ਪੰਜਾਬੀ, پنجابی‎: translationQuestions Print

Updated ? hours ago # views See on WACS

Philippians 1

Philippians 1:1

ਪੌਲੁਸ ਇਹ ਪੱਤ੍ਰੀ ਕਿੰਨਾਂ ਨੂੰ ਲਿਖਦਾ ਹੈ ?

ਪੌਲੁਸ ਇਹ ਪੱਤ੍ਰੀ ਫ਼ਿਲਿੱਪੈ ਵਿੱਚ ਜਿੰਨੇ ਲੋਕ ਵੀ ਯਿਸੂ ਮਸੀਹ ਵਿੱਚ ਹਨ, ਨਿਗਾਹਬਾਨਾਂ ਅਤੇ ਸੇਵਕਾਂ ਨੂੰ ਲਿਖਦਾ ਹੈ [1:1]

Philippians 1:3

ਪੌਲੁਸ ਫ਼ਿਲਿੱਪੈ ਵਾਸੀਆਂ ਦੇ ਲਈ ਪਰਮੇਸ਼ੁਰ ਦਾ ਕੀ ਧੰਨਵਾਦ ਕਰਦਾ ਹੈ ?

ਫ਼ਿਲਿੱਪੈ ਵਾਸੀਆਂ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖ਼ੁਸਖਬਰੀ ਵਿੱਚ ਸਾਂਝੇਦਾਰੀ ਲਈ ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ [1:5]

ਫ਼ਿਲਿੱਪੈ ਵਾਸੀਆਂ ਦੇ ਲਈ ਪੌਲੁਸ ਦਾ ਕੀ ਭਰੋਸਾ ਹੈ ?

ਪੌਲੁਸ ਨੂੰ ਭਰੋਸਾ ਹੈ ਕਿ ਜਿਸਨੇ ਭਲਾ ਕੰਮ ਉਹਨਾਂ ਵਿੱਚ ਸ਼ੁਰੂ ਕੀਤਾ ਹੈ ਜਰੂਰ ਪੂਰਾ ਕਰੇਗਾ [1:6]

Philippians 1:7

ਫ਼ਿਲਿੱਪੈ ਵਾਸੀ ਪੌਲੁਸ ਦੇ ਨਾਲ ਕਿਸ ਗੱਲ ਵਿੱਚ ਸਾਂਝੀ ਹੋਏ ?

ਪੌਲੁਸ ਦੇ ਬੰਧਨ ਵਿੱਚ ਅਤੇ ਖ਼ੁਸਖਬਰੀ ਵਿੱਚ ਉਸਦਾ ਉੱਤਰ ਅਤੇ ਪ੍ਰਮਾਣ ਦੇਣ ਵਿੱਚ, ਫ਼ਿਲਿੱਪੈ ਵਾਸੀ ਉਸਦੇ ਨਾਲ ਸਾਂਝੀ ਹੋਏ [1:7]

Philippians 1:9

ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿੱਚ ਕੀ ਵੱਧ ਤੋਂ ਵੱਧ ਵੱਧਨ ਲਈ ਪ੍ਰਾਰਥਨਾ ਕਰਦਾ ਹੈ ?

ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿੱਚ ਪਿਆਰ ਵੱਧ ਤੋਂ ਵੱਧ ਵਧਨ ਲਈ ਪ੍ਰਾਰਥਨਾ ਕਰਦਾ ਹੈ [1:9]

ਪੌਲੁਸ ਦੀ ਕੀ ਇੱਛਾ ਹੈ ਕਿ ਫ਼ਿਲਿੱਪੈ ਵਾਸੀ ਕਿਸ ਦੇ ਨਾਲ ਭਰ ਜਾਣ ?

ਪੌਲੁਸ ਦੀ ਇੱਛਾ ਹੈ ਕਿ ਫ਼ਿਲਿੱਪੈ ਵਾਸੀ ਧਾਰਮਿਕਤਾ ਦੇ ਫ਼ਲਾਂ ਦੇ ਨਾਲ ਭਰ ਜਾਣ [1:11]

Philippians 1:12

ਪੌਲੁਸ ਬੰਧਨ ਵਿੱਚ ਖ਼ੁਸਖਬਰੀ ਨੂੰ ਕਿਵੇਂ ਵਧਾਉਂਦਾ ਹੈ ?

ਮਸੀਹ ਲਈ ਪੌਲੁਸ ਦੇ ਬੰਧਨ ਦੀ ਚਰਚਾ ਸਭ ਪਾਸੇ ਹੋ ਗਈ, ਜਿਸ ਕਰਨ ਬਹੁਤੇ ਭਰਾ ਹੁਣ ਵਧੇਰੇ ਦਲੇਰੀ ਨਾਲ ਬੋਲਣ ਲੱਗ ਪਏ ਸਨ [1:12-14 ]

Philippians 1:15

ਕੁਝ ਸੁਆਰਥੀ ਅਤੇ ਝੂਠੇ ਇਰਾਦੇ ਵਾਲੇ ਬਾਹਰ ਮਸੀਹ ਦਾ ਪਰਚਾਰ ਕਿਉਂ ਕਰਦੇ ਹਨ ?

