ਪੰਜਾਬੀ, پنجابی‎: translationQuestions Print

Updated ? hours ago # views See on WACS

John 1

John 1:1

ਸ਼ੁਰੂਆਤ ਵਿੱਚ ਕੀ ਸੀ ?

ਸ਼ੁਰੂਆਤ ਵਿੱਚ ਸ਼ਬਦ ਸੀ [1:1]

ਸ਼ਬਦ ਕਿਸ ਦੇ ਨਾਲ ਸੀ ?

ਸ਼ਬਦ ਪਰਮੇਸ਼ੁਰ ਦੇ ਨਾਲ ਸੀ [1:1-2]

ਸ਼ਬਦ ਕੀ ਸੀ ?

ਸ਼ਬਦ ਪਰਮੇਸ਼ੁਰ ਸੀ [1:1]

ਕੀ ਸ਼ਬਦ ਦੇ ਦੁਆਰਾ ਨਹੀਂ ਰਚਿਆ ਗਿਆ ?

ਸਾਰੀਆਂ ਚੀਜਾਂ ਉਸ ਦੁਆਰਾ ਰਚੀਆਂ ਗਈਆਂ ਅਤੇ ਉਸ ਤੋਂ ਬਿਨ੍ਹਾਂ ਕੁਝ ਵੀ ਨਹੀਂ ਰਚਿਆ ਗਿਆ ਜੋ ਵੀ ਰਚਿਆ ਗਿਆ ਹੈ [1:3]

John 1:4

ਸ਼ਬਦ ਵਿੱਚ ਕੀ ਸੀ ?

ਉਸਦੇ ਵਿੱਚ ਜੀਵਨ ਸੀ [1:4]

John 1:6

ਪਰਮੇਸ਼ੁਰ ਦੁਆਰਾ ਭੇਜੇ ਗਏ ਮਨੁੱਖ ਦਾ ਕੀ ਨਾਮ ਸੀ ?

ਉਸਦਾ ਨਾਮ ਯੂਹੰਨਾ ਸੀ [1:6]

ਯੂਹੰਨਾ ਕੀ ਕਰਨ ਲਈ ਆਇਆ ਸੀ ?

ਉਹ ਚਾਨਣ ਦੀ ਗਵਾਹੀ ਦੇਣ ਆਇਆ ਸੀ, ਕਿ ਉਸਦੇ ਦੁਆਰਾ ਸਾਰੇ ਵਿਸ਼ਵਾਸ ਕਰਨ [1:7]

John 1:9

None

John 1:10

ਕੀ ਸੰਸਾਰ ਨੇ ਚਾਨਣ ਨੂੰ ਜਾਣਿਆ ਅਤੇ ਕਬੂਲ ਕੀਤਾ ਜਿਸ ਦੀ ਯੂਹੰਨਾ ਨੇ ਗਵਾਹੀ ਦਿੱਤੀ ?

ਸੰਸਾਰ ਨੇ ਜਿਸ ਚਾਨਣ ਦੀ ਯੂਹੰਨਾ ਗਵਾਹੀ ਦਿੰਦਾ ਸੀ ਨਾ ਜਾਣਿਆ ਅਤੇ ਉਹਨਾਂ ਲੋਕਾਂ ਨੇ ਚਾਨਣ ਨੂੰ ਕਬੂਲ ਨਾ ਕੀਤਾ [1:10-11]

John 1:12

ਚਾਨਣ ਨੇ ਉਹਨਾਂ ਲਈ ਕੀ ਕੀਤਾ ਜਿਹਨਾਂ ਨੇ ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ ?

ਜਿਹਨਾਂ ਨੇ ਉਸਦੇ ਨਾਮ ਤੇ ਵਿਸ਼ਵਾਸ ਕੀਤਾ, ਉਹ ਨੇ ਪਰਮੇਸ਼ੁਰ ਦੇ ਬੱਚੇ ਹੋਣ ਦਾ ਅਧਿਕਾਰ ਦਿੱਤਾ [1:13]

ਜਿਹੜੇ ਉਸ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ ਕਿਵੇਂ ਪਰਮੇਸ਼ੁਰ ਦੇ ਬੱਚੇ ਬਣਦੇ ਹਨ ?

ਉਹ ਪਰਮੇਸ਼ੁਰ ਤੋਂ ਪੈਦਾ ਹੋਣ ਨਾਲ ਪਰਮੇਸ਼ੁਰ ਦੇ ਬੱਚੇ ਬੰਣਦੇ ਹਨ [1:13]

John 1:14

ਕੀ ਇੱਥੇ ਕੋਈ ਹੋਰ ਮਨੁੱਖ ਉਸ ਸ਼ਬਦ ਵਰਗਾ ਹੈ ਜੋ ਪਿਤਾ ਵੱਲੋ ਆਇਆ ਸੀ ?

ਨਹੀਂ ਸ਼ਬਦ ਸਿਰਫ਼ ਇੱਕ ਹੀ ਮਨੁੱਖ ਸੀ ਜੋ ਪਿਤਾ ਦੀ ਵੱਲੋ ਆਇਆ ਸੀ [1:14]

John 1:16

ਅਸੀਂ ਉਸ ਇੱਕ ਦੀ ਭਰਪੂਰੀ ਤੋਂ ਕੀ ਪਾਇਆ ਜਿਸ ਦੀ ਯੂਹੰਨਾ ਨੇ ਗਵਾਹੀ ਦਿੱਤੀ ਸੀ ?

ਉਸ ਦੀ ਭਰਪੂਰੀ ਤੋਂ ਅਸੀਂ ਮੁਫਤ ਦਾਤ ਤੇ ਮੁਫਤ ਦਾਤ ਪਾਈ [1:16]

ਯਿਸੂ ਮਸੀਹ ਦੁਆਰਾ ਕੀ ਆਉਂਦਾ ਹੈ ?

ਯਿਸੂ ਮਸੀਹ ਦੁਆਰਾ ਕਿਰਪਾ ਅਤੇ ਸਚਾਈ ਆਉਂਦੀ ਹੈ [1:17]

ਕਿਸੇ ਵੀ ਸਮੇਂ ਵਿੱਚ ਪਰਮੇਸ਼ੁਰ ਨੂੰ ਕਿਸ ਨੇ ਦੇਖਿਆ ਹੈ ?

ਕਿਸੇ ਵੀ ਮਨੁੱਖ ਨੇ ਕਿਸੇ ਵੀ ਸਮੇਂ ਵਿੱਚ ਪਰਮੇਸ਼ੁਰ ਨੂੰ ਨਹੀਂ ਦੇਖਿਆ ਹੈ [1:18]

ਕਿਸ ਨੇ ਸਾਨੂੰ ਪਰਮੇਸ਼ੁਰ ਦੇ ਨਾਲ ਜਾਣੂ ਕਰਵਾਇਆ ?

ਉਹ ਇੱਕ ਜਿਹੜਾ ਪਿਤਾ ਦੀ ਗੋਦੀ ਵਿੱਚ ਰਿਹਾ ਉਸਨੇ ਸਾਨੂੰ ਜਾਣੂ ਕਰਵਾਇਆ [1:18]

John 1:19

None

John 1:22

ਯੂਹੰਨਾ ਨੇ ਕੀ ਆਖਿਆ ਉਹ ਕੌਣ ਹੈ ਜਦੋਂ ਯਰੂਸ਼ਲਮ ਤੋਂ ਆਏ ਜਾਜਕਾਂ ਅਤੇ ਲੇਵੀਆਂ ਨੇ ਪੁੱਛਿਆ ?

ਉਸ ਨੇ ਆਖਿਆ,ਮੈਂ ਇੱਕ ਉਜਾੜ ਦੇ ਵਿੱਚ ਹੋਕਾ ਦੇਣ ਵਾਲੇ ਦੀ ਆਵਾਜ਼ ਹਾਂ,ਪ੍ਰਭੂ ਦਾ ਰਸਤਾ ਸਿੱਧਾ ਕਰੋ, ਜਿਵੇਂ ਯਸਾਯਾਹ ਨਬੀ ਨੇ ਆਖਿਆ ਸੀ [1:19-23]

John 1:24

None

John 1:26

None

John 1:29

ਯੂਹੰਨਾ ਨੇ ਕੀ ਆਖਿਆ ਜਦੋਂ ਯਿਸੂ ਨੂੰ ਆਪਣੇ ਵੱਲ ਆਉਂਦੇ ਦੇਖਿਆ ?

ਉਹ ਨੇ ਆਖਿਆ,ਉਹ ਦੇਖੋ, ਪਰਮੇਸ਼ੁਰ ਦਾ ਮੇਮਨਾ ਜਿਹੜਾ ਸੰਸਾਰ ਦੇ ਪਾਪ ਚੁੱਕ ਲੈ ਜਾਂਦਾ ਹੈ [1:29]

ਯੂਹੰਨਾ ਪਾਣੀ ਨਾਲ ਬਪਤਿਸਮਾ ਕਿਉਂ ਦਿੰਦਾ ਆਇਆ ਹੈ ?

ਉਹ ਪਾਣੀ ਨਾਲ ਬਪਤਿਸਮਾ ਦਿੰਦਾ ਆਇਆ ਤਾਂ ਜੋ ਯਿਸੂ ਪਰਮੇਸ਼ੁਰ ਦਾ ਮੇਮਨਾ ਜਿਹੜਾ ਸੰਸਾਰ ਦੇ ਪਾਪ ਚੁੱਕ ਲੈਂਦਾ ਹੈ, ਇਸਰਾਏਲ ਉੱਤੇ ਪ੍ਰਗਟ ਹੋਵੇ [1:31]

John 1:32

ਯੂਹੰਨਾ ਲਈ ਕੀ ਚਿੰਨ੍ਹ ਪ੍ਰਗਟ ਹੋਇਆ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ?

ਚਿਨ੍ਹ ਇਹ ਸੀ ਕੀ ਜਿਸ ਦੇ ਉੱਤੇ ਯੂਹੰਨਾ ਆਤਮਾ ਨੂੰ ਉਤਰਦੇ ਦੇਖੇ ਉਹੀ ਹੈ ਜੋ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ [1:32-34]

John 1:35

None

John 1:37

ਯੂਹੰਨਾ ਦੇ ਦੋ ਚੇਲਿਆਂ ਨੇ ਕੀ ਕੀਤਾ ਜਦੋਂ ਯੂਹੰਨਾ ਨੂੰ ਯਿਸੂ ਨੂੰ ਪਰਮੇਸ਼ੁਰ ਦਾ ਮੇਮਨਾ ਕਹਿੰਦੇ ਸੁਣਿਆ ?

ਉਹ ਯਿਸੂ ਦੇ ਮਗਰ ਹੋ ਗਏ [1:35-37]

John 1:40

ਉਹਨਾਂ ਦੋ ਵਿੱਚੋਂ ਇੱਕ ਦਾ ਕੀ ਨਾਮ ਸੀ ਜਿਹਨਾਂ ਨੇ ਯੂਹੰਨਾ ਤੋਂ ਸੁਣਿਆ ਅਤੇ ਫਿਰ ਯਿਸੂ ਦੇ ਮਗਰ ਹੋ ਤੁਰੇ ?

ਦੋਨਾਂ ਵਿੱਚੋਂ ਇੱਕ ਦਾ ਨਾਮ ਅੰਦ੍ਰਿਯਾਸ ਸੀ [1:40]

ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਯਿਸੂ ਬਾਰੇ ਕੀ ਆਖਿਆ ?

ਅੰਦ੍ਰਿਯਾਸ ਨੇ ਆਖਿਆ ਸਾਨੂੰ ਮਸੀਹਾ ਮਿਲ ਗਿਆ ਹੈ [1:41]

ਯਿਸੂ ਨੇ ਕੀ ਆਖਿਆ ਸ਼ਮਊਨ ਨੂੰ ਬੁਲਾਇਆ ਜਾਵੇਗਾ ?

ਯਿਸੂ ਨੇ ਆਖਿਆ ਸ਼ਮਊਨ ਕੇਫਾਸ ਬੁਲਾਇਆ ਜਾਵੇਗਾ (ਜਿਸਦਾ ਮਤਲਬ ਹੈ ਪਤਰਸ ) [1:42]

John 1:43

ਅੰਦ੍ਰਿਯਾਸ ਅਤੇ ਪਤਰਸ ਕਿਹੜੇ ਸ਼ਹਿਰ ਤੋਂ ਸੀ ?

ਅੰਦ੍ਰਿਯਾਸ ਅਤੇ ਪਤਰਸ ਬੈਤਸੈਦੇ ਸ਼ਹਿਰ ਤੋਂ ਸੀ [1:44]

John 1:46

None

John 1:49

ਨਥਾਨਿਏਲ ਨੇ ਯਿਸੂ ਬਾਰੇ ਕੀ ਆਖਿਆ ?

ਨਥਾਨਿਏਲ ਨੇ ਆਖਿਆ , ਰੱਬੀ , ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ ! ਤੁਸੀਂ ਇਸਰਾਏਲ ਦੇ ਰਾਜੇ ਹੋ [1:49]

ਯਿਸੂ ਨੇ ਆਖਿਆ ਨਥਾਨਿਏਲ ਕੀ ਦੇਖੇਗਾ ?

ਯਿਸੂ ਨੇ ਨਥਾਨਿਏਲ ਨੂੰ ਕਿਹਾ ਉਹ ਸਵਰਗ ਨੂੰ ਖੁੱਲਾ ਅਤੇ ਪਰਮੇਸ਼ੁਰ ਦੇ ਸਾਰੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜਦੇ ਅਤੇ ਉੱਤਰਦੇ ਦੇਖੇਗਾ [1:51]

John 2

John 2:1

ਕਾਨਾ ਦੇ ਗਲੀਲ ਵਿੱਚ ਵਿਆਹ ਤੇ ਕੌਣ ਸੀ ?

ਉ, ਯਿਸੂ, ਉਸਦੀ ਮਾਤਾ ਅਤੇ ਉਸਦੇ ਚੇਲੇ ਕਾਨਾ ਗਲੀਲ ਦੇ ਵਿਆਹ ਵਿੱਚ ਸੀ [2:1 ਤੇ 11]

John 2:3

ਯਿਸੂ ਦੀ ਮਾਤਾ ਨੇ ਯਿਸੂ ਨੂੰ ਕਿਉਂ ਆਖਿਆ ਕਿ ਉਹਨਾਂ ਕੋਲ ਮੈਂ ਨਹੀਂ ਹੈ ?

ਉਸਨੇ ਯਿਸੂ ਨੂੰ ਆਖਿਆ ਕਿਉਂਕਿ ਉਹਨੂੰ ਉਮੀਦ ਸੀ ਕਿ ਇਸ ਸਥਿਤੀ ਵਿੱਚ ਉਹ ਕੁਝ ਕਰੇਗਾ [2:5]

John 2:6

ਯਿਸੂ ਨੇ ਦੋ ਕੰਮ ਦਾਸਾਂ ਨੂੰ ਕੀ ਕਰਨ ਲਈ ਆਖਿਆ ?

ਉਹ ਨੇ ਪਹਿਲਾ ਉਹਨਾਂ ਨੂੰ ਆਖਿਆ ਮੱਟਾ ਨੂੰ ਪਾਣੀ ਨਾਲ ਭਰੋ | ਫਿਰ ਉਸਨੇ ਦਾਸਾਂ ਨੂੰ ਆਖਿਆ ਥੋੜਾ ਜਿਹਾ ਪਾਣੀ ਸਭਾ ਦੇ ਪ੍ਰਧਾਨ ਕੋਲ ਲੈ ਜਾਉ [2:7-8]

John 2:9

ਸਭਾ ਦੇ ਪ੍ਰਧਾਨ ਨੇ ਕੀ ਆਖਿਆ ਜਦੋ ਉਹ ਨੇ ਪਾਣੀ ਨੂੰ ਚੱਖਿਆ ਜਿਹੜਾ ਮੈ ਬਣ ਗਿਆ ਸੀ ?

ਸਭਾ ਦੇ ਪ੍ਰਧਾਨ ਨੇ ਆਖਿਆ, ਹਰੇਕ ਆਦਮੀ ਪਹਿਲਾ ਚੰਗੀ ਮੈ ਦਿੰਦਾ ਹੈ ਫਿਰ ਮਾੜੀ ਮੈ ਜਦੋਂ ਸਾਰੇ ਮਸਤ ਹੋ ਜਾਂਦੇ ਹਨ| ਪਰ ਤੁਸੀਂ ਚੰਗੀ ਮੈ ਹੁਣ ਤੱਕ ਰੱਖੀ ਹੋਈ ਸੀ [2:10]

John 2:11

ਅਦਭੁਤ ਚਿੰਨ੍ਹ ਨੂੰ ਦੇਖਣ ਤੇ ਯਿਸੂ ਦੇ ਚੇਲਿਆਂ ਨੇ ਕੀ ਪ੍ਰਤੀਕਿਰਿਆ ਕੀਤੀ ?

ਯਿਸੂ ਦੇ ਚੇਲਿਆਂ ਨੇ ਯਿਸੂ ਤੇ ਵਿਸ਼ਵਾਸ ਕੀਤਾ [2:11]

John 2:12

None

John 2:13

ਯਿਸੂ ਨੇ ਕੀ ਪਾਇਆ ਜਦੋਂ ਉਹ ਯਰੂਸ਼ਲਮ ਦੀ ਹੈਕਲ ਵਿੱਚ ਗਿਆ ?

ਉਸ ਨੇ ਸਰਾਫਾਂ ਅਤੇ ਬੈਲ,ਭੇਡਾਂ ਅਤੇ ਕਬੂਤਰ ਵੇਚਣ ਵਾਲਿਆ ਨੂੰ ਪਾਇਆ [2:14]

John 2:15

ਯਿਸੂ ਨੇ ਵੇਚਣ ਵਾਲਿਆਂ ਅਤੇ ਸਰਾਫਾਂ ਨਾਲ ਕੀ ਕੀਤਾ ?

ਉਸ ਨੇ ਇੱਕ ਰੱਸੀ ਦਾ ਕੋਰੜਾ ਬਣਾਇਆ ਅਤੇ ਸਭਨਾਂ ਨੂੰ ਹੈਕਲੋ ਬਾਹਰ ਕੱਢ ਦਿੱਤਾ, ਭੇਡਾਂ ਅਤੇ ਬਲਦ ਵੀ ਸ਼ਾਮਿਲ ਸੀ | ਉਸ ਨੇ ਸਰਾਫਾਂ ਨੂੰ ਵੀ ਕੱਢਿਆਂ ਅਤੇ ਉਹਨਾਂ ਦੇ ਤਖਤਪੋਸ਼ ਉਲਟਾ ਦਿੱਤੇ [2:15]

ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕੀ ਆਖਿਆ ?

ਉਸ ਨੇ ਆਖਿਆ ਇਹ ਸਾਰੀਆਂ ਵਸਤਾਂ ਇੱਥੋ ਲੈ ਜਾਵੋ, ਮੇਰੇ ਪਿਤਾ ਦੇ ਘਰ ਨੂੰ ਇੱਕ ਵਪਾਰ ਦੀ ਮੰਡੀ ਬਣਾਉਣਾ ਬੰਦ ਕਰੋ [2:16]

John 2:17

ਯਹੂਦੀ ਅਧਿਕਾਰੀਆਂ ਨੇ ਯਿਸੂ ਦੇ ਹੈਕਲ ਵਿੱਚ ਕੀਤੇ ਇਸ ਕੰਮ ਤੇ ਕੀ ਪ੍ਰਤੀਕਿਰਿਆ ਕੀਤੀ ?

ਉਹਨਾਂ ਨੇ ਯਿਸੂ ਨੂੰ ਆਖਿਆ, ਤੂੰ ਕਿਹੜਾ ਨਿਸ਼ਾਨ ਦਿਖਾਉਣ ਲਈ ਇਹਨਾਂ ਸਾਰਿਆਂ ਕੰਮਾਂ ਨੂੰ ਕਰਦਾ ਹੈ[2:18]

ਯਹੂਦੀ ਅਧਿਕਾਰੀਆਂ ਨੂੰ ਯਿਸੂ ਨੇ ਕਿਵੇਂ ਉੱਤਰ ਦਿੱਤਾ ?

ਯਿਸੂ ਨੇ ਉਹਨਾਂ ਨੂੰ ਉੱਤਰ ਵਿੱਚ ਆਖਿਆ, ਹੈਕਲ ਨੂੰ ਢਾਹ ਦਿਉ ਅਤੇ ਮੈ ਤਿੰਨ ਦਿਨਾਂ ਵਿੱਚ ਦੁਆਰਾ ਖੜਾ ਕਰ ਦਿਆਂਗਾ [2:19]

John 2:20

ਯਿਸੂ ਨੇ ਕਿਸ ਹੈਕਲ ਦੀ ਗੱਲ ਆਖ ਰਿਹਾ ਸੀ ?

ਯਿਸੂ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਰ ਰਿਹਾ ਸੀ [2:21]

John 2:23

ਬਹੁਤਿਆਂ ਨੇ ਯਿਸੂ ਦੇ ਨਾਮ ਤੇ ਵਿਸ਼ਵਾਸ ਕਿਉਂ ਕੀਤਾ ?

ਉਹਨਾਂ ਨੇ ਵਿਸ਼ਵਾਸ ਕੀਤਾ ਕਿਉਂਕਿ ਉਹਨਾਂ ਨੇ ਸਾਰੇ ਚਮਤਕਾਰ ਦੇਖੇ ਜਿਹੜੇ ਉਸਨੇ ਕੀਤੇ ਸੀ [2:23]

ਯਿਸੂ ਨੇ ਆਪਣੇ ਆਪ ਵਿੱਚ ਲੋਕਾਂ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ?

ਉਸਨੇ ਆਪਣੇ ਆਪ ਵਿੱਚ ਲੋਕਾਂ ਤੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਉਹ ਜਾਣਦਾ ਸੀ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਕੀ ਹੈ ਅਤੇ ਉਸਨੂੰ ਲੋੜ ਨਹੀਂ ਸੀ ਕਿ ਉਹ ਮਨੁੱਖ ਉਸ ਦੇ ਗਵਾਹੀ ਦੇਵੇ [2:24-25]

John 3

John 3:1

ਨਿਕੁਦੇਮੁਸ ਕੌਣ ਸੀ ?

ਨਿਕੁਦੇਮੁਸ ਇੱਕ ਫ਼ਰੀਸੀ,ਯਹੂਦੀਆਂ ਦੀ ਸਭਾ ਦਾ ਮੈਂਬਰ ਸੀ [3:1]

ਨਿਕੁਦੇਮੁਸ ਨੇ ਯਿਸੂ ਦੀ ਕੀ ਗਵਾਹੀ ਦਿੱਤੀ ?

ਨਿਕੁਦੇਮੁਸ ਨੇ ਯਿਸੂ ਨੂੰ ਆਖਿਆ, ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਗੁਰੂ ਹੋ ਕੇ ਪਰਮੇਸ਼ੁਰ ਦੀ ਵੱਲੋ ਆਏ ਹੋ, ਜੋ ਚਿੰਨ੍ਹ ਤੁਸੀਂ ਦਿਖਾਉਦੇ ਹੋ ਕੋਈ ਨਹੀਂ ਦਿਖਾ ਸਕਦਾ ਜੇ ਉਸ ਨਾਲ ਪਰਮੇਸ਼ੁਰ ਨਾ ਹੋਵੇ [3:2]

John 3:3

ਯਿਸੂ ਦੀਆਂ ਕਿਹੜੀਆਂ ਗੱਲਾਂ ਕਰਕੇ ਨਿਕੁਦੇਮੁਸ ਪਰੇਸ਼ਾਨ ਅਤੇ ਉਲਝਨ ਵਿੱਚ ਪੈ ਕੇ ਕੀ ਸਵਾਲ ਪੁੱਛਦਾ ਹੈ ?

ਨਿਕੁਦੇਮੁਸ ਨੇ ਪੁੱਛਿਆ,ਇਕ ਮਨੁੱਖ ਜਦੋਂ ਬਜ਼ੁਰਗ ਜੋ ਜਾਵੇ ਉਹ ਕਿਵੇਂ ਦੁਬਾਰਾ ਜਨਮ ਲੈ ਸਕਦਾ ਹੈ ? ਉਹ ਦੁਬਾਰਾ ਮਾਂ ਦੀ ਕੁੱਖ ਵਿੱਚ ਨਹੀਂ ਜਾ ਸਕਦਾ , ਕੀ ਉਹ ਜਾ ਸਕਦਾ? ਨਿਕੁਦੇਮੁਸ ਨੇ ਇਹ ਭੀ ਕਿਹਾ ਕਿ ਇਹ ਸਭ ਕੁਝ ਕਿਵੇਂ ਹੋ ਸਕਦਾ ? [3:4-9 ]

John 3:5

None

John 3:7

None

John 3:9

ਯਿਸੂ ਨੇ ਨਿਕੁਦੇਮੁਸ ਨੂੰ ਕਿਵੇਂ ਝਿੜਕਿਆ ?

ਉਸ ਨੇ ਨਿਕੁਦੇਮੁਸ ਨੂੰ ਇਹ ਆਖ ਕੇ ਝਿੜਕਿਆ , ਕੀ ਤੂੰ ਇਸਰਾਏਲ ਦਾ ਗੁਰੂ ਹੋ ਕੇ ਇਹਨਾਂ ਗੱਲਾਂ ਨੂੰ ਨਹੀਂ ਸਮਝਦਾ ?, ਉਸ ਨੇ ਫਿਰ ਨਿਕੁਦੇਮੁਸ ਨੂੰ ਇਹ ਆਖ ਕੇ ਝਿੜਕਿਆ, ਹੈ ਮੈ ਤੁਹਾਨੂੰ ਸੰਸਾਰਿਕ ਗੱਲਾਂ ਦੱਸੀਆਂ ਤੁਸੀਂ ਪਰਤੀਤ ਨਾ ਕੀਤੀ, ਜੇ ਮੈਂ ਸਵਰਗੀ ਗੱਲਾਂ ਦੱਸਾ ਤਾਂ ਤੁਸੀਂ ਕਿਵੇ ਪਰਤੀਤ ਕਰੋਗੇ ? [3:10-12]

John 3:12

ਕੌਣ ਸਵਰਗ ਤੋਂ ਉੱਤਰਿਆ ਹੈ ?

ਕੋਈ ਵੀ ਸਵਰਗ ਤੋਂ ਨਹੀਂ ਉੱਤਰਿਆ ਹੈ , ਜਿਹੜਾ ਸਵਰਗ ਤੋਂ ਉੱਤਰਿਆ ਹੈ, ਉਹ ਮਨੁੱਖ ਦਾ ਪੁੱਤਰ ਹੈ [3:13]

John 3:14

ਮਨੁੱਖ ਦੇ ਪੁੱਤਰ ਨੂੰ ਕਿਉਂ ਉੱਚਾ ਕੀਤਾ ਜਾਣਾ ਜਰੂਰੀ ਹੈ ?

ਉਸ ਦਾ ਉੱਚਾ ਕੀਤਾ ਜਾਣਾ ਜਰੂਰੀ ਹੈ ਤਾਂ ਕਿ ਸਾਰੇ ਉਸ ਵਿੱਚ ਵਿਸ਼ਵਾਸ ਕਰਨ, ਤੇ ਅਨੰਤ ਜੀਵਨ ਪਾਉਣ [3:14-15]

John 3:16

ਪਰਮੇਸ਼ੁਰ ਨੇ ਕਿਵੇਂ ਦਿਖਾਇਆ ਕਿ ਉਹ ਸੰਸਾਰ ਨੂੰ ਪਿਆਰ ਕਰਦਾ ਹੈ ?

ਉਸ ਨੇ ਆਪਣਾ ਪਿਆਰ ਆਪਣੇ ਇੱਕਲੌਤੇ ਪੁੱਤਰ ਨੂੰ ਦੇ ਕੇ ਦਿਖਾਇਆ ਤਾਂ ਜੋ ਜਿਹੜਾ ਉਸ ਉੱਤੇ ਵਿਸ਼ਵਾਸ ਕਰੇ ਨਾਸ ਨਾ ਹੋਵੇ ਪਰ ਅਨੰਤ ਜੀਵਨ ਪਾਵੇ [3:16] ਪ੍ਰ?ਕੀ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਨੂੰ ਦੋਸ਼ੀ ਠਹਿਰਾਉਣ ਲਈ ਭੇਜਿਆ ?

ਨਹੀਂ, ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਲਈ ਭੇਜਿਆ ਤਾਂ ਜੋ ਸੰਸਾਰ ਉਸ ਦੁਆਰਾ ਬਚਾਇਆ ਜਾ ਸਕੇ [3:17]

John 3:19

ਮਨੁੱਖ ਨਿਆਂ ਦੇ ਹੇਠਾਂ ਕਿਉਂ ਆਏ ?

ਮਨੁੱਖ ਨਿਆਂ ਦੇ ਹੇਠਾਂ ਆਏ ਕਿਉਂਕਿ ਚਾਨਣ ਸੰਸਾਰ ਵਿੱਚ ਆਇਆ, ਮਨੁੱਖਾਂ ਨੇ ਚਾਨਣ ਨੂੰ ਛੱਡ ਕੇ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸੀ [3:19]

ਜਿਹੜੇ ਬੁਰਾਈ ਕਰਦੇ ਉਹ ਚਾਨਣ ਵਿੱਚ ਕਿਉਂ ਨਹੀਂ ਆਉਣਾ ਚਾਹੁੰਦੇ ?

ਉਹ ਜਿਹੜੇ ਬੁਰਾਈ ਕਰਦੇ ਹਨ ਚਾਨਣ ਤੋਂ ਵੈਰ ਕਰਦੇ ਹਨ ਅਤੇ ਇਸ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਉਹ ਆਪਣੇ ਕੰਮਾਂ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ [3:20]

ਜਿਹੜੇ ਸਚਾਈ ਵਿੱਚ ਕੰਮ ਕਰਦੇ ਹਨ ਉਹ ਚਾਨਣ ਵਿੱਚ ਕਿਉਂ ਆਉਂਦੇ ਹਨ ?

ਉਹ ਚਾਨਣ ਵਿੱਚ ਆਉਂਦੇ ਹਨ ਤਾਂ ਜੋ ਉਹਨਾਂ ਦੇ ਕੰਮ ਸਾਫ਼ ਦਿਖਣ ਅਤੇ ਉਹ ਜਾਣ ਲੈਣ ਉਹਨਾਂ ਨੇ ਕੰਮ ਪਰਮੇਸ਼ੁਰ ਦੀ ਆਗਿਆਕਾਰੀ ਵਿੱਚ ਕੀਤੇ ਹਨ [3:21]

John 3:22

None

John 3:25

None

John 3:27

None

John 3:29

ਯੂਹੰਨਾ ਨੇ ਕੀ ਆਖਿਆ ਜਦੋਂ ਯੂਹੰਨਾ ਦੇ ਚੇਲਿਆਂ ਨੇ ਸਿਕਾਇਤ ਕੀਤੀ ਕਿ ਯਿਸੂ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਯਿਸੂ ਕੋਲ ਜਾ ਰਹੇ ਹਨ ?

ਯੂਹੰਨਾ ਨੇ ਆਖਿਆ, ਉਸ ਨੂੰ ਜਰੂਰੀ ਹੈ ਵਧੇ ਪਰ ਮੈਨੂੰ ਜਰੂਰੀ ਹੈ ਘਟਾ [3:26, 30]

John 3:31

• ਧਰਤੀ • ਸਵਰਗ, ਅਕਾਸ਼, ਸਵਰਗ , ਸਵਰਗੀ • ਗਵਾਹੀ, ਗਵਾਹੀ ਦੇਣਾ • ਪਰਮੇਸ਼ੁਰ • ਸੱਚ, ਸਚਾਈ

John 3:34

None

John 4

John 4:1

ਯਹੂਦਿਯਾ ਨੂੰ ਛੱਡ ਕੇ ਯਿਸੂ ਗਲੀਲ ਨੂੰ ਕਦੋਂ ਗਿਆ ?

ਯਿਸੂ ਯਹੂਦਿਯਾ ਨੂੰ ਛੱਡ ਕੇ ਗਲੀਲ ਨੂੰ ਇਹ ਜਾਣਨ ਤੋਂ ਬਾਅਦ ਗਿਆ ਕਿ ਫ਼ਰੀਸੀਆਂ ਨੇ ਇਹ ਸੁਣਿਆ ਹੈ ਉਹ ਬਪਤਿਸਮਾ ਦਿੰਦਾ ਅਤੇ ਯੂਹੰਨਾ ਨਾਲੋਂ ਵੱਧ ਚੇਲੇ ਬਣਾਉਦਾ ਹੈ [4:1-3]

John 4:4

ਆਪਣੇ ਗਲੀਲ ਦੇ ਰਸਤੇ ਵਿੱਚ ਯਿਸੂ ਕਿੱਥੇ ਰੁਕਿਆ ?

ਉਹ ਸਾਮਰਿਯਾ ਦੇ ਸੁਖਾਰ ਸ਼ਹਿਰ ਦੇ ਨੇੜੇ ਯਾਕੂਬ ਦੇ ਖੂਹ ਤੇ ਰੁਕਿਆ [4:5-6]

John 4:6

ਜਦ ਯਿਸੂ ਉੱਥੇ ਸੀ ਕੌਣ ਯਾਕੂਬ ਦੇ ਖੂਹ ਤੇ ਆਇਆ ?

ਇੱਕ ਸਾਮਰੀ ਔਰਤ ਪਾਣੀ ਭਰਨ ਲਈ ਆਈ [4:7]

ਯਿਸੂ ਦੇ ਚੇਲੇ ਕਿੱਥੇ ਸੀ ?

ਉਹ ਸ਼ਹਿਰ ਵਿੱਚ ਭੋਜਨ ਖਰੀਦਣ ਗਏ ਸੀ [4:8]

ਯਿਸੂ ਨੇ ਸਭ ਤੋਂ ਪਹਿਲਾ ਔਰਤ ਨੂੰ ਕੀ ਆਖਿਆ ?

ਉਸ ਨੇ ਉਸ ਨੂੰ ਆਖਿਆ ਮੈਨੂੰ ਪੀਣ ਲਈ ਥੋੜਾ ਪਾਣੀ ਦਿਉ [4:7]

John 4:9

ਸਾਮਰੀ ਔਰਤ ਕਿਉਂ ਹੈਰਾਨ ਹੋ ਗਈ ਕਿ ਯਿਸੂ ਨੇ ਉਸ ਨੂੰ ਬੁਲਾਇਆ ਹੈ ?

ਉਹ ਹੈਰਾਨ ਹੋ ਗਈ ਕਿਉਂਕਿ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ ਸਨ [4:9]

ਗੱਲਬਾਤ ਨੂੰ ਪਰਮੇਸ਼ੁਰ ਦੀਆਂ ਗੱਲਾਂ ਵੱਲ ਦਿਸ਼ਾ ਦੇਣ ਲਈ ਯਿਸੂ ਨੇ ਕੀ ਆਖਿਆ ?

ਯਿਸੂ ਨੇ ਉਸਨੂੰ ਆਖਿਆ ਕਿ ਜੇ ਉਹ ਪਰਮੇਸ਼ੁਰ ਦੀ ਦਾਤ ਨੂੰ ਜਾਣਦੀ ਅਤੇ ਉਸ ਨਾਲ ਕੌਣ ਗੱਲ ਕਰ ਰਿਹਾ ਹੈ , ਤਾਂ ਉਹ ਮੰਗਦੀ ਅਤੇ ਅਤੇ ਉਹ ਉਸਨੂੰ ਅਮ੍ਰਿਤ ਜਲ ਦਿੰਦਾ [4:10]

John 4:11

ਯਿਸੂ ਦੀਆਂ ਗੱਲਾਂ ਦਾ ਆਤਮਿਕ ਅਰਥ ਨਾ ਸਮਝਣ ਕਰਕੇ ਔਰਤ ਨੇ ਕੀ ਆਖਿਆ ?

ਔਰਤ ਨੇ ਜਵਾਬ ਦਿੱਤਾ ,ਗੁਰੂ ਜੀ, ਤੁਹਾਡੇ ਕੋਲ ਬਰਤਨ ਨਹੀਂ ਅਤੇ ਖੂਹ ਵੀ ਡੂੰਘਾ ਹੈ, ਜੀਵਤ ਜਲ ਤੁਸੀਂ ਕਿਥੋਂ ਲਿਆਉਗੇ ? [4 :11 ]

John 4:13

None

John 4:15

ਜਿਹੜਾ ਪਾਣੀ ਉਹ ਦੇਵੇਗਾ ਉਸ ਬਾਰੇ ਯਿਸੂ ਨੇ ਔਰਤ ਨੂੰ ਕੀ ਆਖਿਆ ?

ਯਿਸੂ ਨੇ ਆਖਿਆ ਜਿਹੜਾ ਉਸ ਦੇ ਦਿੱਤੇ ਪਾਣੀ ਨੂੰ ਪੀਂਦਾ ਹੈ ਉਹ ਕਦੇ ਪਿਆਸਾ ਨਹੀਂ ਰਹਿੰਦਾ ਅਤੇ ਉਹ ਪਾਣੀ ਦਾ ਚਸ਼ਮਾ ਬਣ ਜਾਵੇਗਾ ਤੇ ਸਦੀਪਕ ਜੀਵਨ ਤੱਕ ਵਗਦਾ ਰਹੇਗਾ [4:15]

ਜਿਹੜਾ ਪਾਣੀ ਯਿਸੂ ਦਿੰਦਾ ਹੈ, ਔਰਤ ਉਸ ਪਾਣੀ ਨੂੰ ਕਿਉਂ ਲੈਣਾ ਚਾਹੁੰਦੀ ਸੀ ?

ਉਹ ਪਾਣੀ ਨੂੰ ਚਾਹੁੰਦੀ ਸੀ ਤਾਂ ਜੋ ਉਹ ਪਿਆਸੀ ਨਾ ਰਹੇ ਅਤੇ ਖੂਹ ਤੇ ਪਾਣੀ ਭਰਨ ਨਾ ਆਉਣਾ ਪਵੇ [4:15]

ਯਿਸੂ ਦੇ ਗੱਲਬਾਤ ਬਦਲਦੇ ਹੋਏ, ਉਸਨੇ ਔਰਤ ਨੂੰ ਕੀ ਕਰਨ ਲਈ ਕਿਹਾ ?

ਯਿਸੂ ਨੇ ਆਖਿਆ ,ਜਾਹ, ਆਪਣੇ ਪਤੀ ਨੂੰ ਬੁਲਾ ਲਿਆ ਅਤੇ ਇੱਥੇ ਵਾਪਸ ਆ [4:16]

John 4:17

ਔਰਤ ਨੇ ਯਿਸੂ ਨੂੰ ਕੀ ਉੱਤਰ ਦਿੱਤਾ ਜਦੋਂ ਉਹ ਨੇ ਉਸਦੇ ਪਤੀ ਨੂੰ ਬੁਲਾਉਣ ਲਈ ਆਖਿਆ ?

ਔਰਤ ਨੇ ਯਿਸੂ ਨੂੰ ਆਖਿਆ ਉਸਦਾ ਪਤੀ ਨਹੀਂ ਹੈ [4:17]

ਯਿਸੂ ਨੇ ਕੀ ਆਖਿਆ ਕਿ ਔਰਤ ਨੇ ਵਿਸ਼ਵਾਸ ਕੀਤਾ ਕੀ ਯਿਸੂ ਇੱਕ ਨਬੀ ਹੈ ?

