ਪੰਜਾਬੀ, پنجابی‎: translationQuestions Print

Updated ? hours ago # views See on WACS

2 Timothy 1

2 Timothy 1:1

ਪੌਲੁਸ ਮਸੀਹ ਦਾ ਰਸੂਲ ਕਿਵੇਂ ਬਣਿਆ?

ਉ: ਪੌਲੁਸ ਪਰਮੇਸ਼ੁਰ ਦੀ ਇੱਛਾ ਦੁਆਰਾ ਮਸੀਹ ਦਾ ਰਸੂਲ ਬਣਿਆ [1:1]

2 Timothy 1:3

ਤਿਮੋਥਿਉਸ ਦੇ ਪਰਿਵਾਰ ਵਿੱਚ ਤਿਮੋਥਿਉਸ ਨਾਲੋਂ ਪਹਿਲਾਂ ਨਿਸ਼ਕਪਟ ਵਿਸ਼ਵਾਸ ਕਿਸ ਦਾ ਸੀ?

ਉ: ਤਿਮੋਥਿਉਸ ਦੀ ਦਾਦੀ ਅਤੇ ਮਾਂ ਦੋਨ੍ਹਾਂ ਦਾ ਨਿਸ਼ਕਪਟ ਵਿਸ਼ਵਾਸ ਸੀ [1:5]

2 Timothy 1:6

ਪਰਮੇਸ਼ੁਰ ਨੇ ਤਿਮੋਥਿਉਸ ਨੂੰ ਕਿਸ ਪ੍ਰਕਾਰ ਦਾ ਆਤਮਾ ਦਿੱਤਾ?

ਉ: ਪਰਮੇਸ਼ੁਰ ਨੇ ਤਿਮੋਥਿਉਸ ਨੂੰ ਸਾਮਰਥ, ਪ੍ਰੇਮ ਅਤੇ ਅਨੁਸ਼ਾਸ਼ਨ ਦਾ ਆਤਮਾ ਦਿੱਤਾ [1:7]

2 Timothy 1:8

ਪੌਲੁਸ ਤਿਮੋਥਿਉਸ ਨੂੰ ਕੀ ਕਰਨ ਤੋਂ ਮਨਾ ਕਰਦਾ ਹੈ?

ਉ: ਪੌਲੁਸ ਤਿਮੋਥਿਉਸ ਨੂੰ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾਉਣ ਤੋਂ ਕਹਿੰਦਾ ਹੈ [1:8]

ਪੌਲੁਸ ਇਸ ਦੀ ਬਜਾਏ ਤਿਮੋਥਿਉਸ ਨੂੰ ਕੀ ਕਰਨ ਲਈ ਕਹਿੰਦਾ ਹੈ?

ਉ: ਪੌਲੁਸ ਇਸ ਦੀ ਬਜਾਏ ਤਿਮੋਥਿਉਸ ਨੂੰ ਖੁਸ਼ਖਬਰੀ ਲਈ ਦੁੱਖਾਂ ਵਿੱਚ ਸਾਂਝੀ ਹੋਣ ਨੂੰ ਕਹਿੰਦਾ ਹੈ [1:8]

ਪਰਮੇਸ਼ੁਰ ਦੀ ਯੋਜਨਾ ਅਤੇ ਕਿਰਪਾ ਸਾਨੂੰ ਕਦੋਂ ਦਿੱਤੀ ਗਈ?

ਉ: ਪਰਮੇਸ਼ੁਰ ਦੀ ਯੋਜਨਾ ਅਤੇ ਕਿਰਪਾ ਸਾਨੂੰ ਸਨਾਤਨ ਸਮਿਆਂ ਤੋਂ ਦਿੱਤੀ ਗਈ [1:9]

ਪਰਮੇਸ਼ੁਰ ਨੇ ਆਪਣੀ ਮੁਕਤੀ ਦੀ ਯੋਜਨਾ ਕਿਵੇਂ ਪ੍ਰਗਟ ਕੀਤੀ?

