ਪੰਜਾਬੀ, پنجابی‎: translationQuestions Print

Updated ? hours ago # views See on WACS

Mark 1

Mark 1:1

ਯਸਾਯਾਹ ਨੇ ਕੀ ਲਿਖਿਆ ਕਿ ਪ੍ਰਭੁ ਦੇ ਆਉਣ ਤੋਂ ਪਹਿਲਾਂ ਕੀ ਹੋਵੇਗਾ ?

ਯਸਾਯਾਹ ਨੇ ਲਿਖਿਆ ਕਿ ਪਰਮੇਸ਼ੁਰ ਇੱਕ ਖ਼ਬਰ ਦੇਣ ਵਾਲੇ ਨੂੰ ਭੇਜੇਗਾ , ਇੱਕ ਆਵਾਜ਼ ਉਜਾੜ ਵਿੱਚੋਂ ਆਵੇਗੀ, ਪ੍ਰਭੂ ਦਾ ਰਸਤਾ ਤਿਆਰ ਕਰਨ ਦੇ ਲਈ [1:2-3]

Mark 1:4

ਯੂਹੰਨਾ ਕਿਸ ਦਾ ਪਰਚਾਰ ਕਰਨ ਲਈ ਆਇਆ ?

ਯੂਹੰਨਾ ਪਾਪਾਂ ਦੀ ਮਾਫ਼ੀ ਲਈ ਤੋਂਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ [1:4]

ਲੋਕ ਯੂਹੰਨਾ ਤੋਂ ਬਪਤਿਸਮਾ ਲੈਣ ਦੇ ਲਈ ਕੀ ਕਰਦੇ ਸੀ?

ਉ.ਲੋਕ ਯੂਹੰਨਾ ਤੋਂ ਬਪਤਿਸਮਾ ਲੈਣ ਦੇ ਲਈ ਆਪਣੇ ਪਾਪਾਂ ਨੂੰ ਮੰਨਦੇ ਸੀ [1:5]

ਯੂਹੰਨਾ ਕੀ ਖਾਂਧਾ ਸੀ ?

ਯੂਹੰਨਾ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਧਾ ਸੀ [1:6]

Mark 1:7

ਯੂਹੰਨਾ ਨੇ ਕੀ ਕਿਹਾ ਜੋ ਉਸ ਤੋਂ ਬਾਅਦ ਆਉਣ ਵਾਲਾ ਹੈ ਉਹ ਕਿਸ ਨਾਲ ਬਪਤਿਸਮਾ ਦੇਵੇਗਾ ?

ਯੂਹੰਨਾ ਨੇ ਕਿਹਾ ਉਹ ਜਿਹੜਾ ਉਸ ਤੋਂ ਬਾਅਦ ਆਵੇਗਾ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ [1:8]

Mark 1:9

ਯਿਸੂ ਨੇ ਕੀ ਦੇਖਿਆ ਜਦੋਂ ਉਹ ਯੂਹੰਨਾ ਦੁਆਰਾ ਬਪਤਿਸਮਾ ਲੈ ਕੇ ਪਾਣੀ ਵਿੱਚੋਂ ਬਾਹਰ ਆਇਆ ?

ਯਿਸੂ ਨੇ ਬਪਤਿਸਮੇ ਤੋਂ ਬਾਅਦ ਸਵਰਗ ਨੂੰ ਖੁਲਦਿਆਂ ਅਤੇ ਪਵਿੱਤਰ ਆਤਮਾ ਨੂੰ ਆਪਣੇ ਤੇ ਕਬੂਤਰ ਦੇ ਨਿਆਂਈ ਉਤਰਦੇ ਦੇਖਿਆ [1:10]

ਯਿਸੂ ਦੇ ਬਪਤਿਸਮੇ ਤੋਂ ਬਾਅਦ ਸਵਰਗੀ ਆਵਾਜ਼ ਨੇ ਕੀ ਕਿਹਾ ?

ਸਵਰਗੀ ਆਵਾਜ਼ ਨੇ ਕਿਹਾ ਤੂੰ ਮੇਰਾ ਪਿਆਰਾ ਪੁੱਤਰ ਹੈ ਮੈਂ ਤੇਰੇ ਤੋਂ ਪਰਸੰਨ ਹਾਂ [1:11]

Mark 1:10

ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਦੇ ਕੋਲ ਧਰਤੀ ਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ?

ਯਿਸੂ ਨੇ ਅੰਧਰਗੀ ਨੂੰ ਕਿਹਾ ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਜਾ ਅਤੇ ਮਨੁੱਖ ਨੇ ਇਹ ਕੀਤਾ [2:8-12]

Mark 1:12

ਯਿਸੂ ਨੂੰ ਜੰਗਲ ਵਿੱਚ ਕੋਣ ਲੈ ਗਿਆ ?

ਆਤਮਾ ਯਿਸੂ ਨੂੰ ਜੰਗਲ ਵਿੱਚ ਲੈ ਗਿਆ [1:12]

ਯਿਸੂ ਕਿੰਨਾ ਸਮਾਂ ਉਜਾੜ ਵਿੱਚ ਰਿਹਾ ਅਤੇ ਉੱਥੇ ਉਸ ਨਾਲ ਕੀ ਹੋਇਆ ?

ਯਿਸੂ ਚਾਲੀ ਦਿਨ ਉਜਾੜ ਵਿੱਚ ਰਿਹਾ ਅਤੇ ਉਹ ਉੱਥੇ ਸ਼ੈਤਾਨ ਦੁਆਰਾ ਪਰਖਿਆ ਗਿਆ [1:13]

Mark 1:14

ਯਿਸੂ ਨੇ ਕੀ ਪਰਚਾਰ ਕੀਤਾ ?

ਯਿਸੂ ਨੇ ਪਰਚਾਰ ਕੀਤਾ ਕਿ ਸਵਰਗ ਦਾ ਰਾਜ ਨੇੜੇ ਆਇਆ ਹੈ ਅਤੇ ਲੋਕਾਂ ਨੂੰ ਮਨ ਫਿਰਾਉਣਾ ਅਤੇ ਖ਼ੁਸਖਬਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ [1:15]

Mark 1:16

ਯਿਸੂ ਨੇ ਕੀ ਕਿਹਾ ਕਿ ਉਹ ਸ਼ਮਊਂਨ ਅਤੇ ਅੰਦਿਰਯਾਸ ਨੂੰ ਬਣਾਵੇਗਾ ?

ਯਿਸੂ ਨੇ ਕਿਹਾ ਉਹ ਸ਼ੁਮਊਂਨ ਅਤੇ ਅੰਦਿਰਯਾਸ ਨੂੰ ਮਨੁੱਖਾ ਦੇ ਸ਼ਿਕਾਰੀ ਬਣਾਵੇਗਾ[1:17]

Mark 1:19

ਸ਼ਮਊਂਨ, ਅੰਦਰਿਯਾਸ, ਯਾਕੂਬ ਅਤੇ ਯੂਹੰਨਾ ਦਾ ਕੀ ਕੰਮ ਸੀ ?

ਸ਼ਮਊਂਨ, ਅੰਦਰਿਯਾਸ, ਯਾਕੂਬ ਅਤੇ ਯੂਹੰਨਾ ਸਾਰੇ ਮਛਵਾਰੇ ਸੀ [1:16,19]

Mark 1:21

ਸਮਾਜ ਵਿਚਲੇ ਲੋਕ ਯਿਸੂ ਦੀ ਸਿੱਖਿਆ ਤੋਂ ਕਿਉਂ ਹੈਰਾਨ ਹੋਏ ?

ਲੋਕ ਯਿਸੂ ਦੀ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਉਹ ਇੱਕ ਇਖਤਿਆਰ ਵਾਲੇ ਵਾਂਗੂੰ ਸਿੱਖਿਆ ਦਿੰਦਾ ਸੀ [1:22]

Mark 1:23

ਭਰਿਸ਼ਟ ਆਤਮਾ ਵਾਲੇ ਆਦਮੀ ਨੇ ਸਮਾਜ ਵਿੱਚ ਯਿਸੂ ਨੂੰ ਕੀ ਕਹਿ ਕੇ ਬੁਲਾਇਆ ?

ਭਰਿਸ਼ਟ ਆਤਮਾ ਵਾਲੇ ਆਦਮੀ ਨੇ ਸਮਾਜ ਵਿੱਚ ਯਿਸੂ ਨੂੰ ਪਰਮੇਸ਼ੁਰ ਦਾ ਪਵਿੱਤਰ ਕਹਿ ਕੇ ਬੁਲਾਇਆ [1:24]

Mark 1:27

ਯਿਸੂ ਦੀ ਖ਼ਬਰ ਨਾਲ ਕੀ ਹੋਇਆ ?

ਯਿਸੂ ਦੀ ਖ਼ਬਰ ਸਾਰੇ ਪਾਸੇ ਫੈਲ ਗਈ [1:28]

Mark 1:29

ਜਦੋਂ ਉਹ ਸ਼ਮਊਨ ਦੇ ਘਰ ਗਏ ਤਾਂ ਯਿਸੂ ਨੇ ਕਿਸਨੂੰ ਚੰਗਾ ਕੀਤਾ ?

ਜਦੋਂ ਉਹ ਸ਼ਮਊਨ ਦੇ ਘਰ ਗਏ ਤਾਂ ਯਿਸੂ ਨੇ ਸ਼ਮਊਨ ਦੀ ਸੱਸ ਨੂੰ ਚੰਗਾ ਕੀਤਾ [1:30]

Mark 1:32

ਜਦੋਂ ਸ਼ਾਮ ਹੋਈ ਤਾ ਕੀ ਹੋਇਆ ?

ਜਦੋਂ ਸ਼ਾਮ ਹੋਈ, ਲੋਕ ਸਾਰਿਆਂ ਨੂੰ ਲੈ ਆਏ ਜਿਹੜੇ ਭੂਤਾਂ ਦੇ ਜਕੜੇ ਅਤੇ ਰੋਗੀ ਸਨ ਅਤੇ ਯਿਸੂ ਨੇ ਉਹਨਾਂ ਨੂੰ ਚੰਗਾ ਕੀਤਾ [1:32-34]

Mark 1:35

ਸੂਰਜ ਚੜਨ ਤੋਂ ਪਹਿਲਾਂ ਯਿਸੂ ਨੇ ਕੀ ਕੀਤਾ ?

ਸੂਰਜ ਚੜਨ ਤੋਂ ਪਹਿਲਾਂ, ਯਿਸੂ ਬਾਹਰ ਉਜਾੜ ਥਾਂ ਵਿੱਚ ਗਿਆ ਅਤੇ ਉੱਥੇ ਪ੍ਰਾਰਥਨਾ ਕੀਤੀ [1:35]

Mark 1:38

ਯਿਸੂ ਨੇ ਸ਼ਮਊਨ ਨੂੰ ਕੀ ਕਿਹਾ ਉਹ ਕੀ ਕਰਨ ਆਇਆ ਹੈ ?

ਯਿਸੂ ਨੇ ਸ਼ਮਊਨ ਨੂੰ ਕਿਹਾ ਉਹ ਆਲੇ ਦੁਆਲੇ ਦੇ ਨਗਰਾਂ ਵਿੱਚ ਪਰਚਾਰ ਕਰਨ ਲਈ ਆਇਆ ਹੈ [1:38-39]

Mark 1:40

ਯਿਸੂ ਨੇ ਕੋੜ੍ਹੀ ਨਾਲ ਕੀ ਵਿਵਹਾਰ ਕੀਤਾ ਜਿਸ ਨੇ ਯਿਸੂ ਨੂੰ ਚੰਗਾ ਕਰਨ ਲਈ ਬੇਨਤੀ ਕੀਤੀ ?

ਯਿਸੂ ਨੇ ਕੋੜ੍ਹੀ ਤੇ ਤਰਸ ਖਾਦਾ ਅਤੇ ਉਸਨੂੰ ਚੰਗਾ ਕੀਤਾ [1:40-42]

Mark 1:43

ਯਿਸੂ ਨੇ ਕੋੜ੍ਹੀ ਨੂੰ ਕੀ ਕਰਨ ਲਈ ਕਿਹਾ ਅਤੇ ਕਿਉ ?

ਯਿਸੂ ਨੇ ਕੋੜ੍ਹੀ ਨੂੰ ਕਿਹਾ ਤੂੰ ਜਾ ਕੇ ਜਿਹੜੀ ਭੇਟ ਮੂਸਾ ਨੇ ਠਹਿਰਾਈ ਚੜ੍ਹਾ ਤਾਂ ਜੋ ਸਾਖੀ ਹੋਵੇ [1:44]

Mark 1:45

None

Mark 2

Mark 2:1

None

Mark 2:3

None

Mark 2:5

ਯਿਸੂ ਨੇ ਅਧਰੰਗੀ ਨੂੰ ਕੀ ਕਿਹਾ ?

ਯਿਸੂ ਨੇ ਕਿਹਾ, ਪੁੱਤਰ ਤੇਰੇ ਪਾਪ ਮਾਫ਼ ਹੋਏ [2:5]

ਕੁਝ ਉਪਦੇਸ਼ਕਾਂ ਨੇ ਯਿਸੂ ਦੇ ਕਹੇ ਉੱਤੇ ਇਤਰਾਜ ਕਿਉਂ ਕੀਤਾ ?

ਕੁਝ ਉਪਦੇਸ਼ਕਾਂ ਨੇ ਕਿਹਾ ਯਿਸੂ ਕੁਫ਼ਰ ਬੱਕਦਾ ਹੈ ਕਿਉਂਕਿ ਸਿਰਫ਼ ਪਰਮੇਸ਼ੁਰ ਪਾਪ ਮਾਫ਼ ਕਰ ਸਕਦਾ ਹੈ [2:6-7]

Mark 2:8

None

Mark 2:13

ਲੇਵੀ ਕੀ ਕਰ ਰਿਹਾ ਸੀ ਜਦੋਂ ਯਿਸੂ ਨੇ ਲੇਵੀ ਨੂੰ ਆਪਣੇ ਮਗਰ ਤੁਰਨ ਨੂੰ ਕਿਹਾ ?

ਲੇਵੀ ਮਸੂਲ ਦੀ ਚੋੰਕੀ ਤੇ ਬੈਠਾ ਸੀ ਜਦੋਂ ਯਿਸੂ ਨੇ ਉਸਨੂੰ ਬੁਲਾਇਆ [2:13-14]

Mark 2:15

ਲੇਵੀ ਦੇ ਘਰ ਯਿਸੂ ਨੇ ਕੀ ਕੀਤਾ ਕਿ ਫ਼ਰੀਸੀ ਨਾਰਾਜ਼ ਹੋ ਗਏ ?

ਯਿਸੂ ਪਾਪੀਆਂ ਅਤੇ ਮਸੂਲੀਆਂ ਨਾਲ ਖਾ ਰਿਹਾ ਸੀ [2:15-16]

Mark 2:17

ਯਿਸੂ ਨੇ ਕੀ ਕਿਹਾ ਉਹ ਕਿਹਨਾਂ ਨੂੰ ਬੁਲਾਉਣ ਆਇਆ ਹੈ ?

ਯਿਸੂ ਨੇ ਕਿਹਾ ਉਹ ਪਾਪੀਆਂ ਨੂੰ ਬੁਲਾਉਣ ਆਇਆ ਹੈ [2:17]

Mark 2:18

ਕੁਝ ਲੋਕਾਂ ਨੇ ਯਿਸੂ ਨੂੰ ਵਰਤ ਬਾਰੇ ਕੀ ਪੁੱਛਿਆ ?

ਉਹਨਾਂ ਨੂੰ ਕਿਹਾ ਯਿਸੂ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ ਜਦੋਂ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ [2:18]

Mark 2:20

ਯਿਸੂ ਨੇ ਵਰਤ ਦੇ ਪ੍ਰਸ਼ਨ ਬਾਰੇ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਉਹ ਵਰਤ ਨਹੀਂ ਰੱਖ ਸਕਦੇ ਪਰ ਜਦੋਂ ਲਾੜਾ ਉਹਨਾਂ ਤੋਂ ਅੱਡ ਕੀਤਾ ਜਾਵੇਗਾ ਉਹ ਵਰਤ ਰੱਖਣਗੇ[2:19-20]

Mark 2:23

ਯਿਸੂ ਦੇ ਚੇਲਿਆਂ ਦੇ ਸਬਤ ਦੇ ਦਿਨ ਖੇਤ ਵਿੱਚ ਕੀ ਕੀਤਾ ਜਿਸ ਨਾਲ ਫ਼ਰੀਸੀ ਨਰਾਜ਼ ਹੋ ਗਏ ?

ਯਿਸੂ ਦੇ ਚੇਲਿਆਂ ਨੇ ਕਣਕ ਦੇ ਸਿੱਟੇ ਤੋਂੜੇ ਅਤੇ ਸਬਤ ਦੇ ਦਿਨ ਖਾਧੇ [2:23-24]

Mark 2:25

ਯਿਸੂ ਨੇ ਕੀ ਉਦਾਹਰਣ ਦਿਤੀ ਜਦੋਂ ਕਿਸੇ ਨੇ ਮਨ੍ਹਾ ਕੀਤੀ ਰੋਟੀ ਨੂੰ ਖਾ ਲਿਆ ?

ਯਿਸੂ ਨੇ ਦਾਉਦ ਦੀ ਉਦਾਹਰਣ ਦਿਤੀ ਕਿ ਉਸ ਨੇ ਹਜੂਰੀ ਦੀ ਰੋਟੀ ਖਾ ਲਈ ਜੋ ਸਿਰਫ਼ ਜਾਜਕਾਂ ਲਈ ਹੁੰਦੀ ਹੈ [2:25-26]

Mark 2:27

ਯਿਸੂ ਨੇ ਕਿਹਾ ਕਿਸ ਦੇ ਲਈ ਸਬਤ ਦਾ ਦਿਨ ਬਣਾਇਆ ਸੀ ?

ਯਿਸੂ ਨੇ ਕਿਹਾ ਸਬਤ ਦਾ ਦਿਨ ਲੋਕਾਂ ਦੇ ਲਈ ਬਣਾਇਆ ਸੀ [2:27]

ਯਿਸੂ ਨੇ ਆਪਣੇ ਵਿੱਚ ਕਿਸ ਇਖਤਿਆਰ ਦੀ ਘੋਸ਼ਣਾ ਕੀਤੀ ?

ਯਿਸੂ ਨੇ ਕਿਹਾ ਉਹ ਸਬਤ ਦਾ ਵੀ ਪ੍ਰਭੂ ਹੈ [2:28]

Mark 3

Mark 3:1

ਸਮਾਜ ਵਿੱਚ ਉਹ ਸਾਰੇ ਯਿਸੂ ਨੂੰ ਕਿਉਂ ਦੇਖ ਰਹੇ ਸੀ ?

ਉਹ ਸਾਰੇ ਯਿਸੂ ਨੂੰ ਦੇਖ ਰਹੇ ਸੀ ਜੇ ਉਹ ਸਬਤ ਦੇ ਦਿਨ ਚੰਗਾਈ ਦਿੰਦਾ ਹੈ ਤਾਂ ਉਹ ਉਸ ਉੱਤੇ ਦੋਸ਼ ਲਾਉਣ [3:1-2]

Mark 3:3

ਸਬਤ ਦੇ ਦਿਨ ਯਿਸੂ ਨੇ ਲੋਕਾਂ ਨੂੰ ਕੀ ਪ੍ਰਸ਼ਨ ਕੀਤਾ ?

ਯਿਸੂ ਨੇ ਲੋਕਾਂ ਨੂੰ ਕਿਹਾ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ ਜਾ ਬੁਰਾ ਕਰਨਾ [3:4]

Mark 3:5

ਯਿਸੂ ਦੇ ਪ੍ਰਸ਼ਨ ਤੇ ਲੋਕਾਂ ਨੇ ਕੀ ਪ੍ਰਤੀਕਿਰਿਆ ਕੀਤੀ ਅਤੇ ਯਿਸੂ ਦਾ ਉਹਨਾਂ ਨਾਲ ਕੀ ਵਿਵਹਾਰ ਸੀ ?

ਲੋਕ ਚੁੱਪ ਹੀ ਰਹੇ ਅਤੇ ਯਿਸੂ ਨੇ ਉਹਨਾਂ ਨਾਲ ਗੁੱਸਾ ਕੀਤਾ [3:4-5]

ਫ਼ਰੀਸੀਆਂ ਨੇ ਕੀ ਕੀਤਾ ਜਦੋਂ ਯਿਸੂ ਨੇ ਆਦਮੀ ਨੂੰ ਚੰਗਾ ਕੀਤਾ ?

ਫ਼ਰੀਸੀ ਬਾਹਰ ਗਏ ਅਤੇ ਯਿਸੂ ਨੂੰ ਮਾਰਨ ਦਾ ਮਤਾ ਪਕਾਇਆ [3:6]

Mark 3:7

ਕਿੰਨੇ ਲੋਕ ਯਿਸੂ ਦੇ ਮਗਰ ਸੀ ਜਦੋ ਉਹ ਝੀਲ ਵੱਲ ਗਿਆ ?

ਇੱਕ ਵੱਡੀ ਭੀੜ ਯਿਸੂ ਦੇ ਮਗਰ ਸੀ [3:7-9]

Mark 3:9

None

Mark 3:11

ਭਰਿਸ਼ਟ ਆਤਮਾਵਾਂ ਨੇ ਕੀ ਕੀਤਾ ਜਦੋ ਉਹਨਾਂ ਨੇ ਯਿਸੂ ਨੂੰ ਦੇਖਿਆ ?

ਭਰਿਸ਼ਟ ਆਤਮਾਵਾਂ ਨੇ ਕਿਹਾ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ [3:11]

Mark 3:13

ਯਿਸੂ ਨੇ ਕਿੰਨੇ ਆਦਮੀਆਂ ਨੂੰ ਰਸੂਲ ਹੋਣ ਦੇ ਲਈ ਚੁਣਿਆ ਅਤੇ ਕਿ ਉਹ ਕੀ ਕਰਨ ?

ਯਿਸੂ ਨੇ ਬਾਰਾਂ ਨੂੰ ਰਸੂਲ ਹੋਣ ਦੇ ਲਈ ਚੁਣਿਆ, ਉਹਨਾਂ ਨੂੰ ਪਰਚਾਰ ਕਰਨ ਅਤੇ ਭੂਤਾਂ ਨੂੰ ਕੱਢਨ ਦਾ ਇਖਤਿਆਰ ਦਿੱਤਾ ਗਿਆ [3:14-15]

Mark 3:17

ਉਹ ਕਿਹੜਾ ਚੇਲਾ ਸੀ ਜਿਹੜਾ ਯਿਸੂ ਨੂੰ ਧੋਖਾ ਦੇਵੇਗਾ ?

