ਪੰਜਾਬੀ, پنجابی‎: translationQuestions Print

Updated ? hours ago # views See on WACS

2 Peter 1

2 Peter 1:1

ਦੂਸਰਾ ਪਤਰਸ ਕਿਸਨੇ ਲਿਖਿਆ ?

ਸ਼ਮਊਨ ਪਤਰਸ , ਯਿਸੂ ਮਸੀਹ ਦਾ ਰਸੂਲ ਅਤੇ ਗੁਲਾਮ [1:1 ]

ਪਤਰਸ ਨੇ ਇਹ ਪਤ੍ਰੀ ਕਿਸਨੂੰ ਲਿਖੀ ?

ਪਤਰਸ ਨੇ ਉਹਨਾਂ ਨੂੰ ਲਿਖੀ ਜਿਹਨਾਂ ਨੇ ਉਹੀ ਵਡਮੁੱਲੀ ਨਿਹਚਾ ਨੂੰ ਪ੍ਰਾਪਤ ਕੀਤਾ ਸੀ [1:1]

2 Peter 1:3

ਈਸ਼ਵਰੀ ਸਮਰੱਥਾ ਅਤੇ ਜੋ ਕੁਝ ਜੀਵਨ ਨਾਲ ਵਾਸਤਾ ਰੱਖਦਾ ਹੈ, ਪਤਰਸ ਅਤੇ ਵਿਸ਼ਵਾਸ ਦੇ ਪ੍ਰਾਪਤ ਕਰਨ ਵਾਲਿਆਂ ਨੂੰ ਕਿਵੇਂ ਦਿੱਤਾ ਗਿਆ ?

ਉ.ਇਹ ਉਹਨਾਂ ਨੂੰ ਪਰਮੇਸ਼ੁਰ ਦੇ ਗਿਆਨ ਦੇ ਦੁਆਰਾ ਦਿੱਤਾ ਗਿਆ [1:3]

ਪਰਮੇਸ਼ੁਰ ਨੇ ਪਤਰਸ ਅਤੇ ਵਿਸ਼ਵਾਸ ਦੇ ਪ੍ਰਾਪਤ ਕਰਨ ਵਾਲਿਆਂ ਨੂੰ,ਈਸ਼ਵਰੀ ਸਮਰੱਥਾ ਅਤੇ ਜੋ ਕੁਝ ਜੀਵਨ ਨਾਲ ਵਾਸਤਾ ਰੱਖਦਾ ਹੈ ਅਤੇ ਮਹਾਨ, ਵੱਡਮੁਲੇ ਵਾਇਦੇ ਕਿਉਂ ਦਿੰਦਾ ਹੈ ?

ਉਹ ਅਜਿਹਾ ਇਸ ਲਈ ਕਰਦਾ ਹੈ ਕੀ ਉਹ ਈਸ਼ਵਰੀ ਸੁਭਾਉ ਵਿੱਚ ਸਾਂਝੀ ਹੋ ਜਾਣ [1:3-4]

2 Peter 1:5

ਵਿਸ਼ਵਾਸ ਦੇ ਪ੍ਰਾਪਤ ਕਰਨ ਵਾਲਿਆਂ ਨੇ ਆਖ਼ਿਰਕਾਰ ਵਿਸ਼ਵਾਸ ਰਾਹੀਂ ਕੀ ਪ੍ਰਾਪਤ ਕਰਨਾ ਸੀ ?

ਉਹਨਾਂ ਨੂੰ ਅਸਲ ਵਿੱਚ ਵਿਸ਼ਵਾਸ ਦੇ ਦੁਆਰਾ ਪ੍ਰੇਮ ਨੂੰ ਪ੍ਰਾਪਤ ਕਰਨਾ ਸੀ [1:5-7]

ਉਹ ਵਿਅਕਤੀ ਕੀ ਵੇਖਦਾ ਹੈ ਜਿਸ ਵਿੱਚ ਵਿਸ਼ਵਾਸ, ਸੰਜਮ ,ਭਗਤੀ, ਭਾਈਚਾਰੇ ਦੇ ਪ੍ਰੇਮ ,ਸਹਿਣਸ਼ੀਲਤਾ, ਬੁੱਧ ਦੀ ਕਮੀ ਹੈ ?

