੍ਰੇਮ ਦੀ ਚੁੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਕਿਨ੍ਹੀ ਹੈ [3:18]

Ephesians 3:20

ਪੋਲੁਸ ਕੀ ਪ੍ਰਾਰਥਨਾ ਕਰਦਾ ਹੈ ਜੋ ਪਿਤਾ ਨੂੰ ਸਾਰੀਆਂ ਪੀੜੀਆਂ ਤੱਕ ਦਿੱਤਾ ਜਾਵੇ ?

ਪੋਲੁਸ ਪ੍ਰਾਰਥਨਾ ਕਰਦਾ ਹੈ ਕਿ ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ ਸਾਰੀਆਂ ਪੀੜੀਆਂ ਤੱਕ ਮਹਿਮਾ ਦਿੱਤੀ ਜਾਵੇ [3:21]

Ephesians 4

Ephesians 4:1

ਪੋਲੁਸ ਵਿਸ਼ਵਾਸੀਆਂ ਨੂੰ ਕਿਹੋ ਜਿਹਾ ਜੀਵਨ ਜਿਉਣ ਲਈ ਬੇਨਤੀ ਕਰਦਾ ਹੈ ?

ਪੋਲੁਸ ਵਿਸ਼ਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਅਧੀਨਗੀ, ਨਰਮਾਈ, ਧੀਰਜ ਅਤੇ ਇਕ ਦੂਏ ਨਾਲ ਪ੍ਰੇਮ ਰੱਖੋ [4:1-2]

Ephesians 4:4

ਪੋਲੁਸ ਆਪਣੀ ਸੂਚੀ ਵਿੱਚ ਕਿਹਨਾਂ ਗੱਲਾਂ ਨੂੰ ਇਕੋ ਆਖਦਾ ਹੈ ?

ਪੋਲੁਸ ਆਖਦਾ ਹੈ ਕਿ ਇਕ ਹੀ ਦੇਹੀ,ਆਤਮਾ,ਇਕ ਹੀ ਸੱਦੇ ਦੀ ਆਸ,ਇਕ ਪ੍ਰਭੂ, ਨਿਹਚਾ,ਬਪਤਿਸਮਾ,ਅਤੇ ਇਕ ਹੀ ਪਰਮੇਸ਼ੁਰ ਪਿਤਾ ਹੈ [4:4-6]

Ephesians 4:7

ਮਸੀਹ ਨੇ ਹਰੇਕ ਵਿਸ਼ਵਾਸੀ ਨੂੰ ਉਸਦੇ ਉਠਾਏ ਜਾਣ ਤੋਂ ਬਾਅਦ ਕੀ ਦਿੱਤਾ ?

ਮਸੀਹ ਨੇ ਹਰੇਕ ਵਿਸ਼ਵਾਸੀ ਨੂੰ ਦਾਨ ਦੇ ਅਨੁਸਾਰ ਦਾਨ ਦਿੱਤੇ [4:7-8]

Ephesians 4:9

None

Ephesians 4:11

ਪੋਲੁਸ ਦੇਹੀ ਨੂੰ ਦਿੱਤੇ ਮਸੀਹ ਦੇ ਪੰਜ ਦਾਨਾਂ ਨੂੰ ਕੀ ਨਾਮ ਦਿੰਦਾ ਹੈ ?

ਮਸੀਹ ਨੇ ਦੇਹੀ ਨੂੰ ਰਸੂਲਾਂ, ਨਬੀਆਂ, ਪ੍ਰਚਾਰਕਾਂ, ਪਾਸਬਾਨਾਂ ਅਤੇ ਉਪਦੇਸ਼ਕਾਂ ਨੂੰ ਦਾਨ ਦੇ ਵਜੋਂ ਦਿੱਤਾ [4:11]

ਇਹਨਾਂ ਪੰਜ ਦਾਤਾਂ ਨੂੰ ਦੇਹੀ ਲਈ ਕਿਸ ਉਦੇਸ਼ ਲਈ ਦਿੱਤੇ ਗਏ ਹਨ ?

