ਪੰਜਾਬੀ, پنجابی‎: translationQuestions Print

Updated ? hours ago # views See on WACS

2 Thessalonians 1

2 Thessalonians 1:1

None

2 Thessalonians 1:3

ਥੱਸਲੁਨੀਕੀਆਂ ਦੀ ਕਲੀਸਿਯਾ ਦੀਆਂ ਕਿਹੜੀਆਂ ਦੋ ਗੱਲਾਂ ਕਾਰਨ ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ?

ਉਹਨਾਂ ਦੇ ਵੱਧ ਰਹੇ ਵਿਸ਼ਵਾਸ ਅਤੇ ਉਹਨਾਂ ਦੇ ਇੱਕ ਦੂਸਰੇ ਲਈ ਪਿਆਰ ਦੇ ਕਾਰਨ ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ [1:3]

ਕਿਹੜੇ ਹਾਲਤ ਨੂੰ ਥੱਸਲੁਨੀਕੀਆਂ ਦੇ ਵਿਸ਼ਵਾਸੀ ਸਹਿ ਰਹੇ ਸੀ ?

ਵਿਸ਼ਵਾਸੀ ਦੁੱਖ ਅਤੇ ਦਰਦ ਸਹਿ ਰਹੇ ਸੀ [1:4]

ਹਾਲਾਤ ਜੋ ਵਿਸ਼ਵਾਸੀ ਸਹਿ ਰਹੇ ਸੀ ਉਹ ਦਾ ਸਕਾਰਾਤਮਕ ਨਤੀਜਾ ਕੀ ਹੋਵੇਗਾ ?

ਵਿਸ਼ਵਾਸੀ ਪਰਮੇਸ਼ੁਰ ਦੇ ਰਾਜ ਦੇ ਜੋਗ ਗਿਣੇ ਜਾਣਗੇ [1:5]

2 Thessalonians 1:6

ਪਰਮੇਸ਼ੁਰ ਉਹਨਾਂ ਦੇ ਨਾਲ ਕੀ ਕਰੇਗਾ ਜਿਹੜੇ ਵਿਸ਼ਵਾਸੀਆਂ ਨੂੰ ਦੁੱਖ ਦਿੰਦੇ ਹਨ ?

ਪਰਮੇਸ਼ੁਰ ਉਹਨਾਂ ਦੇ ਨਾਲ ਜਿਹੜੇ ਵਿਸ਼ਵਾਸੀਆਂ ਨੂੰ ਦੁੱਖ ਦਿੰਦੇ ਹਨ, ਦੁੱਖ ਦੇਵੇਗਾ ਅਤੇ ਬਲਦੀ ਹੋਈ ਅੱਗ ਵਿੱਚ ਸੁੱਟੇਗਾ [1:6,8]

ਵਿਸ਼ਵਾਸੀਆਂ ਨੂੰ ਉਹਨਾਂ ਦੇ ਦੁੱਖਾਂ ਤੋਂ ਕਦੋਂ ਰਾਹਤ ਮਿਲੇਗੀ ?

ਵਿਸ਼ਵਾਸੀਆਂ ਨੂੰ ਰਾਹਤ ਮਿਲੇਗੀ ਜਦੋਂ ਯਿਸੂ ਮਸੀਹ ਸਵਰਗ ਤੋਂ ਪ੍ਰਗਟ ਹੋਵੇਗਾ [1:7]

2 Thessalonians 1:9

ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਕਦੋਂ ਤੱਕ ਸਜ਼ਾ ਮਿਲੇਗੀ ?

ਉਹ ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਹਮੇਸ਼ਾ ਦੀ ਸਜ਼ਾ ਮਿਲੇਗੀ [1:9]

ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਸਜ਼ਾ ਦੇ ਤੌਰ ਤੇ ਕਿਸ ਗੱਲ ਤੋਂ ਵੱਖਰੇ ਕੀਤਾ ਗਿਆ ਹੈ ?

