ਪੰਜਾਬੀ, پنجابی‎: translationQuestions Print

Updated ? hours ago # views See on WACS

1 Corinthians 1

1 Corinthians 1:1

ਪੌਲੁਸ ਨੂੰ ਕਿਸਨੇ ਬੁਲਾਇਆ ਅਤੇ ਉਸ ਨੂੰ ਕੀ ਬਣਨ ਲਈ ਬੁਲਾਇਆ ਗਿਆ ?

ਯਿਸੂ ਮਸੀਹ ਨੇ ਪੌਲੁਸ ਨੂੰ ਰਸੂਲ ਹੋਣ ਲਈ ਬੁਲਾਇਆ [1:1 ]

ਪੌਲੁਸ ਦੀ ਕੀ ਇੱਛਾ ਸੀ ਜੋ ਕੁਰਿੰਥੁਸ ਦੇ ਲੋਕ ਸਾਡੇ ਪਰਮੇਸ਼ੁਰ ਪਿਤਾ ਅਤੇ ਯਿਸੂ ਮਸੀਹ ਤੋਂ ਪ੍ਰਾਪਤ ਕਰਨ ?

ਪੌਲੁਸ ਚਾਹੁੰਦਾ ਸੀ ਕਿ ਉਹਨਾਂ ਨੂੰ ਪਰਮੇਸ਼ੁਰ ਪਿਤਾ ਅਤੇ ਯਿਸੂ ਮਸੀਹ ਤੋਂ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ [1:3 ]

1 Corinthians 1:4

ਪ੍ਰ?ਪਰਮੇਸ਼ੁਰ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਕਿਵੇਂ ਧਨੀ ਬਣਾਇਆ ?

ਪਰਮੇਸ਼ੁਰ ਨੇ ਉਹਨਾਂ ਨੂੰ ਸਭਨਾਂ ਗੱਲਾਂ ਵਿੱਚ , ਸਭ ਵਾਕ, ਅਤੇ ਸਭ ਗਿਆਨ ਵਿੱਚ ਧਨੀ ਕੀਤਾ [1:5 ]

1 Corinthians 1:7

ਕੁਰਿੰਥੁਸ ਦੀ ਕਲੀਸਿਯਾ ਨੂੰ ਕਿਸ ਗੱਲ ਦਾ ਘਾਟਾ ਨਹੀਂ ਸੀ ?

ਉਹਨਾਂ ਨੂੰ ਕਿਸੇ ਆਤਮਿਕ ਦਾਤ ਦਾ ਘਾਟਾ ਨਹੀਂ ਸੀ [1:7 ]

ਪਰਮੇਸ਼ੁਰ ਕੁਰਿੰਥੁਸ ਦੀ ਕਲੀਸਿਯਾ ਨੂੰ ਅੰਤ ਤੱਕ ਕਿਉਂ ਕਾਇਮ ਰੱਖੇਗਾ ?

ਉਹ ਅਜਿਹਾ ਕਰੇਗਾ ਤਾਂ ਜੋ ਉਹ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਣ [1:8 ]

1 Corinthians 1:10

ਪੌਲੁਸ ਕੁਰਿੰਥੁਸ ਦੀ ਕਲੀਸਿਯਾ ਨੂੰ ਕੀ ਬੇਨਤੀ ਕਰਦਾ ਹੈ ?

ਪੌਲੁਸ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਸਾਰੇ ਇੱਕੋ ਗੱਲ ਬੋਲਣ, ਉਹਨਾਂ ਵਿੱਚ ਫੁੱਟ ਨਾ ਹੋਵੇ,ਸਗੋਂ ਇਕ ਵਿਚਾਰ ਅਤੇ ਇਕ ਮਨ ਵਿੱਚ ਪੂਰੇ ਹੋ ਜਾਵੋ [1:10 ]

ਕਲੋਏ ਦੇ ਘਰ ਦਿਆਂ ਨੇ ਪੌਲੁਸ ਨੂੰ ਕੀ ਖ਼ਬਰ ਦਿੱਤੀ ?

ਕਲੋਏ ਦੇ ਘਰ ਦਿਆਂ ਨੇ ਪੌਲੁਸ ਨੂੰ ਖ਼ਬਰ ਦਿੱਤੀ ਕਿ ਕੁਰਿੰਥੁਸ ਦੇ ਪਰਿਵਾਰਾਂ ਵਿੱਚ ਬਖੇੜੇ ਖੜ੍ਹੇ ਹੋ ਗਏ ਹਨ [1:11 ]

1 Corinthians 1:12

ਪੌਲੁਸ ਦਾ ਬਖੇੜਿਆਂ ਤੋਂ ਕੀ ਭਾਵ ਸੀ ?

ਪੌਲੁਸ ਦਾ ਭਾਵ ਇਹ ਸੀ , ਤੁਹਾਡੇ ਵਿੱਚੋਂ ਹਰੇਕ ਆਖਦਾ ਹੈ , ਮੈਂ ਪੌਲੁਸ ਦਾ ਹਾਂ ,ਮੈਂ ਅਪੁੱਲੋਸ ਦਾ ਹਾਂ, ਮੈਂ ਕੇਫਾਸ ਦਾ ਹਾਂ, ਮੈਂ ਮਸੀਹ ਦਾ ਹਾਂ [1:12 ]

1 Corinthians 1:14

ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਿਉਂ ਕਰਦਾ ਹੈ ਕਿ ਉਸਨੇ ਕਰਿਸਪੁਸ ਅਤੇ ਗ੍ਯੁਸ ਨੂੰ ਛੱਡ ਕੇ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ ਹੈ ?

ਪੌਲੁਸ ਇਸ ਗੱਲ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ਕਿਉਂ ਜੋ ਉਹਨਾਂ ਨੂੰ ਇਹ ਦਾ ਮੌਕਾ ਨਹੀਂ ਮਿਲੇਗਾ ਕਿ ਅਸੀਂ ਪੌਲੁਸ ਦੇ ਨਾਮ ਵਿੱਚ ਬਪਤਿਸਮਾ ਲਿਆ ਹੈ [1:14-15 ]

1 Corinthians 1:17

ਪੋਲੋਸ ਨੂੰ ਮਸੀਹ ਨੇ ਕੀ ਕਰਨ ਨੂੰ ਭੇਜਿਆ ?

ਮਸੀਹ ਨੇ ਪੌਲੁਸ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਭੇਜਿਆ [1:17 ]

1 Corinthians 1:18

ਪ੍ਰ?ਨਾਸ ਹੋਣ ਵਾਲਿਆਂ ਲਈ ਸਲੀਬ ਦੀ ਕਥਾ ਕੀ ਹੈ ?

ਸਲੀਬ ਦੀ ਕਥਾ ਨਾਸ ਹੋਣ ਵਾਲਿਆਂ ਲਈ ਮੂਰਖਤਾ ਹੈ [1:18 ]

ਜਿਹਨਾਂ ਨੂੰ ਪਰਮੇਸ਼ੁਰ ਬਚਾ ਰਿਹਾ ਹੈ ਉਹਨਾਂ ਲਈ ਸਲੀਬ ਦੀ ਕਥਾ ਕੀ ਹੈ ?

ਜਿਹਨਾਂ ਨੂੰ ਪਰਮੇਸ਼ੁਰ ਬਚਾ ਰਿਹਾ ਹੈ ਉਹਨਾਂ ਲਈ ਸਲੀਬ ਦੀ ਕਥਾ ਪਰਮੇਸ਼ੁਰ ਦੀ ਸ਼ਕਤੀ ਹੈ [1:18 ]

1 Corinthians 1:20

ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਕਿਸ ਵਿੱਚ ਬਦਲ ਦਿੱਤਾ ?

ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਵਿੱਚ ਬਦਲ ਦਿੱਤਾ[1:20 ]

ਪਰਮੇਸ਼ੁਰ ਨੂੰ ਇਹ ਕਿਉਂ ਭਾਇਆ ਕਿ ਜੋ ਖੁਸ਼ਖਬਰੀ ਦੀ ਮੂਰਖਤਾ ਰਾਹੀਂ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਬਚਾਇਆ ਜਾਵੇ ?

ਇਹ ਪਰਮੇਸ਼ੁਰ ਨੂੰ ਭਾਇਆ ਕਿਉਂਕਿ ਸੰਸਾਰ ਆਪਣੀ ਬੁੱਧ ਵਿੱਚ ਪਰਮੇਸ਼ੁਰ ਨੂੰ ਨਹੀਂ ਜਾਣਦਾ [1: 21 ]

1 Corinthians 1:22

None

1 Corinthians 1:24

None

1 Corinthians 1:26

ਪਰਮੇਸ਼ੁਰ ਨੇ ਸਰੀਰ ਦੇ ਅਨੁਸਾਰ ਕਿੰਨ੍ਹੇ ਕੁ ਬੁੱਧਵਾਨ , ਬਲਵਾਨ,ਕੁਲੀਨ ਸੱਦੇ ?

ਪਰਮੇਸ਼ੁਰ ਨੇ ਅਜਿਹੇ ਬਹੁਤਿਆਂ ਨੂੰ ਨਹੀਂ ਸੱਦਿਆ [1:26 ]

ਪਰਮੇਸ਼ੁਰ ਨੇ ਸੰਸਾਰ ਦੇ ਮੂਰਖਾਂ ਅਤੇ ਨਿਰਬਲਾਂ ਨੂੰ ਕਿਉਂ ਚੁਣ ਲਿਆ ?

ਉਸ ਨੇ ਅਜਿਹਾ ਬੁੱਧਵਾਨਾਂ ਅਤੇ ਬਲਵੰਤਾਂ ਨੂੰ ਲੱਜਿਆਵਾਨ ਕਰਨ ਲਈ ਚੁਣ ਲਿਆ [1:27 ]

1 Corinthians 1:28

ਪਰਮੇਸ਼ੁਰ ਨੇ ਕੀ ਕੀਤਾ ਤਾਂ ਜੋ ਕੋਈ ਵੀ ਉਸਦੇ ਅੱਗੇ ਘਮੰਡ ਨਾ ਕਰੇ ?

ਪਰਮੇਸ਼ੁਰ ਨੇ ਸੰਸਾਰ ਦੇ ਨੀਵਿਆਂ ,ਤਿਆਗਿਆਂ ਅਤੇ ਜੋ ਹੈ ਹੀ ਨਹੀਂ ਉਹਨਾਂ ਨੂੰ ਚੁਣ ਲਿਆ [1:28-29 ]

1 Corinthians 1:30

ਵਿਸ਼ਵਾਸੀ ਮਸੀਹ ਯਿਸੂ ਵਿੱਚ ਕਿਉਂ ਸਨ ?

ਉਹ ਮਸੀਹ ਯਿਸੂ ਵਿੱਚ ਸਨ ਉਸ ਕੰਮ ਦੇ ਕਾਰਨ ਜੋ ਪਰਮੇਸ਼ੁਰ ਨੇ ਕੀਤਾ [1:30 ]

ਮਸੀਹ ਯਿਸੂ ਸਾਡੇ ਲਈ ਕੀ ਬਣਿਆ ?

ਉਹ ਸਾਡੇ ਲਈ ਪਰਮੇਸ਼ੁਰ ਦੀ ਵੱਲੋਂ ਗਿਆਨ ,ਧਰਮ, ਪਵਿੱਤਰਤਾਈ ਅਤੇ ਨਿਸਤਾਰਾ ਬਣ ਗਿਆ [1:30 ]

ਜੇ ਅਸੀਂ ਘਮੰਡ ਕਰੀਏ ਤਾਂ ਕਿਸ ਗੱਲ ਤੇ ਕਰੀਏ ?

ਜੇ ਕੋਈ ਘਮੰਡ ਕਰੇ ਤਾਂ ਪ੍ਰਭੂ ਤੇ ਕਰੇ [1:31 ]

1 Corinthians 2

1 Corinthians 2:1

ਪੌਲੁਸ ਕਿਸ ਰੀਤੀ ਨਾਲ ਕੁਰਿੰਥੁਸ ਵਿੱਚ ਆਇਆ ਜਦੋਂ ਉਸਨੇ ਪਰਮੇਸ਼ੁਰ ਦੇ ਗੁਪਤ ਭੇਦਾਂ ਦੀ ਖ਼ਬਰ ਦਿੱਤੀ ?

ਪੌਲੁਸ ਜਦੋਂ ਪਰਮੇਸ਼ੁਰ ਦੇ ਭੇਤ ਦੀ ਖ਼ਬਰ ਦੇਣ ਆਇਆ ਤਾਂ ਕਿਸੇ ਬਚਨ ਅਤੇ ਗਿਆਨ ਦੀ ਉੱਤਮਤਾ ਨਾਲ ਨਹੀਂ ਆਇਆ [2:1 ] ਜਦੋਂ ਪੌਲੁਸ ਕੁਰਿੰਥੀਆਂ ਦੇ ਲੋਕਾਂ ਦੇ ਵਿੱਚ ਸੀ ਤਦ ਉਸਨੇ ਕਿਸ ਗੱਲ ਨੂੰ ਜਾਣਨ ਦਾ ਫ਼ੈਸਲਾ ਕੀਤਾ ?

ਪੌਲੁਸ ਨੇ ਯਿਸੂ ਮਸੀਹ ਅਤੇ ਸਲੀਬ ਦਿੱਤੇ ਮਸੀਹ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਨੂੰ ਨਾ ਜਾਣਨ ਦਾ ਫ਼ੈਸਲਾ ਕੀਤਾ [2:2 ]

1 Corinthians 2:3

ਪੌਲੁਸ ਦਾ ਬਚਨ ਅਤੇ ਪਰਚਾਰ, ਗਿਆਨ ਦੇ ਸ਼ਬਦਾਂ ਨਾਲ ਨਹੀਂ ਹੋਣ ਦੀ ਬਜਾਏ ਆਤਮਾ ਅਤੇ ਸਮਰਥਾ ਨਾਲ ਕਿਉਂ ਸੀ ?

ਇਹ ਇਸ ਲਈ ਸੀ ਤਾਂ ਜੋ ਉਹਨਾਂ ਦਾ ਵਿਸ਼ਵਾਸ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ [2:4-5 ]

1 Corinthians 2:6

ਪੌਲੁਸ ਅਤੇ ਉਸਦੇ ਸਾਥੀ ਕਿਸ ਬੁੱਧ ਨਾਲ ਬੋਲਦੇ ਸਨ ?

ਉਹਨਾਂ ਨੇ ਗੁਪਤ ਗਿਆਨ ਭੇਤ ਨਾਲ ਸੁਣਾਇਆ -ਜਿਹ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੇ ਪਰਤਾਪ ਲਈ ਠਹਿਰਾਇਆ ਸੀ [2:7 ]

1 Corinthians 2:8

ਜੇ ਪੌਲੁਸ ਦੇ ਸਮੇਂ ਦੇ ਹਾਕਮਾਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਜਾਣਿਆ ਹੁੰਦਾ ਤਾਂ ਉਹ ਕੀ ਨਾ ਕਰਦੇ ?

ਜੇਕਰ ਉਹਨਾਂ ਹਾਕਮਾਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਜਾਣਿਆ ਹੁੰਦਾ ਤਾਂ ਉਹ ਤੇਜਵਾਨ ਪ੍ਰਭੂ ਨੂੰ ਸਲੀਬ ਨਾ ਚਾੜਦੇ [2:8 ]

1 Corinthians 2:10

ਪੌਲੁਸ ਅਤੇ ਉਸਦੇ ਸਾਥੀਆਂ ਨੇ ਪਰਮੇਸ਼ੁਰ ਦੀ ਬੁੱਧ ਨੂੰ ਕਿਵੇਂ ਜਾਣਿਆ ?

ਪਰਮੇਸ਼ੁਰ ਨੇ ਇਹ ਸਭ ਆਤਮਾ ਦੇ ਰਾਹੀਂ ਉਹਨਾਂ ਤੇ ਪ੍ਰਗਟ ਕੀਤਾ[2:10]

ਪਰਮੇਸ਼ੁਰ ਦੀਆਂ ਗੁਪਤ ਗੱਲਾਂ ਕੌਣ ਜਾਣਦਾ ਹੈ ?

ਸਿਰਫ਼ ਪਰਮੇਸ਼ੁਰ ਦਾ ਆਤਮਾ ਹੀ ਪਰਮੇਸ਼ੁਰ ਦੀਆਂ ਗੁਪਤ ਗੱਲਾਂ ਜਾਣਦਾ ਹੈ [2:11 ]

1 Corinthians 2:12

ਕੀ ਇਕ ਕਾਰਨ ਹੈ ਜੋ ਪੌਲੁਸ ਤੇ ਉਸਦੇ ਸਾਥੀਆਂ ਨੇ ਆਤਮਾ ਪਾਇਆ ਜੋ ਪਰਮੇਸ਼ੁਰ ਵੱਲੋਂ ਹੈ ?

ਉਹਨਾਂ ਆਤਮਾ ਪਾਇਆ ਜੋ ਪਰਮੇਸ਼ੁਰ ਵੱਲੋਂ ਹੈ ਤਾਂ ਜੋ ਉਹ ਜਾਣਨ ਕਿ ਪਰਮੇਸ਼ੁਰ ਨੇ ਸਾਨੂੰ ਕੀ ਬਖਸ਼ਿਆ ਹੈ [2:12 ]

1 Corinthians 2:14

ਸਰੀਰਕ ਮਨੁੱਖ ਉਹਨਾਂ ਗੱਲਾਂ ਨੂੰ ਕਿਉਂ ਨਹੀਂ ਜਾਣ ਜਾਂ ਪ੍ਰਾਪਤ ਕਰ ਸਕਦਾ ਜੋ ਪਰਮੇਸ਼ੁਰ ਦੇ ਆਤਮਾ ਦੀਆਂ ਹਨ ?

ਸਰੀਰਕ ਮਨੁੱਖ ਇਹਨਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂ ਜੋ ਉਹ ਉਸਦੇ ਲਈ ਮੂਰਖਤਾ ਹਨ ਅਤੇ ਉਹ ਉਹਨਾਂ ਨੂੰ ਜਾਣ ਨਹੀਂ ਸਕਦਾ ਉਹਨਾਂ ਦੀ ਜਾਂਚ ਆਤਮਾ ਨਾਲ ਹੁੰਦੀ ਹੈ [2:14 ]

ਪੌਲੁਸ ਅਨੁਸਾਰ ਯਿਸੂ ਤੇ ਵਿਸ਼ਵਾਸ ਕਰਨ ਵਾਲਿਆਂ ਵਿੱਚ ਕਿਹਦੀ ਬੁੱਧ ਹੁੰਦੀ ਹੈ ?

ਪੌਲੁਸ ਕਹਿੰਦਾ ਹੈ ਉਹਨਾਂ ਅੰਦਰ ਮਸੀਹ ਦੀ ਬੁੱਧੀ ਹੈ [2:16 ]

1 Corinthians 3

1 Corinthians 3:1

ਪੌਲੁਸ ਨੇ ਅਜਿਹਾ ਕਿਉਂ ਆਖਿਆ ਉਹ ਕੁਰਿੰਥੀਆਂ ਦੇ ਲੋਕਾਂ ਨਾਲ ਆਤਮਿਕ ਰੀਤੀ ਨਾਲ ਗੱਲ ਨਹੀਂ ਕਰ ਸਕਿਆ ?

ਪੌਲੁਸ ਉਹਨਾਂ ਨਾਲ ਆਤਮਿਕ ਰੀਤੀ ਨਾਲ ਗੱਲ ਨਾ ਕਰ ਸਕਿਆ ਕਿਉਂ ਜੋ ਸਰੀਰਕ, ਜਲਨ ਰੱਖਣ ਵਾਲੇ ਅਤੇ ਉਹਨਾਂ ਵਿੱਚ ਝਗੜੇ ਸਨ [3:1,3 ]

1 Corinthians 3:3

ਪੌਲੁਸ ਅਤੇ ਅਪੁੱਲੋਸ ਕੌਣ ਸਨ ?