ਜਿਹੜੇ ਚੇਲੇ ਨੇ ਯਿਸੂ ਨੂੰ ਧੋਖਾ ਦੇਣਾ ਸੀ ਉਹ ਯਹੂਦਾ ਇਸਕਰਿਯੋਤੀ ਸੀ [3:19]

Mark 3:20

ਯਿਸੂ ਦੇ ਪਰਿਵਾਰ ਨੇ ਭੀੜ ਦੇ ਬਾਰੇ, ਅਤੇ ਜੋ ਯਿਸੂ ਦੇ ਆਸਪਾਸ ਹੋ ਰਹੀਆਂ ਘਟਨਾਵਾਂ ਬਾਰੇ ਕੀ ਸੋਚਿਆ ?

ਯਿਸੂ ਦੇ ਪਰਿਵਾਰ ਨੇ ਸੋਚਿਆ ਕਿ ਉਹ ਆਪਣੇ ਆਪੇ ਤੋਂ ਬਾਹਰ ਹੋ ਗਿਆ ਹੈ [3:21]

ਉਪਦੇਸ਼ਕਾਂ ਨੇ ਯਿਸੂ ਦੇ ਵਿਰੁੱਧ ਕੀ ਦੋਸ਼ ਲਾਇਆ ?

ਉਪਦੇਸ਼ਕਾਂ ਨੇ ਦੋਸ਼ ਲਾਇਆ ਕਿ ਉਹ ਭੂਤਾਂ ਦੇ ਸਰਦਾਰ ਦੁਆਰਾ ਭੂਤਾਂ ਨੂੰ ਕੱਢਦਾ ਹੈ [3:22]

Mark 3:23

ਉਪਦੇਸ਼ਕਾਂ ਦੇ ਦੋਸ਼ ਤੇ ਯਿਸੂ ਦੀ ਕੀ ਪ੍ਰਤੀਕਿਰਿਆ ਸੀ ?

ਯਿਸੂ ਨੇ ਪ੍ਰਤੀਕਿਰਿਆ ਕੀਤੀ ਕਿ ਕੋਈ ਰਾਜ ਆਪਣੇ ਵਿਰੁੱਧ ਜਾ ਕੇ ਖੜਾ ਨਹੀਂ ਰਹਿ ਸਕਦਾ [3:23-26]

Mark 3:26

None

Mark 3:28

ਯਿਸੂ ਨੇ ਕਿਸ ਪਾਪ ਬਾਰੇ ਕਿਹਾ ਕਿ ਮਾਫ਼ ਨਹੀਂ ਹੋਵੇਗਾ ?

ਯਿਸੂ ਨੇ ਕਿਹਾ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਮਾਫ਼ ਨਹੀਂ ਕੀਤਾ ਜਾਵੇਗਾ [3:28-30]

Mark 3:31

None

Mark 3:33

ਯਿਸੂ ਨੇ ਆਪਣੀ ਮਾਤਾ ਅਤੇ ਭਰਾ ਕਿਹਨਾਂ ਨੂੰ ਕਿਹਾ ?

ਯਿਸੂ ਨੇ ਕਿਹਾ ਜਿਹੜੇ ਪਰਮੇਸ਼ੁਰ ਦੀ ਆਗਿਆ ਤੇ ਚੱਲਦੇ ਹਨ ਉਹ ਹੀ ਉਸਦੀ ਮਾਤਾ ਅਤੇ ਭਰਾ ਹੈ [3:33-35]

Mark 4

Mark 4:1

ਯਿਸੂ ਸਿੱਖਿਆਂ ਦੇਣ ਦੇ ਲਈ ਕਿਸ਼ਤੀ ਤੇ ਕਿਉ ਚੜ ਗਿਆ ?

ਯਿਸੂ ਕਿਸ਼ਤੀ ਵਿੱਚ ਚੜ ਗਿਆ ਕਿਉਕਿ ਉੱਥੇ ਇੱਕ ਵੱਡੀ ਭੀੜ ਇੱਕਠੀ ਹੋ ਗਈ ਸੀ [4:1]

Mark 4:3

ਉਸ ਬੀਜ਼ ਨਾਲ ਕੀ ਹੋਇਆ ਜੋ ਰਾਹ ਤੇ ਡਿੱਗਿਆ ?

ਪੰਛੀ ਆਏ ਅਤੇ ਉਹਨੂੰ ਚੁਗ ਲਿਆ [4:4]

Mark 4:6

ਉਸ ਬੀਜ਼ ਨਾਲ ਕੀ ਹੋਇਆ ਜੋ ਪੱਥਰੀਲੀ ਧਰਤੀ ਤੇ ਡਿੱਗਿਆ ?

ਉਹ ਉੱਗ ਪਿਆ ਪਰ ਸੁੱਕ ਗਿਆ ਕਿਉਂਕਿ ਉਸਨੂੰ ਜੜ੍ਹ ਨਹੀਂ ਮਿਲੀ [4:5-6]

ਉਸ ਬੀਜ਼ ਨਾਲ ਕੀ ਹੋਇਆ ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿਗਿਆ ?

ਕੰਡਿਆਲੀਆਂ ਝਾੜੀਆਂ ਨੇ ਉਸਨੂੰ ਦੱਬ ਲਿਆ [4:7]

Mark 4:8

ਉਸ ਬੀਜ਼ ਨਾਲ ਕੀ ਹੋਇਆ ਜੋ ਚੰਗੀ ਮਿੱਟੀ ਤੇ ਡਿੱਗਿਆ ?

ਬੀਜ਼ ਵਧਿਆ ਤੀਹ ਗੁਣਾ, ਸੱਠ ਗੁਣਾ ਅਤੇ ਕੁਝ ਸੌ ਗੁਣਾ ਸੀ [4:8]

Mark 4:10

ਯਿਸੂ ਨੇ ਬਾਰਾਂ ਨੂੰ ਕੀ ਦੇਣ ਲਈ ਕਿਹਾ ਪਰ ਉਹਨਾ ਨੂੰ ਨਹੀਂ ਜੋ ਬਾਹਰ ਹਨ ?

ਯਿਸੂ ਨੇ ਕਿਹਾ ਪਰਮੇਸ਼ੁਰ ਦੇ ਰਾਜ ਦੇ ਭੇਤ ਤੁਹਾਨੂੰ ਦਿੱਤੇ ਗਏ ਹਨ ਪਰ ਬਾਹਰ ਵਾਲਿਆਂ ਨੂੰ ਨਹੀਂ [4:11]

Mark 4:13

ਯਿਸੂ ਦੇ ਦ੍ਰਿਸ਼ਟਾਂਤ ਵਿੱਚ ਬੀਜ਼ ਕੀ ਹੈ ?

ਬੀਜ਼ ਪਰਮੇਸ਼ੁਰ ਦਾ ਸ਼ਬਦ ਹੈ [4:14]

ਜਿਹੜਾ ਬੀਜ਼ ਰਾਹ ਤੇ ਡਿੱਗਿਆਂ ਕੀ ਦਰਸਾਉਂਦਾ ਹੈ ?

ਇਹ ਦਰਸਾਉਂਦਾ ਹੈ ਉਹ ਜਿਹੜੇ ਪਰਮੇਸ਼ੁਰ ਦੇ ਬਚਨ ਸੁਣਦੇ ਹਨ ਪਰ ਜਲਦੀ ਨਾਲ ਸ਼ੈਤਾਨ ਖੋਹ ਲੈਂਦਾ ਹੈ [4:15]

Mark 4:16

ਜਿਹੜਾ ਬੀਜ਼ ਪੱਥਰੀਲੀ ਜ਼ਮੀਨ ਤੇ ਡਿੱਗਿਆ ਕੀ ਦਰਸਾਉਂਦਾ ਹੈ ?

ਇਹ ਦਰਸਾਉਂਦਾ ਹੈ ਉਹ ਜਿਹੜੇ ਪਰਮੇਸ਼ੁਰ ਦੇ ਬਚਨ ਆਨੰਦ ਨਾਲ ਸੁਣਦੇ ਹਨ ਪਰ ਜਦੋਂ ਸਤਾਉ ਆਉਂਦਾ ਹੈ ਠੋਕਰ ਖਾਂਦੇ ਹਨ [4:16-17]

Mark 4:18

ਜਿਹੜਾ ਬੀਜ਼ ਕੰਡਿਆਲੀਆਂ ਝਾੜੀਆਂ ਵਿੱਚ ਡਿੱਗਿਆ ਕੀ ਦਰਸਾਉਂਦਾ ਹੈ ?

ਇਹ ਦਰਸਾਉਂਦਾ ਹੈ ਉਹ ਜਿਹੜੇ ਪਰਮੇਸ਼ੁਰ ਦੇ ਬਚਨ ਸੁਣਦੇ ਹਨ ਪਰ ਸੰਸਾਰ ਦੀ ਚਿੰਤਾ ਬਚਨ ਨੂੰ ਵਧਣ ਤੋਂ ਰੋਕਦੀ ਹੈ [4:18]

ਜਿਹੜਾ ਬੀਜ਼ ਚੰਗੀ ਜ਼ਮੀਨ ਤੇ ਡਿੱਗਿਆ ਕੀ ਦਰਸਾਉਂਦਾ ਹੈ ?

ਇਹ ਦਰਸਾਉਂਦਾ ਹੈ ਜਿਹੜੇ ਬਚਨ ਨੂੰ ਸੁਣਦੇ, ਮੰਨਦੇ ਅਤੇ ਫ਼ਲ ਲਿਆਉਂਦੇ ਹਨ [4:20]

Mark 4:21

ਯਿਸੂ ਨੇ ਛੁਪੀਆਂ ਅਤੇ ਗੁਪਤ ਗੱਲਾਂ ਬਾਰੇ ਕੀ ਕਿਹਾ ?

ਯਿਸੂ ਨੇ ਕਿਹਾ ਛੁਪੀਆਂ ਅਤੇ ਗੁਪਤ ਗੱਲਾਂ ਪ੍ਰਗਟ ਕੀਤੀਆਂ ਜਾਣਗੀਆਂ [4:22]

Mark 4:24

None

Mark 4:26

ਕਿਸ ਤਰ੍ਹਾਂ ਪਰਮੇਸ਼ੁਰ ਦਾ ਰਾਜ ਉਸ ਮਨੁੱਖ ਜਿਹਾ ਹੈ ਜੋ ਜ਼ਮੀਨ ਤੇ ਬੀ ਪਾਉਂਦਾ ਹੈ ?

ਮਨੁੱਖ ਬੀਜ਼ ਪਾਉਂਦਾ ਹੈ ਅਤੇ ਉਹ ਵਧਦਾ ਹੈ, ਪਰ ਉਹ ਨਹੀਂ ਜਾਣਦਾ ਕਿਵੇਂਂ, ਫਿਰ ਜਦੋਂ ਵਾਢੀ ਆਉਂਦੀ ਹੈ ਉਹ ਇਸਨੂੰ ਇੱਕਠਾ ਕਰਦਾ ਹੈ [4:26-29]

Mark 4:30

ਕਿਸ ਤਰ੍ਹਾਂ ਪਰਮੇਸ਼ੁਰ ਦਾ ਰਾਜ ਰਾਈ ਦੇ ਦਾਣੇ ਜਿਹਾ ਹੈ ?

ਰਾਈ ਦਾ ਦਾਣਾ ਸੁਰੂਆਤ ਵਿੱਚ ਛੋਟਾ ਹੁੰਦਾ ਹੈ ਜਦੋਂ ਵਧਦਾ ਹੈ ਇੱਕ ਵੱਡਾ ਬਿਰਛ ਬਣਦਾ ਹੈ ਉਸ ਤੇ ਕਈ ਆਪਣਾ ਆਲ੍ਹਣਾ ਪਾਉਂਦੇ ਹਨ [4:30-32]

Mark 4:33

None

Mark 4:35

ਕੀ ਹੋਇਆਂ ਜਦੋਂ ਚੇਲੇ ਅਤੇ ਯਿਸੂ ਝੀਲ ਨੂੰ ਪਾਰ ਕਰ ਰਹੇ ਸੀ ?

ਵੱਡੀ ਹਨੇਰੀ ਆਈ , ਬੇੜੀ ਪਾਣੀ ਨਾਲ ਭਰ ਗਈ ਸੀ [4:35-37]

Mark 4:38

ਉਸ ਸਮੇ ਯਿਸੂ ਕਿਸ਼ਤੀ ਵਿੱਚ ਕੀ ਕਰ ਰਿਹਾ ਸੀ ?

ਯਿਸੂ ਸੋ ਰਿਹਾ ਸੀ [4:38]

ਚੇਲਿਆਂ ਨੇ ਯਿਸੂ ਨੂੰ ਕੀ ਪ੍ਰਸ਼ਨ ਕੀਤਾ ?

ਚੇਲਿਆਂ ਨੇ ਯਿਸੂ ਨੂੰ ਕਿਹਾ ਕੀ ਉਸਨੂੰ ਕੋਈ ਫ਼ਿਕਰ ਨਹੀਂ ਕਿ ਉਹ ਨਸ਼ਟ ਹੋ ਚੱਲੇ ਹਨ [4:38]

ਯਿਸੂ ਨੇ ਕੀ ਕੀਤਾ ?

ਉ, ਯਿਸੂ ਨੇ ਹਵਾ ਨੂੰ ਝਿੜਕਿਆ ਅਤੇ ਝੀਲ ਨੂੰ ਸ਼ਾਂਤ ਕੀਤਾ [4:39]

Mark 4:40

ਯਿਸੂ ਦੇ ਇਹ ਕਰਨ ਤੋਂ ਬਾਅਦ ਚੇਲਿਆਂ ਦੀ ਕੀ ਪ੍ਰਤੀਕਿਰਿਆ ਸੀ ?

ਚੇਲਿਆਂ ਵਿੱਚ ਵੱਡਾ ਡਰ ਛਾ ਗਿਆ ਅਤੇ ਚਿੰਤਾ ਕੀਤੀ ਕਿ ਇਹ ਕੌਣ ਹੈ ਜੋ ਹਵਾ ਅਤੇ ਝੀਲ ਵੀ ਇਹ ਦੀ ਮੰਨਦੇ ਹਨ [4:41]

Mark 5

Mark 5:1

ਕੌਣ ਯਿਸੂ ਨੂੰ ਮਿਲਿਆ ਜਦੋਂ ਉਹ ਗਿਰਸੇਨੀਆਂ ਦੇ ਇਲਾਕੇ ਵਿੱਚ ਗਿਆ ?

ਇੱਕ ਮਨੁੱਖ ਜਿਸਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਯਿਸੂ ਨੂੰ ਮਿਲਿਆ [5:1-2

Mark 5:3

ਇਸ ਮਨੁੱਖ ਬਾਰੇ ਕੁਝ ਗੱਲਾਂ ਕੀ ਹਨ ?

ਇਹ ਮਨੁੱਖ ਕਬਰਾਂ ਵਿੱਚ ਰਹਿੰਦਾ ਸੀ ਸੰਗਲ ਤੋਂੜ ਦਿੰਦਾ ਸੀ ਅਤੇ ਚਿਲਾਉਂਦਾ ਅਤੇ ਆਪਣੇ ਆਪ ਨੂੰ ਦਿਨ ਰਾਤ ਮਾਰਦਾ ਸੀ [5:3-5]

Mark 5:5

None

Mark 5:7

ਯਿਸੂ ਨੇ ਆਦਮੀ ਨੂੰ ਕੀ ਕਿਹਾ ?

ਯਿਸੂ ਨੇ ਆਦਮੀ ਨੂੰ ਕਿਹਾ, ਭਰਿਸ਼ਟ ਆਤਮਾ ਇਸ ਆਦਮੀ ਵਿੱਚੋਂ ਨਿਕਲ ਜਾ [5:8]

ਭ੍ਰਿਸ਼ਟ ਆਤਮਾ ਨੇ ਯਿਸੂ ਨੂੰ ਕੀ ਆਖਿਆ ?

ਭਰਿਸ਼ਟ ਆਤਮਾ ਨੇ ਯਿਸੂ ਨੂੰ ਅੱਤ ਮਹਾਨ ਪਰਮੇਸ਼ੁਰ ਦਾ ਪੁੱਤਰ ਕਿਹਾ [5:7]

Mark 5:9

ਭਰਿਸ਼ਟ ਆਤਮਾ ਦਾ ਕੀ ਨਾਮ ਸੀ ?

ਭਰਿਸ਼ਟ ਆਤਮਾ ਦਾ ਨਾਮ ਲਸ਼ਕਰ ਸੀ ਕਿਉਂਕਿ ਉਹ ਬਹੁਤ ਸੀ [5:9]

Mark 5:11

ਕੀ ਹੋਇਆ ਜਦੋਂ ਯਿਸੂ ਨੇ ਆਦਮੀ ਵਿੱਚੋਂ ਭਰਿਸ਼ਟ ਆਤਮਾ ਨੂੰ ਕੱਢ ਦਿੱਤਾ ?

ਆਤਮਾਵਾਂ ਨਿਕਲੀਆਂ ਅਤੇ ਸੂਰਾਂ ਦੇ ਝੁੰਡ ਵਿੱਚ ਵੜ ਗਈਆਂ ਉਹ ਭੱਜ ਕੇ ਪਹਾੜ ਤੋਂ ਡਿੱਗ ਗਈਆਂ ਅਤੇ ਝੀਲ ਵਿੱਚ ਡੁਬ ਕੇ ਮਰ ਗਈਆਂ[5:13]

Mark 5:14

ਜਦੋਂ ਭਰਿਸ਼ਟ ਆਤਮਾ ਨਿਕਲ ਗਿਆ, ਤਾਂ ਆਦਮੀ ਦੀ ਕੀ ਅਵਸਥਾ ਸੀ ?

ਆਦਮੀ ਯਿਸੂ ਨਾਲ ਬੈਠਾ, ਕੱਪੜੇ ਪਹਿਨੀ ਅਤੇ ਆਪਣੀ ਸੁਰਤ ਵਿੱਚ ਸੀ [5:15]

Mark 5:16

ਇਲਾਕੇ ਦੇ ਲੋਕਾਂ ਨੇ ਇਸ ਘਟਨਾ ਤੇ ਕੀ ਕੀਤਾ ਅਤੇ ਉਹਨਾਂ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ?

ਲੋਕ ਡਰ ਗਏ ਅਤੇ ਯਿਸੂ ਨੂੰ ਉਹਨਾਂ ਦੇ ਇਲਾਕੇ ਵਿੱਚੋਂ ਚਲੇ ਜਾਣ ਨੂੰ ਕਿਹਾ [5:15-17]

Mark 5:18

ਯਿਸੂ ਨੇ ਉਸ ਆਦਮੀ ਨੂੰ ਹੁਣ ਕੀ ਕਰਨ ਨੂੰ ਕਿਹਾ ਜਿਹੜਾ ਕਬਰਾਂ ਵਿੱਚ ਰਹਿੰਦਾ ਸੀ ?

ਯਿਸੂ ਨੇ ਕਿਹਾ ਆਪਣੇ ਲੋਕਾਂ ਨੂੰ ਦੱਸ ਪ੍ਰਭੂ ਨੇ ਉਸ ਨਾਲ ਕੀ ਕੀਤਾ [5:19]

Mark 5:21

ਜੈਰੁਸ ਸਮਾਜ ਦੇ ਸਰਦਾਰ ਨੇ ਯਿਸੂ ਨੂੰ ਕੀ ਬੇਨਤੀ ਕੀਤੀ ?

ਜੈਰੁਸ ਨੇ ਯਿਸੂ ਨੂੰ ਕਿਹਾ ਮੇਰੇ ਨਾਲ ਚੱਲ ਆਪਣਾ ਹੱਥ ਮੇਰੀ ਬੇਟੀ ਤੇ ਰੱਖ ਉਹ ਮੌਤ ਦੇ ਕੰਢੇ ਹੈ [5:22-23]

ਉਸ ਔਰਤ ਦੀ ਪਰੇਸ਼ਾਨੀ ਕੀ ਸੀ ਜਿਸਨੇ ਯਿਸੂ ਦੇ ਪੱਲੇ ਨੂੰ ਛੂਹਿਆ ?

ਔਰਤ ਨੂੰ ਬਾਰਾਂ ਸਾਲਾਂ ਤੋਂ ਲਹੂ ਵਗਣ ਤੋਂ ਪਰੇਸ਼ਾਨ ਸੀ [5:25]

Mark 5:25

ਉਸ ਔਰਤ ਦੀ ਪਰੇਸ਼ਾਨੀ ਕੀ ਸੀ ਜਿਸਨੇ ਯਿਸੂ ਦੇ ਪੱਲੇ ਨੂੰ ਛੂਹਿਆ ?

ਔਰਤ ਨੂੰ ਬਾਰਾਂ ਸਾਲਾਂ ਤੋਂ ਲਹੂ ਵਗਣ ਤੋਂ ਪਰੇਸ਼ਾਨ ਸੀ [5:25]

Mark 5:28

ਔਰਤ ਨੇ ਯਿਸੂ ਦਾ ਪੱਲਾ ਕਿਉਂ ਛੂਹਿਆ ?

ਔਰਤ ਸੋਚਦੀ ਸੀ ਜੇ ਸਿਰਫ਼ ਯਿਸੂ ਦਾ ਪੱਲਾ ਹੀ ਛੂਹ ਲਵਾਂ ਉਹ ਚੰਗੀ ਹੋ ਜਾਵੇਗੀ [5:28]

Mark 5:30

ਯਿਸੂ ਨੇ ਕੀ ਕੀਤਾ ਜਦੋਂ ਔਰਤ ਨੇ ਪੱਲਾ ਛੂਹਿਆ ?

ਯਿਸੂ ਨੂੰ ਪਤਾ ਲੱਗਾ ਉਸ ਵਿੱਚੋਂ ਸ਼ਕਤੀ ਨਿਕਲੀ ਹੈ ਅਤੇ ਆਲੇ ਦੁਆਲੇ ਦੇਖਿਆ ਕਿਸਨੇ ਉਸਦਾ ਪੱਲਾ ਛੂਹਿਆ [5:30,32]

Mark 5:33

ਜਦੋਂ ਔਰਤ ਨੇ ਸਾਰੀ ਸਚਾਈ ਯਿਸੂ ਨੂੰ ਦੱਸੀ ਤਾ ਯਿਸੂ ਨੇ ਉਸਨੂੰ ਕੀ ਕਿਹਾ ?