ਉਹ ਉਸੇ ਨੂੰ ਵੇਖਦਾ ਹੈ ਜੋ ਉਸ ਦੇ ਨੇੜ੍ਹੇ ਹੈ, ਉਹ ਅੰਨਾ ਹੈ [1:5-9]

2 Peter 1:8

None

2 Peter 1:10

ਜੇਕਰ ਭਾਈ ਆਪਣੀ ਬੁਲਾਹਟ ਅਤੇ ਚੁਣੇ ਜਾਣ ਨੂੰ ਯਕੀਨੀ ਬਣਾਉਣ ਤਾਂ ਕੀ ਹੋਵੇਗਾ ?

ਉਹ ਠੇਡਾ ਨਾ ਖਾਣਗੇ ਅਤੇ ਉਹ ਆਪਣੇ ਪ੍ਰਭੂ ਅਤੇ ਮੁਕਤੀਦਾਤੇ ਦੇ ਸਦੀਪਕ ਰਾਜ ਵਿੱਚ ਖੁੱਲ ਨਾਲ ਦਾਖ਼ਿਲ ਹੋਣਗੇ [1:10-11]

2 Peter 1:12

ਪਤਰਸ ਅਜਿਹਾ ਕਿਉਂ ਸੋਚਦਾ ਹੈ ਕਿ ਉਸਨੂੰ ਭਰਾਵਾਂ ਨੂੰ ਇਹ ਗੱਲਾਂ ਨੂੰ ਯਾਦ ਦਿਵਾਉਣ ਦੀ ਲੋੜ੍ਹ ਹੈ ?

ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਸਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸਦਾ ਤੰਬੂ ਜਲਦੀ ਹੀ ਪੁੱਟਿਆ ਜਾਣ ਵਾਲਾ ਹੈ [1:12-14]

2 Peter 1:16

ਜਿਹੜੇ ਯਿਸੂ ਦੇ ਅੱਖੀ ਵੇਖੇ ਗਵਾਹ ਸਨ ਉਹਨਾਂ ਨੇ ਕੀ ਮਹਾਨਤਾ ਵੇਖੀ ?

ਉਹਨਾਂ ਵੇਖਿਆ ਕਿ ਉਸ ਨੇ ਪਰਮੇਸ਼ੁਰ ਪਿਤਾ ਕੋਲੋਂ ਵਡਿਆਈ ਅਤੇ ਆਦਰ ਨੂੰ ਪਾਇਆ ਸੀ [1:16-17]

2 Peter 1:19

ਅਸੀਂ ਕਿਵੇਂ ਯਕੀਨਨ ਤੌਰ ਤੇ ਕਹਿ ਸਕਦੇ ਹਾਂ ਕਿ ਅਗੰਮ ਵਾਕ ਸੱਚੇ ਹਨ ?

ਕਿਉਂਕਿ ਅਗੰਮ ਵਾਕ ਕਿਸੇ ਨਬੀ ਦੇ ਆਪਣੇ ਵੱਲੋਂ ਨਹੀਂ ਹੁੰਦਾ ,ਨਾ ਹੀ ਕੋਈ ਅਗੰਮ ਵਾਕ ਕਿਸੇ ਮਨੁੱਖ ਦੀ ਇੱਛਾ ਨਾਲ ਨਹੀਂ ਆਇਆ,ਸਗੋਂ ਪਵਿੱਤਰ ਆਤਮਾ ਦੇ ਉਭਾਰੇ ਜਾਣ ਅਤੇ ਪਰਮੇਸ਼ੁਰ ਦੇ ਵੱਲੋਂ ਬੋਲਦੇ ਸਨ [1:19-21]

2 Peter 2

2 Peter 2:1

ਝੂਠੇ ਉਪਦੇਸ਼ਕ ਗੁਪਤ ਤਰੀਕੇ ਨਾਲ ਵਿਸ਼ਵਾਸੀਆਂ ਕੋਲ ਕੀ ਲਿਆਉਂਦੇ ਹਨ ?

