ਪੰਜਾਬੀ, پنجابی‎: translationQuestions Print

Updated ? hours ago # views See on WACS

1 Peter 1

1 Peter 1:1

ਪਤਰਸ ਕਿਸਦਾ ਰਸੂਲ ਸੀ ?

ਉ.ਪਤਰਸ ਯਿਸੂ ਮਸੀਹ ਦਾ ਰਸੂਲ ਸੀ [1:1 ]

ਪਤਰਸ ਨੇ ਇਹ ਪੱਤ੍ਰੀ ਕਿਸਨੂੰ ਲਿਖੀ ?

ਪਤਰਸ ਇਹ ਪੱਤ੍ਰੀ, ਪਰਦੇਸੀਆਂ ਨੂੰ ਲਿਖਦਾ ਹੈ ਜੋ ਪੰਤੁਸ,ਗਲਾਤਿਯਾ,ਕੱਪਦੋਕਿਯਾ, ਆਸਿਯਾ,ਅਤੇ ਬਿਥੁਨਿਯਾ ਵਿੱਚ ਸਨ [1:1]

ਪਰਦੇਸੀ ਚੁਣੇ ਹੋਏ ਕਿਵੇਂ ਬਣ ਗਏ ?

ਉ.ਪਰਦੇਸੀ ਪਰਮੇਸ਼ੁਰ ਦੇ ਗਿਆਨ ਅਤੇ ਪਵਿੱਤਰ ਆਤਮਾ ਤੋਂ ਪਵਿੱਤਰ ਹੋਣ ਨਾਲ ਚੁਣੇ ਹੋਇਆਂ ਬਣ ਗਏ [1:1-2]

1 Peter 1:3

ਪਤਰਸ ਚੁਣੇ ਹੋਇਆ ਦੇ ਬਾਰੇ ਕੀ ਚਾਹੁੰਦਾ ਸੀ ਜੋ ਉਹਨਾਂ ਦੇ ਕੋਲ ਹੋਵੇ ?

ਪਤਰਸ ਚਾਹੁੰਦਾ ਸੀ ਜੋ ਉਹਨਾਂ ਕੋਲ ਦਇਆ ਅਤੇ ਸ਼ਾਂਤੀ ਵਧੇਰੇ ਹੋਵੇ [1:3]

ਪਤਰਸ ਕਿਸਨੂੰ ਮੁਬਾਰਕ ਆਖਦਾ ਹੈ ?

ਉ.ਪਤਰਸ ਪਰਮੇਸ਼ੁਰ ਪਿਤਾ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮੁਬਾਰਕ ਆਖਦਾ ਹੈ [1:3]

ਪਰਮੇਸ਼ੁਰ ਨੇ ਉਹਨਾਂ ਨੂੰ ਨਵਾ ਜਨਮ ਕਿਵੇ ਦਿੱਤਾ ?

ਪਰਮੇਸ਼ੁਰ ਨੇ ਆਪਣੀ ਵੱਡੀ ਦਇਆ ਦੇ ਅਨੁਸਾਰ ਉਹਨਾਂ ਨੂੰ ਨਵਾ ਜਨਮ ਦਿੱਤਾ[1:3]

ਵਿਰਾਸਤ ਕਿਉਂ ਨਾ ਕੁਮਲਾਵੇ ਅਤੇ ਨਾਸ ਹੋਵੇ ?

ਕਿਉਂ ਜੋ ਉਹਨਾਂ ਦੀ ਵਿਰਾਸਤ ਸਵਰਗ ਵਿੱਚ ਪਹਿਲਾਂ ਹੀ ਠਹਿਰਾਈ ਹੋਈ ਸੀ[1:4]

ਪਰਮੇਸ਼ੁਰ ਦੀ ਸਮਰਥਾ ਵਿੱਚ ਉਹ ਕਿਵੇ ਬਚਾਏ ਗਏ ਸਨ?

ਉਹ ਮੁਕਤੀ ਦੇ ਲਈ ਵਿਸ਼ਵਾਸ ਦੇ ਰਾਹੀ ਬਚਾਏ ਗਏ ਜੋ ਅੰਤ ਦੇ ਸਮੇ ਪ੍ਰਗਟ ਹੋਣ ਵਾਲੀ ਹੈ [1:5]

1 Peter 1:6

ਉਹਨਾਂ ਲਈ ਕਿਉਂ ਜਰੂਰੀ ਸੀ ਕਿ ਉਹ ਅਲੱਗ ਅਲੱਗ ਪਰਤਾਵਿਆਂ ਵਿੱਚ ਦੁੱਖ ਉਠਾਉਣ ?

ਉਹਨਾਂ ਲਈ ਇਹ ਜਰੂਰੀ ਸੀ ਕਿ ਉਹਨਾਂ ਦਾ ਵਿਸ਼ਵਾਸ ਪਰਖਿਆ ਜਾਵੇ ਅਤੇ ਯਿਸੂ ਦੇ ਆਉਣ ਦੇ ਸਮੇਂ ਉਹਨਾਂ ਦਾ ਵਿਸ਼ਵਾਸ ਉਸਤਤ,ਮਹਿਮਾ ਅਤੇ ਆਦਰ ਤੇ ਜੋਗ ਨਿਕਲੇ [1:7]

ਨਾਸ ਹੋਣ ਵਾਲੇ ਸੋਨੇ ਤੋਂ ਵੱਧ ਕੀ ਕੀਮਤੀ ਹੈ ?

ਵਿਸ਼ਵਾਸ ਸੋਨੇ ਨਾਲੋ ਵੱਧ ਕੀਮਤੀ ਹੈ [1:7]

1 Peter 1:8

ਪਰਦੇਸੀਆਂ ਨੇ, ਜਿਹੜੇ ਚੁਣੇ ਹੋਏ ਸੀ, ਯਿਸੂ ਨੂੰ ਨਹੀ ਸੀ ਦੇਖਿਆ, ਉਹਨਾਂ ਨੇ ਕੀ ਕੀਤਾ ?

