ਪੰਜਾਬੀ, پنجابی‎: translationQuestions Print

Updated ? hours ago # views See on WACS

Titus 1

Titus 1:1

ਪਰਮੇਸ਼ੁਰ ਦੀ ਸੇਵਾ ਵਿੱਚ ਪੌਲੁਸ ਦਾ ਕੀ ਉਦੇਸ਼ ਸੀ?

ਪੌਲੁਸ ਦਾ ਉਦੇਸ਼ ਪਰਮੇਸ਼ੁਰ ਦੇ ਚੁਣੇ ਹੋਇਆਂ ਦੇ ਵਿਸ਼ਵਾਸ ਨੂੰ ਵਧਾਉਣਾ ਅਤੇ ਸੱਚ ਦੇ ਗਿਆਨ ਨੂੰ ਵਧਾਉਣਾ ਸੀ [1:1]

ਪਰਮੇਸ਼ੁਰ ਨੇ ਆਪਣੇ ਚੁਣਿਆ ਹੋਇਆਂ ਨਾਲ ਸਦੀਪਕ ਜੀਵਨ ਦਾ ਵਾਅਦਾ ਕਦੋਂ ਕੀਤਾ?

ਉ, ਪਰਮੇਸ਼ੁਰ ਨੇ ਇਹ ਵਾਅਦਾ ਸਨਾਤਨ ਸਮਿਆਂ ਤੋਂ ਕੀਤਾ [1:2]

ਕੀ ਪਰਮੇਸ਼ੁਰ ਝੂਠ ਬੋਲ ਸਕਦਾ ਹੈ?

ਨਹੀਂ [1:2]

ਆਪਣੇ ਬਚਨ ਨੂੰ ਸਹੀ ਸਮੇਂ ਤੇ ਪ੍ਰਗਟ ਕਰਨ ਲਈ ਪਰਮੇਸ਼ੁਰ ਨੇ ਕਿਸ ਨੂੰ ਇਸਤੇਮਾਲ ਕੀਤਾ?

ਪਰਮੇਸ਼ੁਰ ਨੇ ਰਸੂਲ ਪੌਲੁਸ ਨੂੰ ਇਸਤੇਮਾਲ ਕੀਤਾ [1:3]

Titus 1:4

ਪੌਲੁਸ ਅਤੇ ਤੀਤੁਸ ਵਿੱਚ ਕੀ ਸੰਬੰਧ ਸੀ?

ਤੀਤੁਸ ਵਿਸ਼ਵਾਸ ਦੀ ਸਾਂਝ ਵਿੱਚ ਪੌਲੁਸ ਦਾ ਸੱਚਾ ਪੁੱਤਰ ਸੀ[1:4]

Titus 1:6

ਇੱਕ ਬਜੁਰਗ ਦੇ ਪਰਿਵਾਰਿਕ ਜੀਵਨ ਦੀ ਕੀ ਸਚਾਈ ਹੋਣੀ ਚਾਹੀਦੀ ਹੈ?

ਉਹ ਇੱਕ ਪਤਨੀ ਦਾ ਪਤੀ ਹੋਣਾ ਚਾਹੀਦਾ ਹੈ ਅਤੇ ਉਸਦੇ ਬੱਚੇ ਅਨੁਸ਼ਾਸ਼ਿਤ ਹੋਣੇ ਚਾਹੀਦੇ ਹਨ [1:6]

ਚਰਿੱਤਰ ਦੇ ਕਿਹੜੇ ਲੱਛਣ ਇੱਕ ਬਜੁਰਗ ਵਿੱਚ ਪ੍ਰਗਟ ਹੋਣੇ ਚਾਹੀਦੇ ਹਨ?

ਉਹ ਪਿਅਕੜ, ਕ੍ਰੋਧੀ ਤੇ ਲਾਲਚੀ ਨਹੀਂ ਸਗੋਂ ਪ੍ਰਾਹੁਣਚਾਰ, ਸੁਰਤ ਵਾਲਾ ਅਤੇ ਧਰਮੀ ਹੋਣਾ ਚਾਹੀਦਾ ਹੈ[1:6-8]

Titus 1:8

ਇੱਕ ਬਜ਼ੁਰਗ ਦਾ ਵਿਸ਼ਵਾਸ ਦੀ ਸਿਖਿਆ ਪ੍ਰਤੀ ਕੀ ਰਵੱਈਆ ਹੋਣਾ ਚਾਹੀਦਾ ਹੈ?