ਉ.ਜਿਹੜੇ ਪਰਮੇਸ਼ੁਰ ਨੂੰ ਨਹੀ ਜਾਣਦੇ ਉਹਨਾਂ ਨੂੰ ਸਜ਼ਾ ਦੇ ਤੌਰ ਤੇ ਪ੍ਰਭੂ ਦੀ ਹਜੂਰੀ ਤੋਂ ਵੱਖਰੇ ਕੀਤਾ ਗਿਆ ਹੈ[1:9 ]

ਵਿਸ਼ਵਾਸੀ ਕੀ ਕਰਨਗੇ ਜਦੋਂ ਉਹ ਦੇਖਣ ਕਿ ਮਸੀਹ ਆਪਣੇ ਦਿਨ ਤੇ ਆ ਗਿਆ ਹੈ ?

ਵਿਸ਼ਵਾਸੀ ਮਸੀਹ ਨੂੰ ਵੇਖ ਹੈਰਾਨ ਹੋ ਜਾਣਗੇ ਜਦੋਂ ਉਹ ਆਪਣੇ ਦਿਨ ਤੇ ਆ ਜਾਵੇਗਾ [1:10]

2 Thessalonians 1:11

ਪਰਮੇਸ਼ੁਰ ਦੀ ਸ਼ਕਤੀ ਵਿੱਚ ਵਿਸ਼ਵਾਸ ਦੇ ਭਲੇ ਕੰਮਾਂ ਦਾ ਵਿਸ਼ਵਾਸੀਆਂ ਨੂੰ ਕੀ ਨਤੀਜਾ ਮਿਲੇਗਾ ?

ਉਹਨਾਂ ਦੇ ਭਲੇ ਕੰਮਾਂ ਦਾ ਨਤੀਜਾ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਮਹਿਮਾ ਮਿਲੇਗੀ [1:11-12]

2 Thessalonians 2

2 Thessalonians 2:1

ਪੌਲੁਸ ਨੇ ਕਿਸ ਘਟਨਾ ਬਾਰੇ ਆਖਿਆ ਕਿ ਉਹ ਹੁਣ ਲਿਖਣ ਜਾ ਰਿਹਾ ਹੈ ?

ਪੌਲੁਸ ਨੇ ਆਖਿਆ ਉਹ ਹੁਣ ਯਿਸੂ ਮਸੀਹ ਦੇ ਆਉਣ ਬਾਰੇ ਲਿਖਣ ਜਾ ਰਿਹਾ ਹੈ [2:1]

ਪੌਲੁਸ ਨੇ ਉਹਨਾਂ ਨੂੰ ਕਿਹੜੀ ਗੱਲ ਵਿੱਚ ਵਿਸ਼ਵਾਸ ਨਾ ਕਰਨ ਲਈ ਆਖਿਆ ?

ਪੌਲੁਸ ਨੇ ਉਹਨਾਂ ਨੂੰ ਆਖਿਆ, ਇਹ ਵਿਸ਼ਵਾਸ ਨਾ ਕਰੋ ਕਿ ਪ੍ਰਭੂ ਦਾ ਦਿਨ ਪਹਿਲਾ ਹੀ ਆ ਗਿਆ ਹੈ [2:2]

2 Thessalonians 2:3

ਪੌਲੁਸ ਨੇ ਕੀ ਆਖਿਆ ਪ੍ਰਭੂ ਦੇ ਦਿਨ ਤੋਂ ਪਹਿਲਾ ਹੋਵੇਗਾ ?

ਪ੍ਰਭੂ ਦੇ ਆਉਣ ਦੇ ਦਿਨ ਤੋਂ ਪਹਿਲਾਂ ਧਰਮ ਦਾ ਤਿਆਗ ਅਤੇ ਕੁਧਰਮ ਦਾ ਪੁੱਤਰ ਪ੍ਰਗਟ ਹੋਵੇਗਾ [2:3]

ਕੁਧਰਮ ਦਾ ਪੁੱਤਰ ਕੀ ਕਰੇਗਾ ?