ਉਹ ਨੇ ਉਸਨੂੰ ਆਖਿਆ ਉਸ ਨੇ ਪੰਜ ਪਤੀ ਕੀਤੇ ਹਨ ਅਤੇ ਜਿਹੜਾ ਹੁਣ ਉਸ ਦੇ ਕੋਲ ਹੈ ਉਹ ਵੀ ਉਸਦਾ ਪਤੀ ਨਹੀਂ ਹੈ [4:18-19]

John 4:19

ਯਿਸੂ ਨੇ ਕੀ ਆਖਿਆ ਕਿ ਔਰਤ ਨੇ ਵਿਸ਼ਵਾਸ ਕੀਤਾ ਕੀ ਯਿਸੂ ਇੱਕ ਨਬੀ ਹੈ ?

ਉਹ ਨੇ ਉਸਨੂੰ ਆਖਿਆ ਉਸ ਨੇ ਪੰਜ ਪਤੀ ਕੀਤੇ ਹਨ ਅਤੇ ਜਿਹੜਾ ਹੁਣ ਉਸ ਦੇ ਕੋਂਲ ਹੈ ਉਹ ਵੀ ਉਸਦਾ ਪਤੀ ਨਹੀਂ ਹੈ [4:18-19]

ਔਰਤ ਨੇ ਯਿਸੂ ਅੱਗੇ ਅਰਾਧਨਾ ਦੇ ਵਿਖੇ ਕੀ ਗੱਲ ਰੱਖੀ ?

ਉਸਨੇ ਇਹ ਗੱਲ ਪੇਸ਼ ਕੀਤੀ ਕਿ ਅਰਾਧਨਾ ਦੀ ਉਚਿਤ ਜਗ੍ਹਾ ਕਿਹੜੀ ਹੈ [4:20 ]

John 4:21

None

John 4:23

ਯਿਸੂ ਨੇ ਔਰਤ ਨੂੰ ਕੀ ਆਖਿਆ, ਪਿਤਾ ਕਿਸ ਤਰ੍ਹਾਂ ਦੇ ਭਗਤੀ ਕਰਨ ਵਾਲਿਆਂ ਨੂੰ ਲੱਭਦਾ ਹੈ ?

ਯਿਸੂ ਨੇ ਉਸ ਨੂੰ ਆਖਿਆ ਪਰਮੇਸ਼ੁਰ ਇੱਕ ਆਤਮਾ ਹੈ ਅਤੇ ਸੱਚੇ ਭਗਤ ਆਤਮਾ ਅਤੇ ਸਚਾਈ ਨਾਲ ਉਸ ਦੀ ਭਗਤੀ ਕਰਨ [4:23-24]

John 4:25

ਯਿਸੂ ਨੇ ਔਰਤ ਨੂੰ ਕੀ ਆਖਿਆ ਜਦ ਉਸ ਨੇ ਯਿਸੂ ਨੂੰ ਆਖਿਆ ਕਿ ਜਦੋਂ ਮਸੀਹਾ ਆਵੇਗਾ, ਉਹ ਸਾਨੂੰ ਸਭ ਕੁਝ ਦੱਸੇਗਾ ?

ਯਿਸੂ ਨੇ ਉਸ ਨੂੰ ਆਖਿਆ ਉਹ ਹੀ ਮਸੀਹਾ (ਮਸੀਹ) ਹੈ [4:25-26]

John 4:27

None

John 4:28

ਉਸ ਦੀ ਯਿਸੂ ਨਾਲ ਗੱਲਬਾਤ ਤੋਂ ਬਾਅਦ, ਔਰਤ ਨੇ ਕੀ ਕੀਤਾ ?

ਔਰਤ ਆਪਣਾ ਪਾਣੀ ਵਾਲਾ ਘੜਾ ਛੱਡ ਕੇ, ਵਾਪਸ ਸ਼ਹਿਰ ਵਿੱਚ ਗਈ ਅਤੇ ਲੋਕਾਂ ਨੂੰ ਆਖਿਆ, ਚੱਲੋ ਇੱਕ ਮਨੁੱਖ ਨੂੰ ਦੇਖੋ ਉਹ ਨੇ ਮੇਰੇ ਸਭ ਕਿਤੇ ਬਾਰੇ ਦੱਸ ਦਿੱਤਾ, ਕੀਤੇ ਇਹ ਮਸੀਹਾ ਤਾਂ ਨਹੀਂ, ਇਹ ਹੋ ਸਕਦਾ ਹੈ ? [4:28-29]

ਉਹਨਾਂ ਨੇ ਔਰਤ ਦੀ ਖ਼ਬਰ ਸੁਣਨ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੇ ਕੀ ਕੀਤਾ ?

ਉਹਨਾਂ ਨੇ ਸ਼ਹਿਰ ਨੂੰ ਛੱਡਿਆ ਅਤੇ ਯਿਸੂ ਕੋਲ ਆਏ [4:30]

John 4:31

None

John 4:34

ਯਿਸੂ ਨੇ ਕੀ ਆਖਿਆ ਉਸਦਾ ਭੋਜਨ ਕੀ ਹੈ ?

ਯਿਸੂ ਨੇ ਆਖਿਆ ਉਸਦਾ ਭੋਜਨ, ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾ ਅਤੇ ਅਤੇ ਉਸ ਦੇ ਕੰਮਾਂ ਨੂੰ ਪੂਰਾ ਕਰਾ [4:34]

ਵਾਢੀ ਦਾ ਕੀ ਲਾਭ ਹੈ ?

ਵਾਢੀ ਕਰਨ ਵਾਲਾ ਮਜਦੂਰੀ ਪਾਉਂਦਾ ਅਤੇ ਸਦੀਪਕ ਜੀਵਨ ਲਈ ਫ਼ਲ ਇਕਠਾ ਕਰਦਾ ਹੈ , ਤਾਂ ਜੋ ਫਸਲ ਬੀਜਣ ਵਾਲਾ ਅਤੇ ਵਾਢੀ ਕਰਨ ਵਾਲਾ ਮਿਲ ਕੇ ਆਨੰਦ ਕਰਨ [4:36]

John 4:37

None

John 4:39

ਕਿਹੜੀਆਂ ਦੋ ਗੱਲਾਂ ਦੇ ਕਾਰਨ ਉਸ ਸ਼ਹਿਰ ਵਿੱਚ ਸਾਮਰੀਆਂ ਨੇ ਯਿਸੂ ਦਾ ਵਿਸ਼ਵਾਸ ਕੀਤਾ ?

ਔਰਤ ਦੀ ਖ਼ਬਰ ਤੇ ਉਸ ਸ਼ਹਿਰ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਕਈਆਂ ਨੇ ਯਿਸੂ ਦੇ ਬਚਨਾਂ ਕਾਰਨ ਵਿਸ਼ਵਾਸ ਕੀਤਾ [4:39, 41]

John 4:41

ਬਹੁਤ ਸਾਰੇ ਉਹਨਾਂ ਸਾਮਰੀਆਂ ਨੇ ਯਿਸੂ ਉੱਤੇ ਕੀ ਵਿਸ਼ਵਾਸ ਕੀਤਾ ?

ਉਹਨਾਂ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਯਿਸੂ ਜਗਤ ਦਾ ਮੁਕਤੀਦਾਤਾ ਹੈ [4:42]

John 4:43

ਜਦੋਂ ਯਿਸੂ ਗਲੀਲ ਵਿੱਚ ਆਇਆ, ਗਲੀਲੀਆਂ ਨੇ ਉਸਦਾ ਸਵਾਗਤ ਕਿਉਂ ਕੀਤਾ ?

ਉਹਨਾਂ ਨੇ ਸਵਾਗਤ ਕੀਤਾ ਕਿਉਂਕਿ ਉਹਨਾਂ ਨੇ ਸਾਰੀਆਂ ਗੱਲਾਂ ਦੇਖੀਆਂ ਸੀ ਜੋ ਉਸਨੇ ਯਰੂਸ਼ਲਮ ਦੇ ਤਿਉਹਾਰ ਤੇ ਕੀਤੀਆਂ ਸਨ [4:45]

John 4:46

ਯਿਸੂ ਦੇ ਯਹੂਦਿਯਾ ਨੂੰ ਛੱਡਣ ਦੇ ਬਾਅਦ ਅਤੇ ਗਲੀਲ ਵਾਪਸ ਆਉਣ ਤੇ, ਕੌਣ ਯਿਸੂ ਕੋਲ ਆਇਆ ਅਤੇ ਉਹ ਕੀ ਚਾਹੁੰਦਾ ਸੀ ?

ਇੱਕ ਸੂਬੇਦਾਰ ਵੱਡਾ ਅਧਿਕਾਰੀ ਜਿਸਦਾ ਪੁੱਤਰ ਬਿਮਾਰ ਸੀ ਯਿਸੂ ਕੋਲ ਆਇਆ, ਕਿ ਉਹ ਆਵੇ ਅਤੇ ਉਸਦੇ ਪੁੱਤਰ ਨੂੰ ਚੰਗਾ ਕਰੇ [4:46-47]

John 4:48

ਯਿਸੂ ਨੇ ਸੂਬੇਦਾਰ ਵੱਡੇ ਅਧਿਕਾਰੀ ਨੂੰ ਚਿੰਨ੍ਹ੍ਹਾਂ ਅਤੇ ਕਰਾਮਾਤਾਂ ਬਾਰੇ ਕੀ ਆਖਿਆ ?

ਯਿਸੂ ਨੇ ਆਖਿਆ ਲੋਕ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਚਿੰਨ੍ਹ ਅਤੇ ਕਰਾਮਾਤਾਂ ਨਾ ਦੇਖ ਲੈਣ [4:48]

ਸੂਬੇਦਾਰ ਵੱਡੇ ਅਧਿਕਾਰੀ ਨੇ ਕੀ ਕੀਤਾ ਜਦੋਂ ਯਿਸੂ ਉਹ ਨਾਲ ਨਹੀਂ ਗਿਆ ਪਰ ਆਖ ਦਿੱਤਾ ਜਾਹ, ਤੇਰਾ ਪੁੱਤਰ ਜਿੰਦਾ ਹੈ ?

ਉ, ਆਦਮੀ ਨੇ ਬਚਨਾਂ ਤੇ ਭਰੋਸਾ ਕੀਤਾ ਜਿਹੜੇ ਉਸਨੂੰ ਯਿਸੂ ਨੇ ਆਖੇ ਸੀ ਅਤੇ ਉਹ ਆਪਣੇ ਰਸਤੇ ਚੱਲ ਪਿਆ [4:50]

John 4:51

None

John 4:53

ਉਸ ਗੱਲ ਦਾ ਕੀ ਨਤੀਜਾ ਹੋਇਆ ਜਦੋਂ ਬੀਮਾਰ ਬੱਚੇ ਦੇ ਪਿਤਾ ਨੂੰ ਦਸਿਆ ਗਿਆ ਕਿ ਉਸਦਾ ਪੁੱਤਰ ਜਿਉਂਦਾ ਹੈ ਅਤੇ ਬੁਖਾਰ ਉੱਤਰ ਗਿਆ ਹੈ ਉਸੀ ਘੜੀ ਜਦ ਯਿਸੂ ਨੇ ਆਖਿਆ ਸੀ, ਤੇਰਾ ਪੁੱਤਰ ਜਿਉਂਦਾ ਹੈ ?

ਨਤੀਜੇ ਵਜੋਂ ਉਸ ਸ਼ਾਹੀ ਅਧਿਕਾਰੀ ਅਤੇ ਉਸਦੇ ਘਰਾਣੇ ਨੇ ਵਿਸ਼ਵਾਸ ਕੀਤਾ [4:53]

John 5

John 5:1

ਯਰੂਸ਼ਲਮ ਵਿੱਚਲੇ ਤਾਲ ਦਾ ਕੀ ਨਾਮ ਹੈ, ਜੋ ਭੇਡਾਂ ਦੇ ਦਰਵਾਜੇ ਕੋਲ, ਜਿਸਦੇ ਪੰਜ ਦਲਾਨ ਹਨ ?

ਉਸ ਤਾਲ ਨੂੰ ਬੇਥਜ਼ਥਾ ਆਖਦੇ ਹਨ [5:2]

ਬੇਥਜ਼ਥਾ ਤੇ ਕੌਣ ਸੀ?

ਇੱਕ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਬਿਮਾਰ, ਅੰਨ੍ਹੇ, ਲੰਝੇ,ਅਧਰੰਗੀ ਬੇਥਜ਼ਥਾ ਦੇ ਕਿਨਾਰੇ ਰਹਿੰਦੇ ਸੀ [5:3-4]

John 5:5

ਬੇਥਜ਼ਥਾ ਤੇ ਯਿਸੂ ਨੇ ਕਿਸਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ ?

ਯਿਸੂ ਨੇ ਉਸ ਆਦਮੀ ਨੂੰ ਆਖਿਆ ਉਹ ਅਠੱਤੀਆਂ ਸਾਲਾਂ ਤੋਂ ਰੋਗੀ ਸੀ ਅਤੇ ਉੱਥੇ ਲੰਮੇ ਸਮੇਂ ਤੋਂ ਸੀ [5:4-6]

John 5:7

ਬਿਮਾਰ ਆਦਮੀ ਨੇ ਯਿਸੂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ , ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ ?

ਬਿਮਾਰ ਆਦਮੀ ਨੇ ਆਖਿਆ, ਪ੍ਰਭੂ ਜੀ ਮੇਰਾ ਕੋਈ ਨਹੀਂ ਹੈ, ਕਿ ਜਦ ਪਾਣੀ ਹਿਲਾਇਆ ਜਾਵੇ, ਤਾਂ ਮੈਂਨੂੰ ਤਾਲ ਵਿੱਚ ਉਤਾਰੇ, ਜਦੋਂ ਮੈਂ ਜਾਂਦਾ ਹਾਂ, ਮੇਰੇ ਤੋਂ ਪਹਿਲਾਂ ਕੋਈ ਉੱਤਰ ਜਾਂਦਾ ਹੈ [5:7]

John 5:9

ਕੀ ਹੋਇਆ,ਜਦੋਂ ਯਿਸੂ ਨੇ ਬਿਮਾਰ ਆਦਮੀ ਨੂੰ ਆਖਿਆ, ਖੜਾ ਹੋ, ਆਪਣਾ ਬਿਸਤਰਾ ਚੁੱਕ, ਅਤੇ ਤੁਰ ਫਿਰ ?

ਉਸੇ ਸਮੇਂ ਆਦਮੀ ਚੰਗਾ ਹੋ ਗਿਆ, ਆਪਣੀ ਮੰਜੀ ਚੁੱਕ ਕੇ ਤੁਰਨ ਲੱਗ ਗਿਆ [5:8-9]

John 5:10

ਯਹੂਦੀ ਪ੍ਰਧਾਨ ਕਿਉਂ ਉਦਾਸ ਹੋਏ ਜਦੋ ਉਹਨਾਂ ਨੇ ਬਿਮਾਰ ਆਦਮੀ ਨੂੰ ਆਪਣਾ ਮੰਜੀ (ਬਿਸਤਰਾ ) ਚੁੱਕੀ ਤੁਰਦੇ ਦੇਖਿਆ ?

ਇਸ ਨੇ ਉਹਨਾਂ ਨੂੰ ਉਦਾਸ ਕੀਤਾ ਕਿਉਂਕਿ ਇਹ ਸਬਤ ਦਾ ਦਿਨ ਸੀ ਅਤੇ ਉਹਨਾਂ ਨੇ ਆਖਿਆ ਸਬਤ ਦੇ ਦਿਨ ਆਦਮੀ ਨੂੰ ਆਪਣੀ ਮੰਜੀ ਚੁੱਕਣਾ ਜੋਗ ਨਹੀਂ ਹੈ [5:9-10]

John 5:12

None

John 5:14

ਯਿਸੂ ਨੇ ਬਿਮਾਰ ਆਦਮੀ ਨੂੰ ਉਸਦੇ ਚੰਗੇ ਹੋਣ ਤੋਂ ਬਾਅਦ ਜਦ ਉਹ ਯਿਸੂ ਨੂੰ ਮਿਲਿਆ ਤਾਂ ਕੀ ਆਖਿਆ ?

ਯਿਸੂ ਨੇ ਉਸਨੂੰ ਆਖਿਆ, ਦੇਖ਼ ਹੁਣ ਤੂੰ ਚੰਗਾ ਹੋ ਗਿਆ ਹੈ,ਹੋਰ ਪਾਪ ਨਾ ਕਰੀ, ਕਿ ਤੇਰੇ ਨਾਲ ਕੁਝ ਹੋਰ ਬੁਰਾ ਹੋ ਜਾਵੇ [5:14]

ਬਿਮਾਰ ਆਦਮੀ ਨੇ ਕੀ ਕੀਤਾ ਯਿਸੂ ਦੇ ਉਸਨੂੰ ਆਖਣ ਦੇ ਬਾਅਦ, ਪਾਪ ਨਾ ਕਰੀ ?

ਉਹ ਗਿਆ ਅਤੇ ਯਹੂਦੀ ਪ੍ਰਧਾਨਾਂ ਨੂੰ ਜਾ ਕੇ ਆਖਿਆ ਕਿ ਉਹ ਯਿਸੂ ਸੀ ਜਿਸ ਨੇ ਮੈਨੂੰ ਚੰਗਾ ਕੀਤਾ [5:15]

John 5:16

ਯਿਸੂ ਨੇ ਯਹੂਦੀ ਪ੍ਰਧਾਨਾਂ ਨੂੰ ਕਿਵੇਂ ਉੱਤਰ ਦਿੱਤਾ ਜਿਹੜੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਸੀ ਕਿਉਂਕਿ ਉਸਨੇ ਇਹ ਕੰਮ (ਚੰਗਾਈ) ਸਬਤ ਦੇ ਦਿਨ ਤੇ ਕੀਤੇ ?

ਯਿਸੂ ਨੇ ਉਹਨਾਂ ਨੂੰ ਆਖਿਆ, ਮੇਰਾ ਪਿਤਾ ਹੁਣ ਤੱਕ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਹਾਂ [5:17]

ਕਿਉਂ ਯਹੂਦੀ ਪ੍ਰਧਾਨ ਯਿਸੂ ਦੇ ਬਿਆਨ ਤੇ ਯਿਸੂ ਨੂੰ ਮਾਰਨਾ ਚਾਹੁੰਦੇ ਸੀ ?

ਇਹ ਹੋਇਆ ਕਿਉਂਕਿ ਯਿਸੂ ਨੇ ਸਬਤ ਦਾ ਦਿਨ ਹੀ ਨਹੀਂ ਤੋੜਿਆ (ਉਹਨਾਂ ਦੇ ਮਨਾਂ ਵਿੱਚ), ਪਰ ਉਸਨੇ ਪਰਮੇਸ਼ੁਰ ਨੂੰ ਆਪਣਾ ਪਿਤਾ ਵੀ ਕਿਹਾ, ਆਪਣੇ ਆਪ ਨੂੰ ਪਰਮੇਸ਼ੁਰ ਦੇ ਸਮਾਨ ਬਣਾਇਆ [5:18]

John 5:19

ਯਿਸੂ ਨੇ ਕੀ ਕੀਤਾ ?

ਉਸ ਨੇ ਉਹੀ ਕੀਤਾ ਜੋ ਪਿਤਾ ਨੂੰ ਕਰਦੇ ਵੇਖਿਆ [5:19]

John 5:21

ਪਿਤਾ ਨੇ ਕਿਹੜੀ ਮਹਾਨ ਗੱਲ ਪੁੱਤਰ ਲਈ ਕੀਤੀ ਕਿ ਯਹੂਦੀ ਪ੍ਰਧਾਨ ਹੈਰਾਨ ਹੋ ਗਏ ?

ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ ਅਤੇ ਉਹਨਾਂ ਨੂੰ ਜੀਵਨ ਦਿੰਦਾ ਹੈ, ਉਸੇ ਤਰ੍ਹਾਂ ਪੁੱਤਰ ਵੀ ਜੀਵਨ ਦਿੰਦਾ ਹੈ ਜਿਹਨਾਂ ਨੂੰ ਚਾਹੁੰਦਾ ਹੈ [5:20-21]

ਪਿਤਾ ਨੇ ਸਾਰਾ ਨਿਆਂ ਪੁੱਤਰ ਨੂੰ ਕਿਉਂ ਦੇ ਦਿੱਤਾ ?

ਪਿਤਾ ਨੇ ਸਾਰਾ ਨਿਆਂ ਪੁੱਤਰ ਨੂੰ ਦੇ ਦਿੱਤਾ ਤਾਂ ਜੋ ਸਾਰਾ ਆਦਰ ਪੁੱਤਰ ਨੂੰ ਮਿਲੇ ਜੋ ਪਿਤਾ ਨੂੰ ਆਦਰ ਦਿੰਦੇ ਹਨ [5:22-23]

ਕੀ ਹੋਵੇਗਾ ਜੇਕਰ ਤੁਸੀਂ ਪੁੱਤਰ ਨੂੰ ਆਦਰ ਨਹੀਂ ਦਿੰਦੇ ?

ਜੇ ਤੁਸੀਂ ਪੁੱਤਰ ਦਾ ਆਦਰ ਨਹੀਂ ਕਰਦੇ ਤਾਂ ਤੁਸੀਂ ਉਸਨੂੰ ਭੇਜਣ ਵਾਲੇ ਪਿਤਾ ਦਾ ਆਦਰ ਨਹੀਂ ਕਰਦੇ [5:23]

John 5:24

ਕੀ ਹੋਵੇਗਾ ਜੇ ਤੁਸੀਂ ਯਿਸੂ ਦੇ ਬਚਨਾਂ ਤੇ ਵਿਸ਼ਵਾਸ ਅਤੇ ਪਿਤਾ ਤੇ ਜਿਸਨੇ ਉਹਨੂੰ ਭੇਜਿਆ ਹੈ ਵਿਸ਼ਵਾਸ ਕਰਦੇ ਹੋ ?

ਜੇ ਹਾਂ, ਤੁਹਾਡੇ ਕੋਲ ਸਦੀਪਕ ਜੀਵਨ ਹੈ ਅਤੇ ਨਿੰਦਾ ਨਹੀਂ ਹੋਵੇਗੀ ਪਰ ਮੌਤ ਨੂੰ ਲੰਘ ਕੇ ਜੀਵਨ ਵਿੱਚ ਜਾਉਗੇ [5:24]

John 5:25

None

John 5:26

ਕੀ ਹੋਵੇਗਾ ਜਦੋਂ ਕਬਰਾਂ ਵਿੱਚ ਸਾਰਿਆਂ ਨੂੰ ਪਿਤਾ ਦੀ ਆਵਾਜ਼ ਸੁਣੇਗੀ ?

ਪਿਤਾ ਨੇ ਪੁੱਤਰ ਨੂੰ ਉਸ ਵਿੱਚ ਜੀਵਨ ਦੇ ਦਿੱਤਾ ਹੈ [5:26]

John 5:28

# ਕੀ ਹੋਵੇਗਾ ਜਦੋਂ ਕਬਰਾਂ ਵਿੱਚ ਸਾਰਿਆਂ ਨੂੰ ਪਿਤਾ ਦੀ ਆਵਾਜ਼ ਸੁਣੇਗੀ ?

ਉਹ ਸਾਰੇ ਜਿਉਦੇ ਹੋਣਗੇ ਜਿਹਨਾਂ ਨੇ ਚੰਗੇ ਕੰਮ ਕੀਤੇ ਹਨ ਜੀਵਨ ਪਾਉਣਗੇ ਅਤੇ ਜਿਹਨਾਂ ਨੇ ਬੁਰਾ ਕੀਤਾ ਹੈ ਨਿਆਂ ਪਾਉਣਗੇ [5:28-29]

John 5:30

ਕਿਉਂ ਯਿਸੂ ਦਾ ਨਿਆਂ ਸੱਚਾ ਹੈ ?

ਉਸਦਾ ਨਿਆਂ ਸੱਚਾ ਹੈ ਕਿਉਂਕਿ ਉਹ ਕੁਝ ਵੀ ਆਪਣੀ ਮਰਜ਼ੀ ਨਾਲ ਨਹੀਂ ਕਰਦਾ ਪਰ ਪਿਤਾ ਦੀ ਮਰਜ਼ੀ ਨਾਲ ਜਿਸ ਨੇ ਉਹਨੂੰ ਭੇਜਿਆ ਹੈ [5:30]

John 5:33

None

John 5:36

ਕਿਹੜੀਆਂ ਦੋ ਗੱਲਾਂ ਜੋ ਮਨੁੱਖ ਵੱਲੋਂ ਯਿਸੂ ਬਾਰੇ ਗਵਾਹ ਨਹੀਂ ਹੋਈਆਂ ?

ਉਹ ਕੰਮ ਜਿਹੜੇ ਯਿਸੂ ਨੇ ਕੀਤੇ ,ਪਿਤਾ ਨੇ ਉਸਨੂੰ ਪੂਰਾ ਕਰਨ ਲਈ ਭੇਜਿਆ ਜੋ ਗਵਾਹੀ ਹੋਵੇ ਕਿ ਪਿਤਾ ਨੇ ਉਸਨੂੰ ਘਲਿਆ ਹੈ ਅਤੇ ਪਿਤਾ ਨੇ ਆਪ ਯਿਸੂ ਦੀ ਗਵਾਹੀ ਦਿੱਤੀ ਹੈ [5:34-37]

ਕਿਹਨਾਂ ਨੇ ਕਦੇ ਪਿਤਾ ਦੀ ਆਵਾਜ਼ ਨਹੀਂ ਸੁਣੀ ਅਤੇ ਕਦੇ ਉਸਨੂੰ ਨਹੀਂ ਵੇਖਿਆ ?

ਯਹੂਦੀ ਆਗੂਆਂ ਨੇ ਕਦੇ ਪਿਤਾ ਦੀ ਆਵਾਜ਼ ਨਹੀਂ ਸੁਣੀ ਅਤੇ ਕਦੇ ਉਸਨੂੰ ਨਹੀਂ ਵੇਖਿਆ [5 :37 ]

John 5:39

ਯਹੂਦੀ ਪ੍ਰਧਾਨਾਂ ਨੇ ਸ਼ਾਸਤਰਾਂ ਦੀ ਭਾਲ ਕਿਉਂ ਕੀਤੀ ?

ਉਹਨਾਂ ਨੇ ਇਸਨੂੰ ਭਾਲਿਆ ਕਿਉਂਕਿ ਉਹਨਾਂ ਨੇ ਸੋਚਿਆ ਨੇ ਇਹਨਾਂ ਵਿੱਚ ਅਨੰਤ ਜੀਵਨ ਹੈ [5:39]

ਸ਼ਾਸਤਰ ਕਿਸ ਬਾਰੇ ਗਵਾਹੀ ਦਿੰਦੇ ਹਨ ?

ਸ਼ਾਸਤਰ ਯਿਸੂ ਬਾਰੇ ਗਵਾਹੀ ਦਿੰਦੇ ਹਨ [5:39]

John 5:41

None

John 5:43

ਯਹੂਦੀ ਆਗੂ ਕਿਸ ਤੋਂ ਵਡਿਆਈ ਨਹੀਂ ਸੀ ਚਾਹੁੰਦੇ ?

ਉਹ ਉਸ ਵਡਿਆਈ ਨੂੰ ਨਹੀਂ ਸੀ ਚਾਹੁੰਦੇ ਜੋ ਪਰਮੇਸ਼ੁਰ ਤੋਂ ਆਉਂਦੀ ਹੈ [5:44]

John 5:45

ਪਿਤਾ ਦੇ ਅੱਗੇ ਯਹੂਦੀ ਪ੍ਰਧਾਨਾਂ ਤੇ ਦੋਸ਼ ਲਾਉਣ ਕੌਣ ਗਿਆ ?

ਮੂਸਾ ਪਿਤਾ ਦੇ ਅੱਗੇ ਯਹੂਦੀ ਪ੍ਰਧਾਨਾਂ ਤੇ ਦੋਸ਼ ਲਾਉਣ ਗਿਆ [5:45]

ਯਿਸੂ ਨੇ ਕੀ ਆਖਿਆ ਯਹੂਦੀ ਪ੍ਰਧਾਨ ਕੀ ਕਰਨ ਜੇ ਉਹ ਮੂਸਾ ਤੇ ਵਿਸ਼ਵਾਸ ਕਰਦੇ ਹਨ ?

ਉਹਨੇ ਆਖਿਆ ਯਹੂਦੀ ਪ੍ਰਧਾਨ ਯਿਸੂ ਤੇ ਵਿਸ਼ਵਾਸ ਕਰਨ ਜੇ ਉਹ ਮੂਸਾ ਤੇ ਵਿਸ਼ਵਾਸ ਕਰਦੇ ਹਨ ਕਿਉਂਕਿ ਮੂਸਾ ਨੇ ਹੀ ਯਿਸੂ ਬਾਰੇ ਲਿਖਿਆ ਹੈ [5:46-47]

John 6

John 6:1

ਗਲੀਲ ਦੀ ਝੀਲ ਦਾ ਹੋਰ ਨਾਮ ਕੀ ਸੀ?

ਗਲੀਲ ਦੀ ਝੀਲ ਨੂੰ ਤਿਬਿਰਿਯਾਸ ਦੀ ਝੀਲ ਵੀ ਆਖਿਆ ਜਾਂਦਾ ਹੈ [6:1]

ਵੱਡੀ ਭੀੜ ਯਿਸੂ ਦੇ ਮਗਰ ਕਿਉਂ ਸੀ ?

ਉਸ ਉਸਦੇ ਪਿੱਛੇ ਸਨ ਕਿਉਂਕਿ ਉਹਨਾਂ ਨੇ ਉਹ ਚਿੰਨ੍ਹ ਦੇਖੇ ਸੀ ਜੋ ਯਿਸੂ ਕਰਦਾ ਸੀ ਕਿ ਯਿਸੂ ਉਹਨਾਂ ਨੂੰ ਠੀਕ ਕਰਦਾ ਸੀ ਜੋ ਬਿਮਾਰ ਸਨ [6:2]

John 6:4

ਪਹਾੜ ਉੱਤੇ ਚੜ ਕੇ ਆਪਣੇ ਚੇਲਿਆਂ ਨਾਲ ਬੈਠਣ ਅਤੇ ਉੱਪਰ ਨੂੰ ਦੇਖਣ ਤੋਂ ਬਾਅਦ ਯਿਸੂ ਨੇ ਕੀ ਦੇਖਿਆ ?

ਉਹ ਨੇ ਦੇਖਿਆ ਇੱਕ ਵੱਡੀ ਭੀੜ ਉਸ ਦੀ ਵੱਲ ਆਉਂਦੀ ਹੈ [6:4-5]

ਯਿਸੂ ਨੇ ਫ਼ਿਲਿੱਪੁਸ ਨੂੰ ਕਿਉਂ ਪੁੱਛਿਆ, ਅਸੀਂ ਰੋਟੀਆਂ ਖਰੀਦਣ ਲਈ ਕਿੱਥੇ ਜਾਈਏ ਤਾਂ ਜੋ ਸਭ ਖਾ ਸਕਣ ?

ਯਿਸੂ ਨੇ ਫ਼ਿਲਿੱਪੁਸ ਨੂੰ ਪਰਖਣ ਲਈ ਇਹ ਆਖਿਆ [6:5-6]

John 6:7

ਫ਼ਿਲਿੱਪੁਸ ਨੇ ਯਿਸੂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ, ਅਸੀਂ ਰੋਟੀਆਂ ਖਰੀਦਣ ਲਈ ਕਿੱਥੇ ਜਾਈਏ ਤਾਂ ਜੋ ਸਭ ਖਾ ਸਕਣ ?

ਫ਼ਿਲਿੱਪੁਸ ਨੇ ਆਖਿਆ, ਦੋ ਸੋ ਦੀਨਾਰ ਦੀਆਂ ਰੋਟੀਆਂ ਨਾਲ ਵੀ ਕਿਸੇ ਦਾ ਕੁਝ ਨਹੀਂ ਬਣਨਾ [6:7]

ਅੰਦ੍ਰਿਯਾਸ ਨੇ ਯਿਸੂ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ, ਅਸੀਂ ਰੋਟੀਆਂ ਖਰੀਦਣ ਲਈ ਕਿੱਥੇ ਜਾਈਏ ਤਾਂ ਜੋ ਸਭ ਖਾ ਸਕਣ ?

ਅੰਦ੍ਰਿਯਾਸ ਨੇ ਆਖਿਆ, ਇੱਥੇ ਇੱਕ ਬੱਚਾ ਹੈ ਉਹ ਦੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਏਨਿਆਂ ਲੋਕਾਂ ਲਈ ਕੀ ਹਨ ? [6:8-9]

John 6:10

ਉਸ ਸਥਾਨ ਤੇ ਲਗਭਗ ਕਿੰਨੇ ਆਦਮੀ ਸੀ ?

ਉੱਥੇ ਲਗਭਗ ਪੰਜ ਹਜ਼ਾਰ ਆਦਮੀ ਸੀ [6:10]

ਯਿਸੂ ਨੇ ਰੋਟੀਆਂ ਅਤੇ ਮੱਛੀਆਂ ਨਾਲ ਕੀ ਕੀਤਾ ?

ਯਿਸੂ ਨੇ ਰੋਟੀਆਂ ਲਈਆਂ ਅਤੇ ਧੰਨਵਾਦ ਕਰਨ ਤੋਂ ਬਾਅਦ , ਉਹਨਾਂ ਨੂੰ ਜਿਹੜੇ ਬੈਠੇ ਸੀ ਵੰਡਣ ਲਈ ਦਿੱਤੀਆਂ , ਉਸ ਮੱਛੀਆਂ ਨਾਲ ਵੀ ਇਹ ਹੀ ਕੀਤਾ [6:11]

ਕਿੰਨਾ ਭੋਜਨ ਲੋਕਾਂ ਨੂੰ ਖਾਣ ਲਈ ਮਿਲਿਆ ?

ਉਹਨਾਂ ਨੂੰ ਜਿਹਨਾਂ ਚਾਹੀਦਾ ਸੀ ਖਾਣ ਨੂੰ ਮਿਲਿਆ [6:11]

John 6:13

ਖਾਣ ਤੋਂ ਬਾਅਦ ਕਿੰਨੀਆਂ ਰੋਟੀਆਂ ਇੱਕਠੀਆਂ ਕੀਤੀਆਂ ?

ਚੇਲਿਆਂ ਨੇ ਪੰਜ ਰੋਟੀਆਂ ਦੇ ਟੁਕੜਿਆਂ ਤੋਂ ਬਾਰਾਂ ਟੋਕਰੀਆਂ ਭਰੀਆਂ - ਜਿਹੜੇ ਖਾਣ ਵਾਲਿਆਂ ਤੋਂ ਬਚੇ ਸਨ [6:17]

ਯਿਸੂ ਨੇ ਆਪਣੇ ਆਪ ਨੂੰ ਦੁਆਰਾ ਪਹਾੜ ਉੱਤੇ ਕਿਉਂ ਜਾਣ ਦਿੱਤਾ?

ਯਿਸੂ ਨੇ ਜਾਣ ਦਿੱਤਾ ਕਿਉਂਕਿ ਉਹ ਨੇ ਲੋਕਾਂ ਨੂੰ ਮਹਿਸੂਸ ਕੀਤਾ, ਉਹ ਦੇ ਕੀਤੇ ਚਿੰਨ੍ਹ ਦੇ ਬਾਅਦ (ਪੰਜ ਹਜਾਰ ਨੂੰ ਖਵਾਉਣਾ )ਵਾਪਸ ਆ ਕੇ ਅਤੇ ਉਸਨੂੰ ਫੜਨਗੇ ਰਾਜਾ ਹੋਣ ਦੇ ਲਈ ਧੱਕਾ ਕਰਨਗੇ [6:14-15 ]

John 6:16

ਚੇਲਿਆਂ ਦੇ ਕਿਸ਼ਤੀ ਵਿੱਚ ਬੈਠ ਕੇ ਅਤੇ ਕਫਰਨਾਹੂਮ ਨੂੰ ਨਿਕਲਣ ਤੋਂ ਬਾਅਦ ਮੌਸਮ ਨੂੰ ਕੀ ਹੋਇਆ ?

ਇੱਕ ਵੱਡੀ ਹਨੇਰੀ ਵਗਣ ਲੱਗੀ ਅਤੇ ਝੀਲ ਬਹੁਤ ਠਾਠਾਂ ਮਾਰਨ ਲੱਗੀ [6:18]

John 6:19

ਚੇਲੇ ਕਿਉਂ ਡਰ ਗਏ ?

ਉਹ ਡਰ ਗਏ ਕਿਉਂਕਿ ਉਹਨਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦੇ ਅਤੇ ਕਿਸ਼ਤੀ ਕੋਲ ਆਉਂਦੇ ਦੇਖਿਆ [6:19]

ਯਿਸੂ ਨੇ ਚੇਲਿਆਂ ਨੂੰ ਕੀ ਆਖਿਆ ਕਿ ਉਹਨਾਂ ਉਸਨੂੰ ਬੇੜੀ ਵਿੱਚ ਬਿਠਾ ਲਿਆ ?

ਯਿਸੂ ਨੇ ਉਹਨਾਂ ਨੂੰ ਆਖਿਆ,"ਮੈਂ ਹਾਂ ! ਡਰੋ ਨਾ " [6:20 ]

John 6:22

None

John 6:24

None

John 6:26

ਯਿਸੂ ਨੇ ਕੀ ਆਖਿਆ ਕਿ ਭੀੜ ਉਸਨੂੰ ਕਿਉਂ ਲੱਭ ਰਹੀ ਸੀ ?

ਯਿਸੂ ਨੇ ਆਖਿਆ ਉਹ ਵੇਖੇ ਹੋਏ ਚਿੰਨ੍ਹ੍ਹਾਂ ਦੇ ਕਾਰਨ ਨਹੀਂ ਲੱਭਦੇ ਪਰ ਕਿਉਕਿ ਉਹਨਾਂ ਨੂੰ ਖਾਣ ਨੂੰ ਕੁਝ ਮਿਲਿਆ ਅਤੇ ਉਹ ਰੱਜ ਗਏ ਸਨ [6:26]

ਯਿਸੂ ਨੇ ਕੀ ਆਖਿਆ ਕਿ ਭੀੜ ਕਿਸ ਲਈ ਕੰਮ ਨਾ ਕਰੇ ਅਤੇ ਕਿਸ ਲਈ ਕਰੇ ?

ਯਿਸੂ ਨੇ ਆਖਿਆ ਨਾਸ ਹੋਣ ਵਾਲੇ ਭੋਜਨ ਲਈ ਕੰਮ ਕਰਨਾ ਬੰਦ ਕਰੋ ਪਰ ਸਦਾ ਦੇ ਜੀਵਨ ਵਾਲੇ ਭੋਜਨ ਲਈ ਕੰਮ ਕਰੋ [6:27]

John 6:28

ਯਿਸੂ ਨੇ ਭੀੜ ਲਈ ਪਰਮੇਸ਼ੁਰ ਦੇ ਕੰਮ ਦੀ ਕਿਵੇਂ ਵਿਆਖਿਆ ਕੀਤੀ ?