ਉਹ ਨਿਰੇ ਸੇਵਕ ,ਪਰਮੇਸ਼ੁਰ ਦੇ ਸਾਂਝੀ ਉਹਨਾਂ ਦੇ ਰਾਹੀਂ ਕੁਰਿੰਥੀਆਂ ਦੇ ਲੋਕ ਮਸੀਹ ਵਿੱਚ ਵਿਸ਼ਵਾਸ ਕਰਨ ਲੱਗੇ [3:5,9 ]

1 Corinthians 3:6

ਵਧਾਉਣ ਵਾਲਾ ਕੌਣ ਹੈ ?

ਪਰਮੇਸ਼ੁਰ ਵਧਾਉਂਦਾ ਹੈ [3:7 ]

1 Corinthians 3:8

None

1 Corinthians 3:10

ਨੀਂਹ ਕੀ ਹੈ ?

ਯਿਸੂ ਮਸੀਹ ਨੀਂਹ ਹੈ [3:11 ]

1 Corinthians 3:12

ਜੋ ਯਿਸੂ ਮਸੀਹ ਦੀ ਨੀਂਹ ਉੱਤੇ ਰਦਾ ਰਖਦਾ ਹੈ ਉਸਦੇ ਕੰਮ ਦਾ ਕੀ ਹੋਵੇਗਾ ?

ਉਸਦਾ ਕੰਮ ਦਿਨ ਦੇ ਵੇਲੇ ਅੱਗ ਨਾਲ ਪ੍ਰਗਟ ਕੀਤਾ ਜਾਵੇਗਾ [3:12-13]

ਅੱਗ ਉਸ ਵਿਅਕਤੀ ਦੇ ਕੰਮ ਦਾ ਕੀ ਕਰੇਗੀ ?

ਅੱਗ ਹਰੇਕ ਦੇ ਕੰਮ ਨੂੰ ਪਰਖੇਗੀ [3:13]

1 Corinthians 3:14

ਜਦੋਂ ਇਕ ਵਿਅਕਤੀ ਦਾ ਕੰਮ ਅੱਗ ਵਿੱਚੋਂ ਟਿਕਿਆ ਰਿਹਾ ਤਾਂ ਕੀ ਹੋਵੇਗਾ ?

ਉਸ ਵਿਅਕਤੀ ਨੂੰ ਇਨਾਮ ਮਿਲੇਗਾ [3:14]

ਜਿਸਦਾ ਕੰਮ ਸੜ ਜਾਵੇ ਤਾਂ ਉਸ ਵਿਅਕਤੀ ਦਾ ਕੀ ਹੇਵੇਗਾ ?

ਉਹ ਦੀ ਹਾਨੀ ਹੋਵੇਗੀ ਪਰੰਤੂ ਉਹ ਆਪ ਤਾਂ ਬਚ ਜਾਵੇਗਾ ਸੜਦਿਆਂ ਸੜਦਿਆਂ [3:15 ]

1 Corinthians 3:16

ਅਸੀਂ ਕੌਣ ਹਾਂ ਅਤੇ ਯਿਸੂ ਮਸੀਹ ਵਿੱਚ ਵਿਸ਼ਵਾਸੀ ਹੋਣ ਕਰਕੇ ਕੌਣ ਸਾਡੇ ਅੰਦਰ ਵੱਸਦਾ ਹੈ ?

ਅਸੀਂ ਪਰਮੇਸ਼ੁਰ ਦਾ ਮੰਦਰ ਹਾਂ ਅਤੇ ਪਰਮੇਸ਼ੁਰ ਦਾ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ [3:16]

ਕੀ ਹੋਵੇਗਾ ਜੇ ਕੋਈ ਪਰਮੇਸ਼ੁਰ ਦੇ ਮੰਦਰ ਦਾ ਨਾਸ ਕਰੇਗਾ?

ਪਰਮੇਸ਼ੁਰ ਉਹਦਾ ਨਾਸ ਕਰੇਗਾ ਜੋ ਪਰਮੇਸ਼ੁਰ ਦੇ ਮੰਦਰ ਦਾ ਨਾਸ ਕਰੇਗਾ [3:17]

1 Corinthians 3:18

ਪੌਲੁਸ ਉਸ ਨੂੰ ਕੀ ਕਹਿੰਦਾ ਜੋ ਇਸ ਜੁੱਗ ਵਿੱਚ ਆਪਣੇ ਆਪ ਨੂੰ ਬੁੱਧਵਾਨ ਸਮਝਦਾ ਹੈ ?

ਪੌਲੁਸ ਆਖਦਾ ਹੈ ਕਿ ਉਹ ਮੂਰਖ ਬਣੇ ਤਾਂ ਜੋ ਬੁੱਧਵਾਨ ਬਣ ਸੱਕੇ [3:18]

ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਕੀ ਜਾਣਦਾ ਹੈ ?

ਪ੍ਰਭੂ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਅਵਿਰਥੀਆਂ ਹਨ [3:20]

1 Corinthians 3:21

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਲੋਕਾਂ ਉੱਤੇ ਘਮੰਡ ਕਰਨ ਤੋਂ ਕਿਉਂ ਮਨਾ ਕਰਦਾ ਹੈ ?

ਉਸ ਨੇ ਉਹਨਾਂ ਨੂੰ ਘਮੰਡ ਕਰਨ ਤੋਂ ਮਨਾ ਕੀਤਾ , ਕਿਉਂ ਜੋ ਸਭ ਵਸਤਾਂ ਤੁਹਾਡੀਆਂ ਹਨ,...ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ [ 3:21-23]

1 Corinthians 4

1 Corinthians 4:1

ਪੌਲੁਸ ਕੀ ਕਹਿੰਦਾ ਹੈ ਕਿ ਕੁਰਿੰਥੀਆਂ ਦੇ ਵਾਸੀ ਪੌਲੁਸ ਅਤੇ ਉਸਦੇ ਸਾਥੀਆਂ ਨੂੰ ਕਿਵੇਂ ਜਾਣਨ ?

ਕੁਰਿੰਥੀਆਂ ਦੇ ਲੋਕ ਉਹਨਾਂ ਨੂੰ ਮਸੀਹ ਦੇ ਸੇਵਕ, ਪਰਮੇਸ਼ੁਰ ਦੇ ਭੇਤਾਂ ਦੇ ਭੰਡਾਰੀ ਜਾਣਨ [4:1]

ਭੰਡਾਰੀ ਹੋਣ ਲਈ ਕੀ ਗੱਲ ਜਰੂਰੀ ਹੈ ?

ਭੰਡਾਰੀ ਲਈ ਚਾਹੀਦਾ ਹੈ ਕਿ ਉਹ ਵਿਸ਼ਵਾਸ ਜੋਗ ਹੋਵੇ [4:2]

1 Corinthians 4:3

ਪੌਲੁਸ ਕਿਸ ਨੂੰ ਆਪਣਾ ਨਿਆਈਂ ਆਖਦਾ ਹੈ ?

ਪੌਲੁਸ ਆਖਦਾ ਹੈ ਕਿ ਪ੍ਰਭੂ ਉਸਦਾ ਨਿਆਈਂ ਹੈ [4:4]

1 Corinthians 4:5

ਜਦੋਂ ਪ੍ਰਭੂ ਆਉਂਦਾ ਹੈ ਉਹ ਕੀ ਕਰੇਗਾ ?

ਉਹ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪਰਕਾਸ਼ ਕਰੇਗਾ ਅਤੇ ਦਿਲ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ [4:5]

1 Corinthians 4:6

ਪੌਲੁਸ ਨੇ ਇਹਨਾਂ ਸਿਧਾਤਾਂ ਨੂੰ ਆਪਣੇ ਅਤੇ ਅਪੁੱਲੋਸ ਤੇ ਲਾਗੂ ਕਿਉਂ ਕੀਤਾ ?

ਪੌਲੁਸ ਨੇ ਅਜਿਹਾ ਕੁਰਿੰਥੁਸ ਦੇ ਲੋਕਾਂ ਲਈ ਕੀਤਾ ਤਾਂ ਜੋ ਉਹ ਇਸ ਗੱਲ ਦਾ ਅਰਥ ਜਾਣਨ ਕਿ ਲਿਖੀਆਂ ਗੱਲਾਂ ਤੋਂ ਪਰੇ ਨਾ ਜਾਓ,ਤਾਂ ਜੋ ਕੋਈ ਇਕ ਦਾ ਪੱਖ ਕਰਕੇ ਦੂਏ ਦੇ ਵਿਰੁੱਧ ਫੁੱਲ ਜਾਓ [4:6]

1 Corinthians 4:8

ਪੌਲੁਸ ਕਿਉਂ ਇੱਛਾ ਕਰਦਾ ਹੈ ਕੀ ਕੁਰਿੰਥੁਸ ਦੇ ਵਿਸ਼ਵਾਸੀ ਰਾਜ ਕਰਨ ?

ਪੌਲੁਸ ਚਾਹੁੰਦਾ ਹੈ ਕੀ ਕੁਰਿੰਥੁਸ ਦੇ ਵਿਸ਼ਵਾਸੀ ਰਾਜ ਕਰਨ ਤਾਂ ਜੋ ਉਹ ਅਤੇ ਉਸਦੇ ਸਾਥੀ ਵੀ ਉਹਨਾਂ ਨਾਲ ਰਾਜ ਕਰਨ [4:8]

1 Corinthians 4:10

ਪੌਲੁਸ ਕਿਹੜੀਆਂ ਤਿੰਨ ਗੱਲਾਂ ਨਾਲ ਆਪਣੇ ਆਪ ਅਤੇ ਆਪਣੇ ਸਾਥੀਆਂ ਨੂੰ ਕੁਰਿੰਥੀਆਂ ਦੇ ਵਿਸ਼ਵਾਸੀਆਂ ਤੋਂ ਅਲੱਗ ਕਰਦਾ ਹੈ ?

ਪੌਲੁਸ ਆਖਦਾ ਹੈ , ਅਸੀਂ ਮਸੀਹ ਦੇ ਕਰਕੇ ਮੂਰਖ ਹਾਂ ਤੁਸੀਂ ਸਿਆਣੇ ਹੋ | ਅਸੀਂ ਕਮਜ਼ੋਰ ਅਤੇ ਤੁਸੀਂ ਮਜਬੂਤ ਹੋ | ਤੁਸੀਂ ਆਦਰ ਦੇ ਜੋਗ ਅਤੇ ਅਸੀਂ ਨਿਰਾਦਰ ਦੇ ਯੋਗਗਿਣੇ ਜਾਂਦੇ ਹਾਂ [4:10]

ਪੌਲੁਸ ਰਸੂਲਾਂ ਦੀ ਸਰੀਰਕ ਅਵਸਥਾ ਨੂੰ ਕਿਵੇਂ ਬਿਆਨ ਕਰਦਾ ਹੈ ?

ਪੌਲੁਸ ਨੇ ਕਿਹਾ, ਉਹ ਭੁੱਖੇ, ਪਿਆਸੇ ,ਬੇਘਰ, ਨੰਗੇ ਤੇ ਮਾਰ ਖਾਂਦੇ ਫਿਰਦੇ ਸਨ [4:11]

1 Corinthians 4:12

ਜਦੋਂ ਪੌਲੁਸ ਅਤੇ ਉਸਦੇ ਸਾਥੀਆਂ ਨਾਲ ਬੁਰਾ ਵਰਤਾਵ ਹੋਇਆ ਉਹਨਾਂ ਦੀ ਪ੍ਰਤੀਕਿਰਿਆ ਕੀ ਸੀ ?

ਉਹਨਾਂ ਗਾਲਾਂ ਖਾ ਕੇ ਅਸੀਸ ਦਿਤੀ, ਸਤਾਵ ਨੂੰ ਸਹਿਆ , ਨਿੰਦਿਆ ਸਹਿ ਕੇ ਬੇਨਤੀ ਕਰਦੇ ਸਨ [4:12]

1 Corinthians 4:14

ਪੌਲੁਸ ਨੇ ਇਹ ਗੱਲਾਂ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਉਂ ਲਿਖੀਆਂ ?

ਉਸ ਨੇ ਇਹ ਗੱਲਾਂ ਉਹਨਾਂ ਨੂੰ ਪਿਆਰੇ ਬੱਚਿਆਂ ਵਾਂਗੂੰ ਸਮਝਾਉਣ ਲਈ ਲਿਖੀਆਂ [4:14]

ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਪੌਲੁਸ ਕਿਸ ਦੀ ਰੀਸ ਕਰਨ ਨੂੰ ਆਖਦਾ ਹੈ ?

ਪੌਲੁਸ ਆਖਦਾ ਹੈ ਕਿ ਮੇਰੀ ਰੀਸ ਕਰੋ [4:16]

1 Corinthians 4:17

ਪੌਲੁਸ ਨੇ ਤਿਮੋਥੀ ਨੂੰ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕੀ ਯਾਦ ਦਿਵਾਉਣ ਲਈ ਭੇਜਿਆ ?

ਪੌਲੁਸ ਨੇ ਤਿਮੋਥੀ ਨੂੰ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਮਸੀਹ ਵਿੱਚ ਪੌਲੁਸ ਦੇ ਵਰਤਾਰੇ ਨੂੰ ਯਾਦ ਦਿਵਾਉਣ ਲਈ ਭੇਜਿਆ[4:17 ]

ਕੁਰਿੰਥੀਆਂ ਦੇ ਕੁਝ ਵਿਸ਼ਵਾਸੀ ਕਿਹੋ ਜਿਹਾ ਵਰਤਾਵ ਕਰ ਰਹੇ ਸਨ ?

ਉਹਨਾਂ ਵਿੱਚੋਂ ਕੁਝ ਢੀਠ ਸਨ, ਅਤੇ ਅਜਿਹਾ ਸੋਚ ਰਹੇ ਸਨ ਕਿ ਜਿਵੇਂ ਪੌਲੁਸ ਨੇ ਉਹਨਾਂ ਕੋਲ ਨਹੀਂ ਆਉਣਾ [4:18]

1 Corinthians 4:19

ਪਰਮੇਸ਼ੁਰ ਦਾ ਰਾਜ ਕਿਸ ਵਿੱਚ ਹੈ ?

ਪਰਮੇਸ਼ੁਰ ਦਾ ਰਾਜ ਸਮਰੱਥਾ ਵਿੱਚ ਹੈ [4:20]

1 Corinthians 5

1 Corinthians 5:1

ਕੁਰਿੰਥੀਆਂ ਦੀ ਕਲੀਸਿਯਾ ਬਾਰੇ ਪੌਲੁਸ ਨੇ ਕੀ ਸੁਣਿਆ ?

ਪੌਲੁਸ ਨੇ ਸੁਣਿਆ ਕਿ ਉਹਨਾਂ ਵਿੱਚ ਹਰਾਮਕਾਰੀ ਹੋ ਰਹੀ ਹੈ | ਉਹਨਾਂ ਵਿੱਚੋਂ ਇਕ ਆਪਣੇ ਪਿਓ ਦੀ ਤੀਵੀਂ ਰਖਦਾ ਹੈ [5:1]

ਪੌਲੁਸ ਕੀ ਆਖਦਾ ਹੈ ਕਿ ਅਜਿਹੇ ਵਿਅਕਤੀ ਨਾਲ ਕੀ ਕਰਨਾ ਚਾਹੀਦਾ ਹੈ ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ?

ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ਉਸਨੂੰ ਤੁਹਾਡੇ ਵਿੱਚੋਂ ਬਾਹਰ ਕੱਢਿਆ ਜਾਵੇ [5:2]

1 Corinthians 5:3

ਜਿਸ ਨੇ ਆਪਣੇ ਪਿਓ ਦੀ ਤੀਵੀਂ ਨਾਲ ਪਾਪ ਕੀਤਾ ਹੈ ਉਸਨੂੰ ਕਿਵੇਂ ਅਤੇ ਕਿਉਂ ਕੱਢਿਆ ਜਾਵੇ?

ਜਦੋਂ ਕਲੀਸਿਯਾ ਪ੍ਰਭੂ ਯਿਸੂ ਦੇ ਨਾਮ ਤੇ ਇਕੱਠੀ ਹੋਵੇ ਤਾਂ ਸਰੀਰ ਦੇ ਨਾਸ ਲਈ ਅਜਿਹਾ ਵਿਅਕਤੀ ਸ਼ੈਤਾਨ ਦੇ ਹੱਥੀਂ ਦਿੱਤਾ ਜਾਵੇ , ਤਾਂ ਜੋ ਉਸਦਾ ਆਤਮਾ ਪ੍ਰਭੂ ਦੇ ਦਿਨ ਬਚਾਇਆ ਜਾਵੇ [5:4-5]

1 Corinthians 5:6

ਪੌਲੁਸ ਨੇ ਬੁਰਿਆਈ ਅਤੇ ਦੁਸ਼ਟਪੁਣੇ ਦੀ ਤੁਲਨਾ ਕਿਸ ਨਾਲ ਕੀਤੀ ?

ਪੌਲੁਸ ਇਹਨਾਂ ਦੀ ਤੁਲਨਾ ਖ਼ਮੀਰ ਨਾਲ ਕਰਦਾ ਹੈ [ 5:8]

ਪੌਲੁਸ ਨਿਸ਼ਕਪਟਤਾ ਅਤੇ ਸਚਿਆਈ ਲਈ ਕਿਸ ਅਲੰਕਾਰ ਦੀ ਵਰਤੋਂ ਕਰਦਾ ਹੈ ?

ਪੌਲੁਸ ਨਿਸ਼ਕਪਟਤਾ ਅਤੇ ਸਚਿਆਈ ਲਈ ਪਤੀਰੀ ਰੋਟੀ ਨੂੰ ਅਲੰਕਾਰ ਦੇ ਵਜੋਂ ਵਰਤੋਂ ਕਰਦਾ ਹੈ [5:8 ]

1 Corinthians 5:9

ਪ੍ਰ ? ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਨਾਂ ਨਾਲ ਸੰਗਤੀ ਕਰਨ ਤੋਂ ਮਨਾ ਕਰਦਾ ਹੈ ? ਉ.ਪੌਲੁਸ ਉਹਨਾਂ ਨੂੰ ਲਿਖਦਾ ਹੈ ਕਿ ਹਰਾਮਕਾਰਾਂ ਦੀ ਸੰਗਤੀ ਨਾ ਕਰਨਾ [5:9]

ਕੀ ਪੌਲੁਸ ਦਾ ਅਰਥ ਕਿਸੇ ਵੀ ਹਰਾਮਕਾਰ ਨਾਲ ਨਾ ਸੰਗਤੀ ਕਰਨ ਦਾ ਸੀ ?

ਪੌਲੁਸ ਇਸ ਜਗਤ ਦੇ ਹਰਾਮਕਾਰਾਂ ਦੇ ਵਿਖੇ ਨਹੀਂ ਕਹਿ ਰਿਹਾ|ਫ਼ੇਰ ਤੁਹਾਨੂੰ ਇਸ ਸੰਸਾਰ ਵਿੱਚੋਂ ਨਿਕਲਣਾ ਪੈਂਦਾ ਉਹਨਾਂ ਤੋਂ ਬਚਨ ਲਈ [5:10]

ਪ੍ਰ ? ਪੌਲੁਸ ਦਾ ਭਾਵ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਨਾਂ ਨਾਲ ਸੰਗਤੀ ਕਰਨ ਤੋਂ ਮਨ੍ਹਾ ਕਰਨਾ ਹੈ ?

ਪੌਲੁਸ ਦੇ ਕਹਿਣ ਦਾ ਅਰਥ ਉਹਨਾਂ ਤੋਂ ਹੈ ਜੇ ਕੋਈ ਮਸੀਹ ਵਿੱਚ ਭੈਣ , ਭਰਾ ਅਖਵਾ ਕੇ ਹਰਾਮਕਾਰੀ ਜਾਂ ਲੋਭੀ ਜਾਂ ਮੂਰਤੀ ਪੂਜਕ,ਗਾਲਾਂ ਦੇਣ ਵਾਲਾ ,ਸ਼ਰਾਬੀ ਜਾਂ ਲੁਟੇਰਾ ਹੋਵੇ ਤਾਂ ਅਜਿਹਿਆਂ ਨਾਲ ਸੰਗਤੀ ਨਾ ਕਰਨੀ [5:10-11]

1 Corinthians 5:11

ਵਿਸ਼ਵਾਸੀਆਂ ਨੂੰ ਕਿਹਨਾਂ ਦਾ ਨਿਆਂ ਕਰਨਾ ਚਾਹੀਦਾ ਹੈ ?

