ਪੰਜਾਬੀ, پنجابی‎: translationQuestions Print

Updated ? hours ago # views See on WACS

Colossians 1

Colossians 1:1

ਪ੍ਰ?ਪੌਲੁਸ ਮਸੀਹ ਯਿਸੂ ਦਾ ਰਸੂਲ ਕਿਵੇਂ ਬਣਿਆ ?

ਪੌਲੁਸ ਪਰਮੇਸ਼ੁਰ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਬਣਿਆ[1:1]

ਪੌਲੁਸ ਨੇ ਇਹ ਪੱਤ੍ਰੀ ਕਿਸਨੂੰ ਲਿਖੀ ?

ਪੌਲੁਸ ਨੇ ਕੁਲੁੱਸੇ ਵਿਖੇ ਵਿਸ਼ਵਾਸ ਜੋਗ ਭਰਾਵਾਂ ਅਤੇ ਜਿਹੜੇ ਪਰਮੇਸ਼ੁਰ ਦੇ ਲਈ ਅਲੱਗ ਕੀਤੇ ਗਏ ਹਨ, ਉਹਨਾਂ ਨੂੰ ਇਹ ਪੱਤ੍ਰੀ ਲਿਖੀ [1:2]

Colossians 1:4

ਕੁਲੁੱਸੇ ਦੇ ਵਾਸੀਆਂ ਨੇ ਜੋ ਨਿਹਚਾ ਅਤੇ ਭਰੋਸੇ ਉਹਨਾਂ ਕੋਲ ਸੀ , ਉਸ ਦੀ ਖ਼ਬਰ ਕਿਥੋਂ ਸੁਣੀ ?

ਕੁਲੁੱਸੇ ਦੇ ਵਾਸੀਆਂ ਨੇ ਇਹ ਖ਼ਬਰ ਖੁਸ਼ਖਬਰੀ ਦੀ ਸਚਿਆਈ ਦੇ ਬਚਨ ਵਿੱਚ ਸੁਣੀ [1:5]

ਪੌਲੁਸ ਕੀ ਕਹਿ ਰਿਹਾ ਹੈ ਜੋ ਬਚਨ ਇਸ ਸੰਸਾਰ ਵਿੱਚ ਕੀ ਕਰ ਰਿਹਾ ਹੈ ?

ਬਚਨ ਇਸ ਪੂਰੇ ਸੰਸਾਰ ਵਿੱਚ ਸ਼ੁਰੂ ਤੋਂ ਵਧਦਾ ਅਤੇ ਫੈਲਦਾ ਰਿਹਾ ਹੈ [1:4-6]

Colossians 1:7

ਕੁਲੁੱਸੇ ਦੇ ਵਾਸੀਆਂ ਨੂੰ ਖੁਸ਼ਖਬਰੀ ਕਿਸ ਨੇ ਦੱਸੀ ?

ਮਸੀਹ ਦੇ ਵਿਸ਼ਵਾਸਜੋਗ ਸੇਵਕ, ਇਪਫ੍ਰਾਸ ਨੇ ਕੁਲੁੱਸੇ ਵਾਸੀਆਂ ਨੂੰ ਦੱਸਿਆ [1:7 ]

Colossians 1:9

ਪ੍ਰ?ਪੌਲੁਸ ਕੁਲੁੱਸੇ ਵਾਸੀਆਂ ਲਈ ਕਿਸ ਭਰਪੂਰੀ ਲਈ ਪ੍ਰਾਰਥਨਾ ਕਰਦਾ ਹੈ ?

ਪੌਲੁਸ ਪ੍ਰਾਰਥਨਾ ਕਰਦਾ ਹੈ ਕਿ ਕੁਲੁੱਸੇ ਵਾਸੀ ਆਤਮਿਕ ਗਿਆਨਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਨਾਲ ਭਰਪੂਰ ਹੋ ਜਾਣ [1:9]

ਪੌਲੁਸ ਕੁਲੁੱਸੇ ਵਾਸੀਆਂ ਲਈ ਕਿਹੋ ਜਿਹੀ ਚਾਲ ਚਲਣ ਲਈ ਪ੍ਰਾਰਥਨਾ ਕਰਦਾ ਹੈ ?

ਪੌਲੁਸ ਪ੍ਰਾਰਥਨਾ ਕਰਦਾ ਹੈ ਕਿ ਕੁਲੁੱਸੇ ਵਾਸੀ ਅਜਿਹੀ ਜੋਗ ਚਾਲ ਚਲਣ ਜੋ ਪ੍ਰਭੂ ਨੂੰ ਭਾਵੇ ਅਤੇ ਹਰੇਕ ਭਲੇ ਕੰਮਾਂ ਵਿੱਚ ਫੈਲਦਾਰ ਹੋਵੋ, ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਜਾਣ [1:10]

Colossians 1:11

ਜੋ ਪਰਮੇਸ਼ੁਰ ਦੇ ਲਈ ਅਲੱਗ ਕੀਤੇ ਗਏ ਹਨ ਉਹ ਕਿਸਦੇ ਜੋਗ ਬਣਾਏ ਗਏ ?

