ਪੰਜਾਬੀ, پنجابی‎: translationQuestions Print

Updated ? hours ago # views See on WACS

Jude 1

Jude 1:1

ਪ੍ਰਸ਼ਨ: ਯਹੂਦਾ ਕਿਸ ਦਾ ਸੇਵਕ ਸੀ?
ਉੱਤਰ: ਯਹੂਦਾ ਯਿਸੂ ਮਸੀਹ ਦਾ ਸੇਵਕ ਸੀ [1:1]| ਪ੍ਰਸ਼ਨ: ਯਹੂਦਾ ਦਾ ਭਰਾ ਕੌਣ ਸੀ ? ਉੱਤਰ: ਯਾਕੂਬ ਯਹੂਦਾ ਦਾ ਭਰਾ ਸੀ[1:1] | ਪ੍ਰਸ਼ਨ: ਯਹੂਦਾ ਨੇ ਕਿਸ ਦੇ ਲਈ ਲਿਖਿਆ ? ਉੱਤਰ: ਉਸਨੇ ਉਹਨਾ ਲਈ ਲਿਖਿਆ ਜੋ ਬੁਲਾਏ ਗਏ, ਪਰਮੇਸ਼ੁਰ ਪਿਤਾ ਵਿੱਚ ਪਿਆਰੇ ਅਤੇ ਯਿਸੂ ਲਈ ਰੱਖੇ ਹੋਏ ਹਨ[1:1] | ਪ੍ਰਸ਼ਨ: ਯਹੂਦਾ ਜਿਹਨਾ ਨੂਂ ਲਿਖ ਰਿਹਾ ਸੀ ਉਹਨਾ ਲਈ ਕੀ ਵਧਾਉਣਾ ਚਾਹੁੰਦਾ ਸੀ ? ਉੱਤਰ: ਯਹੂਦਾ ਚਾਹੁੰਦਾ ਸੀ ਕਿ ਦਯਾ, ਸ਼ਾਂਤੀ ਅਤੇ ਪਿਆਰ ਵਧੇ [1:2] |

Jude 1:3

ਪ੍ਰਸ਼ਨ: ਯਹੂਦਾ ਪਹਿਲਾਂ ਕਿਸ ਬਾਰੇ ਲਿਖਣਾ ਚਾਹੁੰਦਾ ਸੀ ? ਉੱਤਰ: ਯਹੂਦਾ ਪਹਿਲਾਂ ਉਹਨਾ ਦੀ ਸਾਂਝੀ ਮੁਕਤੀ ਬਾਰੇ ਲਿਖਣਾ ਚਾਹੁੰਦਾ ਸੀ [1:3] | ਪ੍ਰਸ਼ਨ: ਯਹੂਦਾ ਨੇ ਅਸਲ ਵਿੱਚ ਕਿਸ ਦੇ ਬਾਰੇ ਲਿਖਿਆ ? ਉੱਤਰ: ਯਹੂਦਾ ਨੇ ਅਸਲ ਵਿੱਚ ਸੰਤਾ ਦੇ ਵਿਸ਼ਵਾਸ ਲਈ ਸਘੰਰਸ਼ ਦੀ ਜਰੂਰਤ ਬਾਰੇ ਲਿਖਿਆ [1:3] | ਪ੍ਰਸ਼ਨ: ਕਿਵੇਂ ਕੁਝ ਦੋਸ਼ੀ ਅਤੇ ਕੁਧਰਮੀ ਮਨੁੱਖ ਆ ਵੜੇ ? ਉੱਤਰ: ਕੁਝ ਦੋਸ਼ੀ ਅਤੇ ਕੁਧਰਮੀ ਮਨੁੱਖ ਚੋਰੀ ਆ ਵੜੇ [1:4]| ਪ੍ਰਸ਼ਨ: ਦੋਸ਼ੀ ਅਤੇ ਕੁਧਰਮੀ ਮਨੁਖਾਂ ਨੇ ਕੀ ਕੀਤਾ? ਉੱਤਰ: ਉਹਨਾ ਨੇ ਪਰਮੇਸ਼ੁਰ ਦੀ ਕਿਰਪਾ ਨੂੰ ਲੁੱਚਪੁਣੇ ਵਿੱਚ ਬਦਲ ਦਿੱਤਾ ਅਤੇ ਯਿਸੂ ਮਸੀਹ ਦਾ ਇਨਕਾਰ ਕੀਤਾ [1:4] |