ਜੋ ਕਲੀਸਿਯਾ ਦੇ ਅੰਦਰ ਹਨ ਉਹਨਾਂ ਦਾ ਨਿਆਂ ਕਰਨਾ ਚਾਹੀਦਾ ਹੈ [5:12]

ਕਲੀਸਿਯਾ ਤੋਂ ਬਾਹਰਲਿਆਂ ਦਾ ਨਿਆਂ ਕੌਣ ਕਰਦਾ ਹੈ ?

ਕਲੀਸਿਯਾ ਤੋਂ ਬਾਹਰਲਿਆਂ ਦਾ ਨਿਆਂ ਪਰਮੇਸ਼ੁਰ ਕਰਦਾ ਹੈ [5:13 ]

1 Corinthians 6

1 Corinthians 6:1

ਸੰਤ ਕਿਹਨਾਂ ਦਾ ਨਿਆਂ ਕਰਨਗੇ ?

ਸੰਤ ਜਗਤ ਅਤੇ ਦੂਤਾਂ ਦਾ ਨਿਆਂ ਕਰਨਗੇ [6:2-3 ]

ਪੌਲੁਸ ਕੁਰਿੰਥੁਸ ਦੇ ਸੰਤਾਂ ਨੂੰ ਕਿਸ ਗੱਲ ਦੇ ਜੋਗ ਹੋਣ ਲਈ ਕਹਿੰਦਾ ਹੈ ?

ਪੌਲੁਸ ਆਖਦਾ ਹੈ ਕਿ ਸੰਤਾਂ ਨੂੰ ਆਪਸੀ ਸੰਸਾਰੀ ਗੱਲਾਂ ਦਾ ਨਿਬੇੜਾ ਕਰਨ ਦੇ ਜੋਗ ਹੋਣਾ ਚਾਹੀਦਾ ਹੈ [6:1-3 ]

1 Corinthians 6:4

ਕੁਰਿੰਥੁਸ ਦੇ ਵਿਸ਼ਵਾਸੀ ਆਪਸੀ ਝਗੜਿਆਂ ਦਾ ਨਿਬੇੜਾ ਕਿਵੇਂ ਕਰਦੇ ਸਨ ?

ਇਕ ਵਿਸ਼ਵਾਸੀ ਦੂਏ ਦੇ ਵਿਰੁੱਧ ਕਚਿਹਰੀ ਵਿੱਚ ਜਾਂਦੇ ਸਨ , ਉਹ ਮੁਕੱਦਮਾ ਅਵਿਸ਼ਵਾਸੀ ਨਿਆਈਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ [6:6 ]

1 Corinthians 6:7

ਕੁਰਿੰਥੁਸ ਦੇ ਮਸੀਹੀਆਂ ਵਿੱਚ ਆਪਸੀ ਝਗੜਿਆਂ ਦੇ ਹੋਣ ਦੀ ਕੀ ਨਿਸ਼ਾਨੀ ਸੀ?

ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਇਸ ਨੂੰ ਘਾਟਾ ਸਮਝਦੇ ਸਨ [6:7 ]

1 Corinthians 6:9

ਪਰਮੇਸ਼ੁਰ ਦੇ ਰਾਜ ਵਿੱਚ ਕੌਣ ਅਧਿਕਾਰੀ ਨਹੀਂ ਹੋਣਗੇ ?

ਹਰਾਮਕਾਰ, ਮੂਰਤੀ ਪੂਜਕ, ਜ਼ਨਾਹਕਾਰ , ਜਨਾਨੜੇ, ਮੁੰਡੇਬਾਜ,ਲੁਟੇਰੇ, ਸ਼ਰਾਬੀ, ਗਾਲਾਂ ਕੱਢਣ ਵਾਲੇ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ [6:9-10 ]

ਉਹਨਾਂ ਕੁਰਿੰਥੀਆਂ ਦੇ ਵਿਸ਼ਵਾਸੀਆਂ ਨਾਲ ਕੀ ਹੋਇਆ ਜੋ ਪਹਿਲਾਂ ਕੁਧਰਮ ਵਿੱਚ ਸਨ ?

ਉਹ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਧੋਤੇ ਅਤੇ ਪਵਿੱਤਰ ਕੀਤੇ ਗਏ ਸਨ [6:11 ]

1 Corinthians 6:12

ਉਹ ਕਿਹੜੀਆਂ ਦੋ ਗੱਲਾਂ ਹਨ ਜਿਹਨਾਂ ਦੇ ਬਾਰੇ ਪੌਲੁਸ ਆਖਦਾ ਹੈ ਕਿ ਉਹ ਉਹਨਾਂ ਨੂੰ ਰਾਜ ਕਰਨ ਨਹੀਂ ਦੇਵੇਗਾ ?

ਪੌਲੁਸ ਆਖਦਾ ਹੈ ਉਹ ਭੋਜਨ ਜਾਂ ਹਰਾਮਕਾਰੀ ਦੇ ਵੱਸ ਵਿੱਚ ਨਹੀਂ ਆਵੇਗਾ [6:12-13 ]

1 Corinthians 6:14

ਵਿਸ਼ਵਾਸੀਆਂ ਦੀਆਂ ਦੇਹੀਆਂ ਕਿਸ ਦਾ ਅੰਗ ਹਨ?

ਉਹਨਾਂ ਦੀਆਂ ਦੇਹੀਆਂ ਮਸੀਹ ਦੇ ਅੰਗ ਹਨ [6:15 ]

ਕੀ ਵਿਸ਼ਵਾਸੀਆਂ ਨੂੰ ਕੰਜਰੀ ਨਾਲ ਸੰਗ ਕਰਨ ਚਾਹੀਦਾ ਹੈ ?

ਨਹੀਂ . ਅਜਿਹਾ ਕਦੇ ਨਾ ਹੋਵੇ [6:15 ]

1 Corinthians 6:16

ਜਦੋਂ ਕੋਈ ਕਿਸੇ ਕੰਜਰੀ ਨਾਲ ਸੰਗ ਕਰਦਾ ਹੈ ਤਾਂ ਕੀ ਹੁੰਦਾ ਹੈ ?

ਉਹ ਉਸਦੇ ਨਾਲ ਇਕ ਸਰੀਰ ਹੋ ਜਾਂਦਾ ਹੈ [6:16 ]

ਜਦੋਂ ਕੋਈ ਪ੍ਰਭੂ ਨਾਲ ਮੇਲ ਕਰਦਾ ਹੈ ਤਾਂ ਕੀ ਹੁੰਦਾ ਹੈ ?

ਉਹ ਉਸਦੇ ਨਾਲ ਇਕ ਆਤਮਾ ਹੋ ਜਾਂਦਾ ਹੈ [6:17 ]

1 Corinthians 6:18

ਜਦੋਂ ਕੋਈ ਹਰਾਮਕਾਰੀ ਕਰਦਾ ਹੈ ਉਹ ਕਿਸ ਦੇ ਵਿਰੁਧ ਪਾਪ ਕਰਦਾ ਹੈ ?

ਜਦੋਂ ਕੋਈ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਦੇ ਵਿਰੁਧ ਪਾਪ ਕਰਦਾ ਹੈ[6:18 ]

1 Corinthians 6:19

ਵਿਸ਼ਵਾਸੀਆਂ ਨੂੰ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦੀ ਵਡਿਆਈ ਕਿਉਂ ਕਰਨੀ ਚਾਹੀਦੀ ਹੈ ?

ਉਹਨਾਂ ਨੂੰ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦੀ ਵਡਿਆਈ ਕਰਨੀ ਚਾਹੀਦੀ ਹੈ ਕਿਉਂ ਜੋ ਉਹਨਾਂ ਦੇ ਸਰੀਰ ਪਵਿੱਤਰ ਆਤਮਾ ਦੇ ਮੰਦਰ ਹਨ ਅਤੇ ਉਹਨਾਂ ਨੂੰ ਮੁੱਲ ਦੇ ਕੇ ਖਰੀਦਿਆ ਗਿਆ ਹੈ [6:19-20 ]

1 Corinthians 7

1 Corinthians 7:1

ਕਿਉਂ ਹਰੇਕ ਆਦਮੀ ਆਪਣੀ ਹੀ ਪਤਨੀ ਰੱਖੇ ਅਤੇ ਹਰੇਕ ਇਸਤ੍ਰੀ ਆਪਣੇ ਹੀ ਆਦਮੀ ਨੂੰ ਰੱਖੇ ?

ਬਹੁਤ ਸਾਰੇ ਹਰਾਮਕਾਰੀ ਦੇ ਪਰਤਾਵਿਆਂ ਦੇ ਕਾਰਨ ਹਰੇਕ ਆਦਮੀ ਆਪਣੀ ਹੀ ਪਤਨੀ ਰੱਖੇ ਅਤੇ ਹਰੇਕ ਇਸਤ੍ਰੀ ਆਪਣੇ ਹੀ ਆਦਮੀ ਨੂੰ ਰੱਖੇ [7:2 ]

1 Corinthians 7:3

ਕੀ ਇਕ ਪਤਨੀ ਦਾ ਜਾਂ ਪਤੀ ਦਾ ਆਪਣੇ ਸਰੀਰ ਤੇ ਅਧਿਕਾਰ ਹੈ ?

ਨਹੀਂ | ਇਕ ਪਤੀ ਦਾ ਆਪਣੀ ਪਤਨੀ ਦੇ ਸਰੀਰ ਤੇ ਅਧਿਕਾਰ ਹੈ ਅਤੇ ਉਸੇ ਤਰ੍ਹਾਂ ਪਤਨੀ ਦਾ ਆਪਣੇ ਪਤੀ ਦੇ ਸਰੀਰ ਤੇ ਅਧਿਕਾਰ ਹੈ [7:4 ]

1 Corinthians 7:5

ਇਕ ਪਤੀ ਦਾ ਪਤਨੀ ਨਾਲੋਂ ਸਰੀਰ ਦੇ ਸਬੰਧ ਤੋਂ ਅੱਲਗ ਹੋਣਾ ਕਦੋਂ ਉਚਿਤ ਹੈ ?

ਇਹ ਉਦੋਂ ਉਚਿਤ ਹੈ ਜਦੋਂ ਪਤੀ ਪਤਨੀ ਦੀ ਸਹਿਮਤੀ ਹੋਵੇ ਅਤੇ ਇਕ ਸਮਾਂ ਠਹਿਰਾਇਆ ਜਾਵੇ ਜਦ ਦੋਵੇਂ ਪ੍ਰਾਰਥਨਾ ਕਰ ਸਕਣ [7:5 ]

1 Corinthians 7:8

ਪੌਲੁਸ ਅਣਵਿਆਹਿਆਂ ਅਤੇ ਵਿਧਵਾਵਾਂ ਲਈ ਕਿਸ ਗੱਲ ਨੂੰ ਚੰਗਾ ਕਹਿੰਦਾ ਹੈ ?

ਪੌਲੁਸ ਆਖਦਾ ਹੈ ਕਿ ਉਹਨਾਂ ਲਈ ਅਣਵਿਆਹਿਆ ਰਹਿਣਾ ਚੰਗਾ ਹੈ [7:8 ]

ਅਣਵਿਆਹਿਆਂ ਅਤੇ ਵਿਧਵਾਵਾਂ ਲਈ ਕਿਸ ਹਾਲਤ ਵਿੱਚ ਵਿਆਹ ਕਰਵਾਉਣਾ ਚੰਗਾ ਹੈ ?

ਜੇ ਉਹਨਾਂ ਵਿੱਚ ਸੰਜਮ ਨਹੀਂ ਅਤੇ ਵਾਸਨਾ ਵਿੱਚ ਸੜਨ ਨਾਲੋਂ ਵਿਆਹ ਕਰਵਾਉਣਾ ਚੰਗਾ ਹੈ [7:9 ]

1 Corinthians 7:10

ਵਿਆਹਿਆਂ ਲਈ ਪ੍ਰਭੂ ਕੀ ਹੁਕਮ ਦਿੰਦਾ ਹੈ ?

ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ, ਜੇ ਉਹ ਅੱਡ ਹੋਵੇ ਵੀ ਤਾਂ ਅਣਵਿਆਹੀ ਰਹੇ ਅਤੇ ਆਪਣੇ ਪਤੀ ਨਾਲ ਮੇਲ ਕਰ ਲਵੇ | ਪਤੀ ਆਪਣੀ ਪਤਨੀ ਨੂੰ ਤਲਾਕ ਨਾ ਦੇਵੇ [7:10-11 ]

1 Corinthians 7:12

ਕੀ ਇਕ ਵਿਸ਼ਵਾਸੀ ਪਤੀ ਜਾਂ ਪਤਨੀ ਨੂੰ ਆਪਣੇ ਅਵਿਸ਼ਵਾਸੀ ਜੀਵਨ ਸਾਥੀ ਨੂੰ ਤਲਾਕ ਦੇਣਾ ਚਾਹੀਦਾ ਹੈ ?

ਜੇ ਅਵਿਸ਼ਵਾਸੀ ਪਤੀ ਜਾਂ ਪਤਨੀ ਆਪਣੇ ਸਾਥੀ ਨਾਲ ਰਹਿਣ ਲਈ ਤਿਆਰ ਹੈ ਤਾਂ ਵਿਸ਼ਵਾਸੀ ਸਾਥੀ ਨੂੰ ਅਵਿਸ਼ਵਾਸੀ ਸਾਥੀ ਨੂੰ ਤਲਾਕ ਨਹੀਂ ਦੇਣਾ ਚਾਹੀਦਾ [7:12-13]

1 Corinthians 7:15

ਜੇ ਅਵਿਸ਼ਵਾਸੀ ਸਾਥੀ ਛੱਡ ਕੇ ਚਲਾ ਜਾਂਦਾ ਹੈ ਤਾਂ ਵਿਸ਼ਵਾਸੀ ਨੂੰ ਕੀ ਕਰਨਾ ਚਾਹੀਦਾ ਹੈ ?

ਵਿਸ਼ਵਾਸੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਵਿਸ਼ਵਾਸੀ ਸਾਥੀ ਨੂੰ ਜਾਣ ਦੇਵੇ [7:15]

1 Corinthians 7:17

ਪੌਲੁਸ ਸਾਰੀਆਂ ਕਲੀਸਿਆਵਾਂ ਵਿੱਚ ਕੀ ਨਿਯਮ ਤੈਅ ਕਰਦਾ ਹੈ ?

ਨਿਯਮ ਇਹ ਸੀ : ਹਰੇਕ ਪ੍ਰਭੂ ਵੱਲੋਂ ਠਹਿਰਾਏ ਜੀਵਨ ਨੂੰ ਬਤੀਤ ਕਰੇ ਜਿਸ ਲਈ ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ ਹੈ [7:17]

ਪੌਲੁਸ ਸੁੰਨਤੀਆਂ ਅਤੇ ਅਸੁੰਨਤੀਆਂ ਨੂੰ ਕੀ ਸਲਾਹ ਦਿੱਤੀ ?

ਪੌਲੁਸ ਨੇ ਆਖਿਆ, ਅਸੁੰਨਤੀ ਸੁੰਨਤ ਨਾ ਕਰਵਾਉਣ ਅਤੇ ਸੁੰਨਤੀ ਸੁੰਨਤ ਦੇ ਨਿਸ਼ਾਨ ਨੂੰ ਹਟਾਉਣ ਦੀ ਕੋਸ਼ਿਸ਼ ਨਾ ਕਰਨ [7:18]

1 Corinthians 7:20

ਪੌਲੁਸ ਗ਼ੁਲਾਮਾਂ ਦੇ ਬਾਰੇ ਕੀ ਆਖਦਾ ਹੈ ?

ਜਦੋਂ ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ ਜੇ ਉਹ ਗ਼ੁਲਾਮ ਸਨ ਤਾਂ ਕੋਈ ਗੱਲ ਨਹੀਂ , ਜੇ ਉਹ ਅਜ਼ਾਦ ਹੋ ਸਕਦੇ ਹਨ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਹੈ| ਭਾਵੇਂ ਉਹ ਗੁਲਾਂ ਸਨ ਫਿਰ ਵੀ ਉਹ ਪ੍ਰਭੂ ਵਿੱਚ ਅਜ਼ਾਦ ਹਨ | ਉਹਨਾਂ ਨੂੰ ਮਨੁਖਾਂ ਦੇ ਗ਼ੁਲਾਮ ਨਹੀਂ ਹੋਣਾ ਚਾਹੀਦਾ [7:21-23]

1 Corinthians 7:25

ਪੌਲੁਸ ਅਜਿਹਾ ਕਿਉਂ ਸੋਚਦਾ ਹੈ ਕਿ ਉਸਦੇ ਵਾਂਗ ਅਣਵਿਆਹਿਆ ਰਹਿਣਾ ਚੰਗਾ ਹੈ ਵਿਆਹ ਕਰਵਾਉਣ ਨਾਲੋਂ ?

ਪੌਲੁਸ ਨੇ ਸੋਚਿਆ ਕਿ ਫਾਲਤੂ ਦੇ ਫਿਕਰਾਂ ਵਿੱਚ ਪੈਣ ਨਾਲੋਂ ਆਦਮੀ ਦਾ ਵਿਆਹ ਨਾ ਕਰਵਾਉਣਾ ਭਲਾ ਹੈ [7:26]

1 Corinthians 7:27

ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈ ਜੇ ਉਹ ਵਿਆਹ ਨਾਲ ਪਤਨੀ ਨਾਲ ਬੱਝੇ ਹੋਏ ਹਨ ?

ਉਹਨਾਂ ਨੂੰ ਆਪਣੀ ਵਿਆਹੀ ਪਤਨੀ ਤੋਂ ਛੁਟਕਾਰਾ ਨਹੀਂ ਲੈਣਾ ਚਾਹੀਦਾ [7:27]

ਪੌਲੁਸ ਉਹਨਾਂ ਨੂੰ ਕੀ ਕਹਿੰਦਾ ਹੈ ਜੋ ਪਤਨੀ ਤੋਂ ਛੁੱਟਿਆ ਹੈ, ਅਣਵਿਆਹਿਆ ਹੈ ਅਤੇ ਪਤਨੀ ਦੀ ਭਾਲ ਨਹੀ ਕਰਦਾ ?

ਉਹ ਅਜਿਹਾ ਇਸ ਲਈ ਆਖਦਾ ਹੈ ਕਿਉਂ ਜੋ ਉਹ ਚਾਹੁੰਦਾ ਹੈ ਕਿ ਉਹ ਵਿਆਹੇ ਵਿਅਕਤੀ ਦੀ ਤਰ੍ਹਾਂ ਬਹੁਤੀਆਂ ਮੁਸ਼ਕਿਲਾਂ ਤੋਂ ਬਚੇ ਰਹਿਣ [7:28]

1 Corinthians 7:29

ਸੰਸਾਰ ਨਾਲ ਵਰਤਣ ਵਾਲਿਆਂ ਨੂੰ ਅਜਿਹਾ ਕਿਉਂ ਵਰਤਣਾ ਚਾਹੀਦਾ ਹੈ ਜਿਵੇਂ ਨਹੀਂ ਵਰਤਦੇ ?

ਉਹਨਾਂ ਨੂੰ ਅਜਿਹਾ ਇਸਲਈ ਕਰਨਾ ਚਾਹੀਦਾ ਹੈ ਕਿਉਂ ਜੋ ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ [7:31]

1 Corinthians 7:32

ਜੋ ਮਸੀਹੀ ਵਿਆਹੇ ਹੋਏ ਹਨ ਉਹਨਾਂ ਲਈ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿਣਾ ਕਠਿਨ ਕਿਉਂ ਹੈ ?