ਯਿਸੂ ਨੇ ਭੀੜ ਨੂੰ ਆਖਿਆ, ਇਹ ਪਰਮੇਸ਼ੁਰ ਦਾ ਕੰਮ ਹੈ : ਕਿ ਤੁਸੀਂ ਉਸ ਦੇ ਭੇਜਣ ਵਾਲੇ ਤੇ ਵਿਸ਼ਵਾਸ ਕਰੋ [6:29]

John 6:30

None

John 6:32

ਭੀੜ ਨੇ ਯਿਸੂ ਤੋਂ ਮੰਨੇ ਜਿਹਾ ਚਿੰਨ੍ਹ ਬਾਰੇਮੰਗਣਾ ਸ਼ੁਰੂ ਕੀਤਾ, ਸਵਰਗ ਤੋਂ ਆਈ ਰੋਟੀ, ਜਿਹੜੀ ਪਿਤਾ ਨੇ ਉਹਨਾਂ ਨੂੰ ਖਾਣ ਨੂੰ ਦਿੱਤੀ , ਫਿਰ ਯਿਸੂ ਨੇ ਕਿਹੜੀ ਰੋਟੀ ਬਾਰੇ ਗੱਲ ਕੀਤੀ ?

ਯਿਸੂ ਨੇ ਸਵਰਗ ਦੀ ਸੱਚੀ ਰੋਟੀ ਬਾਰੇ ਆਖਿਆ ਜੋ ਪਰਮੇਸ਼ੁਰ ਸੰਸਾਰ ਨੂੰ ਜੀਵਨ ਲਈ ਦਿੰਦਾ ਹੈ, ਫਿਰ ਯਿਸੂ ਨੇ ਉਹਨਾਂ ਨੂੰ ਆਖਿਆ ਉਹ ਜੀਵਨ ਦੀ ਰੋਟੀ ਹੈ [6:30-35]

John 6:35

ਯਿਸੂ ਦੇ ਕੋਲ ਕੌਣ ਆਵੇਗਾ ?

ਸਾਰੇ ਜਿਹੜੇ ਪਰਮੇਸ਼ੁਰ ਯਿਸੂ ਨੂੰ ਦਿੰਦਾ ਹੈ ਉਸ ਕੋਲ ਆਉਣਗੇ [6:37]

John 6:38

ਯਿਸੂ ਨੂੰ ਭੇਜਣ ਵਾਲੇ ਪਿਤਾ ਦੀ ਕੀ ਮਰਜ਼ੀ ਹੈ ?

ਪਿਤਾ ਦੀ ਮਰਜ਼ੀ ਹੈ ਕਿ ਯਿਸੂ ਤੋਂ ਕੋਈ ਵੀ ਗੁਆਚ ਨਾ ਜਾਵੇ ਜੋ ਪਿਤਾ ਨੇ ਉਸਨੂੰ ਦਿੱਤੇ ਹਨ ਅਤੇ ਹਰੇਕ ਜਿਹੜਾ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ ਸਦੀਪਕ ਜੀਵਨ ਪਾਵੇ ਅਤੇ ਯਿਸੂ ਉਹਨਾਂ ਨੂੰ ਅੰਤ ਦੇ ਦਿਨ ਜਿਉਂਦਾ ਕਰੇਗਾ [6:39-40]

John 6:41

None

John 6:43

ਇੱਕ ਆਦਮੀ ਯਿਸੂ ਕੋਲ ਕਿਵੇਂ ਆ ਸਕਦਾ ਹੈ ?

ਇੱਕ ਆਦਮੀ ਯਿਸੂ ਕੋਲ ਸਿਰਫ਼ ਤਦ ਹੀ ਆ ਸਕਦਾ ਹੈ ਜੇ ਉਸਦਾ ਪਿਤਾ ਉਸਨੂੰ ਖਿਚੇ [6:44]

John 6:46

ਕਿਸ ਨੇ ਪਿਤਾ ਨੂੰ ਦੇਖਿਆ ਹੈ ?

ਸਿਰਫ਼ ਉਹ ਨੇ ਜਿਹੜਾ ਪਰਮੇਸ਼ੁਰ ਤੋਂ ਆਇਆ ਹੈ ਪਿਤਾ ਨੂੰ ਦੇਖਿਆ ਹੈ [6:46]

John 6:48

None

John 6:50

ਰੋਟੀ ਕੀ ਹੈ ਜੋ ਯਿਸੂ ਸੰਸਾਰ ਨੂੰ ਜੀਵਨ ਲਈ ਦੇਵੇਗਾ ?

ਰੋਟੀ ਜਿਹੜੀ ਯਿਸੂ ਦੇਵੇਗਾ ਉਸਦਾ ਸਰੀਰ ਹੈ ਜੋ ਸੰਸਾਰ ਲਈ ਜੀਵਨ ਹੈ [6:51]

John 6:52

ਤੁਹਾਨੂੰ ਜੀਵਨ ਆਪਣੇ ਅੰਦਰ ਲੈਣ ਲਈ ਕੀ ਕਰਨਾ ਪਵੇਗਾ ?

ਜੀਵਨ ਨੂੰ ਆਪਣੇ ਅੰਦਰ ਲੈਣ ਲਈ ਤੁਹਾਨੂੰ ਜਰੂਰੀ ਹੈ ਮਨੁੱਖ ਦੇ ਪੁੱਤਰ ਦਾ ਮਾਸ ਖਾਣਾ ਅਤੇ ਉਸਦਾ ਖੂਨ ਪੀਣਾ [6:53]

John 6:54

ਅਸੀਂ ਯਿਸੂ ਵਿੱਚ ਅਤੇ ਯਿਸੂ ਸਾਡੇ ਵਿੱਚ ਕਿਵੇਂ ਰਹਿ ਸਕਦਾ ਹੈ ?

ਜੇ ਅਸੀਂ ਉਸਦਾ ਸਰੀਰ ਖਾਂਦੇ ਹਾਂ ਅਤੇ ਉਸਦਾ ਖੂਨ ਪੀਦੇ ਹਾਂ ਅਸੀਂ ਯਿਸੂ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ[ 6:56]

John 6:57

ਯਿਸੂ ਕਿਉਂ ਜਿਉਂਦਾ ਹੈ ?

ਯਿਸੂ ਪਿਤਾ ਦੇ ਕਾਰਨ ਜਿਉਂਦਾ ਹੈ [6:57]

John 6:60

None

John 6:62

None

John 6:64

ਇੱਕ ਆਦਮੀ ਯਿਸੂ ਕੋਲ ਕਿਵੇਂ ਆ ਸਕਦਾ ਹੈ ?

ਇੱਕ ਆਦਮੀ ਯਿਸੂ ਕੋਲ ਸਿਰਫ਼ ਤਦ ਹੀ ਆ ਸਕਦਾ ਹੈ ਜੇ ਉਸਦਾ ਪਿਤਾ ਉਸਨੂੰ ਖਿਚੇ [6:44]

John 6:66

ਜਦੋਂ ਯਿਸੂ ਨੇ ਬਾਰਾਂ ਨੂੰ ਆਖਿਆ, ਤੁਸੀਂ ਵੀ ਕੀ ਜਾਣਾ ਨਹੀਂ ਚਾਹੁੰਦੇ, ਕੀ ਤੁਸੀਂ ? ਕਿਸ ਨੇ ਉੱਤਰ ਦਿੱਤਾ ਅਤੇ ਉਸ ਨੇ ਕੀ ਆਖਿਆ ?

ਸਮਊਨ ਪਤਰਸ ਨੇ ਉਸਨੂੰ ਉੱਤਰ ਦਿੱਤਾ ਅਤੇ ਆਖਿਆ, ਪ੍ਰਭੂ ਅਸੀਂ ਕਿਸ ਕੋਲ ਜਾਈਏ ? ਅਨੰਤ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ ਅਸੀਂ ਵਿਸ਼ਵਾਸ ਕੀਤਾ ਹੈ ਅਤੇ ਤੇਰੇ ਕੋਲ ਆਏ ਹਾਂ ਕਿ ਤੁਸੀਂ ਪਰਮੇਸ਼ੁਰ ਦੇ ਇੱਕ ਪਵਿੱਤਰ ਹੋ [6:67-69]

John 6:70

ਯਿਸੂ ਦਾ ਕੀ ਮਤਲਬ ਸੀ ਜਦੋਂ ਉਹ ਨੇ ਆਖਿਆ ਬਾਰਾਂ ਵਿੱਚੋਂ ਇੱਕ ਸ਼ੈਤਾਨ ਹੈ ?

ਯਿਸੂ ਨੇ ਸ਼ਮਊਨ ਇਸਕਰਿਯੋਤੀ ਤੇ ਪੁੱਤ ਯਹੂਦਾ ਨੂੰ ਆਖਿਆ ਕਿ ਇਹ ਬਾਰਾਂ ਵਿੱਚੋਂ ਇੱਕ ਹੈ ਉਹ ਯਿਸੂ ਨੂੰ ਧੋਖਾ ਦੇਵੇਗਾ [6:70-71]

John 7

John 7:1

ਯਿਸੂ ਯਹੂਦਿਯਾ ਜਾਣ ਲਈ ਕਿਉਂ ਤਿਆਰ ਨਹੀਂ ਸੀ ?

ਉਹ ਉੱਥੇ ਜਾਣਾ ਨਹੀਂ ਚਾਹੁੰਦਾ ਸੀ ਕਿਉਂਕਿ ਯਹੂਦੀ ਉਸਨੂੰ ਮਾਰਨਾ ਚਾਹੁੰਦੇ ਸੀ [7:1]

John 7:3

ਯਿਸੂ ਦੇ ਭਰਾਵਾਂ ਨੇ ਡੇਰਿਆਂ ਦੇ ਤਿਉਹਾਰ ਤੇ ਯਹੂਦਿਯਾ ਨੂੰ ਜਾਣ ਲਈ ਉਸ ਨੂੰ ਤਾਗੀਦ ਕਿਉਂ ਕੀਤੀ ਸੀ ?

ਉਹਨਾਂ ਨੇ ਉਸ ਨੂੰ ਤਗੀਦ ਕੀਤੀ ਤਾਂ ਜੋ ਕਿ ਯਿਸੂ ਦੇ ਚੇਲੇ ਜੋ ਕੰਮ ਉਹ ਕਰ ਰਿਹਾ ਸੀ ਦੇਖ ਸਕਣ ਅਤੇ ਤਾਂ ਜੋ ਜਗਤ ਨੂੰ ਪਤਾ ਲੱਗੇ [7:2-4]

John 7:5

ਯਿਸੂ ਨੇ ਤਿਉਹਾਰ ਵਿੱਚ ਨਾ ਜਾਣ ਦਾ ਕੀ ਕਾਰਨ ਦਿੱਤਾ ?

ਯਿਸੂ ਨੇ ਆਪਣੇ ਭਰਾਵਾਂ ਨੂੰ ਆਖਿਆ ਉਸਦਾ ਸਮਾਂ ਨਹੀਂ ਆਇਆ ਹੈ ਅਤੇ ਉਹ ਦਾ ਪੂਰਾ ਹੋਣ ਦਾ ਸਮਾਂ ਨਹੀਂ ਆਇਆ ਹੈ [7:6 ਤੇ 8]

ਸੰਸਾਰ ਯਿਸੂ ਨਾਲ ਵੈਰ ਕਿਉਂ ਕਰਦਾ ਹੈ ?

ਯਿਸੂ ਨੇ ਆਖਿਆ ਸੰਸਾਰ ਉਸ ਨਾਲ ਵੈਰ ਕਰਦਾ ਹੈ ਕਿਉਂਕਿ ਉਹ ਸੰਸਾਰ ਦੇ ਬੁਰੇ ਕੰਮਾਂ ਦੀ ਗਵਾਹੀ ਦਿੰਦਾ ਹੈ [7:7]

John 7:8

None

John 7:10

ਕਦੋਂ ਅਤੇ ਕਿਵੇਂ ਯਿਸੂ ਤਿਉਹਾਰ ਵਿੱਚ ਗਿਆ ?

ਯਿਸੂ ਉੱਥੇ ਗਿਆ ਉਸਦੇ ਭਰਾਵਾਂ ਦੇ ਜਾਣ ਤੋਂ ਬਾਅਦ ਪਰ ਗੁਪਤ ਵਿੱਚ ਨਾ ਕੇ ਪ੍ਰਗਟ ਹੋ ਕੇ [7:10]

John 7:12

ਭੀੜ ਵਿੱਚ ਲੋਕਾਂ ਨੇ ਯਿਸੂ ਬਾਰੇ ਕੀ ਕਿਹਾ ?

ਕੁਝ ਨੇ ਕਿਹਾ, " ਉਹ ਇੱਕ ਚੰਗਾ ਮਨੁੱਖ ਹੈ." ਕੁਝ ਨੇ ਕਿਹਾ, ਉਹ ਭੀੜ ਨੂੰ ਗੁਮਰਾਹ ਕਰਦਾ ਹੈ [7:12]

ਕਿਸੇ ਇੱਕ ਨੇ ਵੀ ਯਿਸੂ ਬਾਰੇ ਖੁੱਲ੍ਹ ਕੇ ਗੱਲ ਕੀਤੀ ਕਿਉਂ ਨਹੀਂ ਕੀਤੀ ?

ਇਹ ਯਹੂਦੀਆਂ ਦਾ ਡਰ ਸੀ, ਜੋ ਕਿ ਇੱਕ ਨੇ ਵੀ ਯਿਸੂ ਬਾਰੇ ਖੁੱਲ੍ਹ ਕੇ ਗੱਲ ਨਾ ਕੀਤੀ [7:13]

John 7:14

ਯਿਸੂ ਨੇ ਹੈਕਲ ਵਿੱਚ ਜਾ ਕੇ ਕਦੋਂ ਸਿੱਖਿਆ ਦੇਣੀ ਸ਼ੁਰੂ ਕੀਤੀ ?

ਜਦੋਂ ਤਿਉਹਾਰ ਅੱਧਾ ਖਤਮ ਹੋਇਆ , ਯਿਸੂ ਹੈਕਲ ਅੰਦਰ ਗਿਆ ਅਤੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ [7:14]

John 7:17

ਯਿਸੂ ਨੇ ਕਿਵੇਂ ਆਖਿਆ ਜਾਣ ਸਕਦੇ ਹਾਂ ਉਸਦੀ ਸਿਖਿਆ ਪਰਮੇਸ਼ੁਰ ਤੋਂ ਹੈ ਜਾ ਯਿਸੂ ਆਪਣੇ ਆਪ ਬੋਲਦਾ ਹੈ ?

ਯਿਸੂ ਨੇ ਕਿਹਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਜਿਸ ਨੇ ਯਿਸੂ ਨੂੰ ਭੇਜਿਆ ਤੇ ਇੱਛਾ ਪੂਰੀ ਕਰਨ ਲਈ ਕਾਮਨਾ ਕੀਤੀ , ਉਸ ਨੂੰ ਇਸ ਦੀ ਸਿੱਖਿਆ ਬਾਰੇ ਪਤਾ ਹੈ ਕਿ ਕੀ ਇਹ ਪਰਮੇਸ਼ੁਰ ਤੋਂ ਹੈ ਜਾਂ ਨਹੀਂ [7:17]

ਯਿਸੂ ਨੇ ਉਸ ਵਿਅਕਤੀ ਬਾਰੇ ਕੀ ਆਖਿਆ ਜੋ ਆਪਣੇ ਭੇਜਣ ਵਾਲੇ ਦੀ ਵਡਿਆਈ ਭਾਲਦਾ ਹੈ ?

ਯਿਸੂ ਨੇ ਕਿਹਾ , ਉਹ ਵਿਅਕਤੀ ਸੱਚਾ ਹੈ ਉਸ ਵਿੱਚ ਕੁਝ ਵੀ ਕੁਧਰਮ ਨਹੀਂ [7:18]

John 7:19

ਯਿਸੂ ਦੇ ਅਨੁਸਾਰ ਬਿਵਸਥਾ ਨੂੰ ਕੌਣ ਮੰਨਦਾ ਹੈ ?

ਯਿਸੂ ਨੇ ਆਖਿਆ ਤੁਹਾਡੇ ਵਿੱਚੋਂ ਕੋਈ ਬਿਵਸਥਾ ਨੂੰ ਨਹੀਂ ਮੰਨਦਾ [7:19]

John 7:21

None

John 7:23

ਸਬਤ ਦੇ ਦਿਨ ਚੰਗਾ ਕਰਨ ਲਈ ਯਿਸੂ ਨੇ ਕੀ ਦਲੀਲ ਦਿੱਤੀ ?

ਯਿਸੂ ਨੇ ਦਲੀਲ ਦਿੱਤੀ , ਤੁਸੀਂ ਸਬਤ ਤੇ ਦਿਨ ਆਦਮੀ ਦਾ ਖਤਨਾ ਕਰਦੇ ਹੋ ਤਾਂ ਇਹ ਮੂਸਾ ਦੀ ਬਿਵਸਥਾ ਨਹੀਂ ਟੁੱਟਦੀ ਤਾਂ ਤੁਸੀਂ ਕਿਉਂ ਮੇਰੇ ਨਾਲ ਗੁੱਸੇ ਹੁੰਦੇ ਹੋ ਕਿਉਂਕਿ ਮੈਂ ਸਬਤ ਦੇ ਦਿਨ ਆਦਮੀ ਨੂੰ ਚੰਗਾ ਕੀਤਾ [7:22-23]

ਯਿਸੂ ਨੇ ਕਿਵੇਂ ਆਖਿਆ ਲੋਕ ਨਿਆਂ ਕਰਨ ?

ਯਿਸੂ ਨੇ ਉਹਨਾਂ ਨੂੰ ਆਖਿਆ ਵਿਖਾਵੇ ਲਈ ਨਿਆਂ ਨਾ ਕਰੋ ਪਰ ਸੱਚਾ ਨਿਆਂ ਕਰੋ [7:24]

John 7:25

ਲੋਕਾਂ ਦੀ ਇੱਕ ਬਹਿਸ ਕੀ ਸੀ ਜੋ ਉਹ ਯਿਸੂ ਦਾ ਮਸੀਹ ਹੋਣ ਤੇ ਵਿਸ਼ਵਾਸ ਨਹੀਂ ਕਰਦੇ ?

ਲੋਕਾਂ ਨੇ ਆਖਿਆ ਉਹ ਜਾਣਦੇ ਹਨ ਕਿ ਯਿਸੂ ਕਿੱਥੋ ਆਇਆ ਹੈ ਪਰ ਜਦੋਂ ਮਸੀਹ ਆਵੇਗਾ ਕਿਸੇ ਨੂੰ ਨਹੀਂ ਪਤਾ ਹੋਵੇਗਾ ਉਹ ਕਿੱਥੋ ਆਇਆ ਹੈ [7:27]

John 7:28

None

John 7:30

ਯਿਸੂ ਨੂੰ ਗਿਰਫ਼ਤਾਰ ਕਰਨ ਲਈ ਕਿਸ ਨੇ ਅਧਿਕਾਰੀਆਂ ਨੂੰ ਭੇਜਿਆ ?

ਪ੍ਰਧਾਨ ਜਾਜਕ ਅਤੇ ਫ਼ਰੀਸੀਆਂ ਨੇ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਅਧਿਕਾਰੀਆਂ ਨੂੰ ਭੇਜਿਆ [7:32]

John 7:33

None

John 7:35

ਕੀ ਯਹੂਦੀ ਸਮਝੇ ਯਿਸੂ ਦਾ ਕੀ ਮਤਲਬ ਹੈ ਜਦੋਂ ਉਸ ਨੇ ਆਖਿਆ, ਕਿ ਸਿਰਫ਼ ਥੋੜਾ ਸਮਾਂ ਮੈਂ ਤੁਹਾਡੇ ਨਾਲ ਹਾਂ ਅਤੇ ਜਦੋਂ ਮੈਂ ਆਪਣੇ ਭੇਜਣ ਵਾਲੇ ਦੇ ਕੋਲ ਜਾਵਾਗਾ, ਤੁਸੀਂ ਮੈਂਨੂੰ ਭਾਲੋਗੇ ਪਰ ਭਾਲ ਨਾ ਸਕੋਗੇ, ਜਿੱਥੇ ਮੈਂ ਜਾਂਦਾ ਹਾਂ , ਤੁਸੀਂ ਉੱਥੇ ਆਉਣ ਦੇ ਜੋਗ ਨਹੀਂ ਹੋ ?

ਉ.ਉਹ ਆਪਸ ਵਿੱਚ ਗੱਲ ਬਾਤ ਕਰ ਰਹੇ ਸੀ ਜਿਸਦਾ ਮਤਲਬ ਹੈ ਉਹ ਯਿਸੂ ਦੀ ਦਲੀਲ ਨੂੰ ਸਮਝ ਨਹੀਂ ਸਕੇ [7:35-36]

John 7:37

None

John 7:39

ਯਿਸੂ ਕੀ ਜਿਕਰ ਕਰ ਰਿਹਾ ਸੀ ਜਦੋਂ ਉਸ ਨੇ ਆਖਿਆ, ਜੇ ਕੋਈ ਪਿਆਸਾ ਹੈ ਉਹ ਮੇਰੇ ਕੋਲ ਆਵੇ ਅਤੇ ਪੀਵੇ | ਉਹ ਜਿਹੜਾ ਮੇਰੇ ਤੇ ਵਿਸ਼ਵਾਸ ਕਰੇ , ਜਿਵੇ ਸ਼ਾਸਤਰ ਵਿੱਚ ਆਖਿਆ ਹੈ, ਉਸ ਦੇ ਵਿੱਚੋਂ ਅਮ੍ਰਿਤ ਜਲ ਦੀਆਂ ਨਦੀਆਂ ਨਿਕਲਣ ਲੱਗਣਗੀਆਂ ?

ਯਿਸੂ ਨੇ ਆਤਮਾ ਦੇ ਬਾਰੇ ਆਖਿਆ, ਉਹ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹਨ ਉਹ ਪਾ ਲੇਣਗੇ [7:39]

John 7:40

None

John 7:43

None

John 7:45

ਅਧਿਕਾਰੀਆਂ ਨੇ ਕਿਵੇਂ ਉੱਤਰ ਦਿੱਤਾ ਪ੍ਰਧਾਨ ਜਾਜ਼ਕਾਂ ਅਤੇ ਫ਼ਰੀਸੀਆਂ ਨੂੰ ਜਿਹੜੇ ਆਖਦੇ ਸੀ , ਤੁਸੀਂ ਆਪਣੇ ਨਾਲ ਉਸਨੂੰ (ਯਿਸੂ) ਕਿਉਂ ਨਹੀਂ ਲਿਆਏ ?

ਅਧਿਕਾਰੀਆਂ ਨੇ ਉੱਤਰ ਦਿੱਤਾ , ਕੋਈ ਵੀ ਮਨੁੱਖ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਬੋਲਿਆ [7:45]

John 7:47

None

John 7:50

ਨਿਕੁਦੇਮੁਸ ਨੇ ਫ਼ਰੀਸੀਆਂ ਨੂੰ ਕਿਵੇਂ ਉੱਤਰ ਦਿੱਤਾ ਜਦੋਂ ਫ਼ਰੀਸੀਆਂ ਨੇ ਯਿਸੂ ਨੂੰ ਗ੍ਰਿਫ਼ਤਾਰ ਕਰਨ ਲਈ ਭੇਜੇ ਅਧਿਕਾਰੀਆਂ ਨੂੰ ਆਖਿਆ, ਕੀ ਤੁਸੀਂ ਵੀ ਭਟਕ ਗਏ ਹੋ ? ਕੀ ਸ਼ਾਸਕਾਂ ਵਿੱਚੋਂ ਵੀ ਕੋਈ ਉਸ ਤੇ ਵਿਸ਼ਵਾਸ ਕਰਦਾ ਹੈ ਜਾਂ ਫ਼ਰੀਸੀਆਂ ਦੇ ਵਿੱਚੋਂ ?

ਨਿਕੁਦੇਮੁਸ ਨੇ ਫ਼ਰੀਸੀਆਂ ਨੂੰ ਆਖਿਆ,"ਕੀ ਸਾਡੀ ਬਿਵਸਥਾ ਕਿਸੇ ਮਨੁੱਖ ਨੂੰ ਉਹਦੀ ਸੁਣਨ ਅਤੇ ਇਹ ਜਾਣਨ ਤੋਂ ਪਹਿਲਾਂ ਕੀ ਉਹ ਕੀ ਕਰਦਾ ਹੈ , ਦੋਸ਼ੀ ਠਹਿਰਾਉਂਦੀ ਹੈ ?[7:50-51 ]

John 7:53

None

John 8

John 8:1

ਜਦ ਯਿਸੂ ਹੈਕਲ ਵਿੱਚ ਉਪਦੇਸ਼ ਦੇ ਰਿਹਾ ਸੀ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਕੀ ਕੀਤਾ ?

ਉਹ ਇੱਕ ਔਰਤ ਨੂੰ ਜਨਾਹ ਕਰਦੀ ਨੂੰ ਫੜ ਕੇ ਲਿਆਏ ਅਤੇ ਉਸ ਨੂੰ ਵਿੱਚਕਾਰ ਖੜਾ ਕੀਤਾ ਅਤੇ ਯਿਸੂ ਤੋਂ ਪੁੱਛਿਆ ਕਿ ਉਹ ਇਸ ਦੇ ਬਾਰੇ ਕੀ ਆਖਦਾ ਹੈ (ਉਸਦਾ ਨਿਆਂ ਕਰਨ ਲਈ ) [8:2-3]

John 8:4

ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਅਸਲ ਵਿੱਚ ਯਿਸੂ ਕੋਲ ਇਸ ਔਰਤ ਨੂੰ ਕਿਉਂ ਲੈ ਕੇ ਆਏ ਸੀ ?

ਉਹ ਔਰਤ ਨੂੰ ਯਿਸੂ ਕੋਲ ਲਿਆਏ,ਯਿਸੂ ਨੂੰ ਜਾਲ ਚ ਫਸਾਉਣ ਲਈ ਤਾਂ ਜੋ ਉਹਨਾਂ ਨੂੰ ਉਸ ਉੱਤੇ ਦੋਸ਼ ਲਾਉਣ ਲਈ ਕੁਝ ਮਿਲ ਜਾਵੇ [8:6]

John 8:7

ਯਿਸੂ ਨੇ ਫ਼ਰੀਸੀ ਤੇ ਉਪਦੇਸ਼ਕਾਂ ਨੂੰ ਕੀ ਕਿਹਾ ਸੀ ਉਹ ਔਰਤ ਨੂੰ ਬਦਕਾਰੀ ਵਿੱਚ ਫਸੇ ਹੋਣ ਦੇ ਬਾਰੇ ਯਿਸੂ ਨੂੰ ਪੁੱਛਿਆ ਗਿਆ ?

ਯਿਸੂ ਨੇ ਆਖਿਆ , "ਕੌਣ ਹੈ ਜੋ ਤੁਹਾਡੇ ਵਿੱਚ ਪਾਪ ਤੋਂ ਬਿਨ੍ਹਾਂ ਹੈ , ਉਹ ਉਸ ਨੂੰ ਪਹਿਲਾਂ ਇੱਕ ਪੱਥਰ ਮਾਰੇ [8:7]

John 8:9

ਲੋਕਾਂ ਨੇ ਕੀ ਕੀਤਾ ਯਿਸੂ ਦੇ ਬੋਲਣ ਤੋਂ ਬਾਅਦ ਕਿ ਕੌਣ ਜਨਾਹ ਵਿੱਚ ਫੜੀ ਹੋਈ ਔਰਤ ਨੂੰ ਪਹਿਲਾ ਇੱਕ ਪੱਥਰ ਮਾਰੇ ?

ਯਿਸੂ ਦੇ ਬੋਲਣ ਤੋਂ ਬਾਅਦ ਉਹ ਇੱਕ ਇੱਕ ਕਰਕੇ ਚਲੇ ਗਏ ਵੱਡੇ ਤੋਂ ਲੈ ਅਤੇ ਕੇ ਛੋਟੇ ਤੱਕ [8:9]

ਯਿਸੂ ਨੇ ਔਰਤ (ਜਨਾਹ ਵਿੱਚ ਫੜੀ ਗਈ )ਨੂੰ ਕੀ ਕਰਨ ਲਈ ਆਖਿਆ [8:9]

ਯਿਸੂ ਨੇ ਉਸ ਨੂੰ ਉਸ ਦੇ ਰਾਹ ਜਾਣ ਲਈ ਅਤੇ ਫਿਰ ਕੋਈ ਹੋਰ ਪਾਪ ਨਾ ਕਰਨ ਲਈ ਆਖਿਆ [8:11]

John 8:12

ਫ਼ਰੀਸੀਆਂ ਨੇ ਸਿਕਾਇਤ ਕੀਤੀ ਯਿਸੂ ਦੇ ਬੋਲਣ ਤੋਂ ਬਾਅਦ ਕਿ ,ਮੈ ਜਗਤ ਦਾ ਚਾਨਣ ਹਾਂ; ਉਹ ਮਨੁੱਖ ਜੋ ਮੇਰਾ ਪਿੱਛਾ ਕਰਦਾ ਹੈ ਹਨੇਰੇ ਵਿੱਚ ਨਾ ਚੱਲੇਗਾ , ਪਰ ਜੀਵਨ ਦੀ ਰੋਸ਼ਨੀ ਪਾਵੇਗਾ ?

ਫ਼ਰੀਸੀ ਨੇ ਸ਼ਿਕਾਇਤ ਕੀਤੀ ਕਿ ਯਿਸੂ ਨੇ ਆਪਣੇ ਆਪ ਬਾਰੇ ਆਪੇ ਗਵਾਹੀ ਦਿੰਦਾ ਹੈ ਅਤੇ ਉਹ ਦੀ ਗਵਾਹੀ ਸੱਚੀ ਨਹੀਂ [8 :13]

John 8:14

None

John 8:17

ਯਿਸੂ ਨੇ ਕਿਵੇਂ ਬਚਾਅ ਕੀਤਾ ਕਿ ਉਸ ਦੀ ਗਵਾਹੀ ਸੱਚੀ ਹੈ ?

ਯਿਸੂ ਨੇ ਕਿਹਾ ਕਿ ਉਹਨਾਂ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ , ਕਿ ਦੋ ਲੋਕਾਂ ਦੀ ਗਵਾਹੀ ਸੱਚੀ ਹੈ | ਉਹ ਆਪ ਅਤੇ ਉਸਦਾ ਭੇਜਣ ਵਾਲਾ ਪਿਤਾ ਦੋਨੋਂ ਯਿਸੂ ਬਾਰੇ ਗਵਾਹੀ ਦਿੰਦੇ ਹਨ [8 :17-18]

John 8:19

None

John 8:21

None

John 8:23

ਯਿਸੂ ਨੇ ਕਿਸ ਅਧਾਰ ਤੇ ਆਪਣੀ ਦਲੀਲ ਦਿੱਤੀ ਕਿ ਫ਼ਰੀਸੀ ਆਪਣੇ ਪਾਪਾਂ ਵਿੱਚ ਹੀ ਮਰ ਜਾਣਗੇ ?

ਯਿਸੂ ਨੇ ਆਪਣੀ ਗੱਲ ਉਹਨਾਂ ਬਾਰੇ ਆਪਣੀ ਸਮਝ ਦੇ ਅਧਾਰ ਤੇ ਦਿੱਤੀ, ਉਹ ਹੇਠਾਂ ਤੋਂ ਸਨ ਅਤੇ ਉਹ ਉਤਾਹਾਂ ਤੋਂ ਸੀ |ਉਹ ਇਸ ਦੁਨੀਆਂ ਤੋਂ ਸਨ, ਪਰ ਉਹ ਇਸ ਸੰਸਾਰ ਦਾ ਨਹੀਂ ਸੀ [8:23-24 ]

ਫ਼ਰੀਸੀ ਪਾਪਾਂ ਵਿੱਚ ਮਰਨ ਤੋਂ ਕਿਵੇਂ ਬਚ ਸਕਦੇ ਸਨ ?

ਯਿਸੂ ਨੇ ਕਿਹਾ ਉਹ ਆਪਣੇ ਪਾਪਾਂ ਵਿੱਚ ਮਰ ਜਾਣਗੇ ਜੇ ਉਹ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ [8:24]

John 8:25

ਯਿਸੂ ਨੇ ਸੰਸਾਰ ਨੂੰ ਕੀ ਆਖਿਆ ?

ਯਿਸੂ ਨੇ ਸੰਸਾਰ ਨੂੰ ਉਹੀ ਕਿਹਾ ਜੋ ਉਹ ਪਿਤਾ ਤੋਂ ਸੁਣਦਾ ਹੈ [8:26-27]

John 8:28

ਯਿਸੂ ਨੂੰ ਭੇਜਣ ਵਾਲਾ ਪਿਤਾ ਉਸ ਨਾਲ ਕਿਉਂ ਰਹਿੰਦਾ ਹੈ ਅਤੇ ਉਸਨੂੰ ਇੱਕਲਾ ਨਹੀਂ ਛੱਡਦਾ ?

ਪਿਤਾ ਯਿਸੂ ਨਾਲ ਸੀ ਅਤੇ ਉਸ ਨੂੰ ਇੱਕਲਾ ਨਹੀਂ ਛੱਡਦਾ ਕਿਉਂਕਿ ਯਿਸੂ ਹਮੇਸ਼ਾ ਉਹੀ ਗੱਲਾਂ ਕਰਦਾ ਹੈ ਜੋ ਪਿਤਾ ਨੂੰ ਪ੍ਰਸੰਨ ਕਰਦੀਆਂ ਸਨ [8:29]

John 8:31

ਯਿਸੂ ਨੇ ਕਿਵੇਂ ਆਖਿਆ ਕਿ ਯਹੂਦੀ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ,ਜਾਣ ਸਕਦੇ ਹਨ ਕਿ ਉਹ ਹੀ ਸੱਚੇ ਚੇਲੇ ਸਨ ?

ਉਸ ਦੇ ਬਚਨ ਵਿੱਚ ਰਹਿ ਕੇ ਉਹ ਜਾਣ ਸਕਦੇ ਹਨ ਕਿ ਉਹ ਯਿਸੂ ਦੇ ਸੱਚੇ ਚੇਲੇ ਹਨ [8:31]

ਜਦੋਂ ਯਿਸੂ ਨੇ ਆਖਿਆ ਕਿ ਤੁਸੀਂ ਸਚਾਈ ਨੂੰ ਜਾਣੋਗੇ ਅਤੇ ਸਚਾਈ ਤੁਹਾਨੂੰ ਅਜਾਦ ਕਰੇਗੀ, ਵਿਸ਼ਵਾਸ ਕਰਨ ਵਾਲੇ ਯਹੂਦੀਆਂ ਨੇ ਕੀ ਸੋਚਿਆ ?

ਉਹਨਾਂ ਯਹੂਦੀਆਂ ਨੇ ਸੋਚਿਆ ਕਿ ਯਿਸੂ ਮਨੁੱਖਾਂ ਦੇ ਗੁਲਾਮ ਅਤੇ ਬੰਧਨਾਂ ਵਿੱਚ ਹੋਣ ਦੀ ਗੱਲ ਕਰ ਰਿਹਾ ਸੀ [8:33]

John 8:34

ਪ੍ਰ?ਜਦੋਂ ਉਸਨੇ ਆਖਿਆ ਕੀ ਤੁਸੀਂ ਸਚਾਈ ਨੂੰ ਜਾਨੋਗੇ ਅਤੇ ਸਚਾਈ ਤੁਹਾਨੂੰ ਅਜ਼ਾਦ ਕਰੇਗੀ, ਯਿਸੂ ਦੇ ਕਹਿਣ ਦਾ ਭਾਵ ਕੀ ਸੀ ?

ਯਿਸੂ ਦੇ ਕਹਿਣ ਤੋਂ ਭਾਵ ਪਾਪ ਦੀ ਗੁਲਾਮੀ ਤੋਂ ਅਜ਼ਾਦ ਹੋਣ ਬਾਰੇ ਸੀ [8:34 ]

John 8:37

ਯਿਸੂ ਦੇ ਅਨੁਸਾਰ ਕੀ ਕਾਰਨ ਸੀ, ਕਿ ਯਹੂਦੀ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਰਕ ਰਹੇ ਸੀ ?

ਉਹ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਉਸ ਦੇ ਬਚਨਾਂ ਵਿੱਚ ਉਹਨਾਂ ਲਈ ਕੋਈ ਥਾਂ ਨਹੀਂ ਸੀ [8:37]

John 8:39

ਯਿਸੂ ਨੇ ਕਿਉਂ ਆਖਿਆ ਕਿ ਯਹੂਦੀ ਅਬਰਾਹਮ ਦੇ ਪੁੱਤਰ ਨਹੀਂ ਹਨ ?

ਯਿਸੂ ਨੇ ਆਖਿਆ, ਯਹੂਦੀ ਅਬਰਾਹਮ ਦੇ ਪੁੱਤਰ ਨਹੀਂ ਕਿਉਂਕਿ ਉਹ ਅਬਰਾਹਮ ਵਾਲੇ ਕੰਮ ਨਹੀਂ ਕਰਦੇ, ਨਾਲ ਹੀ ਉਹ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ [:39-40]

John 8:42

ਜਦੋਂ ਯਹੂਦੀਆਂ ਨੇ ਆਖਿਆ ਉਹਨਾਂ ਦਾ ਇੱਕ ਪਿਤਾ ਹੈ , ਪਰਮੇਸ਼ੁਰ, ਯਿਸੂ ਨੇ ਉਹਨਾਂ ਨੂੰ ਕੀ ਸਾਬਤ ਕੀਤਾ ?

ਯਿਸੂ ਨੇ ਉਹਨਾਂ ਨੂੰ ਆਖਿਆ ਜੇ ਪਰਮੇਸ਼ੁਰ ਤੁਹਾਡਾ ਪਿਤਾ ਹੈ, ਤੁਸੀਂਮੈਂਨੂੰ ਪਿਆਰ ਕਰਦੇ ਜੋ ਮੈਂ ਉਥੋ ਆਇਆ ਹਾਂ ਅਤੇ ਪਰਮੇਸ਼ੁਰ ਤੋਂ ਆਇਆ ਹਾਂ,ਮੈਂ ਆਪਣੇ ਆਪ ਨਹੀਂ ਆਉਦਾ ਪਰ ਪਿਤਾਮੈਂਨੂੰ ਭੇਜਦਾ ਹੈ [8:42]

ਯਿਸੂ ਨੇ ਕਿਸ ਨੂੰ ਆਖਿਆ ਕਿ ਯਹੂਦੀਆਂ ਦਾ ਪਿਤਾ ਹੈ ?

ਯਿਸੂ ਨੇ ਆਖਿਆ ਸ਼ੈਤਾਨ ਉਹਨਾਂ ਦਾ ਪਿਤਾ ਹੈ [8:44]

ਯਿਸੂ ਨੇ ਸ਼ੈਤਾਨ ਬਾਰੇ ਕੀ ਆਖਿਆ ?

ਯਿਸੂ ਨੇ ਆਖਿਆ ਸ਼ੈਤਾਨ ਸੁਰੂਆਤ ਤੋਂ ਹੀ ਖੂਨੀ ਹੈ ਅਤੇ ਅਤੇ ਸੱਚ ਤੇ ਨਹੀਂ ਰਹਿੰਦਾ ਕਿਉਂਕਿ ਉਸ ਵਿੱਚ ਸੱਚ ਨਹੀਂ ਹੈ ਜਦੋਂ ਸ਼ੈਤਾਨ ਝੂਠ ਬੋਲਦਾ ਹੈ ਉਹ ਆਪਣੇ ਸੁਭਾਹ ਤੋਂ ਝੂਠ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਤੇ ਝੂਠਿਆਂ ਦਾ ਪਿਤਾ ਹੈ [8:44]

John 8:45

ਪਰਮੇਸ਼ੁਰ ਦੀਆਂ ਗੱਲਾਂ ਕੌਣ ਸੁਣਦਾ ਹੈ ?