ਕੁਧਰਮ ਦਾ ਪੁੱਤਰ ਵਿਰੋਧ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਉੱਚਾ ਕਰੇਗਾ, ਪਰਮੇਸ਼ੁਰ ਦੇ ਮੰਦਿਰ ਵਿੱਚ ਬੈਠੇਗਾ ਅਤੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਰੂਪ ਦੱਸੇਗਾ [2:4]

2 Thessalonians 2:5

ਕੁਧਰਮ ਦਾ ਪੁੱਤਰ ਕਦੋਂ ਪ੍ਰਗਟ ਹੋਵੇਗਾ ?

ਜਦੋਂ ਸਮਾਂ ਆਵੇਗਾ ਕੁਧਰਮ ਦਾ ਪੁੱਤਰ ਪਰਗਟ ਹੋਵੇਗਾ, ਜਦੋਂ ਤੱਕ ਉਹ ਵਿੱਚੋਂ ਨਾ ਹੱਟ ਜਾਵੇ ਇੱਕ ਰੋਕਣ ਵਾਲਾ ਹੈ [2:6-7]

2 Thessalonians 2:8

ਜਦੋ ਯਿਸੂ ਪ੍ਰਗਟ ਹੋਵੇਗਾ ਕੁਧਰਮ ਦੇ ਪੁੱਤਰ ਨਾਲ ਕੀ ਕਰੇਗਾ ?

ਜਦੋਂ ਯਿਸੂ ਪ੍ਰਗਟ ਹੋਵੇਗਾ, ਉਹ ਕੁਧਰਮ ਦੇ ਪੁੱਤਰ ਨੂੰ ਖਤਮ ਕਰੇਗਾ [2:8]

ਕੌਣ ਕੁਧਰਮ ਦੇ ਪੁੱਤਰ ਨਾਲ , ਉਹ ਨੂੰ ਸ਼ਕਤੀ ਦੇਣ ਲਈ, ਚਿਨ੍ਹ ਅਤੇ ਝੂਠੇ ਚਮਤਕਾਰ ਕਰਨ ਲਈ ਕੰਮ ਕਰਦਾ ਹੈ ?

ਸ਼ੈਤਾਨ ਕੁਧਰਮ ਦੇ ਪੁੱਤਰ ਨਾਲ , ਉਹ ਨੂੰ ਸ਼ਕਤੀ ਦੇਣ ਲਈ, ਚਿਨ੍ਹ ਅਤੇ ਝੂਠੇ ਚਮਤਕਾਰ ਕਰਨ ਲਈ ਕੰਮ ਕਰਦਾ ਹੈ [2:9]

ਕੁਧਰਮ ਦੇ ਪੁੱਤਰ ਦੁਆਰਾ ਕਿਉਂ ਕੁਝ ਲੋਕ ਧੋਖਾ ਖਾ ਰਹੇ ਅਤੇ ਨਾਸ ਹੋ ਰਹੇ ਹਨ ?

ਕੁਝ ਲੋਕ ਧੋਖਾ ਖਾ ਰਹੇ ਹਨ ਕਿਉਂ ਜੋ ਉਹਨਾਂ ਨੇ ਸਚਿਆਈ ਦੇ ਪ੍ਰੇਮ ਨੂੰ ਕਬੂਲ ਨਹੀ ਕੀਤਾ ਕੀ ਉਹ ਬਚਾਏ ਜਾਣ [2:10]

2 Thessalonians 2:11

ਜਿਹੜੇ ਨਾਸ ਹੋ ਰਹੇ ਅਤੇ ਧੋਖਾ ਖਾ ਰਹੇ ਹਨ ਉਹ ਕਿਸ ਗੱਲ ਵਿੱਚ ਪਰਸੰਨ ਹੁੰਦੇ ਹਨ ?