ਉ: ਪਰਮੇਸ਼ੁਰ ਦੀ ਮੁਕਤੀ ਦੀ ਯੋਜਨਾ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪ੍ਰਗਟ ਹੋਣ ਦੁਆਰਾ ਪ੍ਰਗਟ ਹੋਈ [1:10]

ਜਦੋਂ ਯਿਸੂ ਪ੍ਰਗਟ ਹੋਇਆ, ਤਾਂ ਉਸਨੇ ਮੌਤ ਅਤੇ ਜੀਵਨ ਨਾਲ ਕੀ ਕੀਤਾ?

ਉ: ਯਿਸੂ ਨੇ ਮੌਤ ਦਾ ਨਾਸ ਕੀਤਾ, ਅਤੇ ਖੁਸ਼ਖਬਰੀ ਦੁਆਰਾ ਕਦੇ ਨਾ ਖਤਮ ਹੋਣ ਵਾਲੇ ਜੀਵਨ ਨੂੰ ਲਿਆਂਦਾ [1:10]

2 Timothy 1:12

ਪੌਲੁਸ ਖੁਸ਼ਖਬਰੀ ਤੋਂ ਸ਼ਰਮਾਉਂਦਾ ਨਹੀਂ, ਕਿਉਂਕਿ ਉਸ ਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਮੇਰੇ ਲਈ ਕੀ ਕਰ ਸਕਦਾ ਹੈ?

ਉ: ਪੌਲੁਸ ਨੂੰ ਵਿਸ਼ਵਾਸ ਹੈ ਕਿ ਉਹ ਅਮਾਨਤ ਦੀ ਰਖਵਾਲੀ ਉਸ ਦਿਨ ਤੱਕ ਕਰ ਸਕਦਾ ਹੈ [1:12]

ਤਿਮੋਥਿਉਸ ਉਸ ਨਾਲ ਕੀ ਕਰਨ ਵਾਲਾ ਹੈ ਜੋ ਭਲੀ ਅਮਾਨਤ ਪਰਮੇਸ਼ੁਰ ਨੇ ਉਸਨੂੰ ਦਿੱਤੀ ਹੈ?

ਉ: ਤਿਮੋਥਿਉਸ ਉਸ ਭਲੀ ਅਮਾਨਤ ਦੀ ਪਵਿੱਤਰ ਆਤਮਾ ਦੁਆਰਾ ਰਖਵਾਲੀ ਕਰਨ ਵਾਲਾ ਹੈ [1:14]

2 Timothy 1:15

ਪੌਲੁਸ ਦੇ ਸਾਰੇ ਆਸਿਯਾ ਵਾਲੇ ਸਾਥੀਆਂ ਨੇ ਉਸ ਨਾਲ ਕੀ ਕੀਤਾ?

ਉ: ਸਾਰੇ ਜੋ ਆਸਿਯਾ ਵਿੱਚ ਸਨ ਉਹ ਪੌਲੁਸ ਤੋਂ ਫਿਰ ਗਏ [1:15]

ਪੌਲੁਸ ਪ੍ਰਭੂ ਨੂੰ ਉਨੇਸਿਫ਼ੁਰੁਸ ਦੇ ਘਰਾਣੇ ਉੱਤੇ ਦਯਾ ਕਰਨ ਲਈ ਕਿਉਂ ਕਹਿੰਦਾ ਹੈ?

ਉ: ਪੌਲੁਸ ਪ੍ਰਭੂ ਨੂੰ ਉਨੇਸਿਫ਼ੁਰੁਸ ਦੇ ਘਰਾਣੇ ਉੱਤੇ ਦਯਾ ਕਰਨ ਲਈ ਕਹਿੰਦਾ ਹੈ ਕਿਉਂਕਿ ਉਨੇਸਿਫ਼ੁਰੁਸ ਨੇ ਬਹੁਤ ਵਾਰ ਪੌਲੁਸ ਦੀ ਸਹਾਇਤਾ ਕੀਤੀ [1:16-18]

2 Timothy 2

2 Timothy 2:1

ਪੌਲੁਸ ਅਤੇ ਤਿਮੋਥਿਉਸ ਵਿੱਚ ਕੀ ਸੰਬੰਧ ਹੈ?