ਜੋ ਪਰਮੇਸ਼ੁਰ ਦੇ ਲਈ ਅਲੱਗ ਕੀਤੇ ਗਏ ਹਨ ਉਹ ਚਾਨਣ ਵਿੱਚ ਵਿਰਸੇ ਦੇ ਜੋਗ ਬਣਾਏ ਗਏ [1:12]

Colossians 1:13

ਜੋ ਪਰਮੇਸ਼ੁਰ ਦੇ ਲਈ ਅਲੱਗ ਕੀਤੇ ਗਏ ਹਨ ਉਹ ਕਿਸ ਤੋਂ ਛੁਡਾਏ ਗਏ ਹਨ ?

ਉਸ ਨੇ ਉਹਨਾਂ ਨੂੰ ਅੰਧਕਾਰ ਦੇ ਰਾਜ ਵਿਚੋਂ ਛੁਡਾ ਕੇ ਆਪਣੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ [1:13]

ਮਸੀਹ ਵਿੱਚ ਸਾਡੇ ਕੋਲ ਨਿਸਤਾਰਾ ਹੈ , ਜੋ ਕੀ ਹੈ ?

ਮਸੀਹ ਵਿੱਚ ਸਾਡੇ ਕੋਲ ਨਿਸਤਾਰਾ ਹੈ , ਜੋ ਪਾਪਾਂ ਦੀ ਮਾਫ਼ੀ ਹੈ [1:14]

Colossians 1:15

ਪੁੱਤਰ ਕਿਸਦਾ ਰੂਪ ਹੈ ?

ਪੁੱਤਰ ਅਲੱਖ ਪਰਮੇਸ਼ੁਰ ਦਾ ਰੂਪ ਹੈ [ 1:15]

ਯਿਸੂ ਮਸੀਹ ਦੇ ਰਾਹੀਂ ਅਤੇ ਉਸ ਦੇ ਲਈ ਕੀ ਰਚਿਆ ਗਿਆ ?

ਯਿਸੂ ਮਸੀਹ ਦੇ ਰਾਹੀਂ ਅਤੇ ਉਸ ਦੇ ਲਈ ਸਭਨਾਂ ਵਸਤਾਂ ਨੂੰ ਰਚਿਆ ਗਿਆ [1:16]

Colossians 1:18

ਪਰਮੇਸ਼ੁਰ ਨੇ ਸਭਨਾਂ ਵਸਤਾਂ ਦਾ ਆਪਣੇ ਆਪ ਨਾਲ ਕਿਵੇਂ ਮੇਲ ਕਰਵਾਇਆ ?

ਪਰਮੇਸ਼ੁਰ ਨੇ ਸਭਨਾਂ ਵਸਤਾਂ ਦਾ ਆਪਣੇ ਪੁੱਤਰ ਦੇ ਲਹੂ ਦੇ ਰਾਹੀਂ ਆਪਣੇ ਆਪ ਨਾਲ ਮੇਲ ਕਰਵਾਇਆ [1:20]

Colossians 1:21

ਖੁਸ਼ਖਬਰੀ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਕੁਲੁੱਸੇ ਵਾਸੀਆਂ ਦਾ ਪਰਮੇਸ਼ੁਰ ਦੇ ਨਾਲ ਕੀ ਰਿਸ਼ਤਾ ਸੀ ?

ਖੁਸ਼ਖਬਰੀ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਕੁਲੁੱਸੇ ਵਾਸੀ ਪਰਮੇਸ਼ੁਰ ਦੇ ਵੈਰੀ ਸਨ ਅਤੇ ਵੱਖਰੇ ਸਨ [1:21]

ਕੁਲੁੱਸੇ ਵਾਸੀਆਂ ਨੂੰ ਲਗਾਤਾਰ ਕੀ ਕਰਦੇ ਰਹਿਣਾ ਚਾਹਿਦਾ ਹੈ ?

ਉ.ਕੁਲੁੱਸੇ ਵਾਸੀਆਂ ਨੂੰ ਲਗਾਤਾਰ ਵਿਸ਼ਵਾਸ ਅਤੇ ਖੁਸ਼ਖਬਰੀ ਵਿੱਚ ਕਾਇਮ ਰਹਿਣਾ ਚਾਹੀਦਾ ਹੈ [1:23]

Colossians 1:24

ਪੌਲੁਸ ਕਿਹਨਾਂ ਲਈ ਦੁੱਖ ਉੱਠਾ ਰਿਹਾ ਸੀ ਅਤੇ ਉਸਦਾ ਵਿਵਹਾਰ ਕੀ ਸੀ ?

