ਪੰਜਾਬੀ, پنجابی‎: translationQuestions Print

Updated ? hours ago # views See on WACS

Hebrews 1

Hebrews 1:1

ਪਰਮੇਸ਼ੁਰ ਨੇ ਪਿੱਛਲੇ ਸਮਿਆਂ ਵਿੱਚ ਕਿਵੇਂ ਗੱਲ ਕੀਤੀ?

ਉ: ਪਿੱਛਲੇ ਸਮਿਆਂ ਵਿੱਚ ਪਰਮੇਸ਼ੁਰ ਨੇ ਨਬੀਆਂ ਦੁਆਰਾ ਕਈ ਵਾਰ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ [1:1]

ਇਹਨਾਂ ਦਿਨਾਂ ਵਿੱਚ ਪਰਮੇਸ਼ੁਰ ਨੇ ਕਿਵੇਂ ਗੱਲ ਕੀਤੀ?

ਉ: ਇਹਨਾਂ ਦਿਨਾਂ ਵਿੱਚ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਦੁਆਰਾ ਗੱਲ ਕੀਤੀ [1:2]

ਸਾਰਾ ਜਹਾਨ ਕਿਸ ਦੁਆਰਾ ਬਣਾਇਆ ਗਿਆ ?

ਉ: ਸਾਰਾ ਜਹਾਨ ਪਰਮੇਸ਼ੁਰ ਦੇ ਪੁੱਤਰ ਦੇ ਦੁਆਰਾ ਬਣਾਇਆ ਗਿਆ [1:2]

ਸਾਰੀਆਂ ਚੀਜ਼ਾਂ ਨੂੰ ਕਿਵੇ ਸੰਭਾਲਿਆ ਗਿਆ ?

ਉ: ਸਾਰੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਪੁੱਤਰ ਦੇ ਸਾਮਰਥ ਦੇ ਬਚਨ ਨਾਲ ਸੰਭਾਲਿਆ ਗਿਆ [1:3]

ਪੁੱਤਰ ਨੇ ਪਰਮੇਸ਼ੁਰ ਦੀ ਮਹਿਮਾ ਅਤੇ ਤੇਜ ਨੂੰ ਕਿਵੇਂ ਪ੍ਰਗਟ ਕੀਤਾ ?

ਉ: ਪੁੱਤਰ ਪਰਮੇਸ਼ੁਰ ਦੀ ਮਹਿਮਾ ਦਾ ਪ੍ਰਤੀਬਿੰਬ ਹੈ, ਅਤੇ ਪਰਮੇਸ਼ੁਰ ਦੀ ਜਾਤ ਦਾ ਨਕਸ਼ ਹੈ [1:3]

Hebrews 1:4

ਪਰਮੇਸ਼ੁਰ ਦੇ ਪੁੱਤਰ ਦੀ ਤੁਲਨਾ ਦੂਤਾਂ ਨਾਲ ਕਿਵੇਂ ਕੀਤੀ ਗਈ ?

ਉ: ਪਰਮੇਸ਼ੁਰ ਦਾ ਪੁੱਤਰ ਦੂਤਾਂ ਨਾਲੋਂ ਉੱਤਮ ਹੈ [1:4]

Hebrews 1:6

ਜਦੋਂ ਪਰਮੇਸ਼ੁਰ ਨੇ ਪੁੱਤਰ ਨੂੰ ਸੰਸਾਰ ਵਿੱਚ ਲਿਆਂਦਾ, ਤਾਂ ਉਸ ਨੇ ਦੂਤਾਂ ਨੂੰ ਕੀ ਕਰਨ ਦੀ ਆਗਿਆ ਦਿੱਤੀ ?

ਉ: ਜਦੋਂ ਪਰਮੇਸ਼ੁਰ ਨੇ ਪੁੱਤਰ ਨੂੰ ਸੰਸਾਰ ਵਿੱਚ ਲਿਆਂਦਾ, ਤਾਂ ਉਸ ਨੇ ਦੂਤਾਂ ਨੂੰ ਪੁੱਤਰ ਦੀ ਅਰਾਧਨਾ ਕਰਨ ਦੀ ਆਗਿਆ ਦਿੱਤੀ [1:6]

Hebrews 1:8

ਪੁੱਤਰ ਕਿੰਨ੍ਹਾਂ ਸਮਾਂ ਰਾਜ ਕਰੇਗਾ ?

ਉ: ਪੁੱਤਰ ਹਮੇਸ਼ਾਂ ਹਮੇਸ਼ਾਂ ਲਈ ਰਾਜ ਕਰੇਗਾ [1:8]

ਪੁੱਤਰ ਕਿਸ ਨੂੰ ਪ੍ਰੇਮ ਕਰਦਾ ਹੈ ਅਤੇ ਕਿਸ ਨੂੰ ਨਫ਼ਰਤ ਕਰਦਾ ਹੈ ?

ਉ: ਪੁੱਤਰ ਧਰਮ ਨਾਲ ਪ੍ਰੇਮ ਕਰਦਾ ਹੈ ਅਤੇ ਕੁਧਰਮ ਨਾਲ ਨਫ਼ਰਤ ਕਰਦਾ ਹੈ [1:9]

Hebrews 1:10

ਆਕਾਸ਼ ਅਤੇ ਧਰਤੀ ਨਾਲ ਅੰਤ ਦੇ ਸਮੇਂ ਕੀ ਹੋਵੇਗਾ?

ਉ: ਆਕਾਸ਼ ਅਤੇ ਧਰਤੀ ਕੱਪੜੇ ਵਾਂਗੂ ਪੁਰਾਣੇ ਹੋ ਜਾਣਗੇ ਅਤੇ ਨਾਸ ਹੋ ਜਾਣਗੇ [1:10-11]

Hebrews 1:13

ਪਰਮੇਸ਼ੁਰ ਨੇ ਪੁੱਤਰ ਨੂੰ ਕਿੱਥੇ ਬੈਠਣ ਲਈ ਆਖਿਆ, ਅਤੇ ਕੀ ਹੋਣ ਤੱਕ ?

ਉ: ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਆਪਣੇ ਸੱਜੇ ਹੱਥ ਬੈਠਣ ਲਈ ਆਖਿਆ, ਜਦੋਂ ਤੱਕ ਪਰਮੇਸ਼ੁਰ ਉਸ ਦੇ ਵੈਰੀਆਂ ਨੂੰ ਉਸ ਦੇ ਪੈਰ ਰੱਖਣ ਦੀ ਚੌਂਕੀ ਨਾ ਕਰ ਦੇਵੇ [1:13]

ਕੀ ਦੂਤਾਂ ਦਾ ਭੌਤਿਕ ਸਰੀਰ ਹੈ ?

ਉ: ਨਹੀਂ, ਦੂਤ ਆਤਮਾ ਹਨ [1:7, 14]

ਦੂਤ ਕਿਹਨਾਂ ਦੀ ਸੇਵਾ ਕਰਦੇ ਹਨ ?

ਉ: ਦੂਤ ਉਹਨਾਂ ਦੀ ਸੇਵਾ ਕਰਦੇ ਹਨ ਜੋ ਮੁਕਤੀ ਪਾਉਣ ਵਾਲੇ ਹਨ [1:14]

Hebrews 2

Hebrews 2:1

ਵਿਸ਼ਵਾਸੀਆਂ ਨੇ ਜੋ ਸੁਣਿਆ ਉਸ ਵੱਲ ਉਹਨਾਂ ਨੂੰ ਧਿਆਨ ਕਿਉਂ ਦੇਣਾ ਚਾਹੀਦਾ ਹੈ ?

ਉ: ਵਿਸ਼ਵਾਸੀਆਂ ਨੇ ਜੋ ਸੁਣਿਆ ਉਸ ਵੱਲ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਹ ਉਹਨਾਂ ਤੋਂ ਦੂਰ ਨਾ ਚਲੇ ਜਾਣ [2:1]

Hebrews 2:2

ਹਰੇਕ ਅਪਰਾਧੀ ਅਤੇ ਅਣਆਗਿਆਕਾਰੀ ਨੂੰ ਕੀ ਮਿਲੇਗਾ ?

ਉ: ਹਰੇਕ ਅਪਰਾਧੀ ਅਤੇ ਅਣਆਗਿਆਕਾਰੀ ਨੂੰ ਸਜ਼ਾ ਮਿਲੇਗੀ [2:2]

ਪ੍ਰਭੁ ਦੇ ਦੁਆਰਾ ਆਖੇ ਗਏ ਮੁਕਤੀ ਦੇ ਸੰਦੇਸ਼ ਦੀ ਗਵਾਹੀ ਪਰਮੇਸ਼ੁਰ ਨੇ ਕਿਵੇਂ ਦਿੱਤੀ ?

ਉ: ਪਰਮੇਸ਼ੁਰ ਨੇ ਮੁਕਤੀ ਦੇ ਸੰਦੇਸ਼ ਦੀ ਗਵਾਹੀ ਚਿੰਨ੍ਹਾ, ਕਰਾਮਾਤਾ, ਸਾਮਰਥੀ ਕੰਮਾਂ, ਅਤੇ ਪਵਿੱਤਰ ਆਤਮਾ ਦੀਆਂ ਦਾਤਾਂ ਨਾਲ ਦਿੱਤੀ 2:4]

Hebrews 2:5

ਆਉਣ ਵਾਲੇ ਸੰਸਾਰ ਉੱਤੇ ਕੌਣ ਰਾਜ ਨਹੀਂ ਕਰੇਗਾ ?

ਉ: ਦੂਤ ਆਉਣ ਵਾਲੇ ਸੰਸਾਰ ਉੱਤੇ ਰਾਜ ਨਹੀਂ ਕਰਨਗੇ [2:5]

Hebrews 2:7

ਆਉਣ ਵਾਲੇ ਸੰਸਾਰ ਉੱਤੇ ਕੌਣ ਰਾਜ ਕਰੇਗਾ ?

ਉ: ਮਨੁੱਖ ਆਉਣ ਵਾਲੇ ਸੰਸਾਰ ਤੇ ਰਾਜ ਕਰੇਗਾ [2:6-8]

Hebrews 2:9

ਯਿਸੂ ਨੇ ਕਿਸ ਲਈ ਮੌਤ ਦਾ ਸੁਆਦ ਚੱਖਿਆ ?

ਉ: ਯਿਸੂ ਨੇ ਮੌਤ ਦਾ ਸੁਆਦ ਹਰੇਕ ਮਨੁੱਖ ਲਈ ਚੱਖਿਆ [2:9]

ਪਰਮੇਸ਼ੁਰ ਨੇ ਕਿਸ ਨੂੰ ਮਹਿਮਾ ਵਿੱਚ ਲਿਆਉਣ ਲਈ ਯੋਜਨਾ ਬਣਾਈ ?

ਉ: ਪਰਮੇਸ਼ੁਰ ਨੇ ਬਹੁਤ ਸਾਰੇ ਪੁੱਤ੍ਰਾਂ ਨੂੰ ਮਹਿਮਾ ਵਿੱਚ ਲਿਆਉਣ ਲਈ ਯੋਜਨਾ ਬਣਾਈ [2:10]

Hebrews 2:11

ਕੌਣ ਦੋਵੇਂ ਇੱਕ ਹੀ ਸਰੋਤ ਤੋਂ ਆਉਂਦੇ ਹਨ, ਜੋ ਪਰਮੇਸ਼ੁਰ ਹੈ ?

ਉ: ਦੋਵੇਂ ਜਿਹੜਾ ਪਵਿੱਤਰ ਕਰਦਾ ਹੈ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਇੱਕ ਹੀ ਸਰੋਤ ਤੋਂ ਆਉਂਦੇ ਹਨ, ਜੋ ਪਰਮੇਸ਼ੁਰ ਹੈ [2:11]

Hebrews 2:13

ਯਿਸੂ ਦੀ ਮੌਤ ਦੇ ਰਾਹੀਂ ਕਿਸ ਦਾ ਨਾਸ ਕੀਤਾ ਗਿਆ ?

ਉ: ਯਿਸੂ ਦੀ ਮੌਤ ਦੇ ਰਾਹੀਂ ਸ਼ੈਤਾਨ ਦਾ ਨਾਸ ਕੀਤਾ ਗਿਆ [2:14]

ਯਿਸੂ ਦੀ ਮੌਤ ਦੁਆਰਾ ਲੋਕ ਕਿਹੜੀ ਗੁਲਾਮੀ ਤੋਂ ਆਜ਼ਾਦ ਕੀਤੇ ਗਏ ?

ਉ: ਯਿਸੂ ਦੀ ਮੌਤ ਦੁਆਰਾ, ਲੋਕ ਮੌਤ ਦੇ ਡਰ ਤੋਂ ਆਜ਼ਾਦ ਕੀਤੇ ਗਏ [2:15]

Hebrews 2:16

ਯਿਸੂ ਲਈ ਕਿਉਂ ਜਰੂਰੀ ਸੀ ਕਿ ਉਹ ਸਾਰੀਆਂ ਗੱਲਾਂ ਵਿੱਚ ਆਪਣੇ ਭਾਈਆਂ ਵਰਗਾ ਬਣੇ?

ਉ: ਇਹ ਜਰੂਰੀ ਸੀ ਤਾਂ ਕਿ ਉਹ ਪਰਮੇਸ਼ੁਰ ਦੀਆਂ ਸਾਰੀਆਂ ਚੀਜ਼ਾਂ ਉੱਤੇ ਦਿਆਲੂ ਅਤੇ ਵਫ਼ਾਦਾਰ ਪ੍ਰਧਾਨ ਜਾਜਕ ਬਣੇ, ਅਤੇ ਤਾਂ ਕਿ ਉਹ ਲੋਕਾਂ ਦੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕੇ [2:17]

ਯਿਸੂ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਹਨ ਉਹਨਾਂ ਦੀ ਸਹਾਇਤਾ ਕਿਉਂ ਕਰ ਸਕਦਾ ਹੈ ?

ਉ: ਯਿਸੂ ਉਹਨਾਂ ਦੀ ਜੋ ਪਰਤਾਵੇ ਵਿੱਚ ਹਨ ਸਹਾਇਤਾ ਕਰ ਸਕਦਾ ਹੈ ਕਿਉਂਕਿ ਉਹ ਆਪ ਵੀ ਪਰਤਾਇਆ ਗਿਆ ਸੀ [2:18]

Hebrews 3

Hebrews 3:1

ਇਬਰਾਨੀਆਂ ਦੀ ਕਿਤਾਬ ਦਾ ਲੇਖਕ ਯਿਸੂ ਨੂੰ ਕਿਹੜੇ ਦੋ ਨਾਮ ਦਿੰਦਾ ਹੈ ?

ਉ: ਲੇਖ ਯਿਸੂ ਨੂੰ ਦੋ ਨਾਮ ਰਸੂਲ ਅਤੇ ਪ੍ਰਧਾਨ ਜਾਜਕ ਦਿੰਦਾ ਹੈ [3:1]

ਕਿਉਂ ਯਿਸੂ ਮਸੀਹ ਨੂੰ ਮੂਸਾ ਤੋਂ ਵੱਧ ਮਹਿਮਾ ਦੇ ਯੋਗ ਸਮਝਿਆ ਗਿਆ ?

ਉ: ਯਿਸੂ ਨੂੰ ਮੂਸਾ ਤੋਂ ਵੱਧ ਮਹਿਮਾ ਦੇ ਜੋਗ ਸਮਝਿਆ ਗਿਆ ਕਿਉਂਕਿ ਜਦੋਂ ਮੂਸਾ ਪਰਮੇਸ਼ੁਰ ਦੇ ਭਵਨ ਵਿੱਚ ਵਫ਼ਾਦਾਰ ਸੀ, ਯਿਸੂ ਉਹ ਹੈ ਜਿਸ ਨੇ ਪਰਮੇਸ਼ੁਰ ਦਾ ਭਵਨ ਬਣਾਇਆ [3:2-3]

Hebrews 3:5

ਪਰਮੇਸ਼ੁਰ ਦੇ ਭਵਨ ਵਿੱਚ ਮੂਸਾ ਦੀ ਕੀ ਭੂਮਿਕਾ ਸੀ ?

ਉ: ਮੂਸਾ ਪਰਮੇਸ਼ੁਰ ਦੇ ਭਵਨ ਵਿੱਚ ਇੱਕ ਨੌਕਰ ਸੀ [3:5]

ਮੂਸਾ ਨੇ ਕਿਸ ਬਾਰੇ ਗਵਾਹੀ ਦਿੱਤੀ ?