ਇਹ ਕਠਿਨ ਹੈ ਕਿਉਂਕਿ ਵਿਸ਼ਵਾਸੀ ਪਤੀ ਜਾਂ ਪਤਨੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਵਿੱਚ ਲੱਗਾ ਰਹਿੰਦਾ ਹੈ , ਕਿ ਕਿਵੇਂ ਆਪਣੀ ਪਤਨੀ ਜਾਂ ਪਤੀ ਨੂੰ ਖੁਸ਼ ਰੱਖੇ [7:33-34]

1 Corinthians 7:35

None

1 Corinthians 7:36

ਜੋ ਆਪਣੀ ਮੰਗੇਤਰ ਨਾਲ ਵਿਆਹ ਕਰਦਾ ਹੈ ਉਸ ਤੋਂ ਚੰਗਾ ਕੌਣ ਹੈ ?

ਜਿਹੜਾ ਨਹੀਂ ਵਿਆਹੁੰਦਾ ਉਹ ਹੋਰ ਵੀ ਚੰਗਾ ਕਰੇਗਾ [7:38]

1 Corinthians 7:39

ਇਕ ਪਤਨੀ ਕਦੋਂ ਤੱਕ ਪਤੀ ਨਾਲ ਬੰਧਨ ਵਿੱਚ ਹੈ ?

ਜਦੋਂ ਤੱਕ ਉਸਦਾ ਪਤੀ ਜਿਉਂਦਾ ਹੈ ਉਹ ਬੰਧਨ ਵਿੱਚ ਹੈ [7:39]

ਜੇਕਰ ਵਿਸ਼ਵਾਸੀ ਪਤਨੀ ਦਾ ਪਤੀ ਮਰ ਜਾਵੇ , ਉਹ ਕਿਸ ਨਾਲ ਵਿਆਹ ਕਰਵਾ ਸਕਦੀ ਹੈ ?

ਉਹ ਜਿਸ ਨਾਲ ਚਾਹੇ ਵਿਆਹ ਕਰਵਾ ਸਕਦੀ ਹੈ ਪਰ ਕੇਵਲ ਪ੍ਰਭੂ ਵਿੱਚ [7:39]

1 Corinthians 8

1 Corinthians 8:1

ਇਸ ਅਧਿਆਏ ਵਿੱਚ ਪੌਲੁਸ ਕਿਸ ਵਿਸ਼ੇ ਤੇ ਸੰਬੋਧਨ ਕਰਦਾ ਹੈ ?

ਪੌਲੁਸ ਮੂਰਤੀਆਂ ਦੇ ਚੜਾਵੇ ਬਾਰੇ ਦੱਸਦਾ ਹੈ [8:1,4]

ਇਲਮ ਅਤੇ ਪ੍ਰੇਮ ਦਾ ਕੀ ਨਤੀਜਾ ਹੈ ?

ਇਲਮ ਫੁਲਾਉਂਦਾ ਅਤੇ ਪ੍ਰੇਮ ਬਣਾਉਂਦਾ ਹੈ [8:1]

1 Corinthians 8:4

ਕੀ ਇੱਕ ਮੂਰਤੀ ਪਰਮੇਸ਼ੁਰ ਦੇ ਬਰਾਬਰ ਹੈ ?

ਨਹੀਂ, ਇੱਕ ਮੂਰਤੀ ਇਸ ਸੰਸਾਰ ਵਿੱਚ ਕੁਝ ਵੀ ਨਹੀਂ ,ਇੱਕ ਪਰਮੇਸ਼ੁਰ ਤੋਂ ਇਲਾਵਾ ਦੂਜਾ ਕੋਈ ਨਹੀਂ [8:4]

ਕੌਣ ਇੱਕੋ ਪਰਮੇਸ਼ੁਰ ਹੈ ?

ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ |ਜਿਸ ਤੋਂ ਸੱਭ ਕੁੱਝ ਹੈ ਅਤੇ ਅਸੀਂ ਵੀ ਉਸ ਲਈ ਜਿਉਂਦੇ ਹਾਂ [8:6]

ਕੌਣ ਇੱਕੋ ਪ੍ਰਭੂ ਹੈ ?

ਇੱਕੋ ਪ੍ਰਭੂ ਹੈ ਜੋ ਯਿਸੂ ਮਸੀਹ ਹੈ , ਜਿਸ ਦੇ ਰਾਹੀਂ ਸਭ ਕੁੱਝ ਹੈ ਅਤੇ ਅਸੀਂ ਵੀ [8:6]

1 Corinthians 8:7

ਜੇ ਕੋਈ ਮੂਰਤੀ ਪੂਜਕ ਹੋਣ ਦੇ ਨਾਤੇ ਮੂਰਤੀ ਦੇ ਚੜ੍ਹਾਵੇ ਨੂੰ ਖਾਂਦਾ ਹੈ ਤਦ ਕੀ ਹੁੰਦਾ ਹੈ ?

ਉਹਨਾਂ ਦਾ ਅੰਤਹਕਰਨ ਨਿਤਾਣਾ ਹੋ ਕੇ ਮਲੀਨ ਹੋ ਜਾਂਦਾ ਹੈ [8:7]

1 Corinthians 8:8

ਕੀ ਭੋਜਨ ਸਾਨੂੰ ਪਰਮੇਸ਼ੁਰ ਦੇ ਲਈ ਚੰਗਾ ਜਾਂ ਮਾੜਾ ਬਣਾਉਂਦਾ ਹੈ ?

ਭੋਜਨ ਸਾਨੂੰ ਪਰਮੇਸ਼ੁਰ ਦੇ ਅੱਗੇ ਨਹੀਂ ਸਲਾਹੇਗਾ | ਜੇ ਨਾ ਖਾਈਏ ਤਾਂ ਕੁਝ ਘਾਟਾ ਨਹੀਂ ਜੇ ਖਾਈਏ ਕੁਝ ਵਾਧਾ ਨਹੀਂ [8:8]

ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਡੀ ਅਜ਼ਾਦੀਕੀ ਨਾ ਬਣੇ ?

ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਸਾਡੀ ਅਜ਼ਾਦੀ ਕਿਸੇ ਕਮਜ਼ੋਰ ਲਈ ਠੋਕਰ ਦਾ ਕਾਰਨ ਨਾ ਬਣ ਜਾਵੇ [8:9]

ਜਦੋਂ ਇੱਕ ਭੈਣ ਜਾਂ ਭਾਈ ਜਿਸਦਾ ਅੰਤਹਕਰਨ ਕਮਜ਼ੋਰ ਹੈ ਅਤੇ ਉਹ ਸਾਨੂੰ ਮੂਰਤੀ ਦੇ ਚੜਾਵੇ ਨੂੰ ਖਾਂਦਾ ਵੇਖ ਲਵੇ ਤਾਂ ਕੀ ਹੁੰਦਾ ਹੈ ?

ਅਸੀਂ ਕਮਜ਼ੋਰ ਅੰਤਹਕਰਨ ਵਾਲੇ ਉਸ ਭੈਣ ਜਾਂ ਭਾਈ ਦਾ ਨਾਸ ਕਰਦੇ ਹਾਂ [8:10-11]

1 Corinthians 8:11

ਜਦੋਂ ਅਸੀਂ ਜਾਣਦੇ ਹੋਏ ਆਪਣੇ ਕਮਜ਼ੋਰ ਅੰਤਹਕਰਨ ਵਾਲੇ ਭੈਣ ਜਾਂ ਭਰਾ ਲਈ ਠੋਕਰ ਦਾ ਕਾਰਨ ਬਣਦੇ ਹਾਂ ਤਦ ਅਸੀਂ ਕਿਸਦੇ ਵਿਰੁੱਧ ਪਾਪ ਕਰਦੇ ਹਾਂ ?

ਅਸੀਂ ਉਸ ਭੈਣ ਜਾਂ ਭਰਾ ਅਤੇ ਮਸੀਹ ਦੇ ਵਿਰੁੱਧ ਪਾਪ ਕਰਦੇ ਹਾਂ [8:11-12]

ਪੌਲੁਸ ਇਸ ਬਾਰੇ ਕੀ ਆਖਦਾ ਹੈ ਜੇ ਖਾਣਾ ਕਿਸੇ ਭੈਣ ਜਾਂ ਭਰਾ ਲਈ ਠੋਕਰ ਦਾ ਕਾਰਨ ਬਣਦਾ ਹੈ ?

ਉ.ਪੌਲੁਸ ਇਸ ਬਾਰੇ ਆਖਦਾ ਹੈ ਜੇ ਖਾਣਾ ਕਿਸੇ ਭੈਣ ਜਾਂ ਭਰਾ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਉਹ ਕਦੀ ਵੀ ਬਲੀ ਨਾ ਖਾਵੇਗਾ [8:13]

1 Corinthians 9

1 Corinthians 9:1

ਪੌਲੁਸ ਕੀ ਸਬੂਤ ਪੇਸ਼ ਕਰਦਾ ਹੈ ਕਿ ਉਹ ਇਕ ਰਸੂਲ ਸੀ ?

ਪੌਲੁਸ ਆਖਦਾ ਹੈ ਕਿਉਂ ਜੋ ਕੁਰਿੰਥੁਸ ਦੇ ਵਿਸ਼ਵਾਸੀ ਪ੍ਰਭੂ ਵਿੱਚ ਉਸਦਾ ਕੰਮ ਹਨ , ਉਹ ਆਪ ਪ੍ਰਭੂ ਵਿੱਚ ਪੌਲੁਸ ਦੀ ਰਸੂਲਗੀ ਦਾ ਪ੍ਰਮਾਣ ਹਨ [9:1-2]

1 Corinthians 9:3

ਪੌਲੁਸ , ਰਸੂਲਾਂ , ਪ੍ਰਭੂ ਦੇ ਭਰਾ ਅਤੇ ਕੇਫਾਸ ਦੇ ਕਿਹਨਾਂ ਹੱਕਾਂ ਦੀ ਗੱਲ ਕਰਦਾ ਹੈ ?

ਪੌਲੁਸ ਨੇ ਕਿਹਾ ਕੀ ਸਾਨੂੰ ਖਾਣ ਪੀਣ ਦਾ ਹੱਕ ਨਹੀਂ , ਕਿਸੇ ਵਿਸ਼ਵਾਸੀ ਭੈਣ ਨੂੰ ਵਿਆਹ ਕਰਕੇ ਨਾਲ ਲਈ ਫਿਰੀਏ [9:4-5]

1 Corinthians 9:7

ਪੌਲੁਸ ਕਿਹਨਾਂ ਉਦਾਹਰਨਾਂ ਨੂੰ ਦੱਸਦਾ, ਜਿਹੜੇ ਆਪਣੀ ਕਮਾਈ ਜਾਂ ਕੰਮਾਂ ਦਾ ਲਾਭ ਪ੍ਰਾਪਤ ਕਰਦੇ ਹਨ ?

ਪੌਲੁਸ ਦੱਸਦਾ ਹੈ ਫੌਜੀ, ਬਾਗਵਾਨ, ਜੋ ਇੱਜੜਦੀ ਪਾਲਨਾ ਕਰਦਾ ਹੈ ਇਹ ਉਹ ਲੋਕ ਹਨ ਜੋ ਆਪਣੇ ਕੰਮਾਂ ਦਾ ਲਾਭ ਜਾਂ ਕਮਾਈ ਪ੍ਰਾਪਤ ਕਰਦੇ ਹਨ [9:7]

1 Corinthians 9:9

ਆਪਣੇ ਕੰਮਾਂ ਤੋਂ ਲਾਭ ਪ੍ਰਾਪਤ ਕਰਨ ਦੇ ਵਿਖੇ ਪੌਲੁਸ ਮੂਸਾ ਦੀ ਸ਼ਰਾ ਦੀ ਕਿਹੜੀ ਉਦਾਹਰਨ ਦਾ ਪ੍ਰਯੋਗ ਕਰਦਾ ਹੈ ?

ਆਪਣੇ ਇਸ ਤਰਕ ਦਾ ਸਾਥ ਦੇਣ ਲਈ ਪੌਲੁਸ ਇਸ ਹੁਕਮ ਦਾ ਹਵਾਲਾ ਦਿੰਦਾ ਹੈ , ਗਾਹ ਦੇ ਬਲਦ ਦੇ ਮੁੰਹ ਨੂੰ ਛਿਕਲੀ ਨਾ ਚਾੜ੍ਹ [9:9]

ਪੌਲੁਸ ਅਤੇ ਉਸਦੇ ਸਾਥੀਆਂ ਦਾ ਕੁਰਿੰਥੁਸ ਦੇ ਵਿਸ਼ਵਾਸੀਆਂ ਉੱਤੇ ਕੀ ਹੱਕ ਸੀ , ਭਾਵੇਂ ਉਹਨਾਂ ਉਸ ਹੱਕ ਨੂੰ ਕੰਮ ਵਿੱਚ ਨਹੀਂ ਲਿਆਂਦਾ ?

ਪੌਲੁਸ ਅਤੇ ਉਸਦੇ ਸਾਥੀਆਂ ਦਾ ਕੁਰਿੰਥੁਸ ਦੇ ਵਿਸ਼ਵਾਸੀਆਂ ਦੇ ਸਰੀਰਕ ਪਦਾਰਥਾਂ ਤੇ ਹੱਕ ਸੀ ਕਿਉਂ ਜੋ ਉਹਨਾਂ ਆਤਮਿਕ ਪਦਾਰਥ ਬੀਜੇ ਸਨ [9:11-12]

1 Corinthians 9:12

ਜੋ ਖੁਸ਼ਖਬਰੀ ਦੇ ਪ੍ਰਚਾਰਕ ਹਨ ਉਹਨਾਂ ਲਈ ਪ੍ਰਭੂ ਦਾ ਕੀ ਹੁਕਮ ਹੈ ?

ਪ੍ਰਭੂ ਦਾ ਹੁਕਮ ਇਹ ਹੈ ਜੋ ਖੁਸ਼ਖਬਰੀ ਦੇ ਪ੍ਰਚਾਰਕ ਹਨ, ਉਹ ਖੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ [9:14]

1 Corinthians 9:15

ਪੌਲੁਸ ਕੀ ਆਖਦਾ ਹੈ ਕਿ ਉਹ ਅਭਿਮਾਨ ਨਹੀਂ ਕਰ ਸਕਦਾ , ਅਤੇ ਉਹ ਅਭਿਮਾਨ ਕਿਉਂ ਨਹੀਂ ਕਰ ਸਕਦਾ ਸੀ ?

ਪੌਲੁਸ ਨੇ ਕਿਹਾ ਉਹ ਖੁਸ਼ਖਬਰੀ ਦੇ ਪਰਚਾਰ ਤੇ ਅਭਿਮਾਨ ਨਹੀਂ ਕਰ ਸਕਦਾ ਕਿਉਂਕਿ ਖੁਸ਼ਖਬਰੀ ਦਾ ਪਰਚਾਰ ਕਰਨਾ ਉਸ ਲਈ ਜਰੂਰੀ ਹੈ [9:16]

1 Corinthians 9:17

None

1 Corinthians 9:19

ਪੌਲੁਸ ਸਭਨਾਂ ਦਾ ਦਾਸ ਕਿਉਂ ਬਣ ਗਿਆ ?

ਪੌਲੁਸ ਸਭਨਾਂ ਦਾ ਦਾਸ ਬਣਿਆ ਤਾਂ ਜੋ ਉਹ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਵਧੇਰੇ ਜਿੱਤ ਸਕੇ [9:19]

ਪਰਮੇਸ਼ੁਰ ਦੇ ਲਈ ਲੋਕਾਂ ਨੂੰ ਵਧੇਰੇ ਜਿੱਤ ਸਕਣ ਲਈ ਪੌਲੁਸ ਕਿਸਦੇ ਵਰਗਾ ਬਣਿਆ ?

ਪੌਲੁਸ ਯਹੂਦੀ ਜਿਹਾ ਬਣਿਆ, ਸ਼ਰਾ ਅਧੀਨ ਜਿਹਾ ਬਣਿਆ,ਸ਼ਰਾ ਹੀਣ ਜਿਹਾ ਬਣਿਆ, ਨਿਤਾਣਾ ਬਣਿਆ ਤਾਂ ਜੋ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾ ਲੈਣ [9:20-22]

1 Corinthians 9:21

ਪੌਲੁਸਇੰਜ਼ਿਲਦੇ ਲਈ ਇਹ ਸਭ ਕੁਝ ਕਿਉਂ ਕਰਦਾ ਹੈ ?

ਉਸਨੇ ਇਹ ਸਭ ਇਸ ਲਈ ਕੀਤਾ ਕਿ ਉਹਇੰਜ਼ਿਲਦੀਆਂ ਬਰਕਤਾਂ ਵਿੱਚ ਸਾਂਝੀ ਹੋ ਜਾਵੇ [9:23]

1 Corinthians 9:24

ਪੌਲੁਸ ਕਿਵੇਂ ਦੌੜਨ ਨੂੰ ਕਹਿੰਦਾ ਹੈ ?

ਪੌਲੁਸ ਨੇ ਕਿਹਾ ਇਨਾਮ ਪਾਉਣ ਲਈ ਦੌੜੋ [9:24]

ਪੌਲੁਸ ਕਿਸ ਕਿਸਮ ਦੇ ਸਿਹਰੇ ਨੂੰ ਪਾਉਣ ਲਈ ਦੌੜ ਰਿਹਾ ਸੀ ?

ਪੌਲੁਸ ਦੌੜ ਰਿਹਾ ਸੀ ਤਾਂ ਜੋ ਉਹ ਅਵਿਨਾਸੀ ਸਿਹਰੇ ਨੂੰ ਪਾ ਸਕੇ [9:25]

ਪੌਲੁਸ ਆਪਣੀ ਦੇਹੀ ਨੂੰ ਕਿਉਂ ਮਾਰਦਾ ਅਤੇ ਵੱਸ ਵਿੱਚ ਰੱਖਦਾ ਹੈ ?

ਪੌਲੁਸ ਅਜਿਹਾ ਇਸਲਈ ਕਰਦਾ ਹੈ ਭਈ ਕਿਤੇ ਇਉਂ ਨਾ ਹੋਵੇ ਹੋਰਨਾਂ ਨੂੰ ਉਪਦੇਸ਼ ਕਰਦਾ ਆਪ ਅਪਰਵਾਨ ਹੋ ਜਾਵਾਂ [9:27]

1 Corinthians 10

1 Corinthians 10:1

ਮੂਸਾ ਦੇ ਵੇਲੇ ਉਹਨਾਂ ਦੇ ਪਿਉ ਦਾਦਿਆਂ ਦਾ ਕੀ ਅਨੁਭਵ ਸੀ ?

ਸਾਰੇ ਬੱਦਲ ਦੇ ਹੇਠ ਸਨ ਅਤੇ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ, ਸਾਰਿਆਂ ਨੇ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਲਿਆ,ਸਭਨਾਂ ਨੇ ਇੱਕੋ ਆਤਮਿਕ ਭੋਜਨ ਖਾਧਾ ਅਤੇ ਇੱਕੋ ਆਤਮਿਕ ਜਲ ਪੀਤਾ [10:1-4]

ਜਿਹੜਾ ਆਤਮਿਕ ਪੱਥਰ ਉਹਨਾਂ ਦੇ ਮਗਰ ਮਗਰ ਚੱਲਦਾ ਸੀ ਉਹ ਕੌਣ ਸੀ ?

ਮਸੀਹ ਉਹ ਪੱਥਰ ਸੀ ਜੋ ਉਹਨਾਂ ਦੇ ਮਗਰ ਮਗਰ ਚੱਲਦਾ ਸੀ [10:4]

1 Corinthians 10:5

None

1 Corinthians 10:7

ਪਰਮੇਸ਼ੁਰ ਮੂਸਾ ਦੇ ਵੇਲੇ ਉਹਨਾਂ ਦੇ ਪਿਉ ਦਾਦਿਆਂ ਤੋਂ ਪਰਸੰਨ ਕਿਉਂ ਨਹੀਂ ਸੀ ?

