ਪੰਜਾਬੀ, پنجابی‎: translationQuestions Print

Updated ? hours ago # views See on WACS

Acts 1

Acts 1:1

ਨਵੇਂ ਨੇਮ ਦੀਆਂ ਕਿਹੜੀਆਂ ਦੋ ਕਿਤਾਬਾਂ ਲੂਕਾ ਨੇ ਲਿਖੀਆਂ ?

ਉ: ਲੂਕਾ ਨੇ ਲੂਕਾ ਦੀ ਇੰਜ਼ੀਲ ਅਤੇ ਰਸੂਲਾਂ ਦੇ ਕਰਤੱਬ ਲਿਖੇ [1:1]

ਯਿਸੂ ਨੇ ਆਪਣੇ ਦੁੱਖ ਝੱਲਣ ਤੋਂ ਬਾਅਦ ਚਾਲੀ ਦਿਨ ਤੱਕ ਕੀ ਕੀਤਾ ?

ਉ: ਯਿਸੂ ਆਪਣੇ ਰਸੂਲਾਂ ਅੱਗੇ ਜਿਉਂਦਾ ਪਰਗਟ ਹੋਇਆ, ਅਤੇ ਉਨ੍ਹਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕੀਤੀਆਂ [1:3]

Acts 1:4

ਯਿਸੂ ਨੇ ਆਪਣੇ ਰਸੂਲਾਂ ਨੂੰ ਕਿਸ ਲਈ ਉਡੀਕ ਕਰਨ ਦਾ ਹੁਕਮ ਦਿੱਤਾ ?

ਉ: ਯਿਸੂ ਨੇ ਆਪਣੇ ਰਸੂਲਾਂ ਨੂੰ ਪਿਤਾ ਦੇ ਵਾਇਦੇ ਦੀ ਉਡੀਕ ਕਰਨ ਦਾ ਹੁਕਮ ਦਿੱਤਾ [1:4]

ਰਸੂਲਾਂ ਨੂੰ ਥੋੜੇ ਦਿਨਾਂ ਵਿੱਚ ਕਿਸ ਨਾਲ ਬਪਤਿਸਮਾ ਦਿੱਤਾ ਜਾਵੇਗਾ ?

ਉ: ਰਸੂਲਾਂ ਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ [1:5]

Acts 1:6

ਜਦੋਂ ਰਸੂਲਾਂ ਨੇ ਰਾਜ ਦੀ ਬਹਾਲੀ ਦੇ ਸਮੇਂ ਦੇ ਬਾਰੇ ਜਾਨਣਾ ਚਾਹਿਆ, ਤਾਂ ਯਿਸੂ ਨੇ ਉਨ੍ਹਾਂ ਨੂੰ ਕੀ ਉੱਤਰ ਦਿੱਤਾ ?

ਉ: ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਤੁਹਾਡਾ ਕੰਮ ਸਮਿਆਂ ਨੂੰ ਜਾਨਣਾ ਨਹੀਂ ਹੈ [1:7]

ਯਿਸੂ ਦੇ ਅਨੁਸਾਰ ਰਸੂਲ ਪਵਿੱਤਰ ਆਤਮਾ ਤੋਂ ਕੀ ਪ੍ਰਾਪਤ ਕਰਨਗੇ?

ਉ: ਯਿਸੂ ਨੇ ਕਿਹਾ ਕਿ ਰਸੂਲ ਸ਼ਕਤੀ ਪ੍ਰਾਪਤ ਕਰਨਗੇ [1:8]

Acts 1:9

ਯਿਸੂ ਰਸੂਲਾਂ ਤੋਂ ਕਿਵੇਂ ਵਿਦਾ ਹੋਇਆ ?

ਉ: ਯਿਸੂ ਉਤਾਂਹ ਉਠਾਇਆ ਗਿਆ ਅਤੇ ਬੱਦਲ ਨੇ ਉਸ ਨੂੰ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ [1:9]

ਦੂਤਾਂ ਦੇ ਅਨੁਸਾਰ ਯਿਸੂ ਧਰਤੀ ਉੱਤੇ ਦੁਬਾਰਾ ਕਿਸ ਤਰ੍ਹਾਂ ਆਵੇਗਾ ?

ਉ: ਦੂਤਾਂ ਨੇ ਕਿਹਾ ਕਿ ਯਿਸੂ ਜਿਸ ਤਰ੍ਹਾਂ ਸਵਰਗ ਨੂੰ ਗਿਆ ਉਸੇ ਤਰ੍ਹਾਂ ਵਾਪਿਸ ਆਵੇਗਾ [1:11]

Acts 1:12

ਰਸੂਲ, ਔਰਤਾਂ, ਮਰਿਯਮ ਅਤੇ ਯਿਸੂ ਦੇ ਭਰਾ ਚੁਬਾਰੇ ਵਿੱਚ ਕੀ ਕਰ ਰਹੇ ਸਨ?

ਉ: ਉਹ ਲਗਾਤਾਰ ਪ੍ਰਾਰਥਨਾ ਕਰ ਰਹੇ ਸਨ [1:14]

Acts 1:15

ਯਹੂਦਾ ਦੀ ਜਿੰਦਗੀ ਵਿੱਚ ਕੀ ਪੂਰਾ ਹੋਇਆ, ਜਿਸ ਨੇ ਯਿਸੂ ਨੂੰ ਫੜਵਾਇਆ ਸੀ?

ਉ: ਧਰਮ ਸ਼ਾਸਤਰ ਦੀ ਲਿਖਤ ਯਹੂਦਾ ਰਾਹੀਂ ਪੂਰੀ ਹੋਈ [1:16]

Acts 1:17

ਯਿਸੂ ਨੂੰ ਫੜਵਾਉਣ ਦੇ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਯਹੂਦਾ ਨੂੰ ਕੀ ਹੋਇਆ?

ਉ: ਯਹੂਦਾ ਨੇ ਇੱਕ ਖੇਤ ਮੁੱਲ ਲਿਆ, ਮੂਧੇ ਮੂੰਹ ਡਿੱਗ ਪਿਆ, ਉਹ ਦਾ ਢਿੱਡ ਪਾਟ ਗਿਆ, ਅਤੇ ਉਹ ਦੀਆਂ ਸਾਰੀਆਂ ਆਂਦਰਾਂ ਬਾਹਰ ਆ ਗਈਆਂ [1:18]

Acts 1:20

ਜ਼ਬੂਰਾਂ ਦੀ ਪੋਥੀ ਵਿੱਚ, ਯਹੂਦਾ ਦੇ ਅਹੁਦੇ ਬਾਰੇ ਕੀ ਆਖਿਆ ਗਿਆ ਹੈ?

ਉ: ਜ਼ਬੂਰਾਂ ਦੀ ਪੋਥੀ ਵਿੱਚ ਯਹੂਦਾ ਦੇ ਅਹੁਦੇ ਬਾਰੇ ਕਿਹਾ ਗਿਆ ਹੈ ਕਿ ਇਸਨੂੰ ਕੋਈ ਹੋਰ ਲਵੇ [1:20]

Acts 1:21

ਜਿਹੜਾ ਯਹੂਦਾ ਦੇ ਅਹੁਦੇ ਨੂੰ ਲਵੇਗਾ ਉਸ ਮਨੁੱਖ ਲਈ ਕਿਹੜੀਆਂ ਜਰੂਰਤਾਂ ਨੂੰ ਪੂਰਾ ਕਰਨਾ ਜਰੂਰੀ ਹੈ?

ਉ: ਜੋ ਮਨੁੱਖ ਯਹੂਦਾ ਦੇ ਅਹੁਦੇ ਨੂੰ ਲਵੇਗਾ ਉਸ ਲਈ ਜਰੂਰੀ ਹੈ ਕਿ ਉਹ ਯੂਹੰਨਾ ਦੇ ਬਪਤਿਸਮੇ ਤੋਂ ਲੈ ਕੇ ਰਸੂਲਾਂ ਨਾਲ ਰਿਹਾ ਹੋਵੇ ਅਤੇ ਯਿਸੂ ਦੇ ਜੀ ਉੱਠਣ ਦਾ ਗਵਾਹ ਹੋਵੇ [1:21-22]

Acts 1:24

ਰਸੂਲਾਂ ਨੇ ਕਿਵੇਂ ਨਿਰਧਾਰਿਤ ਕੀਤਾ ਕਿ ਦੋ ਉਮੀਦਵਾਰਾਂ ਵਿਚੋਂ ਕੌਣ ਅਹੁਦੇ ਨੂੰ ਲਵੇਗਾ ?

ਉ: ਰਸੂਲਾਂ ਨੇ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਆਪਣੇ ਚੁਣਾਵ ਨੂੰ ਪ੍ਰਗਟ ਕਰੇ, ਫਿਰ ਉਹਨਾਂ ਨੇ ਚਿੱਠੀਆਂ ਪਈਆਂ [1:24-26]

ਉਹਨਾਂ ਗਿਆਰਾਂ ਰਸੂਲਾਂ ਨਾਲ ਕੌਣ ਗਿਣਿਆ ਗਿਆ ?

ਉ: ਉਹਨਾਂ ਗਿਆਰਾਂ ਰਸੂਲਾਂ ਨਾਲ ਮੱਥਿਯਾਸ ਗਿਣਿਆ ਗਿਆ [1:26]

Acts 2

Acts 2:1

ਯਹੂਦੀਆਂ ਦੇ ਕਿਹੜੇ ਤਿਉਹਾਰ ਵਾਲੇ ਦਿਨ ਸਾਰੇ ਚੇਲੇ ਇਕੱਠੇ ਹੋਏ?

ਉ: ਚੇਲੇ ਪੰਤੇਕੁਸਤ ਦੇ ਦਿਨ ਇਕੱਠੇ ਹੋਏ [2:1]

ਜਦੋਂ ਪਵਿੱਤਰ ਆਤਮਾ ਉਸ ਘਰ ਵਿੱਚ ਆਇਆ, ਤਾਂ ਚੇਲਿਆਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ?

ਉ: ਚੇਲਿਆਂ ਨੇ ਹੋਰ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ [2:4]

Acts 2:5

ਇਸ ਸਮੇਂ ਯਰੂਸ਼ਲਮ ਵਿੱਚ, ਯਹੂਦੀ ਭਗਤ ਲੋਕ ਕਿੱਥੋਂ ਸਨ ?

ਉ: ਯਹੂਦੀ ਭਗਤ ਲੋਕ ਹਰੇਕ ਦੇਸ ਜੋ ਅਕਾਸ਼ ਦੇ ਹੇਠ ਹੈ, ਵਿਚੋਂ ਸਨ [2:5]

ਭੀੜ ਚੇਲਿਆਂ ਦੇ ਬੋਲਣ ਨੂੰ ਸੁਣ ਕੇ ਹੈਰਾਨ ਕਿਉਂ ਹੋ ਗਈ?

ਉ: ਭੀੜ ਹੈਰਾਨ ਹੋ ਗਈ ਕਿਉਂਕਿ ਹਰੇਕ ਨੇ ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਬੋਲਦੇ ਸੁਣਿਆ [2:6]

Acts 2:8

ਚੇਲੇ ਕਿਸ ਬਾਰੇ ਬੋਲ ਰਹੇ ਸਨ?

ਉ: ਚੇਲੇ ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਬਾਰੇ ਦੱਸ ਰਹੇ ਸਨ [2:11]

Acts 2:12

ਜਿਹਨਾਂ ਨੇ ਚੇਲਿਆਂ ਦਾ ਮਖੌਲ ਉਡਾਇਆ ਉਹਨਾਂ ਨੇ ਕੀ ਸੋਚਿਆ ?

ਉ: ਜਿਹਨਾਂ ਨੇ ਮਖੌਲ ਉਡਾਇਆ ਉਹਨਾਂ ਨੇ ਸੋਚਿਆ ਕਿ ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ [2:13]

Acts 2:14

ਉਪਲੱਬਧ ਨਹੀਂ ਹੈ

Acts 2:16

ਪਤਰਸ ਦੇ ਅਨੁਸਾਰ ਉਸ ਸਮੇਂ ਕੀ ਪੂਰਾ ਹੋ ਰਿਹਾ ਸੀ?

ਉ: ਪਤਰਸ ਨੇ ਕਿਹਾ ਕਿ ਯੋਏਲ ਨਬੀ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ ਜੋ ਇਸ ਤਰ੍ਹਾਂ ਹੈ ਕਿ ਪਰਮੇਸ਼ੁਰ ਆਪਣਾ ਆਤਮਾ ਸਾਰੇ ਸਰੀਰਾਂ ਤੇ ਵਹਾ ਦੇਵੇਗਾ [2:16-17]

Acts 2:18

ਉਪਲੱਬਧ ਨਹੀਂ ਹੈ

Acts 2:20

ਯੋਏਲ ਦੀ ਭਵਿੱਖਬਾਣੀ ਵਿੱਚ, ਉਹ ਕਿਹੜੇ ਹਨ ਜਿਹੜੇ ਬਚਾਏ ਗਏ ਹਨ?

ਉ: ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਉਹ ਬਚਾਇਆ ਹੋਇਆ ਹੈ [2:21]

Acts 2:22

ਯਿਸੂ ਦੀ ਸੇਵਕਾਈ ਨੂੰ ਪਰਮੇਸ਼ੁਰ ਦੁਆਰਾ ਕਿਵੇਂ ਪ੍ਰਮਾਣਿਤ ਕੀਤਾ ਗਿਆ ?

ਉ: ਯਿਸੂ ਦੀ ਸੇਵਕਾਈ ਓਹਨਾਂ ਕਰਾਮਾਤਾਂ, ਅਚੰਭਿਆਂ ਅਤੇ ਨਿਸ਼ਾਨਾਂ ਦੁਆਰਾ ਪ੍ਰਮਾਣਿਤ ਕੀਤੀ ਗਈ ਜੋ ਪਰਮੇਸ਼ੁਰ ਨੇ ਉਸ ਦੇ ਦੁਆਰਾ ਕੀਤੇ [2:22]

ਯਿਸੂ ਨੂੰ ਸਲੀਬ ਤੇ ਚੜਾਉਣ ਦੀ ਯੋਜਨਾ ਕਿਸ ਦੀ ਸੀ?

ਉ: ਯਿਸੂ ਪਰਮੇਸ਼ੁਰ ਦੀ ਠਹਿਰਾਈ ਹੋਈ ਯੋਜਨਾ ਅਨੁਸਾਰ ਸਲੀਬ ਤੇ ਚੜਾਇਆ ਗਿਆ [2:23]

Acts 2:25

ਉਪਲੱਬਧ ਨਹੀਂ ਹੈ

Acts 2:27

ਪੁਰਾਣੇ ਨੇਮ ਵਿੱਚ, ਰਾਜਾ ਦਾਊਦ ਨੇ ਪਰਮੇਸ਼ੁਰ ਦੇ ਪੁਰਖ ਬਾਰੇ ਕੀ ਭਵਿੱਖਬਾਣੀ ਕੀਤੀ?

ਉ: ਰਾਜਾ ਦਾਊਦ ਨੇ ਕਿਹਾ ਕਿ ਪਰਮੇਸ਼ੁਰ ਆਪਣੇ ਪਵਿੱਤਰ ਪੁਰਖ ਨੂੰ ਗਲਨ ਨਾ ਦੇਵੇਗਾ [2:25,27,31]

Acts 2:29

ਪਰਮੇਸ਼ੁਰ ਨੇ ਦਾਊਦ ਨਾਲ ਉਸਦੇ ਵੰਸ਼ ਦੇ ਬਾਰੇ ਕੀ ਵਾਇਦਾ ਕੀਤਾ?

ਉ: ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਵਾਇਦਾ ਕੀਤਾ ਕਿ ਤੇਰੇ ਵੰਸ਼ ਵਿਚੋਂ ਇੱਕ ਨੂੰ ਮੈਂ ਰਾਜ ਗੱਦੀ ਤੇ ਬਿਠਾਵਾਂਗਾ [2:30]

Acts 2:32

ਪਰਮੇਸ਼ੁਰ ਦਾ ਪਵਿੱਤਰ ਪੁਰਖ ਕੌਣ ਹੈ ਜੋ ਗਲਿਆ ਨਹੀ ਅਤੇ ਜੋ ਰਾਜ ਗੱਦੀ ਤੇ ਬੈਠੇਗਾ?

ਉ: ਯਿਸੂ ਮਸੀਹ ਭਵਿੱਖਬਾਣੀ ਕੀਤਾ ਹੋਇਆ ਪਵਿੱਤਰ ਪੁਰਖ ਅਤੇ ਰਾਜਾ ਹੈ [2:32]

Acts 2:34

ਪਤਰਸ ਦੇ ਪ੍ਰਚਾਰ ਅਨੁਸਾਰ ਪਰਮੇਸ਼ੁਰ ਨੇ ਯਿਸੂ ਨੂੰ ਕਿਹੜੇ ਦੋ ਨਾਮ ਦਿੱਤੇ?

ਉ: ਪਰਮੇਸ਼ੁਰ ਨੇ ਯਿਸੂ ਨੂੰ ਪ੍ਰਭੂ ਅਤੇ ਮਸੀਹ ਬਣਾਇਆ [2:36]

Acts 2:37

ਜਦੋਂ ਭੀੜ ਨੇ ਪਤਰਸ ਦਾ ਪ੍ਰਚਾਰ ਸੁਣਿਆ,ਤਾਂ ਉਹਨਾਂ ਦੀ ਪ੍ਰਤੀਕਿਰਿਆ ਕੀ ਸੀ?

ਉ: ਭੀੜ ਨੇ ਪੁੱਛਿਆ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ [2:37]

ਪਤਰਸ ਨੇ ਭੀੜ ਨੂੰ ਕੀ ਕਰਨ ਲਈ ਕਿਹਾ?

ਉ: ਪਤਰਸ ਨੇ ਭੀੜ ਨੂੰ ਉਹਨਾਂ ਦੇ ਪਾਪਾਂ ਦੀ ਮਾਫ਼ੀ ਲਈ ਤੌਬਾ ਕਰਨ ਅਤੇ ਯਿਸੂ ਦੇ ਨਾਮ ਵਿੱਚ ਬਪਤਿਸਮਾ ਲੈਣ ਲਈ ਕਿਹਾ [2:38]

ਪਤਰਸ ਦੇ ਅਨੁਸਾਰ ਪਰਮੇਸ਼ੁਰ ਦਾ ਵਾਇਦਾ ਕਿਨ੍ਹਾਂ ਲਈ ਹੈ ?

ਉ: ਪਤਰਸ ਨੇ ਕਿਹਾ ਕਿ ਪਰਮੇਸ਼ੁਰ ਦਾ ਵਾਇਦਾ ਭੀੜ, ਉਹਨਾਂ ਦੇ ਬੱਚਿਆਂ, ਅਤੇ ਉਹਨਾਂ ਸਭਨਾ ਲਈ ਹੈ ਜਿਹੜੇ ਦੂਰ ਸਨ [2:39]

Acts 2:40

ਉਸ ਦਿਨ ਕਿੰਨੇ ਲੋਕਾਂ ਨੇ ਬਪਤਿਸਮਾ ਲਿਆ?

ਉ: ਲਗਭਗ ਤਿੰਨ ਹਜ਼ਾਰ ਲੋਕਾਂ ਨੇ ਉਸ ਦਿਨ ਬਪਤਿਸਮਾ ਲਿਆ [2:41]

ਬਪਤਿਸਮਾ ਲਏ ਹੋਏ ਲੋਕ ਕੀ ਕਰਨ ਵਿੱਚ ਲੱਗੇ ਰਹੇ?

ਉ: ਉਹ ਰਸੂਲਾਂ ਦੀ ਸਿੱਖਿਆ, ਸੰਗਤ ਵਿੱਚ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਵਿੱਚ ਲਗਾਤਾਰ ਲੱਗੇ ਰਹੇ [2:42]

Acts 2:43

ਜਿਹਨਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੇ ਲੋੜਵੰਦ ਲੋਕਾਂ ਲਈ ਕੀ ਕੀਤਾ?

ਉ: ਉਹਨਾਂ ਨੇ ਆਪਣੀ ਆਪਣੀ ਮਿਲਖ ਅਤੇ ਮਾਲ ਨੂੰ ਵੇਚਿਆ ਅਤੇ ਉਸ ਨੂੰ ਹਰੇਕ ਦੀ ਲੋੜ ਅਨੁਸਾਰ ਸਭਨਾਂ ਵਿੱਚ ਵੰਡ ਦਿੱਤਾ [2:44-45]

Acts 2:46

ਇਸ ਸਮੇਂ ਵਿਸ਼ਵਾਸੀਆਂ ਦੀ ਸੰਗਤੀ ਕਿੱਥੇ ਸੀ?

ਉ: ਇਸ ਸਮੇਂ ਵਿਸ਼ਵਾਸੀਆਂ ਦੀ ਸੰਗਤੀ ਹੈਕਲ ਵਿੱਚ ਸੀ [2:46]

ਵਿਸ਼ਵਾਸੀਆਂ ਦੇ ਸਮੂਹ ਵਿੱਚ ਦਿਨੋ ਦਿਨ ਕੌਣ ਰਲਾਏ ਜਾਂਦੇ ਸਨ?

ਉ: ਪ੍ਰਭੂ ਦਿਨੋ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਹਨਾਂ ਵਿੱਚ ਰਲਾਉਂਦਾ ਸੀ [2:47]

Acts 3

Acts 3:1

ਪਤਰਸ ਅਤੇ ਯੂਹੰਨਾ ਨੇ ਹੈਕਲ ਦੇ ਰਸਤੇ ਵਿੱਚ ਕਿਸ ਨੂੰ ਦੇਖਿਆ ?

ਉ: ਪਤਰਸ ਅਤੇ ਯੂਹੰਨਾ ਨੇ ਹੈਕਲ ਦੇ ਫਾਟਕ ਤੇ ਇੱਕ ਜਮਾਂਦਰੂ ਲੰਗੜੇ ਨੂੰ ਦੇਖਿਆ [3:2]

Acts 3:4

ਪਤਰਸ ਨੇ ਮਨੁੱਖ ਨੂੰ ਕੀ ਨਹੀਂ ਦਿੱਤਾ ?

ਉ: ਪਤਰਸ ਨੇ ਮਨੁੱਖ ਨੂੰ ਸੋਨਾ ਅਤੇ ਚਾਂਦੀ ਨਹੀਂ ਦਿੱਤਾ [3:6]

Acts 3:7

ਪਤਰਸ ਨੇ ਮਨੁੱਖ ਨੂੰ ਕੀ ਦਿੱਤਾ?

ਉ: ਪਤਰਸ ਨੇ ਮਨੁੱਖ ਨੂੰ ਚੱਲਣ ਦੀ ਤਾਕਤ ਦਿੱਤੀ [3:6,7]

ਪਤਰਸ ਨੇ ਜੋ ਉਸ ਮਨੁੱਖ ਨੂੰ ਦਿੱਤਾ, ਉਸ ਨੇ ਉਸ ਦੇ ਬਾਰੇ ਕੀ ਪ੍ਰਤੀਕਿਰਿਆ ਕੀਤੀ?

ਉ: ਉਹ ਮਨੁੱਖ ਤੁਰਦਾ, ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਉਸਤੱਤ ਕਰਦਾ ਹੈਕਲ ਵਿੱਚ ਗਿਆ [3:8]

Acts 3:9

ਜੋ ਲੋਕਾਂ ਨੇ ਉਸ ਮਨੁੱਖ ਨੂੰ ਹੈਕਲ ਵਿੱਚ ਦੇਖਿਆ, ਉਹਨਾਂ ਨੇ ਕੀ ਪ੍ਰਤੀਕਿਰਿਆ ਕੀਤੀ?

ਉ: ਲੋਕ ਹੈਰਾਨੀ ਅਤੇ ਅਚੰਭੇ ਨਾਲ ਭਰ ਗਏ [3:10]

Acts 3:11

ਉਪਲੱਬਧ ਨਹੀਂ ਹੈ

Acts 3:13

ਪਤਰਸ ਨੇ ਲੋਕਾਂ ਨੂੰ ਕੀ ਯਾਦ ਦਿਲਾਇਆ ਜੋ ਉਹਨਾਂ ਨੇ ਯਿਸੂ ਦੇ ਨਾਲ ਕੀਤਾ?

ਉ: ਪਤਰਸ ਨੇ ਲੋਕਾਂ ਨੂੰ ਯਾਦ ਦਿਲਾਇਆ ਕਿ ਉਹਨਾਂ ਨੇ ਯਿਸੂ ਨੂੰ ਪਿਲਾਤੁਸ ਦੇ ਹਵਾਲੇ ਕੀਤਾ, ਉਸ ਨੂੰ ਰੱਦਿਆ ਅਤੇ ਉਸ ਨੂੰ ਮਾਰ ਦਿੱਤਾ [3:13-15]

Acts 3:15

ਪਤਰਸ ਅਨੁਸਾਰ ਉਸ ਮਨੁੱਖ ਨੂੰ ਕਿਸ ਚੀਜ਼ ਨੇ ਚੰਗਾ ਕੀਤਾ?

ਉ: ਪਤਰਸ ਨੇ ਕਿਹਾ ਕਿ ਯਿਸੂ ਦੇ ਨਾਮ ਵਿੱਚ ਵਿਸ਼ਵਾਸ ਕਰਨ ਨੇ ਇਸ ਮਨੁੱਖ ਨੂੰ ਚੰਗਾ ਕੀਤਾ [3:16]

Acts 3:17

ਉਪਲੱਬਧ ਨਹੀਂ ਹੈ

Acts 3:19

ਪਤਰਸ ਨੇ ਲੋਕਾਂ ਨੂੰ ਕੀ ਕਰਨ ਲਈ ਆਖਿਆ?

ਉ: ਪਤਰਸ ਨੇ ਲੋਕਾਂ ਨੂੰ ਤੌਬਾ ਕਰਨ ਲਈ ਆਖਿਆ [3:19]

Acts 3:21

ਪਤਰਸ ਦੇ ਅਨੁਸਾਰ ਯਿਸੂ ਸਵਰਗ ਵਿੱਚ ਕਿਸ ਸਮੇਂ ਤੱਕ ਰਹੇਗਾ?

ਉ: ਪਤਰਸ ਨੇ ਕਿਹਾ ਕਿ ਜਦੋਂ ਤੱਕ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦਾ ਸਮਾਂ ਨਾ ਆ ਜਾਵੇ, ਯਿਸੂ ਸਵਰਗ ਵਿੱਚ ਰਹੇਗਾ [3;21]

ਮੂਸਾ ਨੇ ਯਿਸੂ ਬਾਰੇ ਕੀ ਆਖਿਆ?

ਉ: ਮੂਸਾ ਨੇ ਕਿਹਾ ਕਿ ਪਰਮੇਸ਼ੁਰ ਉਸ ਵਰਗੇ ਇੱਕ ਨਬੀ ਨੂੰ ਖੜਾ ਕਰੇਗਾ ਜਿਸ ਦੀ ਲੋਕ ਸੁਣਨਗੇ [3:22]

ਉਸ ਹਰੇਕ ਆਦਮੀ ਨਾਲ ਕੀ ਹੋਵੇਗਾ ਜੋ ਯਿਸੂ ਦੀ ਆਵਾਜ਼ ਨਹੀਂ ਸੁਣਦਾ ?

ਉ: ਜੋ ਆਦਮੀ ਯਿਸੂ ਦੀ ਆਵਾਜ਼ ਨੂੰ ਨਹੀਂ ਸੁਣਦਾ ਉਹ ਪੂਰੀ ਤਰ੍ਹਾਂ ਨਾਸ ਕੀਤਾ ਜਾਵੇਗਾ [3:23]

Acts 3:24

ਪਤਰਸ ਲੋਕਾਂ ਨੂੰ ਪੁਰਾਣੇ ਨੇਮ ਦੇ ਕਿਹੜੇ ਵਾਇਦੇ ਦੀ ਲੋਕਾਂ ਨੂੰ ਯਾਦ ਦਿਲਾਉਂਦਾ ਹੈ?

ਉ: ਪਤਰਸ ਲੋਕਾਂ ਨੂੰ ਯਾਦ ਦਿਲਾਉਂਦਾ ਹੈ ਕਿ ਉਹ ਉਸ ਨੇਮ ਦੇ ਪੁੱਤਰ ਸਨ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ ਜਦੋਂ ਪਰਮੇਸ਼ੁਰ ਨੇ ਕਿਹਾ, "ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ" [3:25]

ਪਰਮੇਸ਼ੁਰ ਯਹੂਦੀਆਂ ਨੂੰ ਕਿਸ ਤਰ੍ਹਾਂ ਬਰਕਤ ਦੇਣ ਦੀ ਇੱਛਾ ਕਰ ਰਿਹਾ ਸੀ?

ਉ: ਪਰਮੇਸ਼ੁਰ ਨੇ ਯਹੂਦੀਆਂ ਨੂੰ ਬਰਕਤ ਦੇਣ ਦੀ ਇੱਛਾ ਯਿਸੂ ਦੇ ਭੇਜਣ ਅਤੇ ਉਹਨਾਂ ਦੀਆਂ ਬੁਰਿਆਈਆਂ ਹਟਾਉਣ ਦੁਆਰਾ ਕੀਤੀ [3:26]

Acts 4

Acts 4:1

ਪਤਰਸ ਅਤੇ ਯੂਹੰਨਾ ਲੋਕਾਂ ਨੂੰ ਹੈਕਲ ਵਿੱਚ ਕੀ ਸਿਖਾ ਰਹੇ ਸਨ?

ਉ: ਪਤਰਸ ਅਤੇ ਯੂਹੰਨਾ ਲੋਕਾਂ ਨੂੰ ਯਿਸੂ ਅਤੇ ਉਸਦੇ ਮੁਰਦਿਆਂ ਵਿਚੋਂ ਜੀ ਉੱਠਣ ਬਾਰੇ ਸਿਖਾ ਰਹੇ ਸਨ [4:2]

ਲੋਕਾਂ ਨੇ ਪਤਰਸ ਅਤੇ ਯੂਹੰਨਾ ਦੀ ਸਿੱਖਿਆ ਦੇ ਬਾਰੇ ਕੀ ਪ੍ਰਤੀਕਿਰਿਆ ਦਿੱਤੀ?

ਉ: ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ, ਲਗਭਗ ਪੰਜ ਹਜ਼ਾਰ ਲੋਕਾਂ ਨੇ [4:4]

ਹੈਕਲ ਦੇ ਸਰਦਾਰਾਂ, ਜਾਜਕਾਂ ਅਤੇ ਸਦੂਕੀਆਂ ਨੇ ਪਤਰਸ ਅਤੇ ਯੂਹੰਨਾ ਦੀ ਸਿੱਖਿਆ ਲਈ ਕੀ ਪ੍ਰਤੀਕਿਰਿਆ ਦਿੱਤੀ?

ਉ: ਉਹਨਾਂ ਨੇ ਪਤਰਸ ਅਤੇ ਯੂਹੰਨਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਜੇਲ ਵਿੱਚ ਪਾ ਦਿੱਤਾ [4:3]

Acts 4:5

ਉਪਲੱਬਧ ਨਹੀਂ ਹੈ

Acts 4:8

ਕਿਸ ਸਾਮਰਥ ਜਾਂ ਕਿਸ ਨਾਮ ਦੇ ਦੁਆਰਾ ਪਤਰਸ ਕਹਿੰਦਾ ਹੈ ਕਿ ਉਸਨੇ ਆਦਮੀ ਨੂੰ ਚੰਗਾ ਕੀਤਾ?

ਉ: ਪਤਰਸ ਕਹਿੰਦਾ ਹੈ ਕਿ ਯਿਸੂ ਮਸੀਹ ਦੇ ਨਾਮ ਵਿੱਚ ਉਸ ਨੇ ਉਸ ਆਦਮੀਂ ਨੂੰ ਹੈਕਲ ਵਿੱਚ ਚੰਗਾ ਕੀਤਾ [4:10]

Acts 4:11

ਪਤਰਸ ਦੇ ਅਨੁਸਾਰ ਕਿਹੜਾ ਇੱਕੋ ਹੀ ਰਾਸਤਾ ਹੈ ਜਿਸ ਦੁਆਰਾ ਅਸੀਂ ਬਚਾਏ ਜਾ ਸਕਦੇ ਹਾਂ?

ਉ: ਪਤਰਸ ਕਹਿੰਦਾ ਹੈ ਕਿ ਯਿਸੂ ਦੇ ਨਾਮ ਤੋਂ ਬਿਨ੍ਹਾਂ ਕੋਈ ਹੋਰ ਨਾਮ ਨਹੀਂ ਹੈ ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ [4:12]

Acts 4:13

ਯਹੂਦੀ ਆਗੂ ਪਤਰਸ ਅਤੇ ਯੂਹੰਨਾ ਦੇ ਵਿਰੁੱਧ ਕੁਝ ਨਹੀਂ ਆਖ ਸਕੇ, ਕਿਉਂ ?

ਉ: ਯਹੂਦੀ ਆਗੂ ਪਤਰਸ ਅਤੇ ਯੂਹੰਨਾ ਦੇ ਵਿਰੁੱਧ ਕੁਝ ਨਹੀਂ ਆਖ ਸਕੇ ਕਿਉਂਕਿ ਜੋ ਆਦਮੀ ਚੰਗਾ ਕੀਤਾ ਗਿਆ ਸੀ ਉਹ ਪਤਰਸ ਅਤੇ ਯੂਹੰਨਾ ਦੇ ਨਾਲ ਖੜਾ ਸੀ [4:14]

Acts 4:15

ਪਤਰਸ ਅਤੇ ਯੂਹੰਨਾ ਨੂੰ ਯਹੂਦੀ ਆਗੂਆਂ ਨੇ ਕੀ ਨਾ ਕਰਨ ਦੀ ਆਗਿਆ ਦਿੱਤੀ?

ਉ: ਯਹੂਦੀ ਆਗੂਆਂ ਨੇ ਪਤਰਸ ਅਤੇ ਯੂਹੰਨਾ ਨੂੰ ਯਿਸੂ ਮਸੀਹ ਬਾਰੇ ਨਾ ਸਿਖਾਉਣ ਜਾਂ ਨਾ ਬੋਲਣ ਦੀ ਆਗਿਆ ਦਿੱਤੀ [4:18]

Acts 4:19

ਪਤਰਸ ਅਤੇ ਯੂਹੰਨਾ ਨੇ ਯਹੂਦੀ ਆਗੂਆਂ ਨੂੰ ਕਿਵੇਂ ਉੱਤਰ ਦਿੱਤਾ?

ਉ: ਪਤਰਸ ਅਤੇ ਯੂਹੰਨਾ ਨੇ ਆਖਿਆ ਕਿ ਇਹ ਸਾਥੋਂ ਨਹੀਂ ਹੋ ਸਕਦਾ ਕਿ ਜਿਹੜੀਆਂ ਗੱਲਾਂ ਅਸੀਂ ਵੇਖੀਆਂ ਤੇ ਸੁਣੀਆਂ ਉਹ ਨਾ ਆਖੀਏ [4:20]

Acts 4:21

ਉਪਲੱਬਧ ਨਹੀਂ ਹੈ

Acts 4:23

ਉਪਲੱਬਧ ਨਹੀਂ ਹੈ

Acts 4:26

ਉਪਲੱਬਧ ਨਹੀਂ ਹੈ

Acts 4:27

ਉਪਲੱਬਧ ਨਹੀਂ ਹੈ

Acts 4:29

ਵਿਸ਼ਵਾਸੀਆਂ ਨੇ ਯਹੂਦੀ ਆਗੂਆਂ ਦੀ ਚੇਤਾਵਨੀ ਦੇ ਉੱਤਰ ਵਿੱਚ ਪਰਮੇਸ਼ੁਰ ਤੋਂ ਕੀ ਮੰਗਿਆ?

ਉ: ਵਿਸ਼ਵਾਸੀਆਂ ਨੇ ਬਚਨ ਨੂੰ ਬੋਲਣ ਲਈ ਦਲੇਰੀ ਮੰਗੀ, ਅਤੇ ਅਤੇ ਯਿਸੂ ਦੇ ਨਾਮ ਵਿੱਚ ਕਰਾਮਾਤਾਂ ਅਤੇ ਅਚੰਭੇ ਕੀਤੇ ਜਾਣ [4:29,30]

ਵਿਸ਼ਵਾਸੀਆਂ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਕੀ ਹੋਇਆ?

ਉ: ਵਿਸ਼ਵਾਸੀਆਂ ਦੇ ਪ੍ਰਾਰਥਨਾ ਕਰਨ ਤੋਂ ਬਾਅਦ, ਉਹ ਜਗ੍ਹਾ ਜਿੱਥੇ ਇਕੱਠੇ ਹੋਏ ਸਨ ਹਿੱਲ ਗਈ, ਉਹ ਪਵਿੱਤਰ ਆਤਮਾ ਨਾਲ ਭਰ ਗਏ, ਅਤੇ ਉਹਨਾਂ ਨੇ ਬਚਨ ਦਿਲੇਰੀ ਨਾਲ ਬੋਲਿਆ [4:31]

Acts 4:32

ਵਿਸ਼ਵਾਸੀਆਂ ਦੀਆਂ ਲੋੜਾਂ ਕਿਵੇਂ ਪੂਰੀਆਂ ਹੁੰਦੀਆਂ ਸਨ?