ਉ: ਮੂਸਾ ਨੇ ਭਵਿੱਖ ਵਿੱਚ ਹੋਣ ਵਾਲੀਆਂ ਗੱਲਾਂ ਬਾਰੇ ਗਵਾਹੀ ਦਿੱਤੀ [3:5]

ਪਰਮੇਸ਼ੁਰ ਦੇ ਭਵਨ ਵਿੱਚ ਯਿਸੂ ਦੀ ਕੀ ਭੂਮਿਕਾ ਹੈ ?

ਉ: ਯਿਸੂ ਪੁੱਤਰ ਹੈ ਜੋ ਪਰਮੇਸ਼ੁਰ ਦੇ ਭਵਨ ਦਾ ਮੁੱਖੀ ਹੈ [3:6]

ਪਰਮੇਸ਼ੁਰ ਦਾ ਭਵਨ ਕੌਣ ਹੈ ?

ਉ: ਵਿਸ਼ਵਾਸੀ ਪਰਮੇਸ਼ੁਰ ਦਾ ਭਵਨ ਹਨ, ਜੇਕਰ ਉਹ ਆਪਣੀ ਭਰੋਸੇ ਨੂੰ ਫੜੀ ਰੱਖਦੇ ਹਨ [3:6]

Hebrews 3:7

ਇਸਰਾਏਲੀਆਂ ਨੇ ਉਜਾੜ ਵਿੱਚ ਕੀ ਕੀਤਾ ਜਦੋਂ ਉਹਨਾਂ ਨੇ ਪਰਮੇਸ਼ੁਰ ਦੀ ਆਵਾਜ਼ ਸੁਣੀ?

ਉ: ਇਸਰਾਈਲੀਆਂ ਨੇ ਆਪਣੇ ਦਿਲਾਂ ਨੂੰ ਸਖਤ ਕੀਤਾ [3:7-8]

Hebrews 3:9

ਪਰਮੇਸ਼ੁਰ ਨੇ ਇਸਰਾਏਲੀਆਂ ਦੇ ਵਿਖੇ ਕੀ ਸੌਂਹ ਖਾਧੀ ਜਿਹੜੇ ਆਪਣੇ ਮਨਾਂ ਦੇ ਅਨੁਸਾਰ ਕੁਰਾਹੇ ਪੈ ਗਏ ?

ਉ: ਪਰਮੇਸ਼ੁਰ ਨੇ ਇਹ ਸੌਂਹ ਖਾਧੀ ਕਿ ਉਹ ਉਸ ਦੇ ਆਰਾਮ ਵਿੱਚ ਨਹੀਂ ਵੜਨਗੇ [3:10-11]

Hebrews 3:12

ਭਾਈਆਂ ਨੂੰ ਕਿਸ ਚੀਜ਼ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ?

ਉ: ਭਾਈਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਕਿਤੇ ਅਵਿਸ਼ਵਾਸ ਦੁਆਰਾ ਪਰਮੇਸ਼ੁਰ ਤੋਂ ਬੇਮੁੱਖ ਨਾ ਹੋ ਜਾਣ [3:12]

ਭਾਈਆਂ ਨੇ ਪਾਪ ਦੇ ਧੋਖੇ ਦੇ ਕਾਰਨ ਕਠੋਰ ਹੋਣ ਤੋਂ ਬਚਣ ਲਈ ਕੀ ਕਰਨਾ ਹੈ ?

ਉ: ਭਾਈਆਂ ਨੇ ਹਰ ਰੋਜ਼ ਇੱਕ ਦੂਸਰੇ ਨੂੰ ਉਪਦੇਸ਼ ਦੇਣਾ ਹੈ [3:13]

Hebrews 3:14

ਮਸੀਹ ਵਿੱਚ ਸਾਂਝੀ ਹੋਣ ਤੇ, ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈ ?

ਉ: ਮਸੀਹ ਵਿੱਚ ਸਾਂਝੀ ਹੋਣ ਤੇ, ਵਿਸ਼ਵਾਸੀਆਂ ਨੂੰ ਆਪਣੇ ਪਹਿਲੇ ਭਰੋਸੇ ਨੂੰ ਸ਼ੁਰੂ ਤੋਂ ਅੰਤ ਤੱਕ ਤਕੜਾਈ ਨਾਲ ਫੜੀ ਰੱਖਣਾ ਚਾਹੀਦਾ ਹੈ [3:14]

Hebrews 3:16

ਕਿਸ ਨਾਲ ਪਰਮੇਸ਼ੁਰ ਚਾਲੀ ਸਾਲਾਂ ਤੱਕ ਗੁੱਸੇ ਸੀ ?

ਉ: ਪਰਮੇਸ਼ੁਰ ਉਹਨਾਂ ਨਾਲ ਗੁੱਸੇ ਸੀ ਜਿਹਨਾਂ ਨੇ ਉਜਾੜ ਵਿੱਚ ਪਾਪ ਕੀਤਾ [3:17]

ਉਹਨਾਂ ਨਾਲ ਕੀ ਹੋਇਆ ਜਿਹਨਾਂ ਨਾਲ ਪਰਮੇਸ਼ੁਰ ਗੁੱਸੇ ਸੀ ?

ਉ: ਉਹਨਾਂ ਦੀਆਂ ਲਾਸ਼ਾਂ ਉਜਾੜ ਵਿੱਚ ਪਈਆਂ ਰਹੀਆਂ [3:17]

ਅਣਆਗਿਆਕਾਰੀ ਇਸਰਾਏਲੀ ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਦੇ ਜੋਗ ਕਿਉਂ ਨਹੀਂ ਸਨ ?

ਉ: ਆਪਣੇ ਅਵਿਸ਼ਵਾਸ ਦੇ ਕਾਰਨ ਉਹ ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਦੇ ਜੋਗ ਨਹੀਂ ਸਨ [3:19]

Hebrews 4

Hebrews 4:1

ਕਿਹੜੀ ਖੁਸ਼ੀ ਦੀ ਖ਼ਬਰ ਇਸਰਾਏਲੀਆਂ ਅਤੇ ਵਿਸ਼ਵਾਸੀਆਂ ਨੇ ਸੁਣੀ ?

ਉ: ਵਿਸ਼ਵਾਸੀਆਂ ਅਤੇ ਇਸਰਾਏਲੀਆਂ ਨੇ ਪਰਮੇਸ਼ੁਰ ਦੇ ਆਰਾਮ ਦੇ ਬਾਰੇ ਖੁਸ਼ੀ ਦੀ ਖ਼ਬਰ ਸੁਣੀ [4:2]

ਖੁਸ਼ੀ ਦੀ ਖ਼ਬਰ ਦਾ ਇਸਰਾਏਲੀਆਂ ਨੂੰ ਕਿਉਂ ਲਾਭ ਨਹੀਂ ਹੋਇਆ ?

ਉ: ਖੁਸ਼ੀ ਦੀ ਖ਼ਬਰ ਦਾ ਇਸਰਾਏਲੀਆਂ ਨੂੰ ਲਾਭ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇਸ ਤੇ ਵਿਸ਼ਵਾਸ ਨਹੀਂ ਕੀਤਾ [4:2]

Hebrews 4:3

ਉਹ ਕਿਹੜੇ ਹਨ ਜਿਹੜੇ ਪਰਮੇਸ਼ੁਰ ਦੇ ਆਰਾਮ ਵਿੱਚ ਦਾਖ਼ਲ ਹੁੰਦੇ ਹਨ ?

ਉ: ਜਿਹੜੇ ਖੁਸ਼ਖ਼ਬਰੀ ਨੂੰ ਸੁਣਦੇ ਹਨ ਅਤੇ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਪਰਮੇਸ਼ੁਰ ਦੇ ਆਰਾਮ ਵਿੱਚ ਦਾਖ਼ਲ ਹੁੰਦੇ ਹਨ [4:2-3]

ਪਰਮੇਸ਼ੁਰ ਨੇ ਆਪਣੇ ਰਚਨਾ ਦੇ ਕੰਮਾਂ ਨੂੰ ਕਦੋਂ ਪੂਰਾ ਕੀਤਾ ਅਤੇ ਆਰਾਮ ਕੀਤਾ ?

ਉ: ਪਰਮੇਸ਼ੁਰ ਨੇ ਆਪਣੇ ਰਚਨਾ ਦੇ ਕੰਮ ਨੂੰ ਜਗਤ ਦੀ ਸ਼ੁਰੁਆਤ ਵਿੱਚ ਖਤਮ ਕੀਤਾ ਅਤੇ ਸੱਤਵੇਂ ਦਿਨ ਆਰਾਮ ਕੀਤਾ [4:3-4]

ਪਰਮੇਸ਼ੁਰ ਨੇ ਇਸਰਾਏਲੀਆਂ ਅਤੇ ਆਪਣੇ ਆਰਾਮ ਬਾਰੇ ਕੀ ਕਿਹਾ ?

ਉ: ਪਰਮੇਸ਼ੁਰ ਨੇ ਕਿਹਾ ਕਿ ਇਸਰਾਏਲੀ ਉਸਦੇ ਆਰਾਮ ਵਿੱਚ ਨਹੀਂ ਵੜਨਗੇ [4:5]

Hebrews 4:6

ਪਰਮੇਸ਼ੁਰ ਨੇ ਲੋਕਾਂ ਲਈ ਆਪਣੇ ਆਰਾਮ ਵਿੱਚ ਵੜਨ ਲਈ ਕਿਹੜਾ ਦਿਨ ਠਹਿਰਾਇਆ ?

ਉ: ਪਰਮੇਸ਼ੁਰ ਨੇ ਲੋਕਾਂ ਲਈ ਆਪਣੇ ਆਰਾਮ ਵਿੱਚ ਵੜਨ ਲਈ "ਅੱਜ" ਦਾ ਦਿਨ ਠਹਿਰਾਇਆ [4:7]

ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਲਈ ਇੱਕ ਵਿਆਕਤੀ ਲਈ ਕੀ ਕਰਨਾ ਜਰੂਰੀ ਹੈ?

ਉ: ਇੱਕ ਵਿਅਕਤੀ ਲਈ ਜਰੂਰੀ ਹੈ ਕਿ ਇਹ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣੇ ਅਤੇ ਆਪਣੇ ਦਿਲ ਨੂੰ ਸਖਤ ਨਾ ਕਰੇ [4:7]

Hebrews 4:8

ਪਰਮੇਸ਼ੁਰ ਦੇ ਲੋਕਾਂ ਲਈ ਅਜੇ ਕੀ ਬਾਕੀ ਰਹਿੰਦਾ ਹੈ ?

ਉ: ਪਰਮੇਸ਼ੁਰ ਦੇ ਲੋਕਾਂ ਲਈ ਅਜੇ ਸਬਤ ਦਾ ਆਰਾਮ ਬਾਕੀ ਰਹਿੰਦਾ ਹੈ [4:9]

ਜਿਹੜਾ ਪਰਮੇਸ਼ੁਰ ਦੇ ਆਰਾਮ ਵਿੱਚ ਵੜਦਾ ਹੈ ਉਹ ਹੋਰ ਕਿਸ ਤੋਂ ਆਰਾਮ ਪਾਉਂਦਾ ਹੈ?

ਉ: ਜਿਹੜਾ ਵਿਅਕਤੀ ਪਰਮੇਸ਼ੁਰ ਦੇ ਆਰਾਮ ਵਿੱਚ ਵੜਦਾ ਹੈ ਉਹ ਆਪਣੇ ਕੰਮਾਂ ਤੋਂ ਆਰਾਮ ਪਾਉਂਦਾ ਹੈ [4:10]

ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਆਰਾਮ ਵਿੱਚ ਵੜਨ ਲਈ ਜਲਦੀ ਕਿਉਂ ਕਰਨੀ ਚਾਹੀਦੀ ਹੈ?

ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਲਈ ਜਲਦੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਸਰਾਏਲੀਆਂ ਦੀ ਤਰ੍ਹਾਂ ਡਿੱਗ ਨਾ ਜਾਣ [4:11]

Hebrews 4:12

ਪਰਮੇਸ਼ੁਰ ਦਾ ਬਚਨ ਕਿਸ ਨਾਲੋਂ ਤੇਜ਼ ਹੈ ?

ਉ: ਪਰਮੇਸ਼ੁਰ ਦਾ ਬਚਨ ਦੋ ਧਾਰੀ ਤਲਵਾਰ ਨਾਲੋਂ ਤੇਜ਼ ਹੈ [4:12]

ਪਰਮੇਸ਼ੁਰ ਦਾ ਬਚਨ ਕਿਸ ਨੂੰ ਅੱਡੋ ਅੱਡ ਕਰ ਸਕਦਾ ਹੈ?

ਉ: ਪਰਮੇਸ਼ੁਰ ਦਾ ਬਚਨ ਆਤਮਾ ਨੂੰ ਜੀਵ ਨਾਲੋਂ ਅੱਡ ਕਰ ਸਕਦਾ ਹੈ, ਅਤੇ ਬੰਦ ਬੰਦ ਨੂੰ [4:12]

ਪਰਮੇਸ਼ੁਰ ਦਾ ਬਚਨ ਕੀ ਜਾਂਚ ਸਕਦਾ ਹੈ?

ਉ: ਪਰਮੇਸ਼ੁਰ ਦਾ ਬਚਨ ਮਨ ਦੇ ਵਿਚਾਰਾਂ ਨੂੰ ਅਤੇ ਧਾਰਨਾ ਨੂੰ ਜਾਂਚ ਸਕਦਾ ਹੈ [4:12]

ਪਰਮੇਸ਼ੁਰ ਦੀ ਨਜ਼ਰ ਤੋਂ ਕੌਣ ਲੁੱਕਿਆ ਹੋਇਆ ਹੈ?

ਉ: ਕੋਈ ਵੀ ਚੀਜ਼ ਪਰਮੇਸ਼ੁਰ ਦੀ ਨਜ਼ਰ ਤੋਂ ਲੁੱਕੀ ਹੋਈ ਨਹੀ ਹੈ [4:13]

Hebrews 4:14

ਵਿਸ਼ਵਾਸੀਆਂ ਲਈ ਅੱਤ ਮਹਾਂ ਜਾਜਕ ਦਾ ਕੰਮ ਕੌਣ ਕਰਦਾ ਹੈ?

ਉ: ਯਿਸੂ ਪਰਮੇਸ਼ੁਰ ਦਾ ਪੁੱਤਰ ਵਿਸ਼ਵਾਸੀਆਂ ਲਈ ਅੱਤ ਮਹਾਂ ਜਾਜਕ ਦਾ ਕੰਮ ਕਰਦਾ ਹੈ [4:14]

ਯਿਸੂ ਵਿਸ਼ਵਾਸੀਆਂ ਦੀਆਂ ਕਮਜ਼ੋਰੀਆਂ ਲਈ ਹਮਦਰਦੀ ਕਿਉਂ ਰੱਖਦਾ ਹੈ?

ਉ: ਯਿਸੂ ਵਿਸ਼ਵਾਸੀਆਂ ਦੀਆਂ ਕਮਜ਼ੋਰੀਆਂ ਲਈ ਹਮਦਰਦੀ ਰੱਖਦਾ ਹੈ ਕਿਉਂਕਿ ਉਹ ਵੀ ਸਭ ਸਭ ਕੁਝ ਵਿੱਚ ਪਰਖਿਆ ਗਿਆ ਸੀ [4:15]

ਯਿਸੂ ਨੇ ਕਿੰਨੀ ਵਾਰੀ ਪਾਪ ਕੀਤਾ ?

ਉ: ਯਿਸੂ ਪਾਪ ਤੋਂ ਰਹਿਤ ਸੀ [4:15]

ਜਰੂਰਤ ਦੇ ਸਮੇਂ, ਵਿਸ਼ਵਾਸੀਆਂ ਨੂੰ ਕਿਰਪਾ ਅਤੇ ਦਯਾ ਲਈ ਕੀ ਕਰਨਾ ਚਾਹੀਦਾ ਹੈ ?

ਉ: ਜਰੂਰਤ ਦੇ ਸਮੇਂ, ਵਿਸ਼ਵਾਸੀਆਂ ਨੂੰ ਭਰੋਸੇ ਨਾਲ ਕਿਰਪਾ ਦੇ ਸਿੰਘਾਸਣ ਦੇ ਕੋਲ ਆਉਣਾ ਚਾਹੀਦਾ ਹੈ [4:16]

Hebrews 5

Hebrews 5:1

ਹਰੇਕ ਮਹਾਂ ਜਾਜਕ ਲੋਕਾਂ ਦੇ ਲਈ ਕੀ ਕਰਦਾ ਹੈ ?