ਕੁਝ ਸੁਆਰਥੀ ਅਤੇ ਝੂਠੇ ਇਰਾਦੇ ਵਾਲੇ ਬਾਹਰ ਮਸੀਹ ਦਾ ਪਰਚਾਰ ਕਰ ਕੇ ਸੋਚਦੇ ਹਨ ਉਹ ਪੌਲੁਸ ਨੂੰ ਜੇਲ੍ਹ ਵਿੱਚ ਹੋਰ ਪਰੇਸ਼ਾਨੀ ਦੇ ਰਹੇ ਹਨ [1:17]

Philippians 1:18

ਪੌਲੁਸ ਦੀ ਸੱਚੇ ਅਤੇ ਝੂਠਾ ਪਰਚਾਰ ਕਰਨ ਵਾਲਿਆਂ ਲਈ ਕੀ ਪ੍ਰਤੀਕਿਰਿਆ ਹੈ ?

ਪੌਲੁਸ ਖ਼ੁਸ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਮਸੀਹ ਦਾ ਪਰਚਾਰ ਹੋ ਰਿਹਾ ਹੈ [1:18]

Philippians 1:20

ਪੌਲੁਸ ਦੀ ਜਿੰਦਗੀ ਵਿੱਚ ਮਰਨ ਤੱਕ ਦੀ ਕੀ ਇੱਛਾ ਹੈ ?

ਪੌਲੁਸ ਦੀ ਜਿੰਦਗੀ ਦੇ ਮਰਨ ਤੱਕ ਮਸੀਹ ਨੂੰ ਮਹਿਮਾ ਦੇਣ ਦੀ ਇੱਛਾ ਹੈ [1:20]

ਪੌਲੁਸ ਕੀ ਆਖਦਾ ਹੈ ਜਿਉਣਾ ਕੀ ਹੈ ਅਤੇ ਮਰਨਾ ਕੀ ਹੈ ?

ਪੌਲੁਸ ਆਖਦਾ ਹੈ ਕਿ ਜਿਉਣਾ ਮਸੀਹ ਹੈ ਅਤੇ ਮਰਨਾ ਲਾਭ ਹੈ [1:21]

Philippians 1:22

ਪੌਲੁਸ ਨੂੰ ਵੱਖ ਵੱਖ ਦਿਸ਼ਾ ਵਿੱਚ ਕਿਹੜੇ ਵਿਕਲਪ ਖਿੱਚਦੇ ਹਨ ?

ਪੌਲੁਸ ਇਹਨਾਂ ਵਿੱਕਲੱਪਾਂ ਰਾਹੀਂ ਖਿੱਚਿਆ ਜਾ ਰਿਹਾ ਸੀ ਕਿ ਉਹ ਮੌਤ ਵਿੱਚ ਮਸੀਹ ਨਾਲ ਮਿਲੇ ਜਾ ਸਰੀਰ ਵਿੱਚ ਆਪਣਾ ਕੰਮ ਕਰਦਾ ਰਹੇ [1:22-24 ]

Philippians 1:25

ਪੌਲੁਸ ਨੂੰ ਭਰੋਸਾ ਸੀ ਕਿ ਉਹ ਕਿਸ ਮਕਸਦ ਦੇ ਲਈ ਫ਼ਿਲਿੱਪੈ ਵਾਸੀਆਂ ਦੇ ਨਾਲ ਰਹੇਗਾ ?

ਪੌਲੁਸ ਨੂੰ ਭਰੋਸਾ ਸੀ ਕਿ ਉਹ ਫ਼ਿਲਿੱਪੈ ਵਾਸੀਆਂ ਦੇ ਅਨੰਦ ਤੇ ਵਿਸ਼ਵਾਸ ਦੇ ਵਾਧੇ ਲਈ ਉਹਨਾਂ ਦੇ ਨਾਲ ਰਹੇਗਾ [1:25]

ਚਾਹੇ ਫ਼ਿਲਿੱਪੈ ਵਾਸੀਆਂ ਦੇ ਨਾਲ ਜਾਂ ਦੂਰ, ਪੌਲੁਸ ਫ਼ਿਲਿੱਪੈ ਵਾਸੀਆਂ ਦੇ ਵਿਖੇ ਕੀ ਸੁਣਨਾ ਚਾਹੁੰਦਾ ਸੀ ?