ਪੌਲੁਸ ਕਲੀਸਿਯਾ ਦੇ ਲਈ ਦੁੱਖਾਂ ਨੂੰ ਸਹਿ ਰਿਹਾ ਸੀ ਅਤੇ ਉਹ ਇਸ ਵਿੱਚ ਅਨੰਦ ਮਨਾ ਰਿਹਾ ਸੀ [1:24]

ਉਹ ਕਿਹੜਾ ਭੇਤ ਸੀ ਜੋ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਅਤੇ ਹੁਣ ਪ੍ਰਗਟ ਹੋਇਆ ?

ਜਿਹੜਾ ਭੇਤ ਜੋ ਜੁੱਗਾਂ ਅਤੇ ਪੀੜ੍ਹੀਆਂ ਤੋਂ ਗੁਪਤ ਰਿਹਾ ਅਤੇ ਹੁਣ ਪ੍ਰਗਟ ਹੋਇਆ, ਇਹ ਹੈ ਮਸੀਹ ਤੁਹਾਡੇ ਵਿੱਚ ,ਪਰਤਾਪ ਦੀ ਆਸ ਹੈ [1:27]

Colossians 1:28

ਪੌਲੁਸ ਦੇ ਉਪਦੇਸ਼ ਅਤੇ ਚਿਤਾਰਨ ਦਾ ਕੀ ਉਦੇਸ਼ ਹੈ ?

ਪੌਲੁਸ ਦਾ ਉਦੇਸ਼ ਹਰੇਕ ਮਨੁਖ ਨੂੰ ਮਸੀਹ ਵਿੱਚ ਸਿਧ ਕਰ ਕੇ ਪੇਸ਼ ਕਰਨਾ ਹੈ [1:28]

Colossians 2

Colossians 2:1

ਪਰਮੇਸ਼ੁਰ ਦਾ ਭੇਤ ਕੀ ਹੈ ?

ਪਰਮੇਸ਼ੁਰ ਦਾ ਭੇਤ ਮਸੀਹ ਹੈ [2:2 ]

ਮਸੀਹ ਵਿੱਚ ਕੀ ਛੁਪਿਆ ਹੋਇਆ ਹੈ ?

ਮਸੀਹ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਛਿਪੇ ਹੋਏ ਹਨ [2:3]

Colossians 2:4

ਪੌਲੁਸ ਕੁਲੁੱਸੇ ਦੇ ਵਾਸੀਆਂ ਦੀ ਕੀ ਚਿੰਤਾ ਕਰਦਾ ਹੈ?

ਪੌਲੁਸ ਦੀ ਚਿੰਤਾ ਇਹ ਹੈ ਕਿ ਕੋਈ ਉਹਨਾਂ ਨੂੰ ਭੁਚਲਾ ਨਾ ਦੇਵੇ [2:4]

Colossians 2:6

ਪੌਲੁਸ ਹੁਣ ਕੁਲੁੱਸੇ ਵਾਸੀਆਂ ਨੂੰ ਜਿਹਨਾਂ ਨੇ ਮਸੀਹ ਯਿਸੂ ਨੂੰ ਕਬੂਲ ਕਰ ਲਿਆ ਹੈ ਕੀ ਕਰਨ ਲਈ ਆਖਦਾ ਹੈ ?

ਪੌਲੁਸ ਆਖਦੇ ਹੈ ਕਿ ਜਿਵੇਂ ਉਹਨਾਂ ਮਸੀਹ ਨੂੰ ਕਬੂਲ ਕੀਤਾ ਤਿਵੇਂ ਮਸੀਹ ਯਿਸੂ ਵਿੱਚ ਚਲਦੇ ਜਾਓ [2:6]

Colossians 2:8

ਪੌਲੁਸ ਕਿਹਨਾਂ ਖਾਲੀ ਚਮਕ ਦਮਕ ਦੇ ਬਾਰੇ ਚਿੰਤਤ ਹੈ ?

ਇਹ ਖਾਲੀ ਚਮਕ ਦਮਕ ਦੁਨਿਆ ਦੇ ਪਾਪੀ

ਮਸੀਹ ਵਿੱਚ ਕੀ ਵਾਸ ਕਰਦਾ ਹੈ ?

ਮਸੀਹ ਵਿੱਚ ਪਰਮੇਸ਼ੁਰ ਦਾ ਸੁਭਾਵ ਪੂਰੇ ਤੋਰ ਤੇ ਵੱਸਦਾ ਹੈ [2:9]

Colossians 2:10

ਸਾਰੇ ਅਧਿਕਾਰ ਅਤੇ ਹਕੂਮਤ ਦਾ ਸਿਰ ਕੋਣ ਹੈ ?