ਉਹ ਜਿਹੜਾ ਪਰਮੇਸ਼ੁਰ ਤੋਂ ਹੈ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ [8:47]

John 8:48

None

John 8:50

ਯਿਸੂ ਨੇ ਕੀ ਆਖਿਆ ਹੋਵੇਗਾ ਜੋ ਕੋਈ ਵੀ ਯਿਸੂ ਦਿਆਂ ਬਚਨਾਂ ਦੀ ਪਾਲਣਾ ਕਰਦਾ ਹੈ ?

ਜੇ ਕੋਈ ਯਿਸੂ ਦੇ ਬਚਨਾਂ ਦੀ ਪਾਲਣਾ ਕਰਦਾ ਹੈ, ਉਹ ਮੌਤ ਨੂੰ ਕਦੇ ਨਾ ਦੇਖੇਗਾ [8:51]

John 8:52

ਯਹੂਦੀਆਂ ਨੂੰ ਕਿਉਂ ਲਗਦਾ ਸੀ ਕਿ ਯਿਸੂ ਦੇ ਮੌਤ ਨੂੰ ਨਾ ਦੇਖਣ ਵਾਲੇ ਬਿਆਨ ਬੇ ਮਤਲਬ ਹਨ ?

ਉਹ ਇਹ ਸੋਚਦੇ ਸੀ ਕਿਉਂਕਿ ਉਹ ਸਰੀਰਕ ਮੌਤ ਬਾਰੇ ਸੋਚਦੇ ਸੀ ਇੱਥੋ ਤੱਕ ਕੇ ਅਬਰਾਹਮ ਅਤੇ ਨਬੀ ਵੀ ਮਰ ਗਏ ਹਨ [8:52-53]

John 8:54

None

John 8:57

ਯਿਸੂ ਦਾ ਕੀ ਬਿਆਨ ਹੈ ਕਿ ਅਬਰਾਹਮ ਹੁਣ ਵੀ ਜਿਉਂਦਾ ਹੈ ਅਤੇ ਕਿ ਯਿਸੂ ਅਬਰਾਹਮ ਨਾਲੋਂ ਵੀ ਵੱਡਾ ਹੈ ?

ਯਿਸੂ ਨੇ ਆਖਿਆ, " ਤੁਹਾਡਾ ਪਿਤਾ ਅਬਰਾਹਮ ਅੱਜ ਮੇਰਾ ਇਹ ਦਿਨ ਵੇਖ ਕੇ ਆਨੰਦ ਹੋਇਆ , ਅਤੇ ਮੈਂ ਤੁਹਾਨੂੰ ਸਚ ਸਚ ਆਖਦਾ ਹਾਂ ਕਿ ਅਬਰਾਹਮ ਤੋਂ ਪਹਿਲਾਂ ਮੈਂ ਸੀ, ਇਸ ਕਥਨ ਨੇ ਇਸ਼ਾਰਾ ਕੀਤਾ ਕਿ ਅਬਰਾਹਮ ਹੁਣ ਵੀ ਜਿਉਂਦਾ ਹੈ ਅਤੇ ਕਿ ਯਿਸੂ ਅਬਰਾਹਮ ਨਾਲੋਂ ਵੀ ਵੱਡਾ ਹੈ[8:56-58]

John 9

John 9:1

ਚੇਲਿਆਂ ਦੀ ਕੀ ਧਾਰਨਾ ਸੀ ਕਿ ਆਦਮੀ ਜਨਮ ਤੋਂ ਹੀ ਕਿਉਂ ਅੰਨ੍ਹਾ ਪੈਦਾ ਹੋਇਆ ?

ਚੇਲਿਆਂ ਦੀ ਆਦਮੀ ਦੇ ਅੰਨ੍ਹੇ ਪੈਦਾ ਹੋਣ ਪਿੱਛੇ ਧਾਰਨਾ ਸੀ ਕਿਉਂ ਜੋ ਉਸ ਦੇ ਮਾਤਾ ਪਿਤਾ ਨੇ ਪਾਪ ਕੀਤੇ ਹੋਣਗੇ [9:2]

John 9:3

ਯਿਸੂ ਨੇ ਕੀ ਆਖਿਆ ਕਿ ਅੰਨ੍ਹੇ ਆਦਮੀ ਦੇ ਪੈਦਾ ਹੋਣ ਦਾ ਕੀ ਕਾਰਨ ਹੈ ?

ਯਿਸੂ ਨੇ ਆਖਿਆ ਅੰਨ੍ਹਾ ਆਦਮੀ ਇਸ ਲਈ ਪੈਦਾ ਹੋਇਆ ਤਾਂ ਜੋ ਉਸ ਉੱਤੇ ਪਰਮੇਸ਼ੁਰ ਦਾ ਕੰਮ ਪ੍ਰਗਟ ਹੋ ਸਕੇ [9:3]

John 9:6

ਯਿਸੂ ਨੇ ਕੀ ਕੀਤਾ ਅਤੇ ਅੰਨ੍ਹੇ ਆਦਮੀ ਨੂੰ ਕੀ ਕਿਹਾ ?

ਯਿਸੂ ਨੇ ਜ਼ਮੀਨ ਤੇ ਥੁੱਕਿਆ , ਕੁਝ ਮਿੱਟੀ ਗੋਹੀ ਕੀਤਾ ਅਤੇ ਮਿੱਟੀ ਦੇ ਨਾਲ ਮਨੁੱਖ ਦੀ ਅੱਖਾਂ ਨੂੰ ਮਲਿਆ ਯਿਸੂ ਨੇ ਫਿਰ ਮਨੁੱਖ ਨੂੰ ਕਿਹਾ ਸਿਲੋਆਮ ਦੇ ਕੁੰਡ ਵਿੱਚ ਜਾ ਕੇ ਧੋ [9:6-7]

ਅੰਨ੍ਹੇ ਆਦਮੀ ਦੇ ਸਿਲੋਆਮ ਦੇ ਕੁੰਡ ਵਿੱਚ ਧੋਣ ਦੇ ਬਾਅਦ ਕੀ ਹੋਇਆ ?

ਉਹ ਦੇਖਦਾ ਹੋਇਆ ਵਾਪਸ ਆਇਆ [9:7]

John 9:8

ਜਦੋਂ ਇਹ ਗੱਲ ਉੱਠੀ ਕਿ ਇਹ ਉਹੀ ਮਨੁੱਖ ਹੈ ਜੋ ਅੱਜ ਵੇਖਦਾ ਹੈ ਪਰ ਪਹਿਲਾਂ ਜਨਮ ਤੋ ਅੰਨਾ ਸੀ ਅਤੇ ਭੀਖ ਮੰਗਦਾ ਹੁੰਦਾ ਸੀ ?

ਉਸ ਮਨੁੱਖ ਨੇ ਗਵਾਹੀ ਦਿਤੀ ਕੀ ਉਹੀ ਭੀਖ ਮੰਗਣ ਵਾਲਾ ਅੰਨਾ ਭਿਖਾਰੀ ਸੀ [9:9 ]

John 9:10

None

John 9:13

ਲੋਕਾਂ ਨੇ ਉਹ ਪੁਰਾਣੇ ਅੰਨ੍ਹੇ ਭਿਖਾਰੀ ਨਾਲ ਕੀ ਕੀਤਾ ?

ਉਹ ਆਦਮੀ ਨੂੰ ਫ਼ਰੀਸੀਆਂ ਦੇ ਕੋਲ ਲੈ ਗਏ [9:13]

ਚੰਗਾਈ ਕਦੋਂ ਹੋਈ ਸੀ ?

ਅੰਨ੍ਹੇ ਆਦਮੀ ਦੀ ਚੰਗਾਈ ਸਬਤ ਦੇ ਦਿਨ ਹੋਈ ਸੀ [9:14]

ਫ਼ਰੀਸੀਨ ਨੇ ਪੁਰਾਣੇ ਅੰਨ੍ਹੇ ਨੂੰ ਕੀ ਪੁੱਛਿਆ ?

ਉਹਨਾਂ ਨੇ ਉਸ ਤੋਂ ਪੁੱਛਿਆ ਉਹ ਨੇ ਆਪਣੀ ਦ੍ਰਿਸ਼ਟੀ ਕਿਵੇਂ ਪ੍ਰਾਪਤ ਕੀਤੀ [9:15]

John 9:16

ਫ਼ਰੀਸੀਆਂ ਦੇ ਵਿੱਚ ਕੀ ਵੰਡ ਹੋਈ ?

ਕੁਝ ਫ਼ਰੀਸੀਆਂ ਨੇ ਆਖਿਆ ਯਿਸੂ ਪਰਮੇਸ਼ੁਰ ਤੋਂ ਨਹੀਂ ਹੈ ਕਿਉਂਕਿ ਉਹ ਸਬਤ ਨੂੰ ਨਹੀਂ ਮੰਨਦਾ (ਉਹ ਸਬਤ ਦੇ ਦਿਨ ਚੰਗਾਈ ਦਿੰਦਾ ਹੈ) ਅਤੇ ਕੁਝ ਨੇ ਫ਼ਰੀਸੀਆਂ ਵਿੱਚੋਂ ਆਖਿਆ ਇੱਕ ਪਾਪੀ ਆਦਮੀ ਕਿਵੇਂ ਇਹ ਚਿੰਨ੍ਹ ਦਿਖਾ ਸਕਦਾ ਹੈ [9:16]

ਪੁਰਾਣੇ ਅੰਨ੍ਹੇ ਨੇ ਯਿਸੂ ਦੇ ਬਾਰੇ ਕੀ ਆਖਿਆ ਜਦੋਂ ਪੁੱਛਿਆ ਗਿਆ ?

ਪੁਰਾਣੇ ਅੰਨ੍ਹੇ ਨੇ ਕਿਹਾ, ਉਹ ਇੱਕ ਨਬੀ ਹੈ [9:17]

ਯਹੂਦੀਆਂ ਨੇ ਅੰਨ੍ਹੇ ਆਦਮੀ ਜਿਸਨੇ ਉਸ ਦੀ ਨਜ਼ਰ ਪ੍ਰਾਪਤ ਕੀਤਾ ਸੀ, ਉਹ ਦੇ ਮਾਪਿਆਂ ਨੂੰ ਕਿਉਂ ਬੁਲਾਇਆ ?

ਉਹਨਾਂ ਨੇ ਆਦਮੀ ਦੇ ਮਾਪਿਆਂ ਨੂੰ ਬੁਲਾਇਆ ਕਿਉਂਕਿ ਉਹ ਵਿਸ਼ਵਾਸ ਨਹੀਂ ਕਰ ਰਹੇ ਕਿ ਇਹ ਆਦਮੀ ਅੰਨ੍ਹਾ ਸੀ [9:18-19]

John 9:19

ਆਦਮੀ ਦੇ ਮਾਪਿਆ ਨੇ ਆਪਣੇ ਪੁੱਤਰ ਬਾਰੇ ਕੀ ਗਵਾਹੀ ਦਿੱਤੀ ?

ਮਾਪਿਆਂ ਨੇ ਗਵਾਹੀ ਦਿੱਤੀ ਕਿ ਉਹ ਆਦਮੀ ਉਹਨਾਂ ਦਾ ਪੁੱਤਰ ਹੈ ਅਤੇ ਕਿ ਉਹ ਜਨਮ ਤੋਂ ਹੀ ਅੰਨ੍ਹਾ ਹੈ [9:20]

ਆਦਮੀ ਦੇ ਮਾਪਿਆ ਨੇ ਕੀ ਆਖਿਆ ਉਹ ਨਹੀਂ ਜਾਣਦੇ ?

ਉਹਨਾਂ ਨੇ ਆਖਿਆ ਉਹ ਨਹੀਂ ਜਾਣਦੇ ਉਹ ਦੀਆਂ ਅੱਖਾਂ ਕਿਵੇਂ ਖੁੱਲੀਆਂ ਜਾ ਕਿਸ ਨੇ ਅੱਖਾਂ ਖੋਲੀਆਂ [9:21 ]

John 9:22

ਆਦਮੀ ਦੇ ਮਾਪਿਆਂ ਨੇ ਕਿਉਂ ਕਿਹਾ, ਉਹ ਇੱਕ ਜਵਾਨ ਹੈ. ਉਸ ਨੂੰ ਪੁੱਛੋ ?

ਇਹਨਾਂ ਨੇ ਆਖੀਆਂ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸੀ, ਯਹੂਦੀਆਂ ਨੇ ਪਹਿਲਾਂ ਹੀ ਪੱਕਾ ਕਰ ਲਿਆ ਸੀ ਜੇ ਕੋਈ ਵੀ ਯਿਸੂ ਨੂੰ ਮਸੀਹ ਮੰਨੇਗਾ, ਉਹ ਉਸ ਨੂੰ ਪ੍ਰਾਰਥਨਾ ਘਰ ਵਿੱਚੋ ਬਾਹਰ ਕੱਢ ਦੇਣਗੇ [9:22]

John 9:24

ਫ਼ਰੀਸੀਆਂ ਨੇ ਪੁਰਾਣੇ ਅੰਨ੍ਹੇ ਨੂੰ ਕੀ ਆਖਿਆ ਜਦੋਂ ਉਹ ਨੂੰ ਦੂਜੀ ਵਾਰੀ ਬੁਲਾਇਆ ?

ਉਹਨਾਂ ਨੇ ਆਖਿਆ ਪਰਮੇਸ਼ੁਰ ਨੂੰ ਮਹਿਮਾ ਦੇ , ਅਸੀਂ ਜਾਂਣਦੇ ਹਾਂ ਉਹ (ਯਿਸੂ) ਇੱਕ ਪਾਪੀ ਹੈ [9:24]

ਪੁਰਾਣੇ ਅੰਨ੍ਹੇ ਨੇ ਫ਼ਰੀਸੀਆਂ ਕੀ ਉੱਤਰ ਦਿੱਤਾ ਜਦੋਂ ਉਹਨਾਂ ਨੇ ਯਿਸੂ ਨੂੰ ਪਾਪੀ ਕਿਹਾ ?

ਉਹ ਨੇ ਉੱਤਰ ਦਿੱਤਾ, ਚਾਹੇ ਉਹ ਪਾਪੀ ਹੈ, ਮੈਂ ਨਹੀਂ ਜਾਣਦਾ, ਇੱਕ ਗੱਲ ਮੈਂ ਜਾਣਦਾ ਹਾਂ , ਪਹਿਲਾਂ ਮੈਂ ਅੰਨ੍ਹਾ ਸੀ ਅਤੇ ਹੁਣ ਮੈਂ ਦੇਖਦਾ ਹਾਂ [9:25]

John 9:26

ਫ਼ਰੀਸੀ ਪੁਰਾਣੇ ਅੰਨ੍ਹੇ ਨੂੰ ਕਿਉਂ ਬੁਰਾ ਬੋਲ ਰਹੇ ਸੀ ?

ਫ਼ਰੀਸੀ ਆਦਮੀ ਨੂੰ ਬੁਰਾ ਬੋਲ ਰਹੇ ਸੀ ਕਿਉਂਕਿ ਉਹ ਉਹ ਨੇ ਆਖਿਆ, ਮੈਂ ਪਹਿਲਾ ਹੀ ਤੁਹਾਨੂੰ ਦੱਸ ਦਿੱਤਾ ਹੈ ਅਤੇ ਤੁਸੀਂ ਸੁਣਿਆ ਹੈ ਤੁਸੀਂ ਕਿਉਂ ਦੁਬਾਰਾ ਸੁਣਨਾ ਚਾਹੁੰਦੇ ਹੋ ? ਕੀ ਤੁਸੀਂ ਵੀ ਚੇਲੇ ਬਣਨਾ ਚਾਹੁੰਦੇ ਹੋ ? [9:26-28]

John 9:28

None

John 9:30

None

John 9:32

ਜਦੋਂ ਫ਼ਰੀਸੀ ਆਦਮੀ ਨੂੰ ਗਾਲਾਂ ਕਢਦੇ ਸੀ, ਪੁਰਾਣੇ ਅੰਨ੍ਹੇ ਨੇ ਫ਼ਰੀਸੀਆਂ ਨੂੰ ਕੀ ਜਵਾਬ ਦਿੱਤਾ ?

ਆਦਮੀ ਨੇ ਜਵਾਬ ਦਿੱਤਾ, "ਕੀ ਵਜਹ ਹੈ ਇਹ ਇੱਕ ਕਮਾਲ ਦੀ ਗੱਲ ਹੈ , ਜੋ ਕਿ ਤੁਹਾਨੂੰ ਪਤਾ ਹੈ ਕਿੱਥੇ ਉਹ (ਯਿਸੂ ) ਰਹਿੰਦਾ ਹੈ, ਅਤੇ ਅਜੇ ਵੀ ਉਸ ਨੇ ਮੇਰੀ ਨਿਗਾਹ ਨੂੰ ਖੋਲ੍ਹਿਆ. ਸਾਨੂੰ ਪਤਾ ਹੈ ਕਿ ਪਰਮੇਸ਼ੁਰ ਪਾਪੀਆਂ ਨੂੰ ਨਹੀਂ ਸੁਣਦਾ ਹੈ, ਪਰ ਜੇ ਕੋਈ ਵਿਅਕਤੀ ਪਰਮੇਸ਼ੁਰ ਦਾ ਭਗਤ ਹੈ ਅਤੇ ਉਸ ਦੀ ਇੱਛਾ ਕਰਦਾ ਹੈ , ਪਰਮੇਸ਼ੁਰ ਉਸ ਨੂੰ ਸੁਣਦਾ ਹੈ. ਕਿਉਕਿ ਸ਼ੁਰੂ ਤੋਂ ਕਦੇ ਵੀ ਸੁਣਿਆ ਨਹੀਂ ਗਿਆ ਹੈ , ਜੋ ਕਿ ਕਿਸੇ ਵੀ ਵਿਅਕਤੀ ਨੂੰ ਇੱਕ ਆਦਮੀ ਨੂੰ ਪੈਦਾ ਹੋਇਆ ਅੰਨ੍ਹੇ ਨੂੰ ਦ੍ਰਿਸ਼ਟੀ ਦਿੱਤੀ, ਜੇਕਰ ਇਹ ਆਦਮੀ ਪਰਮੇਸ਼ੁਰ ਤੋਂ ਨਹੀਂ ਹੈ , ਉਹ ਕੁਝ ਵੀ ਨਹੀਂ ਕਰ ਸਕਦਾ [9:30-33]

ਅੰਨ੍ਹੇ ਆਦਮੀ ਦੇ ਜਵਾਬ ਤੇ ਫ਼ਰੀਸੀਆਂ ਨੇ ਕੀ ਪ੍ਰਤੀਕਿਰਿਆ ਕੀਤੀ ?

ਉਹਨਾਂ ਨੇ ਆਦਮੀ ਨੂੰ ਆਖਿਆ ਉਹ ਪਾਪ ਵਿੱਚ ਪੇਦਾ ਹੋਇਆ ਹੈ ਅਤੇ ਤੂੰ ਸਾਨੂੰ ਸਿਖਾਉਣ ਦੀ ਹਿਮਤ, ਫਿਰ ਉਹਨਾਂ ਨੇ ਆਦਮੀ ਨੂੰ ਪ੍ਰਾਰਥਨਾ ਘਰ ਤੋਂ ਬਾਹਰ ਸੁੱਟ ਦਿੱਤਾ

John 9:35

ਯਿਸੂ ਨੇ ਕੀ ਕੀਤਾ ਜਦ ਉਸ ਨੇ ਸੁਣਿਆ ਪੁਰਾਣਾ ਅੰਨ੍ਹੇ ਆਦਮੀ ਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਸੁੱਟ ਦਿੱਤਾ ਗਿਆ ਹੈ ?

ਯਿਸੂ ਨੇ ਉਸ ਆਦਮੀ ਦੀ ਤਲਾਸ਼ ਕੀਤੀ ਅਤੇ ਉਸ ਨੂੰ ਲੱਭ ਲਿਆ [9:35]

ਯਿਸੂ ਨੇ ਪੁਰਾਣੇ ਅੰਨ੍ਹੇ ਆਦਮੀ ਨੂੰ ਕੀ ਆਖਿਆ ਯਿਸੂ ਦੇ ਉਹ ਨੂੰ ਲੱਭਣ ਤੋਂ ਬਾਅਦ ?

ਯਿਸੂ ਨੇ ਆਦਮੀ ਨੂੰ ਆਖਿਆ ਜੇ ਉਹ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਅਤੇ ਫਿਰ ਪੁਰਾਣੇ ਅੰਨ੍ਹੇ ਆਦਮੀ ਨੂੰ ਆਖਿਆ ਕਿ ਉਹ (ਯਿਸੂ) ਮਨੁੱਖ ਦਾ ਪੁੱਤਰ ਹੈ [9:35-36]

ਅੰਨ੍ਹੇ ਆਦਮੀ ਨੇ ਜਾਣਕਾਰੀ ਉੱਤੇ ਕੀ ਪ੍ਰਤੀਕਿਰਿਆ ਕੀਤੀ ਕਿ ਯਿਸੂ ਮਨੁੱਖ ਦਾ ਪੁੱਤਰ ਹੈ ?

ਪੁਰਾਣੇ ਅੰਨ੍ਹੇ ਆਦਮੀ ਨੇ ਯਿਸੂ ਨੂੰ ਕੀ ਆਖਿਆ ਉਹ ਵਿਸ਼ਵਾਸ ਕਰਦਾ ਹੈ ਅਤੇ ਉਹ ਨੇ ਯਿਸੂ ਨੂੰ ਮੱਥਾ ਟੇਕਿਆ [9:38]

John 9:39

ਯਿਸੂ ਨੇ ਫ਼ਰੀਸੀਆਂ ਦੇ ਪਾਪਾਂ ਬਾਰੇ ਕੀ ਆਖਿਆ ?

ਯਿਸੂ ਨੇ ਉਹਨਾਂ ਨੂੰ ਆਖਿਆ , ਜੇ ਤੁਸੀਂ ਅੰਨ੍ਹੇ ਹੁੰਦੇ , ਤੁਹਾਡਾ ਪਾਪ ਨਾ ਹੁੰਦਾ , ਹੁਣ ਤੁਸੀਂ ਆਖਦੇ ਹੋ ਜੋ ਭਈ ਅਸੀਂ ਵੇਖਦੇ ਹਾਂ , ਤਾਂ ਤੁਹਾਡਾ ਪਾਪ ਬਣਿਆ ਰਹਿੰਦਾ ਹੈ [9:41]

John 10

John 10:1

ਯਿਸੂ ਦੇ ਅਨੁਸਾਰ ਕੌਣ ਚੋਰ ਹੈ ਅਤੇ ਡਾਕੂ ਹੈ ?

ਉਹ ਜੋ ਬਾੜੇ ਵਿੱਚ ਫਾਟਕ ਦੁਆਰਾ ਅੰਦਰ ਨਹੀਂ ਆਉਂਦਾ, ਪਰ ਕੁਝ ਹੋਰ ਰਸਤੇ ਵੜਦਾ ਹੈ, ਉਹ ਆਦਮੀ ਇੱਕ ਚੋਰ ਅਤੇ​ਇੱਕ ਡਾਕੂ ਹੈ [10:1]

ਬਾੜੇ ਦੇ ਫਾਟਕ ਦੁਆਰਾ ਕੌਣ ਆਉਂਦਾ ਹੈ ?

ਉਹ ਜਿਹੜਾ ਬਾੜੇ ਦੇ ਫਾਟਕ ਰਾਹੀ ਆਉਂਦਾ ਹੈ ਭੇਡਾਂ ਦਾ ਅਯਾਲੀ ਹੈ [10:2]

John 10:3

ਭੇਡਾਂ ਅਯਾਲੀ ਮਗਰ ਕਿਉਂ ਆਉਂਦੀਆਂ ਹਨ ਜਦੋਂ ਉਹ ਉਹਨਾਂ ਨੂੰ ਪੁਕਾਰਦਾ ਹੈ ?

ਉਹ ਅਯਾਲੀ ਦੇ ਮਗਰ ਆਉਂਦੀਆਂ ਹਨ ਕਿਉਂਕਿ ਉਹ ਉਸ ਦੇ ਆਵਾਜ਼ ਨੂੰ ਜਾਂਣਦੀਆਂ ਹਨ [10:3-4]

John 10:5

ਕੀ ਭੇਡਾਂ ਪਰਾਏ ਦੇ ਮਗਰ ਆਉਂਗੀਆਂ ?

ਨਹੀਂ, ਭੇਡਾਂ ਪਰਾਏ ਦੇ ਮਗਰ ਨਹੀਂ ਆਉਂਗੀਆਂ [10:5]

John 10:7

ਸਾਰੇ ਜਿਹੜੇ ਯਿਸੂ ਤੋਂ ਪਹਿਲਾ ਆਏ ਕੌਣ ਸੀ ?

ਸਾਰੇ ਜਿਹੜੇ ਯਿਸੂ ਤੋਂ ਪਹਿਲਾ ਆਏ ਚੋਰ ਤੇ ਡਾਕੂ ਸੀ ਅਤੇ ਭੇਡਾਂ ਨੇ ਉਹਨਾਂ ਦੀ ਨਾ ਸੁਣੀ [10:7]

John 10:9

ਯਿਸੂ ਨੇ ਆਖਿਆ ਉਹ ਫਾਟਕ ਹੈ, ਕੀ ਹੋਵੇਗਾ ਜਿਹੜੇ ਉਹ ਫਾਟਕ ਰਾਹੀ ਅੰਦਰ ਵੜਨਗੇ ?

ਉਹ ਜਿਹੜੇ ਯਿਸੂ ਦੇ ਫਾਟਕ ਰਾਹੀ ਅੰਦਰ ਵੜਨਗੇ , ਬਚਾਏ ਜਾਣਗੇ, ਉਹ ਅੰਦਰ ਬਾਹਰ ਜਾਣਗੇ ਅਤੇ ਚਾਰਾ ਖਾਣਗੇ [10:9]

John 10:11

ਯਿਸੂ ਚੰਗਾ ਅਯਾਲੀ, ਕੀ ਕਰਨ ਲਈ ਤਿਆਰ ਹੈ ਅਤੇ ਉਹ ਆਪਣੀਆਂ ਭੇਡਾਂ ਲਈ ਕੀ ਕਰਦਾ ਹੈ ?

ਯਿਸੂ ਚੰਗਾ ਅਯਾਲੀ ਤਿਆਰ ਹੈ ਅਤੇ ਉਹ ਆਪਣਾ ਜੀਵਨ ਭੇਡਾਂ ਦੇ ਲਈ ਦਿੰਦਾ ਹੈ [10:11 & 15]

John 10:14

ਕੀ ਯਿਸੂ ਦੇ ਕੋਲ ਹੋਰ ਵੀ ਭੇਡਾਂ ਦਾ ਬਾੜੇ ਹਨ ਜੇ ਹਾਂ ਫਿਰ ਉਹਨਾਂ ਦਾ ਕੀ ਹੋਵੇਗਾ ?

ਯਿਸੂ ਨੇ ਆਖਿਆ ਮੇਰੀਆਂ ਹੋਰ ਵੀ ਭੇਡਾਂ ਹਨ ਜੋ ਇਸ ਬਾੜੇ ਦੀਆਂ ਨਹੀਂ ਹਨ ,ਮੈਂਨੂੰ ਚਾਹੀਦਾ ਹੈ ਜੋ ਉਹਨਾਂ ਨੂੰ ਵੀ ਲਿਆਵਾਂ ਅਤੇ ਓਹ ਮੇਰੀ ਆਵਾਜ਼ ਸੁਣਨਗੀਆਂ ਅਤੇ ਇਕੋ ਇੱਜੜ ਅਤੇ ਇਕੋ ਅਯਾਲੀ ਹੋਵੇਗਾ [10:16 ]

John 10:17

ਪਿਤਾ ਯਿਸੂ ਨੂੰ ਕਿਉਂ ਪਿਆਰ ਕਰਦਾ ਹੈ ?

ਪਿਤਾ ਯਿਸੂ ਨੂੰ ਪਿਆਰ ਕਰਦਾ ਹੈ ਕਿਉਂਕਿ ਯਿਸੂ ਆਪਣੀ ਜਾਨ ਦਿੰਦਾ ਹੈ ਕਿ ਉਹ ਫਿਰ ਤੋਂ ਲੈ ਲਵੇ [10:17]

ਕੀ ਕੋਈ ਯਿਸੂ ਤੋਂ ਜੀਵਨ ਲੈ ਸਕਦਾ ਹੈ ?

ਨਹੀਂ , ਉਹ ਆਪਣੇ ਆਪ ਜਾਨ ਦਿੰਦਾ ਹੈ [10:18]

ਯਿਸੂ ਨੇ ਆਪਣੀ ਜਾਨ ਦੇਣ ਦਾ ਅਤੇ ਲੈਣ ਦਾ ਅਧਿਕਾਰ ਕਿੱਥੋ ਪਾਇਆ ?

ਯਿਸੂ ਨੇ ਇਹ ਆਪਣੇ ਪਿਤਾ ਤੋਂ ਪਾਇਆ [10:18]

John 10:19

ਯੁਹੂਦੀਆਂ ਨੇ ਯਿਸੂ ਦੇ ਬਚਨਾਂ ਕੇ ਕਾਰਨ ਕੀ ਕੀਤਾ ?

ਬਹੁਤਿਆਂ ਨੇ ਕਿਹਾ, ਉਹ ਨੂੰ ਭੂਤ ਚਿੰਬੜਿਆ ਹੈ, ਤੁਸੀਂ ਕਿਉਂ ਉਹ ਦੀ ਸੁਣਦੇ ਹੋ ? ਹੋਰਨਾਂ ਨੇ ਕਿਹਾ ਇਹ ਗੱਲਾਂ ਭੂਤ ਦੇ ਚਿੰਬੜੇ ਵਾਲੀਆਂ ਨਹੀਂ ਹਨ, ਕੀ ਭੂਤ ਅੰਨ੍ਹੇ ਦੀਆਂ ਅੱਖਾਂ ਖੋਲ ਸਕਦਾ ਹੈ ? [10:19-21]

John 10:22

ਯਹੂਦੀਆਂ ਨੇ ਯਿਸੂ ਨੂੰ ਕੀ ਆਖਿਆ ਜਦੋਂ ਉਹਨਾਂ ਨੇ ਉਸਨੂੰ ਹੈਕਲ ਦੀ ਸੁਲੇਮਾਨ ਦੇ ਦਲਾਨ ਵਿੱਚ ਘੇਰ ਲਿਆ ?

ਉਹਨਾਂ ਨੇ ਆਖਿਆ ਕਿੰਨੇ ਸਮੇਂ ਤੱਕ ਤੂੰ ਸਾਨੂੰ ਦੁਬਿਧਾ ਵਿੱਚ ਰੱਖੇਗਾ ਜੇ ਤੂੰ ਮਸੀਹ ਹੈ ਤਾਂ ਸਾਨੂੰ ਖੁੱਲ ਕੇ ਦੱਸ [10:24]

John 10:25

ਯਿਸੂ ਨੇ ਯਹੂਦੀਆਂ ਦਾ ਸੁਲੇਮਾਨ ਦੀ ਦਲਾਨ ਵਿੱਚ ਕੀ ਉੱਤਰ ਦਿੱਤਾ ?

ਯਿਸੂ ਨੇ ਆਖਿਆ ਉਹ ਪਹਿਲਾ ਹੀ ਕਹਿ ਚੁੱਕਿਆ ਹੈ (ਕਿ ਉਹ ਮਸੀਹ ਹੈ )ਅਤੇ ਉਹਨਾਂ ਨੇ ਉਸਦਾ ਨਹੀਂ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਉਹ ਉਸਦੀਆਂ ਭੇਡਾਂ ਨਹੀਂ ਹਨ [10:25-26]

John 10:27

ਯਿਸੂ ਨੇ ਆਪਣੀ ਦੇਖਭਾਲ ਅਤੇ ਉਸ ਦੇ ਭੇਡ ਦੀ ਸੁਰੱਖਿਆ ਬਾਰੇ ਕੀ ਆਖਿਆ ਸੀ?

ਯਿਸੂ ਨੇ ਆਖਿਆ ਉਹ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ ਹੈ, ਉਹਨਾਂ ਕੋਲੋ ਕਦੇ ਨਾ ਜਾਵੇਗਾ ਅਤੇ ਕੋਈ ਵੀ ਉਹਨਾਂ ਦੇ ਹੱਥਾਂ ਤੋਂ ਖੋਹ ਨਹੀਂ ਸਕਦਾ

John 10:29

ਯਿਸੂ ਨੂੰ ਭੇਡਾਂ ਕਿਸ ਨੇ ਦਿੱਤੀਆਂ ਹਨ ?

ਪਿਤਾ ਨੇ ਯਿਸੂ ਨੂੰ ਭੇਡਾਂ ਦਿੱਤੀਆਂ ਹਨ [10:29]

ਕੀ ਕੋਈ ਪਿਤਾ ਤੋਂ ਵੱਡਾ ਹੈ ?

ਪਿਤਾ ਬਾਕੀ ਸਾਰਿਆਂ ਤੋਂ ਵੱਡਾ ਹੈ [10:29]

John 10:32

ਜਦੋਂ ਯਿਸੂ ਨੇ ਆਖਿਆ, ਪਿਤਾ ਤੇ ਮੈਂ ਇੱਕ ਹਾਂ, ਯਹੂਦੀਆਂ ਨੇ ਉਹ ਨੂੰ ਪੱਥਰ ਮਾਰਨ ਲਈ ਪੱਥਰ ਕਿਉਂ ਚੁੱਕੇ ?

ਕਿਉਂਕਿ ਉਹ ਵਿਸ਼ਵਾਸ ਕਰਦੇ ਸੀ ਕਿ ਯਿਸੂ ਕੁਫ਼ਰ ਬਕਦਾ ਹੈ ਅਤੇ ਆਤੇ ਆਪਣੇ ਆਪ ਨੂੰ ਪਰਮੇਸ਼ੁਰ ਬਣਾਉਂਦਾ ਹੈ, ਚਾਹੇ ਉਹ ਇੱਕ ਮਨੁੱਖ ਹੈ [10:30-33]

John 10:34

ਕੁਫ਼ਰ ਬਕਨ ਦੇ ਦੋਸ਼ ਤੇ ਯਿਸੂ ਨੇ ਵਿਰੋਧ ਵਿੱਚ ਕੀ ਆਖਿਆ ?

ਯਿਸੂ ਨੇ ਆਪਣੇ ਆਪ ਵਿਰੋਧ ਵਿੱਚ ਆਖਿਆ, ਕੀ ਤੁਹਾਡੀ ਬਿਵਸਥਾ ਵਿੱਚ ਨਹੀਂ ਲਿਖਿਆ ਹੋਇਆ, ਮੈਂ ਆਖਿਆ ਤੁਸੀਂ ਦੇਵਤੇ ਹੋ ? ਜੇ ਇਹ ਉਹਨਾਂ ਨੂੰ ਦੇਵਤੇ ਆਖ ਸਕਦਾ ਹੈ, ਜਿਸ ਨੂੰ ਕਹਿਣ ਲਈ ਪਰਮੇਸ਼ੁਰ ਦਾ ਬਚਨ (ਅਤੇ ਪੋਥੀ ਵੀ ਝੂਠੀ ਨਹੀਂ ਹੋਈ ) , ਤੁਸੀਂ ਉਸ ਬਾਰੇ ਬੋਲਦੇ ਹੋ ਜਿਸ ਪਿਤਾ ਨੇ ਤੁਹਾਡੇ ਲਈ ਬਲੀਦਾਨ ਦਿੱਤੇ ਅਤੇ ਤੁਹਾਨੂੰ ਸੰਸਾਰ ਵਿੱਚ ਭੇਜਿਆ, ਤੁਸੀਂ ਕੁਫ਼ਰ ਬੋਲਦੇ ਹੋ ਕਿਉਂਕਿ ਮੈਂ ਆਖਦਾ ਹਾਂ ਮੈਂ ਪਰਮੇਸ਼ੁਰ ਦਾ ਪੁੱਤਰ ਹਾਂ [10:34-36]

John 10:37

ਯਿਸੂ ਨੇ ਯਹੂਦੀਆਂ ਨੂੰ ਕਿਸ ਗੱਲ ਤੋਂ ਵਿਸ਼ਵਾਸ ਕਰਨ ਜਾਂ ਨਾ ਕਰਨ ਬਾਰੇ ਆਖਿਆ ?

ਯਿਸੂ ਨੇ ਯਹੂਦੀਆਂ ਨੂੰ ਆਖਿਆ ਕਿ ਉਸਦੇ ਕੰਮਾਂ ਨੂੰ ਵੇਖਣ | ਜੇ ਯਿਸੂ ਪਿਤਾ ਦੇ ਵਰਗੇ ਕੰਮ ਨਹੀਂ ਕਰਦਾ ਤਾਂ ਪਰਤੀਤ ਨਾ ਕਰੋ | ਪਰ ਜੇ ਉਹ ਪਿਤਾ ਦੇ ਕੰਮ ਕਰਦਾ ਹੈ ਤਾਂ ਪਰਤੀਤ ਕਰੋ [ 10:37-38 ]

ਯਿਸੂ ਨੇ ਯਹੂਦੀਆਂ ਨੂੰ ਕੀ ਕਿਹਾ ਜੇ ਉਹ ਉਸਦੇ ਕੰਮਾਂ ਤੇ ਪਰਤੀਤ ਕਰਨ ਜੋ ਯਿਸੂ ਨੇ ਕੀਤੇ , ਉਹ ਕੀ ਸਮਝ ਸਕਦੇ ਹਨ ?

ਯਿਸੂ ਨੇ ਆਖਿਆ ਕਿ ਉਹ ਇਸ ਗੱਲ ਨੂੰ ਜਾਣ ਅਤੇ ਸਮਝ ਸਕਦੇ ਹਨ ਕਿ ਪਿਤਾ ਯਿਸੂ ਵਿੱਚ ਅਤੇ ਯਿਸੂ ਪਿਤਾ ਵਿੱਚ ਹੈ [10:38 ]

John 10:40

ਇਸ ਘਟਨਾ ਦੇ ਬਾਅਦ ਯਿਸੂ ਕਿੱਥੇ ਗਿਆ ?

ਯਿਸੂ ਯਰਦਨ ਵਾਲੀ ਥਾਂ ਤੇ ਵਾਪਸ ਗਿਆ ਜਿੱਥੇ ਯੂਹੰਨਾ ਨੇ ਪਹਿਲਾਂ ਬਪਤਿਸਮਾ ਦਿੱਤਾ ਸੀ [10:40]

ਬਹੁਤ ਸਾਰੇ ਲੋਕ ਜਿਹੜੇ ਯਿਸੂ ਕੋਲ ਆਏ ਉਹ੍ਨਾਨਾ ਕੀ ਆਖਿਆ ਅਤੇ ਕੀ ਕੀਤਾ ?