ਉ: ਲੋਕਾਂ ਲਈ , ਮਹਾਂ ਜਾਜਕ ਭੇਟਾਂ ਚੜਾਉਂਦਾ ਹੈ ਅਤੇ ਪਾਪਾਂ ਲਈ ਬਲੀਦਾਨ ਕਰਦਾ ਹੈ [5:1]

ਲੋਕਾਂ ਦੇ ਨਾਲ ਨਾਲ ਮਹਾਂ ਜਾਜਕ ਹੋਰ ਕਿਸ ਲਈ ਬਲੀ ਚੜਾਉਂਦਾ ਹੈ ?

ਉ: ਮਹਾਂ ਜਾਜਕ ਆਪਣੇ ਪਾਪਾਂ ਲਈ ਵੀ ਬਲੀ ਚੜਾਉਂਦਾ ਹੈ [5:3]

Hebrews 5:4

ਇੱਕ ਆਦਮੀ ਪਰਮੇਸ਼ੁਰ ਦਾ ਮਹਾਂ ਜਾਜਕ ਹੋਣ ਦੀ ਇੱਜਤ ਕਿਵੇਂ ਪ੍ਰਾਪਤ ਕਰਦਾ ਹੈ ?

ਉ: ਇੱਕ ਆਦਮੀ ਪਰਮੇਸ਼ੁਰ ਦਾ ਮਹਾਂ ਜਾਜਕ ਹੋਣ ਲਈ ਪਰਮੇਸ਼ੁਰ ਦੁਆਰਾ ਬੁਲਾਇਆ ਜਾਣਾ ਚਾਹੀਦਾ ਹੈ [5:4]

ਮਸੀਹ ਦੇ ਮਹਾਂ ਜਾਜਕ ਬਣਨ ਦੀ ਘੋਸ਼ਣਾ ਕਿਸਨੇ ਕੀਤੀ ?

ਉ: ਮਸੀਹ ਦੇ ਮਹਾਂ ਜਾਜਕ ਬਣਨ ਦੀ ਘੋਸ਼ਣਾ ਪਰਮੇਸ਼ੁਰ ਨੇ ਕੀਤੀ [5:5, 10]

Hebrews 5:6

ਮਸੀਹ ਪਰਮੇਸ਼ੁਰ ਦਾ ਮਹਾਂ ਜਾਜਕ ਕਦੋਂ ਤੱਕ ਹੈ ?

ਉ: ਮਸੀਹ ਪਰਮੇਸ਼ੁਰ ਦਾ ਮਹਾਂ ਜਾਜਕ ਸਦਾ ਤੱਕ ਹੈ [5:6]

ਮਸੀਹ ਮਹਾਂ ਜਾਜਕ ਕਿਸ ਅਨੁਸਾਰ ਨਾਲ ਹੈ ?

ਉ: ਮਸੀਹ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਮਹਾਂ ਜਾਜਕ ਹੈ [5:6, 10]

Hebrews 5:7

ਜਦੋਂ ਮਸੀਹ ਨੇ ਪ੍ਰਾਰਥਨਾ ਕੀਤੀ ਤਾਂ ਪਰਮੇਸ਼ੁਰ ਨੇ ਉਸਦੀ ਕਿਉਂ ਸੁਣੀ?

ਉ: ਮਸੀਹ ਦੀ ਪਰਮੇਸ਼ੁਰ ਨੇ ਸੁਣੀ ਕਿਉਂਕਿ ਉਹ ਪਰਮੇਸ਼ੁਰ ਦਾ ਭੈ ਰੱਖਦਾ ਸੀ [5:7]

ਮਸੀਹ ਨੇ ਆਗਿਆਕਾਰੀ ਕਿਵੇਂ ਸਿੱਖੀ ?

ਉ: ਮਸੀਹ ਨੇ ਆਗਿਆਕਾਰੀ ਉਹਨਾਂ ਦੁੱਖਾਂ ਤੋਂ ਸਿੱਖੀ ਜਿਹੜੇ ਉਸ ਨੇ ਭੋਗੇ [5:8]

Hebrews 5:9

ਮਸੀਹ ਕਿੰਨ੍ਹਾਂਂ ਲਈ ਸਦੀਪਕ ਮੁਕਤੀ ਦਾ ਕਾਰਨ ਬਣਿਆ?

ਉ: ਹਰੇਕ ਹੋ ਉਸ ਦੀ ਆਗਿਆ ਨੂੰ ਮੰਨਦਾ ਹੈ ਮਸੀਹ ਉਸ ਲਈ ਸਦੀਪਕ ਮੁਕਤੀ ਦਾ ਕਾਰਨ ਬਣਿਆ [5:9]

ਇਸ ਪੱਤ੍ਰੀ ਦੇ ਅਸਲ ਪੜਨ ਵਾਲਿਆਂ ਦੀ ਆਤਮਿਕ ਹਾਲਾਤ ਕਿਸ ਤਰ੍ਹਾਂ ਸੀ ਸੀ ?

ਉ: ਅਸਲ ਪੜਨ ਵਾਲੇ ਬੋਲੇ ਸਨ, ਜਿਹਨਾਂ ਨੂੰ ਅਜੇ ਵੀ ਪਰਮੇਸ਼ੁਰ ਦੇ ਬਚਨ ਦੇ ਮੁਢਲੇ ਸਿਧਾਂਤਾਂ ਨੂੰ ਸਿੱਖਣ ਦੀ ਜਰੂਰਤ ਸੀ [5:11-12]

Hebrews 5:12

ਪੱਤ੍ਰੀ ਦੇ ਲੇਖਕ ਦੇ ਕਹਿਣ ਅਨੁਸਾਰ ਵਿਸ਼ਵਾਸੀ ਨੂੰ ਆਤਮਿਕ ਤੌਰ ਤੇ ਇੱਕ ਬੱਚੇ ਤੋਂ ਸਿਆਣੇ ਹੋਣ ਤੱਕ ਕਿਵੇਂ ਵੱਧਦੇ ਹਨ ?

ਉ: ਵਿਸ਼ਵਾਸੀ ਆਤਮਿਕ ਤੌਰ ਤੇ ਸਹੀ ਨੂੰ ਗਲਤ ਨਾਲੋਂ ਅਲੱਗ ਕਰਨ ਅਤੇ ਭਲੇ ਬੁਰੇ ਦੀ ਜਾਂਚ ਕਰਨ ਦੁਆਰਾ ਵੱਧਦੇ ਹਨ [5:14]

Hebrews 6

Hebrews 6:1

ਇਬਰਾਨੀਆਂ ਦਾ ਲੇਖਕ ਕੀ ਚਾਹੁੰਦਾ ਹੈ ਜੋ ਵਿਸ਼ਵਾਸੀ ਕਿਸ ਚੀਜ਼ ਤੇ ਜੋਰ ਦੇਣ?

ਉ: ਇਬਰਾਨੀਆਂ ਦਾ ਲੇਖਕ ਚਾਹੁੰਦਾ ਹੈ ਕਿ ਵਿਸ਼ਵਾਸੀ ਸਿਆਣਪੁਣੇ ਤੇ ਜ਼ੋਰ ਦੇਣ [6:1]

ਕਿਹੜੀਆਂ ਸਿੱਖਿਆਵਾਂ ਨੂੰ ਲੇਖਕ ਮਸੀਹ ਦੇ ਸੰਦੇਸ਼ ਦੀ ਬੁਨਿਆਦ ਦੀ ਸੂਚੀ ਵਿੱਚ ਰੱਖਦਾ ਹੈ ?

ਉ: ਬੁਨਿਆਦੀ ਸਿੱਖਿਆਵਾਂ ਇਹ ਹਨ: ਮੁਰਦਿਆਂ ਕੰਮਾਂ ਤੋਂ ਤੌਬਾ ਕਰਨਾ, ਪਰਮੇਸ਼ੁਰ ਵਿੱਚ ਵਿਸ਼ਵਾਸ, ਬਪਤਿਸਮਾ, ਹੱਥ ਰੱਖਣਾ, ਮੁਰਦਿਆਂ ਦਾ ਜੀ ਉੱਠਣਾ ਅਤੇ ਸਦੀਪਕ ਨਿਆਂ [6:1-20]

Hebrews 6:4

ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਫਿਰ ਡਿੱਗ ਗਏ ਉਹਨਾਂ ਲਈ ਕੀ ਅਸੰਭਵ ਹੈ ?

ਉ: ਜਿਹੜੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਫਿਰ ਡਿੱਗ ਗਏ ਉਹਨਾਂ ਲਈ ਮੁੜ ਤੌਬਾ ਕਰਨੀ ਅਸੰਭਵ ਹੈ [6:4-6]

ਜਿਹੜੇ ਲੋਕ ਉਜਿਆਲੇ ਕੀਤੇ ਗਏ ਉਹਨਾਂ ਨੇ ਕਿਸ ਦਾ ਸੁਆਦ ਚੱਖਿਆ ?

ਉ: ਜਿਹੜੇ ਲੋਕ ਉਜਿਆਲੇ ਕੀਤੇ ਗਏ ਉਹਨਾਂ ਨੇ ਸਵਰਗੀ ਦਾਤਾਂ, ਪਰਮੇਸ਼ੁਰ ਦੇ ਬਚਨ ਅਤੇ ਆਉਣ ਵਾਲੇ ਜੁੱਗ ਦੀਆਂ ਸ਼ਕਤੀਆਂ ਦ ਸੁਆਦ ਚੱਖਿਆ [6:4-5]

ਇਹ ਲੋਕ ਮੁੜ ਤੌਬਾ ਕਿਉਂ ਨਹੀਂ ਕਰ ਸਕਦੇ ?

ਉ: ਇਹ ਲੋਕ ਮੁੜ ਤੌਬਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੇ ਲਈ ਸਲੀਬ ਉੱਤੇ ਚੜਾਇਆ [6:6]

Hebrews 6:7

ਲੇਖਕ ਦੀ ਉਦਾਹਰਣ ਵਿੱਚ, ਉਸ ਜ਼ਮੀਨ ਨਾਲ ਕੀ ਹੁੰਦਾ ਹੈ ਜਿਸ ਤੇ ਮੀਂਹ ਪੈਂਦਾ ਹੈ ਪਰ ਉਹ ਝਾੜੀਆਂ ਤੇ ਕੰਡੇ ਉਗਾਉਂਦੀ ਹੈ ?

ਜਿਹੜੀ ਜ਼ਮੀਨ ਤੇ ਮੀਂਹ ਪੈਂਦਾ ਹੈ ਪਰ ਉਹ ਝਾੜੀਆਂ ਤੇ ਕੰਡੇ ਉਗਾਉਂਦੀ ਹੈ ਉਸਦਾ ਅੰਤ ਭਸਮ ਕੀਤਾ ਜਾਣਾ ਹੈ [6:7-8]

Hebrews 6:9

ਲੇਖਕ ਦੀ ਉਹਨਾਂ ਵਿਸ਼ਵਾਸੀਆਂ ਦੇ ਬਾਰੇ ਕੀ ਆਸ ਹੈ ਜਿਹਨਾਂ ਨੂੰ ਉਹ ਲਿਖ ਰਿਹਾ ਹੈ?

ਉ: ਲੇਖਕ ਵਿਸ਼ਵਾਸੀਆਂ ਲਈ ਚੰਗੀਆਂ ਚੀਜ਼ਾਂ ਦੀ ਆਸ ਕਰਦਾ ਹੈ, ਉਹਨਾਂ ਚੀਜ਼ਾਂ ਦੀ ਜਿਹੜੀਆਂ ਮੁਕਤੀ ਦੇ ਬਾਰੇ ਹਨ [6:9]

ਪਰਮੇਸ਼ੁਰ ਇਹਨਾਂ ਵਿਸ਼ਵਾਸੀਆਂ ਦੇ ਬਾਰੇ ਕੀ ਨਹੀਂ ਭੁੱਲੇਗਾ ?

ਉ: ਪਰਮੇਸ਼ੁਰ ਉਹਨਾਂ ਦੇ ਕੰਮ, ਪ੍ਰੇਮ ਅਤੇ ਸੰਤਾਂ ਦੀ ਸੇਵਾ ਨੂੰ ਨਹੀਂ ਭੁੱਲੇਗਾ [6:10]

Hebrews 6:11

ਵਿਸ਼ਵਾਸੀਆਂ ਨੂੰ ਉਹਨਾਂ ਦੀ ਕਿਸ ਚੀਜ਼ ਦੀ ਨਕਲ ਕਰਨੀ ਚਾਹੀਦੀ ਹੈ, ਜਿਹੜੇ ਪਰਮੇਸ਼ੁਰ ਦੇ ਵਾਅਦਿਆਂ ਦੇ ਅਧਿਕਾਰੀ ਹੋਏ?

ਉ: ਵਿਸ਼ਵਾਸੀਆਂ ਨੂੰ ਉਹਨਾਂ ਦੇ ਵਿਸ਼ਵਾਸ ਅਤੇ ਧੀਰਜ ਦੀ ਨਕਲ ਕਰਨੀ ਚਾਹੀਦੀ ਹੈ, ਜਿਹੜੇ ਪਰਮੇਸ਼ੁਰ ਦੇ ਵਾਇਦਿਆਂ ਦੇ ਅਧਿਕਾਰੀ ਹੋਏ [6:12]

Hebrews 6:13

ਅਬਰਾਹਾਮ ਨੂੰ ਪਰਮੇਸ਼ੁਰ ਦੇ ਵਾਇਦੇ ਨੂੰ ਪ੍ਰਾਪਤ ਕਰਨ ਲਈ ਕੀ ਕਰਨਾ ਪਿਆ ?

ਉ: ਅਬਰਾਹਾਮ ਨੂੰ ਪਰਮੇਸ਼ੁਰ ਦੇ ਵਾਇਦੇ ਨੂੰ ਪ੍ਰਾਪਤ ਕਰਨ ਲਈ ਧੀਰਜ ਨਾਲ ਉਡੀਕ ਕਰਨੀ ਪਈ [6:13-15]

Hebrews 6:16

ਪਰਮੇਸ਼ੁਰ ਨੇ ਆਪਣੇ ਵਾਇਦੇ ਨੂੰ ਸੌਂਹ ਦੇ ਨਾਲ ਅਟੱਲ ਕਿਉਂ ਕੀਤਾ ?

ਉ: ਪਰਮੇਸ਼ੁਰ ਨੇ ਆਪਣੇ ਵਾਇਦੇ ਦੀ ਹੋਰ ਸਪੱਸ਼ਟਤਾ ਅਤੇ ਨਾ ਬਦਲਣ ਵਾਲੀ ਗੁਣਵੱਤਾ ਨੂੰ ਪ੍ਰਗਟ ਕਰਨ ਲਈ, ਸੌਂਹ ਨਾਲ ਅਟੱਲ ਕੀਤਾ [6:17]

ਪਰਮੇਸ਼ੁਰ ਦੇ ਲਈ ਕੀ ਕਰਨਾ ਅਸੰਭਵ ਹੈ ?

ਉ: ਪਰਮੇਸ਼ੁਰ ਦੇ ਲਈ ਝੂਠ ਬੋਲਣਾ ਅਸੰਭਵ ਹੈ [6:18]

Hebrews 6:19

ਪਰਮੇਸ਼ੁਰ ਵਿੱਚ ਵਿਸ਼ਵਾਸੀ ਦੀ ਆਸ ਕੀ ਹੈ ਕਿ ਉਹ ਉਸਦੀ ਜਾਨ ਨਾਲ ਕੀ ਕਰੇਗਾ?

ਉ: ਪਰਮੇਸ਼ੁਰ ਵਿੱਚ ਵਿਸ਼ਵਾਸੀ ਦੀ ਆਸਾ ਉਸਦੇ ਜਾਨ ਲਈ ਇਸਥਿਰ ਅਤੇ ਉਚਿੱਤ ਲੰਗਰ ਹੈ [16:19]

ਯਿਸੂ ਵਿਸ਼ਵਾਸੀਆਂ ਦਾ ਆਗੂ ਬਣ ਕੇ ਕਿੱਥੇ ਦਾਖਲ ਹੋਇਆ?

ਉ: ਯਿਸੂ ਵਿਸ਼ਵਾਸੀਆਂ ਦਾ ਆਗੂ ਬਣਕੇ ਪਰਦੇ ਦੇ ਪਿੱਛੇ ਦਾਖਲ ਹੋਇਆ [6:20]

Hebrews 7

Hebrews 7:1

ਮਲਕਿਸਿਦਕ ਦੀਆਂ ਕਿਹੜੀਆਂ ਦੋ ਪਦਵੀਆਂ ਹਨ?

ਉ: ਮਲਕਿਸਿਦਕ ਸਾਲੇਮ ਦਾ ਰਾਜਾ ਸੀ ਅਤੇ ਪਰਮੇਸ਼ੁਰ ਦਾ ਮਹਾਂ ਜਾਜਕ ਸੀ [7:1]

ਅਬਰਾਹਾਮ ਨੇ ਮਲਕਿਸਿਦਕ ਨੂੰ ਕੀ ਦਿੱਤਾ ?