ਝੂਠੇ ਉਪਦੇਸ਼ਕ ਨਾਸ਼ ਕਰਨ ਵਾਲੀਆਂ ਗੱਲਾਂ ਲਿਆਉਣਗੇ ਅਤੇ ਜਿਸ ਮਾਲਿਕ ਨੇ ਉਹਨਾਂ ਨੂੰ ਮੁੱਲ ਲਿਆ ਉਸੇ ਦਾ ਇਨਕਾਰ ਕਰਵਾਉਣਗੇ [2:1]

ਝੂਠੇ ਉਪਦੇਸ਼ਕਾਂ ਦਾ ਕੀ ਹੋਵੇਗਾ ?

ਝੂਠੇ ਉਪਦੇਸ਼ਕਾਂ ਦੇ ਉੱਤੇ ਛੇਤੀ ਨਾਸ਼ ਅਤੇ ਸਜ਼ਾ ਆਵੇਗੀ [2:1]

ਝੂਠੇ ਉਪਦੇਸ਼ਕ ਧੋਖੇ ਦੀਆਂ ਗੱਲਾਂ ਨਾਲ ਕੀ ਕਰਨਗੇ ?

ਝੂਠੇ ਉਪਦੇਸ਼ਕ ਲਾਲਚ ਦੇ ਮਾਰੇ ਖੱਟੀ ਦਾ ਰਾਹ ਬਣਾਉਣਗੇ [2:1-3]

2 Peter 2:4

ਪਰਮੇਸ਼ੁਰ ਨੇ ਕਿਹਨਾਂ ਨੂੰ ਨਹੀਂ ਛੱਡਿਆ ?

ਪਰਮੇਸ਼ੁਰ ਨੇ ਉਹਨਾਂ ਦੂਤਾਂ ਨੂੰ ਨਹੀਂ ਛੱਡਿਆ ਜਿਹਨਾਂ ਨੇ ਪਾਪ ਕੀਤਾ ਅਤੇ ਸਦੋਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਵੀ ਨਾ ਛੱਡਿਆ [2:4-6]

ਪਰਮੇਸ਼ੁਰ ਨੇ ਕਿਸ ਨੂੰ ਬਚਾ ਲਿਆ ?

ਪਰਮੇਸ਼ੁਰ ਨੇ ਨੂਹ, ਲੂਤ ਅਤੇ ਹੋਰਨਾਂ ਸੱਤ ਜਣਿਆਂ ਨੂੰ ਜੋ ਉਸਦੇ ਨਾਲ ਸਨ ਬਚਾ ਲਿਆ [2:5-7]

2 Peter 2:7

ਪਰਮੇਸ਼ੁਰ ਕਿਸੇ ਨੂੰ ਨਾ ਛੱਡ ਕੇ ਅਤੇ ਕੁਝ ਨੂੰ ਬਚਾ ਕੇ ਕੀ ਦਿਖਾਉਂਦਾ ਹੈ ?

ਪਰਮੇਸ਼ੁਰ ਦੇ ਕੰਮ ਦਿਖਾਉਂਦੇ ਹਨ ਕਿ ਪ੍ਰਭੂ ਭਗਤਾਂ ਨੂੰ ਬਚਾਉਣਾ ਅਤੇ ਕੁਧਰਮੀਆਂ ਨੂੰ ਸਜ਼ਾ ਹੇਠ ਰੱਖਣਾ ਜਾਣਦਾ ਹੈ [2:9]

2 Peter 2:10

ਉਹ ਕੌਣ ਸਨ ਜੋ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਸੀ ਡਰਦੇ ?

