ਪੰਜਾਬੀ, پنجابی‎: translationQuestions Print

Updated ? hours ago # views See on WACS

1 Thessalonians 1

1 Thessalonians 1:1

None

1 Thessalonians 1:2

ਪੌਲੁਸ ਹਮੇਸ਼ਾ ਥੱਸਲੁਨੀਕੀਆਂ ਦੇ ਲੋਕਾਂ ਵਿਖੇ ਪਰਮੇਸ਼ੁਰ ਦੇ ਅੱਗੇ ਕੀ ਯਾਦ ਕਰਦਾ ਸੀ ?

ਪੌਲੁਸ ਉਹਨਾਂ ਦੇ ਵਿਸ਼ਵਾਸ ਦੇ ਕੰਮ, ਉਹਨਾਂ ਦੇ ਪਿਆਰ ਦੀ ਮਿਹਨਤ, ਅਤੇ ਆਸ ਦੇ ਧੀਰਜ ਨੂੰ ਯਾਦ ਕਰਦਾ ਹੈ [1:3]

1 Thessalonians 1:4

ਕਿਹੜੇ ਚਾਰ ਤਰੀਕਿਆਂ ਨਾਲ ਖੁਸ਼ਖਬਰੀ ਥੱਸਲੁਨੀਕੀਆਂ ਦੇ ਕੋਲ ਪਹੁੰਚੀ ?

ਖੁਸ਼ਖਬਰੀ ਥੱਸਲੁਨੀਕੀਆਂ ਦੇ ਕੋਲ, ਬਚਨ ਦੁਆਰਾ, ਪਵਿੱਤਰ ਆਤਮਾ ਦੁਆਰਾ, ਸ਼ਕਤੀ ਦੁਆਰਾ ਅਤੇ ਬਹੁਤ ਪ੍ਰਮਾਣਤ ਰੂਪ ਵਿੱਚ ਪਹੁੰਚੀ [1:5]

1 Thessalonians 1:6

ਥੱਸਲੁਨੀਕੀਆਂ ਨਾਲ ਕੀ ਹੋਇਆ ਜਦ ਉਹਨਾਂ ਨੇ ਖੁਸ਼ਖਬਰੀ ਦੇ ਬਚਨਾਂ ਨੂੰ ਕਬੂਲ ਕੀਤਾ ?

ਥੱਸਲੁਨੀਕੀਆਂ ਨੇ ਬਹੁਤ ਦੁੱਖਾਂ ਦੇ ਵਿੱਚ ਬਚਨ ਨੂੰ ਕਬੂਲ ਕੀਤਾ [1:6]

ਥੱਸਲੁਨੀਕੀਆਂ ਦਾ ਵਿਵਹਾਰ ਕੀ ਸੀ ਜਦ ਉਹਨਾਂ ਨੇ ਖੁਸ਼ਖਬਰੀ ਦੇ ਬਚਨ ਨੂੰ ਕਬੂਲ ਕੀਤਾ ?

ਥੱਸਲੁਨੀਕੀਆਂ ਨੇ ਪਵਿੱਤਰ ਆਤਮਾ ਵਿੱਚ ਅਨੰਦ ਨਾਲ ਬਚਨ ਨੂੰ ਕਬੂਲ ਕੀਤਾ [1:6]

1 Thessalonians 1:8

ਥੱਸਲੁਨੀਕੀਆਂ ਦੇ ਕਬੂਲ ਕਰਨ ਤੋਂ ਬਾਅਦ ਪ੍ਰਭੂ ਦੇ ਬਚਨ ਨਾਲ ਕੀ ਹੋਇਆ ?

ਪ੍ਰਭੂ ਦਾ ਬਚਨ ਉਹਨਾਂ ਦੇ ਵਿਸ਼ਵਾਸ ਨਾਲ ਸਾਰੀਆਂ ਥਾਵਾਂ ਉੱਤੇ ਫ਼ੈਲ ਗਿਆ [1:8]

ਥੱਸਲੁਨੀਕੀਆਂ ਦੇ ਵਾਸੀ ਪਰਮੇਸ਼ੁਰ ਤੇ ਯਕੀਨ ਕਰਨ ਤੋਂ ਪਹਿਲਾ ਕਿਸ ਦੀ ਪੂਜਾ ਕਰਦੇ ਸੀ ?

ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਤੋਂ ਪਹਿਲਾ ਥੱਸਲੁਨੀਕੀਆਂ ਦੇ ਵਾਸੀ ਮੂਰਤੀਆਂ ਦੀ ਪੂਜਾ ਕਰਦੇ ਸੀ [1:9]

ਪੌਲੁਸ ਅਤੇ ਥੱਸਲੁਨੀਕੀਆਂ ਦੇ ਵਾਸੀ ਕਿਸ ਦਾ ਇੰਤਜ਼ਾਰ ਕਰਦੇ ਹਨ ?

ਪੌਲੁਸ ਅਤੇ ਥੱਸਲੁਨੀਕੀਆਂ ਦੇ ਵਾਸੀ ਯਿਸੂ ਦੇ ਸਵਰਗ ਵਿੱਚੋਂ ਆਉਣ ਦਾ ਇੰਤਜ਼ਾਰ ਕਰਦੇ ਹਨ [1:10]

ਯਿਸੂ ਸਾਨੂੰ ਕਿਸ ਤੋਂ ਬਚਾਉਂਦਾ ਹੈ ?

ਯਿਸੂ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ [1:10]

1 Thessalonians 2

1 Thessalonians 2:1

ਪੌਲੁਸ ਅਤੇ ਉਸਦੇ ਸਾਥੀਆਂ ਨੂੰ ਥੱਸਲੁਨੀਕੀਆਂ ਆਉਣ ਤੋਂ ਪਹਿਲਾ ਕੀ ਸਹਿਣਾ ਪਿਆ ?

ਪੌਲੁਸ ਅਤੇ ਉਸਦੇ ਸਾਥੀਆਂ ਨੂੰ ਦੁੱਖ ਤੇ ਬੇਇੱਜ਼ਤੀ ਸਹਿਣੀ ਪਈ [2:2]

1 Thessalonians 2:3

ਪੌਲੁਸ ਖੁਸ਼ਖਬਰੀ ਦੇ ਪਰਚਾਰ ਨਾਲ ਕਿਸ ਨੂੰ ਖੁਸ਼ ਕਰਨਾ ਚਾਹੁੰਦਾ ਹੈ ?

ਪੌਲੁਸ ਆਪਣੇ ਖੁਸ਼ਖਬਰੀ ਦੇ ਪਰਚਾਰ ਨਾਲ ਪਰਮੇਸ਼ੁਰ ਨੂੰ ਖੁਸ਼ ਕਰਨਾ ਚਾਹੁੰਦਾ ਹੈ [2:4]

1 Thessalonians 2:5

ਪੌਲੁਸ ਨੇ ਆਪਣੇ ਪਰਚਾਰ ਵਿੱਚ ਕੀ ਨਹੀ ਕੀਤਾ ?

ਪੌਲੁਸ ਨੇ ਚਾਪਲੂਸੀ ਅਤੇ ਖੁਦਗਰਜ਼ੀ ਦੀ ਵਰਤੋਂ ਨਹੀ ਕੀਤੀ [2:4-6]

1 Thessalonians 2:7

ਜਦੋਂ ਪੌਲੁਸ ਥੱਸਲੁਨੀਕੀਆਂ ਵਿੱਚ ਸੀ ਉਹ ਨੇ ਉਹਨਾਂ ਨਾਲ ਕਿਵੇਂ ਵਿਵਹਾਰ ਕੀਤਾ ?

ਪੌਲੁਸ ਨੇ ਥੱਸਲੁਨੀਕੀਆਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਿਵੇਂ ਮਾਤਾ-ਪਿਤਾ ਦਾ ਆਪਣੇ ਬੱਚੇ ਨਾਲ ਹੁੰਦਾ ਹੈ [2:7-8,11]

ਪੌਲੁਸ ਤੇ ਉਹ ਦੇ ਸਾਥੀਆਂ ਨੇ ਕੀ ਕੀਤਾ ਕਿ ਆਪਣਾ ਬੋਝ ਥੱਸਲੁਨੀਕੀਆਂ ਤੇ ਨਾ ਪਾਉਣ ?

ਪੌਲੁਸ ਤੇ ਉਸਦੇ ਸਾਥੀਆਂ ਨੇ ਦਿਨ ਰਾਤ ਕੰਮ ਕੀਤਾ ਤਾਂ ਜੋ ਉਹ ਥੱਸਲੁਨੀਕੀਆਂ ਦੇ ਉੱਤੇ ਬੋਝ ਨਾ ਪਾਉਣ [2:9]

1 Thessalonians 2:10

ਪੌਲੁਸ ਨੇ ਕੀ ਆਖਿਆ ਜੋ ਥੱਸਲੁਨੀਕੀਆਂ ਨੂੰ ਕਿਵੇਂ ਚੱਲਣਾ ਚਾਹੀਦਾ ਹੈ ?