ਉ: ਵਿਸ਼ਵਾਸੀਆਂ ਕੋਲ ਸਭ ਕੁਝ ਸਾਂਝਾ ਸੀ, ਜਿਹਨਾਂ ਕੋਲ ਜਾਇਦਾਦ ਸੀ ਉਹਨਾਂ ਨੇ ਵੇਚ ਦਿੱਤੀ ਅਤੇ ਜਰੂਰਤ ਅਨੁਸਾਰ ਵੰਡਣ ਲਈ ਦੇ ਦਿੱਤਾ [4:32,34,35]

Acts 4:34

ਉਪਲੱਬਧ ਨਹੀਂ ਹੈ

Acts 4:36

ਨਵਾਂ ਨਾਮ ਕੀ ਸੀ, ਜਿਸਦਾ ਅਰਥ ਹੈ "ਉਤਸ਼ਾਹ ਦਾ ਪੁੱਤਰ" ਹੈ, ਜੋ ਉਸ ਆਦਮੀ ਨੂੰ ਦਿੱਤਾ ਗਿਆ ਜਿਸਨੇ ਆਪਣੀ ਜ਼ਮੀਨ ਵੇਚੀ ਅਤੇ ਪੈਸਾ ਰਸੂਲਾਂ ਨੂੰ ਦੇ ਦਿੱਤਾ ?

ਉ: ਜਿਸ ਆਦਮੀ ਨੂੰ "ਉਤਸ਼ਾਹ ਦਾ ਪੁੱਤਰ" ਨਾਮ ਦਿੱਤਾ ਗਿਆ ਉਹ ਬਰਨਬਾਸ ਸੀ [4:36-37]

Acts 5

Acts 5:1

ਹਨਾਨਿਯਾ ਅਤੇ ਸਫ਼ੀਰਾ ਨੇ ਕੀ ਪਾਪ ਕੀਤਾ ?

ਉ: ਹਨਾਨਿਯਾ ਅਤੇ ਸਫ਼ੀਰਾ ਨੇ ਇਹ ਕਹਿ ਕੇ ਝੂਠ ਬੋਲਿਆ ਕਿ ਉਹ ਆਪਣੀ ਜਾਇਦਾਦ ਦਾ ਪੂਰਾ ਵੇਚ ਮੁੱਲ ਦੇ ਰਹੇ ਹਨ, ਪਰ ਅਸਲ ਵਿੱਚ ਉਹ ਵੇਚ ਮੁੱਲ ਦਾ ਇੱਕ ਹਿੱਸਾ ਦੇ ਰਹੇ ਸਨ [5:1-3]

Acts 5:3

ਪਤਰਸ ਅਨੁਸਾਰ ਹਨਾਨਿਯਾ ਅਤੇ ਸਫ਼ੀਰਾ ਨੇ ਕਿਸ ਨੂੰ ਝੂਠ ਬੋਲਿਆ?

ਉ: ਪਤਰਸ ਕਹਿੰਦਾ ਹੈ ਕਿ ਹਨਾਨਿਯਾ ਅਤੇ ਸਫ਼ੀਰਾ ਨੇ ਪਵਿੱਤਰ ਆਤਮਾ ਨੂੰ ਝੂਠ ਬੋਲਿਆ [5:3]

Acts 5:9

ਹਨਾਨਿਯਾ ਅਤੇ ਸਫ਼ੀਰਾ ਉੱਤੇ ਪਰਮੇਸ਼ੁਰ ਦਾ ਕੀ ਨਿਆਂ ਆਇਆ ?

ਉ: ਪਰਮੇਸ਼ੁਰ ਨੇ ਹਨਾਨਿਯਾ ਅਤੇ ਸਫ਼ੀਰਾ ਦੋਵਾਂ ਨੂੰ ਮਾਰ ਦਿੱਤਾ [5:5,10]

ਕਲੀਸਿਯਾ ਅਤੇ ਉਹਨਾਂ ਸਾਰੀਆਂ ਦੀ ਕੀ ਪ੍ਰਤੀਕਿਰਿਆ ਸੀ ਜਿਹਨਾਂ ਨੇ ਹਨਾਨਿਯਾ ਤੇ ਸਫ਼ੀਰਾ ਬਾਰੇ ਸੁਣਿਆ?

ਉ: ਕਲੀਸਿਯਾ ਅਤੇ ਜਿਹਨਾਂ ਨੇ ਹਨਾਨਿਯਾ ਅਤੇ ਸਫ਼ੀਰਾ ਬਾਰੇ ਸੁਣਿਆ ਉਹਨਾਂ ਉੱਤੇ ਇੱਕ ਵੱਡਾ ਭੈ ਛਾ ਗਿਆ [5:11]

Acts 5:12

ਉਪਲੱਬਧ ਨਹੀਂ ਹੈ

Acts 5:14

ਕੁਝ ਲੋਕ ਰੋਗੀਆਂ ਨੂੰ ਠੀਕ ਕਰਾਉਣ ਲਈ ਕੀ ਕਰ ਰਹੇ ਸਨ?

ਉ: ਕੁਝ ਲੋਕ ਬਿਮਾਰਾਂ ਨੂੰ ਗਲੀਆਂ ਵਿੱਚ ਲਿਆ ਰਹੇ ਸਨ ਤਾਂ ਕਿ ਪਤਰਸ ਦਾ ਪਰਛਾਵਾਂ ਉਹਨਾਂ ਉੱਤੇ ਪੈ ਸਕੇ, ਅਤੇ ਦੂਸਰੇ ਬਿਮਾਰਾਂ ਨੂੰ ਹੋਰ ਨਗਰਾਂ ਤੋਂ ਯਰੂਸ਼ਲਮ ਵਿੱਚ ਲੈ ਕੇ ਆਏ [5:15-16]

Acts 5:17

ਯਰੂਸ਼ਲਮ ਵਿੱਚ ਚੰਗੇ ਹੋਏ ਬਿਮਾਰਾਂ ਲਈ ਸਦੂਕੀਆਂ ਦੀ ਕੀ ਪ੍ਰਤੀਕਿਰਿਆ ਸੀ?

ਉ: ਸਦੂਕੀ ਖਾਰ ਨਾਲ ਭਰ ਗਏ ਅਤੇ ਰਸੂਲਾਂ ਨੂੰ ਜੇਲ ਵਿੱਚ ਪਾ ਦਿੱਤਾ [5:17-18]

Acts 5:19

ਰਸੂਲ ਜੇਲ ਵਿਚੋਂ ਕਿਵੇਂ ਬਾਹਰ ਆਏ?

ਉ: ਇੱਕ ਦੂਤ ਆਇਆ ਅਤੇ ਉਸਨੇ ਜੇਲ ਦਾ ਦਰਵਾਜਾ ਖੋਲਿਆ ਅਤੇ ਉਨ੍ਹਾਂ ਨੂੰ ਬਾਹਰ ਜਾਣ ਦਿੱਤਾ [5:19]

Acts 5:22

ਪ੍ਰਧਾਨ ਜਾਜਕ ਦੇ ਅਫ਼ਸਰ ਜਦੋਂ ਜੇਲ ਵਿੱਚ ਆਏ ਤਾਂ ਉਨ੍ਹਾਂ ਨੇ ਕੀ ਦੇਖਿਆ?

ਅਫ਼ਸਰਾਂ ਨੇ ਦੇਖਿਆ ਕਿ ਜੇਲ ਪੂਰੀ ਤਰ੍ਹਾਂ ਨਾਲ ਬੰਦ ਹੈ, ਪਰ ਅੰਦਰ ਕੋਈ ਵੀ ਨਹੀਂ ਹੈ [5:23]

Acts 5:24

ਉਪਲੱਬਧ ਨਹੀਂ ਹੈ

Acts 5:26

ਅਫ਼ਸਰ ਰਸੂਲਾਂ ਨੂੰ ਪ੍ਰਧਾਨ ਜਾਜਕ ਦੇ ਕੋਲ ਵਾਪਿਸ ਕਿਉਂ ਲਿਆਏ ਅਤੇ ਉਹਨਾਂ ਤੋਂ ਬਿਨ੍ਹਾਂ ਧੱਕਾ ਕੀਤੇ ਪੁੱਛਿਆ?

ਉ: ਅਫ਼ਸਰ ਡਰ ਗਏ ਕਿ ਕਿਤੇ ਲੋਕ ਉਨ੍ਹਾਂ ਨੂੰ ਪਥਰਾਓ ਨਾ ਕਰਨ [5:26]

Acts 5:29

ਜਦੋਂ ਇਸ ਬਾਰੇ ਪ੍ਰਸ਼ਨ ਪੁੱਛਿਆ ਗਿਆ ਕਿ ਉਹ ਯਿਸੂ ਦੇ ਨਾਮ ਨੂੰ ਕਿਉਂ ਸਿਖਾ ਰਹੇ ਹਨ ਜੋ ਅਸੀਂ ਤੁਹਾਨੂੰ ਨਾ ਕਰਨ ਦਾ ਹੁਕਮ ਦਿੱਤਾ ਸੀ, ਤਾਂ ਰਸੂਲਾਂ ਨੇ ਕੀ ਆਖਿਆ?

ਉ: ਰਸੂਲਾਂ ਨੇ ਕਿਹਾ, "ਸਾਡੇ ਲਈ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ" [5:29]

ਰਸੂਲਾਂ ਦੇ ਅਨੁਸਾਰ ਯਿਸੂ ਨੂੰ ਸੂਲੀ ਤੇ ਚੜਾਉਣ ਲਈ ਕੌਣ ਜਿੰਮੇਵਾਰ ਸੀ?

ਉ: ਰਸੂਲਾ ਨੇ ਕਿਹਾ ਕਿ ਯਿਸੂ ਨੂੰ ਸਲੀਬ ਤੇ ਚੜਾਉਣ ਲਈ ਪ੍ਰਧਾਨ ਜਾਜਕ ਅਤੇ ਸਭਾ ਦੇ ਮੈਂਬਰ ਜਿੰਮੇਵਾਰ ਸਨ [5:30]

Acts 5:33

ਇਸ ਕਥਨ ਦਾ ਕਿ ਉਹ ਯਿਸੂ ਨੂੰ ਮਾਰਨ ਦੇ ਲਈ ਜਿੰਮੇਵਾਰ ਸਨ, ਸਭਾ ਦੇ ਮੈਂਬਰਾਂ ਦੀ ਕੀ ਪ੍ਰਤੀਕਿਰਿਆ ਸੀ?

ਉ: ਸਭਾ ਦੇ ਮੈਂਬਰ ਗੁੱਸੇ ਵਿੱਚ ਸਨ ਅਤੇ ਰਸੂਲਾਂ ਨੂੰ ਮਾਰ ਦੇਣਾ ਚਾਹੁੰਦੇ ਸਨ [5:33]

Acts 5:35

ਉਪਲੱਬਧ ਨਹੀਂ ਹੈ

Acts 5:38

ਸਭਾ ਲਈ ਗਮਲੀਏਲ ਦੀ ਕੀ ਸਲਾਹ ਸੀ?

ਉ: ਗਮਲੀਏਲ ਨੇ ਸਭਾ ਨੂੰ ਰਸੂਲਾਂ ਨੂੰ ਇਕੱਲੇ ਛੱਡਣ ਦੀ ਸਲਾਹ ਦਿੱਤੀ [5:38]

ਗਮਲੀਏਲ ਨੇ ਸਭਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਰਸੂਲਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਕਿਸ ਦੇ ਵਿਰੁੱਧ ਲੜਨ ਵਾਲੇ ਠਹਿਰ ਸਕਦੇ ਹਨ?

ਉ: ਗਮਲੀਏਲ ਨੇ ਸਭਾ ਨੂੰ ਚੇਤਾਵਨੀ ਦਿੱਤੀ ਕਿ ਉਹ ਪਰਮੇਸ਼ੁਰ ਦੇ ਵਿਰੁੱਧ ਲੜਨ ਵਾਲੇ ਠਹਿਰ ਸਕਦੇ ਹਨ [5:39]

Acts 5:40

ਅੰਤ ਵਿੱਚ ਸਭਾ ਨੇ ਰਸੂਲਾਂ ਦੇ ਨਾਲ ਕੀ ਕੀਤਾ ?

ਉ: ਸਭਾ ਨੇ ਉਹਨਾਂ ਨੂੰ ਕੁੱਟਿਆ ਅਤੇ ਯਿਸੂ ਦੇ ਨਾਮ ਵਿੱਚ ਨਾ ਬੋਲਣ ਦਾ ਹੁਕਮ ਦਿੱਤਾ, ਅਤੇ ਉਹਨਾਂ ਨੂੰ ਜਾਣ ਦਿੱਤਾ [5:40]

ਜੋ ਵਿਹਾਰ ਸਭਾ ਦੇ ਮੈਂਬਰਾਂ ਨੇ ਰਸੂਲਾਂ ਨਾਲ ਕੀਤਾ, ਰਸੂਲਾਂ ਨੇ ਉਸ ਦੀ ਕੀ ਪ੍ਰਤੀਕਿਰਿਆ ਦਿੱਤੀ?

ਉ: ਰਸੂਲਾਂ ਨੇ ਅਨੰਦ ਮਨਾਇਆ ਕਿ ਉਹ ਯਿਸੂ ਦੇ ਨਾਮ ਦੇ ਲਈ ਨਿਰਾਦਰ ਸਹਿਣ ਦੇ ਯੋਗ ਠਹਿਰੇ [5:41]

ਸਭਾ ਦੇ ਨਾਲ ਮਿਲਣ ਤੋਂ ਬਾਅਦ, ਰਸੂਲ ਹਰ ਰੋਜ਼ ਕੀ ਕਰਦੇ ਰਹੇ?

ਉ: ਰਸੂਲ ਹਰ ਰੋਜ਼ ਸਿਖਾਉਂਦੇ ਅਤੇ ਪ੍ਰਚਾਰ ਕਰਦੇ ਰਹੇ ਕਿ ਯਿਸੂ ਹੀ ਮਸੀਹ ਸੀ [5:42]

Acts 6

Acts 6:1

ਯੂਨਾਨੀ ਯਹੂਦੀਆਂ ਵੱਲੋਂ ਇਬਰਾਨੀਆਂ ਦੇ ਵਿਰੁੱਧ ਕੀ ਸ਼ਕਾਇਤ ਉੱਠੀ ?

ਉ: ਯੂਨਾਨੀ ਯਹੂਦੀਆਂ ਨੇ ਇਹ ਸ਼ਕਾਇਤ ਕੀਤੀ ਕਿ ਉਹਨਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਵੰਡਣ ਸਮੇਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ [6:1]

Acts 6:2

ਸੱਤ ਆਦਮੀਆਂ ਨੂੰ ਭੋਜਨ ਵੰਡਣ ਦੇ ਕੰਮ ਲਈ ਕਿਸ ਨੇ ਚੁਣਿਆ?

ਉ: ਚੇਲਿਆਂ (ਵਿਸ਼ਵਾਸੀਆਂ) ਨੇ ਸੱਤ ਆਦਮੀਆਂ ਨੂੰ ਚੁਣਿਆ [6:3, 6]

ਉਹਨਾਂ ਸੱਤਾਂ ਆਦਮੀਆਂ ਵਿੱਚ ਚੁਣੇ ਜਾਣ ਲਈ ਕਿਹੜੀ ਯੋਗਤਾ ਦੀ ਜਰੂਰਤ ਸੀ?

ਉ: ਸੱਤ ਆਦਮੀ ਚੰਗੇ ਆਦਰ ਵਾਲੇ ਹੋਣ, ਪਵਿੱਤਰ ਆਤਮਾ ਅਤੇ ਬੁੱਧੀ ਨਾਲ ਭਰਪੂਰ ਹੋਣ [6:3]

ਰਸੂਲ ਵਿੱਚ ਕਿਸ ਕੰਮ ਵਿੱਚ ਲੱਗੇ ਰਹਿਣਗੇ?

ਉ: ਰਸੂਲ ਪ੍ਰਾਰਥਨਾ ਕਰਨ ਵਿੱਚ ਅਤੇ ਬਚਨ ਦੀ ਸੇਵਕਾਈ ਵਿੱਚ ਲੱਗੇ ਰਹਿਣਗੇ [6:4]

Acts 6:5

ਰਸੂਲਾਂ ਨੇ ਕੀ ਕੀਤਾ ਜਦੋਂ ਵਿਸ਼ਵਾਸੀ ਸੱਤ ਆਦਮੀਆਂ ਨੂੰ ਲੈ ਕੇ ਆਏ ?

ਉ: ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਆਪਣੇ ਹੱਥ ਉਹਨਾਂ ਉੱਤੇ ਰੱਖੇ [6:6]

Acts 6:7

ਯਰੂਸ਼ਲਮ ਵਿੱਚ ਚੇਲਿਆਂ ਨਾਲ ਕੀ ਹੋ ਰਿਹਾ ਸੀ?

ਉ: ਚੇਲਿਆਂ ਦੀ ਗਿਣਤੀ ਬਹੁਤ ਵਧ ਰਹੀ ਸੀ, ਜਿਸ ਵਿੱਚ ਬਹੁਤ ਸਾਰੇ ਜਾਜਕ ਸ਼ਾਮਿਲ ਸਨ [6:7]

Acts 6:8

ਉਪਲੱਬਧ ਨਹੀਂ ਹੈ

Acts 6:10

ਅਵਿਸ਼ਵਾਸੀ ਯਹੂਦੀਆਂ ਅਤੇ ਇਸਤੀਫ਼ਾਨ ਵਿਚਲੀ ਬਹਿਸ ਨੂੰ ਕੌਣ ਜਿੱਤ ਰਿਹਾ ਸੀ ?

ਉ: ਅਵਿਸ਼ਵਾਸੀ ਯਹੂਦੀ ਉਸ ਬੁੱਧੀ ਅਤੇ ਆਤਮਾ ਦੇ ਵਿਰੁੱਧ ਖੜੇ ਨਹੀਂ ਹੋ ਸਕੇ ਜਿਸ ਨਾਲ ਇਸਤੀਫ਼ਾਨ ਬੋਲਿਆ [6:10]

Acts 6:12

ਝੂਠੇ ਗਵਾਹਾਂ ਨੇ ਸਭਾ ਦੇ ਸਾਹਮਣੇ ਇਸਤੀਫ਼ਾਨ ਤੇ ਕੀ ਦੋਸ਼ ਲਾਇਆ?

ਉ: ਝੂਠੇ ਗਵਾਹਾਂ ਨੇ ਘੋਸ਼ਣਾ ਕੀਤੀ ਕਿ ਇਸਤੀਫ਼ਾਨ ਨੇ ਕਿਹਾ ਹੈ ਕਿ ਯਿਸੂ ਇਸ ਸਥਾਨ ਨੂੰ ਨਸ਼ਟ ਕਰ ਦੇਵੇਗਾ ਅਤੇ ਮੂਸਾ ਦੀਆਂ ਰੀਤਾਂ ਨੂੰ ਬਦਲ ਦੇਵੇਗਾ [6:14]

ਜਦੋਂ ਸਭਾ ਨੇ ਇਸਤੀਫ਼ਾਨ ਨੂੰ ਦੇਖਿਆ, ਤਾਂ ਉਨ੍ਹਾਂ ਨੇ ਕੀ ਦੇਖਿਆ ?

ਉ: ਉਹਨਾਂ ਨੇ ਦੇਖਿਆ ਕਿ ਉਸਦਾ ਚਿਹਰਾ ਇੱਕ ਦੂਤ ਦੇ ਚਿਹਰੇ ਵਰਗਾ ਸੀ [6:15]

Acts 7

Acts 7:1

ਪਰਮੇਸ਼ੁਰ ਦੇ ਦੁਆਰਾ ਕਿਸ ਨਾਲ ਕੀਤੇ ਵਾਇਦੇ ਤੋਂ ਸ਼ੁਰੂ ਕਰਕੇ ਇਸਤੀਫ਼ਾਨ ਨੇ ਯਹੂਦੀਆਂ ਦਾ ਇਤਿਹਾਸ ਦੱਸਣਾ ਸ਼ੁਰੂ ਕੀਤਾ?

ਉ: ਪਰਮੇਸ਼ੁਰ ਦੇ ਦੁਆਰਾ ਅਬਰਾਹਾਮ ਨਾਲ ਕੀਤੇ ਵਾਇਦੇ ਤੋਂ ਸ਼ੁਰੂ ਕਰਕੇ ਇਸਤੀਫ਼ਾਨ ਨੇ ਇਤਿਹਾਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ [7:2]

Acts 7:4

ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀ ਵਾਇਦਾ ਸੀ?

ਉ: ਪਰਮੇਸ਼ੁਰ ਨੇ ਅਬਰਾਹਾਮ ਅਤੇ ਉਸਦੇ ਵੰਸ਼ ਨੂੰ ਵਾਇਦੇ ਦੀ ਧਰਤੀ ਦੇਣ ਦਾ ਵਾਇਦਾ ਕੀਤਾ [7:5]

ਅਬਰਾਹਾਮ ਨਾਲ ਕੀਤਾ ਪਰਮੇਸ਼ੁਰ ਦਾ ਵਾਇਦਾ ਪੂਰਾ ਹੋਣ ਲਈ ਅਸੰਭਵ ਕਿਉਂ ਮਹਿਸੂਸ ਹੁੰਦਾ ਸੀ?

ਉ: ਪਰਮੇਸ਼ੁਰ ਦਾ ਵਾਇਦਾ ਅਸੰਭਵ ਜਾਪਦਾ ਸੀ ਕਿਉਂਕਿ ਅਬਰਾਹਾਮ ਦਾ ਕੋਈ ਬੱਚਾ ਨਹੀਂ ਸੀ [7:5]

Acts 7:6

ਪਰਮੇਸ਼ੁਰ ਦੇ ਅਨੁਸਾਰ ਅਬਰਾਹਾਮ ਦੇ ਵੰਸ਼ ਨਾਲ ਪਹਿਲਾਂ ਚਾਰ ਸੌ ਸਾਲ ਲਈ ਕੀ ਹੋਵੇਗਾ?

ਉ: ਪਰਮੇਸ਼ੁਰ ਨੇ ਕਿਹਾ ਕਿ ਅਬਰਾਹਾਮ ਦੇ ਵੰਸ਼ਜ ਚਾਰ ਸੌ ਸਾਲ ਲਈ ਵਿਦੇਸ਼ੀ ਧਰਤੀ ਤੇ ਗੁਲਾਮ ਹੋਣਗੇ [7:6]

ਪਰਮੇਸ਼ੁਰ ਨੇ ਅਬਰਾਹਾਮ ਨੂੰ ਕੀ ਨੇਮ ਦਿੱਤਾ?

ਉ: ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਦਾ ਨੇਮ ਦਿੱਤਾ [7:8]

Acts 7:9

ਯੂਸੁਫ਼ ਮਿਸਰ ਵਿੱਚ ਗੁਲਾਮ ਕਿਵੇਂ ਬਣਿਆ?

ਉ: ਉਸ ਦੇ ਭਰਾ ਉਸ ਨਾਲ ਖਾਰ ਖਾਂਦੇ ਸਨ ਅਤੇ ਉਸ ਨੂੰ ਮਿਸਰ ਵਿੱਚ ਵੇਚ ਦਿੱਤਾ [7:9]

ਯੂਸੁਫ਼ ਮਿਸਰ ਦਾ ਸ਼ਾਸਕ ਕਿਵੇਂ ਬਣਿਆ?

ਉ: ਪਰਮੇਸ਼ੁਰ ਨੇ ਯੂਸੁਫ਼ ਨੂੰ ਫ਼ਿਰਊਨ ਦੇ ਸਾਹਮਣੇ ਕਿਰਪਾ ਅਤੇ ਬੁੱਧੀ ਦਿੱਤੀ [7:10]

Acts 7:11

ਯਾਕੂਬ ਨੇ ਕੀ ਕੀਤਾ ਜਦੋਂ ਕਨਾਨ ਵਿੱਚ ਕਾਲ ਪੈ ਗਿਆ ਸੀ?

ਉ: ਯਾਕੂਬ ਨੇ ਆਪਣੇ ਪੁੱਤ੍ਰਾਂ ਨੂੰ ਮਿਸਰ ਵਿੱਚ ਭੇਜਿਆ ਕਿਉਂਕਿ ਉਸ ਨੇ ਸੁਣਿਆ ਸੀ ਕਿ ਉੱਥੇ ਅਨਾਜ਼ ਹੈ [7:12-13]

Acts 7:14

ਯਾਕੂਬ ਅਤੇ ਉਸ ਦੇ ਸੰਬੰਧੀ ਮਿਸਰ ਨੂੰ ਕਿਉਂ ਗਏ?

ਉ: ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਭੇਜਿਆ ਕਿ ਉਹ ਯਾਕੂਬ ਨੂੰ ਮਿਸਰ ਆਉਣ ਲਈ ਕਹਿਣ [7:14]

Acts 7:17

ਜਦੋਂ ਅਬਰਾਹਾਮ ਨਾਲ ਵਾਇਦਾ ਕੀਤਾ ਹੋਇਆ ਸਮਾਂ ਨੇੜੇ ਆਇਆ ਤਾਂ ਮਿਸਰ ਵਿੱਚ ਇਸਰਾਏਲੀਆਂ ਦੀ ਗਿਣਤੀ ਦਾ ਕੀ ਹੋਇਆ?

ਉ: ਮਿਸਰ ਵਿੱਚ ਇਸਰਾਏਲੀਆਂ ਗਿਣਤੀ ਵਧੀ ਅਤੇ ਬਹੁਤ ਹੋ ਗਈ [7:17]

ਨਵੇਂ ਰਾਜੇ ਨੇ ਇਸਰਾਏਲੀਆਂ ਦੀ ਗਿਣਤੀ ਘਟਾਉਣ ਲਈ ਕਿਵੇਂ ਕੋਸ਼ਿਸ਼ ਕੀਤੀ?

ਉ: ਨਵੇਂ ਰਾਜੇ ਨੇ ਇਸਰਾਲੇਲੀਆਂ ਉੱਤੇ ਉਹਨਾਂ ਦੇ ਬੱਚੇ ਬਾਹਰ ਸੁੱਟਣ ਲਈ ਦਬਾਓ ਪਾਇਆ ਤਾਂ ਕਿ ਉਹ ਜਿਉਂਦੇ ਨਾ ਰਹਿ ਸਕਣ [7:19]

Acts 7:20

ਬਾਹਰ ਸੁੱਟੇ ਜਾਣ ਤੋਂ ਬਾਅਦ ਮੂਸਾ ਜਿਉਂਦਾ ਕਿਵੇਂ ਰਿਹਾ?

ਉ: ਫ਼ਿਰਊਨ ਦੀ ਧੀ ਨੇ ਮੂਸਾ ਨੂੰ ਉਠਾ ਲਿਆ ਅਤੇ ਉਸ ਨੂੰ ਆਪਣਾ ਪੁੱਤਰ ਕਰਕੇ ਪਾਲਿਆ [7:21]

Acts 7:22

ਮੂਸਾ ਦੀ ਪੜਾਈ ਕਿਵੇਂ ਹੋਈ?

ਉ: ਮੂਸਾ ਨੇ ਮਿਸਰੀਆਂ ਦੀ ਸਾਰੀ ਵਿਦਿਆ ਸਿੱਖੀ [7:22]

ਜਦੋਂ ਉਹ ਚਾਲ੍ਹੀ ਸਾਲਾਂ ਦਾ ਸੀ, ਤਦ ਉਸ ਨੇ ਕੀ ਕੀਤਾ ਜਦੋਂ ਉਸਨੇ ਦੇਖਿਆ ਕਿ ਇੱਕ ਇਸਰਾਏਲੀ ਨਾਲ ਬੁਰਾ ਵਿਹਾਰ ਕੀਤਾ ਜਾ ਰਿਹਾ ਹੈ?

ਉ: ਮੂਸਾ ਨੇ ਇਸਰਾਏਲੀ ਨੂੰ ਬਚਾਇਆ ਅਤੇ ਮਿਸਰੀ ਨੂੰ ਮਾਰ ਦਿੱਤਾ [7:24]

Acts 7:26

ਉਪਲੱਬਧ ਨਹੀਂ ਹੈ

Acts 7:29

ਮੂਸਾ ਕਿੱਥੇ ਭੱਜ ਗਿਆ?

ਉ: ਮੂਸਾ ਮਿਦਯਾਨ ਨੂੰ ਭੱਜ ਗਿਆ [7:29 ]

ਜਦੋਂ ਮੂਸਾ ਅੱਸੀ ਸਾਲ ਦਾ ਸੀ, ਤਾਂ ਮੂਸਾ ਨੇ ਕੀ ਦੇਖਿਆ?

ਉ: ਮੂਸਾ ਨੇ ਇੱਕ ਦੂਤ ਨੂੰ ਝਾੜੀ ਵਿੱਚ ਇੱਕ ਅੱਗ ਦੀ ਲਾਟ ਵਿੱਚ ਦੇਖਿਆ [7:30]

Acts 7:31

ਉਪਲੱਬਧ ਨਹੀਂ ਹੈ

Acts 7:33

ਪਰਮੇਸ਼ੁਰ ਨੇ ਮੂਸਾ ਨੂੰ ਕਿੱਥੇ ਜਾਣ ਦਾ ਹੁਕਮ ਦਿੱਤਾ ਅਤੇ ਪਰਮੇਸ਼ੁਰ ਉੱਥੇ ਕੀ ਕਰਨ ਜਾ ਰਿਹਾ ਸੀ?

ਉ: ਪਰਮੇਸ਼ੁਰ ਨੇ ਮੂਸਾ ਨੂੰ ਮਿਸਰ ਜਾਣ ਦਾ ਹੁਕਮ ਦਿੱਤਾ, ਕਿਉਂਕਿ ਪਰਮੇਸ਼ੁਰ ਇਸਰਾਏਲੀਆਂ ਨੂੰ ਛੁਡਾਉਣ ਜਾ ਰਿਹਾ ਸੀ [7:34]

Acts 7:35

ਮੂਸਾ ਨੇ ਕਿੰਨਾ ਸਮਾਂ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ?

ਉ: ਮੂਸਾ ਨੇ ਚਾਲੀ ਸਾਲ ਤੱਕ ਇਸਰਾਏਲੀਆਂ ਦੀ ਉਜਾੜ ਵਿੱਚ ਅਗਵਾਈ ਕੀਤੀ [7:36 ]

ਮੂਸਾ ਨੇ ਇਸਰਾਏਲੀਆਂ ਲਈ ਕੀ ਭਵਿੱਖਵਾਣੀ ਕੀਤੀ?

ਉ: ਮੂਸਾ ਨੇ ਭਵਿੱਖਬਾਣੀ ਕੀਤੀ ਕਿ ਪਰਮੇਸ਼ੁਰ ਤੁਹਾਡੇ ਭਾਈਆਂ ਵਿਚੋਂ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ [ 7:37]

Acts 7:38

ਉਪਲੱਬਧ ਨਹੀਂ ਹੈ

Acts 7:41

ਇਸਰਾਏਲੀਆਂ ਨੇ ਆਪਣੇ ਮਨ ਮਿਸਰ ਵੱਲ ਕਿਵੇਂ ਮੋੜੇ?

ਉ: ਇਸਰਾਏਲੀਆਂ ਨੇ ਇੱਕ ਵੱਛਾ ਬਣਾਇਆ ਅਤੇ ਮੂਰਤ ਨੂੰ ਬਲੀਦਾਨ ਚੜਾਇਆ [7:41]

ਪਰਮੇਸ਼ੁਰ ਨੇ ਇਸਰਾਏਲੀਆਂ ਦੇ ਉਸ ਤੋਂ ਪਰੇ ਮੁੜਨ ਤੇ ਕੀ ਪ੍ਰਤੀਕਿਰਿਆ ਕੀਤੀ?

ਉ: ਪਰਮੇਸ਼ੁਰ ਇਸਰਾਏਲੀਆਂ ਤੋਂ ਮੁੜਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾਂ ਨੂੰ ਪੂਜਣ ਲਈ ਛੱਡ ਦਿੱਤਾ [7:42]

Acts 7:43

ਪਰਮੇਸ਼ੁਰ ਨੇ ਕਿਹਾ ਕਿ ਇਸਰਾਏਲੀਆਂ ਨੂੰ ਉਹ ਕਿੱਥੇ ਲੈ ਜਾਵੇਗਾ ?

ਉ: ਪਰਮੇਸ਼ੁਰ ਨੇ ਕਿਹਾ ਕਿ ਉਹ ਇਸਰਾਏਲੀਆਂ ਨੂੰ ਬਾਬੁਲ ਲੈ ਜਾਵੇਗਾ [7:43]

Acts 7:44

ਉਜਾੜ ਵਿੱਚ, ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਸ ਦੇ ਨਿਰਮਾਣ ਦੀ ਆਗਿਆ ਦਿੱਤੀ, ਜਿਸ ਨੂੰ ਉਹ ਬਾਅਦ ਵਿੱਚ ਜਮੀਨ ਤੇ ਲੈ ਕੇ ਚੱਲੇ ?

ਉ: ਉਜਾੜ ਵਿੱਚ, ਇਸਰਾਏਲੀਆਂ ਨੇ ਗਵਾਹੀ ਦੇ ਤੰਬੂ ਦਾ ਨਿਰਮਾਣ ਕੀਤਾ [7:44-45]

ਇਸਰਾਏਲੀਆਂ ਦੇ ਅੱਗੋਂ ਕੌਮਾਂ ਨੂੰ ਕਿਸ ਨੇ ਕੱਢ ਦਿੱਤਾ?

ਉ: ਪਰਮੇਸ਼ੁਰ ਨੇ ਇਸਰਾਏਲੀਆਂ ਦੇ ਅੱਗੋਂ ਕੌਮਾਂ ਨੂੰ ਕੱਢ ਦਿੱਤਾ [7:45]

Acts 7:47

ਕਿਸ ਨੇ ਪਰਮੇਸ਼ੁਰ ਲਈ ਇੱਕ ਨਿਵਾਸ ਸਥਾਨ ਬਣਾਉਣਾ ਚਾਹਿਆ, ਅਤੇ ਅਸਲ ਵਿੱਚ ਕਿਸਨੇ ਪਰਮੇਸ਼ੁਰ ਦਾ ਭਵਨ ਬਣਾਇਆ?

ਉ: ਦਾਊਦ ਨੇ ਪਰਮੇਸ਼ੁਰ ਲਈ ਇੱਕ ਨਿਵਾਸ ਸਥਾਨ ਬਣਾਉਣਾ ਚਾਹਿਆ, ਪਰ ਸੁਲੇਮਾਨ ਨੇ ਪਰਮੇਸ਼ੁਰ ਲਈ ਭਵਨ ਬਣਾਇਆ [7:46-47]

ਅੱਤ ਮਹਾਨ ਦਾ ਸਿੰਘਾਸਣ ਕਿੱਥੇ ਹੈ?

ਉ: ਅਕਾਸ਼ ਅੱਤ ਮਹਾਨ ਦਾ ਸਿੰਘਾਸਣ ਹੈ [7:49]

Acts 7:51

ਇਸਤੀਫ਼ਾਨ ਨੇ ਲੋਕਾਂ ਤੇ ਹਮੇਸ਼ਾਂ ਕੀ ਕਰਦੇ ਰਹਿਣ ਦਾ ਦੋਸ਼ ਲਾਇਆ, ਜਿਵੇਂ ਉਹਨਾਂ ਦੇ ਪਿਉ ਦਾਦਿਆਂ ਨੇ ਕੀਤਾ?

ਉ: ਇਸਤੀਫ਼ਾਨ ਲੋਕਾਂ ਤੇ ਪਵਿੱਤਰ ਆਤਮਾ ਦਾ ਵਿਰੋਧ ਕਰਨ ਦਾ ਦੋਸ਼ ਲਾਇਆ [7:51 ]

ਇਸਤੀਫ਼ਾਨ ਦੇ ਅਨੁਸਾਰ ਧਰਮੀ ਪੁਰਖ ਦੇ ਬਾਰੇ ਲੋਕ ਕਿਸ ਚੀਜ਼ ਦੇ ਦੋਸ਼ੀ ਸਨ?

ਉ: ਇਸਤੀਫ਼ਾਨ ਕਹਿੰਦਾ ਹੈ ਕਿ ਲੋਕਾਂ ਨੇ ਧਰਮੀ ਪੁਰਖ ਨੂੰ ਫੜਾਇਆ ਅਤੇ ਮਾਰਿਆ ਹੈ [7:52]

Acts 7:54

ਸਭਾ ਦੇ ਮੈਂਬਰਾਂ ਨੇ ਇਸਤੀਫ਼ਾਨ ਦੇ ਦੋਸ਼ ਦੇ ਪ੍ਰਤੀ ਕੀ ਕਿਰਿਆ ਕੀਤੀ?