ਉਹਨਾਂ ਨੇ ਉਸ ਨਾਲ ਪਿਆਰ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਨਾ ਵਰਣਨ ਜੋਗ ਆਨੰਦ ਤੇ ਮਹਿਮਾ ਦੇ ਨਾਲ ਭਰੇ ਹੋਏ ਸੀ [1:8]

ਇੱਕ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਵਿਸ਼ਵਾਸ ਦੇ ਤੋਰ ਤੇ ਕੀ ਪ੍ਰਾਪਤ ਕਰੇਗਾ ?

ਉਹ ਆਪਣੀ ਆਤਮਾ ਦੀ ਮੁਕਤੀ ਪ੍ਰਾਪਤ ਕਰੇਗਾ [1:9]

ਨਬੀ ਕਿਸ ਦੀ ਖੋਜ ਅਤੇ ਪੁੱਛ ਗਿੱਛ ਕਰ ਰਹੇ ਸੀ ?

ਨਬੀ ਪਰਦੇਸੀਆਂ ਦੀ ਮੁਕਤੀ,ਚੁਣੇ ਹੋਇਆਂ,ਪ੍ਰਾਪਤ ਕੀਤੇ ਹੋਏ, ਉਹਨਾਂ ਉੱਤੇ ਹੋਈ ਕਿਰਪਾ ਦੇ ਬਾਰੇ ਖੋਜ ਕਰ ਰਹੇ ਸੀ [1:10]

1 Peter 1:11

ਮਸੀਹ ਦਾ ਆਤਮਾ ਅਰੰਭ ਤੋਂ ਹੀ ਨਬੀਆਂ ਨੂੰ ਕੀ ਆਖ ਰਿਹਾ ਸੀ ?

ਉਹ ਉਹਨਾਂ ਨੂੰ ਮਸੀਹ ਦੇ ਦੁੱਖਾਂ ਅਤੇ ਉਸਦੇ ਪਿੱਛੇ ਉਸ ਦੀ ਮਹਿਮਾ ਬਾਰੇ ਆਖ ਰਿਹਾ ਸੀ [1:11]

ਨਬੀ ਆਪਣੀ ਖੋਜ ਅਤੇ ਪੁੱਛ ਗਿੱਛ ਨਾਲ ਕਿਸ ਦੀ ਸੇਵਾ ਕਰ ਰਹੇ ਸਨ ?

ਉਹ ਚੁਣੇ ਹੋਇਆਂ, ਪਰਦੇਸੀਆਂ ਦੀ ਸੇਵਾ ਕਰ ਰਹੇ ਸਨ [1:12]

ਕੌਣ ਚਾਹੁੰਦਾ ਸੀ ਜੋ ਨਬੀਆਂ ਦੇ ਪੁੱਛ ਗਿੱਛ ਅਤੇ ਨਤੀਜੇ ਪ੍ਰਗਟ ਹੋਣ ?

ਇਥੋਂ ਤੱਕ ਦੂਤ ਵੀ ਚਾਹੁੰਦੇ ਸਨ ਕਿ ਨਤੀਜੇ ਪ੍ਰਗਟ ਹੋਣ [1:12]

1 Peter 1:13

ਬੱਚਿਆਂ ਦੀ ਤਰ੍ਹਾਂ ਆਗਿਆਕਾਰੀ ਲਈ, ਪਤਰਸ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਕੀ ਆਗਿਆ ਦਿੰਦਾ ਹੈ ?

ਉਹ ਉਹਨਾਂ ਨੂੰ ਮਨ ਦੇ ਸਯੰਮ ਨੂੰ ਬੰਨਣ,ਆਪਣੀ ਸੋਚ ਨੂੰ ਕਾਬੂ ਕਰਨ, ਉਹਨਾਂ ਉੱਤੇ ਹੋਈ ਕਿਰਪਾ ਤੇ ਭਰੋਸਾ, ਆਪਣੀ ਇਛਾ ਦੇ ਅਨੁਸਾਰ ਨਾ ਚੱਲਣ ਦੀ ਆਗਿਆ ਦਿੰਦਾ ਹੈ [1:13-14]

1 Peter 1:15

ਪਤਰਸ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਪਵਿੱਤਰ ਹੋਣ ਲਈ ਕਿਉਂ ਆਖਦਾ ਹੈ ?

ਕਿਉਂਕਿ ਉਹਨਾਂ ਨੂੰ ਬੁਲਾਉਣ ਵਾਲਾ ਪਵਿੱਤਰ ਹੈ [1:15-16]

ਚੁਣੇ ਹੋਇਆਂ, ਪਰਦੇਸੀਆਂ ਨੂੰ ਆਪਣੀ ਯਾਤਰਾ ਦਾ ਸਮਾਂ ਡਰ ਵਿੱਚ ਕਿਉਂ ਬਤੀਤ ਕਰਨਾ ਚਾਹੀਦਾ ਹੈ ?

ਕਿਉਂਕਿ ਉਹਨਾਂ ਨੇ ਪਿਤਾ ਕਹਿ ਕੇ ਪੁਕਾਰਿਆ , ਉਹ ਨਿਆਈ ਹੈ ਜਿਹੜਾ ਹਰ ਮਨੁੱਖ ਦੇ ਕੰਮਾਂ ਅਨੁਸਾਰ ਨਿਆਂ ਕਰਦਾ ਹੈ [1:17]

1 Peter 1:18

ਚੁਣੇ ਹੋਇਆਂ, ਪਰਦੇਸੀਆਂ ਦਾ ਛੁਟਕਾਰਾ ਕਿਸ ਨਾਲ ਹੈ ?

