ਪੰਜਾਬੀ, پنجابی‎: translationQuestions Print

Updated ? hours ago # views See on WACS

2 Corinthians 1

2 Corinthians 1:1

ਇਹ ਪੱਤ੍ਰੀ ਕਿਸ ਨੇ ਲਿਖੀ?

ਉ: ਪੌਲੁਸ ਅਤੇ ਤਿਮੋਥਿਉਸ ਨੇ ਇਹ ਪੱਤ੍ਰੀ ਲਿਖੀ [1:1]

ਪੱਤ੍ਰੀ ਕਿਸ ਨੂੰ ਲਿਖੀ ਗਈ ਸੀ?

ਉ: ਇਹ ਪੱਤ੍ਰੀ ਕੁਰਿੰਥਸ ਵਿੱਚ ਪਰਮੇਸ਼ੁਰ ਦੀ ਕਲੀਸਿਯਾ ਨੂੰ ਅਤੇ ਉਹਨਾਂ ਸਾਰੇ ਸੰਤਾਂ ਨੂੰ ਜੋ ਅਖਾਯਾ ਦੇ ਸਾਰੇ ਇਲਾਕੇ ਵਿੱਚ ਸਨ [1:1]

2 Corinthians 1:3

ਪੌਲੁਸ ਪਰਮੇਸ਼ੁਰ ਦਾ ਵਰਣਨ ਕਿਵੇਂ ਕਰਦਾ ਹੈ?

ਉ: ਪੌਲੁਸ ਪਰਮੇਸ਼ੁਰ ਦਾ ਵਰਣਨ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ, ਦਿਆਲਗੀਆਂ ਦੇ ਪਿਤਾ ਅਤੇ ਸਰਬ ਦਿਲਾਸੇ ਦੇ ਪਿਤਾ ਦੇ ਰੂਪ ਵਿੱਚ ਕਰਦਾ ਹੈ [1:3]]

ਪਰਮੇਸ਼ੁਰ ਸਾਨੂੰ ਸਾਡੇ ਦੁੱਖ ਵਿੱਚ ਦਿਲਾਸਾ ਕਿਉਂ ਦਿੰਦਾ ਹੈ ?

ਉ: ਉਹ ਸਾਨੂੰ ਦਿਲਾਸਾ ਦਿੰਦਾ ਹੈ ਤਾਂ ਕਿ ਅਸੀਂ ਉਸ ਦਿਲਾਸੇ ਨਾਲ ਜਿਹੜਾ ਪਰਮੇਸ਼ੁਰ ਤੋਂ ਪਾਇਆ ਹੈ, ਉਹਨਾਂ ਨੂੰ ਦਿਲਾਸਾ ਦੇਣ ਜੋਗ ਹੋਈਏ ਜਿਹੜੇ ਦੁੱਖ ਦੇ ਵਿੱਚ ਹਨ [1:4]

2 Corinthians 1:5

None

2 Corinthians 1:8

ਪੌਲੁਸ ਅਤੇ ਉਸ ਦੇ ਸਾਥੀਆਂ ਤੇ ਅਸਿਯਾ ਵਿੱਚ ਕੀ ਬਿਪਤਾ ਆਈ ?

ਉ: ਉਹ ਆਪਣੇ ਸਹਿਣ ਤੋਂ ਬਾਹਰ ਪੂਰੀ ਤਰ੍ਹਾਂ ਨਾਲ ਦੱਬੇ ਗਏ | ਅਤੇ ਉਹਨਾਂ ਨੇ ਮੌਤ ਦਾ ਹੁਕਮ ਪਾਇਆ [1:8-9]

ਪੌਲੁਸ ਅਤੇ ਉਸ ਦੇ ਸਾਥੀਆਂ ਉੱਤੇ ਮੌਤ ਦਾ ਹੁਕਮ ਕਿਸ ਦਾ ਕਾਰਨ ਹੋਇਆ ?

ਉ: ਮੌਤ ਦਾ ਹੁਕਮ ਉਹਨਾਂ ਲਈ ਆਪਣੇ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੇ ਉੱਤੇ ਭਰੋਸਾ ਰੱਖਣ ਦਾ ਕਾਰਨ ਬਣਿਆ [1:9]

2 Corinthians 1:11

ਪੌਲੁਸ ਕਿਵੇਂ ਕਹਿੰਦਾ ਹੈ ਕਿ ਕੁਰਿੰਥੀਆਂ ਦੀ ਕਲੀਸਿਯਾ ਉਹਨਾਂ ਦੀ ਸਹਾਇਤਾ ਕਰ ਸਕਦੀ ਹੈ ?

ਉ: ਪੌਲੁਸ ਕਹਿੰਦਾ ਹੈ ਕੁਰਿੰਥਿਆ ਦੀ ਕਲੀਸਿਯਾ ਉਹਨਾਂ ਦੀ ਸਹਾਇਤਾ ਆਪਣੀਆਂ ਪ੍ਰਾਰਥਨਾਂ ਨਾਲ ਕਰ ਸਕਦੀ ਹੈ [1:11]

2 Corinthians 1:12

ਪੌਲੁਸ ਦੇ ਕਹਿਣ ਅਨੁਸਾਰ ਉਹ ਅਤੇ ਉਸ ਦੇ ਸਾਥੀ ਕਿਸ ਚੀਜ਼ ਤੇ ਅਭਿਮਾਨ ਕਰਦੇ ਹਨ ?

ਉ: ਉਹ ਇਸ ਤੇ ਅਭਿਮਾਨ ਕਰਦੇ ਸਨ ਕਿ ਉਹਨਾਂ ਦਾ ਵਿਵੇਕ ਗਵਾਹੀ ਦਿੰਦਾ ਹੈ ਕਿ ਉਹਨਾਂ ਦਾ ਚਲਣ ਸੰਸਾਰ ਵਿੱਚ - ਖਾਸ ਕਰਕੇ ਕੁਰਿੰਥੀਆਂ ਦੀ ਕਲੀਸਿਯਾ ਵਿੱਚ ਸਰੀਰਕ ਗਿਆਨ ਤੋਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਤੋਂ ਪਵਿੱਤਰਤਾਈ ਅਤੇ ਨਿਸ਼ਕਪਟਤਾ ਨਾਲ ਜੋ ਪਰਮੇਸ਼ੁਰ ਦੇ ਜੋਗ ਹੈ ਰਿਹਾ [1:12]

ਪੌਲੁਸ ਨੂੰ ਕੀ ਭਰੋਸਾ ਹੈ ਜੋ ਸਾਡੇ ਪ੍ਰਭੂ ਯਿਸੂ ਦੇ ਦਿਨ ਹੋਵੇਗਾ ?

ਉ: ਪੌਲੁਸ ਨੂੰ ਭਰੋਸਾ ਸੀ ਕਿ ਉਸ ਦਿਨ ਪੌਲੁਸ ਅਤੇ ਉਸ ਦੇ ਸਾਥੀ ਕੁਰਿੰਥੀਆਂ ਦੇ ਸੰਤਾਂ ਲਈ ਅਭਮਾਨ ਦਾ ਕਾਰਨ ਹੋਣਗੇ [1:14]

2 Corinthians 1:15

ਪੌਲੁਸ ਨੇ ਕੁਰਿੰਥੀਆਂ ਦੇ ਸੰਤਾਂ ਦੇ ਕੋਲ ਆਉਣ ਦੀ ਕਿੰਨੀ ਵਾਰ ਯੋਜਨਾ ਬਣਾਈ?

ਉ: ਉਸ ਨੇ ਉਹਨਾਂ ਕੋਲ ਆਉਣ ਦੀ ਦੋ ਵਾਰੀ ਯੋਜਨਾ ਬਣਾਈ [1:15]

2 Corinthians 1:17

None

2 Corinthians 1:19

None

2 Corinthians 1:21

ਕਿਹੜਾ ਇੱਕ ਕਾਰਨ ਹੈ ਜਿਸ ਦੇ ਕਰਕੇ ਮਸੀਹ ਨੇ ਸਾਡਿਆਂ ਮਨਾਂ ਵਿੱਚ ਪਵਿੱਤਰ ਆਤਮਾ ਦਿੱਤਾ ?

ਉ: ਉਸ ਨੇ ਪਵਿੱਤਰ ਸਾਨੂੰ ਉਸ ਦੀ ਸਾਈ ਵੱਜੋਂ ਦਿੱਤਾ ਹੈ ਜੋ ਉਹ ਸਾਨੂੰ ਬਾਅਦ ਵਿੱਚ ਦੇਵੇਗਾ [1:22]

2 Corinthians 1:23

ਪੌਲੁਸ ਕੁਰਿੰਥੁਸ ਨੂੰ ਕਿਉਂ ਨਹੀਂ ਆਇਆ ?

ਉ: ਉਹ ਕੁਰਿੰਥੁਸ ਨੂੰ ਨਹੀਂ ਆਇਆ ਤਾਂ ਕਿ ਉਹਨਾਂ ਨੂੰ ਬਚਾ ਸਕੇ [1:23]

ਪੌਲੁਸ ਦੇ ਕਹਿਣ ਅਨੁਸਾਰ ਉਹ ਅਤੇ ਤਿਮੋਥਿਉਸ ਕੁਰਿੰਥੀਆਂ ਦੀ ਕਲੀਸਿਯਾ ਦੇ ਨਾਲ ਕੀ ਕਰ ਰਹੇ ਸਨ ਅਤੇ ਕੀ ਨਹੀਂ ਕਰ ਰਹੇ ਸਨ ?

ਉ: ਪੌਲੁਸ ਕਹਿੰਦਾ ਹੈ ਕਿ ਉਹ ਉਹਨਾਂ ਦੇ ਵਿਸ਼ਵਾਸ ਤੇ ਹੁਕਮ ਨਹੀਂ ਚਲਾ ਰਹੇ ਸਨ, ਪਰ ਉਹ ਕੁਰਿੰਥੀਆਂ ਦੀ ਕਲੀਸਿਯਾ ਨਾਲ ਉਹਨਾਂ ਦੇ ਅਨੰਦ ਦੇ ਲਈ ਕੰਮ ਕਰ ਰਹੇ ਸਨ [1:24]

2 Corinthians 2

2 Corinthians 2:1

ਕੁਰਿੰਥੀਆਂ ਦੀ ਕਲੀਸਿਯਾ ਦੇ ਵਿੱਚ ਨਾ ਆਉਣ ਦੇ ਦੁਆਰਾ ਪੌਲੁਸ ਕਿਹੜੇ ਹਾਲਾਤਾਂ ਤੋਂ ਬਚ ਰਿਹਾ ਸੀ ?

ਉ: ਪੌਲੁਸ ਦੁੱਖ ਦੇ ਹਾਲਾਤਾਂ ਵਿੱਚ ਕੁਰਿੰਥੀਆਂ ਦੀ ਕਲੀਸਿਯਾ ਵਿੱਚ ਆਉਣ ਤੋਂ ਬਚ ਰਿਹਾ ਸੀ [2:1]

2 Corinthians 2:3

ਪੌਲੁਸ ਨੇ ਜਿਵੇਂ ਕੁਰਿੰਥੀਆਂ ਦੀ ਕਲੀਸਿਯਾ ਨੂੰ ਆਪਣੀ ਪਹਿਲੀ ਪੱਤ੍ਰੀ ਵਿੱਚ ਲਿਖਿਆ, ਉਸ ਤਰ੍ਹਾਂ ਹੁਣ ਕਿਉਂ ਲਿਖਿਆ ?

ਉ: ਪੌਲੁਸ ਨੇ ਇਸ ਤਰ੍ਹਾਂ ਇਸ ਲਈ ਲਿਖਿਆ ਤਾਂ ਕਿ ਜਦੋਂ ਉਹ ਆਵੇ ਤੋਂ ਉਹਨਾਂ ਵੱਲੋਂ ਦੁੱਖੀ ਨਾ ਹੋਵੇ ਜਿਹਨਾਂ ਵੱਲੋਂ ਉਸ ਨੂੰ ਅਨੰਦ ਹੋਣਾ ਚਾਹੀਦਾ ਸੀ [2:3]

ਜਦੋਂ ਪੌਲੁਸ ਨੇ ਕੁਰਿੰਥੀਆਂ ਨੂੰ ਪਹਿਲਾਂ ਲਿਖਿਆ, ਉਸ ਸਮੇਂ ਉਸ ਦੀ ਮਾਨਸਿਕ ਸਥਿਤੀ ਕੀ ਸੀ ?

ਉ: ਉਹ ਬਹੁਤ ਵੱਡੀ ਬਿਪਤਾ ਵਿੱਚ ਸੀ ਅਤੇ ਉਸ ਦਾ ਮਨ ਕਸ਼ਟ ਵਿੱਚ ਸੀ [2:4]

ਪੌਲੁਸ ਨੇ ਕੁਰਿੰਥੀਆਂ ਨੂੰ ਇਹ ਪੱਤ੍ਰੀ ਕਿਉਂ ਲਿਖੀ ?

ਉ: ਉਸਨੇ ਇਸ ਲਈ ਲਿਖਿਆ ਤਾਂ ਕਿ ਉਹ ਉਸ ਪ੍ਰੇਮ ਨੂੰ ਜਾਨਣ ਜਿਹੜਾ ਉਹ ਉਹਨਾਂ ਦੇ ਨਾਲ ਦਿਲ ਦੀ ਗਹਿਰਾਈ ਤੋਂ ਕਰਦਾ ਸੀ [2:4]

2 Corinthians 2:5

ਪੌਲੁਸ ਦੇ ਕਹਿਣ ਅਨੁਸਾਰ ਕੁਰਿੰਥੀਆਂ ਦੇ ਸੰਤਾਂ ਨੂੰ ਉਸ ਵਿਅਕਤੀ ਦੇ ਨਾਲ ਕੀ ਕਰਨਾ ਚਾਹੀਦਾ ਹੈ ਜਿਸ ਨੂੰ ਸਜ਼ਾ ਹੋਈ ਸੀ ?

ਉ: ਪੌਲੁਸ ਕਹਿੰਦਾ ਹੈ ਉਹਨਾਂ ਨੂੰ ਉਸ ਵਿਅਕਤੀ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਦਿਲਾਸਾ ਦੇਣਾ ਚਾਹੀਦਾ ਹੈ [2:6-7]

ਪੌਲੁਸ ਕਿਉਂ ਕਹਿੰਦਾ ਹੈ ਕੁਰਿੰਥੀਆਂ ਦੇ ਸੰਤਾਂ ਨੂੰ ਉਸ ਵਿਅਕਤੀ ਨੂੰ ਮਾਫ਼ ਕਰਨਾ ਚਾਹੀਦਾ ਹੈ ਅਤੇ ਦਿਲਾਸਾ ਦੇਣਾ ਚਾਹੀਦਾ ਹੈ, ਜਿਸ ਨੂੰ ਸਜ਼ਾ ਹੋਈ ਸੀ ?