ਮਸੀਹ ਸਾਰੇ ਅਧਿਕਾਰ ਅਤੇ ਹਕੂਮਤ ਦਾ ਸਿਰ ਹੈ [2:10]

ਮਸੀਹ ਵਾਲੀ ਸੁੰਨਤ ਨਾਲ ਕੀ ਹਟਾਇਆ ਜਾਂਦਾ ਹੈ ?

ਮਸੀਹ ਵਾਲੀ ਸੁੰਨਤ ਨਾਲ ਸਰੀਰਕ ਮਾਸ ਲਾਹ ਸੁੱਟੀਦਾ ਹੈ [2:11]

ਬਪਤਿਸਮੇ ਵਿੱਚ ਕੀ ਹੁੰਦਾ ਹੈ ?

ਬਪਤਿਸਮੇ ਵਿੱਚ ਇਕ ਵਿਅਕਤੀ ਮਸੀਹ ਵਿੱਚ ਦਫਨਾਇਆ ਜਾਂਦਾ ਹੈ [2:12]

Colossians 2:13

ਮਸੀਹ ਦੁਆਰਾ ਜਿੰਦਾ ਜਿਵਾਲੇ ਜਾਣ ਤੋਂ ਪਹਿਲਾਂ ਮਨੁਖ ਦੀ ਕੀ ਦਸ਼ਾ ਹੈ ?

ਮਸੀਹ ਦੁਆਰਾ ਜਿਵਾਲੇ ਜਾਣ ਤੋਂ ਪਹਿਲਾਂ ਮਨੁਖ ਆਪਣੇ ਅਪਰਾਧਾਂ ਵਿੱਚ ਮਰਿਆ ਹੋਇਆ ਹੈ [2:13]

ਜੋ ਲਿਖਤ ਸਾਡੇ ਵਿਰੁੱਧ ਸੀ ਉਸਦਾ ਮਸੀਹ ਨੇ ਕੀ ਕੀਤਾ ?

ਮਸੀਹ ਨੇ ਉਸ ਲਿਖਤ ਨੂੰ ਮਿਟਾ ਦਿੱਤਾ ਅਤੇ ਸਲੀਬ ਤੇ ਕਿੱਲਾਂ ਨਾਲ ਠੋਕ ਦਿੱਤਾ [2:14]

ਮਸੀਹ ਨੇ ਅਧਿਕਾਰਾਂ ਅਤੇ ਹਕੂਮਤਾਂ ਦਾ ਕੀ ਕੀਤਾ ?

ਮਸੀਹ ਨੇ ਅਧਿਕਾਰਾਂ ਅਤੇ ਹਕੂਮਤਾਂ ਨੂੰ ਲਾਹ ਕੇ ਖੁੱਲਮ-ਖੁੱਲਾ ਤਮਾਸ਼ਾ ਬਣਾਇਆ ਅਤੇ ਫਤਹ ਦੀ ਘੋਸ਼ਣਾ ਕੀਤੀ [2:15]

Colossians 2:16

ਪੌਲੁਸ ਕਿਹਨਾਂ ਨੂੰ ਹੋਣ ਵਾਲੀਆਂ ਗੱਲਾਂ ਦਾ ਪਰਛਾਵਾ ਆਖਦਾ ਹੈ ?

ਪੌਲੁਸ, ਖਾਣ ਪੀਣ ਜਾਂ ਤਿਉਹਾਰ ਜਾਂ ਅਮੱਸਿਆ ਜਾਂ ਸਬਤਾਂ ਨੂੰ ਹੋਣ ਵਾਲੀਆਂ ਗੱਲਾਂ ਦਾ ਪਰਛਾਵਾ ਆਖਦਾ ਹੈ [2:17]

ਪਰਛਾਵਾ ਕਿਸ ਵੱਲ ਇਸ਼ਾਰਾ ਕਰਦਾ ਹੈ ?

ਪਰਛਾਵਾ ਮਸੀਹ ਦੀ ਸਚਾਈ ਵੱਲ ਇਸ਼ਾਰਾ ਕਰਦਾ ਹੈ [2:17]

Colossians 2:18

ਪੂਰੀ ਦੇਹੀ ਨੂੰ ਕਿਵੇਂ ਇਕੱਠਾ ਰੱਖਿਆ ਜਾਂਦਾ ਹੈ ?

ਪੂਰੀ ਦੇਹੀ ਨੂੰ ਸਿਰ ਜੋ ਮਸੀਹ ਹੈ ਉਸਦੇ ਦੁਆਰਾ ਇੱਕਠਾ ਰਖਿਆ ਜਾਂਦਾ ਹੈ [2:19]

Colossians 2:20

ਪੌਲੁਸ ਕਿਹਨਾਂ ਹੁਕਮਾਂ ਨੂੰ ਸੰਸਾਰ ਦੀ ਬੁੱਧ ਅਨੁਸਾਰ ਆਖਦਾ ਹੈ ?