ਪੌਲੁਸ ਨੇ ਥੱਸਲੁਨੀਕੀਆਂ ਨੂੰ ਆਖਿਆ ਪਰਮੇਸ਼ੁਰ ਦੇ ਜੋਗ ਚਾਲ ਚੱਲੋ ਜਿਵੇਂ ਉਹ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ [2:12]

1 Thessalonians 2:13

ਪੌਲੁਸ ਦੇ ਉਹਨਾਂ ਨੂੰ ਕੀਤੇ ਪਰਚਾਰ ਦੇ ਸੰਦੇਸ਼ ਵਿੱਚ ਥੱਸਲੁਨੀਕੀਆਂ ਨੇ ਕਿਸ ਤਰ੍ਹਾਂ ਦੇ ਸ਼ਬਦਾ ਨੂੰ ਪਾਇਆ ?

ਥੱਸਲੁਨੀਕੀਆਂ ਨੇ ਸੰਦੇਸ਼ ਵਿੱਚ ਪਰਮੇਸ਼ੁਰ ਦੇ ਸ਼ਬਦਾਂ ਨੂੰ ਪਾਇਆ, ਨਾ ਕਿ ਕਿਸੇ ਆਦਮੀ ਦੇ ਸ਼ਬਦਾਂ ਨੂੰ [2:13]

1 Thessalonians 2:14

ਅਵਿਸ਼ਵਾਸੀ ਯਹੂਦੀਆਂ ਨੇ ਅਜਿਹਾ ਕੀ ਕੀਤਾ ਜਿਸ ਨਾਲ ਪਰਮੇਸ਼ੁਰ ਨੂੰ ਖੁਸ਼ੀ ਨਹੀ ਹੋਈ ?

ਅਵਿਸ਼ਵਾਸੀ ਯਹੂਦੀਆਂ ਨੇ ਯਹੁਦਿਯਾ ਦੀ ਕਲੀਸਿਯਾ ਨੂੰ ਸਤਾਇਆ , ਯਿਸੂ ਅਤੇ ਨਬੀਆਂ ਨੂੰ ਮਾਰਿਆ, ਪੌਲੁਸ ਨੂੰ ਕੱਢਿਆ ਅਤੇ ਪੌਲੁਸ ਨੂੰ ਗ਼ੈਰ ਕੋਮਾਂ ਨਾਲ ਬੋਲਣ ਤੋਂ ਰੋਕਿਆ [2:1-16]

1 Thessalonians 2:17

ਪੌਲੁਸ ਥੱਸਲੁਨੀਕੀਆਂ ਨੂੰ ਆਉਣ ਦੇ ਜੋਗ ਕਿਉਂ ਨਹੀ ਹੈ ਚਾਹੇ ਉਹ ਦੀ ਆਉਣ ਦੀ ਇੱਛਾ ਹੈ ?

ਪੌਲੁਸ ਥੱਸਲੁਨੀਕੀਆਂ ਨੂੰ ਆਉਣ ਦੇ ਜੋਗ ਨਹੀ ਹੈ ਕਿਉਂਕਿ ਸ਼ੈਤਾਨ ਨੇ ਉਹ ਨੂੰ ਰੋਕਿਆ ਹੋਇਆ ਹੈ [2:17-18]

ਪ੍ਰਭੂ ਦੇ ਆਉਣ ਤੇ ਥੱਸਲੁਨੀਕੀਆਂ ਦੇ ਲੋਕ ਪੌਲੁਸ ਲਈ ਕੀ ਹੋਣਗੇ ?

ਪ੍ਰਭੂ ਦੇ ਆਉਣ ਤੇ ਥੱਸਲੁਨੀਕੀਆਂ ਦੇ ਲੋਕ ਪੌਲੁਸ ਲਈ ਆਸ,ਆਨੰਦ ,ਮਹਿਮਾ ਦਾ ਮੁਕਟ ਹੋਣਗੇ [2:19-20]

1 Thessalonians 3

1 Thessalonians 3:1

ਪੌਲੁਸ ਨੇ ਕੀ ਕੀਤਾ ਚਾਹੇ ਉਹ ਨੂੰ ਅਥੇਨੇ ਵਿੱਚ ਪਿੱਛੇ ਦਿੱਤਾ ਗਿਆ ਸੀ ?

