ਪੰਜਾਬੀ, پنجابی‎: translationQuestions Print

Updated ? hours ago # views See on WACS

Philemon 1

Philemon 1:1

ਇਸ ਪੱਤ੍ਰੀ ਨੂੰ ਲਿਖਣ ਵੇਲੇ ਪੌਲੁਸ ਕਿੱਥੇ ਹੈ?

ਇਸ ਪੱਤ੍ਰੀ ਨੂੰ ਲਿਖਣ ਵੇਲੇ ਪੌਲੁਸ ਜੇਲ ਵਿੱਚ ਹੈ|[1:1,9,13]

ਇਹ ਪੱਤ੍ਰੀ ਕਿਸ ਨੂੰ ਲਿਖੀ ਗਈ ਹੈ?

ਇਹ ਪੱਤ੍ਰੀ ਪੌਲੁਸ ਦੇ ਪਿਆਰੇ ਭਰਾ ਅਤੇ ਸਾਥੀ ਸੇਵਾਦਾਰ ਫਿਲੇਮੋਨ ਨੂੰ ਲਿਖੀ ਗਈ ਹੈ|[1:1]

ਕਲੀਸਿਯਾ ਕਿਸ ਪ੍ਰਕਾਰ ਦੇ ਸਥਾਨ ਤੇ ਇੱਕਠੀ ਹੁੰਦੀ ਹੈ?

ਕਲੀਸਿਯਾ ਇੱਕ ਘਰ ਵਿੱਚ ਇੱਕਠੀ ਹੁੰਦੀ ਹੈ|[1:2]

Philemon 1:4

ਪੌਲੁਸ ਨੇ ਫਿਲੇਮੋਨ ਦੇ ਕਿਹੜੇ ਚੰਗੇ ਗੁਣਾਂ ਬਾਰੇ ਸੁਣਿਆ ਸੀ?

ਪੌਲੁਸ ਨੇ ਫਿਲੇਮੋਨ ਦੇ ਪ੍ਰੇਮ, ਪਰਮੇਸ਼ੁਰ ਤੇ ਭਰੋਸੇ ਅਤੇ ਸਾਰੇ ਸੰਤਾਂ ਲਈ ਵਿਸ਼ਵਾਸਯੋਗਤਾ ਬਾਰੇ ਸੁਣਿਆ ਸੀ|[1:5]

ਪੌਲੁਸ ਦੇ ਅਨੁਸਾਰ ਫਿਲੇਮੋਨ ਨੇ ਸੰਤਾਂ ਦੇ ਲਈ ਕੀ ਕੀਤਾ?

ਫਿਲੇਮੋਨ ਨੇ ਸੰਤਾਂਂ ਦੇ ਦਿਲਾਂ ਨੂੰ ਤਰੋ ਤਾਜ਼ਾ ਕੀਤਾ| [1:7]

Philemon 1:8

ਪੌਲੁਸ ਫਿਲੇਮੋਨ ਨੂੰ ਹੁਕਮ ਦੇਣ ਦੀ ਬਜਾਏ ਕਿਸ ਚੀਜ਼ ਲਈ ਬੇਨਤੀ ਕਿਉਂ ਕਰਦਾ ਹੈ?

ਪੌਲੁਸ ਪ੍ਰੇਮ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਹੈ | [1:9]

Philemon 1:10

ਉਨੇਸਿਮੁਸ ਪੌਲੁਸ ਦੁਆਰਾ ਕਦੋਂ ਉੱਤਪਤ ਹੋਇਆ?

ਉਨੇਸਿਮੁਸ ਪੌਲੁਸ ਦੁਆਰਾ ਕੈਦ ਵਿੱਚ ਉੱਤਪਤ ਹੋਇਆ ਸੀ | [1:10]

ਪੌਲੁਸ ਨੇ ਉਨੇਸਿਮੁਸ ਨਾਲ ਕੀ ਕੀਤਾ?

ਪੌਲੁਸ ਨੇ ਉਨੇਸਿਮੁਸ ਨੂੰ ਫਿਲੇਮੋਨ ਕੋਲ ਵਾਪਿਸ ਭੇਜ ਦਿੱਤਾ| [1:12]

ਪੌਲੁਸ ਉਨੇਸਿਮੁਸ ਨੂੰ ਕੀ ਕਰਨ ਦੇ ਜੋਗ ਬਣਾਉਣਾ ਚਾਹੁੰਦਾ ਸੀ?

ਪੌਲੁਸ ਉਨੇਸਿਮੁਸ ਨੂੰ ਉਸਦੀ ਸਹਾਇਤਾ ਕਰਨ ਦੇ ਜੋਗ ਬਣਾਉਣਾ ਚਾਹੁੰਦਾ ਸੀ| [1:13]

Philemon 1:14

ਪੌਲੁਸ ਕੀ ਚਾਹੁੰਦਾ ਹੈ ਜੋ ਫਿਲੇਮੋਨ ਉਨੇਸਿਮੁਸ ਨਾਲ ਕਰੇ?

ਪੌਲੁਸ ਚਾਹੁੰਦਾ ਹੈ ਕਿ ਫਿਲੇਮੋਨ ਉਨੇਸਿਮੁਸ ਨੂੰ ਦਾਸ ਹੋਣ ਤੋਂ ਅਜਾਦ ਕਰੇ, ਅਤੇ ਉਨੇਸਿਮੁਸ ਨੂੰ ਪੌਲੁਸ ਕੋਲ ਵਾਪਿਸ ਭੇਜਣ ਲਈ ਸਹਿਮਤ ਹੋਵੇ|[1:14-16]

ਪੌਲੁਸ ਕਿਵੇਂ ਚਾਹੁੰਦਾ ਹੈ ਜੋ ਫਿਲੇਮੋਨ ਉਨੇਸਿਮੁਸ ਨੂੰ ਦੇਖੇ?

ਪੌਲੁਸ ਚਾਹੁੰਦਾ ਹੈ ਜੋ ਫਿਲੇਮੋਨ ਉਨੇਸਿਮੁਸ ਨੂੰ ਪਿਆਰੇ ਭਰਾ ਦੀ ਤਰਾਂ ਦੇਖੇ |[1:16]

Philemon 1:17

None

Philemon 1:21

ਕੀ ਪੌਲੁਸ ਫਿਲੇਮੋਨ ਤੋਂ ਉਮੀਦ ਰੱਖਦਾ ਹੈ ਜੋ ਉਹ ਉਨੇਸਿਮੁਸ ਨੂੰ ਉਸ ਕੋਲ ਵਾਪਿਸ ਭੇਜੇਗਾ?

ਹਾਂ, ਪੌਲੁਸ ਨੂੰ ਵਿਸ਼ਵਾਸ ਹੈ ਕਿ ਫਿਲੇਮੋਨ ਉਨੇਸਿਮੁਸ ਨੂੰ ਵਾਪਿਸ ਭੇਜੇਗਾ|[1:21]

ਜੇਕਰ ਪੌਲੁਸ ਕੈਦ ਵਿਚੋਂ ਛੁੱਟ ਜਾਂਦਾ ਹੈ ਤਾਂ ਉਹ ਕਿੱਥੇ ਆਵੇਗਾ?

ਜੇਕਰ ਪੌਲੁਸ ਕੈਦ ਵਿਚੋਂ ਛੁੱਟ ਜਾਂਦਾ ਹੈ ਤਾਂ ਉਹ ਫਿਲੇਮੋਨ ਦੇ ਕੋਲ ਆਵੇਗਾ | [1:22]