ਪੌਲੁਸ ਸੁਣਨਾ ਚਹੁੰਦਾ ਸੀ ਕਿ ਫ਼ਿਲਿੱਪੈ ਦੇ ਵਾਸੀ ਆਤਮਾ ਵਿੱਚ ਮਜਬੂਤ, ਇਕ ਮਨ ਅਤੇ ਖ਼ੁਸਖਬਰੀ ਦੀ ਨਿਹਚਾ ਲਈ ਜਤਨ ਕਰਦੇ ਰਹਿਣ [1:27 ]

Philippians 1:28

ਜਦੋਂ ਫ਼ਿਲਿੱਪੈ ਦੇ ਵਾਸੀ ਆਪਣੇ ਵਿਰੋਧੀਆਂ ਤੋਂ ਨਹੀ ਡਰਦੇ ਤਾਂ ਇਹ ਕੀ ਨਿਸ਼ਾਨੀ ਹੈ ?

ਜਦੋਂ ਫ਼ਿਲਿੱਪੈ ਦੇ ਵਾਸੀ ਨਹੀ ਡਰਦੇ. ਇਹ ਉਹਨਾਂ ਦੇ ਵਿਰੋਧੀਆਂ ਦੇ ਲਈ ਨਾਸ ਅਤੇ ਉਹਨਾਂ ਦੇ ਲਈ ਮੁਕਤੀ ਦੀ ਨਿਸ਼ਾਨੀ ਹੈ [1:18]

ਪਰਮੇਸ਼ੁਰ ਦੇ ਦੁਆਰਾ ਫ਼ਿਲਿੱਪੈ ਦੇ ਵਾਸੀਆਂ ਨੂੰ ਕਿਹੜੀਆਂ ਦੋ ਗੱਲਾਂ ਸੋਪੀਆਂ ਗਈਆਂ ?

ਫ਼ਿਲਿੱਪੈ ਦੇ ਵਾਸੀਆਂ ਨੂੰ ਇਹ ਸੋਪਿਆਂ ਗਿਆ ਕਿ ਉਹ ਮਸੀਹ ਤੇ ਵਿਸ਼ਵਾਸ ਕਰਨ ਅਤੇ ਉਹਦੇ ਲਈ ਦੁੱਖ ਉਠਾਉਣ [1:29]

Philippians 2

Philippians 2:1

ਪੌਲੁਸ ਫ਼ਿਲਿੱਪੈ ਦੇ ਵਾਸੀਆਂ ਨੂੰ ਆਪਣੇ ਆਨੰਦ ਦੀ ਭਰਪੂਰੀ ਲਈ ਕੀ ਕਰਨ ਨੂੰ ਆਖਦਾ ਹੈ ?

ਫ਼ਿਲਿੱਪੈ ਦੇ ਵਾਸੀ ਇੱਕ ਮਨ ਹੋਣ, ਇੱਕੋ ਜਿਹਾ ਪਿਆਰ ਕਰਨ ਅਤੇ ਆਤਮਾ ਅਤੇ ਮਨ ਵਿੱਚ ਇੱਕ ਹੋਣ [2:2]

Philippians 2:3

ਪੌਲੁਸ ਕਿਵੇਂ ਆਖਦਾ ਹੈ ਕਿ ਫ਼ਿਲਿੱਪੈ ਦੇ ਵਾਸੀ ਇੱਕ ਦੂਸਰੇ ਨੂੰ ਜਾਣਨ ?

ਫ਼ਿਲਿੱਪੈ ਦੇ ਵਾਸੀ ਇੱਕ ਦੂਸਰੇ ਨੂੰ ਆਪਣੇ ਨਾਲੋ ਉੱਤਮ ਜਾਣਨ [2:3]

Philippians 2:5

ਕਿਸਦੇ ਮਨ ਦੀ ਪੌਲੁਸ ਆਖਦਾ ਹੈ ਸਾਨੂੰ ਜਰੂਰਤ ਹੈ ?

ਪੌਲੁਸ ਆਖਦਾ ਹੈ ਸਾਨੂੰ ਯਿਸੂ ਮਸੀਹ ਦੇ ਮਨ ਦੀ ਜਰੂਰਤ ਹੈ [2:5-6]

ਯਿਸੂ ਮਸੀਹ ਕਿਸ ਸਰੂਪ ਵਿੱਚ ਮੋਜ਼ੂਦ ਸੀ ?

ਯਿਸੂ ਮਸੀਹ ਪਰਮੇਸ਼ੁਰ ਦੇ ਸਰੂਪ ਵਿੱਚ ਮੋਜੂਦ ਸੀ [2:6]

ਯਿਸੂ ਮਸੀਹ ਨੇ ਕਿਹੜਾ ਸਰੂਪ ਧਾਰਿਆ ?