ਪੌਲੁਸ ਨੇ ਥੱਸਲੁਨੀਕੀਆਂ ਦੇ ਵਿਸ਼ਵਾਸੀਆਂ ਨੂੰ ਮਜਬੂਤ ਕਰਨ ਅਤੇ ਤੱਸਲੀ ਦੇਣ ਤਿਮੋਥਿਉਸ ਨੂੰ ਭੇਜਿਆ [3:1-2]

ਪੌਲੁਸ ਨੇ ਕੀ ਆਖਿਆ ਉਹ ਕਿਸ ਲਈ ਨਿਯੁਕਤ ਕੀਤਾ ਗਿਆ ਹੈ ?

ਪੌਲੁਸ ਦੇ ਆਖਿਆ ਕੇ ਉਹ ਦੁੱਖ ਉਠਾਉਣ ਲਈ ਨਿਯੁਕਤ ਕੀਤਾ ਗਿਆ ਹੈ [3:3]

1 Thessalonians 3:4

ਥੱਸਲੁਨੀਕੀਆਂ ਦੇ ਸਬੰਧ ਵਿੱਚ ਪੌਲੁਸ ਕਿਸ ਬਾਰੇ ਸਵਾਲ ਕਰਦਾ ਹੈ ?

ਪੌਲੁਸ ਨੂੰ ਚਿੰਤਾ ਸੀ ਕਿ ਹੁਣ ਪਰਖਣ ਵਾਲੇ ਨੇ ਉਹਨਾਂ ਨੂੰ ਪਰਖਿਆ ਹੈ ਅਤੇ ਉਹ ਦੀ ਮਹਿਨਤ ਵਿਅਰਥ ਹੋ ਗਈ ਹੈ [4:5]

1 Thessalonians 3:6

ਪੌਲੁਸ ਨੂੰ ਕੀ ਦਿਲਾਸਾ ਮਿਲਿਆ ਜਦੋ ਤਿਮੋਥਿਉਸ ਥੱਸਲੁਨੀਕੀਆਂ ਤੋਂ ਵਾਪਸ ਆਇਆ ?

ਪੌਲੁਸ ਨੂੰ ਥੱਸਲੁਨੀਕੀਆਂ ਦੇ ਬਾਰੇ ਚੰਗੀ ਖ਼ਬਰ ਸੁਣ ਕੇ ਦਿਲਾਸਾ ਮਿਲਿਆ, ਪਿਆਰ ਅਤੇ ਵਿਸ਼ਵਾਸ ਅਤੇ ਉਸਨੂੰ ਦੇਖਣ ਲਈ ਫਿਕਰਮੰਦ ਹਨ [3:6-7]

1 Thessalonians 3:8

ਪੌਲੁਸ ਨੇ ਆਖਿਆ ਉਹ ਜੀਵੇਗਾ ਜੇ ਥੱਸਲੁਨੀਕੀਆਂ ਦੇ ਵਾਸੀ ਕੀ ਕਰਨ ?

ਪੌਲੁਸ ਨੇ ਆਖਿਆ ਉਹ ਜੀਵੇਗਾ ਜੇ ਥੱਸਲੁਨੀਕੀਆਂ ਦੇ ਵਾਸੀ ਪ੍ਰਭੂ ਦੇ ਵਿੱਚ ਪੱਕੇ ਰਹਿਣ [3:8] ਪ੍ਰ?ਪੌਲੁਸ ਦਿਨ ਰਾਤ ਕਿਸ ਲਈ ਪ੍ਰਾਰਥਨਾ ਕਰਦਾ ਹੈ ?

ਪੌਲੁਸ ਦਿਨ ਰਾਤ ਪ੍ਰਾਰਥਨਾ ਕਰਦਾ ਹੈ ਕਿ ਉਹ ਥੱਸਲੁਨੀਕੀਆਂ ਨੂੰ ਦੇਖ ਸਕੇ ਅਤੇ ਜੋ ਉਹਨਾਂ ਦੇ ਵਿਸ਼ਵਾਸ ਵਿੱਚ ਕਮੀ ਹੈ ਉਸਨੂੰ ਪੂਰਾ ਕਰੇ [3:10]

1 Thessalonians 3:11

ਪੌਲੁਸ ਕੀ ਚਾਹੁੰਦਾ ਹੈ ਕਿ ਥੱਸਲੁਨੀਕੀਆਂ ਦੇ ਲੋਕ ਕਿਸ ਗੱਲ ਵਿੱਚ ਅਮੀਰ ਹੋਣ ਅਤੇ ਵਧਣ ?