ਉਹ ਉਹਨਾਂ ਤੋਂ ਪਰਸੰਨ ਨਹੀਂ ਸੀ ਕਿਉਂ ਜੋ ਉਹਨਾਂ ਨੇ ਮਾੜੀ ਸੋਚ ਰੱਖੀ, ਹਰਾਮਕਾਰੀ ਕੀਤੀ,ਅਤੇ ਬੁੜ੍ਹ ਬੁੜ੍ਹ ਕਰਦੇ ਰਹੇ [10 :6-10]

ਉਹਨਾਂ ਦੇ ਪਿਉ ਦਾਦਿਆਂ ਦੇ ਇਸ ਸੁਭਾਵ ਲਈ ਪਰਮੇਸ਼ੁਰ ਨੇ ਕਿਵੇਂ ਸਜ਼ਾ ਦਿਤੀ ?

ਉਹ ਕਿਸ ਤਰ੍ਹਾਂ ਮਰ ਗਏ ,ਸੱਪਾਂ ਤੋਂ ਨਾਸ ਹੋਏ, ਨਾਸ ਕਰਨ ਵਾਲੇ ਤੋਂ ਨਾਸ ਹੋਏ |ਉਹ ਉਜਾੜ੍ਹ ਵਿੱਚ ਹੀ ਢਹਿ ਗਏ [10:5 ,8-10]

1 Corinthians 10:9

None

1 Corinthians 10:11

ਇਹ ਗੱਲਾਂ ਕਿਉਂ ਵਾਪਰੀਆਂ ਅਤੇ ਕਿਉਂ ਲਿਖੀਆਂ ਗਈਆਂ ਸਨ ?

ਸਾਡੇ ਲਈ ਉਦਾਹਰਨ ਦੇ ਵਜੋਂ ਵਾਪਰੀਆਂ ਅਤੇ ਸਾਡੀ ਨਸੀਹਤ ਲਈ ਲਿਖੀਆਂ ਗਈਆਂ [10:11]

ਕੀ ਕੋਈ ਅਲੱਗ ਪਰਤਾਵਾ ਸਾਡੇ ਤੇ ਆਇਆ ?

ਕੋਈ ਅਜਿਹਾ ਪਰਤਾਵਾ ਸਾਡੇ ਉੱਤੇ ਨਹੀ ਆਇਆ ਜੋ ਮਨੁੱਖਾਂ ਦੇ ਝੱਲਣ ਤੋਂ ਬਾਹਰ ਹੋਵੇ [10:13]

ਪਰਤਾਵੇ ਨੂੰ ਸਹਿਣ ਲਈ ਪਰਮੇਸ਼ੁਰ ਨੇ ਸਾਡੇ ਲਈ ਕੀ ਕੀਤਾ ?

ਪਰਤਾਵੇ ਨੂੰ ਸਹਿਣ ਲਈ ਪਰਮੇਸ਼ੁਰ ਨੇ ਸਾਡੇ ਲਈ ਬਚ ਜਾਣ ਦਾ ਉਪਾਅ ਵੀ ਕੀਤਾ [10:13]

1 Corinthians 10:14

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਸ ਗੱਲ ਤੋਂ ਭੱਜਣ ਲਈ ਚੇਤਾਵਨੀ ਦਿੰਦਾ ਹੈ ?

ਉਹ ਉਹਨਾਂ ਨੂੰ ਮੂਰਤੀ ਪੂਜਾ ਤੋਂ ਭੱਜਣ ਦੀ ਚੇਤਾਵਨੀ ਦਿੰਦਾ ਹੈ [10 :14]

ਵਿਸ਼ਵਾਸੀਆਂ ਦਾ ਬਰਕਤ ਦਾ ਪਿਆਲਾ ਅਤੇ ਜੋ ਰੋਟੀ ਉਹ ਤੋੜ੍ਹਦੇ ਕੀ ਹੈ ?

ਪਿਆਲਾ ਮਸੀਹ ਦੇ ਲਹੂ ਵਿੱਚ ਸਾਂਝ ਹੈ | ਰੋਟੀ ਮਸੀਹ ਦੇ ਸਰੀਰ ਦੀ ਸਾਂਝ ਹੈ [10:16]

1 Corinthians 10:18

None

1 Corinthians 10:20

ਪਰਾਈਆਂ ਕੋਮਾਂ ਕਿਸ ਦੇ ਅੱਗੇ ਚੜ੍ਹਾਵੇ ਚੜਾਉਂਦੀਆਂ ਹਨ ?

ਉਹ ਭੂਤਾਂ ਲਈ ਚੜ੍ਹਾਉਦੀਆਂ ਹਨ ਪਰਮੇਸ਼ੁਰ ਲਈ ਨਹੀਂ [10:20]

ਕਿਉਂ ਜੋ ਪੌਲੁਸ ਨਹੀਂ ਸੀ ਚਾਹੁੰਦਾ ਕਿ ਕੁਰਿੰਥੀਆਂ ਦੇ ਵਿਸ਼ਵਾਸੀ ਭੂਤਾਂ ਨਾਲ ਸਾਂਝੀ ਹੋਣ , ਉਹ ਉਹਨਾਂ ਨੂੰ ਕੀ ਨਾ ਕਰਨ ਲਈ ਆਖਦਾ ਹੈ ?

ਪੌਲੁਸ ਉਹਨਾਂ ਨੂੰ ਆਖਦਾ ਹੈ ਕਿ ਉਹ ਭੂਤਾਂ ਦਾ ਪਿਆਲਾ ਅਤੇ ਪ੍ਰਭੂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ, ਪ੍ਰਭੂ ਦੀ ਮੇਜ ਅਤੇ ਭੂਤਾਂ ਦੀ ਮੇਜ ਦੋਹਾਂ ਦੇ ਸਾਂਝੀ ਨਹੀ ਹੋ ਸਕਦੇ [10:20-21]

ਜੇ ਅਸੀਂ ਪ੍ਰਭੂ ਦੇ ਵਿਸ਼ਵਾਸੀ ਹੋਣ ਦੇ ਨਾਤੇ ਭੂਤਾਂ ਨਾਲ ਸਾਂਝੀ ਹੋਈਏ ਤਾਂ ਜੋਖ਼ਿਮ ਹੈ ?

ਅਸੀਂ ਪ੍ਰਭੂ ਨੂੰ ਅਣਖ ਦੁਆਉਂਦੇ ਹਾਂ [10:22]

1 Corinthians 10:23

ਕੀ ਸਾਨੂੰ ਆਪਣੇਹੀ ਭਲੇ ਲਈ ਯਤਨ ਕਰਨਾ ਚਾਹੀਦਾ ਹੈ ?

ਨਹੀਂ | ਸਗੋਂ ਹਰੇਕ ਨੂੰ ਆਪਣੇ ਗੁਆਂਢੀਦੇ ਭਲੇ ਲਈ ਯਤਨ ਕਰਨਾ ਚਾਹੀਦਾ ਹੈ [10:24]

1 Corinthians 10:25

ਜੇ ਕੋਈ ਅਵਿਸ਼ਵਾਸੀ ਤੁਹਾਨੂੰ ਖਾਣੇ ਲਈ ਸੱਦਾ ਦੇਵੇ ਅਤੇ ਤੁਹਾਡਾ ਮਨ ਜਾਣ ਨੂੰ ਕਰੇ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ?

ਅੰਤਹਕਰਨ ਦੇ ਕਾਰਨ ਕੋਈ ਗੱਲ ਨਾ ਪੁੱਛਦੇ ਹੋਏ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਖਾ ਲਵੋ [10:27]

1 Corinthians 10:28

ਜੇ ਤੁਹਾਨੂੰ ਸੱਦਾ ਦੇਣ ਵਾਲਾ ਅਵਿਸ਼ਵਾਸੀ ਆਖੇ ਕਿ ਜਿਹੜਾ ਭੋਜਨ ਤੁਸੀਂ ਖਾਣ ਜਾ ਰਹੇ ਹੋ ਇਹ ਭੇਂਟ ਕਰਕੇ ਚੜ੍ਹਾਇਆ ਗਿਆ ਹੈ ਤੁਹਾਨੂੰ ਉਸਨੂੰ ਕਿਉਂ ਨਹੀ ਖਾਣਾ ਚਾਹੀਦਾ ?

ਉਸ ਦੱਸਣ ਵਾਲੇ ਦੇ ਕਾਰਨ ਅਤੇ ਦੂਜੇ ਵਿਅਕਤੀ ਦੇ ਅੰਤਹਕਰਨ ਲਈ ਤੁਹਾਨੂੰ ਉਹ ਭੋਜਨ ਨਹੀਂ ਖਾਣਾ ਚਾਹੀਦਾ [10:28-29]

1 Corinthians 10:31

ਸਾਨੂੰ ਪਰਮੇਸ਼ੁਰ ਦੀ ਵਡਿਆਈ ਲਈ ਕੀ ਕਰਨਾ ਚਾਹੀਦਾ ਹੈ ?

ਸਾਨੂੰ ਪਰਮੇਸ਼ੁਰ ਦੀ ਵਡਿਆਈ ਲਈ ਸੱਭੋ ਕੁਝ ਕਰਨਾ ਚਾਹੀਦਾ ਹੈ ਭਾਵੇਂ ਅਸੀਂ ਖਾਂਦੇ ਜਾਂ ਪੀਂਦੇ [10:31]

ਸਾਨੂੰ ਯਹੂਦੀਆਂ , ਯੂਨਾਨੀਆਂ ਅਤੇ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦਾ ਕਾਰਨ ਕਿਉਂ ਨਹੀਂ ਬਣਨਾ ਚਾਹੀਦਾ ?

ਉਹਨਾਂ ਦੇ ਬਚਾਏ ਜਾਣ ਦੀ ਖ਼ਾਤਿਰ ਸਾਨੂੰ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ [10:32-33]

1 Corinthians 11

1 Corinthians 11:1

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹਦੀ ਰੀਸ ਕਰਨ ਲਈ ਆਖਦਾ ਹੈ ?

ਪੌਲੁਸ ਉਹਨਾਂ ਨੂੰ ਆਪਣੀ (ਪੌਲੁਸ) ਦੀ ਰੀਸ ਕਰਨ ਲਈ ਆਖਦਾ ਹੈ [11:1]

ਪੌਲੁਸ ਨੇ ਕਿਸਦੀ ਰੀਸ ਕੀਤੀ ?

ਪੌਲੁਸ ਨੇ ਮਸੀਹ ਦੀ ਰੀਸ ਕੀਤੀ [11:1]

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਦੀ ਕਿਸ ਗੱਲ ਤੋਂ ਵਡਿਆਈ ਕਰਦਾ ਹੈ ?

ਪੌਲੁਸ ਨੇ ਉਹਨਾਂ ਦੀ ਵਡਿਆਈ ਕੀਤੀ ਕਿਉਂ ਜੋ ਉਹਨਾਂ ਨੇ ਸਭਨੀਂ ਗੱਲਾਂ ਵਿੱਚ ਉਸਨੂੰ ਚੇਤੇ ਰੱਖਿਆ ਅਤੇ ਜਿਸ ਪ੍ਰਕਾਰ ਉਹਨਾਂ ਨੂੰ ਰੀਤਾਂ ਸੌਂਪੀਆਂ ਗਈਆਂ ਫੜ੍ਹੀ ਰੱਖਿਆ [11:2]

ਮਸੀਹ ਦਾ ਸਿਰ ਕੌਣ ਹੈ ?

ਪਰਮੇਸ਼ੁਰ ਮਸੀਹ ਦਾ ਸਿਰ ਹੈ [11:3]

ਆਦਮੀ ਦਾ ਸਿਰ ਕੌਣ ਹੈ ?

ਮਸੀਹ ਹਰੇਕ ਆਦਮੀ ਦਾ ਸਿਰ ਹੈ [11:3]

ਇਸਤ੍ਰੀ ਦਾ ਸਿਰ ਕੌਣ ਹੈ ?

ਇਸਤ੍ਰੀ ਦਾ ਸਿਰ ਆਦਮੀ ਹੈ [11:3]

ਜੇ ਕੋਈ ਆਦਮੀ ਸਿਰ ਢੱਕੇ ਪ੍ਰਾਰਥਨਾ ਕਰਦਾ ਹੈ ਤਾਂ ਕੀ ਹੁੰਦਾ ਹੈ ?

ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ ਜੇ ਸਿਰ ਨੂੰ ਪ੍ਰਾਰਥਨਾ ਵਿੱਚ ਢੱਕਦਾ ਹੈ [11:4]

1 Corinthians 11:5

ਜਦੋਂ ਇਕ ਇਸਤ੍ਰੀ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਕਰੇ ਤਾਂ ਕੀ ਹੁੰਦਾ ਹੈ ?

ਜੋ ਇਸਤ੍ਰੀ ਬਿਨ੍ਹਾਂ ਸਿਰ ਢੱਕੇ ਪ੍ਰਾਰਥਨਾ ਕਰੇ ਤਾਂ ਉਹ ਆਪਣੇ ਪਤੀ ਦਾ ਨਿਰਾਦਰ ਕਰਦੀ ਹੈ [11:5]

1 Corinthians 11:7

ਇੱਕ ਆਦਮੀ ਦਾ ਸਿਰ ਢੱਕਿਆ ਕਿਉਂ ਨਹੀਂ ਹੋਣਾ ਚਾਹੀਦਾ ?

ਉਸਨੂੰ ਆਪਣਾ ਸਿਰ ਨਹੀਂ ਢੱਕਣਾ ਚਾਹੀਦਾ ਕਿਉਂ ਜੋ ਉਹ ਪਰਮੇਸ਼ੁਰ ਦਾ ਸਰੂਪ ਅਤੇ ਪਰਤਾਪ ਹੈ [11:7]

1 Corinthians 11:9

ਇਸਤ੍ਰੀ ਦੀ ਰਚਨਾ ਕਿਸ ਲਈ ਹੋਈ ?

ਇਸਤ੍ਰੀ ਦੀ ਰਚਨਾ ਆਦਮੀ ਲਈ ਹੋਈ [11:9]

1 Corinthians 11:11

ਆਦਮੀ ਅਤੇ ਇਸਤ੍ਰੀ ਇਕ ਦੂਏ ਤੇ ਕਿਉਂ ਨਿਰਭਰ ਹਨ ?

ਇਸਤ੍ਰੀ ਆਦਮੀ ਤੋਂ ਆਈ ਅਤੇ ਆਦਮੀ ਇਸਤ੍ਰੀ ਤੋਂ ਆਇਆ [11:11-12]

1 Corinthians 11:13

ਪੌਲੁਸ ਅਤੇ ਉਸਦੇ ਸਾਥੀਆਂ , ਅਤੇ ਪਰਮੇਸ਼ੁਰ ਦੀ ਕਲਿਸਿਆਵਾਂ ਦਾ ਇਸਤ੍ਰੀਆਂ ਲਈ ਕੀ ਦਸਤੂਰ ਸੀ ?

ਇਸਤ੍ਰੀਆਂ ਲਈ ਇਹ ਦਸਤੂਰ ਸੀ ਕਿ ਉਹ ਪ੍ਰਾਰਥਨਾ ਕਰਨ ਦੇ ਵੇਲੇ ਆਪਣੇ ਸਿਰ ਢੱਕਣ [11:10,13,16]

1 Corinthians 11:17

ਕੁਰਿੰਥੀਆਂ ਦੇ ਮਸੀਹੀਆਂ ਵਿੱਚ ਕੁਪੰਥ ਹੋਣੇ ਕਿਉਂ ਜਰੂਰੀ ਹੈ ?

ਉਹਨਾਂ ਵਿੱਚ ਕੁਪੰਥ ਹੋਣੇ ਜਰੂਰੀ ਹਨ ਤਾਂ ਜੋ ਪਰਵਾਨ ਹਨ ਉਜਾਗਰ ਹੋ ਜਾਣ [11:19]

1 Corinthians 11:20

ਜਦੋਂ ਕੁਰਿੰਥੀਆਂ ਦੀ ਕਲੀਸਿਯਾ ਖਾਣ ਲਈ ਇਕੱਠੀ ਹੁੰਦੀ ਸੀ ਤਦ ਕੀ ਹੋ ਰਿਹਾ ਸੀ ?

ਖਾਣ ਵੇਲੇ ਹਰੇਕ ਪਹਿਲਾਂ ਆਪਣਾ ਭੋਜਨ ਖਾ ਲੈਂਦਾ ਸੀ | ਕੋਈ ਭੁੱਖਾ ਰਹਿ ਜਾਂਦਾ ਅਤੇ ਕੋਈ ਮਤਵਾਲਾ ਹੋ ਜਾਂਦਾ ਸੀ [11:21]

1 Corinthians 11:23

ਜਿਸ ਰਾਤ ਉਹ ਫੜ੍ਹਵਾਇਆ ਗਿਆ ਰੋਟੀ ਤੋੜ੍ਹਨ ਤੋਂ ਬਾਅਦ ਪ੍ਰਭੂ ਨੇ ਕੀ ਕਿਹਾ ?

ਉਸਨੇ ਆਖਿਆ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ , ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ [11;23,24]

1 Corinthians 11:25

ਭੋਜਨ ਖਾਣ ਤੋਂ ਪਿਛੋਂ ਪਿਆਲਾ ਲੈ ਕੇ ਪ੍ਰਭੂ ਨੇ ਕੀ ਕਿਹਾ ?

ਉਸਨੇ ਕਿਹਾ , ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਜਦ ਕਦੀ ਤੁਸੀਂ ਇਸਨੂੰ ਪੀਵੋ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ [11:25]

ਜਦ ਕਦੀ ਤੁਸੀਂ ਇਸ ਰੋਟੀ ਅਤੇ ਪਿਆਲੇ ਵਿੱਚੋਂ ਪੀਂਦੇ ਹੋ ਤੁਸੀਂ ਕੀ ਕਰਦੇ ਹੋ ?

ਤੁਸੀਂ ਪ੍ਰਭੂ ਦੀ ਮੌਤ ਦਾ ਪਰਚਾਰ ਕਰਦੇ ਹੋ ਜਦ ਤੱਕ ਉਹ ਨਾ ਆਵੇ [11:26]

1 Corinthians 11:27

ਇਕ ਵਿਅਕਤੀ ਨੂੰ ਅਯੋਗ ਰੀਤੀ ਨਾਲ ਪ੍ਰਭੂ ਦੀ ਰੋਟੀ ਅਤੇ ਪਿਆਲੇ ਵਿੱਚੋਂ ਕਿਉਂ ਨਹੀਂ ਖਾਣਾ ਚਾਹੀਦਾ ?

ਅਜਿਹਾ ਕਰਨ ਨਾਲ ਤੁਸੀਂ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਦੋਸ਼ੀ ਹੋਵੋਂਗੇ | ਤੁਸੀਂ ਆਪਣੇ ਉੱਤੇ ਸਜ਼ਾ ਲਾ ਕੇ ਖਾਂਦੇ ਪੀਂਦੇ ਹੋ [11:27,29]

ਕੁਰਿੰਥੀਆਂ ਦੀ ਕਲੀਸਿਯਾ ਨੇ ਜਦ ਅਯੋਗ ਰੀਤੀ ਨਾਲ ਪ੍ਰਭੂ ਦੀ ਰੋਟੀ ਅਤੇ ਪਿਆਲੇ ਵਿੱਚੋਂ ਖਾਧਾ ਤਾਂ ਕੀ ਹੋਇਆ ?

ਉਹਨਾਂ ਵਿੱਚੋਂ ਬਹੁਤੇ ਕਮਜ਼ੋਰ , ਰੋਗੀ ਹੋ ਗਏ ਅਤੇ ਕਈ ਮਰ ਵੀ ਗਏ [11:30]

1 Corinthians 11:31

None

1 Corinthians 11:33

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਖਾਣ ਲਈ ਇੱਕਠੇ ਹੋਣ ਵੇਲੇ ਕੀ ਕਰਨ ਲਈ ਆਖਦਾ ਹੈ ?

ਉਹ ਆਖਦਾ ਹੈ ਕਿ ਇੱਕ ਦੂਏ ਦੀ ਉਡੀਕ ਕਰੋ [11:33]

1 Corinthians 12

1 Corinthians 12:1

ਪੌਲੁਸ ਕੁਰਿੰਥੀਆਂ ਦੇ ਮਸੀਹੀਆਂ ਨੂੰ ਕਿਸ ਗੱਲ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ?