ਉ: ਇਸ ਤਰ੍ਹਾਂ ਇਸ ਲਈ ਸੀ ਤਾਂ ਕਿ ਕਿਤੇ ਬਹੁਤਾ ਗਮ ਉਸ ਵਿਅਕਤੀ ਨੂੰ ਖਾ ਨਾ ਜਾਵੇ [2:7]

2 Corinthians 2:8

ਪੌਲੁਸ ਵੱਲੋਂ ਕੁਰਿੰਥੀਆਂ ਨੂੰ ਲਿਖਣ ਦਾ ਹੋਰ ਕਿਹੜਾ ਕਾਰਨ ਹੈ ?

ਉ: ਪੌਲੁਸ ਨੇ ਉਹਨਾਂ ਨੂੰ ਇਸ ਲਈ ਲਿਖਿਆ ਤਾਂ ਕਿ ਉਹਨਾਂ ਨੂੰ ਪਰਖ ਕੇ ਵੇਖੇ ਕਿ ਉਹ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹਨ ਜਾਂ ਨਹੀਂ [2:9]

2 Corinthians 2:10

ਕੁਰਿੰਥੀਆਂ ਦੀ ਕਲੀਸਿਯਾ ਲਈ ਇਹ ਜਾਨਣਾ ਕਿਉਂ ਜਰੂਰੀ ਸੀ ਕਿ ਜੋ ਕੁਝ ਉਹਨਾਂ ਨੇ ਮਾਫ਼ ਕੀਤਾ ਉਹ ਪੌਲੁਸ ਦੁਆਰਾ ਵੀ ਮਾਫ਼ ਕੀਤਾ ਗਿਆ ਹੈ ਅਤੇ ਮਸੀਹ ਦੀ ਹਜ਼ੂਰੀ ਵਿੱਚ ਵੀ?

ਉ: ਇਹ ਇਸ ਲਈ ਸੀ ਕਿ ਸ਼ੈਤਾਨ ਉਹਨਾਂ ਨਾਲ ਚਲਾਕੀ ਨਾ ਕਰ ਜਾਵੇ [2:11]

2 Corinthians 2:12

ਜਦੋਂ ਪੌਲੁਸ ਤ੍ਰੋਆਸ ਨੂੰ ਗਿਆ ਤਾਂ ਉਸ ਦੇ ਮਨ ਨੂੰ ਚੈਨ ਕਿਉਂ ਨਾ ਆਇਆ?

ਉ: ਉਸ ਦੇ ਮਨ ਨੂੰ ਚੈਨ ਇਸ ਲਈ ਨਹੀਂ ਆਇਆ ਕਿਉਂਕਿ ਉਸ ਨੇ ਤ੍ਰੋਆਸ ਵਿੱਚ ਆਪਣੇ ਭਰਾ ਤੀਤੁਸ ਨੂੰ ਨਹੀਂ ਦੇਖਿਆ [2:13]

2 Corinthians 2:14

ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਦੁਆਰਾ ਕੀ ਕੀਤਾ ?

ਉ: ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਦੁਆਰਾ ਮਸੀਹ ਦੇ ਗਿਆਨ ਦੀ ਸੁਗੰਧੀ ਹਰ ਥਾਂ ਖਿਲਾਰੀ [2:14-15]

2 Corinthians 2:16

ਪੌਲੁਸ ਦੇ ਕਹਿਣ ਅਨੁਸਾਰ ਉਹ ਅਤੇ ਉਸ ਦੇ ਸਾਥੀ ਕਿਵੇਂ ਉਹਨਾਂ ਬਹੁਤੇ ਲੋਕਾਂ ਦੇ ਨਾਲੋਂ ਅਲੱਗ ਸਨ ਜਿਹਨਾਂ ਨੇ ਆਪਣੇ ਲਾਭ ਦੇ ਲਈ ਪਰਮੇਸ਼ੁਰ ਦੇ ਵਚਨ ਨੂੰ ਵੇਚਿਆ ?

ਉ: ਪੌਲੁਸ ਅਤੇ ਉਸ ਦੇ ਸਾਥੀ ਇਸ ਤਰ੍ਹਾਂ ਅਲੱਗ ਸਨ ਕਿ ਉਹ ਉਹਨਾਂ ਦੀ ਤਰ੍ਹਾਂ ਬਚਨ ਵਿੱਚ ਮਿਲਾਵਟ ਨਹੀਂ ਕਰਦੇ ਸਨ ਪਰ ਨਿਸ਼ਕਪਟਤਾ ਦੇ ਨਾਲ ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਸਨ [2:17]

2 Corinthians 3

2 Corinthians 3:1

ਪੌਲੁਸ ਅਤੇ ਉਸ ਦੇ ਸਾਥੀਆਂ ਦੇ ਕੋਲ ਕਿਹੜਾ ਸਿਫਾਰਸ਼ ਦਾ ਪੱਤਰ ਹੈ ?

ਉ: ਕੁਰਿੰਥੀਆਂ ਦੇ ਸੰਤ ਉਹਨਾਂਦੀਦਾ ਸਿਫਾਰਸ਼ ਦਾ ਪੱਤਰ ਹਨ, ਜਿਹਨਾਂ ਨੂੰ ਸਾਰੇ ਲੋਕ ਜਾਣਦੇ ਅਤੇ ਪੜਦੇ ਹਨ [3:2]

2 Corinthians 3:4

ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਪਰਮੇਸ਼ੁਰ ਵਿੱਚ ਮਸੀਹ ਦੇ ਦੁਆਰਾ ਕੀ ਭਰੋਸਾ ਸੀ ?

ਉ: ਉਹਨਾਂ ਦਾ ਭਰੋਸਾ ਆਪਣੀ ਜੋਗਤਾ ਤੇ ਨਹੀਂ ਸਗੋਂ ਉਸ ਜੋਗਤਾ ਤੇ ਸੀ ਜਿਹੜੀ ਉਹਨਾਂ ਨੂੰ ਪਰਮੇਸ਼ੁਰ ਨੇ ਦਿੱਤੀ [3:4-5]

ਨਵੇਂ ਨੇਮ ਦਾ ਅਧਾਰ ਕੀ ਸੀ ਜਿਸ ਦਾ ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਸੇਵਕ ਹੋਣ ਦੇ ਜੋਗ ਬਣਾਇਆ ?

ਉ: ਨਵਾਂ ਨੇਮ ਆਤਮਾ ਤੇ ਅਧਾਰਿਤ ਸੀ ਜੋ ਜੀਵਨ ਦਿੰਦੀ ਹੈ , ਨਾ ਕਿ ਲਿਖਤ ਜੋ ਮਾਰ ਸੁੱਟਦੀ ਹੈ [3:6]

2 Corinthians 3:7

ਇਸਰਾਏਲ ਦੇ ਲੋਕ ਸਿੱਧਾ ਮੂਸਾ ਦੇ ਚਿਹਰੇ ਵੱਲ ਕਿਉਂ ਨਾ ਵੇਖ ਸਕੇ ?

ਉ: ਉਸ ਦੇ ਚਿਹਰੇ ਦੇ ਜਲਾਲ ਦੇ ਕਾਰਨ ਉਹ ਉਸ ਦੇ ਚਿਹਰੇ ਵੱਲ ਸਿੱਧਾ ਨਾ ਵੇਖ ਸਕੇ, ਜਲਾਲ ਜੋ ਅਲੋਪ ਹੋਣ ਵਾਲਾ ਸੀ [3:7]

2 Corinthians 3:9

ਕੀ ਜਿਆਦਾ ਜਲਾਲ ਨਾਲ ਹੋਵੇਗਾ ; ਮੌਤ ਅਤੇ ਦੋਸ਼ੀ ਠਹਿਰਾਉਣ ਦੀ ਸੇਵਕਾਈ ਜਿਹੜੀ ਜਾਂਦੀ ਰਹੇਗੀ ਜਾਂ ਆਤਮਾ ਅਤੇ ਧਰਮ ਦੀ ਸੇਵਕਾਈ ਜਿਹੜੀ ਸਥਿਰ ਹੈ ?

ਉ: ਆਤਮਾ ਦੀ ਸੇਵਕਾਈ ਜਿਆਦਾ ਜਲਾਲ ਦੇ ਨਾਲ ਹੋਵੇਗੀ | ਧਰਮ ਦੀ ਸੇਵਕਾਈ ਹੋਰ ਜਿਆਦਾ ਜਲਾਲ ਦੇ ਨਾਲ ਹੋਵੇਗੀ | ਜੋ ਸਥਿਰ ਹੈ ਉਹ ਜਿਆਦਾ ਜਲਾਲ ਦੇ ਨਾਲ ਹੋਵੇਗੀ [3:8-11]

2 Corinthians 3:12

None

2 Corinthians 3:14

ਅੱਜ ਤੱਕ ਜਦੋਂ ਮੂਸਾ ਦਾ ਗ੍ਰੰਥ ਪੜਿਆਂ ਜਾਂਦਾ ਹੈ ਤਾਂ ਇਸਰਾਏਲੀਆਂ ਦੀ ਕਿਹੜੀ ਸਮੱਸਿਆ ਬਣੀ ਰਹਿੰਦੀ ਹੈ ?

ਉ: ਉਹਨਾਂ ਦੀ ਸਮੱਸਿਆ ਹੈ ਕਿ ਉਹਨਾਂ ਦੇ ਮਨ ਖੁੱਲੇ ਨਹੀਂ ਹਨ ਅਤੇ ਪੜਦਾ ਉਹਨਾਂ ਦੇ ਦਿਲਾਂ ਉੱਤੇ ਪਿਆ ਰਹਿੰਦਾ ਹੈ [3:15]

ਇਸਰਾਏਲ ਦੇ ਮਨ ਕਿਵੇਂ ਖੋਲੇ ਜਾ ਸਕਦੇ ਹਨ ਅਤੇ ਕਿਵੇਂ ਉਹਨਾਂ ਦੇ ਮਨਾਂ ਤੋਂ ਪੜਦਾ ਹਟਾਇਆ ਜਾ ਸਕਦਾ ਹੈ ?

ਉ: ਕੇਵਲ ਜਦੋਂ ਇਸਰਾਏਲੀ ਪ੍ਰਭੂ ਮਸੀਹ ਦੀ ਵੱਲ ਮੁੜਨਗੇ ਤਾਂ ਉਹਨਾਂ ਦੇ ਮਨ ਖੋਲੇ ਜਾਣਗੇ ਅਤੇ ਉਹਨਾਂ ਦੇ ਦਿਲਾਂ ਤੋਂ ਪੜਦਾ ਹਟਾਇਆ ਜਾਵੇਗਾ [3:14, 16]

2 Corinthians 3:17

ਪ੍ਰਭੂ ਦੇ ਆਤਮਾ ਦੇ ਨਾਲ ਕੀ ਹਾਜ਼ਰ ਹੈ ?

ਉ: ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ [3:17]

ਜਿਹੜੇ ਪ੍ਰਭੂ ਦੇ ਜਲਾਲ ਨੂੰ ਵੇਖਦੇ ਹਨ ਉਹ ਕਿਸ ਵਿੱਚ ਬਦਲਦੇ ਜਾਂਦੇ ਹਨ ?

ਉ: ਉਹ ਉਸ ਜਲਾਲ ਦੇ ਵਿੱਚ ਬਦਲਦੇ ਜਾਂਦੇ ਹਨ ਜਿਵੇਂ ਜਲਾਲ ਤੋਂ ਜਲਾਲ ਤੱਕ [3:18]

2 Corinthians 4

2 Corinthians 4:1

ਪੌਲੁਸ ਅਤੇ ਉਸ ਦੇ ਸਾਥੀਆਂ ਨੇ ਹੌਂਸਲਾ ਕਿਉਂ ਨਹੀਂ ਹਾਰਿਆ ?

ਉ: ਉਹਨਾਂ ਉਸ ਸੇਵਕਾਈ ਦੇ ਕਾਰਨ ਹੌਂਸਲਾ ਨਹੀਂ ਹਾਰਿਆ ਜੋ ਉਹਨਾਂ ਨੇ ਪਾਈ ਹੈ ਅਤੇ ਇਸ ਕਾਰਨ ਜੋ ਉਹਨਾਂ ਨੇ ਦਯਾ ਪਾਈ ਹੈ [4:1]

ਕਿਹੜੇ ਢੰਗਾਂ ਦੇ ਬਾਰੇ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਫਿਰ ਤੋਂ ਬੋਲਿਆ ?

ਉ: ਉਹਨਾਂ ਨੇ ਉਨ੍ਹਾਂ ਢੰਗਾ ਦੇ ਬਾਰੇ ਬੋਲਿਆ ਜਿਹੜੇ ਸ਼ਰਮਨਾਕ ਹਨ ਅਤੇ ਗੁਪਤ ਹਨ | ਉਹਨਾਂ ਨੇ ਨਾ ਚਤਰਾਈ ਦੀ ਚਾਲ ਚੱਲੀ ਅਤੇ ਨਾ ਪਰਮੇਸ਼ੁਰ ਦੇ ਵਚਨ ਵਿੱਚ ਮਿਲਾਵਟ ਕੀਤੀ [4:2]

ਪੌਲੁਸ ਅਤੇ ਉਹ ਜਿਹੜੇ ਉਸ ਦੇ ਵਰਗੇ ਹਨ ਉਹਨਾਂ ਕਿਵੇਂ ਪਰਮੇਸ਼ੁਰ ਦੇ ਅੱਗੇ ਆਪਣੇ ਆਪ ਦੀ ਸਿਫਾਰਸ਼ ਕੀਤੀ ?

ਉ: ਉਹਨਾਂ ਨੇ ਇਹ ਸਚਾਈ ਨੂੰ ਪਰਗਟ ਕਰਨ ਦੇ ਦੁਆਰਾ ਕੀਤਾ [4:2]

2 Corinthians 4:3

ਕਿਹਨਾਂ ਦੇ ਲਈ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ ?

ਉ: ਇਹ ਉਹਨਾਂ ਲਈ ਪਰਦੇ ਨਾਲ ਢੱਕਿਆ ਹੋਇਆ ਹੈ ਜਿਹੜੇ ਨਾਸ ਹੋ ਰਹੇ ਹਨ [4:3]

ਜਿਹੜੇ ਨਾਸ ਹੋ ਰਹੇ ਹਨ ਉਹਨਾਂ ਲਈ ਖੁਸ਼ਖਬਰੀ ਨੂੰ ਕਿਉਂ ਢੱਕਿਆ ਹੋਇਆ ਹੈ ?

ਉ: ਇਹ ਉਹਨਾਂ ਲਈ ਇਸ ਲਈ ਢੱਕਿਆ ਹੋਇਆ ਹੈ ਕਿਉਂਕਿ ਇਸ ਜਗਤ ਦੇ ਈਸ਼ੁਰ ਨੇ ਉਹਨਾਂ ਦੇ ਅਵਿਸ਼ਵਾਸੀ ਮਨਾਂ ਨੂੰ ਅੰਨ੍ਹਿਆਂ ਕਰ ਦਿੱਤਾ ਹੈ ਤਾਂ ਕਿ ਉਹ ਖੁਸ਼ਖਬਰੀ ਦਾ ਚਾਨਣ ਨਾ ਵੇਖ ਸਕਣ [4:4]

2 Corinthians 4:5

ਪੌਲੁਸ ਅਤੇ ਉਸ ਦੇ ਸਾਥੀਆਂ ਨੇ ਯਿਸੂ ਤੇ ਆਪਣੇ ਬਾਰੇ ਕੀ ਘੋਸ਼ਣਾ ਕੀਤੀ ?