ਉ: ਸਭਾ ਦੇ ਮੈਂਬਰ ਮਨ ਵਿੱਚ ਸੜ ਗਏ ਅਤੇ ਉਸ ਤੇ ਦੰਦ ਪੀਹਣ ਲੱਗੇ [7:54]

ਇਸਤੀਫ਼ਾਨ ਕੀ ਕਹਿੰਦਾ ਹੈ ਕਿ ਉਸਨੇ ਸਵਰਗ ਵੱਲ ਦੇਖਦੇ ਹੋਏ ਕੀ ਦੇਖਿਆ?

ਉ: ਇਸਤੀਫ਼ਾਨ ਕਹਿੰਦਾ ਹੈ ਕਿ ਉਸ ਨੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜਾ ਦੇਖਿਆ [7:55-56]

Acts 7:57

ਫਿਰ ਸਭਾ ਦੇ ਮੈਂਬਰਾਂ ਨੇ ਇਸਤੀਫ਼ਾਨ ਨਾਲ ਕੀ ਕੀਤਾ?

ਉ: ਸਭਾ ਦੇ ਮੈਂਬਰ ਉਸ ਤੇ ਟੁੱਟ ਪਏ, ਉਸ ਨੂੰ ਸ਼ਹਿਰ ਵਿਚੋਂ ਬਾਹਰ ਕੱਢਿਆ, ਅਤੇ ਉਸ ਤੇ ਪਥਰਾਓ ਕੀਤਾ [7:57-58]

ਇਸਤੀਫ਼ਾਨ ਤੇ ਪਥਰਾਓ ਦੇ ਸਮੇਂ ਗਵਾਹਾਂ ਨੇ ਆਪਣੇ ਬਸਤਰ ਕਿੱਥੇ ਲਾਹ ਕੇ ਰੱਖੇ?

ਉ: ਗਵਾਹਾਂ ਨੇ ਆਪਣੇ ਬਸਤਰ ਇੱਕ ਜੁਆਨ ਆਦਮੀ ਜਿਸ ਦਾ ਨਾਮ ਸੌਲੁਸ ਸੀ ਉਸਦੇ ਪੈਰਾਂ ਕੋਲ ਲਾਹ ਕੇ ਰੱਖੇ [7:58]

Acts 7:59

ਇਸਤੀਫ਼ਾਨ ਨੇ ਮਰਨ ਤੋਂ ਪਹਿਲਾਂ ਅੰਤ ਵਿੱਚ ਕੀ ਮੰਗਿਆ?

ਉ: ਇਸਤੀਫ਼ਾਨ ਨੇ ਮੰਗਿਆ ਕਿ ਪਰਮੇਸ਼ੁਰ ਇਹ ਪਾਪ ਉਹਨਾਂ ਦੇ ਜੁੰਮੇਂ ਨਾ ਲਾਵੇ [7:60]

Acts 8

Acts 8:1

ਸੌਲੁਸ ਨੇ ਇਸਤੀਫ਼ਾਨ ਦੇ ਪਥਰਾਓ ਬਾਰੇ ਕੀ ਸੋਚਿਆ?

ਉ: ਸੌਲੁਸ ਇਸਤੀਫ਼ਾਨ ਦੀ ਮੌਤ ਨਾਲ ਸਹਿਮਤ ਸੀ [8:1]

ਜਿਸ ਦਿਨ ਇਸਤੀਫ਼ਾਨ ਨੂੰ ਪਥਰਾਓ ਕੀਤਾ ਗਿਆ ਉਸ ਦਿਨ ਤੋਂ ਕੀ ਸ਼ੁਰੂ ਹੋਇਆ?

ਉ: ਇਸਤੀਫ਼ਾਨ ਨੂੰ ਪਥਰਾਓ ਕਰਨ ਦੇ ਦਿਨ ਤੋਂ ਯਰੂਸ਼ਲਮ ਵਿੱਚ ਕਲੀਸਿਯਾ ਉੱਤੇ ਇੱਕ ਵੱਡਾ ਸਤਾਓ ਹੋਣਾ ਸ਼ੁਰੂ ਹੋਇਆ [8:1]

ਯਰੂਸ਼ਲਮ ਵਿਚਲੇ ਵਿਸ਼ਵਾਸੀਆਂ ਨੇ ਕੀ ਕੀਤਾ?

ਉ: ਯਰੂਸ਼ਲਮ ਵਿਚਲੇ ਵਿਸ਼ਵਾਸੀ ਸਾਰੇ ਯਹੂਦਿਯਾ ਅਤੇ ਸਾਮਰੀਆ ਵਿੱਚ ਖਿੰਡ ਗਏ ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਫਿਰੇ [8:1,4]

Acts 8:4

ਉਪਲੱਬਧ ਨਹੀਂ ਹੈ

Acts 8:6

ਸਾਮਰੀਆ ਦੇ ਲੋਕਾਂ ਨੇ ਫਿਲਿੱਪੁਸ ਦੇ ਆਖੇ ਵੱਲ ਧਿਆਨ ਕਿਉਂ ਦਿੱਤਾ?

ਉ: ਜਦੋਂ ਉਹਨਾਂ ਨੇ ਉਹ ਨਿਸ਼ਾਨ ਵੇਖੇ ਜੋ ਫਿਲਿੱਪੁਸ ਨੇ ਕੀਤੇ ਤਾਂ ਉਹਨਾਂ ਨੇ ਧਿਆਨ ਦਿੱਤਾ [8:6]

Acts 8:9

ਸਾਮਰੀਆ ਦੇ ਲੋਕਾਂ ਨੇ ਸ਼ਮਊਨ ਵੱਲ ਧਿਆਨ ਕਿਉਂ ਦਿੱਤਾ?

ਉ: ਜਦੋਂ ਲੋਕਾਂ ਨੇ ਜਾਦੂ ਦੇਖਿਆ ਤਾਂ ਲੋਕਾਂ ਨੇ ਉਸ ਵੱਲ ਧਿਆਨ ਦਿੱਤਾ [8:9-11]

Acts 8:12

ਜਦੋਂ ਸ਼ਮਊਨ ਨੇ ਫਿਲਿੱਪੁਸ ਦਾ ਸੰਦੇਸ਼ ਸੁਣਿਆ ਤਾਂ ਉਸਨੇ ਕੀ ਕੀਤਾ?

ਉ: ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ [8:13]

Acts 8:14

ਜਦੋਂ ਸਾਮਰੀਆ ਵਿੱਚ ਪਤਰਸ ਅਤੇ ਯੂਹੰਨਾ ਨੇ ਵਿਸ਼ਵਾਸੀਆਂ ਤੇ ਹੱਥ ਰੱਖੇ ਤਾਂ ਕੀ ਹੋਇਆ?

ਉ: ਸਾਮਰੀਆ ਵਿੱਚ ਵਿਸ਼ਵਾਸੀਆਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ [8:17]

Acts 8:18

ਸ਼ਮਊਨ ਨੇ ਰਸੂਲਾਂ ਦੇ ਅੱਗੇ ਕੀ ਪ੍ਰਸਤਾਵ ਰੱਖਿਆ?

ਉ: ਸ਼ਮਊਨ ਨੇ ਹੱਥ ਰੱਖਣ ਦੁਆਰਾ ਪਵਿੱਤਰ ਆਤਮਾ ਪ੍ਰਾਪਤ ਕਰਨ ਲਈ ਪੈਸੇ ਦੇਣ ਦਾ ਪ੍ਰਸਤਾਵ ਰੱਖਿਆ [8:18-19]

Acts 8:20

ਸ਼ਮਊਨ ਦੇ ਇਸ ਪ੍ਰਸਤਾਵ ਰੱਖਣ ਤੋਂ ਬਾਅਦ, ਪਤਰਸ ਅਨੁਸਾਰ ਉਸ ਦੀ ਆਤਮਿਕ ਹਾਲਤ ਕਿਸ ਤਰ੍ਹਾਂ ਦੀ ਹੈ?

ਉ: ਪਤਰਸ ਨੇ ਕਿਹਾ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਪਾਪ ਦੇ ਬੰਧਨ ਵਿੱਚ ਹੈਂ [8:23]

Acts 8:24

ਉਪਲੱਬਧ ਨਹੀਂ ਹੈ

Acts 8:25

ਉਪਲੱਬਧ ਨਹੀਂ ਹੈ

Acts 8:26

ਇੱਕ ਦੂਤ ਨੇ ਫਿਲਿੱਪੁਸ ਨੂੰ ਕੀ ਕਰਨ ਲਈ ਆਖਿਆ?

ਉ: ਦੂਤ ਨੇ ਫਿਲਿੱਪੁਸ ਨੂੰ ਦੱਖਣ ਵੱਲ ਉਸ ਰਸਤੇ ਤੇ ਜਾਣ ਲਈ ਆਖਿਆ ਜੋ ਗ਼ਾਜ਼ਾ ਨੂੰ ਉਜਾੜ ਵਿਚੋਂ ਦੀ ਜਾਂਦਾ ਹੈ [8:26]

ਫਿਲਿੱਪੁਸ ਕਿਸ ਨੂੰ ਮਿਲਿਆ ਅਤੇ ਉਹ ਵਿਅਕਤੀ ਕੀ ਕਰ ਰਿਹਾ ਸੀ?

ਉ: ਫਿਲਿੱਪੁਸ ਹਬਸ਼ ਦੇਸ ਦੇ ਇੱਕ ਵੱਡੇ ਅਧਿਕਾਰ ਵਾਲੇ ਖੋਜੇ ਨੂੰ ਮਿਲਿਆ ਜੋ ਰੱਥ ਵਿੱਚ ਬੈਠਾ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ [8:27-28]

Acts 8:29

ਫਿਲਿੱਪੁਸ ਨੇ ਉਸ ਆਦਮੀ ਨੂੰ ਕੀ ਪ੍ਰਸ਼ਨ ਪੁੱਛਿਆ?

ਉ; ਫਿਲਿੱਪੁਸ ਨੇ ਆਦਮੀ ਨੂੰ ਪੁੱਛਿਆ, "ਜੋ ਤੁਸੀਂ ਪੜ੍ਹ ਰਹੇ ਹੋ ਕੀ ਉਸ ਨੂੰ ਸਮਝਦੇ ਹੋ?" [8:30]

ਆਦਮੀ ਨੇ ਫਿਲਿੱਪੁਸ ਨੂੰ ਕੀ ਕਰਨ ਲਈ ਕਿਹਾ?

ਉ: ਆਦਮੀ ਨੇ ਫਿਲਿੱਪੁਸ ਨੂੰ ਰੱਥ ਵਿੱਚ ਆਉਣ ਲਈ ਅਤੇ ਜੋ ਉਹ ਪੜ੍ਹ ਰਿਹਾ ਸੀ ਉਸਦੀ ਵਿਆਖਿਆ ਕਰਨ ਲਈ ਕਿਹਾ [8:31]

Acts 8:32

ਯਸਾਯਾਹ ਦੀ ਪੋਥੀ ਦਾ ਜੋ ਪਾਠ ਪੜਿਆ ਜਾ ਰਿਹਾ ਸੀ ਉਸ ਵਿੱਚ ਵਰਣਨ ਕੀਤੇ ਹੋਏ ਵਿਅਕਤੀ ਨਾਲ ਕੀ ਹੋਇਆ?

ਉ: ਉਹ ਵਿਅਕਤੀ ਕੱਟੇ ਜਾਣ ਵਾਲੀ ਭੇਡ ਦੀ ਤਰ੍ਹਾਂ ਲਿਆਂਦਾ ਗਿਆ, ਪਰ ਉਹ ਆਪਣਾ ਮੂੰਹ ਨਹੀਂ ਖੋਲਦਾ [8:32]

Acts 8:34

ਆਦਮੀ ਨੇ ਫਿਲਿੱਪੁਸ ਨੂੰ ਉਸ ਸ਼ਾਸਤਰ ਬਾਰੇ ਕੀ ਪੁੱਛਿਆ ਜਿਸ ਨੂੰ ਉਹ ਪੜ੍ਹ ਰਿਹਾ ਸੀ?

ਉ: ਆਦਮੀ ਨੇ ਫਿਲਿੱਪੁਸ ਨੂੰ ਪੁੱਛਿਆ ਕਿ ਨਬੀ ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ ਆਖ ਰਿਹਾ ਹੈ [8:34]

ਫਿਲਿੱਪੁਸ ਦੇ ਅਨੁਸਾਰ ਯਸਾਯਾਹ ਦੇ ਪਾਠ ਵਿੱਚ ਉਹ ਵਿਅਕਤੀ ਕੌਣ ਹੈ?

ਉ: ਫਿਲਿੱਪੁਸ ਨੇ ਵਿਆਖਿਆ ਕੀਤੀ ਕਿ ਯਸਾਯਾਹ ਦੇ ਪਾਠ ਵਿੱਚ ਉਹ ਆਦਮੀ ਯਿਸੂ ਹੈ [8:35]

Acts 8:36

ਫਿਰ ਫਿਲਿੱਪੁਸ ਨੇ ਆਦਮੀ ਨਾਲ ਕੀ ਕੀਤਾ?

ਉ: ਆਦਮੀ ਅਤੇ ਫਿਲਿੱਪੁਸ ਦੋਵੇਂ ਪਾਣੀ ਵਿੱਚ ਗਏ ਅਤੇ ਫਿਲਿੱਪੁਸ ਨੇ ਉਸ ਨੂੰ ਬਪਤਿਸਮਾ ਦਿੱਤਾ [8:38]

Acts 8:39

ਜਦੋਂ ਫਿਲਿੱਪੁਸ ਪਾਣੀ ਵਿਚੋਂ ਬਾਹਰ ਆਇਆ ਤਾਂ ਉਸ ਨਾਲ ਕੀ ਹੋਇਆ?

ਉ: ਜਦੋਂ ਫਿਲਿੱਪੁਸ ਪਾਣੀ ਵਿਚੋਂ ਬਾਹਰ ਆਇਆ ਤਾਂ ਪ੍ਰਭੂ ਦਾ ਆਤਮਾ ਉਸ ਨੂੰ ਉਠਾ ਲੈ ਗਿਆ [8:39]

ਜਦੋਂ ਖੋਜਾ ਪਾਣੀ ਵਿਚੋਂ ਬਾਹਰ ਆਇਆ ਤਾਂ ਉਸ ਨੇ ਕੀ ਕੀਤਾ?

ਉ: ਜਦੋਂ ਖੋਜਾ ਪਾਣੀ ਵਿਚੋਂ ਬਾਹਰ ਆਇਆ, ਤਾਂ ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ [8:39]

Acts 9

Acts 9:1

ਸੌਲੁਸ ਨੇ ਯਰੂਸ਼ਲਮ ਵਿੱਚ ਮਹਾਂ ਜਾਜਕ ਤੋਂ ਕੀ ਕਰਨ ਦੀ ਆਗਿਆ ਮੰਗੀ?

ਉ: ਸੌਲੁਸ ਨੇ ਚਿੱਠੀਆਂ ਮੰਗੀਆਂ ਤਾਂ ਕਿ ਉਹ ਦੰਮਿਸਕ ਨੂੰ ਜਾ ਸਕੇ ਅਤੇ ਉਹਨਾਂ ਨੂੰ ਬੰਨ ਕੇ ਲਿਆ ਸਕੇ ਜੋ ਇਸ ਪੰਥ ਨਾਲ ਸੰਬੰਧ ਰੱਖਦੇ ਹੋਣ [9:1-2]

Acts 9:3

ਜਦੋਂ ਸੌਲੁਸ ਦੰਮਿਸਕ ਦੇ ਨੇੜੇ ਸੀ, ਤਾਂ ਉਸ ਨੇ ਕੀ ਦੇਖਿਆ?

ਉ: ਜਦੋਂ ਸੌਲੁਸ ਦੰਮਿਸਕ ਦੇ ਨੇੜੇ ਸੀ, ਤਾਂ ਉਸ ਨੇ ਅਕਾਸ਼ ਤੋਂ ਇੱਕ ਜੋਤ ਵੇਖੀ [9:3]

ਉਸ ਆਵਾਜ਼ ਨੇ ਸੌਲੁਸ ਨੂੰ ਕੀ ਆਖਿਆ?

ਉ: ਆਵਾਜ਼ ਨੇ ਕਿਹਾ, "ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ" [9:4]

Acts 9:5

ਜਦੋਂ ਸੌਲੁਸ ਨੇ ਪੁੱਛਿਆ ਕਿ ਉਸ ਨਾਲ ਕੌਣ ਗੱਲ ਕਰ ਰਿਹਾ ਹੈ, ਤਾਂ ਜਵਾਬ ਕੀ ਸੀ?

ਉ: ਜਵਾਬ ਸੀ, "ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ" [9:5]

Acts 9:8

ਜਦੋਂ ਸੌਲੁਸ ਧਰਤੀ ਤੋਂ ਉੱਠਿਆ, ਤਾਂ ਉਸ ਨਾਲ ਕੀ ਹੋਇਆ?

ਉ: ਜਦੋਂ ਸੌਲੁਸ ਉੱਠਿਆ, ਤਾਂ ਉਹ ਕੁਝ ਵੀ ਦੇਖ ਨਹੀਂ ਸਕਿਆ [9:8]

ਫਿਰ ਸੌਲੁਸ ਕਿੱਥੇ ਗਿਆ ਅਤੇ ਉਸ ਨੇ ਕੀ ਕੀਤਾ?

ਉ: ਸੌਲੁਸ ਦੰਮਿਸਕ ਗਿਆ ਅਤੇ ਤਿੰਨ ਦਿਨ ਕੁਝ ਵੀ ਨਹੀਂ ਖਾਧਾ ਪੀਤਾ [9:9]

Acts 9:10

ਪ੍ਰਭੂ ਨੇ ਹਨਾਨਿਯਾਹ ਨੂੰ ਕੀ ਕਰਨ ਲਈ ਆਖਿਆ?

ਉ: ਪ੍ਰਭੂ ਨੇ ਹਨਾਨਿਯਾਹ ਨੂੰ ਜਾ ਕੇ ਸੌਲੁਸ ਤੇ ਹੱਥ ਰੱਖਣ ਲਈ ਆਖਿਆ [9:11-12]

Acts 9:13

ਹਨਾਨਿਯਾਹ ਨੇ ਪ੍ਰਭੂ ਅੱਗੇ ਕੀ ਚਿੰਤਾ ਪ੍ਰਗਟ ਕੀਤੀ?

ਉ: ਹਨਾਨਿਯਾਹ ਚਿੰਤਾ ਵਿੱਚ ਸੀ ਕਿਉਂਕਿ ਉਹ ਜਾਣਦਾ ਸੀ ਕਿ ਸੌਲੁਸ ਦੰਮਿਸਕ ਵਿੱਚ ਉਹਨਾਂ ਨੂੰ ਬੰਧੀ ਬਣਾਉਣ ਆਇਆ ਹੈ ਜੋ ਪ੍ਰਭੂ ਦੇ ਨਾਮ ਤੋਂ ਕਹਾਉਂਦੇ ਹਨ [9:13-14]

ਪ੍ਰਭੂ ਦੇ ਅਨੁਸਾਰ ਇੱਕ ਚੁਣੇ ਹੋਏ ਪਾਤਰ ਵਾਂਗ ਸੌਲੁਸ ਲਈ ਕੀ ਮਕਸਦ ਹੈ?

ਉ: ਪ੍ਰਭੂ ਨੇ ਕਿਹਾ ਕਿ ਸੌਲੁਸ ਪ੍ਰਭੂ ਦਾ ਨਾਮ, ਗ਼ੈਰ ਕੌਮਾਂ, ਰਾਜਿਆਂ ਅਤੇ ਇਸਰਾਏਲ ਦੇ ਬੱਚਿਆਂ ਕੋਲ ਲੈ ਕੇ ਜਾਵੇਗਾ [9:15]

ਕੀ ਪ੍ਰਭੂ ਨੇ ਕਿਹਾ ਕਿ ਸੌਲੁਸ ਦਾ ਮਕਸਦ ਆਸਾਨ ਜਾਂ ਮੁਸ਼ਕਿਲ ਹੋਵੇਗਾ?

ਉ: ਪ੍ਰਭੂ ਨੇ ਕਿਹਾ ਕਿ ਸੌਲੁਸ ਪ੍ਰਭੂ ਦੇ ਨਾਮ ਦੀ ਖਾਤਰ ਬਹੁਤ ਦੁੱਖ ਉੱਠਾਵੇਗਾ [9:16]

Acts 9:17

ਹਨਾਨਿਯਾਹ ਦੇ ਸੌਲੁਸ ਤੇ ਹੱਥ ਰੱਖਣ ਤੋਂ ਬਾਅਦ, ਕੀ ਹੋਇਆ?

ਉ: ਹਨਾਨਿਯਾਹ ਦੇ ਸੌਲੁਸ ਤੇ ਹੱਥ ਰੱਖਣ ਤੋਂ ਬਾਅਦ, ਸੌਲੁਸ ਨੇ ਆਪਣੀ ਨਿਗਾਹ ਪ੍ਰਾਪਤ ਕੀਤੀ, ਬਪਤਿਸਮਾ ਲਿਆ, ਅਤੇ ਖਾਧਾ [9:19]

Acts 9:20

ਫਿਰ ਉਸੇ ਵੇਲੇ ਸੌਲੁਸ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ?

ਉ: ਸੌਲੁਸ ਉਸੇ ਵੇਲੇ ਯਿਸੂ ਦੇ ਨਾਮ ਦੀ ਘੋਸ਼ਣਾ ਇਹ ਕਹਿ ਕੇ ਸਭਾ ਘਰਾਂ ਵਿੱਚ ਆਖਣ ਲੱਗਾ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ [9:20]

Acts 9:26

ਜਦੋਂ ਸੌਲੁਸ ਯਰੂਸ਼ਲਮ ਵਿੱਚ ਆਇਆ, ਚੇਲਿਆਂ ਨੇ ਉਸ ਨੂੰ ਕਿਵੇਂ ਸਵੀਕਾਰ ਕੀਤਾ ?

ਉ: ਯਰੂਸ਼ਲਮ ਵਿੱਚ, ਚੇਲੇ ਸੌਲੁਸ ਤੋਂ ਡਰੇ ਹੋਏ ਸਨ [9:26]

ਫਿਰ ਸੌਲੁਸ ਨੂੰ ਰਸੂਲਾਂ ਕੋਲ ਕੌਣ ਲਿਆਇਆ ਅਤੇ ਦੱਸਿਆ ਕਿ ਸੌਲੁਸ ਨਾਲ ਦੰਮਿਸਕ ਵਿੱਚ ਕੀ ਹੋਇਆ ਸੀ?

ਉ: ਬਰਨਬਾਸ ਸੌਲੁਸ ਨੂੰ ਰਸੂਲਾਂ ਕੋਲ ਲਿਆਇਆ ਅਤੇ ਦੱਸਿਆ ਕਿ ਸੌਲੁਸ ਨਾਲ ਦੰਮਿਸਕ ਵਿੱਚ ਕੀ ਹੋਇਆ ਸੀ [9:27]

Acts 9:28

ਸੌਲੁਸ ਨੇ ਯਰੂਸ਼ਲਮ ਵਿੱਚ ਕੀ ਕੀਤਾ ?

ਉ: ਸੌਲੁਸ ਪ੍ਰਭੂ ਯਿਸੂ ਦੇ ਨਾਮ ਵਿੱਚ ਦਿਲੇਰੀ ਨਾਲ ਬੋਲਿਆ [9:29]

Acts 9:31

ਸੌਲੁਸ ਨੂੰ ਤਰਸੁਸ ਵੱਲ ਭੇਜੇ ਜਾਣ ਤੋਂ ਬਾਅਦ, ਯਹੂਦਿਯਾ ਗਲੀਲ ਅਤੇ ਸਾਮਰੀਆ ਵਿੱਚ ਕਲੀਸਿਯਾ ਦੀ ਕੀ ਹਾਲਤ ਸੀ?

ਉ: ਸਾਰੇ ਯਹੂਦਿਯਾ, ਗਲੀਲ ਅਤੇ ਸਾਮਰੀਆ ਵਿੱਚ ਕਲੀਸਿਯਾ ਨੇ ਸ਼ਾਤੀ ਪਾਈ ਅਤੇ ਨਿਰਮਾਣ ਹੋਇਆ, ਗਿਣਤੀ ਵਿੱਚ ਵੱਧਦੀ ਗਈ [9:31]

Acts 9:33

ਲੁੱਦਾ ਵਿੱਚ ਕੀ ਹੋਇਆ ਜਿਸਨੇ ਹਰੇਕ ਨੂੰ ਪ੍ਰਭੂ ਦੀ ਵੱਲ ਮੋੜਿਆ?

ਉ: ਲੁੱਦਾ ਵਿੱਚ, ਪਤਰਸ ਨੇ ਇੱਕ ਅਧਰੰਗੀ ਆਦਮੀ ਨਾਲ ਗੱਲ ਕੀਤੀ ਜੋ ਯਿਸੂ ਦੇ ਨਾਮ ਵਿੱਚ ਚੰਗਾ ਹੋ ਗਿਆ [9:33-35]

Acts 9:36

ਯਾੱਪਾ ਵਿੱਚ ਕੀ ਹੋਇਆ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ?

ਉ: ਪਤਰਸ ਨੇ ਤਬਿਥਾ ਨਾਮ ਦੀ ਇੱਕ ਮਰੀ ਹੋਈ ਔਰਤ ਲਈ ਪ੍ਰਾਰਥਨਾ ਕੀਤੀ, ਜੋ ਜਿਉਂਦੀ ਹੋ ਗਈ [9:36-42]

Acts 9:38

ਉਪਲੱਬਧ ਨਹੀਂ ਹੈ

Acts 9:40

ਉਪਲੱਬਧ ਨਹੀਂ ਹੈ

Acts 10

Acts 10:1

ਕੁਰਨੇਲਿਯੁਸ ਕਿਸ ਕਿਸਮ ਦਾ ਆਦਮੀ ਸੀ?

ਉ: ਕੁਰਨੇਲਿਯੁਸ ਇੱਕ ਧਰਮੀ ਆਦਮੀ ਸੀ ਜੋ ਪਰਮੇਸ਼ੁਰ ਦਾ ਭੈ ਮੰਨਣ ਵਾਲਾ, ਦਾਨ ਕਰਨ ਵਾਲਾ ਅਤੇ ਹਮੇਸ਼ਾਂ ਪ੍ਰਾਰਥਨਾ ਕਰਨ ਵਾਲਾ ਸੀ [10:2]

Acts 10:3

ਦੂਤ ਦੇ ਅਨੁਸਾਰ ਪਰਮੇਸ਼ੁਰ ਨੂੰ ਕਿਸ ਚੀਜ਼ ਨੇ ਕੁਰਨੇਲਿਯੁਸ ਦੀ ਯਾਦ ਦਿਲਾਈ?

ਉ: ਦੂਤ ਨੇ ਕਿਹਾ ਕਿ ਕੁਰਨੇਲਿਯੁਸ ਦੀਆਂ ਪ੍ਰਾਰਥਨਾਵਾਂ ਅਤੇ ਗਰੀਬਾਂ ਲਈ ਉਸਦੇ ਤੋਹਫਿਆਂ ਨੇ ਪਰਮੇਸ਼ੁਰ ਨੂੰ ਉਸ ਦੀ ਯਾਦ ਦਿਲਾਈ [10:4]

ਦੂਤ ਨੇ ਕੁਰਨੇਲਿਯੁਸ ਨੂੰ ਕੀ ਕਰਨ ਲਈ ਕਿਹਾ?

ਉ: ਦੂਤ ਨੇ ਕੁਰਨੇਲਿਯੁਸ ਨੂੰ ਕਿਹਾ ਕਿ ਪਤਰਸ ਨੂੰ ਲਿਆਉਣ ਲਈ ਯਾੱਪਾ ਨੂੰ ਆਦਮੀ ਭੇਜ [10:5]

Acts 10:7

ਉਪਲੱਬਧ ਨਹੀਂ ਹੈ

Acts 10:9

ਪ੍ਰ: ਅਗਲੇ ਦਿਨ, ਪਤਰਸ ਨੇ ਕੀ ਦੇਖਿਆ ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ? ਉ: ਪਤਰਸ ਨੇ ਇੱਕ ਵੱਡੀ ਚਾਦਰ ਹਰ ਪ੍ਰਕਾਰ ਦੇ ਜਾਨਵਰਾਂ, ਰੇਂਗਣ ਵਾਲੀਆਂ ਚੀਜ਼ਾਂ ਅਤੇ ਪੰਛੀਆਂ ਨਾਲ ਭਰੀ ਵੇਖੀ [10:11-12]

Acts 10:13

ਜਦੋਂ ਪਤਰਸ ਨੇ ਦਰਸ਼ਣ ਦੇਖਿਆ, ਤਾਂ ਇੱਕ ਆਵਾਜ਼ ਨੇ ਉਸ ਨੂੰ ਕੀ ਕਿਹਾ?

ਉ: ਇੱਕ ਆਵਾਜ਼ ਨੇ ਪਤਰਸ ਨੂੰ ਕਿਹਾ, "ਉੱਠ, ਪਤਰਸ, ਮਾਰ ਅਤੇ ਖਾ" [10:13]

ਪਤਰਸ ਨੇ ਉਸ ਆਵਾਜ਼ ਨੂੰ ਕੀ ਉੱਤਰ ਦਿੱਤਾ?

ਉ: ਪਤਰਸ ਨੇ ਇਹ ਆਖਦੇ ਹੋਏ ਮਨ੍ਹਾਂ ਕੀਤਾ, ਉਸਨੇ ਕਦੇ ਵੀ ਕੋਈ ਭ੍ਰਿਸ਼ਟ ਜਾਂ ਅਸ਼ੁੱਧ ਵਸਤ ਨਹੀਂ ਖਾਧੀ [10:14]

ਇਸ ਤੋਂ ਬਾਅਦ ਆਵਾਜ਼ ਨੇ ਪਤਰਸ ਨੂੰ ਕੀ ਕਿਹਾ?

ਉ: ਆਵਾਜ਼ ਨੇ ਕਿਹਾ, "ਜੋ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਨੂੰ ਭ੍ਰਿਸ਼ਟ ਨਾ ਕਹਿ" [10:15]

Acts 10:17

ਉਪਲੱਬਧ ਨਹੀਂ ਹੈ

Acts 10:19

ਜਦੋਂ ਕੁਰਨੇਲਿਯੁਸ ਵੱਲੋਂ ਆਦਮੀ ਪਤਰਸ ਕੋਲ ਪਹੁੰਚੇ ਤਾਂ ਆਤਮਾ ਨੇ ਪਤਰਸ ਨੂੰ ਕੀ ਕਰਨ ਲਈ ਕਿਹਾ?

ਉ: ਆਤਮਾ ਨੇ ਪਤਰਸ ਨੂੰ ਹੇਠਾਂ ਜਾਣ ਅਤੇ ਉਨ੍ਹਾਂ ਨਾਲ ਜਾਣ ਲਈ ਕਿਹਾ [10:20]

Acts 10:22

ਕੁਰਨੇਲਿਯੁਸ ਵੱਲੋਂ ਆਏ ਆਦਮੀ ਪਤਰਸ ਤੋਂ ਕੀ ਉਮੀਦ ਰੱਖਦੇ ਸਨ ਕਿ ਉਹ ਕੁਰਨੇਲਿਯੁਸ ਦੇ ਘਰ ਵਿੱਚ ਆ ਕੇ ਕਰੇਗਾ?

ਉ: ਕੁਰਨੇਲਿਯੁਸ ਵੱਲੋਂ ਆਏ ਆਦਮੀ ਉਮੀਦ ਰੱਖਦੇ ਸਨ ਕਿ ਪਤਰਸ ਕੁਰਨੇਲਿਯੁਸ ਦੇ ਘਰ ਆ ਕੇ ਸੰਦੇਸ਼ ਸੁਣਾਏਗਾ [10:22]

Acts 10:24

ਉਪਲੱਬਧ ਨਹੀਂ ਹੈ

Acts 10:25

ਜਦੋਂ ਕੁਰਨੇਲਿਯੁਸ ਨੇ ਪਤਰਸ ਦੇ ਪੈਰਾਂ ਤੇ ਮੱਥਾ ਟੇਕਿਆ ਤਾਂ ਪਤਰਸ ਨੇ ਕੀ ਕਿਹਾ?

ਉ: ਪਤਰਸ ਨੇ ਕੁਰਨੇਲਿਯੁਸ ਨੂੰ ਖੜੇ ਹੋਣ ਲਈ ਆਖਿਆ ਕਿਉਂਕਿ ਉਹ ਵੀ ਇੱਕ ਆਦਮੀ ਹੀ ਸੀ [10:26]

Acts 10:27

ਪਤਰਸ ਕੀ ਕਰ ਰਿਹਾ ਸੀ ਜਿਸ ਦੀ ਪਹਿਲਾਂ ਯਹੂਦੀਆਂ ਲਈ ਮਨਾਹੀ ਸੀ, ਅਤੇ ਹੁਣ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ?

ਉ: ਪਤਰਸ ਦੂਸਰੀ ਕੌਮ ਵਾਲੇ ਨਾਲ ਮੇਲ ਮਿਲਾਪ ਕਰ ਰਿਹਾ ਸੀ, ਕਿਉਂਕਿ ਪਰਮੇਸ਼ੁਰ ਨੇ ਉਸਨੂੰ ਦਿਖਾਇਆ ਸੀ ਕਿ ਕਿਸੇ ਵੀ ਆਦਮੀ ਨੂੰ ਭ੍ਰਿਸ਼ਟ ਜਾਂ ਅਸ਼ੁੱਧ ਨਹੀਂ ਕਹਿਣਾ ਚਾਹੀਦਾ [10:28]

Acts 10:30

ਉਪਲੱਬਧ ਨਹੀਂ ਹੈ

Acts 10:34

ਪਤਰਸ ਦੇ ਅਨੁਸਾਰ ਪਰਮੇਸ਼ੁਰ ਲਈ ਸਵੀਕਾਰ ਕਰਨ ਯੋਗ ਕੀ ਹੈ?

ਉ: ਪਤਰਸ ਨੇ ਕਿਹਾ ਕਿ ਹਰ ਕੋਈ ਜਿਹੜਾ ਪਰਮੇਸ਼ੁਰ ਦਾ ਭੈ ਰੱਖਦਾ ਅਤੇ ਧਰਮ ਦੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਦੁਆਰਾ ਸਵੀਕਾਰ ਕਰਨ ਯੋਗ ਹੈ [10:35]

Acts 10:36

ਯਿਸੂ ਦੇ ਬਾਰੇ ਕਿਹੜਾ ਸੰਦੇਸ਼ ਕੁਰਨੇਲਿਯੁਸ ਦੇ ਘਰ ਦੇ ਲੋਕਾਂ ਨੇ ਪਹਿਲਾਂ ਹੀ ਸੁਣਿਆ ਸੀ?

ਉ: ਲੋਕਾਂ ਨੇ ਪਹਿਲਾਂ ਹੀ ਸੁਣਿਆ ਸੀ ਕਿ ਯਿਸੂ ਪਵਿੱਤਰ ਆਤਮਾ ਅਤੇ ਸਮਰੱਥਾ ਦੁਆਰਾ ਮਸਹ ਕੀਤਾ ਹੋਇਆ ਸੀ, ਅਤੇ ਇਹ ਕਿ ਉਸਨੇ ਉਹਨਾਂ ਨੂੰ ਚੰਗੇ ਕੀਤਾ ਜੋ ਰੋਗੀ ਸਨ, ਕਿਉਂਕਿ ਪਰਮੇਸ਼ੁਰ ਉਸਦੇ ਨਾਲ ਸੀ [10:38]

Acts 10:39

ਪਤਰਸ ਦੀ ਘੋਸ਼ਣਾ ਅਨੁਸਾਰ ਯਿਸੂ ਦੀ ਮੌਤ ਤੋਂ ਬਾਅਦ ਉਸ ਨਾਲ ਕੀ ਹੋਇਆ, ਅਤੇ ਪਤਰਸ ਇਹ ਕਿਵੇਂ ਜਾਣਦਾ ਸੀ?

ਉ: ਪਤਰਸ ਨੇ ਘੋਸ਼ਣਾ ਕੀਤੀ ਕਿ ਤੀਸਰੇ ਦਿਨ ਪਰਮੇਸ਼ੁਰ ਨੇ ਉਸ ਨੂੰ ਉੱਠਾਇਆ, ਅਤੇ ਪਤਰਸ ਨੇ ਯਿਸੂ ਦੇ ਜੀ ਉੱਠਣ ਤੋਂ ਬਾਅਦ ਉਸ ਨਾਲ ਭੋਜਨ ਖਾਧਾ [10: 40-41]

Acts 10:42

ਪਤਰਸ ਦੇ ਕਹਿਣ ਅਨੁਸਾਰ ਯਿਸੂ ਨੇ ਉਹਨਾਂ ਨੂੰ ਕੀ ਪ੍ਰਚਾਰ ਕਰਨ ਦੀ ਆਗਿਆ ਦਿੱਤੀ ?