ਯਿਸੂ ਨੇ ਉਸਨੂੰ ਕਿਹਾ ਉਸਦੇ ਵਿਸ਼ਵਾਸ ਨੇ ਉਸਨੂੰ ਚੰਗਾ ਕੀਤਾ ਸ਼ਾਂਤੀ ਨਾਲ ਚਲੀ ਜਾ [5:34]

Mark 5:35

ਜੈਰੁਸ ਦੀ ਧੀ ਦਾ ਕੀ ਹਾਲ ਸੀ ਜਦੋਂ ਯਿਸੂ ਘਰ ਗਿਆ ?

ਜੈਰੁਸ ਦੀ ਧੀ ਮਰ ਗਈ ਸੀ [5:35]

Mark 5:36

ਉਸ ਸਮੇਂ ਯਿਸੂ ਨੇ ਜੈਰੁਸ ਨੂੰ ਕੀ ਕਿਹਾ ?

ਯਿਸੂ ਨੇ ਜੈਰੁਸ ਨੂੰ ਕਿਹਾ ਨਾ ਡਰ ਪਰ ਵਿਸ਼ਵਾਸ ਰੱਖ [5:36]

Mark 5:39

ਲੋਕਾਂ ਨੇ ਘਰ ਵਿੱਚ ਕੀ ਕੀਤਾ ਜਦੋਂ ਯਿਸੂ ਨੇ ਕਿਹਾ ਜੈਰੁਸ ਦੇ ਧੀ ਸੋ ਰਹੀ ਹੈ ?

ਲੋਕ ਯਿਸੂ ਉੱਤੇ ਹੱਸੇ ਜਦੋਂ ਉਸਨੇ ਕਿਹਾ ਨੇ ਜੈਰੁਸ ਦੀ ਧੀ ਸੋ ਰਹੀ ਹੈ [5:40]

ਯਿਸੂ ਦੇ ਨਾਲ ਕਮਰੇ ਵਿੱਚ ਕੌਣ ਗਏ ਜਿੱਥੇ ਬੱਚੀ ਸੀ ?

ਯਿਸੂ ਨੇ ਬੱਚੀ ਦਾ ਪਿਤਾ ਅਤੇ ਮਾਤਾ ਅਤੇ ਪਤਰਸ ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ [5:37,40]

Mark 5:41

ਜਦੋ ਬੱਚੀ ਉਠੀ ਅਤੇ ਚੱਲੀ, ਲੋਕਾਂ ਦੀ ਕੀ ਪ੍ਰਤੀਕਿਰਿਆ ਸੀ ?

ਲੋਕਾਂ ਨੇ ਬਹੁਤ ਅਚੰਭਤ ਅਤੇ ਹੈਰਾਨ ਹੋਏ [5:42]

Mark 6

Mark 6:1

ਯਿਸੂ ਦੇ ਸ਼ਹਿਰ ਦੇ ਲੋਕ ਉਸਦੇ ਲਈ ਹੈਰਾਨ ਕਿਉਂ ਹੋਏ ?

ਲੋਕ ਨਹੀਂ ਜਾਣਦੇ ਸੀ ਕਿ ਉਸਨੇ ਆਪਣੀ ਸਿੱਖਿਆ ,ਆਪਣਾ ਗਿਆਨ ਅਤੇ ਆਪਣੀਆਂ ਕਰਾਮਾਤਾਂ ਕਿੱਥੋ ਪਾਈਆਂ[6:2]

Mark 6:4

ਯਿਸੂ ਕਿੱਥੇ ਕਹਿੰਦਾ ਹੈ ਨਬੀ ਆਦਰ ਨਹੀਂ ਪਾਉਂਦਾ ?

ਯਿਸੂ ਨੇ ਕਿਹਾ ਨਬੀ ਆਪਣੇ ਸ਼ਹਿਰ ਆਪਣੇ ਰਿਸਤੇਦਾਰਾਂ ਅਤੇ ਆਪਣੇ ਪਰਿਵਾਰ ਵਿੱਚ ਆਦਰ ਨਹੀਂ ਪਾਉਂਦਾ [6:4]

ਯਿਸੂ ਆਪਣੇ ਸ਼ਹਿਰ ਦੇ ਲੋਕਾਂ ਦੀ ਕਿਸ ਗੱਲ ਤੋਂ ਹੈਰਾਨ ਸੀ ?

ਯਿਸੂ ਆਪਣੇ ਸ਼ਹਿਰ ਦੇ ਲੋਕਾਂ ਦਾ ਅਵਿਸ਼ਵਾਸ ਦੇਖ ਕੇ ਹੈਰਾਨ ਸੀ [6:6]

Mark 6:7

ਯਿਸੂ ਨੇ ਬਾਰਾਂ ਨੂੰ ਕੀ ਇਖਤਿਆਰ ਦੇ ਕੇ ਭੇਜਿਆ ?

ਯਿਸੂ ਨੇ ਬਾਰਾਂ ਨੂੰ ਭਰਿਸ਼ਟ ਆਤਮਾ ਉੱਤੇ ਇਖਤਿਆਰ ਦਿੱਤਾ [6:7]

ਬਾਰਾਂ ਆਪਣੀ ਯਾਤਰਾ ਦੌਰਾਨ ਆਪਣੇ ਕੀ ਨਾਲ ਲੈਕੇ ਗਏ ?

ਬਾਰਾਂ ਨੇ ਇੱਕ ਸਾਫਾ,ਇੱਕ ਜੋੜੀ ਜੁੱਤੀ ਅਤੇ ਇੱਕ ਕੁੜਤਾ ਲਿਆ [6:8-9]

Mark 6:10

ਯਿਸੂ ਨੇ ਬਾਰਾਂ ਨੂੰ ਕੀ ਕਰਨ ਲਈ ਕਿਹਾ ਜਿੱਥੇ ਕੋਈ ਉਹਨਾਂ ਨੂੰ ਕਬੂਲ ਨਾ ਕਰੇ ?

ਯਿਸੂ ਨੇ ਕਿਹਾ ਉਹਨਾਂ ਦੇ ਵਿਰੁੱਧ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਦਿਓ [6:11]

Mark 6:12

ਮੋਜੂਦ ਨਹੀਂ ਹੈ

Mark 6:14

ਲੋਕ ਯਿਸੂ ਦੇ ਬਾਰੇ ਕੀ ਸੋਚਦੇ ਸੀ ?

ਲੋਕ ਸੋਚਦੇ ਸੀ ਕਿ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲਾ ਜਾ ਏਲੀਯਾਹ ਜਾ ਇੱਕ ਨਬੀ ਹੈ [6:14-15]

Mark 6:16

ਮੋਜੂਦ ਨਹੀਂ ਹੈ

Mark 6:18

ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਹੇਰੋਦੇਸ ਨੂੰ ਕੀ ਕਿਹਾ ਕਿ ਉਹ ਗਲਤ ਕਰਦਾ ਹੈ ?

ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਇਹ ਗਲਤ ਹੈ ਕਿ ਹੇਰੋਦੇਸ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰੇ [6:18]

ਹੇਰੋਦੇਸ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਸਨੇ ਯੂਹੰਨਾ ਦਾ ਪਰਚਾਰ ਸੁਣਿਆ ?

ਹੇਰੋਦੇਸ ਉਦਾਸ ਹੋ ਗਿਆ ਜਦੋਂ ਉਸਨੇ ਯੂਹੰਨਾ ਦਾ ਪਰਚਾਰ ਸੁਣਿਆ, ਪਰ ਉਹ ਉਸਨੂੰ ਸੁਣਦਾ ਹੀ ਰਿਹਾ [6:20]

Mark 6:21

None

Mark 6:23

ਹੇਰੋਦੇਸ ਨੇ ਹੇਰੋਦਿਯਾਸ ਨਾਲ ਕੀ ਸਹੁੰ ਖਾਂਦੀ ?

ਹੇਰੋਦੇਸ ਨੇ ਸਹੁੰ ਖਾਂਦੀ ਕਿ ਜੋ ਕੁਝ ਵੀ ਉਹ ਉਸਤੋਂ ਮੰਗੇਗੀ, ਅੱਧਾ ਰਾਜ ਤੱਕ ਦੇ ਦੇਵੇਗਾ [6:23]

ਹੇਰੋਦਿਯਾਸ ਨੇ ਕੀ ਆਖਿਆ ? ਉ, ਹੇਰੋਦਿਯਾਸ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲੀ ਵਿੱਚ ਮੰਗਿਆ [6:25]

Mark 6:26

ਹੇਰੋਦਿਯਾਸ ਦੀ ਬੇਨਤੀ ਤੇ ਹੇਰੋਦੇਸ ਨੇ ਕਿਵੇਂ ਪ੍ਰਤੀਕਿਰਿਆ ਕੀਤੀ ?

ਤਦ ਹੇਰੋਦੇਸ ਉਦਾਸ ਹੋਇਆ ,ਪਰ ਉਹ ਨੇ ਉਸਦੀ ਬੇਨਤੀ ਲਈ ਨਾ ਕਰਨੀ ਨਾ ਚਾਹੀ ਕਿਉਂਕਿ ਉਸਨੇ ਮਹਿਮਾਨਾਂ ਦੇ ਸਾਹਮਣੇ ਸੋਂਹ ਖਾਂਦੀ ਸੀ [6:26]

Mark 6:30

ਕੀ ਹੋਇਆ ਜਦੋਂ ਯਿਸੂ ਅਤੇ ਉਸਦੇ ਦੇ ਚੇਲੇ ਥੱਕ ਕੇ ਆਪਣੇ ਆਪ ਨੂੰ ਆਰਾਮ ਦੇਣ ਲਈ ਅਲੱਗ ਚਲੇ ਗਏ ?

ਬਹੁਤ ਲੋਕਾਂ ਨੇ ਉਹਨਾਂ ਨੂੰ ਪਹਿਚਾਨ ਲਿਆ ਅਤੇ ਉੱਥੇ ਯਿਸੂ ਅਤੇ ਚੇਲਿਆਂ ਤੋਂ ਪਹਿਲਾਂ ਪਹੁੰਚਣ ਲਈ ਦੌੜੇ[6:31-33]

Mark 6:33

ਯਿਸੂ ਦਾ ਉਸ ਭੀੜ ਦੇ ਸਾਹਮਣੇ ਕੀ ਰਵਈਆ ਸੀ, ਜੋ ਉਹਨਾਂ ਲਈ ਉਡੀਕ ਕਰ ਰਹੇ ਸਨ ?

ਯਿਸੂ ਉਹਨਾਂ ਦੇ ਲਈ ਤਰਸ ਨਾਲ ਭਰ ਗਿਆ ਕਿਉਂਕਿ ਉਹ ਉਹਨਾਂ ਭੇਡਾਂ ਵਰਗੇ ਸਨ ਜਿਹਨਾਂ ਦਾ ਕੋਈ ਚਰਵਾਹਾ ਨਹੀਂ ਸੀ [6:34]

Mark 6:35

ਮੋਜੂਦ ਨਹੀਂ ਹੈ

Mark 6:37

ਜਦੋਂ ਯਿਸੂ ਨੇ ਚੇਲਿਆਂ ਨੂੰ ਲੋਕਾਂ ਦੇ ਭੋਜਨ ਲਈ ਪ੍ਰਬੰਧ ਕਰਨ ਨੂੰ ਆਖਿਆ ਤਦ ਚੇਲਿਆਂ ਨੇ ਕੀ ਸੋਚਿਆ ?

ਚੇਲਿਆਂ ਨੇ ਸੋਚਿਆ ਉਹ ਜਾਣ ਅਤੇ ਦੋ ਸੋ ਦੀਨਾਰ ਨਾਲ ਰੋਟੀਆਂ ਖਰੀਦਣ [6:37]

ਚੇਲਿਆਂ ਕੋਲ ਪਹਿਲਾਂ ਤੋਂ ਉਹਨਾਂ ਦੇ ਲਈ ਕੀ ਭੋਜਨ ਸੀ ?

ਚੇਲਿਆਂ ਕੋਲ ਪਹਿਲਾਂ ਤੋਂ ਹੀ ਉਹਨਾਂ ਦੇ ਲਈ ਪੰਜ ਰੋਟੀਆਂ ਅਤੇ ਦੋ ਮੱਛੀਆਂ ਸੀ [6:38]

Mark 6:39

ਯਿਸੂ ਨੇ ਕੀ ਕੀਤਾ ਜਿਵੇ ਹੀ ਉਸ ਨੇ ਰੋਟੀਆਂ ਅਤੇ ਮੱਛੀਆਂ ਨੂੰ ਲਈਆਂ ?

ਉਸ ਨੇ ਰੋਟੀਆਂ ਅਤੇ ਮੱਛੀਆਂ ਲਈਆਂ, ਯਿਸੂ ਨੇ ਸਵਰਗ ਵੱਲ ਦੇਖਿਆ, ਬਰਕਤ ਦਿੱਤੀ ਅਤੇ ਤੋਂੜਿਆ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ [6:41]

Mark 6:42

ਸਾਰਿਆਂ ਦੇ ਖਾਣ ਤੋਂ ਬਾਅਦ ਕਿੰਨਾ ਭੋਜਨ ਬਚ ਗਿਆ ?

ਸਾਰਿਆ ਦੇ ਖਾਣ ਤੋਂ ਬਾਅਦ ਉੱਥੇ ਬਾਰਾਂ ਟੋਕਰੇ ਰੋਟੀਆਂ ਅਤੇ ਮੱਛੀਆਂ ਦੇ ਟੁਕੜਿਆਂ ਦੇ ਬਚ ਗਏ [6:43]

ਕਿੰਨੇ ਆਦਮੀ ਨੇ ਭੋਜਨ ਕੀਤਾ ?

ਉੱਥੇ ਪੰਜ ਹਜ਼ਾਰ ਆਦਮੀਆਂ ਨੇ ਭੋਜਨ ਕੀਤਾ [6:44]

Mark 6:45

ਮੋਜੂਦ ਨਹੀਂ ਹੈ

Mark 6:48

ਝੀਲ ਵਿੱਚ ਯਿਸੂ ਚੇਲਿਆਂ ਕੋਲ ਕਿਵੇਂ ਆਇਆ ?

ਝੀਲ ਉੱਤੇ ਚਲ ਕੇ ਯਿਸੂ ਚੇਲਿਆਂ ਕੋਲ ਆਇਆ [6:48]

ਯਿਸੂ ਨੇ ਚੇਲਿਆਂ ਨੂੰ ਕੀ ਕਿਹਾ ਜਦੋਂ ਉਹਨਾਂ ਨੇ ਉਸ ਨੂੰ ਦੇਖਿਆ ?

ਯਿਸੂ ਨੇ ਉਹਨਾਂ ਨੂੰ ਕਿਹਾ ਹੌਸਲਾ ਰੱਖੋ ਅਤੇ ਨਾ ਡਰੋ [6:50]

Mark 6:51

ਯਿਸੂ ਦੇ ਚੇਲੇ ਰੋਟੀਆਂ ਦੇ ਚਮਤਕਾਰ ਨੂੰ ਕਿਉਂ ਨਾ ਸਮਝ ਸਕੇ ?

ਯਿਸੂ ਦੇ ਚੇਲੇ ਰੋਟੀਆਂ ਦੇ ਚਮਤਕਾਰ ਨੂੰ ਨਾ ਸਮਝ ਸਕੇ ਕਿਉਂਕਿ ਉਹਨਾ ਦੇ ਦਿਲ ਸੁੰਨ ਸੀ [6:52]

Mark 6:53

ਇਲਾਕੇ ਦੇ ਲੋਕਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਯਿਸੂ ਨੂੰ ਪਹਿਚਾਨ ਲਿਆ ?

ਲੋਕ ਰੋਗੀਆਂ ਨੂੰ ਮੰਜੀ ਉੱਤੇ ਪਾ ਕੇ ਯਿਸੂ ਕੋਲ ਲਿਆਏ ਜਿੱਥੇ ਵੀ ਉਹਨਾਂ ਸੁਣਿਆ ਕੀ ਉਹ ਆਇਆ ਹੈ [6:55]

Mark 6:56

ਉਹਨਾਂ ਦੇ ਨਾਲ ਕੀ ਹੋਇਆ ਜਿਹਨਾਂ ਨੇ ਸਿਰਫ਼ ਯਿਸੂ ਦੇ ਕੱਪੜੇ ਨੂੰ ਹੀ ਛੂਹਿਆ ?

ਜਿੰਨਿਆਂ ਨੇ ਵੀ ਯਿਸੂ ਦਾ ਕੱਪੜਾ ਛੂਹਿਆ ਉਹ ਚੰਗੇ ਹੋ ਗਏ [6:56]

Mark 7

Mark 7:1

ਮੋਜੂਦ ਨਹੀਂ ਹੈ

Mark 7:2

ਯਿਸੂ ਦੇ ਕੁਝ ਚੇਲਿਆਂ ਨੇ ਕੀ ਕੀਤਾ ਕਿ ਉਪਦੇਸ਼ਕ ਅਤੇ ਫ਼ਰੀਸੀ ਨਰਾਜ਼ ਹੋ ਗਏ ?

ਕੁਝ ਚੇਲੇ ਬਿਨ੍ਹਾਂ ਹੱਥ ਧੋਤੇ ਭੋਜਨ ਕਰ ਰਹੇ ਸੀ [7:3-4]

ਇਹ ਕਿੰਨਾ ਦੀ ਰੀਤ ਸੀ ਕਿ ਭੋਜਨ ਕਰਨ ਤੋਂ ਪਹਿਲਾਂ ਂ ਹੱਥਾਂ,ਕਟੋਰਿਆਂ, ਗੜਵੀਆਂ , ਪਿੱਤਲ ਦੇ ਭਾਂਡਿਆਂ ਅਤੇ ਸੋਫਾ ਧੋਣਾ ਚਾਹੀਦਾ ਹੈ ?

ਇਹ ਬਜੁਰਗਾਂ ਦੀ ਰੀਤ ਸੀ ਕਿ ਭੋਜਨ ਕਰਨ ਤੋਂ ਪਹਿਲਾਂ ਹੱਥਾਂ,ਕਟੋਰਿਆਂ, ਗੜਵੀਆਂ , ਪਿੱਤਲ ਦੇ ਭਾਂਡਿਆਂ ਅਤੇ ਸੋਫਾ ਧੋਣਾ ਚਾਹੀਦਾ ਹੈ [7:3-4]

Mark 7:5

ਮੋਜੂਦ ਨਹੀਂ ਹੈ

Mark 7:6

ਯਿਸੂ ਨੇ ਫ਼ਰੀਸੀਆਂ ਅਤੇ ਉਪਦੇਸ਼ਕਾਂ ਨੂੰ ਉਹਨਾਂ ਦੀ ਸਾਫ਼ ਸਫਾਈ ਦੀ ਸਿੱਖਿਆ ਬਾਰੇ ਕੀ ਕਿਹਾ ?

ਯਿਸੂ ਨੇ ਕਿਹਾ ਫ਼ਰੀਸੀ ਅਤੇ ਉਪਦੇਸ਼ਕ ਕਪਟੀ ਹਨ , ਕਿਉਂ ਜੋ ਮਨੁੱਖਾਂ ਦੀ ਸਿੱਖਿਆ ਨੂੰ ਸਿਖਾਉਂਦੇ ਪਰ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਨ [7:6-9]

Mark 7:8

None

Mark 7:11

ਫ਼ਰੀਸੀ ਅਤੇ ਉਪਦੇਸ਼ਕ ਕਿਵੇਂ ਪਰਮੇਸ਼ੁਰ ਦੇ ਹੁਕਮ ਨੂੰ ਰੱਦ ਕਰਦੇ ਸੀ ਜਿਸ ਵਿੱਚ ਕਿਹਾ ਗਿਆ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ?

ਉਹ ਪਰਮੇਸ਼ੁਰ ਦੇ ਹੁਕਮ ਨੂੰ ਰੱਦ ਕਰਦੇ ਹਨ ਆਪਣੇ ਕਹਿਣ ਦੁਆਰਾ ਕਿ ਉਹਨਾਂ ਤੋਂ ਉਹ ਪੈਸਾ ਲੈਂਦੇ ਸਨ ਜਿਸ ਨਾਲ ਉਹਨਾਂ ਨੇ ਆਪਣੇ ਪਿਤਾ ਅਤੇ ਮਾਤਾ ਦੀ ਮਦਦ ਕਰਨੀ ਸੀ [7:10-13]

Mark 7:14

ਯਿਸੂ ਨੇ ਕਿਹਾ ਕੀ ਮਨੁੱਖ ਨੂੰ ਭਰਿਸ਼ਟ ਨਹੀਂ ਕਰ ਸਕਦਾ ?

ਯਿਸੂ ਨੇ ਕਿਹਾ ਕਿ ਬਾਹਰਲਾ ਭੋਜਨ ਮਨੁੱਖ ਨੂੰ ਭਰਿਸ਼ਟ ਨਹੀਂ ਕਰ ਸਕਦਾ ਜਦੋਂ ਉਹ ਉਸ ਵਿੱਚ ਜਾਂਦਾ ਹੈ [7:15,18-19]

ਯਿਸੂ ਨੇ ਕਿਹਾ ਕੀ ਮਨੁੱਖ ਨੂੰ ਭਰਿਸ਼ਟ ਕਰ ਸਕਦਾ ਹੈ ?

ਯਿਸੂ ਨੇ ਕਿਹਾ ਜੋ ਮਨੁੱਖ ਦੇ ਅੰਦਰੋ ਨਿਕਲਦਾ ਹੈ ਉਹ ਉਸ ਨੂੰ ਭਰਿਸ਼ਟ ਕਰ ਸਕਦਾ ਹੈ [7:15,20-23]

Mark 7:17

ਕਿਹੜੇ ਭੋਜਨ ਯਿਸੂ ਨੇ ਸ਼ੁੱਧ ਹੋਣ ਦਾ ਐਲਾਨ ਕੀਤਾ ?

ਯਿਸੂ ਨੇ ਸਾਰੇ ਭੋਜਨ ਸ਼ੁੱਧ ਹੋਣ ਦਾ ਐਲਾਨ ਕੀਤਾ[7:19]

Mark 7:20

ਯਿਸੂ ਅਨੁਸਾਰ ਕਿਹੜੀਆਂ ਤਿੰਨ ਗੱਲਾਂ ਮਨੁੱਖ ਨੂੰ ਅੰਦਰੋਂ ਭਰਿਸ਼ਟ ਕਰ ਸਕਦੀਆਂ ਹਨ ?