ਉ: ਅਬਰਾਹਾਮ ਨੇ ਮਲਕਿਸਿਦਕ ਨੂੰ ਸਾਰੀਆਂ ਚੀਜ਼ਾਂ ਦਾ ਦਸਵੰਧ ਦਿੱਤਾ [7:2]

ਮਲਕਿਸਿਦਕ ਨਾਮ ਦਾ ਅਰਥ ਕੀ ਹੈ ?

ਉ: ਮਲਕਿਸਿਦਕ ਨਾਮ ਦਾ ਅਰਥ "ਧਾਰਮਿਕਤਾ ਦਾ ਰਾਜਾ" ਅਤੇ ਸ਼ਾਂਤੀ ਦਾ ਰਾਜਾ" ਹੈ [7:2]

ਮਲਕਿਸਿਦਕ ਦੇ ਪੁਰਖੇ ਕੌਣ ਸਨ ਅਤੇ ਉਹ ਕਦੋਂ ਮਰਿਆ?

ਉ: ਮਲਕਿਸਿਦਕ ਦੇ ਕੋਈ ਪੁਰਖੇ ਨਹੀਂ ਸਨ ਅਤੇ ਉਸ ਦੇ ਜੀਵਨ ਦਾ ਕੋਈ ਅੰਤ ਨਹੀਂ [7:3]

Hebrews 7:4

ਜਾਜਕ ਕਿਸ ਦੇ ਵੰਸ਼ਜ ਹਨ, ਜੋ ਸ਼ਰਾ ਦੇ ਅਨੁਸਾਰ ਜਾਜਕ ਹਨ, ਅਤੇ ਲੋਕਾਂ ਤੋਂ ਦਸਵੰਧ ਇੱਕਠਾ ਕਰਦੇ ਹਨ ?

ਉ: ਸ਼ਰਾ ਦੇ ਜਾਜਕ ਲੇਵੀ ਅਤੇ ਅਬਰਾਹਾਮ ਦੇ ਵੰਸ਼ਜ ਹਨ [7:5]

Hebrews 7:7

ਕੌਣ ਵੱਡਾ ਵਿਆਕਤੀ ਹੈ, ਅਬਰਾਹਾਮ ਜਾਂ ਮਲਕਿਸਿਦਕ ?

ਉ: ਮਲਕਿਸਿਦਕ ਵੱਡਾ ਸੀ ਕਿਉਂਕਿ ਉਸ ਨੇ ਅਬਰਾਹਾਮ ਨੂੰ ਬਰਕਤ ਦਿੱਤੀ [7:7]

ਲੇਵੀ ਖੁਦ ਵੀ ਕਿਸ ਤਰ੍ਹਾਂ ਮਲਕਿਸਿਦਕ ਨੂੰ ਦਸਵੰਧ ਦਿੱਤਾ ?

ਉ: ਲੇਵੀਆਂ ਨੇ ਵੀ ਮਲਕਿਸਿਦਕ ਨੂੰ ਦਸਵੰਧ ਦਿੱਤਾ ਕਿਉਂਕਿ ਉਹ ਅਬਰਾਹਾਮ ਦੀ ਦੇਹ ਵਿੱਚ ਸਨ ਜਦੋਂ ਉਸ ਨੇ ਮਲਕਿਸਿਦਕ ਨੂੰ ਦਸਵੰਧ ਦਿੱਤਾ [7:9-10]

Hebrews 7:11

ਮਲਕਿਸਿਦਕ ਦੀ ਪਦਵੀ ਅਨੁਸਾਰ ਹੋਰ ਜਾਜਕ ਦੇ ਖੜੇ ਹੋਣ ਦੀ ਕਿਉਂ ਜਰੂਰਤ ਸੀ ?

ਉ: ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਹੋਰ ਜਾਜਕ ਦੇ ਖੜੇ ਹੋਣ ਦੀ ਜਰੂਰਤ ਸੀ ਕਿਉਂਕਿ ਲੇਵੀਆਂ ਦੀ ਜਾਜਕਾਈ ਦੁਆਰਾ ਸੰਪੂਰਨਤਾਈ ਸੰਭਵ ਨਹੀਂ ਸੀ [7:11]

ਜਦੋਂ ਜਾਜਕਾਈ ਬਦਲਦੀ ਹੈ ਤਾਂ ਹੋਰ ਕਿਸਦਾ ਬਦਲਣਾ ਜਰੂਰੀ ਹੈ ?

ਉ: ਜਦੋਂ ਜਾਜਕਾਈ ਬਦਲਦੀ ਹੈ ਤਾਂ ਸ਼ਰਾ ਦਾ ਬਦਲਣਾ ਵੀ ਜਰੂਰੀ ਹੈ [7:12]

Hebrews 7:13

ਯਿਸੂ ਕਿਸ ਗੋਤ ਵਿਚੋਂ ਨਿੱਕਲਿਆ, ਅਤੇ ਕੀ ਇਸ ਗੋਤ ਨੇ ਵੇਦੀ ਦੇ ਉੱਤੇ ਜਾਜਕ ਦੇ ਰੂਪ ਵਿੱਚ ਸੇਵਾ ਕੀਤੀ ?

ਉ: ਯਿਸੂ ਯਹੂਦਾਹ ਦੇ ਗੋਤ ਵਿਚੋਂ ਨਿੱਕਲਿਆ, ਜਿਹੜੇ ਗੋਤ ਨੇ ਕਦੇ ਵੀ ਵੇਦੀ ਤੇ ਜਾਜਕ ਦੇ ਰੂਪ ਵਿੱਚ ਸੇਵਾ ਨਹੀਂ ਕੀਤੀ [7:14]

Hebrews 7:15

ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਯਿਸੂ ਕਿਸ ਅਧਾਰ ਤੇ ਜਾਜਕ ਬਣਿਆ ?

ਉ: ਯਿਸੂ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਅਵਿਨਾਸੀ ਜੀਵਨ ਦੀ ਸ਼ਕਤੀ ਦੇ ਅਧਾਰ ਤੇ ਜਾਜਕ ਬਣਿਆ [7:16]

Hebrews 7:18

ਕਿਸ ਚੀਜ਼ ਨੂੰ ਪਰੇ ਕੀਤਾ ਗਿਆ ਕਿਉਂਕਿ ਇਹ ਕਮਜ਼ੋਰ ਤੇ ਨਿਸਫਲ ਹੈ?

ਉ: ਪਹਿਲੇ ਹੁਕਮ, ਸ਼ਰਾ, ਨੂੰ ਪਰੇ ਕੀਤਾ ਗਿਆ ਕਿਉਂਕਿ ਇਹ ਕਮਜ਼ੋਰ ਤੇ ਨਿਸਫਲ ਹੈ [7:18-19]

Hebrews 7:20

ਪਰਮੇਸ਼ੁਰ ਨੇ ਉਸ ਚੰਗੇ ਭਰੋਸੇ ਦੀ ਪੁਸ਼ਟੀ ਕਿਵੇਂ ਕੀਤੀ ਜੋ ਵਿਸ਼ਵਾਸੀਆਂ ਨੂੰ ਮਸੀਹ ਵਿੱਚ ਹੈ ?

ਉ: ਪਰਮੇਸ਼ੁਰ ਨੇ ਉਸ ਚੰਗੇ ਭਰੋਸੇ ਦੀ ਪੁਸ਼ਟੀ ਇਹ ਸੌਂਹ ਖਾਣ ਦੁਆਰਾ ਕੀਤੀ ਕਿ ਯਿਸੂ ਸਦਾ ਦੇ ਲਈ ਜਾਜਕ ਹੈ [7:19-21]

Hebrews 7:22

ਯਿਸੂ ਕਿਸ ਦਾ ਜਾਮਨ ਹੈ ?

ਉ: ਯਿਸੂ ਹੋਰ ਵੀ ਉੱਤਮ ਨੇਮ ਦਾ ਜਾਮਨ ਹੈ [7:22]

Hebrews 7:25

ਯਿਸੂ ਉਹਨਾਂ ਦਾ ਪੂਰਾ ਨਿਸਤਾਰਾ ਕਿਉਂ ਕਰ ਸਕਦਾ ਹੈ, ਜਿਹੜੇ ਉਸ ਦੇ ਦੁਆਰਾ ਪਰਮੇਸ਼ੁਰ ਦੇ ਨੇੜੇ ਆਉਂਦੇ ਹਨ?

ਉ: ਯਿਸੂ ਉਹਨਾਂ ਦਾ ਪੂਰਾ ਨਿਸਤਾਰਾ ਕਰ ਸਕਦਾ ਹੈ, ਜਿਹੜੇ ਉਸ ਦੇ ਦੁਆਰਾ ਪਰਮੇਸ਼ੁਰ ਦੇ ਨੇੜੇ ਆਉਂਦੇ ਹਨ ਕਿਉਂਕਿ ਉਹ ਉਹਨਾਂ ਦੀ ਸਿਫਾਰਸ਼ ਕਰਨ ਨੂੰ ਸਦਾ ਜਿਉਂਦਾ ਹੈ [7:25]

ਯਿਸੂ ਦੇ ਕਿਹੜੇ ਚਾਰ ਗੁਣ ਉਸ ਨੂੰ ਵਿਸ਼ਵਾਸੀਆਂ ਦਾ ਸਹੀ ਜਾਜਕ ਬਣਾਉਂਦੇ ਹਨ?

ਉ: ਯਿਸੂ ਪਾਪਾ ਰਹਿਤ, ਦੋਸ਼ ਰਹਿਤ, ਸ਼ੁੱਧ ਅਤੇ ਪਾਪੀਆਂ ਤੋਂ ਅਲੱਗ ਕੀਤਾ ਹੋਇਆ ਹੈ [7:26]

Hebrews 7:27

ਯਿਸੂ ਨੇ ਲੋਕਾਂ ਦੇ ਪਾਪਾਂ ਲਈ ਕੀ ਬਲੀਦਾਨ ਚੜਾਇਆ?

ਉ: ਯਿਸੂ ਨੇ ਇੱਕ ਵਾਰ ਆਪਣੇ ਆਪ ਨੂੰ ਲੋਕਾਂ ਦੇ ਪਾਪਾਂ ਲਈ ਬਲੀਦਾਨ ਕਰ ਦਿੱਤਾ [7:27]

ਯਿਸੂ ਨੂੰ ਆਪਣੇ ਖੁਦ ਦੇ ਪਾਪਾਂ ਲਈ ਕੀ ਬਲੀਦਾਨ ਚੜਾਉਣ ਦੀ ਜਰੂਰਤ ਸੀ?

ਉ: ਯਿਸੂ ਨੂੰ ਆਪਣੇ ਪਾਪਾਂ ਲਈ ਕੋਈ ਵੀ ਬਲੀਦਾਨ ਚੜਾਉਣ ਦੀ ਜਰੂਰਤ ਨਹੀਂ ਸੀ ਕਿਉਂਕਿ ਉਹ ਪਾਪ ਰਹਿਤ ਸੀ [7:26-27]

ਜੋ ਜਾਜਕ ਸ਼ਰਾ ਦੇ ਦੁਆਰਾ ਨਿਯੁਕਤ ਕੀਤੇ ਗਏ, ਯਿਸੂ ਉਹਨਾਂ ਤੋਂ ਅਲੱਗ ਕਿਵੇਂ ਹੈ ?

ਉ: ਜੋ ਜਾਜਕ ਸ਼ਰਾ ਦੇ ਦੁਆਰਾ ਨਿਯੁਕਤ ਕੀਤੇ ਗਏ ਉਹ ਕਮਜ਼ੋਰ ਸਨ, ਪਰ ਯਿਸੂ ਸਦਾ ਤੀਕ ਸਿੱਧ ਕੀਤਾ ਹੋਇਆ ਹੈ [7:28]

Hebrews 8

Hebrews 8:1

ਵਿਸ਼ਵਾਸੀਆਂ ਦਾ ਮਹਾਂ ਜਾਜਕ ਕਿੱਥੇ ਬੈਠਾ ਹੈ?

ਉ: ਵਿਸ਼ਵਾਸੀਆਂ ਦਾ ਮਹਾਂ ਜਾਜਕ ਸਵਰਗ ਵਿੱਚ ਸਰਵ ਸ਼ਕਤੀਮਾਨ ਦੇ ਸੱਜੇ ਪਾਸੇ ਬੈਠਾ ਹੈ [8:1]

ਸੱਚਾ ਤੰਬੂ ਕਿੱਥੇ ਹੈ ?

ਉ: ਸੱਚਾ ਤੰਬੂ ਸਵਰਗ ਵਿੱਚ ਹੈ [8:2]

Hebrews 8:3

ਹਰੇਕ ਜਾਜਕ ਦੇ ਕੋਲ ਕੀ ਹੋਣਾ ਜਰੂਰੀ ਹੈ?

ਉ: ਹਰੇਕ ਜਾਜਕ ਕੋਲ ਕੁਝ ਭੇਂਟ ਚੜਾਉਣ ਲਈ ਹੋਣਾ ਜਰੂਰੀ ਹੈ [8:3]

ਉਹ ਜਾਜਕ ਕਿੱਥੇ ਸਨ ਜਿਹਨਾਂ ਨੇ ਸ਼ਰਾ ਦੇ ਅਨੁਸਾਰ ਭੇਂਟ ਚੜਾਈ?

ਉ: ਜਾਜਕ ਜਿਹਨਾਂ ਨੇ ਸ਼ਰਾ ਦੇ ਅਨੁਸਾਰ ਭੇਂਟ ਚੜਾਈ ਉਹ ਧਰਤੀ ਤੇ ਸਨ [8:4]

ਧਰਤੀ ਤੇ ਜਾਜਕ ਕਿਸ ਦੀ ਸੇਵਾ ਕਰਦੇ ਸਨ?

ਉ: ਧਰਤੀ ਤੇ ਜਾਜਕ ਸਵਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਸਨ [8:5]

ਧਰਤੀ ਦਾ ਤੰਬੂ ਕਿਸ ਨਮੂਨੇ ਅਨੁਸਾਰ ਬਣਾਇਆ ਗਿਆ ਸੀ?

ਉ: ਧਰਤੀ ਤੇ ਤੰਬੂ ਉਸ ਨਮੂਨੇ ਅਨੁਸਾਰ ਬਣਾਇਆ ਗਿਆ ਸੀ ਜੋ ਪਰਮੇਸ਼ੁਰ ਨੇ ਮੂਸਾ ਨੂੰ ਪਹਾੜ ਤੇ ਦਿਖਾਇਆ [8:5]

Hebrews 8:6

ਯਿਸੂ ਨੂੰ ਜਾਜਕ ਦੀ ਉੱਤਮ ਸੇਵਕਾਈ ਕਿਉਂ ਮਿਲੀ?

ਉ: ਮਸੀਹ ਕੋਲ ਜਾਜਕ ਦੀ ਉੱਤਮ ਸੇਵਕਾਈ ਹੈ ਕਿਉਂਕਿ ਉਹ ਉੱਤਮ ਨੇਮ ਦਾ ਵਿਚੋਲਾ ਹੈ, ਜੋ ਉੱਤਮ ਵਾਅਦਿਆਂ ਦੇ ਉੱਤੇ ਸਥਾਪਿਤ ਕੀਤਾ ਹੋਇਆ ਹੈ [8:6]

Hebrews 8:8

ਪਰਮੇਸ਼ੁਰ ਨੇ ਕੀ ਵਾਇਦਾ ਕੀਤਾ ਜਦੋਂ ਉਸ ਨੇ ਪਹਿਲੇ ਨੇਮ ਵਿੱਚ ਨੁਕਸ ਪਾਇਆ?

ਉ: ਪਰਮੇਸ਼ੁਰ ਨੇ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨਾਲ ਨਵਾਂ ਨੇਮ ਕਰਨ ਦਾ ਵਾਇਦਾ ਕੀਤਾ [8:8]

Hebrews 8:10

ਪਰਮੇਸ਼ੁਰ ਕੀ ਕਹਿੰਦਾ ਹੈ ਕਿ ਉਹ ਨਵੇਂ ਨੇਮ ਵਿੱਚ ਕਰੇਗਾ ?

ਉ: ਪਰਮੇਸ਼ੁਰ ਨੇ ਕਿਹਾ ਉਹ ਆਪਣੇ ਕਾਨੂਨ ਲੋਕਾਂ ਦੇ ਮਨਾਂ ਵਿੱਚ ਪਵੇਗਾ, ਅਤੇ ਉਹਨਾਂ ਨੂੰ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ [8:10]

Hebrews 8:11

ਨਵੇਂ ਨੇਮ ਵਿੱਚ, ਪਰਮੇਸ਼ੁਰ ਨੂੰ ਕੌਣ ਜਾਣੇਗਾ ?