ਉ: ਤਿਮੋਥਿਉਸ ਪੌਲੁਸ ਦਾ ਆਤਮਿਕ ਪੁੱਤਰ ਹੈ [1:2, 2:1]

ਤਿਮੋਥਿਉਸ ਨੇ ਜੋ ਸੰਦੇਸ਼ ਪੌਲੁਸ ਤੋਂ ਪਾਇਆ ਉਹ ਅੱਗੇ ਕਿਸ ਨੂੰ ਸੌਂਪਣਾ ਹੈ?

ਉ: ਪੌਲੁਸ ਨੇ ਉਹ ਸੰਦੇਸ਼ ਵਫ਼ਾਦਾਰ ਲੋਕਾਂ ਨੂੰ ਸੌਂਪਣਾ ਹੈ ਜੋ ਦੂਸਰਿਆਂ ਨੂੰ ਸਿਖਾਉਣ ਦੇ ਯੋਗ ਹੋਣ [2:2]

2 Timothy 2:3

ਤਿਮੋਥਿਉਸ ਦੇ ਲਈ ਇੱਕ ਉਦਾਹਰਣ ਦੇ ਤੌਰ ਤੇ, ਪੌਲੁਸ ਕਹਿੰਦਾ ਹੈ ਕਿ ਇੱਕ ਸਿਪਾਹੀ ਆਪਣੇ ਆਪ ਨੂੰ ਕਿਸ ਵਿੱਚ ਨਹੀਂ ਫਸਾਉਂਦਾ?

ਉ: ਇੱਕ ਚੰਗਾ ਸਿਪਾਹੀ ਆਪਣੇ ਆਪ ਨੂੰ ਇਸ ਜੀਵਨ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ [2:4]

2 Timothy 2:6

None

2 Timothy 2:8

ਜਦੋਂ ਉਹ ਤਿਮੋਥਿਉਸ ਨੂੰ ਲਿਖਦਾ ਹੈ, ਪੌਲੁਸ ਕਿਹੜੇ ਹਲਾਤਾਂ ਵਿੱਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੇ ਕਾਰਨ ਦੁੱਖ ਉਠਾਉਂਦਾ ਹੈ?

ਉ: ਪੌਲੁਸ ਇੱਕ ਅਪਰਾਧੀ ਦੀ ਤਰਾਂ ਬੰਧਨਾਂ ਦਾ ਦੁੱਖ ਭੋਗਦਾ ਹੈ [2:9]

ਪੌਲੁਸ ਕਹਿੰਦਾ ਹੈ ਕਿ ਕੀ ਬੰਨਿਆ ਨਹੀਂ ਹੈ?

ਉ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਦਾ ਬਚਨ ਬੰਨਿਆ ਹੋਇਆ ਨਹੀਂ ਹੈ [2:9]

ਪੌਲੁਸ ਇਹ ਸਭ ਕੁਝ ਕਿਉਂ ਸਹਿੰਦਾ ਹੈ?

ਉ: ਪੌਲੁਸ ਇਹ ਸਭ ਕੁਝ ਪਰਮੇਸ਼ੁਰ ਦੁਆਰਾ ਚੁਣੇ ਹੋਈਆਂ ਲਈ ਸਹਿੰਦਾ ਹੈ, ਤਾਂ ਕਿ ਮੁਕਤੀ ਨੂੰ ਪ੍ਰਾਪਤ ਕਰ ਸਕਣ ਜੋ ਮਸੀਹ ਯਿਸੂ ਵਿੱਚ ਹੈ [2:10]

2 Timothy 2:11

ਜੋ ਸਹਿਣ ਕਰਦੇ ਹਨ ਉਹਨਾਂ ਲਈ ਮਸੀਹ ਦਾ ਕੀ ਵਾਅਦਾ ਹੈ?

ਉ: ਜੋ ਸਹਿਣ ਕਰਦੇ ਹਨ ਉਹ ਮਸੀਹ ਦੇ ਨਾਲ ਰਾਜ ਕਰਨਗੇ [2:12]

ਜੋ ਉਸਦਾ ਇਨਕਾਰ ਕਰਦੇ ਹਨ ਉਹਨਾਂ ਲਈ ਮਸੀਹ ਦੀ ਕੀ ਚੇਤਾਵਨੀ ਹੈ?