ਸੰਸਾਰਿਕ ਬੁੱਧ ਇਹ ਹਨ, ਹੱਥ ਨਾ ਲਾਵੀਂ, ਇਹ ਨਾ ਚੱਖੀ, ਇਹ ਨਾ ਛੋਹਵੀਂ [2:20-22]

ਮਨੁੱਖ ਦੀਆਂ ਆਗਿਆਵਾਂ ਕਿਸ ਦੇ ਰੋਕਣ ਲਈ ਨਹੀਂ ਹਨ ?

ਮਨੁੱਖ ਦੀਆਂ ਆਗਿਆਵਾਂ ਸਰੀਰ ਦੀਆਂ ਕਾਮਨਾ ਦੇ ਰੋਕਣ ਦੇ ਕਿਸੇ ਕੰਮ ਦੀਆਂ ਨਹੀਂ [2:23]

Colossians 3

Colossians 3:1

ਪ? ਮਸੀਹ ਕਿਸ ਦੇ ਲਈ ਜਿਵਾਇਆ ਗਿਆ ?

ਮਸੀਹ ਪਰਮੇਸ਼ੁਰ ਦੇ ਸੱਜੇ ਹੱਥ ਬੈਠਣ ਲਈ ਜਿਵਾਇਆ ਗਿਆ ਹੈ [3:1]

ਵਿਸ਼ਵਾਸੀਆਂ ਨੂੰ ਕਿਹਨਾਂ ਗੱਲਾਂ ਉੱਤੇ ਚਿੱਤ ਲਗਾਉਣਾ ਚਾਹੀਦਾ ਹੈ ਕਿਹਨਾਂ ਉੱਤੇ ਨਹੀਂ ?

ਵਿਸ਼ਵਾਸੀਆਂ ਨੂੰ ਉਤਾਂਹ ਦੀਆਂ ਗੱਲਾਂ ਉੱਤੇ ਚਿੱਤ ਲਗਾਉਣਾ ਚਾਹੀਦਾ ਹੈ ਧਰਤੀ ਦੀਆਂ ਉੱਤੇ ਨਹੀਂ [3:1-2]

ਪਰਮੇਸ਼ੁਰ ਨੇ ਵਿਸ਼ਵਾਸੀ ਦੇ ਜੀਵਣ ਨੂੰ ਕਿੱਥੇ ਰੱਖਿਆ ਹੈ ?

ਪਰਮੇਸ਼ੁਰ ਨੇ ਵਿਸ਼ਵਾਸੀ ਦੇ ਜੀਵਨ ਨੂੰ ਮਸੀਹ ਦੇ ਵਿੱਚ ਗੁਪਤ ਰਖਿਆ ਹੈ [3:3]

ਜਦੋਂ ਮਸੀਹ ਪ੍ਰਗਟ ਹੋਵੇਗਾ ਤੱਦ ਵਿਸ਼ਵਾਸੀ ਨਾਲ ਕੀ ਹੋਵੇਗਾ ?

ਜਦੋਂ ਮਸੀਹ ਪ੍ਰਗਟ ਹੋਵੇਗਾ ਤੱਦ ਵਿਸ਼ਵਾਸੀ ਵੀ ਮਹਿਮਾ ਵਿੱਚ ਪ੍ਰਗਟ ਹੋਵੇਗਾ [3:4]

Colossians 3:5

ਵਿਸ਼ਵਾਸੀਆਂ ਨੇ ਕਿਸ ਨੂੰ ਮਾਰ ਸੁਟਣਾ ਚਾਹੀਦਾ ਹੈ ?

ਵਿਸ਼ਵਾਸੀਆਂ ਨੇ ਧਰਤੀ ਦੇ ਅੰਗਾਂ ਨੂੰ ਮਾਰ ਸੁਟਣਾ ਚਾਹਿਦਾ ਹੈ [3:5]

ਪਰਮੇਸ਼ੁਰ ਦੇ ਪ੍ਰਤੀ ਅਣਆਿਗਆਕਾਰੀ ਕਰਨ ਵਾਲਿਆਂ ਨਾਲ ਕੀ ਹੋਵੇਗਾ ?

ਜੋ ਪਰਮੇਸ਼ੁਰ ਦੇ ਪ੍ਰਤੀ ਅਣਆਿਗਆਕਾਰੀ ਹਨ ਉਹਨਾਂ ਤੇ ਪਰਮੇਸ਼ੁਰ ਦਾ ਕ੍ਰੋਧ ਆਵੇਗਾ [3:6]

ਪੌਲੁਸ ਕਿਹਨਾਂ ਗੱਲਾਂ ਨੂੰ ਵਿਸ਼ਵਾਸੀਆਂ ਨੂੰ ਛੱਡਣ ਲਈ ਆਖਦਾ ਹੈ ਜੋ ਪੁਰਾਣੀ ਇਨਸਾਨੀਅਤ ਤੋਂ ਹਨ ?

ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕੀ ਉਹ ਝੂਠ, ਕ੍ਰੋਧ, ਬੁਰੇ ਵਿਚਾਰਾਂ ਅਤੇ ਬੁਰੇ ਬਚਨ ਤੇ ਜਿੱਤ ਪ੍ਰਾਪਤ ਕਰਨ [3:8-9]

Colossians 3:9

ਵਿਸ਼ਵਾਸੀ ਕਿਸਦੇ ਸਰੂਪ ਵਿੱਚ ਰਚੇ ਗਏ ਹਨ ?

ਵਿਸ਼ਵਾਸੀ ਦਾ ਨਵਾਂ ਰੂਪ ਮਸੀਹ ਦੇ ਸਰੂਪ ਤੇ ਰਚਿਆ ਗਿਆ ਹੈ [3:10]

Colossians 3:12

ਪੌਲੁਸ ਵਿਸ਼ਵਾਸੀਆਂ ਨੂੰ ਨਵੀਂ ਇਨਸਾਨੀਅਤ ਨੂੰ ਪਹਿਨਣ ਲਈ ਕੀ ਕਹਿ ਰਿਹਾ ਹੈ ?

ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਰਹਿਮਦਿਲੀ, ਦਿਆਲਗੀ,ਅਧੀਨਗੀ,ਨਰਮਾਈ ਅਤੇ ਧੀਰਜ ਨੂੰ ਪਹਿਨ ਲੈਣ[3:12]

ਵਿਸ਼ਵਾਸੀ ਨੂੰ ਕਿਸ ਰੀਤੀ ਨਾਲ ਮਾਫ਼ ਕਰਨਾ ਚਾਹੀਦਾ ਹੈ ?

ਵਿਸ਼ਵਾਸੀ ਨੂੰ ਉਸੇ ਰੀਤੀ ਨਾਲ ਮਾਫ਼ ਕਰਨਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਉਸਨੂੰ ਮਾਫ਼ ਕੀਤਾ ਹੈ [3:13]

ਵਿਸ਼ਵਾਸੀਆਂ ਵਿੱਚ ਸਮਪੂਰਨਤਾਈ ਦਾ ਬੰਧ ਕੀ ਹੈ ?

ਪ੍ਰੇਮ ਸਮਪੂਰਨਤਾਈ ਦਾ ਬੰਧ ਹੈ [3:14]

Colossians 3:15

ਵਿਸ਼ਵਾਸੀ ਦੇ ਦਿਲ ਵਿੱਚ ਕੀ ਰਾਜ ਕਰਨਾ ਚਾਹੀਦਾ ਹੈ ?

ਵਿਸ਼ਵਾਸੀ ਦੇ ਦਿਲ ਵਿੱਚ ਮਸੀਹ ਦੀ ਸ਼ਾਂਤੀ ਦਾ ਰਾਜ ਹੋਣਾ ਚਾਹੀਦਾ ਹੈ [3:15]

ਵਿਸ਼ਵਾਸੀ ਦੇ ਜੀਵਨ ਵਿੱਚ ਕੀ ਬਹੁਤਾ ਵੱਸੇ ?

ਮਸੀਹ ਦਾ ਵਚਨ ਵਿਸ਼ਵਾਸੀ ਦੇ ਜੀਵਨ ਵਿੱਚ ਭਰਪੂਰੀ ਨਾਲ ਵੱਸੇ [3:16]

ਵਿਸ਼ਵਾਸੀ ਨੂੰ ਪਰਮੇਸ਼ੁਰ ਨੂੰ ਗੀਤ,ਬਚਨ ਅਤੇ ਕਰਮ ਕਿਸ ਤਰ੍ਹਾਂ ਪੇਸ਼ ਕਰਨਾ ਚਾਹੀਦਾ ਹੈ ?

ਗੀਤ, ਬਚਨ ਅਤੇ ਕਰਮ ਪਰਮੇਸ਼ੁਰ ਦੇ ਪ੍ਰਤੀ ਧੰਨਵਾਦ ਦੇ ਤੋਰ ਤੇ ਪੇਸ਼ ਕਰਨਾ ਚਾਹੀਦਾ ਹੈ [3:15-17]

Colossians 3:18

ਇਕ ਪਤਨੀ ਦਾ ਆਪਣੇ ਪਤੀ ਦੇ ਪ੍ਰਤੀ ਕੀ ਵਿਵਹਾਰ ਹੋਣਾ ਚਾਹੀਦਾ ਹੈ ?