ਯਿਸੂ ਨੇ ਕਿਹਾ ਕਿ ਬੁਰੀਆਂ ਸੋਚਾਂ, ਹਰਾਮਕਾਰੀਆਂ, ਚੋਰੀ ,ਜਨਾਹ, ਖੂਨ, ਲਾਲਚ, ਦੁਸ਼ਟਤਾ, ਧੋਖਾ, ਈਰਖਾ, ਘਮੰਡ ਅਤੇ ਮੂਰਖਤਾ ਮਨੁੱਖ ਤੋਂ ਬਾਹਰ ਆ ਕੇ ਉਸਨੂੰ ਭਰਿਸ਼ਟ ਕਰਦੀਆਂ ਹਨ [7:12-22]

Mark 7:24

ਇੱਕ ਔਰਤ ਜਿਸ ਦੀ ਧੀ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਯਹੂਦੀ ਜਾਂ ਯੂਨਾਨੀ ਸੀ ?

ਔਰਤ ਜਿਸ ਦੀ ਧੀ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਯੂਨਾਨੀ ਸੀ [7:25-26]

Mark 7:27

ਔਰਤ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਕਿ ਇਹ ਜੋਗ ਨਹੀਂ ਕਿ ਬੱਚਿਆਂ ਦੀ ਰੋਟੀ ਕੁਤਿਆਂ ਅੱਗੇ ਸੁੱਟੀ ਜਾਵੇ ?

ਔਰਤ ਨੇ ਕਿਹਾ ਕੁੱਤੇ ਵੀ ਤਾਂ ਬੱਚਿਆਂ ਦੇ ਮੇਜ਼ ਤੋਂ ਡਿੱਗੇ ਟੁਕੜਿਆਂ ਨੂੰ ਖਾਂਦੇ ਹੀ ਹਨ [7:28]

Mark 7:29

ਯਿਸੂ ਨੇ ਔਰਤ ਲਈ ਕੀ ਕੀਤਾ ?

ਯਿਸੂ ਨੇ ਔਰਤ ਦੀ ਧੀ ਵਿੱਚੋਂ ਭਰਿਸ਼ਟ ਆਤਮਾ ਨੂੰ ਕੱਢ ਦਿੱਤਾ [7:29-30]

Mark 7:31

None

Mark 7:33

ਉਹ ਮਨੁੱਖ ਜੋ ਬੋਲਾ ਅਤੇ ਬੋਲਣ ਵਿੱਚ ਰੁਕਾਵਟ ਸੀ ਅਤੇ ਜਦੋਂ ਯਿਸੂ ਕੋਲ ਲਿਆਏ ਤਾਂ ,ਉਸਨੂੰ ਚੰਗਾ ਕਰਨ ਲਈ ਉਸ ਨੇ ਕੀ ਕੀਤਾ ?

ਯਿਸੂ ਨੇ ਆਪਣੀਆਂ ਉਗਲੀਆਂ ਉਸ ਮਨੁੱਖ ਦੇ ਕੰਨ ਵਿੱਚ ਪਾਈਆਂ, ਥੁੱਕਿਆਂ ਅਤੇ ਜੀਭ ਨੂੰ ਛੁਹਿਆ ਅਤੇ ਫਿਰ ਸਵਰਗ ਦੀ ਵੱਲ ਦੇਖ ਕੇ ਕਿਹਾ, ਖੁੱਲ! [7:33-34]

Mark 7:36

ਲੋਕਾਂ ਨੇ ਕੀ ਕੀਤਾ ਜਦੋਂ ਯਿਸੂ ਨੇ ਉਹਨਾਂ ਨੂੰ ਕਿਹਾ ਇਸ ਚੰਗਾਈ ਦੇ ਵਾਰੇ ਕਿਸੇ ਨੂੰ ਨਾਂ ਦੱਸਣ ?

ਯਿਸੂ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਜਿਆਦਾ ਚੁੱਪ ਰਹਿਣ ਦਾ ਹੁਕਮ ਕੀਤਾ, ਉਹਨਾਂ ਨੇ ਉਸ ਬਾਰੇ ਹੋਰ ਵੀ ਜਿਆਦਾ ਗੱਲਾਂ ਕੀਤੀਆਂ [7:36]

Mark 8

Mark 8:1

ਯਿਸੂ ਨੇ ਕੀ ਚਿੰਤਾ ਕੀਤੀ ਉਸ ਭੀੜ ਦੀ ਜੋ ਉਸਦੇ ਮਗਰ ਸੀ ?

ਯਿਸੂ ਨੇ ਚਿੰਤਾ ਕੀਤੀ ਉਸ ਵੱਡੀ ਭੀੜ ਕੋਲ ਖਾਣ ਲਈ ਕੁਝ ਵੀ ਨਹੀਂ ਹੈ [8:1-2]

Mark 8:5

ਚੇਲਿਆਂ ਦੇ ਆਪਣੇ ਕੋਲ ਕਿਨੀਆਂ ਰੋਟੀਆਂ ਸੀ ?

ਚੇਲਿਆਂ ਦੇ ਆਪਣੇ ਕੋਲ ਸੱਤ ਰੋਟੀਆਂ ਸੀ [8:5]

ਯਿਸੂ ਨੇ ਚੇਲਿਆਂ ਦੀਆਂ ਰੋਟੀਆਂ ਨਾਲ ਕੀ ਕੀਤਾ ?

ਯਿਸੂ ਨੇ ਧੰਨਵਾਦ ਕੀਤਾ, ਰੋਟੀਆਂ ਨੂੰ ਤੋਂੜਿਆ ਅਤੇ ਆਪਣੇ ਚੇਲਿਆਂ ਨੂੰ ਵੰਡਣ ਲਈ ਦਿੱਤੀਆਂ [8:6]

Mark 8:7

ਕਿੰਨੇ ਲੋਕ ਖਾਂ ਕੇ ਰੱਜ ਗਏ ?

ਉੱਥੇ ਪੰਜ ਹਜ਼ਾਰ ਆਦਮੀ ਸੀ ਉਹਨਾਂ ਨੇ ਖਾਂਧਾ ਅਤੇ ਰੱਜ ਗਏ [8:9]

ਸਾਰਿਆਂ ਦੇ ਖਾਣ ਤੋਂ ਬਾਅਦ ਕਿੰਨਾ ਭੋਜਨ ਬਚ ਗਿਆ ?

ਸਾਰਿਆਂ ਦੇ ਖਾਣ ਤੋਂ ਬਾਅਦ ਉੱਥੇ ਸੱਤ ਟੋਕਰੀਆਂ ਖਾਣੇ ਦੀਆਂ ਬਚ ਗਈਆਂ [8:8]

Mark 8:11

ਉਸਨੂੰ ਪਰਖਣ ਦੇ ਲਈ ਫ਼ਰੀਸੀ ਯਿਸੂ ਤੋਂ ਕੀ ਕਰਵਾਉਣਾ ਚਾਹੁੰਦੇ ਸੀ ?

ਫ਼ਰੀਸੀ ਯਿਸੂ ਤੋਂ ਅਕਾਸ਼ ਵਿੱਚ ਇੱਕ ਚਿੰਨ ਚਾਹੁੰਦੇ ਸੀ [8:11]

Mark 8:14

ਯਿਸੂ ਨੇ ਫ਼ਰੀਸੀਆਂ ਦੇ ਬਾਰੇ ਚੇਲਿਆਂ ਨੂੰ ਕੀ ਚੇਤਾਵਨੀ ਦਿੱਤੀ ?

ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਫ਼ਰੀਸੀਆਂ ਦੇ ਖ਼ਮੀਰ ਤੋਂ ਬਚ ਕੇ ਰਹਿਣ [8:15]

Mark 8:16

ਚੇਲਿਆਂ ਨੇ ਕੀ ਸੋਚਿਆਂ ਯਿਸੂ ਕਿਸ ਬਾਰੇ ਗੱਲ ਕਰਦਾ ਹੈ ?

ਚੇਲਿਆਂ ਨੇ ਸੋਚਿਆਂ ਕਿ ਯਿਸੂ ਅਸਲ ਬਾਰੇ ਗੱਲ ਕਰਦਾ ਹੈ ਉਹ ਰੋਟੀ ਲਿਆਉਣੀ ਭੁੱਲ ਗਏ ਸੀ [8:16]

Mark 8:18

ਚੇਲਿਆਂ ਦੇ ਅਰਥ ਸਮਝਣ ਵਿੱਚ ਮਦਦ ਦੇ ਲਈ ਯਿਸੂ ਨੇ ਉਹਨਾਂ ਨੂੰ ਕੀ ਦ੍ਰਿਸ਼ਟਾਂਤ ਯਾਦ ਕਰਵਾਇਆ ?

ਯਿਸੂ ਨੇ ਉਹਨਾਂ ਨੂੰ ਪੰਜ ਹਜ਼ਾਰ ਅਤੇ ਚਾਰ ਹਜ਼ਾਰ ਦੇ ਭੋਜਨ ਖਵਾਉਣ ਬਾਰੇ ਯਾਦ ਕਰਵਾਇਆ [8:19-21]

Mark 8:20

None

Mark 8:22

ਯਿਸੂ ਨੇ ਅੰਨ੍ਹੇ ਆਦਮੀ ਨੂੰ ਬਹਾਲ ਕਰਨ ਦੇ ਲਈ ਕਿਹੜੀਆਂ ਤਿੰਨ ਚੀਜ਼ਾ ਕੀਤੀਆਂ ?

ਪਹਿਲਾਂ ਯਿਸੂ ਨੇ ਉਸਦੀਆਂ ਅੱਖਾਂ ਉੱਤੇ ਥੁੱਕਿਆਂ ਅਤੇ ਉਸ ਉੱਤੇ ਹੱਥ ਰੱਖਿਆ ਅਤੇ ਉਸ ਦੀਆਂ ਅੱਖਾਂ ਉੱਤੇ ਹੱਥ ਰੱਖਿਆ [8:23,24]

Mark 8:24

None

Mark 8:27

ਯਿਸੂ ਕੋਣ ਹੈ ਲੋਕ ਕੀ ਕਹਿੰਦੇ ਸਨ ?

ਲੋਕ ਕਹਿ ਰਹੇ ਸਨ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲਾ,ਏਲੀਯਾਹ ਜਾ ਨਬੀਆਂ ਵਿੱਚੋਂ ਇੱਕ ਹੈ [8:28]

Mark 8:29

ਪਤਰਸ ਨੇ ਯਿਸੂ ਬਾਰੇ ਕੀ ਆਖਿਆ ਕਿ ਉਹ ਕੋਣ ਹੈ ?

ਪਤਰਸ ਨੇ ਕਿਹਾ ਯਿਸੂ ਮਸੀਹ ਹੈ [8:19]

Mark 8:31

ਯਿਸੂ ਨੇ ਚੇਲਿਆਂ ਨੂੰ ਭਵਿੱਖ ਦੀ ਘਟਨਾ ਦੇ ਬਾਰੇ ਕੀ ਸਾਫ਼ ਸਿਖਾਇਆ ?

ਯਿਸੂ ਨੇ ਚੇਲਿਆਂ ਨੂੰ ਸਿਖਾਇਆ ਜਰੂਰੀ ਹੈ ਜੋ ਮਨੁੱਖ ਦਾ ਪੁੱਤਰ ਦੁਖ ਉਠਾਵੇ ,ਨਕਾਰਿਆ ਜਾਵੇ , ਮਾਰਿਆ ਜਾਵੇ ਅਤੇ ਤੀਜੇ ਦਿਨ ਜੀ ਉੱਠੇ [8:31]

Mark 8:33

ਜਦੋਂ ਪਤਰਸ ਨੇ ਉਸ ਨੂੰ ਝਿੜਕਿਆ ਯਿਸੂ ਨੇ ਕੀ ਕਿਹਾ ?

ਯਿਸੂ ਨੇ ਪਤਰਸ ਨੂੰ ਕਿਹਾ ਦੂਰ ਹੱਟ ਸ਼ੈਤਾਨ, ਤੈਨੂੰ ਪਰਮੇਸ਼ੁਰ ਦੇ ਕੰਮਾਂ ਦੀ ਪ੍ਰਵਾਹ ਨਹੀਂ ਪਰ ਮਨੁੱਖਾਂ ਦੇ ਕੰਮਾਂ ਦੀ ਪ੍ਰਵਾਹ ਹੈ [ 8:33]

ਯਿਸੂ ਨੇ ਕੀ ਕਿਹਾ ਜੋ ਕੋਈ ਉਸ ਦੇ ਪਿੱਛੇ ਚਲਣਾ ਚਾਹੇ ਉਸ ਨੂੰ ਕੀ ਕਰਨਾ ਚਾਹੀਦਾ ਹੈ ?

ਯਿਸੂ ਨੇ ਕਿਹਾ ਜੋ ਕੋਈ ਉਸ ਦੇ ਮਗਰ ਚਲਣਾ ਚਾਹੇ ਆਪਣੇ ਆਪ ਦਾ ਇਨਕਾਰ ਕਰ ਕੇ ਆਪਣੀ ਸਲੀਬ ਨੂੰ ਚੁੱਕੇ [8:34]

Mark 8:35

ਯਿਸੂ ਨੇ ਉਸ ਮਨੁੱਖ ਦੇ ਬਾਰੇ ਕੀ ਕਿਹਾ ਜੋ ਸੰਸਾਰ ਦਾ ਸਭ ਕੁਝ ਪਾਉਣ ਦੀ ਇੱਛਾ ਰੱਖਦਾ ਹੈ ?

ਯਿਸੂ ਨੇ ਕਿਹਾ ਮਨੁੱਖ ਨੂੰ ਕੀ ਲਾਭ ਜੋ ਸਾਰਾ ਸੰਸਾਰ ਪ੍ਰਾਪਤ ਕਰ ਲਵੇ ਅਤੇ ਆਪਣੀ ਜਾਨ ਨੂੰ ਗੁਆ ਲਵੇ [8:36]

Mark 8:38

ਯਿਸੂ ਨੇ ਕੀ ਕਿਹਾ ਉਹਨਾਂ ਦੇ ਬਾਰੇ ਜਿਹੜੇ ਉਸਦੇ ਅਤੇ ਉਸਦੇ ਬਚਨ ਕਰਕੇ ਸ਼ਰਮਿੰਦਾ ਹੁੰਦੇ ਹਨ ?

ਯਿਸੂ ਨੇ ਕਿਹਾ ਉਹ ਆਵੇਗਾ ਉਹਨਾਂ ਲਈ ਸ਼ਰਮਿੰਦਾ ਹੋਵੇਗਾ ਜਿਹੜੇ ਉਸਦੇ ਅਤੇ ਉਸਦੇ ਬਚਨ ਲਈ ਸ਼ਰਮਿੰਦੇ ਹਨ [8:39]

Mark 9

Mark 9:1

ਯਿਸੂ ਨੇ ਕਿਹਾ ਕੋਣ ਪਰਮੇਸ਼ਰ ਦੇ ਰਾਜ ਨੂੰ ਮਹਿਮਾ ਅਤੇ ਸ਼ਕਤੀ ਵਿੱਚ ਆਉਂਦਾ ਦੇਖੇਗਾ ?

ਯਿਸੂ ਨੇ ਕਿਹਾ ਜਿਹੜੇ ਉਸ ਨਾਲ ਖੜੇ ਹਨ ਪਰਮੇਸ਼ਰ ਦੇ ਰਾਜ ਨੂੰ ਮਹਿਮਾ ਅਤੇ ਸ਼ਕਤੀ ਵਿੱਚ ਆਉਂਦਾ ਦੇਖਣ ਤੋਂ ਪਹਿਲਾਂ ਨਹੀਂ ਮਰਨਗੇ [9:1]

ਯਿਸੂ ਨਾਲ ਕੀ ਹੋਇਆ ਜਦੋਂ ਪਤਰਸ, ਯਾਕੂਬ ਅਤੇ ਯੂਹੰਨਾ ਉਸ ਨਾਲ ਉੱਚੇ ਪਹਾੜ ਤੇ ਗਏ ?

ਯਿਸੂ ਬਦਲ ਗਿਆ ਅਤੇ ਉਸਦੇ ਕੱਪੜਿਆਂ ਦਾ ਰੰਗ ਚਮਕੀਲਾ ਹੋ ਗਏ [9:2-3]

Mark 9:4

ਯਿਸੂ ਨਾਲ ਪਹਾੜ ਤੇ ਕੋਣ ਗੱਲਾਂ ਕਰ ਰਿਹਾ ਸੀ ?

ਏਲੀਯਾਹ ਅਤੇ ਮੂਸਾ ਯਿਸੂ ਨਾਲ ਗੱਲਾਂ ਕਰ ਰਹੇ ਸੀ [9:4]

Mark 9:7

ਪਹਾੜ ਉੱਤੇ ਬੱਦਲ ਵਿਚਲੀ ਆਵਾਜ਼ ਨੇ ਕੀ ਕਿਹਾ ?

ਆਵਾਜ਼ ਨੇ ਕਿਹਾ ਇਹ ਮੇਰਾ ਪਿਆਰਾ ਪੁੱਤਰ ਹੈ ਇਸਦੀ ਸੁਣੋ [9:7]

Mark 9:9

ਯਿਸੂ ਨੇ ਪਹਾੜ ਤੇ ਵੇਖੇ ਦਰਸ਼ਨ ਬਾਰੇ ਚੇਲਿਆਂ ਨੂੰ ਕੀ ਹੁਕਮ ਦਿੱਤਾ ?

ਯਿਸੂ ਨੇ ਹੁਕਮ ਦਿੱਤਾ ਕਿਸੇ ਨੂੰ ਨਾ ਦੱਸਣਾ ਤੁਸੀਂ ਕੀ ਦੇਖਿਆ ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਪਵੇ [9:9]

Mark 9:11

ਯਿਸੂ ਨੇ ਏਲੀਯਾਹ ਦੇ ਆਉਣ ਦੇ ਬਾਰੇ ਕੀ ਕਿਹਾ ?

ਯਿਸੂ ਨੇ ਕਿਹਾ ਏਲੀਯਾਹ ਪਹਿਲਾਂ ਆ ਕੇ ਸਭ ਕੁਝ ਬਦਲੇਗਾ ਅਤੇ ਏਲੀਯਾਹ ਪਹਿਲਾਂ ਂ ਹੀ ਆ ਚੁੱਕਾ ਹੈ [9:11-13]

Mark 9:14

None

Mark 9:17

ਪਿਤਾ ਅਤੇ ਉਸਦੇ ਪੁੱਤਰ ਲਈ ਚੇਲੇ ਕੀ ਨਹੀਂ ਕਰ ਸਕੇ ?

ਚੇਲੇ ਬੁਰੀ ਆਤਮਾ ਨੂੰ ਪਿਤਾ ਦੇ ਪੁੱਤਰ ਵਿੱਚੋਂ ਨਹੀਂ ਕੱਢ ਸਕੇ [9:17-18]

Mark 9:20

ਲੜਕੇ ਨੂੰ ਮਾਰਨ ਲਈ ਬੁਰੀ ਆਤਮਾ ਨੇ ਕਿੱਥੇ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ?

ਬੁਰੀ ਆਤਮਾ ਨੇ ਲੜਕੇ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਸੁੱਟ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ [9:22]

Mark 9:23

ਪਿਤਾ ਨੇ ਕੀ ਆਖਿਆ ਜਦੋਂ ਉਸ ਨੇ ਕਿਹਾ ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ?

ਪਿਤਾ ਨੇ ਆਖਿਆ ਮੈਨੂੰ ਵਿਸ਼ਵਾਸ ਹੈ ਮੇਰੇ ਅਵਿਸ਼ਵਾਸ ਦੀ ਮਦਦ ਕਰੋ [9:23-24]

Mark 9:26

None

Mark 9:28

ਬੋਲੀ ਅਤੇ ਗੂੰਗੀ ਆਤਮਾ ਨੂੰ ਲੜਕੇ ਦੇ ਸਰੀਰ ਵਿੱਚੋਂ ਚੇਲੇ ਕਿਉਂ ਨਹੀਂ ਕੱਢ ਸਕੇ ?

ਚੇਲੇ ਆਤਮਾ ਨੂੰ ਨਹੀਂ ਕੱਢ ਸਕੇ ਕਿਉਂਕਿ ਇਹ ਪ੍ਰਾਰਥਨਾ ਤੋਂ ਬਿਨ੍ਹਾਂ ਨਹੀਂ ਨਿਕਲ ਸਕਦੀ ਸੀ [9:28-29]

Mark 9:30

ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਨਾਲ ਕੀ ਹੋਣ ਬਾਰੇ ਦੱਸਿਆ ?

ਯਿਸੂ ਨੇ ਉਹਨਾਂ ਨੂੰ ਕਿਹਾ ਉਹ ਮਰ ਜਾਵੇਗਾ ਫਿਰ ਤੀਏ ਦਿਨ ਉਹ ਜੀ ਉੱਠੇਗਾ [9:31]

Mark 9:33

ਰਸਤੇ ਵਿੱਚ ਚੇਲੇ ਕੀ ਬਹਿਸ ਕਰ ਰਹੇ ਸੀ ?

ਚੇਲੇ ਬਹਿਸ ਰਹੇ ਸੀ ਕਿ ਉਹਨਾਂ ਵਿੱਚੋਂ ਕੋਣ ਵੱਡਾ ਹੈ [9:33-34]

ਯਿਸੂ ਨੇ ਕਿਸਨੂੰ ਸਭ ਤੋਂ ਵੱਡਾ ਕਿਹਾ ?

ਯਿਸੂ ਨੇ ਕਿਹਾ ਉਹ ਵੱਡਾ ਹੈ ਜਿਹੜਾ ਸਾਰਿਆਂ ਦਾ ਦਾਸ ਹੈ [9:35]

Mark 9:36

ਜਦ ਕੋਈ ਯਿਸੂ ਨੇ ਨਾਮ ਵਿੱਚ ਬੱਚੇ ਨੂੰ ਕਬੂਲ ਕਰਦਾ ਹੈ ਉਹ ਕੀ ਪ੍ਰਾਪਤ ਕਰਦਾ ਹੈ ?

ਜਦ ਕੋਈ ਯਿਸੂ ਨੇ ਨਾਮ ਵਿੱਚ ਬੱਚੇ ਨੂੰ ਕਬੂਲ ਕਰਦਾ ਹੈ, ਉਹ ਯਿਸੂ ਨੂੰ ਅਤੇ ਉਸਦੇ ਭੇਜਣ ਵਾਲੇ ਨੂੰ ਵੀ ਕਬੂਲ ਕਰਦਾ ਹੈ [9:36-37]

Mark 9:38

None

Mark 9:40

None

Mark 9:42

ਉਸ ਲਈ ਕੀ ਚੰਗਾ ਹੈ ਜੋ ਯਿਸੂ ਤੇ ਵਿਸ਼ਵਾਸ ਕਰਨ ਵਾਲੇ ਕਿਸੇ ਛੋਟੇ ਲਈ ਵੀ ਠੋਕਰ ਦਾ ਕਾਰਨ ਬਣਦਾ ਹੈ ?