ਉ: ਉਹਨਾਂ ਨੇ ਯਿਸੂ ਦੀ ਘੋਸ਼ਣਾ ਪ੍ਰਭੂ ਦੇ ਰੂਪ ਵਿੱਚ ਕੀਤੀ ਅਤੇ ਆਪਣੀ ਘੋਸ਼ਣਾ ਮਸੀਹ ਦੇ ਲਈ ਕੁਰਿੰਥੀਆਂ ਦੀ ਕਲੀਸਿਯਾ ਦੇ ਸੇਵਕਾਂ ਦੇ ਰੂਪ ਵਿੱਚ ਕੀਤੀ [4:5]

2 Corinthians 4:7

ਪੌਲੁਸ ਅਤੇ ਉਸ ਦੇ ਸਾਥੀਆਂ ਕੋਲ ਇਹ ਖਜਾਨਾਂ ਮਿੱਟੀ ਦੇ ਭਾਂਡਿਆਂ ਵਿੱਚ ਕਿਉਂ ਹੈ ?

ਉ: ਉਹਨਾਂ ਕੋਲ ਇਹ ਖਜ਼ਾਨਾ ਮਿੱਟੀ ਦੇ ਭਾਂਡਿਆਂ ਵਿੱਚ ਹੈ ਤਾਂ ਕਿ ਇਹ ਸਪੱਸ਼ਟ ਹੋਵੇ ਕਿ ਇਹ ਸਮਰੱਥਾ ਪਰਮੇਸ਼ੁਰ ਦੀ ਹੈ ਨਾ ਕਿ ਉਹਨਾਂ ਦੀ [4:7]

ਪੌਲੁਸ ਅਤੇ ਉਸ ਦੇ ਸਾਥੀ ਯਿਸੂ ਦੀ ਮੌਤ ਨੂੰ ਆਪਣੀ ਦੇਹੀ ਵਿੱਚ ਕਿਉਂ ਲਈ ਫਿਰਦੇ ਹਨ ?

ਉ: ਉਹ ਯਿਸੂ ਦੀ ਮੌਤ ਨੂੰ ਆਪਣੀ ਦੇਹੀ ਵਿੱਚ ਲਈ ਫਿਰਦੇ ਹਨ ਤਾਂ ਕਿ ਯਿਸੂ ਦਾ ਜੀਵਨ ਵੀ ਉਹਨਾਂ ਦੀ ਦੇਹੀ ਵਿੱਚ ਪਰਗਟ ਹੋਵੇ [4:10]

2 Corinthians 4:11

None

2 Corinthians 4:13

ਕੌਣ ਜੁਆਲਿਆ ਜਾਵੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਖੜਾ ਕੀਤਾ ਜਾਵੇਗਾ ਜਿਸ ਨੇ ਪ੍ਰਭੂ ਯਿਸੂ ਨੂੰ ਜੁਆਲਿਆ ?

ਉ: ਪੌਲੁਸ ਅਤੇ ਉਸਦੇ ਸਾਥੀ ਅਤੇ ਕੁਰਿੰਥੀਆਂ ਦੇ ਸੰਤ ਵੀ ਉਸ ਦੀ ਹਜ਼ੂਰੀ ਵਿੱਚ ਖੜੇ ਕੀਤੇ ਜਾਣਗੇ ਜਿਸ ਨੇ ਪ੍ਰਭੂ ਯਿਸੂ ਨੂੰ ਜੁਆਲਿਆ [4:14]

ਬਾਹਲੇ ਲੋਕਾਂ ਤੇ ਹੋਈ ਕਿਰਪਾ ਦੇ ਨਤੀਜੇ ਵੱਜੋਂ ਕੀ ਹੋਵੇਗਾ ?

ਉ: ਜਦੋਂ ਬਾਹਲੇ ਲੋਕਾਂ ਤੇ ਕਿਰਪਾ ਹੋਈ, ਪਰਮੇਸ਼ੁਰ ਦੀ ਮਹਿਮਾ ਲਈ ਧੰਨਵਾਦ ਵੱਧ ਜਾਵੇਗਾ [4:15]

2 Corinthians 4:16

ਪੌਲੁਸ ਅਤੇ ਉਸ ਦੇ ਸਾਥੀਆਂ ਦੇ ਕੋਲ ਹੌਂਸਲਾ ਹਾਰਨ ਦਾ ਕਾਰਨ ਕਿਉਂ ਸੀ ?

ਉ: ਉਹਨਾਂ ਦੇ ਕੋਲ ਹੌਂਸਲਾ ਹਾਰਨ ਦਾ ਕਾਰਨ ਸੀ ਕਿਉਂਕਿ ਉਹਨਾਂ ਦੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਸੀ [4:16]

ਪੌਲੁਸ ਅਤੇ ਉਸ ਦੇ ਸਾਥੀਆਂ ਨੇ ਹੌਂਸਲਾ ਕਿਉਂ ਨਹੀਂ ਹਾਰਿਆ ?

ਉ: ਉਹਨਾਂ ਨੇ ਹੌਂਸਲਾ ਨਹੀਂ ਹਾਰਿਆ ਕਿਉਂਕਿ ਉਹਨਾਂ ਦੀ ਅੰਦਰਲੀ ਇਨਸਾਨੀਅਤ ਦਿਨੋ ਦਿਨ ਨਵੀਂ ਹੁੰਦੀ ਜਾਂਦੀ ਸੀ | ਉਹਨਾਂ ਦੀ ਥੋੜੀ ਜਿਹੀ ਬਿਪਤਾ ਉਹਨਾਂ ਨੂੰ ਸਦੀਪਕ ਵਡਿਆਈ ਦੇ ਲਈ ਤਿਆਰ ਕਰਦੀ ਸੀ ਜੋ ਸਾਰੇ ਮਾਪਾਂ ਤੋਂ ਬਾਹਰ ਹੈ | ਅਖੀਰ, ਉਹ ਨਾ ਦੇਖੀਆਂ ਹੋਈਆਂ ਸਦੀਪਕ ਚੀਜ਼ਾਂ ਵੱਲ ਧਿਆਨ ਦਿੰਦੇ ਸਨ [4:16-18]

2 Corinthians 5

2 Corinthians 5:1

ਪੌਲੁਸ ਦੇ ਕਹਿਣ ਅਨੁਸਾਰ ਜੇਕਰ ਸਾਡਾ ਧਰਤੀ ਵਾਲਾ ਘਰ ਨਸ਼ਟ ਹੋ ਜਾਂਦਾ ਹੈ ਤਾਂ ਫਿਰ ਵੀ ਸਾਡੇ ਕੋਲ ਕੀ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਸਾਨੂੰ ਪਰਮੇਸ਼ੁਰ ਵੱਲੋਂ ਇੱਕ ਘਰ ਮਿਲੇਗਾ ਜਿਹੜਾ ਮਨੁੱਖੀ ਹੱਥਾਂ ਦੁਆਰਾ ਨਹੀਂ ਬਣਾਇਆ ਗਿਆ, ਪਰ ਇੱਕ ਸਦੀਪਕ ਘਰ ਜੋ ਸਵਰਗ ਵਿੱਚ ਹੈ [5:1]

2 Corinthians 5:4

ਪੌਲੁਸ ਕਿਉਂ ਕਹਿੰਦਾ ਹੈ ਕਿ ਜਦੋਂ ਅਸੀਂ ਇਸ ਘਰ ਵਿੱਚ ਹਾਂ ਤਾਂ ਅਸੀਂ ਹਾਉਕੇ ਭਰਦੇ ਹਾਂ ?

ਉ: ਪੌਲੁਸ ਇਹ ਇਸ ਲਈ ਕਹਿੰਦਾ ਹੈ ਕਿਉਂਕਿ ਅਸੀਂ ਇਸ ਘਰ ਵਿੱਚ ਬੋਝ ਹੇਠਾਂ ਦੱਬੇ ਹੋਏ ਹਾਂ ਅਤੇ ਇਸ ਨੂੰ ਲਪੇਟੇ ਰੱਖਣਾ ਚਾਹੁੰਦੇ ਹਾਂ, ਤਾਂ ਕਿ ਜੋ ਮਰਨਹਾਰ ਹੈ ਉਹ ਜੀਵਨ ਦੇ ਦੁਆਰਾ ਭੱਖ ਲਿਆ ਜਾਵੇ [5:4]

ਪਰਮੇਸ਼ੁਰ ਨੇ ਸਾਨੂੰ ਉਸ ਦੀ ਵੱਲੋਂ ਜੋ ਆਉਣ ਵਾਲਾ ਹੈ ਕੀ ਦਿੱਤਾ ?

ਉ: ਪਰਮੇਸ਼ੁਰ ਨੇ ਜੋ ਆਉਣ ਵਾਲਾ ਹੈ ਉਸ ਦੀ ਵੱਲੋਂ ਸਾਨੂੰ ਆਤਮਾ ਦਿੱਤਾ [5:5]

2 Corinthians 5:6

ਕੀ ਪੌਲੁਸ ਸਰੀਰ ਵਿੱਚ ਰਹੇਗਾ, ਜਾਂ ਘਰ ਵਿੱਚ ਪ੍ਰਭੂ ਦੇ ਨਾਲ ?

ਉ: ਪੌਲੁਸ ਕਹਿੰਦਾ ਹੈ ਕਿ ਅਸੀਂ ਦੇਹੀ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਕੇ ਵੱਸੀਏ [5:8]

2 Corinthians 5:9

ਪੌਲੁਸ ਦਾ ਮਕਸਦ ਕੀ ਸੀ ?

ਉ: ਪੌਲੁਸ ਨੇ ਪਰਮੇਸ਼ੁਰ ਨੂੰ ਭਾਉਂਦੇ ਰਹਿਣਾ ਆਪਣਾ ਮਕਸਦ ਬਣਾਇਆ [5:9]

ਪੌਲੁਸ ਨੇ ਪਰਮੇਸ਼ੁਰ ਨੂੰ ਭਾਉਣਾ ਹੀ ਆਪਣਾ ਮਕਸਦ ਕਿਉਂ ਬਣਾਇਆ ?

ਉ: ਪੌਲੁਸ ਨੇ ਇਸ ਨੂੰ ਆਪਣਾ ਮਕਸਦ ਇਸ ਲਈ ਬਣਾਇਆ ਕਿਉਂਕਿ ਅਸੀਂ ਸਾਰੀਆਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਖੜੇ ਹੋਣਾ ਹੈ ਤਾਂ ਕਿ ਹਰੇਕ ਜੋ ਕੁਝ ਉਸ ਨੇ ਦੇਹੀ ਵਿੱਚ ਬੁਰਾ ਜਾਂ ਭਲਾ ਕੀਤਾ ਉਸ ਦੇ ਅਨੁਸਾਰ ਉਹ ਦਾ ਫ਼ਲ ਭੋਗੇ [5:10]

2 Corinthians 5:11

ਪੌਲੁਸ ਅਤੇ ਉਸ ਦੇ ਸਾਥੀ ਲੋਕਾਂ ਨੂੰ ਕਿਉਂ ਮਨਾਉਂਦੇ ਸਨ ?

ਉ: ਉਹ ਲੋਕਾਂ ਨੂੰ ਇਸ ਲਈ ਮਨਾਉਂਦੇ ਸਨ ਕਿਉਂਕਿ ਉਹ ਪਰਮੇਸ਼ੁਰ ਦੇ ਭੈ ਨੂੰ ਜਾਣਦੇ ਸਨ [5:11]

ਪੌਲੁਸ ਕਹਿੰਦਾ ਹੈ ਕਿ ਉਹ ਫਿਰ ਆਪਣੀ ਸੋਭਾ ਕੁਰਿੰਥੀਆਂ ਦੇ ਸੰਤਾਂ ਦੇ ਅੱਗੇ ਨਹੀਂ ਕਰਦੇ | ਤਾਂ ਉਹ ਕੀ ਕਰਦੇ ਹਨ ?

ਉ: ਉਹ ਕੁਰਿੰਥੀਆਂ ਦੇ ਸੰਤਾਂ ਨੂੰ ਉਹਨਾਂ ਉੱਤੇ ਅਭਿਮਾਨ ਕਰਨ ਦਾ ਕਾਰਨ ਦਿੰਦੇ ਸਨ, ਤਾਂ ਕਿ ਕੁਰਿੰਥੀਆਂ ਦੇ ਸੰਤ ਉਹਨਾਂ ਨੂੰ ਜਵਾਬ ਦੇ ਸਕਣ ਜਿਹੜੇ ਵਿਖਾਵੇ ਦਾ ਅਭਿਮਾਨ ਕਰਦੇ ਹਨ ਪਰ ਹਿਰਦੇ ਤੇ ਨਹੀਂ [5:12]

2 Corinthians 5:13

ਕਿਉਂਕਿ ਮਸੀਹ ਸਾਡੇ ਲਈ ਮੋਇਆ, ਤਾਂ ਜਿਹੜੇ ਜਿਉਂਦੇ ਹਨ ਉਹ ਕੀ ਕਰਨ ?

ਉ: ਉਹ ਅਗਾਂਹ ਨੂੰ ਆਪਣੇ ਲਈ ਨਾ ਜੀਉਣ, ਪਰ ਉਹ ਦੇ ਲਈ ਜੀਉਣ ਜਿਹੜਾ ਉਹਨਾਂ ਲਈ ਮੋਇਆ ਅਤੇ ਜੀ ਉੱਠਿਆ [5:15]

2 Corinthians 5:16

ਪੌਲੁਸ ਕਿਉਂ ਕਹਿੰਦਾ ਹੈ ਅਸੀਂ ਅਗਾਂਹ ਤੋਂ ਕਿਸੇ ਨੂੰ ਵੀ ਸਰੀਰ ਦੇ ਅਨੁਸਾਰ ਨਾ ਪਰਖੀਏ ?

ਉ: ਇਹ ਇਸ ਲਈ ਸੀ ਕਿਉਂਕਿ ਮਸੀਹ ਸਾਡੇ ਸਾਰਿਆਂ ਲਈ ਮੋਇਆ ਅਤੇ ਹੁਣ ਅਸੀਂ ਆਪਣੇ ਲਈ ਨਹੀਂ ਜਿਉਂਦੇ ਸਗੋਂ ਮਸੀਹ ਲਈ ਜਿਉਂਦੇ ਹਾਂ [5:15-16]

ਜੋ ਕੋਈ ਮਸੀਹ ਵਿੱਚ ਹੈ ਉਸ ਦੇ ਨਾਲ ਕੀ ਹੁੰਦਾ ਹੈ ?

ਉ: ਉਹ ਇੱਕ ਨਵੀਂ ਸਰਿਸ਼ਟ ਹੈ | ਪੁਰਾਣੀਆਂ ਗੱਲਾਂ ਬੀਤ ਗਈਆਂ; ਇਹ ਨਵੀਆਂ ਹੋ ਗਈਆਂ ਹਨ [5:17]

2 Corinthians 5:18

ਜਦੋਂ ਪਰਮੇਸ਼ੁਰ ਮਸੀਹ ਦੇ ਦੁਆਰਾ ਲੋਕਾਂ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਤਾਂ ਪਰਮੇਸ਼ੁਰ ਨੇ ਉਹਨਾਂ ਲਈ ਕੀ ਕੀਤਾ ?