ਉ: ਨਵੇਂ ਨੇਮ ਵਿੱਚ, ਸਾਰੇ ਹੀ ਪਰਮੇਸ਼ੁਰ ਨੂੰ ਜਾਣਗੇ, ਛੋਟੇ ਤੋਂ ਲੈ ਕੇ ਵੱਡੇ ਤੱਕ [8:11]

ਪਰਮੇਸ਼ੁਰ ਦੇ ਕਹਿਣ ਅਨੁਸਾਰ ਉਹ ਨਵੇਂ ਨੇਮ ਵਿੱਚ ਲੋਕਾਂ ਦੇ ਪਾਪਾਂ ਨਾਲ ਕੀ ਕਰੇਗਾ ?

ਉ: ਪਰਮੇਸ਼ੁਰ ਨੇ ਕਿਹਾ ਕਿ ਉਹ ਲੋਕਾਂ ਦੇ ਪਾਪਾਂ ਨੂੰ ਫੇਰ ਕਦੇ ਯਾਦ ਨਾ ਰੱਖੇਗਾ [8:12]

Hebrews 8:13

ਨਵੇਂ ਨੇਮ ਨੂੰ ਆਖਣ ਸਮੇਂ, ਪਰਮੇਸ਼ੁਰ ਨੇ ਪੁਰਾਣੇ ਨੇਮ ਨੂੰ ਕੀ ਬਣਾਇਆ?

ਉ: ਨਵੇਂ ਨੇਮ ਨੂੰ ਆਖਣ ਸਮੇਂ, ਪਰਮੇਸ਼ੁਰ ਨੇ ਪਹਿਲੇ ਨੇਮ ਨੂੰ ਪੁਰਾਣਾ ਅਤੇ ਅਲੋਪ ਹੋਣ ਲਈ ਤਿਆਰ ਬਣਾਇਆ [8:13]

Hebrews 9

Hebrews 9:1

ਪਹਿਲੇ ਨੇਮ ਦਾ ਅਰਾਧਨਾ ਕਰਨ ਦਾ ਸਥਾਨ ਕਿਹੜਾ ਹੈ ?

ਉ: ਪਹਿਲੇ ਨੇਮ ਦਾ ਅਰਾਧਨਾ ਕਰਨ ਦਾ ਅਸਥਾਨ ਧਰਤੀ ਤੇ ਤੰਬੂ ਸੀ [9:1-2]

ਧਰਤੀ ਦੇ ਤੰਬੂ ਦੇ ਪਵਿੱਤਰ ਸਥਾਨ ਵਿੱਚ ਕੀ ਰੱਖਿਆ ਗਿਆ ਸੀ ?

ਉ: ਧਰਤੀ ਦੇ ਤੰਬੂ ਦੇ ਪਵਿੱਤਰ ਸਥਾਨ ਵਿੱਚ ਸ਼ਮਾਦਾਨ, ਮੇਜ਼, ਅਤੇ ਹਜੂਰੀ ਦੀਆਂ ਰੋਟੀਆਂ ਸਨ [9:2]

Hebrews 9:3

ਧਰਤੀ ਦੇ ਤੰਬੂ ਦੇ ਅੱਤ ਪਵਿੱਤਰ ਸਥਾਨ ਵਿੱਚ ਕੀ ਰੱਖਿਆ ਗਿਆ ਸੀ ?

ਉ: ਧਰਤੀ ਦੇ ਤੰਬੂ ਦੇ ਅੱਤ ਪਵਿੱਤਰ ਸਥਾਨ ਵਿੱਚ ਧੂਪ ਧਖਾਉਣ ਦੀ ਵੇਦੀ ਅਤੇ ਨੇਮ ਦਾ ਸੰਦੂਕ ਰੱਖਿਆ ਗਿਆ ਸੀ [9:4]

Hebrews 9:6

ਮਹਾਂ ਜਾਜਕ ਅੱਤ ਪਵਿੱਤਰ ਸਥਾਨ ਵਿੱਚ ਕਿੰਨੀ ਵਾਰੀ ਦਾਖਲ ਹੁੰਦਾ ਸੀ, ਅਤੇ ਉਹ ਦਾਖਲ ਹੋਣ ਤੋਂ ਪਹਿਲਾਂ ਕੀ ਕਰਦਾ ਸੀ?

ਉ: ਮਹਾਂ ਜਾਜਕ ਅੱਤ ਪਵਿੱਤਰ ਸਥਾਨ ਵਿੱਚ ਹਰੇਕ ਸਾਲ ਇੱਕ ਵਾਰੀ ਦਾਖਲ ਹੁੰਦਾ ਸੀ, ਅਤੇ ਦਾਖਲ ਹੋਣ ਤੋਂ ਪਹਿਲਾਂ ਆਪਣੇ ਅਤੇ ਲੋਕਾਂ ਲਈ ਬਲੀਦਾਨ ਚੜਾਉਂਦਾ ਸੀ [9:7]

Hebrews 9:8

ਵਰਤਮਾਨ ਸਮੇਂ ਵਿੱਚ ਇਸ ਪੱਤ੍ਰੀ ਦੇ ਪੜਨ ਵਾਲਿਆਂ ਲਈ ਕੀ ਇੱਕ ਉਦਾਹਰਣ ਦੇ ਤੌਰ ਦੇ ਸੇਵਾ ਕਰਦਾ ਹੈ ?

ਉ: ਧਰਤੀ ਤੇ ਤੰਬੂ, ਭੇਟਾਂ ਅਤੇ ਬਲੀਦਾਨ ਜੋ ਚੜਾਏ ਜਾਂਦੇ ਸਨ ਉਹ ਵਰਤਮਾਨ ਸਮੇਂ ਵਿੱਚ ਇੱਕ ਉਦਾਹਰਣ ਦੇ ਰੂਪ ਵਿੱਚ ਸੇਵਾ ਕਦੇ ਹਨ [8:9]

ਧਰਤੀ ਦੇ ਤੰਬੂ ਦੇ ਬਲੀਦਾਨ ਕੀ ਨਹੀਂ ਕਰ ਸਕਦੇ ਸਨ ?

ਉ: ਧਰਤੀ ਦੇ ਤੰਬੂ ਦੀਆਂ ਭੇਟਾਂ ਅਰਾਧਨਾ ਕਰਨ ਵਾਲੇ ਦੇ ਵਿਵੇਕ ਨੂੰ ਸੰਪੂਰਨ ਨਹੀਂ ਕਰ ਸਕਦੀਆਂ ਸਨ [9:9]

ਧਰਤੀ ਦੇ ਤੰਬੂ ਦੀਆਂ ਵਿਧੀਆਂ ਕਦੋਂ ਤੱਕ ਠਹਿਰਾਈਆਂ ਗਈਆਂ ਸਨ ?

ਉ: ਧਰਤੀ ਦੇ ਤੰਬੂ ਦੀਆਂ ਬਿਧੀਆਂ ਨਵੇਂ ਹੁਕਮ ਦੇ ਆਉਣ ਤੱਕ ਠਹਿਰਾਈਆਂ ਗਈਆਂ ਸਨ [8:10]

Hebrews 9:11

ਉਸ ਪਵਿੱਤਰ ਡੇਹਰੇ ਦੇ ਬਾਰੇ ਕੀ ਅਲੱਗ ਹੈ ਜਿਸ ਵਿੱਚ ਮਸੀਹ ਸੇਵਾ ਕਰਦਾ ਹੈ ?

ਉ: ਉਹ ਪਵਿੱਤਰ ਡੇਹਰਾ ਜਿਸ ਵਿੱਚ ਮਸੀਹ ਸੇਵਾ ਕਰਦਾ ਹੈ, ਉਹ ਮਨੁੱਖਾਂ ਦੇ ਹੱਥਾਂ ਨਾਲ ਨਹੀਂ ਬਣਾਇਆ ਗਿਆ, ਅਤੇ ਇਸ ਸਰਿਸ਼ਟੀ ਨਾਲ ਸੰਬੰਧ ਨਹੀਂ ਰੱਖਦਾ [9:11]

ਮਸੀਹ ਨੇ ਕੀ ਬਲੀਦਾਨ ਚੜਾਇਆ, ਜਿਸ ਦੁਆਰਾ ਉਹ ਹੋਰ ਸੰਪੂਰਨ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿੱਚ ਗਿਆ?

ਉ: ਮਸੀਹ ਨੇ ਆਪਣੇ ਖੁਦ ਦੇ ਲਹੂ ਦਾ ਬਲੀਦਾਨ ਚੜਾਇਆ ਜਿਸ ਦੁਆਰਾ ਉਹ ਹੋਰ ਸੰਪੂਰਨ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋਇਆ [9:12,14]

ਮਸੀਹ ਦੇ ਬਲੀਦਾਨ ਨੇ ਕੀ ਪੂਰਾ ਕੀਤਾ?

ਉ: ਮਸੀਹ ਦੇ ਬਲੀਦਾਨ ਨੇ ਹਰੇਕ ਲਈ ਨਿਸਤਾਰੇ ਨੂੰ ਸੁੱਰਖਿਅਤ ਕੀਤਾ [9:12]

Hebrews 9:13

ਮਸੀਹ ਦਾ ਲਹੂ ਵਿਸ਼ਵਾਸੀਆਂ ਲਈ ਕੀ ਕਰਦਾ ਹੈ ?

ਉ: ਮਸੀਹ ਦਾ ਲਹੂ ਵਿਸ਼ਵਾਸੀਆਂ ਦੇ ਵਿਵੇਕ ਨੂੰ ਜਿਉਂਦੇ ਪਰਮੇਸ਼ੁਰ ਦੀ ਸਥਾਪਨਾ ਕਰਨ ਲਈ ਮੁਰਦਿਆਂ ਦੇ ਕੰਮਾਂ ਤੋਂ ਸ਼ੁੱਧ ਕਰਦਾ ਹੈ [9:14]

ਮਸੀਹ ਕਿਸ ਚੀਜ਼ ਦਾ ਵਿਚੋਲਾ ਹੈ ?

ਉ: ਮਸੀਹ ਨਵੇਂ ਨੇਮ ਦਾ ਵਿਚੋਲਾ ਹੈ [9:15]

Hebrews 9:16

ਵਸੀਅਤ ਨੂੰ ਪੱਕੀ ਕਰਨ ਲਈ ਕੀ ਜਰੂਰੀ ਹੈ ?

ਉ: ਵਸੀਅਤ ਨੂੰ ਪੱਕੀ ਕਰਨ ਲਈ ਮੌਤ ਜਰੂਰੀ ਹੈ [9:17]

Hebrews 9:18

ਪਹਿਲੇ ਨੇਮ ਲਈ ਕਿਹੜੀ ਮੌਤ ਦੀ ਜਰੂਰਤ ਸੀ ?

ਉ: ਪਹਿਲੇ ਨੇਮ ਦੇ ਲਈ ਵੱਛਿਆਂ ਅਤੇ ਬੱਕਰਿਆਂ ਦੀ ਮੌਤ ਦੀ ਜਰੂਰਤ ਸੀ [9:18-19]

Hebrews 9:21

ਖੂਨ ਬਹਾਏ ਤੋਂ ਬਿੰਨਾ ਕੀ ਨਹੀਂ ਹੋ ਸਕਦਾ ?

ਉ: ਖੂਨ ਬਹਾਏ ਤੋਂ ਬਿਨਾ ਪਾਪਾਂ ਦੀ ਮਾਫ਼ੀ ਨਹੀਂ ਹੈ [9:22]

Hebrews 9:23

ਮਸੀਹ ਸਾਡੇ ਲਈ ਹੁਣ ਕਿੱਥੇ ਪ੍ਰਗਟ ਹੁੰਦਾ ਹੈ ?

ਉ: ਮਸੀਹ ਸਾਡੇ ਲਈ ਹੁਣ ਸਵਰਗ ਵਿੱਚ ਪਰਮੇਸ਼ੁਰ ਦੀ ਹਜੂਰੀ ਵਿੱਚ ਪ੍ਰਗਟ ਹੁੰਦਾ ਹੈ [9:24]

Hebrews 9:25

ਮਸੀਹ ਆਪਣੇ ਬਲੀਦਾਨ ਦੁਆਰਾ ਪਾਪ ਨੂੰ ਦੂਰ ਕਰਨ ਲਈ ਕਿੰਨੀ ਵਾਰ ਬਲੀਦਾਨ ਹੋਇਆ?

ਉ: ਮਸੀਹ ਆਪਣੇ ਬਲੀਦਾਨ ਦੁਆਰਾ ਪਾਪ ਨੂੰ ਦੂਰ ਕਰਨ ਲਈ ਜੁੱਗਾਂ ਦੇ ਅੰਤ ਵਿੱਚ ਇੱਕ ਵਾਰ ਬਲੀਦਾਨ ਹੋਇਆ [9:26]

Hebrews 9:27

ਹਰੇਕ ਵਿਆਕਤੀ ਨੂੰ, ਉਸ ਦੀ ਮੌਤ ਤੋਂ ਬਾਅਦ ਕੀ ਹੁੰਦਾ ਹੈ ?

ਉੱਤਰ: ਹਰੇਕ ਵਿਆਕਤੀ ਜੋ ਮਰਦਾ ਹੈ, ਉਹ ਨਿਆਂ ਦਾ ਸਾਹਮਣਾ ਕਰਦਾ ਹੈ [9:27]

ਮਸੀਹ ਦੂਸਰੀ ਵਾਰ ਕਿਸ ਮਕਸਦ ਲਈ ਪ੍ਰਗਟ ਹੋਵਗਾ ?

ਉ: ਮਸੀਹ ਦੂਸਰੀ ਵਾਰ ਉਹਨਾਂ ਦੀ ਮੁਕਤੀ ਲਈ ਪ੍ਰਗਟ ਹੋਵੇਗਾ ਜੋ ਉਸ ਦੀ ਧੀਰਜ ਨਾਲ ਉਡੀਕ ਕਰਦੇ ਹਨ [9:28]

Hebrews 10

Hebrews 10:1

ਜੋ ਮਸੀਹ ਵਿੱਚ ਅਸਲੀ ਹੈ ਸ਼ਰਾ ਉਸ ਦੀ ਤੁਲਣਾ ਵਿੱਚ ਕੀ ਹੈ ?

ਉ: ਜੋ ਮਸੀਹ ਵਿੱਚ ਅਸਲ ਹੈ ਸ਼ਰਾ ਉਸ ਦਾ ਕੇਵਲ ਇੱਕ ਪਰਛਾਵਾਂ ਹੈ [10:1]

ਬਾਰ ਬਾਰ ਬਲੀਦਾਨ ਚੜਾਉਣਾ ਅਰਾਧਨਾ ਕਰਨ ਵਾਲਿਆਂ ਨੂੰ ਸ਼ਰਾ ਦੁਆਰਾ ਕੀ ਯਾਦ ਦਿਲਾਉਂਦਾ ਹੈ ?

ਉ: ਬਾਰ ਬਾਰ ਬਲੀਦਾਨ ਚੜਾਉਣਾ ਸ਼ਰਾ ਦੇ ਦੁਆਰਾ ਅਰਾਧਨਾ ਕਰਨ ਵਾਲਿਆਂ ਨੂੰ ਸਾਲ ਦੇ ਸਾਲ ਕੀਤੇ ਹੋਏ ਪਾਪ ਯਾਦ ਕਰਾਉਂਦਾ ਹੈ [10:3]

ਬਲਦਾਂ ਅਤੇ ਬੱਕਰੀਆਂ ਦੇ ਲਹੂ ਲਈ ਕੀ ਕਰਨਾ ਅਸੰਭਵ ਹੈ ?

ਉ: ਬਲਦਾਂ ਅਤੇ ਬੱਕਰੀਆਂ ਦੇ ਲਹੂ ਲਈ ਪਾਪਾਂ ਨੂੰ ਲੈ ਜਾਣਾ ਅਸੰਭਵ ਹੈ [10:4]

Hebrews 10:5

ਜਦੋਂ ਮਸੀਹ ਸੰਸਾਰ ਵਿੱਚ ਆਇਆ ਤਾਂ ਪਰਮੇਸ਼ੁਰ ਨੇ ਉਸ ਲਈ ਕੀ ਤਿਆਰ ਕੀਤਾ?