ਯਿਸੂ ਮਸੀਹ ਨੇ ਮਨੁੱਖ ਦੇ ਰੂਪ ਵਿੱਚ ਇੱਕ ਦਾਸ ਦਾ ਸਰੂਪ ਧਾਰਿਆ [2:7]

ਯਿਸੂ ਨੇ ਆਪਣੇ ਆਪ ਨੂੰ ਕਿਵੇਂ ਹਲੀਮ ਕੀਤਾ ?

ਯਿਸੂ ਨੇ ਸਲੀਬ ਦੀ ਮੌਤ ਤੱਕ ਆਗਿਆਕਾਰੀ ਦੁਆਰਾ ਆਪਣੇ ਆਪ ਨੂੰ ਹਲੀਮ ਕੀਤਾ [2:8]

Philippians 2:9

ਫਿਰ ਪਰਮੇਸ਼ੁਰ ਨੇ ਯਿਸੂ ਦੇ ਲਈ ਕੀ ਕੀਤਾ ?

ਪਰਮੇਸ਼ੁਰ ਨੇ ਯਿਸੂ ਨੂੰ ਬਹੁਤ ਉੱਚਾ ਕੀਤਾ ਅਤੇ ਉਸ ਨੂੰ ਸਭ ਨਾਮਾਂ ਤੋਂ ਵੱਡਾ ਨਾਮ ਦਿੱਤਾ [2:9]

ਹਰੇਕ ਜੀਭ ਕੀ ਇਕਰਾਰ ਕਰੇਗੀ ?

ਉ.ਹਰੇਕ ਜੀਭ ਇਕਰਾਰ ਕਰੇਗੀ ਕਿ ਯਿਸੂ ਮਸੀਹ ਹੀ ਪ੍ਰਭੂ ਹੈ [2:11]

Philippians 2:12

ਫ਼ਿਲਿੱਪੈ ਦੇ ਵਾਸੀਆਂ ਨੂੰ ਮੁਕਤੀ ਦੇ ਕੰਮ ਨੂੰ ਕਿਵੇਂ ਪੂਰਾ ਕਰਨ ਲਈ ਕਿਹਾ ਗਿਆ ?

ਫ਼ਿਲਿੱਪੈ ਦੇ ਵਾਸੀਆਂ ਨੇ ਡਰਦੇ ਅਤੇ ਕੰਬਦੇ ਹੋਏ ਮੁਕਤੀ ਦੇ ਕੰਮ ਨੂੰ ਪੂਰਾ ਕਰਨਾ ਹੈ [2 :12]

ਪਰਮੇਸ਼ੁਰ ਵਿਸ਼ਵਾਸੀਆਂ ਦੇ ਜੀਵਨਾਂ ਵਿੱਚ ਕੀ ਕੰਮ ਕਰਦਾ ਹੈ ?

ਉ.ਪਰਮੇਸ਼ੁਰ ਆਪਣੀ ਮਰਜ਼ੀ ਨੂੰ ਪੂਰੀ ਕਰਨ ਲਈ ਵਿਸ਼ਵਾਸੀਆਂ ਵਿੱਚ ਕੰਮ ਕਰਦਾ ਹੈ [2:13]

Philippians 2:14

ਹਰ ਚੀਜ਼ ਕਿਸ ਤੋਂ ਬਿਨ੍ਹਾਂ ਕੀਤੀ ਜਾਣੀ ਚਾਹੀਦੀ ਹੈ ?

ਹਰ ਚੀਜ਼ ਸ਼ਿਕਾਇਤ ਅਤੇ ਬਹਿਸ ਤੋਂ ਬਿਨ੍ਹਾਂ ਕੀਤੀ ਜਾਣੀ ਚਾਹੀਦੀ ਹੈ [2:14]

Philippians 2:17

ਪੌਲੁਸ ਆਪਣਾ ਜੀਵਨ ਕਿਸ ਮਕਸਦ ਲਈ ਦਿੰਦਾ ਹੈ ?

ਪੌਲੁਸ ਆਪਣਾ ਜੀਵਨ ਕੁਰਬਾਨੀ ਅਤੇ ਫ਼ਿਲਿੱਪੈ ਵਾਸੀਆਂ ਦੇ ਵਿਸ਼ਵਾਸ ਦੀ ਸੇਵਾ ਦੇ ਲਈ ਦਿੰਦਾ ਹੈ [2:17]

ਪੌਲੁਸ ਦਾ ਵਿਵਹਾਰ ਕਿਹੋ ਜਿਹਾ ਹੈ, ਅਤੇ ਜਿਸ ਵਿਖੇ ਉਹ ਚਾਹੁੰਦਾ ਕਿ ਫ਼ਿਲਿੱਪੈ ਵਾਸੀਆਂ ਦਾ ਵਿਵਹਾਰ ਵੀ ਅਜਿਹਾ ਹੋਵੇ ?