ਉਹਨਾਂ ਦਾ ਛੁਟਕਾਰਾ ਚਾਂਦੀ ਤੇ ਸੋਨੇ ਨਾਲ ਨਹੀ ਪਰ ਮਸੀਹ ਦੇ ਅਮੋਲਕ ਲਹੂ ਨਾਲ ਜਿਹੜਾ ਬੇਦਾਗ ਲੇਲੇ ਦੇ ਨਿਆਈ ਹੈ[1:18-19]

ਚੁਣੇ ਹੋਇਆਂਅਤੇ ਵਿਸ਼ਵਾਸੀਆਂ ਨੇ ਆਪਣਾ ਮੂਰਖਤਾਈ ਵਾਲਾ ਵਿਵਹਾਰ ਕਿੱਥੋ ਸਿੱਖਿਆ ?

ਉਹਨਾਂ ਨੇ ਮੂਰਖਤਾਈ ਵਾਲਾ ਵਿਵਹਾਰ ਆਪਣੇ ਪੂਰਵਜਾਂ ਤੋਂ ਸਿੱਖਿਆ [1:19]

1 Peter 1:20

ਮਸੀਹ ਕਦੋਂ ਚੁਣਿਆ ਗਿਆ ਅਤੇ ਕਦੋਂ ਉਹ ਪ੍ਰਗਟ ਹੋਇਆ ?

ਉਹ ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲਾਂ ਚੁਣਿਆ ਗਿਆ ਅਤੇ ਚੁਣੇ ਹੋਇਆਂ, ਪਰਦੇਸੀਆਂ ਤੇ ਅੰਤ ਦੇ ਸਮੇਂ ਵਿੱਚ ਪ੍ਰਗਟ ਹੋਇਆ [1:20]

ਚੁਣੇ ਹੋਇਆਂ ਪਰਦੇਸੀ ਪਰਮੇਸ਼ੁਰ ਉੱਤੇ ਕਿਵੇਂ ਵਿਸ਼ਵਾਸ ਕਰਦੇ ਹਨ ਅਤੇ ਪਰਮੇਸ਼ੁਰ ਵਿੱਚ ਕਿਵੇਂਵਿਸ਼ਵਾਸ ਅਤੇ ਭਰੋਸਾ ਕਰਦੇ ਹਨ ?

ਯਿਸੂ ਦੇ ਦੁਆਰਾ ਜਿਸ ਨੂੰ ਪਰਮੇਸ਼ੁਰ ਨੇ ਮੁਰਦਿਆਂ ਚੋਂ ਜਿਉਂਦਾ ਕੀਤਾ ਅਤੇ ਜਿਸ ਨੂੰ ਪਰਮੇਸ਼ੁਰ ਨੇ ਮਹਿਮਾ ਦਿੱਤੀ [1:20-21]

1 Peter 1:22

ਚੁਣੇ ਹੋਇਆਂ ਅਤੇ ਪਰਦੇਸੀਆਂ ਨੇ ਆਪਣੀਆਂ ਆਤਮਾਵਾਂ ਨੂੰ ਕਿਵੇ ਸ਼ੁੱਧ ਕੀਤਾ ?

ਭਾਈਚਾਰੇ ਦੇ ਪਿਆਰ ਦੇ ਲਈ ਆਗਿਆਕਾਰੀ ਦੁਆਰਾ ਉਹਨਾਂ ਨੇ ਆਪਣੀਆਂ ਆਤਮਾਵਾਂ ਨੂੰ ਸ਼ੁੱਧ ਕੀਤਾ [1:22]

ਚੁਣੇ ਹੋਇਆਂ ਅਤੇ ਪਰਦੇਸੀਆਂ ਨੇ ਕਿਵੇਂ ਨਵੇਂ ਜਨਮ ਨੂੰ ਪ੍ਰਾਪਤ ਕੀਤਾ ?

ਉਹਨਾਂ ਅਵਿਨਾਸ਼ੀ ਬੀਜ ,ਪਰਮੇਸ਼ੁਰ ਦੇ ਜੀਵਤ ਬਚਨ ਦੁਆਰਾ ਨਵਾਂ ਜਨਮ ਪ੍ਰਾਪਤ ਕੀਤਾ ਨਾ ਕਿ ਨਾਸ਼ਵਾਨ ਬੀਜ ਤੋਂ [1:23 ]

1 Peter 1:24

ਸਰੀਰ ਕਿਸ ਦੀ ਤਰ੍ਹਾਂ ਹੈ ਅਤੇ ਇਸ ਦੀ ਮਹਿਮਾ ਕਿਸ ਦੀ ਤਰ੍ਹਾਂ ਹੈ ?

ਸਰੀਰ ਘਾਹ ਦੀ ਤਰ੍ਹਾਂ ਹੈ ਅਤੇ ਇਸ ਦੀ ਮਹਿਮਾ ਘਾਹ ਦੇ ਫੁੱਲ ਦੀ ਤਰ੍ਹਾਂ ਹੈ [1:24]

ਪ੍ਰਭੂ ਦੇ ਬਚਨ ਨਾਲ ਕੀ ਹੁੰਦਾ ਹੈ ?

ਪ੍ਰਭੂ ਦਾ ਬਚਨ ਸਦਾ ਬਣਿਆ ਰਹਿੰਦਾ ਹੈ [1:25]

1 Peter 2

1 Peter 2:1

ਚੁਣੇ ਹੋਇਆਂ ਅਤੇ ਪਰਦੇਸੀਆਂ ਨੇ ਕੀ ਇੱਕ ਪਾਸੇ ਰੱਖਣ ਲਈ ਆਖਿਆ ?

ਉਹਨਾਂ ਨੇ ਸਾਰੀ ਬੁਰਾਈ, ਈਰਖਾ,ਦੁਸ਼ਟਤਾ ਅਤੇ ਬਦਨਾਮੀ ਨੂੰ ਦੂਰ ਰੱਖਣ ਲਈ ਆਖਿਆ [2:1]

ਪਰਦੇਸੀਆਂ ਨੂੰ ਵਧਣ ਲਈ ਖ਼ਾਲਸ ਆਤਮਿਕ ਦੁੱਧ ਦੀ ਕਿਉਂ ਜਰੂਰਤ ਹੈ ?