ਇਹਨਾਂ ਪੰਜ ਦਾਤਾਂ ਨੇ ਵਿਸ਼ਵਾਸੀਆਂ ਨੂੰ ਸੇਵਾ ਦੇ ਕੰਮ ਲਈ ਤਿਯਾਰ ਕਰਨਾ ਸੀ ਤਾਂ ਜੋ ਮਸੀਹ ਦੀ ਦੇਹੀ ਉਸਰਦੀ ਜਾਵੇ [4:21]

Ephesians 4:14

ਪੋਲੁਸ ਕਿਵੇਂ ਆਖਦਾ ਹੈ ਵਿਸ਼ਵਾਸੀ ਬੱਚਿਆਂ ਦੇ ਵਰਗੇ ਹੋ ਸਕਦੇ ਹਨ ?

ਵਿਸ਼ਵਾਸੀ ਬੱਚਿਆਂ ਵਰਗੇ ਹੋ ਸਕਦੇ ਹਨ ਮਨੁੱਖਾਂ ਦੀ ਠੱਗ ਵਿਦਿਆ ਅਤੇ ਚਤਰਾਈ ਸਿੱਖਿਆ ਨਾਲ ਇੱਧਰ ਉੱਧਰ ਡੋਲਦੇ ਹੋਏ ਵਿਸ਼ਵਾਸੀ ਬੱਚਿਆਂ ਵਰਗੇ ਹੋ ਸਕਦੇ ਹਨ [4:14]

ਪੋਲੁਸ ਕੀ ਆਖਦਾ ਹੈ ਜੋ ਇਕ ਵਿਸ਼ਵਾਸੀ ਦੀ ਦੇਹੀ ਕਿਵੇਂ ਉਸਰਦੀ ਹੈ ?

ਵਿਸ਼ਵਾਸੀਆਂ ਦੀ ਦੇਹੀ ਹਰੇਕ ਜੋੜ ਦੀ ਮਦਤ ਨਾਲ ਠੀਕ ਠੀਕ ਜੁੜ ਕੇ ਇਕ ਸੰਗ ਮਿਲ ਕੇ ਇਕ ਦੂਏ ਨਾਲ ਪ੍ਰੇਮ ਵਿੱਚ ਉਸਰਦੀ ਜਾਂਦੀ ਹੈ [4:16]

Ephesians 4:17

ਪੋਲੁਸ ਪਰਾਈਆਂ ਕੋਮਾਂ ਦੇ ਚਾਲ ਚਲਣ ਬਾਰੇ ਕੀ ਆਖਦਾ ਹੈ ?

ਪਰਾਈਆਂ ਕੋਮਾਂ ਬੁੱਧ ਦੇ ਹਨੇਰੇ ਵਿੱਚ, ਪਰਮੇਸ਼ੁਰ ਦੇ ਜੀਵਨ ਤੋਂ ਅੱਡ, ਲੁਚਪੁਨੇ ਵਿੱਚ ਚਲਦੇ ਹਨ [4:17-19]

Ephesians 4:20

None

Ephesians 4:23

ਪੋਲੁਸ ਵਿਸ਼ਵਾਸੀਆਂ ਨੂੰ ਕੀ ਪਹਿਨਣ ਅਤੇ ਕੀ ਲਾਹ ਸੁੱਟਣ ਲਈ ਆਖਦਾ ਹੈ ?

ਵਿਸ਼ਵਾਸੀਆਂ ਨੂੰ ਪੁਰਾਨੀ ਇਨਸਾਨੀਅਤ ਨੂੰ ਲਾਹ ਸੁਟਣਾ ਚਾਹੀਦਾ ਹੈ ਜੋ ਵਿਗੜਦੀ ਜਾਂਦੀ ਹੈ ਅਤੇ ਧਰਮ ਵਿੱਚ ਉਤਪਤ ਨਵੀਂ ਇਨਸਾਨੀਅਤ ਨੂੰ ਪਹਿਨ ਲੈਣਾ ਚਾਹੀਦਾ ਹੈ [4:22-24]

Ephesians 4:25

ਇਕ ਵਿਸ਼ਵਾਸੀ ਸ਼ੈਤਾਨ ਨੂੰ ਕਿਵੇਂ ਮੋਕਾ ਦੇ ਸਕਦਾ ਹੈ ?