ਪੌਲੁਸ ਚਾਹੁੰਦਾ ਹੈ ਕਿ ਥੱਸਲੁਨੀਕੀਆਂ ਦੇ ਲੋਕ ਇੱਕ ਦੂਸਰੇ ਦੇ ਨਾਲ ਪਿਆਰ ਅਤੇ ਸਾਰੀਆਂ ਨਾਲ ਪਿਆਰ ਵਿੱਚ ਅਮੀਰ ਹੋਵੇ ਅਤੇ ਵਧੇ [3:12]

ਕਿਸ ਮੌਕੇ ਲਈ ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਲੋਕ ਆਪਣੇ ਮਨਾਂ ਵਿੱਚ ਤਿਆਰ ਰਹਿਣ ਅਤੇ ਪਵਿੱਤਰਤਾ ਵਿੱਚ ਨਿਰਦੋਸ਼ ਰਹਿਣ ?

ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਲੋਕ ਪ੍ਰਭੂ ਯਿਸੂ ਦੇ ਆਉਣ ਲਈ ਆਪਣੇ ਆਪ ਨੂੰ ਅਤੇ ਆਪਨੇ ਸਾਥੀਆਂ ਨੂੰ ਪਵਿੱਤਰ ਰੱਖਣ [3:13]

1 Thessalonians 4

1 Thessalonians 4:1

ਪੌਲੁਸ ਕੀ ਚਾਹੁੰਦਾ ਹੈ ਕੀ ਥੱਸਲੁਨੀਕੀਆਂ ਦੇ ਵਾਸੀ ਉਹ ਦੇ ਉਹਨਾਂ ਦਿੱਤੇ ਹੋਏ ਨਿਰਦੇਸ਼ ਨਾਲ ਕਰਨ, ਉਹ ਕਿਵੇਂ ਚੱਲਣ ਅਤੇ ਪਰਮੇਸ਼ੁਰ ਨੂੰ ਖੁਸ਼ ਕਰਨ ?

ਪੌਲੁਸ ਚਾਹੁੰਦਾ ਹੈ ਥੱਸਲੁਨੀਕੀਆਂ ਦੇ ਵਾਸੀ ਲਗਾਤਾਰ ਚੱਲਣ ਅਤੇ ਪਰਮੇਸ਼ੁਰ ਨੂੰ ਖੁਸ਼ ਕਰਨ ਅਤੇ ਇਸ ਤੋਂ ਵੀ ਵੱਧ ਕੇ ਕਰਨ [4:1-2]

1 Thessalonians 4:3

ਪੌਲੁਸ ਕੀ ਆਖਦਾ ਹੈ ਥੱਸਲੁਨੀਕੀਆਂ ਦੇ ਬਾਰੇ ਪਰਮੇਸ਼ੁਰ ਦੀ ਮਰਜ਼ੀ ਹੈ ?

ਪੌਲੁਸ ਨੇ ਆਖਿਆ ਥੱਸਲੁਨੀਕੀਆਂ ਦੇ ਲਈ ਪਰਮੇਸ਼ੁਰ ਦੀ ਮਰਜ਼ੀ ਹੈ ਉਹ ਪਵਿੱਤਰ ਰਹਿਣ [4:13]

ਪਤੀ ਆਪਣੀਆਂ ਪਤਨੀਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨ ?

ਪਤੀ ਆਪਣੀਆਂ ਪਤਨੀਆਂ ਨਾਲ ਪਵਿੱਤਰਤਾਈ ਅਤੇ ਆਦਰ ਵਾਲਾ ਵਿਵਹਾਰ ਕਰਨ [4:4]

ਇੱਕ ਭਰਾ ਜਿਹੜਾ ਜਨਾਹ ਕਰਦਾ ਹੈ ਉਸਦੇ ਨਾਲ ਕੀ ਹੋਵੇਗਾ ?

ਪਰਮੇਸ਼ੁਰ ਉਸਦਾ ਬਦਲਾ ਲਵੇਗਾ ਜਿਹੜਾ ਭਰਾ ਜਨਾਹਕਾਰੀ ਕਰਦਾ ਹੈ [4:6]

1 Thessalonians 4:7

ਜਿਹੜਾ ਪਵਿੱਤਰਤਾਈ ਦੀ ਆਵਾਜ਼ ਨੂੰ ਰੱਦ ਕਰਦਾ ਹੈ, ਉਹ ਇਨਸਾਨ ਕਿਸਨੂੰ ਰੱਦ ਕਰਦਾ ਹੈ ?