ਉ: ਜੋ ਮਸੀਹ ਦਾ ਇਨਕਾਰ ਕਰਦੇ ਹਨ, ਮਸੀਹ ਉਹਨਾਂ ਦਾ ਇਨਕਾਰ ਕਰੇਗਾ [2:12]

2 Timothy 2:14

ਤਿਮੋਥਿਉਸ ਨੂੰ ਕਿਸ ਦੇ ਬਾਰੇ ਨਾ ਲੜਨ ਲਈ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ?

ਉ: ਤਿਮੋਥਿਉਸ ਨੂੰ ਲੋਕਾਂ ਨੂੰ ਸ਼ਬਦਾਂ ਦੇ ਵਿਖੇ ਨਾਲ ਲੜਨ ਦੀ ਚੇਤਾਵਨੀ ਦੇਣੀ ਚਾਹੀਦੀ ਹੈ, ਕਿਉਂਕਿ ਇਸ ਦਾ ਕੋਈ ਲਾਭ ਨਹੀਂ ਹੈ [2:14]

2 Timothy 2:16

ਜੋ ਆਦਮੀ ਸਚਾਈ ਤੋਂ ਭਟਕ ਗਏ, ਇਸ ਤਰਾਂ ਉਹਨਾਂ ਨੇ ਕਿਹੜਾ ਗਲਤ ਸਿਧਾਂਤ ਦਿੱਤਾ?

ਉ: ਉਹ ਸਿਖਾ ਰਹੇ ਸਨ ਕਿ ਪੁਨਰ ਉਥਾਨ ਪਹਿਲਾਂ ਹੀ ਹੋ ਚੁੱਕਾ ਹੈ [2:18]

2 Timothy 2:19

ਹਰੇਕ ਭਲੇ ਕੰਮ ਲਈ ਵਿਸ਼ਵਾਸੀ ਆਪਣੇ ਆਪ ਨੂੰ ਕਿਵੇਂ ਤਿਆਰ ਕਰਨ?

ਉ: ਵਿਸ਼ਵਾਸੀ ਆਪਣੇ ਆਪ ਨੂੰ ਨਿਰਾਦਰ ਦੇ ਕੰਮ ਤੋਂ ਸ਼ੁੱਧ ਕਰਨ, ਅਤੇ ਆਪਣੇ ਆਪ ਨੂੰ ਹਰੇਕ ਭਲੇ ਕੰਮ ਲਈ ਅਲੱਗ ਕਰਨ [2:21]

2 Timothy 2:22

ਤਿਮੋਥਿਉਸ ਨੂੰ ਕਿਸ ਚੀਜ਼ ਤੋਂ ਭੱਜਣਾ ਹੈ?

ਉ: ਤਿਮੋਥਿਉਸ ਨੂੰ ਜੁਆਨੀ ਦੀਆਂ ਕਾਮਨਾਵਾਂ ਤੋਂ ਭੱਜਣਾ ਹੈ [2:22]

2 Timothy 2:24

ਪਰਮੇਸ਼ੁਰ ਦੇ ਇੱਕ ਦਾਸ ਵਿੱਚ ਕਿਸ ਪ੍ਰਕਾਰ ਦੇ ਗੁਣ ਹੋਣੇ ਚਾਹੀਦੇ ਹਨ?

ਉ: ਪ੍ਰਭੂ ਦੇ ਇੱਕ ਦਾਸ ਅਸੀਲ, ਸਿਖਾਉਣ ਦੇ ਯੋਗ, ਸਬਰ ਵਾਲਾ, ਅਤੇ ਜੋ ਉਸ ਦੇ ਵਿਰੋਧ ਵਿੱਚ ਹਨ ਉਨ੍ਹਾਂ ਨੂੰ ਨਰਮਾਈ ਨਾਲ ਤਾੜਨ ਵਾਲਾ ਹੋਣਾ ਚਾਹੀਦਾ ਹੈ [2:24-25]

ਅਵਿਸ਼ਵਾਸੀਆਂ ਨਾਲ ਸ਼ੈਤਾਨ ਨੇ ਕੀ ਕੀਤਾ ਹੈ?