ਉ.ਜਿਹੜੇ ਨਾਸ ਹੋ ਰਹੇ ਅਤੇ ਧੋਖਾ ਖਾ ਰਹੇ ਹਨ ਉਹ ਕੁਧਰਮ ਵਿੱਚ ਪਰਸੰਨ ਹੁੰਦੇ ਹਨ [2:12]

2 Thessalonians 2:13

ਪਰਮੇਸ਼ੁਰ ਨੇ ਥੱਸਲੁਨੀਕੀਆਂ ਦੇ ਲੋਕਾਂ ਨੂੰ ਇਜ਼ੀਲ ਦੇ ਰਾਹੀਂ ਕੀ ਦੇਣਾ ਚੁਣਿਆ ?

ਉ.ਪਰਮੇਸ਼ੁਰ ਨੇ ਥੱਸਲੁਨੀਕੀਆਂ ਦੇ ਲੋਕਾਂ ਨੂੰ ਇਜ਼ੀਲ ਦੇ ਰਾਹੀ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦੇਣਾ ਚੁਣਿਆ [2 :13-14 ]

ਪੌਲੁਸ ਹੁਣ ਥੱਸਲੁਨੀਕੀਆਂ ਨੂੰ ਕੀ ਕਰਨ ਲਈ ਆਖਦਾ ਹੈ ਕਿਉਂ ਜੋ ਉਹਨਾਂ ਨੇ ਇਜ਼ੀਲ ਨੂੰ ਕਬੂਲ ਕਰ ਲਿਆ ਹੈ ?

ਪੌਲੁਸ ਹੁਣ ਥੱਸਲੁਨੀਕੀਆਂ ਦੇ ਲੋਕਾਂ ਨੂੰ ਸਿੱਖਿਆ ਵਿੱਚ ਮਜਬੂਤ ਰਹਿਣ ਲਈ ਆਖਦਾ ਹੈ [2:15 ]

2 Thessalonians 2:16

ਪੌਲੁਸ ਕੀ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਲੋਕ ਆਪਣੇ ਮਨਾਂ ਵਿੱਚ ਮਜਬੂਤ ਹੋਣ ?

ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਲੋਕ ਆਪਣੇ ਮਨਾਂ ਵਿੱਚ ਸਾਰੇ ਭਲੇ ਕੰਮ ਅਤੇ ਬਚਨ ਵਿੱਚ ਮਜ਼ਬੂਤ ਹੋਣ [2:17]

2 Thessalonians 3

2 Thessalonians 3:1

ਪੌਲੁਸ ਕੀ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਵਾਸੀ ਪ੍ਰਭੂ ਦੇ ਬਚਨ ਦੇ ਸਬੰਧ ਵਿੱਚ ਪ੍ਰ੍ਰਾਥਨਾ ਕਰਨ ?

ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਵਾਸੀ ਪ੍ਰ੍ਰਾਥਨਾ ਕਰਨ ਕਿ ਪ੍ਰਭੂ ਦਾ ਬਚਨ ਤੇਜ਼ੀ ਨਾਲ ਫੈਲੇ ਅਤੇ ਮਹਿਮਾ ਪਾਵੇ [3:1]

ਪੌਲੁਸ ਕਿਸ ਤੋਂ ਬਚਣ ਦੀ ਇੱਛਾ ਕਰਦਾ ਹੈ ?

ਪੌਲੁਸ ਦੁਸ਼ਟਾਂ ਅਤੇ ਉਹ ਬੁਰੇ ਜਿਹੜੇ ਵਿਸ਼ਵਾਸ ਵਿੱਚ ਨਹੀ ਹਨ ਤੋਂ ਬਚਣ ਦੀ ਇੱਛਾ ਕਰਦਾ ਹੈ [3:2]

2 Thessalonians 3:4

ਪੌਲੁਸ ਥੱਸਲੁਨੀਕੀਆਂ ਨੂੰ ਕੀ ਲਗਾਤਾਰ ਕਰਨ ਲਈ ਆਖਦਾ ਹੈ ?