Jude 1:5

ਪ੍ਰਸ਼ਨ: ਪਰਮੇਸ਼ੁਰ ਨੇ ਇੱਕ ਵਾਰ ਲੋਕਾਂ ਨੂੰ ਕਿਥੋਂ ਬਚਾਇਆ ? ਉੱਤਰ: ਪਰਮੇਸ਼ੁਰ ਨੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਚਾਇਆ [1:5] | ਪ੍ਰਸ਼ਨ: ਜਿਹਨਾ ਲੋਕਾਂ ਨੇ ਵਿਸ਼ਵਾਸ ਨਹੀ ਕੀਤਾ ਪਰਮੇਸ਼ੁਰ ਨੇ ਉਹਨਾਂ ਨਾਲ ਕੀ ਕੀਤਾ ? ਉੱਤਰ: ਪਰਮੇਸ਼ੁਰ ਨੇ ਉਹਨਾ ਲੋਕਾਂ ਦਾ ਨਾਸ਼ ਕੀਤਾ ਜਿਹਨਾ ਨੇ ਵਿਸ਼ਵਾਸ ਨਹੀ ਕੀਤਾ [1:5] | ਪ੍ਰਸ਼ਨ: ਪਰਮੇਸ਼ੁਰ ਨੇ ਉਹਨਾਂ ਦੂਤਾਂ ਨਾਲ ਕੀ ਕੀਤਾ ਜਿਹਨਾ ਨੇ ਆਪਣੇ ਅਸਲ ਸਥਾਨ ਨੂੰ ਛੱਡ ਦਿੱਤਾ ? ਉੱਤਰ: ਪਰਮੇਸ਼ੁਰ ਨੇ ਉਹਨਾਂ ਨੂੰ ਨਿਆਉਂ ਦੇ ਲਈ ਸੰਗਲਾਂ ਨਾਲ ਬੰਨ ਕੇ ਅੰਧਕਾਰ ਵਿੱਚ ਰੱਖਿਆ [1:6] |

Jude 1:7

ਪ੍ਰਸ਼ਨ: ਸਦੂਮ, ਅਮੂਰਾਹ ਅਤੇ ਉਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਨੇ ਕੀ ਕੀਤਾ ? ਉੱਤਰ: ਉਹਨਾਂ ਨੇ ਹਰਾਮਕਾਰੀ ਕੀਤੀ ਅਤੇ ਪਰਾਏ ਸਰੀਰ ਦੀਆਂ ਕਾਮਨਾਵਾਂ ਦੇ ਮਗਰ ਲੱਗੇ [1:7] | ਪ੍ਰਸ਼ਨ: ਸਦੂਮ, ਅਮੂਰਾਹ ਅਤੇ ਉਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਵਾਂਗੂ ਦੋਸ਼ੀ ਅਤੇ ਕੁਧਰਮੀ ਮਨੁਖਾਂ ਨੇ ਕੀ ਕੀਤਾ ? ਉੱਤਰ: ਉਹਨਾਂ ਨੇ ਸੁਪਨਿਆਂ ਵਿੱਚ, ਅਧਿਕਾਰ ਨੂੰ ਰੱਦ ਕਰਨ ਦੁਆਰਾ ਅਤੇ ਬੁਰੀਆਂ ਗੱਲਾਂ ਬੋਲਣ ਦੁਆਰਾ ਆਪਣੇ ਸ਼ਰੀਰ ਨੂੰ ਭ੍ਰਿਸ਼ਟ ਕੀਤਾ [1:8] |

Jude 1:9

ਪ੍ਰਸ਼ਨ: ਮਹਾਂਦੂਤ ਮੀਕਾਏਲ ਨੇ ਸ਼ੈਤਾਨ ਨੂੰ ਕੀ ਕਿਹਾ ? ਉੱਤਰ: ਮਹਾਂਦੂਤ ਮੀਕਾਏਲ ਨੇ ਕਿਹਾ , " ਪਰਮੇਸ਼ੁਰ ਤੈਨੂੰ ਝਿੜਕੇ|" [1:9]

Jude 1:12

ਪ੍ਰਸ਼ਨ: ਦੋਸ਼ੀ ਅਤੇ ਕੁਧਰਮੀ ਲੋਕ ਕਿਸ ਦੇ ਲਈ ਬਿਨਾ ਸ਼ਰਮ ਚਿੰਤਾ ਕਰਦੇ ਹਨ? ਉੱਤਰ: ਉਹ ਆਪਣੇ ਲਈ ਬਿਨਾ ਸ਼ਰਮ ਚਿੰਤਾ ਕਰਦੇ ਹਨ [1:12] |