ਉਹ ਉਹਨਾਂ ਨੂੰ ਫੜੀ ਰੱਖੇ ਅਤੇ ਦੂਸਰਿਆਂ ਨੂੰ ਸਿਖਾ ਅਤੇ ਤਾੜ ਸਕੇ[1:9]

Titus 1:10

ਝੂਠੇ ਉਪਦੇਸ਼ਕ ਆਪਣੇ ਸ਼ਬਦਾਂ ਦੁਆਰਾ ਕੀ ਕਰ ਰਹੇ ਸਨ?

ਉਹ ਲੋਕਾਂ ਨੂੰ ਧੋਖਾ ਦੇ ਰਹੇ ਸਨ ਅਤੇ ਪਰਿਵਾਰਾਂ ਨੂੰ ਤੋੜ ਰਹੇ ਸਨ [1:1੦-11]

ਝੂਠੇ ਉਪਦੇਸ਼ਕਾਂ ਨੂੰ ਕੀ ਪ੍ਰੇਰਿਤ ਕਰ ਰਿਹਾ ਸੀ?

ਉਹ ਝੂਠੇ ਨਫ਼ੇ ਦੁਆਰਾ ਪ੍ਰੇਰਿਤ ਸਨ [1:11]

Titus 1:12

ਇੱਕ ਬਜੁਰਗ ਝੂਠੇ ਗੁਰੂਆਂ ਦੇ ਨਾਲ ਕੀ ਕਰਨ ਦੇ ਜੋਗ ਹੋਣਾ ਚਾਹੀਦਾ ਹੈ?

ਉਹ ਉਹਨਾਂ ਨੂੰ ਝਿੜਕਣ, ਰੋਕਣ ਅਤੇ ਤੇਜ਼ੀ ਨਾਲ ਸੁਧਾਰਨ ਦੇ ਜੋਗ ਹੋਣਾ ਚਾਹੀਦਾ ਹੈ[1:9, 11, 13]

Titus 1:14

ਪੌਲੁਸ ਦੇ ਅਨੁਸਾਰ ਉਹਨਾਂ ਨੂੰ ਕਿਸ ਚੀਜ਼ ਉੱਤੇ ਸਮਾਂ ਬਰਬਾਦ ਨਹੀ ਕਰਨਾ ਚਾਹੀਦਾ?

ਉਹਨਾਂ ਨੂੰ ਯਹੂਦੀ ਖਿਆਲੀ ਕਹਾਣੀਆ ਅਤੇ ਮਨੁੱਖਾਂ ਦੇ ਹੁਕਮਾਂ ਉੱਤੇ ਸਮਾਂ ਬਰਬਾਦ ਨਹੀ ਕਰਨਾ ਚਾਹੀਦਾ [1:14]

Titus 1:15

ਇੱਕ ਅਵਿਸ਼ਵਾਸੀ ਮਨੁੱਖ ਵਿੱਚ ਕੀ ਬੁਰਾਈ ਹੈ?

ਉਹਨਾਂ ਦਾ ਵਿਵੇਕ ਅਤੇ ਮਨ ਭ੍ਰਿਸ਼ਟ ਹੈ [1:15]

ਭਾਵੇਂ ਭ੍ਰਿਸ਼ਟ ਮਨੁੱਖ ਇਕਰਾਰ ਕਰਦਾ ਹੈ ਕਿ ਉਹ ਪਰਮੇਸ਼ੁਰ ਨੂੰ ਜਾਣਦਾ ਹੈ, ਫਿਰ ਕਿਵੇਂ ਉਹ ਉਸਦਾ ਇਨਕਾਰ ਕਰਦਾ ਹੈ?

ਉਹ ਪਰਮੇਸ਼ੁਰ ਦਾ ਇਨਕਾਰ ਆਪਣੇ ਕੰਮਾਂ ਦੁਆਰਾ ਕਰਦਾ ਹੈ[1:16]

Titus 2

Titus 2:1

ਬਜ਼ੁਰਗਾਂ ਨੂੰ ਆਪਣੇ ਚਰਿੱਤਰ ਦੇ ਕਿਹੜੇ ਗੁਣ ਕਲੀਸਿਯਾ ਵਿੱਚ ਦਿਖਾਉਣੇ ਚਾਹੀਦੇ ਹਨ?