ਪੌਲੁਸ ਚਾਹੁੰਦਾ ਹੈ ਕਿ ਉਹ ਆਤਮਿਕ ਵਰਦਾਨਾਂ ਦੇ ਬਾਰੇ ਜਾਣਨ [12:1]

ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੌਣ ਕੀ ਨਹੀਂ ਆਖਦਾ ?

ਪਰਮੇਸ਼ੁਰ ਦੇ ਆਤਮਾ ਦੇ ਰਾਹੀਂ ਬੋਲ ਕੇ ਕੋਈ ਨਹੀਂ ਆਖਦਾ, ਯਿਸੂ ਸਰਾਪਤ ਹੈ [12:3]

ਕੋਈ ਕਿਵੇਂ ਆਖ ਸਕਦਾ ਹੈ ਕਿ ਯਿਸੂ ਪ੍ਰਭੂ ਹੈ ?

ਯਿਸੂ ਪ੍ਰਭੂ ਹੈ , ਪਰ ਇਹ ਨਿਰਾ ਪਵਿੱਤਰ ਆਤਮਾ ਦੇ ਰਾਹੀਂ ਕਿਹਾ ਜਾ ਸਕਦਾ ਹੈ [12:3]

1 Corinthians 12:4

ਪਰਮੇਸ਼ੁਰ ਨੇ ਹਰੇਕ ਵਿਸ਼ਵਾਸੀ ਦੇ ਅੰਦਰ ਕਿਸ ਗੱਲ ਨੂੰ ਪੱਕਾ ਕੀਤਾ ?

ਪਰਮੇਸ਼ੁਰ ਨੇ ਹਰੇਕ ਵਿਸ਼ਵਾਸੀ ਦੇ ਅੰਦਰ ਅਲੱਗ ਅਲੱਗ ਤਰ੍ਹਾਂ ਦੀਆਂ ਦਾਤਾਂ, ਅਲੱਗ ਅਲੱਗ ਸੇਵਾ ਅਤੇ ਅਲੱਗ ਅਲੱਗ ਕਾਰਜ ਨੂੰ ਪੱਕਾ ਕੀਤਾ [12:4-6]

1 Corinthians 12:7

ਆਤਮਾ ਦਿੱਤੇ ਜਾਣ ਦਾ ਬਾਹਰੀ ਪ੍ਰਗਟਾਵਾ ਕੀ ਹੈ ?

ਇਹ ਸਭਨਾਂ ਦੇ ਲਾਭ ਲਈ ਦਿੱਤਾ ਜਾਂਦਾ ਹੈ [12:7]

1 Corinthians 12:9

ਆਤਮਾ ਦੇ ਵੱਲੋਂ ਦਿੱਤੇ ਗਏ ਵਰਦਾਨ ਕਿਹੜੇ ਹਨ ?

ਕੁਝ ਵਰਦਾਨ ਇਹ ਹਨ , ਗਿਆਨ ,ਵਿੱਦਿਆ, ਨਿਹਚਾ, ਨਰੋਇਆ ਕਰਨ ਦੀਆਂ ਦਾਤਾਂ, ਕਰਾਮਾਤਾਂ ਦਿਖਾਉਣ ਦੀ ਸਮਰਥਾ ,ਅਗੰਮ ਵਾਕ ਦੀ ਦਾਤ,ਆਤਮਿਆਂ ਦੀ ਪਛਾਣ ਅਤੇ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਅਤੇ ਉਸਦਾ ਅਰਥ ਕਰਨ ਦਾ ਵਰਦਾਨ [12:8-10]

ਹਰੇਕ ਜੋ ਵਰਦਾਨ ਪ੍ਰਾਪਤ ਕਰਦਾ ਹੈ ਉਸਦਾ ਚੁਣਾਵ ਕੌਣ ਕਰਦਾ ਹੈ ?

ਆਤਮਾ ਹਰੇਕ ਨੂੰ ਜਿਸ ਤਰ੍ਹਾਂ ਚਾਹੁੰਦਾ , ਇੱਕ ਇੱਕ ਕਰਕੇ ਵੰਡ ਦਿੰਦਾ ਹੈ [12:11]

1 Corinthians 12:12

ਸਾਰੇ ਮਸੀਹੀਆਂ ਦਾ ਬਪਤਿਸਮਾ ਕਿਸ ਵਿੱਚ ਹੋਇਆ ?

ਅਸਾਂ ਸਾਰਿਆਂ ਦਾ ਬਪਤਿਸਮਾ ਇੱਕ ਸਰੀਰ ਬਣਨ ਲਈ ਹੋਇਆ ਅਤੇ ਅਸੀਂ ਸਭਨਾਂ ਨੇ ਇੱਕ ਆਤਮਾ ਵਿੱਚੋਂ ਪੀਤਾ [12:13]

1 Corinthians 12:14

None

1 Corinthians 12:18

ਸਰੀਰ ਦੇ ਹਰੇਕ ਅੰਗ ਦੀ ਬਣਤਰ ਅਤੇ ਵਿਵਸਥਾ ਕਿਸ ਨੇ ਕੀਤੀ ?

ਪਰਮੇਸ਼ੁਰ ਨੇ ਜਿਸ ਪ੍ਰਕਾਰ ਉਸਨੂੰ ਭਾਇਆ ਉਸ ਨੇ ਹਰੇਕ ਅੰਗ ਨੂੰ ਸਰੀਰ ਵਿੱਚ ਰੱਖਿਆ[12:18]

1 Corinthians 12:21

ਕੀ ਅਸੀਂ ਸਰੀਰ ਦੇ ਉਹਨਾਂ ਅੰਗਾਂ ਦੇ ਬਿਨ੍ਹਾਂ ਰਹਿ ਸਕਦੇ ਹਾਂ ਜਿਹੜੇ ਹੋਰਨਾਂ ਨਾਲੋਂ ਨਿਰਾਦਰੇ ਦਿਸਦੇ ਹਨ ?

ਨਹੀਂ | ਸਰੀਰ ਦੇ ਉਹ ਅੰਗ ਜੋ ਹੋਰਨਾਂ ਨਾਲੋਂ ਨਿਰਾਦਰੇ ਦਿਸਦੇ ਹਨ ਵੀ ਜਰੂਰੀ ਹਨ [12:22]

ਪਰਮੇਸ਼ੁਰ ਨੇ ਸਾਰੇ ਸਰੀਰ ਦੇ ਅੰਗਾਂ ਨਾਲ ਕੀ ਕੀਤਾ ਉਹਨਾਂ ਨਾਲ ਵੀ ਜੋ ਨਿਰਾਦਰੇ ਜਾਣੇ ਜਾਂਦੇ ਹਨ ?

ਪਰਮੇਸ਼ੁਰ ਨੇ ਸਾਰੇ ਅੰਗਾਂ ਨੂੰ ਜੋੜਿਆ ,ਜਿਹਨਾਂ ਦਾ ਆਦਰ ਘੱਟ ਸੀ ਉਹਨਾਂ ਨੂੰ ਵਧੇਰੇ ਆਦਰ ਦਿੱਤਾ[12:24]

1 Corinthians 12:25

ਜਿਹਨਾਂ ਦਾ ਆਦਰ ਘੱਟ ਸੀ ਉਹਨਾਂ ਨੂੰ ਪਰਮੇਸ਼ੁਰ ਨੇ ਵਧੇਰੇ ਆਦਰ ਕਿਉਂ ਦਿੱਤਾ?

ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਸਰੀਰ ਵਿੱਚ ਕੋਈ ਫੁੱਟ ਨਾ ਹੋਵੇ , ਸਾਰੇ ਅੰਗ ਇਕ ਦੂਏ ਦੀ ਸਮਾਨ ਚਿੰਤਾ ਕਰਨ [12:25]

1 Corinthians 12:28

ਪਰਮੇਸ਼ੁਰ ਨੇ ਕਲੀਸਿਯਾ ਵਿੱਚ ਕਿਸ ਨੂੰ ਨਿਯੁਕਤ ਕੀਤਾ ?

ਕਲੀਸਿਯਾ ਵਿੱਚ ਪਰਮੇਸ਼ੁਰ ਨੇ ਪਹਿਲਾਂ ਰਸੂਲ, ਦੂਜਾ ਨਬੀ, ਤੀਜੇ ਉਪਦੇਸ਼ਕ, ਜੋ ਕਰਾਮਾਤਾਂ ਦਿਖਾਉਣ, ਚੰਗਾਈ ਕਰਨ ਵਾਲੇ, ਮਾਲੀ ਸਹਾਇਤਾ ਕਰਨ ਵਾਲੇ, ਪਰਬੰਧ ਕਰਨੇ ਵਾਲੇ ਅਤੇ ਅਨੇਕ ਪ੍ਰਕਾਰ ਦੀ ਭਾਸ਼ਾ ਬੋਲਣ ਵਾਲਿਆਂ ਨੂੰ ਨਿਯੁਕਤ ਕੀਤਾ [12:28]

1 Corinthians 12:30

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕਿਹੜੀਆਂ ਦਾਤਾਂ ਨੂੰ ਪਾਉਣ ਲਈ ਆਖਦਾ ਹੈ ?

ਉਹ ਆਖਦਾ ਹੈ ਕਿ ਚੰਗੀਆਂ ਤੋਂ ਚੰਗੀਆਂ ਦਾਤਾਂ ਨੂੰ ਲੋਚੋ [12:31]

ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਨੂੰ ਕੀ ਦਿਖਾਉਣ ਬਾਰੇ ਆਖਿਆ ?

ਉਹ ਆਖਦਾ ਹੈ ਕਿ ਉਹ ਉਹਨਾਂ ਨੂੰ ਇੱਕ ਉੱਤਮ ਮਾਰਗ ਦੱਸਦਾ ਹੈ [12:31]

1 Corinthians 13

1 Corinthians 13:1

ਪੌਲੁਸ ਕੀ ਬਣ ਜਾਵੇਗਾ ਜੇ ਉਹ ਮਨੁੱਖਾਂ ਅਤੇ ਦੂਤਾਂ ਦੀਆਂ ਬੋਲੀਆਂ ਬੋਲੇ ਪ੍ਰੇਮ ਨਾ ਰੱਖੇ ?

ਉਹ ਠਣ ਠਣ ਕਰਨ ਵਾਲਾ ਪਿੱਤਲ ਜਾਂ ਛਣ ਛਣ ਕਰਨ ਵਾਲਾ ਛੈਣਾ ਹੋਵੇਗਾ [13:1]

ਪੌਲੁਸ ਕੀ ਆਖਦਾ ਹੈ ਜੇ ਉਸ ਕੋਲ ਅਗੰਮ ਵਾਕ ਹੈ , ਸਾਰੇ ਭੇਤਾਂ ਨੂੰ ਅਤੇ ਸਾਰੇ ਗਿਆਨ ਨੂੰ ਜਾਣ ਜਾਵਾਂ ਪੂਰੀ ਨਿਹਚਾ ਵੀ ਹੋਵੇ ਪ੍ਰੰਤੂ ਜੇ ਪ੍ਰੇਮ ਨਹੀਂ ਤਾਂ ਉਹ ਕੀ ਹੋਵੇਗਾ ?

ਉਹ ਕੁਝ ਵੀ ਨਹੀਂ ਹੋਵੇਗਾ [13:2]

ਇਹ ਕਿਵੇਂ ਹੋ ਸਕਦਾ ਕੀ ਪੌਲੁਸ ਆਪਣਾ ਸਭ ਕੁਝਪੁੰਨ ਵਿੱਚ ਦੇ ਦੇਵੇ , ਆਪਣੇ ਸਰੀਰ ਨੂੰ ਸੜ੍ਹਨ ਲਈ ਦੇ ਦੇਵੇ ਪਰ ਕੁਝ ਲਾਭ ਨਹੀਂ ?

ਜੇ ਉਸ ਵਿੱਚ ਪ੍ਰੇਮ ਨਹੀਂ ਉਸ ਨੂੰ ਕੁਝ ਵੀ ਲਾਭ ਨਹੀਂ ਭਾਵੇਂ ਉਹ ਇਹ ਸਭ ਕੁਝ ਵੀ ਕਰੇ [13:3]

1 Corinthians 13:4

ਪ੍ਰੇਮ ਦੀਆਂ ਕੁਝ ਵਿਸ਼ੇਸ਼ਤਾਵਾਂ ਕੀ ਹਨ?

ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ ,ਪ੍ਰੇਮ ਖੁਣਸ ਨਹੀਂ ਕਰਦਾ , ਫੁੱਲਦਾ ਨਹੀ, ਫੂੰ ਫੂੰ ਨਹੀ ਕਰਦਾ, ਸੁਆਰਥੀ ਨਹੀ , ਕੁਚੱਜਿਆ ਨਹੀ ਕਰਦਾ, ਬੁਰਾ ਨਹੀ ਮੰਨਦਾ , ਕੁਧਰਮ ਤੋਂ ਖੁਸ਼ ਨਹੀ ਹੁੰਦਾ ਸਗੋਂ ਸਚਿਆਈ ਨਾਲ ਆਨੰਦ ਹੁੰਦਾ, ਸਭ ਕੁਝ ਸਹਿ ਲੈਂਦਾ , ਸਭ ਕੁਝ ਝੱਲ ਲੈਂਦਾ , ਸਭਨਾਂ ਗੱਲਾਂ ਦੀ ਪਰਤੀਤ ਕਰਦਾ , ਆਸ ਰੱਖਦਾ, ਪ੍ਰੇਮ ਕਦੇ ਟਲਦਾ ਨਹੀਂ [13:4-8]

1 Corinthians 13:8

ਕਿਹੜੀਆਂ ਗੱਲਾਂ ਮੁੱਕ ਜਾਣਗੀਆਂ ਅਤੇ ਜਾਂਦੀਆਂ ਰਹਿਣਗੀਆਂ ?

ਅਗੰਮ ਵਾਕ , ਗਿਆਨ ਅਤੇ ਜੋ ਕੁਝ ਅਧੂਰਾ ਹੈ ਮੁੱਕ ਜਾਵੇਗਾ ਅਤੇ ਭਾਸ਼ਾਵਾਂ ਜਾਂਦੀਆਂ ਰਹਿਣਗੀਆਂ [13:8-10]

ਕੀ ਕਦੇ ਨਾ ਟਲੇਗਾ ?

ਪ੍ਰੇਮ ਕਦੇ ਨਾ ਟਲੇਗਾ [13:8]

1 Corinthians 13:11

ਪੌਲੁਸ ਜਦੋਂ ਸਿਆਣਾ ਹੋ ਗਿਆ ਉਸ ਨੇ ਕੀ ਕੀਤਾ ?

ਪੌਲੁਸ ਨੇ ਆਖਿਆ ਜਦੋਂ ਉਹ ਸਿਆਣਾ ਹੋਇਆ ਤਾਂ ਉਸਨੇ ਨਿਆਣਿਆਂ ਵਾਲੀਆਂ ਗੱਲਾਂ ਛੱਡ ਦਿੱਤੀਆਂ [13:11]

ਕਿਹੜੀਆਂ ਤਿੰਨ ਗੱਲਾਂ ਰਹਿੰਦੀਆਂ ਹਨ, ਇਹਨਾਂ ਤਿੰਨਾਂ ਵਿੱਚੋਂ ਕਿਹੜੀ ਉੱਤਮ ਹੈ ?

ਵਿਸ਼ਵਾਸ,ਆਸ਼ਾ, ਪ੍ਰੇਮ ਬਣੇ ਰਹਿੰਦੇ ਹਨ | ਪ੍ਰੇਮ ਇਹਨਾਂ ਵਿੱਚੋਂ ਉੱਤਮ ਹੈ [13:13]

1 Corinthians 14

1 Corinthians 14:1

ਕਿਸ ਆਤਮਿਕ ਵਰਦਾਨ ਬਾਰੇ ਪੌਲੁਸ ਵਧੇਰੇ ਚਾਹਨਾ ਰੱਖਣ ਦੀ ਗੱਲ ਕਰਦਾ ਹੈ ?

ਪੌਲੁਸ ਨੇ ਆਖਿਆ ਸਾਨੂੰ ਅਗੰਮ ਵਾਕ ਦੀ ਲੋਚਨਾ ਕਰਨੀ ਚਾਹੀਦੀ ਹੈ [14:1]

ਜਦ ਕੋਈ ਪਰਾਈ ਭਾਖਿਆ ਬੋਲਦਾ ਹੈ ਤਦ ਕਿਸ ਨਾਲ ਗੱਲਾਂ ਕਰਦਾ ਹੈ ?

ਉਹ ਮਨੁੱਖਾਂ ਨਾਲ ਨਹੀਂ ਸਗੋਂ ਪ੍ਰਭੂ ਨਾਲ ਗੱਲਾਂ ਕਰਦਾ ਹੈ [14:2]

ਪਰਾਈ ਭਾਸ਼ਾਵਾਂ ਵਿੱਚ ਬੋਲਣ ਨਾਲੋਂ ਅਗੰਮ ਵਾਕ ਉੱਤਮ ਕਿਉਂ ਹੈ ?

ਜੋ ਪਰਾਈ ਭਾਸ਼ਾ ਬੋਲਦਾ ਹੈ ਉਹ ਆਪਣੀ ਉਨੱਤੀ ਕਰਦਾ ਹੈ , ਜੋ ਅਗੰਮ ਵਾਕ ਬੋਲਦਾ ਹੈ ਕਲੀਸਿਯਾ ਦੀ ਉੱਨਤੀ ਕਰਦਾ ਹੈ | ਇਸਲਈ ਅਗੰਮ ਵਾਕ ਬੋਲਣ ਵਾਲਾ ਉੱਤਮ ਹੈ [14:3-5]

1 Corinthians 14:5

None

1 Corinthians 14:7

ਪੌਲੁਸ ਬੇਠਿਕਾਣੀ ਭਾਸ਼ਾ ਦੀ ਤੁਲਨਾ ਕਿਸ ਨਾਲ ਕਰਦਾ ਹੈ ?

ਉਹ ਇਸਦੀ ਤੁਲਨਾ ਵੰਝਲੀ ਅਤੇ ਰਬਾਬ ਨਾਲ ਕਰਦਾ ਹੈ ਜਿਹਨਾਂ ਦੇ ਸੁਰਾਂ ਵਿੱਚ ਭੇਦ ਨਾ ਹੋਵੇ ਅਤੇ ਉਹ ਤੁਰ੍ਹੀ ਨਾਲ ਵੀ ਕਰਦਾ ਹੈ ਜੋ ਬੇਠਿਕਾਨੇ ਵੱਜਦੀ ਹੈ [14:7-9]

1 Corinthians 14:10

None

1 Corinthians 14:12

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕੀ ਕਰਨ ਲਈ ਆਖਦਾ ਹੈ ?

ਉਹ ਆਖਦਾ ਹੈ ਉਹਨਾਂ ਨੂੰ ਕਲੀਸਿਯਾ ਦੇ ਲਾਭ ਲਈ ਯਤਨ ਕਰਨਾ ਚਾਹੀਦਾ ਹੈ [14:12]

ਜੋ ਪਰਾਈ ਭਾਸ਼ਾ ਬੋਲਦਾ ਹੈ ਉਸ ਨੂੰ ਕੀ ਪ੍ਰਾਰਥਨਾ ਕਰਨੀ ਚਾਹੀਦੀ ਹੈ ?

ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਅਰਥ ਕਰ ਸਕੇ [14:13]

ਪੌਲੁਸ ਕੀ ਆਖਦਾ ਹੈ ਕਿ ਜਦ ਉਹ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹੈ ਤਦ ਉਸਦਾ ਆਤਮਾ ਅਤੇ ਉਸਦੀ ਸਮਝ ਕੀ ਕਰਦੀ ਹੈ ?