ਉਸ ਲਈ ਇਹ ਚੰਗਾ ਹੈ ਕਿ ਉਸਦੇ ਗਲੇ ਦੁਆਲੇ ਚੱਕੀ ਦਾ ਪੁੜ ਬੰਨ ਕੇ ਅਤੇ ਸਮੁੰਦਰ ਵਿੱਚ ਸੁੱਟਿਆ ਜਾਵੇ [9:42]

ਯਿਸੂ ਨੇ ਉਸ ਨਾਲ ਕੀ ਕਰਨ ਨੂੰ ਕਿਹਾ ਜੋ ਚੀਜ਼ ਤੁਹਾਡੇ ਠੋਕਰ ਦਾ ਕਾਰਨ ਬਣਦੀ ਹੈ ?

ਯਿਸੂ ਨੇ ਚੀਜ਼ ਤੋਂ ਛੁਟਕਾਰਾ ਪਾਉਣ ਲਈ ਕਿਹਾ ਜੋ ਚੀਜ਼ ਤੁਹਾਡੇ ਠੋਕਰ ਦਾ ਕਾਰਨ ਬਣਦੀ ਹੈ [9:43-47]

Mark 9:45

None

Mark 9:47

ਯਿਸੂ ਨੇ ਨਰਕ ਦੇ ਵਿਸ਼ੇ ਕੀ ਦਸਿਆ ?

ਯਿਸੂ ਨੇ ਕਿਹਾ ਨਰਕ ਵਿੱਚ ਕੀੜਾ ਨਹੀਂ ਮਰਦਾ ਅਤੇ ਅੱਗ ਨਹੀਂ ਬੁੱਝਦੀ [9:48]

Mark 9:49

None

Mark 10

Mark 10:1

ਪ੍ਰ?ਉਸ ਨੂੰ ਪਰਖਣ ਲਈ ਫ਼ਰੀਸੀਆਂ ਨੇ ਯਿਸੂ ਨੂੰ ਕੀ ਪ੍ਰਸ਼ਨ ਕੀਤਾ ?

ਫ਼ਰੀਸੀਆਂ ਨੇ ਯਿਸੂ ਨੂੰ ਕਿਹਾ ਕੀ ਇਹ ਸਹੀ ਹੈ ਕਿ ਕੋਈ ਪਤੀ ਆਪਣੀ ਤੀਵੀਂ ਨੂੰ ਤਲਾਕ ਦੇਵੇ [10:2]

ਮੂਸਾ ਨੇ ਤਲਾਕ ਦੇ ਬਾਰੇ ਕੀ ਹੁਕਮ ਯਹੂਦੀਆਂ ਨੂੰ ਦਿੱਤੇ ?

ਮੂਸਾ ਨੇ ਆਦਮੀ ਨੂੰ ਤਿਆਗ ਪੱਤ੍ਰੀ ਦੇਣ ਅਤੇ ਆਪਣੀ ਪਤਨੀ ਤੋਂ ਅਲੱਗ ਰਹਿਣ ਦੀ ਇਜ਼ਾਜਤ ਦਿਤੀ ਹੈ [10:4]

Mark 10:5

ਮੂਸਾ ਨੇ ਤਲਾਕ ਦੀ ਆਗਿਆ ਯਹੂਦੀਆਂ ਨੂੰ ਕਿਉਂ ਦਿੱਤੀ ?

ਮੂਸਾ ਨੇ ਤਲਾਕ ਦੀ ਆਗਿਆ ਦਿੱਤੀ ਕਿਉਂਕਿ ਉਹ ਕਠੋਰ ਦਿਲੀ ਸੀ [10-5]

ਯਿਸੂ ਨੇ ਕਿਹੜੀ ਇਤਿਹਾਸ ਦੀ ਘਟਨਾ ਲਈ ਜਦੋਂ ਫ਼ਰੀਸੀਆਂ ਨੂੰ ਪਰਮੇਸ਼ੁਰ ਦੀ ਅਸਲੀ ਵਿਆਹ ਬਾਰੇ ਦੱਸਣਾ ਸੀ ?

ਯਿਸੂ ਨੇ ਸੁਰੂਆਤ ਵਿੱਚ ਆਦਮੀ ਅਤੇ ਔਰਤ ਨੂੰ ਬਣਾਉਣ ਬਾਰੇ ਕਿਹਾ ਜਦੋਂ ਪਰਮੇਸ਼ੁਰ ਦਾ ਅਸਲੀ ਵਿਆਹ ਦੱਸਿਆ [10-6]

Mark 10:7

ਯਿਸੂ ਨੇ ਕਿਹਾ ਦੋ ਲੋਕ,ਪਤੀ ਅਤੇ ਪਤਨੀ ਕੀ ਬਣ ਜਾਂਦੇ ਹਨ ਜਦੋ ਵਿਆਹ ਹੁੰਦਾ ਹੈ ?

ਯਿਸੂ ਨੇ ਕਿਹਾ ਕਿ ਦੋ ਇੱਕ ਸਰੀਰ ਹੋ ਜਾਂਦੇ ਹਨ [10:7-8]

ਯਿਸੂ ਪਰਮੇਸ਼ੁਰ ਦੁਆਰਾ ਵਿਆਹ ਵਿੱਚ ਜੁੜੇ ਹੋਇਆਂ ਲਈ ਕੀ ਕਹਿੰਦਾ ਹੈ ?

ਯਿਸੂ ਨੇ ਕਿਹਾ ਪਰਮੇਸ਼ੁਰ ਦੇ ਜੁੜੇ ਹੋਇਆਂ ਨੂੰ ਕੋਈ ਮਨੁੱਖ ਅਲੱਗ ਨਾ ਕਰਨ [10:9]

Mark 10:10

None

Mark 10:13

ਜਦੋਂ ਉਸ ਕੋਲ ਬੱਚਿਆਂ ਨੂੰ ਲੈ ਕੇ ਆ ਰਹੇ ਸਨ ਤਾਂ ਚੇਲਿਆਂ ਦੇ ਗੁੱਸੇ ਹੋਣ ਤੇ ਯਿਸੂ ਨੇ ਕੀ ਕਿਹਾ ?

ਯਿਸੂ ਚੇਲਿਆਂ ਤੇ ਗੁੱਸਾ ਹੋਇਆ ਅਤੇ ਕਿਹਾ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਉ [10:13-14]

Mark 10:15

ਯਿਸੂ ਨੇ ਕੀ ਕਿਹਾ ਪਰਮੇਸ਼ੁਰ ਦੇ ਰਾਜ ਵਿੱਚ ਦਾਖ਼ਲ ਹੋਣ ਲਈ ਕੀ ਕਰਨਾ ਹੋਵੇਗਾ ?

ਯਿਸੂ ਨੇ ਕਿਹਾ ਪਰਮੇਸ਼ੁਰ ਦੇ ਰਾਜ ਵਿੱਚ ਜਾਣ ਦੇ ਲਈ ਛੋਟੇ ਬੱਚੇ ਦੀ ਤਰ੍ਹਾਂ ਬਣਨਾ ਚਾਹੀਦਾ ਹੈ [10:15]

Mark 10:17

ਪ੍ਰ?ਯਿਸੂ ਨੇ ਆਦਮੀ ਨੂੰ ਸਦੀਪਕ ਜੀਵਨ ਪਾਉਣ ਦੇ ਲਈ ਪਹਿਲਾਂ ਂ ਕੀ ਕਰਨ ਨੂੰ ਕਿਹਾ ?

ਯਿਸੂ ਨੇ ਆਦਮੀ ਨੂੰ ਕਿਹਾ, ਉਹ ਖੂਨ ਨਾ ਕਰੇ,ਹਰਾਮਕਾਰੀ ਨਾ ਕਰੇ , ਚੋਰੀ ਨਾ ਕਰੇ , ਝੂਠੀ ਗਵਾਹੀ ਨਾ ਦੇਵੇ, ਧੋਖਾ ਨਾ ਕਰੇ ਅਤੇ ਆਪਣੇ ਮਾਤਾ ਪਿਤਾ ਦਾ ਆਦਰ ਕਰੇ [10:19]

Mark 10:20

ਯਿਸੂ ਨੇ ਆਦਮੀ ਨੂੰ ਹੋਰ ਹੁਕਮ ਕੀ ਦਿੱਤਾ ?

ਯਿਸੂ ਨੇ ਹੁਕਮ ਦਿੱਤਾ ਉਸ ਕੋਲ ਜੋ ਹੈ ਵੇਚ ਅਤੇ ਮੇਰੇ ਪਿੱਛੇ ਹੋ ਲੈ [10:21]

ਆਦਮੀ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਯਿਸੂ ਨੂੰ ਇਹ ਹੁਕਮ ਦਿੱਤਾ ਅਤੇ ਕਿਉਂ ?

ਆਦਮੀ ਬਹੁਤ ਉਦਾਸ ਹੋ ਗਿਆ ਅਤੇ ਚਲਿਆ ਗਿਆ ਕਿਉਂ ਜੋ ਉਹ ਬਹੁਤ ਅਮੀਰ ਸੀ [10:22]

Mark 10:23

ਯਿਸੂ ਨੇ ਕਿਹਨਾਂ ਦੇ ਬਾਰੇ ਕਿਹਾ ਕਿ ਸਵਰਗ ਦੇ ਰਾਜ ਵਿੱਚ ਵੜਨਾ ਔਖਾ ਹੈ ?

ਯਿਸੂ ਨੇ ਅਮੀਰਾਂ ਦੇ ਬਾਰੇ ਕਿਹਾ ਕਿ ਸਵਰਗ ਦੇ ਰਾਜ ਵਿੱਚ ਵੜਨਾ ਔਖਾ ਹੈ[10:23-25]

Mark 10:26

ਕਿਵੇਂ ਯਿਸੂ ਨੇ ਕਿਹਾ, ਇੱਕ ਅਮੀਰ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ ?

ਉ.ਯਿਸੂ ਨੇ ਕਿਹਾ ਮਨੁੱਖਾਂ ਲਈ ਅਸੰਭਵ ਹੈ ਪਰ ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ[10:26-27]

Mark 10:29

ਯਿਸੂ ਨੇ ਕੀ ਕਿਹਾ, ਜੋ ਯਿਸੂ ਲਈ ਆਪਣਾ ਘਰ,ਪਰਿਵਾਰ ਆਪਣੇ ਖੇਤ ਛੱਡਦਾ ਹੈ ਉਹ ਕੀ ਪ੍ਰਾਪਤ ਕਰੇਗਾ ?

ਯਿਸੂ ਨੇ ਕਿਹਾ ਉਹ ਦੁੱਖ ਦੇ ਨਾਲ ਸੰਸਾਰ ਵਿੱਚ ਸੌ ਗੁਣਾ ਪ੍ਰਾਪਤ ਕਰਨਗੇ ਅਤੇ ਆਉਣ ਵਾਲੀ ਦੁਨੀਆ ਵਿੱਚ ਅਨੰਤ ਜੀਵਨ [10:29-30]

Mark 10:32

ਕਿਹੜੇ ਰਾਹ ਉਤੇ ਯਿਸੂ ਅਤੇ ਉਸਦੇ ਚੇਲੇ ਯਾਤਰਾ ਕਰ ਰਹੇ ਸੀ ?

ਯਿਸੂ ਅਤੇ ਚੇਲੇ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਤੇ ਯਾਤਰਾ ਕਰ ਰਹੇ ਸੀ [10:32]

ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਦੱਸਿਆ ਕਿ ਉਸ ਨਾਲ ਯਰੂਸ਼ਲਮ ਵਿੱਚ ਕੀ ਹੋਵੇਗਾ ?

ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਉੱਥੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਤਿੰਨ ਦਿਨ ਬਾਅਦ ਉਹ ਜੀ ਉੱਠੇਗਾ [10:33-34]

Mark 10:35

ਯਾਕੂਬ ਅਤੇ ਯੂਹੰਨਾ ਨੇ ਯਿਸੂ ਨੂੰ ਕੀ ਬੇਨਤੀ ਕੀਤੀ ?

ਯਾਕੂਬ ਅਤੇ ਯੂਹੰਨਾ ਨੇ ਮਹਿਮਾ ਵਿੱਚ ਉਸ ਨਾਲ ਸੱਜੇ ਅਤੇ ਖੱਬੇ ਬੈਠਣ ਦੀ ਬੇਨਤੀ ਕੀਤੀ[10:35-37]

Mark 10:38

ਯਿਸੂ ਨੇ ਕੀ ਕਿਹਾ ਜੋ ਯਾਕੂਬ ਅਤੇ ਯੂਹੰਨਾ ਨੂੰ ਸਹਿਣਾ ਪਵੇਗਾ ?

ਯਿਸੂ ਨੇ ਕਿਹਾ ਯਾਕੂਬ ਅਤੇ ਯੂਹੰਨਾ ਨੂੰ ਯਿਸੂ ਦੇ ਪੀਣ ਵਾਲਾ ਕਟੋਰਾ ਪੀਣਾ ਪਵੇਗਾ ਅਤੇ ਬਪਤਿਸਮਾ ਜੋ ਯਿਸੂ ਦਾ ਬਪਤਿਸਮਾ ਹੈ ਲੈਣਾ ਪਵੇਗਾ [10:39]

ਕੀ ਯਿਸੂ ਨੇ ਯਾਕੂਬ ਅਤੇ ਯੂਹੰਨਾ ਦੀ ਮੰਗ ਪੂਰੀ ਕੀਤੀ ?

ਨਹੀਂ, ਯਿਸੂ ਨੇ ਕਿਹਾ ਕਿਸੇ ਨੂੰ ਸੱਜੇ ਅਤੇ ਖੱਬੇ ਬੈਠਾਨਾ ਉਸ ਦਾ ਅਧਿਕਾਰ ਨਹੀਂ ਹੈ [10:41]

Mark 10:41

ਯਿਸੂ ਦੇ ਅਨੁਸਾਰ ਦੁਨੀਆ ਦੇ ਸ਼ਾਸਕ ਕਿਵੇਂਂ ਰਾਜ ਕਰਦੇ ਹਨ ?

ਯਿਸੂ ਨੇ ਆਖਿਆ ਦੁਨੀਆ ਦੇ ਸ਼ਾਸਕ ਉਹਨਾਂ ਤੇ ਅਧਿਕਾਰ ਨਾਲ ਰਾਜ ਕਰਦੇ ਹਨ [10:42]

Mark 10:43

ਯਿਸੂ ਨੇ ਕੀ ਕਿਹਾ ਜਿਹੜੇ ਚੇਲਿਆਂ ਵਿਚੋਂ ਵੱਡਾ ਹੋਣਾ ਚਾਹੁੰਦੇ ਹਨ ਉਹਨਾਂ ਨੂੰ ਕਿਵੇਂਂ ਜਿਉਣਾ ਚਾਹੀਦਾ ਹੈ ?

ਯਿਸੂ ਨੇ ਕਿਹਾ ਜਿਹੜੇ ਚੇਲਿਆਂ ਵਿਚੋਂ ਵੱਡਾ ਹੋਣਾ ਚਾਹੁੰਦੇ ਉਹਨਾਂ ਨੂੰ ਸਭ ਦਾ ਦਾਸ ਹੋਣਾ ਚਾਹੀਦਾ ਹੈ [10:43-44]

Mark 10:46

ਅੰਨ੍ਹੇ ਬਰਤਮਈ ਨੇ ਕੀ ਕੀਤਾ ਜਦੋਂ ਬਹੁਤ ਲੋਕਾਂ ਨੇ ਉਸਨੂੰ ਝਿੱੜਕਿਆ, ਤੇ ਉਸਨੂੰ ਚੁਪ ਰਹਿਣ ਲਈ ਕਿਹਾ ?

ਬਰਤਮਈ ਹੋਰ ਵੀ ਉਚੀ ਦੇ ਕੇ ਬੋਲਿਆ, ਦਾਉਦ ਦੇ ਪੁੱਤਰ ਮੇਰੇ ਉੱਤੇ ਦਇਆ ਕਰ [10:48]

Mark 10:49

None

Mark 10:51

ਬਰਤਮਈ ਨੂੰ ਅੰਨ੍ਹੇਪਣ ਤੋਂ ਚੰਗਾ ਕਰਨ ਵੇਲੇ ਯਿਸੂ ਨੇ ਕੀ ਆਖਿਆ ?

ਯਿਸੂ ਨੇ ਕਿਹਾ, ਬਰਤਮਈ ਦੇ ਵਿਸ਼ਵਾਸ਼ ਨੇ ਉਸਨੂੰ ਚੰਗਾਈ ਦਿੱਤੀ ਹੈ [10:52]

Mark 11

Mark 11:1

ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸਾਹਮਣੇ ਦੇ ਪਿੰਡ ਵਿੱਚ ਕੀ ਕਰਨ ਲਈ ਭੇਜਿਆ ?

ਯਿਸੂ ਨੇ ਕਿਹਾ ਉਸਦੇ ਲਈ ਗਧੀ ਦਾ ਬੱਚਾ ਲਿਆਉ ਜਿਸ ਤੇ ਪਹਿਲਾਂ ਕੋਈ ਸਵਾਰ ਨਹੀਂ ਹੋਇਆ [11:2]

Mark 11:4

ਜਦੋਂ ਚੇਲਿਆਂ ਨੇ ਗਧੀ ਦੇ ਬੱਚੇ ਨੂੰ ਖੋਲਿਆ ਕੀ ਹੋਇਆ ?

ਲੋਕਾਂ ਵਿੱਚੋਂ ਕਿਸੇ ਨੇ ਚੇਲਿਆਂ ਨੂੰ ਆਖਿਆ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਉਹਨਾਂ ਨੇ ਲੋਕਾਂ ਨੂੰ ਯਿਸੂ ਦੀ ਤਰ੍ਹਾਂ ਕਿਹਾ ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ [11:5-6]

Mark 11:7

ਲੋਕਾਂ ਨੇ ਉਸ ਰਸਤੇ ਤੇ ਕੀ ਵਿਛਾਇਆ ਜਿਸ ਰਸਤੇ ਤੋਂ ਯਿਸੂ ਗਧੀ ਦੇ ਬੱਚੇ ਤੇ ਆ ਰਿਹਾ ਸੀ ?

ਲੋਕਾਂ ਨੇ ਆਪਣੇ ਕੱਪੜੇ ਵਿਛਾਏ ਅਤੇ ਖੇਤਾਂ ਵਿੱਚੋਂ ਕੱਟ ਕੇ ਟਾਹਣੀਆਂ ਵਿਛਾਈਆਂ [11:8] ਪ੍ਰ?ਯਿਸੂ ਦੇ ਯਰੁਸ਼ਲਮ ਦੇ ਰਸਤੇ ਆਉਣ ਦੇ ਸਮੇਂ ਕਿਹੜੇ ਰਾਜ ਦੇ ਆਉਣ ਦੇ ਬਾਰੇ ਲੋਕ ਰੌਲਾ ਪਾ ਰਹੇ ਸੀ ?

ਲੋਕ ਰੌਲਾ ਪਾ ਰਹੇ ਸੀ ਕਿ ਉਹਨਾਂ ਦੇ ਪਿਤਾ ਦਾਉਦ ਦਾ ਰਾਜ ਆ ਗਿਆ ਹੈ [11:10]

Mark 11:11

ਯਿਸੂ ਨੇ ਕੀ ਕੀਤਾ ਜਦੋਂ ਉਹ ਹੈਕਲ ਦੇ ਵਿੱਚ ਆਇਆ?

ਯਿਸੂ ਨੇ ਆਲੇ ਦੁਆਲੇ ਦੇਖਿਆ ਅਤੇ ਫਿਰ ਬੈਤਅਨੀਆ ਨੂੰ ਚਲਿਆ ਗਿਆ [11:11]

Mark 11:13

ਜਦੋਂ ਉਸ ਨੇ ਹੰਜ਼ੀਰ ਦੇ ਬਿਰਛ ਨੂੰ ਬਿਨ੍ਹਾਂ ਫ਼ਲ ਤੋਂ ਦੇਖਿਆ ਯਿਸੂ ਨੇ ਕੀ ਕੀਤਾ ?

ਯਿਸੂ ਨੇ ਹੰਜ਼ੀਰ ਦੇ ਬਿਰਛ ਨੂੰ ਕਿਹਾ, ਅੱਜ ਤੋਂ ਬਾਅਦ ਕੋਈ ਤੇਰਾ ਫ਼ਲ ਕਦੇ ਨਾ ਖਾਵੇਗਾ [11:14]

Mark 11:15

ਇਸ ਸਮੇਂ ਜਦੋਂ ਯਿਸੂ ਹੈਕਲ ਦੇ ਇਲਾਕੇ ਵਿੱਚ ਗਿਆ ਤਾਂ ਕੀ ਕੀਤਾ ?

ਯਿਸੂ ਨੇ ਵੇਚਣ ਅਤੇ ਖਰੀਦ ਕਰਨ ਵਾਲਿਆਂ ਨੂੰ ਹੈਕਲ ਵਿਚੋਂ ਬਾਹਰ ਕੱਡ ਦਿੱਤਾ ਅਤੇ ਕਿਹਾ ਅੱਗੇ ਤੋਂ ਅਜਿਹਾ ਨਹੀਂ ਹੋਣ ਦਿਤਾ ਜਾਵੇਗਾ [11:15-16]

Mark 11:17

ਯਿਸਨ ਨੇ ਕੀ ਕਿਹਾ ਕਿ ਧਰਮ ਸ਼ਾਸਤਰ ਦੇ ਅਨੁਸਾਰ ਹੈਕਲ ਕੀ ਹੋਵੇਗੀ ?

ਯਿਸੂ ਨੇ ਕਿਹਾ ਹੈਕਲ ਸਾਰੀਆਂ ਕੋਮਾਂ ਲਈ ਪ੍ਰਾਰਥਨਾ ਦਾ ਘਰ ਹੋਵਗੀ [11:17]

ਯਿਸੂ ਨੇ ਪ੍ਰਧਾਨ ਜਾਜਕਾ ਅਤੇ ਉਪਦੇਸ਼ਕਾ ਨੂੰ ਕੀ ਕਿਹਾ,ਉਹਨਾਂ ਹੈਕਲ ਨੂੰ ਕੀ ਬਣਾ ਦਿੱਤਾ ?

ਯਿਸੂ ਨੇ ਕਿਹਾ ਉਹਨਾਂ ਨੇ ਹੈਕਲ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ [11:17]

ਪ੍ਰਧਾਨ ਜਾਜਕ ਅਤੇ ਉਪਦੇਸ਼ਕ ਯਿਸੂ ਨਾਲ ਕੀ ਕਰਨਾ ਚਾਹੁੰਦੇ ਸੀ ?