ਉ: ਪਰਮੇਸ਼ੁਰ ਨੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਕੀਤਾ ਅਤੇ ਉਸ ਨੇ ਉਹਨਾਂ ਨੂੰ ਮਿਲਾਪ ਦਾ ਸੰਦੇਸ਼ ਸੌੰਪ ਦਿੱਤਾ [5:19]

2 Corinthians 5:20

ਮਸੀਹ ਦੇ ਨਿਯੁਕਤ ਕੀਤੇ ਹੋਏ ਏਲਚੀਆਂ ਦੀ ਤਰ੍ਹਾਂ, ਪੌਲੁਸ ਅਤੇ ਉਸ ਦੇ ਸਾਥੀਆਂ ਵੱਲੋਂ ਕੁਰਿੰਥੀਆਂ ਦੇ ਲੋਕਾਂ ਨੂੰ ਕੀ ਬੇਨਤੀ ਸੀ ?

ਉ: ਉਹਨਾਂ ਦੀ ਕੁਰਿੰਥੀਆਂ ਦੇ ਲੋਕਾਂ ਨੂੰ ਬੇਨਤੀ ਸੀ ਕਿ ਉਹ ਮਸੀਹ ਦੀ ਖਾਤਰ ਪਰਮੇਸ਼ੁਰ ਦੇ ਨਾਲ ਮੇਲ ਮਿਲਾਪ ਕਰ ਲੈਣ [5:20]

ਪਰਮੇਸ਼ੁਰ ਨੇ ਮਸੀਹ ਨੂੰ ਸਾਡੇ ਪਾਪਾਂ ਦਾ ਬਲੀਦਾਨ ਕਿਉਂ ਬਣਾਇਆ ?

ਉ: ਪਰਮੇਸ਼ੁਰ ਇਹ ਇਸ ਲਈ ਕੀਤਾ ਤਾਂ ਕਿ ਅਸੀਂ ਮਸੀਹ ਵਿੱਚ ਪਰਮੇਸ਼ੁਰ ਦਾ ਧਰਮ ਬਣੀਏ [5:21]

2 Corinthians 6

2 Corinthians 6:1

ਪੌਲੁਸ ਅਤੇ ਉਸ ਦੇ ਸਾਥੀਆਂ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਕੀ ਨਾ ਕਰਨ ਦੀ ਬੇਨਤੀ ਕੀਤੀ ?

ਉ: ਉਹਨਾਂ ਨੇ ਕੁਰਿੰਥੀਆਂ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ ਲਵੋ [6:1]

ਮਨ ਭਾਉਂਦਾ ਸਮਾਂ ਕਦੋਂ ਹੈ ? ਮੁਕਤੀ ਦਾ ਦਿਨ ਕਦੋਂ ਹੈ ?

ਉ: ਹੁਣ ਮਨ ਭਾਉਂਦਾ ਸਮਾਂ ਹੈ | ਹੁਣ ਮੁਕਤੀ ਦਾ ਦਿਨ ਹੈ [6:2]

ਪੌਲੁਸ ਅਤੇ ਉਸ ਦੇ ਸਾਥੀ ਕਿਸੇ ਨੂੰ ਵੀ ਠੋਕਰ ਕਿਉਂ ਨਹੀਂ ਖੁਆਉਂਦੇ ?

ਉ: ਉਹ ਕਿਸੇ ਨੂੰ ਵੀ ਠੋਕਰ ਨਹੀਂ ਖੁਆਉਂਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੀ ਸੇਵਕਾਈ ਉੱਤੇ ਉਂਗਲ ਚੁੱਕੇ [6:3]

2 Corinthians 6:4

ਪੌਲੁਸ ਅਤੇ ਉਸਦੇ ਸਾਥੀਆਂ ਦੇ ਕੰਮ ਕੀ ਸਾਬਤ ਕਰਦੇ ਸਨ ?

ਉ: ਉਹਨਾਂ ਦੇ ਕੰਮ ਸਾਬਤ ਕਰਦੇ ਸਨ ਕਿ ਉਹ ਪਰਮੇਸ਼ੁਰ ਦੇ ਸੇਵਕ ਹਨ [6:4]

ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਸਹਿਣ ਕੀਤੀਆਂ ?

ਉ: ਉਹਨਾਂ ਨੇ ਬਿਪਤਾ, ਥੁੜਾਂ, ਤੰਗੀਆਂ, ਮਾਰਾਂ, ਕੈਦਾਂ, ਘਮਸਾਣ, ਮਿਹਨਤਾਂ ਅਤੇ ਉਣੀਂਦਾ ਸਹਿਣ ਕੀਤੀਆਂ [6:4-5]

2 Corinthians 6:8

ਭਾਵੇਂ ਪੌਲੁਸ ਅਤੇ ਉਸ ਦੇ ਸਾਥੀ ਸੱਚੇ ਸਨ, ਫਿਰ ਵੀ ਉਹਨਾਂ ਉੱਤੇ ਕੀ ਦੋਸ਼ ਲਾਇਆ ਗਿਆ ?

ਉ: ਉਹਨਾਂ ਉੱਤੇ ਛਲੀਏ ਹੋਣ ਦਾ ਦੋਸ਼ ਲਾਇਆ ਗਿਆ [6:8]

2 Corinthians 6:11

ਪੌਲੁਸ ਕੁਰਿੰਥੀਆਂ ਦੇ ਲੋਕਾਂ ਨਾਲ ਕੀ ਅਦਲਾ ਬਦਲੀ ਕਰਨਾ ਚਾਹੁੰਦਾ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਉਹਨਾਂ ਦਾ ਦਿਲ ਕੁਰਿੰਥੀਆਂ ਦੇ ਵੱਲ ਖੁੱਲਾ ਹੈ ਅਤੇ ਉਸ ਦੇ ਬਦਲੇ ਵਿੱਚ ਪੌਲੁਸ ਚਾਹੁੰਦਾ ਹੈ ਕਿ ਕੁਰਿੰਥੀਆਂ ਦੇ ਸੰਤ ਵੀ ਪੌਲੁਸ ਅਤੇ ਉਸ ਦੇ ਸਾਥੀਆਂ ਲਈ ਆਪਣਾ ਦਿਲ ਖੋਲਣ [6:11,13]

2 Corinthians 6:14

ਪੌਲੁਸ ਕਿਸ ਕਾਰਨ ਕਹਿੰਦਾ ਹੈ ਕਿ ਕੁਰਿੰਥੀਆਂ ਦੇ ਸੰਤ ਅਵਿਸ਼ਵਾਸੀਆਂ ਦੇ ਨਾਲ ਬਣੇ ਨਾ ਰਹਿਣ ?

ਉ: ਪੌਲੁਸ ਹੇਠ ਲਿਖੇ ਕਾਰਨ ਦਿੰਦਾ ਹੈ : ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ ? ਕੀ ਚਾਨਣ ਦਾ ਹਨੇਰੇ ਨਾਲ ਕੋਈ ਮੇਲ ਹੈ ? ਕੀ ਮਸੀਹ ਬਲਿਆਲ ਦੇ ਨਾਲ ਸਹਿਮਤ ਹੈ ? ਵਿਸ਼ਵਾਸੀ ਦਾ ਅਵਿਸ਼ਵਾਸੀ ਦੇ ਨਾਲ ਕੀ ਹਿੱਸਾ ਹੈ ? ਕੀ ਪਰਮੇਸ਼ੁਰ ਦੀ ਹੈਕਲ ਅਤੇ ਮੂਰਤੀਆਂ ਵਿਚਕਾਰ ਸਹਿਮਤੀ ਹੋ ਸਕਦੀ ਹੈ ? [6:14-16]

2 Corinthians 6:17

ਪ੍ਰਭੂ ਕੀ ਕਹਿੰਦਾ ਹੈ ਜੋ ਉਹ ਉਹਨਾਂ ਨਾਲ ਕੀ ਕਰੇਗਾ, ਜਿਹੜੇ ਉਹਨਾਂ ਵਿਚੋਂ ਬਾਹਰ ਨਿੱਕਲ ਆਉਣਗੇ ਅਤੇ ਕਿਸੇ ਅਸ਼ੁੱਧ ਚੀਜ਼ ਨੂੰ ਹੱਥ ਨਹੀਂ ਲਾਉਣਗੇ ?

ਉ: ਪਰਮੇਸ਼ੁਰ ਕਹਿੰਦਾ ਹੈ ਕਿ ਉਹ ਉਹਨਾਂ ਦਾ ਸਵਾਗਤ ਕਰੇਗਾ | ਉਹ ਉਹਨਾਂ ਦਾ ਪਿਤਾ ਹੋਵੇਗਾ ਅਤੇ ਉਹ ਉਸਦੇ ਪੁੱਤਰ ਧੀਆਂ ਹੋਣਗੇ [6:17-18]

2 Corinthians 7

2 Corinthians 7:1

ਪੌਲੁਸ ਦੇ ਕਹਿਣ ਅਨੁਸਾਰ ਅਸੀਂ ਆਪਣੇ ਆਪ ਨੂੰ ਕਿਸ ਚੀਜ਼ ਤੋਂ ਸ਼ੁੱਧ ਕਰਨਾ ਹੈ ?

ਉ: ਅਸੀਂ ਉਸ ਹਰੇਕ ਚੀਜ਼ ਤੋਂ ਆਪਣੇ ਆਪ ਨੂੰ ਸ਼ੁੱਧ ਕਰਨਾ ਹੈ ਜੋ ਆਤਮਾ ਅਤੇ ਸਰੀਰ ਨੂੰ ਅਸ਼ੁੱਧ ਕਰਦੀ ਹੈ [7:1]

2 Corinthians 7:2

ਪੌਲੁਸ ਕੀ ਚਾਹੁੰਦਾ ਹੈ ਜੋ ਕੁਰਿੰਥੀਆਂ ਦੇ ਸੰਤ ਉਸ ਲਈ ਅਤੇ ਉਸ ਦੇ ਸਾਥੀਆਂ ਦੇ ਲਈ ਕਰਨ ?

ਉ: ਪੌਲੁਸ ਚਾਹੁੰਦਾ ਹੈ ਕਿ ਉਹ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਥਾਂ ਦੇਣ [7:2]

ਕੁਰਿੰਥੀਆਂ ਦੇ ਸੰਤਾਂ ਦੇ ਉਤਸ਼ਾਹ ਲਈ ਪੌਲੁਸ ਨੇ ਕਿਹੜੇ ਸ਼ਬਦ ਕਹੇ ?

ਉ: ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਅਤੇ ਉਸ ਦੇ ਸਾਥੀਆਂ ਦੇ ਦਿਲਾਂ ਵਿੱਚ ਸਨ, ਤਾਂ ਕਿ ਉਹਨਾਂ ਦਾ ਜੀਉਣ ਮਰਨ ਇਕੱਠਾ ਹੋਵੇ | ਪੌਲੁਸ ਉਹਨਾਂ ਇਹ ਵੀ ਕਹਿੰਦਾ ਹੈ ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਅਤੇ ਉਹਨਾਂ ਨੂੰ ਉੱਤੇ ਅਭਿਮਾਨ ਵੀ ਹੈ [7:3-4]

2 Corinthians 7:5

ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਕੀ ਦਿਲਾਸਾ ਦਿੱਤਾ ਜਦੋਂ ਉਹ ਮਕਦੂਨੀਯਾ ਨੂੰ ਆਏ ਅਤੇ ਜਦੋਂ ਉਹ ਹਰ ਤਰ੍ਹਾਂ ਨਾਲ ਦੁਖੀ ਸਨ - ਬਾਹਰੀ ਬਿਪਤਾਵਾਂ ਤੇ ਅੰਦੂਰਨੀ ਡਰ ਦੇ ਨਾਲ ?

ਉ: ਪਰਮੇਸ਼ੁਰ ਨੇ ਉਹਨਾਂ ਨੂੰ ਤੀਤੁਸ ਦੇ ਆਉਣ ਕਰਕੇ ਦਿਲਾਸਾ ਦਿੱਤਾ, ਅਤੇ ਉਸ ਦਿਲਾਸੇ ਤੋਂ ਜਿਹੜਾ ਤੀਤੁਸ ਨੂੰ ਕੁਰਿੰਥੀਆਂ ਦੇ ਸੰਤਾਂ ਤੋਂ ਪ੍ਰਾਪਤ ਹੋਇਆ, ਅਤੇ ਕੁਰਿੰਥੀਆਂ ਦੀ ਵੱਡੇ ਪ੍ਰੇਮ ਦੇ ਦੁਆਰਾ, ਅਤੇ ਉਹਨਾਂ ਦੇ ਸੋਗ ਅਤੇ ਪੌਲੁਸ ਲਈ ਉਹਨਾਂ ਦੀ ਚਿੰਤਾਂ ਤੋਂ [7:6-7]

2 Corinthians 7:8

ਪੌਲੁਸ ਦੀ ਪਹਿਲੀ ਪੱਤ੍ਰੀ ਨੇ ਕੁਰਿੰਥੀਆਂ ਦੇ ਸੰਤਾਂ ਵਿੱਚ ਕੀ ਕੀਤਾ ?

ਉ: ਕੁਰਿੰਥੀਆਂ ਦੇ ਸੰਤਾਂ ਨੇ ਉਦਾਸੀ ਨੂੰ ਮਹਿਸੂਸ ਕੀਤਾ, ਇੱਕ ਪਵਿੱਤਰ ਸੋਗ ਪੌਲੁਸ ਦੇ ਪਹਿਲੇ ਪੱਤਰ ਦੇ ਜਵਾਬ ਵਿੱਚ [7:8-9]

2 Corinthians 7:11

ਇੱਕ ਪਵਿੱਤਰ ਸੋਗ ਨੇ ਕੁਰਿੰਥੀਆਂ ਦੇ ਸੰਤਾਂ ਵਿੱਚ ਕੀ ਕੀਤਾ ?

ਉ: ਇੱਕ ਪਵਿੱਤਰ ਸੋਗ ਉਹਨਾਂ ਵਿੱਚ ਤੌਬਾ ਲੈ ਕੇ ਆਇਆ, ਅਤੇ ਇਹ ਸਾਬਤ ਕਰਨ ਦੀ ਕਿ ਉਹ ਹਰ ਗੱਲ ਵਿੱਚ ਸਾਫ਼ ਹਨ, ਇੱਕ ਦ੍ਰਿੜ ਧਾਰਨਾ ਲੈ ਕੇ ਆਇਆ 7:9,11

ਪੌਲੁਸ ਦੇ ਕਹਿਣ ਅਨੁਸਾਰ ਉਸ ਨੇ ਪਹਿਲਾ ਪੱਤਰ ਕੁਰਿੰਥੀਆਂ ਦੇ ਸੰਤਾਂ ਨੂੰ ਕਿਉਂ ਲਿਖਿਆ ?