Jude 1:14

ਪ੍ਰਸ਼ਨ: ਪਰਮੇਸ਼ੁਰ ਕਿਸ ਦਾ ਨਿਆਉ ਕਰੇਗਾ? ਉੱਤਰ: ਪਰਮੇਸ਼ੁਰ ਸਾਰੇ ਲੋਕਾਂ ਦਾ ਨਿਆਉਂ ਕਰੇਗਾ [1:15] | ਪ੍ਰਸ਼ਨ: ਹਨੋਕ ਆਦਮ ਤੋਂ ਕਿਹੜੀ ਪੀੜੀ ਦਾ ਸੀ ? ਉੱਤਰ: ਹਨੋਕ ਆਦਮ ਤੋਂ ਸੱਤਵੀਂ ਪੀੜੀ ਦਾ ਸੀ [1:14] | ਪ੍ਰਸ਼ਨ: ਕੁਧਰਮੀ ਮਨੁੱਖ ਕੌਣ ਹਨ ਜੋ ਦੋਸ਼ੀ ਠਹਿਰਾਏ ਜਾਣਗੇ ? ਉੱਤਰ: ਬੁੜ ਬੜਾਉਣ ਵਾਲੇ, ਸ਼ਕਾਇਤ ਕਰਨ ਵਾਲੇ, ਬੁਰੀਆਂ ਕਾਮਨਾਵਾਂ ਦੇ ਮਗਰ ਭੱਜਣ ਵਾਲੇ, ਵੱਡੀਆਂ ਗੱਪਾਂ ਮਾਰਨ ਵਾਲੇ ਅਤੇ ਆਪਣੇ ਲਾਭ ਲਈ ਵਡਿਆਈ ਕਰਨ ਵਾਲੇ ਕੁਧਰਮੀ ਮਨੁੱਖ ਹਨ ਜੋ ਦੋਸ਼ੀ ਠਹਿਰਾਏ ਜਾਣਗੇ [1:16] |

Jude 1:17

ਪ੍ਰਸ਼ਨ: ਕਿਸ ਨੇ ਠੱਠਾ ਕਰਨ ਵਾਲਿਆਂ ਦੇ ਬਾਰੇ ਅੱਗੋਂ ਹੀ ਆਖਿਆ? ਉੱਤਰ: ਯਿਸੂ ਮਸੀਹ ਦੇ ਰਸੂਲਾਂ ਨੇ ਠੱਠਾ ਕਰਨ ਵਾਲਿਆਂ ਦੇ ਬਾਰੇ ਅੱਗੋਂ ਹੀ ਆਖਿਆ [1:17] | ਪ੍ਰਸ਼ਨ: ਠੱਠਾ ਕਰਨ ਵਾਲਿਆਂ ਦੀ ਸੱਚਾਈ ਕੀ ਹੈ ਜੋ ਬੁਰੀਆਂ ਕਾਮਨਾਵਾਂ ਦੇ ਮਗਰ ਭੱਜਣ ਵਾਲੇ, ਧੜੇਬਾਜ ਅਤੇ ਕਾਮੁਕ ਹਨ ? ਉੱਤਰ: ਉਹਨਾਂ ਕੋਲ ਪਵਿਤਰ ਆਤਮਾ ਨਹੀ ਹੈ [1:19] |

Jude 1:20

ਪ੍ਰਸ਼ਨ: ਪਿਆਰੇ ਕਿਵੇਂ ਆਪਣੇ ਆਪ ਨੂੰ ਉਸਾਰਦੇ ਅਤੇ ਪ੍ਰਾਥਨਾ ਕਰਦੇ ਸਨ? ਉੱਤਰ: ਪਿਆਰੇ ਆਪਣੇ ਆਪ ਨੂੰ ਆਪਣੇ ਅੱਤ ਪਵਿੱਤਰ ਵਿਸ਼ਵਾਸ ਵਿੱਚ ਉਸਾਰਦੇ ਹਨ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਥਨਾ ਕਰਦੇ ਸਨ [1:20] | ਪ੍ਰਸ਼ਨ: ਪਿਆਰਿਆਂ ਨੇ ਆਪਣੇ ਆਪ ਨੂਂ ਕਿਸ ਵਿੱਚ ਕਾਇਮ ਰੱਖਣਾ ਸੀ ਅਤੇ ਕਿਸ ਦੀ ਉਡੀਕ ਕਰਨੀ ਸੀ ? ਉੱਤਰ: ਪਿਆਰਿਆਂ ਨੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਵਿੱਚ ਕਾਇਮ ਰੱਖਣਾ ਸੀ ਅਤੇ ਯਿਸੂ ਮਸੀਹ ਦੀ ਕਿਰਪਾ ਦੀ ਉਡੀਕ ਕਰਨੀ ਸੀ [1:21] |

Jude 1:22

ਪ੍ਰਸ਼ਨ: ਪਿਆਰਿਆਂ ਨੇ ਕਿੰਨਾ ਉੱਤੇ ਦਯਾ ਕਰਨੀ ਅਤੇ ਬਚਾਉਣ ਸੀ? ਉੱਤਰ: ਜੋ ਭਰਮ ਵਿੱਚ ਹਨ ਜਾਂ ਜਿਹਨਾ ਦੇ ਕਪੜੇ ਤੇ ਦੇਹੀ ਦਾ ਦਾਗ ਲੱਗਿਆ ਹੈ ਅਤੇ ਜੋ ਅੱਗ ਵਿੱਚ ਹਨ ਪਿਆਰਿਆਂ ਨੇ ਉਹਨਾ ਉੱਤੇ ਦਯਾ ਕਰਨੀ ਹੈ ਅਤੇ ਬਚਾਉਣਾ ਹੈ [1:22-23] |