ਜਿਹੜਾ ਪਵਿੱਤਰਤਾਈ ਦੀ ਆਵਾਜ਼ ਨੂੰ ਰੱਦ ਕਰਦਾ ਹੈ, ਉਹ ਇਨਸਾਨ ਪਰਮੇਸ਼ੁਰ ਨੂੰ ਰੱਦ ਕਰਦਾ ਹੈ [4:8]

1 Thessalonians 4:9

ਥੱਸਲੁਨੀਕੀਆਂ ਦੇ ਵਾਸੀ ਕੀ ਕਰਦੇ ਸੀ ਜੋ ਪੌਲੁਸ ਚਾਹੁੰਦਾ ਸੀ ਉਹ ਹੋਰ ਜਿਆਦਾ ਕਰਨ ?

ਪੌਲੁਸ ਚਾਹੁੰਦਾ ਸੀ ਥੱਸਲੁਨੀਕੀਆਂ ਦੇ ਵਾਸੀ ਇੱਕ ਦੂਜੇ ਨਾਲ ਹੋਰ ਵੀ ਜਿਆਦਾ ਪਿਆਰ ਕਰਨ [4:9-10]

ਥੱਸਲੁਨੀਕੀਆਂ ਦੇ ਵਾਸੀਆਂ ਨੂੰ ਕੀ ਕਰਨ ਕਿ ਉਹ ਅਵਿਸ਼ਵਾਸੀਆਂ ਦੇ ਸਾਹਮਣੇ ਚੰਗੇ ਤਰੀਕੇ ਨਾਲ ਚੱਲ ਸਕਣ ਉਹਨਾਂ ਨੂੰ ਕੀ ਕਰਨ ਦੀ ਜਰੂਰਤ ਹੈ ?

ਥੱਸਲੁਨੀਕੀਆਂ ਦੇ ਵਾਸੀ ਚੁੱਪ ਰਹਿਣ, ਆਪਣੇ ਕੰਮਾਂ ਵਿੱਚ ਮਨ ਲਾਉਣ ਅਤੇ ਆਪਣੇ ਹੱਥਾਂ ਨਾਲ ਕੰਮ ਕਰਨ [4:11:12]

1 Thessalonians 4:13

ਕਿਸ ਵਿਸ਼ੇ ਤੇ ਥੱਸਲੁਨੀਕੀਆਂ ਨੂੰ ਇੱਕ ਗਲਤਫਹਿਮੀ ਹੋ ਸਕਦੀ ਸੀ ?

ਥੱਸਲੁਨੀਕੀਆਂ ਨੂੰ ਜਿਹੜੇ ਸੁੱਤੇ ਹੋਏ ਹਨ ਉਹਨਾਂ ਦੇ ਬਾਰੇ ਗਲਤਫਹਿਮੀ ਹੋ ਸਕਦੀ ਸੀ [4:13]

ਪਰਮੇਸ਼ੁਰ ਉਹਨਾਂ ਦੇ ਨਾਲ ਕੀ ਕਰੇਗਾ ਜਿਹੜੇ ਯਿਸੂ ਵਿੱਚ ਸੁੱਤੇ ਹੋਏ ਹਨ ?

ਪਰਮੇਸ਼ੁਰ ਉਹਨਾਂ ਨੂੰ ਯਿਸੂ ਨਾਲ ਜਗਾਵੇਗਾ ਜਿਹੜੇ ਮਸੀਹ ਵਿੱਚ ਸੁੱਤੇ ਹੋਏ ਹਨ [4:14]

1 Thessalonians 4:16

ਪ੍ਰਭੂ ਸਵਰਗ ਤੋਂ ਕਿਵੇਂ ਉੱਤਰੇਗਾ ?

ਪ੍ਰਭੂ ਸਵਰਗ ਤੋਂ ਇੱਕ ਆਵਾਜ਼ ਅਤੇ ਪਰਮੇਸ਼ੁਰ ਦੀ ਤੁਰ੍ਹੀ ਦੇ ਨਾਲ ਉਤਰੇਗਾ [4:16]

ਪਹਿਲਾਂ ਕੋਣ ਉਠਾਏ ਜਾਣਗੇ ਫਿਰ ਉਹਨਾਂ ਨਾਲ ਹੋਰ ਕੋਣ ਉਠਾਏ ਜਾਣਗੇ ?