ਉਹਨਾਂ ਨੂੰ ਵਧਣ ਲਈ ਖ਼ਾਲਸ ਆਤਮਿਕ ਦੁੱਧ ਦੀ ਜਰੂਰਤ ਹੈ ਤਾਂ ਜੋ ਉਹ ਮੁਕਤੀ ਵਿੱਚ ਵਧਦੇ ਜਾਣ[2:2 ]

1 Peter 2:4

ਕੌਣ ਜਿਉਂਦਾ ਪੱਥਰ,ਕੌਣ ਲੋਕਾਂ ਦੁਆਰਾਂ ਰੱਦ ਕੀਤਾ ਗਿਆ ਅਤੇ ਪਰਮੇਸ਼ੁਰ ਦੁਆਰਾ ਚੁਣਿਆ ਗਿਆ ?

ਯਿਸੂ ਮਸੀਹ ਜਿਉਂਦਾ ਪੱਥਰ ਹੈ [2:4-5]

ਚੁਣੇ ਹੋਇਆਂ ਪਰਦੇਸੀ ਜਿਉਂਦੇ ਪੱਥਰ ਵਰਗੇ ਕਿਵੇਂ ਹਨ ?

ਉਹ ਜਿਉਂਦੇ ਪੱਥਰ ਵਰਗੇ ਆਤਮਕ ਘਰ ਹਨ , ਇੱਕ ਪਵਿੱਤਰ ਜਾਜਕ ਜਿਹਨਾਂ ਨੂੰ ਸਰਮਿੰਦਾ ਹੋਣ ਦੀ ਲੋੜ ਨਹੀ ਉਹਨਾਂ ਕੋਲ ਆਦਰ ਹੈ

1 Peter 2:6

None

1 Peter 2:7

ਬਚਨ ਦੀ ਉੰਲਘਣਾ ਕਰਕੇ ਮਿਸਤਰੀਆਂ ਨੇ ਠੋਕਰ ਕਿਉਂ ਖਾਦੀ ?

ਮਿਸਤਰੀਆਂ ਨੇ ਠੋਕਰ ਖਾਦੀ ਕਿਉਂਕਿ ਉਹ ਇਸ ਲਈ ਠਹਿਰਾਏ ਹੋਏ ਸੀ [2:7-8]

1 Peter 2:9

ਪਰਦੇਸੀ ਇੱਕ ਚੁਣਿਆ ਹੋਇਆ ਵੰਸ,ਸ਼ਾਹੀ ਜਾਜਕਾ ਦੀ ਮੰਡਲੀ ,ਇੱਕ ਪਵਿੱਤਰ ਕੋਮ ਅਤੇ ਪਰਮੇਸ਼ੁਰ ਦੇ ਲੋਕ ਕਿਉਂ ਸਨ ?

ਉਹ ਚੁਣੇ ਹੋਏ ਸਨ ਤਾਂ ਜੋ ਉਹ ਪਰਮੇਸ਼ੁਰ ਦੇ ਮਹਾਨ ਕੰਮਾਂ ਦੀ ਘੋਸ਼ਣਾ ਕਰਨ [2:9-10]

1 Peter 2:11

ਪਤਰਸ ਕਿਉਂ ਆਖਦਾ ਹੈ ਕਿ ਪਿਆਰਿਓ ਪਾਪਮਈ ਇਛਾਵਾਂ ਤੋਂ ਦੁਰ ਰਹੋ ?

ਉਹ ਇਸਲਈ ਪਰੇ ਰਹਿਣ ਨੂੰ ਆਖਦਾ ਹੈ ਤਾਂ ਜੋ ਤੁਹਾਨੂੰ ਬੁਰਾ ਮੰਨ ਕੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਭਲੇ ਕੰਮਾਂ ਨੂੰ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨ [2 :11-12]

1 Peter 2:13

ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਹਰੇਕ ਮਨੁੱਖੀ ਅਧਿਕਾਰ ਦੀ ਪਾਲਣਾ ਕਿਉਂ ਕਰਨੀ ਸੀ ?

ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਹਰੇਕ ਮਨੁੱਖੀ ਅਧਿਕਾਰ ਦੀ ਪਾਲਣਾ ਕਰਨੀ ਸੀ ਕਿਉਂਕਿ ਪਰਮੇਸ਼ੁਰ ਉਹਨਾਂ ਨੂੰ ਇਸਤੇਮਾਲ ਕਰ ਕੇ ਮੂਰਖਾਂ ਅਤੇ ਬੇਤੁਕਾ ਬੋਲਣ ਵਾਲਿਆਂ ਨੂੰ ਚੁੱਪ ਕਰਵਾਉਣਾ ਚਾਹੁੰਦਾ ਸੀ [2:13-15]

ਆਪਣੀ ਅਜ਼ਾਦੀ ਨੂੰ ਬੁਰਾਈ ਲਈ ਪੜਦਾ ਬਣਾਉਣ ਦੀ ਬਜਾਏ ਚੁਣੇ ਹੋਏ ਅਤੇ ਪਰਦੇਸੀ ਕੀ ਕਰਨ ?

ਉਹ ਆਪਣੀ ਅਜ਼ਾਦੀ ਨੂੰ ਪਰਮੇਸ਼ੁਰ ਦਾ ਦਾਸ ਬਣਨ ਲਈ ਪ੍ਰਯੋਗ ਕਰਨ [2:16]

1 Peter 2:18

ਨੌਕਰਾਂ ਨੂੰ ਕਿਉਂ ਆਪਣੇ ਮਾਲਕਾਂ ਦੇ ਅਧੀਨ ਹੋਣਾ ਚਾਹੀਦਾ ਹੈ, ਬੁਰਿਆਂ ਦੇ ਵੀ ?