ਪ੍ਰਧਾਨ ਜਾਜਕ ਅਤੇ ਉਪਦੇਸ਼ਕ ਯਿਸੂ ਨੂੰ ਮਾਰਨਾ ਚਾਹੁੰਦੇ ਸੀ[11:18]

Mark 11:20

ਹੰਜ਼ੀਰ ਦੇ ਬਿਰਛ ਨਾਲ ਕੀ ਹੋਇਆ ਜਿਸ ਬਾਰੇ ਯਿਸੂ ਬੋਲਿਆ ਸੀ ?

ਹੰਜ਼ੀਰ ਦਾ ਬਿਰਛ ਜਿਸ ਬਾਰੇ ਯਿਸੂ ਬੋਲਿਆ, ਜੜ੍ਹੋ ਸੁੱਕ ਗਿਆ ਸੀ [11:20]

Mark 11:22

None

Mark 11:24

ਯਿਸੂ ਨੇ ਕੀ ਕਿਹਾ ਜੋ ਕੁਝ ਵੀ ਅਸੀਂ ਪ੍ਰਾਰਥਨਾ ਵਿੱਚ ਮੰਗਦੇ ਹਾਂ ?

ਯਿਸੂ ਨੇ ਕਿਹਾ ਜੋ ਕੁਝ ਵੀ ਅਸੀਂ ਪ੍ਰਾਰਥਨਾ ਵਿੱਚ ਮੰਗਦੇ ਹਾਂ ਵਿਸ਼ਵਾਸ ਕਰੋ ਅਸੀਂ ਪਾ ਲਿਆ ਹੈ ਅਤੇ ਤੁਹਾਨੂੰ ਮਿਲ ਜਾਵੇਗਾ [11:24]

ਯਿਸੂ ਨੇ ਸਾਨੂੰ ਕੀ ਕਰਨ ਲਈ ਕਿਹਾ ਤਾਂ ਜੋ ਸਾਡਾ ਸਵਰਗ ਦਾ ਪਰਮੇਸ਼ੁਰ ਤੁਹਾਨੂੰ ਮਾਫ਼ ਕਰ ਦੇਵੇ ?

ਯਿਸੂ ਨੇ ਕਿਹਾ ਅਸੀਂ ਜੋ ਵੀ ਸਾਡੇ ਵਿਰੋਧ ਵਿੱਚ ਹੈ ਸਾਨੂੰ ਮਾਫ਼ ਕਰਨਾ ਚਾਹੀਦਾ ਹੈ ਤਾਂ ਪਿਤਾ ਵੀ ਸਾਨੂੰ ਮਾਫ਼ ਕਰ ਦੇਵੇਗਾ [11:25]

Mark 11:27

ਹੈਕਲ ਦੇ ਵਿੱਚ ਪ੍ਰਧਾਨ ਜਾਜਕ,ਉਪਦੇਸ਼ਕ ਅਤੇ ਬਜ਼ੁਰਗ ਯਿਸੂ ਦੇ ਕੋਲੋ ਕੀ ਜਾਨਣਾ ਚਾਹੁੰਦੇ ਸੀ ?

ਉਹ ਜਾਨਣਾ ਚਾਹੁੰਦੇ ਸੀ ਉਹ ਜੋ ਕਰਦਾ ਸੀ ਕਿਸ ਇਖਤਿਆਰ ਨਾਲ ਉਹ ਕੰਮ ਕਰਦਾ ਹੈ [11:27-28]

Mark 11:29

ਯਿਸੂ ਨੇ ਪ੍ਰਧਾਨ ਜਾਜਕ,ਉਪਦੇਸ਼ਕ ਅਤੇ ਬਜ਼ੁਰਗ ਤੋਂ ਕੀ ਪ੍ਰਸ਼ਨ ਪੁੱਛਿਆ ?

ਯਿਸੂ ਨੇ ਉਹਨਾਂ ਨੂੰ ਪੁੱਛਿਆ ਕੀ ਯੂਹੰਨਾ ਦਾ ਬਪਤਿਸਮਾ ਸਵਰਗ ਤੋਂ ਸੀ ਜਾ ਮਨੁੱਖਾਂ ਤੋਂ [11:30]

Mark 11:31

ਪ੍ਰਧਾਨ ਜਾਜਕ,ਉਪਦੇਸ਼ਕ ਅਤੇ ਬਜ਼ੁਰਗ ਕਿਉਂ ਉੱਤਰ ਨਹੀਂ ਦੇਣਾ ਚਾਹੁੰਦੇ ਸੀ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਸਵਰਗ ਤੋਂ ਸੀ ?

ਉਹ ਉੱਤਰ ਨਹੀਂ ਦੇਣਾ ਚਾਹੁੰਦੇ ਸੀ ਕਿਉਂਕਿ ਫਿਰ ਯਿਸੂ ਕਹੇਗਾ ਉਹਨਾਂ ਨੇ ਯੂਹੰਨਾ ਦਾ ਵਿਸ਼ਵਾਸ ਕਿਉਂ ਨਹੀਂ ਕੀਤਾ [11:31]

ਪ੍ਰਧਾਨ ਜਾਜਕ,ਉਪਦੇਸ਼ਕ ਅਤੇ ਬਜ਼ੁਰਗ ਕਿਉਂ ਨਹੀਂ ਉੱਤਰ ਦੇਣਾ ਚਾਹੁੰਦੇ ਸੀ ਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਮਨੁੱਖਾਂ ਤੋਂ ਸੀ ?

ਉਹ ਉੱਤਰ ਨਹੀਂ ਦੇਣਾ ਚਾਹੁੰਦੇ ਸੀ ਕਿਉਂਕਿ ਉਹ ਲੋਕਾਂ ਤੋਂ ਡਰਦੇ ਸੀ ਉਹ ਸਾਰੇ ਵਿਸ਼ਵਾਸ ਕਰਦੇ ਸੀ ਕਿ ਯੂਹੰਨਾ ਇਕ ਨਬੀ ਹੈ [11:32]

Mark 12

Mark 12:1

ਅੰਗੂਰ ਦਾ ਬਾਗ ਲਾਉਣ ਅਤੇ ਬਾੜ ਲਾਉਣ ਤੋਂ ਬਾਅਦ ਮਾਲਕ ਨੇ ਕੀ ਕੀਤਾ ?

ਅੰਗੂਰ ਦਾ ਬਾਗ ਲਾਉਣ ਅਤੇ ਬਾੜ ਲਾਉਣ ਤੋਂ ਬਾਅਦ ਮਾਲਕ ਇੱਕ ਯਾਤਰਾ ਤੇ ਚਲਿਆ ਗਿਆ [12:1]

Mark 12:4

ਅੰਗੂਰੀ ਬਾਗ ਦੇ ਮਾਲੀਆਂ ਨੇ ਕੀ ਕੀਤਾ, ਮਾਲਕ ਦੇ ਦਾਸ ਨਾਲ ਜੋ ਫ਼ਲ ਲੈਣ ਲਈ ਅੰਗੂਰੀ ਬਾਗ ਵਿੱਚ ਭੇਜਿਆ ਸੀ ?

ਅੰਗੂਰੀ ਬਾਗ ਦੇ ਮਾਲੀਆਂ ਨੇ ਦਾਸ ਨੂੰ ਕੁੱਟਿਆ ਜਖ਼ਮੀ ਕੀਤਾ ਅਤੇ ਮਾਰ ਦਿੱਤਾ [12:3-5]

Mark 12:6

ਅਖੀਰ ਵਿੱਚ ਮਾਲਕ ਨੇ ਅੰਗੂਰੀ ਬਾਗ ਦੇ ਮਾਲੀਆਂ ਕੋਲ ਕਿਸ ਨੂੰ ਭੇਜਿਆ ?

ਮਾਲਕ ਨੇ ਆਪਣੇ ਪਿਆਰੇ ਪੁੱਤਰ ਨੂੰ ਅਖੀਰ ਵਿੱਚ ਭੇਜਿਆ [12:6]

Mark 12:8

ਅੰਗੂਰੀ ਬਾਗ ਦੇ ਮਾਲੀਆਂ ਨੇ ਮਾਲਕ ਦੇ ਭੇਜੇ ਹੋਏ ਆਖਰੀ ਇੱਕ ਨਾਲ ਕੀ ਕੀਤਾ ?

ਅੰਗੂਰੀ ਬਾਗ ਦੇ ਮਾਲੀਆਂ ਉਸਨੂੰ ਫੜਿਆ, ਉਸਨੂੰ ਮਾਰਿਆ ਅਤੇ ਉਸਨੂੰ ਅੰਗੂਰੀ ਬਾਗ ਤੋਂ ਬਾਹਰ ਸੁੱਟ ਦਿੱਤਾ [12:8]

ਅੰਗੂਰੀ ਬਾਗ ਦਾ ਮਾਲਕ ਅੰਗੂਰੀ ਬਾਗ ਦੇ ਮਾਲੀਆਂ ਨਾਲ ਕੀ ਕਰੇਗਾ ?

ਅੰਗੂਰੀ ਬਾਗ ਦਾ ਮਾਲਕ ਆਵੇਗਾ ਅਤੇ ਅੰਗੂਰੀ ਬਾਗ ਦੇ ਮਾਲੀਆਂ ਨੂੰ ਮਾਰੇਗਾ ਅਤੇ ਅੰਗੂਰੀ ਬਾਗ ਹੋਰਨਾਂ ਨੂੰ ਦੇਵੇਗਾ [12:9]

Mark 12:10

ਲਿਖਤ ਦੇ ਵਿੱਚ ਉਸ ਪੱਥਰ ਨਾਲ ਕੀ ਹੋਇਆ ਜੋ ਮਿਸਤਰੀਆਂ ਦੁਆਰਾ ਰੱਦਿਆ ਗਿਆ ਸੀ ?

ਉ.ਉਹ ਪੱਥਰ ਜੋ ਮਿਸਤਰੀਆਂ ਦੁਆਰਾ ਰੱਦਿਆ ਗਿਆ ਸੀ ਉਹ ਕੋਨੇ ਦਾ ਪੱਥਰ ਹੋ ਗਿਆ [12:10]

Mark 12:13

ਫ਼ਰੀਸੀਆਂ ਅਤੇ ਹੇਰੋਦੀਆਂ ਵਿੱਚੋਂ ਕਈਆਂ ਨੇ ਯਿਸੂ ਨੂੰ ਕੀ ਪ੍ਰਸ਼ਨ ਪੁੱਛਿਆ ?

ਉਹਨਾਂ ਨੇ ਉਸ ਕੋਲੋ ਪੁੱਛਿਆ ਕੀ ਕੈਸਰ ਨੂੰ ਕਰ ਦੇਣਾ ਜੋਗ ਹੈ ਜਾ ਨਹੀਂ [12:14]

Mark 12:16

ਯਿਸੂ ਨੇ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਕਿਵੇਂ ਦਿੱਤਾ ?

ਯਿਸੂ ਨੇ ਕਿਹਾ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦਿਉ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦਿਉ [12:17]

Mark 12:18

ਸਦੂਕੀ ਕਿਸ ਵਿੱਚ ਵਿਸ਼ਵਾਸ ਨਹੀਂ ਕਰਦੇ ?

ਸਦੂਕੀ ਪੁਨਰ ਉਥਾਨ ਵਿੱਚ ਵਿਸ਼ਵਾਸ ਨਹੀਂ ਕਰਦੇ [12:18]

Mark 12:20

ਸਦੂਕੀਆਂ ਦੀ ਦੱਸੀ ਕਹਾਣੀ ਵਿੱਚ ਔਰਤ ਦੇ ਕਿੰਨੇ ਪਤੀ ਸੀ ?

ਔਰਤ ਦੇ ਸੱਤ ਪਤੀ ਸੀ [12:22]

ਸਦੂਕੀਆਂ ਨੇ ਔਰਤ ਦੇ ਬਾਰੇ ਕੀ ਪ੍ਰਸ਼ਨ ਪੁੱਛਿਆ ?

ਉਹਨਾਂ ਨੇ ਪੁੱਛਿਆ ਆਦਮੀਆਂ ਵਿੱਚੋਂ ਕਿਹੜਾ ਪੁਨਰ ਉਥਾਨ ਵੇਲੇ ਔਰਤ ਦਾ ਪਤੀ ਹੋਵੇਗਾ [12:23]

Mark 12:24

ਯਿਸੂ ਨੇ ਸਦੂਕੀਆਂ ਨੂੰ ਉਹਨਾਂ ਦੀ ਭੁੱਲ ਦਾ ਕੀ ਕਾਰਨ ਦਿੱਤਾ ?

ਯਿਸੂ ਨੇ ਕਿਹਾ ਸਦੂਕੀ ਨਾ ਹੀ ਸ਼ਾਸਤਰ ਅਤੇ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਜਾਣਦੇ [12:24]

ਯਿਸੂ ਨੇ ਸਦੂਕੀਆਂ ਦੇ ਔਰਤ ਬਾਰੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ ?

ਯਿਸੂ ਨੇ ਕਿਹਾ ਪੁਨਰ ਉਥਾਨ ਵਿੱਚ ਆਦਮੀ ਅਤੇ ਔਰਤ ਵਿਆਹ ਨਹੀਂ ਕਰਨਗੇ ਪਰ ਦੂਤਾਂ ਜਿਹੇ ਹੋ ਜਾਣਗੇ [12:25]

Mark 12:26

ਯਿਸੂ ਨੇ ਸ਼ਾਸਤਰ ਵਿੱਚੋਂ ਕਿਵੇਂ ਦਿਖਾਇਆ ਕਿ ਇੱਥੇ ਇੱਕ ਪੁਨਰ ਉਥਾਨ ਹੈ?

ਯਿਸੂ ਨੇ ਮੂਸਾ ਦੀ ਪੋਥੀ ਵਿੱਚੋਂ ਆਖਿਆ ਜਿੱਥੇ ਪਰਮੇਸ਼ੁਰ ਕਹਿੰਦੇ ਹਨ ਕਿ ਉਹ ਅਬਰਾਹਮ,ਇਸਹਾਕ,ਯਾਕੂਬ ਦਾ ਪਰਮੇਸ਼ੁਰ ਹੈ ਅਤੇ ਉਸ ਸਾਰੇ ਜਿਹੜੇ ਹੁਣ ਵੀ ਜਿਉਂਦੇ ਹਨ [12:26-27]

Mark 12:28

ਯਿਸੂ ਨੇ ਕਿਸ ਹੁਕਮ ਨੂੰ ਸਭ ਤੋਂ ਵੱਡਾ ਕਿਹਾ ?

ਯਿਸੂ ਨੇ ਕਿਹਾ , ਸਭ ਤੋਂ ਵੱਡਾ ਹੁਕਮ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ,ਜਾਨ,ਬੁਧ, ਅਤੇ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਹੈ [12:29-30]

ਯਿਸੂ ਨੇ ਦੂਸਰਾ ਹੁਕਮ ਕਿਹੜਾ ਕਿਹਾ ?

ਯਿਸੂ ਨੇ ਕਿਹਾ, ਦੂਸਰਾ ਹੁਕਮ ਇਹ ਹੈ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ[12:31]

Mark 12:30

ਯਿਸੂ ਨੇ ਕੀ ਆਖਿਆ ਨਹੀਂ ਬੀਤੇਗਾ ਜਿੰਨ੍ਹਾਂ ਚਿਰ ਸਾਰੀਆਂ ਗੱਲਾਂ ਪੂਰੀਆਂ ਨਾ ਹੋ ਜਾਣ?

ਯਿਸੂ ਨੇ ਆਖਿਆ ਇਹ ਪੀੜ੍ਹੀ ਨਹੀਂ ਬੀਤੇਗੀ ਜਿੰਨ੍ਹਾਂ ਚਿਰ ਸਾਰੀਆਂ ਗੱਲਾਂ ਪੂਰੀਆਂ ਨਾ ਹੋ ਜਾਣ [13:30]

ਯਿਸੂ ਨੇ ਕੀ ਆਖਿਆ ਨਹੀਂ ਟਲਣਗੇ ?

ਯਿਸੂ ਨੇ ਆਖਿਆ ਉਸਦੇ ਬਚਨ ਕਦੇ ਨਹੀਂ ਟਲਣਗੇ [13:31]

ਯਿਸੂ ਨੇ ਕੀ ਆਖਿਆ ਇਹ ਸਭ ਕਦੋਂ ਹੋਵੇਗਾ ?

ਯਿਸੂ ਨੇ ਆਖਿਆ ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਕੇਵਲ ਪਿਤਾ [13:32]

Mark 12:32

None

Mark 12:35

ਯਿਸੂ ਨੇ ਉਪਦੇਸ਼ਕਾਂ ਨੂੰ ਦਾਉਦ ਦੇ ਬਾਰੇ ਕੀ ਪ੍ਰਸ਼ਨ ਪੁੱਛਿਆ ?

ਯਿਸੂ ਨੇ ਪੁੱਛਿਆਂ ਦਾਉਦ ਕਿਵੇਂ ਮਸੀਹ ਨੂੰ ਪ੍ਰਭੂ ਕਹਿ ਸਕਦਾ ਹੈ ਜਦੋਂ ਮਸੀਹ ਦਾਉਦ ਦਾ ਪੁੱਤਰ ਹੈ [12:35-37]

Mark 12:38

ਯਿਸੂ ਨੇ ਲੋਕਾਂ ਨੂੰ ਅਜਿਹਾ ਕਿਉਂ ਕਿਹਾ ਕੀ ਉਪਦੇਸ਼ਕਾਂ ਤੋਂ ਬਚੋ ?

ਯਿਸੂ ਨੇ ਕਿਹਾ ਕੀ ਇਹ ਉਪਦੇਸ਼ਕ ਮਨੁੱਖਾਂ ਤੋਂ ਆਦਰ ਚਾਹੁੰਦੇ , ਪਰ ਵਿਧਵਾਵਾਂ ਦੇ ਘਰਾਂ ਨੂੰ ਬਰਬਾਦ ਕਰਦੇ ਅਤੇ ਲੋਕ ਦਿਖਾਵੇ ਲਈ ਲੰਬੀਆਂ ਪ੍ਰਾਰਥਨਾਵਾਂ ਕਰਦੇ ਹਨ [ 12 :38-40]

Mark 12:41

None

Mark 12:43

ਯਿਸੂ ਨੇ ਕਿਉਂ ਕਿਹਾ ਜਿਹੜੇ ਦਾਨ ਪੇਟੀ ਵਿੱਚ ਪੈਸੇ ਪਾ ਰਹੇ ਸੀ ਉਹਨਾਂ ਵਿਚੋਂ ਕੰਗਾਲ ਵਿਧਵਾ ਨੇ ਸਭ ਤੋਂ ਵੱਧ ਦਿੱਤਾ ?

ਯਿਸੂ ਨੇ ਕਿਹਾ ਉਸਨੇ ਸਭ ਤੋਂ ਵੱਧ ਪੇਸਾ ਦਿੱਤਾ ਕਿਉਕਿ ਉਸਨੇ ਆਪਣੀ ਕਮੀ ਵਿੱਚੋਂ ਦਿੱਤਾ ਬਾਕੀਆਂ ਨੇ ਵਾਧੇ ਵਿੱਚੋਂ ਪਾਇਆ [12:44]

Mark 13

Mark 13:1

ਯਿਸੂ ਨੇ ਕੀ ਕਿਹਾ ਵਧੀਆ ਪੱਥਰਾਂ ਅਤੇ ਹੈਕਲ ਦੀ ਇਮਾਰਤ ਨਾਲ ਕੀ ਹੋਵੇਗਾ ?

ਯਿਸੂ ਨੇ ਕਿਹਾ ਇੱਥੇ ਪੱਥਰ ਉੱਪਰ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ [13:2]

Mark 13:3

ਚੇਲਿਆਂ ਨੇ ਯਿਸੂ ਦੇ ਕਹਿਣ ਤੋਂ ਬਾਅਦ ਕੀ ਪ੍ਰਸ਼ਨ ਕੀਤਾ ?

ਚੇਲਿਆਂ ਨੇ ਯਿਸੂ ਨੂੰ ਪੁੱਛਿਆ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਕੀ ਚਿੰਨ੍ਹ ਹੋਵੇਗਾ [13:4]

Mark 13:5

ਯਿਸੂ ਨੇ ਕਿਸ ਬਾਰੇ ਚੇਲਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ?

ਯਿਸੂ ਨੇ ਚੇਲਿਆਂ ਨੂੰ ਕਿਹਾ ਸਾਵਧਾਨ ਰਹੋ ਕੋਈ ਤੁਹਾਨੂੰ ਧੋਖੇ ਵਿੱਚ ਨਾ ਪਾਵੇ [13:5-6]

Mark 13:7

ਯਿਸੂ ਨੇ ਕੀ ਕਿਹਾ ਕਿ ਪੀੜਾ ਦੀ ਸੁਰੂਆਤ ਕਦੋਂ ਹੋਵੇਗੀ ?

ਯਿਸੂ ਨੇ ਕਿਹਾ ਲੜਾਈਆਂ,ਲੜਾਈਆਂ ਦੀਆਂ ਅਫਵਾਵਾਂ,ਭੂਚਾਲ ਅਤੇ ਅਕਾਲ ਪੀੜਾਵਾਂ ਦੀ ਸੁਰੂਆਤ ਹੋਵੇਗੀ[13:7-8]

Mark 13:9

ਯਿਸੂ ਨੇ ਕੀ ਕਿਹਾ ਚੇਲਿਆਂ ਨਾਲ ਕੀ ਹੋਵੇਗਾ ?

ਯਿਸੂ ਨੇ ਕਿਹਾ ਕਿ ਚੇਲਿਆਂ ਨੂੰ ਸਮਾਜਾਂ ਦੇ ਹਵਾਲੇ ਕਰਨਗੇ , ਸਮਾਜਾਂ ਵਿੱਚ ਮਾਰਨਗੇ, ਹਾਕਮਾਂ ਦੇ ਅੱਗੇ ਖੜੇ ਕਰਨਗੇ ਅਤੇ ਰਾਜਿਆਂ ਲਈ ਇੱਕ ਸਾਖੀ ਹੋਣਗੇ [13:9]

ਯਿਸੂ ਨੇ ਕੀ ਕਿਹਾ ਜੋ ਸਭ ਤੋਂ ਪਹਿਲਾਂ ਹੋਵੇਗਾ ?