ਉ: ਪੌਲੁਸ ਕਹਿੰਦਾ ਹੈ ਕਿ ਉਸ ਨੇ ਇਸ ਲਈ ਲਿਖਿਆ ਕਿ ਜਿਹੜਾ ਕੁਰਿੰਥੀਆਂ ਦੇ ਸੰਤਾਂ ਦਾ ਜੋਸ਼ ਪੌਲੁਸ ਅਤੇ ਉਸ ਦੇ ਸਾਥੀਆਂ ਲਈ ਹੈ ਉਹ ਪਰਮੇਸ਼ੁਰ ਦੇ ਹਜੂਰ ਕੁਰਿੰਥੀਆਂ ਦੇ ਸੰਤਾਂ ਉੱਤੇ ਪਰਗਟ ਹੋਵੇ [7:12]

2 Corinthians 7:13

ਤੀਤੁਸ ਅਨੰਦ ਕਿਉਂ ਸੀ ?

ਉ: ਤੀਤੁਸ ਅਨੰਦ ਸੀ ਕਿਉਂਕਿ ਉਸ ਦਾ ਆਤਮਾ ਕੁਰਿੰਥੀਆਂ ਦੇ ਸੰਤਾਂ ਦੁਆਰਾ ਤਾਜ਼ਾ ਕੀਤਾ ਗਿਆ ਸੀ [7:13]

2 Corinthians 7:15

ਤੀਤੁਸ ਦਾ ਕੁਰਿੰਥੀਆਂ ਦੇ ਸੰਤਾਂ ਲਈ ਪ੍ਰੇਮ ਹੋਰ ਵੀ ਕਿਉਂ ਵੱਧ ਗਿਆ ?

ਉ: ਤੀਤੁਸ ਦਾ ਕੁਰਿੰਥੀਆਂ ਦੇ ਸੰਤਾਂ ਲਈ ਪ੍ਰੇਮ ਹੋਰ ਵੀ ਵੱਧ ਗਿਆ, ਜਦੋਂ ਉਸ ਨੇ ਕੁਰਿੰਥੀਆਂ ਦੇ ਸਾਰੇ ਸੰਤਾਂ ਦੀ ਆਗਿਆਕਾਰੀ ਨੂੰ ਚੇਤੇ ਕੀਤਾ ਕਿਵੇਂ ਉਹਨਾਂ ਨੇ ਡਰਦੇ ਅਤੇ ਕੰਬਦੇ ਹੋਏ ਉਸ ਦਾ ਸਵਾਗਤ ਕੀਤਾ [7:15]

2 Corinthians 8

2 Corinthians 8:1

ਪੌਲੁਸ ਕੀ ਚਾਹੁੰਦਾ ਸੀ ਜੋ ਕੁਰਿੰਥੀਆਂ ਦੀਆਂ ਭੈਣਾਂ ਅਤੇ ਭਰਾ ਜਾਣਨ ?

ਉ: ਪੌਲੁਸ ਚਾਹੁੰਦਾ ਹੈ ਕਿ ਉਹ ਉਸ ਕਿਰਪਾ ਨੂੰ ਜਾਣਨ ਜੋ ਮਕਦੂਨੀਯਾ ਦੀਆਂ ਕਲੀਸਿਯਾਵਾਂ ਤੇ ਹੋਈ [8:1]

2 Corinthians 8:3

ਮਕਦੂਨੀਯਾ ਦੀਆਂ ਕਲੀਸਿਯਾਵਾਂ ਨੇ ਪਰਤਾਵੇ ਦੀ ਬਿਪਤਾ ਦੇ ਸਮੇਂ ਕੀ ਕੀਤਾ, ਅਤੇ ਭਾਵੇਂ ਕਿ ਉਹ ਬਹੁਤ ਗਰੀਬ ਸਨ ?

ਉ: ਉਹਨਾਂ ਨੇ ਆਪਣੀ ਇੱਛਾ ਦੇ ਨਾਲ ਜਿਹਨਾਂ ਉਹ ਦੇ ਸਕਦੇ ਸਨ ਸੰਤਾਂ ਦੀ ਸੇਵਾ ਲਈ ਦਾਨ ਦਿੱਤਾ, ਅਤੇ ਸਗੋਂ ਜਿਹਨਾਂ ਉਹ ਦੇ ਸਕਦੇ ਸਨ ਉਸ ਤੋਂ ਵਧੀਕ [8:2-4]

2 Corinthians 8:6

ਪੌਲੁਸ ਨੇ ਤੀਤੁਸ ਨੂੰ ਕੀ ਕਰਨ ਲਈ ਬੇਨਤੀ ਕੀਤੀ ?

ਉ: ਪੌਲੁਸ ਨੇ ਤੀਤੁਸ ਨੂੰ ਬੇਨਤੀ ਕੀਤੀ ਕਿ ਉਹ ਕੁਰਿੰਥੀਆਂ ਦੇ ਸੰਤਾਂ ਦੇ ਵਿੱਚ ਇਸ ਪੁੰਨ ਦੇ ਕੰਮ ਨੂੰ ਸਿਰੇ ਚਾੜੇ [8:6]

2 Corinthians 8:8

ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਕਿਉਂ ਕਹਿੰਦਾ ਹੈ , "ਤੁਸੀਂ ਧਿਆਨ ਦੇਵੋ ਕਿ ਪੁੰਨ ਦੇ ਕੰਮ ਵਿੱਚ ਵਧਦੇ ਹੋ" ?

ਉ: ਪੌਲੁਸ ਉਹਨਾਂ ਦੇ ਪ੍ਰੇਮ ਦੀ ਸਚਾਈ ਦੀ ਦੂਸਰੇ ਲੋਕਾਂ ਦੀ ਕੋਸ਼ਿਸ਼ ਦੇ ਨਾਲ ਤੁਲਣਾ ਕਰਕੇ ਪਰਖਣ ਲਈ ਇਹ ਕਹਿੰਦਾ ਹੈ [8:7-8]

2 Corinthians 8:10

ਪੌਲੁਸ ਦੇ ਕਹਿਣ ਅਨੁਸਾਰ ਕਿਹੜੀ ਭਲੀ ਅਤੇ ਸਵੀਕਾਰਨ ਜੋਗ ਚੀਜ਼ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਇਹ ਕੁਰਿੰਥੀਆਂ ਦੇ ਸੰਤਾਂ ਲਈ ਭਲੀ ਅਤੇ ਸਵੀਕਾਰਨ ਜੋਗ ਚੀਜ਼ ਹੈ ਕਿ ਉਹ ਇਹ ਕੰਮ ਕਰਨ ਲਈ ਕਾਹਲੀ ਕਰਨ [8:12]

2 Corinthians 8:13

ਕੀ ਪੌਲੁਸ ਇਹ ਚਾਹੁੰਦਾ ਹੈ ਕਿ ਦੂਸਰੇ ਸੰਤ ਸੌਖੇ ਹੋਣ ਅਤੇ ਕੁਰਿੰਥੀਆਂ ਦੇ ਸੰਤਾਂ ਉੱਤੇ ਬੋਝ ਹੋਵੇ ?

ਉ: ਨਹੀਂ | ਪੌਲੁਸ ਕਹਿੰਦਾ ਹੈ ਕੁਰਿੰਥੀਆਂ ਦੇ ਸੰਤਾਂ ਦਾ ਵਾਧਾ ਉਹਨਾਂ (ਹੋਰਨਾਂ ਸੰਤਾਂ ) ਦੇ ਘਾਟੇ ਨੂੰ ਪੂਰਾ ਕਰੇ | ਅਤੇ ਹੋਰਨਾਂ ਸੰਤਾਂ ਦਾ ਵਾਧਾ ਕੁਰਿੰਥੀਆਂ ਦੇ ਸੰਤਾਂ ਦੇ ਘਾਟੇ ਨੂੰ ਪੂਰਾ ਕਰੇ, ਤਾਂ ਬਰਾਬਰੀ ਹੋ ਸਕੇ [8:13-14]

2 Corinthians 8:16

ਪਰਮੇਸ਼ੁਰ ਦੁਆਰਾ ਤੀਤੁਸ ਦੇ ਹਿਰਦੇ ਵਿੱਚ ਓਹੀ ਜੋਸ਼ ਪਾਏ ਜਾਣ ਤੋਂ ਬਾਅਦ, ਜਿਹੜਾ ਜੋਸ਼ ਪੌਲੁਸ ਵਿੱਚ ਕੁਰਿੰਥੀਆਂ ਦੇ ਸੰਤਾਂ ਲਈ ਹੈ, ਤੀਤੁਸ ਨੇ ਕੀ ਕੀਤਾ ?

ਉ: ਤੀਤੁਸ ਨੇ ਪੌਲੁਸ ਦੀ ਬੇਨਤੀ ਨੂੰ ਮੰਨ ਲਿਆ, ਅਤੇ ਇਸ ਪ੍ਰਤਿ ਬਹੁਤ ਜੋਸ਼ ਭਰਪੂਰ ਹੋਇਆ, ਉਹ ਆਪਣੀ ਇੱਛਾ ਦੇ ਨਾਲ ਕੁਰਿੰਥੀਆਂ ਦੇ ਸੰਤਾਂ ਦੇ ਕੋਲ ਆਇਆ [8:16-17]

2 Corinthians 8:18

ਜਿਹੜਾ ਦਾਨ ਉਹ ਇਕੱਠਾ ਕਰ ਰਹੇ ਸਨ ਉਸ ਦੇ ਬਾਰੇ ਸ਼ਕਾਇਤ ਕਰਨ ਦਾ ਕਾਰਨ ਲੱਭਣ ਦੀ ਸੰਭਾਵਨਾਂ ਨੂੰ ਘੱਟ ਕਰਨ ਲਈ ਪੌਲੁਸ ਅਤੇ ਦੂਸਰੇ ਸੰਤਾਂ ਨੇ ਕੀ ਕੀਤਾ ?

ਉ: ਪੌਲੁਸ ਅਤੇ ਦੂਸਰੇ ਸੰਤਾਂ ਨੇ ਕੇਵਲ ਤਿਮੋਥਿਉਸ ਨੂੰ ਹੀ ਨਹੀਂ ਭੇਜਿਆ, ਪਰ ਕੁਝ ਹੋਰ ਭਰਾਵਾਂ ਨੂੰ ਭੇਜਿਆ ਜਿਹੜੇ ਕਲੀਸਿਯਾਵਾਂ ਦੇ ਵਿੱਚ ਉਸ ਦੇ ਖੁਸ਼ਖਬਰੀ ਸੁਣਾਉਣ ਦੇ ਲਈ ਆਦਰ ਜੋਗ ਸਨ | ਇਹ ਭਰਾ ਅਤੇ ਹੋਰ ਪਰਖੇ ਹੋਏ ਭਰਾ ਵੀ ਦਾਨ ਨੂੰ ਦੇਣ ਵਿੱਚ ਸਹਾਇਤਾ ਕਰਨ ਲਈ ਅੱਗੇ ਸਨ (ਪੁੰਨ ਦਾ ਕੰਮ) [8:18-22]

2 Corinthians 8:20

None

2 Corinthians 8:22

ਪੌਲੁਸ ਨੇ ਕੁਰਿੰਥੀਆਂ ਨੂੰ ਉਹਨਾਂ ਭਰਾਵਾਂ ਦੇ ਲਈ ਕੀ ਕਰਨ ਲਈ ਆਖਿਆ ਜਿਹੜੇ ਹੋਰਨਾਂ ਕਲੀਸਿਯਾਵਾਂ ਦੁਆਰਾ ਉਹਨਾਂ ਦੇ ਕੋਲ ਭੇਜੇ ਗਏ ਸਨ ?

ਉ: ਪੌਲੁਸ ਨੇ ਕੁਰਿੰਥੀਆਂ ਦੀ ਕਲੀਸਿਯਾ ਨੂੰ ਉਹਨਾਂ ਨੂੰ ਆਪਣਾ ਪ੍ਰੇਮ ਦਿਖਾਉਣ ਲਈ ਆਖਿਆ, ਅਤੇ ਇਹ ਦਿਖਾਉਣ ਲਈ ਆਖਿਆ ਕਿ ਪੌਲੁਸ ਕਿਉਂ ਦੂਸਰੀਆਂ ਕਲੀਸਿਯਾਵਾਂ ਵਿੱਚ ਕੁਰਿੰਥੀਆਂ ਦੀ ਕਲੀਸਿਯਾ ਦੇ ਬਾਰੇ ਅਭਿਮਾਨ ਕਰਦਾ ਹੈ [8:24]

2 Corinthians 9

2 Corinthians 9:1

ਪੌਲੁਸ ਕਿਸ ਦੇ ਬਾਰੇ ਕਹਿੰਦਾ ਹੈ ਕਿ ਕੁਰਿੰਥੀਆਂ ਦੇ ਸੰਤਾਂ ਨੂੰ ਇਹ ਲਿਖਣਾ ਜਰੂਰੀ ਨਹੀਂ ਹੈ ?

ਉ: ਪੌਲੁਸ ਕਹਿੰਦਾ ਹੈ ਉਹਨਾਂ ਨੂੰ ਸੰਤਾਂ ਦੀ ਸੇਵਾ ਦੇ ਬਾਰੇ ਲਿਖਣਾ ਜਰੂਰੀ ਨਹੀਂ ਹੈ [9:1]

2 Corinthians 9:3

ਪੌਲੁਸ ਨੇ ਭਰਾਵਾਂ ਨੂੰ ਕੁਰਿੰਥੁਸ ਨੂੰ ਕਿਉਂ ਭੇਜਿਆ ?

ਉ: ਪੌਲੁਸ ਨੇ ਭਰਾਵਾਂ ਨੂੰ ਇਸ ਲਈ ਭੇਜਿਆ ਤਾਂ ਕਿ ਉਹਨਾਂ ਦਾ ਕੁਰਿੰਥੀਆਂ ਦੇ ਸੰਤਾਂ ਬਾਰੇ ਅਭਿਮਾਨ ਅਕਾਰਥ ਨਾ ਹੋ ਜਾਵੇ, ਅਤੇ ਇਸ ਲਈ ਕੁਰਿੰਥੀਆਂ ਦੇ ਸੰਤ ਤਿਆਰ ਰਹਿਣ, ਜਿਵੇਂ ਪੌਲੁਸ ਨੇ ਕਿਹਾ ਕਿ ਉਹ ਤਿਆਰ ਹੋਣਗੇ [9:3]

ਪੌਲੁਸ ਨੇ ਭਰਾਵਾਂ ਨੂੰ ਕੁਰਿੰਥੀਆਂ ਦੇ ਸੰਤਾਂ ਦੇ ਕੋਲ ਜਾਣ ਲਈ ਬੇਨਤੀ ਕਰਨਾ ਅਤੇ ਉਸ ਦਾਨ ਦਾ ਪਹਿਲਾਂ ਹੀ ਪ੍ਰਬੰਧ ਕਰਨਾ ਜਿਸ ਦਾ ਕੁਰਿੰਥੀਆਂ ਦੇ ਲੋਕਾਂ ਨੇ ਵਾਇਦਾ ਕੀਤਾ ਸੀ, ਜਰੂਰੀ ਕਿਉਂ ਸਮਝਿਆ ?