ਪੌਲੁਸ ਨੇ ਆਖਿਆ ਜੇ ਉਹ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹੈ, ਉਸਦਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਉਸਦੀ ਸਮਝ ਨਿਸਫ਼ਲ ਹੈ [14:14]

1 Corinthians 14:15

ਪੌਲੁਸ ਕੀ ਆਖਦਾ ਹੈ ਕੀ ਉਹ ਕਿਵੇਂ ਪ੍ਰਾਰਥਨਾ ਕਰੇਗਾ ਅਤੇ ਕਿਵੇਂ ਗਾਵੇਗਾ ?

ਪੌਲੁਸ ਨੇ ਆਖਿਆ ਉਹ ਕੇਵਲ ਆਤਮਾ ਨਾਲ ਹੀ ਨਹੀਂ ਸਗੋਂ ਸਮਝ ਨਾਲ ਵੀ ਪ੍ਰਾਰਥਨਾ ਕਰੇਗਾ ਅਤੇ ਗਾਵੇਗਾ [14:15]

1 Corinthians 14:17

ਪੌਲੁਸ ਨੇ ਕੀ ਆਖਿਆ ਜੋ ਉਹ ਪਰਾਈ ਭਾਸ਼ਾ ਦੇ ਦਸ ਹਜ਼ਾਰ ਸ਼ਬਦ ਬੋਲਣ ਨਾਲੋਂ ਕੀ ਕਰੇਗਾ ?

ਪੌਲੁਸ ਨੇ ਆਖਿਆ ਉਹ ਦੂਸਰਿਆਂ ਨੂੰ ਸਿਖਾਲਣ ਲਈ ਸਮਝ ਦੀਆਂ ਪੰਜ ਗੱਲਾਂ ਹੀ ਬੋਲੇਗਾ [14:19]

1 Corinthians 14:20

None

1 Corinthians 14:22

ਪਰਾਈ ਭਾਸ਼ਾ ਅਤੇ ਅਗੰਮ ਵਾਕ ਕਿਹਨਾਂ ਲਈ ਇਕ ਨਿਸ਼ਾਨੀ ਹੈ ?

ਪਰਾਈ ਭਾਸ਼ਾ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ ਅਤੇ ਅਗੰਮ ਵਾਕ ਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ [14:22]

ਜੇ ਕਲੀਸਿਯਾ ਵਿੱਚ ਸਾਰੇ ਪਰਾਈ ਭਾਸ਼ਾ ਵਿੱਚ ਬੋਲਦੇ ਹੋਣ ਤਦ ਜੇ ਅਵਿਸ਼ਵਾਸੀ ਅਤੇ ਉਪਰੇ ਕਲੀਸਿਯਾ ਵਿੱਚ ਆਉਣ ਤਾਂ ਉਹ ਕੀ ਕਹਿਣਗੇ ?

ਉਹ ਅਜਿਹਾ ਆਖਣਗੇ ਵਿਸ਼ਵਾਸੀ ਪਾਗਲ ਹਨ [14:23]

1 Corinthians 14:24

ਪੌਲੁਸ ਕੀ ਆਖਦਾ ਹੈ ਕੀ ਹੋਵੇਗਾ ਜੇ ਸਾਰੀ ਕਲੀਸਿਯਾ ਅਗੰਮ ਵਾਕ ਬੋਲੇ ਅਤੇ ਕਲੀਸਿਯਾ ਵਿੱਚ ਕੋਈ ਅਵਿਸ਼ਵਾਸੀ ਜਾਂ ਬਾਹਰਲਾ ਅੰਦਰ ਆ ਜਾਵੇ ?

ਪੌਲੁਸ ਆਖਦਾ ਹੈ ਕਿ ਅਵਿਸ਼ਵਾਸੀ ਜਾਂ ਬਾਹਰ ਵਾਲਾ ਉਹਨਾਂ ਗੱਲਾਂ ਤੋਂ ਜੋ ਉਹ ਸੁਣਦਾ ਹੈ ਕਾਇਲ ਹੋ ਜਾਵੇਗਾ ਅਤੇ ਜਾਂਚਿਆ ਜਾਵੇਗਾ [14:24]

ਜਦੋਂ ਅਗੰਮ ਵਾਕ ਦੇ ਰਾਹੀਂ ਇੱਕ ਅਵਿਸ਼ਵਾਸੀ ਜਾਂ ਬਾਹਰ ਵਾਲੇ ਦੇ ਮਨ ਦੀਆਂ ਗੁਪਤ ਗੱਲਾਂ ਪ੍ਰਗਟ ਹੋ ਜਾਣ ਉਹ ਕੀ ਕਰੇਗਾ ?

ਉਹ ਮੂਧੇ ਪੈ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਆਖੇਗਾ ਭਈ ਸੱਚੀ ਪਰਮੇਸ਼ੁਰ ਇਹਨਾਂ ਦੇ ਵਿੱਚ ਹੈ [ 14:25]

1 Corinthians 14:26

ਪੌਲੁਸ ਕੀ ਨਿਰਦੇਸ਼ ਦਿੰਦਾ ਹੈ ਜੋ ਵਿਸ਼ਵਾਸੀਆਂ ਦੇ ਇੱਕਠੇ ਹੋਣ ਦੇ ਵੇਲੇ ਪਰਾਈ ਭਾਸ਼ਾ ਬੋਲਦੇ ਹਨ ?

ਉਹ ਆਖਦਾ ਹੈ ਕਿ ਵਾਰੋ ਵਾਰੀ ਇਕ ਜਾਂ ਦੋ ਜਣੇ ਬੋਲਣ | ਜੇ ਉਥੇ ਕੋਈ ਅਰਥ ਕਰਨ ਵਾਲਾ ਨਹੀਂ ਤਦ ਉਹ ਕਲੀਸਿਯਾ ਵਿੱਚ ਚੁੱਪ ਰਹਿਣ [14:27-28]

1 Corinthians 14:29

ਪੌਲੁਸ ਕੀ ਨਿਰਦੇਸ਼ ਦਿੰਦਾ ਹੈ ਜੋ ਵਿਸ਼ਵਾਸੀਆਂ ਦੇ ਇੱਕਠੇ ਹੋਣ ਦੇ ਵੇਲੇ ਅਗੰਮ ਵਾਕ ਬੋਲਦੇ ਹਨ ?

ਪੌਲੁਸ ਆਖਦਾ ਹੈ ਕਿ ਦੋ ਜਾਂ ਤਿੰਨ ਜਣੇ ਬੋਲਣ ਅਤੇ ਦੂਜੇ ਸੁਣਨ ਅਤੇ ਪਰਖ ਕਰਨ ਕਿ ਕਿਹਾ ਗਿਆ ਹੈ | ਜੇ ਇੱਕ ਨਬੀ ਕੋਲ ਕੁਝ ਖਾਸ ਹੈ ਤਾਂ ਦੂਸਰਾ ਚੁੱਪ ਰਹੇ | ਉਹ ਇੱਕ ਇੱਕ ਕਰਕੇ ਅਗੰਮ ਵਾਕ ਕਰਨ [14:29-31]

1 Corinthians 14:31

ਪੌਲੁਸ ਦੇ ਕਹਿਣ ਅਨੁਸਾਰ ਔਰਤਾਂ ਨੂੰ ਕਿਹਨਾਂ ਕਲੀਸਿਯਾਵਾਂ ਵਿੱਚ ਬੋਲਣ ਦਾ ਅਧਿਕਾਰ ਨਹੀਂ ?

ਪੌਲੁਸ ਆਖਦਾ ਹੈ ਕੀ ਔਰਤਾਂ ਨੂੰ ਸੰਤਾਂ ਦੀ ਸਾਰੀ ਕਲੀਸਿਯਾਵਾਂ ਵਿੱਚ ਬੋਲਣ ਦਾ ਅਧਿਕਾਰ ਨਹੀਂ [14:33-34]

1 Corinthians 14:34

ਪੌਲੁਸ ਦੇ ਕਹੇ ਦੇ ਅਨੁਸਾਰ ਜੇ ਔਰਤਾਂ ਨੇ ਸਿਖਣਾ ਹੀ ਹੈ ਤਾਂ ਉਹ ਕੀ ਕਰਨ ?

ਪੌਲੁਸ ਆਖਦੇ ਹੈ ਕਿ ਉਹ ਆਪਣੇ ਘਰਾਂ ਵਿੱਚ ਪਤੀ ਕੋਲੋਂ ਸਿੱਖਣ [14:35]

ਕਲੀਸਿਯਾ ਵਿੱਚ ਔਰਤਾਂ ਦਾ ਬੋਲਨਾ ਲੋਕਾਂ ਨੂੰ ਕਿਹੋ ਜਿਹਾ ਜਾਪਦਾ ਸੀ ?

ਇਹ ਸ਼ਰਮ ਦੀ ਗੱਲ ਸੀ [14:35]

1 Corinthians 14:37

ਪੌਲੁਸ ਦੇ ਕਹਿਣ ਅਨੁਸਾਰ ਜੋ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਆਖਦੇ ਹਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ?

ਪੌਲੁਸ ਨੇ ਆਖਿਆ ਜੋ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਆਖਦੇ ਹਨ ਉਹ ਜਾਣ ਲੈਣ ਕਿ ਜੋ ਮੈਂ ਲਿਖਿਆ ਹੈ ਉਹ ਪ੍ਰਭੂ ਦਾ ਹੁਕਮ ਹੈ [14:37]

1 Corinthians 14:39

ਕਲੀਸਿਯਾ ਵਿੱਚ ਸੱਭ ਕੁੱਝ ਕਿਵੇਂ ਚੱਲਨਾ ਚਹੀਦਾ ਹੈ ?

ਸਾਰੀਆਂ ਗੱਲਾਂ ਤਰਤੀਬ ਅਤੇ ਜੁਗਤੀ ਨਾਲ ਹੋਣ [14:40]

1 Corinthians 15

1 Corinthians 15:1

ਪੌਲੁਸ ਭੈਣਾਂ ਭਰਾਵਾਂ ਨੂੰ ਕਿਸ ਗੱਲ ਨੂੰ ਯਾਦ ਦਿਵਾਉਂਦਾ ਹੈ ?

ਉਹ ਉਹਨਾਂ ਨੂੰ ਖੁਸ਼ਖਬਰੀ ਦੇ ਬਾਰੇ ਯਾਦ ਦਿਵਾਉਂਦਾ ਹੈ ਜਿਹੜੀ ਉਸ ਨੇ ਉਹਨਾਂ ਨੂੰ ਸੁਣਾਈ ਸੀ [15:1]

ਜੇ ਕੁਰਿੰਥੀਆਂ ਦੇ ਲੋਕਾਂ ਨੇ ਉਸ ਖੁਸ਼ਖਬਰੀ ਦੇ ਦੁਆਰਾ ਬਚਣਾ ਹੈ ਜੋ ਪੌਲੁਸ ਨੇ ਉਹਨਾਂ ਨੂੰ ਸੁਣਾਈ ਤਾਂ ਕਿਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੀ ਲੋੜ੍ਹ ਹੈ ?

ਪੌਲੁਸ ਨੇ ਉਹਨਾਂ ਨੂੰ ਆਖਿਆ ਕੀ ਜੇ ਉਹ ਉਸ ਬਚਨ ਨੁੰ ਫੜੀ ਰੱਖਣ ਜੋ ਸੁਣਾਇਆ ਗਿਆ ਤਾਂ ਉਹ ਬਚ ਜਾਣਗੇ [15:2]

1 Corinthians 15:3

ਪ੍ਰ?ਇੰਜ਼ੀਲ ਦਾ ਕਿਹੜਾ ਹਿੱਸਾ ਜਿਆਦਾ ਮਹੱਤਵਪੂਰਨ ਸੀ ?

ਇਹ ਗੱਲ ਸਭ ਤੋਂ ਜਰੂਰੀ ਸੀ ਕਿ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮਰਿਆ , ਦਫ਼ਨਾਇਆ ਗਿਆ ਅਤੇ ਤੀਜੇ ਦਿਨ ਜੀ ਉੱਠਿਆ [15:3]

1 Corinthians 15:5

None

1 Corinthians 15:8

ਮੁਰਦਿਆਂ ਵਿੱਚੋਂ ਜੀ ਉੱਠਣਤੋਂ ਬਾਅਦ ਮਸੀਹ ਨੇ ਕਿਸਨੂੰ ਦਰਸ਼ਣ ਦਿੱਤਾ ?

ਮਰਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ , ਮਸੀਹ ਨੇ ਕੇਫ਼ਾਸ ਅਤੇ ਬਾਰਾਂ ਨੂੰ ਦਰਸ਼ਣ ਦਿੱਤਾ , ਪੰਜ ਸੌ ਤੋਂ ਵਧੇਰੇ ਭੈਣਾਂ ਭਰਾਵਾਂ ਨੂੰ ਇੱਕ ਵਾਰੀ, ਯਾਕੂਬ ਨੂੰ , ਸਾਰੇ ਰਸੂਲਾਂ ਅਤੇ ਪੌਲੁਸ ਨੂੰ ਦਰਸ਼ਣ ਦਿੱਤਾ [15:8]

ਪੌਲੁਸ ਆਪਣੇ ਆਪ ਨੂੰ ਸਾਰੇ ਰਸੂਲਾਂ ਨਾਲੋਂ ਛੋਟਾ ਕਿਉਂ ਆਖਦਾ ਹੈ ?

ਉਸ ਨੇ ਅਜਿਹਾ ਇਸਲਈ ਕਿਹਾ ਕਿਉਂ ਜੋ ਉਸਨੇ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ [15:9]

1 Corinthians 15:10

None

1 Corinthians 15:12

ਪੌਲੁਸ ਕੁਰਿੰਥੀਆਂ ਦੇ ਵਿਸ਼ਵਾਸੀਆਂ ਨੂੰ ਕੀ ਸੂਚਿਤ ਕੀਤਾ ਜੋ ਉਹ ਜੀ ਉੱਠਣ ਬਾਰੇ ਆਖ ਰਹੇ ਸਨ ?

ਉਸ ਨੇ ਉਹਨਾਂ ਵਿੱਚੋਂ ਕਈਆਂ ਨੂੰ ਸੂਚਿਤ ਕੀਤਾ ਜੋ ਇਹ ਕਹਿ ਰਹੇ ਸਨ ਕਿ ਮੁਰਦਿਆਂ ਦਾ ਜੀ ਉਠਣਾ ਨਹੀਂ ਹੈ [15:12]

ਪੌਲੁਸ ਦੇ ਆਖੇ ਅਨੁਸਾਰ ਜੇ ਮੁਰਦਿਆਂ ਦਾ ਜੀ ਉਠਣਾ ਨਹੀਂ ਫਿਰ ਹੋਰ ਸਚ ਕੀ ਹੋ ਸਕਦਾ ਹੈ ?

ਪੌਲੁਸ ਆਖਦਾ ਹੈ ਕਿ ਜੇ ਮਸੀਹ ਮੁਰਦਿਆਂ ਵਿੱਚੋਂ ਜੀ ਨਹੀਂ ਉਠਿਆ ਤਾਂ ਪੌਲੁਸ ਅਤੇ ਉਸਦੇ ਵਰਗਿਆਂ ਦਾ ਪਰਚਾਰ ਵੀ ਵਿਅਰਥ ਹੈ ਅਤੇ ਕੁਰਿੰਥੀਆਂ ਦੇ ਵਾਸੀਆਂ ਦਾ ਵਿਸ਼ਵਾਸ ਵੀ ਵਿਅਰਥ ਹੈ [15:13-14]

1 Corinthians 15:15

None

1 Corinthians 15:18

ਜੇ ਮਸੀਹ ਜੀ ਨਹੀਂ ਉੱਠਿਆ ਤਾਂ ਜੋ ਮਸੀਹ ਵਿੱਚ ਮਰੇ ਉਹਨਾਂ ਦਾ ਕੀ ਹੋਇਆ ?

ਉਹ ਨਾਸ ਹੋ ਗਏ [15:18]

ਪੌਲੁਸ ਕੀ ਆਖਦਾ ਹੈ ਜੇ ਅਸੀਂ ਇਸੇ ਜੀਵਨ ਵਿੱਚ ਮਸੀਹ ਤੇ ਆਸ ਰੱਖੀ ਤਾਂ ਕੀ ਹੋਇਆ ?

ਜੇ ਅਜਿਹਾ ਹੈ ਤਾਂ , ਪੌਲੁਸ ਆਖਦਾ ਹੈ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਯੋਗ ਹਾਂ [15:19]

1 Corinthians 15:20

ਪੌਲੁਸ ਮਸੀਹ ਨੂੰ ਕੀ ਆਖਦਾ ਹੈ ?

ਉਹ ਮਸੀਹ ਨੂੰ ਸੁੱਤਿਆਂ ਹੋਇਆਂ ਦਾ ਪਹਿਲਾ ਫਲ ਆਖਦਾ ਹੈ [15:20]

ਕਿਸ ਮਨੁੱਖ ਰਾਹੀਂ ਸੰਸਾਰ ਵਿੱਚ ਮੌਤ ਆਈ ਅਤੇ ਉਹ ਵਿਅਕਤੀ ਕੌਣ ਸੀ ਜਿਸ ਰਾਹੀਂ ਮੁਰਦਿਆਂ ਦਾ ਜੀ ਉਠਣਾ ਹੋਇਆ ?

ਆਦਮ ਦੁਆਰਾ ਸੰਸਾਰ ਵਿੱਚ ਮੌਤ ਆਈ ਅਤੇ ਮਸੀਹ ਦੇ ਦੁਆਰਾ ਸਾਰੇ ਜਿੰਦਾ ਹੋਣਗੇ , ਜੀ ਉਠੱਣਗੇ [15:21-22]

1 Corinthians 15:22

ਜਿਹੜੇ ਮਸੀਹ ਦੇ ਹਨ ਉਹ ਕਦੋਂ ਜਿਉਂਦੇ ਕੀਤੇ ਜਾਣਗੇ ?

ਇਹ ਉਦੋਂ ਹੋਵੇਗਾ ਜਦੋਂ ਮਸੀਹ ਆਵੇਗਾ [15:23]

1 Corinthians 15:24

ਅੰਤ ਵਿੱਚ ਕੀ ਹੋਵੇਗਾ ?

ਮਸੀਹ ਰਾਜ ਨੂੰ ਪਰਮੇਸ਼ੁਰ ਪਿਤਾ ਦੇ ਹੱਥ ਸੌਂਪ ਦੇਵੇਗਾ , ਜਦ ਉਹ ਹਰੇਕ ਅਧਿਕਾਰ, ਹਕੂਮਤ ਅਤੇ ਕੁਦਰਤ ਨੂੰ ਨਾਸ ਕਰ ਦੇਵੇਗਾ [15:24]

ਮਸੀਹ ਕਿੰਨ੍ਹੀ ਦੇਰ ਤੱਕ ਰਾਜ ਕਰੇਗਾ ?

ਉਹ ਉਦੋਂ ਤੱਕ ਰਾਜ ਕਰੇਗਾ ਜਦ ਤੱਕ ਉਹ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ [15:25]

ਕਿਹੜੇ ਆਖਰੀ ਵੈਰੀ ਨੂੰ ਨਾਸ ਕਰਨਾ ਹੈ ?

ਮੌਤ ਉਹ ਆਖਰੀ ਵੈਰੀ ਹੈ ਜਿਸਨੂੰ ਨਾਸ ਕਰਨਾ ਹੈ [15:26]

1 Corinthians 15:27

ਕੌਣ ਇਸ ਵਿੱਚ ਸ਼ਾਮਿਲ ਨਹੀਂ ਹੈ ਜਦ ਉਸਨੇ ਕਿਹਾ, ਉਸਨੇ ਸਭ ਕੁਝ ਆਪਣੇ ਪੈਰਾਂ ਹੇਠ ਕਰ ਦਿੱਤਾ ?