ਉਹਨਾਂ ਨੂੰ ਪ੍ਰੇਹਜਗਾਰ, ਗੰਭੀਰ ਅਤੇ ਸੁਰਤ ਵਾਲੇ ਹੋਣਾ ਚਾਹੀਦਾ ਹੈ ਅਤੇ ਵਿਸ਼ਵਾਸ, ਪ੍ਰੇਮ ਅਤੇ ਧੀਰਜ ਵਿੱਚ ਪੱਕੇ ਹੋਣਾ ਚਾਹੀਦਾ ਹੈ[2:2]

Titus 2:3

ਬਜ਼ੁਰਗ ਔਰਤਾਂ ਨੂੰ ਆਪਣੇ ਚਰਿੱਤਰ ਦੇ ਕਿਹੜੇ ਗੁਣ ਕਲੀਸਿਯਾ ਵਿੱਚ ਦਿਖਾਉਣੇ ਚਾਹੀਦੇ ਹਨ?

ਉਹਨਾਂ ਨੂੰ ਆਦਰ ਦਿਖਾਉਣਾ ਚਾਹੀਦਾ ਹੈ ਨਾ ਕਿ ਗੱਪਸ਼ੱਪ; ਉਹ ਸ਼ਾਂਤ ਅਤੇ ਚੰਗੀਆਂ ਗੱਲਾਂ ਸਿਖਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ[2:3]

ਬਜ਼ੁਰਗ ਔਰਤਾਂ ਨੌਜਵਾਨ ਔਰਤਾਂ ਨੂੰ ਕੀ ਸਿਖਾਉਣ?

ਉਹਨਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਆਪਣੇ ਪਤੀਆਂ ਨੂੰ ਪਿਆਰ ਕਰਨ ਤੇ ਉਹਨਾਂ ਦੀ ਆਗਿਆ ਮੰਨਣ, ਆਪਣੇ ਬੱਚਿਆਂ ਨੂੰ ਪਿਆਰ ਕਰਨ, ਸੁਰਤ ਵਾਲੀਆਂ ਹੋਣ, ਸਤਵੰਤੀਆਂ ਹੋਣ ਅਤੇ ਘਰ ਨੂੰ ਸੰਭਾਲਣ ਵਾਲੀਆਂ ਹੋਣ[2:4-5]

Titus 2:6

ਵਿਸ਼ਵਾਸੀਆਂ ਦੇ ਲਈ ਨਮੂਨਾ ਬਣਨ ਲਈ ਤੀਤੁਸ ਨੂੰ ਕੀ ਕਰਨਾ ਚਾਹੀਦਾ ਹੈ?

ਉਸਨੂੰ ਸੁੱਚਮਤਾਈ ਅਤੇ ਗੰਭੀਰਤਾਈ ਨਾਲ ਖਰਾ ਬਚਨ ਸਿਖਾਉਣਾ ਚਾਹੀਦਾ ਹੈ ਜਿਸ ਉੱਤੇ ਕੋਈ ਦੋਸ਼ ਨਾ ਲਗਾ ਸਕੇ[2:7-8]

Titus 2:9

ਉਹਨਾਂ ਵਿਸ਼ਵਾਸੀਆਂ ਨੂੰ ਜੋ ਗੁਲਾਮ ਹਨ, ਕਿਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦਾ ਹੈ?

ਉਹ ਆਪਣੇ ਮਾਲਕਾਂ ਦੀ ਆਗਿਆ ਮੰਨਣ, ਉਹਨਾਂ ਤੋਂ ਕੁਝ ਚੁਰਾਉਣ ਨਾ ਅਤੇ ਚੰਗਾ ਭਰੋਸਾ ਦਿਖਾਉਣ [2:9-1੦]

ਜਦੋਂ ਗੁਲਾਮ ਪੌਲੁਸ ਦੀਆਂ ਹਦਾਇਤਾਂ ਦੇ ਅਨੁਸਾਰ ਚੱਲਣਗੇ ਤਾਂ ਦੂਸਰਿਆਂ ਤੇ ਕੀ ਪ੍ਰਭਾਵ ਪਵੇਗਾ?