ਪੌਲੁਸ ਵੱਡੇ ਆਨੰਦ ਨਾਲ ਖ਼ੁਸ ਹੁੰਦਾ ਹੈ [2:17-18 ]

Philippians 2:19

ਤਿਮੋਥਿਉਸ ਪੌਲੁਸ ਦੇ ਲਈ ਇੱਕ ਅਲੱਗ ਸਹਾਇਕ ਕਿਉਂ ਹੈ ?

ਤਿਮੋਥਿਉਸ ਅਲੱਗ ਹੈ ਕਿਉਂਕਿ ਉਹ ਸੱਚੀ ਮੁੱਚੀ ਫ਼ਿਲਿੱਪੈ ਵਾਸੀਆਂ ਦਾ ਫ਼ਿਕਰ ਕਰਦਾ ਹੈ ਅਤੇ ਆਪਣੇ ਹਿੱਤ ਦੀ ਚਿੰਤਾ ਨਹੀ ਕਰਦਾ [2:10-21]

Philippians 2:22

ਕੀ ਪੌਲੁਸ ਨੂੰ ਫ਼ਿਲਿੱਪੈ ਵਾਸੀਆਂ ਨੂੰ ਦੇਖਣ ਦੀ ਉਮੀਦ ਹੈ ?

ਹਾਂ ਪੌਲੁਸ ਨੂੰ ਜਲਦੀ ਹੀ ਫ਼ਿਲਿੱਪੈ ਵਾਸੀਆਂ ਦੇਖਣ ਦੀ ਉਮੀਦ ਹੈ [2:24]

Philippians 2:25

None

Philippians 2:28

ਇਪਾਫ੍ਰੋਦੀਤੁਸ ਤਕਰੀਬਨ ਕਿਸ ਗੱਲ ਲਈ ਮਰਿਆ ?

ਇਪਾਫ੍ਰੋਦੀਤੁਸ ਤਕਰੀਬਨ ਮਸੀਹ ਦੇ ਕੰਮ ਕਰਦਾ , ਪੌਲੁਸ ਦੀ ਸੇਵਾ ਕਰਦਿਆਂ ਅਤੇ ਉਸਦੀਆਂ ਜਰੂਰਤਾਂ ਨੂੰ ਪੂਰਾ ਕਰਦਿਆਂ ਮਰਿਆ [2:30]

Philippians 3

Philippians 3:1

ਪੌਲੁਸ ਵਿਸ਼ਵਾਸੀਆਂ ਨੂੰ ਕਿਹਨਾਂ ਤੋਂ ਬਚਨ ਦੀ ਚੇਤਾਵਨੀ ਦਿੰਦਾ ਹੈ ?

ਪੌਲੁਸ ਵਿਸ਼ਵਾਸੀਆਂ ਨੂੰ ਕੁੱਤਿਆਂ ਤੋਂ, ਬੁਰੇ ਕੰਮਾਂ ਵਾਲਿਆਂ ਤੋਂ, ਸੁੰਨਤ ਕਰਨ ਵਾਲਿਆਂ ਤੋਂ ਬਚਨ ਲਈ ਚੇਤਾਵਨੀ ਦਿੰਦਾ ਹੈ [3:2]

ਪੌਲੁਸ ਕਿਹਨਾਂ ਨੂੰ ਸੱਚੇ ਸੁਨੰਤੀ ਆਖਦਾ ਹੈ ?

ਜਿਹੜੇ ਆਤਮਾ ਦੇ ਨਾਲ ਭਜਨ ਕਰਦੇ ਹਨ,ਯਿਸੂ ਮਸੀਹ ਨੂੰ ਮਹਿਮਾ ਦਿੰਦੇ ਹਨ ਅਤੇ ਸਰੀਰ ਉੱਤੇ ਭਰੋਸਾ ਨਹੀ ਰੱਖਦੇ ਪੌਲੁਸ ਆਖਦਾ ਹੈ ਉਹ ਸੱਚੇ ਸੁਨੰਤੀ ਹਨ [3:3]

Philippians 3:4

None

Philippians 3:6

ਪੌਲੁਸ ਆਪਣੇ ਪੁਰਾਣੇ ਸੁਭਾਵ ਨੂੰ ,ਸ਼ਰਾ ਦੇ ਧਰਮ ਅਨੁਸਾਰ ਕਿਵੇਂ ਬਿਆਨ ਕਰਦਾ ਹੈ ?