ਜਿਸਨੇ ਸੱਭ ਕੁਝ ਪੁੱਤਰ ਦੇ ਅਧੀਨ (ਆਪਣੇ ਆਪ ) ਕਰ ਦਿੱਤਾ ਉਹ ਇਸ ਵਿੱਚ ਸ਼ਾਮਿਲ ਨਹੀ ਹੈ ਅਤੇ ਅਧੀਨਗੀ ਤੋਂ ਰਹਿਤ ਹੈ (ਪੁੱਤਰ ਦੇ )[15:27]

ਪੁੱਤਰ ਕੀ ਕਰੇਗਾ ਤਾਂ ਜੋ ਪਰਮੇਸ਼ੁਰ ਪਿਤਾ ਸਭਨਾਂ ਵਿੱਚ ਸਭ ਕੁਝ ਹੋਵੇ ?

ਪੁੱਤਰ ਆਪ ਵੀ ਉਸੇ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁਝ ਉਸਦੇ ਅਧੀਨ ਕਰ ਦਿੱਤਾ [15:28]

1 Corinthians 15:29

None

1 Corinthians 15:31

ਪੌਲੁਸ ਕੀ ਘੋਸ਼ਣਾ ਕਰਦਾ ਹੈ ਜੇ ਮੁਰਦੇ ਨਹੀਂ ਜੀ ਉਠਦੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ?

ਪੌਲੁਸ ਨੇ ਆਖਿਆ, ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ [15:32]

1 Corinthians 15:33

ਪੌਲੁਸ ਕੁਰਿੰਥੀਆਂ ਦੇ ਲੋਕਾਂ ਨੂੰ ਕੀ ਆਦੇਸ਼ ਦਿੰਦਾ ਹੈ ?

ਉਹ ਉਹਨਾਂ ਨੂੰ ਆਖਦਾ ਹੈ ਧਰਮ ਲਈ ਸੁਰਤ ਸੰਭਾਲੋ, ਪਾਪ ਨਾ ਕਰੋ [15:34]

ਪੌਲੁਸ ਕੁਰਿੰਥੀਆਂ ਦੀ ਸ਼ਰਮ ਲਈ ਕੀ ਆਖਦਾ ਹੈ ?

ਉਹ ਆਖਦਾ ਹੈ ਉਹਨਾਂ ਵਿੱਚੋਂ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ [15:34]

1 Corinthians 15:35

ਪੌਲੁਸ ਮੁਰਦਿਆਂ ਦੇ ਜੀ ਉੱਠਣਦੀ ਤੁਲਣਾ ਕਿਸ ਨਾਲ ਕਰਦਾ ਹੈ ?

ਉਹ ਇਸਦੀ ਤੁਲਣਾ ਬੀਜ਼ਣ ਵਾਲੇ ਬੀਜ਼ ਨਾਲ ਕਰਦਾ ਹੈ [15:35-42]

ਬੀਜ਼ ਦੇ ਵਧਣ ਤੋਂ ਪਹਿਲਾਂ ਕੀ ਹੋਣਾ ਜ਼ਰੂਰੀ ਹੈ ?

ਇਸਦਾ ਮਰਨਾ ਜਰੂਰੀ ਹੈ [15:36]

1 Corinthians 15:37

ਕੀ ਕੋਈ ਬੀਜ ਜੋ ਬੀਜ਼ੀਆ ਜਾਂਦਾ ਹੈ ਕੀ ਉਸ ਦੇਹੀ ( ਪੋਦੇ) ਦੀ ਸ਼ਕਲ ਵਰਗਾ ਹੁੰਦਾ ਹੈ ?

ਜੋ ਤੁਸੀਂ ਬੀਜ਼ਦੇ ਹੋ ਉਹ ਰੂਪ ਨਹੀ ਬੀਜਦੇ ਜੋ ਉਹ ਹੋਵੇਗਾ [15:37]

ਕੀ ਸਾਰੇ ਸਰੀਰ ਇੱਕੋ ਜਿਹੇ ਹਨ ?

ਨਹੀਂ | ਸਾਰੇ ਸਰੀਰ ਇੱਕੋ ਜਿਹੇ ਨਹੀਂ ਹਨ , ਮਨੁੱਖਾਂ ਦਾ ਮਾਸ , ਜਾਨਵਰਾਂ ਦਾ, ਪੰਛੀਆਂ ਦਾ ਅਤੇ ਮੱਛੀਆਂ ਦਾ ਇੱਕ ਦੂਏ ਤੋਂ ਵੱਖਰਾ ਹੈ [15:39]

1 Corinthians 15:40

ਕੀ ਕੋਈ ਹੋਰ ਪ੍ਰਕਾਰ ਦੇ ਸਰੀਰ ਹਨ ?

ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ [15:40]

ਕੀ ਸੂਰਜ, ਚੰਦਰਮਾ ਅਤੇ ਤਾਰਿਆਂ ਦਾ ਪਰਤਾਪ ਇੱਕੋ ਜਿਹਾ ਹੈ ?

ਸੂਰਜ ਦਾ ਪਰਤਾਪ ਹੋਰ ਹੈ, ਚੰਦਰਮਾ ਦਾ ਪਰਤਾਪ ਹੋਰ ਹੈ ਅਤੇ ਤਾਰਿਆਂ ਦਾ ਪਰਤਾਪ ਹੋਰ ਕਿਉਂ ਜੋ ਪਰਤਾਪ ਦੇ ਕਾਰਨ ਇੱਕ ਤਾਰਾ ਦੂਏ ਤੋਂ ਭਿੰਨ ਹੈ [15: 41]

1 Corinthians 15:42

ਸਾਡੇ ਨਾਸਵਾਨ ਸਰੀਰ ਕਿਵੇਂ ਬੀਜੇ ਜਾਂਦੇ ਹਨ ?

ਇਹ ਸਰੀਰਕ ਸਰੀਰਾਂ ,ਨਿਰਬਲਤਾ ਅਤੇ ਨਿਰਾਦਰ ਵਿੱਚ ਬੀਜੇ ਜਾਂਦੇ ਹਨ [15:42-44]

ਜਦੋਂ ਅਸੀਂ ਮੁਰਦਿਆਂ ਵਿੱਚੋਂ ਜੀ ਉਠਦੇ ਹਾਂ ਸਾਡੀ ਕੀ ਦਸ਼ਾ ਹੋਵੇਗੀ ?

ਜੋ ਉਠਾਈ ਜਾਂਦੀ ਹੈ ਅਵਿਨਾਸੀ ਅਤੇ ਆਤਮਿਕ ਹੈ , ਪਰਤਾਪ ਅਤੇ ਸਮਰਥਾ ਵਿੱਚ ਜੀ ਉਠਦਾ ਹੈ [15:42-44]

1 Corinthians 15:45

ਪਹਿਲਾ ਮਨੁੱਖ ਆਦਮ ਕੀ ਬਣਿਆ ?

ਉਹ ਜਿਉਂਦੀ ਜਾਨ ਹੋਇਆ [15:45]

ਆਖਰੀ ਆਦਮ ਕੀ ਬਣਿਆ ?

ਉਹ ਜੀਵਨ ਦੇਣ ਵਾਲਾ ਆਤਮਾ ਹੋਇਆ [15:45]

1 Corinthians 15:47

ਪਹਿਲਾ ਅਤੇ ਦੂਸਰਾ ਮਨੁੱਖ ਕਿਥੋਂ ਆਏ ?

ਪਹਿਲਾ ਮਨੁੱਖ ਮਿੱਟੀ ਤੋਂ ਬਣਿਆ ਅਤੇ ਦੂਜਾ ਮਨੁੱਖ ਸੁਰਗੋੰ ਆਇਆ [15:47]

ਅਸੀਂ ਕਿਸਦਾ ਰੂਪ ਧਰਿਆ ਅਤੇ ਅਸੀਂ ਕਿਸਦਾ ਸਰੂਪ ਧਰਾਂਗੇ ?

ਜਿਵੇਂ ਅਸੀਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਅਸੀਂ ਸਵਰਗ ਵਾਲੇ ਦਾ ਵੀ ਸਰੂਪ ਧਾਰਾਂਗੇ [15:49]

1 Corinthians 15:50

ਪਰਮੇਸ਼ੁਰ ਦੇ ਰਾਜ ਵਿੱਚ ਕੌਣ ਦਾਖਿਲ ਨਹੀਂ ਹੋ ਸਕਦਾ ?

ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਨਹੀਂ ਹੋ ਸਕਦੇ [15:50]

ਸਾਡੇ ਸਾਰਿਆਂ ਨਾਲ ਕੀ ਹੋਵੇਗਾ ?

ਅਸੀਂ ਸਾਰੇ ਬਦਲ ਜਾਵਾਂਗੇ [15:51]

1 Corinthians 15:52

ਅਸੀਂ ਕਦੋਂ ਅਤੇ ਕਿਨ੍ਹੀ ਜਲਦੀ ਬਦਲ ਜਾਵਾਂਗੇ ?

ਉ.ਜਦੋਂ ਆਖਰੀ ਤੁਰ੍ਹੀ ਵੱਜੇਗੀ ਅਸੀਂ ਅੱਖ ਦੀ ਝਮਕ ਵਿੱਚ ,ਛਿੰਨ ਭਰ ਵਿੱਚ ਬਦਲ ਜਾਵਾਂਗੇ [15:52]

1 Corinthians 15:54

ਜਦੋਂ ਨਾਸਵਾਨ ਅਵਿਨਾਸ ਨੂੰ ਪਹਿਨੇ ਅਤੇ ਮਰਨਹਾਰ ਅਮਰਤਾ ਨੂੰ ਪਹਿਨੇ ਤਦ ਕੀ ਹੋਵੇਗਾ ?

ਮੌਤ ਫਤਿਹ ਦੀ ਬੁਰਕੀ ਹੋ ਜਾਵੇਗੀ [15:54]

1 Corinthians 15:56

ਮੌਤ ਦਾ ਡੰਗ ਕੀ ਹੈ ਅਤੇ ਪਾਪ ਦਾ ਬਲ ਕੀ ਹੈ ?

ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ [15:56]

ਪਰਮੇਸ਼ੁਰ ਕਿਸਦੇ ਰਾਹੀਂ ਸਾਨੂੰ ਫਤਹ ਦਿੰਦਾ ਹੈ ?

ਉ.ਪਰਮੇਸ਼ੁਰ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਫ਼ਤਹ ਦਿੰਦਾ ਹੈ ! [15 : 57]

1 Corinthians 15:58

ਪੌਲੁਸ ਕੁਰਿੰਥੀਆਂ ਦੇ ਭੈਣਾਂ ਭਰਾਵਾਂ ਨੂੰ ਕਿਸ ਕਾਰਨ ਪ੍ਰਭੂ ਦੇ ਕੰਮ ਵਿੱਚ ਅਡੋਲ, ਇਸਥਿਰ ਅਤੇ ਵਧਦੇ ਰਹਿਣ ਲਈ ਆਖਦਾ ਹੈ ?

ਉਹ ਉਹਨਾਂ ਨੂੰ ਅਜਿਹਾ ਕਰਨ ਲਈ ਆਖਦਾ ਹੈ ਕਿਉਂ ਜੋ ਉਹ ਜਾਣਦੇ ਹਨ ਕਿ ਪ੍ਰਭੂ ਵਿੱਚ ਉਹਨਾਂ ਦੀ ਮਿਹਨਤ ਵਿਅਰਥ ਨਹੀਂ ਹੈ [15:58]

1 Corinthians 16

1 Corinthians 16:1

ਪ੍ਰ?ਜਿਵੇਂ ਕੁਰਿੰਥੀਆਂ ਦੀ ਕਲੀਸਿਯਾ ਨੂੰ ਸੰਤਾਂ ਦੇ ਲਈ ਚੰਦੇ ਦੇ ਬਾਰੇ ਸਿੱਧੇ ਤੌਰ ਤੇ ਲਿਖਿਆ ਹੋਰ ਕਿਸ ਨੂੰ ਲਿਖਿਆ ?

ਪੌਲੁਸ ਨੇ ਗਲਾਤੀਆਂ ਦੀ ਕਲਿਸਿਆਵਾਂ ਨੂੰ ਉਸੇ ਤਰੀਕੇ ਨਾਲ ਲਿਖਿਆ ਜਿਵੇਂ ਕੁਰਿੰਥੀਆਂ ਨੂੰ [16:1]

ਪੌਲੁਸ ਕੁਰਿੰਥੀਆਂ ਦੀ ਕਲੀਸਿਯਾ ਨੂੰ ਚੰਦਾ ਇਕੱਠਾ ਕਰਨ ਲਈ ਕਿਵੇਂ ਆਖਦਾ ਹੈ ?

ਉਸਨੇ ਉਹਨਾਂ ਨੂੰ ਦੱਸਿਆ ਕਿ ਹਫਤੇ ਦੇ ਪਹਿਲੇ ਦਿਨ ,ਉਹਨਾਂ ਵਿਚੋ ਹਰੇਕ ਆਪਣੀ ਔਕਾਤ ਅਨੁਸਾਰ ਵੱਖ ਕਰ ਕੇ ਰੱਖ ਛੱਡੇ ਤਾਂ ਜੋ ਪੌਲੁਸ ਦੇ ਆਉਣ ਤੇ ਉਗਰਾਹੀ ਨਾ ਕਰਨੀ ਪਵੇ [16:2]

1 Corinthians 16:3

ਇਹ ਚੰਦਾ ਕਿੱਥੇ ਜਾ ਰਿਹਾ ਸੀ ?

ਇਹ ਯਰੁਸ਼ਲਮ ਦੇ ਸੰਤਾਂ ਲਈ ਜਾ ਰਿਹਾ ਸੀ [16:1,3]

1 Corinthians 16:5

ਪੌਲੁਸ ਕੁਰਿੰਥੀਆਂ ਦੀ ਕਲੀਸਿਯਾ ਵਿੱਚ ਕਦੋਂ ਆ ਰਿਹਾ ਸੀ ?

ਜਦ ਉਹ ਮਕਦੁਨਿਆ ਦੇ ਵਿੱਚੋਂ ਦੀ ਲੰਘੇਗਾ ਤਦ ਉਹ ਆਵੇਗਾ [16:5]

ਇਸ ਵਾਰ ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਜਲਦੀ ਅਤੇ ਥੋੜ੍ਹੇ ਸਮੇਂ ਲਈ ਕਿਉ ਨਹੀਂ ਸੀ ਮਿਲਣਾ ਚਾਹੁੰਦਾ ?

ਪੌਲੁਸ ਇਸ ਵਾਰ ਉਹਨਾਂ ਨਾਲ ਵਧੇਰੇ ਸਮਾਂ ਬਤੀਤ ਕਰਨਾ ਚਾਹੁੰਦਾ ਸੀ ਸ਼ਾਇਦ ਉਹ ਉਹਨਾਂ ਨਾਲ ਸਿਆਲ ਕੱਟਣਾ ਚਾਹੁੰਦਾ ਸੀ [16:6-7]

1 Corinthians 16:7

ਪੌਲੁਸ ਅਫ਼ਸੁਸ ਵਿੱਚ ਪੰਤੇਕੁਸਤ ਤੱਕ ਕਿਉਂ ਰਹਿਣ ਜਾ ਰਿਹਾ ਸੀ ?

ਪੌਲੁਸ ਅਫ਼ਸੁਸ ਵਿੱਚ ਠਹਿਰਿਆ ਕਿਉਂਕਿ ਉਸਦੇ ਲਈ ਇੱਕ ਦਰਵੱਜਾ ਖੁੱਲਿਆ ਹੈ ਅਤੇ ਉੱਥੇ ਵਿਰੋਧੀ ਬਹੁਤ ਸਨ [16:8-9]

1 Corinthians 16:10

ਤਿਮੋਥੀ ਕੀ ਕਰ ਰਿਹਾ ਸੀ ?

ਉਹ ਪੌਲੁਸ ਦੀ ਤਰ੍ਹਾਂ ਪ੍ਰਭੂ ਦਾ ਕੰਮ ਕਰ ਰਿਹਾ ਸੀ [16:10]

ਪੌਲੁਸ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਤਿਮੋਥੀ ਬਾਰੇ ਕੀ ਆਦੇਸ਼ ਦਿੱਤਾ ?

ਪੌਲੁਸ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਆਖਿਆ ਜਦ ਤਿਮੋਥੀ ਤੁਹਾਡੇ ਕੋਲ ਆਵੇ ਤਾਂ ਨਿਚਿੰਤ ਰਹੇ | ਪੌਲੁਸ ਉਹਨਾਂ ਨੂੰ ਆਖਦਾ ਹੈ ਕਿ ਉਹ ਤਿਮੋਥੀ ਨੂੰ ਤੁੱਛ ਨਾ ਜਾਣਨ | ਉਸ ਨੂੰ ਅੱਗੇ ਸੁਖ-ਸਾਂਦ ਨਾਲ ਭੇਜਣਾ [16:10-11]

ਪੌਲੁਸ ਅਪੁੱਲੋਸ ਨੂੰ ਕੀ ਕਰਨ ਲਈ ਉਤਸਾਹਿਤ ਕਰਦਾ ਹੈ ?

ਪੌਲੁਸ ਜ਼ੋਰ ਨਾਲ ਅਪੁੱਲੋਸ ਨੂੰ ਆਖਦਾ ਹੈ ਕਿ ਉਹ ਕੁਰਿੰਥ ਦੇ ਸੰਤਾਂ ਨੂੰ ਮਿਲੇ [16:12]

1 Corinthians 16:13

None

1 Corinthians 16:15

ਕੁਰਿੰਥੀਆਂ ਦੇ ਲੋਕਾਂ ਵਿੱਚੋਂ ਕਿਹਨਾਂ ਨੇ ਆਪਣੇ ਆਪ ਨੂੰ ਸੰਤਾਂ ਦੀ ਸੇਵਾ ਲਈ ਦੇ ਦਿੱਤਾ ?

ਸਤਫ਼ਨਾਸ ਦੇ ਘਰਾਣੇ ਨੇ ਆਪਣੇ ਆਪ ਨੂੰ ਸੰਤਾਂ ਦੀ ਸੇਵਾ ਲਈ ਦੇ ਦਿੱਤਾ [16:15]

ਪੌਲੁਸ ਸਤਫ਼ਨਾਸ ਦੇ ਘਰਾਣੇ ਦੇ ਪ੍ਰਤੀ ਕੁਰਿੰਥੀਆਂ ਦੇ ਸੰਤਾਂ ਨੂੰ ਕੀ ਤਗੀਦ ਕਰਦਾ ਹੈ ?

ਪੌਲੁਸ ਨੇ ਉਹਨਾਂ ਨੂੰ ਆਖਿਆ ਕਿਇਹੋ ਜਿਹਾ ਦੇ ਅਧੀਨ ਰਹੋ [16:16]

1 Corinthians 16:17

ਸਤਫ਼ਨਾਸ, ਫੁਰਤੂਨਾਤੁਸ ਅਤੇ ਅਖਾਇਕੁਸ ਨੇ ਪੌਲੁਸ ਦੇ ਲਈ ਕੀ ਕੀਤਾ ?

ਉਹਨਾਂ ਨੇ ਰਹਿੰਦੇ ਘਾਟੇ ਨੂੰ ਪੂਰਾ ਕੀਤਾ ਅਤੇ ਪੌਲੁਸ ਦੀ ਆਤਮਾ ਨੂੰ ਤ੍ਰਿਪਤ ਕੀਤਾ [16:17-18]

1 Corinthians 16:19

ਕੁਰਿੰਥੁਸ ਦੀ ਕਲੀਸਿਯਾ ਨੂੰ ਕਿਸ ਗੱਲ ਦਾ ਘਾਟਾ ਨਹੀਂ ਸੀ ?

ਉਹਨਾਂ ਨੂੰ ਕਿਸੇ ਆਤਮਿਕ ਦਾਤ ਦਾ ਘਾਟਾ ਨਹੀਂ ਸੀ [1:7 ]

ਪਰਮੇਸ਼ੁਰ ਕੁਰਿੰਥੁਸ ਦੀ ਕਲੀਸਿਯਾ ਨੂੰ ਅੰਤ ਤੱਕ ਕਿਉਂ ਕਾਇਮ ਰੱਖੇਗਾ ?

ਉਹ ਅਜਿਹਾ ਕਰੇਗਾ ਤਾਂ ਜੋ ਉਹ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਣ [1:8 ]