ਨੌਕਰਾਂ ਨੂੰ ਆਪਣੇ ਬੁਰੇ ਮਾਲਕਾਂ ਦੇ ਵੀ ਅਧੀਨ ਹੋਣਾ ਚਾਹੀਦਾ ਹੈ ਕਿਉਂਕਿ ਭਲਿਆਈ ਕਰਦੇ ਹੋਏ ਦੁੱਖਾਂ ਨੂੰ ਸਹਿਣਾ, ਉਹਨਾਂ ਲਈ ਇੱਕ ਸਜ਼ਾ, ਪਰ ਪਰਮੇਸ਼ੁਰ ਲਈ ਜੋਗ ਵਡਿਆਈ ਹੈ [2:18-20]

1 Peter 2:21

ਨੋਕਰਾਂ ਨੂੰ ਕਿਉਂ ਦੁੱਖ ਉਠਾਉਣ ਲਈ ਬੁਲਾਇਆ ਗਿਆ ਹੈ ?

ਕਿਉਂ ਜੋ ਮਸੀਹ ਨੇ ਉਹਨਾਂ ਲਈ ਦੁੱਖ ਉਠਾਇਆ , ਅਤੇ ਉਹਨਾਂ ਲਈ ਇਕ ਨਮੂਨਾ ਛੱਡ ਗਿਆ , ਆਪਣੇ ਆਪ ਨੂੰ ਉਸਦੇ ਹੱਥੀਂ ਦੇ ਦਿੱਤਾ ਜੋ ਸਚਿਆਈ ਨਾਲ ਨਿਆਂ ਕਰਦਾ ਹੈ [2:18-20]

1 Peter 2:24

ਮਸੀਹ ਨੇ ਕਿਉਂ ਪਤਰਸ, ਪ੍ਰਦੇਸੀਆਂ, ਚੁਣੇ ਹੋਇਆਂ ਅਤੇ ਨੋਕਰਾਂ ਦੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ?

ਉਸ ਨੇ ਉਹਨਾਂ ਦੇ ਪਾਪਾਂ ਨੂੰ ਚੁਕ ਲਿਆ ਤਾਂ ਜੋ ਉਹ ਮੁੜ ਪਾਪ ਵਿੱਚ ਨਹੀ ਸਗੋਂ ਧਾਰਮਿਕਤਾ ਲਈ ਜੀਵਨ ਬਤੀਤ ਕਰਨ , ਕਿਉਂਕਿ ਉਹਨਾਂ ਉਸਦੇ ਕੋੜੇ ਖਾਣ ਨਾਲ ਚੰਗਾਈ ਪਾਈ ਹੈ [2:24]

ਗੁਆਚੀ ਭੇਡ ਵਾਂਗੂੰ ਇਧਰ ਉਧਰ ਭਟਕਣ ਤੋਂ ਬਾਅਦ, ਉਹ ਵਾਪਿਸ ਕਿਹਦੇ ਵੱਲ ਮੁੜੇ ?

ਉਹ ਆਪਣੀਆਂ ਜਾਨਾਂ ਦੇ ਅਯਾਲੀ ਅਤੇ ਨਿਗਾਹਬਾਨ ਵੱਲ ਮੁੜੇ [2:25]

1 Peter 3

1 Peter 3:1

ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਕਿਉਂ ਹੋਣਾ ਚਾਹੀਦਾ ਹੈ ?

ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਰਹਿਣਾ ਚਾਹੀਦਾ ਹੈ ਤਾਂ ਹੋ ਉਹਨਾਂ ਦੇ ਪਤੀ ਬਿਨ੍ਹਾਂ ਕਿਸੇ ਬਚਨ ਤੋਂ ਬਚਾਏ ਜਾਣ [3:1]

1 Peter 3:3

ਪਤਨੀਆਂ ਆਪਣੇ ਪਤੀਆਂ ਨੂੰ ਕਿਵੇਂ ਜਿੱਤ ਸਕਦੀਆਂ ਹਨ ?

ਪਤਨੀਆਂ ਆਪਣੀ ਮਨ ਦੀ ਅੰਦਰਲੀ ਇਨਸਾਨੀਅਤ ਨਾਲ ਉਹਨਾਂ ਨੂੰ ਜਿੱਤ ਸਕਦੀਆਂ ਹਨ ਨਾ ਕਿ ਬਾਹਰਲੇ ਸਿੰਗਾਰ ਨਾਲ [3:3-4]

1 Peter 3:5

ਪਤਰਸ ਨੇ ਕਿਸ ਪਵਿੱਤਰ ਤੀਵੀਂ ਦੀ ਉਦਾਹਰਨ ਦਿਤੀ ਜਿਸਨੇ ਪਰਮੇਸ਼ੁਰ ਤੇ ਭਰੋਸਾ ਰੱਖ ਕੇ ਆਪਣੇ ਪਤੀ ਦੇ ਅਧੀਨ ਰਹੀ ?

ਪਤਰਸ ਨੇ ਸਾਰਾਹ ਨੂੰ ਇਕ ਉਦਾਹਰਨ ਦੇ ਤੋਰ ਤੇ ਲਿਆ [3:5-6]

1 Peter 3:7

ਪਤੀਆਂ ਨੂੰ ਆਪਣੀਆਂ ਪਤਨੀਆਂ ਦੇ ਨਾਲ ਸਮਝ ਦੇ ਅਨੁਸਾਰ ਕਿਉਂ ਰਹਿਣਾ ਚਾਹੀਦਾ ਹੈ ?

ਪਤੀਆਂ ਨੂੰ ਆਪਣੀਆਂ ਪਤਨੀਆਂ ਦੇ ਨਾਲ ਸਮਝ ਦੇ ਅਨੁਸਾਰ ਰਹਿਣ ਤਾਂ ਜੋ ਉਹਨਾਂ ਦੀਆਂ ਪ੍ਰਾਰਥਨਾਵਾਂ ਵਿੱਚ ਰੁਕਾਵਟ ਨਾ ਹੋਵੇ [3:7]

1 Peter 3:8

ਪਤਰਸ ਨੇ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਲਗਾਤਾਰ ਅਸੀਸ ਦੇਣ ਦੀ ਹਦਾਇਤ ਕਿਉਂ ਦਿੱਤੀ ?