ਮਸੀਹ ਵਿੱਚ ਮਰੇ ਹੋਵੇ ਪਹਿਲਾ ਜਿਉਂਦੇ ਹੋਣਗੇ ਅਤੇ ਉਹ ਜਿਹੜੇ ਜਿਉਂਦੇ ਹਨ ਉਹਨਾਂ ਦੇ ਨਾਲ ਹੋਣਗੇ [4:16-17]

ਜਿਉਂਦੇ ਹੋਏ ਕਿਸ ਨੂੰ ਕਿੰਨੇ ਸਮੇਂ ਦੇ ਲਈ ਮਿਲਣਗੇ ?

ਉ.ਜਿਉਂਦੇ ਹੋਏ ਪ੍ਰਭੂ ਨੂੰ ਮਿਲਣਗੇ ਅਤੇ ਫਿਰ ਹਮੇਸ਼ਾ ਪ੍ਰਭੂ ਦੇ ਨਾਲ ਹੋਣਗੇ [4:17]

ਪੌਲੁਸ ਨੇ ਜੋ ਸੌ ਗਏ ਹਨ ਉਹਨਾਂ ਨਾਲ ਸਬੰਧਿਤ ਸਿਖਿਆ ਬਾਰੇ ਥੱਸਲੁਨੀਕੀਆਂ ਨੂੰ ਕੀ ਕਰਨ ਨੂੰ ਆਖਿਆ ?

ਪੌਲੁਸ ਨੇ ਥੱਸਲੁਨੀਕੀਆਂ ਨੂੰ ਆਖਿਆ ਇਹਨਾਂ ਸ਼ਬਦਾ ਨਾਲ ਇਕ ਦੂਜੇ ਨੂੰ ਦਿਲਾਸਾ ਦੇਵੋ [4:18]

1 Thessalonians 5

1 Thessalonians 5:1

ਪੌਲੁਸ ਨੇ ਕਿਵੇਂ ਆਖਿਆ ਕਿ ਪ੍ਰਭੂ ਦਾ ਦਿਨ ਆਵੇਗਾ ?

ਪੌਲੁਸ ਨੇ ਆਖਿਆ ਕੀ ਪ੍ਰਭੂ ਦਾ ਦਿਨ ਰਾਤ ਨੂੰ ਚੋਰ ਦੀ ਤਰ੍ਹਾਂ ਆਵੇਗਾ [5:2]

ਕੁਝ ਲੋਕ ਕੀ ਆਖਣਗੇ ਜਦੋਂ ਅਚਾਨਕ ਵਿਨਾਸ਼ ਉਹਨਾਂ ਉੱਤੇ ਆਵੇਗਾ ?

ਕੁਝ ਕੋਲ ਆਖਣਗੇ, ਸਾਂਤੀ ਅਤੇ ਸੁਖ ਸ਼ਾਦ [5:3]

1 Thessalonians 5:4

ਪੌਲੁਸ ਨੇ ਕਿਉਂ ਆਖਿਆ ਕਿ ਪ੍ਰਭੂ ਦਾ ਦਿਨ ਵਿਸ਼ਵਾਸੀਆਂ ਦੇ ਸਾਹਮਣੇ ਚੋਰ ਦੀ ਤਰ੍ਹਾਂ ਨਹੀ ਆਵੇਗਾ ?

ਕਿਉਂਕਿ ਵਿਸ਼ਵਾਸੀ ਹਨੇਰੇ ਵਿੱਚ ਨਹੀ ਹਨ , ਉਹ ਚਾਨਣ ਦੇ ਪੁੱਤਰ ਹਨ, ਪ੍ਰਭੂ ਦਾ ਦਿਨ ਉਹਨਾਂ ਦੇ ਸਾਹਮਣੇ ਚੋਰ ਦੀ ਤਰ੍ਹਾਂ ਨਹੀ ਆਵੇਗਾ [5:4-5]

ਪੌਲੁਸ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਆਉਣ ਦੇ ਦਿਨ ਬਾਰੇ ਕੀ ਕਰਨ ਨੂੰ ਆਖਦਾ ਹੈ ?

ਪੌਲੁਸ ਨੇ ਵਿਸ਼ਵਾਸੀਆਂ ਨੂੰ ਆਖਿਆ ਜਾਗਦੇ ਅਤੇ ਹੁਸ਼ਿਆਰ ਰਹੋ ਅਤੇ ਵਿਸ਼ਵਾਸ, ਪਿਆਰ ਅਤੇ ਆਸ ਬਣਾਈ ਰੱਖੋ [5:6,8]

1 Thessalonians 5:8

ਪ੍ਰ?ਵਿਸ਼ਵਾਸੀਆਂ ਲਈ ਪਰਮੇਸ਼ੁਰ ਨੇ ਕੀ ਠਹਿਰਾਇਆ ਹੈ ?