ਉ: ਯਿਸੂ ਨੇ ਉਹਨਾਂ ਨੂੰ ਇਹ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਕਿ ਯਿਸੂ ਨੂੰ ਪਰਮੇਸ਼ੁਰ ਨੇ ਮਰਿਆਂ ਅਤੇ ਜੀਉਂਦਿਆਂ ਦਾ ਨਿਆਈਂ ਹੋਣ ਲਈ ਚੁਣਿਆ ਹੈ [10:42]

ਪਤਰਸ ਦੇ ਕਹਿਣ ਅਨੁਸਾਰ ਹਰੇਕ ਯਿਸੂ ਤੇ ਵਿਸ਼ਵਾਸ ਕਰਨ ਵਾਲਾ ਕੀ ਪ੍ਰਾਪਤ ਕਰੇਗਾ?

ਉ: ਪਤਰਸ ਨੇ ਕਿਹਾ ਕਿ ਹਰੇਕ ਜੋ ਯਿਸੂ ਤੇ ਵਿਸ਼ਵਾਸ ਕਰਦਾ ਹੈ ਉਹ ਪਾਪਾਂ ਦੀ ਮਾਫ਼ੀ ਪ੍ਰਾਪਤ ਕਰੇਗਾ [10:43]

Acts 10:44

ਉਹਨਾਂ ਲੋਕਾਂ ਨੂੰ ਕੀ ਹੋਇਆ ਜੋ ਪਤਰਸ ਨੂੰ ਸੁਣ ਰਹੇ ਸਨ, ਜਦੋਂ ਕਿ ਪਤਰਸ ਅਜੇ ਵੀ ਬੋਲ ਰਿਹਾ ਸੀ?

ਉ: ਪਵਿੱਤਰ ਆਤਮਾ ਉਹਨਾਂ ਸਾਰਿਆਂ ਤੇ ਉੱਤਰਿਆ ਜੋ ਪਤਰਸ ਨੂੰ ਸੁਣ ਰਹੇ ਸਨ [10: 44]

ਸੁੰਨਤ ਕੀਤੇ ਹੋਏ ਵਿਸ਼ਵਾਸੀ ਹੈਰਾਨ ਕਿਉਂ ਹੋ ਗਏ?

ਉ: ਸੁੰਨਤ ਕੀਤੇ ਹੋਏ ਵਿਸ਼ਵਾਸੀ ਹੈਰਾਨ ਹੋ ਗਏ ਕਿਉਂਕਿ ਪਵਿੱਤਰ ਆਤਮਾ ਦੀ ਦਾਤ ਗ਼ੈਰ ਕੌਮਾਂ ਦੇ ਲੋਕਾਂ ਉੱਤੇ ਵੀ ਵਹਾਈ ਗਈ ਸੀ [10:45]

Acts 10:46

ਉਹ ਲੋਕ ਕੀ ਕਰ ਰਹੇ ਸਨ ਜੋ ਦਿਖਾਉਂਦਾ ਸੀ ਕਿ ਪਵਿੱਤਰ ਆਤਮਾ ਉਹਨਾਂ ਉੱਤੇ ਉੱਤਰਿਆ ਹੈ?

ਉ: ਉਹ ਹੋਰ ਬੋਲੀਆਂ ਬੋਲ ਰਹੇ ਸਨ ਅਤੇ ਪਰਮੇਸ਼ੁਰ ਦੀ ਵਡਿਆਈ ਕਰ ਰਹੇ ਸਨ ਜੋ ਦਿਖਾਉਂਦਾ ਸੀ ਕਿ ਪਵਿੱਤਰ ਆਤਮਾ ਉਹਨਾਂ ਉੱਤੇ ਉੱਤਰਿਆ ਹੈ [10:46]

ਇਹ ਦੇਖਣ ਤੋਂ ਬਾਅਦ ਕਿ ਲੋਕਾਂ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਪਤਰਸ ਨੇ ਉਹਨਾਂ ਨਾਲ ਕੀ ਕੀਤੇ ਜਾਣ ਦੀ ਆਗਿਆ ਦਿੱਤੀ?

ਉ: ਪਤਰਸ ਨੇ ਆਗਿਆ ਦਿੱਤੀ ਕਿ ਲੋਕ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ [10:48]

Acts 11

Acts 11:1

ਯਹੂਦਿਯਾ ਵਿੱਚ ਭਰਾਵਾਂ ਅਤੇ ਰਸੂਲਾਂ ਨੇ ਕੀ ਖ਼ਬਰ ਸੁਣੀ?

ਉ: ਯਹੂਦਿਯਾ ਵਿੱਚ ਭਰਾਵਾਂ ਅਤੇ ਰਸੂਲਾਂ ਨੇ ਸੁਣਿਆ ਕਿ ਗ਼ੈਰ ਕੌਮਾਂ ਨੇ ਵੀ ਪਰਮੇਸ਼ੁਰ ਦੇ ਬਚਨ ਨੂੰ ਮੰਨਿਆ ਹੈ [11:1]

ਜੋ ਯਰੂਸ਼ਲਮ ਵਿੱਚ ਸੁੰਨਤੀ ਵਿਸ਼ਵਾਸੀਆਂ ਵਿਚੋਂ ਸਨ ਉਹਨਾਂ ਨੇ ਪਤਰਸ ਦੇ ਵਿਰੁੱਧ ਕੀ ਆਲੋਚਨਾ ਕੀਤੀ?

ਉ: ਜੋ ਸੁੰਨਤੀ ਵਿਸ਼ਵਾਸੀਆਂ ਵਿਚੋਂ ਸਨ ਉਹਨਾਂ ਨੇ ਗ਼ੈਰ ਕੌਮਾਂ ਨਾਲ ਖਾਣ ਦੇ ਕਾਰਨ ਪਤਰਸ ਦੀ ਆਲੋਚਨਾ ਕੀਤੀ [11:2-3]

Acts 11:4

ਉਪਲੱਬਧ ਨਹੀਂ ਹੈ

Acts 11:7

ਉਪਲੱਬਧ ਨਹੀਂ ਹੈ

Acts 11:11

ਉਪਲੱਬਧ ਨਹੀਂ ਹੈ

Acts 11:15

ਪਤਰਸ ਨੇ ਆਪਣੇ ਵਿਰੁੱਧ ਕੀਤੀ ਆਲੋਚਨਾ ਦਾ ਉੱਤਰ ਕਿਵੇਂ ਦਿੱਤਾ?

ਉ: ਪਤਰਸ ਨੇ ਚਾਦਰ ਵਾਲੇ ਦਰਸ਼ਣ ਅਤੇ ਗ਼ੈਰ ਕੌਮਾਂ ਦੇ ਪਵਿੱਤਰ ਆਤਮਾ ਵਿੱਚ ਬਪਤਿਸਮੇ ਦੀ ਵਿਆਖਿਆ ਕਰਨ ਦੁਆਰਾ ਆਲੋਚਨਾ ਦਾ ਉੱਤਰ ਦਿੱਤਾ [11:4-16]

Acts 11:17

ਜਦੋਂ ਸੁੰਨਤੀ ਵਿਸ਼ਵਾਸੀਆਂ ਨੇ ਪਤਰਸ ਦੀ ਵਿਆਖਿਆ ਨੂੰ ਸੁਣਿਆ ਤਾਂ ਉਹਨਾਂ ਨੇ ਕੀ ਨਤੀਜਾ ਕੱਢਿਆ?

ਉ: ਉਹਨਾਂ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਇਹ ਨਤੀਜਾ ਕੱਢਿਆ ਕਿ ਪਰਮੇਸ਼ੁਰ ਨੇ ਗ਼ੈਰ ਕੌਮਾਂ ਨੂੰ ਵੀ ਜੀਵਨ ਲਈ ਤੌਬਾ ਦਿੱਤੀ ਹੈ [11:18]

Acts 11:19

ਜੋ ਇਸਤੀਫ਼ਾਨ ਦੀ ਮੌਤ ਤੋਂ ਬਾਅਦ ਖਿੰਡ ਗਏ ਸਨ ਉਹਨਾਂ ਵਿਚੋਂ ਜਿਆਦਾਤਰ ਵਿਸ਼ਵਾਸੀਆਂ ਨੇ ਕੀ ਕੀਤਾ?

ਉ: ਜਿਆਦਾਤਰ ਖਿੰਡੇ ਹੋਏ ਵਿਸ਼ਵਾਸੀਆਂ ਨੇ ਯਿਸੂ ਬਾਰੇ ਸੰਦੇਸ਼ ਕੇਵਲ ਯਹੂਦੀਆਂ ਨੂੰ ਹੀ ਸੁਣਾਇਆ [11:19]

ਜਦੋਂ ਕੁਝ ਖਿੰਡੇ ਹੋਏ ਵਿਸ਼ਵਾਸੀਆਂ ਨੇ ਯਿਸੂ ਦਾ ਪ੍ਰਚਾਰ ਯੂਨਾਨੀਆਂ ਨੂੰ ਕੀਤਾ, ਤਾਂ ਕੀ ਹੋਇਆ?

ਉ: ਜਦੋਂ ਉਹਨਾਂ ਨੇ ਯਿਸੂ ਦਾ ਪ੍ਰਚਾਰ ਯੂਨਾਨੀਆਂ ਨੂੰ ਕੀਤਾ ਤਾਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ [11:20-21]

Acts 11:22

ਯਰੂਸ਼ਲਮ ਤੋਂ ਬਰਨਬਾਸ ਨੇ ਉਹਨਾਂ ਯੂਨਾਨੀ ਵਿਸ਼ਵਾਸੀਆਂ ਨੂੰ ਕੀ ਆਖਿਆ ਜੋ ਅੰਤਾਕਿਯਾ ਵਿੱਚ ਸਨ ?

ਉ: ਬਰਨਬਾਸ ਨੇ ਯੂਨਾਨੀਆਂ ਨੂੰ ਪੂਰੇ ਦਿਲ ਨਾਲ ਪ੍ਰਭੂ ਵਿੱਚ ਬਣੇ ਰਹਿਣ ਲਈ ਉਤਸ਼ਾਹਿਤ ਕੀਤਾ [11:22-23]

Acts 11:25

ਅੰਤਾਕਿਯਾ ਵਿਚਲੀ ਕਲੀਸਿਯਾ ਵਿੱਚ ਕਿਸਨੇ ਪੂਰਾ ਸਾਲ ਬਤੀਤ ਕੀਤਾ?

ਉ: ਅੰਤਾਕਿਯਾ ਵਿਚਲੀ ਕਲੀਸਿਯਾ ਵਿੱਚ ਬਰਨਬਾਸ ਅਤੇ ਸੌਲੁਸ ਨੇ ਪੂਰਾ ਸਾਲ ਬਤੀਤ ਕੀਤਾ [11:26]

ਅੰਤਾਕਿਯਾ ਵਿੱਚ ਚੇਲਿਆਂ ਨੂੰ ਪਹਿਲੀ ਵਾਰ ਕਿਹੜਾ ਨਾਮ ਮਿਲਿਆ?

ਉ: ਚੇਲਿਆਂ ਨੂੰ ਪਹਿਲੀ ਵਾਰ ਮਸੀਹੀ ਅੰਤਾਕਿਯਾ ਵਿੱਚ ਕਿਹਾ ਗਿਆ [11:26]

Acts 11:27

ਆਗਬੁਸ ਨਬੀ ਨੇ ਕੀ ਹੋਣ ਦਾ ਪਤਾ ਦਿੱਤਾ?

ਉ: ਆਗਬੁਸ ਨੇ ਦੱਸਿਆ ਕਿ ਸਾਰੇ ਸੰਸਾਰ ਵਿੱਚ ਵੱਡਾ ਕਾਲ ਪਵੇਗਾ [11:28]

Acts 11:29

ਚੇਲਿਆਂ ਨੇ ਆਗਬੁਸ ਦੀ ਭਵਿੱਖਬਾਣੀ ਤੇ ਕੀ ਪ੍ਰਤੀਕਿਰਿਆ ਕੀਤੀ?

ਉ: ਚੇਲਿਆਂ ਨੇ ਬਰਨਬਾਸ ਅਤੇ ਸੌਲੁਸ ਦੇ ਦੁਆਰਾ ਯਹੂਦਿਯਾ ਵਿੱਚ ਭਾਰਾਵਾਂ ਨੂੰ ਸਹਾਇਤਾ ਘੱਲੀ [11:29-30]

Acts 12

Acts 12:1

ਯੂਹੰਨਾ ਦੇ ਭਰਾ ਯਾਕੂਬ ਨਾਲ ਰਾਜਾ ਹੇਰੋਦੇਸ ਨੇ ਕੀ ਕੀਤਾ?

ਉ: ਰਾਜਾ ਹੇਰੋਦੇਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਕਤਲ ਕੀਤਾ [12:2]

Acts 12:3

ਰਾਜਾ ਹੇਰੋਦੇਸ ਨੇ ਪਤਰਸ ਨਾਲ ਕੀ ਕੀਤਾ?

ਉ: ਪਸਾਹ ਦੇ ਪਰਬ ਤੇ ਉਸਨੂੰ ਲੋਕਾਂ ਸਾਹਮਣੇ ਬਾਹਰ ਲਿਆਉਣ ਦੇ ਇਰਾਦੇ ਨਾਲ ਰਾਜਾ ਹੇਰੋਦੇਸ ਨੇ ਪਤਰਸ ਨੂੰ ਬੰਧੀ ਬਣਾਇਆ ਅਤੇ ਕੈਦ ਵਿੱਚ ਪਾ ਦਿੱਤਾ [13:3-4]

Acts 12:5

ਸਭਾ ਪਤਰਸ ਲਈ ਕੀ ਕਰ ਰਹੀ ਸੀ?

ਉ: ਸਭਾ ਪਤਰਸ ਲਈ ਮਨ ਲਗਾ ਕੇ ਪ੍ਰਾਰਥਨਾ ਕਰ ਰਹੀ ਸੀ [12:5]

Acts 12:7

ਪਤਰਸ ਕੈਦ ਤੋਂ ਬਾਹਰ ਕਿਵੇਂ ਆਇਆ?

ਉ: ਇੱਕ ਦੂਤ ਉਸ ਕੋਲ ਪ੍ਰਗਟ ਹੋਇਆ, ਉਸਦੀਆਂ ਜੰਜ਼ੀਰਾਂ ਟੁੱਟ ਕੇ ਡਿੱਗ ਗਈਆਂ, ਅਤੇ ਉਹ ਦੂਤ ਦੇ ਮਗਰ ਮਗਰ ਕੈਦ ਤੋਂ ਬਾਹਰ ਆ ਗਿਆ [12:7-10]

Acts 12:9

ਉਪਲੱਬਧ ਨਹੀਂ ਹੈ

Acts 12:11

ਉਪਲੱਬਧ ਨਹੀਂ ਹੈ

Acts 12:13

ਜਦੋਂ ਪਤਰਸ ਉਸ ਘਰ ਪਹੁੰਚਿਆ ਜਿੱਥੇ ਵਿਸ਼ਵਾਸੀ ਪ੍ਰਾਰਥਨਾ ਕਰ ਰਹੇ ਸਨ, ਦਰਵਾਜੇ ਤੇ ਕਿਸ ਨੇ ਜਵਾਬ ਦਿੱਤਾ ਅਤੇ ਉਸ ਨੇ ਕੀ ਕੀਤਾ?

ਉ: ਇੱਕ ਸੇਵਕ ਲੜਕੀ ਰੋਦੇ ਨੇ ਦਰਵਾਜੇ ਤੇ ਉੱਤਰ ਦਿੱਤਾ ਅਤੇ ਦੱਸਿਆ ਕਿ ਪਤਰਸ ਦਰਵਾਜੇ ਤੇ ਖੜਾ ਹੈ, ਪਰ ਉਸ ਨੇ ਦਰਵਾਜਾ ਨਹੀਂ ਖੋਲਿਆ [12:13-14]

ਵਿਸ਼ਵਾਸੀਆਂ ਨੇ ਉਸਦੀ ਰਿਪੋਰਟ ਤੇ ਕੀ ਪ੍ਰਤੀਕਿਰਿਆ ਕੀਤੀ?

ਉ: ਪਹਿਲਾਂ ਉਹਨਾਂ ਨੇ ਸੋਚਿਆ ਰੋਦੇ ਕਮਲੀ ਹੈ, ਪਰ ਫਿਰ ਉਹਨਾਂ ਨੇ ਦਰਵਾਜਾ ਖੋਲਿਆ ਅਤੇ ਪਤਰਸ ਨੂੰ ਦੇਖਿਆ [12:15-16]

Acts 12:16

ਉਸ ਨਾਲ ਜੋ ਹੋਇਆ ਸੀ ਉਹ ਵਿਸ਼ਵਾਸੀਆਂ ਨੂੰ ਦੱਸਣ ਤੋਂ ਬਾਅਦ, ਪਤਰਸ ਨੇ ਉਹਨਾਂ ਨੂੰ ਕੀ ਕਰਨ ਲਈ ਆਖਿਆ?

ਉ: ਪਤਰਸ ਨੇ ਉਹਨਾਂ ਨੂੰ ਇਹ ਚੀਜ਼ਾਂ ਯਾਕੂਬ ਅਤੇ ਭਰਾਵਾਂ ਨੂੰ ਦੱਸਣ ਲਈ ਆਖਿਆ [12:17]

Acts 12:18

ਉਹਨਾਂ ਆਦਮੀਆਂ ਨਾਲ ਕੀ ਹੋਇਆ ਜੋ ਪਤਰਸ ਦੀ ਰਖਵਾਲੀ ਕਰ ਰਹੇ ਸਨ ?

ਉ: ਹੇਰੋਦੇਸ ਨੇ ਰਖਵਾਲਿਆਂ ਤੋਂ ਪੁੱਛਿਆ ਤੇ ਫਿਰ ਉਹਨਾਂ ਨੂੰ ਮਾਰ ਦਿੱਤਾ [12:19]

Acts 12:20

ਉਪਲੱਬਧ ਨਹੀਂ ਹੈ

Acts 12:22

ਜਦੋਂ ਹੇਰੋਦੇਸ ਨੇ ਆਪਣਾ ਭਾਸ਼ਣ ਦਿੱਤਾ ਤਾਂ ਲੋਕਾਂ ਨੇ ਕੀ ਰੌਲਾ ਪਾਇਆ?

ਉ: ਲੋਕਾਂ ਨੇ ਰੌਲਾ ਪਾਇਆ, "ਇਹ ਆਵਾਜ਼ ਦੇਵਤੇ ਦੀ ਹੈ, ਆਦਮੀ ਦੀ ਨਹੀਂ" [12:22]

ਉਸਦੇ ਭਾਸ਼ਣ ਤੋਂ ਬਾਅਦ ਹੇਰੋਦੇਸ ਨਾਲ ਕੀ ਹੋਇਆ ਅਤੇ ਕਿਉਂ?

ਉ: ਕਿਉਂਕਿ ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਹੀਂ ਦਿੱਤੀ, ਇੱਕ ਦੂਤ ਨੇ ਉਸ ਨੂੰ ਮਾਰਿਆ ਅਤੇ ਉਹ ਕੀੜੇ ਪੈ ਕੇ ਮਰ ਗਿਆ [12:23]

Acts 12:24

ਇਸ ਸਮੇਂ ਦੌਰਾਨ ਪਰਮੇਸ਼ੁਰ ਦੇ ਵਚਨ ਨਾਲ ਕੀ ਹੋ ਰਿਹਾ ਸੀ?

ਉ: ਇਸ ਸਮੇਂ ਦੌਰਾਨ ਪਰਮੇਸ਼ੁਰ ਦਾ ਵਚਨ ਵਧਦਾ ਅਤੇ ਫੈਲਦਾ ਗਿਆ [12:24]

ਬਰਨਬਾਸ ਅਤੇ ਸੌਲੁਸ ਨੇ ਕਿਸ ਨੂੰ ਆਪਣੇ ਨਾਲ ਲਿਆ?

ਉ: ਬਰਨਬਾਸ ਅਤੇ ਸੌਲੁਸ ਨੇ ਯੂਹੰਨਾ ਨੂੰ ਜਿਹੜਾ ਮਰਕੁਸ ਕਹਾਉਂਦਾ ਹੈ, ਨਾਲ ਲਿਆ [12:25]

Acts 13

Acts 13:1

ਅੰਤਾਕਿਯਾ ਵਿੱਚ ਸਭਾ ਕੀ ਕਰ ਰਹੀ ਸੀ ਜਦੋਂ ਪਵਿੱਤਰ ਆਤਮਾ ਨੇ ਉਹਨਾਂ ਨਾਲ ਗੱਲ ਕੀਤੀ?

ਉ: ਜਦੋਂ ਪਵਿੱਤਰ ਆਤਮਾਂ ਨੇ ਉਹਨਾ ਨਾਲ ਗੱਲ ਕੀਤੀ , ਅੰਤਾਕਿਯਾ ਵਿੱਚ ਸਭਾ ਪਰਮੇਸ਼ੁਰ ਦੀ ਅਰਾਧਨਾ ਕਰ ਰਹੀ ਸੀ ਅਤੇ ਵਰਤ ਰੱਖ ਰਹੀ ਸੀ [13:2]

ਪਵਿੱਤਰ ਆਤਮਾ ਨੇ ਉਹਨਾਂ ਨੂੰ ਕੀ ਕਰਨ ਲਈ ਆਖਿਆ?

ਉ: ਪਵਿੱਤਰ ਆਤਮਾ ਨੇ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਦੇ ਲਈ ਅਲੱਗ ਕਰਨ ਲਈ ਆਖਿਆ ਜਿਹੜਾ ਕੰਮ ਕਰਨ ਲਈ ਆਤਮਾ ਉਹਨਾਂ ਨੂੰ ਬੁਲਾ ਰਿਹਾ ਸੀ [13:2]

ਸਭਾ ਨੇ ਪਵਿੱਤਰ ਆਤਮਾ ਤੋਂ ਸੁਣਨ ਤੋਂ ਬਾਅਦ ਕੀ ਕੀਤਾ?

ਉ: ਸਭਾ ਨੇ ਵਰਤ ਰੱਖਿਆ, ਬਰਨਬਾਸ ਅਤੇ ਸੌਲੁਸ ਤੇ ਹੱਥ ਰੱਖੇ, ਅਤੇ ਉਹਨਾਂ ਨੂੰ ਭੇਜਿਆ [13:3]

Acts 13:4

ਜਦੋਂ ਬਰਨਬਾਸ ਅਤੇ ਸੌਲੁਸ ਕੁਪਰੁਸ ਨੂੰ ਗਏ, ਉਹਨਾਂ ਨਾਲ ਹੋਰ ਕੌਣ ਸੀ?

ਉ: ਕੁਪਰੁਸ ਵਿੱਚ, ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਇੱਕ ਸਹਾਇਕ ਦੇ ਰੂਪ ਵਿੱਚ ਉਹਨਾਂ ਦੇ ਨਾਲ ਸੀ [13:5]

Acts 13:6

ਬਾਰਯੇਸੂਸ ਕੌਣ ਸੀ?

ਉ: ਬਾਰਯੇਸੂਸ ਇੱਕ ਯਹੂਦੀ ਝੂਠਾ ਨਬੀ ਸੀ ਜੋ ਡਿਪਟੀ ਦੇ ਨਾਲ ਸੀ [13:6-7]

ਡਿਪਟੀ ਨੇ ਬਰਨਬਾਸ ਅਤੇ ਸੌਲੁਸ ਨੂੰ ਕਿਉਂ ਸੱਦਿਆ?

ਉ: ਡਿਪਟੀ ਨੇ ਬਰਨਬਾਸ ਅਤੇ ਸੌਲੁਸ ਨੂੰ ਇਸ ਲਈ ਸੱਦਿਆ ਕਿਉਂਕਿ ਉਹ ਪਰਮੇਸ਼ੁਰ ਦਾ ਬਚਨ ਸੁਣਨਾ ਚਾਹੁੰਦਾ ਸੀ [13:7]

Acts 13:7

ਉਪਲੱਬਧ ਨਹੀਂ ਹੈ

Acts 13:9

ਕਿਹੜਾ ਦੂਸਰਾ ਨਾਮ ਸੀ ਜਿਸ ਤੋਂ ਸੌਲੁਸ ਜਾਣਿਆ ਜਾਂਦਾ ਸੀ?

ਉ: ਸੌਲੁਸ, ਪੌਲੁਸ ਨਾਮ ਨਾਲ ਵੀ ਜਾਣਿਆ ਜਾਂਦਾ ਸੀ [13:9]

Acts 13:11

ਪੌਲੁਸ ਨੇ ਕੀ ਕੀਤਾ ਜਦੋਂ ਬਾਰਯੇਸੂਸ ਨੇ ਡਿਪਟੀ ਨੂੰ ਵਿਸ਼ਵਾਸ ਤੋਂ ਮੋੜਨ ਦੀ ਕੋਸ਼ਿਸ਼ ਕੀਤੀ?

ਉ: ਪੌਲੁਸ ਨੇ ਬਾਰਯੇਸੂਸ ਨੂੰ ਕਿਹਾ ਕਿ ਉਹ ਸ਼ੈਤਾਨ ਦਾ ਬੱਚਾ ਹੈ ਅਤੇ ਉਹ ਕੁਝ ਸਮੇਂ ਲਈ ਅੰਨ੍ਹਾ ਰਹੇਗਾ [13:10-11]

ਜੋ ਬਾਰਯੇਸੂਸ ਦੇ ਨਾਲ ਹੋਇਆ ਜਦੋਂ ਉਹ ਡਿਪਟੀ ਨੇ ਦੇਖਿਆ ਤਾਂ ਉਸਨੇ ਕੀ ਪ੍ਰਤੀਕਿਰਿਆ ਕੀਤੀ?

ਉ: ਡਿਪਟੀ ਨੇ ਵਿਸ਼ਵਾਸ ਕੀਤਾ [13:13]

Acts 13:13

ਜਦੋਂ ਪੌਲੁਸ ਅਤੇ ਉਸਦੇ ਸਾਥੀ ਜਹਾਜ਼ ਤੇ ਸਵਾਰ ਹੋ ਕੇ ਪਰਗਾ ਨੂੰ ਗਏ ਤਾਂ ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਸ ਨੇ ਕੀ ਕੀਤਾ?

ਉ: ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਪੌਲੁਸ ਅਤੇ ਉਸਦੇ ਸਾਥੀਆਂ ਤੋਂ ਅੱਡ ਹੋ ਕੇ ਯਰੂਸ਼ਲਮ ਨੂੰ ਮੁੜ ਆਇਆ [13:13]

ਅੰਤਾਕਿਯਾ ਦੇ ਪਿਸਿਦਿਯਾ ਵਿੱਚ ਪੌਲੁਸ ਨੂੰ ਕਿੱਥੇ ਬੋਲਣ ਲਈ ਕਿਹਾ ਗਿਆ?

ਉ: ਅੰਤਾਕਿਯਾ ਦੇ ਪਿਸਿਦਿਯਾ ਵਿੱਚ, ਪੌਲੁਸ ਨੂੰ ਯਹੂਦੀ ਸਭਾ ਘਰ ਵਿੱਚ ਬੋਲਣ ਲਈ ਕਿਹਾ ਗਿਆ [13:15]

Acts 13:16

ਉਪਲੱਬਧ ਨਹੀਂ ਹੈ

Acts 13:19

ਉਪਲੱਬਧ ਨਹੀਂ ਹੈ

Acts 13:21

ਪੌਲੁਸ ਦੇ ਭਾਸ਼ਣ ਵਿੱਚ, ਕਿਹੜਾ ਇਤਿਹਾਸ ਦੁਬਾਰਾ ਗਿਣਿਆ ਗਿਆ?

ਉ: ਪੌਲੁਸ ਦੇ ਭਾਸ਼ਣ ਵਿੱਚ, ਉਸਨੇ ਇਸਰਾਏਲ ਦੇ ਇਤਿਹਾਸ ਨੂੰ ਦੁਬਾਰਾ ਗਿਣਿਆ [13:17-22]

Acts 13:23

ਕਿਸ ਤੋਂ ਪਰਮੇਸ਼ੁਰ ਨੇ ਲਈ ਇੱਕ ਮੁਕਤੀਦਾਤਾ ਲਿਆਂਦਾ?

ਉ: ਰਾਜਾ ਦਾਊਦ ਤੋਂ ਪਰਮੇਸ਼ੁਰ ਨੇ ਇਸਰਾਏਲ ਲਈ ਇੱਕ ਮੁਕਤੀਦਾਤਾ ਲਿਆਂਦਾ [13:23]

ਪੌਲੁਸ ਕਿਸ ਦੇ ਬਾਰੇ ਆਖਦਾ ਹੈ ਜਿਸਨੇ ਆਉਣ ਵਾਲੇ ਮੁਕਤੀਦਾਤੇ ਲਈ ਰਾਹ ਤਿਆਰ ਕੀਤਾ?

ਉ: ਪੌਲੁਸ ਨੇ ਕਿਹਾ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਉਣ ਵਾਲੇ ਮੁਕਤੀਦਾਤੇ ਲਈ ਰਾਹ ਤਿਆਰ ਕੀਤਾ [13:24-25]

Acts 13:26

ਯਰੂਸ਼ਲਮ ਵਿਚਲੇ ਸ਼ਾਸਕਾਂ ਅਤੇ ਲੋਕਾਂ ਨੇ ਨਬੀ ਦੇ ਸੰਦੇਸ਼ ਨੂੰ ਕਿਵੇਂ ਪੂਰਾ ਕੀਤਾ?

ਉ: ਯਰੂਸ਼ਲਮ ਵਿਚਲੇ ਲੋਕਾਂ ਅਤੇ ਸ਼ਾਸਕਾਂ ਨੇ ਯਿਸੂ ਨੂੰ ਮੌਤ ਦੇ ਲਈ ਦੋਸ਼ੀ ਠਹਿਰਾਉਣ ਦੁਆਰਾ ਨਬੀ ਦੇ ਸੰਦੇਸ਼ ਨੂੰ ਪੂਰਾ ਕੀਤਾ [13:27]

Acts 13:28

ਉਪਲੱਬਧ ਨਹੀਂ ਹੈ

Acts 13:30

ਹੁਣ ਲੋਕਾਂ ਦੇ ਲਈ ਯਿਸੂ ਦੇ ਗਵਾਹ ਕੌਣ ਸਨ?

ਉ: ਜਿਹੜੇ ਲੋਕਾਂ ਨੇ ਯਿਸੂ ਨੂੰ ਜੀ ਉੱਠਣ ਤੋਂ ਬਾਅਦ ਦੇਖਿਆ ਉਹ ਹੁਣ ਉਸਦੇ ਗਵਾਹ ਸਨ [13:31]

Acts 13:32

ਪਰਮੇਸ਼ੁਰ ਨੇ ਇਹ ਕਿਵੇਂ ਦਿਖਾਇਆ ਕਿ ਉਸਨੇ ਯਹੂਦੀਆਂ ਨਾਲ ਕੀਤਾ ਵਾਇਦਾ ਨਿਭਾਇਆ ਹੈ?

ਉ: ਯਿਸੂ ਮਸੀਹ ਨੂੰ ਮੁਰਦਿਆਂ ਵਿਚੋਂ ਉੱਠਾਉਣ ਦੇ ਦੁਆਰਾ ਪਰਮੇਸ਼ੁਰ ਨੇ ਦਿਖਾਇਆ ਕਿ ਉਸ ਨੇ ਯਹੂਦੀਆਂ ਨਾਲ ਕੀਤੇ ਆਪਣੇ ਵਾਇਦੇ ਨੂੰ ਨਿਭਾਇਆ ਹੈ [13:33]

Acts 13:35

ਪਰਮੇਸ਼ੁਰ ਨੇ ਜ਼ਬੂਰ ਵਿੱਚ ਪਵਿੱਤਰ ਪੁਰਖ ਨਾਲ ਕੀ ਵਾਇਦਾ ਕੀਤਾ ?

ਉ: ਪਰਮੇਸ਼ੁਰ ਨੇ ਵਾਇਦਾ ਕੀਤਾ ਕਿ ਪਵਿੱਤਰ ਪੁਰਖ ਸੜੇਗਾ ਨਹੀਂ [13:35]

Acts 13:38

ਪੌਲੁਸ ਨੇ ਉਹਨਾਂ ਸਾਰਿਆਂ ਲਈ ਕੀ ਘੋਸ਼ਣਾ ਕੀਤੀ ਜੋ ਯਿਸੂ ਵਿੱਚ ਵਿਸ਼ਵਾਸ ਰੱਖਦੇ ਸਨ?

ਉ: ਪੌਲੁਸ ਨੇ ਉਹਨਾਂ ਸਾਰਿਆਂ ਲਈ ਜੋ ਯਿਸੂ ਵਿੱਚ ਵਿਸ਼ਵਾਸ ਰੱਖਦੇ ਸਨ, ਪਾਪੀ ਦੀ ਮਾਫ਼ੀ ਦੀ ਘੋਸ਼ਣਾ ਕੀਤੀ [12:38]

Acts 13:40

ਪੌਲੁਸ ਨੇ ਸੁਣਨ ਵਾਲਿਆਂ ਨੂੰ ਕੀ ਚੇਤਾਵਨੀ ਦਿੱਤੀ?

ਉ: ਪੌਲੁਸ ਨੇ ਸੁਣਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਵਰਗੇ ਨਾ ਬਣੋ ਜਿਹਨਾਂ ਬਾਰੇ ਨਬੀਆਂ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਪਰਮੇਸ਼ੁਰ ਦੇ ਕੰਮ ਦੀ ਘੋਸ਼ਣਾ ਤਾਂ ਸੁਣੀ, ਪਰ ਇਸ ਤੇ ਵਿਸ਼ਵਾਸ ਨਹੀਂ ਕੀਤਾ [13:40-41]

Acts 13:42

ਉਪਲੱਬਧ ਨਹੀਂ ਹੈ

Acts 13:44

ਅੰਤਾਕਿਯਾ ਵਿੱਚ, ਅਗਲੇ ਸਬਤ ਦੇ ਦਿਨ ਕੌਣ ਪ੍ਰਭੂ ਦਾ ਬਚਨ ਸੁਣਨ ਦੇ ਲਈ ਆਇਆ?

ਉ: ਅਗਲੇ ਸਬਤ ਦੇ ਦਿਨ ਲਗਭਗ ਸਾਰਾ ਸ਼ਹਿਰ ਪ੍ਰਭੂ ਦਾ ਬਚਨ ਸੁਣਨ ਲਈ ਆਇਆ [13:44]

ਯਹੂਦੀਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਹਨਾਂ ਨੇ ਭੀੜਾਂ ਨੂੰ ਦੇਖਿਆ?

ਉ: ਯਹੂਦੀ ਖਾਰ ਨਾਲ ਭਰ ਗਏ ਅਤੇ ਪੌਲੁਸ ਦੇ ਵਿਰੁੱਧ ਬੋਲੇ, ਉਸ ਦੀ ਬਦਨਾਮੀ ਕੀਤੀ [13:45]

Acts 13:46

ਪੌਲੁਸ ਦੇ ਕਹਿਣ ਅਨੁਸਾਰ ਯਹੂਦੀਆਂ ਨੂੰ ਸੁਣਾਏ ਗਏ ਪਰਮੇਸ਼ੁਰ ਦੇ ਬਚਨ ਨਾਲ ਉਹ ਕੀ ਕਰ ਰਹੇ ਸਨ?

ਉ: ਪੌਲੁਸ ਨੇ ਕਿਹਾ ਕਿ ਉਹ ਉਹਨਾਂ ਨੂੰ ਸੁਣਾਏ ਗਏ ਪਰਮੇਸ਼ੁਰ ਦੇ ਬਚਨ ਨੂੰ ਪਰੇ ਧੱਕ ਰਹੇ ਹਨ [13:46]

Acts 13:48

ਗ਼ੈਰ ਕੌਮਾਂ ਦੀ ਕੀ ਪ੍ਰਤੀਕਿਰਿਆ ਸੀ ਜਦੋਂ ਉਹਨਾਂ ਨੇ ਸੁਣਿਆ ਕਿ ਪੌਲੁਸ ਉਹਨਾਂ ਵੱਲ ਮੁੜ ਰਿਹਾ ਹੈ?

ਉ: ਗ਼ੈਰ ਕੌਮਾਂ ਅਨੰਦ ਹੋਈਆਂ ਅਤੇ ਉਹਨਾਂ ਪਰਮੇਸ਼ੁਰ ਦੇ ਬਚਨ ਦੀ ਮਹਿਮਾ ਕੀਤੀ [13:48]

ਕਿੰਨੇ ਗ਼ੈਰ ਕੌਮਾਂ ਵਾਲਿਆਂ ਨੇ ਵਿਸ਼ਵਾਸ ਕੀਤਾ?