ਇਸ ਨਾਲ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿਖਿਆ ਦੂਸਰਿਆਂ ਲਈ ਖਿੱਚ ਦਾ ਕਾਰਨ ਬਣਦੀ ਹੈ[2:10]

Titus 2:11

ਪਰਮੇਸ਼ੁਰ ਦੀ ਕਿਰਪਾ ਕਿਸਨੂੰ ਬਚਾ ਸਕਦੀ ਹੈ?

ਪਰਮੇਸ਼ੁਰ ਦੀ ਕਿਰਪਾ ਸਾਰਿਆਂ ਨੂੰ ਬਚਾ ਸਕਦੀ ਹੈ [2:11]

ਪਰਮੇਸ਼ੁਰ ਦੀ ਕਿਰਪਾ ਸਾਨੂੰ ਕਿਸ ਚੀਜ਼ ਤੋਂ ਮਨ ਫੇਰਨ ਬਾਰੇ ਸਿਖਾਉਂਦੀ ਹੈ?

ਪਰਮੇਸ਼ੁਰ ਦੀ ਕਿਰਪਾ ਸਾਨੂੰ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰਨ ਬਾਰੇ ਸਿਖਾਉਂਦੀ ਹੈ [2:12]

ਵਿਸ਼ਵਾਸੀ ਭਵਿੱਖ ਵਿੱਚ ਕਿਸ ਘਟਨਾ ਦੀ ਉਡੀਕ ਕਰਦੇ ਹਨ?

ਵਿਸ਼ਵਾਸੀ ਸਾਡੇ ਮਹਾਨ ਪਰਮੇਸ਼ੁਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਤੇਜ ਦੇ ਪਰਗਟ ਹੋਣ ਦੀ ਉਡੀਕ ਕਰਦੇ ਹਨ[2:13]

Titus 2:14

ਯਿਸੂ ਨੇ ਆਪਣੇ ਆਪ ਨੂੰ ਸਾਡੇ ਲਈ ਕਿਉਂ ਦੇ ਦਿੱਤਾ?

ਉਸਨੇ ਆਪਣੇ ਆਪ ਨੂੰ ਸਾਰੇ ਕੁਧਰਮ ਤੋਂ ਸਾਡੇ ਛੁਟਕਾਰੇ ਦਾ ਮੁੱਲ ਭਰਨ ਲਈ ਅਤੇ ਸਾਨੂੰ ਸ਼ੁਭ ਕੰਮਾਂ ਵਿੱਚ ਸਰਗਰਮ ਹੋਣ ਲਈ ਦੇ ਦਿੱਤਾ [2:14]

Titus 2:15

None

Titus 3

Titus 3:1

ਇੱਕ ਵਿਸ਼ਵਾਸੀ ਦਾ ਅਧਿਕਾਰੀਆਂ ਅਤੇ ਹਾਕਮਾਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਹੋਣਾ ਚਾਹੀਦਾ ਹੈ?

ਵਿਸ਼ਵਾਸੀ ਇਹਨਾਂ ਦੇ ਅਧੀਨ ਤੇ ਅਗਿਆਕਾਰੀ ਹੋਣੇ ਚਾਹੀਦੇ ਹਨ, ਅਤੇ ਹਰ ਚੰਗੇ ਕੰਮ ਲਈ ਤਿਆਰ ਹੋਣ [3:1]

Titus 3:3

ਅਵਿਸ਼ਵਾਸੀਆਂ ਨੂੰ ਕਿਹੜੀ ਚੀਜ਼ ਗੁਮਰਾਹ ਕਰਦੀ ਅਤੇ ਗੁਲਾਮੀ ਵਿੱਚ ਲੈ ਜਾਂਦੀ ਹੈ?

ਅਨੇਕ ਪ੍ਰਕਾਰ ਦੇ ਬੁਰੇ ਵਿਸ਼ੇ ਅਤੇ ਭੋਗ ਬਿਲਾਸ ਉਹਨਾਂ ਨੂੰ ਗੁਮਰਾਹ ਕਰਦੇ ਅਤੇ ਗੁਲਾਮੀ ਵਿੱਚ ਲੈ ਜਾਂਦੇ ਹਨ[3:3]

Titus 3:4

ਪਰਮੇਸ਼ੁਰ ਨੇ ਸਾਨੂੰ ਕਿਸ ਵਸੀਲੇ ਨਾਲ ਬਚਾਇਆ?