ਉਹਨਾਂ ਨੇ ਆਖਿਆ, ਯੂਹੰਨਾ ਨੇ ਕੋਈ ਚਿੰਨ੍ਹ ਨਹੀਂ ਦਿਖਾਏ , ਪਰ ਜਿਹੜੀਆਂ ਗੱਲਾਂ ਯੂਹੰਨਾ ਨੇ ਇਸ ਆਦਮੀ ਬਾਰੇ ਆਖੀਆਂ ਸੀ ਸੱਚ ਹਨ, ਬਹੁਤਿਆਂ ਲੋਕਾਂ ਨੇ ਉੱਥੇ ਯਿਸੂ ਉੱਤੇ ਵਿਸ਼ਵਾਸ ਕੀਤਾ [10:41-42]

John 11

John 11:1

ਲਾਜ਼ਰ ਕੌਣ ਸੀ ?

ਲਾਜ਼ਰ ਬੈਤਅਨਿਯਾ ਤੋਂ ਸੀ, ਮਰਿਯਮ ਅਤੇ ਮਾਰਥਾ ਉਸਦੀਆਂ ਭੈਣਾਂ ਸਨ, ਇਹ ਉਹੀ ਮਰਿਯਮ ਦੀ ਜਿਸ ਨੇ ਪ੍ਰਭੂ ਦੇ ਪੈਰਾਂ ਤੇ ਅਤਰ ਡੋਲਿਆ ਸੀ ਅਤੇ ਉਸਦੇ ਪੈਰ ਆਪਣੇ ਵਾਲਾਂ ਨਾਲ ਸਾਫ਼ ਕੀਤੇ ਸੀ [11:1-2]

John 11:3

ਯਿਸੂ ਨੇ ਲਾਜ਼ਰ ਦੇ ਅਤੇ ਉਸਦੀ ਬਿਮਾਰੀ ਬਾਰੇ ਕੀ ਆਖਿਆ ਜਦੋ ਯਿਸੂ ਨੇ ਸੁਣਿਆ ਉਹ ਬਿਮਾਰ ਹੈ ?

ਯਿਸੂ ਨੇ ਆਖਿਆ, ਇਹ ਬਿਮਾਰੀ ਮੌਤ ਦੀ ਨਹੀਂ ਹੈ ਪਰ ਪਰਮੇਸ਼ੁਰ ਦੀ ਮਹਿਮਾ ਲਈ ਹੈ ਕਿ ਪਰਮੇਸ਼ੁਰ ਦੇ ਪੁੱਤਰ ਦੀ ਮਹਿਮਾ ਹੋਵੇ [11:4]

John 11:5

ਯਿਸੂ ਨੇ ਕੀ ਕੀਤਾ ਜਦੋਂ ਉਹ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ ?

ਯਿਸੂ ਦੋ ਦਿਨ ਹੋਰ ਰੁੱਕ ਗਿਆ ਉਹ ਥਾਂ ਤੇ ਜਿੱਥੇ ਉਹ ਸੀ [11:6]

John 11:8

ਯਿਸੂ ਦੇ ਚੇਲਿਆਂ ਨੇ ਕੀ ਆਖਿਆ ਜਦੋਂ ਉਹ ਨੇ ਉਹਨਾਂ ਨੂੰ ਆਖਿਆ ਚੱਲੋ ਯਹੁਦਿਯਾ ਨੂੰ ਵਾਪਸ ਚੱਲੀਏ?

ਚੇਲਿਆਂ ਨੇ ਯਿਸੂ ਨੂੰ ਆਖਿਆ, ਪ੍ਰਭੂ, ਯਹੂਦੀ ਤੇਰੇ ਉੱਤਰ ਪੱਥਰਾਵ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕੀ ਤੁਸੀਂ ਵਾਪਸ ਉੱਥੇ ਜਾਣਾ ਚਾਹੁੰਦੇ ਹੋ ?

ਯਿਸੂ ਨੇ ਕੀ ਆਖਿਆ ਦਿਨ ਵਿੱਚ ਚੱਲਣ ਅਤੇ ਰਾਤ ਵਿੱਚ ਚੱਲਣ ਬਾਰੇ ?

ਯਿਸੂ ਨੇ ਆਖਿਆ ਜੇ ਕੋਈ ਦਿਨ ਵਿੱਚ ਚੱਲਦਾ ਹੈ ਉਹ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਦਿਨ ਦੇ ਚਾਨਣ ਨੂੰ ਦੇਖਦਾ ਹੈ , ਜੇ ਕੋਈ ਰਾਤ ਵਿੱਚ ਚੱਲਦਾ ਹੈ ਉਹ ਠੋਕਰ ਖਾਂਦਾ ਹੈ ਕਿਉਂਕਿ ਉਹ ਵਿੱਚ ਚਾਨਣ ਨਹੀਂ ਹੈ [11:9-10]

John 11:10

None

John 11:12

ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਲਾਜ਼ਰ ਦੀ ਗਹਿਰੀ ਨੀਂਦ ਬਾਰੇ ਆਖਿਆ ਅਤੇ ਉਹ ਉਹ ਲਾਜ਼ਰ ਨੂੰ ਜਗਾਉਣ ਚੱਲਿਆ, ਚੇਲਿਆਂ ਨੇ ਕੀ ਸੋਚਿਆ ਉਹ ਦਾ ਕੀ ਮਤਲਬ ਹੈ ?

ਚੇਲਿਆਂ ਨੇ ਸੋਚਿਆ ਯਿਸੂ ਦਾ ਮਤਲਬ ਆਮ ਨੀਂਦ ਤੋਂ ਹੈ ਉਹਨਾਂ ਨੇ ਆਖਿਆ ਪ੍ਰਭੂ ਜੇ ਉਹ ਨੀਂਦ ਵਿੱਚ ਹੈ ਉਹ ਜਾਗ ਜਾਵੇਗਾ ? ਪ੍ਰ. ਯਿਸੂ ਦਾ ਕੀ ਮਤਲਬ ਸੀ ਜਦੋਂ ਉਹ ਨੇ ਆਖਿਆ ਲਾਜ਼ਰ ਗਹਿਰੀ ਨੀਂਦ ਵਿੱਚ ਹੈ ?

ਜਦੋਂ ਯਿਸੂ ਨੇ ਆਖਿਆ ਲਾਜ਼ਰ ਗਹਿਰੀ ਨੀਂਦ ਵਿੱਚ ਹੈ ਉਹ ਬੋਲ ਰਿਹਾ ਸੀ ਲਾਜ਼ਰ ਮਰ ਗਿਆ ਹੈ [11:13]

John 11:15

ਯਿਸੂ ਖੁਸ਼ ਕਿਉਂ ਸੀ ਕਿ ਉਹ ਉੱਥੇ ਨਹੀਂ ਸੀ ਜਦੋਂ ਲਾਜ਼ਰ ਮਰਿਆ ?

ਯਿਸੂ ਨੇ ਆਖਿਆ ਮੈਂ ਤੁਹਾਡੇ ਲਈ ਖੁਸ਼ ਹਾਂ, ਮੈਂ ਉੱਥੇ ਨਹੀਂ ਸੀ ਤਾਂ ਜੋ ਤੁਹਾਨੂੰ ਵਿਸ਼ਵਾਸ ਦਿਲਾ ਸਕਾ [11:15]

ਥੋਮਾ ਕੀ ਸੋਚਦਾ ਸੀ ਕਿ ਹੋਵੇਗਾ ਜੇ ਉਹ ਵਾਪਸ ਯਹੁਦਿਯਾ ਜਾਣਗੇ ?

ਥੋਮਾ ਸੋਚਦਾ ਸੀ ਉਹ ਸਾਰੇ ਮਾਰੇ ਜਾਣਗੇ [11:16]

John 11:17

ਲਾਜ਼ਰ ਨੂੰ ਕਬਰ ਵਿੱਚ ਰੱਖੇ ਨੂੰ ਕਿੰਨਾ ਸਮਾਂ ਹੋ ਗਿਆ ਸੀ ਜਦੋਂ ਯਿਸੂ ਵਾਪਸ ਆਇਆ ?

ਲਾਜ਼ਰ ਨੂੰ ਕਬਰ ਵਿੱਚ ਚਾਰ ਦਿਨ ਹੋ ਗਏ ਸੀ [11:17]

ਮਾਰਥਾ ਨੇ ਕੀ ਕੀਤਾ ਜਦੋਂ ਉਸਨੇ ਸੁਣਿਆ ਯਿਸੂ ਆਹ ਗਿਆ ਹੈ ?

ਜਦੋਂ ਮਾਰਥਾ ਨੇ ਸੁਣਿਆ ਯਿਸੂ ਆਇਆ ਹੈ, ਉਹ ਗਈ ਅਤੇ ਉਸਨੂੰ ਮਿਲੀ [11:20]

John 11:21

ਮਾਰਥਾ ਨੇ ਕੀ ਸੋਚਿਆ ਪਰਮੇਸ਼ੁਰ ਯਿਸੂ ਲਈ ਕਰੇਗਾ ?

ਮਾਰਥਾ ਨੇ ਆਖਿਆ , ਹੁਣ ਵੀ,ਮੈਂ ਜਾਣਦੀ ਹਾਂ ਜੇ ਤੂੰ ਪਰਮੇਸ਼ੁਰ ਤੋਂ ਮੰਗੇ, ਉਹ ਤੁਹਾਨੂੰ ਦੇ ਦੇਵੇਗਾ [11:22]

John 11:24

ਜਦੋ ਯਿਸੂ ਨੇ ਮਰਥਾ ਨੂੰ ਆਖਿਆ , ਤੇਰਾ ਭਰਾ ਦੁਆਰਾ ਜਿਉਂਦਾ ਹੋਵੇਗਾ, ਉਸ ਨੇ ਯਿਸੂ ਨੂੰ ਕੀ ਉੱਤਰ ਦਿੱਤਾ ?

ਉਹ ਨੇ ਯਿਸੂ ਨੂੰ ਆਖਿਆ,ਮੈਂ ਜਾਣਦੀ ਹਾਂ ਕਿ ਕਿਆਮਤ ਦੇ ਦਿਨ ਉਹ ਦੁਆਰਾ ਜੀਵੇਗਾ [11:24]

ਯਿਸੂ ਨੇ ਕੀ ਆਖਿਆ ਉਹਨਾਂ ਨਾਲ ਹੋਵੇਗਾ ਜਿਹੜੇ ਉਸ ਤੇ ਵਿਸ਼ਵਾਸ ਕਰਦੇ ਹਨ ?

ਯਿਸੂ ਨੇ ਆਖਿਆ ਜਿਹੜੇ ਯਿਸੂ ਵਿੱਚ ਵਿਸ਼ਵਾਸ ਕਰਦੇ ਹਨ, ਚਾਹੇ ਮਰ ਵੀ ਜਾਣ , ਉਹ ਜਿਉਣਗੇ ਅਤੇ ਅਤੇ ਜਿਹੜੇ ਜਿਉਂਦੇ ਹਨ ਉਹ ਕਦੇ ਨਹੀਂ ਮਰਨਗੇ [11:25-26]

John 11:27

ਮਾਰਥਾ ਨੇ ਕੀ ਗਵਾਹੀ ਦਿੱਤੀ ਯਿਸੂ ਕੌਣ ਹੈ ?

ਮਾਰਥਾ ਨੇ ਯਿਸੂ ਨੂੰ ਆਖਿਆ, ਹਾਂ, ਪ੍ਰਭੂ ,ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਮਸੀਹ ਹੋ ਪਰਮੇਸ਼ੁਰ ਦੇ ਪੁੱਤਰ. ਉਹ ਜਿਹੜਾ ਸੰਸਾਰ ਵਿੱਚ ਆਉਂਦਾ ਹੈ [11:27]

John 11:30

ਪ੍ਰ?ਜਦੋਂ ਮਰੀਅਮ ਜਲਦੀ ਨਾਲ ਉਠ ਕੇ ਬਾਹਰ ਗਈ, ਤਾਂ ਯਹੂਦੀਆਂ ਨੇ ਕੀ ਸੋਚਿਆ ਜੋ ਉਹ ਕੀ ਕਰਨ ਗਈ ਹੈ ?

ਯਹੂਦੀ ਜੋ ਮਰੀਅਮ ਨਾਲ ਉਸਦੇ ਘਰ ਵਿੱਚ ਸਨ ਉਹਨਾਂ ਸੋਚਿਆ ਕਿ ਉਹ ਕਬਰ ਤੇ ਵਿਰਲਾਪ ਕਰਨ ਗਈ ਹੈ , ਸੋ ਉਹ ਉਸਦੇ ਮਗਰ ਚੱਲ ਪਏ [11:31]

ਮਰਿਯਮ ਕਿੱਥੇ ਗਈ ਸੀ ?

ਮਰਿਯਮ ਯਿਸੂ ਨੂੰ ਮਿਲਣ ਗਈ ਸੀ [11:29&32]

John 11:33

ਯਿਸੂ ਕਿਸ ਗੱਲ ਤੋਂ ਆਤਮਾ ਵਿੱਚ ਰੋਇਆ , ਘਬਰਾਇਆ ਅਤੇ ਕਲਪਿਆ ?

ਜਦੋਂ ਉਸਨੇ ਮਰੀਅਮ ਅਤੇ ਯਹੂਦੀਆਂ ਨੂੰ ਰੋਂਦੇ ਵੇਖਿਆ ਯਿਸੂ ਆਤਮਾ ਵਿੱਚ ਰੋਇਆ , ਘਬਰਾਇਆ ਅਤੇ ਕਲਪਿਆ [11:33 ਅਤੇ 35 ]

John 11:36

ਯਹੂਦੀਆਂ ਨੇ ਕੀ ਸੋਚਿਆ ਜਦੋ ਉਹਨਾਂ ਨੇ ਯਿਸੂ ਨੂੰ ਰੋਂਦੇ ਦੇਖਿਆ ?

ਉਹਨਾਂ ਨੇ ਸੋਚਿਆ ਕਿ ਯਿਸੂ ਲਾਜ਼ਰ ਨੂੰ ਪਿਆਰ ਕਰਦਾ ਸੀ [11:36]

John 11:38

ਯਿਸੂ ਦੇ ਹੁਕਮ ਤੇ ਮਾਰਥਾ ਨੇ ਕੀ ਇਤਰਾਜ਼ ਕੀਤਾ ਕਿ ਗੁਫਾ ਦੇ ਮੂੰਹ ਦੇ ਪੱਥਰ ਨੂੰ ਹਟਾ ਦੇਣ ਜਿੱਥੇ ਉਹ ਲਾਜ਼ਰ ਨੂੰ ਰੱਖਿਆ ਗਿਆ ਸੀ ?

ਮਾਰਥਾ ਨੇ ਆਖਿਆ, ਪ੍ਰਭੂ, ਸਰੀਰ ਖ਼ਰਾਬ ਹੋ ਗਿਆ ਹੋਵੇਗਾ ਉਹ ਨੂੰ ਮਰੇ ਹੋਏ ਚਾਰ ਦਿਨ ਹੋ ਗਏ ਹਨ [11:39]

ਯਿਸੂ ਨੇ ਮਾਰਥਾ ਦੇ ਪੱਥਰ ਉੱਤੇ ਕੀਤੇ ਇਤਰਾਜ਼ ਦਾ ਕੀ ਉੱਤਰ ਦਿੱਤਾ ?

ਯਿਸੂ ਨੇ ਮਾਰਥਾ ਨੂੰ ਆਖਿਆ , ਕੀ ਮੈਂ ਤੈਨੂੰ ਆਖਿਆ ਨਹੀਂ ਸੀ ਕਿ ਜੇ ਵਿਸ਼ਵਾਸ ਕਰੇਗੀ, ਤੂੰ ਪਰਮੇਸ਼ੁਰ ਦੀ ਮਹਿਮਾ ਨੂੰ ਦੇਖੇਗੀ [11:40]

John 11:41

ਯਿਸੂ ਨੇ ਗੁਫਾ ਦੇ ਪੱਥਰ ਦੇ ਹੱਟਣ ਦੇ ਤੁਰੰਤ ਬਾਅਦ ਕੀ ਕੀਤਾ ?

ਯਿਸੂ ਨੇ ਆਪਣੀਆਂ ਅੱਖਾਂ ਉੱਪਰ ਚੁੱਕੀਆਂ ਅਤੇ ਉੱਚੀ ਨਾਲ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ ?

ਯਿਸੂ ਨੇ ਉੱਚੀ ਪ੍ਰਾਰਥਨਾ ਕਿਉਂ ਕੀਤੀ ਅਤੇ ਆਪਣੇ ਪਿਤਾ ਨੂੰ ਕੀ ਆਖਿਆ ?

ਉਸਨੇ ਉੱਚੀ ਪ੍ਰਾਰਥਨਾ ਕੀਤੀ ਅਤੇ ਆਖਿਆ ਉਹ ਕੀ ਕਰੇ ਕਿਉਂਕਿ ਭੀੜ ਉਸਦੇ ਦੁਆਲੇ ਖੜੀ ਸੀ, ਤਾਂ ਜੋ ਉਹ ਵਿਸ਼ਵਾਸ ਕਰਨ ਪਿਤਾ ਨੇ ਉਸਨੂੰ ਭੇਜਿਆ ਹੈ [11:42]

John 11:43

ਕੀ ਹੋਇਆ ਜਦੋਂ ਯਿਸੂ ਨੇ ਉੱਚੀ ਆਵਾਜ਼ ਨਾਲ ਆਖਿਆ ਲਾਜ਼ਰ ਬਾਹਰ ਆਹ ?

ਮਰਿਆਂ ਹੋਇਆ ਆਦਮੀ ਬਾਹਰ ਆਇਆ, ਕਫਨ ਨਾਲ ਹੱਥ ਪੈਰ ਬੰਨੇ ਹੋਏ ਸੀ ਅਤੇ ਉਹਦਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ [11:44]

John 11:45

ਯਹੂਦੀਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਹਨਾਂ ਨੇ ਲਾਜ਼ਰ ਨੂੰ ਕਬਰ ਵਿੱਚੋ ਬਾਹਰ ਆਉਂਦੇ ਦੇਖਿਆ ?

ਬਹੁਤ ਯਹੂਦੀਆਂ ਨੇ ਜਦੋਂ ਦੇਖਿਆ ਯਿਸੂ ਨੇ ਕੀ ਕੀਤਾ ਹੈ ਉਸ ਉੱਤੇ ਵਿਸ਼ਵਾਸ ਕੀਤਾ ਪਰ ਕੁਝ ਫ਼ਰੀਸੀਆਂ ਦੇ ਕੋਲ ਗਏ ਅਤੇ ਉਹਨਾਂ ਨੂੰ ਆਖਿਆ ਯਿਸੂ ਨੇ ਕੀ ਕੀਤਾ [11:45-46]

John 11:47

None

John 11:49

ਪ੍ਰਧਾਨ ਜਾਜ਼ਕਾਂ ਅਤੇ ਫ਼ਰੀਸੀਆਂ ਦੀ ਮਹਾ ਸਭਾ ਵਿੱਚ ਕਯਾਫ਼ਾ ਨੇ ਕੀ ਆਖਿਆ ?

ਕਯਾਫ਼ਾ ਨੇ ਕਿਹਾ ਤੁਹਾਡੇ ਲਈ ਇਹੋ ਚੰਗਾ ਹੈ ਕਿ ਇਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੋਮ ਦਾ ਨਾਸ ਹੋਵੇ [11:50-51]

John 11:51

ਉਸ ਦਿਨ ਸਭਾ ਨੇ ਕੀ ਯੋਜਨਾ ਬਣਾਈ ?

ਉਹਨਾਂ ਨੇ ਯੋਜਨਾ ਬਣਾਈ ਕਿ ਕਿਵੇਂ ਯਿਸੂ ਨੂੰ ਮਾਰੀਏ [11:53]

John 11:54

ਯਿਸੂ ਨੇ ਲਾਜ਼ਰ ਨੂੰ ਉਠਾਉਣ ਤੋਂ ਬਾਅਦ ਕੀ ਕੀਤਾ ?

ਯਿਸੂ ਯਹੂਦੀਆਂ ਵਿੱਚ ਖੁੱਲਮ ਖੁਲ੍ਹਾ ਨਾ ਫਿਰਿਆ ਪਰ ਉਹ ਬੈਤਅਨਿਯਾ ਤੋਂ ਅਲੱਗ ਹੋ ਕੇ ਉਜਾੜ ਦੇ ਨੇੜੇ ਦੇ ਦੇਸ਼ ਇਫਰਾਈਮ ਵਿੱਚ ਗਿਆ, ਉਹ ਉੱਥੇ ਆਪਣੇ ਚੇਲਿਆਂ ਨਾਲ ਰਿਹਾ [11:54]

John 11:56

ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਕੀ ਹੁਕਮ ਜਾਰੀ ਕੀਤਾ ?

ਉਹਨਾਂ ਨੇ ਹੁਕਮ ਕੀਤਾ ਕਿ ਜੇ ਕੋਈ ਜਾਣਦਾ ਹੈ ਯਿਸੂ ਕਿੱਥੇ ਹੈ, ਉਹ ਸਾਨੂੰ ਦੱਸੇ ਤਾਂ ਜੋ ਅਸੀਂ ਉਸ ਨੂੰ ਫੜ ਲਈਏ [11:57]

John 12

John 12:1

ਯਿਸੂ ਬੈਤਅਨਿਯਾ ਵਾਪਸ ਕਦੋਂ ਆਇਆ ?

ਉਹ ਪਸਾਹ ਤੋਂ ਛੇ ਦਿਨ ਪਹਿਲਾ ਬੈਤਅਨਿਯਾ ਆਇਆ [12:1]

ਮਰਿਯਮ ਇੱਕ ਜਟਾ ਮਾਸੀ ਅਤਰ ਲੈ ਕੇ ਆਈ, ਬਹੁਤ ਮਹਿੰਗਾ ਸੀ , ਉਸ ਨਾਲ ਯਿਸੂ ਦੇ ਪੈਰਾਂ ਨੂੰ ਮਲਿਆ ਅਤੇ ਉਸਦੇ ਪੈਰਾਂ ਨੂੰ ਆਪਣੇ ਵਾਲਾਂ ਨਾਲ ਸਾਫ਼ ਕੀਤਾ [12:3]

John 12:4

ਯਿਸੂ ਦੇ ਚੇਲਿਆ ਵਿੱਚੋਂ ਇੱਕ ਯਹੂਦਾ ਇਸਕਰਿਯੋਤੀ ਨੇ ਕਿਉਂ ਸਿਕਾਇਤ ਕੀਤੀ ਕਿ ਅਤਰ ਨੂੰ ਵੇਚ ਕੇ ਤੇ ਪੈਸੇ ਗਰੀਬਾਂ ਨੂੰ ਦਿੱਤੇ ਜਾ ਸਕਦੇ ਸੀ ?

ਯਹੂਦਾ ਨੇ ਅਜਿਹਾ ਆਖਿਆ, ਉਹ ਨੂੰ ਗਰੀਬਾਂ ਦਾ ਫਿਕਰ ਨਹੀਂ ਸੀ ਪਰ ਕਿਉਂਕਿ ਉਹ ਇੱਕ ਚੋਰ ਸੀ, ਉਸ ਦੇ ਕੋਲ ਪੈਸਿਆ ਦਾ ਝੋਲਾ ਸੀ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਲੈ ਲੈਂਦਾ ਸੀ [12:4-6]

John 12:7

ਯਿਸੂ ਨੇ ਮਰਿਯਮ ਦੇ ਅਤਰ (ਜਟਾ ਮਾਸੀ) ਨੂੰ ਵਰਤਣ ਤੇ ਕੀ ਬਚਾਅ ਕੀਤਾ ?

ਯਿਸੂ ਨੇ ਆਖਿਆ, ਜੋ ਕੁਝ ਉਹ ਦੇ ਕੋਲ ਹੈ ਉਹ ਦੇ ਦਫਨਾਉਣ ਦੇ ਦਿਨ ਲਈ ਰੱਖੇ, ਗਰੀਬ ਹਮੇਸ਼ਾ ਤੁਹਾਡੇ ਨਾਲ ਹਨ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ [12:7-8]

John 12:9

ਬੈਤਅਨਿਯਾ ਵਿੱਚ ਵੱਡੀ ਭੀੜ ਕਿਉਂ ਇੱਕਠੀ ਹੋ ਗਈ ?

ਉਹ ਯਿਸੂ ਨੂੰ ਭਾਲਦੇ ਹੋਏ ਅਤੇ ਲਾਜ਼ਰ ਨੂੰ ਵੀ ਦੇਖਣ ਆਏ, ਜਿਸਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ [12:9]

ਪ੍ਰਧਾਨ ਜਾਜ਼ਕ ਲਾਜ਼ਰ ਨੂੰ ਕਿਉਂ ਮਾਰਨਾ ਚਾਹੁੰਦੇ ਸੀ ?

ਉਹ ਲਾਜ਼ਰ ਨੂੰ ਮਾਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੇ ਅਨੁਸਾਰ ਉਹ ਦੇ ਕਾਰਨ ਕਈ ਯਹੂਦੀ ਚਲੇ ਗਏ ਅਤੇ ਯਿਸੂ ਤੇ ਵਿਸ਼ਵਾਸ ਕੀਤਾ [12:10-11]

John 12:12

ਭੀੜ ਕਿਹੜਾ ਤਿਉਹਾਰ ਮਨਾ ਰਹੀ ਸੀ ਜਦੋਂ ਉਹਨਾਂ ਨੇ ਸੁਣਿਆ ਯਿਸੂ ਆ ਰਿਹਾ ਹੈ ?

ਉਹਨਾਂ ਨੇ ਖਜ਼ੂਰਾਂ ਦੀਆਂ ਟਾਹਣੀਆਂ ਲਈਆਂ ਅਤੇ ਉਹ ਨੂੰ ਮਿਲਣ ਲਈ ਨਿਕਲੇ ਅਤੇ ਹੋਸੰਨਾ ਚਿਲਾ ਰਹੇ ਸੀ, ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਨਾਲ ਆਉਂਦਾ ਹੈ, ਇਸਰਾਏਲ ਦਾ ਰਾਜਾ [12:13]

John 12:14

ਯਿਸੂ ਦੇ ਚੇਲੇ ਪਹਿਲਾ ਕਿਹੜੀਆਂ ਗੱਲਾਂ ਨੂੰ ਨਹੀਂ ਸਮਝੇ ਪਰ ਯਿਸੂ ਨੂੰ ਮਹਿਮਾ ਮਿਲਣ ਦੇ ਬਾਅਦ ਉਹਨਾਂ ਨੂੰ ਯਾਦ ਆਇਆ ਕਿ ਉਹ ਗੱਲਾਂ ਉਹ ਦੇ ਨਾਲ ਹੋਣੀਆਂ ਹਨ ?

ਚੇਲਿਆਂ ਨੂੰ ਯਾਦ ਆਇਆ ਜੋ ਯਿਸੂ ਦੇ ਬਾਰੇ ਲਿਖਿਆ ਗਿਆ ਸੀ, ਨਾ ਡਰ, ਸੀਯੋਨ ਦੀ ਬੇਟੀ, ਦੇਖ , ਤੇਰਾ ਰਾਜਾ ਇੱਕ ਗਧੇ ਦੇ ਬੱਚੇ ਤੇ ਸਵਾਰ ਹੋ ਕੇ ਆਉਂਦਾ ਹੈ [12:13-16]

John 12:16

None

John 12:17

ਤਿਉਹਾਰ ਤੇ ਆਈ ਭੀੜ ਯਿਸੂ ਨੂੰ ਮਿਲਣ ਲਈ ਕਿਉਂ ਨਿਕਲੀ ?

ਉਹ ਯਿਸੂ ਨੂੰ ਮਿਲਣ ਨਿਕਲੇ ਕਿਉਂਕਿ ਉਹਨਾਂ ਨੇ ਅੱਖੀ ਦੇਖੇ ਗਵਾਹਾ ਤੋਂ ਸੁਣਿਆ ਸੀ ਕਿ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਕੱਢਿਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ [12:17-18]

John 12:20

None

John 12:23

ਯਿਸੂ ਨੇ ਕੀ ਕਿਹਾ ਅੰਦ੍ਰਿਯਾਸ ਅਤੇ ਫ਼ਿਲਿਪੁੱਸ ਦੇ ਯਿਸੂ ਨੂੰ ਆਖਣ ਦੇ ਬਾਅਦ ਕਿ ਕੁਝ ਯੂਨਾਨੀ ਉਸ ਨੂੰ ਦੇਖਣਾ ਚਾਹੁੰਦੇ ਸਨ ?

ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਅਤੇ ਕਿਹਾ , ਪੁੱਤਰ ਦਾ ਮਹਿਮਾ ਵਿੱਚ ਆਉਣ ਦਾ ਸਮਾਂ ਆ ਗਿਆ ਹੈ [12:23]

ਯਿਸੂ ਨੇ ਕੀ ਆਖਿਆ ਕਣਕ ਦੇ ਦਾਣੇ ਨਾਲ ਹੋਵੇਗਾ ਜੇ ਇਹ ਧਰਤੀ ਉੱਤੇ ਡਿਗਦਾ ਅਤੇ ਮਰਦਾ ਹੈ ?

ਯਿਸੂ ਨੇ ਆਖਿਆ ਕਿ ਜੇ ਇਹ ਮਰਦਾ ਹੈ ਤਾਂ ਬਹੁਤ ਫ਼ਲ ਲਿਆਵੇਗਾ [12:24]

John 12:25

ਯਿਸੂ ਨੇ ਕੀ ਆਖਿਆ ਕੀ ਹੋਵੇਗਾ ਜਿਹੜੇ ਆਪਣੇ ਜੀਵਨ ਨੂੰ ਪਿਆਰ ਕਰਦੇ ਹਨ ਅਤੇ ਇਸ ਸੰਸਾਰ ਦੇ ਵਿੱਚ ਉਹ ਜਿਹੜੇ ਆਪਣੀ ਜਿੰਦਗੀ ਨੂੰ ਨਫ਼ਰਤ ਕਰਦੇ ਹਨ ?

ਯਿਸੂ ਨੇ ਆਖਿਆ ਜੋ ਆਪਣੇ ਜੀਵਨ ਨੂੰ ਪਿਆਰ ਕਰਦਾ ਹੈ ਖੋ ਲੈਂਦਾ ਹੈ ਪਰ ਉਹ ਜਿਹੜਾ ਆਪਣੀ ਜਿੰਦਗੀ ਨੂੰ ਨਫ਼ਰਤ ਕਰਦਾ ਹੈ ਇਸ ਸੰਸਾਰ ਵਿੱਚ ਉਹ ਅਨੰਤ ਜੀਵਨ ਪਾ ਲੈਂਦਾ ਹੈ [12:25]

ਕੀ ਹੋਵੇਗਾ ਜੇ ਕੋਈ ਯਿਸੂ ਦੇ ਕਰਨ ਦੁੱਖ ਝੱਲਦਾ ਹੈ ?

ਪਿਤਾ ਉਸ ਨੂੰ ਇਨਾਮ ਦੇਵੇਗਾ [12:26]

John 12:27

ਕੀ ਹੋਇਆ ਜਦ ਯਿਸੂ ਨੇ ਆਖਿਆ ਪਿਤਾ, ਤੇਰੇ ਨਾਮ ਨੂੰ ਵਡਿਆਈ ਮਿਲੇ ?

ਸਵਰਗ ਤੋਂ ਇੱਕ ਆਵਾਜ਼ ਆਈ ਜਿਸਨੇ ਆਖਿਆ ਮੈਂ ਇਹਨੂੰ ਵਡਿਆਈ ਦਿੰਦਾ ਹੈ ਅਤੇ ਇਹ ਵਾਪਸਮੈਂਨੂੰ ਵਡਿਆਈ ਦੇਵੇਗਾ [12:28]

John 12:30

ਸਵਰਗ ਵਿੱਚੋਂ ਆਵਾਜ਼ ਆਉਣ ਦਾ ਯਿਸੂ ਨੇ ਕੀ ਕਾਰਨ ਦੱਸਿਆ ?

ਯਿਸੂ ਨੇ ਆਖਿਆ ਇਹ ਆਵਾਜ਼ ਮੇਰੇ ਲਈ ਨਹੀਂ ਤੁਹਾਡੇ (ਯਹੂਦੀਆਂ ਲਈ) ਲਈ ਆਈ ਹੈ [12:30]

ਯਿਸੂ ਨੇ ਕੀ ਆਖਿਆ ਹੁਣ ਕੀ ਹੋਵੇਗਾ ?

ਯਿਸੂ ਨੇ ਆਖਿਆ , ਹੁਣ ਸੰਸਾਰ ਦਾ ਨਿਆਂ ਹੋਵੇਗਾ ਹੁਣ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ [12:31]

John 12:32

ਯਿਸੂ ਨੇ ਕਿਉਂ ਆਖਿਆ ਅਤੇ ਮੈਂ, ਜੇ ਮੈਂ ਧਰਤੀ ਉੱਤੇ ਉੱਚਾ ਕੀਤਾ ਜਾਂਦਾ ਹਾਂ ਤਾਂ ਸਾਰੇ ਲੋਕ ਉਸ ਵੱਲ ਖਿੱਚੇ ਜਾਣਗੇ ?

ਯਿਸੂ ਨੇ ਅਜਿਹਾ ਇਸ ਲਈ ਆਖਿਆ ਕੀ ਉਹ ਦੱਸ ਰਿਹਾ ਸੀ ਕਿ ਉਸ ਨੇ ਕਿਸ ਪ੍ਰਕਾਰ ਮੌਤ ਨੂੰ ਸਹਿਣਾ ਹੈ [12:33 ]

John 12:34

ਜਦੋਂ ਭੀੜ ਨੇ ਪੁੱਛਿਆ, ਤੂੰ ਕਿਵੇਂ ਆਖ ਸਕਦਾ ਹੈ, ਮਨੁੱਖ ਦੇ ਪੁੱਤਰ ਦਾ ਟੰਗਿਆ ਜਾਣਾ ਜਰੂਰੀ ਹੈ ? ਕੌਣ ਮਨੁੱਖ ਦਾ ਪੁੱਤਰ ਹੈ ? ਯਿਸੂ ਨੇ ਉਹਨਾਂ ਨੂੰ ਸਿੱਧਾ ਕੀ ਉੱਤਰ ਦਿੱਤਾ ?

ਨਹੀਂ ਉਹ ਨੇ ਉਹਨਾਂ ਦੇ ਪ੍ਰਸ਼ਨਾਂ ਦਾ ਸਿੱਧਾ ਉੱਤਰ ਨਹੀਂ ਦਿੱਤਾ [12:35-36]

ਯਿਸੂ ਨੇ ਚਾਨਣ ਬਾਰੇ ਕੀ ਆਖਿਆ ?

ਯਿਸੂ ਨੇ ਆਖਿਆ ਇੱਕ ਥੋੜਾ ਸਮਾਂ ਚਾਨਣ ਤੁਹਾਡੇ ਨਾਲ ਹੈ, ਚੱਲੋ ਜਦ ਤੁਹਾਡੇ ਕੋਲ ਚਾਨਣ ਹੈ ਉਹ ਨੇ ਇਹ ਵੀ ਕਿਹਾ ਜਦ ਤੁਹਾਡੇ ਕੋਲ ਚਾਨਣ ਹੈ ਚਾਨਣ ਉੱਤੇ ਵਿਸ਼ਵਾਸ ਕਰੋ ਤਾ ਕਿ ਤੁਸੀਂ ਚਾਨਣ ਦੇ ਪੁੱਤਰ ਬਣ ਜਾਵੋ [12:35-36]

John 12:37

ਲੋਕਾਂ ਨੇ ਯਿਸੂ ਤੇ ਵਿਸ਼ਵਾਸ ਕਿਉ ਨਹੀਂ ਕੀਤਾ ?

ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਤਾਂ ਕਿ ਯਸਾਯਾਹ ਨਬੀ ਦਾ ਬਚਨ ਪੂਰਾ ਹੋਵੇ ਜਿਸ ਵਿੱਚ ਲਿਖਿਆ ਹੈ," ਪ੍ਰਭੂ, ਕਿਸਨੇ ਸਾਡੇ ਸੁਨੇਹੇ ਦੀ ਪ੍ਰਤੀਤ ਕੀਤੀ ?ਕਿਸ ਤੇ ਪ੍ਰਭੂ ਦੀ ਬਾਂਹ ਪਰਗਟ ਹੋਈ ?[12:37-38]

John 12:39

ਲੋਕਾਂ ਨੇ ਯਿਸੂ ਤੇ ਵਿਸ਼ਵਾਸ ਕਿਉ ਨਹੀਂ ਕਰਨਗੇ ?

ਉਹ ਵਿਸ਼ਵਾਸ ਨਹੀਂ ਕਰਨਗੇ ਕਿਉਕਿ ਯਸਾਯਾਹ ਨੇ ਆਖਿਆ ਹੈ, ਉਹ ਆਪਣੀਆਂ ਅੱਖਾਂ ਤੋਂ ਅੰਨ੍ਹੇ ਹਨ ਅਤੇ ਆਪਣੇ ਦਿਲਾਂ ਤੋਂ ਕਠੋਰ ਹਨ ਉਹ ਦੇਖਦੇ ਹਨ ਆਪਣੀਆ ਅੱਖਾਂ ਨਾਲ ਅਤੇ ਆਪਣੇ ਦਿਲ ਨਾਲ ਸਮਝਦੇ ਹਨ ਅਤੇ ਮੁੜ ਆਉਣ ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ [12:39-40]

John 12:41

ਯਸਯਾਹ ਨੇ ਇਹ ਗੱਲਾਂ ਕਿਉਂ ਆਖੀਆਂ ?

ਉਹ ਨੇ ਇਹ ਗੱਲਾਂ ਆਖੀਆਂ ਕਿਉਂਕਿ ਉਹ ਨੇ ਯਿਸੂ ਦੀ ਮਹਿਮਾ ਨੂੰ ਦੇਖਿਆ ਹੈ [12:41]

ਜਿਹੜੇ ਹਾਕਮ ਯਿਸੂ ਵਿੱਚ ਵਿਸ਼ਵਾਸ ਕਰਦੇ ਸੀ ਉਹਨਾਂ ਸਵੀਕਾਰ ਕਿਉਂ ਨਾ ਕੀਤਾ ?

ਉਹਨਾਂ ਨੇ ਸਵੀਕਾਰ ਨਾ ਕੀਤਾ ਕਿਉਂਕਿ ਉਹ ਫ਼ਰੀਸੀਆਂ ਤੋਂ ਡਰਦੇ ਸੀ ਅਤੇ ਤਾਂ ਕਿ ਉਹਨਾਂ ਨੂੰ ਪ੍ਰਾਰਥਨਾ ਘਰ ਵਿੱਚੋਂ ਬਾਹਰ ਨਾ ਕੱਢ ਦੇਣ| ਉਹ ਉਸਤੱਤ ਨੂੰ ਪਿਆਰ ਕਰਦੇ ਸੀ ਜਿਹੜੀ ਲੋਕਾਂ ਤੋਂ ਆਉਂਦੀ ਸੀ ਉਸ ਤੋਂ ਵੱਧ ਉਸਤੱਤ ਪਰਮੇਸ਼ੁਰ ਤੋਂ ਆਉਂਦੀ ਹੈ [12:42-43]

John 12:44

ਯਿਸੂ ਨੇ ਆਪਣੇ ਅਤੇ ਆਪਣੇ ਪਿਤਾ ਬਾਰੇ ਕੀ ਦਲੀਲ ਦਿੱਤੀ ?