ਉ: ਪਰਮੇਸ਼ੁਰ ਨੇ ਮਸੀਹ ਲਈ ਇੱਕ ਸਰੀਰ ਤਿਆਰ ਕੀਤਾ [10:5]

Hebrews 10:8

ਜਦੋਂ ਮਸੀਹ ਸੰਸਾਰ ਵਿੱਚ ਆਇਆ, ਤਦ ਪਰਮੇਸ਼ੁਰ ਨੇ ਕਿਸ ਰੀਤ ਨੂੰ ਪਰੇ ਕੀਤਾ?

ਉ: ਪਰਮੇਸ਼ੁਰ ਨੇ ਸ਼ਰਾ ਦੇ ਅਨੁਸਾਰ ਚੜਾਏ ਜਾਂਦੇ ਬਲੀਦਾਨਾਂ ਦੀ ਰੀਤ ਨੂੰ ਪਰੇ ਕੀਤਾ [10:8]

ਜਦੋਂ ਮਸੀਹ ਸੰਸਾਰ ਵਿੱਚ ਆਇਆ, ਤਦ ਪਰਮੇਸ਼ੁਰ ਨੇ ਕਿਹੜੀ ਰੀਤ ਨੂੰ ਸਥਾਪਿਤ ਕੀਤਾ?

ਉ; ਪਰਮੇਸ਼ੁਰ ਨੇ ਮਸੀਹ ਦੇ ਸ਼ਰੀਰ ਨੂੰ ਬਲੀਦਾਨ ਚੜਾਉਣ ਦੀ ਦੂਸਰੀ ਰੀਤ ਨੂੰ ਸਥਾਪਿਤ ਕੀਤਾ [10:10]

Hebrews 10:11

ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਮਸੀਹ ਕਿਸ ਚੀਜ਼ ਦੀ ਉਡੀਕ ਕਰਦਾ ਹੈ?

ਉ: ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਮਸੀਹ ਆਪਣੇ ਦੁਸ਼ਮਣਾ ਨੂੰ ਅਧੀਨ ਕੀਤੇ ਜਾਣ ਅਤੇ ਉਸਦੇ ਪੈਰ ਰੱਖਣ ਦੀ ਚੌਂਕੀ ਬਣਾਏ ਜਾਣ ਦੀ ਉਡੀਕ ਕਰਦਾ ਹੈ [10:12-13]

ਮਸੀਹ ਨੇ ਉਹਨਾਂ ਲਈ ਕੀਤਾ ਜੋ ਉਸ ਦੀ ਇੱਕੋ ਭੇਟ ਦੁਆਰਾ ਸ਼ੁੱਧ ਕੀਤੇ ਗਏ ਹਨ ?

ਉ: ਮਸੀਹ ਨੇ ਉਹਨਾਂ ਸਦਾ ਲਈ ਸੰਪੂਰਨ ਕੀਤਾ ਜੋ ਉਸ ਦੀ ਇੱਕੋ ਭੇਂਟ ਦੁਆਰਾ ਸ਼ੁੱਧ ਕੀਤੇ ਗਏ ਹਨ [10:14]

Hebrews 10:15

None

Hebrews 10:17

ਜਿੱਥੇ ਪਾਪਾਂ ਦੀ ਮਾਫ਼ੀ ਹੈ ਉਥੇ ਫੇਰ ਕਿਸ ਚੀਜ਼ ਦੀ ਜਰੂਰਤ ਨਹੀਂ ਹੈ?

ਉ: ਜਿੱਥੇ ਪਾਪਾਂ ਦੀ ਮਾਫ਼ੀ ਹੈ ਉੱਥੇ ਹੋਰ ਬਲੀਦਾਨ ਦੀ ਜਰੂਰਤ ਨਹੀਂ ਹੈ [10:18]

Hebrews 10:19

ਯਿਸੂ ਦੇ ਲਹੂ ਦੁਆਰਾ ਵਿਸ਼ਵਾਸੀ ਹੁਣ ਕਿਸ ਸਥਾਨ ਵਿੱਚ ਵੜ ਸਕਦੇ ਹਨ?

ਉ: ਯਿਸੂ ਦੇ ਲਹੂ ਦੁਆਰਾ ਹੁਣ ਵਿਸ਼ਵਾਸੀ ਅੱਤ ਪਵਿੱਤਰ ਸਥਾਨ ਵਿੱਚ ਵੜ ਸਕਦੇ ਹਨ [10:19]

ਵਿਸ਼ਵਾਸੀਆਂ ਦੇ ਵਿੱਚ ਕਿਸ ਚੀਜ਼ ਤੇ ਛਿੜਕਾਓ ਕੀਤਾ ਗਿਆ ਹੈ ਅਤੇ ਕੀ ਧੋਤਾ ਗਿਆ ਹੈ?

ਉ: ਵਿਸ਼ਵਾਸੀਆਂ ਦੇ ਦਿਲ ਛਿੜਕਾਓ ਨਾਲ ਸ਼ੁੱਧ ਕੀਤੇ ਗਏ ਹਨ, ਅਤੇ ਉਹਨਾਂ ਦੇ ਸ਼ਰੀਰ ਸ਼ੁੱਧ ਪਾਣੀ ਨਾਲ ਧੋਤੇ ਗਏ ਹਨ [10:22]

Hebrews 10:23

ਵਿਸ਼ਵਾਸੀਆਂ ਨੂੰ ਕੀ ਤਕੜਾਈ ਨਾਲ ਫੜ ਕੇ ਰੱਖਣਾ ਚਾਹੀਦਾ ਹੈ ?

ਉ: ਵਿਸ਼ਵਾਸੀਆਂ ਨੂੰ ਆਪਣੀ ਆਸ ਦੇ ਇਕਰਾਰ ਨੂੰ ਤਕੜਾਈ ਨਾਲ ਫੜ ਕੇ ਰੱਖਣਾ ਚਾਹੀਦਾ ਹੈ [10:23]

ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਉਹ ਦਿਨ ਨੂੰ ਨੇੜੇ ਆਉਂਦੇ ਵੇਖਦੇ ਹਨ?

ਉ: ਵਿਸ਼ਵਾਸੀਆਂ ਨੂੰ ਇੱਕ ਦੂਸਰੇ ਨੂੰ ਜਿਆਦਾ ਤੋਂ ਜਿਆਦਾ ਹੌਂਸਲਾ ਦੇਣਾ ਚਾਹੀਦਾ ਹੈ ਜਦੋਂ ਉਹ ਦਿਨ ਨੂੰ ਨੇੜੇ ਆਉਂਦਾ ਦੇਖਦੇ ਹਨ [10:25]

Hebrews 10:26

ਉਹਨਾਂ ਦੀ ਕੀ ਆਸ ਹੈ ਜਿਹੜੇ ਸਤ ਦੇ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਵੀ ਜਾਣ ਬੁੱਝ ਕੇ ਪਾਪ ਕਰਨ ਵਿੱਚ ਲੱਗੇ ਰਹਿੰਦੇ ਹਨ?

ਉ; ਜਿਹੜੇ ਸਤ ਦੇ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਵੀ ਜਾਣ ਬੁੱਝ ਕੇ ਪਾਪ ਕਰਨ ਵਿੱਚ ਲੱਗੇ ਰਹਿੰਦੇ ਹਨ, ਉਹਨਾਂ ਦੀ ਆਸ ਨਿਆਂ ਅਤੇ ਉਹ ਅੱਗ ਹੈ ਜੋ ਪਰਮੇਸ਼ੁਰ ਦੇ ਵਿਰੋਧੀਆਂ ਨੂੰ ਭਸਮ ਕਰ ਦਿੰਦੀ ਹੈ [10:26-27]

Hebrews 10:28

ਉਹ ਵਿਅਕਤੀ ਕਿਸ ਚੀਜ਼ ਦਾ ਹੱਕਦਾਰ ਹੈ ਜੋ ਮਸੀਹ ਦੇ ਲਹੂ ਨੂੰ ਜਿਸ ਦੁਆਰਾ ਉਹ ਸ਼ੁੱਧ ਕੀਤਾ ਗਿਆ, ਇੱਕ ਅਪਵਿੱਤਰ ਵਸਤ ਦੀ ਤਰ੍ਹਾਂ ਸਮਝਦਾ ਹੈ?

ਉ: ਉਹ ਵਿਅਕਤੀ ਜੋ ਮਸੀਹ ਦੇ ਲਹੂ ਨੂੰ ਜਿਸ ਦੁਆਰਾ ਉਹ ਸ਼ੁੱਧ ਕੀਤਾ ਗਿਆ, ਇੱਕ ਅਪਵਿੱਤਰ ਵਸਤ ਦੀ ਤਰ੍ਹਾਂ ਸਮਝਦਾ ਹੈ ਉਹ ਬਿਨ੍ਹਾਂ ਤਰਸ ਦੇ ਮੂਸਾ ਦੀ ਸ਼ਰਾ ਦੇ ਅਧੀਨ ਦਿੱਤੀ ਜਾਂਦੀ ਸਜ਼ਾ ਤੋਂ ਵਧੇਰੇ ਸਜ਼ਾ ਦਾ ਹੱਕਦਾਰ ਹੈ [10:28-29]

Hebrews 10:30

ਬਦਲਾ ਕਿਸ ਨਾਲ ਸੰਬੰਧਿਤ ਹੈ ?

ਉ: ਬਦਲਾ ਲੈਣਾ ਪ੍ਰਭੁ ਨਾਲ ਸੰਬੰਧਿਤ ਹੈ [10:30]

Hebrews 10:32

ਇਸ ਪੱਤ੍ਰੀ ਦੇ ਪ੍ਰਾਪਤ ਕਰਨ ਵਾਲੇ ਵਿਸ਼ਵਾਸੀਆਂ ਨੇ ਆਪਣੇ ਧਨ ਦੀ ਲੁੱਟ ਸੰਬੰਧੀ ਕੀ ਪ੍ਰਤੀਕਿਰਿਆ ਕੀਤੀ?

ਉ: ਵਿਸ਼ਵਾਸੀਆਂ ਨੇ ਆਪਣੇ ਧਨ ਦੀ ਲੁੱਟ ਨੂੰ ਅਨੰਦ ਨਾਲ ਸਵੀਕਾਰ ਕੀਤਾ, ਇਹ ਜਾਣਦੇ ਹੋਏ ਕਿ ਸਾਡੇ ਕੋਲ ਇੱਕ ਉੱਤਮ ਅਤੇ ਸਦੀਪਕ ਧਨ ਹੈ [10:34]

Hebrews 10:35

ਵਿਸ਼ਵਾਸੀ ਨੂੰ ਕਿਸ ਚੀਜ਼ ਦੀ ਜਰੂਰਤ ਹੈ ਤਾਂ ਕਿ ਉਹ ਪ੍ਰਾਪਤ ਕਰ ਸਕੇ ਜਿਸ ਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਹੈ?

ਉ: ਵਿਸ਼ਵਾਸੀ ਨੂੰ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੈ ਤਾਂ ਕਿ ਉਹ ਉਹ ਪ੍ਰਾਪਤ ਕਰ ਸਕੇ ਜਿਸ ਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਹੈ [10:35-36]

Hebrews 10:38

ਧਰਮੀ ਕਿਵੇਂ ਜੀਵੇਗਾ?

ਉ: ਧਰਮੀ ਵਿਸ਼ਵਾਸ ਦੁਆਰਾ ਜੀਵੇਗਾ [10:38]

ਪਰਮੇਸ਼ੁਰ ਉਹਨਾਂ ਬਾਰੇ ਕੀ ਸੋਚਦਾ ਹੈ ਜਿਹੜੇ ਪਿੱਛੇ ਮੁੜ ਗਏ ਹਨ?

ਉ: ਪਰਮੇਸ਼ੁਰ ਉਹਨਾਂ ਤੋਂ ਅਨੰਦ ਨਹੀਂ ਹੈ ਜਿਹੜੇ ਪਿੱਛੇ ਮੁੜ ਗਏ ਹਨ [10:38]

ਜਿਹਨਾਂ ਨੇ ਇਸ ਪੱਤ੍ਰੀ ਨੂੰ ਪ੍ਰਾਪਤ ਕੀਤਾ ਉਹਨਾਂ ਲਈ ਲੇਖਕ ਦੀ ਕੀ ਆਸ ਹੈ?

ਉ: ਜਿਹਨਾਂ ਨੇ ਇਸ ਪੱਤ੍ਰੀ ਨੂੰ ਪ੍ਰਾਪਤ ਕੀਤਾ ਉਹਨਾਂ ਲਈ ਲੇਖਕ ਦੀ ਆਸ ਹੈ ਕਿ ਉਹ ਵਿਸ਼ਵਾਸ ਦੁਆਰਾ ਆਪਣੀ ਜਾਨ ਬਚਾ ਰੱਖਣਗੇ [10:39]

Hebrews 11

Hebrews 11:1

ਇੱਕ ਵਿਸ਼ਵਾਸੀ ਵਿਅਕਤੀ ਲਈ ਪਰਮੇਸ਼ੁਰ ਦੇ ਉਹਨਾਂ ਵਾਅਦਿਆਂ ਪ੍ਰਤੀ ਕੀ ਰਵੱਈਆ ਹੈ ਜਿਹੜੇ ਅਜੇ ਪੂਰੇ ਹੋਣੇ ਹਨ ?

ਉ: ਇੱਕ ਵਿਸ਼ਵਾਸੀ ਵਿਅਕਤੀ ਪਰਮੇਸ਼ੁਰ ਦੇ ਉਹਨਾਂ ਵਾਅਦਿਆਂ ਜਿਹੜੇ ਅਜੇ ਪੂਰੇ ਹੋਣੇ ਹਨ, ਭਰੋਸੇ ਨਾਲ ਆਸ ਰੱਖਦਾ ਹੈ ਅਤੇ ਨਿਸ਼ਚਤ ਹੈ [11:1]

ਸੰਸਾਰ ਦੀਆਂ ਦਿਖਾਈ ਦੇਣ ਵਾਲੀਆਂ ਚੀਜ਼ਾਂ ਕਿਸ ਚੀਜ਼ ਤੋਂ ਬਣਾਈਆਂ ਗਈਆਂ?

ਉ: ਸੰਸਾਰ ਦੀਆਂ ਦਿਖਾਈ ਦੇਣ ਵਾਲੀਆਂ ਚੀਜ਼ਾਂ ਉਹਨਾਂ ਚੀਜ਼ਾਂ ਤੋਂ ਨਹੀਂ ਬਣਾਈਆਂ ਗਈਆਂ ਜੋ ਵੇਖਣ ਵਿੱਚ ਆਉਂਦੀਆਂ ਹਨ [11:3]

Hebrews 11:4

ਪਰਮੇਸ਼ੁਰ ਹਾਬਲ ਦੀ ਧਰਮੀ ਹੋਣ ਦੇ ਕਾਰਨ ਪ੍ਰਸ਼ੰਸ਼ਾ ਕਿਉਂ ਕਰਦਾ ਹੈ?

ਉ; ਪਰਮੇਸ਼ੁਰ ਹਾਬਲ ਦੀ ਪ੍ਰਸ਼ੰਸ਼ਾ ਕਰਦਾ ਹੈ ਕਿਉਂਕਿ ਉਸ ਨੇ ਵਿਸ਼ਵਾਸ ਦੁਆਰਾ ਪਰਮੇਸ਼ੁਰ ਨੂੰ ਕਾਇਨ ਨਾਲੋਂ ਉੱਤਮ ਬਲੀਦਾਨ ਚੜਾਇਆ [11:4]

Hebrews 11:5

ਜੋ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਸਨੂੰ ਪਰਮੇਸ਼ੁਰ ਦੇ ਬਾਰੇ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ ?

ਉ: ਜੋ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਸ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਆਪਣੇ ਲੱਭਣ ਵਾਲਿਆਂ ਨੂੰ ਫਲ ਦਿੰਦਾ ਹੈ [11:6]

Hebrews 11:7

ਨੂਹ ਨੇ ਆਪਣਾ ਵਿਸ਼ਵਾਸ ਕਿਵੇਂ ਦਿਖਾਇਆ?

ਉ: ਨੂਹ ਨੇ ਆਪਣਾ ਵਿਸ਼ਵਾਸ ਪਰਮੇਸ਼ੁਰ ਦੀ ਚੇਤਾਵਨੀ ਅਨੁਸਾਰ ਆਪਣੇ ਪਰਿਵਾਰ ਨੂੰ ਬਚਾਉਣ ਲਈ ਜਹਾਜ ਬਣਾ ਕੇ ਦਿਖਾਇਆ [11:7]

Hebrews 11:8

None

Hebrews 11:11

ਅਬਰਾਹਾਮ ਅਤੇ ਸਾਰਾਹ ਨੇ ਵਿਸ਼ਵਾਸ ਦੁਆਰਾ ਕਿਹੜਾ ਵਾਇਦਾ ਪ੍ਰਾਪਤ ਕੀਤਾ?