ਜੇ ਸੂਰਜ ਕ੍ਰੋਧ ਤੇ ਡੁੱਬ ਜਾਵੇ ਤਾਂ ਇਕ ਵਿਸ਼ਵਾਸੀ ਸ਼ੈਤਾਨ ਨੂੰ ਮੋਕਾ ਦੇ ਸਕਦਾ ਹੈ [4:26-27]

Ephesians 4:28

ਇਕ ਵਿਸ਼ਵਾਸੀ ਨੂੰ ਹੱਥੀ ਮਿਹਨਤ ਕਿਉਂ ਕਰਨੀ ਚਾਹੀਦੀ ਹੈ ?

ਇਕ ਵਿਸ਼ਵਾਸੀ ਨੂੰ ਹੱਥੀ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਜਿਸਨੂੰ ਲੋੜ੍ਹ ਹੋਵੇ ਮਦਦ ਕੀਤੀ ਜਾ ਸਕੇ [4:28]

ਇਕ ਵਿਸ਼ਵਾਸੀ ਦੇ ਮੁੰਹ ਵਿਚੋਂ ਕਿਹੋ ਜਿਹੇ ਸ਼ਬਦ ਨਿਕਲਣੇ ਚਾਹੀਦੇ ਹਨ , ਪੋਲੁਸ ਇਸ ਬਾਰੇ ਕੀ ਕਹਿੰਦਾ ਹੈ ?

ਕੋਈ ਗੰਦੀ ਗੱਲ ਵਿਸ਼ਵਾਸੀ ਦੇ ਮੂੰਹੋਂ ਨਹੀਂ ਨਿਕਲਣੀ ਚਾਹੀਦੀ ਸਗੋਂ ਇਕ ਦੂਏ ਦੀ ਉਨਤੀ ਦੀ ਗੱਲ ਨਿਕਲੇ [4:29]

ਇਕ ਵਿਸ਼ਵਾਸੀ ਨੂੰ ਕਿਸ ਨੂੰ ਦੁਖੀ ਨਹੀਂ ਕਰਨਾ ਚਾਹੀਦਾ ?

ਇਕ ਵਿਸ਼ਵਾਸੀ ਨੂੰ ਪਵਿੱਤਰ ਆਤਮਾ ਨੂੰ ਦੁਖੀ ਨਹੀਂ ਕਰਨਾ ਚਾਹੀਦਾ [4:30]

Ephesians 4:31

ਇਕ ਵਿਸ਼ਵਾਸੀ ਨੂੰ ਕੀ ਕਰਨਾ ਚਾਹੀਦਾ ਹੈ ਕਿਉਂ ਜੋ ਪਰਮੇਸ਼ੁਰ ਨੇ ਉਸਨੂੰ ਮਸੀਹ ਵਿੱਚ ਮਾਫ਼ ਕੀਤਾ ਹੈ ?

ਇਕ ਵਿਸ਼ਵਾਸੀ ਨੂੰ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਕਿਉਂ ਜੋ ਪਰਮੇਸ਼ੁਰ ਨੇ ਮਸੀਹ ਵਿੱਚ ਉਸਨੂੰ ਮਾਫ਼ ਕੀਤਾ ਹੈ [4:32]

Ephesians 5

Ephesians 5:1

ਵਿਸ਼ਵਾਸੀਆਂ ਨੂੰ ਕਿਸ ਦੀ ਰੀਸ ਕਰਨੀ ਚਾਹੀਦੀ ਹੈ ?

ਵਿਸ਼ਵਾਸੀਆਂ ਨੂੰ ਪੁੱਤਰਾਂ ਦੀ ਤਰ੍ਹਾਂ ਪਿਤਾ ਪਰਮੇਸ਼ੁਰ ਦੀ ਰੀਸ ਕਰਨੀ ਚਾਹੀਦੀ ਹੈ [5:1]

ਮਸੀਹ ਨੇ ਅਜਿਹਾ ਕੀ ਕੀਤਾ ਜੋ ਪਰਮੇਸ਼ੁਰ ਲਈ ਧੂਪ ਦੀ ਸੁਗੰਧ ਬਣ ਗਿਆ ?