ਯਿਸੂ ਨੇ ਆਖਿਆ, ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ , ਮੇਰੇ ਵਿੱਚ ਹੀ ਵਿਸਵਾਸ਼ ਨਹੀਂ ਪਰਮੈਂਨੂੰ ਭੇਜਣ ਵਾਲੇ ਤੇ ਵੀ ਕਰਦਾ ਹੈ ਅਤੇ ਜੋਮੈਂਨੂੰ ਦੇਖਦਾ ਹੈ ਉਹ ਦੇ ਭੇਜਣ ਵਾਲੇ ਨੂੰ ਦੇਖਦਾ ਹੈ [12:44-45]

John 12:46

ਪ੍ਰ?ਯਿਸੂ ਨੇ ਕੀ ਆਖਿਆ ਉਹ ਸੰਸਾਰ ਵਿੱਚ ਕੀ ਕਰਨ ਆਇਆ ਹੈ ?

ਯਿਸੂ ਨੇ ਆਖਿਆ ਉਹ ਸੰਸਾਰ ਨੂੰ ਬਚਾਉਣ ਆਇਆ ਹੈ [12:47]

John 12:48

ਜਿਹੜੇ ਯਿਸੂ ਨੂੰ ਰੱਦ ਕਰਦੇ ਹਨ ਅਤੇ ਉਹ ਦੇ ਬਚਨ ਨੂੰ ਨਹੀਂ ਮੰਨਦੇ ਉਹਨਾਂ ਦਾ ਕੀ ਨਿਆਂ ਹੋਵੇਗਾ ?

ਯਿਸੂ ਨੇ ਆਖਿਆ ਜਿਹੜੇ ਉਸ ਨੂੰ ਰੱਦ ਕਰਦੇ ਹਨ ਮੈਂ ਉਹਨਾਂ ਦਾ ਨਿਆਂ ਅੰਤ ਦੇ ਦਿਨ ਕਰਾਂਗਾ [12:48]

ਕੀ, ਯਿਸੂ ਨੇ ਆਪਣੇ ਆਪ ਹੀ ਗੱਲਾਂ ਕੀਤੀਆਂ ?

ਨਹੀਂ, ਪਿਤਾ ਜਿਸ ਨੇ ਯਿਸੂ ਨੂੰ ਭੇਜਿਆ ਹੈ ਉਹ ਉਹ ਨੂੰ ਹੁਕਮ ਦਿੰਦਾ ਹੈ ਕੀ ਕਹਿਣਾ ਹੈ ਅਤੇ ਬੋਲਨਾ ਹੈ [12:49]

ਯਿਸੂ ਨੇ ਲੋਕਾਂ ਨੂੰ ਕਿਉਂ ਆਖਿਆ ਸਿਰਫ਼ ਉਸਦਾ ਪਿਤਾ ਉਸ ਨੂੰ ਬੋਲਦਾ ਹੈ ?

ਯਿਸੂ ਨੇ ਇਹ ਕਿਹਾ ਕਿਉਂਕਿ ਉਹ ਜਾਣਦਾ ਹੈ ਉਹਦੇ ਪਿਤਾ ਦੇ ਹੁਕਮ ਸਦੀਪਕ ਜੀਵਨ ਹਨ [12:50]

John 13

John 13:1

ਯਿਸੂ ਨੇ ਆਪਣੀਆਂ ਨੂੰ ਕਦੋਂ ਤੱਕ ਪਿਆਰ ਕੀਤਾ?

ਉਸਨੇ ਉਹਨਾਂ ਨੂੰ ਅੰਤ ਤੱਕ ਪਿਆਰ ਕੀਤਾ [13:1 ]

ਯਹੂਦਾ ਇਸਕਰਿਯੋਤੀ ਨਾਲ ਸ਼ੈਤਾਨ ਨੇ ਕੀ ਕੀਤਾ ?

ਸ਼ੈਤਾਨ ਨੇ ਯਹੂਦਾ ਇਸਕਰਿਯੋਤੀ ਦੇ ਮਨ ਵਿੱਚ ਪਾਇਆ ਕਿ ਉਹ ਯਿਸੂ ਨੂੰ ਧੋਖਾ ਦੇਵਾ [13:2 ]

John 13:3

ਪਿਤਾ ਨੇ ਯਿਸੂ ਨੂੰ ਕੀ ਦਿਤਾ ?

ਪਿਤਾ ਨੇ ਸਭ ਕੁਝ ਯਿਸੂ ਦੇ ਹਥਾਂ ਵਿੱਚ ਦੇ ਦਿਤਾ [13:3 ]

ਯਿਸੂ ਕਿਥੋਂ ਆਇਆ ਸੀ ਅਤੇ ਕਿੱਥੇ ਜਾ ਰਿਹਾ ਸੀ ?

ਯਿਸੂ ਪਰਮੇਸ਼ੁਰ ਵੱਲੋਂ ਆਇਆ ਸੀ ਅਤੇ ਵਾਪਿਸ ਪਰਮੇਸ਼ੁਰ ਕੋਲ ਜਾ ਰਿਹਾ ਸੀ [13:3]

ਜਦੋਂ ਯਿਸੂ ਭੋਜਨ ਤੋਂ ਉਠਿਆ ਤਦ ਉਸ ਨੇ ਕੀ ਕੀਤਾ ?

ਉਸ ਨੇ ਆਪਣੇ ਬਸਤ੍ਰ ਲਾਹ ਛਡੇ ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨਿਆ, ਅਤੇ ਬਰਤਣ ਵਿੱਚ ਪਾਣੀ ਪਾ ਕੇ ਚੇਲਿਆਂ ਦੇ ਪੈਰ ਧੋਣ ਅਤੇ ਪਰਨੇ ਨਾਲ ਪੂੰਝਣ ਲੱਗਾ [13:4-5 ]

John 13:6

ਜਦੋਂ ਪਤਰਸ ਨੇ ਯਿਸੂ ਦੁਆਰਾ ਪੈਰ ਧੋਣ ਤੇ ਇਤਰਾਜ਼ ਕੀਤਾ ਤਦ ਯਿਸੂ ਨੇ ਕੀ ਕਿਹਾ ?

ਯਿਸੂ ਨੇ ਕਿਹਾ ," ਜੇਮੈਂ ਤੇਰੇ ਪੈਰ ਨਾ ਧੋਵਾਂਤਾਂ ਮੇਰੇ ਨਾਲ ਏਤਰਾ ਕੋਈ ਹਿੱਸਾ ਨਹੀਂ ਹੋਵੇਗਾ [13:8]

John 13:10

ਯਿਸੂ ਨੇ ਚੇਲਿਆਂ ਨੂੰ ਕਿਉਂ ਕਿਹਾ, ਤੁਸੀਂ ਸਾਰੇ ਸ਼ੁੱਧ ਨਹੀਂ ਹੋ ?

ਯਿਸੂ ਨੇ ਇਹ ਇਸ ਲਈ ਆਖਿਆ ਕਿਉਂ ਜੋ ਉਹ ਜਾਣਦਾ ਸੀ ਕੌਣ ਉਸਨੂੰ ਧੋਖਾ ਦੇਵੇਗਾ [13:11 ]

John 13:12

ਯਿਸੂ ਨੇ ਚੇਲਿਆਂ ਦੇ ਪੈਰ ਕਿਉਂ ਧੋਤੇ ?

ਯਿਸੂ ਨੇ ਚੇਲਿਆਂ ਦੇ ਪੈਰ ਇਕ ਨਮੂਨਾ ਦੇਣ ਲਈ ਧੋਤੇ ਤਾਂਜੋ ਉਹ ਉਸੇ ਤਰ੍ਹਾਂ ਕਰਨ ਜਿਵੇਂ ਉਸਨੇ ਉਹਨਾਂ ਨਾਲ ਕੀਤਾ [13:14-15]

John 13:16

ਕੀ ਨੌਕਰ ਆਪਣੇ ਮਾਲਿਕ ਤੋਂ ਵੱਡਾ ਹੈ ਜਾਂ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਹੈ ?

ਨੌਕਰ ਆਪਣੇ ਮਾਲਿਕ ਤੋਂ ਵੱਡਾ ਨਹੀਂ ਅਤੇ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਵੱਡਾ ਨਹੀਂ ਹੈ [ 13:16 ]

ਕਿਸਨੇ ਯਿਸੂ ਦੇ ਵਿਰੁੱਧ ਲੱਤ ਚੁੱਕੀ ?

ਜਿਸਨੇ ਯਿਸੂ ਨਾਲ ਰੋਟੀ ਖਾਧੀ ਉਸੀ ਨੇ ਉਸ ਦੇ ਵਿਰੁੱਧ ਲੱਤ ਚੁੱਕੀ [13:18 ]

John 13:19

ਪ੍ਰ?ਯਿਸੂ ਨੇ ਚੇਲਿਆਂ ਨੂੰ ਅਜਿਹਾ ਕਿਉਂ ਕਿਹਾ ਕਿ ਤੁਸੀਂ ਸਾਰੇ ਸ਼ੁੱਧ ਨਹੀਂ ਹੋ ਅਤੇ ਜਿਹੜਾ ਮੇਰੇ ਨਾਲ ਰੋਟੀ ਖਾਂਦਾ ਉਸੇ ਨੇ ਮੇਰੇ ਵਿਰੁੱਧ ਲੱਤ ਚੁਕੀ ਹੈ ?

ਯਿਸੂ ਨੇ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਦੱਸ ਦਿਤਾ ਤਾਂ ਜੋ ਉਹ ਜਦੋਂ ਇਹ ਸਭ ਹੋਵੇ ਤਾਂ ਉਹ ਵਿਸ਼ਵਾਸ ਕਰਨ ਕਿ ਉਹ ਹੀ ਹੈ,ਮੈ ਹਾਂ [ 13:19 ]

ਜੇ ਤੁਸੀਂ ਯਿਸੂ ਨੂੰ ਕਬੂਲ ਕਰਦੇ ਹੋ ਤੁਸੀਂ ਕਿਸਨੂੰ ਕਬੂਲ ਕਰੋਗੇ ?

ਜੇ ਤੁਸੀਂ ਯਿਸੂ ਨੂੰ ਕਬੂਲ ਕਰਦੇ ਹੋ ਤੁਸੀਂ ਉਸਦੇ ਭੇਜੇ ਹੋਏ ਨੂੰ ਅਤੇ ਉਸ ਨੂੰ ਵੀ ਜਿਸਨੇ ਯਿਸੂ ਨੂੰ ਭੇਜਿਆ ਕਬੂਲ ਕਰੋਗੇ [13:20 ]

John 13:21

None

John 13:23

ਜਦੋਂ ਯਿਸੂ ਨੇ ਚੇਲਿਆਂ ਨੂੰ ਕਿਹਾ ਕਿ ਉਹਨਾਂ ਵਿੱਚੋਂ ਇਕਮੈਂਨੂੰ ਧੋਖਾ ਦੇਵੇਗਾ, ਤਦ ਸ਼ਮਊਨ ਪਤਰਸ ਨੇ ਕੀ ਕੀਤਾ ?

ਸ਼ਮਊਨ ਪਤਰਸ ਨੇ ਉਸ ਚੇਲੇ ਨੂੰ ਸੈਨਤ ਕੀਤੀ ਜਿਸਨੂੰ ਯਿਸੂ ਪਿਆਰ ਕਰਦਾ ਸੀ ਅਤੇ ਕਿਹਾ, ਇਹ ਕਿਸ ਦੀ ਗੱਲ ਕਰ ਰਿਹਾ ਹੈ [13:24 ]

John 13:26

ਯਿਸੂ ਨੂੰ ਜਦੋਂ ਉਸ ਚੇਲੇ ਨੇ , ਜਿਸਨੂੰ ਯਿਸੂ ਪਿਆਰ ਕਰਦਾ ਸੀ ਪੁੱਛਿਆ ਕਿ ਕੌਣ ਉਸਨੂੰ ਧੋਖਾ ਦੇਵੇਗਾ ਤਾਂ ਯਿਸੂ ਦਾ ਕੀ ਜਵਾਬ ਸੀ ?

ਯਿਸੂ ਨੇ ਉੱਤਰ ਦਿਤਾ , ਇਹ ਓਹ ਹੈ ਜਿਸਨੂੰਮੈਂ ਰੋਟੀ ਦਾ ਟੁਕੜਾ ਤਰ ਕਰ ਕੇ ਦੇਵਾਂ | ਤਦ ਯਿਸੂ ਨੇ ਰੋਟੀ ਦਾ ਟੁਕੜਾ ਤਰ ਕਰ ਕੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ, ਯਹੂਦਾ ਨੂੰ ਦਿਤੀ [13:26 ]

ਜਦੋਂ ਯਿਸੂ ਨੇ ਯਹੂਦਾ ਨੂੰ ਰੋਟੀ ਦਿਤਾ ਤਾਂ ਫਿਰ ਯਹੂਦਾ ਨਾਲ ਕੀ ਹੋਇਆ ਅਤੇ ਉਸ ਨੇ ਕੀ ਕੀਤਾ ?

ਰੋਟੀ ਦੇ ਟੁਕੜੇ ਨੂੰ ਲੈਣ ਤੋਂ ਬਾਅਦ ਸ਼ੈਤਾਨ ਉਸ ਵਿੱਚ ਸਮਾਇਆ ਅਤੇ ਉਹ ਝੱਟ ਬਾਹਰ ਚਲਿਆ ਗਿਆ [13:27,30 ]

John 13:31

ਪਰਮੇਸ਼ੁਰ ਦੀ ਵਡਿਆਈ ਕਿਵੇਂ ਹੋਵੇਗੀ ?

ਪਰਮੇਸ਼ੁਰ ਦੀ ਵਡਿਆਈ ਮਨੁੱਖ ਦੇ ਪੁੱਤਰ ਵਿੱਚ ਹੋਵੇਗੀ |ਜਦੋਂ ਮਨੁੱਖ ਦੇ ਪੁੱਤਰ ਦੀ ਵਡਿਆਈ ਹੁੰਦੀ ਹੈ ਜਿਸ ਤੋਂ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ [13:31 ]

John 13:34

ਯਿਸੂ ਨੇ ਆਪਣੇ ਚੇਲਿਆਂ ਨੂੰ ਨਵੀਂ ਆਗਿਆ ਕੀ ਦਿਤੀ ?

ਨਵੀਂ ਆਗਿਆ ਇਹ ਸੀ ਕਿ ਉਹਨਾਂ ਨੂੰ ਆਪਸ ਵਿੱਚ ਅਜਿਹਾ ਪਿਆਰ ਕਰਨਾ ਚਾਹਿਦਾ ਹੈ ਜਿਵੇਂ ਯਿਸੂ ਨੇ ਉਹਨਾਂ ਨਾਲ ਪਿਆਰ ਕੀਤਾ [13:34 ]

ਜਦੋਂ ਉਸਦੇ ਚੇਲੇ ਇਕ ਦੂਏ ਨਾਲ ਪਿਆਰ ਕਰਨ ਦੀ ਆਗਿਆ ਦਾ ਪਾਲਣ ਕਰਨਗੇ ਤਦ ਕੀ ਹੋਵੇਗਾ ਇਸ ਬਾਰੇ ਯਿਸੂ ਨੇ ਕੀ ਕਿਹਾ ?

ਯਿਸੂ ਨੇ ਕਿਹਾ ਇਸ ਆਗਿਆ ਦੀ ਪਾਲਣਾ ਕਰਨ ਨਾਲ ਲੋਕ ਜਾਨਣਗੇ ਕਿ ਉਸ ਦੇ ਚੇਲੇ ਹਨ [13:35 ]

ਪ੍ਰ?ਜਦੋਂ ਯਿਸੂ ਨੇ ਕਿਹਾ ਜਿੱਥੇ ਮੇੰ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ , ਕੀ ਸ਼ਮਊਣ ਪਤਰਸ ਨੂੰ ਸਮਝ ਆਇਆ ਕਿ ਯਿਸੂ ਕਿੱਥੇ ਜਾ ਰਿਹਾ ਸੀ ?

ਨਹੀਂ , ਸ਼ਮਊਣ ਪਤਰਸ ਨੂੰ ਸਮਝ ਨਹੀਂ ਆਇਆ ਕਿਉਂ ਜੋ ਉਸਨੇ ਯਿਸੂ ਨੂੰ ਪੁੱਛਿਆ , ਪ੍ਰਭੂ ਜੀ, ਤੁਸੀਂ ਕਿੱਥੇ ਜਾ ਰਹੇ ਹੋ [13:33,36]

John 13:38

ਜਦੋਂ ਸ਼ਮਊਨ ਪਤਰਸ ਨੇ ਕਿਹਾ ,ਮੈਂ ਤੇਰੇ ਲਈ ਆਪਣੀ ਜਾਨ ਦੇ ਦੇਵਾਂਗਾ ਤਦ ਯਿਸੂ ਨੇ ਕੀ ਕਿਹਾ ?

ਯਿਸੂ ਨੇ ਉੱਤਰ ਦਿਤਾ , ਕੀ ਤੂੰ ਮੇਰੇ ਲਈ ਜਾਨ ਦੇਵੇਗਾ ? ਮੈਂ ਤੈਨੂੰ ਸੱਚ ਆਖਦਾ ਹਾਂ ਕਿ, ਜਿੰਨਾ ਚਿਰ ਤੂੰ ਮੇਰਾ ਤਿੰਨ ਵਾਰੀ ਇਨਕਾਰ ਨਾ ਕਰੇਂ ਕੁੱਕੜ ਬਾਂਗ ਨਾ ਦੇਵੇਗਾ [13:38 ]

John 14

John 14:1

ਪਿਤਾ ਦੇ ਘਰ ਵਿੱਚ ਕੀ ਹੈ ?

ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ [14:2 ]

ਯਿਸੂ ਆਪਣੇ ਚੇਲਿਆਂ ਲਈ ਕੀ ਕਰਨ ਜਾ ਰਿਹਾ ਸੀ ?

ਯਿਸੂ ਉਹਨਾਂ ਲਈ ਇਕ ਜਗ੍ਹਾ ਤਿਆਰ ਕਰਨ ਜਾ ਰਿਹਾ ਸੀ [14:3 ]

ਚੇਲਿਆਂ ਦਾ ਦਿਲ ਕਿਉਂ ਨਾ ਘਬਰਾਵੇ ?

ਉਹਨਾਂ ਦਾ ਦਿਲ ਨਾ ਘਬਰਾਵੇ ਕਿਉਂ ਜੋ ਯਿਸੂ ਉਹਨਾਂ ਲਈ ਇਕ ਜਗ੍ਹਾ ਤਿਆਰ ਕਰਨ ਜਾ ਰਿਹਾ ਹੈ ਅਤੇ ਯਿਸੂ ਫ਼ੇਰ ਆਣ ਕੇ ਉਹਨਾਂ ਨੂੰ ਆਪਣੇ ਕੋਲ ਲੈ ਜਾਵੇਗਾ ਤਾਂ ਜੋ ਜਿੱਥੇ ਯਿਸੂ ਹੈ ਉੱਥੇ ਉਹ ਵੀ ਹੋਣ [14:1-3 ]

John 14:4

ਪਿਤਾ ਦੇ ਕੋਲ ਆਣ ਦਾ ਕੇਵਲ ਇਕ ਮਾਰਗ ਕੀ ਹੈ ?

ਪਿਤਾ ਦੇ ਕੋਲ ਆਣ ਦਾ ਕੇਵਲ ਇਕ ਮਾਰਗ, ਯਿਸੂ ਦੇ ਰਾਹੀਂ ਹੈ [14:6 ]

John 14:8

ਫਿਲਿਪੁਸ ਨੇ ਯਿਸੂ ਨੂੰ ਅਜਿਹਾ ਕੀ ਕਰਨ ਨੂੰ ਆਖਿਆ ਜੋ ਚੇਲਿਆਂ ਨੂੰ ਤ੍ਰਿਪਤ ਕਰੇਗਾ ?

ਫਿਲਿਪੁਸ ਨੇ ਯਿਸੂ ਨੂੰ ਆਖਿਆ, ਪ੍ਰਭੂ ਜੀ ਸਾਨੂੰ ਪਿਤਾ ਦਾ ਦਰਸ਼ਣ ਕਰਾ , ਜੋ ਸਾਨੂੰ ਤ੍ਰਿਪਤ ਕਰੇਗਾ " [14:8 ]

John 14:10

ਕੀ ਯਿਸੂ ਆਪਣੇ ਚੇਲਿਆਂ ਨਾਲ ਆਪਣੇ ਆਪ ਤੋਂ ਗੱਲਾਂ ਕਰਦਾ ਸੀ ?

ਯਿਸੂ ਆਪਣੇ ਚੇਲਿਆਂ ਨਾਲ ਆਪਣੇ ਆਪ ਤੋਂ ਗੱਲਾਂ ਨਹੀਂ ਕਰਦਾ ਸੀ, ਇਹ ਪਿਤਾ ਹੈ ਜੋ ਉਸ ਵਿੱਚ ਰਹਿੰਦਿਆਂ ਆਪਣੇ ਕੰਮ ਆਪ ਕਰਦਾ ਹੈ [14:10 ]

ਜੇ ਕਿਸੇ ਹੋਰ ਕਾਰਨ ਨਹੀਂ, ਯਿਸੂ ਨੇ ਕਿਉਂ ਆਖਿਆ ਕਿ ਚੇਲਿਆਂ ਨੂੰ ਵਿਸ਼ਵਾਸ ਕਰਨਾ ਚਾਹਿਦਾ ਹੈ ਕਿ ਯਿਸੂ, ਪਿਤਾ ਦੇ ਅਤੇ ਪਿਤਾ ,ਯਿਸੂ ਅੰਦਰ ਵੱਸਦਾ ਹੈ ?

ਯਿਸੂ ਨੇ ਆਖਿਆ ਜੇ ਕਿਸੇ ਹੋਰ ਕਾਰਨ ਨਹੀਂ ਤਾਂ ਯਿਸੂ ਦੇ ਕੰਮਾਂ ਦੇ ਕਰਕੇ ਉਹਨਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ [14:11 ]

John 14:12

ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹਾ ਕਿਉਂ ਕਿਹਾ ਕਿ ਉਹ ਉਸ ਤੋਂ ਵੱਡੇ ਵੱਡੇ ਕੰਮ ਕਰਨਗੇ ?

ਯਿਸੂ ਆਖਦਾ ਹੈ ਕਿ ਉਸ ਦੇ ਚੇਲੇ ਉਸ ਨਾਲੋਂ ਵੀ ਵੱਡੇ ਵੱਡੇ ਕੰਮ ਕਰਨਗੇ ਕਿਉਂ ਜੋ ਯਿਸੂ ਪੀਤੇ ਦੇ ਕੋਲ ਜਾਂਦਾ ਹੈ [14:12 ]

ਚੇਲੇ ਜੋ ਵੀ ਉਸਦਾ ਨਾਮ ਲੈ ਕੇ ਮੰਗਣਗੇ ਯਿਸੂ ਅਜਿਹਾ ਕਿਉਂ ਕਰੇਗਾ ?

ਯਿਸੂ ਅਜਿਹਾ ਇਸ ਲਈ ਕਰੇਗਾ ਤਾਂ ਜੋ ਪਿਤਾ ਦੀ ਵਡਿਆਈ ਪੁੱਤਰ ਵਿੱਚ ਹੋਵੇ [14:13 ]

John 14:15

ਯਿਸੂ ਨੇ ਕੀ ਆਖਿਆ ਜੇ ਤੁਸੀਂ ਉਸਨੂੰ ਪਿਆਰ ਕਰਦੇ ਹੋ ਤਾਂ ਕੀ ਕਰੋਗੇ ?

ਯਿਸੂ ਆਖਦਾ ਹੈ ਕਿ ਜੇ ਤੁਸੀਂ ਉਸਨੂੰ ਪਿਆਰ ਕਰਦੇ ਹੋ ਤਾਂ ਉਸਦੇ ਹੁਕਮਾਂ ਸੀ ਪਾਲਣਾ ਵੀ ਕਰੋਗੇ [14 :15 ]

ਯਿਸੂ ਦੂਏ ਸਹਾਇਕ ਬਾਰੇ ਕੀ ਆਖਦਾ ਹੈ ਜੋ ਪਿਤਾ ਚੇਲਿਆਂ ਨੂੰ ਸਦਾ ਦੇ ਲਈ ਦੇਵੇਗਾ ?

ਯਿਸੂ ਉਸ ਨੂੰ ਸਚਾਈ ਦਾ ਆਤਮਾ ਆਖਦਾ ਹੈ [14:17 ]

ਸੰਸਾਰ ਸਚਾਈ ਦਾ ਆਤਮਾ ਕਿਉਂ ਨਹੀਂ ਕਬੂਲ ਕਰ ਸਕਦਾ ?

ਸੰਸਾਰ ਸਚਾਈ ਦਾ ਆਤਮਾ ਕਬੂਲ ਨਹੀਂ ਕਰ ਸਕਦਾ, ਕਿਉਂ ਜੋ ਉਹ ਉਸਨੂੰ ਜਾਣਦਾ ਅਤੇ ਵੇਖਦਾ ਨਹੀਂ [14:17 ]

ਸਚਾਈ ਦਾ ਆਤਮਾ ਯਿਸੂ ਅਨੁਸਾਰ ਕਿੱਥੇ ਰਹਿੰਦਾ ਹੈ ?

ਯਿਸੂ ਨੇ ਕਿਹਾ ਸਚਾਈ ਦਾ ਆਤਮਾ ਚੇਲਿਆਂ ਦੇ ਅੰਦਰ ਰਹਿੰਦਾ ਹੈ [14:17 ]

John 14:18

None

John 14:21

ਉਹਨਾਂ ਨਾਲ ਕੀ ਹੋਵੇਗਾ, ਜਿਹਨਾਂ ਕੋਲ ਯਿਸੂ ਦੇ ਹੁਕਮ ਹਨ ਅਤੇ ਉਹਨਾਂ ਦੀ ਪਾਲਨਾ ਕਰਦੇ ਹਨ ?

ਉਹ ਸਭ ਯਿਸੂ ਅਤੇ ਉਸਦੇ ਪਿਤਾ ਦੇ ਪਿਆਰੇ ਹੋਣਗੇ ਅਤੇ ਉਹਨਾਂ ਤੇ ਆਪਣੇ ਆਪ ਨੂੰ ਪ੍ਰਗਟ ਕਰਾਂਗਾ [14:21 ]

John 14:23

None

John 14:25

ਤਦ ਉਹ ਸਹਾਇਕ, ਪਵਿੱਤਰ ਆਤਮਾ ਜਿਸ ਨੂੰ ਪਿਤਾ ਘੱਲਦਾ ਹੈ, ਕੀ ਕਰੇਗਾ ?

ਸਹਾਇਕ, ਪਵਿੱਤਰ ਆਤਮਾ ਚੇਲਿਆਂ ਨੂੰ ਸਭ ਗੱਲਾਂ ਸਿਖਾਵੇਗਾ ਅਤੇ ਯਾਦ ਦਿਲਾਵੇਗਾ ਜੋ ਯਿਸੂ ਨੇ ਉਹਨਾਂ ਨੂੰ ਆਖੀਆਂ ਸਨ [14:26 ]

John 14:28

ਚੇਲਿਆਂ ਨੂੰ ਕਿਉਂ ਆਨੰਦ ਕਰਨਾ ਚਾਹਿਦਾ ਹੈ ਕਿ ਯਿਸੂ ਜਾ ਰਿਹਾ ਸੀ ?

ਯਿਸੂ ਨੇ ਕਿਹਾ ਉਹਨਾਂ ਨੂੰ ਆਨੰਦ ਕਰਨਾ ਚਾਹਿਦਾ ਹੈ ਕਿ ਉਹ ਪਿਤਾ ਦੇ ਕੋਲ ਜਾ ਰਿਹਾ ਹੈ ਕਿਉਂ ਜੋ ਪਿਤਾ ਯਿਸੂ ਨਾਲੋਂ ਮਹਾਨ ਹੈ [14:28]

John 14:30

ਯਿਸੂ ਨੇ ਕੀ ਕਾਰਨ ਦੱਸਿਆ ਕਿ ਹੁਣ ਉਹ ਚੇਲਿਆਂ ਨਾਲ ਜਿਆਦਾ ਗੱਲਾਂ ਨਹੀਂ ਕਰੇਗਾ ?

ਯਿਸੂ ਨੇ ਇਹ ਕਾਰਨ ਦਿਤਾ ਕਿ ਹੁਣ ਇਸ ਸੰਸਾਰ ਦਾ ਸਰਦਾਰ ਆਉਂਦਾ ਹੈ [14:30 ]

John 15

John 15:1

ਸੱਚੀ ਅੰਗੂਰ ਦੀ ਵੇਲ ਕੌਣ ਹੈ ?

ਯਿਸੂ ਸੱਚੀ ਅੰਗੂਰ ਦੀ ਵੇਲ ਹੈ [15:1 ]

ਬਾਗਵਾਨ ਕੌਣ ਹੈ ?

ਪਿਤਾ ਬਾਗਵਾਨ ਹੈ [15:2 ]

ਪਿਤਾ ਉਹਨਾਂ ਟਾਹਣੀਆਂ ਨਾਲ ਕੀ ਕਰਦਾ ਹੈ ਜੋ ਮਸੀਹ ਵਿੱਚ ਹਨ ?

ਪਿਤਾ ਉਹਨਾਂ ਟਾਹਣੀਆਂ ਨੂੰ ਅੱਡ ਕਰਦਾ ਹੈ ਜੋ ਫ਼ਲ ਨਹੀਂ ਦਿੰਦੀਆਂ ਪਰ ਉਹਨਾਂ ਨੂੰ ਛਾਂਗਦਾ ਹੈ ਜੋ ਫ਼ਲ ਦਿੰਦੀਆਂ ਹਨ ਤਾਂ ਜੋ ਹੋਰ ਫ਼ਲ ਦੇ ਸਕਣ [15:2 ]

John 15:3

ਪ੍ਰ ? ਚੇਲੇ ਸ਼ੁੱਧ ਕਿਉਂ ਸਨ ?

ਉਹ ਸ਼ੁੱਧ ਸਨ ਉਹਨਾਂ ਵਚਨਾਂ ਦੇ ਕਰਕੇ ਜਿਹੜੇ ਯਿਸੂ ਨੇ ਉਹਨਾਂ ਨੂੰ ਆਖੇ [15:3 ]

John 15:5

ਪ੍ਰ ? ਟਾਹਣੀਆਂ ਕੌਣ ਹਨ ?

ਅਸੀਂ ਟਾਹਣੀਆਂ ਹਾਂ [15:5 ]

ਫ਼ਲਦਾਇਕ ਹੋਣ ਲਈ ਸਾਨੂੰ ਕੀ ਕਰਨਾ ਚਾਹਿਦਾ ਹੈ ?

ਫ਼ਲਦਾਇਕ ਹੋਣ ਲਈ ਸਾਨੂੰ ਯਿਸੂ ਵਿੱਚ ਬਣੇ ਰਹਿਣਾ ਚਾਹਿਦਾ ਹੈ [15:5 ]

ਜੇ ਤੁਸੀਂ ਯਿਸੂ ਵਿੱਚ ਨਹੀਂ ਬਣੇ ਰਹਿੰਦੇ ਤਦ ਕੀ ਹੋਵੇਗਾ ?

ਜੇ ਕੋਈ ਯਿਸੂ ਵਿੱਚ ਨਹੀਂ ਬਣਿਆ ਰਹਿੰਦਾ ਉਹ ਟਾਹਣੀ ਦੀ ਤਰ੍ਹਾਂ ਸੁਟਿਆ ਜਾਵੇਗਾ ਜੋ ਬਾਅਦ ਵਿੱਚ ਸੁੱਕ ਜਾਂਦੀ ਹੈ [15:6 ]

ਸਾਨੂੰ ਕੀ ਕਰਨਾ ਚਾਹਿਦਾ ਹੈ ਕਿ ਅਸੀਂ ਜੋ ਮੰਗੀਏ ਸਾਡੇ ਲਈ ਹੋ ਜਾਵੇ ?

ਸਾਨੂੰ ਯਿਸੂ ਵਿੱਚ ਅਤੇ ਉਸਦੇ ਵਚਨ ਸਾਡੇ ਅੰਦਰ ਬਣੇ ਰਹਿਣੇ ਚਾਹੀਦੇ ਹਨ | ਤਦ ਅਸੀਂ ਜੋ ਵੀ ਮੰਗਦੇ ਅਤੇ ਇਛਾ ਰੱਖਦੇ ਸਾਡੇ ਲਈ ਪੂਰਾ ਹੋ ਜਾਵੇਗਾ [15:7 ]

John 15:8

ਕਿਹਨਾਂ ਦੋ ਗੱਲਾਂ ਨਾਲ ਪਿਤਾ ਦੀ ਮਹਿਮਾ ਹੁੰਦੀ ਹੈ ?

ਜਦੋਂ ਅਸੀਂ ਯਿਸੂ ਦੇ ਚੇਲੇ ਬਣਦੇ ਅਤੇ ਫ਼ਲਦਾਇਕ ਹੁੰਦੇ ਹਾਂ ਤਦ ਪਿਤਾ ਦੀ ਮਹਿਮਾ ਹੁੰਦੀ ਹੈ [15:8 ]

John 15:10

ਸਾਨੂੰ ਯਿਸੂ ਦੇ ਪਿਆਰ ਵਿੱਚ ਬਣੇ ਰਹਿਣ ਲਈ ਕੀ ਕਰਨਾ ਚਾਹੀਦਾ ਹੈ ?

ਸਾਨੂੰ ਉਸਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ [15:10 ]

John 15:12

ਇਕ ਇਨਸਾਨ ਲਈ ਸਭ ਤੋਂ ਵੱਡਾ ਪਿਆਰ ਕੀ ਹੋ ਸਕਦਾ ਹੈ ?

ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੋ ਸਕਦਾ , ਜੋ ਉਹ ਆਪਣੀ ਜਾਨ ਆਪਣੇ ਮਿਤਰਾਂ ਲਈ ਦੇ ਦੇਵੇ [15:13 ]

John 15:14

ਅਸੀਂ ਕਿਵੇਂ ਜਾਣ ਸਕਦੇ ਹਾਂ ਕੀ ਅਸੀਂ ਯਿਸੂ ਦੇ ਮਿੱਤਰ ਹਾਂ ਜਾਂ ਨਹੀਂ ?

ਅਸੀਂ ਯਿਸੂ ਦੇ ਮਿੱਤਰ ਹਾਂ ਜੇ ਅਸੀਂ ਉਸਦੇ ਦਿੱਤੇ ਹੁਕਮਾਂ ਅਨੁਸਾਰ ਚੱਲੀਏ [15:14 ]

ਯਿਸੂ ਆਪਣੇ ਚੇਲਿਆਂ ਨੂੰ ਮਿੱਤਰ ਕਿਉਂ ਆਖਦਾ ਹੈ ?

ਉਹ ਉਹਨਾਂ ਨੂੰ ਮਿੱਤਰ ਆਖਦਾ ਹੈ ਕਿਉਂ ਜੋ ਉਸਨੇ ਜੋ ਵੀ ਆਪਣੇ ਪਿਤਾ ਕੋਲੋਂ ਸੁਣਿਆ ਉਹਨਾਂ ਨੂੰ ਦੱਸ ਦਿੱਤਾ [15:15 ]

John 15:16

None

John 15:18

ਸੰਸਾਰ ਉਹਨਾਂ ਨੂੰ ਨਫ਼ਰਤ ਕਿਉਂ ਕਰਦਾ ਹੈ ਜੋ ਯਿਸੂ ਦੇ ਮਗਰ ਚਲਦੇ ਹਨ ?

ਸੰਸਾਰ ਉਹਨਾਂ ਨੂੰ ਨਫ਼ਰਤ ਕਰਦਾ ਹੈ ਜੋ ਯਿਸੂ ਦੇ ਮਗਰ ਚਲਦੇ ਹਨ ਕਿਉਂ ਕਿ ਉਹ ਇਸ ਸੰਸਾਰ ਦੇ ਨਹੀਂ ਹਨ ਕਿਉਂ ਜੋ ਯਿਸੂ ਨੇ ਉਹਨਾਂ ਨੂੰ ਇਸ ਸੰਸਾਰ ਵਿੱਚੋਂ ਚੁਣ ਲਿਆ ਹੈ [15:19 ]

John 15:20

None

John 15:23

ਯਿਸੂ ਨੇ ਕੀ ਕੀਤਾ ਤਾਂ ਜੋ ਸੰਸਾਰ ਕੋਲ ਪਾਪ ਲਈ ਕੋਈ ਬਹਾਨੇਬਾਜ਼ੀ ਨਾ ਰਹੇ ?

ਸੰਸਾਰ ਕੋਲ ਪਾਪ ਲਈ ਕੋਈ ਬਹਾਨੇਬਾਜ਼ੀ ਨਹੀਂ ਹੈ ਕਿਉਂ ਕਿ ਯਿਸੂ ਆਇਆ ਅਤੇ ਉਸ ਨੇ ਅਜਿਹੇ ਕੰਮ ਕੀਤੇ ਜੋ ਕਿਸੇ ਹੋਰ ਨੇ ਨਹੀਂ ਕੀਤੇ [15:24 ]

John 15:26

ਯਿਸੂ ਦੇ ਬਾਰੇ ਕੌਣ ਗਵਾਹੀ ਦਿੰਦਾ ਹੈ ?

ਸਹਾਇਕ , ਜੋ ਸਚਾਈ ਦਾ ਆਤਮਾ ਹੈ ਅਤੇ ਯਿਸੂ ਦੇ ਚੇਲੇ ਯਿਸੂ ਬਾਰੇ ਗਵਾਹੀ ਦੇਣਗੇ [15:26-27 ]

ਪ੍ਰ ? ਚੇਲੇ ਯਿਸੂ ਬਾਰੇ ਗਵਾਹੀ ਕਿਉਂ ਭਰਨਗੇ ?

ਚੇਲੇ ਯਿਸੂ ਬਾਰੇ ਗਵਾਹੀ ਭਰਨਗੇ ਕਿਉਂ ਜੋ ਉਹ ਅਰੰਭ ਤੋਂ ਹੀ ਉਸਦੇ ਨਾਲ ਸਨ [15:27 ]

John 16

John 16:1

ਯਿਸੂ ਨੇ ਚੇਲਿਆਂ ਨਾਲ ਇਹ ਗੱਲਾਂ ਕਿਉਂ ਕੀਤੀਆਂ ?

ਯਿਸੂ ਨੇ ਚੇਲਿਆਂ ਨਾਲ ਇਹ ਗੱਲਾਂ ਇਸ ਲਈ ਕੀਤੀਆਂ ਤਾਂ ਜੋ ਉਹ ਠੋਕਰ ਨਾ ਖਾਣ [16:1 ]

John 16:3

ਕਿਉਂ ਲੋਕ ਯਿਸੂ ਦੇ ਚੇਲਿਆਂ ਨੂੰ ਸਭਾ ਘਰਾਂ ਵਿੱਚੋਂ ਬਾਹਰ ਕੱਢਣਗੇ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਮਰਵਾ ਦੇਣਗੇ ?

ਉਹ ਅਜਿਹਾ ਇਸ ਲਈ ਕਰਨਗੇ ਕਿਉ ਜੋ ਉਹਨਾਂ ਪਿਤਾ ਅਤੇ ਯਿਸੂ ਨੂੰ ਨਹੀਂ ਜਾਣਿਆ [16:3 ]

ਯਿਸੂ ਨੇ ਇਹ ਗੱਲਾਂ ਚੇਲਿਆਂ ਨੂੰ ਪਹਿਲਾਂ ਕਿਉਂ ਨਹੀਂ ਦੱਸੀਆਂ ?