ਉ: ਅਬਰਾਹਾਮ ਅਤੇ ਸਾਰਾਹ ਨੇ ਵਿਸ਼ਵਾਸ ਦੁਆਰਾ ਆਪਣੇ ਬਹੁਤ ਬਜ਼ੁਰਗ ਹੋਣ ਦੇ ਬਾਵਜੂਦ ਵੀ ਬੱਚੇ ਨੂੰ ਜਨਮ ਦੇਣ ਦੀ ਸ਼ਕਤੀ ਨੂੰ ਪ੍ਰਾਪਤ ਕੀਤਾ [11:11]

Hebrews 11:13

ਵਿਸ਼ਵਾਸ ਦੇ ਪੁਰਖਿਆਂ ਨੇ ਦੂਰੋਂ ਹੀ ਕੀ ਵੇਖਿਆ?

ਉ: ਵਿਸ਼ਵਾਸ ਦੇ ਪੁਰਖਿਆਂ ਨੇ ਦੂਰੋਂ ਹੀ ਪਰਮੇਸ਼ੁਰ ਦੇ ਵਾਇਦੇ ਨੂੰ ਦੇਖਿਆ ਅਤੇ ਉਸ ਦਾ ਸਵਾਗਤ ਕੀਤਾ [11:13]

ਵਿਸ਼ਵਾਸ ਦੇ ਪੁਰਖਿਆਂ ਨੇ ਆਪਣੇ ਆਪ ਨੂੰ ਧਰਤੀ ਤੇ ਕੀ ਮੰਨ ਲਿਆ?

ਉ: ਵਿਸ਼ਵਾਸ ਦੇ ਪੁਰਖਿਆਂ ਨੇ ਆਪਣੇ ਆਪ ਨੂੰ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਮੰਨ ਲਿਆ [11:13]

Hebrews 11:15

ਜੋ ਵਿਸ਼ਵਾਸ ਦੇ ਹਨ ਪਰਮੇਸ਼ੁਰ ਨੇ ਉਹਨਾਂ ਲਈ ਕੀ ਤਿਆਰ ਕੀਤਾ ਹੈ?

ਉ; ਜੋ ਵਿਸ਼ਵਾਸ ਦੇ ਹਨ ਪਰਮੇਸ਼ੁਰ ਨੇ ਉਹਨਾਂ ਲਈ ਇੱਕ ਸਵਰਗੀ ਸ਼ਹਿਰ ਤਿਆਰ ਕੀਤਾ ਹੈ [11:16]

Hebrews 11:17

ਅਬਰਾਹਾਮ ਨੂੰ ਕੀ ਵਿਸ਼ਵਾਸ ਸੀ ਜੋ ਪਰਮੇਸ਼ੁਰ ਕਰ ਸਕਦਾ ਹੈ, ਭਾਵੇਂ ਉਹ ਇਸਹਾਕ ਨੂੰ ਬਲੀਦਾਨ ਕਰ ਕੇ ਚੜਾ ਦੇਵੇ?

ਉ: ਅਬਰਾਹਾਮ ਨੂੰ ਵਿਸ਼ਵਾਸ ਸੀ ਕਿ ਪਰਮੇਸ਼ੁਰ ਇਸਹਾਕ ਨੂੰ ਮੁਰਦਿਆਂ ਵਿਚੋਂ ਜਿਉਂਦਾ ਕਰ ਸਕਦਾ ਹੈ [11:17-19]

Hebrews 11:18

ਇਸਰਾਏਲੀਆਂ ਨੇ ਉਸ ਪਹਾੜ ਤੇ ਕੀ ਬੇਨਤੀ ਕੀਤੀ ਜਿੱਥੇ ਪਰਮੇਸ਼ੁਰ ਨੇ ਉਹਨਾਂ ਨਾਲ ਗੱਲ ਕੀਤੀ?

ਉ: ਇਸਰਾਏਲੀਆਂ ਨੇ ਬੇਨਤੀ ਕੀਤੀ ਕਿ ਉਹਨਾਂ ਨਾਲ ਹੋਰ ਬਚਨ ਨਾ ਬੋਲਿਆ ਜਾਵੇ [12:19]

Hebrews 11:20

ਜਦੋਂ ਯੂਸਫ਼ ਦਾ ਅੰਤ ਨੇੜੇ ਸੀ ਤਾਂ ਉਸ ਨੇ ਵਿਸ਼ਵਾਸ ਦੁਆਰ ਕੀ ਭਵਿੱਖਬਾਣੀ ਕੀਤੀ?

ਉ; ਜਦੋਂ ਯੂਸਫ਼ ਦਾ ਅੰਤ ਨੇੜੇ ਸੀ ਉਸ ਨੇ ਇਸਰਾਏਲ ਦੀ ਸੰਤਾਨ ਦੇ ਮਿਸਰ ਤੋਂ ਕੂਚ ਕਰਨ ਦੀ ਭਵਿੱਖਬਾਣੀ ਕੀਤੀ [11:22]

Hebrews 11:23

ਜਦੋਂ ਮੂਸਾ ਵੱਡਾ ਹੋਇਆ ਤਾਂ ਉਸ ਨੇ ਵਿਸ਼ਵਾਸ ਦੁਆਰਾ ਕੀ ਕਰਨਾ ਚੁਣਿਆ?

ਉ: ਮੂਸਾ ਨੇ ਵਿਸ਼ਵਾਸ ਦੁਆਰਾ ਪਰਮੇਸ਼ੁਰ ਦੇ ਲੋਕਾਂ ਨਾਲ ਕੀਤੇ ਜਾਂਦੇ ਬੁਰੇ ਵਿਹਾਰ ਵਿੱਚ ਸਾਂਝੀ ਹੋਣਾ ਚੁਣਿਆ, ਉਸ ਨੇ ਮੰਨ ਲਿਆ ਕਿ ਮਸੀਹ ਲਈ ਨਿੰਦਿਆ ਜਾਣਾ ਵੱਡਾ ਧਨ ਹੈ [11:24-26]

Hebrews 11:27

ਮੂਸਾ ਨੇ ਇਸਰਾਏਲ ਦੇ ਪਲੌਠਿਆਂ ਨੂੰ ਬਚਾਉਣ ਲਈ ਵਿਸ਼ਵਾਸ ਦੁਆਰਾ ਕੀ ਮੰਨਿਆ?

ਉ: ਮੂਸਾ ਨੇ ਇਸਰਾਏਲ ਦੇ ਪਲੌਠਿਆਂ ਨੂੰ ਬਚਾਉਣ ਲਈ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਬਿਧੀ ਨੂੰ ਮੰਨਿਆ [11:28]

Hebrews 11:29

ਰਾਹਾਬ ਨੇ ਵਿਸ਼ਵਾਸ ਦੁਆਰਾ ਕੀ ਕੀਤਾ ਜਿਸ ਨੇ ਉਸਨੂੰ ਨਾਸ ਹੋਣ ਤੋਂ ਬਚਾਇਆ ?

ਉ: ਰਾਹਾਬ ਨੇ ਵਿਸ਼ਵਾਸ ਦੁਆਰਾ ਜਾਸੂਸਾਂ ਨੂੰ ਸੁਖ ਸਾਂਦ ਨਾਲ ਆਪਣੇ ਘਰ ਉਤਾਰਿਆ, ਜਿਸ ਨੇ ਉਸਨੂੰ ਨਾਸ ਹੋਣ ਤੋਂ ਬਚਾਇਆ [11:31]

Hebrews 11:32

ਵਿਸ਼ਵਾਸ ਦੇ ਪੁਰਖਿਆਂ ਨੇ ਯੁੱਧ ਵਿੱਚ ਕੀ ਕੀਤਾ?

ਉ; ਵਿਸ਼ਵਾਸ ਦੇ ਕੁਝ ਪੁਰਖਿਆਂ ਨੇ ਪਾਤਸ਼ਾਹੀਆਂ ਨੂੰ ਜਿੱਤਿਆ, ਤਲਵਾਰਾਂ ਤੋਂ ਬਚ ਨਿੱਕਲੇ, ਯੁੱਧ ਵਿੱਚ ਸੂਰਮੇ ਬਣੇ, ਅਤੇ ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ [11:33-34]

Hebrews 11:35

ਵਿਸ਼ਵਾਸ ਦੇ ਕਈ ਪੁਰਖਿਆਂ ਨੇ ਕੀ ਦੁੱਖ ਭੋਗਿਆ ?

ਉ: ਵਿਸ਼ਵਾਸ ਦੇ ਕਈ ਪੁਰਖਿਆਂ ਨੇ ਸਤਾਵ ਝੱਲਿਆ, ਮਖੌਲਾਂ ਵਿੱਚ ਉਡਾਏ ਗਏ, ਕੋਰੜੇ ਖਾਧੇ, ਬੰਧਨਾਂ ਜਕੜੇ ਗਏ, ਪਥਰਾਓ ਕੀਤਾ ਗਿਆ, ਆਰਿਆਂ ਵਿੱਚ ਚੀਰੇ ਗਏ, ਮਾਰੇ ਗਏ ਅਤੇ ਅਤੇ ਕੰਗਾਲ ਹੋਏ [11:35-38]

Hebrews 11:39

ਇਹਨਾਂ ਪੁਰਖਿਆਂ ਦੇ ਵਿਸ਼ਵਾਸ ਦੇ ਬਾਵਜੂਦ, ਇਹਨਾਂ ਨੇ ਆਪਣੀ ਸੰਸਾਰਿਕ ਜਿੰਦਗੀ ਵਿੱਚ ਕੀ ਪ੍ਰਾਪਤ ਨਾ ਕੀਤਾ?

ਉ: ਇਹਨਾਂ ਪੁਰਖਿਆਂ ਦੇ ਵਿਸ਼ਵਾਸ ਦੇ ਬਾਵਜੂਦ, ਇਹਨਾਂ ਨੇ ਆਪਣੀ ਸੰਸਾਰਿਕ ਜਿੰਦਗੀ ਵਿੱਚ ਉਹ ਪ੍ਰਾਪਤ ਨਹੀਂ ਕੀਤਾ ਜਿਸ ਦਾ ਪਰਮੇਸ਼ੁਰ ਨੇ ਉਹਨਾਂ ਨਾਲ ਵਾਇਦਾ ਕੀਤਾ ਸੀ [11:39]

ਵਿਸ਼ਵਾਸ ਦੇ ਪੁਰਖੇ ਕਿਹਨਾਂ ਨਾਲ ਪਰਮੇਸ਼ੁਰ ਦੇ ਵਾਇਦੇ ਨੂੰ ਪ੍ਰਾਪਤ ਕਰਨਗੇ ਅਤੇ ਸੰਪੂਰਨ ਹੋਣਗੇ?

ਉ: ਵਿਸ਼ਵਾਸ ਦੇ ਪੁਰਖੇ ਨਵੇਂ ਨੇਮ ਦੇ ਵਿਸ਼ਵਾਸੀਆਂ ਨਾਲ ਵਾਇਦੇ ਨੂੰ ਪ੍ਰਾਪਤ ਕਰਨਗੇ ਅਤੇ ਸੰਪੂਰਨ ਹੋਣਗੇ [11:40]

Hebrews 12

Hebrews 12:1

ਵਿਸ਼ਵਾਸੀ ਨੂੰ ਉਸ ਪਾਪ ਨੂੰ ਕਿਉਂ ਸੁੱਟ ਦੇਣਾ ਚਾਹੀਦਾ ਹੈ ਜਿਹੜਾ ਉਸ ਨੂੰ ਅਸਾਨੀ ਨਾਲ ਫਸਾ ਲੈਂਦਾ ਹੈ ?

ਉ: ਜਦੋਂ ਗਵਾਹਾਂ ਦੇ ਬਹੁਤ ਵੱਡੇ ਬੱਦਲ ਨੇ ਉਸ ਨੂੰ ਘੇਰਿਆ ਹੈ, ਤਾਂ ਵਿਸ਼ਵਾਸੀ ਨੂੰ ਉਸ ਪਾਪ ਨੂੰ ਸੁੱਟ ਦੇਣਾ ਚਾਹੀਦਾ ਹੈ ਜੋ ਉਸ ਨੂੰ ਅਸਾਨੀ ਨਾਲ ਫਸਾ ਲੈਂਦਾ ਹੈ [12:1]

ਯਿਸੂ ਨੇ ਸਲੀਬ ਦਾ ਦੁੱਖ ਕਿਉਂ ਝੱਲਿਆ ਅਤੇ ਇਸਦੀ ਲਾਜ ਨੂੰ ਤੁੱਛ ਜਾਣਿਆ ?

ਉ: ਉਸ ਅਨੰਦ ਲਈ ਜੋ ਉਸ ਦੇ ਅੱਗੇ ਰੱਖਿਆ ਗਿਆ ਸੀ, ਯਿਸੂ ਨੇ ਸਲੀਬ ਦਾ ਦੁੱਖ ਝੱਲਿਆ ਅਤੇ ਇਸ ਦੀ ਲਾਜ ਨੂੰ ਤੁੱਛ ਜਾਣਿਆ [12:2]

ਇੱਕ ਵਿਸ਼ਵਾਸੀ ਉਦਾਸ ਜਾਂ ਚਿੰਤਤ ਹੋਣ ਤੋ ਕਿਵੇਂ ਬਚ ਸਕਦਾ ਹੈ?

ਉ: ਇੱਕ ਵਿਸ਼ਵਾਸੀ ਇਹ ਸੋਚਣ ਦੇ ਦੁਆਰਾ ਕਿ ਯਿਸੂ ਨੇ ਆਪਣੇ ਉੱਤੇ ਪਾਪੀਆਂ ਦਾ ਬੁਰਾ ਬੋਲਣਾ ਸਹਿ ਲਿਆ, ਚਿੰਤਤ ਅਤੇ ਉਦਾਸ ਹੋਣ ਤੋਂ ਬਚ ਸਕਦਾ ਹੈ [13:3]

Hebrews 12:4

ਪ੍ਰਭੁ ਉਹਨਾਂ ਨਾਲ ਕੀ ਕਰਦਾ ਹੈ ਜਿਹਨਾਂ ਨੂੰ ਉਹ ਪ੍ਰੇਮ ਕਰਦਾ ਅਤੇ ਕਬੂਲ ਕਰਦਾ ਹੈ?

ਉ: ਪਰਮੇਸ਼ੁਰ ਜਿਹਨਾਂ ਨੂੰ ਪ੍ਰੇਮ ਕਰਦਾ ਅਤੇ ਕਬੂਲ ਕਰਦਾ ਹੈ, ਉਹਨਾਂ ਨੂੰ ਤਾੜਦਾ ਹੈ [12:6]

Hebrews 12:7

ਜਿਹੜਾ ਵਿਅਕਤੀ ਪ੍ਰਭੁ ਦੀ ਤਾੜਨਾ ਤੋਂ ਬਿਨ੍ਹਾਂ ਹੈ ਉਹ ਕੀ ਹੈ?

ਉ: ਜਿਹੜਾ ਵਿਅਕਤੀ ਪ੍ਰਭੁ ਦੀ ਤਾੜਨਾ ਤੋਂ ਬਿਨ੍ਹਾਂ ਹੈ ਉਹ ਹਰਾਮ ਦਾ ਬੱਚਾ ਹੈ ਅਤੇ ਪਰਮੇਸ਼ੁਰ ਦਾ ਬੱਚਾ ਨਹੀਂ ਹੈ [12:8]

Hebrews 12:9

ਪਰਮੇਸ਼ੁਰ ਆਪਣੇ ਬੱਚਿਆਂ ਨੂੰ ਕਿਉਂ ਤਾੜਦਾ ਹੈ?

ਉ: ਪਰਮੇਸ਼ੁਰ ਆਪਣੇ ਬੱਚਿਆਂ ਨੂੰ ਉਹਨਾਂ ਦੇ ਭਲੇ ਲਈ ਤਾੜਦਾ ਹੈ ਤਾਂ ਕਿ ਉਹ ਉਸ ਦੀ ਪਵਿੱਤਰਤਾ ਵਿੱਚ ਸਾਂਝੀ ਹੋ ਸਕਣ [12:10]

ਤਾੜਨਾ ਕੀ ਦਿੰਦੀ ਹੈ?

ਉ: ਤਾੜਨਾ ਧਰਮ ਦਾ ਸ਼ਾਂਤਮਈ ਫਲ ਦਿੰਦੀ ਹੈ [12:11]

Hebrews 12:12

None

Hebrews 12:14

ਵਿਸ਼ਵਾਸੀਆਂ ਨੂੰ ਸਭਨਾਂ ਨਾਲ ਕਿਸ ਦਾ ਪਿੱਛਾ ਕਰਨਾ ਚਾਹੀਦਾ ਹੈ?