ਉ: ਪੌਲੁਸ ਨੇ ਸੋਚਿਆ ਇਹ ਜਰੂਰੀ ਹੈ ਤਾਂ ਕਿ ਉਹ ਅਤੇ ਉਸ ਦੇ ਸਾਥੀ ਸ਼ਰਮਿੰਦਾ ਨਾ ਹੋਣ ਜੇਕਰ ਕੋਈ ਮਕਦੂਨੀਯਾ ਤੋਂ ਪੌਲੁਸ ਦੇ ਨਾਲ ਆਵੇ ਅਤੇ ਕੁਰਿੰਥੀਆਂ ਦੇ ਲੋਕਾਂ ਨੂੰ ਤਿਆਰ ਨਾ ਵੇਖੇ | ਪੌਲੁਸ ਚਾਹੁੰਦਾ ਸੀ ਕਿ ਕੁਰਿੰਥੀਆਂ ਦੇ ਲੋਕ ਉਸ ਦਾਨ ਨਾਲ ਤਿਆਰ ਰਹਿਣ ਜੋ ਉਹ ਆਪਣੀ ਇੱਛਾ ਦੇ ਨਾਲ ਦੇਣਾ ਚਾਹੁੰਦੇ ਸਨ ਅਤੇ ਇਸ ਲਈ ਨਹੀਂ ਕਿ ਕੁਰਿੰਥੀਆਂ ਦੇ ਲੋਕਾਂ ਦੇ ਨਾਲ ਧੱਕਾ ਕੀਤਾ ਗਿਆ ਸੀ [9:4-5]

2 Corinthians 9:6

ਪੌਲੁਸ ਦੇ ਕਹਿਣ ਅਨੁਸਾਰ ਉਹਨਾਂ ਦੇ ਦੇਣ ਦਾ ਮੁੱਖ ਬਿੰਦੂ ਕੀ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਮੁੱਖ ਬਿੰਦੂ ਇਹ ਹੈ : "ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਨਾਲ ਵੱਢੇਗਾ [9:6]

ਹਰੇਕ ਨੇ ਕਿਸ ਤਰ੍ਹਾਂ ਦੇਣਾ ਹੈ ?

ਉ: ਹਰੇਕ ਨੇ ਉਸੇ ਤਰ੍ਹਾਂ ਦੇਣਾ ਹੈ ਜਿਵੇਂ ਉਸ ਨੇ ਆਪਣੇ ਮਨ ਵਿੱਚ ਯੋਜਨਾ ਬਣਾਈ ਹੈ - ਮਜਬੂਰੀ ਦੇ ਨਾਲ ਨਹੀਂ ਜਾਂ ਦਿੰਦੇ ਸਮੇਂ ਦੁੱਖ ਦੇ ਨਾਲ ਨਹੀਂ [9:7]

2 Corinthians 9:8

None

2 Corinthians 9:10

ਜੋ ਬੀਜਣ ਵਾਲੇ ਨੂੰ ਬੀ ਦਿੰਦਾ ਹੈ ਅਤੇ ਖਾਣ ਵਾਲੇ ਨੂੰ ਭੋਜਨ ਦਿੰਦਾ ਹੈ ਉਹ ਕੁਰਿੰਥੀਆਂ ਦੇ ਸੰਤਾਂ ਲਈ ਕੀ ਕਰਨ ਜਾ ਰਿਹਾ ਸੀ ?

ਉ: ਉਹ ਉਹਨਾਂ ਨੂੰ ਬੀਜ ਦੇਣ ਜਾ ਰਿਹਾ ਸੀ ਅਤੇ ਉਸ ਬੀਜ ਵਿੱਚ ਵਾਧਾ ਪਾਉਣ ਜਾ ਰਿਹਾ ਸੀ ਅਤੇ ਉਹਨਾਂ ਦੇ ਧਰਮ ਦੇ ਫ਼ਲ ਨੂੰ ਵਧਾਵੇਗਾ | ਉਹ ਸਭਨਾਂ ਗੱਲਾਂ ਵਿੱਚ ਧਨੀ ਹੋਣ ਜਾ ਰਹੇ ਸਨ [9:10-11]

2 Corinthians 9:12

ਕੁਰਿੰਥੀਆਂ ਦੇ ਸੰਤਾਂ ਨੇ ਪਰਮੇਸ਼ੁਰ ਦੀ ਵਡਿਆਈ ਕਿਸ ਤਰ੍ਹਾਂ ਕੀਤੀ ?

ਉ: ਉਹਨਾਂ ਨੇ ਮਸੀਹ ਦੀ ਖੁਸ਼ਖਬਰੀ ਦੇ ਕਰਾਰ ਦੀ ਆਗਿਆਕਾਰੀ ਕਰਨ ਦੇ ਦੁਆਰਾ ਪਰਮੇਸ਼ੁਰ ਦੀ ਵਡਿਆਈ ਕੀਤੀ, ਅਤੇ ਦਾਨ ਦੀ ਸਖਾਵਤ ਦੇ ਦੁਆਰਾ [9:13]

ਸੰਤਾਂ ਨੇ ਜਦੋਂ ਕੁਰਿੰਥੀਆਂ ਦੇ ਸੰਤਾਂ ਦੇ ਲਈ ਪ੍ਰਾਰਥਨਾ ਕੀਤੀ ਤਾਂ ਉਹ ਕੁਰਿੰਥੀਆਂ ਦੇ ਸੰਤਾਂ ਲਈ ਕਿਉਂ ਲੋਚਦੇ ਸਨ ?

ਉ: ਉਹ ਉਹਨਾਂ ਲਈ ਪਰਮੇਸ਼ੁਰ ਦੀ ਉਸ ਕਿਰਪਾ ਦੇ ਕਾਰਨ ਲੋਚਦੇ ਸਨ ਜੋ ਕੁਰਿੰਥੀਆਂ ਦੇ ਲੋਕਾਂ ਦੇ ਉੱਤੇ ਸੀ [9:14]

2 Corinthians 10

2 Corinthians 10:1

ਪੌਲੁਸ ਨੇ ਕੁਰਿੰਥੀਆਂ ਦੇ ਸੰਤਾਂ ਦੇ ਅੱਗੇ ਕੀ ਬੇਨਤੀ ਕੀਤੀ ?

ਉ: ਪੌਲੁਸ ਨੇ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਤਾਂ ਮੈਨੂੰ ਆਪਣੇ ਭਰੋਸੇ ਤੇ ਦਿਲੇਰ ਨਾ ਹੋਣਾ ਪਵੇ [10:2]

ਪੌਲੁਸ ਸੋਚਦਾ ਹੈ ਕਿ ਉਸ ਨੂੰ ਕਿਸ ਮੌਕੇ ਲਈ ਭਰੋਸੇ ਦਾ ਦਿਲੇਰ ਰਹਿਣਾ ਹੋਵੇਗਾ ?

ਉ: ਪੌਲੁਸ ਸੋਚਦਾ ਹੈ ਕਿ ਉਸਨੂੰ ਉਸ ਸਮੇਂ ਭਰੋਸੇ ਨਾਲ ਦਿਲੇਰ ਰਹਿਣਾ ਹੋਵੇਗਾ ਜਦੋਂ ਉਹ ਉਹਨਾਂ ਦਾ ਸਾਹਮਣਾ ਕਰਦਾ ਹੈ ਜਿਹੜੇ ਸੋਚਦੇ ਹਨ ਕਿ ਪੌਲੁਸ ਅਤੇ ਉਸ ਦੇ ਸਾਥੀ ਸਰੀਰ ਦੇ ਅਨੁਸਾਰ ਜੀਵਨ ਬਿਤਾਉਂਦੇ ਹਨ [10:2]

2 Corinthians 10:3

ਜਦੋਂ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਜੁੱਧ ਲੜਿਆ, ਉਹਨਾਂ ਨੇ ਕਿਸ ਪ੍ਰਕਾਰ ਦੇ ਹਥਿਆਰਾਂ ਦਾ ਇਸਤੇਮਾਲ ਨਾ ਕੀਤਾ ?

ਉ: ਪੌਲੁਸ ਅਤੇ ਉਸ ਦੇ ਸਾਥੀਆਂ ਨੇ ਜਦੋਂ ਜੁੱਧ ਲੜਿਆ ਉਹਨਾਂ ਨੇ ਸਰੀਰਕ ਹਥਿਆਰਾਂ ਦਾ ਇਸਤੇਮਾਲ ਨਹੀਂ ਕੀਤਾ [10:4]

2 Corinthians 10:5

ਜਿਹੜੇ ਹਥਿਆਰਾਂ ਦਾ ਪੌਲੁਸ ਨੇ ਇਸਤੇਮਾਲ ਕੀਤਾ ਉਹਨਾਂ ਵਿੱਚ ਕੀ ਕਰਨ ਦੀ ਸ਼ਕਤੀ ਸੀ ?

ਉ: ਜਿਹਨਾਂ ਹਥਿਆਰਾਂ ਦਾ ਪੌਲੁਸ ਨੇ ਇਸਤੇਮਾਲ ਕੀਤਾ ਉਹਨਾਂ ਵਿੱਚ ਕਿਲਿਆਂ ਨੂੰ ਢਾਹ ਦੇਣ ਦੀ ਸ਼ਕਤੀ ਸੀ - ਬਹਿਸਾਂ ਨੂੰ ਖਤਮ ਕਰਨ ਦੀ, ਅਤੇ ਹਰੇਕ ਉਸ ਗੱਲ ਨੂੰ ਨਾਸ ਕਰਨ ਦੀ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਉੱਠਦੀ ਹੈ [10:4-5]

2 Corinthians 10:7

ਪ੍ਰਭੂ ਨੇ ਕਿਸ ਕਾਰਨ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਅਧਿਕਾਰ ਦਿੱਤਾ ?

ਉ: ਪ੍ਰਭੂ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਅਧਿਕਾਰ ਦਿੱਤਾ ਤਾਂ ਕਿ ਉਹ ਕੁਰਿੰਥੀਆਂ ਦੇ ਸੰਤਾਂ ਨੂੰ ਬਣਾ ਸਕਣ ਅਤੇ ਨਾ ਕਿ ਉਹਨਾਂ ਨੂੰ ਢਾਹੁਣ [10:8]

2 Corinthians 10:9

ਕੁਝ ਲੋਕ ਪੌਲੁਸ ਅਤੇ ਉਸ ਦੇ ਪੱਤਰ੍ਹਾਂ ਦੇ ਬਾਰੇ ਕੀ ਕਹਿੰਦੇ ਸਨ ?

ਉ: ਕੁਝ ਲੋਕ ਕਹਿੰਦੇ ਸਨ ਕਿ ਪੌਲੁਸ ਦੇ ਪੱਤਰ ਗੰਭੀਰ ਅਤੇ ਸਾਮਰਥੀ ਹਨ, ਪਰ ਸਰੀਰਕ ਤੌਰ ਤੇ ਉਹ ਕਮਜ਼ੋਰ ਹੈ ਅਤੇ ਉਸ ਦਾ ਉਪਦੇਸ਼ ਸੁਣਨ ਦੇ ਜੋਗ ਨਹੀਂ ਹੈ [10:10]

2 Corinthians 10:11

ਪੌਲੁਸ ਨੇ ਉਹਨਾਂ ਲੋਕਾਂ ਨੂੰ ਕੀ ਕਿਹਾ ਜਿਹੜੇ ਸੋਚਦੇ ਸਨ ਕਿ ਪੌਲੁਸ ਜਿਸ ਤਰ੍ਹਾਂ ਦਾ ਪੱਤਰ੍ਹਾਂ ਵਿੱਚ ਲੱਗਦਾ ਹੈ ਉਸ ਨਾਲੋਂ ਵਿਅਕਤੀਗਤ ਜੀਵਨ ਵਿੱਚ ਅਲੱਗ ਹੈ ?

ਉ: ਪੌਲੁਸ ਕਹਿੰਦਾ ਹੈ ਜੋ ਪੱਤਰੀਆਂ ਵਿੱਚ ਦੂਰ ਹੋ ਕੇ ਹੈ, ਉਹੋ ਜਿਹਾ ਉਹ ਉਸ ਸਮੇਂ ਕੰਮਾਂ ਵਿੱਚ ਵੀ ਹੈ, ਜਦੋਂ ਉਹ ਕੁਰਿੰਥੀਆਂ ਦੇ ਸੰਤਾਂ ਦੇ ਨਾਲ ਸੀ [10:11]

ਜਿਹੜੇ ਲੋਕ ਆਪਣੀ ਵਡਿਆਈ ਖੁਦ ਕਰਦੇ ਹਨ ਉਹ ਇਹ ਦਿਖਾਉਣ ਲਈ ਕਿ ਉਹਨਾਂ ਨੂੰ ਕੋਈ ਸਮਝ ਨਹੀਂ ਹੈ ਕੀ ਕਰਦੇ ਹਨ ?

ਉ: ਉਹ ਦਿਖਾਉਂਦੇ ਹਨ ਕਿ ਉਹਨਾਂ ਨੂੰ ਕੋਈ ਸਮਝ ਨਹੀਂ ਹੈ ਕਿਉਂਕਿ ਉਹ ਆਪਣੇ ਆਪ ਨੂੰ ਆਪਣੇ ਆਪ ਨਾਲ ਮਿਲਾ ਕੇ ਦੇਖਦੇ ਹਨ ਅਤੇ ਆਪਣੀ ਤੁਲਣਾ ਆਪਣੇ ਆਪ ਨਾਲ ਹੀ ਕਰਦੇ ਹਨ [10:12]

2 Corinthians 10:13

ਪੌਲੁਸ ਦੇ ਅਭਿਮਾਨ ਦੀਆਂ ਹੱਦਾਂ ਕੀ ਸਨ ?

ਉ: ਪੌਲੁਸ ਕਹਿੰਦਾ ਹੈ ਕਿ ਉਹਨਾਂ ਦਾ ਅਭਿਮਾਨ ਉਸ ਮੇਚੇ ਤੱਕ ਰਹਿਣਾ ਚਾਹੀਦਾ ਹੈ ਜੋ ਮੇਚਾ ਪਰਮੇਸ਼ੁਰ ਨੇ ਉਹਨਾਂ ਨੂੰ ਦਿੱਤਾ ਹੈ, ਉਹ ਮੇਚਾ ਕੁਰਿੰਥੀਆਂ ਦੇ ਲੋਕਾਂ ਤੱਕ ਵੀ ਪਹੁੰਚਦਾ ਹੈ | ਪੌਲੁਸ ਕਹਿੰਦਾ ਹੈ ਕਿ ਉਹਨਾਂ ਨੂੰ ਦੂਸਰਿਆਂ ਦੀ ਮਿਹਨਤ ਉੱਤੇ ਅਭਿਮਾਨ ਨਹੀਂ ਕਰਨਾ ਚਾਹੀਦਾ, ਉਹਨਾਂ ਕੰਮਾਂ ਦੇ ਉੱਤੇ ਜਿਹੜੇ ਦੂਸਰੇ ਇਲਾਕਿਆਂ ਵਿੱਚ ਕੀਤੇ ਗਏ ਹਨ [10:13,15,16]

2 Corinthians 10:15

None

2 Corinthians 10:17

ਉਹ ਕੌਣ ਹੈ ਜੋ ਪਰਵਾਨ ਹੈ ?