ਪੌਲੁਸ ਥੱਸਲੁਨੀਕੀਆਂ ਨੂੰ ਉਹ ਗੱਲਾਂ ਜੋ ਉਹ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਨੂੰ ਲਗਾਤਾਰ ਕਰਨ ਲਈ ਆਖਦਾ ਹੈ [3:4]

2 Thessalonians 3:6

ਵਿਸ਼ਵਾਸੀ ਕੀ ਕਰੇ ਹਰੇਕ ਭਰਾ ਨਾਲ ਉਹ ਜੋ ਵਿਹਲੇ ਰਹਿੰਦੇ ਹਨ ?

ਵਿਸ਼ਵਾਸੀ ਹਰੇਕ ਭਰਾ ਤੋਂ ਬਚਨ ਉਹ ਜੋ ਵਿਹਲਾ ਰਹਿੰਦਾ ਹੈ [3:6]

ਕਿਹੜੀ ਉਦਾਹਰਣ ਪੌਲੁਸ ਨੇ ਆਪਣੇ ਕੰਮ ਅਤੇ ਸਹਾਇਤਾ ਦੇ ਸਬੰਧ ਵਿੱਚ ਥੱਸਲੁਨੀਕੀਆਂ ਨੂੰ ਦਿੱਤੀ ?

ਪੌਲੁਸ ਨੇ ਆਪਣੇ ਖਾਣੇ ਦੇ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਕਿਸੇ ਇੱਕ ਉੱਤੇ ਵੀ ਭਾਰ ਨਹੀ ਪਾਇਆ [3:7-9]

2 Thessalonians 3:10

ਪੌਲੁਸ ਨੇ ਕੀ ਹੁਕਮ ਦਿੱਤਾ ਹਰੇਕ ਨੂੰ ਜਿਹੜਾ ਕੰਮ ਨਹੀ ਕਰਨਾ ਚਾਹੁੰਦਾ ?

ਪੌਲੁਸ ਨੇ ਹੁਕਮ ਦਿੱਤਾ ਹਰੇਕ ਜਿਹੜਾ ਕੰਮ ਨਹੀ ਕਰਨਾ ਚਾਹੁੰਦਾ ਭੋਜਨ ਵੀ ਨਾ ਕਰੇ [3:10] ਪ?ਆਲਸੀ ਹੋਣ ਦੀ ਬਜਾਏ , ਪੌਲੁਸ ਅਜਿਹੇ ਲੋਕਾਂ ਨੂੰ ਕੀ ਕਰਨ ਦਾ ਹੁਕਮ ਦਿੰਦਾ ਹੈ ?

ਪੌਲੁਸ ਅਜਿਹਿਆਂ ਨੂੰ ਚੁਪਚਾਪ ਧੰਦਾ ਕਰਨ ਅਤੇ ਆਪਣੀ ਰੋਟੀ ਖਾਣ ਦਾ ਹੁਕਮ ਦਿੰਦਾ ਹੈ [3:12]

2 Thessalonians 3:13

ਜੋ ਕੋਈ ਵੀ ਪੌਲੁਸ ਦੇ ਪੱਤਰ ਵਿੱਚ ਦਿਤੀਆਂ ਹਿਦਾਇਤਾਂ ਦੀ ਪਾਲਣਾ ਨਹੀ ਕਰਦਾ ਉਸ ਨਾਲ ਭਰਾ ਕੀ ਕਰਨ ?

ਭਰਾ ਕੋਈ ਵੀ ਸਬੰਧ ਨਾ ਰੱਖਣ ਉਹ ਜੋ ਕੋਈ ਵੀ ਪੌਲੁਸ ਦੇ ਪੱਤਰ ਵਿੱਚ ਦਿੱਤੀਆਂ ਹਿਦਾਇਤਾ ਦੀ ਪਾਲਣਾ ਨਹੀ ਕਰਦਾ [2:14]