ਮਸੀਹ ਨੇ ਆਪਣੇ ਆਪ ਨੂੰ ਵਿਸ਼ਵਾਸੀਆਂ ਲਈ ਭੇਂਟ ਅਤੇ ਬਲੀਦਾਨ ਕਰ ਕੇ ਦੇ ਦਿੱਤਾ [5:2]

Ephesians 5:3

ਕਿਹੜੀ ਗੱਲ ਵਿਸ਼ਵਾਸੀਆਂ ਵਿੱਚ ਜੋਗ ਨਹੀਂ ਹੈ ?

ਹਰਾਮਕਾਰੀ ,ਗੰਦ ਮੰਦ ਅਤੇ ਲੋਭ ਦਾ ਨਾਮ ਵੀ ਵਿਸ਼ਵਾਸੀਆਂ ਵਿੱਚ ਨਹੀ ਹੋਣਾ ਚਾਹੀਦਾ [5:3]

ਇਸ ਦੇ ਇਲਾਵਾ ਕਿਹੋ ਜਿਹਾ ਸੁਭਾਵ ਵਿਸ਼ਵਾਸੀਆਂ ਵਿੱਚ ਨਜਰ ਆਉਣਾ ਚਾਹੀਦਾ ਹੈ ?

ਪ੍ਵਿਸ਼ਵਾਸੀਆਂ ਦੇ ਅੰਦਰ ਧੰਨਵਾਦ ਦਾ ਸੁਭਾਵ ਹੋਣਾ ਚਾਹੀਦਾ ਹੈ [5:4]

Ephesians 5:5

ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕਿਹਨਾਂ ਦਾ ਅਧਿਕਾਰ ਨਹੀਂ ?

ਹਰਾਮਕਾਰਾਂ, ਬੁਰੇ ਅਤੇ ਲੋਭੀਆਂ ਦਾ ਮਸੀਹ ਅਤੇ ਪਰਮੇਸ਼ੁਰ ਦੇ ਰਾਜ ਵਿੱਚ ਅਧਿਕਾਰ ਨਹੀਂ [5:5]

ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਕੀ ਆ ਰਿਹਾ ਹੈ ?

ਪਰਮੇਸ਼ੁਰ ਦਾ ਕ੍ਰੋਧ ਅਣ-ਆਗਿਆਕਾਰੀ ਦੇ ਪੁੱਤਰਾਂ ਉੱਤੇ ਆ ਰਿਹਾ ਹੈ [5:6]

Ephesians 5:8

ਚਾਨਣ ਦਾ ਕਿਹੜਾ ਫਲ ਪ੍ਰਭੂ ਨੂੰ ਭਾਉਂਦਾ ਹੈ ?

ਭਲਿਆਈ , ਧਾਰਮਿਕਤਾ ਅਤੇ ਸਚਾਈ ਦਾ ਹਰ ਪ੍ਰਕਾਰ ਦਾ ਫਲ ਪ੍ਰਭੂ ਨੂੰ ਭਾਉਂਦਾ ਹੈ [5:9]

ਵਿਸ਼ਵਾਸੀਆਂ ਨੂੰ ਹਨੇਰੇ ਦੇ ਕੰਮਾਂ ਦੇ ਵਿਖੇ ਕੀ ਕਰਨਾ ਚਾਹੀਦਾ ਹੈ ?

ਵਿਸ਼ਵਾਸੀਆਂ ਨੂੰ ਹਨੇਰੇ ਦੇ ਕੰਮਾਂ ਵਿੱਚ ਸਾਂਝੀ ਨਹੀਂ ਹੋਣਾ ਚਾਹੀਦਾ ਸਗੋਂ ਉਹਨਾਂ ਨੂੰ ਨੰਗਿਆਂ ਕਰਨਾ ਚਾਹੀਦਾ ਹੈ [5:11]

Ephesians 5:13

ਚਾਨਣ ਤੋਂ ਕੀ ਪ੍ਰਗਟ ਹੁੰਦਾ ਹੈ ?

ਚਾਨਣ ਤੋਂ ਸਭ ਕੁਝ ਪ੍ਰਗਟ ਹੁੰਦਾ ਹੈ [5:13]

Ephesians 5:15

ਕਿਉਂ ਜੋ ਦਿਨ ਬੁਰੇ ਹਨ ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈ ?