ਵਿਸ਼ਵਾਸੀਆਂ ਲਈ ਪਰਮੇਸ਼ੁਰ ਨੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਠਹਿਰਾਇਆ ਹੈ [5:9 ]

1 Thessalonians 5:12

ਜੋ ਪ੍ਰਭੂ ਵਿੱਚ ਸਾਥੋਂ ਵੱਡੇ ਹਨ ਉਹਨਾਂ ਪ੍ਰਤੀ ਵਿਸ਼ਵਾਸੀਆਂ ਦੇ ਵਿਵਹਾਰ ਬਾਰੇ ਪੌਲੁਸ ਕੀ ਆਖਦਾ ਹੈ ?

ਪੌਲੁਸ ਆਖਦਾ ਹੈ ਕਿ ਪ੍ਰੇਮ ਵਿੱਚ ਸਾਨੂੰ ਉਹਨਾਂ ਨੂੰ ਆਦਰ ਜੋਗ ਸਮਝਨਾ ਚਾਹੀਦਾ ਹੈ [5:12-13 ]

1 Thessalonians 5:15

ਪੌਲੁਸ ਕੀ ਆਖਦਾ ਹੈ ਕੋਈ ਵੀ ਨਾ ਕਰੇ ਜਦੋਂ ਉਹਨਾਂ ਨਾਲ ਬੁਰਾਈ ਹੁੰਦੀ ਹੈ ?

ਪੌਲੁਸ ਆਖਦਾ ਹੈ ਕੋਈ ਵੀ ਬੁਰਾਈ ਨਾਲ ਬਦਲਾ ਨਾ ਲਵੇ ਜਦੋਂ ਉਹਨਾਂ ਨਾਲ ਬੁਰਾਈ ਹੁੰਦੀ ਹੈ [5:15]

ਪੌਲੁਸ ਕੀ ਆਖਦਾ ਹੈ ਵਿਸ਼ਵਾਸੀਆਂ ਨੂੰ ਹਰ ਗੱਲ ਵਿੱਚ ਕਰਨਾ ਚਾਹੀਂਦਾ ਹੈ ਅਤੇ ਕਿਉਂ ?

ਪੌਲੁਸ ਨੇ ਆਖਿਆ ਵਿਸ਼ਵਾਸੀਆਂ ਨੂੰ ਹਰ ਗੱਲ ਵਿੱਚ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਪਰਮੇਸ਼ੁਰ ਦੀ ਉਹਨਾਂ ਲਈ ਇਹੋ ਮਰਜ਼ੀ ਹੈ [5:18]

1 Thessalonians 5:19

ਕੀ ਨਿਰਦੇਸ਼ ਪੌਲੁਸ ਨੇ ਭਵਿੱਖਬਾਣੀ ਕਰਨ ਵਾਲਿਆਂ ਲਈ ਵਿਸ਼ਵਾਸੀਆਂ ਨੂੰ ਦਿੱਤੇ ?

ਪੌਲੁਸ ਨੇ ਆਖਿਆ ਭਵਿੱਖਬਾਣੀ ਨੂੰ ਤੁੱਛ ਨਾ ਜਾਣੋ, ਸਾਰੀਆਂ ਗੱਲਾਂ ਨੂੰ ਪਰਖੋ, ਜਿਹੜੀਆਂ ਚੰਗੀਆਂ ਹਨ ਫੜੀ ਰੱਖੋ [5:20-21]

1 Thessalonians 5:23

ਪੌਲੁਸ ਕੀ ਪ੍ਰਾਰਥਨਾ ਕਰਦਾ ਹੈ ਜੋ ਪਰਮੇਸ਼ੁਰ ਵਿਸ਼ਵਾਸੀਆਂ ਲਈ ਕਰੇਗਾ ?

ਪੌਲੁਸ ਪ੍ਰਾਰਥਨਾ ਕਰਦਾ ਹੈ ਕਿ ਪਰਮੇਸ਼ੁਰ ਵਿਸ਼ਵਾਸੀਆਂ ਦੀ ਆਤਮਾ,ਪ੍ਰਾਣ ਅਤੇ ਦੇਹੀ ਨੂੰ ਪੂਰਨ ਤੋਰ ਤੇ ਪਵਿੱਤਰ ਕਰੇਗਾ [5:23 ]