ਉ: ਪਰਵਾਨ ਉਹ ਹੈ ਜਿਹ ਦੀ ਪ੍ਰਭੂ ਨੇਕ ਨਾਮੀ ਕਰਦਾ ਹੈ [10:18]

2 Corinthians 11

2 Corinthians 11:1

ਪੌਲੁਸ ਕੁਰਿੰਥੀਆਂ ਦੇ ਸੰਤਾਂ ਲਈ ਪਰਮੇਸ਼ੁਰ ਜਿਹੀ ਅਣਖ ਕਿਉਂ ਰੱਖਦਾ ਹੈ ?

ਉ: ਉਹ ਉਹਨਾਂ ਲਈ ਅਣਖ ਰਖਦਾ ਹੈ ਕਿਉਂਕਿ ਉਸ ਨੇ ਉਹਨਾਂ ਦਾ ਵਿਆਹ ਇੱਕੋ ਪਤੀ ਦੇ ਨਾਲ ਕੀਤਾ, ਤਾਂ ਕਿ ਉਹਨਾਂ ਨੂੰ ਪਵਿੱਤਰ ਕੁਆਰੀ ਦੇ ਵਾਂਗੂ ਮਸੀਹ ਨੂੰ ਅਰਪਣ ਕਰੇ [11:2]

2 Corinthians 11:3

ਪੌਲੁਸ ਨੂੰ ਕੁਰਿੰਥੀਆਂ ਦੇ ਸੰਤਾਂ ਲਈ ਕਿਸ ਚੀਜ਼ ਦਾ ਡਰ ਸੀ ?

ਉ: ਪੌਲੁਸ ਨੂੰ ਡਰ ਸੀ ਕਿ ਉਹਨਾਂ ਦੇ ਮਨ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜਿਹੜੀ ਮਸੀਹ ਲਈ ਹੈ ਵਿਗੜ ਨਾ ਜਾਣ [11:3]

ਕੁਰਿੰਥੀਆਂ ਦੇ ਸੰਤਾਂ ਨੇ ਕੀ ਸਹਾਰਿਆ ?

ਉ: ਕੁਰਿੰਥੀਆਂ ਦੇ ਸੰਤਾਂ ਨੇ ਉਸ ਨੂੰ ਸਹਾਰਿਆ ਜੋ ਕਿਸੇ ਦੂਸਰੇ ਯਿਸੂ ਦੀ ਮਨਾਦੀ ਕਰਦਾ ਹੈ, ਇੱਕ ਅਲੱਗ ਖੁਸ਼ਖਬਰੀ ਨੂੰ ਸੁਣਾਉਂਦਾ ਹੈ ਜਿਸ ਦਾ ਪਰਚਾਰ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਨਹੀਂ ਕੀਤਾ [11:4]

2 Corinthians 11:5

None

2 Corinthians 11:7

ਪੌਲੁਸ ਨੇ ਕੁਰਿੰਥੀਆਂ ਦੇ ਲੋਕਾਂ ਨੂੰ ਖੁਸ਼ਖਬਰੀ ਕਿਵੇਂ ਸੁਣਾਈ ?

ਉ: ਪੌਲੁਸ ਨੇ ਕੁਰਿੰਥੀਆਂ ਦੇ ਲੋਕਾਂ ਨੂੰ ਖੁਸ਼ਖਬਰੀ ਮੁਫ਼ਤ ਵਿੱਚ ਸੁਣਾਈ [11:7]

ਪੌਲੁਸ ਨੇ ਹੋਰਨਾ ਕਲੀਸਿਯਾਵਾਂ ਨੂੰ ਕਿਵੇਂ "ਲੁੱਟਿਆ" ?

ਉ: ਉਸ ਨੇ ਕੁਰਿੰਥੀਆਂ ਦੇ ਲੋਕਾਂ ਦੀ ਸੇਵਾ ਕਰਨ ਲਈ ਹੋਰਨਾ ਕਲੀਸਿਯਾਵਾਂ ਤੋਂ ਖਰਚ ਲੈਣ ਦੇ ਦੁਆਰਾ ਉਹਨਾਂ ਨੂੰ "ਲੁੱਟਿਆ" [11:8]

2 Corinthians 11:10

None

2 Corinthians 11:12

None

2 Corinthians 11:14

ਪੌਲੁਸ ਉਹਨਾਂ ਲੋਕਾਂ ਦਾ ਵਰਣਨ ਕਿਵੇਂ ਕਰਦਾ ਹੈ ਜਿਹੜੇ ਪੌਲੁਸ ਅਤੇ ਉਸ ਦੇ ਸਾਥੀਆਂ ਵਰਗੇ ਠਹਿਰਨ ਲਈ ਉਸ ਵਿੱਚ ਅਭਿਮਾਨ ਕਰਦੇ ਹਨ ?

ਉ: ਪੌਲੁਸ ਇਹਨਾਂ ਲੋਕਾਂ ਦਾ ਵਰਣਨ ਸ਼ੈਤਾਨ ਦੇ ਸੇਵਕਾਂ, ਝੂਠੇ ਰਸੂਲਾਂ, ਛਲ ਕਰਨ ਵਾਲਿਆਂ ਅਤੇ ਆਪਣੇ ਆਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਣ ਵਾਲਿਆਂ ਦੇ ਰੂਪ ਵਿੱਚ ਕਰਦਾ ਹੈ [11:13-15]

ਸ਼ੈਤਾਨ ਆਪਣੇ ਰੂਪ ਨੂੰ ਕਿਵੇਂ ਵਟਾਉਂਦਾ ਹੈ ?

ਉ: ਸ਼ੈਤਾਨ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ [11:14]

2 Corinthians 11:16

ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਕਿਉਂ ਕਹਿੰਦਾ ਹੈ ਕਿ ਉਸ ਨੂੰ ਮੂਰਖ ਜਾਣ ਕੇ ਕਬੂਲ ਕਰੋ ?

ਉ: ਪੌਲੁਸ ਉਹਨਾਂ ਨੂੰ ਕਹਿੰਦਾ ਹੈ ਉਹ ਉਸ ਨੂੰ ਮੂਰਖ ਜਾਣ ਕੇ ਕਬੂਲ ਕਰਨ ਤਾਂ ਕਿ ਉਹ ਥੋੜਾ ਜਿਹਾ ਅਭਿਮਾਨ ਕਰ ਸਕੇ [11:16]

2 Corinthians 11:19

ਪੌਲੁਸ ਦੇ ਕਹਿਣ ਅਨੁਸਾਰ ਕੁਰਿੰਥੀਆਂ ਦੇ ਸੰਤ ਕਿਸ ਨੂੰ ਖੁਸ਼ੀ ਦੇ ਨਾਲ ਸਹਾਰ ਲੈਂਦੇ ਹਨ ?

ਉ: ਪੌਲੁਸ ਕਹਿੰਦਾ ਹੈ ਕਿ ਉਹ ਉਸ ਨੂੰ ਸਹਾਰ ਲੈਂਦੇ ਹਨ ਜੋ ਮੂਰਖ ਹੈ, ਜੋ ਉਹਨਾਂ ਨੂੰ ਗੁਲਾਮੀ ਵਿੱਚ ਲਿਆਉਂਦਾ ਹੈ, ਜੋ ਉਹਨਾਂ ਦੇ ਵਿੱਚ ਵੰਡ ਦਾ ਕਾਰਨ ਬਣਦਾ ਹੈ, ਜੋ ਕੋਈ ਉਹਨਾਂ ਤੋਂ ਆਪਣਾ ਲਾਭ ਉਠਾਉਂਦਾ ਹੈ, ਜੋ ਕੋਈ ਉਹਨਾਂ ਨੂੰ ਬੰਧਨਾਂ ਵਿੱਚ ਲਿਆਉਂਦਾ ਹੈ, ਜਾਂ ਜੋ ਕੋਈ ਉਹਨਾਂ ਦੇ ਮੂੰਹ ਤੇ ਚਪੇੜਾਂ ਮਾਰਦਾ ਹੈ [11:19-20]

2 Corinthians 11:22

ਪੌਲੁਸ ਦਾ ਅਭਿਮਾਨ ਕੀ ਹੈ ਜਿਸ ਦੇ ਵਿੱਚ ਉਸ ਦੇ ਨਾਲ ਤੁਲਨਾ ਕਰਨ ਵਾਲੇ ਪੌਲੁਸ ਦੇ ਬਰਾਬਰ ਹੋਣਾ ਚਾਹੁੰਦੇ ਹਨ ?

ਉ: ਪੌਲੁਸਦਾ ਅਭਿਮਾਨ ਕਰਦਾ ਹੈ ਕਿ ਉਹ ਇੱਕ ਇਬਰਾਨੀ ਸੀ, ਇੱਕ ਇਸਰਾਏਲਈ ਅਤੇ ਅਬਰਾਹਾਮ ਦੀ ਵੰਸ਼ਜ ਸੀ ਬਿਲਕੁਲ ਉਹਨਾਂ ਦੀ ਤਰ੍ਹਾਂ ਜੋ ਪੌਲੁਸ ਦੇ ਬਰਾਬਰ ਹੋਣ ਦੀ ਘੋਸ਼ਣਾ ਕਰਦੇ ਹਨ | ਪੌਲੁਸ ਕਹਿੰਦਾ ਹੈ ਕਿ ਉਹ ਉਹਨਾਂ ਦੇ ਨਾਲੋਂ ਵਧੀਕ ਮਸੀਹ ਦਾ ਸੇਵਕ ਹੈ - ਮਿਹਨਤ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ ਅਤੇ ਬਹੁਤ ਵਾਰ ਮੌਤ ਦੇ ਖਤਰੇ ਵਿੱਚ [11:22-23]

2 Corinthians 11:24

ਕਿਹੜੇ ਕੁਝ ਖਾਸ ਖਤਰੇ ਸਨ ਜਿਹਨਾਂ ਦਾ ਪੌਲੁਸ ਨੇ ਸਾਹਮਣਾ ਕੀਤਾ ?

ਉ: ਪੌਲੁਸ ਨੇ ਯਹੂਦੀਆਂ ਦੇ ਕੋਲੋਂ ਪੰਜ ਵਾਰ ਇੱਕ ਘੱਟ ਚਾਲੀ ਕੋਰੜੇ ਖਾਧੇ | ਤਿੰਨ ਵਾਰ ਉਸ ਨੂੰ ਬੈਂਤਾਂ ਦੇ ਨਾਲ ਕੁੱਟਿਆ ਗਿਆ | ਇੱਕ ਵਾਰ ਉਸ ਪਥਰਾਓ ਕੀਤਾ ਗਿਆ | ਤਿੰਨ ਵਾਰ ਉਸ ਨੇ ਜਹਾਜ਼ ਦੇ ਨਾਸ ਹੋ ਜਾਣ ਦੇ ਕਾਰਨ ਦੁੱਖ ਭੋਗਿਆ | ਉਸ ਨੇ ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ | ਉਹ ਨਦੀਆਂ ਤੋਂ, ਲੁਟੇਰਿਆਂ ਤੋਂ, ਆਪਣੇ ਲੋਕਾਂ ਤੋਂ ਅਤੇ ਗੈਰ ਕੌਮਾਂ ਦੇ ਲੋਕਾਂ ਤੋਂ ਖਤਰਿਆਂ ਵਿੱਚ ਸੀ | ਉਹ ਸ਼ਹਿਰ ਵਿੱਚ, ਜੰਗਲ ਵਿੱਚ, ਸਮੁੰਦਰ ਤੋਂ ਖਤਰੇ ਵਿੱਚ ਸੀ ਅਤੇ ਝੂਠੇ ਭਰਾਵਾਂ ਤੋਂ ਖਤਰੇ ਵਿੱਚ ਸੀ | ਪੌਲੁਸ ਦੰਮਿਸਕ ਦੇ ਹਾਕਮ ਤੋਂ ਖਤਰੇ ਵਿੱਚ ਸੀ [11:24-26, 32]

2 Corinthians 11:27

ਪੌਲੁਸ ਦੇ ਅਨੁਸਾਰ, ਉਸ ਦੇ ਅੰਦਰ ਹੀ ਅੰਦਰ ਜਲਨ ਦਾ ਕਾਰਨ ਕੀ ਸੀ ?

ਉ: ਇੱਕ ਦੂਸਰੇ ਲਈ ਪਾਪ ਦੇ ਵਿੱਚ ਡਿੱਗਣ ਦਾ ਕਾਰਨ ਬਣਦਾ ਸੀ ਇਸ ਲਈ ਪੌਲੁਸ ਅੰਦਰ ਹੀ ਅੰਦਰ ਜਲਦਾ ਸੀ [11:29]

2 Corinthians 11:30

ਜੇਕਰ ਅਭਿਮਾਨ ਕਰਨਾ ਹੀ ਪਵੇ ਤਾਂ ਪੌਲੁਸ ਦੇ ਕਹਿਣ ਅਨੁਸਾਰ ਉਹ ਕਿਸ ਤੇ ਅਭਿਮਾਨ ਕਰੇਗਾ ?

ਉ: ਪੌਲੁਸ ਕਹਿੰਦਾ ਹੈ ਕਿ ਉਹ ਆਪਣੀਆਂ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰੇਗਾ [11:30 ]

2 Corinthians 11:32

None

2 Corinthians 12

2 Corinthians 12:1

ਪੌਲੁਸ ਦੇ ਕਹਿਣ ਅਨੁਸਾਰ ਉਹ ਕਿਸ ਤੇ ਅਭਿਮਾਨ ਕਰੇਗਾ ?

ਉ: ਪੌਲੁਸ ਕਹਿੰਦਾ ਹੈ ਕਿ ਉਹ ਪ੍ਰਭੂ ਦੇ ਦਰਸ਼ਣਾਂ ਅਤੇ ਪਰਕਾਸ਼ ਦੀਆਂ ਬਾਣੀਆਂ ਉੱਤੇ ਅਭਿਮਾਨ ਕਰੇਗਾ [12:1]

2 Corinthians 12:3

ਮਸੀਹ ਵਿੱਚ ਚੌਦਾਂ ਸਾਲ ਪਹਿਲਾਂ ਇੱਕ ਮਨੁੱਖ ਨੂੰ ਕੀ ਹੋਇਆ ਸੀ ?

ਉ: ਉਹ ਤੀਸਰੇ ਸਵਰਗ ਵਿੱਚ ਉਠਾ ਲਿਆ ਗਿਆ ਸੀ, ਅਤੇ ਉਹ ਫ਼ਿਰਦੌਸ ਵਿੱਚ ਖਿੱਚਿਆ ਗਿਆ ਅਤੇ ਉਹ ਗੱਲਾਂ ਸੁਣੀਆਂ ਜਿਹਨਾਂ ਨੂੰ ਕਹਿਣਾ ਮਨੁੱਖਾਂ ਦੇ ਜੋਗ ਨਹੀਂ [12:2-4]

2 Corinthians 12:6

ਪੌਲੁਸ ਕਿਉਂ ਕਹਿੰਦਾ ਹੈ ਕਿ ਜੇ ਉਹ ਅਭਿਮਾਨ ਵੀ ਕਰੇ ਤਾਂ ਉਹ ਮੂਰਖ ਨਹੀਂ ਬਣੇਗਾ ?