ਕਿਉਂ ਨਜੋ ਦਿਨ ਬੁਰੇ ਹਨ ਵਿਸ਼ਵਾਸੀਆਂ ਨੂੰ ਹਰੇਕ ਸਮੇਂ ਨੂੰ ਲਾਭਦਾਇਕ ਬਣਾਉਣਾ ਚਾਹੀਦਾ ਹੈ [5:16]

Ephesians 5:18

ਨਾਸ਼ ਵੱਲ ਕੋਣ ਲੈ ਜਾਂਦਾ ਹੈ ?

ਮੈ ਨਾਲ ਮਤਵਾਲਾ ਹੋਣਾ ਨਾਸ਼ ਵੱਲ ਲਿਜਾਂਦਾ ਹੈ [5:18]

ਵਿਸ਼ਵਾਸੀਆਂ ਨੂੰ ਆਪਸ ਵਿੱਚ ਕਿਵੇਂ ਗੱਲਬਾਤ ਕਰਨੀ ਚਾਹੀਦੀ ਹੈ ?

ਵਿਸ਼ਵਾਸੀਆਂ ਨੂੰ ਆਪਸ ਵਿੱਚ ਜਬੂਰ ,ਭਜਨ ਅਤੇ ਆਤਮਿਕ ਗੀਤ ਗਾ ਕੇ ਗੱਲਾਂ ਕਰਨੀਆਂ ਚਾਹੀਦੀਆਂ ਹਨ [5:19]

Ephesians 5:22

ਪਤਨੀਆਂ ਨੂੰ ਕਿਵੇਂ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ ?

ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹਿਦਾ ਹੈ ਜਿਵੇਂ ਕਿ ਪ੍ਰਭੂ ਦੇ [5:22]

ਪਤੀ ਕਿਸਦਾ ਸਿਰ ਹੈ ਅਤੇ ਮਸੀਹ ਕਿਸਦਾ ਸਿਰ ਹੈ ?

ਪਤੀ ਪਤਨੀ ਦਾ ਸਿਰ ਅਤੇ ਮਸੀਹ ਕਲੀਸਿਯਾ ਦਾ ਸਿਰ ਹੈ [5:23]

Ephesians 5:25

ਮਸੀਹ ਕਲੀਸਿਯਾ ਨੂੰ ਕਿਵੇਂ ਪਵਿੱਤਰ ਕਰਦਾ ਹੈ ?

ਮਸੀਹ ਕਲੀਸਿਯਾ ਨੂੰ ਜਲ ਦੇ ਇਸ਼ਨਾਨ ਤੋਂ ਬਚਨ ਨਾਲ ਸ਼ੁਧ ਕਰ ਕੇ ਪਵਿੱਤਰ ਕਰਦਾ ਹੈ [5:26-27]

Ephesians 5:28

ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਕਿਵੇਂ ਪਿਆਰ ਕਰਨਾ ਚਾਹੀਦਾ ਹੈ ?

ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਆਪਨੇ ਸਰੀਰ ਦੀ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ[5:28]

ਇਕ ਵਿਅਕਤੀ ਆਪਣੇ ਸਰੀਰ ਦੀ ਕਿਵੇਂ ਪਰਵਾਹ ਕਰਦਾ ਹੈ ?

ਇਕ ਵਿਅਕਤੀ ਆਪਣੇ ਸਰੀਰ ਨੂੰ ਪਾਲਦਾ ਪਲੋਸਦਾ ਅਤੇ ਪ੍ਰੇਮ ਕਰਦਾ ਹੈ [5:29]

Ephesians 5:31

ਜਦੋਂ ਇਕ ਆਦਮੀ ਆਪਣੀ ਪਤਨੀ ਨਾਲ ਮੇਲ ਕਰਦਾ ਹੈ ਤਦ ਕੀ ਹੁੰਦਾ ਹੈ ?

ਜਦੋਂ ਇਕ ਆਦਮੀ ਆਪਣੀ ਪਤਨੀ ਨਾਲ ਮੇਲ ਕਰਦਾ ਹੈ ਤਦ ਉਹ ਦੋਵੇਂ ਇਕ ਸਰੀਰ ਹੁੰਦੇ ਹਨ [5:31]

ਪਤੀ ਅਤੇ ਉਸਦੀ ਪਤਨੀ ਦੇ ਮੇਲ ਵਿੱਚ ਕੀ ਗੁਪਤ ਸਚਾਈ ਪ੍ਰਗਟ ਹੁੰਦੀ ਹੈ ?