ਉ: ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਹੋਏ ਸਨ ਉਨ੍ਹਾਂ ਨੇ ਵਿਸ਼ਵਾਸ ਕੀਤਾ [13:48]

Acts 13:50

ਤਦ ਯਹੂਦੀਆਂ ਨੇ ਪੌਲੁਸ ਅਤੇ ਬਰਨਬਾਸ ਨਾਲ ਕੀ ਕੀਤਾ?

ਉ: ਯਹੂਦੀਆਂ ਨੇ ਪੌਲੁਸ ਅਤੇ ਬਰਨਬਾਸ ਉੱਤੇ ਦੰਗਾ ਮਚਾਇਆ ਅਤੇ ਉਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ [13:50]

ਪੌਲੁਸ ਅਤੇ ਬਰਨਬਾਸ ਨੇ ਇਕੋਨਿਯੁਮ ਵਿੱਚ ਜਾਣ ਤੋਂ ਪਹਿਲਾਂ ਕੀ ਕੀਤਾ?

ਉ: ਪੌਲੁਸ ਅਤੇ ਬਰਨਬਾਸ ਨੇ ਉਹਨਾਂ ਦੇ ਵਿਰੋਧ ਵਿੱਚ ਆਪਣੇ ਪੈਰਾਂ ਦੀ ਧੂੜ ਝਾੜੀ ਜਿਹਨਾਂ ਨੇ ਉਹਨਾਂ ਨੂੰ ਅੰਤਾਕਿਯਾ ਦੇ ਸ਼ਹਿਰ ਵਿਚੋਂ ਬਾਹਰ ਕੱਢਿਆ ਸੀ [13:51]

Acts 14

Acts 14:1

ਇੱਕ ਭੀੜ ਦੇ ਬਰਨਬਾਸ ਤੇ ਪੌਲੁਸ ਦਾ ਵਿਸ਼ਵਾਸ ਕਰਨ ਤੋਂ ਬਾਅਦ ਗ਼ੈਰ ਵਿਸ਼ਵਾਸੀ ਯਹੂਦੀਆਂ ਨੇ ਕੀ ਕੀਤਾ?

ਉ: ਗ਼ੈਰ ਵਿਸ਼ਵਾਸੀ ਯਹੂਦੀਆਂ ਨੇ ਗ਼ੈਰ ਕੌਮਾਂ ਦੇ ਮਨਾਂ ਨੂੰ ਉਭਾਰ ਕੇ ਭਾਈਆਂ ਦੇ ਲਈ ਬੁਰਾ ਕਰ ਦਿੱਤਾ [14:1-2]

Acts 14:3

ਪਰਮੇਸ਼ੁਰ ਨੇ ਆਪਣੀ ਕਿਰਪਾ ਦੇ ਸੰਦੇਸ਼ ਦੇ ਬਾਰੇ ਸਬੂਤ ਕਿਵੇਂ ਦਿੱਤਾ?

ਉ: ਪਰਮੇਸ਼ੁਰ ਨੇ ਆਪਣੀ ਕਿਰਪਾ ਦੇ ਸੰਦੇਸ਼ ਬਾਰੇ ਸਬੂਤ, ਪੌਲੁਸ ਅਤੇ ਬਰਨਬਾਸ ਦੇ ਹੱਥੋਂ ਨਿਸ਼ਾਨ ਅਤੇ ਅਚਰਜ ਕੰਮ ਵਿਖਾਲ ਕੇ ਦਿੱਤਾ [14:3]

Acts 14:5

ਪੌਲੁਸ ਅਤੇ ਬਰਨਬਾਸ ਨੇ ਇਕੋਨਿਯੁਮ ਨੂੰ ਕਿਉਂ ਛੱਡ ਦਿੱਤਾ?

ਉ: ਕੁਝ ਗ਼ੈਰ ਕੌਮਾਂ ਦਿਆਂ ਲੋਕਾਂ ਅਤੇ ਯਹੂਦੀਆਂ ਨੇ ਪੌਲੁਸ ਅਤੇ ਬਰਨਬਾਸ ਨਾਲ ਬੁਰਾ ਵਿਹਾਰ ਕਰਨ ਦਾ ਅਤੇ ਪਥਰਾਓ ਕਰਨ ਦਾ ਹੱਲਾ ਕੀਤਾ [14:5-7]

Acts 14:8

ਪੌਲੁਸ ਨੇ ਲੁਸਤ੍ਰਾ ਵਿੱਚ ਕੀ ਕੀਤਾ ਜੋ ਬਵਾਲ ਦਾ ਕਾਰਨ ਬਣਿਆ?

ਉ: ਪੌਲੁਸ ਨੇ ਇੱਕ ਆਦਮੀ ਨੂੰ ਚੰਗਾ ਕੀਤਾ ਜੋ ਜਮਾਂਦਰੂ ਲੰਗੜਾ ਸੀ [14:8-10]

Acts 14:11

ਲੁਸਤ੍ਰਾ ਦੇ ਲੋਕ ਪੌਲੁਸ ਅਤੇ ਬਰਨਬਾਸ ਲਈ ਕੀ ਕਰਨਾ ਚਾਹੁੰਦੇ ਸਨ ?

ਉ: ਲੁਸਤ੍ਰਾ ਦੇ ਲੋਕ ਦਿਔਸ ਦੇ ਜਾਜਕ ਦੁਆਰਾ ਪੌਲੁਸ ਅਤੇ ਬਰਨਬਾਸ ਲਈ ਬਲੀਦਾਨ ਚੜਾਉਣਾ ਚਾਹੁੰਦੇ ਸਨ [14:11-13, 18]

Acts 14:14

ਪੌਲੁਸ ਤੇ ਬਰਨਬਾਸ ਨੇ ਉਸ ਤੇ ਕੀ ਪ੍ਰੀਕਿਰਿਆ ਕੀਤੀ ਜੋ ਲੋਕ ਉਹਨਾਂ ਲਈ ਕਰਨਾ ਚਾਹੁੰਦੇ ਸਨ?

ਉ: ਪੌਲੁਸ ਅਤੇ ਬਰਨਬਾਸ ਨੇ ਆਪਣੇ ਕੱਪੜੇ ਪਾੜੇ, ਭੀੜ ਵਿੱਚ ਗਏ, ਅਤੇ ਉੱਚੀ ਆਵਾਜ਼ ਵਿੱਚ ਇਹ ਕਹਿੰਦੇ ਹੋਏ ਪੁਕਾਰਿਆ ਕਿ ਇਹਨਾਂ ਵਿਅਰਥ ਗੱਲਾਂ ਤੋਂ ਪਰਮੇਸ਼ੁਰ ਵੱਲ ਮੁੜੋ [14:14-15]

Acts 14:17

ਪੌਲੁਸ ਅਤੇ ਬਰਨਬਾਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਨੇ ਪਿੱਛਲਿਆਂ ਸਮਿਆਂ ਵਿੱਚ ਉਹਨਾਂ ਕੌਮਾਂ ਲਈ ਵੀ ਕੀ ਕੀਤਾ, ਜੋ ਆਪਣੇ ਰਸਤਿਆਂ ਤੇ ਚੱਲਦੀਆਂ ਸਨ?

ਉ: ਪਰਮੇਸ਼ੁਰ ਨੇ ਉਹਨਾਂ ਕੌਮਾਂ ਨੂੰ ਮੀਂਹ ਅਤੇ ਫਲਦਾਇਕ ਰੁੱਤਾਂ ਦਿੱਤੀਆਂ, ਉਹਨਾਂ ਦੇ ਮਨਾਂ ਨੂੰ ਭੋਜਨ ਅਤੇ ਅਨੰਦ ਨਾਲ ਤ੍ਰਿਪਤ ਕੀਤਾ [14:16-17]

Acts 14:19

ਲੁਸਤ੍ਰਾ ਵਿਚਲੀ ਭੀੜ ਨੇ ਬਾਅਦ ਵਿੱਚ ਪੌਲੁਸ ਨਾਲ ਕੀ ਕੀਤਾ?

ਉ: ਲੁਸਤ੍ਰਾ ਵਿਚਲੀ ਭੀੜ ਨੇ ਪੌਲੁਸ ਤੇ ਪਥਰਾਓ ਕੀਤਾ ਅਤੇ ਉਸ ਨੂੰ ਘਸੀਟ ਕੇ ਨਗਰ ਤੋਂ ਬਾਹਰ ਲੈ ਗਏ [14:19]

ਪੌਲੁਸ ਨੇ ਕੀ ਕੀਤਾ ਜਦੋਂ ਚੇਲੇ ਉਸਦੇ ਦੁਆਲੇ ਖੜੇ ਸਨ?

ਉ: ਪੌਲੁਸ ਉੱਠਿਆ ਅਤੇ ਸ਼ਹਿਰ ਵਿੱਚ ਵੜ੍ਹ ਗਿਆ [14:20]

Acts 14:21

ਪੌਲੁਸ ਦੇ ਕਹਿਣ ਅਨੁਸਾਰ ਚੇਲਿਆਂ ਨੇ ਕਿਸ ਦੁਆਰਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ?

ਉ: ਪੌਲੁਸ ਨੇ ਕਿਹਾ ਕਿ ਬਹੁਤ ਬਿਪਤਾ ਸਹਿਣ ਦੇ ਦੁਆਰਾ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ [14:22]

Acts 14:23

ਪੌਲੁਸ ਅਤੇ ਬਰਨਬਾਸ ਵਿਸ਼ਵਾਸੀਆਂ ਦੀ ਹਰੇਕ ਸਭਾ ਵਿਚੋਂ ਜਾਣ ਤੋਂ ਪਹਿਲਾਂ ਕੀ ਕਰਦੇ ਸਨ?

ਉ: ਹਰੇਕ ਸਭਾ ਵਿੱਚ, ਪੌਲੁਸ ਅਤੇ ਬਰਨਬਾਸ ਨੇ ਬਜ਼ੁਰਗਾਂ ਨੂੰ ਠਹਿਰਾਇਆ, ਵਰਤ ਰੱਖ ਕੇ ਪ੍ਰਾਰਥਨਾ ਕੀਤੀ, ਅਤੇ ਵਿਸ਼ਵਾਸੀਆਂ ਨੂੰ ਪ੍ਰਭੂ ਦੇ ਹੱਥ ਵਿੱਚ ਸੌੰਪ ਦਿੱਤਾ [14:23]

Acts 14:27

ਪੌਲੁਸ ਅਤੇ ਬਰਨਬਾਸ ਨੇ ਕੀ ਕੀਤਾ ਜਦੋਂ ਉਹ ਅੰਤਾਕਿਯਾ ਸ਼ਹਿਰ ਵਿੱਚ ਵਾਪਿਸ ਆਏ?

ਉ: ਜਦੋਂ ਅੰਤਾਕਿਯਾ ਵਿੱਚ ਵਾਪਿਸ ਆਏ, ਉਹਨਾਂ ਨੇ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਪਰਮੇਸ਼ੁਰ ਨੇ ਉਹਨਾਂ ਨਾਲ ਕੀਤੀਆਂ, ਅਤੇ ਕਿਵੇਂ ਉਸਨੇ ਗ਼ੈਰ ਕੌਮਾਂ ਲਈ ਵਿਸ਼ਵਾਸ ਦਾ ਦੁਆਰ ਖੋਲਿਆ [14:27]

Acts 15

Acts 15:1

ਯਹੂਦੀਆਂ ਤੋਂ ਕਈ ਆਦਮੀਆਂ ਨੇ ਆਣ ਕੇ ਭਰਾਵਾਂ ਨੂੰ ਕੀ ਸਿਖਾਇਆ?

ਉ: ਯਹੂਦੀਆਂ ਤੋਂ ਕਈ ਆਦਮੀਆਂ ਨੇ ਆਣ ਕੇ ਭਰਾਵਾਂ ਨੂੰ ਸਿਖਾਇਆ ਕਿ ਸੁੰਨਤ ਕਰਵਾਏ ਬਿਨ੍ਹਾਂ, ਤੁਹਾਡੀ ਮੁਕਤੀ ਨਹੀਂ ਹੋਵੇਗੀ [15:1]

ਭਰਾਵਾਂ ਨੇ ਇਸ ਪ੍ਰਸ਼ਨ ਦਾ ਹੱਲ ਕਰਨ ਲਈ ਕੀ ਫੈਸਲਾ ਲਿਆ?

ਉ: ਭਰਾਵਾਂ ਨੇ ਫੈਸਲਾ ਕੀਤਾ ਕਿ ਪੌਲੁਸ, ਬਰਨਬਾਸ ਅਤੇ ਕੁਝ ਹੋਰਾਂ ਨੂੰ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਕੋਲ ਜਾਣਾ ਚਾਹੀਦਾ ਹੈ [15:2]

Acts 15:3

ਫੈਨੀਕੇ ਅਤੇ ਸਾਮਰੀਆ ਵਿਚੋਂ ਦੀ ਲੰਘਦੇ ਸਮੇਂ, ਪੌਲੁਸ ਅਤੇ ਉਸਦੇ ਸਾਥੀਆਂ ਨੇ ਕਿਹੜੀ ਖ਼ਬਰ ਸੁਣਾਈ?

ਉ: ਪੌਲੁਸ ਅਤੇ ਉਸ ਦੇ ਸਾਥੀਆਂ ਨੇ ਗ਼ੈਰ ਕੌਮਾਂ ਦੇ ਮਨ ਫਿਰਾਉਣ ਦੀ ਖ਼ਬਰ ਸੁਣਾਈ [15:3]

Acts 15:5

ਵਿਸ਼ਵਾਸੀਆਂ ਦੇ ਕਿਹੜੇ ਸਮੂਹ ਨੇ ਸੋਚਿਆ ਕਿ ਗ਼ੈਰ ਕੌਮਾਂ ਦੀ ਸੁੰਨਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਮੂਸਾ ਦੀ ਸ਼ਰਾ ਦੀ ਪਾਲਣਾ ਕਰਨੀ ਚਾਹੀਦੀਆ ਹੈ?

ਉ: ਫ਼ਰੀਸੀਆਂ ਦੇ ਸਮੂਹ ਨੇ ਸੋਚਿਆ ਕਿ ਗ਼ੈਰ ਕੌਮਾਂ ਦੇ ਲੋਕਾਂ ਨੂੰ ਸੁੰਨਤ ਕਰਾਉਣੀ ਚਾਹੀਦੀ ਹੈ ਅਤੇ ਮੂਸਾ ਦੀ ਸ਼ਰਾ ਦੀ ਪਾਲਣਾ ਕਰਨੀ ਚਾਹੀਦੀ ਹੈ [15:5]

Acts 15:7

ਪਤਰਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਨੇ ਗ਼ੈਰ ਕੌਮਾਂ ਨੂੰ ਕੀ ਦਿੱਤਾ ਅਤੇ ਉਹਨਾਂ ਲਈ ਕੀ ਕੀਤਾ?

ਉ: ਪਤਰਸ ਨੇ ਕਿਹਾ ਕਿ ਪਰਮੇਸ਼ੁਰ ਨੇ ਗ਼ੈਰ ਕੌਮਾਂ ਦੇ ਲੋਕਾਂ ਨੂੰ ਪਵਿੱਤਰ ਆਤਮਾ ਦਿੱਤਾ ਅਤੇ ਵਿਸ਼ਵਾਸ ਦੁਆਰਾ ਉਹਨਾਂ ਦੇ ਮਨਾਂ ਨੂੰ ਸ਼ੁੱਧ ਕੀਤਾ [15:8-9]

Acts 15:10

ਪਤਰਸ ਦੇ ਕਹਿਣ ਅਨੁਸਾਰ ਯਹੂਦੀ ਅਤੇ ਗ਼ੈਰ ਕੌਮਾਂ ਦੇ ਲੋਕ ਕਿਵੇਂ ਬਚਾਏ ਗਏ ਹਨ?

ਉ: ਪਤਰਸ ਨੇ ਕਿਹਾ ਕਿ ਯਹੂਦੀ ਅਤੇ ਗ਼ੈਰ ਕੌਮਾਂ ਦੇ ਲੋਕ ਪ੍ਰਭੂ ਯਿਸੂ ਦੀ ਕਿਰਪਾ ਦੁਆਰਾ ਬਚਾਏ ਗਏ ਹਨ [15:11]

Acts 15:12

ਪੌਲੁਸ ਅਤੇ ਬਰਨਬਾਸ ਨੇ ਸਭਾ ਨੂੰ ਕੀ ਦੱਸਿਆ?

ਉ: ਪੌਲੁਸ ਅਤੇ ਬਰਨਬਾਸ ਉਹਨਾਂ ਨਿਸ਼ਾਨਾਂ ਅਤੇ ਅਚਰਜ ਕੰਮਾਂ ਨੂੰ ਦੱਸਿਆ ਜੋ ਪਰਮੇਸ਼ੁਰ ਨੇ ਗ਼ੈਰ ਕੌਮਾਂ ਵਿੱਚ ਕੀਤੇ [15:12]

Acts 15:13

ਉਪਲੱਬਧ ਨਹੀਂ ਹੈ

Acts 15:15

ਯਾਕੂਬ ਦੀ ਭਵਿੱਖਬਾਣੀ ਅਨੁਸਾਰ ਪਰਮੇਸ਼ੁਰ ਕਿਸ ਦਾ ਮੁੜ ਨਿਰਮਾਣ ਕਰੇਗਾ ਅਤੇ ਕਿਸ ਨੂੰ ਉਸ ਵਿੱਚ ਸ਼ਾਮਿਲ ਕਰੇਗਾ?

ਉ: ਭਵਿੱਖਬਾਣੀ ਦੱਸਦੀ ਹੈ ਕਿ ਪਰਮੇਸ਼ੁਰ ਦਾਊਦ ਦੇ ਡਿੱਗੇ ਹੋਏ ਤੰਬੂ ਦਾ ਮੁੜ ਨਿਰਮਾਣ ਕਰੇਗਾ ਅਤੇ ਗ਼ੈਰ ਕੌਮਾਂ ਨੂੰ ਇਸ ਵਿੱਚ ਸ਼ਾਮਿਲ ਕਰੇਗਾ [15:13-17]

Acts 15:19

ਪਰਾਈਆਂ ਕੌਮਾਂ ਦੇ ਮਨ ਫਿਰਾਏ ਹੋਏ ਲੋਕਾਂ ਨੂੰ ਯਾਕੂਬ ਕਿਹੜੇ ਹੁਕਮ ਦੇਣ ਦਾ ਸੁਝਾਅ ਦਿੰਦਾ ਹੈ?

ਉ: ਪਰਾਈਆਂ ਕੌਮਾਂ ਦੇ ਮਨ ਫਿਰਾਏ ਹੋਏ ਲੋਕਾਂ ਨੂੰ ਯਾਕੂਬ ਮੂਰਤੀਆਂ ਤੋਂ ਦੂਰ ਰਹਿਣ, ਹਰਾਮਕਾਰੀ, ਗਲ ਘੁੱਟੇ ਦੇ ਮਾਸ ਅਤੇ ਲਹੂ ਤੋਂ ਬਚੇ ਰਹਿਣ ਦਾ ਹੁਕਮ ਦੇਣ ਦਾ ਸੁਝਾਅ ਦਿੰਦਾ ਹੈ [15:20]

Acts 15:22

ਉਪਲੱਬਧ ਨਹੀਂ ਹੈ

Acts 15:24

ਉਪਲੱਬਧ ਨਹੀਂ ਹੈ

Acts 15:27

ਪਰਾਈਆਂ ਕੌਮਾਂ ਨੂੰ ਲਿਖੇ ਪੱਤਰ ਵਿੱਚ, ਪਰਾਈਆਂ ਕੌਮਾਂ ਦੇ ਲੋਕਾਂ ਨੂੰ ਕੁਝ ਜਰੂਰੀ ਹੁਕਮ ਦੇਣ ਦੇ ਸਿੱਟੇ ਨਾਲ ਕੌਣ ਸਹਿਮਤ ਹੈ?

ਉ: ਪੱਤਰ ਨੂੰ ਲਿਖਣ ਵਾਲੇ ਅਤੇ ਪਵਿੱਤਰ ਆਤਮਾ ਦੇ ਸਿੱਟੇ ਨਾਲ ਸਹਿਮਤ ਹੈ [15:28]

Acts 15:30

ਜਦੋਂ ਪਰਾਈਆਂ ਕੌਮਾਂ ਦੇ ਲੋਕਾਂ ਨੇ ਯਰੂਸ਼ਲਮ ਤੋਂ ਆਏ ਪੱਤਰ ਨੂੰ ਸੁਣਿਆ ਤਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਸੀ?

ਉ: ਪੱਤਰ ਵਿੱਚ ਦਿੱਤੇ ਗਏ ਉਤਸ਼ਾਹ ਦੇ ਕਾਰਨ ਗ਼ੈਰ ਕੌਮਾਂ ਦੇ ਲੋਕ ਅਨੰਦ ਹੋਏ [15:31]

Acts 15:33

ਪੌਲੁਸ ਅਤੇ ਬਰਨਬਾਸ ਨੇ ਅੰਤਾਕਿਯਾ ਵਿੱਚ ਰਹਿੰਦੇ ਹੋਏ ਕੀ ਕੀਤਾ?

ਉ: ਪੌਲੁਸ ਅਤੇ ਬਰਨਬਾਸ ਨੇ ਪ੍ਰਭੂ ਦੇ ਵਚਨ ਦਾ ਪ੍ਰਚਾਰ ਕੀਤਾ ਅਤੇ ਸਿਖਾਇਆ [15:35]

Acts 15:36

ਪੌਲੁਸ ਨੇ ਬਰਨਬਾਸ ਨੂੰ ਕੀ ਦੱਸਿਆ ਜੋ ਉਹ ਕਰਨਾ ਚਾਹੁੰਦਾ ਸੀ?

ਉ: ਪੌਲੁਸ ਨੇ ਬਰਨਬਾਸ ਨੂੰ ਦੱਸਿਆ ਕਿ ਉਹ ਵਾਪਿਸ ਜਾ ਕੇ ਉਹਨਾਂ ਸਾਰਿਆਂ ਸ਼ਹਿਰਾਂ ਵਿੱਚ ਭਰਾਵਾਂ ਨੂੰ ਮਿਲਣਾ ਚਾਹੁੰਦਾ ਹੈ ਜਿਹਨਾਂ ਨੂੰ ਪ੍ਰਭੂ ਦਾ ਬਚਨ ਸੁਣਾਇਆ ਸੀ [15:36]

Acts 15:39

ਪੌਲੁਸ ਅਤੇ ਬਰਨਬਾਸ ਵੱਖਰੇ ਹੋ ਕੇ ਅਲੱਗ ਅਲੱਗ ਦਿਸ਼ਾਵਾਂ ਵਿੱਚ ਕਿਉਂ ਗਏ?

ਉ: ਬਰਨਬਾਸ ਮਰਕੁਸ ਨੂੰ ਨਾਲ ਲੈਣਾ ਚਾਹੁੰਦਾ ਸੀ, ਪਰ ਪੌਲੁਸ ਸੋਚਦਾ ਸੀ ਕਿ ਉਸ ਨੂੰ ਨਾਲ ਲੈਣਾ ਠੀਕ ਨਹੀਂ ਹੈ [15:37-39]

Acts 16

Acts 16:1

ਉਹਨਾਂ ਦੇ ਇਕੱਠੇ ਯਾਤਰਾ ਕਰਨ ਤੋਂ ਪਹਿਲਾਂ ਪੌਲੁਸ ਨੇ ਤਿਮੋਥਿਉਸ ਨਾਲ ਕੀ ਕੀਤਾ, ਅਤੇ ਕਿਉਂ?

ਉ: ਪੌਲੁਸ ਨੇ ਤਿਮੋਥਿਉਸ ਦੀ ਸੁੰਨਤ ਕੀਤੀ ਕਿਉਂਕਿ ਉਸ ਇਲਾਕੇ ਦੇ ਯਹੂਦੀ ਜਾਣਦੇ ਸਨ ਕਿ ਉਸਦਾ ਪਿਤਾ ਯੂਨਾਨੀ ਸੀ [16:3]

Acts 16:4

ਰਸਤੇ ਵਿਚਲੀਆਂ ਕਲੀਸਿਯਾਵਾਂ ਨੂੰ ਪੌਲੁਸ ਨੇ ਕੀ ਹਦਾਇਤਾਂ ਦਿੱਤੀਆਂ ?

ਉ: ਪੌਲੁਸ ਨੇ ਉਹ ਹਦਾਇਤਾਂ ਦਿੱਤੀਆਂ ਜੋ ਰਸੂਲਾਂ ਅਤੇ ਬਜ਼ੁਰਗਾਂ ਦੁਆਰਾ ਯਰੂਸ਼ਲਮ ਵਿੱਚ ਲਿਖੀਆਂ ਗਈਆਂ ਸਨ [16:4]

Acts 16:6

ਉਪਲੱਬਧ ਨਹੀਂ ਹੈ

Acts 16:9

ਪੌਲੁਸ ਨੇ ਕਿਵੇਂ ਜਾਣਿਆ ਕਿ ਪਰਮੇਸ਼ੁਰ ਉਸ ਨੂੰ ਮਕਦੂਨਿਯਾ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾ ਰਿਹਾ ਸੀ?

ਉ: ਪੌਲੁਸ ਨੇ ਦਰਸ਼ਣ ਵਿੱਚ ਇੱਕ ਮਕਦੂਨੀ ਆਦਮੀ ਨੂੰ ਦੇਖਿਆ ਜੋ ਉਸ ਨੂੰ ਆ ਕੇ ਮਦਦ ਕਰਨ ਲਈ ਪੁਕਾਰ ਰਿਹਾ ਸੀ [16:9]

Acts 16:11

ਸਬਤ ਦੇ ਦਿਨ, ਪੌਲੁਸ ਫ਼ਿਲਿੱਪੈ ਦੇ ਫਾਟਕ ਤੋਂ ਬਾਹਰ ਨਦੀ ਤੇ ਕਿਉਂ ਗਿਆ?

ਉ: ਪੌਲੁਸ ਨੇ ਸੋਚਿਆ ਕਿ ਉੱਥੇ ਪ੍ਰਾਰਥਨਾ ਲਈ ਸਥਾਨ ਹੋਵੇਗਾ [16:13]

Acts 16:14

ਪੌਲੁਸ ਬੋਲ ਰਿਹਾ ਸੀ ਤਾਂ ਪ੍ਰਭੂ ਨੇ ਲੁਦਿਯਾ ਲਈ ਕੀ ਕੀਤਾ?

ਉ: ਪ੍ਰਭੂ ਨੇ ਲੁਦਿਯਾ ਦਾ ਮਨ ਖੋਲ ਦਿੱਤਾ ਤਾਂ ਕਿ ਉਹ ਪੌਲੁਸ ਦੀਆਂ ਗੱਲਾਂ ਉੱਤੇ ਮਨ ਲਾਵੇ [16:14]

ਨਦੀ ਤੇ ਪੌਲੁਸ ਦੇ ਗੱਲਾਂ ਕਰਨ ਤੋਂ ਬਾਅਦ ਕਿਸ ਦਾ ਬਪਤਿਸਮਾ ਹੋਇਆ?

ਉ: ਪੌਲੁਸ ਦੇ ਗੱਲਾਂ ਕਰਨ ਤੋਂ ਬਾਅਦ ਲੁਦਿਯਾ ਅਤੇ ਉਸਦੇ ਘਰਾਣੇ ਦਾ ਬਪਤਿਸਮਾ ਹੋਇਆ [16:15]

Acts 16:16

ਜੁਆਨ ਔਰਤ ਜਿਸ ਵਿੱਚ ਇੱਕ ਰੂਹ ਸੀ, ਆਪਣੇ ਮਾਲਕ ਲਈ ਕਿਵੇਂ ਪੈਸਾ ਕਮਾਉਂਦੀ ਸੀ?

ਉ: ਉਹ ਟੇਵੇ ਲਾ ਕੇ ਆਪਣੇ ਮਾਲਕਾਂ ਲਈ ਪੈਸਾ ਕਮਾਉਂਦੀ ਸੀ [16:16]

ਜਦੋਂ ਔਰਤ ਨੇ ਬਹੁਤ ਦਿਨ ਉਸ ਦਾ ਪਿੱਛਾ ਕੀਤਾ, ਤਾਂ ਪੌਲੁਸ ਨੇ ਕੀ ਕੀਤਾ?

ਉ: ਪੌਲੁਸ ਮੁੜਿਆ ਅਤੇ ਆਤਮਾ ਨੂੰ ਯਿਸੂ ਦੇ ਨਾਮ ਵਿੱਚ ਬਾਹਰ ਆਉਣ ਦਾ ਹੁਕਮ ਦਿੱਤਾ [16:17-18]

Acts 16:19

ਪੌਲੁਸ ਅਤੇ ਸੀਲਾਸ ਦੇ ਵਿਰੁੱਧ ਔਰਤ ਦੇ ਮਾਲਕਾਂ ਨੇ ਕੀ ਦੋਸ਼ ਲਾਇਆ?

ਉ: ਉਹਨਾਂ ਨੇ ਪੌਲੁਸ ਅਤੇ ਸੀਲਾਸ ਤੇ ਉਹ ਗੱਲਾਂ ਸਿਖਾਉਣ ਦਾ ਦੋਸ਼ ਲਾਇਆ, ਜਿਹਨਾਂ ਨੂੰ ਮੰਨਣਾ ਜਾਂ ਪੂਰਾ ਕਰਨਾ ਰੋਮੀਆਂ ਦੇ ਲਈ ਜੋਗ ਨਹੀਂ ਹੈ [16:21]

Acts 16:22

ਪੌਲੁਸ ਅਤੇ ਸੀਲਾਸ ਨੂੰ ਸਰਦਾਰਾਂ ਤੋਂ ਕੀ ਸਜ਼ਾ ਮਿਲੀ?

ਉ: ਉਹਨਾਂ ਨੂੰ ਬੈਂਤ ਮਾਰੇ ਗਏ, ਕੈਦ ਵਿੱਚ ਪਾਇਆ ਗਿਆ, ਅਤੇ ਕਾਠ ਵਿੱਚ ਠੋਕਿਆ ਗਿਆ [16:22-24]

Acts 16:25

ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਕੈਦ ਵਿੱਚ ਕੀ ਕਰ ਰਹੇ ਸਨ ?

ਉ: ਉਹ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੇ ਭਜਨ ਗਾ ਰਹੇ ਸਨ [16:25]

ਅਜਿਹਾ ਕੀ ਹੋਇਆ ਜਿਸਨੇ ਦਰੋਗੇ ਨੂੰ ਆਪਣੇ ਆਪ ਨੂੰ ਮਾਰਨ ਲਈ ਤਿਆਰ ਕਰ ਦਿੱਤਾ?

ਉ: ਇੱਕ ਭੂਚਾਲ ਆਇਆ, ਕੈਦਖਾਨੇ ਦੇ ਬੂਹੇ ਖੁੱਲ ਗਏ, ਅਤੇ ਸਭਨਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ [16:26]

Acts 16:27

ਉਪਲੱਬਧ ਨਹੀਂ ਹੈ

Acts 16:29

ਪੌਲੁਸ ਅਤੇ ਸੀਲਾਸ ਨੂੰ ਦਰੋਗੇ ਨੇ ਕਿਹੜਾ ਪ੍ਰਸ਼ਨ ਪੁੱਛਿਆ?

ਉ: ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਪੁੱਛਿਆ, "ਮਹਾਂ ਪੁਰਖੋ, ਮੈਂ ਕੀ ਕਰਾਂ ਜੋ ਬਚਾਇਆ ਜਾਵਾਂ?" [16:30]

ਪੌਲੁਸ ਅਤੇ ਸੀਲਾਸ ਨੇ ਦਰੋਗੇ ਨੂੰ ਕੀ ਜਵਾਬ ਦਿੱਤਾ?

ਉ: ਪੌਲੁਸ ਅਤੇ ਸੀਲਾਸ ਨੇ ਜਵਾਬ ਦਿੱਤਾ, "ਪ੍ਰਭੂ ਯਿਸੂ ਤੇ ਵਿਸ਼ਵਾਸ ਕਰ,ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ " [16:31]

Acts 16:32

ਉਸ ਰਾਤ ਕਿਸ ਨੂੰ ਬਪਤਿਸਮਾ ਦਿੱਤਾ ਗਿਆ?

ਉ: ਦਰੋਗੇ ਅਤੇ ਉਸ ਦੇ ਸਾਰੇ ਘਰਾਣੇ ਨੂੰ ਉਸ ਰਾਤ ਬਪਤਿਸਮਾ ਦਿੱਤਾ ਗਿਆ [16:33]

Acts 16:35

ਪੌਲੁਸ ਅਤੇ ਸੀਲਾਸ ਨੂੰ ਜਾਣ ਦਾ ਹੁਕਮ ਭੇਜਣ ਤੋਂ ਬਾਅਦ, ਸਰਦਾਰ ਕਿਉਂ ਡਰ ਗਏ?

ਉ: ਸਰਦਾਰ ਡਰ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੇ ਦੋ ਰੋਮੀਆਂ ਨੂੰ ਦੋਸ਼ ਸਾਬਿਤ ਕੀਤੇ ਬਿਨ੍ਹਾਂਂ ਸਾਰਿਆਂ ਦੇ ਸਾਹਮਣੇ ਕੁੱਟਿਆ ਹੈ [16:35-38]

Acts 16:37

None

Acts 16:40

ਸਰਦਾਰਾਂ ਵੱਲੋਂ ਉਹਨਾਂ ਨੂੰ ਸ਼ਹਿਰ ਛੱਡਣ ਲਈ ਕਹਿਣ ਤੋਂ ਬਾਅਦ, ਪੌਲੁਸ ਅਤੇ ਸੀਲਾਸ ਨੇ ਕੀ ਕੀਤਾ?

ਉ: ਪੌਲੁਸ ਅਤੇ ਸੀਲਾਸ ਲੁਦਿਯਾ ਦੇ ਘਰ ਗਏ, ਭਰਾਵਾਂ ਨੂੰ ਉਤਾਸ਼ਿਹਤ ਕੀਤਾ ਅਤੇ ਫਿਰ ਫ਼ਿਲਿੱਪੈ ਤੋਂ ਚਲੇ ਗਏ [16:40]

Acts 17

Acts 17:1

ਥੱਸਲੁਨੀਕੇ ਵਿੱਚ ਪਹੁੰਚਣ ਤੇ ਪੌਲੁਸ ਸਭ ਤੋਂ ਪਹਿਲਾਂ ਯਿਸੂ ਬਾਰੇ ਲਿਖਤਾਂ ਵਿਚੋਂ ਪ੍ਰਚਾਰ ਕਰਨ ਲਈ ਕਿੱਥੇ ਗਿਆ?

ਉ: ਪੌਲੁਸ ਯਿਸੂ ਬਾਰੇ ਲਿਖਤਾਂ ਵਿਚੋਂ ਪ੍ਰਚਾਰ ਕਰਨ ਲਈ ਯਹੂਦੀਆਂ ਦੇ ਸਭਾ ਘਰ ਵਿੱਚ ਗਿਆ [17:1-2]

Acts 17:3

ਪੌਲੁਸ ਨੇ ਲਿਖਤਾਂ ਵਿਚੋਂ ਕੀ ਦਿਖਾਇਆ ਜੋ ਜਰੂਰੀ ਸੀ?

ਉ: ਪੌਲੁਸ ਨੇ ਦਿਖਾਇਆ ਕਿ ਮਸੀਹ ਦਾ ਦੁੱਖ ਉੱਠਾਉਣਾ ਅਤੇ ਮੁਰਦਿਆਂ ਵਿਚੋਂ ਜੀ ਉੱਠਣਾ ਜਰੂਰੀ ਸੀ [17:3]

Acts 17:5

ਨਗਰ ਦੇ ਸਰਦਾਰਾਂ ਦੇ ਅੱਗੇ ਪੌਲੁਸ ਅਤੇ ਸੀਲਾਸ ਤੇ ਕੀ ਦੋਸ਼ ਲਗਾਇਆ ਗਿਆ?

ਉ: ਪੌਲੁਸ ਅਤੇ ਸੀਲਾਸ ਤੇ ਦੋਸ਼ ਲਗਾਇਆ ਗਿਆ ਕਿ ਇਹ ਕੈਸਰ ਦੇ ਹੁਕਮਾਂ ਵਿਰੁੱਧ ਕਹਿੰਦੇ ਹਨ ਕਿ ਪਾਤਸ਼ਾਹ ਯਿਸੂ ਹੈ [17:7]

Acts 17:8

ਉਪਲੱਬਧ ਨਹੀਂ ਹੈ

Acts 17:10

ਪੌਲੁਸ ਅਤੇ ਸੀਲਾਸ ਕਿੱਥੇ ਗਏ, ਜਦੋਂ ਉਹ ਬਰਿਯਾ ਵਿੱਚ ਪਹੁੰਚੇ?