ਪਤਨੀ ਨੂੰ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ [3:18]

ਇਕ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਵਰਤਾਵ ਕਰਨਾ ਚਾਹੀਦਾ ਹੈ ?

ਇਕ ਪਤੀ ਨੂੰ ਆਪਣੀ ਪਤਨੀ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ ਉਹ ਉਸ ਨਾਲ ਕੋੜਾ ਨਾ ਹੋਵੇ [3:19]

ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ?

ਬੱਚਿਆਂ ਨੂੰ ਮਾਪਿਆਂ ਦੇ ਪ੍ਰਤੀ ਹਰ ਗੱਲੀਂ ਆਗਿਆਕਾਰ ਹੋਣਾ ਚਾਹਿਦਾ ਹੈ [3:20]

ਇਕ ਪਿਤਾ ਨੂੰ ਬੱਚਿਆਂ ਨਾਲ ਕੀ ਨਹੀਂ ਕਰਨਾ ਚਾਹੀਦਾ ?

ਇਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਖਿਝਾਉਣਾ ਨਹੀਂ ਚਾਹੀਦਾ [3:21]

Colossians 3:22

ਵਿਸ਼ਵਾਸੀ ਜੋ ਵੀ ਕੰਮ ਕਰਦੇ ਹਨ ਉਹ ਕਿਸ ਦੇ ਲਈ ਕਰਦੇ ਹਨ ?

ਵਿਸ਼ਵਾਸੀ ਜੋ ਵੀ ਕੰਮ ਕਰਦੇ ਹਨ ਉਹ ਪ੍ਰਭੂ ਦੇ ਲਈ ਕਰਦੇ ਹਨ [3:23-24]

ਜੋ ਹਰੇਕ ਕੰਮ ਨੂੰ ਇਸ ਤਰ੍ਹਾਂ ਕਰਦੇ ਹਨ ਜਿਵੇਂ ਪ੍ਰਭੂ ਦੀ ਸੇਵਾ , ਉਹਨਾਂ ਨੂੰ ਕੀ ਮਿਲਿਗਾ ?

ਜੋ ਹਰੇਕ ਕੰਮ ਨੂੰ ਇਸ ਤਰ੍ਹਾਂ ਕਰਦੇ ਹਨ ਜਿਵੇਂ ਪ੍ਰਭੂ ਦੀ ਸੇਵਾ , ਉਹਨਾਂ ਨੂੰ ਵਿਰਾਸਤ ਦਾ ਇਨਾਮ ਮਿਲਿਗਾ [3:24]

ਜਿਹੜੇ ਕੁਧਰਮ ਕਰਦੇ ਹਨ ਉਹਨਾਂ ਨੂੰ ਕੀ ਮਿਲੇਗਾ ?

ਜਿਹੜੇ ਕੁਧਰਮ ਕਰਦੇ ਹਨ ਉਹਨਾਂ ਨੂੰ ਉਹਨਾਂ ਦੀ ਕਰਨੀਆਂ ਅਨੁਸਾਰ ਸਜ਼ਾ ਮਿਲੇਗੀ [3:25]

Colossians 4

Colossians 4:1

ਪੌਲੁਸ ਇਸ ਸੰਸਾਰ ਦੇ ਮਾਲਿਕਾਂ ਨੂੰ ਕੀ ਯਾਦ ਦਿਵਾਉਂਦਾ ਹੈ ਕਿ ਉਹਨਾਂ ਦਾ ਵੀ ਹੈ ?

ਪੌਲੁਸ ਇਸ ਸੰਸਾਰ ਦੇ ਮਾਲਿਕਾਂ ਨੂੰ ਕੀ ਯਾਦ ਦਿਵਾਉਂਦਾ ਹੈ ਕਿ ਉਹਨਾਂ ਦਾ ਵੀ ਸਵਰਗ ਵਿੱਚ ਮਾਲਿਕ ਹੈ [4:1]

Colossians 4:2

ਪੌਲੁਸ ਕੁਲੁੱਸੇ ਵਾਸੀਆਂ ਨੂੰ ਕਿਸ ਗੱਲ ਵਿੱਚ ਲਗਾਤਾਰ ਬਣੇ ਰਹਿਣ ਲਈ ਕਹਿੰਦਾ ਹੈ ?

ਪੌਲੁਸ ਕੁਲੁੱਸੇ ਵਾਸੀਆਂ ਨੂੰ ਲਗਾਤਾਰ ਪ੍ਰਾਰਥਨਾ ਵਿੱਚ ਬਣੇ ਰਹਿਣ ਲਈ ਕਹਿੰਦਾ ਹੈ [4:2]

ਪੌਲੁਸ ਕੁਲੁੱਸੇ ਵਾਸੀਆਂ ਨੂੰ ਕਿਸ ਗੱਲ ਲਈ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ ?