ਉਹ ਪਰਤਾਪ ਵਾਲੇ ਦੂਤ ਸਨ ਜੋ ਪ੍ਰਭੂ ਦੇ ਅੱਗੇ ਉਹਨਾਂ ਤੇ ਦੋਸ਼ ਨਹੀਂ ਲਗਾਉਂਦੇ [2:10-11]

2 Peter 2:12

ਝੂਠੇ ਉਪਦੇਸ਼ਕ ਕਿਹਨਾਂ ਨੂੰ ਭੁਚਲਾਉਂਦੇ ਹਨ ?

ਝੂਠੇ ਉਪਦੇਸ਼ਕ ਅਸਥਿਰ ਜੀਵਾਂ ਨੂੰ ਭੁਚਲਾਉਂਦੇ ਹਨ [2:14]

2 Peter 2:15

ਕਿਸ ਨੇ ਬਿਲਆਮ ਦੀ ਮੂਰਖਤਾ ਨੂੰ ਰੋਕਿਆ ?

ਇਕ ਬੇਜ਼ਬਾਨ ਖੋਤੀ ਦੀ ਆਵਾਜ਼ ਨੇ ਬਿਲਆਮ ਦੀ ਮੂਰਖ਼ਤਾ ਨੂੰ ਰੋਕਿਆ [2:15-16]

2 Peter 2:17

ਮਨੁੱਖ ਕਿਸ ਗੱਲ ਦਾ ਗੁਲਾਮ ਹੋ ਗਿਆ ?

ਮਨੁੱਖ ਜਿਸ ਗੱਲ ਤੋਂ ਹਾਰ ਗਿਆ ਉਸੇ ਦਾ ਗੁਲਾਮ ਹੋ ਗਿਆ [2:19]

2 Peter 2:20

ਜਿਹੜੇ ਯਿਸੂ ਮਸੀਹ ਦੇ ਗਿਆਨ ਦੇ ਰਾਹੀਂ ਸੰਸਾਰ ਦੇ ਗੰਦ ਮੰਦ ਤੋਂ ਬੱਚ ਕੇ ਵਾਪਿਸ ਮੁੜ ਉਸੇ ਕੰਮਾਂ ਵਿੱਚ ਪੈ ਜਾਂਦੇ ਹਨ ਉਹਨਾਂ ਲਈ ਕੀ ਚੰਗਾ ਹੁੰਦਾ ?

ਉਹਨਾਂ ਲਈ ਚੰਗਾ ਹੁੰਦਾ ਕਿ ਉਹ ਧਰਮ ਦੇ ਮਾਰਗ ਨੂੰ ਨਾ ਜਾਣਦੇ [2:20-21]

2 Peter 3

2 Peter 3:1

ਪਤਰਸ ਨੇ ਇਹ ਦੂਸਰੀ ਪੱਤ੍ਰੀ ਕਿਉਂ ਲਿਖੀ ?

ਉਸਨੇ ਇਹ ਪੱਤ੍ਰੀ ਲਿਖੀ ਤਾਂ ਜੋ ਪਵਿੱਤਰ ਨਬੀਆਂ ਰਾਹੀਂ ਪਹਿਲਾਂ ਹੀ ਜੋ ਆਗਿਆ ਦਾ ਹੁਕਮ ਹੋਇਆ ਅਤੇ ਉਹਨਾਂ ਦੇ ਪ੍ਰਭੂ ਅਤੇ ਮੁਕਤੀਦਾਤੇ ਦੇ ਹੁਕਮਾਂ ਨੂੰ ਯਾਦ ਰੱਖਿਓ [3:1-2]

2 Peter 3:3

ਆਖਰੀ ਸਮੇਂ ਵਿੱਚ ਠੱਠਾ ਉਡਾਉਣ ਵਾਲੇ ਕੀ ਕਹਿਣਗੇ ?