ਉ: ਪੌਲੁਸ ਅਤੇ ਸੀਲਾਸ ਯਹੂਦੀਆਂ ਦੇ ਸਭਾ ਘਰ ਵਿੱਚ ਗਏ [17:10]

ਜਦੋਂ ਬਰਿਯਾ ਦੇ ਲੋਕਾਂ ਨੇ ਪੌਲੁਸ ਦਾ ਸੰਦੇਸ਼ ਸੁਣਿਆ ਤਾਂ ਉਹਨਾਂ ਨੇ ਕੀ ਕੀਤਾ?

ਉ: ਬਰਿਯਾ ਦੇ ਲੋਕਾਂ ਨੇ ਬਚਨ ਨੂੰ ਮਨ ਲਿਆ ਅਤੇ ਲਿਖਤਾਂ ਵਿੱਚ ਭਾਲ ਕੀਤੀ ਕੀ ਇਹ ਗੱਲਾਂ ਪੌਲੁਸ ਦੇ ਆਖਣ ਅਨੁਸਾਰ ਹੀ ਹਨ [17:11]

Acts 17:13

ਪੌਲੁਸ ਨੂੰ ਬਰਿਯਾ ਤੋਂ ਕਿਉਂ ਜਾਣਾ ਪਿਆ, ਅਤੇ ਉਹ ਕਿੱਥੇ ਗਿਆ?

ਉ: ਪੌਲੁਸ ਬਰਿਯਾ ਤੋਂ ਇਸ ਲਈ ਚਲਿਆ ਗਿਆ ਕਿਉਂਕਿ ਥੱਸਲੁਨੀਕੇ ਦੇ ਯਹੂਦੀਆਂ ਨੇ ਬਰਿਯਾ ਦੀਆਂ ਭੀੜਾ ਨੂੰ ਭੜਕਾਇਆ, ਇਸ ਲਈ ਪੌਲੁਸ ਅਥੇਨੈ ਨੂੰ ਗਿਆ [17:13-15]

Acts 17:16

ਜਦੋਂ ਪੌਲੁਸ ਅਥੇਨੈ ਵਿੱਚ ਪਹੁੰਚਿਆ ਤਾਂ ਉਹ ਕਿੱਥੇ ਗਿਆ?

ਉ: ਪੌਲੁਸ ਯਹੂਦੀਆਂ ਦੇ ਸਭਾ ਘਰ ਅਤੇ ਬਜਾਰਾਂ ਵਿੱਚ ਲਿਖਤਾਂ ਵਿਚੋਂ ਗਿਆਨ ਗੋਸ਼ਟ ਕਰਨ ਲਈ ਗਿਆ [17:17]

Acts 17:18

ਉਪਲੱਬਧ ਨਹੀਂ ਹੈ

Acts 17:19

ਪੌਲੁਸ ਨੂੰ ਉਸ ਦੀਆਂ ਸਿੱਖਿਆਵਾਂ ਦੀ ਹੋਰ ਵਿਆਖਿਆ ਕਰਨ ਲਈ ਕਿੱਥੇ ਲਿਆਂਦਾ ਗਿਆ?

ਉ: ਪੌਲੁਸ ਨੂੰ ਉਸ ਦੀਆਂ ਸਿੱਖਿਆਵਾਂ ਦੀ ਹੋਰ ਵਿਆਖਿਆ ਕਰਨ ਲਈ ਅਰਿਯੁਪਗੁਸ ਉੱਤੇ ਲਿਆਂਦਾ ਗਿਆ [17:19-20]

Acts 17:22

ਪੌਲੁਸ ਨੂੰ ਅਥੇਨੈ ਵਿੱਚ ਕਿਹੜੀ ਵੇਦੀ ਮਿਲੀ, ਜਿਸ ਬਾਰੇ ਉਹ ਲੋਕਾਂ ਦੇ ਸਾਹਮਣੇ ਵਿਆਖਿਆ ਕਰਨਾ ਚਾਹੁੰਦਾ ਸੀ?

ਉ: ਪੌਲੁਸ ਨੂੰ ਇੱਕ ਵੇਦੀ ਮਿਲੀ ਜਿਸ ਤੇ ਲਿਖਿਆ ਸੀ, "ਅਣਜਾਣੇ ਦੇਵ ਲਈ," ਜਿਸ ਦੇ ਬਾਰੇ ਉਹ ਲੋਕਾਂ ਸਾਹਮਣੇ ਵਿਆਖਿਆ ਕਰਨਾ ਚਾਹੁੰਦਾ ਸੀ [17:23]

Acts 17:24

ਪੌਲੁਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਜਿਸਨੇ ਸਭ ਕੁਝ ਬਣਾਇਆ ਲੋਕਾਂ ਨੂੰ ਕੀ ਦਿੰਦਾ ਹੈ?

ਉ: ਪੌਲੁਸ ਕਹਿੰਦਾ ਹੈ ਪਰਮੇਸ਼ੁਰ ਜਿਸਨੇ ਸਭ ਕੁਝ ਬਣਾਇਆ ਉਹ ਲੋਕਾਂ ਨੂੰ ਜੀਵਨ, ਸਾਹ ਅਤੇ ਸਭ ਕੁਝ ਦਿੰਦਾ ਹੈ [17:25]

Acts 17:26

ਪਰਮੇਸ਼ੁਰ ਨੇ ਲੋਕਾਂ ਦੀ ਹਰੇਕ ਕੌਮ ਕਿਸ ਤੋਂ ਬਣਾਈ?

ਉ: ਪਰਮੇਸ਼ੁਰ ਨੇ ਲੋਕਾਂ ਦੀ ਹਰੇਕ ਕੌਮ ਇੱਕ ਆਦਮੀ ਤੋਂ ਬਣਾਈ [17:26]

ਪੌਲੁਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਕਿਸੇ ਤੋਂ ਕਿੰਨਾ ਦੂਰ ਹੈ?

ਉ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਕਿਸੇ ਤੋਂ ਵੀ ਦੂਰ ਨਹੀਂ ਹੈ [17:27]

Acts 17:28

ਪੌਲੁਸ ਦੇ ਕਹਿਣ ਅਨੁਸਾਰ ਸਾਨੂੰ ਪਰਮੇਸ਼ੁਰ ਦੇ ਬਾਰੇ ਕਿਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ?

ਉ: ਪੌਲੁਸ ਕਹਿੰਦਾ ਹੈ ਕਿ ਸਾਨੂੰ ਚਾਹੀਦਾ ਹੈ ਜੋ ਪਰਮੇਸ਼ੁਰ ਨੂੰ ਸੋਨੇ, ਚਾਂਦੀ, ਜਾਂ ਪੱਥਰਾਂ ਵਰਗਾ, ਜਾਂ ਮਨੁੱਖ ਦਾ ਘੜਿਆ ਹੋਇਆ ਨਾ ਸਮਝੀਏ [17:29]

Acts 17:30

ਪਰਮੇਸ਼ੁਰ ਸਾਰੇ ਮਨੁੱਖਾਂ ਨੂੰ ਹਰ ਜਗ੍ਹਾ ਕੀ ਕਰਨ ਲਈ ਬਲਾਉਂਦਾ ਹੈ?

ਉ: ਪਰਮੇਸ਼ੁਰ ਸਾਰੇ ਮਨੁੱਖਾਂ ਨੂੰ ਹਰ ਜਗ੍ਹਾ ਤੌਬਾ ਕਰਨ ਲਈ ਬਲਾਉਂਦਾ ਹੈ [17:30]

ਪਰਮੇਸ਼ੁਰ ਨੇ ਇੱਕ ਖਾਸ ਦਿਨ ਕਿਸ ਲਈ ਠਹਿਰਾਇਆ ਹੈ?

ਉ: ਪਰਮੇਸ਼ੁਰ ਨੇ ਇੱਕ ਖਾਸ ਦਿਨ ਠਹਿਰਾਇਆ ਹੈ ਜਦੋਂ ਯਿਸੂ ਸਾਰੇ ਸੰਸਾਰ ਦਾ ਨਿਆਂ ਸਚਿਆਈ ਨਾਲ ਕਰੇਗਾ [17:31]

ਪਰਮੇਸ਼ੁਰ ਦੇ ਦੁਆਰਾ ਕੀ ਸਬੂਤ ਦਿੱਤਾ ਗਿਆ ਕਿ ਯਿਸੂ ਸੰਸਾਰ ਦਾ ਨਿਆਈਂ ਹੋਣ ਲਈ ਚੁਣਿਆ ਗਿਆ ਹੈ?

ਉ: ਉਸਨੂੰ ਮੁਰਦਿਆਂ ਵਿਚੋਂ ਉੱਠਾਉਣ ਦੇ ਦੁਆਰਾ ਪਰਮੇਸ਼ੁਰ ਨੇ ਸਾਬਿਤ ਕੀਤਾ ਕਿ ਯਿਸੂ ਸੰਸਾਰ ਦਾ ਨਿਆਈਂ ਹੋਣ ਲਈ ਚੁਣਿਆ ਗਿਆ ਹੈ [17:31]

Acts 17:32

ਕੁਝ ਲੋਕਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਸੁਣਿਆ ਕਿ ਪੌਲੁਸ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਗੱਲ ਕੀਤੀ ਹੈ?

ਉ: ਕੁਝ ਲੋਕਾਂ ਨੇ ਪੌਲੁਸ ਦਾ ਮਜ਼ਾਕ ਉਡਾਇਆ ਜਦੋਂ ਉਹਨਾਂ ਨੇ ਸੁਣਿਆ ਕਿ ਉਸ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਗੱਲ ਕੀਤੀ [17:32]

ਕੀ ਕਿਸੇ ਨੇ ਪੌਲੁਸ ਦੇ ਆਖੇ ਤੇ ਵਿਸ਼ਵਾਸ ਕੀਤਾ?

ਉ: ਹਾਂ, ਕੁਝ ਲੋਕਾਂ ਨੇ ਅਤੇ ਉਹਨਾਂ ਨਾਲ ਦੂਸਰਿਆਂ ਨੇ, ਪੌਲੁਸ ਦਾ ਵਿਸ਼ਵਾਸ ਕੀਤਾ [17:34]

Acts 18

Acts 18:1

ਪੌਲੁਸ ਆਪਣੇ ਆਪ ਦੀ ਆਰਥਿਕ ਸਹਾਇਤਾ ਕਰਨ ਲਈ ਕੀ ਕੰਮ ਕਰਦਾ ਸੀ?

ਉ: ਪੌਲੁਸ ਆਪਣੇ ਆਪ ਦੀ ਆਰਥਿਕ ਸਹਾਇਤਾ ਕਰਨ ਲਈ ਤੰਬੂ ਬਣਾਉਣ ਦਾ ਕੰਮ ਕਰਦਾ ਸੀ [18:3]

Acts 18:4

ਕੁਰਿੰਥੁਸ ਵਿਚਲੇ ਯਹੂਦੀਆਂ ਨੂੰ ਪੌਲੁਸ ਨੇ ਕੀ ਗਵਾਹੀ ਦਿੱਤੀ?

ਉ: ਪੌਲੁਸ ਨੇ ਯਹੂਦੀਆਂ ਨੂੰ ਗਵਾਹੀ ਦਿੱਤੀ ਕਿ ਯਿਸੂ ਹੀ ਮਸੀਹ ਸੀ [18:5]

ਜਦੋਂ ਯਹੂਦੀਆਂ ਨੇ ਪੌਲੁਸ ਦਾ ਵਿਰੋਧ ਕੀਤਾ, ਤਾਂ ਉਸ ਨੇ ਕੀ ਕੀਤਾ?

ਉ: ਪੌਲੁਸ ਨੇ ਯਹੂਦੀਆਂ ਨੂੰ ਕਿਹਾ ਕਿ ਤੁਹਾਡਾ ਖੂਨ ਤੁਹਾਡੇ ਸਿਰ ! , ਅਤੇ ਫਿਰ ਉਹ ਗ਼ੈਰ ਕੌਮਾਂ ਵਿੱਚ ਚਲਿਆ ਗਿਆ [18:6]

Acts 18:7

ਉਪਲੱਬਧ ਨਹੀਂ ਹੈ

Acts 18:9

ਪੌਲੁਸ ਨੇ ਕੁਰਿੰਥੁਸ ਵਿੱਚ ਪ੍ਰਭੂ ਵੱਲੋਂ ਕੀ ਦਿਲੇਰੀ ਪ੍ਰਾਪਤ ਕੀਤੀ?

ਉ: ਪਰਮੇਸ਼ੁਰ ਨੇ ਪੌਲੁਸ ਨੂੰ ਲਗਾਤਾਰ ਬੋਲੀ ਜਾਣ ਲਈ ਕਿਹਾ, ਕਿਉਂਕਿ ਇੱਥੇ ਕੋਈ ਵੀ ਤੇਰਾ ਨੁਕਸਾਨ ਨਾ ਕਰੇਗਾ [18:9-10]

Acts 18:12

ਸ਼ਾਸਕ ਦੇ ਸਾਹਮਣੇ ਯਹੂਦੀਆਂ ਨੇ ਪੌਲੁਸ ਤੇ ਕੀ ਦੋਸ਼ ਲਾਇਆ?

ਉ: ਯਹੂਦੀਆਂ ਨੇ ਪੌਲੁਸ ਤੇ ਦੋਸ਼ ਲਾਇਆ ਕਿ ਇਹ ਲੋਕਾਂ ਨੂੰ ਸ਼ਰਾ ਤੋਂ ਉਲਟ ਬੰਦਗੀ ਕਰਨ ਲਈ ਉਭਾਰਦਾ ਹੈ [18:12-13]

Acts 18:14

ਯਹੂਦੀਆਂ ਦੁਆਰਾ ਪੌਲੁਸ ਤੇ ਲਗਾਏ ਦੋਸ਼ ਤੇ ਸ਼ਾਸਕ ਨੇ ਕੀ ਪ੍ਰਤੀਕਿਰਿਆ ਕੀਤੀ?

ਉ: ਸ਼ਾਸਕ ਨੇ ਕਿਹਾ ਕਿ ਮੈਂ ਯਹੂਦੀਆਂ ਦੀ ਸ਼ਰਾ ਦੇ ਮਸਲੇ ਦਾ ਨਿਆਈਂ ਨਹੀਂ ਬਣਨਾ ਚਾਹੁੰਦਾ [18:15]

Acts 18:16

ਉਪਲੱਬਧ ਨਹੀਂ ਹੈ

Acts 18:18

ਅਫ਼ਸੁਸ ਵਿੱਚ ਕਿਹੜੇ ਪਤੀ ਪਤਨੀ ਪੌਲੁਸ ਦੇ ਨਾਲ ਗਏ?

ਉ: ਅਕੂਲਾ ਅਤੇ ਪ੍ਰਿਸਕਿੱਲਾ ਅਫ਼ਸੁਸ ਵਿੱਚ ਪੌਲੁਸ ਦੇ ਨਾਲ ਗਏ [18:18-19]

Acts 18:20

ਉਪਲੱਬਧ ਨਹੀਂ ਹੈ

Acts 18:22

ਅਫ਼ਸੁਸ ਤੋਂ ਜਾਣ ਤੋਂ ਬਾਅਦ ਪੌਲੁਸ ਕਿਹੜੀਆਂ ਪਹਿਲੀਆਂ ਦੋ ਥਾਵਾਂ ਤੇ ਗਿਆ?

ਉ: ਅਫ਼ਸੁਸ ਤੋਂ ਜਾਣ ਤੋਂ ਬਾਅਦ, ਪੌਲੁਸ ਯਰੂਸ਼ਲਮ ਅਤੇ ਅੰਤਾਕਿਯਾ ਵਿੱਚ ਗਿਆ [18:22]

Acts 18:24

ਕਿਹੜੀ ਸਿੱਖਿਆ ਨੂੰ ਅਪੁੱਲੋਸ ਨੇ ਚੰਗੀ ਤਰ੍ਹਾਂ ਸਮਝਿਆ, ਅਤੇ ਕਿਹੜੀ ਸਿੱਖਿਆ ਵਿੱਚ ਉਸਨੂੰ ਹੋਰ ਹਦਾਇਤਾਂ ਦੀ ਜਰੂਰਤ ਸੀ?

ਉ: ਅਪੁੱਲੋਸ ਨੇ ਯਿਸੂ ਨਾਲ ਸੰਬੰਧਿਤ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਿਆ, ਪਰ ਉਸ ਨੂੰ ਕੇਵਲ ਯੂਹੰਨਾ ਦੇ ਬਪਤਿਸਮੇ ਦਾ ਪਤਾ ਸੀ [18:25]

ਅਕੂਲਾ ਅਤੇ ਪ੍ਰਿਸਕਿੱਲਾ ਨੇ ਅਪੁੱਲੋਸ ਲਈ ਕੀ ਕੀਤਾ?

ਉ: ਅਕੂਲਾ ਅਤੇ ਪ੍ਰਿਸਕਿੱਲਾ ਅਪੁੱਲੋਸ ਦੇ ਮਿੱਤਰ ਬਣ ਗਏ ਅਤੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਚੰਗੀ ਤਰ੍ਹਾਂ ਸਮਝਾਇਆ [18:26]

Acts 18:27

ਅਪੁੱਲੋਸ ਭਾਸ਼ਣ ਅਤੇ ਲਿਖਤਾਂ ਦੇ ਗਿਆਨ ਨਾਲ ਕੀ ਕਰਨ ਦੇ ਜੋਗ ਸੀ?

ਉ: ਅਪੁੱਲੋਸ ਲੋਕਾਂ ਦੇ ਸਾਹਮਣੇ ਇਹ ਦਿਖਾਉਣ ਦੁਆਰਾ ਕਿ ਯਿਸੂ ਹੀ ਮਸੀਹ ਹੈ, ਯਹੂਦੀਆਂ ਦੇ ਮੂੰਹ ਬੰਦ ਕਰਨ ਦੇ ਜੋਗ ਸੀ [18:28]

Acts 19

Acts 19:1

ਜੋ ਚੇਲੇ ਪੌਲੁਸ ਨੂੰ ਅਫ਼ਸੁਸ ਵਿੱਚ ਮਿਲੇ ਉਹਨਾਂ ਨੇ ਜਦੋਂ ਵਿਸ਼ਵਾਸ ਕੀਤਾ ਤਦ ਕੀ ਨਹੀਂ ਸੁਣਿਆ?

ਉ: ਚੇਲਿਆਂ ਨੇ ਪਵਿੱਤਰ ਆਤਮਾ ਦੇ ਬਾਰੇ ਨਹੀਂ ਸੁਣਿਆ ਸੀ [19:2]

Acts 19:3

ਯੂਹੰਨਾ ਦਾ ਬਪਤਿਸਮਾ ਕਾਹਦਾ ਬਪਤਿਸਮਾ ਸੀ?

ਉ: ਯੂਹੰਨਾ ਦਾ ਬਪਤਿਸਮਾ ਤੌਬਾ ਦਾ ਬਪਤਿਸਮਾ ਸੀ [19:4]

ਯੂਹੰਨਾ ਨੇ ਲੋਕਾਂ ਨੂੰ ਕਿਸ ਉੱਪਰ ਵਿਸ਼ਵਾਸ ਕਰਨ ਲਈ ਆਖਿਆ?

ਉ: ਯੂਹੰਨਾ ਨੇ ਲੋਕਾਂ ਨੂੰ ਉਸ ਤੋਂ ਬਾਅਦ ਆਉਣ ਵਾਲੇ ਤੇ ਵਿਸ਼ਵਾਸ ਕਰਨ ਲਈ ਆਖਿਆ [19:4]

Acts 19:5

ਫਿਰ ਪੌਲੁਸ ਨੇ ਕਿਸ ਦੇ ਨਾਮ ਵਿੱਚ ਅਫ਼ਸੁਸ ਦੇ ਚੇਲਿਆਂ ਨੂੰ ਬਪਤਿਸਮਾ ਦਿੱਤਾ?

ਉ: ਪੌਲੁਸ ਨੇ ਅਫ਼ਸੁਸ ਦੇ ਚੇਲਿਆਂ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਦਿੱਤਾ [19:5]

ਉਹਨਾਂ ਮਨੁੱਖਾਂ ਨੂੰ ਬਪਤਿਸਮਾ ਲੈਣ ਅਤੇ ਪੌਲੁਸ ਦੇ ਉਹਨਾਂ ਉੱਪਰ ਹੱਥ ਰੱਖਣ ਤੋਂ ਬਾਅਦ ਕੀ ਹੋਇਆ?

ਉ: ਪਵਿੱਤਰ ਆਤਮਾ ਉਹਨਾਂ ਤੇ ਉੱਤਰਿਆ ਅਤੇ ਉਹਨਾਂ ਨੇ ਹੋਰ ਭਾਸ਼ਾਵਾਂ ਬੋਲੀਆਂ ਅਤੇ ਭਵਿੱਖਬਾਣੀ ਵੀ ਕੀਤੀ [19:6]

Acts 19:8

ਜਦੋਂ ਅਫ਼ਸੁਸ ਵਿੱਚ ਕੁਝ ਯਹੂਦੀ ਮਸੀਹ ਦੇ ਰਾਹ ਬਾਰੇ ਬੁਰਾ ਬੋਲਣ ਲੱਗੇ ਤਾਂ ਪੌਲੁਸ ਨੇ ਕੀ ਕੀਤਾ?

ਉ: ਉਹ ਉਹਨਾਂ ਤੋਂ ਅੱਡ ਹੋ ਗਿਆ ਅਤੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਬਚਨ ਸੁਣਾਉਣਾ ਸ਼ੁਰੂ ਕੀਤਾ [19:9 ]

Acts 19:11

ਪਰਮੇਸ਼ੁਰ ਨੇ ਪੌਲੁਸ ਦੇ ਹੱਥ ਦੁਆਰਾ ਕਿਹੜੇ ਖਾਸ ਚਮਤਕਾਰ ਕੀਤੇ?

ਉ: ਜਦੋਂ ਰੁਮਾਲ ਅਤੇ ਪਟਕੇ ਪੌਲੁਸ ਨਾਲ ਛੁਆ ਕੇ ਰੋਗੀਆਂ ਤੇ ਪਾਉਂਦੇ ਸਨ ਤਾਂ ਉਹ ਚੰਗੇ ਹੋ ਜਾਂਦੇ ਸਨ ਅਤੇ ਬੁਰੀਆਂ ਆਤਮਾ ਨਿੱਕਲ ਜਾਂਦੀਆਂ ਸਨ [19:12]

Acts 19:13

ਉਪਲੱਬਧ ਨਹੀਂ ਹੈ

Acts 19:15

ਕੀ ਹੋਇਆ ਜਦੋਂ ਸੱਤ ਯਹੂਦੀ ਜਾਦੂਗਰਾਂ ਨੇ ਯਿਸੂ ਦੇ ਨਾਮ ਵਿੱਚ ਬੁਰੀ ਆਤਮਾ ਨੂੰ ਕੱਢਣ ਦੀ ਕੋਸ਼ਿਸ਼ ਕੀਤੀ?

ਉ: ਬੁਰੀ ਆਤਮਾ ਨੇ ਜਾਦੂਗਰਾਂ ਨੂੰ ਕੁੱਟਿਆ ਅਤੇ ਉਹ ਜਖ਼ਮੀ ਹੋ ਕੇ ਨੰਗੇ ਹੋ ਕੇ ਭੱਜ ਗਏ [19:16]

Acts 19:18

ਅਫ਼ਸੁਸ ਵਿੱਚ, ਬਹੁਤ ਸਾਰੇ ਜਾਦੂ ਕਰਨ ਵਾਲਿਆਂ ਨੇ ਕੀ ਕੀਤਾ?

ਉ: ਬਹੁਤ ਸਾਰੇ ਜੋ ਅਫ਼ਸੁਸ ਵਿੱਚ ਜਾਦੂ ਕਰਦੇ ਸਨ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਆਪਣੀਆਂ ਪੋਥੀਆਂ ਸਾੜ ਸੁੱਟੀਆਂ [19:19]

Acts 19:21

ਪੌਲੁਸ ਦੇ ਕਹਿਣ ਦੇ ਅਨੁਸਾਰ ਉਹ ਯਰੂਸ਼ਲਮ ਜਾਣ ਤੋਂ ਬਾਅਦ ਕਿੱਥੇ ਜਾਵੇਗਾ?

ਉ: ਪੌਲੁਸ ਨੇ ਕਿਹਾ ਉਹ ਯਰੂਸ਼ਲਮ ਜਾਣ ਤੋਂ ਬਾਅਦ ਰੋਮ ਨੂੰ ਜਾਵੇਗਾ [19:21]

Acts 19:23

ਉਪਲੱਬਧ ਨਹੀਂ ਹੈ

Acts 19:26

ਦੇਮੇਤ੍ਰਿਯੁਸ ਸੁਨਿਆਰ ਨੇ ਕਾਰੀਗਰਾਂ ਦੇ ਸਾਹਮਣੇ ਕੀ ਚਿੰਤਾ ਪ੍ਰਗਟ ਕੀਤੀ?

ਉ: ਦੇਮੇਤ੍ਰਿਯੁਸ ਦੀ ਚਿੰਤਾ ਸੀ ਕਿ ਪੌਲੁਸ ਲੋਕਾਂ ਨੂੰ ਸਿਖਾਉਂਦਾ ਹੈ ਕਿ ਹੱਥਾਂ ਨਾਲ ਬਣਾਏ ਹੋਏ ਦੇਵਤੇ ਨਹੀਂ ਹਨ, ਅਤੇ ਇਸ ਲਈ ਦੇਵੀ ਅਰਤਿਮਿਸ ਨੂੰ ਵਿਅਰਥ ਸਮਝਿਆ ਜਾਵੇਗਾ [19:26]

Acts 19:28

ਲੋਕਾਂ ਦੇਮੈਤ੍ਰਿਯੁਸ ਦੀ ਚਿੰਤਾ ਤੇ ਕੀ ਪ੍ਰਤੀਕਿਰਿਆ ਕੀਤੀ?

ਉ: ਲੋਕ ਗੁੱਸੇ ਵਿੱਚ ਆ ਗਏ ਅਤੇ ਰੌਲਾ ਪਾਉਣ ਲੱਗੇ ਕਿ ਅਰਤਿਮਿਸ ਵੱਡੀ ਹੈ, ਇਸ ਨਾਲ ਸਾਰੇ ਸ਼ਹਿਰ ਵਿੱਚ ਹੁੱਲੜ ਪੈ ਗਿਆ [19:28-29]

Acts 19:30

ਪੌਲੁਸ ਨੇ ਭੀੜ ਨੂੰ ਸੰਬੋਧਿਤ ਕਿਉਂ ਨਹੀਂ ਕੀਤਾ, ਜਦੋਂ ਕਿ ਉਹ ਚਾਹੁੰਦਾ ਸੀ?

ਉ: ਚੇਲਿਆਂ ਅਤੇ ਕੁਝ ਸਥਾਨਿਕ ਸਰਦਾਰਾਂ ਨੇ ਪੌਲੁਸ ਨੂੰ ਭੀੜ ਨੂੰ ਸੰਬੋਧਿਤ ਨਾ ਕਰਨ ਦਿੱਤਾ [19:30-31]

Acts 19:33

ਉਪਲੱਬਧ ਨਹੀਂ ਹੈ

Acts 19:35

ਉਪਲੱਬਧ ਨਹੀਂ ਹੈ

Acts 19:38

ਮੁਹੱਰਰ ਨੇ ਲੋਕਾਂ ਨੂੰ ਰੌਲਾ ਪਾਉਣ ਦੀ ਬਜਾਏ ਕੀ ਕਰਨ ਲਈ ਆਖਿਆ?

ਉ: ਸ਼ਹਿਰ ਦੇ ਮੁਹੱਰਰ ਲੋਕਾਂ ਨੂੰ ਉਹਨਾਂ ਦਾ ਦੋਸ਼ ਕਚਹਿਰੀਆਂ ਵਿੱਚ ਲਿਆਉਣ ਲਈ ਆਖਿਆ [19:38]

ਸ਼ਹਿਰ ਦੇ ਮੁਹੱਰਰ ਦੇ ਕਹਿਣ ਅਨੁਸਾਰ ਲੋਕ ਕਿਸ ਖਤਰੇ ਵਿੱਚ ਸਨ?

ਉ: ਸ਼ਹਿਰ ਦੇ ਮੁਹੱਰਰ ਨੇ ਆਖਿਆ ਕਿ ਲੋਕ ਫਸਾਦ ਦਾ ਦੋਸ਼ ਉਹਨਾਂ ਉੱਤੇ ਲੱਗਣ ਦੇ ਖ਼ਤਰੇ ਵਿੱਚ ਸਨ, ਅਤੇ ਕਿਉਂਕਿ ਇਸ ਫਸਾਦ ਦਾ ਕੋਈ ਕਾਰਨ ਨਹੀਂ ਸੀ [19:40]

Acts 20

Acts 20:1

ਉਪਲੱਬਧ ਨਹੀਂ ਹੈ

Acts 20:4

ਉਪਲੱਬਧ ਨਹੀਂ ਹੈ

Acts 20:7

ਹਫਤੇ ਦੇ ਕਿਹੜੇ ਦਿਨ ਪੌਲੁਸ ਅਤੇ ਵਿਸ਼ਵਾਸੀ ਰੋਟੀ ਤੋੜਨ ਲਈ ਇਕੱਠੇ ਹੁੰਦੇ ਸਨ?

ਉ: ਹਫਤੇ ਦੇ ਪਹਿਲੇ ਦਿਨ ਪੌਲੁਸ ਅਤੇ ਵਿਸ਼ਵਾਸੀ ਰੋਟੀ ਤੋੜਨ ਲਈ ਇਕੱਠੇ ਹੁੰਦੇ ਸਨ [20:7]

Acts 20:9

ਉਸ ਜੁਆਨ ਆਦਮੀ ਨੂੰ ਕੀ ਹੋਇਆ ਜੋ ਪੌਲੁਸ ਦੇ ਪ੍ਰਚਾਰ ਕਰਦੇ ਸਮੇਂ ਖਿੜਕੀ ਵਿਚੋਂ ਡਿੱਗ ਗਿਆ ਸੀ?

ਉ: ਜੁਆਨ ਆਦਮੀ ਤੀਸਰੀ ਮੰਜਿਲ ਤੋਂ ਹੇਠਾਂ ਡਿੱਗਿਆ ਅਤੇ ਮਰੇ ਹੋਏ ਨੂੰ ਚੁੱਕਿਆ ਗਿਆ, ਪਰ ਪੌਲੁਸ ਨੇ ਉਸ ਨੂੰ ਜੱਫੀ ਅਤੇ ਗਲ ਨਾਲ ਲਾ ਲਿਆ ਅਤੇ ਉਹ ਜਿਉਂਦਾ ਹੋ ਗਿਆ [29:9-10]

Acts 20:11

ਉਪਲੱਬਧ ਨਹੀਂ ਹੈ

Acts 20:13

ਉਪਲੱਬਧ ਨਹੀਂ ਹੈ

Acts 20:15

ਪੌਲੁਸ ਯਰੂਸ਼ਲਮ ਨੂੰ ਜਾਣ ਲਈ ਜਲਦੀ ਕਿਉਂ ਕਰ ਰਿਹਾ ਸੀ?

ਉ: ਪੌਲੁਸ ਯਰੂਸ਼ਲਮ ਜਾਣ ਲਈ ਜਲਦੀ ਇਸ ਲਈ ਕਰ ਰਿਹਾ ਸੀ ਕਿਉਂਕਿ ਉਹ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਹੋਣਾ ਚਾਹੁੰਦਾ ਸੀ [20:16]

Acts 20:17

ਪੌਲੁਸ ਕਿਸ ਬਾਰੇ ਕਹਿੰਦਾ ਹੈ ਕਿ ਜਦੋਂ ਦਾ ਉਸ ਨੇ ਆਸਿਯਾ ਵਿੱਚ ਪੈਰ ਰੱਖਿਆ ਹੈ ਉਸ ਨੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਚੇਤਾਵਨੀ ਦਿੱਤੀ?

ਉ: ਪੌਲੁਸ ਨੇ ਕਿਹਾ ਕਿ ਉਸ ਨੇ ਯਹੂਦੀ ਅਤੇ ਯੂਨਾਨੀ ਦੋਹਾਂ ਨੂੰ ਪਰਮੇਸ਼ੁਰ ਵੱਲ ਤੌਬਾ ਅਤੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਬਾਰੇ ਚੇਤਾਵਨੀ ਦਿੱਤੀ ਹੈ [20:18,20]

Acts 20:22

ਯਰੂਸ਼ਲਮ ਨੂੰ ਜਾਂਦੇ ਸਮੇਂ ਪਵਿੱਤਰ ਆਤਮਾ ਪੌਲੁਸ ਨੂੰ ਕਿਸ ਬਾਰੇ ਗਵਾਹੀ ਦਿੰਦਾ ਸੀ?

ਉ: ਪਵਿੱਤਰ ਆਤਮਾ ਪੌਲੁਸ ਨੂੰ ਗਵਾਹੀ ਦਿੰਦਾ ਸੀ ਕਿ ਬੰਧਨ ਅਤੇ ਬਿਪਤਾ ਤੇਰੀ ਉਡੀਕ ਕਰਦੇ ਹਨ [20:23]

ਪ੍ਰਭੂ ਯਿਸੂ ਤੋਂ ਪੌਲੁਸ ਨੇ ਕਿਹੜੀ ਸੇਵਕਾਈ ਪ੍ਰਾਪਤ ਕੀਤੀ ਸੀ?

ਉ: ਪੌਲੁਸ ਦੀ ਸੇਵਕਾਈ ਪਰਮੇਸ਼ੁਰ ਦੀ ਕਿਰਪਾ ਖੁਸ਼ ਖ਼ਬਰੀ ਦੀ ਗਵਾਹੀ ਦੇਣਾ ਸੀ [20:24]

Acts 20:25

ਪੌਲੁਸ ਕਿਉਂ ਕਹਿੰਦਾ ਹੈ ਕਿ ਉਹ ਕਿਸੇ ਵੀ ਮਨੁੱਖ ਦੇ ਖੂਨ ਤੋਂ ਨਿਰਦੋਸ਼ ਹੈ ?

ਉ: ਪੌਲੁਸ ਨੇ ਕਿਹਾ ਕਿ ਉਹ ਉਹਨਾਂ ਦੇ ਖੂਨ ਤੋਂ ਨਿਰਦੋਸ਼ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਸਾਰੀ ਇੱਛਾ ਦੀ ਘੋਸ਼ਣਾ ਕੀਤੀ ਸੀ [20:27]

Acts 20:28

ਪੌਲੁਸ ਨੇ ਆਪਣੇ ਜਾਣ ਤੋਂ ਬਾਅਦ ਅਫ਼ਸੁਸ ਦੇ ਬਜ਼ੁਰਗਾਂ ਨੂੰ ਕੀ ਕਰਨ ਦਾ ਹੁਕਮ ਦਿੱਤਾ?

ਉ: ਪੌਲੁਸ ਨੇ ਬਜ਼ੁਰਗਾਂ ਨੂੰ ਇੱਜੜ ਦੀ ਚੰਗੀ ਤਰ੍ਹਾਂ ਰਖਵਾਲੀ ਕਰਨ ਦਾ ਹੁਕਮ ਦਿੱਤਾ [20:28]

ਪੌਲੁਸ ਦੇ ਕਹਿਣ ਅਨੁਸਾਰ ਉਸ ਦੇ ਜਾਣ ਤੋਂ ਬਾਅਦ ਅਫ਼ਸੁਸ ਦੇ ਬਜ਼ੁਰਗਾਂ ਵਿਚਕਾਰ ਕੀ ਹੋਵੇਗਾ?

ਉ: ਪੌਲੁਸ ਨੇ ਕਿਹਾ ਕਿ ਕੁਝ ਬਜ਼ੁਰਗ ਉੱਲਟੀਆਂ ਗੱਲਾਂ ਕਰਨਗੇ ਤਾਂ ਕਿ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣ [20:30]

Acts 20:31

ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਕਿਸ ਦੇ ਹੱਥ ਸੌੰਪ ਦਿੱਤਾ?

ਉ: ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਹੱਥ ਸੌੰਪ ਦਿੱਤਾ [20:32]

Acts 20:33

ਕੰਮ ਦੇ ਵਿਖੇ ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਲਈ ਕੀ ਨਮੂਨਾ ਬਣਾਇਆ?

ਉ: ਪੌਲੁਸ ਨੇ ਆਪਣੀਆਂ ਅਤੇ ਆਪਣੇ ਨਾਲ ਦਿਆਂ ਦੀਆਂ ਲੋੜਾਂ ਲਈ ਕੰਮ ਕੀਤਾ ਅਤੇ ਕਮਜ਼ੋਰਾਂ ਦੀ ਮਦਦ ਕੀਤੀ [20:34-45]

Acts 20:36

ਅਫ਼ਸੁਸ ਦੇ ਬਜ਼ੁਰਗਾਂ ਨੂੰ ਕਿਸ ਚੀਜ਼ ਨੇ ਬਹੁਤ ਉਦਾਸ ਕੀਤਾ?