ਪੌਲੁਸ ਆਖਦਾ ਹੈ ਕਿ ਪ੍ਰਾਰਥਨਾ ਕਰੋ ਬਚਨ ਲਈ ਬੂਹੇ ਖੁੱਲ ਜਾਣ ਤਾਂ ਜੋ ਅਸੀਂ ਮਸੀਹ ਦੇ ਭੇਤ ਸੁਣਾਂ ਸਕੀਏ [4:3]

Colossians 4:5

ਪੌਲੁਸ ਕੁਲੁੱਸੇ ਦੇ ਲੋਕਾਂ ਨੂੰ ਬਾਹਰਲਿਆਂ ਨਾਲ ਕਿਹੋ ਜਿਹਾ ਵਿਵਹਾਰ ਕਰਨ ਦੀ ਚਿਤਾਵਨੀ ਦਿੰਦਾ ਹੈ ?

ਪੌਲੁਸ ਆਖਦਾ ਹੈ ਕਿ ਬਾਹਰਲਿਆਂ ਨਾਲ ਤੁਹਾਡੀ ਗੱਲਬਾਤ ਸਦਾ ਕਿਰਪਾ ਨਾਲ ਅਤੇ ਸਲੂਨੀ ਹੋਣੀ ਚਾਹੀਦੀ ਹੈ [4:5-6]

Colossians 4:7

ਤੁਖਿਕੁਸ ਅਤੇ ਉਨੇਸਿਮੁਸ ਨੂੰ ਪੌਲੁਸ ਨੇ ਕੀ ਕੰਮ ਲਈ ਭੇਜਿਆ ?

ਪੌਲੁਸ ਨੇ ਉਹਨਾਂ ਨੂੰ ਇਹ ਕੰਮ ਦਿੱਤਾ ਕਿ ਉਹ ਕੁਲੁੱਸੇ ਵਾਸੀਆਂ ਨੂੰ ਉਸ ਦੇ ਵਿਖੇ ਸਭਨਾਂ ਗੱਲਾਂ ਨੂੰ ਸੁਣਾਉਣ [4:7-9]

Colossians 4:10

ਬਰਨਬਾਸ ਦੇ ਰਿਸ਼ਤੇਦਾਰ ਮਰਕੁਸ ਦੇ ਵਿਖੇ ਪੌਲੁਸ ਕੀ ਤਾਗੀਦ ਕਰਦਾ ਹੈ ?

ਪੋਲਸ ਨੇ ਕੁਲੁੱਸੇ ਵਾਸੀਆਂ ਨੂੰ ਆਖਿਆ ਜੇ ਮਰਕੁਸ ਤੁਹਾਡੇ ਕੋਲ ਆਵੇ ਤਾਂ ਉਹਨੂੰ ਕਬੂਲ ਕਰਨਾ [4:10]

Colossians 4:12

ਇਪਫ੍ਰਾਸ ਕੁਲੁਸੀਆਂ ਦੇ ਲੋਕਾਂ ਲਈ ਕੀ ਪ੍ਰਾਰਥਨਾ ਕਰਦਾ ਹੈ ?

ਉਹ ਪ੍ਰਾਰਥਨਾ ਕਰਦਾ ਹੈ ਕਿ ਕੁਲੁੱਸੇ ਦੇ ਵਾਸੀ ਪਰਮੇਸ਼ੁਰ ਦੀ ਪੂਰੀ ਇਛਾ ਵਿੱਚ ਪੂਰੇ ਭਰੋਸੇ ਨਾਲ ਬਣੇ ਰਹਿਣ [4:12]

ਉਸ ਵੈਦ ਦਾ ਕੀ ਨਾਮ ਹੈ ਜੋ ਪੌਲੁਸ ਦੇ ਨਾਲ ਹੈ ?

ਵੈਦ ਦਾ ਨਾਮ ਲੁਕਾ ਹੈ [4:14]

Colossians 4:15

ਲਾਉਦੀਕੀਆ ਦੀ ਕਲੀਸਿਯਾ ਕਿਥੇ ਮਿਲਦੀ ਸੀ ?

ਲਾਉਦੀਕੀਆ ਦੀ ਕਲੀਸਿਯਾ ਘਰ ਵਿੱਚ ਇੱਕਠੀ ਹੁੰਦੀ ਸੀ [4:15]

ਪੌਲੁਸ ਨੇ ਹੋਰ ਕਿਸ ਕਲੀਸਿਯਾ ਨੂੰ ਵੀ ਪੱਤ੍ਰੀ ਲਿਖੀ ?

ਪੌਲੁਸ ਨੇ ਲਾਉਦੀਕੀਆ ਦੀ ਕਲੀਸਿਯਾ ਨੂੰ ਵੀ ਪੱਤ੍ਰੀ ਲਿਖੀ [4:16]