ਪੌਲੁਸ ਆਪਣੇ ਪੁਰਾਣੇ ਸੁਭਾਵ ਨੂੰ ,ਸ਼ਰਾ ਦੇ ਧਰਮ ਅਨੁਸਾਰ ਨਿਰਦੋਸ਼ ਬਿਆਨ ਕਰਦਾ ਹੈ [3:6]

ਪੌਲੁਸ ਆਪਣੇ ਸਰੀਰ ਵਿੱਚ ਪੁਰਾਣੇ ਭਰੋਸੇ ਨੂੰ ਹੁਣ ਕਿਵੇਂ ਸਮਝਦਾ ਹੈ ?

ਪੌਲੁਸ ਆਪਣੇ ਸਰੀਰ ਵਿੱਚ ਪੁਰਾਣੇ ਭਰੋਸੇ ਨੂੰ ਹੁਣ ਮਸੀਹ ਦੇ ਕਾਰਨ ਹਾਨੀ ਦਾ ਸਮਝਦਾ ਹੈ [3:7 ]

Philippians 3:8

ਕਿਸ ਮਕਸਦ ਦੇ ਲਈ ਪੌਲੁਸ ਹੁਣ ਆਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਕਚਰਾ ਦੱਸਦਾ ਹੈ ?

ਪੌਲੁਸ ਆਪਣੀਆਂ ਸਾਰੀਆਂ ਗੱਲਾਂ ਨੂੰ ਕਚਰਾ ਦੱਸਦਾ ਹੈ ਤਾਂ ਜੋ ਮਸੀਹ ਨੂੰ ਪਾ ਲਵੇ [3:8]

ਪੌਲੁਸ ਦੇ ਕੋਲ ਹੁਣ ਕਿਹੜੀ ਧਾਰਮਿਕਤਾ ਹੈ ?

ਪੌਲੁਸ ਦੇ ਕੋਲ ਹੁਣ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਪਰਮੇਸ਼ੁਰ ਦੀ ਧਾਰਮਿਕਤਾ ਹੈ [3:9]

ਪੌਲੁਸ ਮਸੀਹ ਦੇ ਕਿਸ ਵਿੱਚ ਸਾਂਝੀ ਹੈ ?

ਪੌਲੁਸ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੈ [3:10]

Philippians 3:12

ਭਾਵੇਂ ਉਹ ਪੂਰਾ ਨਹੀ ਹੈ , ਪੌਲੁਸ ਲਗਾਤਾਰ ਕੀ ਕਰ ਰਿਹਾ ਹੈ ?

ਪੌਲੁਸ ਲਗਾਤਾਰ ਅਗਾਹਾਂ ਨੂੰ ਵੱਧਦਾ ਜਾ ਰਿਹਾ ਹੈ [3:12]

ਪੌਲੁਸ ਕਿਸ ਨਿਸ਼ਾਨੇ ਦੇ ਲਈ ਅਗਾਹਾਂ ਨੂੰ ਵੱਧਦਾ ਹੈ ?

ਪੌਲੁਸ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਵਿੱਚ ਸੱਦੇ ਜਾਣ ਦੇ ਨਿਸ਼ਾਨੇ ਦਾ ਇਨਾਮ ਪਾਉਣ ਲਈ ਅਗਾਹਾਂ ਨੂੰ ਵੱਧਦਾ ਹੈ [3:14]

Philippians 3:15

None

Philippians 3:17

ਪੌਲੁਸ ਫ਼ਿਲਿੱਪੈ ਵਾਸੀਆਂ ਨੂੰ ਆਪਣੇ ਚੱਲਣ ਦੀ ਉਦਾਹਰਣ ਨਾਲ ਕੀ ਕਰਨ ਨੂੰ ਆਖਦਾ ਹੈ ?

ਪੌਲੁਸ ਫ਼ਿਲਿੱਪੈ ਵਾਸੀਆਂ ਨੂੰ ਸ਼ਾਮਿਲ ਹੋਣ ਅਤੇ ਉਸਦੀ ਚਾਲ ਦੀ ਰੀਸ ਕਰਨ ਲਈ ਆਖਦਾ ਹੈ [3:17]

ਉਹਨਾਂ ਦਾ ਕੀ ਹੋਵੇਗਾ ਜਿਹਨਾਂ ਦਾ ਈਸ਼ਵਰ ਢਿੱਡ ਹੈ ਅਤੇ ਜਿਹੜੇ ਦੁਨੀਆਂ ਦੀਆਂ ਵਸਤਾਂ ਬਾਰੇ ਸੋਚਦੇ ਹਨ ?

ਜਿਹਨਾਂ ਦਾ ਈਸ਼ਵਰ ਢਿੱਡ ਹੈ ਅਤੇ ਜਿਹੜੇ ਦੁਨੀਆਂ ਦੀਆਂ ਵਸਤਾਂ ਬਾਰੇ ਸੋਚਦੇ ਹਨ , ਉਹਨਾਂ ਦਾ ਅੰਤ ਵਿਨਾਸ਼ ਹੈ [3:19]

Philippians 3:20

ਪੌਲੁਸ ਕਿਥੇ ਆਖਦਾ ਹੈ ਵਿਸ਼ਵਾਸੀਆਂ ਦੀ ਨਾਗਰਿਕਤਾ ਹੈ ?