ਉ: ਵਿਸ਼ਵਾਸੀਆਂ ਨੂੰ ਸਭਨਾਂ ਨਾਲ ਮੇਲ ਦਾ ਪਿੱਛਾ ਕਰਨਾ ਚਾਹੀਦਾ ਹੈ [11:14]

ਕੀ ਵਧਣਾ ਨਹੀਂ ਚਾਹੀਦਾ ਜੋ ਸਾਰਿਆਂ ਨੂੰ ਦੁੱਖ ਦੇਵੇ ਅਤੇ ਬਹੁਤਿਆਂ ਨੂੰ ਭ੍ਰਿਸ਼ਟ ਕਰੇ?

ਉ; ਕੁੜਤੱਨ ਦੀ ਜੜ ਨਹੀਂ ਫੁੱਟਣੀ ਚਾਹੀਦੀ ਜੋ ਸਾਰਿਆਂ ਦੁੱਖ ਦੇਵੇ ਅਤੇ ਬਹੁਤਿਆਂ ਨੂੰ ਭ੍ਰਿਸ਼ਟ ਕਰੇ [12:5]

ਏਸਾਓ ਨਾਲ ਕੀ ਹੋਇਆ ਜਦੋਂ ਉਸ ਨੇ ਆਪਣੇ ਜਨਮ ਦੇ ਅਧਿਕਾਰ ਨੂੰ ਵੇਚਣ ਤੋਂ ਬਾਅਦ ਹੰਝੂਆਂ ਨਾਲ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ?

ਉ: ਏਸਾਓ ਅਪਰਵਾਨ ਹੋਇਆ ਜਦੋਂ ਉਸ ਨੇ ਆਪਣੇ ਜਨਮ ਦੇ ਅਧਿਕਾਰ ਨੂੰ ਵੇਚਣ ਤੋਂ ਬਾਅਦ ਹੰਝੂਆਂ ਨਾਲ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ [12:17]

Hebrews 12:22

ਉਸ ਪਹਾੜ ਤੋਂ ਇਲਾਵਾ ਜਿੱਥੇ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਿਆ, ਮਸੀਹ ਵਿੱਚ ਵਿਸ਼ਵਾਸੀ ਕਿੱਥੇ ਆਉਂਦੇ ਹਨ ?

ਉ: ਮਸੀਹ ਵਿੱਚ ਵਿਸ਼ਵਾਸੀ ਪਹਾੜ ਸੀਯੋਨ ਤੇ ਅਤੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਉਂਦੇ ਹਨ [12;22]

ਮਸੀਹ ਵਿੱਚ ਵਿਸ਼ਵਾਸੀ ਕਿਸ ਕਲੀਸਿਯਾ ਕੋਲ ਆਉਂਦੇ ਹਨ ?

ਉ: ਮਸੀਹ ਵਿੱਚ ਵਿਸ਼ਵਾਸੀ ਉਹਨਾਂ ਪਲੌਠਿਆਂ ਦੀ ਕਲੀਸਿਯਾ ਕੋਲ ਆਉਂਦੇ ਹਨ, ਜਿਹਨਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ [12;23]

ਮਸੀਹ ਵਿੱਚ ਵਿਸ਼ਵਾਸੀ ਕਿਸ ਕੋਲ ਆਉਂਦੇ ਹਨ ?

ਉ: ਮਸੀਹ ਵਿੱਚ ਵਿਸ਼ਵਾਸੀ ਸਾਰਿਆਂ ਦੇ ਨਿਆਈਂ ਪਰਮੇਸ਼ੁਰ, ਧਰਮ ਦੇ ਆਤਮਾ ਅਤੇ ਯਿਸੂ ਕੋਲ ਆਉਂਦੇ ਹਨ [12:23-24]

Hebrews 12:25

ਉਹਨਾਂ ਨਾਲ ਕੀ ਹੋਵੇਗਾ ਜਿਹੜੇ ਉਸ ਤੋਂ ਪਰੇ ਮੁੜ ਗਏ, ਜਿਹੜਾ ਉਹਨਾਂ ਨੂੰ ਸਵਰਗ ਤੋਂ ਚੇਤਾਵਨੀ ਦਿੰਦਾ ਹੈ ?

ਉ: ਜਿਹੜੇ ਪਰੇ ਮੁੜ ਗਏ ਉਹ ਪਰਮੇਸ਼ੁਰ ਤੋਂ ਨਹੀਂ ਬਚਣਗੇ [12:25]

ਪਰਮੇਸ਼ੁਰ ਨੇ ਕਿਸ ਨੂੰ ਹਟਾਉਣ ਦਾ ਅਤੇ ਹਿਲਾਉਣ ਦਾ ਵਾਇਦਾ ਕੀਤਾ ਹੈ?

ਉ: ਪਰਮੇਸ਼ੁਰ ਨੇ ਉਹਨਾਂ ਚੀਜ਼ਾਂ ਨੂੰ ਹਿਲਾਉਣ ਅਤੇ ਹਟਾਉਣ ਦਾ ਵਾਇਦਾ ਕੀਤਾ ਜਿਹੜੀਆਂ ਬਣਾਈਆ ਗਈਆਂ ਹਨ [11:26-27]

Hebrews 12:27

ਵਿਸ਼ਵਾਸੀ ਉਹਨਾਂ ਚੀਜ਼ਾਂ ਦੀ ਬਜਾਏ ਜਿਹੜੀਆਂ ਹਿਲਾਈਆਂ ਜਾਂਦੀਆਂ ਹਨ, ਕੀ ਪ੍ਰਾਪਤ ਕਰਨਗੇ?

ਉ: ਵਿਸ਼ਵਾਸੀ ਉਹ ਰਾਜ ਪ੍ਰਾਪਤ ਕਰਨਗੇ ਜਿਹੜਾ ਹਿਲਾਇਆ ਨਹੀਂ ਜਾਂਦਾ [12:28]

ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਅਰਾਧਨਾ ਕਿਵੇਂ ਕਰਨੀ ਚਾਹੀਦੀ ਹੈ ?

ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਭਗਤੀ ਆਦਰ ਅਤੇ ਭੈਅ ਨਾਲ ਕਰਨੀ ਚਾਹੀਦੀ ਹੈ [12:28]

ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਅਰਾਧਨਾ ਇਸ ਤਰ੍ਹਾਂ ਕਿਉਂ ਕਰਨੀ ਚਾਹੀਦੀ ਹੈ ?

ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਅਰਾਧਨਾ ਇਸ ਲਈ ਕਰਨੀ ਚਾਹੀਦੀ ਹੈ ਕਿਉਂਕਿ ਉਹ ਭਸਮ ਕਰਨ ਵਾਲੀ ਅੱਗ ਹੈ [12:29]

Hebrews 13

Hebrews 13:1

ਕਈਆਂ ਨੇ ਓਪਰਿਆਂ ਦਾ ਸਵਾਗਤ ਕਰ ਕੇ ਕੀ ਕੀਤਾ?

ਉ: ਕਈਆਂ ਨੇ ਬਿਨ੍ਹਾਂ ਪਛਾਣੇ ਦੂਤਾਂ ਦਾ ਸਵਾਗਤ ਕੀਤਾ [13:2]

Hebrews 13:3

ਵਿਸ਼ਵਾਸੀਆਂ ਨੇ ਕੈਦੀਆਂ ਨੂੰ ਕਿਵੇਂ ਚੇਤੇ ਕਰਨਾ ਚਾਹੀਦਾ ਹੈ ?

ਉ: ਵਿਸ਼ਵਾਸੀ ਨੂੰ ਉਹਨਾਂ ਨੂੰ ਇਸ ਤਰ੍ਹਾਂ ਚੇਤੇ ਕਰਨਾ ਚਾਹੀਦਾ ਹੈ ਜਿਵੇਂ ਉਹ ਆਪ ਕੈਦ ਵਿੱਚ ਹੋਣ, ਅਤੇ ਜਿਵੇਂ ਉਹਨਾਂ ਦੇ ਸਰੀਰ ਨਾਲ ਵੀ ਬੁਰਾ ਵਿਹਾਰ ਕੀਤਾ ਗਿਆ ਹੋਵੇ [13:3]

ਸਾਰਿਆਂ ਦੁਆਰਾ ਕਿਸ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ?

ਉ: ਵਿਆਹ ਦਾ ਸਾਰਿਆਂ ਦੁਆਰਾ ਆਦਰ ਕੀਤਾ ਜਾਣਾ ਚਾਹੀਦਾ ਹੈ [13:4]

ਪਰਮੇਸ਼ੁਰ ਵਿਭਚਾਰੀਆਂ ਅਤੇ ਹਰਾਮਕਾਰਾਂ ਨਾਲ ਕੀ ਕਰਦਾ ਹੈ?

ਉ: ਪਰਮੇਸ਼ੁਰ ਵਿਭਚਾਰੀਆਂ ਅਤੇ ਹਰਾਮਕਾਰਾਂ ਦਾ ਨਿਆਉਂ ਕਰਦਾ ਹੈ [13:4]

Hebrews 13:5

ਇੱਕ ਵਿਸ਼ਵਾਸੀ ਮਾਇਆ ਦੇ ਲੋਭ ਤੋਂ ਕਿਵੇਂ ਆਜ਼ਾਦ ਹੋ ਸਕਦਾ ਹੈ ?

ਉ: ਇੱਕ ਵਿਸ਼ਵਾਸੀ ਮਾਇਆ ਦੇ ਲੋਭ ਤੋਂ ਆਜ਼ਾਦ ਹੋ ਸਕਦਾ ਹੈ ਕਿਉਂਕਿ ਪਰਮੇਸ਼ੁਰ ਨੇ ਕਿਹਾ ਹੈ ਕਿ ਉਹ ਕਦੇ ਨਹੀਂ ਛੱਡੇਗਾ ਅਤੇ ਨਾ ਕਦੇ ਤਿਆਗੇਗਾ [13:5]

Hebrews 13:7

ਵਿਸ਼ਵਾਸੀਆਂ ਨੂੰ ਕਿਸ ਦੇ ਵਿਸ਼ਵਾਸ ਦੀ ਨਕਲ ਕਰਨੀ ਚਾਹੀਦੀ ਹੈ?

ਉ: ਵਿਸ਼ਵਾਸੀਆਂ ਨੂੰ ਉਹਨਾਂ ਦੇ ਵਿਸ਼ਵਾਸ ਦੀ ਨਕਲ ਕਰਨੀ ਚਾਹੀਦੀ ਹੈ ਜਿਹਨਾਂ ਨੇ ਉਹਨਾਂ ਦੀ ਅਗਵਾਈ ਕੀਤੀ ਅਤੇ ਉਹਨਾਂ ਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ [13:7]

Hebrews 13:9

ਕਿਸ ਤਰ੍ਹਾਂ ਦੀਆਂ ਓਪਰੀਆਂ ਸਿੱਖਿਆਵਾਂ ਲੇਖਕ ਚੇਤਾਵਨੀ ਵਿਸ਼ਵਾਸੀਆਂ ਨੂੰ ਦਿੰਦਾ ਹੈ ?

ਉ: ਲੇਖਕ ਵਿਸ਼ਵਾਸੀਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇ ਬਾਰੇ ਚੇਤਾਵਨੀ ਦਿੰਦਾ ਹੈ, ਜਿਸ ਵਿੱਚ ਕੇਵਲ ਭੋਜਨ ਸੰਬੰਧੀ ਨਿਯਮ ਹਨ [13:9]

ਪਵਿੱਤਰ ਸਥਾਨ ਵਿੱਚ ਜਾਨਵਰਾਂ ਦੇ ਸਰੀਰਾਂ ਨੂੰ ਬਲੀਦਾਨ ਲਈ ਕਿੱਥੇ ਵਰਤਿਆ ਜਾਂਦਾ ਸੀ ?

ਉ: ਜਾਨਵਰਾਂ ਦੇ ਸਰੀਰਾਂ ਨੂੰ ਡੇਹਰੇ ਤੋਂ ਬਾਹਰ ਸਾੜਿਆ ਜਾਂਦਾ ਸੀ [13:11]

Hebrews 13:12

ਯਿਸੂ ਨੇ ਕਿੱਥੇ ਦੁੱਖ ਝੱਲਿਆ ?

ਉ: ਯਿਸੂ ਨੇ ਸ਼ਹਿਰ ਦੇ ਫਾਟਕ ਤੋਂ ਬਾਹਰ ਦੁੱਖ ਝੱਲਿਆ [13:12]

ਵਿਸ਼ਵਾਸੀਆਂ ਨੂੰ ਕਿੱਥੇ ਜਾਣਾ ਚਾਹੀਦਾ ਹੈ, ਅਤੇ ਕਿਉਂ?

ਉ: ਵਿਸ਼ਵਾਸੀਆਂ ਨੂੰ ਨਿੰਦਾ ਸਹਿੰਦੇ ਹੋਏ ਡੇਹਰਿਓਂ ਬਾਹਰ ਯਿਸੂ ਕੋਲ ਜਾਣਾ ਚਾਹੀਦਾ ਹੈ [13:13]

ਵਿਸ਼ਵਾਸੀਆਂ ਦਾ ਧਰਤੀ ਉੱਤੇ ਕਿਹੜਾ ਪੱਕਾ ਸ਼ਹਿਰ ਹੈ ?

ਉ: ਧਰਤੀ ਉੱਤੇ ਵਿਸ਼ਵਾਸੀਆਂ ਦਾ ਕੋਈ ਵੀ ਪੱਕਾ ਸ਼ਹਿਰ ਨਹੀਂ ਹੈ [13:14]

ਇਸ ਦੀ ਬਜਾਏ ਵਿਸ਼ਵਾਸੀਆਂ ਨੂੰ ਕਿਹੜੇ ਸ਼ਹਿਰ ਨੂੰ ਭਾਲਣਾ ਚਾਹੀਦਾ ਹੈ?

ਉ: ਇਸ ਦੀ ਬਜਾਏ ਵਿਸ਼ਵਾਸੀਆਂ ਨੂੰ ਆਉਣ ਵਾਲੇ ਸ਼ਹਿਰ ਨੂੰ ਭਾਲਣਾ ਚਾਹੀਦਾ ਹੈ [13:14]

Hebrews 13:15

ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਅੱਗੇ ਸਦਾ ਕਿਹੜਾ ਬਲੀਦਾਨ ਚੜਾਉਣਾ ਚਾਹੀਦਾ ਹੈ?

ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਅੱਗੇ ਸਦਾ ਪਰਮੇਸ਼ੁਰ ਦੀ ਉਸਤਤ ਦਾ ਬਲੀਦਾਨ ਚੜਾਉਣਾ ਚਾਹੀਦਾ ਹੈ [13:15]

ਵਿਸ਼ਵਾਸੀਆਂ ਦਾ ਆਪਣੇ ਆਗੂਆਂ ਪ੍ਰਤੀ ਕਿਸ ਤਰ੍ਹਾਂ ਦਾ ਵਰਤਾਰਾ ਹੋਣਾ ਚਾਹੀਦਾ ਹੈ?

ਉ: ਵਿਸ਼ਵਾਸੀਆਂ ਨੂੰ ਆਪਣੇ ਆਗੂਆਂ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਅਧੀਨ ਰਹਿਣਾ ਚਾਹੀਦਾ ਹੈ [13:17]

Hebrews 13:18

None

Hebrews 13:20

ਪਰਮੇਸ਼ੁਰ ਵਿਸ਼ਵਾਸੀਆਂ ਵਿੱਚ ਕਿਹੜਾ ਕੰਮ ਕਰਦਾ ਹੈ ?

ਉ: ਪਰਮੇਸ਼ੁਰ ਵਿਸ਼ਵਾਸੀਆਂ ਵਿੱਚ ਉਹ ਕੰਮ ਕਰਦਾ ਹੈ ਜਿਹੜਾ ਪਰਮੇਸ਼ੁਰ ਦੀ ਨਜ਼ਰ ਵਿੱਚ ਭਲਾ ਹੈ [13:21]

Hebrews 13:22

ਲੇਖਕ ਕਿਸ ਦੇ ਨਾਲ ਆਇਆ ਜਦੋਂ ਉਹ ਵਿਸ਼ਵਾਸੀਆਂ ਕੋਲ ਗਿਆ?

ਉ: ਲੇਖਕ ਤਿਮੋਥਿਉਸ ਦੇ ਨਾਲ ਆਇਆ, ਜਦੋਂ ਉਹ ਵਿਸ਼ਵਾਸੀਆਂ ਕੋਲ ਗਿਆ [13:23]