ਪਰਮੇਸ਼ੁਰ ਨੇ ਸਾਨੂੰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾਂ ਦੁਆਰਾ ਨਵੇਂ ਬਣਾਉਣ ਦੇ ਵਸੀਲੇ ਨਾਲ ਬਚਾਇਆ [3:5]

ਕੀ ਅਸੀਂ ਆਪਣੇ ਕੀਤੇ ਚੰਗੇ ਕੰਮਾਂ ਕਾਰਨ ਬਚਾਏ ਗਏ ਹਾਂ ਜਾਂ ਪਰਮੇਸ਼ੁਰ ਦੀ ਦਯਾ ਦੁਆਰਾ?

ਅਸੀਂ ਕੇਵਲ ਪਰਮੇਸ਼ੁਰ ਦੀ ਦਯਾ ਦੁਆਰਾ ਬਚਾਏ ਗਏ ਹਾਂ [3:5]

Titus 3:6

ਪਰਮੇਸ਼ੁਰ ਨੇ ਸਾਨੂੰ ਧਰਮੀ ਠਹਿਰਾਉਣ ਤੋਂ ਬਾਅਦ ਕੀ ਬਣਾਇਆ?

ਪਰਮੇਸ਼ੁਰ ਨੇ ਸਾਨੂੰ ਆਪਣੇ ਵਾਰਸ ਬਣਾਇਆ[3:7]

Titus 3:8

ਵਿਸ਼ਵਾਸੀ ਆਪਣਾ ਮਨ ਕਿੱਥੇ ਲਗਾਉਣ?

ਵਿਸ਼ਵਾਸੀ ਆਪਣਾ ਮਨ ਪਰਮੇਸ਼ੁਰ ਦੁਆਰਾ ਦੱਸੇ ਚੰਗੇ ਕੰਮ ਕਰਨ ਵਿੱਚ ਲਗਾਉਣ [3:8]

Titus 3:9

ਵਿਸ਼ਵਾਸੀਆਂ ਨੂੰ ਕਿਸ ਚੀਜ਼ ਤੋਂ ਲਾਂਭੇ ਰਹਿਣਾ ਚਾਹੀਦਾ ਹੈ?

ਵਿਸ਼ਵਾਸੀਆਂ ਨੂੰ ਮੂਰਖਪੁਣੇ ਦੇ ਪ੍ਰਸ਼ਨਾਂ ਤੋਂ ਲਾਂਭੇ ਰਹਿਣਾ ਚਾਹੀਦਾ ਹੈ [3:9]

ਇੱਕ ਜਾਂ ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਕਿਸ ਤੋਂ ਪਰੇ ਰਹਿਣਾ ਚਾਹੀਦਾ ਹੈ?

ਹਰੇਕ ਮਨੁੱਖ ਜੋ ਵਿਸ਼ਵਾਸੀਆਂ ਦੇ ਵਿੱਚ ਫੁੱਟ ਦਾ ਕਾਰਨ ਬਣੇ, ਉਸ ਤੋਂ ਪਰੇ ਰਹਿਣਾ ਚਾਹੀਦਾ ਹੈ[3:10]

Titus 3:12

None

Titus 3:14

ਫਲਦਾਇਕ ਹੋਣ ਲਈ ਵਿਸ਼ਵਾਸੀਆਂ ਨੂੰ ਕਿਸ ਕੰਮ ਵਿੱਚ ਲੱਗੇ ਰਹਿਣਾ ਚਾਹੀਦਾਹੈ?

ਵਿਸ਼ਵਾਸੀਆਂ ਨੂੰ ਜਰੂਰੀ ਲੋੜਾਂ ਪੂਰੀਆਂ ਕਰਨ ਲਈ ਚੰਗੇ ਕੰਮਾਂ ਵਿੱਚ ਲੱਗੇ ਰਹਿਣਾ ਸਿੱਖਣਾ ਚਾਹੀਦਾ ਹੈ[3:14]