ਯਿਸੂ ਨੇ ਇਹ ਗੱਲਾਂ ਚੇਲਿਆਂ ਨੂੰ ਪਹਿਲਾਂ ਨਹੀਂ ਦੱਸੀਆਂ ਕਿਉਂ ਜੋ ਉਹ ਆਪ ਉਹਨਾਂ ਦੇ ਨਾਲ ਸੀ [16:4 ]

John 16:5

ਯਿਸੂ ਦਾ ਜਾਣਾ ਭਲਾ ਕਿਉਂ ਸੀ ?

ਯਿਸੂ ਦਾ ਜਾਣਾ ਭਲਾ ਸੀ ਕਿਉਂ ਕਿ ਜਦੋਂ ਤੱਕ ਯਿਸੂ ਨਹੀਂ ਜਾਂਦਾ ਸਹਾਇਕ ਨਹੀਂ ਆਵੇਗਾ ,ਪਰ ਜੇ ਯਿਸੂ ਜਾਵੇਗਾ ਤਾਂ ਉਹ ਸਹਾਇਕ ਨੂੰ ਘੱਲੇਗਾ [16:7 ]

John 16:8

ਕਿਸ ਗੱਲ ਦੇ ਪ੍ਰਤੀ ਸਹਾਇਕ ਸੰਸਾਰ ਨੂੰ ਕਾਇਲ ਕਰੇਗਾ ?

ਸਹਾਇਕ ਸੰਸਾਰ ਨੂੰ ਧਰਮ, ਪਾਪ, ਅਤੇ ਨਿਆਂ ਦੇ ਬਾਰੇ ਕਾਇਲ ਕਰੇਗਾ [16:8 ]

John 16:12

ਜਦੋਂ ਸਚਾਈ ਦਾ ਆਤਮਾ ਆਵੇਗਾ ਤਾਂ ਚੇਲਿਆਂ ਲਈ ਕੀ ਕਰੇਗਾ ?

ਉਹ ਚੇਲਿਆਂ ਨੂੰ ਪੂਰਨ ਸਚਾਈ ਵਿੱਚ ਅਗੁਆਈ ਕਰੇਗਾ, ਉਹ ਆਪਣੇ ਆਪ ਤੋਂ ਨਹੀਂ ਬੋਲੇਗਾ,ਉਹ ਜੋ ਸੁਣਦਾ ਹੈ ਉਹੀ ਬੋਲੇਗਾ ਤੇ ਹੋਣ ਵਾਲੀਆਂ ਗੱਲਾਂ ਨੂੰ ਦੱਸੇਗਾ [16:13 ]

ਸਚਾਈ ਦਾ ਆਤਮਾ ਕਿਵੇਂ ਯਿਸੂ ਦੀ ਵਡਿਆਈ ਕਰੇਗਾ ?

ਉਹ ਯਿਸੂ ਦੀਆਂ ਗੱਲਾਂ ਨੂੰ ਲੈ ਕੇ ਚੇਲਿਆਂ ਨੂੰ ਦੱਸ ਕੇ ਯਿਸੂ ਦੀ ਵਡਿਆਈ ਕਰੇਗਾ [16:14 ]

John 16:15

ਸਚਾਈ ਦਾ ਆਤਮਾ ਯਿਸੂ ਦੀਆਂ ਕਿਹੜੀਆਂ ਗੱਲਾਂ ਨੂੰ ਲਵੇਗਾ ?

ਸਚਾਈ ਦਾ ਆਤਮਾ ਪਿਤਾ ਦੀਆਂ ਗੱਲਾਂ ਨੂੰ ਲਵੇਗਾ | ਸਭ ਕੁਝ ਜੋ ਪਿਤਾ ਦਾ ਹੈ ਯਿਸੂ ਦਾ ਵੀ ਹੈ [16:15 ]

John 16:17

ਯਿਸੂ ਦੀ ਕਿਹੜੀ ਗੱਲ ਚੇਲਿਆਂ ਨੂੰ ਸਮਝ ਨਹੀਂ ਆਈ ?

ਉਹਨਾਂ ਨੂੰ ਸਮਝ ਨਹੀਂ ਆਇਆ ਜਦੋਂ ਯਿਸੂ ਨੇ ਆਖਿਆ , ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਹੀਂ ਵੇਖੋਗੇ ;ਅਤੇ ਫ਼ੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਂਗੇ|ਕਿਉਂ ਜੋ ਮੈਂ ਪਿਤਾ ਕੋਲ ਜਾਂਦਾ ਹਾਂ [16:17-18 ]

John 16:19

ਚੇਲਿਆਂ ਦੇ ਸੋਗ ਦਾ ਕੀ ਹੋਵੇਗਾ ?

ਇਹ ਆਨੰਦ ਵਿੱਚ ਬਦਲ ਜਾਵੇਗਾ [16:20 ]

John 16:22

ਅਜਿਹਾ ਕੀ ਹੋਵੇਗਾ ਜਿਸ ਕਾਰਨ ਚੇਲੇ ਆਨੰਦ ਹੋਣਗੇ ?

ਉਹ ਫਿਰ ਯਿਸੂ ਨੂੰ ਵੇਖਣਗੇ ਅਤੇ ਉਹਨਾਂ ਦੇ ਮਨ ਆਨੰਦਿਤ ਹੋਣਗੇ [16:22 ]

ਯਿਸੂ ਨੇ ਚੇਲਿਆਂ ਨੂੰ ਕਿਉਂ ਆਖਿਆ ਮੰਗੋ ਅਤੇ ਮਿਲੇਗਾ ?

ਯਿਸੂ ਅਜਿਹਾ ਇਸ ਲਈ ਆਖਦਾ ਹੈ ਜੋ ਉਸਦਾ ਆਨੰਦ ਪੂਰਾ ਹੋਵੇ [16:24 ]

John 16:25

None

John 16:26

ਪਿਤਾ ਕਿਸ ਕਾਰਨ ਯਿਸੂ ਦੇ ਚੇਲਿਆਂ ਨੂੰ ਆਪ ਪਿਆਰ ਕਰਦਾ ਹੈ ?

ਪਿਤਾ ਚੇਲਿਆਂ ਨੂੰ ਪਿਆਰ ਕਰਦਾ ਹੈ ਕਿਉਂ ਕਿ ਚੇਲਿਆਂ ਨੇ ਯਿਸੂ ਨੂੰ ਪਿਆਰ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਉਹ ਪਿਤਾ ਵੱਲੋਂ ਆਇਆ ਹੈ [16:27 ]

ਯਿਸੂ ਕਿਥੋਂ ਆਇਆ ਅਤੇ ਕਿੱਥੇ ਜਾ ਰਿਹਾ ਸੀ ?

ਯਿਸੂ ਪਿਤਾ ਵੱਲੋਂ ਸੰਸਾਰ ਵਿੱਚ ਆਇਆ ਅਤੇ ਹੁਣ ਸੰਸਾਰ ਨੂੰ ਛੱਡ ਕੇ ਵਾਪਿਸ ਪਿਤਾ ਕੋਲ ਜਾ ਰਿਹਾ ਸੀ [16:28 ]

John 16:29

None

John 16:32

ਯਿਸੂ ਨੇ ਕੀ ਆਖਿਆ ਕਿ ਚੇਲੇ ਉਸ ਘੜ੍ਹੀ ਕੀ ਕਰਨਗੇ ?

ਯਿਸੂ ਨੇ ਕਿਹਾ ਚੇਲੇ ਉਸ ਵੇਲੇ ਆਪਣੇ ਥਾਈਂ ਖਿੰਡ ਜਾਣਗੇ , ਅਤੇ ਯਿਸੂ ਨੂੰ ਇਕੱਲੇ ਛੱਡ ਦੇਣਗੇ [16:32 ]

ਯਿਸੂ ਨੂੰ ਜਦੋਂ ਚੇਲੇ ਇਕੱਲਾ ਛੱਡ ਦੇਣਗੇ ਫਿਰ ਵੀ ਕੌਣ ਉਹ ਦੇ ਨਾਲ ਰਹੇਗਾ ?

ਪਿਤਾ ਫਿਰ ਵੀ ਯਿਸੂ ਨਾਲ ਰਹੇਗਾ [16:32 ]

ਯਿਸੂ ਨੇ ਚੇਲਿਆਂ ਨੂੰ ਹੋਸਲਾ ਦੇਣ ਲਈ ਕਿਉਂ ਆਖਿਆ ਚਾਹੇ ਜਗਤ ਵਿੱਚ ਉਹਨਾਂ ਨੂੰ ਕਸ਼ਟ ਹੈ ?

ਯਿਸੂ ਨੇ ਉਹਨਾਂ ਨੂੰ ਹੋਸਲਾ ਰਖਣ ਲਈ ਕਿਹਾ ਕਿਉਂਕਿ ਉਸ ਨੇ ਜਗਤ ਨੂੰ ਜਿੱਤ ਲਿਆ ਹੈ [16:33 ]

John 17

John 17:1

ਪਿਤਾ ਨੇ ਯਿਸੂ ਨੂੰ ਸਾਰੇ ਸਰੀਰਾਂ ਉੱਤੇ ਅਧਿਕਾਰ ਕਿਉਂ ਦਿੱਤਾ ਹੈ ?

ਪਿਤਾ ਨੇ ਅਜਿਹਾ ਕੀਤਾ ਤਾਂ ਜੋ ਉਹ ਉਹਨਾਂ ਸਭਨਾਂ ਨੂੰ ਸਦੀਪਕ ਜੀਉਣ ਦੇਵੇ ਜੋ ਉਸ ਨੇ ਉਹਨੂੰ ਦਿੱਤੇ ਹਨ [17:2 ]

John 17:3

ਸਦੀਪਕ ਜੀਉਣ ਕੀ ਹੈ ?

ਸਦੀਪਕ ਜੀਉਣ ਇਹ ਹੈ ਕਿ ਪਿਤਾ, ਇਕ ਸੱਚੇ ਪਰਮੇਸ਼ੁਰ , ਅਤੇ ਉਸਦੇ ਭੇਜੇ ਯਿਸੂ ਮਸੀਹ ਨੂੰ ਜਾਣਨ [17:3 ]

ਯਿਸੂ ਨੇ ਧਰਤੀ ਉੱਤੇ ਪਰਮੇਸ਼ੁਰ ਦੀ ਵਡਿਆਈ ਕਿਵੇਂ ਕੀਤੀ ?

ਪਿਤਾ ਦੇ ਦਿੱਤੇ ਕੰਮ ਨੂੰ ਪੂਰਾ ਕਰ ਕੇ ਉਸ ਨੇ ਵਡਿਆਈ ਕੀਤੀ [17:4 ]

ਯਿਸੂ ਕਿਹੜੀ ਵਡਿਆਈ ਚਾਹੁੰਦਾ ਹੈ ?

ਉਹ ਓਸ ਵਡਿਆਈ ਨੂੰ ਚਾਹੁੰਦਾ ਹੈ ਜਿਹੜੀ ਜਗਤ ਦੀ ਰਚਨਾ ਤੋਂ ਪਹਿਲਾਂ ਪਿਤਾ ਦੇ ਨਾਲ ਸੀ [17:5 ]

John 17:6

ਯਿਸੂ ਨੇ ਪਿਤਾ ਦਾ ਨਾਮ ਕਿਸ ਤੇ ਪ੍ਰਗਟ ਕੀਤਾ ?

ਯਿਸੂ ਨੇ ਪਿਤਾ ਦਾ ਨਾਮ ਉਹਨਾਂ ਲੋਕਾਂ ਦੇ ਉੱਤੇ ਪ੍ਰਗਟ ਕੀਤਾ ਜਿਹਨਾਂ ਨੂੰ ਪਿਤਾ ਨੇ ਯਿਸੂ ਨੂੰ ਸੰਸਾਰ ਵਿੱਚੋਂ ਦਿੱਤਾ [17:6 ]

ਜਿਹੜੇ ਲੋਕ ਪਿਤਾ ਨੇ ਯਿਸੂ ਨੂੰ ਦਿਤੇ ਉਹਨਾਂ ਦਾ ਯਿਸੂ ਦੇ ਵਚਨਾਂ ਦੇ ਪ੍ਰਤੀ ਕੀ ਜਵਾਬ ਸੀ ?

ਉਹਨਾਂ ਯਿਸੂ ਦੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਅਤੇ ਸੱਚੀ ਜਾਣ ਲਿਆ ਕਿ ਯਿਸੂ ਪਿਤਾ ਕੋਲੋਂ ਆਇਆ ਅਤੇ ਪਿਤਾ ਨੇ ਹੀ ਯਿਸੂ ਨੂੰ ਭੇਜਿਆ [17:8 ]

John 17:9

ਯਿਸੂ ਨੇ ਕੀ ਆਖਿਆ ਕਿ ਉਹ ਕਿਸ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਹੈ ?

ਯਿਸੂ ਆਖਦਾ ਹੈ ਕਿ ਉਹ ਜਗਤ ਲਈ ਪ੍ਰਾਰਥਨਾ ਨਹੀਂ ਕਰ ਰਿਹਾ [17:9 ]

John 17:11

ਜਿਹਨਾਂ ਨੂੰ ਪਿਤਾ ਨੇ ਯਿਸੂ ਨੂੰ ਦੇ ਦਿੱਤਾ ਉਹਨਾਂ ਲਈ ਯਿਸੂ ਪਿਤਾ ਨੂੰ ਕੀ ਕਰਨ ਲਈ ਆਖਦਾ ਹੈ ?

ਯਿਸੂ ਆਖਦਾ ਹੈ ਕਿ ਪਿਤਾ ਉਹਨਾਂ ਦੀ ਰੱਖਿਆ ਕਰ, ਦੁਸ਼ਟ ਤੋਂ ਉਹਾਂ ਦੀ ਰੱਖਿਆ ਕਰ, ਉਹ ਸਚਾਈ ਵਿੱਚ ਸੰਕਲਪ ਹੋਣ, ਉਹ ਸਾਰੇ ਇਕ ਹੋਣ , ਜਿੱਥੇ ਮੈਂ ਹਾਂ ਉੱਥੇ ਉਹ ਵੀ ਹੋਣ [17:11,15,,21,24 ]

John 17:12

ਜਦੋਂ ਯਿਸੂ ਇਸ ਜਗਤ ਵਿੱਚ ਸੀ , ਉਸ ਨੇ ਉਹਨਾਂ ਲਈ ਕੀ ਕੀਤਾ ਜਿਹਨਾਂ ਨੂੰ ਪਿਤਾ ਨੇ ਉਹਨੂੰ ਦਿੱਤਾ ਸੀ ?

ਯਿਸੂ ਨੇ ਉਹਨਾਂ ਦੀ ਰੱਖਿਆ ਕੀਤੀ [17:12 ]

John 17:15

ਜਿਹਨਾਂ ਨੂੰ ਪਿਤਾ ਨੇ ਯਿਸੂ ਨੂੰ ਦੇ ਦਿੱਤਾ ਉਹਨਾਂ ਲਈ ਯਿਸੂ ਪਿਤਾ ਨੂੰ ਕੀ ਕਰਨ ਲਈ ਆਖਦਾ ਹੈ ?

ਯਿਸੂ ਆਖਦਾ ਹੈ ਕਿ ਪਿਤਾ ਉਹਨਾਂ ਦੀ ਰੱਖਿਆ ਕਰ, ਦੁਸ਼ਟ ਤੋਂ ਉਹਾਂ ਦੀ ਰੱਖਿਆ ਕਰ, ਉਹ ਸਚਾਈ ਵਿੱਚ ਸੰਕਲਪ ਹੋਣ, ਉਹ ਸਾਰੇ ਇਕ ਹੋਣ , ਜਿੱਥੇ ਮੈਂ ਹਾਂ ਉੱਥੇ ਉਹ ਵੀ ਹੋਣ [17:11,15,,21,24 ]

John 17:18

ਯਿਸੂ ਨੇ ਆਪਣੇ ਆਪ ਸੰਕਲਪ ਕਿਉਂ ਕੀਤਾ ?

ਯਿਸੂ ਆਪਣੇ ਆਪ ਨੂੰ ਵੀ ਸੰਕਲਪ ਕਰਦਾ ਹੈ ਤਾਂ ਜੋ ਉਹ ਵੀ ਸਚਿਆਈ ਵਿੱਚ ਸੰਕਲਪ ਹੋਣ ਜਿਹਨਾਂ ਨੂੰ ਪਿਤਾ ਨੇ ਉਸਨੂੰ ਦਿੱਤਾ ਹੈ [17:19 ]

John 17:20

ਯਿਸੂ ਹੋਰ ਕਿਹਨਾਂ ਲਈ ਪ੍ਰਾਰਥਨਾ ਕਰਦਾ ਹੈ ?

ਯਿਸੂ ਉਹਨਾਂ ਲਈ ਪ੍ਰਾਰਥਨਾ ਕਰਦਾ ਹੈ ਜਿਹਨਾਂ ਨੇ ਬਚਨ ਨਾਲ ਉਸ ਉੱਤੇ ਨਿਹਚਾ ਕਰਨਗੇ [17:20 ]

John 17:21

ਜਿਹਨਾਂ ਨੂੰ ਪਿਤਾ ਨੇ ਯਿਸੂ ਨੂੰ ਦੇ ਦਿੱਤਾ ਉਹਨਾਂ ਲਈ ਯਿਸੂ ਪਿਤਾ ਨੂੰ ਕੀ ਕਰਨ ਲਈ ਆਖਦਾ ਹੈ ?

ਯਿਸੂ ਆਖਦਾ ਹੈ ਕਿ ਪਿਤਾ ਉਹਨਾਂ ਦੀ ਰੱਖਿਆ ਕਰ, ਦੁਸ਼ਟ ਤੋਂ ਉਹਾਂ ਦੀ ਰੱਖਿਆ ਕਰ, ਉਹ ਸਚਾਈ ਵਿੱਚ ਸੰਕਲਪ ਹੋਣ, ਉਹ ਸਾਰੇ ਇਕ ਹੋਣ , ਜਿੱਥੇ ਮੈਂ ਹਾਂ ਉੱਥੇ ਉਹ ਵੀ ਹੋਣ [17:11,15,,21,24 ]

John 17:22

ਪਿਤਾ ਉਹਨਾਂ ਨੂੰ ਕਿਵੇਂ ਪਿਆਰ ਕਰਦਾ ਹੈ ਜੋ ਉਸਨੇ ਯਿਸੂ ਨੂੰ ਦਿੱਤੇ ?

ਪਿਤਾ ਉਹਨਾਂ ਨੂੰ ਉਸੇ ਤਰ੍ਹਾਂ ਪਿਆਰ ਕਰਦਾ ਹੈ ਜਿਵੇਂ ਉਹ ਯਿਸੂ ਨੂੰ ਪਿਆਰ ਕਰਦਾ ਹੈ [17:23 ]

John 17:24

ਜਿਹਨਾਂ ਨੂੰ ਪਿਤਾ ਨੇ ਯਿਸੂ ਨੂੰ ਦੇ ਦਿੱਤਾ ਉਹਨਾਂ ਲਈ ਯਿਸੂ ਪਿਤਾ ਨੂੰ ਕੀ ਕਰਨ ਲਈ ਆਖਦਾ ਹੈ ?

ਯਿਸੂ ਆਖਦਾ ਹੈ ਕਿ ਪਿਤਾ ਉਹਨਾਂ ਦੀ ਰੱਖਿਆ ਕਰ, ਦੁਸ਼ਟ ਤੋਂ ਉਹਾਂ ਦੀ ਰੱਖਿਆ ਕਰ, ਉਹ ਸਚਾਈ ਵਿੱਚ ਸੰਕਲਪ ਹੋਣ, ਉਹ ਸਾਰੇ ਇਕ ਹੋਣ , ਜਿੱਥੇ ਮੈਂ ਹਾਂ ਉੱਥੇ ਉਹ ਵੀ ਹੋਣ [17:11,15,,21,24 ]

John 17:25

ਯਿਸੂ ਕਿਉਂ ਪਿਤਾ ਦਾ ਨਾਮ ਉਹਨਾਂ ਉੱਤੇ ਪ੍ਰਗਟ ਕਰੇਗਾ ਜਿਹਨਾਂ ਨੂੰ ਪਿਤਾ ਨੇ ਉਸਨੂੰ ਦਿੱਤਾ ਹੈ ?

ਯਿਸੂ ਅਜਿਹਾ ਕਰੇਗਾ ਤਾਂ ਜੋ ਉਹ ਉਸ ਪਿਆਰ ਨੂੰ ਜਾਣ ਜਿਸ ਨਾਲ ਪਿਤਾ ਨੇ ਯਿਸੂ ਨੂੰ ਪਿਆਰ ਕੀਤਾ ਅਜਿਹਾ ਉਹਨਾਂ ਵਿੱਚ ਹੋਵੇ [17:26 ]

John 18

John 18:1

ਇਹਨਾਂ ਗੱਲਾਂ ਨੂੰ ਕਹਿਣ ਤੋਂ ਬਾਅਦ ਯਿਸੂ ਕਿੱਥੇ ਗਿਆ ?

ਉਹ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਦੇ ਪਾਰ ਇਕ ਬਾਗ ਵਿੱਚ ਗਿਆ [18:1 ]

ਯਹੂਦਾ ਉਸ ਬਾਗ ਬਾਰੇ ਕਿਵੇਂ ਜਾਣਦਾ ਸੀ ?

ਉਹ ਇਸ ਬਾਰੇ ਜਾਂਦਾ ਸੀ ਕਿਉਂ ਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਜਾਂਦਾ ਹੁੰਦਾ ਸੀ [18:2 ]

ਹੋਰ ਕੌਣ ਬਾਗ ਵਿੱਚ ਸ਼ਸਤਰਾਂ, ਮਸਾਲਾਂ ਅਤੇ ਦੀਵਿਆਂ ਨਾਲ ਆਇਆ ?

ਯਹੂਦਾ, ਪ੍ਰਧਾਨ ਜਾਜਕਾਂ ਵੱਲੋਂ ਸਿਪਾਹੀਆਂ ਦਾ ਜੱਥਾ ਅਤੇ ਫ਼ਰੀਸੀ ਉੱਥੇ ਆਏ [18:3 ]

John 18:4

ਯਿਸੂ ਨੇ ਬਾਗ ਵਿੱਚ ਆਏ ਲੋਕਾਂ ਦੇ ਜੱਥੇ ਨੂੰ ਕੀ ਪੁੱਛਿਆ ?

ਯਿਸੂ ਨੇ ਉਹਨਾਂ ਨੂੰ ਪੁੱਛਿਆ,ਤੁਸੀਂ ਕਿਹਨੂੰ ਭਾਲਦੇ ਹੋ ?[18:4 ]

John 18:6

ਜਦੋਂ ਉਹਨਾਂ ਆਖਿਆ ਕਿ ਅਸੀਂ ਯਿਸੂ ਦੀ ਭਾਲ ਕਰਦੇ ਹਾਂ ਅਤੇ ਯਿਸੂ ਨੇ ਕਿਹਾ , ਮੈਂ ਹਾਂ, ਤਦ ਕੀ ਹੋਇਆ ?

ਸਿਪਾਹੀ ਅਤੇ ਉਹਨਾਂ ਦੇ ਨਾਲ ਵਾਲੇ ਪਿੱਛਾਹਾਂ ਨੂੰ ਹੱਟ ਕੇ ਜਮੀਨ ਤੇ ਡਿੱਗ ਗਏ [18:6 ]

John 18:8

ਯਿਸੂ ਨੇ ਅਜਿਹਾ ਕਿਉਂ ਕਿਹਾ ਕਿ ਜੇ ਤੁਸੀਂ ਮੈਨੂੰ ਲੱਭ ਰਹੇ ਹੋ ਤਾਂ ਇਹਨਾਂ ਨੂੰ ਜਾਣ ਦਿਓ ?

ਯਿਸੂ ਨੇ ਇਸ ਲਈ ਕਿਹਾ ਤਾਂ ਜੋ ਵਚਨ ਪੂਰਾ ਹੋਵੇ , ਕਿ ਜਿਸਨੂੰ ਤੂੰ ਮੇਰੇ ਹੱਥਾਂ ਵਿੱਚ ਦਿੱਤਾ ਕੋਈ ਨਾ ਖੋਇਆ [18:8-9 ]

John 18:10

ਜਦੋਂ ਮਹਾ ਜਾਜਕ ਦੇ ਨੋਕਰ ਮਖਲੁਸ ਦਾ ਪਤਰਸ ਨੇ ਕੰਨ ਉੱਡਾ ਦਿੱਤਾ ਤਾਂ ਯਿਸੂ ਨੇ ਪਤਰਸ ਨੂੰ ਕੀ ਆਖਿਆ ?

ਯਿਸੂ ਨੇ ਪਤਰਸ ਨੂੰ ਕਿਹਾ, ਆਪਣੀ ਤਲਵਾਰ ਮਿਆਨ ਵਿੱਚ ਕਰ| ਜੋ ਪਿਆਲਾ ਮੈਨੂੰ ਪਿਤਾ ਨੇ ਦਿੱਤਾ ਹੈ ਕੀ ਮੈਂ ਉਸਨੂੰ ਨਾ ਪੀਵਾਂ ? [18:10-11 ]

John 18:12

ਫੋਜ ਦੇ ਸਰਦਾਰ, ਸਿਪਾਹੀਆਂ ਅਤੇ ਪਿਆਦਿਆਂ ਨੇ ਜਦੋਂ ਯਿਸੂ ਨੂੰ ਬੰਨ ਲਿਆ ਤਾਂ ਕਿੱਥੇ ਲੈ ਗਏ ?

ਉਹ ਪਹਿਲਾਂ ਯਿਸੂ ਨੂੰ ਅੰਨਾਸ ਕੋਲ ਲੈ ਗਏ [18:13 ]

ਅੰਨਾਸ ਕੌਣ ਸੀ ?

ਅੰਨਾਸ ਕਯਾਫ਼ਾ ਦਾ ਸੌਹਰਾ ਸੀ , ਜੋ ਉਸ ਸਾਲ ਜਾਜਕ ਸੀ [18:13 ]

John 18:15

ਪਤਰਸ ਕਿਵੇਂ ਪ੍ਰਧਾਨ ਜਾਜਕ ਦੇ ਵਿਹੜੇ ਵਿੱਚ ਗਿਆ ?

ਦੂਜਾ ਚੇਲਾ ਜੋ ਪ੍ਰਧਾਨ ਜਾਜਕ ਦਾ ਜਾਨਕਰ ਸੀ ਉਹ ਦਰਬਾਨਣ ਨੂੰ ਕਹਿ ਕੇ ਜੋ ਉਸ ਦਰਵਾਜੇ ਦੀ ਰਖਵਾਲੀ ਕਰਦੀ ਸੀ ਉਸਨੂੰ ਅੰਦਰ ਲਿਆਇਆ [18:16 ]

John 18:17

ਪਤਰਸ ਨੂੰ ਕਿਸਨੇ ਪੁੱਛਿਆ ਕੀ ਉਹ ਯਿਸੂ ਦਾ ਚੇਲਾ ਹੈ ਜਾਂ ਇਹ ਵੀ ਯਿਸੂ ਦੇ ਨਾਲ ਸੀ ?

ਉਹ ਦਰਬਾਰਨ ਜੋ ਦਰਵਾਜੇ ਤੇ ਰਖਵਾਲੀ ਕਰਦੀ ਸੀ, ਅੱਗ ਸੇਕਣ ਲਈ ਖੜੇ ਲੋਕਾਂ ਵਿੱਚੋਂ, ਪ੍ਰਧਾਨ ਜਾਜਕ ਦੇ ਨੋਕਰਾਂ ਵਿੱਚੋਂ ਇਕ ਨੇ , ਜੋ ਉਹ੍ਸਾ ਰਿਸ਼ਤੇਦਾਰ ਸੀ ਜਿਸਦਾ ਕੰਨ ਪਤਰਸ ਨੇ ਉਡਾਇਆ ਸੀ ਉਸਨੇ ਪੁੱਛਿਆ ਜੇ ਉਹ ਯਿਸੂ ਦਾ ਚੇਲਾ ਸੀ ਜਾਂ ਉਸਦੇ ਨਾਲ ਸੀ [18:17 ]

John 18:19

ਸੰਖੇਪ ਵਿੱਚ ਯਿਸੂ ਨੇ ਕੀ ਜਵਾਬ ਦਿੱਤਾ ਜਦੋਂ ਪ੍ਰਧਾਨ ਜਾਜਕ ਨੇ ਉਸਦੇ ਚੇਲਿਆਂ ਅਤੇ ਉਸਦੀ ਸਿਖਿਆਵਾਂ ਦੇ ਬਾਰੇ ਪੁੱਛਿਆ ਗਿਆ?

ਯਿਸੂ ਨੇ ਕਿਹਾ ਉਸਨੇ ਸਭ ਦੇ ਅੱਗੇ ਖੁਲੇਆਮ ਬੋਲਿਆ |ਉਸਨੇ ਪ੍ਰਧਾਨ ਜਾਜਕ ਨੂੰ ਆਖਿਆ ਉਹਨਾਂ ਨੂੰ ਪੁੱਛਿਆ ਜਾਵੇ ਜਿਹਨਾਂ ਨੇ ਉਸਨੂੰ ਬੋਲਦੇ ਸੁਣਿਆ ਹੈ [18:19-21 ]

John 18:22

ਯਿਸੂ ਨੂੰ ਸਵਾਲ ਪੁੱਛਣ ਤੋਂ ਬਾਅਦ ਅੰਨਾਸ ਨੇ ਉਸਨੂੰ ਕਿੱਥੇ ਭੇਜਿਆ ?

ਅੰਨਾਸ ਨੇ ਯਿਸੂ ਨੂੰ ਕਯਾਫ਼ਾ ਕੋਲ ਭੇਜਿਆ ਜੋ ਪ੍ਰਧਾਨ ਜਾਜਕ ਸੀ [18:24 ]

John 18:25

ਜਦੋਂ ਪਤਰਸ ਨੇ ਤੀਸਰੀ ਵਾਰ ਯਿਸੂ ਦਾ ਇਨਕਾਰ ਕੀਤਾ ਤਦ ਕੀ ਹੋਇਆ ?

ਮੁਰਗੇ ਨੇ ਉਸੀ ਘੜੀ ਬਾਂਗ ਦਿੱਤੀ ਜਦੋਂ ਤੀਸਰੀ ਵਾਰੀ ਪਤਰਸ ਨੇ ਮਸੀਹ ਨਾਲ ਕਿਸੇ ਵੀ ਤਰ੍ਹਾਂ ਸਬੰਧ ਹੋਣ ਤੋਂ ਇਨਕਾਰ ਕੀਤਾ [18 :27 ]

John 18:28

ਉਹ ਯਿਸੂ ਨੂੰ ਕਚਿਹਰੀ ਵਿੱਚ ਕਿਉਂ ਲੈ ਗਏ ਅਤੇ ਅੰਦਰ ਕਿਉਂ ਨਹੀਂ ਗਏ ?

ਉਹ ਕਚਿਹਰੀ ਦੇ ਅੰਦਰ ਨਹੀਂ ਗਏ ਤਾਂ ਜੋ ਉਹ ਭ੍ਰਸ਼ਟ ਨਾ ਹੋ ਜਾਣ ਅਤੇ ਪਸਹ ਦੀ ਰੋਟੀ ਖਾ ਸੱਕਣ [18:28 ]

ਯਿਸੂ ਤੇ ਦੋਸ਼ ਲਗਾਉਣ ਵਾਲਿਆਂ ਨੇ ਕੀ ਜਵਾਬ ਦਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ , ਤੁਸੀਂ ਇਸ ਮਨੁੱਖ ਤੇ ਕੀ ਦੋਸ਼ ਲਗਾਉਂਦੇ ਹੋ ?

ਉਹਨਾਂ ਉੱਤਰ ਦਿੱਤਾ ਜੇ ਇਹ ਮਨੁੱਖ ਬੁਰਾ ਨਾ ਹੁੰਦਾ ਤਾਂ ਅਸੀਂ ਤੁਹਾਡੇ ਹਵਾਲੇ ਨਹੀਂ ਕਰਦੇ [18:19-20 ]

John 18:31

ਯਹੂਦੀਆਂ ਨੇ ਆਪ ਨਿਬੇੜਾ ਨਾ ਕਰਨ ਦੀ ਬਜਾਏ ਯਿਸੂ ਨੂੰ ਪਿਲਾਤੁਸ ਕੋਲ ਕਿਉਂ ਲੈ ਗਏ ?

ਯਹੂਦੀ ਯਿਸੂ ਨੂੰ ਮਾਰਨਾ ਚਾਹੁੰਦੇ ਸਨ ਅਤੇ ਉਹਨਾਂ ਲਈ ਬਿਨ੍ਹਾਂ ਰੋਮੀ ਅਧੀਕਾਰੀਆਂ ਦੀ ਇਜਾਜਤ ਅਜਿਹਾ ਕਰਨਾ ਵੱਸ ਵਿੱਚ ਨਹੀਂ ਸੀ[18:31 ]

John 18:33

ਪਿਲਾਤੁਸ ਨੇ ਯਿਸੂ ਨੂੰ ਕੀ ਪੁੱਛਿਆ ?

ਪਿਲਾਤੁਸ ਨੇ ਯਿਸੂ ਨੂ ਪੁੱਛਿਆ, ਕੀ ਤੂੰ ਯਹੂਦੀਆਂ ਦਾ ਰਾਜਾ ਹੈ, ਉਸਨੇ ਇਹ ਵੀ ਪੁੱਛਿਆ ਕਿ ਯਿਸੂ ਨੇ ਕੀ ਕੀਤਾ [18:33-35 ]

John 18:36

ਪਿਲਾਤੁਸ ਨੂੰ ਯਿਸੂ ਨੇ ਆਪਣੇ ਰਾਜ ਬਾਰੇ ਕੀ ਦੱਸਿਆ ?

ਯਿਸੂ ਨੇ ਪਿਲਾਤੁਸ ਨੂੰ ਆਖਿਆ ਉਸਦਾ ਰਾਜ ਇਸ ਜਗਤ ਦਾ ਨਹੀਂ ਹੈ ਅਤੇ ਨਾ ਹੀ ਇਸ ਜਗਤ ਤੋਂ ਆਉਂਦਾ ਹੈ [18:36 ]

ਯਿਸੂ ਕਿਸ ਮਕਸਦ ਨਾਲ ਪੈਦਾ ਹੋਇਆ ਸੀ ?

ਯਿਸੂ ਰਾਜਾ ਹੋਣ ਲਈ ਪੈਦਾ ਹੋਇਆ ਸੀ [18:37 ]

John 18:38

ਯਿਸੂ ਨਾਲ ਗੱਲਬਾਤ ਕਰਨ ਤੋਂ ਬਾਅਦ ਪਿਲਾਤੁਸ ਦਾ ਨਿਆਂ ਕੀ ਸੀ ?

ਪਿਲਾਤੁਸ ਨੇ ਆਖਿਆ , ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ [18:38 ]

ਜਦੋਂ ਪਿਲਾਤੁਸ ਨੇ ਯਿਸੂ ਨੂੰ ਛੱਡਣ ਲਈ ਕਿਹਾ, ਤਦ ਯਹੂਦੀਆਂ ਨੇ ਪਿਲਾਤੁਸ ਦੇ ਅੱਗੇ ਕੀ ਰੋਲਾ ਪਾਇਆ ?

ਯਹੂਦੀਆਂ ਨੇ ਰੋਲਾ ਪਾਇਆ ਅਤੇ ਕਿਹਾ, ਇਹ ਮਨੁੱਖ ਨਹੀਂ ਪਰ ਬਰੱਬਾਸ ਨੂੰ .[18:39-40 ]

John 19

John 19:1

ਪਿਲਾਤੁਸ ਵੱਲੋਂ ਯਿਸੂ ਨੂੰ ਕੋਹੜੇ ਮਰਵਾਉਣ ਤੋਂ ਬਾਅਦ ਸਿਪਾਹੀਆਂ ਨੇ ਯਿਸੂ ਨਾਲ ਕੀ ਕੀਤਾ ?

ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਯਿਸੂ ਦੇ ਸਿਰ ਤੇ ਧਰਿਆ , ਉਸਨੂੰ ਬੈਂਗਣੀ ਲਿਬਾਸ ਪਹਿਨਾਇਆ | ਉਸਦੇ ਕੋਲ ਆਣ ਕੇ ਉਸਨੂੰ ਨਮਸ੍ਕਾਰ ਕਰ ਕੇ ਕਹਿਣ ਲੱਗੇ ਹੇ ਯਹੂਦੀਆਂ ਦੇ ਪਾਤਸ਼ਾਹ,ਉਸਨੂੰ ਚਪੇੜਾਂ ਮਾਰੀਆਂ [19:2-3 ]

John 19:4

ਪਿਲਾਤੁਸ ਯਿਸੂ ਨੂੰ ਲੋਕਾਂ ਦੇ ਸਾਹਮਣੇ ਦੁਬਾਰਾ ਕਿਉਂ ਲਿਆਇਆ ?

ਪਿਲਾਤੁਸ ਯਿਸੂ ਨੂੰ ਲੋਕਾਂ ਦੇ ਸਾਹਮਣੇ ਲਿਆਇਆ ਤਾਂ ਜੋ ਉਹ ਜਾਣਨ ਕਿ ਪਿਲਾਤੁਸ ਨੂੰ ਯਿਸੂ ਵਿੱਚ ਕੋਈ ਦੋਸ਼ ਨਹੀਂ ਲੱਭਾ [19:4 ]

ਜਦੋਂ ਯਿਸੂ ਨੂੰ ਲੋਕਾਂ ਅੱਗੇ ਦੁਬਾਰਾ ਲਿਆਂਦਾ ਗਿਆ ਤਦ ਉਸਨੇ ਕੀ ਪਹਿਨਿਆ ਹੋਇਆ ਸੀ ?

ਯਿਸੂ ਨੇ ਬੈਂਗਣੀ ਲਿਬਾਸ ਅਤੇ ਕੰਡਿਆਂ ਦਾ ਤਾਜ ਪਹਿਨਿਆ ਹੋਇਆ ਸੀ [19:5 ]

ਜਦੋਂ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨੇ ਯਿਸੂ ਨੂੰ ਵੇਖਿਆ ਤਾਂ ਕੀ ਬੋਲੇ ?

ਉਹਨਾਂ ਰੋਲਾ ਪਾਇਆ ਅਤੇ ਆਖਿਆ , ਸਲੀਬ ਦਿਓ, ਸਲੀਬ ਦਿਓ ! [19:6 ]

John 19:7

ਯਹੂਦੀਆਂ ਨੇ ਅਜਿਹਾ ਕੀ ਆਖਿਆ ਕਿ ਪਿਲਾਤੁਸ ਵੀ ਵਧੇਰੇ ਡਰ ਗਿਆ ?

ਯਹੂਦੀਆਂ ਨੇ ਪਿਲਾਤੁਸ ਨੂੰ ਦੱਸਿਆ ਕਿ ਸਾਡੇ ਕੋਲ ਸ਼ਰਾ ਹੈ ਅਤੇ ਉਸਨੂੰ ਸ਼ਰਾ ਦੇ ਅਨੁਸਾਰ ਮਰਨਾ ਜੋਗ ਹੈ ਕਿਉਂ ਜੋ ਇਸਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤਰ ਆਖਿਆ [19:7-8 ]

ਜਦੋਂ ਪਿਲਾਤੁਸ ਨੇ ਯਿਸੂ ਨੂੰ ਪੁੱਛਿਆ ,ਤੂੰ ਕਿਥੋਂ ਦਾ ਹੈ ?