ਯਿਸੂ ਨੇ ਕਿਹਾ ਖੁਸਖਬਰੀ ਦਾ ਪਰਚਾਰ ਸਭ ਤੋਂ ਪਹਿਲਾਂ ਸਾਰੀਆਂ ਜਾਤੀਆਂ ਵਿੱਚ ਪਰਚਾਰ ਕੀਤਾ ਜਾਵੇਗਾ [13:10]

Mark 13:11

ਯਿਸੂ ਨੇ ਕੀ ਕਿਹਾ ਪਰਿਵਾਰ ਦੇ ਮੈਬਰਾਂ ਵਿਚਕਾਰ ਕੀ ਹੋਵੇਗਾ ?

ਯਿਸੂ ਨੇ ਕਿਹਾ ਪਰਿਵਾਰ ਦਾ ਇੱਕ ਮੈਂਬਰ ਪਰਿਵਾਰ ਦੇ ਹੋਰਨਾਂ ਮੈਬਰਾਂ ਨੂੰ ਮੌਤ ਦੇ ਹਵਾਲੇ ਕਰੇਗਾ [13:12]

ਯਿਸੂ ਨੇ ਕਿਹਨਾਂ ਨੂੰ ਕਿਹਾ ਬਚਾਏ ਜਾਣਗੇ ?

ਯਿਸੂ ਨੇ ਕਿਹਾ ਜਿਹੜਾ ਅੰਤ ਤੱਕ ਸਹੇਗਾ ਸੋ ਹੀ ਬਚਾਇਆ ਜਾਵੇਗਾ [13:13]

Mark 13:14

ਯਿਸੂ ਨੇ ਕੀ ਕਿਹਾ ਯਹੂਦੀਆਂ ਦੇ ਵਿੱਚ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਖੜੀ ਦੇਖਣਗੇ ਤਾਂ ਕੀ ਕਰਨਗੇ ?

ਯਿਸੂ ਨੇ ਕੀ ਆਖਿਆ ਯਹੂਦੀਆਂਂ ਦੇ ਲੋਕ ਜਦੋਂ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਖੜੀ ਦੇਖਣਗੇ ਤਦ ਉਹ ਪਹਾੜਾਂ ਵੱਲ ਦੋੜਣਗੇ [13:14]

Mark 13:17

ਚੁਣਿਆ ਹੋਇਆ ਦੀ ਮੁਕਤੀ ਦੇ ਵਿਖੇ ਪ੍ਰਭੂ ਕੀ ਕਰੇਗਾ, ਇਸ ਬਾਰੇ ਯਿਸੂ ਨੇ ਕੀ ਆਖਿਆ ?

ਯਿਸੂ ਨੇ ਆਖਿਆ ਚੁਣਿਆ ਹੋਇਆ ਦੇ ਲਈ ਪ੍ਰਭੂ ਬਿਪਤਾ ਦੇ ਦਿਨ ਘਟਾਵੇਗਾ [13:20]

Mark 13:21

ਯਿਸੂ ਨੇ ਕਿਹਨਾਂ ਦੇ ਬਾਰੇ ਕਿਹਾ ਕਿ ਉਹ ਲੋਕਾਂ ਨੂੰ ਭੁਲਾਵੇ ਵਿੱਚ ਪਾਉਣਗੇ ?

ਯਿਸੂ ਨੇ ਆਖਿਆ ਕਿ ਝੂਠੇ ਮਸੀਹ ਅਤੇ ਝੂਠੇ ਨਬੀ ਲੋਕਾਂ ਨੂੰ ਭੁਲਾਵੇ ਵਿੱਚ ਪਾਉਣਗੇ [13:22]

Mark 13:24

ਅਕਾਸ਼ ਦੀਆਂ ਸ਼ਕਤੀਆਂ ਨਾਲ ਬਿਪਤਾ ਦੇ ਦਿਨਾਂ ਦੇ ਬਾਅਦ ਕੀ ਹੋਵੇਗਾ ?

ਸੂਰਜ ਅਤੇ ਚੰਨ ਹਨੇਰਾ ਹੋ ਜਾਣਗੇ, ਤਾਰੇ ਅਕਾਸ਼ ਤੋਂ ਡਿੱਗ ਜਾਣਗੇ, ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ [13:24-25]

ਲੋਕ ਬੱਦਲਾਂ ਉੱਤੇ ਕੀ ਦੇਖਣਗੇ ?

ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਿਮਾ ਵਿੱਚ ਬੱਦਲਾਂ ਉੱਤੇ ਆਉਂਦੇ ਦੇਖਣਗੇ [13:26]

ਮਨੁੱਖ ਦਾ ਪੁੱਤਰ ਕੀ ਕਰੇਗਾ ਜਦੋਂ ਉਹ ਆਵੇਗਾ ?

ਮਨੁੱਖ ਦਾ ਪੁੱਤਰ ਧਰਤੀ ਦੀਆਂ ਹੱਦਾਂ ਅਤੇ ਅਕਾਸ਼ ਦੀਆਂ ਹੱਦਾ ਵਿੱਚੋਂ ਆਪਣੇ ਚੁਣਿਆ ਹੋਇਆ ਨੂੰ ਇੱਕਠਆਂ ਕਰੇਗਾ [13:27]

Mark 13:28

None

Mark 13:33

ਯਿਸੂ ਨੇ ਆਪਣੇ ਆਉਣ ਦੇ ਬਾਰੇ ਆਪਣੇ ਚੇਲਿਆਂ ਨੂੰ ਕੀ ਹੁਕਮ ਦਿੱਤਾ ?

ਯਿਸੂ ਨੇ ਕਿਹਾ ਖ਼ਬਰਦਾਰ ਅਤੇ ਜਾਗਦੇ ਰਹੋ [13:33,35,37]

Mark 13:35

None

Mark 14

Mark 14:1

ਪ੍ਰਧਾਨ ਜਾਜਕ ਅਤੇ ਉਪਦੇਸ਼ਕ ਕੀ ਕਰਨ ਲਈ ਵਿਚਾਰ ਕਰ ਰਹੇ ਸੀ ?

ਉਹ ਯਿਸੂ ਨੂੰ ਕਿਵੇਂ ਫੜਨ ਅਤੇ ਉਸਨੂੰ ਮਾਰਨ ਦਾ ਵਿਚਾਰ ਕਰ ਰਹੇ ਸੀ [14:1]

ਪ੍ਰਧਾਨ ਜਾਜਕ ਅਤੇ ਉਪਦੇਸ਼ਕ ਇਹ ਸਭ ਪਤੀਰੀ ਰੋਟੀ ਦੇ ਤਿਉਹਾਰ ਤੇ ਕਿਉਂ ਨਹੀਂ ਕਰਨਾ ਚਾਹੁਦੇ ਸੀ ?

ਉਹ ਚਿੰਤਾ ਵਿੱਚ ਸੀ ਕਿ ਲੋਕ ਦੇ ਵਿੱਚ ਕੀਤੇ ਬਲਵਾ ਨਾ ਹੋ ਜਾਵੇ [14:2]

Mark 14:3

ਔਰਤ ਨੇ ਕੀ ਕੀਤਾ ਜਦੋਂ ਯਿਸੂ ਸ਼ਮੁਊਨ ਕੋੜ੍ਹੀ ਦੇ ਘਰ ਵਿੱਚ ਸੀ ?

ਔਰਤ ਨੇ ਮਹਿੰਗੇ ਮੁੱਲ ਦੇ ਅਤਰ ਦੀ ਸ਼ੀਸ਼ੀ ਖੋਲੀ ਅਤੇ ਯਿਸੂ ਦੇ ਸਿਰ ਉੱਤੇ ਡੋਲ ਦਿੱਤੀ [14:3]

ਉਹਨਾਂ ਵਿਚੋਂ ਕੁਝ ਨੇ ਔਰਤ ਨੂੰ ਕਿਉਂ ਝਿੜਕਿਆ ?

ਕੁਝ ਨੇ ਔਰਤ ਨੂੰ ਅਤਰ ਨੂੰ ਵੇਚ ਕੇ ਪੈਸੇ ਗਰੀਬਾਂ ਵਿੱਚ ਨਾ ਵੰਡਣ ਲਈ ਝਿੜਕਿਆ [14:5]

Mark 14:6

ਯਿਸੂ ਨੇ ਕੀ ਆਖਿਆ,ਜੋ ਔਰਤ ਨੇ ਉਸਦੇ ਲਈ ਕੀਤਾ?

ਯਿਸੂ ਨੇ ਆਖਿਆ ਔਰਤ ਨੇ ਮੇਰੇ ਦਫਨਾਉਣ ਲਈ ਸਰੀਰ ਨੂੰ ਮਸਹ ਕੀਤਾ ਹੈ [14:5]

ਉਸ ਔਰਤ ਦੇ ਕੀਤੇ ਇਸ ਕੰਮ ਦੇ ਲਈ ਯਿਸੂ ਨੇ ਕੀ ਵਾਇਦਾ ਕੀਤਾ ?

ਯਿਸੂ ਨੇ ਵਾਇਦਾ ਕੀਤਾ ਜਿੱਥੇ ਵੀ ਖੁਸਖਬਰੀ ਦਾ ਪਰਚਾਰ ਕੀਤਾ ਜਾਵੇਗਾ ਜੋ ਇਸ ਔਰਤ ਨੇ ਕੀਤਾ ਯਾਦਗਾਰੀ ਦੇ ਤੋਂਰ ਤੇ ਬੋਲਿਆ ਜਾਵੇਗਾ [14:9]

Mark 14:10

ਯਹੂਦਾ ਇਸਕਰਿਯੋਤੀ ਪ੍ਰਧਾਨ ਜਾਜਕਾਂ ਦੇ ਕੋਲ ਕਿਉਂ ਗਿਆ ?

ਉ.ਯਹੂਦਾ ਇਸਕਰਿਯੋਤੀ ਪ੍ਰਧਾਨ ਜਾਜਕਾਂ ਦੇ ਕੋਲ ਚਲਿਆ ਗਿਆ ਤਾਂ ਜੋ ਉਹ ਯਿਸੂ ਨੂੰ ਫੜਵਾ ਸਕੇ [14:10]

Mark 14:12

ਚੇਲਿਆਂ ਨੇ ਪਸਾਹ ਦੀ ਰੋਟੀ ਖਾਣ ਲਈ ਜਗ੍ਹਾ ਕਿਵੇਂ ਲੱਭੀ?

ਯਿਸੂ ਨੇ ਉਹਨਾਂ ਨੂੰ ਆਖਿਆ, ਸ਼ਹਿਰ ਵਿੱਚ ਜਾਉ ਅਤੇ ਇੱਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ | ਉਸਦੇ ਮਗਰ ਤੁਰ ਪਓ, ਅਤੇ ਉਸਨੂੰ ਪੁੱਛੋ ਉਹ ਕਮਰਾ ਕਿੱਥੇ ਹੈ ਜਿੱਥੇ ਉਹ ਪਸਾਹ ਦੀ ਰੋਟੀ ਖਾਣਗੇ [14:12-14]

Mark 14:15

None

Mark 14:17

ਜਦੋਂ ਉਹ ਮੇਜ ਉੱਤੇ ਬੈਠੇ ਖਾਂਦੇ ਸਨ ਤਦ ਯਿਸੂ ਨੇ ਕੀ ਆਖਿਆ ?

ਯਿਸੂ ਨੇ ਆਖਿਆ ਚੇਲਿਆਂ ਵਿੱਚੋਂ ਜਿਹੜਾ ਮੇਰੇ ਨਾਲ ਖਾਂਧਾ ਹੈ ਉਹ ਮੈਨੂੰ ਫੜਵਾਵੇਗਾ [14:18]

Mark 14:20

ਯਿਸੂ ਨੇ ਕਿਸ ਚੇਲੇ ਬਾਰੇ ਆਖਿਆ ਜੋ ਉਸਨੂੰ ਫੜਾਏਗਾ?

ਯਿਸੂ ਨੇ ਆਖਿਆ ਜਿਹੜਾ ਚੇਲਾ ਮੇਰੇ ਕਟੋਰੇ ਵਿੱਚ ਰੋਟੀ ਡੋਬਦਾ ਹੈ ਉਹ ਉਸਨੂੰ ਫੜਾਏਗਾ [14:20]

ਜਿਹੜਾ ਚੇਲਾ ਫੜਵਾਏਗਾ ਉਸਦੇ ਬਾਰੇ ਯਿਸੂ ਨੇ ਕੀ ਆਖਿਆ ?

ਯਿਸੂ ਨੇ ਆਖਿਆ ਉਹਦੇ ਲਈ ਚੰਗਾ ਹੁੰਦਾ ਜੇ ਉਹ ਨਾ ਜੰਮਦਾ [14:21]

Mark 14:22

ਜਦੋਂ ਯਿਸੂ ਨੇ ਚੇਲਿਆਂ ਨੂੰ ਰੋਟੀ ਤੋਂੜ ਕੇ ਦਿੱਤੀ ਤਾਂ ਕੀ ਆਖਿਆ ?

ਯਿਸੂ ਨੇ ਆਖਿਆ, ਇਸਨੂੰ ਲਓ ,ਇਹ ਮੇਰਾ ਸਰੀਰ ਹੈ [14:22]

ਜਦੋਂ ਯਿਸੂ ਨੇ ਚੇਲਿਆਂ ਨੂੰ ਪਿਆਲਾ ਦਿੱਤਾ ਤਾਂ ਕੀ ਆਖਿਆ ?

ਯਿਸੂ ਨੇ ਆਖਿਆ, ਇਹ ਮੇਰੇ ਨੇਮ ਦਾ ਲਹੂ ਹੈ , ਇਹ ਲਹੂ ਜੋ ਬਹੁਤਿਆਂ ਲਈ ਵਹਾਇਆ ਜਾਂਦਾ ਹੈ [14:24]

ਯਿਸੂ ਨੇ ਕੀ ਆਖਿਆ ਕਿ ਜਦੋਂ ਉਹ ਇਸ ਪਿਆਲੇ ਵਿੱਚੋਂ ਫਿਰ ਪੀਵੇਗਾ ?

ਯਿਸੂ ਨੇ ਆਖਿਆ ਉਹ ਅੰਗੂਰ ਦਾ ਰਸ ਪਰਮੇਸ਼ੁਰ ਦੇ ਰਾਜ ਵਿੱਚ ਨਵਾ ਪੀਵੇਗਾ [14:25]

Mark 14:26

ਜੇਤੂਨ ਦੇ ਪਹਾੜ ਉੱਤੇ ਯਿਸੂ ਨੇ ਆਪਣੇ ਚੇਲਿਆਂ ਬਾਰੇ ਕੀ ਭਵਿੱਖਬਾਣੀ ਕੀਤੀ ?

ਯਿਸੂ ਨੇ ਆਖਿਆ ਕਿ ਉਸਦੇ ਸਾਰੇ ਚੇਲੇ ਉਸ ਕਾਰਨ ਠੋਕਰ ਖਾਣਗੇ [14:27]

Mark 14:28

None

Mark 14:30

ਜਦੋ ਪਤਰਸ ਨੇ ਕਿਹਾ ਕਿ ਕਦੇ ਵੀ ਠੋਕਰ ਨਹੀਂ ਖਾਵੇਗਾ ਤਦ ਯਿਸੂ ਨੇ ਪਤਰਸ ਨੂੰ ਕੀ ਆਖਿਆ ?

ਯਿਸੂ ਨੇ ਆਖਿਆ ਪਤਰਸ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ , ਪਤਰਸ ਤਿੰਨ ਵਾਰ ਯਿਸੂ ਦਾ ਇਨਕਾਰ ਕਰੇਗਾ [14:30]

Mark 14:32

ਜਦੋ ਯਿਸੂ ਪ੍ਰਾਰਥਨਾ ਕਰਨ ਲਈ ਗਿਆ ਉਸਨੇ ਤਿੰਨ ਚੇਲਿਆਂ ਨੂੰ ਕੀ ਆਖਿਆ ?

ਯਿਸੂ ਨੇ ਉਹਨਾਂ ਨੂੰ ਉੱਥੇ ਬੇਠੇ ਰਹਿਣ ਲਈ ਆਖਿਆ [14:32-43]

Mark 14:35

ਯਿਸੂ ਨੇ ਕਿਸ ਗੱਲ ਲਈ ਪ੍ਰਾਰਥਨਾ ਕੀਤੀ ?

ਯਿਸੂ ਨੇ ਪ੍ਰਾਰਥਨਾ ਕੀਤੀ ਕਿ ਇਹ ਸਮਾਂ ਮੇਰੇ ਤੋਂ ਟਲ ਜਾਵੇ [14:35]

ਪਿਤਾ ਅੱਗੇ ਪ੍ਰਾਰਥਨਾ ਵਿੱਚ ਉੱਤਰ ਦੇ ਤੌਰ ਤੇ ਯਿਸੂ ਕੀ ਸਵੀਕਾਰ ਕਰਨ ਲਈ ਤਿਆਰ ਸੀ ?

ਯਿਸੂ ਜੋ ਪਿਤਾ ਦੀ ਮਰਜ਼ੀ ਉਸ ਦੇ ਲਈ ਸੀ ਉਸਨੂੰ ਸਵੀਕਾਰ ਕਰਨ ਲਈ ਤਿਆਰ ਸੀ [14:36]

Mark 14:37

ਜਦੋ ਯਿਸੂ ਵਾਪਸ ਤਿੰਨ ਚੇਲਿਆਂ ਕੋਲ ਆਇਆ ਤਾ ਕੀ ਵੇਖਿਆ ?

ਯਿਸੂ ਨੇ ਤਿੰਨਾਂ ਚੇਲਿਆਂ ਨੂੰ ਸੌਦਿਆ ਵੇਖਿਆ [14:37]

Mark 14:40

ਦੂਜੀ ਵਾਰ ਜਦੋ ਯਿਸੂ ਪ੍ਰਾਰਥਨਾ ਤੋਂ ਆਇਆ ਤਾਂ ਕੀ ਵੇਖਿਆ ?

ਯਿਸੂ ਨੇ ਤਿੰਨਾਂ ਚੇਲਿਆਂ ਨੂੰ ਸੋਦਿਆ ਵੇਖਿਆ [14:40]

ਤੀਜੀ ਵਾਰ ਜਦੋ ਯਿਸੂ ਪ੍ਰਾਰਥਨਾ ਤੋਂ ਆਇਆ ਤਾਂ ਕੀ ਵੇਖਿਆ ?

ਯਿਸੂ ਨੇ ਤਿੰਨਾਂ ਚੇਲਿਆਂ ਨੂੰ ਸੋਦਿਆ ਵੇਖਿਆ [14:41]

Mark 14:43

ਯਹੂਦਾ ਨੇ ਸਿਪਾਹੀਆਂ ਨੂੰ ਯਿਸੂ ਨੂੰ ਫੜਾਉਣ ਦੇ ਲਈ ਕੀ ਨਿਸ਼ਾਨੀ ਦਿੱਤੀ ?

ਯਹੂਦਾ ਨੇ ਯਿਸੂ ਨੂੰ ਚੁੰਮ ਕੇ ਦੱਸਿਆ ਕਿ ਕੋਣ ਯਿਸੂ ਹੈ [14:44-45]

Mark 14:47

ਯਿਸੂ ਨੇ ਆਪਣੇ ਫੜੇ ਜਾਣ ਦੇ ਵਿਖੇ ਕਿਹੜੀਆਂ ਲਿਖਤਾ ਦੇ ਪੂਰਾ ਹੋਣ ਵਾਰੇ ਲਿਖਿਆ ?

ਯਿਸੂ ਨੇ ਆਖਿਆ ਲਿਖਤ ਪੂਰੀ ਹੋ ਗਈ ਕਿਉਂ ਜੋ ਉਹ ਉਸਨੂੰ ਤਲਵਾਰਾਂ ਅਤੇ ਡਾਂਗਾ ਫੜੀ ਡਾਕੂਆ ਵਾਂਗ ਫੜਨ ਨਿਕਲੇ [14:48-49]

ਜਦੋਂ ਯਿਸੂ ਨੂੰ ਫੜ ਲਿਆ ਗਿਆ ਤਾਂ ਉਸਦੇ ਸਾਥੀਆਂ ਨੇ ਕੀ ਕੀਤਾ ?

ਜੋ ਯਿਸੂ ਦੇ ਨਾਲ ਸਨ ਉਹਨੂੰ ਛੱਡ ਕੇ ਭਜ ਗਏ [14:50]

Mark 14:51

ਜਿਹੜਾ ਜਵਾਨ ਯਿਸੂ ਦੇ ਪਿੱਛੇ ਚੱਲਦਾ ਸੀ, ਯਿਸੂ ਦੇ ਫੜੇ ਜਾਣ ਦੇ ਮਗਰੋ ਉਸਨੇ ਕੀ ਕੀਤਾ ?

ਉਹ ਜਵਾਨ ਆਪਣਾ ਪਰਨਾ ਛੱਡ ਕੇ ਨੰਗਾ ਭੱਜ ਗਿਆ [14:51-52]

Mark 14:53

ਪਤਰਸ ਕਿੱਥੇ ਸੀ ਜਦੋਂ ਯਿਸੂ ਨੂੰ ਪ੍ਰਧਾਨ ਜਾਜਕ ਦੇ ਪੇਸ਼ ਕੀਤਾ ਗਿਆ ?

ਪਤਰਸ ਸਿਪਾਹੀਆਂ ਵਿੱਚ ਬੈਠ ਕੇ ਅੱਗ ਸੇਕ ਰਿਹਾ ਸੀ [14:53-54]

Mark 14:55

ਯਿਸੂ ਦੇ ਖਿਲਾਫ਼ ਜੋ ਗਵਾਹੀ ਸਭਾ ਵਿੱਚ ਦਿੱਤੀ ਗਈ ਉਸ ਵਿੱਚ ਕੀ ਕਮੀ ਸੀ ?

ਯਿਸੂ ਦੇ ਵਿਰੁਧ ਦਿੱਤੀ ਗਈ ਗਵਾਹੀ ਝੂਠੀ ਸੀ ਅਤੇ ਮੇਲ ਨਾ ਖਾਦੀ [14:55-59]

Mark 14:57

None

Mark 14:60

ਪ੍ਰਧਾਨ ਜਾਜਕ ਨੇ ਯਿਸੂ ਕੋਣ ਹੈ ਬਾਰੇ ਯਿਸੂ ਨੂੰ ਕੀ ਪ੍ਰਸ਼ਨ ਪੁੱਛਿਆ ?

ਪ੍ਰਧਾਨ ਜਾਜਕ ਨੇ ਯਿਸੂ ਨੂੰ ਪੁੱਛਿਆ ਕੀ ਤੂੰ ਉਹ ਮਸੀਹ ਪਰਮਧੰਨ ਦਾ ਪੁੱਤਰ ਹੈ [14:61]

ਯਿਸੂ ਨੇ ਪ੍ਰਧਾਨ ਜਾਜਕ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ ?