ਉ: ਪੌਲੁਸ ਕਹਿੰਦਾ ਹੈ ਕਿ ਜੇਕਰ ਉਹ ਅਭਿਮਾਨ ਵੀ ਕਰੇ ਤਾਂ ਉਹ ਮੂਰਖ ਨਹੀਂ ਬਣੇਗਾ ਕਿਉਂਕਿ ਉਹ ਸਚਾਈ ਬੋਲਦਾ ਹੈ [12:6]

ਪੌਲੁਸ ਨੂੰ ਫੁੱਲ ਜਾਣ ਤੋਂ ਰੋਕਣ ਲਈ ਉਸ ਦੇ ਨਾਲ ਕੀ ਹੋਇਆ ?

ਉ: ਪੌਲੁਸ ਦੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ, ਅਰਥਾਤ ਸ਼ੈਤਾਨ ਵਲੋਂ ਉਸ ਨੂੰ ਤੰਗ ਕਰਨ ਲਈ ਇੱਕ ਦੂਤ ਭੇਜਿਆ ਗਿਆ [12:7]

2 Corinthians 12:8

ਜਦੋਂ ਪੌਲੁਸ ਨੇ ਪ੍ਰਭੂ ਨੂੰ ਸਰੀਰ ਦਾ ਇਹ ਕੰਡਾ ਕੱਢਣ ਲਈ ਕਿਹਾ ਤਾਂ ਪ੍ਰਭੂ ਨੇ ਪੌਲੁਸ ਨੂੰ ਕੀ ਕਿਹਾ ?

ਉ: ਪ੍ਰਭੂ ਨੇ ਪੌਲੁਸ ਨੂੰ ਕਿਹਾ, "ਮੇਰੀ ਕਿਰਪਾ ਤੇਰੇ ਲਈ ਕਾਫ਼ੀ ਹੈ, ਕਿਉਂਕਿ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ [12:9]

ਪੌਲੁਸ ਕਿਉਂ ਕਹਿੰਦਾ ਹੈ ਕਿ ਉਹ ਆਪਣੀਆਂ ਨਿਰਬਲਤਾਈਆਂ ਉੱਤੇ ਅਭਿਮਾਨ ਕਰਨ ਨੂੰ ਪਹਿਲ ਦਿੰਦਾ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਉਹ ਇਸ ਨੂੰ ਪਹਿਲ ਦਿੰਦਾ ਹੈ ਕਿਉਂਕਿ ਮਸੀਹ ਦੀ ਸਮਰੱਥਾ ਉਸ ਉੱਤੇ ਸਾਯਾ ਕਰਦੀ ਹੈ [12:9]

2 Corinthians 12:11

ਕੁਰਿੰਥੀਆਂ ਦੇ ਵਿੱਚ ਪੂਰੇ ਧੀਰਜ ਦੇ ਨਾਲ ਕੀ ਕੀਤਾ ਗਿਆ ?

ਉ: ਨਿਸ਼ਾਨ ਅਚੰਭੇ ਅਤੇ ਕਰਾਮਾਤਾਂ ਅਤੇ ਰਸੂਲਾਂ ਦੇ ਨਿਸ਼ਾਨ ਪੂਰੇ ਧੀਰਜ ਨਾਲ ਕੁਰਿੰਥੀਆਂ ਦੇ ਵਿੱਚ ਵਿਖਾਏ ਗਏ [12:12]

2 Corinthians 12:14

ਪੌਲੁਸ ਕੁਰਿੰਥੀਆਂ ਦੇ ਲੋਕਾਂ ਨੂੰ ਕਿਉਂ ਕਹਿੰਦਾ ਹੈ ਕਿ ਉਹ ਉਹਨਾਂ ਉੱਤੇ ਬੋਝ ਨਹੀਂ ਬਣੇਗਾ ?

ਉ: ਪੌਲੁਸ ਇਹ ਇਸ ਲਈ ਕਹਿੰਦਾ ਹੈ ਤਾਂ ਕਿ ਉਹਨਾਂ ਨੂੰ ਦਿਖਾ ਸਕੇ ਉਸਨੂੰ ਉਹ ਨਹੀਂ ਚਾਹੀਦਾ ਜੋ ਉਹਨਾਂ ਦਾ ਹੈ | ਉਸ ਨੂੰ ਉਹ ਖੁਦ ਚਾਹੀਦੇ ਹਨ [12:14]

ਪੌਲੁਸ ਕੀ ਕਹਿੰਦਾ ਹੈ ਜੋ ਉਹ ਬਹੁਤ ਅਨੰਦ ਨਾਲ ਕੁਰਿੰਥੀਆਂ ਦੇ ਸੰਤਾਂ ਲਈ ਕਰੇਗਾ ?

ਉ: ਪੌਲੁਸ ਕਹਿੰਦਾ ਹੈ ਕਿ ਮੈਂ ਬਹੁਤ ਅਨੰਦ ਦੇ ਨਾਲ ਤੁਹਾਡੀਆਂ ਜਾਨਾਂ ਲਈ ਖਰਚ ਕਰਾਂਗਾ ਅਤੇ ਆਪ ਵੀ ਖਰਚ ਹੋ ਜਾਵਾਂਗਾ [12:15]

2 Corinthians 12:16

None

2 Corinthians 12:19

ਪੌਲੁਸ ਕਿਸ ਮਕਸਦ ਲਈ ਇਹ ਸਾਰੀਆਂ ਗੱਲਾਂ ਕੁਰਿੰਥੀਆਂ ਦੇ ਸੰਤਾਂ ਨੂੰ ਆਖਦਾ ਹੈ ?

ਉ: ਪੌਲੁਸ ਇਹ ਸਾਰੀਆਂ ਗੱਲਾਂ ਕੁਰਿੰਥੀਆਂ ਦੇ ਸੰਤਾਂ ਨੂੰ ਉਹਨਾਂ ਦੇ ਸੁਧਾਰ ਦੇ ਲਈ ਆਖਦਾ ਹੈ [12:19]

2 Corinthians 12:20

ਪੌਲੁਸ ਕਿਸ ਚੀਜ਼ ਤੋਂ ਡਰਦਾ ਹੈ ਜੋ ਕੁਰਿੰਥੀਆਂ ਦੇ ਸੰਤਾਂ ਦੇ ਕੋਲ ਵਾਪਸ ਆ ਕੇ ਕਿਤੇ ਵੇਖੇ ?

ਉ: ਪੌਲੁਸ ਡਰਦਾ ਹੈ ਕਿ ਉਹਨਾਂ ਦੇ ਵਿੱਚ ਕੀਤੇ ਝਗੜੇ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਚੁਗਲੀਆਂ, ਆਕੜਾਂ ਅਤੇ ਘਮਸਾਣ ਨਾ ਵੇਖੇ [12:20]

ਪੌਲੁਸ ਕਿਸ ਚੀਜ਼ ਤੋਂ ਡਰਦਾ ਜੋ ਪਰਮੇਸ਼ੁਰ ਕਿਤੇ ਉਸ ਨਾਲ ਕਰੇ ?

ਉ: ਪੌਲੁਸ ਡਰਦਾ ਹੈ ਕਿ ਕਿਤੇ ਪਰਮੇਸ਼ੁਰ ਉਸ ਨੂੰ ਕੁਰਿੰਥੀਆਂ ਦੇ ਸੰਤਾਂ ਦੇ ਅੱਗੇ ਹੌਲਾ ਨਾ ਪਾਵੇ [12:21]

ਕਿਸ ਕਾਰਨ ਪੌਲੁਸ ਕਹਿੰਦਾ ਹੈ ਮੈਂ ਬਹੁਤੇ ਕੁਰਿੰਥੀਆਂ ਦੇ ਸੰਤਾਂ ਲਈ ਸੋਗ ਕਰਾਂ ਜਿਹਨਾਂ ਨੇ ਪਹਿਲਾਂ ਪਾਪ ਕੀਤਾ ?

ਉ: ਪੌਲੁਸ ਡਰਦਾ ਹੈ ਕਿ ਉਹਨਾਂ ਨੇ ਮੁੜ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੌਬਾ ਨਾ ਕੀਤੀ ਜੋ ਹਰਾਮਕਾਰੀ ਉਹਨਾਂ ਨੇ ਪਹਿਲਾਂ ਕੀਤੀ ਸੀ [12:21]

2 Corinthians 13

2 Corinthians 13:1

ਜਦੋਂ 2 ਕੁਰਿੰਥੀਆਂ ਲਿਖਿਆ ਗਿਆ ਉਸ ਸਮੇਂ ਤੱਕ ਪੌਲੁਸ ਕਦੋਂ ਤੱਕ ਕੁਰਿੰਥੀਆਂ ਦੇ ਲੋਕਾਂ ਦੇ ਕੋਲ ਆਇਆ ਸੀ ?

ਉ: ਜਦੋਂ 2 ਕੁਰਿੰਥੀਆਂ ਲਿਖਿਆ ਗਿਆ ਉਸ ਸਮੇਂ ਤੱਕ ਪੌਲੁਸ ਦੋ ਵਾਰੀ ਕੁਰਿੰਥੀਆਂ ਦੇ ਸੰਤਾਂ ਦੇ ਕੋਲ ਆਇਆ ਸੀ [13:1-2]

2 Corinthians 13:3

ਪੌਲੁਸ ਕੁਰਿੰਥੀਆਂ ਦੇ ਉਹਨਾਂ ਸੰਤਾਂ ਨੂੰ ਜਿਹਨਾਂ ਨੇ ਪਾਪ ਕੀਤਾ ਅਤੇ ਜਿਹੜੇ ਰਹਿੰਦੇ ਹਨ ਕਿਉਂ ਆਖਦਾ ਹੈ ਜਦੋਂ ਉਹ ਦੁਬਾਰਾ ਆਵੇਗਾ ਉਹਨਾਂ ਨੂੰ ਨਹੀਂ ਛੱਡੇਗਾ ?

ਉ: ਪੌਲੁਸ ਨੇ ਉਹਨਾਂ ਨੂੰ ਇਹ ਇਸ ਲਈ ਆਖਿਆ ਕਿਉਂਕਿ ਉਹ ਸਬੂਤ ਚਾਹੁੰਦੇ ਸਨ ਕਿ ਮਸੀਹ ਪੌਲੁਸ ਵਿੱਚ ਬੋਲਦਾ ਹੈ [13:3]

2 Corinthians 13:5

ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਆਪਣਾ ਪਰਤਾਵਾ ਕਰਨ ਅਤੇ ਆਪਣੇ ਆਪ ਨੂੰ ਪਰਖਣ ਲਈ ਕਿਉਂ ਆਖਦਾ ਹੈ ?

ਉ: ਪੌਲੁਸ ਉਹਨਾਂ ਨੂੰ ਆਪਣਾ ਪਰਤਾਵਾ ਕਰਨ ਅਤੇ ਆਪਣੇ ਆਪ ਨੂੰ ਪਰਖਣ ਲਈ, ਇਹ ਦੇਖਣ ਲਈ ਆਖਦਾ ਹੈ ਕਿ ਉਹ ਵਿਸ਼ਵਾਸ ਹਨ ਜਾਂ ਨਹੀਂ [13:5]

ਪੌਲੁਸ ਨੂੰ ਕੀ ਆਸ ਹੈ ਕਿ ਕੁਰਿੰਥੀਆਂ ਦੇ ਸੰਤ ਉਸ ਦੇ ਅਤੇ ਉਸ ਦੇ ਸਾਥੀਆਂ ਲਈ ਕੀ ਮਲੂਮ ਕਰ ਲੈਣਗੇ ?

ਉ: ਪੌਲੁਸ ਨੂੰ ਆਸ ਹੈ ਕੁਰਿੰਥੀਆਂ ਦੇ ਸੰਤ ਇਹ ਮਲੂਮ ਕਰ ਲੈਣਗੇ ਕਿ ਉਹ ਅਪਰਵਾਨ ਨਹੀਂ ਹਨ [13:6]

2 Corinthians 13:7

ਪੌਲੁਸ ਕੀ ਕਹਿੰਦਾ ਹੈ ਕਿ ਉਹ ਅਤੇ ਉਸ ਦੇ ਸਾਥੀ ਕੀ ਨਹੀਂ ਕਰ ਸਕਦੇ ਸਨ ?

ਉ: ਪੌਲੁਸ ਕਹਿੰਦਾ ਹੈ ਉਹ ਸਚਾਈ ਦੇ ਵਿਰੁੱਧ ਕੁਝ ਨਹੀਂ ਕਰ ਸਕਦੇ ਸਨ [13:8]

2 Corinthians 13:9

ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਇਹ ਗੱਲਾਂ ਕਿਉਂ ਲਿਖਦਾ ਸੀ ਜਦੋਂ ਕਿ ਉਹ ਉਹਨਾਂ ਤੋਂ ਦੂਰ ਸੀ ?

ਉ: ਪੌਲੁਸ ਨੇ ਇਹ ਇਸ ਲਈ ਲਿਖਿਆ ਕਿ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਮੈਂ ਤੁਹਾਡੇ ਨਾਲ ਸਖਤੀ ਨਾ ਕਰਾਂ [13:10]

ਪੌਲੁਸ ਉਸ ਅਧਿਕਾਰ ਦਾ ਕਿਵੇਂ ਇਸਤੇਮਾਲ ਕਰਨਾ ਚਾਹੁੰਦਾ ਹੈ ਜੋ ਪਰਮੇਸ਼ੁਰ ਨੇ ਉਸਨੂੰ ਕੁਰਿੰਥੀਆਂ ਦੇ ਸੰਤਾਂ ਲਈ ਦਿੱਤਾ ?

ਉ: ਪੌਲੁਸ ਉਸ ਅਧਿਕਾਰ ਦਾ ਇਸਤੇਮਾਲ ਕੁਰਿੰਥੀਆਂ ਦੇ ਸੰਤਾਂ ਨੂੰ ਬਣਾਉਣ ਲਈ ਕਰਨਾ ਚਾਹੁੰਦਾ ਹੈ ਨਾ ਕਿ ਉਹਨਾਂ ਨੂੰ ਡਰਾਉਣ ਲਈ [13:10]

2 Corinthians 13:11

ਅਖੀਰ ਵਿੱਚ, ਪੌਲੁਸ ਕੀ ਚਾਹੁੰਦਾ ਹੈ ਜੋ ਕੁਰਿੰਥੀਆਂ ਦੇ ਲੋਕ ਕਰਨ ?

ਉ: ਪੌਲੁਸ ਚਾਹੁੰਦਾ ਹੈ ਕਿ ਉਹ ਅਨੰਦ ਨਾਲ ਰਹਿਣਾ, ਸਿੱਧ ਹੋਣ, ਇੱਕ ਦੂਸਰੇ ਦੇ ਨਾਲ ਸਹਿਮਤ ਹੋਣ, ਸ਼ਾਂਤੀ ਦੇ ਨਾਲ ਰਹਿਣ ਅਤੇ ਇੱਕ ਦੂਸਰੇ ਦਾ ਪਵਿੱਤਰ ਚੁੰਮਣ ਨਾਲ ਅਭਿਵਾਦਨ ਕਰਨ [13:11-12]