ਯਿਸੂ ਨੇ ਪਿਲਾਤੁਸ ਦਾ ਕੋਈ ਜਵਾਬ ਨਹੀਂ ਦਿੱਤਾ [19:9 ]

John 19:10

ਯਿਸੂ ਉੱਤੇ ਪਿਲਾਤੁਸ ਦੇ ਵੱਸ ਦੇ ਬਾਰੇ ਯਿਸੂ ਨੇ ਕੀ ਕਿਹਾ ?

ਯਿਸੂ ਨੇ ਆਖਿਆ , ਜੇ ਤੈਨੂੰ ਇਹ ਉਪਰੌਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੋਈ ਵੱਸ ਨਹੀਂ [19:11 ]

John 19:12

ਭਾਵੇਂ ਪਿਲਾਤੁਸ ਯਿਸੂ ਨੂੰ ਛੱਡਣਾ ਚਾਹੁੰਦਾ ਸੀ ਪਰ ਯਹੂਦੀਆਂ ਦੀ ਕਿਸ ਗੱਲ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ?

ਯਹੂਦੀਆਂ ਨੇ ਡੰਡ ਪਾ ਕੇ ਕਹਿਣ ਲੱਗੇ , ਜੇ ਤੂੰ ਇਸਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤਰ ਨਹੀਂ ; ਹਰੇਕ ਜਿਹੜਾ ਆਪਣੇ ਆਪ ਨੂੰ ਰਾਜਾ ਅਖਵਾਉਂਦਾ ਹੈ ਉਹ ਕੈਸਰ ਦੇ ਵਿਰੋਧ ਵਿੱਚ ਹੈ [19:12 ]

John 19:14

ਪਿਲਾਤੁਸ ਵੱਲੋਂ ਯਿਸੂ ਨੂੰ ਸਲੀਬ ਦਿਤੇ ਜਾਣ ਲਈ ਉਹਨਾਂ ਦੇ ਹਵਾਲੇ ਕਰਨ ਤੋਂ ਪਹਿਲਾਂ ਪ੍ਰਧਾਨ ਜਾਜਕਾਂ ਨੇ ਆਖਰੀ ਗੱਲ ਕੀ ਆਖੀ ?

ਪ੍ਰਧਾਨ ਜਾਜਕਾਂ ਨੇ ਆਖਿਆ, ਕੈਸਰ ਤੋਂ ਬਿਨ੍ਹਾਂ ਸਾਡਾ ਕੋਈ ਰਾਜਾ ਨਹੀਂ [19:15-16 ]

John 19:17

ਉਹਨਾਂ ਯਿਸੂ ਨੂੰ ਕਿੱਥੇ ਸਲੀਬ ਦਿੱਤਾ ?

ਉਹਨਾਂ ਗਲਗਥਾ ਵਿਖੇ ਉਸਨੂੰ ਸਲੀਬ ਤੇ ਚੜਾਇਆ ਜਿਸਨੂੰ ਖੋਪੜੀ ਦੀ ਥਾਂ ਕਹਿੰਦੇ ਹਨ [19:17-18 ]

ਕੀ ਉਸ ਦਿਨ ਸਲੀਬ ਤੇ ਯਿਸੂ ਨੂੰ ਇਕੱਲਾ ਹੀ ਚੜਾਇਆ ਗਿਆ ਸੀ ?

ਦੋ ਹੋਰ ਮਨੁੱਖ , ਯਿਸੂ ਦੇ ਦੋਵੇਂ ਪਾਸੇ ਇਕ ਇਕ ਕਰਕੇ ਸਲੀਬ ਤੇ ਚੜਾਏ ਗਏ ਸਨ[19:18 ]

John 19:19

ਯਿਸੂ ਦੀ ਸਲੀਬ ਤੇ ਪਿਲਾਤੁਸ ਨੇ ਕੀ ਲਿਖਵਾਇਆ ?

ਉਸ ਪੱਟੀ ਤੇ ਲਿਖਿਆ ਹੋਇਆ ਸੀ, ਯਿਸੂ ਨਾਸਰੀ , ਯਹੂਦੀਆਂ ਦਾ ਰਾਜਾ [19:19 ]

ਯਿਸੂ ਦੀ ਸਲੀਬ ਦੀ ਉਹ ਪੱਟੀ ਕਿਸ ਭਾਸ਼ਾ ਵਿੱਚ ਲਿਖੀ ਗਈ ਸੀ ?

ਇਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖੀ ਗਈ ਸੀ [19:20 ]

John 19:21

None

John 19:23

ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਦਾ ਕੀ ਕੀਤਾ ?

ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਦੇ ਚਾਰ ਹਿੱਸੇ ਪਾ ਲਏ, ਹਰੇਕ ਸਿਪਾਹੀ ਲਈ ਇਕ |ਪਰ ਉਹਨਾਂ ਗੁਣੇ ਪਾਏ ਕਿ ਕਿਸਨੂੰ ਯਿਸੂ ਦਾ ਕੁੜਤਾ ਮਿਲੇ ਜੋ ਬਿਨ੍ਹਾਂ ਸੀਤੇ ਹੋਇਆ ਸੀ [19:23-24 ]

ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨਾਲ ਅਜਿਹਾ ਕਿਉਂ ਕੀਤਾ ?

ਅਜਿਹਾ ਇਸ ਲਈ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ , ਉਹਨਾਂ ਮੇਰੇ ਕਪੜਿਆਂ ਨੂੰ ਆਪਸ ਵਿੱਚ ਵੰਡ ਲਿਆ ਅਤੇ ਮੇਰੇ ਕਪੜਿਆਂ ਲਈ ਗੁਣੇ ਪਾ ਲਏ [19:23-24 ]

John 19:25

ਯਿਸੂ ਦੀ ਸਲੀਬ ਦੇ ਲਾਗੇ ਕੌਣ ਖੜ੍ਹਾ ਸੀ ?

ਯਿਸੂ ਦੀ ਮਾਤਾ, ਉਸਦੀ ਮਾਤਾ ਦੀ ਭੈਣ, ਮਰਿਯਮ ਕਲੋਪਾਸ ਦੀ ਪਤਨੀ, ਮਰਿਯਮ ਮਗਦਲੀਨੀ, ਅਤੇ ਉਹ ਚੇਲਾ ਜਿਹਨੂੰ ਯਿਸੂ ਪਿਆਰ ਕਰਦਾ ਸੀ ਸਲੀਬ ਦੇ ਨੇੜ੍ਹੇ ਖੜ੍ਹੇ ਸਨ [19:25-26 ]

ਜਦੋਂ ਯਿਸੂ ਨੇ ਆਪਣੀ ਮਾਤਾ ਅਤੇ ਉਸ ਚੇਲੇ ਨੂੰ ਵੇਖਿਆ ਜਿਸਨੂੰ ਉਹ ਪਿਆਰ ਕਰਦਾ ਸੀ,ਉਸਨੇ ਮਾਤਾ ਨੂੰ ਕੀ ਆਖਿਆ ?

ਯਿਸੂ ਨੇ ਉਹਨੂੰ ਆਖਿਆ, ਹੇ ਬੀਬੀ ਜੀ , ਓਹ ਵੇਖ ਤੇਰਾ ਪੁੱਤਰ ! [19:26 ]

ਉਸ ਪਿਆਰੇ ਚੇਲੇ ਨੇ ਕੀ ਕੀਤਾ ਜਦ ਯਿਸੂ ਨੇ ਆਖਿਆ, ਵੇਖ ਇਹ ਤੇਰੀ ਮਾਤਾ ! ?

ਉਸੀ ਵੇਲੇ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਯਿਸੂ ਦੀ ਮਾਤਾ ਨੂੰ ਆਪਣੇ ਘਰ ਲੈ ਗਿਆ [19:27 ]

John 19:28

ਯਿਸੂ ਨੇ ਕਿਉਂ ਆਖਿਆ,ਮੈਂ ਪਿਆਸਾ ਹਾਂ ?

ਯਿਸੂ ਨੇ ਅਜਿਹਾ ਇਸ ਲਈ ਕਿਹਾ ਕਿ ਪਵਿੱਤਰ ਸ਼ਾਸਤਰ ਦੀ ਲਿਖਤ ਪੂਰੀ ਹੋਵੇ [19:28 ]

ਸਿਰਕੇ ਨਾਲ ਭਰੇ ਸਪੰਜ ਨੂੰ ਲੈਣ ਤੋਂ ਬਾਅਦ ਜੋ ਯਿਸੂ ਨੂੰ ਦਿੱਤਾ ਗਿਆ ਸੀ, ਯਿਸੂ ਨੇ ਕੀ ਕੀਤਾ ?

ਸਿਰਕਾ ਲੈਣ ਤੋਂ ਬਾਅਦ ਯਿਸੂ ਨੇ ਆਖਿਆ, ਪੂਰਾ ਹੋਇਆ ਹੈ | ਤਦ ਉਹ ਨੇ ਸਿਰ ਨਿਵਾ ਕੇ ਜਾਨ ਦੇ ਦਿਤੀ [19:29-30 ]

John 19:31

ਯਹੂਦੀਆਂ ਨੇ ਪਿਲਾਤੁਸ ਅੱਗੇ ਸਲੀਬ ਚੜਾਏ ਮਨੁੱਖਾਂ ਦੀਆਂ ਲੱਤਾਂ ਤੋੜਨ ਲਈ ਕਿਉਂ ਆਖਿਆ ?

ਇਹ ਤਿਆਰੀ ਸੀ , ਇਸ ਲਈ ਜੋ ਲੋਥਾਂ ਸਬਤ ਦੇ ਦਿਨ ਸਲੀਬ ਤੇ ਨਾ ਰਹਿਣ ( ਕਿਉਂ ਜੋ ਸਬਤ ਦਾ ਦਿਨ ਖਾਸ ਦਿਨ ਸੀ ), ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਸਲੀਬ ਚੜਾਏ ਮਨੁੱਖਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਹਨਾਂ ਦੀਆਂ ਲੋਥਾਂ ਉਤਾਰੀਆਂ ਜਾ ਸੱਕਣ [19:31 ]

ਸਿਪਾਹੀਆਂ ਨੇ ਯਿਸੂ ਦੀਆਂ ਲੱਤਾਂ ਕਿਉਂ ਨਹੀਂ ਤੋੜੀਆਂ ?

ਸਿਪਾਹੀਆਂ ਨੇ ਯਿਸੂ ਦੀਆਂ ਲੱਤਾਂ ਨਹੀਂ ਤੋੜੀਆਂ ਕਿਉਂਕਿ ਉਹਨਾਂ ਨੇ ਵੇਖਿਆ ਉਹ ਪਹਿਲਾਂ ਹੀ ਮਰ ਚੁਕਿਆ ਸੀ [19:33 ]

John 19:34

ਸਿਪਾਹੀਆਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਵੇਖਿਆ ਕੀ ਯਿਸੂ ਪਹਿਲਾਂ ਹੀ ਮਰ ਚੁੱਕਿਆ ਸੀ ?

ਸਿਪਾਹੀਆਂ ਵਿੱਚੋਂ ਇਕ ਨੇ ਯਿਸੂ ਦੀ ਪੱਸਲੀ ਵਿੱਚ ਬਰਛੀ ਮਾਰੀ [19:34 ]

John 19:35

ਯਿਸੂ ਦੀਆਂ ਲੱਤਾਂ ਕਿਉਂ ਨਹੀਂ ਤੋੜੀਆਂ ਗਈਆਂ ਅਤੇ ਯਿਸੂ ਦੀ ਵੱਖੀ ਨੂੰ ਕਿਉਂ ਵਿੰਨਿਆ ਗਿਆ ?

ਇਹ ਗੱਲਾਂ ਇਸ ਲਈ ਵਾਪਰੀਆਂ ਕਿ ਲਿਖਿਤ ਪੂਰੀ ਹੋਵੇ , ਉਸਦੀ ਇਕ ਵੀ ਹੱਡੀ ਨਾ ਤੋੜੀ ਜਾਵੇਗੀ ਅਤੇ ਜਿਹਨਾਂ ਉਸਨੂੰ ਵਿੰਨਿਆ ਉਹ ਉਸ ਨੂੰ ਵੇਖਣਗੇ [19:36-37 ]

ਜਿਹਨਾਂ ਇਹ ਸਭ ਵੇਖਿਆ ਯਿਸੂ ਦੇ ਸਲੀਬ ਦਿੱਤੇ ਜਾਣ ਬਾਰੇ ਉਹ ਕਿਉਂ ਗਵਾਹੀ ਦੇਣਗੇ ?

ਉਹ ਇਸ ਗੱਲ ਦੀ ਗਵਾਹੀ ਦੇਣਗੇ ਤਾਂ ਜੋ ਉਹ ਵੀ ਵਿਸ਼ਵਾਸ ਕਰਨ [19:35 ]

John 19:38

ਯਿਸੂ ਦੀ ਲੋਥ ਲੈਣ ਲਈ ਕੌਣ ਆਇਆ ?

ਅਰਿਮਥੇਆ ਦੇ ਯੂਸਫ਼ ਨੇ ਪਿਲਾਤੁਸ ਤੋਂ ਯਿਸੂ ਦੀ ਲੋਥ ਨੂੰ ਲੈ ਜਾਣ ਲਈ ਪੁੱਛਿਆ [19:38 ]

ਅਰਿਮਥੇਆ ਦੇ ਯੂਸਫ਼ ਨਾਲ ਯਿਸੂ ਦੀ ਲੋਥ ਨੂੰ ਲੈ ਜਾਣ ਲਈ ਕੌਣ ਆਇਆ ?

ਨਿਕੁਦੇਮੁਸ , ਅਰਿਮਥੇਆ ਦੇ ਯੂਸਫ਼ ਨਾਲ ਆਇਆ [19:39 ]

John 19:40

ਅਰਿਮਥੇਆ ਦੇ ਯੂਸਫ਼ ਅਤੇ ਨਿਕੁਦੇਮੁਸ ਨੇ ਯਿਸੂ ਦੀ ਲਾਸ਼ ਨਾਲ ਕੀ ਕੀਤਾ ?

ਉਹਨਾਂ ਉਸਦੀ ਲਾਸ਼ ਨੂੰ ਸੁਗੰਧਾਂ ਨਾਲ ਮਲ ਕੇ ਮਹੀਨ ਕੱਪੜੇ ਵਿੱਚ ਲਪੇਟਿਆ | ਉਹਨਾਂ ਨੇ ਯਿਸੂ ਦੀ ਲਾਸ਼ ਨੂੰ ਬਾਗ ਦੇ ਵਿੱਚ ਨਵੀਂ ਕਬਰ ਦੇ ਅੰਦਰ ਰੱਖਿਆ [19:40-41 ]

John 20

John 20:1

ਮਰਿਯਮ ਮਗਦਲੀਨੀ ਕਬਰ ਤੇ ਕਦੋਂ ਆਈ ?

ਉਹ ਹਫਤੇ ਦੇ ਪਹਿਲੇ ਦਿਨ ਸਵੇਰ ਵੇਲੇ ਕਬਰ ਤੇ ਆਈ [20:1 ]

ਜਦ ਉਹ ਕਬਰ ਤੇ ਆਈ ਤਦ ਮਰਿਯਮ ਮਗਦਲੀਨੀ ਨੇ ਕੀ ਵੇਖਿਆ ?

ਉਸਨੇ ਵੇਖਿਆ ਕਿ ਕਬਰ ਤੋਂ ਪੱਥਰ ਹਟਿਆ ਹੋਇਆ ਹੈ [20:1 ]

ਮਰਿਯਮ ਮਗਦਲੀਨੀ ਨੇ ਦੋ ਚੇਲਿਆਂ ਨੂੰ ਕੀ ਆਖਿਆ ?

ਉਸਨੇ ਉਹਨਾਂ ਨੂੰ ਕਿਹਾ, ਉਹਨਾਂ ਨੇ ਪ੍ਰਭੂ ਦੀ ਦੇਹੀ ਨੂੰ ਕਬਰ ਵਿੱਚੋਂ ਕੱਢ ਲਿਆ ਹੈ, ਅਤੇ ਅਸੀਂ ਨਹੀਂ ਜਾਣਦੇ ਕਿ ਹੁਣ ਕਿੱਥੇ ਰਖਿਆ ਹੈ [20:2 ]

John 20:3

ਜਦੋਂ ਸ਼ਮਉਨ ਪਤਰਸ ਅਤੇ ਦੂਸਰੇ ਚੇਲੇ ਨੇ ਮਰਿਯਮ ਮਗਦਲੀਨੀ ਦੀ ਕਹੀ ਗੱਲ ਨੂੰ ਸੁਣਿਆ ਉਹਨਾਂ ਕੀ ਕੀਤਾ ?

ਦੋਵੇਂ ਕਬਰ ਵੱਲ ਦੋੜਦੇ ਗਏ [20:3-4 ]

John 20:6

ਸ਼ਮਉਨ ਪਤਰਸ ਨੇ ਕਬਰ ਵਿੱਚ ਕੀ ਦੇਖਿਆ ?

ਪਤਰਸ ਨੇ ਕਤਾਨੀ ਕਪੜਿਆਂ ਨੂੰ ਵੇਖਿਆ| ਉਹ ਰੁਮਾਲ ਜੋ ਸਿਰ ਤੇ ਲਪੇਟਿਆ ਹੋਇਆ ਸੀ ਉਹਨਾਂ ਕਤਾਨੀ ਕਪੜਿਆਂ ਕੋਲ ਪਿਆ ਵੇਖਿਆ ਜੋ ਲਪੇਟੇ ਪਏ ਸਨ [20:6-7 ]

John 20:8

ਜੋ ਉਸਨੇ ਕਬਰ ਵਿੱਚ ਵੇਖਿਆ ਦੂਏ ਚੇਲੇ ਦਾ ਕੀ ਪ੍ਰਤੀਕਿਰਿਆ ਸੀ ?

ਉਸਨੇ ਵੇਖਿਆ ਅਤੇ ਵਿਸ਼ਵਾਸ ਕੀਤਾ [20:8 ]

John 20:11

ਜਦੋਂ ਮਰਿਯਮ ਨੇ ਕਬਰ ਦੇ ਅੰਦਰ ਵੇਖਿਆ ਤਾਂ ਕੀ ਵੇਖਿਆ ?

ਉਸਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਹਿਨੇ, ਇਕ ਸਿਰ ਵਾਲੇ ਪਾਸੇ ਦੂਜਾ ਪੈਰਾਂ ਵੱਲ ਬੈਠੇ ਵੇਖਿਆ ਜਿੱਥੇ ਯਿਸੂ ਦੀ ਲੋਥ ਨੂੰ ਰੱਖਿਆ ਸੀ [20:12 ]

ਦੂਤਾਂ ਨੇ ਮਰਿਯਮ ਨੂੰ ਕੀ ਕਿਹਾ ?

ਉਹਨਾਂ ਉਸ ਨੂੰ ਪੁੱਛਿਆ , ਹੇ ਔਰਤ, ਤੂੰ ਕਿਉਂ ਰੋਂਦੀ ਹੈ ?[20:13 ]

John 20:14

ਜਦੋਂ ਮਰਿਯਮ ਮੁੜੀ ਤਾਂ ਉਸਨੇ ਕੀ ਵੇਖਿਆ ?

ਉਸਨੇ ਯਿਸੂ ਨੂੰ ਖੜ੍ਹੀ ਵੇਖਿਆ, ਪਰ ਉਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਸੀ [20:14 ]

ਮਰਿਯਮ ਨੇ ਯਿਸੂ ਨੂੰ ਕੀ ਸਮਝਿਆ ?

ਉਸਨੇ ਸੋਚਿਆ ਕਿ ਉਹ ਮਾਲੀ ਸੀ [20:15 ]

John 20:16

ਮਰਿਯਮ ਨੇ ਯਿਸੂ ਨੂੰ ਕਦੋਂ ਪਹਿਚਾਣਿਆ ?

ਉਸਨੇ ਯਿਸੂ ਨੂੰ ਉਸ ਵੇਲੇ ਪਹਿਚਾਣਿਆ ਜਦੋਂ ਉਸ ਨੇ ਉਸਦਾ ਨਾਮ ਲਿਆ , ਮਰਿਯਮ [20:16 ]

ਯਿਸੂ ਨੇ ਮਰਿਯਮ ਨੂੰ ਕਿਉਂ ਕਿਹਾ ਮੈਨੂੰ ਛੂ ਨਾ ?

ਯਿਸੂ ਨੇ ਛੁਹਣ ਲਈ ਮਨ੍ਹਾ ਇਸ ਲਈ ਕੀਤਾ ਕਿਉਂ ਜੋ ਉਹ ਅਜੇ ਪਿਤਾ ਕੋਲ ਨਹੀਂ ਉਠਾਇਆ ਗਿਆ ਸੀ [20:17 ]

John 20:19

ਚੇਲੇ ਹਫਤੇ ਦੇ ਪਹਿਲੇ ਦਿਨ ਸ਼ਾਮ ਨੂੰ ਜਿੱਥੇ ਸਨ ਉਦੋਂ ਕੀ ਹੋਇਆ ?

ਯਿਸੂ ਆਇਆ ਅਤੇ ਉਹਨਾਂ ਦੇ ਵਿੱਚ ਖੜ੍ਹਾ ਹੋ ਗਿਆ [20:19 ]

ਯਿਸੂ ਨੇ ਚੇਲਿਆਂ ਨੂੰ ਕੀ ਦਿਖਾਇਆ ?

ਉਸ ਨੇ ਉਹਨਾਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ [20:20 ]

John 20:20

ਜਦੋਂ ਮਰਿਯਮ ਮਗਦਲੀਨੀ ਨੇ ਕਬਰ ਤੋਂ ਪੱਥਰ ਨੂੰ ਹਟਿਆ ਵੇਖਿਆ ਤਾਂ ਕੀ ਹੋਇਆ ?

ਉਹ ਦੋੜਦੀ ਹੋਈ ਸ਼ਮਉਨ ਪਤਰਸ ਅਤੇ ਉਸ ਚੇਲੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ [20:20 ]

John 20:21

ਯਿਸੂ ਨੇ ਚੇਲਿਆਂ ਨੂੰ ਕੀ ਆਖਿਆ ਜੋ ਉਹ ਉਹਨਾਂ ਨਾਲ ਕਰਨ ਜਾ ਰਿਹਾ ਸੀ ?

ਯਿਸੂ ਨੇ ਕਿਹਾ ਉਹ ਉਹਨਾਂ ਨੂੰ ਭੇਜਣ ਜਾ ਰਿਹਾ ਹੈ ਜਿਵੇਂ ਪਿਤਾ ਨੇ ਉਹਨੂੰ ਭੇਜਿਆ [20 : 21 ]

ਜਦੋਂ ਯਿਸੂ ਨੇ ਚੇਲਿਆਂ ਤੇ ਫੂਕ ਮਾਰੀ ਤਾਂ ਕੀ ਆਖਿਆ ?

ਉਸ ਨੇ ਉਹਨਾਂ ਨੂੰ ਆਖਿਆ , ਪਵਿੱਤਰ ਆਤਮਾ ਲਵੋ | ਤੁਸੀਂ ਜਿਸਦੇ ਪਾਪ ਮਾਫ਼ ਕਰੋਗੇ ਉਹਨਾਂ ਦੇ ਮਾਫ਼ ਹੋਣਗੇ,ਜਿਸ ਦੇ ਪਾਪ ਰੱਖੋਗੇ ਉਹ ਰੱਖੇ ਜਾਣਗੇ [20:22-23 ]

John 20:24

ਜਦੋਂ ਦੂਸਰੇ ਚੇਲਿਆਂ ਨੇ ਯਿਸੂ ਨੂੰ ਵੇਖਿਆ ਤਦ ਕਿਹੜਾ ਚੇਲਾ ਮੋਜੂਦ ਨਹੀਂ ਸੀ ?

ਥੋਮਾ ਬਾਰਾਂ ਚੇਲਿਆਂ ਵਿੱਚੋਂ ਜੋ ਦੀਦਮੁਸ ਅਖਵਾਉਂਦਾ ਸੀ , ਉਦੋਂ ਉੱਥੇ ਨਹੀਂ ਸੀ ਜਦੋਂ ਚੇਲਿਆਂ ਨੇ ਯਿਸੂ ਨੂੰ ਵੇਖਿਆ [20:24 ]

ਥਾਮੇ ਨੇ ਕੀ ਕਿਹਾ ਕਿ ਉਸ ਨੂੰ ਵਿਸ਼ਵਾਸ ਕਰਨ ਲਈ ਕਰਨਾ ਹੋਵੇਗਾ ਕਿ ਯਿਸੂ ਜਿੰਦਾ ਹੈ ?

ਥੋਮਾ ਨੇ ਕਿਹਾ ਕੀ ਉਹ ਵਿਸ਼ਵਾਸ ਕਰਨ ਤੋਂ ਪਹਿਲਾਂ , ਯਿਸੂ ਦੇ ਹੱਥਾਂ ਤੇ ਕਿੱਲਾਂ ਦੇ ਨਿਸ਼ਾਨ ਵੇਖੇਗਾ ਉਸ ਵਿੱਚ ਉਂਗਲੀ ਪਾਵੇਗਾ ਅਤੇ ਵੱਖੀ ਵਿੱਚ ਹੱਥ ਪਾ ਕੇ ਵੇਖੇਗਾ [20:25 ]

John 20:26

ਥੋਮਾ ਨੇ ਯਿਸੂ ਨੂੰ ਕਦੋਂ ਵੇਖਿਆ ?

ਅੱਠ ਦਿਨਾਂ ਦੇ ਬਾਅਦ ਥੋਮਾ ਬਾਕੀ ਚੇਲਿਆਂ ਨਾਲ ਸੀ ਜਦੋਂ ਯਿਸੂ ਪ੍ਰਗਟ ਹੋਇਆ ਅਤੇ ਉਹਨਾਂ ਸਾਹਮਣੇ ਆ ਖੜ੍ਹਾ ਹੋਇਆ ਜਦਕਿ ਬੂਹੇ ਬੰਦ ਸਨ [20:26 ]

ਯਿਸੂ ਨੇ ਥੋਮਾ ਨੂੰ ਕੀ ਕਰਨ ਨੂੰ ਆਖਿਆ ?

ਯਿਸੂ ਨੇ ਥੋਮਾ ਨੂੰ ਕਿਹਾ ਮੇਰੇ ਹੱਥਾਂ ਵਿੱਚ ਉਂਗਲੀ ਪਾ ਕੇ ਵੇਖ ਅਤੇ ਮੇਰੀ ਪਸਲੀ ਵਿੱਚ ਹੱਥ ਪਾ | ਫਿਰ ਯਿਸੂ ਨੇ ਥੋਮਾ ਨੂੰ ਕਿਹਾ ਬੇਪਰਤੀਤਾ ਨਾ ਹੋ , ਪਰ ਵਿਸ਼ਵਾਸ ਕਰ [20:27 ]

John 20:28

ਥੋਮਾ ਨੇ ਯਿਸੂ ਨੂੰ ਕੀ ਆਖਿਆ ?

ਥੋਮਾ ਨੇ ਕਿਹਾ, ਹੇ ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ [20:28 ]

ਯਿਸੂ ਨੇ ਕਿਸਨੂੰ ਧੰਨ ਕਿਹਾ ?

ਯਿਸੂ ਨੇ ਆਖਿਆ, ਧੰਨ ਹਨ ਓਹ ਜਿਹਨਾਂ ਨੇ ਬਿਨ੍ਹਾਂ ਦੇਖੇ ਵਿਸ਼ਵਾਸ ਕੀਤਾ [20:29]

John 20:30

ਕੀ ਯਿਸੂ ਨੇ ਹੋਰ ਵੀ ਚਿਨ੍ਹ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਹਨ ?

ਹਾਂ, ਯਿਸੂ ਨੇ ਹੋਰ ਵੀ ਕਈ ਚਿਨ੍ਹ ਚੇਲਿਆਂ ਦੇ ਅੱਗੇ ਵਿਖਾਏ ਜੋ ਯੁਹੰਨਾ ਦੀ ਪੁਸਤਕ ਵਿੱਚ ਨਹੀਂ ਲਿਖੇ ਸਨ [20:30 ]

ਪੁਸਤਕ ਵਿੱਚ ਚਿਨ੍ਹ ਕਿਉਂ ਲਿਖੇ ਗਏ ਸਨ ?

ਇਹ ਇਸ ਲਈ ਲਿਖੇ ਗਏ ਸਨ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਉਹੋ ਮਸੀਹ, ਪਰਮੇਸ਼ੁਰ ਦਾ ਪੁੱਤਰ ਹੈ, ਨਾਲੇ ਵਿਸ਼ਵਾਸ ਕਰ ਕੇ ਉਹ ਦੇ ਨਾਮ ਤੋਂ ਜੀਵਨ ਪ੍ਰਾਪਤ ਕਰੋ [20:31 ]

John 21

John 21:1

ਜਦੋਂ ਯਿਸੂ ਨੇ ਉਹਨਾਂ ਨੂੰ ਮੁੜ ਤੋਂ ਆਪਣੇ ਆਪ ਨੂੰ ਵਿਖਾਲਿਆ ਤਦ ਚੇਲੇ ਕਿੱਥੇ ਸਨ ?

ਜਦੋਂ ਯਿਸੂ ਨੇ ਉਹਨਾਂ ਨੂੰ ਮੁੜ ਤੋਂ ਆਪਣੇ ਆਪ ਨੂੰ ਵਿਖਾਲਿਆ ਤਦ ਚੇਲੇ ਤਿਬਰਿਆਸ ਦੀ ਝੀਲ ਦੇ ਕਿਨਾਰੇ ਸਨ [21:1 ]

ਤਿਬਰਿਆਸ ਦੀ ਝੀਲ ਤੇ ਕਿਹੜੇ ਚੇਲੇ ਸਨ ?

ਸ਼ਮਉਨ ਪਤਰਸ, ਥੋਮਾ ਜਿਹੜਾ ਦੀਦੁਮੁਸ ਕਹਾਉਂਦਾ , ਗਲੀਲ ਦੇ ਕਾਨਾ ਤੋਂ ਨਥਾਨੀਏਲ , ਜਬਦੀ ਦੇ ਪੁੱਤਰ ਅਤੇ ਯਿਸੂ ਦੇ ਦੋ ਹੋਰ ਚੇਲੇ ਤਿਬਰਿਆਸ ਦੀ ਝੀਲ ਤੇ ਸਨ [21:2 ]

ਇਹ ਚੇਲੇ ਕੀ ਕਰ ਰਹੇ ਸਨ ?

ਇਹ ਚੇਲੇ ਮੱਛੀਆਂ ਫੜਨ ਲਈ ਗਏ ਸਨ ਪਰ ਸਾਰੀ ਰਾਤ ਕੁਝ ਨਾ ਫੜਿਆ [21:3 ]

John 21:4

ਯਿਸੂ ਨੇ ਚੇਲਿਆਂ ਨੂੰ ਕੀ ਕਰਨ ਨੂੰ ਆਖਿਆ ?

ਯਿਸੂ ਨੇ ਚੇਲਿਆਂ ਨੂੰ ਬੇੜੀ ਦੇ ਸੱਜੇ ਪਾਸੇ ਜਾਲ ਪਾਉਣ ਨੂੰ ਆਖਿਆ ਕਿ ਉਹ ਕੁਝ ਮਛੀਆਂ ਫੜਨ [21:6 ]

ਜਦੋਂ ਚੇਲਿਆਂ ਨੇ ਜਾਲ ਪਾਇਆ ਤਾਂ ਕੀ ਹੋਇਆ ?

ਉਹ ਆਪਣਾ ਜਾਲ ਨਾ ਖਿੱਚ ਸਕੇ ਕਿਉਂ ਜੋ ਉਸ ਵਿੱਚ ਬਹੁਤ ਮੱਛੀਆਂ ਸਨ [21:6 ]

John 21:7

ਯਿਸੂ ਨਾਲ ਪਿਆਰ ਕਰਨ ਵਾਲੇ ਚੇਲੇ ਨੇ ਜਦੋਂ ਆਖਿਆ ਕਿ ਇਹ ਪ੍ਰਭੂ ਹੈ ਤਾਂ ਸ਼ਮਉਨ ਪਤਰਸ ਨੇ ਕੀ ਕੀਤਾ ?

ਉਸਨੇ ਉੱਤੇ ਦਾ ਕੱਪੜਾ ਲੱਕ ਤੇ ਬੰਨਿਆ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ [21:7 ]

ਦੂਸਰੇ ਚੇਲਿਆਂ ਨੇ ਕੀ ਕੀਤਾ ?

ਦੂਸਰੇ ਚੇਲੇ ਬੇੜੀ ਵਿੱਚ ਆ ਗਏ ਮੱਛੀਆਂ ਦਾ ਭਰਿਆ ਜਾਲ ਖਿੱਚਣ ਲੱਗੇ [21:8 ]

John 21:10

ਜੋ ਚੇਲਿਆਂ ਨੇ ਕੁਝ ਮੱਛੀਆਂ ਫੜੀਆਂ ਸਨ ਯਿਸੂ ਨੇ ਕੀ ਆਖਿਆ ?

ਜੋ ਚੇਲਿਆਂ ਨੇ ਕੁਝ ਮੱਛੀਆਂ ਫੜੀਆਂ ਸਨ ਯਿਸੂ ਨੇ ਆਖਿਆ ਕਿ ਉਹਨਾਂ ਵਿੱਚੋਂ ਲਿਆਓ [21:20 ]

John 21:12

ਯਿਸੂ ਦੇ ਜੀ ਉਠਣ ਤੋਂ ਬਾਅਦ ਹੁਣ ਕਿੰਨ੍ਹੀ ਵਾਰੀ ਚੇਲਿਆਂ ਨੂੰ ਦਰਸ਼ਣ ਦੇ ਚੁੱਕਾ ਸੀ ?

ਇਹ ਤੀਸਰੀ ਵਾਰ ਸੀ ਜਦ ਯਿਸੂ ਜੀ ਉੱਠਣ ਤੋਂ ਬਾਅਦ ਹੁਣ ਚੇਲਿਆਂ ਨੂੰ ਦਰਸ਼ਣ ਦੇ ਚੁੱਕਾ ਸੀ [21 :14 ]

John 21:15

ਖਾਣਾ ਖਾਣ ਤੋਂ ਬਾਅਦ ਯਿਸੂ ਨੇ ਸ਼ਮਉਨ ਪਤਰਸ ਨੂੰ ਕੀ ਪੁੱਛਿਆ ?

ਯਿਸੂ ਨੇ ਸ਼ਮਉਨ ਪਤਰਸ ਨੂੰ ਪੁੱਛਿਆ ਹੇ ਸ਼ਮਉਨ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵਧ ਪਿਆਰ ਕਰਦਾ ਹੈ [21:15 ]

John 21:17

ਤੀਜੀ ਵਾਰੀ ਸ਼ਮਉਨ ਪਤਰਸ ਦਾ ਕੀ ਜਵਾਬ ਸੀ ਜਦ ਯਿਸੂ ਨੇ ਪਤਰਸ ਨੂੰ ਪੁੱਛਿਆ ਕੀ ਉਹ ਯਿਸੂ ਨੂੰ ਪਿਆਰ ਕਰਦਾ ਹੈ ?

ਤੀਜੀ ਵਾਰੀ ਪੁਛਣ ਤੇ ਪਤਰਸ ਨੇ ਜਵਾਬ ਦਿੱਤਾ , ਪ੍ਰਭੂ ਜੀ ਤੁਸੀਂ ਸਭ ਜਾਣਦੇ ਹੋ, ਤੁਸੀਂ ਜਾਣਦੇ ਹੋ ਜੋ ਮੈਂ ਤੁਹਾਨੂੰ ਪਿਆਰ ਕਰਦਾ ਹਾਂ [ 21:17 ]

ਤੀਜੀ ਵਾਰ ਜਦੋਂ ਯਿਸੂ ਦੇ ਸਵਾਲ ਦਾ ਪਤਰਸ ਨੇ ਉੱਤਰ ਦਿੱਤਾ ਤਾਂ ਯਿਸੂ ਨੇ ਉਸਨੂੰ ਕੀ ਕਰਨ ਲਈ ਕਿਹਾ ?

ਤੀਸਰੀ ਵਾਰੀ ਯਿਸੂ ਨੇ ਉਹਨੂੰ ਆਖਿਆ , ਮੇਰੀਆਂ ਭੇਡਾਂ ਨੂੰ ਚਾਰ [21:17 ]

ਯਿਸੂ ਨੇ ਸ਼ਮਉਨ ਪਤਰਸ ਨੂੰ ਕੀ ਆਖਿਆ ਕਿ ਜਦੋਂ ਸ਼ਮਉਨ ਬੁੱਢਾ ਹੋ ਜਾਵੇਗਾ ਤਦ ਕੀ ਹੋਵੇਗਾ ?

ਯਿਸੂ ਨੇ ਸ਼ਮਉਨ ਪਤਰਸ ਨੂੰ ਆਖਿਆ ਜਦੋਂ ਉਹ ਬੁੱਢਾ ਹੋ ਜਾਵੇਗਾ ਤਦ ਉਹ ਹੱਥ ਲੰਮਾ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬੰਨੇਗਾ ਅਤੇ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ [21:18 ]

John 21:19

ਯਿਸੂ ਨੇ ਪਤਰਸ ਨੂੰ ਕੀ ਆਖਿਆ ਕਿ ਜਦ ਪਤਰਸ ਬੁੱਢਾ ਹੋ ਜਾਵੇਗਾ ਤਾਂ ਕੀ ਹੋਵੇਗਾ ?

ਯਿਸੂ ਨੇ ਇਹ ਗੱਲ ਇਸ਼ਾਰੇ ਨਾਲ ਆਖੀ ਕਿ ਪਤਰਸ ਕਿਹੜੀ ਮੌਤ ਨਾਲ ਪਰਮੇਸ਼ੁਰ ਦੀ ਵਡਿਆਈ ਕਰੇਗਾ [21:19 ]

John 21:20

ਯਿਸੂ ਜਿਸ ਚੇਲੇ ਨੂੰ ਪਿਆਰ ਕਰਦਾ ਸੀ ਉਸ ਬਾਰੇ ਸ਼ਮਉਨ ਪਤਰਸ ਨੇ ਯਿਸੂ ਨੂੰ ਕੀ ਪੁੱਛਿਆ ?

ਪਤਰਸ ਨੇ ਯਿਸੂ ਨੂੰ ਪੁੱਛਿਆ ਕਿ ਪ੍ਰਭੂ ਜੀ ਇਸ ਨਾਲ ਕੀ ਬੀਤੇਗੀ ?

ਪਤਰਸ ਦੇ ਯਿਸੂ ਨੂੰ ਪੁੱਛਣ ਬਾਰੇ ਪ੍ਰਭੂ ਜੀ ਇਸ ਨਾਲ ਕੀ ਬੀਤੇਗੀ, ਯਿਸੂ ਦਾ ਕੀ ਜਵਾਬ ਸੀ ?

ਯਿਸੂ ਨੇ ਪਤਰਸ ਨੂੰ ਆਖਿਆ, ਤੂੰ ਮੇਰੇ ਮਗਰ ਹੋ ਤੁਰ [21:22 ]