ਪਤੀ ਅਤੇ ਉਸਦੀ ਪਤਨੀ ਦੇ ਮੇਲ ਵਿੱਚ ਮਸੀਹ ਅਤੇ ਉਸਦੀ ਕਲੀਸਿਯਾ ਦੀ ਗੁਪਤ ਸਚਾਈ ਪ੍ਰਗਟ ਹੁੰਦੀ ਹੈ [5:32]

Ephesians 6

Ephesians 6:1

ਮਸੀਹੀ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹਿਦਾ ਹੈ ?

ਮਸੀਹੀ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ [6:1-2]

Ephesians 6:4

ਮਸੀਹੀ ਪਿਤਾਵਾਂ ਨੂੰ ਆਪਣੇ ਬਚਿਆਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ?

ਮਸੀਹੀ ਪਿਤਾਵਾਂ ਨੂੰ ਚਾਹੀਦਾ ਹੈ ਕੀ ਉਹ ਉਹਨਾਂ ਦਾ ਪਾਲਣ ਪੋਸ਼ਣ ਪ੍ਰਭੂ ਦੀ ਸਿਖਿਆ ਅਤੇ ਮੱਤ ਨਾਲ ਕਰਨ [6:4]

Ephesians 6:5

ਕਿਸ ਵਿਵਹਾਰ ਨਾਲ ਮਸੀਹੀ ਨੋਕਰਾਂ ਨੂੰ ਆਪਣੇ ਮਾਲਕਾਂ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ ?

ਮਸੀਹੀ ਨੋਕਰਾਂ ਨੂੰ ਚਾਹੀਦਾ ਹੈ ਕਿ ਉਹ ਮਨ ਦੀ ਸਫਾਈ ਨਾਲ ਡਰਦੇ ਕੰਬਦੇ ਆਪਣੇ ਮਾਲਕਾਂ ਨਾਲ ਆਗਿਆਕਾਰੀ ਕਰਨ ਜਿਵੇਂ ਪ੍ਰਭੂ ਦੇ ਲਈ [6:5-7]

ਇਕ ਵਿਸ਼ਵਾਸੀ ਨੂੰ ਆਪਣੇ ਕੀਤੇ ਭਲੇ ਕੰਮ ਦੇ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ ?

ਇਕ ਵਿਸ਼ਵਾਸੀ ਨੂੰ ਯਾਦ ਰੱਖਣਾ ਚਾਹਿਦਾ ਹੈ ਕਿ ਉਹਦੇ ਕੀਤੇ ਹਰੇਕ ਭਲੇ ਕੰਮ ਦਾ ਇਨਾਮ ਪ੍ਰਭੂ ਵੱਲੋਂ ਮਿਲੇਗਾ [6:8]

Ephesians 6:9

ਇਕ ਮਸੀਹੀ ਮਾਲਕ ਨੂੰ ਆਪਣੇ ਸਵਾਮੀ ਦੇ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ ?

ਇਕ ਮਸੀਹੀ ਮਾਲਕ ਨੂੰ ਯਾਦ ਰੱਖਣਾ ਚਾਹੀਦਾ ਕਿ ਉਸਦਾ ਵੀ ਸਵਰਗ ਵਿੱਚ ਇਕ ਸਵਾਮੀ ਹੈ ਉਹ ਕਿਸੇ ਦਾ ਪੱਖਪਾਤ ਨਹੀਂ ਕਰਦਾ [6:9]

Ephesians 6:10

ਇਕ ਵਿਸ਼ਵਾਸੀ ਨੂੰ ਪਰਮੇਸ਼ੁਰ ਦੇ ਪੂਰੇ ਸ਼ਸਤ੍ਰ ਬਸਤ੍ਰ ਕਿਉਂ ਪਹਿਨਣੇ ਚਾਹੀਦੇ ਹਨ ?