ਯਿਸੂ ਨੇ ਉੱਤਰ ਦਿੱਤਾ ਕਿ ਉਹ ਮਸੀਹ ਪਰਮਧੰਨ ਦਾ ਪੁੱਤਰ ਹੈ [14:62]

Mark 14:63

ਯਿਸੂ ਦਾ ਉੱਤਰ ਸੁਣਨ ਤੋਂ ਬਾਅਦ,ਪ੍ਰਧਾਨ ਜਾਜਕ ਨੇ ਕੀ ਕਿਹਾ ਯਿਸੂ ਕੀ ਬੋਲਦਾ ਹੈ ?

ਪ੍ਰਧਾਨ ਜਾਜਕ ਨੇ ਕਿਹਾ ਯਿਸੂ ਕੁਫ਼ਰ ਬਕਦਾ ਹੈ [14:64]

ਜਦੋਂ ਉਹਨਾਂ ਯਿਸੂ ਉਤੇ ਮੌਤ ਦੀ ਸਜ਼ਾ ਸੁਣਾਈ ਤਦ ਉਹਨਾਂ ਨੇ ਯਿਸੂ ਨਾਲ ਕੀਤਾ ?

ਉਹਨਾਂ ਉਸ ਉਤੇ ਥੁਕਿਆ, ਮਾਰਿਆ ਅਤੇ ਕੋੜੇ ਮਾਰੇ [14:65 ]

Mark 14:66

ਪਤਰਸ ਨੇ ਗੋਲੀ ਨੂੰ ਕੀ ਉੱਤਰ ਦਿੱਤਾ ਜਿਸਨੇ ਕਿਹਾ ਕਿ ਪਤਰਸ ਯਿਸੂ ਦੇ ਨਾਲ ਸੀ ?

ਪਤਰਸ ਨੇ ਉੱਤਰ ਦਿੱਤਾ ਕਿ ਉਹ ਨਹੀਂ ਜਾਣਦਾ ਅਤੇ ਨਹੀਂ ਸਮਝਦਾ ਲੜਕੀ ਕਿਸ ਬਾਰੇ ਗੱਲ ਕਰੀ ਹੈ [14:66-68]

Mark 14:69

None

Mark 14:71

ਪਤਰਸ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਸਨੇ ਕਿਹਾ ਕੀ ਤੂੰ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਹੈ ?

ਪਤਰਸ ਸਹੁੰ ਖਾਣ ਅਤੇ ਆਪਣੇ ਆਪ ਨੂੰ ਸਰਾਪ ਦੇਣ ਲੱਗਾ ਕਿ ਉਹ ਯਿਸੂ ਨੂੰ ਨਹੀਂ ਜਾਣਦਾ [14:71]

ਪਤਰਸ ਦੇ ਤੀਜੀ ਵਾਰੀ ਉੱਤਰ ਦੇਣ ਤੋਂ ਬਾਅਦ ਕੀ ਹੋਇਆ ?

ਪਤਰਸ ਦੇ ਤੀਜੀ ਵਾਰੀ ਉੱਤਰ ਦੇਣ ਤੋਂ ਬਾਅਦ ਮੁਰਗੇ ਨੇ ਦੋ ਵਾਰੀ ਬਾਂਗ ਦਿੱਤੀ [14:72]

ਪਤਰਸ ਨੇ ਬਾਅਦ ਵਿੱਚ ਕੀ ਕੀਤਾ, ਜਦ ਉਹ ਨੇ ਮੁਰਗੇ ਦੀ ਬਾਂਗ ਸੁਣੀ ?

ਪਤਰਸ ਦੇ ਮੁਰਗੇ ਦੀ ਬਾਂਗ ਸੁਣਨ ਤੋਂ ਬਾਅਦ ਪਤਰਸ ਦਾ ਮਨ ਟੁਟ ਗਿਆ ਅਤੇ ਰੋਇਆ [14:72]

Mark 15

Mark 15:1

ਸਵੇਰ ਹੁੰਦੇ ਹੀ ਪ੍ਰਧਾਨ ਜਾਜਕਾਂ ਨੇ ਯਿਸੂ ਨਾਲ ਕੀ ਕੀਤਾ ?

ਸਵੇਰ ਵੇਲੇ ਉਹਨਾਂ ਨੇ ਯਿਸੂ ਨੂੰ ਬੰਨ੍ਹਿਆ ਅਤੇ ਪਿਲਾਤੁਸ ਦੇ ਹਵਾਲੇ ਕਰ ਦਿੱਤਾ [15:1]

Mark 15:4

ਪ੍ਰਧਾਨ ਜਾਜਕਾਂ ਦੇ ਵੱਲੋ ਯਿਸੂ ਦੇ ਵਿਰੋਧ ਵਿੱਚ ਬਹੁਤ ਦੋਸ਼ ਲਾਏ, ਪਿਲਾਤੁਸ ਯਿਸੂ ਬਾਰੇ ਕਿਉਂ ਹੈਰਾਨ ਹੋ ਗਿਆ ?

ਪਿਲਾਤੁਸ ਹੈਰਾਨ ਹੋਇਆ ਕਿ ਯਿਸੂ ਨੇ ਉਹਨਾਂ ਨੂੰ ਕੋਈ ਉੱਤਰ ਨਹੀਂ ਦਿੱਤਾ [15:5]

Mark 15:6

ਪਿਲਾਤੁਸ ਅਕਸਰ ਭੀੜ ਦੇ ਲਈ ਤਿਉਹਾਰ ਦੇ ਸਮੇਂ ਕੀ ਕਰਦਾ ਸੀ ?

ਪਿਲਾਤੁਸ ਅਕਸਰ ਭੀੜ ਦੇ ਲਈ ਇੱਕ ਕੈਦੀ ਨੂੰ ਆਜਾਦ ਕਰਦਾ ਸੀ ਉਹ ਜਿਸ ਦੀ ਅਰਜ਼ ਤਿਉਹਾਰ ਦੇ ਸਮੇਂ ਕਰਦੇ ਸੀ [15:6]

Mark 15:9

ਪਿਲਾਤੁਸ ਲੋਕਾਂ ਦੇ ਲਈ ਯਿਸੂ ਨੂੰ ਕਿਉਂ ਛੱਡਣਾ ਚਾਹੁੰਦਾ ਸੀ ?

ਪਿਲਾਤੁਸ ਜਾਣਦਾ ਸੀ ਕਿ ਪ੍ਰਧਾਨ ਜਾਜਕਾਂ ਨੇ ਵੈਰ ਕਰਕੇ ਯਿਸੂ ਨੂੰ ਉਸਦੇ ਹੱਥ ਕੀਤਾ ਹੈ [15:10]

ਭੀੜ ਕਿਸ ਨੂੰ ਛਡਾਉਣ ਲਈ ਰੋਲਾ ਪਾ ਰਹੀ ਸੀ ਅਤੇ ਉਸਨੇ ਕੀ ਕੀਤਾ ਸੀ ਕਿ ਉਹ ਜੇਲ ਵਿੱਚ ਸੀ ?

ਭੀੜ ਬੱਰਬਾਸ ਨੂੰ ਛਡਾਉਣ ਲਈ ਰੋਲਾ ਪਾ ਰਹੀ ਸੀ, ਉਹ ਇੱਕ ਖੂਨੀ ਸੀ [15:7,11]

Mark 15:12

ਭੀੜ ਨੇ ਕੀ ਕਿਹਾ ਯਹੂਦੀਆਂ ਦੇ ਰਾਜੇ ਨਾਲ ਕੀ ਕੀਤਾ ਜਾਵੇ ?

ਭੀੜ ਨੇ ਕਿਹਾ ਕਿ ਯਹੂਦੀਆਂ ਦੇ ਰਾਜੇ ਨੂੰ ਸਲੀਬ ਦਿੱਤੀ ਜਾਵੇ [15:12-14]

Mark 15:14

None

Mark 15:16

ਸਿਪਾਹੀਆਂ ਦੇ ਜਥੇ ਨੇ ਯਿਸੂ ਨੂੰ ਕਿਵੇਂ ਕੱਪੜੇ ਪਹਿਨਾਏ?

ਸਿਪਾਹੀਆਂ ਨੇ ਯਿਸੂ ਉੱਤੇ ਜਾਮਨੀ ਚੋਗਾ ਪਾਇਆ ਅਤੇ ਉਸਨੂੰ ਇੱਕ ਕੰਡਿਆ ਦਾ ਤਾਜ ਪਾਇਆ [15:17]

Mark 15:19

ਯਿਸੂ ਦੀ ਸਲੀਬ ਕਿਸ ਨੇ ਚੁੱਕੀ ?

ਇੱਕ ਲੰਘਦੇ ਹੋਏ,ਸ਼ਮਊਨ ਕੁਰੇਨੀ, ਨੂੰ ਯਿਸੂ ਦੀ ਸਲੀਬ ਚੁੱਕਣ ਲਈ ਕਿਹਾ ਗਿਆ [15:21]

Mark 15:22

ਉਸ ਥਾਂ ਦਾ ਨਾਮ ਕੀ ਹੈ, ਜਿੱਥੇ ਸਿਪਾਹੀ ਯਿਸੂ ਨੂੰ ਸਲੀਬ ਦੇਣ ਲਈ ਲੈ ਗਏ ?

ਉਸ ਥਾਂ ਦਾ ਨਾਮ ਗਲਗਥਾ ਹੈ ਜਿਸਦਾ ਮਤਲਬ ਹੈ ਖੋਪੜੀ ਦੀ ਥਾਂ [15:22]

ਸਿਪਾਹੀਆਂ ਨੇ ਯਿਸੂ ਦੇ ਕੱਪੜਿਆ ਨਾਲ ਕੀ ਕੀਤਾ ?

ਸਿਪਾਹੀਆਂ ਨੇ ਯਿਸੂ ਦੇ ਕੱਪੜੇ ਵੰਡ ਲਏ [15:24]

Mark 15:25

ਸਿਪਾਹੀਆਂ ਨੇ ਯਿਸੂ ਦੇ ਵਿਰੁੱਧ ਦੋਸ਼ ਪੱਤ੍ਰੀ ਤੇ ਚਿੰਨ ਦੇ ਲਈ ਕੀ ਲਿਖਿਆ ?

ਸਿਪਾਹੀਆਂ ਨੇ ,ਯਹੂਦੀਆਂ ਦਾ ਰਾਜਾ ਚਿੰਨ੍ਹ ਦੇ ਲਈ ਲਿਖਿਆ [15:26]

Mark 15:29

ਉਹ ਜਿਹੜੇ ਲੰਘ ਰਹੇ ਸੀ ਯਿਸੂ ਨੂੰ ਕੀ ਕਰਨ ਲਈ ਕਹਿ ਰਹੇ ਸੀ ?

ਉਹ ਜਿਹੜੇ ਉਥੋ ਲੰਘ ਰਹੇ ਦੀ ਯਿਸੂ ਨੂੰ ਖੁਦ ਨੂੰ ਬਚਾਉਣ ਅਤੇ ਸਲੀਬ ਤੋਂ ਹੇਠਾ ਆਉਣ ਲਈ ਕਹਿ ਰਹੇ ਸੀ [15:29-30]

Mark 15:31

ਮਹਾਂ ਜਾਜਕ ਨੇ ਯਿਸੂ ਨੂੰ ਕੀ ਕਰਨ ਲਈ ਕਿਹਾ ਕਿ ਉਹ ਵਿਸ਼ਵਾਸ ਕਰਨਗੇ ?

ਮਹਾਂ ਜਾਜਕ ਨੇ ਕਿਹਾ ਕਿ ਯਿਸੂ ਸਲੀਬ ਤੋਂ ਹੇਠਾ ਆ ਜਾ ਫਿਰ ਅਸੀਂ ਵਿਸ਼ਵਾਸ ਕਰਾਗੇ[15:31-32]

ਮਹਾਂ ਜਾਜਕ ਨੇ ਯਿਸੂ ਲਈ ਖਿਤਾਬ ਵਰਤਿਆ ਤਾਂ ਜੋ ਉਹ ਉਸਦਾ ਮਜਾਕ ਉਡਾਉਣ ?

ਮਹਾਂ ਜਾਜਕ ਨੇ ਯਿਸੂ ਨੂੰ ਯਿਸੂ ਮਸੀਹ ਅਤੇ ਇਸਰਾਏਲ ਦਾ ਰਾਜਾ ਕਿਹਾ [15:32]

Mark 15:33

ਛੇਵੇ ਪਹਿਰ ਵਿੱਚ ਕੀ ਹੋਇਆ ?

ਛੇਵੇ ਪਹਿਰ ਵਿੱਚ ਸਾਰੇ ਇਲਾਕੇ ਉੱਤੇ ਹਨੇਰਾ ਛਾ ਗਿਆ [15:33]

ਯਿਸੂ ਨੋਵੇ ਪਹਿਰ ਵਿੱਚ ਕੀ ਕਹਿ ਕੇ ਚਿਲਾਇਆ ?

ਯਿਸੂ ਚਿਲਾਇਆ , ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ ਤੂੰ ਮੈਨੂੰ ਕਿਉ ਛੱਡ ਦਿੱਤਾ ? [15:34]

Mark 15:36

ਯਿਸੂ ਨੇ ਮਰਨ ਤੋਂ ਪਹਿਲਾਂ ਕੀ ਕੀਤਾ ?

ਉਹਦੇ ਮਰਨ ਤੋਂ ਪਹਿਲਾਂ ਂ , ਯਿਸੂ ਉਚੀ ਆਵਾਜ਼ ਨਾਲ ਚਿਲਾਇਆ [15:37]

ਜਦੋਂ ਯਿਸੂ ਮਰ ਗਿਆ ਹੈਕਲ ਵਿੱਚ ਕੀ ਹੋਇਆ ?

ਉ.ਜਦੋਂ ਯਿਸੂ ਮਰਿਆ ਹੈਕਲ ਦਾ ਪੜਦਾ ਉੱਪਰੋ ਹੇਠਾ ਤੱਕ ਦੋ ਹੋ ਗਿਆ [15:38]

Mark 15:39

ਸੂਬੇਦਾਰ ਨੇ ਕੀ ਗਵਾਹੀ ਦਿੱਤੀ ਜਦੋਂ ਉਸਨੇ ਨੇ ਦੇਖਿਆ ਯਿਸੂ ਕਿਵੇਂ ਮਰਿਆ ?

ਉ, ਸੂਬੇਦਾਰ ਨੇ ਗਵਾਹੀ ਦਿੱਤੀ ਸਚ ਮੁਚ ਇਹ ਮਨੁੱਖ ਪਰਮੇਸ਼ੁਰ ਦਾ ਪੁੱਤਰ ਸੀ [15:39]

Mark 15:42

ਕਿਹੜੇ ਦਿਨ ਯਿਸੂ ਮਰਿਆ ?

ਸਬਤ ਤੋਂ ਇੱਕ ਦਿਨ ਪਹਿਲਾਂ ਯਿਸੂ ਮਰਿਆ [15:42]

Mark 15:45

ਅਰਿਮਥੈਆ ਦੇ ਯੂਸਫ ਨੇ ਯਿਸੂ ਦੇ ਮਰਨ ਤੋਂ ਬਾਅਦ ਕੀ ਕੀਤਾ ?

ਅਰਿਮਥੈਆ ਦੇ ਯੂਸਫ ਨੇ ਯਿਸੂ ਦੇ ਸਰੀਰ ਬਾਰੇ ਪਿਲਾਤੁਸ ਤੋਂ ਮੰਗਿਆ, ਉਸਨੂੰ ਸਲੀਬ ਤੋਂ ਉਤਾਰਿਆ, ਉਸਨੂੰ ਮਹੀਨ ਕੱਪੜੇ ਵਿੱਚ ਵਲੇਟਿਆ ਅਤੇ ਉਸਨੂੰ ਇੱਕ ਕਬਰ ਵਿੱਚ ਰੱਖ ਦਿੱਤਾ ਕਬਰ ਦੇ ਮੂੰਹ ਦੇ ਅੱਗੇ ਪੱਥਰ ਰੋੜ੍ਹ ਦਿੱਤਾ [15:43,46]

Mark 16

Mark 16:1

ਔਰਤਾਂ ਕਦੋਂ ਯਿਸੂ ਦੀ ਕਬਰ ਤੇ ਉਸ ਦੇ ਸਰੀਰ ਨੂੰ ਮਲਨ ਲਈ ਗਈਆਂ?

ਔਰਤਾਂ ਹਫਤੇ ਦੇ ਪਹਿਲੇ ਦਿਨ ਸੂਰਜ ਚੜਦੇ ਹੀ ਕਬਰ ਤੇ ਗਈਆਂ [16:2]

Mark 16:3

ਔਰਤਾਂ ਕਿਵੇਂ ਕਬਰ ਵਿੱਚ ਗਈਆਂ ਜਦ ਕਿ ਉੱਥੇ ਇੱਕ ਭਾਰਾ ਪੱਥਰ ਮੂੰਹ ਤੇ ਰਖਿਆ ਗਿਆ ਸੀ ?

ਕਿਸੇ ਨੇ ਭਾਰਾ ਪੱਥਰ ਰੇੜ੍ਹ ਕੇ ਮੂੰਹ ਤੋਂ ਪਰੇ ਕਰ ਦਿੱਤਾ [16:4]

Mark 16:5

ਔਰਤਾਂ ਨੇ ਕੀ ਦੇਖਿਆ ਜਦੋਂ ਉਹ ਕਬਰ ਦੇ ਅੰਦਰ ਗਈਆਂ ?

ਔਰਤਾਂ ਨੇ ਇੱਕ ਜਵਾਨ ਨੂੰ ਚਿੱਟੇ ਕੱਪੜੇ ਪਹਿਨੀ ਸੱਜੇ ਪਾਸੇ ਬੈਠੇ ਦੇਖਿਆ [16:5]

ਜਵਾਨ ਲੜਕੇ ਨੇ ਯਿਸੂ ਬਾਰੇ ਕੀ ਕਿਹਾ ?

ਜਵਾਨ ਲੜਕੇ ਨੇ ਕਿਹਾ ਯਿਸੂ ਜਿਉਂਦਾ ਹੋ ਗਿਆ ਹੈ ਅਤੇ ਇੱਥੇ ਨਹੀਂ ਹੈ [16:6]

ਜਵਾਨ ਲੜਕੇ ਨੇ ਕਿੱਥੇ ਕਿਹਾ ਚੇਲੇ ਯਿਸੂ ਨੂੰ ਮਿਲਣਗੇ ?

ਲੜਕੇ ਨੇ ਕਿਹਾ ਚੇਲੇ ਯਿਸੂ ਨੂੰ ਗਲੀਲ ਵਿੱਚ ਮਿਲਣਗੇ [16:7]

Mark 16:8

None

Mark 16:9

ਯਿਸੂ ਜੀ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਕਿਸਨੂੰ ਦਿਖਾਈ ਦਿੱਤਾ ?

ਮਰਿਯਮ ਮਗਦਲੀਨੀ ਨੂੰ ਯਿਸੂ ਸਭ ਤੋਂ ਪਹਿਲਾਂ ਦਿਖਾਈ ਦਿੱਤਾ [16:9]

ਚੇਲਿਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਮਰਿਯਮ ਨੇ ਉਹਨਾਂ ਨੂੰ ਕਿਹਾ ਉਸਨੇ ਯਿਸੂ ਨੂੰ ਜਿਉਂਦਾ ਦੇਖਿਆ ਸੀ ?

ਚੇਲਿਆਂ ਨੇ ਵਿਸ਼ਵਾਸ ਨਹੀਂ ਕੀਤਾ [16:11]

Mark 16:12

ਚੇਲਿਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਦੋ ਹੋਰਨਾ ਲੋਕਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਨੇ ਯਿਸੂ ਨੂੰ ਜਿਉਂਦਾ ਦੇਖਿਆ ਸੀ ?

ਚੇਲਿਆਂ ਨੇ ਵਿਸ਼ਵਾਸ ਨਹੀਂ ਕੀਤਾ [16:11]

Mark 16:14

ਜਦੋਂ ਉਹ ਚੇਲਿਆਂ ਨੂੰ ਦਿਖਾਈ ਦਿੱਤਾ ਤਾਂ ਯਿਸੂ ਨੇ ਉਹਨਾਂ ਨੂੰ ਉਹਨਾਂ ਨੇ ਅਵਿਸ਼ਵਾਸ ਬਾਰੇ ਕੀ ਕਿਹਾ ?

ਯਿਸੂ ਨੇ ਚੇਲਿਆਂ ਨੂੰ ਉਹਨਾਂ ਦੇ ਅਵਿਸ਼ਵਾਸ ਕਾਰਨ ਝਿੜਕਿਆ [16:14]

ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਹੁਕਮ ਦਿੱਤਾ ?

ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸਾਰੇ ਸੰਸਾਰ ਵਿੱਚ ਜਾਓ ਅਤੇ ਖੁਸਖਬਰੀ ਦਾ ਪਰਚਾਰ ਕਰੋ [16:15]

ਯਿਸੂ ਨੇ ਕੀ ਆਖਿਆ ਕੋਣ ਬਚਾਇਆ ਜਾਵੇਗਾ ?

ਯਿਸੂ ਨੇ ਕਿਹਾ ਜਿਹੜਾ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਉਹ ਬਚਾਇਆ ਜਾਵੇਗਾ [16:16]

ਯਿਸੂ ਨੇ ਕੀ ਆਖਿਆ ਕਿਸ ਤੇ ਦੋਸ਼ ਲਗਾਇਆ ਜਾਵੇਗਾ ?

ਯਿਸੂ ਨੇ ਆਖਿਆ ਉਹ ਜਿਹੜੇ ਵਿਸ਼ਵਾਸ ਨਹੀਂ ਕਰਦੇ ਦੋਸ਼ੀ ਠਹਿਰਾਏ ਜਾਣਗੇ [16:16]

Mark 16:17

ਯਿਸੂ ਨੇ ਕੀ ਆਖਿਆ ਕੀ ਚਿੰਨ ਹੋਣਗੇ ਉਹ ਜਿਹੜੇ ਵਿਸ਼ਵਾਸ ਕਰਨਗੇ ?

ਯਿਸੂ ਨੇ ਆਖਿਆ ਉਹ ਜੋ ਵਿਸ਼ਵਾਸ ਕਰਦਾ ਹੈ, ਭੂਤਾਂ ਨੂੰ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਜ਼ਹਰੀਲੀ ਚੀਜ਼ ਉਹਨਾਂ ਦਾ ਨੁਕਸਾਨ ਨਹੀਂ ਕਰੇਗੀ ਅਤੇ ਉਹ ਦੂਜਿਆ ਨੂੰ ਚੰਗਾ ਕਰਨਗੇ [16:17-18]