ਉ: ਅਫ਼ਸੁਸ ਦੇ ਬਜ਼ੁਰਗ ਬਹੁਤ ਉਦਾਸ ਹੋ ਗਏ ਕਿਉਂਕਿ ਪੌਲੁਸ ਨੇ ਕਿਹਾ ਕਿ ਉਹ ਉਸ ਨੂੰ ਦੁਬਾਰਾ ਨਹੀਂ ਦੇਖਣਗੇ [20:38]

Acts 21

Acts 21:1

ਉਪਲੱਬਧ ਨਹੀਂ ਹੈ

Acts 21:3

ਸੂਰ ਵਿਚਲੇ ਚੇਲਿਆਂ ਨੇ ਆਤਮਾ ਦੁਆਰਾ ਪੌਲੁਸ ਨੂੰ ਕੀ ਕਿਹਾ?

ਉ: ਚੇਲਿਆਂ ਨੇ ਪੌਲੁਸ ਨੂੰ ਆਤਮਾ ਦੁਆਰਾ ਕਿਹਾ ਕਿ ਉਸ ਨੂੰ ਯਰੂਸ਼ਲਮ ਵਿੱਚ ਨਹੀਂ ਜਾਣਾ ਚਾਹੀਦਾ [21:4]

Acts 21:5

ਉਪਲੱਬਧ ਨਹੀਂ ਹੈ

Acts 21:7

ਅਸੀਂ ਫਿਲਿੱਪੁਸ ਪ੍ਰਚਾਰਕ ਦੇ ਬੱਚਿਆਂ ਬਾਰੇ ਕੀ ਜਾਣਦੇ ਹਾਂ?

ਉ: ਫਿਲਿੱਪੁਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜੋ ਭਵਿੱਖਬਾਣੀ ਕਰਦੀਆਂ ਸਨ [21:9]

Acts 21:10

ਆਤਾਬੁਸ ਨਬੀ ਨੇ ਪੌਲੁਸ ਨੂੰ ਕੀ ਕਿਹਾ?

ਉ: ਆਤਾਬੁਸ ਨੇ ਪੌਲੁਸ ਨੂੰ ਕਿਹਾ ਕਿ ਯਰੂਸ਼ਲਮ ਵਿੱਚ ਯਹੂਦੀ ਉਸ ਨੂੰ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥ ਸੌੰਪ ਦੇਣਗੇ [21:11]

Acts 21:12

ਪੌਲੁਸ ਨੇ ਕੀ ਕਿਹਾ ਜਦੋਂ ਹਰੇਕ ਨੇ ਉਸ ਨੂੰ ਯਰੂਸ਼ਲਮ ਨਾ ਜਾਣ ਲਈ ਬੇਨਤੀ ਕੀਤੀ?

ਉ: ਪੌਲੁਸ ਨੇ ਕਿਹਾ ਕਿ ਪ੍ਰਭੂ ਯਿਸੂ ਦੇ ਨਾਮ ਲਈ ਉਹ ਯਰੂਸ਼ਲਮ ਵਿੱਚ ਬੰਨੇ ਜਾਣ ਅਤੇ ਕੁੱਟੇ ਜਾਣ ਲਈ ਤਿਆਰ ਹੈ [21:13]

Acts 21:15

ਉਪਲੱਬਧ ਨਹੀਂ ਹੈ

Acts 21:17

ਪੌਲੁਸ ਜਦੋਂ ਯਰੂਸ਼ਲਮ ਪਹੁੰਚਿਆ ਤਾਂ ਉਹ ਕਿਸ ਨੂੰ ਮਿਲਿਆ ?

ਉ: ਪੌਲੁਸ ਯਾਕੂਬ ਅਤੇ ਸਾਰੇ ਬਜ਼ੁਰਗਾਂ ਨਾਲ ਮਿਲਿਆ [21:18]

Acts 21:20

ਯਹੂਦੀਆਂ ਦੁਆਰਾ ਪੌਲੁਸ ਤੇ ਕੀ ਦੋਸ਼ ਲਾਇਆ ਗਿਆ?

ਉ: ਯਹੂਦੀਆਂ ਨੇ ਪੌਲੁਸ ਤੇ ਦੋਸ਼ ਲਾਇਆ ਕਿ ਇਹ ਉਹਨਾਂ ਯਹੂਦੀਆਂ ਨੂੰ ਜੋ ਪਰਾਈਆਂ ਕੌਮਾਂ ਵਿੱਚ ਰਹਿੰਦੇ ਹਨ, ਮੂਸਾ ਦਾ ਖੰਡਨ ਕਰਨਾ ਸਿਖਾਉਂਦਾ ਹੈ [21:21]

Acts 21:22

ਯਾਕੂਬ ਅਤੇ ਬਜ਼ੁਰਗ ਕਿਉਂ ਚਾਹੁੰਦੇ ਸਨ ਕਿ ਪੌਲੁਸ ਆਪਣੇ ਆਪ ਨੂੰ ਉਹਨਾਂ ਚਾਰ ਆਦਮੀਆਂ ਨਾਲ ਸ਼ੁੱਧ ਕਰੇ ਜਿਹਨਾਂ ਨੇ ਸਹੁੰ ਖਾਧੀ ਸੀ?

ਉ: ਉਹ ਚਾਹੁੰਦੇ ਸਨ ਕਿ ਹਰ ਕੋਈ ਜਾਣੇ ਕਿ ਪੌਲੁਸ ਆਪ ਵੀ ਸ਼ਰਾ ਦੇ ਅਨੁਸਾਰ ਚੱਲਦਾ ਹੈ [21:24]

Acts 21:25

ਯਾਕੂਬ ਦੇ ਕਹਿਣ ਅਨੁਸਾਰ ਜਿਹਨਾਂ ਪਰਾਈਆਂ ਕੌਮਾਂ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ?

ਉ: ਯਾਕੂਬ ਨੇ ਕਿਹਾ ਕਿ ਗ਼ੈਰ ਕੌਮਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਮੂਰਤੀਆਂ ਦੇ ਚੜਾਵੇ, ਗਲ ਘੁੱਟੇ ਦੇ ਮਾਸ ਅਤੇ ਹਰਾਮਕਾਰੀ ਤੋਂ ਬਚਾਉਣਾ ਚਾਹੀਦਾ ਹੈ [21:25]

Acts 21:27

ਹੈਕਲ ਦੇ ਵਿੱਚ ਆਸਿਯਾ ਵਾਲੇ ਕੁਝ ਯਹੂਦੀਆਂ ਨੇ ਪੌਲੁਸ ਤੇ ਕੀ ਦੋਸ਼ ਲਾਇਆ?

ਉ: ਯਹੂਦੀਆਂ ਨੇ ਪੌਲੁਸ ਤੇ ਸ਼ਰਾ ਦੇ ਵਿਰੁੱਧ ਸਿਖਾਉਣ ਦਾ ਅਤੇ ਯੂਨਾਨੀਆਂ ਨੂੰ ਅੰਦਰ ਲਿਆ ਕੇ ਹੈਕਲ ਨੂੰ ਭ੍ਰਿਸ਼ਟ ਕਰਨ ਦਾ ਦੋਸ਼ ਲਾਇਆ [21:28]

Acts 21:30

ਇਹ ਸਾਰੇ ਦੋਸ਼ ਲਾਉਣ ਤੋਂ ਬਾਅਦ, ਯਹੂਦੀਆਂ ਨੇ ਪੌਲੁਸ ਨਾਲ ਕੀ ਕੀਤਾ?

ਉ: ਯਹੂਦੀ ਪੌਲੁਸ ਨੂੰ ਧੂਹ ਕੇ ਬਾਹਰ ਲੈ ਆਏ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ [21:31]

Acts 21:32

ਜਦੋਂ ਫੌਜ ਦੇ ਸਰਦਾਰ ਨੂੰ ਪਤਾ ਲੱਗਿਆ ਕਿ ਯਰੂਸ਼ਲਮ ਵਿੱਚ ਪਸਾਦ ਮੱਚ ਗਿਆ ਹੈ ਤਾਂ ਉਸ ਨੇ ਕੀ ਕੀਤਾ ?

ਉ: ਸਰਦਾਰ ਨੇ ਪੌਲੁਸ ਨੂੰ ਫੜ ਲਿਆ ਅਤੇ ਉਸ ਨੂੰ ਦੋ ਸੰਗਲਾਂ ਨਾਲ ਬੰਨ ਦਿੱਤਾ, ਅਤੇ ਪੁੱਛਿਆ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ [21:33]

Acts 21:34

ਜਦੋਂ ਸਿਪਾਹੀ ਪੌਲੁਸ ਨੂੰ ਕਿਲੇ ਵਿੱਚ ਲੈ ਗਏ, ਭੀੜ ਕੀ ਰੌਲਾ ਪਾਉਂਦੀ ਸੀ?

ਉ: ਭੀੜ ਰੌਲਾ ਪਾਉਂਦੀ ਸੀ, "ਇਸ ਨੂੰ ਮਾਰ ਦਿਓ!" [21:36]

Acts 21:37

ਉਪਲੱਬਧ ਨਹੀਂ ਹੈ

Acts 21:39

ਸਰਦਾਰ ਨੂੰ ਪੌਲੁਸ ਨੇ ਕੀ ਬੇਨਤੀ ਕੀਤੀ?

ਉ: ਪੌਲੁਸ ਨੇ ਬੇਨਤੀ ਕੀਤੀ ਕਿ ਉਸ ਨੂੰ ਲੋਕਾਂ ਨਾਲ ਗੱਲ ਕਰਨ ਦੀ ਆਗਿਆ ਦਿੱਤੀ ਜਾਵੇ [21:39]

ਯਰੂਸ਼ਲਮ ਦੇ ਲੋਕਾਂ ਨਾਲ ਪੌਲੁਸ ਨੇ ਕਿਹੜੀ ਭਾਸ਼ਾ ਵਿੱਚ ਗੱਲ ਕੀਤੀ ?

ਉ: ਪੌਲੁਸ ਨੇ ਯਰੂਸ਼ਲਮ ਦੇ ਲੋਕਾਂ ਨਾਲ ਇਬਰਾਨੀ ਵਿੱਚ ਗੱਲ ਕੀਤੀ [21:40]

Acts 22

Acts 22:1

ਜਦੋਂ ਭੀੜ ਨੇ ਪੌਲੁਸ ਨੂੰ ਇਬਰਾਨੀ ਵਿੱਚ ਬੋਲਦੇ ਸੁਣਿਆ, ਤਾਂ ਉਹਨਾਂ ਨੇ ਕੀ ਕੀਤਾ?

ਉ: ਜਦੋਂ ਭੀੜ ਨੇ ਪੌਲੁਸ ਨੂੰ ਇਬਰਾਨੀ ਵਿੱਚ ਬੋਲਦੇ ਸੁਣਿਆ, ਤਾਂ ਉਹ ਸ਼ਾਂਤ ਹੋ ਗਏ [22:2]

Acts 22:3

ਪੌਲੁਸ ਨੇ ਕਿੱਥੇ ਪੜਾਈ ਕੀਤੀ, ਅਤੇ ਉਸ ਦਾ ਗੁਰੂ ਕੌਣ ਸੀ?

ਉ: ਪੌਲੁਸ ਨੇ ਯਰੂਸ਼ਲਮ ਵਿੱਚ ਪੜਾਈ ਕੀਤੀ, ਅਤੇ ਉਸ ਦਾ ਗੁਰੂ ਗਮਲੀਏਲ ਸੀ [22:3]

ਜੋ ਇਸ ਪੰਥ ਨੂੰ ਮੰਨਣ ਵਾਲੇ ਸਨ ਪੌਲੁਸ ਨੇ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ?

ਉ: ਪੌਲੁਸ ਨੇ ਉਹਨਾਂ ਨੂੰ ਮੌਤ ਤੱਕ ਦਾ ਸਤਾਵ ਦਿੱਤਾ ਜੋ ਪੰਥ ਨੂੰ ਮੰਨਣ ਵਾਲੇ ਸਨ, ਅਤੇ ਉਹਨਾਂ ਨੂੰ ਕੈਦ ਵਿੱਚ ਪਾਇਆ [22:4]

Acts 22:6

ਜਦੋਂ ਉਹ ਦੰਮਿਸਕ ਦੇ ਨੇੜੇ ਸੀ ਤਾਂ ਸਵਰਗ ਤੋਂ ਆਵਾਜ਼ ਨੇ ਪੌਲੁਸ ਨੂੰ ਕੀ ਆਖਿਆ?

ਉ: ਸਵਰਗ ਤੋਂ ਆਵਾਜ਼ ਨੇ ਕਿਹਾ, "ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?" [22:7]

ਪੌਲੁਸ ਕਿਸ ਨੂੰ ਸਤਾਉਂਦਾ ਸੀ?

ਉ: ਪੌਲੁਸ ਨਾਸਰਤ ਦੇ ਯਿਸੂ ਨੂੰ ਸਤਾਉਂਦਾ ਸੀ [22:8]

Acts 22:9

ਪੌਲੁਸ ਫਿਰ ਦੇਖ ਕਿਉਂ ਨਾ ਸਕਿਆ?

ਉ: ਪੌਲੁਸ, ਉਸ ਜੋਤ ਦੀ ਰੋਸ਼ਨੀ ਦੇ ਕਾਰਨ ਨਾ ਦੇਖ ਸਕਿਆ ਜੋ ਉਸ ਨੇ ਦੰਮਿਸਕ ਦੇ ਨੇੜੇ ਦੇਖੀ ਸੀ [22:11]

Acts 22:12

ਪੌਲੁਸ ਦੀ ਨਿਗਾਹ ਕਿਵੇਂ ਵਾਪਿਸ ਆਈ?

ਉ: ਹਨਾਨਿਯਾਹ ਨਾਮ ਦਾ ਇੱਕ ਭਗਤ ਮਨੁੱਖ ਆਇਆ ਅਤੇ ਪੌਲੁਸ ਦੇ ਨੇੜੇ ਖੜਾ ਹੋਇਆ ਅਤੇ ਕਿਹਾ, "ਭਾਈ ਸੌਲੁਸ, ਸੁਜਾਖਾ ਹੋ ਜਾ" [22:12-13]

Acts 22:14

ਹਨਾਨਿਯਾਹ ਨੇ ਪੌਲੁਸ ਨੂੰ ਉੱਠ ਕੇ ਕੀ ਕਰਨ ਲਈ ਆਖਿਆ, ਅਤੇ ਕਿਉਂ?

ਉ: ਹਨਾਨਿਯਾਹ ਨੇ ਪੌਲੁਸ ਨੂੰ ਆਖਿਆ ਉੱਠ ਅਤੇ ਆਪਣੇ ਪਾਪਾਂ ਨੂੰ ਧੋਣ ਲਈ ਬਪਤਿਸਮਾ ਲੈ [22:16]

Acts 22:17

ਜਦੋਂ ਹੈਕਲ ਵਿੱਚ ਯਿਸੂ ਨੇ ਪੌਲੁਸ ਨਾਲ ਗੱਲ ਕੀਤੀ, ਤਾਂ ਉਸ ਦੇ ਕਹਿਣ ਅਨੁਸਾਰ ਯਹੂਦੀ ਮੇਰੇ ਬਾਰੇ ਗਵਾਹੀ ਤੇ ਕੀ ਪ੍ਰਤੀਕਿਰਿਆ ਕਰਨਗੇ?

ਉ: ਯਿਸੂ ਨੇ ਕਿਹਾ ਕਿ ਯਹੂਦੀ ਪੌਲੁਸ ਦੀ ਉਸ ਬਾਰੇ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ [22:18]

Acts 22:19

ਫਿਰ ਯਿਸੂ ਨੇ ਪੌਲੁਸ ਨੂੰ ਕਿਸ ਕੋਲ ਭੇਜਿਆ?

ਉ: ਫਿਰ ਯਿਸੂ ਨੇ ਪੌਲੁਸ ਨੂੰ ਪਰਾਈਆਂ ਕੌਮਾਂ ਕੋਲ ਭੇਜਿਆ [22:21]

Acts 22:22

ਜਦੋਂ ਲੋਕਾਂ ਨੇ ਸੁਣਿਆ ਕਿ ਪੌਲੁਸ ਗ਼ੈਰ ਕੌਮਾਂ ਬਾਰੇ ਬੋਲ ਰਿਹਾ ਹੈ ਤਾਂ ਉਹਨਾਂ ਨੇ ਕੀ ਕੀਤਾ?

ਉ: ਉਹਨਾਂ ਨੇ ਰੌਲਾ ਪਾਇਆ ਅਤੇ ਆਪਣੇ ਕੱਪੜੇ ਸੁੱਟ ਦਿੱਤੇ, ਅਤੇ ਖੇਹ ਉਡਾਉਣ ਲੱਗੇ [22:23]

Acts 22:25

ਉਪਲੱਬਧ ਨਹੀਂ ਹੈ

Acts 22:27

ਪੌਲੁਸ ਇੱਕ ਰੋਮੀ ਨਾਗਰਿਕ ਕਿਵੇਂ ਬਣਿਆ?

ਉ: ਪੌਲੁਸ ਜਨਮ ਤੋਂ ਰੋਮੀ ਨਾਗਰਿਕ ਸੀ [22:28]

Acts 22:30

ਜਦੋਂ ਫੌਜ ਦੇ ਸਰਦਾਰ ਨੂੰ ਪਤਾ ਲੱਗਿਆ ਕਿ ਪੌਲੁਸ ਰੋਮੀ ਹੈ ਤਾਂ ਉਸ ਨੇ ਕੀ ਕੀਤਾ?

ਉ: ਫੌਜ ਦੇ ਸਰਦਾਰ ਨੇ ਪੌਲੁਸ ਦੇ ਬੰਧਨਾਂ ਨੂੰ ਖੋਲ ਦਿੱਤਾ, ਅਤੇ ਪ੍ਰਧਾਨ ਜਾਜਕਾਂ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ, ਅਤੇ ਪੌਲੁਸ ਨੂੰ ਉਹਨਾਂ ਦੇ ਸਾਹਮਣੇ ਖੜਾ ਕੀਤਾ [22:30]

Acts 23

Acts 23:1

ਪ੍ਰਧਾਨ ਜਾਜਕ ਨੇ ਕੋਲ ਖੜੇ ਲੋਕਾਂ ਨੂੰ ਕਿਉਂ ਹੁਕਮ ਦਿੱਤਾ ਕਿ ਪੌਲੁਸ ਦੇ ਮੂੰਹ ਤੇ ਮਾਰੋ?

ਉ: ਪ੍ਰਧਾਨ ਜਾਜਕ ਗੁੱਸੇ ਵਿੱਚ ਸੀ ਕਿਉਂਕਿ ਪੌਲੁਸ ਨੇ ਕਿਹਾ ਕਿ ਉਹ ਅੱਜ ਤੱਕ ਪੂਰੀ ਨੇਕ ਨੀਤੀ ਨਾਲ ਪਰਮੇਸ਼ੁਰ ਦੇ ਅੱਗੇ ਚਲਦਾ ਰਿਹਾ ਹੈ [23:1]

Acts 23:4

ਉਪਲੱਬਧ ਨਹੀਂ ਹੈ

Acts 23:6

ਪੌਲੁਸ ਦੇ ਕਹਿਣ ਅਨੁਸਾਰ ਉਸ ਦੇ ਉੱਤੇ ਸਭਾ ਵਿੱਚ ਦੋਸ਼ ਕਿਸ ਕਾਰਨ ਲਾਇਆ ਜਾਂਦਾ ਹੈ?

ਉ: ਪੌਲੁਸ ਨੇ ਕਿਹਾ ਕਿ ਉਸ ਉੱਤੇ ਦੋਸ਼ ਲਾਇਆ ਜਾਂਦਾ ਹੈ ਕਿਉਂਕਿ ਉਹ ਪੁਨਰ ਉਥਾਨ ਵਿੱਚ ਵਿਸ਼ਵਾਸ ਕਰਦਾ ਹੈ [23:6]

ਜਦੋਂ ਪੌਲੁਸ ਨੇ ਆਪਣੇ ਉੱਤੇ ਦੋਸ਼ ਲਾਉਣ ਦਾ ਕਾਰਨ ਦੱਸਿਆ ਤਾਂ ਸਭਾ ਵਿੱਚ ਬਹਿਸ ਕਿਉਂ ਸ਼ੁਰੂ ਹੋ ਗਈ?

ਉ: ਇੱਕ ਬਹਿਸ ਸ਼ੁਰੂ ਹੋ ਗਈ ਕਿਉਂਕਿ ਫ਼ਰੀਸੀ ਕਹਿੰਦੇ ਸੀ ਕਿ ਪੁਨਰ ਉਥਾਨ ਹੈ, ਪਰ ਸਦੂਕੀ ਕਹਿੰਦੇ ਸੀ ਕਿ ਕੋਈ ਪੁਨਰ ਉਥਾਨ ਨਹੀਂ ਹੈ [23:7-8]

Acts 23:9

ਫੌਜ ਦਾ ਸਰਦਾਰ ਪੌਲੁਸ ਨੂੰ ਸਭਾ ਵਿੱਚੋਂ ਕਿਲੇ ਵਿੱਚ ਕਿਉਂ ਲੈ ਗਿਆ?

ਉ: ਫੌਜ ਦੇ ਸਰਦਾਰ ਨੂੰ ਡਰ ਸੀ ਕਿ ਭੀੜ ਦੁਆਰਾ ਪੌਲੁਸ ਦੇ ਟੁੱਕੜੇ ਕਰ ਦਿੱਤੇ ਜਾਣਗੇ [23:10]

Acts 23:11

ਉਸ ਰਾਤ ਪ੍ਰਭੂ ਨੇ ਪੌਲੁਸ ਨਾਲ ਕੀ ਵਾਇਦਾ ਕੀਤਾ?

ਉ: ਪ੍ਰਭੂ ਨੇ ਪੌਲੁਸ ਨੂੰ ਨਾ ਡਰਨ ਲਈ ਆਖਿਆ ਕਿਉਂਕਿ ਉਹ ਯਰੂਸ਼ਲਮ ਅਤੇ ਰੋਮ ਵਿੱਚ ਗਵਾਹੀ ਦੇਵੇਗਾ [23:11]

Acts 23:12

ਕੁਝ ਯਹੂਦੀ ਆਦਮੀਆਂ ਨੇ ਪੌਲੁਸ ਦੇ ਵਿਖੇ ਕੀ ਫੈਸਲਾ ਲਿਆ?

ਉ: ਲਗਭਗ ਚਾਲੀ ਯਹੂਦੀਆਂ ਨੇ ਫੈਸਲਾ ਲਿਆ ਕਿ ਅਸੀਂ ਜਦ ਤੱਕ ਪੌਲੁਸ ਨੂੰ ਮਾਰ ਨਾ ਲਈਏ ਕੁਝ ਨਾ ਖਾਵਾਂਗੇ ਪੀਵਾਂਗੇ [23:12-13]

Acts 23:14

ਪ੍ਰ: ਚਾਲੀ ਯਹੂਦੀਆਂ ਨੇ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਅੱਗੇ ਕੀ ਯੋਜਨਾ ਰੱਖੀ ? ਉ: ਉਹਨਾਂ ਨੇ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਨੂੰ ਪੌਲੁਸ ਨੂੰ ਸਭਾ ਵਿੱਚ ਲਿਆਉਣ ਲਈ ਕਿਹਾ ਤਾਂ ਕਿ ਉਹ ਉਸ ਨੂੰ ਰਸਤੇ ਵਿੱਚ ਹੀ ਮਾਰ ਸੱਕਣ [23:14-15]

Acts 23:16

ਉਪਲੱਬਧ ਨਹੀਂ ਹੈ

Acts 23:18

ਉਪਲੱਬਧ ਨਹੀਂ ਹੈ

Acts 23:20

ਫੌਜ ਦੇ ਸਰਦਾਰ ਨੂੰ ਚਾਲੀ ਯਹੂਦੀਆਂ ਦੀ ਯੋਜਨਾ ਬਾਰੇ ਕਿਵੇਂ ਪਤਾ ਲੱਗਿਆ?

ਉ: ਪੌਲੁਸ ਦੀ ਭੈਣ ਦੇ ਪੁੱਤਰ ਨੇ ਇਹ ਯੋਜਨਾ ਸੁਣੀ ਅਤੇ ਫੌਜ ਦੇ ਸਰਦਾਰ ਨੂੰ ਦੱਸੀ [23:16-21]

Acts 23:22

ਜਦੋਂ ਫੌਜ ਦੇ ਸਰਦਾਰ ਨੇ ਚਾਲੀ ਯਹੂਦੀਆਂ ਦੀ ਯੋਜਨਾ ਨੂੰ ਜਾਣਿਆ ਤਾਂ ਉਸ ਨੇ ਕੀ ਪ੍ਰਤੀਕਿਰਿਆ ਕੀਤੀ?

ਉ: ਸਰਦਾਰ ਨੇ ਰਾਤ ਦੇ ਤੀਸਰੇ ਪਹਿਰ ਬਹੁਤ ਸਾਰੇ ਸਿਪਾਹੀਆਂ ਨੂੰ ਹੂਕਮ ਦਿੱਤਾ ਕਿ ਪੌਲੁਸ ਨੂੰ ਫ਼ੇਲਿਕਸ ਹਾਕਮ ਕੋਲ ਸੁਖ ਸਾਂਦ ਨਾਲ ਪਹੁੰਚਾ ਦੇਣ [23:23-24]

Acts 23:25

ਉਪਲੱਬਧ ਨਹੀਂ ਹੈ

Acts 23:28

ਫ਼ੇਲਿਕਸ ਹਾਕਮ ਨੂੰ ਲਿਖੇ ਆਪਣੇ ਪੱਤਰ ਵਿੱਚ, ਫੌਜ ਦੇ ਸਰਦਾਰ ਨੇ ਪੌਲੁਸ ਤੇ ਲਾਏ ਗਏ ਦੋਸ਼ ਬਾਰੇ ਕੀ ਕਿਹਾ?

ਉ: ਸਰਦਾਰ ਨੇ ਕਿਹਾ ਕਿ ਪੌਲੁਸ ਮੌਤ ਜਾਂ ਕੈਦ ਦਾ ਹੱਕਦਾਰ ਨਹੀਂ ਹੈ, ਪਰ ਇਸ ਤੇ ਦੋਸ਼ ਯਹੂਦੀਆਂ ਦੇ ਝਗੜਿਆਂ ਬਾਰੇ ਲਾਇਆ ਗਿਆ ਹੈ [23:29]

Acts 23:31

ਉਪਲੱਬਧ ਨਹੀਂ ਹੈ

Acts 23:34

ਫ਼ੇਲਿਕਸ ਹਾਕਮ ਨੇ ਕਿਹਾ ਕਿ ਉਹ ਕਦੋਂ ਪੌਲੁਸ ਦੇ ਮਾਮਲੇ ਨੂੰ ਸੁਣੇਗਾ?

ਉ: ਫ਼ੇਲਿਕਸ ਨੇ ਕਿਹਾ ਕਿ ਉਹ ਪੌਲੁਸ ਦੇ ਮਾਮਲੇ ਨੂੰ ਉਸ ਸਮੇਂ ਸੁਣੇਗਾ ਜਦੋਂ ਪੌਲੁਸ ਤੇ ਦੋਸ਼ ਲਾਉਣ ਵਾਲੇ ਆ ਜਾਣਗੇ [23:25]

ਪੌਲੁਸ ਨੂੰ ਉਸਦੀ ਪਰਖ ਤੱਕ ਕਿੱਥੇ ਰੱਖਿਆ ਗਿਆ?

ਉ: ਪੌਲੁਸ ਨੂੰ ਉਸ ਦੀ ਪਰਖ ਤੱਕ ਹੇਰੋਦੇਸ ਦੇ ਮਹਿਲ ਵਿੱਚ ਰੱਖਿਆ ਗਿਆ [23:35]

Acts 24

Acts 24:1

ਉਪਲੱਬਧ ਨਹੀਂ ਹੈ

Acts 24:4

ਤਰਤੁੱਲੁਸ ਨਾਮ ਦੇ ਵਕੀਲ ਨੇ ਪੌਲੁਸ ਤੇ ਕੀ ਦੋਸ਼ ਲਾਇਆ?

ਉ: ਤਰਤੁੱਲੁਸ ਨੇ ਪੌਲੁਸ ਤੇ ਯਹੂਦੀਆਂ ਵਿੱਚ ਬਗਾਵਤ ਕਰਵਾਉਣ ਅਤੇ ਹੈਕਲ ਨੂੰ ਭ੍ਰਿਸ਼ਟ ਕਰਨ ਦਾ ਦੋਸ਼ ਲਾਇਆ [24:5-6]

ਤਰਤੁੱਲੁਸ ਦੇ ਕਹਿਣ ਅਨੁਸਾਰ ਪੌਲੁਸ ਕਿਸ ਪੰਥ ਦਾ ਆਗੂ ਸੀ?

ਉ: ਤਰਤੁੱਲੁਸ ਕਿਹਾ ਕਿ ਪੌਲੁਸ ਨਾਸਰੀਆਂ ਦੇ ਪੰਥ ਦਾ ਆਗੂ ਸੀ [24:5]

Acts 24:7

ਉਪਲੱਬਧ ਨਹੀਂ ਹੈ

Acts 24:10

ਪੌਲੁਸ ਦੇ ਕਹਿਣ ਅਨੁਸਾਰ ਉਸ ਨੇ ਹੈਕਲ, ਸਭਾ ਘਰ ਅਤੇ ਸ਼ਹਿਰ ਵਿੱਚ ਕੀ ਕੀਤਾ?

ਉ: ਪੌਲੁਸ ਨੇ ਕਿਹਾ ਕਿ ਉਸ ਨੇ ਕਿਸੇ ਨਾਲ ਵੀ ਬਹਿਸ ਨਹੀਂ ਕੀਤੀ ਅਤੇ ਨਾ ਹੀ ਭੀੜ ਨੂੰ ਭੜਕਾਇਆ ਹੈ [24:12]

Acts 24:14

ਪੌਲੁਸ ਨੇ ਕਿਹਾ ਕਿ ਉਹ ਕਿਸ ਨਾਲ ਵਫ਼ਾਦਾਰ ਸੀ?

ਉ: ਪੌਲੁਸ ਨੇ ਕਿਹਾ ਕਿ ਉਹ ਸਾਰੀ ਸ਼ਰਾ ਅਤੇ ਨਬੀਆਂ ਦੀਆਂ ਲਿਖਤਾਂ ਨਾਲ ਵਫ਼ਾਦਾਰ ਸੀ [24:14]

ਪੌਲੁਸ ਅਤੇ ਉਸ ਤੇ ਦੋਸ਼ ਲਾਉਣ ਵਾਲਿਆਂ ਵਿੱਚ ਕਿਹੜੀ ਸਾਂਝੀ ਉਮੀਦ ਹੈ?

ਉ: ਉਹਨਾਂ ਨੂੰ ਸਾਂਝੀ ਉਮੀਦ ਹੈ ਕਿ ਉਹ ਵੀ ਪਰਮੇਸ਼ੁਰ ਦੇ ਆਉਣ ਅਤੇ ਧਰਮੀਆਂ ਤੇ ਕੁਧਰਮੀਆਂ ਦੇ ਜੀ ਉੱਠਣ ਦੇ ਉਮੀਦ ਕਰਦੇ ਹਨ [24:15]

Acts 24:17

ਪੌਲੁਸ ਦੇ ਕਹਿਣ ਅਨੁਸਾਰ ਉਹ ਯਰੂਸ਼ਲਮ ਨੂੰ ਕਿਉਂ ਆਇਆ?

ਉ: ਪੌਲੁਸ ਨੇ ਕਿਹਾ ਕਿ ਉਹ ਆਪਣੀ ਕੌਮ ਲਈ ਸਹਾਇਤਾ ਲੈ ਕੇ ਅਤੇ ਪੈਸੇ ਦੇ ਤੋਹਫ਼ੇ ਲੈ ਕੇ ਆਇਆ ਹੈ [24:17]

ਪੌਲੁਸ ਨੇ ਕਿਹਾ ਕਿ ਉਹ ਹੈਕਲ ਵਿੱਚ ਕੀ ਕਰ ਰਿਹਾ ਸੀ ਜਦੋਂ ਆਸਿਯਾ ਤੋਂ ਕੁਝ ਯਹੂਦੀਆਂ ਨੂੰ ਉਹ ਮਿਲਿਆ?

ਉ: ਪੌਲੁਸ ਨੇ ਕਿਹਾ ਕਿ ਉਹ ਉਹਨਾਂ ਨੂੰ ਮਿਲਿਆ ਜਦੋਂ ਉਹ ਸ਼ੁਧਤਾ ਦੀ ਰਸਮ ਕਰ ਰਿਹਾ ਸੀ [24:18]

Acts 24:20

ਉਪਲੱਬਧ ਨਹੀਂ ਹੈ

Acts 24:22

ਹਾਕਮ ਫ਼ੇਲਿਕਸ ਕਿਸ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ?

ਉ: ਹਾਕਮ ਫ਼ੇਲਿਕਸ ਇਸ ਪੰਥ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ [24:22] ਪ੍ਰ: ਫ਼ੇਲਿਕਸ ਨੇ ਕਿਹਾ ਕਿ ਪੌਲੁਸ ਦੇ ਮਾਮਲੇ ਦਾ ਫੈਸਲਾ ਕਦੋਂ ਲਵੇਗਾ? ਉ: ਫ਼ੇਲਿਕਸ ਨੇ ਕਿਹਾ ਕਿ ਉਹ ਪੌਲੁਸ ਦੇ ਮਾਮਲੇ ਦਾ ਫੈਸਲਾ ਉਸ ਸਮੇਂ ਲਵੇਗਾ ਜਦੋਂ ਲੁਸਿਯਸ ਫੌਜ ਦਾ ਸਰਦਾਰ ਯਰੂਸ਼ਲਮ ਤੋਂ ਆਵੇਗਾ [24:22]

Acts 24:24

ਕੁਝ ਦਿਨਾਂ ਤੋਂ ਬਾਅਦ, ਕਿਸ ਬਾਰੇ ਪੌਲੁਸ ਨੇ ਫ਼ੇਲਿਕਸ ਨੂੰ ਦੱਸਿਆ?

ਉ: ਪੌਲੁਸ ਨੇ ਫ਼ੇਲਿਕਸ ਨੂੰ ਯਿਸੂ ਤੇ ਵਿਸ਼ਵਾਸ ਕਰਨ, ਸੰਜਮ, ਅਤੇ ਆਉਣ ਵਾਲੇ ਨਿਆਂ ਬਾਰੇ ਦੱਸਿਆ [24:24-25]

ਪੌਲੁਸ ਨੂੰ ਸੁਣਨ ਤੋਂ ਬਾਅਦ ਫ਼ੇਲਿਕਸ ਨੇ ਕੀ ਕੀਤਾ?

ਉ: ਫ਼ੇਲਿਕਸ ਡਰ ਗਿਆ ਅਤੇ ਪੌਲੁਸ ਨੂੰ ਪਰੇ ਜਾਣ ਲਈ ਕਿਹਾ [24:25]

Acts 24:26

ਦੋ ਸਾਲ ਬਾਅਦ, ਜਦੋਂ ਨਵਾਂ ਹਾਕਮ ਆਇਆ ਤਾਂ ਫ਼ੇਲਿਕਸ ਪੌਲੁਸ ਨੂੰ ਕੈਦ ਵਿੱਚ ਕਿਉਂ ਛੱਡ ਗਿਆ?

ਉ: ਫ਼ੇਲਿਕਸ ਪੌਲੁਸ ਨੂੰ ਕੈਦ ਵਿੱਚ ਇਸ ਲਈ ਛੱਡ ਗਿਆ ਕਿਉਂਕਿ ਉਹ ਯਹੂਦੀਆਂ ਨੂੰ ਪਰਸੰਨ ਕਰਨਾ ਚਾਹੁੰਦਾ ਸੀ [24:27]

Acts 25

Acts 25:1

ਪ੍ਰਧਾਨ ਜਾਜਕ ਅਤੇ ਯਹੂਦੀਆਂ ਨੇ ਫੇਸਤੁਸ ਤੋਂ ਕੀ ਰਿਆਇਤ ਮੰਗੀ?

ਉ: ਉਹਨਾਂ ਨੇ ਫੇਸਤੁਸ ਨੂੰ ਕਿਹਾ ਕਿ ਪੌਲੁਸ ਨੂੰ ਯਰੂਸ਼ਲਮ ਵਿੱਚ ਬੁਲਾਓ ਤਾਂ ਕਿ ਉਹ ਉਸ ਨੂੰ ਰਸਤੇ ਵਿੱਚ ਹੀ ਮਾਰ ਸੱਕਣ [25:3]

Acts 25:4

ਫੇਸਤੁਸ ਨੇ ਪ੍ਰਧਾਨ ਜਾਜਕ ਅਤੇ ਯਹੂਦੀਆਂ ਨੂੰ ਕੀ ਕਰਨ ਲਈ ਆਖਿਆ?