ਪੌਲੁਸ ਆਖਦਾ ਹੈ ਵਿਸ਼ਵਾਸੀਆਂ ਦੀ ਨਾਗਰਿਕਤਾ ਸਵਰਗ ਵਿੱਚ ਹੈ [3:20]

ਮਸੀਹ ਵਿਸ਼ਵਾਸੀਆਂ ਦੇ ਸਰੀਰ ਦੇ ਨਾਲ ਕੀ ਕਰੇਗਾ ਜਦੋਂ ਉਹ ਸਵਰਗ ਵਿੱਚ ਹੋਣਗੇ ?

ਮਸੀਹ ਵਿਸ਼ਵਾਸੀਆਂ ਦੇ ਗਰੀਬ ਸਰੀਰ ਨੂੰ ਆਪਣੇ ਜਿਹਾ ਮਹਿਮਾ ਵਾਲੇ ਸਰੀਰ ਵਿੱਚ ਬਦਲ ਦੇਵੇਗਾ [3:21]

Philippians 4

Philippians 4:1

ਪੌਲੁਸ ਆਪਣੇ ਪਿਆਰੇ ਫ਼ਿਲਿੱਪੈ ਵਾਸੀਆਂ ਦੇ ਪਿਆਰੇ ਦੋਸਤਾਂ ਤੋਂ ਕੀ ਕਰਵਾਉਣਾ ਚਾਹੁੰਦਾ ਹੈ ?

ਪੌਲੁਸ ਚਾਹੁੰਦਾ ਹੈ ਫ਼ਿਲਿੱਪੈ ਵਾਸੀ ਪਰਮੇਸ਼ੁਰ ਦੇ ਵਿੱਚ ਤਕੜਾਈ ਨਾਲ ਬਣੇ ਰਹਿਣ [4:1]

ਪੌਲੁਸ ਯੂਓਦੀਆਂ ਅਤੇ ਸੁੰਤੁਖੇ ਵਿੱਚ ਕੀ ਵੇਖਣ ਦਾ ਇਛੁੱਕ ਹੈ ?

ਪੌਲੁਸ ਯੂਓਦੀਆਂ ਅਤੇ ਸੁੰਤੁਖੇ ਵਿੱਚ ਪ੍ਰਭੂ ਦੇ ਲਈ ਇਕ ਮਨ ਵੇਖਣ ਦਾ ਇਛੁੱਕ ਹੈ [4:2 ]

Philippians 4:4

ਪੌਲੁਸ ਫ਼ਿਲਿੱਪੈ ਵਾਸੀਆਂ ਨੂੰ ਹਮੇਸ਼ਾ ਕੀ ਕਰਨ ਲਈ ਆਖਦਾ ਹੈ ?

ਪੌਲੁਸ ਉਹਨਾਂ ਨੂੰ ਪ੍ਰਭੂ ਵਿੱਚ ਹਮੇਸ਼ਾ ਅਨੰਦਦਿਤ ਰਹਿਣ ਲਈ ਆਖਦਾ ਹੈ [4:4]

ਚਿੰਤਾ ਕਰਨ ਦੀ ਬਜਾਏ ਪੌਲੁਸ ਕੀ ਕਰਨ ਨੂੰ ਆਖਦਾ ਹੈ?

ਪੌਲੁਸ ਚਿੰਤਾ ਦੀ ਬਜਾਏ , ਪਰਮੇਸ਼ੁਰ ਨੂੰ ਪ੍ਰਾਰਥਨਾ ਵਿੱਚ ਆਪਣੀ ਜਰੂਰਤ ਦੱਸਣ ਅਤੇ ਉਸਨੂੰ ਧੰਨਵਾਦ ਕਰਨ ਲਈ ਆਖਦਾ ਹੈ [4:6]

ਜੇ ਅਸੀਂ ਅਜਿਹਾ ਕਰਾਂਗੇ ਤਾਂ ਸਾਡੇ ਦਿੱਲਾਂ ਅਤੇ ਮਨਾਂ ਦੀ ਰਾਖੀ ਕੋਣ ਕਰੇਗਾ ?

ਜੇ ਅਸੀਂ ਅਜਿਹਾ ਕਰਾਂਗੇ ਤਾਂ ਪਰਮੇਸ਼ੁਰ ਸਾਡੇ ਦਿੱਲਾਂ ਅਤੇ ਮਨਾਂ ਦੀ ਰਾਖੀ ਕਰੇਗਾ [4:7 ]

Philippians 4:8

ਪੌਲੁਸ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਣ ਦੇ ਲਈ ਆਖਦਾ ਹੈ ?