ਕਿਉਂਕਿ ਉਹ ਇਹ ਹੀ ਕਰਨ ਲਈ ਬੁਲਾਏ ਗਏ ਹਨ, ਕਿ ਉਹ ਅਸੀਸ ਦੇ ਵਾਰਿਸ ਹੋਣ [3:8-9]

1 Peter 3:10

ਉਹ ਇੱਕ ਜਿਹੜਾ ਆਪਣੀ ਜਿੰਦਗੀ ਨੂੰ ਪਿਆਰ ਕਰਦਾ ਹੈ ਕਿਉਂ ਆਪਣੀ ਜੀਭ ਨੂੰ ਬੁਰਾ ਕਰਨ ਤੋਂ ਰੋਕੇ ਅਤੇ ਬੁਰਾਈ ਨੂੰ ਛੱਡ ਕੇ ਜੋ ਚੰਗਾ ਉਹ ਕਰੇ ?

ਕਿਉਂਕਿ ਪ੍ਰਭੂ ਦੀਆਂ ਅੱਖਾਂ ਧਰਮੀਆਂ ਤੇ ਲੱਗੀਆਂ ਰਹਿੰਦੀਆਂ ਹਨ [3:10-12]

ਜਿਹੜੇ ਬੁਰਾਈ ਕਰਦੇ ਹਨ ਅਤੇ ਮੁਸਕਲ ਵਿੱਚ ਹਨ ਉਹਨਾਂ ਦੀ ਬਜਾਏ ਚੁਣੇ ਹੋਏ ਅਤੇ ਪਰਦੇਸੀ ਕੀ ਕਰਨ ?

ਉਹ ਪ੍ਰਭੂ ਮਸੀਹ ਨੂੰ ਆਪਣਿਆਂ ਦਿਲਾਂ ਵਿੱਚ ਵਡਮੁੱਲਾ ਸਮਝ ਕੇ ਰੱਖਣ [3:12-15]

1 Peter 3:13

ਉਹ ਕਿਹੜੇ ਹਨ ਜਿਹੜੇ ਧੰਨ ਹਨ ?

ਜਿਹੜੇ ਧਰਮ ਦੇ ਕਾਰਨ ਦੁੱਖ ਉਠਾਉਂਦੇ ਹਨ, ਉਹ ਧੰਨ ਹਨ [3:14]

1 Peter 3:15

ਚੁਣੇ ਹੋਇਆਂ ਪਰਦੇਸੀ ਹਮੇਸ਼ਾ ਕਿਵੇ ਉੱਤਰ ਦੇਣ ਜੇ ਕੋਈ ਉਹਨਾਂ ਨੂੰ ਪਰਮੇਸ਼ੁਰ ਦੇ ਭਰੋਸੇ ਬਾਰੇ ਪੁੱਛੇ ?

ਉਹ ਹਮੇਸ਼ਾ ਨਰਮਾਈ ਅਤੇ ਆਦਰ ਨਾਲ ਉੱਤਰ ਦੇਣ [3:15-16]

1 Peter 3:18

ਮਸੀਹ ਨੇ ਇੱਕ ਵਾਰੀ ਦੁੱਖ ਕਿਉਂ ਝੱਲਿਆ ?

ਮਸੀਹ ਨੇ ਇੱਕ ਵਾਰੀ ਦੁੱਖ ਝੱਲਿਆ ਤਾਂ ਜੋ ਉਹ ਪਤਰਸ ਅਤੇ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਪਰਮੇਸ਼ੁਰ ਦੇ ਲੋਕ ਲੈ ਕੇ ਜਾਵੇ [3:18]

ਉਹ ਆਤਮਾਵਾਂ ਜਿਹਨਾਂ ਨੂੰ ਮਸੀਹ ਨੇ ਆਤਮਾ ਵਿੱਚ ਪਰਚਾਰ ਕੀਤਾ ਹੁਣ ਕੈਦ ਵਿੱਚ ਕਿਉਂ ਹਨ ?

ਉਹ ਆਤਮਾਵਾਂ ਜਿਹੜੀਆਂ ਹੁਣ ਕੈਦ ਵਿੱਚ ਹਨ ਉਹਨਾਂ ਨੇ ਉਸ ਸਮੇਂ ਅਣਆਗਿਆਕਾਰੀ ਕੀਤੀ ਜਦੋਂ ਪਰਮੇਸ਼ੁਰ ਨੂਹ ਦੇ ਦਿਨਾਂ ਵਿੱਚ ਉਡੀਕ ਕਰਦਾ ਸੀ [3:19-20]

ਪਰਮੇਸ਼ੁਰ ਨੇ ਕੁਝ ਲੋਕਾਂ ਨੂੰ ਬਚਾ ਕੇ ਪਾਣੀ ਨਾਲ ਕੀ ਦਰਸਾਇਆ ?

ਇਹ ਬਪਤਿਸਮੇ ਦਾ ਨਮੂਨਾ ਹੈ ਜਿਹੜਾ ਯਿਸੂ ਮਸੀਹ ਦੇ ਦੁਆਰਾ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਬਚਾਉਂਦਾ ਹੈ [3:20-21]

1 Peter 3:21

ਪਰਮੇਸ਼ੁਰ ਨੇ ਕੁਝ ਲੋਕਾਂ ਨੂੰ ਬਚਾ ਕੇ ਪਾਣੀ ਨਾਲ ਕੀ ਦਰਸਾਇਆ ?