ਸ਼ੈਤਾਨ ਦੀਆਂ ਛਲ ਛਿਦ੍ਰਾਂ ਦੇ ਵਿਰੁੱਧ ਖੜ੍ਹਨ ਲਈ ਇਕ ਵਿਸ਼ਵਾਸੀ ਨੂੰ ਪਰਮੇਸ਼ੁਰ ਦੇ ਸਾਰੇ ਬਸਤ੍ਰ ਸ਼ਸਤ੍ਰ ਪਹਿਨਣੇ ਚਾਹੀਦੇ ਹਨ [6:11,13,14]

Ephesians 6:12

ਇਕ ਵਿਸ਼ਵਾਸੀ ਦੀ ਲੜ੍ਹਾਈ ਕਿਸ ਦੇ ਨਾਲ ਹੁੰਦੀ ਹੈ ?

ਇਕ ਵਿਸ਼ਵਾਸੀ ਦੀ ਲੜ੍ਹਾਈ ਹਕੂਮਤਾਂ, ਇਖਤਿਆਰਾਂ,ਅੰਧਘੋਰ ਦੇ ਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦੀ ਹੈ [6:12]

Ephesians 6:14

ਪਰਮੇਸ਼ੁਰ ਦੇ ਹਥਿਆਰਾਂ ਵਿੱਚ ਕੀ ਕੀ ਸ਼ਾਮਿਲ ਹੈ ?

ਪਰਮੇਸ਼ੁਰ ਦੇ ਸ਼ਸਤਰਾਂ ਵਿੱਚ ਸਚਾਈ ਦਾ ਕਮਰ ਕੱਸਾ, ਧਾਰਮਿਕਤਾ ਦੀ ਝਿਲਮ, ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ, ਨਿਹਚਾ ਦੀ ਢਾਲ, ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਹਨ [6:14-17]

Ephesians 6:17

ਆਤਮਾ ਦੀ ਤਲਵਾਰ ਕੀ ਹੈ ?

ਆਤਮਾ ਦੀ ਤਲਵਾਰ ਪਰਮੇਸ਼ੁਰ ਦਾ ਬਚਨ ਹੈ [6:17]

ਪ੍ਰਾਰਥਨਾ ਵਿੱਚ ਵਿਸ਼ਵਾਸੀ ਦਾ ਵਿਵਹਾਰ ਕੀ ਹੋਣਾ ਚਾਹੀਦਾ ਹੈ ?

ਵਿਸ਼ਵਾਸੀਆਂ ਨੂੰ ਹਰ ਵੇਲੇ ਪ੍ਰਾਰਥਨਾ ਵਿੱਚ ਲੱਗੇ ਰਹਿਣਾ, ਪਰਮੇਸ਼ੁਰ ਦੇ ਉੱਤਰ ਦੀ ਭਾਲ ਕਰਦੇ ਹੋਏ ਤਕੜਾਈ ਨਾਲ ਲੱਗੇ ਰਹਿਣਾ ਚਾਹੀਦਾ ਹੈ [6:18]

Ephesians 6:19

ਪੋਲੁਸ ਅਫਸੀਆਂ ਦੇ ਵਾਸੀਆਂ ਦੀ ਪ੍ਰਾਰਥਨਾ ਦੁਆਰਾ ਕੀ ਪ੍ਰਾਪਤ ਕਰਨ ਦੀ ਇਛਾ ਰੱਖਦਾ ਹੈ ?

ਪੋਲੁਸ ਆਸ ਕਰਦਾ ਹੈ ਕਿ ਜਦੋਂ ਉਹ ਖੁਸ਼ਖਬਰੀ ਦਾ ਪਰਚਾਰ ਕਰੇ ਤਾਂ ਦਲੇਰੀ ਨਾਲ ਬੋਲੇ[6:19-20]

ਜਦ ਪੋਲੁਸ ਇਸ ਪੱਤ੍ਰੀ ਨੂੰ ਲਿਖਦਾ ਹੈ ਉਹ ਕਿੱਥੇ ਹੈ ?

ਪੋਲੁਸ ਜੇਲ ਵਿੱਚ ਹੈ ਜਦੋਂ ਇਹ ਪੱਤ੍ਰੀ ਲਿਖ ਰਿਹਾ ਹੈ [6:20]

Ephesians 6:21

None