ਪੌਲੁਸ ਸੋਚਾਂ ਸੋਚਣ ਲਈ ਆਖਦਾ ਹੈ ਕਿ ਆਦਰ ਜੋਗ, ਸਚੀਆਂ, ਸ਼ੁੱਧ, ਪਿਆਰੀਆਂ, ਚੰਗੇ ਨਤੀਜੇ ਵਾਲੀਆਂ ਸ਼ਾਨਦਾਰ ਅਤੇ ਸੋਭਾ ਜੋਗ ਹੋਣ [4:8]

Philippians 4:10

ਫ਼ਿਲਿੱਪੈ ਵਾਸੀ ਹੁਣ ਕੀ ਨਵਾਂ ਕਰਨ ਦੇ ਜੋਗ ਹੋ ਗਏ ਹਨ ?

ਫ਼ਿਲਿੱਪੈ ਵਾਸੀ ਹੁਣ ਪੌਲੁਸ ਦੇ ਬਾਰੇ ਪੁਨਰ ਚਿੰਤਾ ਕਰਨ ਦੇ ਜੋਗ ਹੋ ਗਏ ਹਨ [4:10]

ਪੌਲੁਸ ਨੇ ਅਲੱਗ ਅਲੱਗ ਹਾਲਾਤਾਂ ਵਿੱਚ ਰਹਿਣ ਦਾ ਕੀ ਭੇਦ ਸਿਖ ਲਿਆ ਹੈ ?

ਪੌਲੁਸ ਨੇ ਵਾਧੇ ਅਤੇ ਘਾਟੇ ਵਿੱਚ ਰਹਿਣ ਦਾ ਭੇਦ ਸਿਖ ਲਿਆ ਹੈ [4:11-12 ] ਪ੍ਰ?ਪੌਲੁਸ ਕਿਸਦੀ ਸਮਰਥਾ ਨਾਲ ਅਜਿਹਾ ਜੀਵਨ ਬਤੀਤ ਕਰ ਸਕਦਾ ਹੈ ?

ਪੌਲੁਸ ਮਸੀਹ ਦੀ ਸਮਰੱਥਾ ਜੋ ਉਸਨੂੰ ਸਮਰਥ ਦਿੰਦਾ ਹੈ ,ਅਜਿਹਾ ਜੀਵਨ ਬਤੀਤ ਕਰ ਸਕਦਾ ਹੈ[4:13]

Philippians 4:14

ਪੌਲੁਸ ਆਪਣੇ ਜਰੂਰਤ ਲਈ ਮੁਹੱਇਆ ਕਰਨ ਲਈ ਦੇਣ ਵਿੱਚ ਫ਼ਿਲਿੱਪੈ ਦੇ ਲੋਕਾਂ ਤੋਂ ਕੀ ਮੰਗ ਕਰਦਾ ਹੈ ?

ਪੌਲੁਸ ਉਹ ਫਲ ਚਾਹੁੰਦਾ ਹੈ ਜੋ ਉਹਨਾਂ ਦੇ ਲੇਖੇ ਵਧਦਾ ਜਾਵੇ [4:14-17 ]

Philippians 4:18

ਪਰਮੇਸ਼ੁਰ, ਪੌਲੁਸ ਲਈ ਫ਼ਿਲਿੱਪੈ ਵਾਸੀਆਂ ਦੇ ਕੀਤੇ ਦਾਨ ਲਈ ਕੀ ਨਜਰੀਆ ਰਖਦਾ ਹੈ ?

ਪਰਮੇਸ਼ੁਰ ਉਸ ਬਲੀਦਾਨ ਤੋਂ ਖ਼ੁਸ ਹੋਇਆ ਜੋ ਫ਼ਿਲਿੱਪੈ ਵਾਸੀਆਂ ਨੇ ਪੌਲੁਸ ਲਈ ਦਿੱਤਾ [4:18]

ਪੌਲੁਸ ਕੀ ਆਖਦਾ ਹੈ ਪਰਮੇਸ਼ੁਰ ਫ਼ਿਲਿੱਪੈ ਵਾਸੀਆਂ ਦੇ ਲਈ ਕਰੇਗਾ ?

ਪੌਲੁਸ ਆਖਦਾ ਹੈ ਮਸੀਹ ਯਿਸੂ ਦੀ ਮਹਿਮਾ ਲਈ ਪਰਮੇਸ਼ੁਰ ਫ਼ਿਲਿੱਪੈ ਵਾਸੀਆਂ ਦੀਆਂ ਸਾਰੀਆਂ ਜਰੂਰਤਾਂ ਪੂਰੀਆਂ ਕਰੇਗਾ [4:19]