ਇਹ ਬਪਤਿਸਮੇ ਦਾ ਨਮੂਨਾ ਹੈ ਜਿਹੜਾ ਯਿਸੂ ਮਸੀਹ ਦੇ ਦੁਆਰਾ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਬਚਾਉਂਦਾ ਹੈ [3:20-21]

ਯਿਸੂ ਦੇ ਪਰਮੇਸ਼ੁਰ ਦੇ ਸੱਜੇ ਹੱਥ ਬੈਠੇ ਹੋਣ ਕਾਰਨ ਦੂਤਾਂ ਦੇ ਅਧਿਕਾਰ ਅਤੇ ਸਕਤੀ ਨੂੰ ਕੀ ਕਰਨਾ ਪਵੇਗਾ ?

ਉਹਨਾਂ ਨੂੰ ਉਸਦੇ ਅਧੀਨ ਹੋਣਾ ਚਾਹੀਦਾ ਹੈ [3:22]

1 Peter 4

1 Peter 4:1

ਪਤਰਸ ਨੇ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਆਪਣੇ ਨਾਲ ਕਿਹੜੇ ਹਥਿਆਰ ਲੈਣ ਦੀ ਆਗਿਆ ਦਿੱਤੀ ?

ਉਸ ਨੇ ਉਹਨਾਂ ਨੂੰ ਆਗਿਆ ਦਿੱਤੀ ਮਸੀਹ ਦੀ ਤਰ੍ਹਾਂ ਦੇ ਹਥਿਆਰ ਲੈ ਲਉ ਜਦੋਂ ਉਸ ਨੇ ਸਰੀਰ ਵਿੱਚ ਦੁੱਖ ਝੱਲਿਆ [4:1]

1 Peter 4:3

ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਪਰਾਈਆਂ ਕੌਮਾਂ ਕਿਉਂ ਬੁਰਾ ਬੋਲਦੀਆਂ ਹਨ ?

ਉਹ ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਬੁਰਾ ਬੋਲਦੇ ਹਨ ਕਿਉਂਕਿ ਉਹ ਲੁਚਪੁਣਾ,ਕਾਮਨਾ,ਸ਼ਰਾਬ ਪੀਣ, ਜੰਗਲੀ ਕੰਮਾਂ ਵਿੱਚ ਹਿੱਸਾ ਅਤੇ ਪਰਾਈਆਂ ਕੋਮਾਂ ਵਾਂਗੂੰ ਮੂਰਤੀਆਂ ਦੀ ਪੂਜਾਂ ਨਹੀ ਕਰਦੇ [4:3-4]

ਪਰਮੇਸ਼ੁਰ ਦਾ ਨਿਆਂ ਕਰਨ ਨੂੰ ਕੌਣ ਤਿਆਰ ਹੈ ?

ਪਰਮੇਸ਼ੁਰ ਮਰਿਆਂ ਅਤੇ ਜਿਉਂਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ [4:5]

1 Peter 4:7

ਕਿਉਂ ਚੁਣੇ ਹੋਇਆਂ ਪਰਦੇਸੀ ਸ਼ਾਂਤ ਮਨ ਰਹਿਣ ਅਤੇ ਇੱਕ ਦੂਸਰੇ ਨਾਲ ਗਹਿਰਾਈ ਤੋਂ ਪਿਆਰ ਰੱਖਣ ?

ਉਹ ਇਹਨਾਂ ਕੰਮਾਂ ਨੂੰ ਕਰਨ ਕਿਉਂਕਿ ਅਤੇ ਉਹਨਾਂ ਦੀਆਂ ਪ੍ਰਾਰਥਨਾਵਾਂ ਦੇ ਕਾਰਨ ਸਾਰੀਆਂ ਵਸਤਾਂ ਦਾ ਅੰਤ ਨੇੜੇ ਆ ਗਿਆ ਹੈ [4:7]

1 Peter 4:10

ਕਿਉਂ ਚੁਣੇ ਹੋਇਆਂ ਅਤੇ ਪਰਦੇਸੀਆਂ ਵਿਚੋ ਹਰ ਇੱਕ ਆਪਣੀ ਦਾਤ ਨੂੰ ਹੋਰਨਾਂ ਦੀ ਸੇਵਾ ਲਈ ਇਸਤੇਮਾਲ ਕਰੇ ?

ਉਹ ਆਪਣੀਆਂ ਦਾਤਾ ਦਾ ਇਸਤੇਮਾਲ ਕਰਨ ਤਾਂ ਜੋ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਨੂੰ ਮਹਿਮਾ ਮਿਲੇ [4:10-11]

1 Peter 4:12

ਚੁਣੇ ਹੋਇਆਂ ਪਰਦੇਸੀ ਕਿਉਂ ਆਨੰਦ ਕਰਦੇ ਹਨ ਜੇ ਉਹ ਮਸੀਹ ਦੇ ਦੁੱਖਾਂ ਨੂੰ ਸਹਿੰਦੇ ਅਤੇ ਮਸੀਹ ਦੇ ਨਾਮ ਕਾਰਨ ਸ਼ਰਮਿੰਦੇ ਹੁੰਦੇ ਹਨ ?

ਕਿਉਂਕਿ ਉਹ ਧੰਨ ਹਨ ਜੇ ਉਸ ਸ਼ਰਮਿੰਦੇ ਹੁੰਦੇ ਹਨ [4:12-14]

1 Peter 4:15

ਕਿਉਂ ਚੁਣੇ ਹੋਇਆਂ ਪਰਦੇਸੀ, ਕਾਤਲ, ਚੋਰ, ਬੁਰਾਂ ਕਰਨ ਵਾਲੇ ਤੇ ਦਖਲੰਦਾਜ਼ੀ ਕਰਨ ਵਾਲੇ ਨਹੀ ਹਨ ?