ਉ: ਫੇਸਤੁਸ ਨੇ ਉਹਨਾਂ ਨੂੰ ਕੈਸਰਿਯਾ ਨੂੰ ਜਾਣ ਲਈ ਆਖਿਆ, ਜਿੱਥੇ ਉਹ ਆਪ ਵੀ ਜਾ ਰਿਹਾ ਸੀ, ਅਤੇ ਉਹ ਉੱਥੇ ਪੌਲੁਸ ਤੇ ਦੋਸ਼ ਲਾਉਣਗੇ [25:5]

Acts 25:6

ਉਪਲੱਬਧ ਨਹੀਂ ਹੈ

Acts 25:9

ਕੈਸਰਿਯਾ ਵਿੱਚ ਪੌਲੁਸ ਦੇ ਮਾਮਲੇ ਨੂੰ ਦੇਖਦੇ ਸਮੇਂ, ਫੇਸਤੁਸ ਨੇ ਪੌਲੁਸ ਨੂੰ ਕੀ ਪ੍ਰਸ਼ਨ ਪੁੱਛਿਆ ?

ਉ: ਫੇਸਤੁਸ ਨੇ ਪੌਲੁਸ ਨੇ ਪੁੱਛਿਆ ਕੀ ਉਹ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈ ਅਤੇ ਆਪਣੇ ਮਸਲੇ ਦੀ ਸੁਣਵਾਈ ਉੱਥੇ ਕਰਵਾਉਣਾ ਚਾਹੁੰਦਾ ਹੈ [25:9]

ਫੇਸਤੁਸ ਨੇ ਪੌਲੁਸ ਨੂੰ ਇਹ ਪ੍ਰਸ਼ਨ ਕਿਉਂ ਪੁੱਛਿਆ?

ਉ: ਫੇਸਤੁਸ ਨੇ ਇਹ ਪ੍ਰਸ਼ਨ ਇਸ ਲਈ ਪੁੱਛਿਆ ਕਿਉਂਕਿ ਉਹ ਯਹੂਦੀਆਂ ਨੂੰ ਪਰਸੰਨ ਕਰਨਾ ਚਾਹੁੰਦਾ ਸੀ [25:9]

Acts 25:11

ਪੌਲੁਸ ਨੇ ਫੇਸਤੁਸ ਦੇ ਪ੍ਰਸ਼ਨ ਦਾ ਕੀ ਉੱਤਰ ਦਿੱਤਾ?

ਉ: ਪੌਲੁਸ ਨੇ ਕਿਹਾ ਕਿ ਮੈਂ ਯਹੂਦੀਆਂ ਦੇ ਨਾਲ ਕੁਝ ਵੀ ਗਲਤ ਨਹੀਂ ਕੀਤਾ, ਅਤੇ ਉਸ ਨੇ ਕਿਹਾ ਕਿ ਮੇਰਾ ਨਿਆਂ ਕੈਸਰ ਦੁਆਰਾ ਕੀਤਾ ਜਾਵੇ [25:10-11]

ਫੇਸਤੁਸ ਨੇ ਪੌਲੁਸ ਦੇ ਮਾਮਲੇ ਨਾਲ ਕੀ ਕਰਨ ਦਾ ਸੋਚਿਆ?

ਉ: ਫੇਸਤੁਸ ਨੇ ਸੋਚਿਆ ਕਿ ਪੌਲੁਸ ਨੇ ਕੈਸਰ ਦੀ ਦੁਹਾਈ ਦਿੱਤੀ ਹੈ, ਇਸ ਲਈ ਉਹ ਕੈਸਰ ਕੋਲ ਜਾਵੇਗਾ [25:12]

Acts 25:13

ਫੇਸਤੁਸ ਦੇ ਕਹਿਣ ਅਨੁਸਾਰ ਰੋਮੀਆਂ ਦਾ ਦੋਸ਼ੀ ਲੋਕਾਂ ਦੇ ਲਈ ਕੀ ਕਾਨੂੰਨ ਹੈ ?

ਉ: ਫੇਸਤੁਸ ਨੇ ਕਿਹਾ ਕਿ ਰੋਮੀ ਦੋਸ਼ੀ ਨੂੰ ਇੱਕ ਵਾਰੀ ਦੋਸ਼ ਲਾਉਣ ਵਾਲੇ ਦੇ ਸਾਹਮਣੇ ਆਉਣ ਦਾ ਅਤੇ ਦੋਸ਼ ਦੇ ਬਾਰੇ ਸਫ਼ਾਈ ਦੇਣ ਦਾ ਮੌਕਾ ਦਿੰਦੇ ਹਨ [25:16]

Acts 25:17

ਫੇਸਤੁਸ ਦੇ ਕਹਿਣ ਅਨੁਸਾਰ ਯਹੂਦੀਆਂ ਨੇ ਪੌਲੁਸ ਤੇ ਕੀ ਦੋਸ਼ ਲਾਏ?

ਉ: ਫੇਸਤੁਸ ਨੇ ਕਿਹਾ ਕਿ ਉਹਨਾਂ ਨੇ ਆਪਣੇ ਧਰਮ ਦੇ ਝਗੜਿਆਂ ਵਿਖੇ ਅਤੇ ਕਿਸੇ ਯਿਸੂ ਦੇ ਵਿਖੇ ਦੋਸ਼ ਲਈ ਜੋ ਮਰ ਚੁੱਕਿਆ ਹੈ, ਪਰ ਪੌਲੁਸ ਕਹਿੰਦਾ ਹੈ ਕਿ ਉਹ ਜਿਉਂਦਾ ਹੈ [25:19]

Acts 25:21

ਉਪਲੱਬਧ ਨਹੀਂ ਹੈ

Acts 25:23

ਉਪਲੱਬਧ ਨਹੀਂ ਹੈ

Acts 25:25

ਫੇਸਤੁਸ ਪੌਲੁਸ ਨੂੰ ਰਾਜਾ ਅਗ੍ਰਿੱਪਾ ਦੇ ਸਾਹਮਣੇ ਬੋਲਣ ਦੇ ਲਈ ਕਿਉਂ ਲਿਆਇਆ?

ਉ: ਫੇਸਤੁਸ ਚਾਹੁੰਦਾ ਸੀ ਕਿ ਰਾਜਾ ਅਗ੍ਰਿੱਪਾ ਸ਼ਾਸਕ ਨੂੰ ਇਸ ਮਸਲੇ ਦੇ ਬਾਰੇ ਲਿਖਣ ਵਿੱਚ ਉਸ ਦੀ ਸਹਾਇਤਾ ਕਰੇ [25:26]

ਫੇਸਤੁਸ ਦੇ ਕਹਿਣ ਅਨੁਸਾਰ ਪੌਲੁਸ ਨੂੰ ਸ਼ਾਸਕ ਕੋਲ ਬਿਨ੍ਹਾਂ ਕਿਸੇ ਕਾਰਨ ਭੇਜਣਾ ਅਣ- ਉੱਚਿਤ ਹੋਵੇਗਾ?

ਉ: ਫੇਸਤੁਸ ਨੇ ਕਿਹਾ ਕਿ ਇਹ ਦੱਸੇ ਬਿਨ੍ਹਾਂ ਕਿ ਇਸ ਉੱਪਰ ਕੀ ਦੋਸ਼ ਹੈ, ਪੌਲੁਸ ਨੂੰ ਸ਼ਾਸਕ ਕੋਲ ਭੇਜਣਾ ਅਣ - ਉੱਚਿਤ ਹੋਵੇਗਾ [25:27]

Acts 26

Acts 26:1

ਪੌਲੁਸ ਆਪਣੀ ਸਫ਼ਾਈ ਰਾਜਾ ਅਗ੍ਰਿੱਪਾ ਦੇ ਸਾਹਮਣੇ ਪੇਸ਼ ਕਰਨ ਦੇ ਸਮੇਂ ਖੁਸ਼ ਕਿਉਂ ਸੀ?

ਉ: ਪੌਲੁਸ ਆਪਣੀ ਸਫ਼ਾਈ ਰਾਜਾ ਅਗ੍ਰਿੱਪਾ ਦੇ ਸਾਹਮਣੇ ਪੇਸ਼ ਕਰਨ ਲਈ ਇਸ ਕਰਕੇ ਖੁਸ਼ ਸੀ ਕਿਉਂਕਿ ਅਗ੍ਰਿੱਪਾ ਯਹੂਦੀ ਰਸਮਾਂ ਨੂੰ ਅਤੇ ਮਸਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ [26:3]

Acts 26:4

ਪੌਲੁਸ ਆਪਣੀ ਜੁਆਨੀ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਕਿਵੇਂ ਰਿਹਾ?

ਉ: ਪੌਲੁਸ ਇੱਕ ਫ਼ਰੀਸੀ ਦੀ ਤਰ੍ਹਾਂ ਰਿਹਾ, ਇੱਕ ਕੱਟੜਪੰਥੀ ਦੀ ਤਰ੍ਹਾਂ [26:5]

Acts 26:6

ਪਰਮੇਸ਼ੁਰ ਦੇ ਕਿਹੜੇ ਵਾਇਦੇ ਦੇ ਪੂਰਾ ਹੋਣ ਪੌਲੁਸ ਅਤੇ ਯਹੂਦੀ ਦੋਵੇਂ ਉਮੀਦ ਕਰਦੇ ਹਨ?

ਉ: ਪੌਲੁਸ ਕਹਿੰਦਾ ਹੈ ਉਹ ਅਤੇ ਯਹੂਦੀ ਪੁਨਰ ਉਥਾਨ ਦੇ ਵਾਇਦੇ ਦੀ ਪੂਰਾ ਹੋਣ ਦੀ ਉਡੀਕ ਕਰਦੇ ਹਨ [26:6-8]

Acts 26:9

ਉਸ ਦੇ ਮਨ ਫਿਰਾਉਣ ਤੋਂ ਪਹਿਲਾਂ, ਪੌਲੁਸ ਯਿਸੂ ਨਾਸਰੀ ਦੇ ਨਾਮ ਦੇ ਵਿਰੋਧ ਵਿੱਚ ਕੀ ਕਰਦਾ ਸੀ?

ਉ: ਪੌਲੁਸ ਬਹੁਤ ਸਾਰੇ ਸੰਤਾਂ ਨੂੰ ਕੈਦ ਵਿੱਚ ਪਾਉਂਦਾ ਸੀ, ਉਹਨਾਂ ਦੇ ਮਾਰਨ ਤੋਂ ਬਾਅਦ ਉਹਨਾਂ ਦੀ ਪੁਸ਼ਟੀ ਕਰਦਾ ਸੀ ਅਤੇ ਵਿਦੇਸ਼ੀ ਸ਼ਹਿਰਾਂ ਵਿੱਚ ਉਹਨਾਂ ਦਾ ਪਿੱਛਾ ਕਰਦਾ ਸੀ [26:9-11]

Acts 26:12

ਪੌਲੁਸ ਨੇ ਦੰਮਿਸਕ ਨੂੰ ਜਾਂਦੇ ਹੋਏ ਰਸਤੇ ਵਿੱਚ ਕੀ ਦੇਖਿਆ?

ਉ: ਪੌਲੁਸ ਨੇ ਅਕਾਸ਼ ਤੋਂ ਇੱਕ ਜੋਤ ਦੇਖੀ ਜੋ ਸੂਰਜ ਨਾਲੋਂ ਵਧੇਰੇ ਚਮਕਦਾਰ ਸੀ [26:13]

ਪੌਲੁਸ ਨੇ ਦੰਮਿਸਕ ਨੂੰ ਜਾਂਦੇ ਸਮੇਂ ਰਸਤੇ ਵਿੱਚ ਕੀ ਸੁਣਿਆ?

ਉ: ਪੌਲੁਸ ਨੇ ਇੱਕ ਆਵਾਜ਼ ਸੁਣੀ, "ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?" [26:14]

Acts 26:15

ਦੰਮਿਸਕ ਦੇ ਰਸਤੇ ਤੇ ਪੌਲੁਸ ਨਾਲ ਕੌਣ ਗੱਲ ਕਰ ਰਿਹਾ ਸੀ?

ਉ: ਦੰਮਿਸਕ ਦੇ ਰਸਤੇ ਤੇ ਪੌਲੁਸ ਨਾਲ ਯਿਸੂ ਗੱਲ ਕਰ ਰਿਹਾ ਸੀ [26:15]

ਯਿਸੂ ਨੇ ਪੌਲੁਸ ਨੂੰ ਕੀ ਕਰਨ ਲਈ ਨਿਯੁਕਤ ਕੀਤਾ?

ਉ: ਯਿਸੂ ਨੇ ਪੌਲੁਸ ਨੂੰ ਇਕ ਸੇਵਕ ਅਤੇ ਗ਼ੈਰ ਕੌਮਾਂ ਲਈ ਗਵਾਹ ਬਣਨ ਲਈ ਨਿਯੁਕਤ ਕੀਤਾ [26:16-17]

ਯਿਸੂ ਨੇ ਕਿਹਾ ਕਿ ਉਹ ਕੀ ਚਾਹੁੰਦਾ ਹੈ ਜੋ ਗ਼ੈਰ ਕੌਮਾਂ ਪ੍ਰਾਪਤ ਕਰਨ?

ਉ: ਯਿਸੂ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਗ਼ੈਰ ਕੌਮਾਂ ਪਾਪਾਂ ਤੋਂ ਮਾਫ਼ੀ ਅਤੇ ਪਰਮੇਸ਼ੁਰ ਤੋਂ ਵਿਰਾਸਤ ਪ੍ਰਾਪਤ ਕਰਨ [26:18]

Acts 26:19

ਪੌਲੁਸ ਦੇ ਕਹਿਣ ਦੇ ਅਨੁਸਾਰ ਕਿਹੜੀਆਂ ਦੋ ਚੀਜ਼ਾਂ ਦਾ ਪ੍ਰਚਾਰ ਉਸ ਨੇ ਹਰ ਜਗ੍ਹਾ ਕੀਤਾ ਜਿੱਥੇ ਉਹ ਗਿਆ?

ਉ: ਪੌਲੁਸ ਕਹਿੰਦਾ ਹੈ ਕਿ ਉਸਨੇ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਤੌਬਾ ਕਰਨੀ ਚਾਹੀਦੀ ਹੈ ਅਤੇ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ, ਤੌਬਾ ਦੇ ਜੋਗ ਕੰਮ ਕਰਨੇ ਚਾਹੀਦੇ ਹਨ [26:20]

Acts 26:22

ਨਬੀਆਂ ਅਤੇ ਮੂਸਾ ਨੇ ਕੀ ਕਿਹਾ ਜੋ ਹੋਵੇਗਾ?

ਉ: ਨਬੀਆਂ ਤੇ ਮੂਸਾ ਨੇ ਕਿਹਾ ਕਿ ਮਸੀਹ ਜਰੂਰ ਦੁੱਖ ਉੱਠਾਵੇਗਾ, ਮੁਰਦਿਆਂ ਵਿਚੋਂ ਜਿਉਂਦਾ ਹੋਵੇਗਾ, ਅਤੇ ਯਹੂਦੀਆਂ ਤੇ ਗ਼ੈਰ ਕੌਮਾਂ ਨੂੰ ਚਾਨਣ ਦਾ ਪ੍ਰਚਾਰ ਕਰੇਗਾ [26:22-23]

Acts 26:24

ਪੌਲੁਸ ਦੀ ਸਫ਼ਾਈ ਸੁਣਨ ਤੋਂ ਬਾਅਦ ਫੇਸਤੁਸ ਨੇ ਪੌਲੁਸ ਬਾਰੇ ਕੀ ਸੋਚਿਆ?

ਉ: ਫੇਸਤੁਸ ਨੇ ਸੋਚਿਆਂ ਕਿ ਪੌਲੁਸ ਕਮਲਾ ਹੈ [26:24-25]

Acts 26:27

ਰਾਜਾ ਅਗ੍ਰਿੱਪਾ ਦੇ ਵਿਖੇ ਪੌਲੁਸ ਦੀ ਕੀ ਇੱਛਾ ਸੀ?

ਉ: ਪੌਲੁਸ ਦੀ ਇੱਛਾ ਸੀ ਕਿ ਰਾਜਾ ਅਗ੍ਰਿੱਪਾ ਇਕ ਮਸੀਹੀ ਬਣੇ [26:28-29]

Acts 26:30

ਰਾਜਾ ਅਗ੍ਰਿੱਪਾ, ਫੇਸਤੁਸ ਅਤੇ ਬਰਨੀਕੇ ਪੌਲੁਸ ਦੇ ਵਿਖੇ ਦੋਸ਼ ਦੇ ਬਾਰੇ ਕਿਸ ਨਤੀਜੇ ਤੇ ਪਹੁੰਚੇ?

ਉ: ਉਹ ਸਹਿਮਤ ਸਨ ਕਿ ਪੌਲੁਸ ਨੇ ਮੌਤ ਜਾਂ ਬੰਧਨਾਂ ਦੇ ਜੋਗ ਕੋਈ ਕੰਮ ਨਹੀਂ ਕੀਤਾ, ਅਤੇ ਜੇ ਉਹ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸਕਦਾ ਸੀ [26:31-32]

Acts 27

Acts 27:1

ਉਪਲੱਬਧ ਨਹੀਂ ਹੈ

Acts 27:3

ਯੂਲਿਉਸ ਨੇ ਰੋਮ ਦੀ ਯਾਤਰਾ ਸ਼ੁਰੂ ਕਰਨ ਸਮੇਂ ਪੌਲੁਸ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ?

ਉ: ਯੂਲਿਉਸ ਨੇ ਪੌਲੁਸ ਨਾਲ ਚੰਗਾ ਵਿਹਾਰ ਕੀਤਾ ਅਤੇ ਪ੍ਰਵਾਨਗੀ ਦਿੱਤੀ ਕਿ ਉਹ ਆਪਣੇ ਮਿੱਤਰ੍ਹਾਂ ਕੋਲ ਜਾ ਕੇ ਆਰਾਮ ਕਰੇ [27:3]

Acts 27:7

ਕਿਹੜੇ ਟਾਪੂ ਵੱਲ ਪੌਲੁਸ ਦਾ ਜਹਾਜ਼ ਮੁਸ਼ਕਿਲ ਨਾਲ ਗਿਆ?

ਉ: ਕਰੇਤ ਦੇ ਟਾਪੂ ਵੱਲ ਪੌਲੁਸ ਦਾ ਜਹਾਜ਼ ਮੁਸ਼ਕਿਲ ਨਾਲ ਗਿਆ [27:7-8]

Acts 27:9

ਸੂਬੇਦਾਰ ਯੂਲਿਉਸ ਨੇ ਲਗਾਤਾਰ ਅੱਗੇ ਵੱਧਣ ਦੇ ਬਾਰੇ ਦਿਤੀ ਪੌਲੁਸ ਦੀ ਚੇਤਾਵਨੀ ਨੂੰ ਕਿਉਂ ਨਹੀਂ ਮੰਨਿਆ?

ਉ: ਯੂਲਿਉਸ ਨੇ ਪੌਲੁਸ ਦੀ ਚੇਤਾਵਨੀ ਨੂੰ ਨਹੀਂ ਮੰਨਿਆ ਕਿਉਂਕਿ ਉਹ ਉਸ ਨੇ ਜਹਾਜ਼ ਦੇ ਮਾਲਕ ਵੱਲ ਜਿਆਦਾ ਧਿਆਨ ਦਿੱਤਾ [27:10-11]

Acts 27:12

ਉਪਲੱਬਧ ਨਹੀਂ ਹੈ

Acts 27:14

ਯਾਤਰਾ ਦੀ ਚੰਗੀ ਸ਼ੁਰੁਆਤ ਤੋਂ ਬਾਅਦ, ਕਿਹੜੀ ਹਵਾ ਨੇ ਜਹਾਜ਼ ਨੂੰ ਧੱਕਣਾ ਸ਼ੁਰੂ ਕੀਤਾ?

ਉ: ਚੰਗੀ ਸ਼ੁਰੁਆਤ ਤੋਂ ਬਾਅਦ, ਯੂਰਕੂਲੋਨ ਨਾਂ ਦੇ ਤੂਫ਼ਾਨ ਨੇ ਜਹਾਜ਼ ਨੂੰ ਧੱਕਣਾ ਸ਼ੁਰੂ ਕੀਤਾ [27:14]

Acts 27:17

ਉਪਲੱਬਧ ਨਹੀਂ ਹੈ

Acts 27:19

ਕਾਫ਼ੀ ਦਿਨਾਂ ਤੋਂ ਬਾਅਦ, ਜਹਾਜ਼ ਦੇ ਲੋਕਾਂ ਦੀ ਕਿਹੜੀ ਉਮੀਦ ਜਾਂਦੀ ਰਹੀ?

ਉ: ਕਾਫ਼ੀ ਦਿਨਾਂ ਬਾਅਦ, ਜਹਾਜ਼ ਦੇ ਲੋਕਾਂ ਦੇ ਬਚਨ ਦੀ ਉਮੀਦ ਜਾਂਦੀ ਰਹੀ [27:20]

Acts 27:21

ਉਪਲੱਬਧ ਨਹੀਂ ਹੈ

Acts 27:23

ਯਾਤਰਾ ਦੇ ਬਾਰੇ ਪਰਮੇਸ਼ੁਰ ਦੇ ਇੱਕ ਦੂਤ ਨੇ ਪੌਲੁਸ ਨੂੰ ਕੀ ਸੰਦੇਸ਼ ਦਿੱਤਾ?

ਉ: ਦੂਤ ਨੇ ਪੌਲੁਸ ਨੂੰ ਦੱਸਿਆ ਕਿ ਉਹ ਅਤੇ ਸਾਰੇ ਯਾਤਰੀ ਬਚ ਜਾਣਗੇ, ਪਰ ਜਹਾਜ਼ ਦਾ ਨੁਕਸਾਨ ਹੋਵੇਗਾ [27:22-24]

Acts 27:27

ਚੌਧਵੀਂ ਰਾਤ ਨੂੰ ਅੱਧੀ ਰਾਤ ਦੇ ਵੇਲੇ, ਮਲਾਹਾਂ ਨੇ ਕੀ ਸੋਚਿਆ ਜੋ ਜਹਾਜ਼ ਨੂੰ ਹੋਵੇਗਾ?

ਉ: ਮਲਾਹਾਂ ਨੇ ਸੋਚਿਆ ਕਿ ਜਹਾਜ਼ ਕਿਸੇ ਦੇਸ਼ ਦੇ ਨੇੜੇ ਆ ਗਿਆ ਹੈ [27:27]

Acts 27:30

ਮਲਾਹ ਕੀ ਕਰਨ ਲਈ ਰਾਸਤਾ ਲੱਭ ਰਹੇ ਸਨ?

ਉ: ਮਲਾਹ ਜਹਾਜ਼ ਵਿਚੋਂ ਭੱਜਣ ਦਾ ਰਾਸਤਾ ਲੱਭ ਰਹੇ ਸਨ [27:30]

ਪੌਲੁਸ ਨੇ ਮਲਾਹਾਂ ਬਾਰੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕੀ ਦੱਸਿਆ?

ਉ: ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਦੱਸਿਆ ਕਿ ਜੇਕਰ ਮਲਾਹ ਜਹਾਜ਼ ਤੇ ਨਹੀਂ ਰਹਿੰਦੇ, ਤਾਂ ਸੂਬੇਦਾਰ ਅਤੇ ਸਿਪਾਹੀ ਬਚਾਏ ਨਹੀ ਜਾਣਗੇ [27:31]

Acts 27:33

ਜਦੋਂ ਦਿਨ ਚੜਨ ਲੱਗਾ, ਤਾਂ ਪੌਲੁਸ ਨੇ ਹਰੇਕ ਨੂੰ ਕੀ ਕਰਨ ਲਈ ਬੇਨਤੀ ਕੀਤੀ?

ਉ: ਪੌਲੁਸ ਨੇ ਹਰੇਕ ਨੂੰ ਕੁਝ ਭੋਜਨ ਲੈਣ ਲਈ ਬੇਨਤੀ ਕੀਤੀ [27:33]

Acts 27:36

ਉਪਲੱਬਧ ਨਹੀਂ ਹੈ

Acts 27:39

ਲੋਕਾਂ ਨੇ ਕਿਵੇਂ ਜਹਾਜ ਨੂੰ ਬਰੇਤੇ ਤੇ ਲਿਆਉਣ ਬਾਰੇ ਸੋਚਿਆ, ਅਤੇ ਕੀ ਹੋਇਆ?

ਉ: ਲੋਕਾਂ ਨੇ ਜਹਾਜ਼ ਨੂੰ ਸਿੱਧਾ ਧੱਕਣ ਦੇ ਦੁਆਰਾ ਬਰੇਤੇ ਤੇ ਲਿਆਉਣ ਬਾਰੇ ਸੋਚਿਆ, ਪਰ ਜਹਾਜ਼ ਦਾ ਅਗਲਾ ਪਾਸਾ ਜਮੀਨ ਵਿੱਚ ਧੱਸ ਗਿਆ ਅਤੇ ਪਿੱਛਲਾ ਪਾਸਾ ਟੁੱਟਣਾ ਸ਼ੁਰੂ ਹੋ ਗਿਆ [27:39-40]

Acts 27:42

ਇਸ ਸਮੇਂ ਸਿਪਾਹੀ ਕੈਦੀਆਂ ਨਾਲ ਕੀ ਕਰਨ ਵਾਲੇ ਸਨ?

ਉ: ਸਿਪਾਹੀ ਕੈਦੀਆਂ ਨੂੰ ਮਾਰਨ ਵਾਲੇ ਸਨ ਤਾਂ ਕਿ ਕੋਈ ਵੀ ਬਚ ਕੇ ਭੱਜ ਨਾ ਸਕੇ [27:42]

ਸੂਬੇਦਾਰ ਨੇ ਸਿਪਾਹੀਆਂ ਦੀ ਯੋਜਨਾ ਨੂੰ ਕਿਉਂ ਰੋਕ ਦਿੱਤਾ?

ਉ: ਸੂਬੇਦਾਰ ਨੇ ਸਿਪਾਹੀਆਂ ਦੀ ਯੋਜਨਾ ਨੂੰ ਰੋਕ ਦਿੱਤਾ ਕਿਉਂਕਿ ਉਹ ਪੌਲੁਸ ਨੂੰ ਬਚਾਉਣਾ ਚਾਹੁੰਦਾ ਸੀ [27:43]

ਜਹਾਜ਼ ਦੇ ਸਾਰੇ ਲੋਕ ਕਿਵੇਂ ਬਚ ਕੇ ਧਰਤੀ ਉੱਤੇ ਆ ਗਏ?

ਉ: ਜਿਹਨਾਂ ਨੂੰ ਤੈਰਨਾ ਆਉਂਦਾ ਸੀ ਉਹ ਪਹਿਲਾਂ ਛਾਲ ਮਾਰ ਕੇ ਆ ਗਏ ਅਤੇ ਬਾਕੀ ਫੱਟਣ ਉੱਤੇ ਜਾਂ ਜਹਾਜ਼ ਦੀਆਂ ਹੋਰ ਚੀਜ਼ਾਂ ਉੱਤੇ [27:44]

Acts 28

Acts 28:1

ਜਹਾਜ਼ ਦੇ ਬਾਕੀ ਲੋਕਾਂ ਅਤੇ ਪੌਲੁਸ ਨਾਲ ਮਾਲਟਾ ਟਾਪੂ ਤੇ ਰਹਿਣ ਵਾਲਿਆਂ ਨੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ?

ਉ: ਉਥੋਂ ਦੇ ਲੋਕਾਂ ਨੇ ਉਹਨਾਂ ਨਾਲ ਬਹੁਤ ਦਿਆਲੂ ਵਿਹਾਰ ਕੀਤਾ [28:2]

Acts 28:3

ਜਦੋਂ ਲੋਕਾਂ ਨੇ ਪੌਲੁਸ ਦੇ ਹੱਥ ਉੱਤੇ ਸੱਪ ਦੇਖਿਆ ਤਾਂ ਉਹਨਾਂ ਨੇ ਕੀ ਸੋਚਿਆ?

ਉ: ਲੋਕਾਂ ਨੇ ਸੋਚਿਆ ਕਿ ਪੌਲੁਸ ਇੱਕ ਖੂਨੀ ਸੀ ਜਿਸ ਨੂੰ ਨਿਆਂ ਦੇ ਦੁਆਰਾ ਜਿਉਂਦੇ ਰਹਿਣ ਦੀ ਆਗਿਆ ਨਹੀਂ ਸੀ [28:4]

Acts 28:5

ਜਦੋਂ ਲੋਕਾਂ ਨੇ ਦੇਖਿਆ ਕਿ ਪੌਲੁਸ ਕੀੜੇ ਦੁਆਰਾ ਨਹੀਂ ਮਰਿਆ ਤਾਂ ਉਹਨਾਂ ਨੇ ਕੀ ਸੋਚਿਆ?

ਉ: ਲੋਕਾਂ ਨੇ ਸੋਚਿਆ ਕਿ ਪੌਲੁਸ ਇੱਕ ਦੇਵਤਾ ਸੀ [28:6]

Acts 28:7

ਜਦੋਂ ਪੌਲੁਸ ਨੇ ਪੁਬਲਿਯੁਸ ਦੇ ਪਿਤਾ ਨੂੰ ਜੋ ਟਾਪੂ ਦਾ ਸਰਦਾਰ ਸੀ, ਚੰਗਾ ਕੀਤਾ ਤਾਂ ਕੀ ਹੋਇਆ?

ਉ: ਟਾਪੂ ਦੇ ਬਾਕੀ ਲੋਕ ਵੀ ਜੋ ਬਿਮਾਰ ਸਨ ਉਹ ਅਤੇ ਚੰਗੇ ਹੋਏ [28:8-9]

Acts 28:11

ਪੌਲੁਸ ਅਤੇ ਜਹਾਜ਼ ਦੇ ਬਾਕੀ ਲੋਕ ਮਾਲਟਾ ਵਿੱਚ ਕਿੰਨਾ ਸਮਾਂ ਰਹੇ?

ਉ: ਪੌਲੁਸ ਅਤੇ ਜਹਾਜ਼ ਦੇ ਲੋਕ ਮਾਲਟਾ ਵਿੱਚ ਤਿੰਨ ਮਹੀਨੇ ਰਹੇ [28:11]

Acts 28:13

ਜਦੋਂ ਪੌਲੁਸ ਨੇ ਰੋਮ ਦੇ ਉਹਨਾਂ ਭਰਾਵਾਂ ਨੂੰ ਦੇਖਿਆ ਜੋ ਉਸ ਨੂੰ ਮਿਲਣ ਆਏ ਸਨ, ਤਾਂ ਉਸ ਨੇ ਕੀ ਕੀਤਾ?

ਉ: ਜਦੋਂ ਉਸਨੇ ਭਰਾਵਾਂ ਨੂੰ ਦੇਖਿਆ, ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਤਸੱਲੀ ਪਾਈ [28;15]

Acts 28:16

ਰੋਮ ਵਿੱਚ ਇੱਕ ਕੈਦੀ ਦੇ ਰੂਪ ਵਿੱਚ ਰਹਿਣ ਲਈ ਪੌਲੁਸ ਲਈ ਕੀ ਪ੍ਰੰਬੰਧ ਸੀ?

ਉ: ਪੌਲੁਸ ਨੂੰ ਸਿਪਾਹੀ ਨਾਲ ਜੋ ਉਸ ਦੀ ਰਖਵਾਲੀ ਕਰਦਾ ਸੀ ਰਹਿਣ ਦੀ ਪ੍ਰਵਾਨਗੀ ਸੀ [28:16]

Acts 28:19

ਪੌਲੁਸ ਨੇ ਰੋਮ ਵਿੱਚ ਯਹੂਦੀ ਆਗੂਆਂ ਨੂੰ ਕੀ ਦੱਸਿਆ ਕਿ ਉਹ ਕਿਸ ਕਾਰਨ ਬੰਧੀ ਬਣਾਇਆ ਗਿਆ ਹੈ?

ਉ: ਪੌਲੁਸ ਨੇ ਰੋਮ ਵਿੱਚ ਯਹੂਦੀ ਆਗੂਆਂ ਨੂੰ ਦੱਸਿਆ ਕਿ ਉਹ ਇਸਰਾਏਲ ਦੀ ਆਸ ਦੇ ਬਦਲੇ ਬੰਧੀ ਬਣਾਇਆ ਗਿਆ ਹੈ [28:20]

Acts 28:21

ਰੋਮ ਵਿੱਚ ਯਹੂਦੀ ਆਗੂ ਮਸੀਹੀ ਪੰਥ ਬਾਰੇ ਕੀ ਜਾਣਦੇ ਸਨ?

ਉ: ਰੋਮ ਵਿੱਚ ਯਹੂਦੀ ਆਗੂ ਜਾਣਦੇ ਸਨ ਕਿ ਇਹ ਉਹ ਪੰਥ ਹੈ ਜਿਸ ਦੇ ਬਾਰੇ ਹਰ ਜਗ੍ਹਾ ਬੁਰਾ ਬੋਲਿਆ ਗਿਆ ਹੈ [28:22]

Acts 28:23

ਜਦੋਂ ਯਹੂਦੀ ਆਗੂ ਫਿਰ ਪੌਲੁਸ ਕੋਲ ਉਸ ਦੀ ਰਹਿਣ ਵਾਲੀ ਜਗ੍ਹਾ ਤੇ ਆਏ, ਤਾਂ ਪੌਲੁਸ ਨੇ ਸਵੇਰ ਤੋਂ ਸ਼ਾਮ ਤੱਕ ਕੀ ਕਰਨ ਦੀ ਕੋਸ਼ਿਸ਼ ਕੀਤੀ?

ਉ: ਪੌਲੁਸ ਨੇ ਉਹਨਾਂ ਨੂੰ ਮੂਸਾ ਦੀ ਸ਼ਰਾ ਅਤੇ ਨਬੀਆਂ ਵਿਚੋਂ ਪ੍ਰਮਾਣ ਦੇ ਕੇ ਯਿਸੂ ਬਾਰੇ ਉਪਦੇਸ਼ ਕੀਤਾ [28:23]

ਪੌਲੁਸ ਦੇ ਉਪਦੇਸ਼ ਤੇ ਯਹੂਦੀ ਆਗੂਆਂ ਨੇ ਕੀ ਪ੍ਰਤੀਕਿਰਿਆ ਕੀਤੀ?

ਉ: ਕੁਝ ਯਹੂਦੀ ਆਗੂਆਂ ਨੇ ਉਹ ਗੱਲਾਂ ਮੰਨ ਲਈਆਂ, ਪਰ ਹੋਰਾਂ ਨੇ ਵਿਸ਼ਵਾਸ ਨਾ ਕੀਤਾ [28:24]

Acts 28:25

ਉਪਲੱਬਧ ਨਹੀਂ ਹੈ

Acts 28:27

ਪੌਲੁਸ ਨੇ ਅਖੀਰ ਵਿੱਚ ਉਹਨਾਂ ਯਹੂਦੀਆਂ ਬਾਰੇ ਜਿਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਕਿਹੜੀ ਲਿਖਤ ਬੋਲੀ?

ਉ: ਪੌਲੁਸ ਨੇ ਜਿਹੜੀ ਆਖਰੀ ਲਿਖਤ ਬੋਲੀ ਉਹ ਇਸ ਤਰ੍ਹਾਂ ਹੈ ਕਿ ਜਿਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਉਹਨਾਂ ਨੇ ਆਪਣੀਆਂ ਅੱਖਾਂ ਅਤੇ ਕੰਨ ਪਰਮੇਸ਼ੁਰ ਦੇ ਬਚਨ ਦੀ ਵੱਲੋਂ ਬੰਦ ਕਰ ਲਏ ਹਨ [28:25-27]

Acts 28:28

ਪੌਲੁਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਦਾ ਮੁਕਤੀ ਦਾ ਸੰਦੇਸ਼ ਕਿੱਥੇ ਭੇਜਿਆ ਗਿਆ ਹੈ, ਅਤੇ ਕੀ ਪ੍ਰਤੀਕਿਰਿਆ ਹੋਵੇਗੀ ?

ਉ: ਪੌਲੁਸ ਨੇ ਕਿਹਾ ਕਿ ਪਰਮੇਸ਼ੁਰ ਦਾ ਮੁਕਤੀ ਦਾ ਸੰਦੇਸ਼ ਗ਼ੈਰ ਕੌਮਾਂ ਕੋਲ ਭੇਜਿਆ ਗਿਆ ਹੈ, ਅਤੇ ਉਹ ਇਸ ਨੂੰ ਸੁਣਨਗੇ [28:28]