ਠੱਠਾ ਉਡਾਉਣ ਵਾਲੇ ਯਿਸੂ ਦੀ ਦੂਜੀ ਆਮਦ ਬਾਰੇ ਸਵਾਲ ਪੁੱਛਣਗੇ ਅਤੇ ਆਖਣਗੇ ਕਿ ਸ਼ੁਰੂ ਤੋਂ ਹੀ ਸਭ ਗੱਲਾਂ ਤਿਵੇਂ ਹੀ ਬਣਿਆ ਰਹਿੰਦਾ ਹੈ [3:3-4]

2 Peter 3:5

ਅਕਾਸ਼ ਅਤੇ ਧਰਤੀ ਨੂੰ ਕਿਵੇਂ ਸਥਿਰ ਕੀਤਾ ਗਿਆ ਅਤੇ ਉਹਨਾਂ ਨੂੰ ਕਿਵੇਂ ਅੱਗ ਅਤੇ ਨਿਆਂ , ਭਗਤੀਹੀਣਾਂ ਨੂੰ ਵਿਨਾਸ਼ ਲਈ ਰੱਖਿਆ ਗਿਆ ਹੈ ?

ਉਹਨਾਂ ਨੂੰ ਪਰਮੇਸ਼ੁਰ ਦੇ ਬਚਨ ਨਾਲ ਸਥਿਰ ਅਤੇ ਸਾਂਭਿਆ ਗਿਆ ਹੈ [3:5-7]

2 Peter 3:8

ਪ੍ਰਭੂ ਆਪਣੇ ਪਿਆਰਿਆਂ ਦੇ ਲਈ ਧੀਰਜ ਕਿਉਂ ਰੱਖਦਾ ਹੈ ?

ਕਿਉਂ ਜੋ ਉਹ ਚਾਹੁੰਦਾ ਹੈ ਕਿ ਕੋਈ ਵੀ ਨਾਸ਼ ਨਾ ਹੋਵੇ , ਪਰ ਸਭਨਾਂ ਨੂੰ ਤੋਬਾ ਦਾ ਸਮਾਂ ਮਿਲੇ [3:9]

2 Peter 3:10

ਪ੍ਰਭੂ ਦਾ ਦਿਨ ਕਿਵੇਂ ਆਵੇਗਾ ?

ਪ੍ਰਭੂ ਦਾ ਦਿਨ ਚੋਰ ਦੀ ਤਰ੍ਹਾਂ ਆਵੇਗਾ [3:10]

2 Peter 3:11

ਪਤਰਸ ਅਜਿਹਾ ਕਿਉਂ ਆਖਦਾ ਹੈ ਕਿ ਪਵਿੱਤਰ ਚੱਲਣ ਅਤੇ ਭਗਤੀ ਵਿੱਚ ਸਾਨੂੰ ਕਿਹੋ ਜਿਹੇ ਹੋਣਾ ਚਾਹੀਦਾ ਹੈ ?

ਕਿਉਂ ਜੋ ਅਕਾਸ਼ ਅਤੇ ਧਰਤੀ ਨਾਸ ਹੋ ਜਾਣਗੇ , ਕਿਉਂ ਜੋ ਉਹ ਉਡੀਕ ਧਰਮ ਦੇ ਵੱਸਣ ਲਈ ਨਵੀਂ ਧਰਤੀ ਅਤੇ ਅਕਾਸ਼ ਦੀ ਉਡੀਕ ਕਰਦੇ ਹਨ [3:11-13]

2 Peter 3:14

ਜੋ ਪੌਲੁਸ ਨੂੰ ਦਿੱਤੇ ਗਿਆਨ ਅਤੇ ਲਿਖਤਾਂ ਨੂੰ ਮਰੋੜਦੇ ਹਨ ਉਹਨਾਂ ਨਾਲ ਕੀ ਹੋਵੇਗਾ ?

ਉਹ ਆਪਣੀ ਬਰਬਾਦੀ ਲਈ ਅਜਿਹਾ ਕਰਦੇ ਹਨ [3:15-16]