ਕਿਉਂਕਿ ਇਹ ਸਮਾਂ ਪਰਮੇਸ਼ੁਰ ਦੇ ਘਰਾਣੇ ਦੇ ਨਿਆਂ ਦੀ ਸ਼ੁਰੂਆਤ ਹੈ [4:15-17]

1 Peter 4:17

ਕਿਉਂ ਕੁਧਰਮੀ ਅਤੇ ਪਾਪੀ ਮਨੁੱਖ ਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਦੀ ਪਾਲਣਾ ਕਰਨੀ ਚਾਹੀਦੀ ਹੈ ?

ਕਿਉਂਕਿ ਧਰਮੀ ਮਨੁੱਖ ਵੀ ਮੁਸਕਲ ਨਾਲ ਬਚਿਆ ਹੈ [4:17-18]

ਉਹ ਜਿਹੜੇ ਪਰਮੇਸ਼ੁਰ ਦੀ ਆਗਿਆ ਅਨੁਸਾਰ ਚੱਲਦੇ ਹਨ ਕਿਉਂ ਦੁੱਖ ਝੱਲਦੇ ਹਨ ?

ਉਹ ਆਪਣੀਆਂ ਜਾਨਾਂ ਨੂੰ ਵਫ਼ਾਦਾਰ ਸਿਰਜਣਹਾਰ ਨੂੰ ਸੌਪ ਦਿੰਦੇ ਹਨ [4:19]

1 Peter 5

1 Peter 5:1

ਪਤਰਸ ਕੌਣ ਹੈ ?

ਪਤਰਸ ਇੱਕ ਬਜ਼ੁਰਗ,ਮਸੀਹ ਦੇ ਦੁੱਖਾਂ ਦਾ ਇੱਕ ਗਵਾਹ,ਅਤੇ ਆਉਣ ਵਾਲੀ ਮਹਿਮਾ ਦਾ ਸਾਂਝੀ ਹੈ [5:1]

ਪਤਰਸ ਆਪਣੇ ਨਾਲ ਦੇ ਬਜ਼ੁਰਗਾਂ ਨੂੰ ਕੀ ਕਰਨ ਦੀ ਤਾਗੀਦ ਦਿੰਦਾ ਹੈ ?

ਉਹ ਉਹਨਾਂ ਨੂੰ ਤਾਗੀਦ ਦਿੰਦਾ ਹੈ ਕਿ ਉਸ ਦੇ ਬਾਅਦ ਪਰਮੇਸ਼ੁਰ ਦੇ ਇੱਜੜ ਨੂੰ ਸਿਖਾਉਣ ਅਤੇ ਉਹਨਾਂ ਦੀ ਰਾਖੀ ਰੱਖਣ [5:1-2]

1 Peter 5:5

ਜਵਾਨ ਆਦਮੀ ਕਿਹਨਾਂ ਦੇ ਅਧੀਨ ਰਹਿਣ ?

ਉਹ ਆਪਣੇ ਬਜ਼ੁਰਗਾਂ ਦੇ ਅਧੀਨ ਰਹਿਣ [5:5]

ਚੁਣੇ ਹੋਇਆਂ ਪਰਦੇਸੀ ਆਪਣੇ ਆਪ ਨੂੰ ਨਮਰਤਾਂ ਨਾਲ ਇੱਕ ਦੂਸਰੇ ਦੀ ਸੇਵਾ ਕਿਉਂ ਕਰਨ ?

ਕਿਉਂਕਿ ਪਰਮੇਸ਼ੁਰ ਨੇ ਉਹਨਾਂ ਨੂੰ ਨਰਮਾਈ ਲਈ ਕਿਰਪਾ ਦਿੱਤੀ ਹੈ ਅਤੇ ਪਰਮੇਸ਼ੁਰ ਉਹਨਾਂ ਨੂੰ ਥੋੜੇ ਸਮੇਂ ਵਿੱਚ ਹੀ ਵਧਾਵੇਗਾ [5:5-7]

1 Peter 5:8

ਸ਼ੈਤਾਨ ਕਿਸ ਦੀ ਤਰ੍ਹਾਂ ਹੈ ?

ਉਹ ਇੱਕ ਬੁਕਦੇ ਹੋਏ ਸ਼ੇਰ ਜਿਹਾ ਹੈ, ਦੇਖਦਾ ਹੈ ਕਿਸ ਨੂੰ ਫਾੜਾ |

ਚੁਣੇ ਹੋਇਆਂ ਅਤੇ ਪਰਦੇਸੀਆਂ ਨੂੰ ਕੀ ਕਰਨ ਦੀ ਹਦਾਇਤ ਹੈ ?

ਉਹਨਾਂ ਨੂੰ ਹਦਾਇਤ ਹੈ ਕਿ ਉਹ ਆਪਣੀ ਚਿੰਤਾ ਪਰਮੇਸ਼ੁਰ ਤੇ ਸੁੱਟ ਦੇਣ, ਸੁਚੇਤ ਰਹਿਣ, ਜਾਗਦੇ ਰਹੋ,ਵਿਸ਼ਵਾਸ ਵਿੱਚ ਤਕੜੇ ਰਹੋ ਅਤੇ ਸ਼ੈਤਾਨ ਦਾ ਸਾਹਮਣਾ ਕਰਨ [5:7-9]

1 Peter 5:10

ਚੁਣੇ ਹੋਇਆਂ ਅਤੇ ਪ੍ਰਦੇਸੀਆਂ ਨਾਲ ਕੀ ਹੋਵੇਗਾ ਜੇ ਉਹਨਾਂ ਥੋੜੀ ਦੇਰ ਲਈ ਦੂਸਰੇ ਭਰਾਵਾਂ ਦੀ ਤਰ੍ਹਾਂ ਦੁੱਖ ਸਹਿ ਲਿਆ ?

ਪਰਮੇਸ਼ੁਰ ਉਹਨਾਂ ਨੂੰ ਕਾਮਿਲ ,ਕਾਇਮ ਅਤੇ ਤਕੜਿਆਂ ਕਰੇਗਾ [5:9-10 ]