ਉ: ਸ਼ੈਤਾਨ ਨੇ ਆਪਣੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਫਸਾਇਆ ਅਤੇ ਪਕੜਿਆ ਹੈ [2:26]

2 Timothy 3

2 Timothy 3:1

ਪੌਲੁਸ ਦੇ ਅਨੁਸਾਰ ਆਖ਼ਰੀ ਦਿਨਾਂ ਵਿੱਚ ਕੀ ਆਵੇਗਾ?

ਉ: ਪੌਲੁਸ ਕਹਿੰਦਾ ਹੈ ਕਿ ਆਖ਼ਰੀ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ [3:1]

ਆਖ਼ਰੀ ਦਿਨਾਂ ਵਿੱਚ, ਲੋਕ ਪਰਮੇਸ਼ੁਰ ਤੋਂ ਇਲਾਵਾ ਕਿਹੜੀਆਂ ਤਿੰਨ ਚੀਜ਼ਾਂ ਨਾਲ ਪ੍ਰੇਮ ਕਰਨਗੇ?

ਉ: ਆਖ਼ਰੀ ਦਿਨਾਂ ਵਿੱਚ, ਲੋਕ ਆਪਣੇ ਆਪ ਨੂੰ, ਪੈਸੇ ਨੂੰ, ਅਤੇ ਭੋਗ ਬਿਲਾਸ ਨੂੰ ਪ੍ਰੇਮ ਕਰਨਗੇ [3:2-4]

2 Timothy 3:5

ਪੌਲੁਸ ਤਿਮੋਥਿਉਸ ਨੂੰ ਉਨ੍ਹਾਂ ਲੋਕਾਂ ਨਾਲ ਕੀ ਕਰਨ ਲਈ ਆਖਦਾ ਹੈ ਜਿਹਨਾਂ ਨੇ ਕੇਵਲ ਭਗਤੀ ਦਾ ਰੂਪ ਧਾਰਿਆ ਹੈ?

ਉ: ਪੌਲੁਸ ਤਿਮੋਥਿਉਸ ਨੂੰ ਆਖਦਾ ਹੈ ਕਿ ਜਿਹਨਾਂ ਨੇ ਕੇਵਲ ਭਗਤੀ ਦਾ ਰੂਪ ਧਾਰਿਆ ਹੈ, ਤੂੰ ਉਹਨਾਂ ਤੋਂ ਪਰੇ ਰਹੁ [3:5]

ਇਹ ਕੁਧਰਮੀ ਮਨੁੱਖ ਕੀ ਕਰਦੇ ਹਨ?

ਉ: ਇਹ ਕੁਝ ਕੁਧਰਮੀ ਮਨੁੱਖ ਘਰੋ ਘਰ ਘੁਸ ਕੇ ਉਹਨਾਂ ਹੋਸ਼ੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਕਈ ਪ੍ਰਕਾਰ ਦੀਆਂ ਕਾਮਨਾਵਾਂ ਪਿੱਛੇ ਭੱਜਦੀਆਂ ਹਨ [3:6]

2 Timothy 3:8

ਇਹ ਕੁਧਰਮੀ ਮਨੁੱਖ ਪੁਰਾਣੇ ਨੇਮ ਦੇ ਯੰਨੇਸ ਅਤੇ ਯੰਬਰੇਸ ਵਰਗੇ ਕਿਵੇਂ ਹਨ?

ਉ: ਇਹ ਕੁਧਰਮੀ ਮਨੁੱਖ ਝੂਠੇ ਗੁਰੂ ਹਨ ਜੋ ਸਚਾਈ ਦੇ ਵਿਰੋਧ ਵਿੱਚ ਖੜੇ ਹੁੰਦੇ ਹਨ ਜਿਵੇਂ ਯੰਨੇਸ ਅਤੇ ਯੰਬਰੇਸ ਹੋਏ [3:8] |

2 Timothy 3:10

ਝੂਠੇ ਗੁਰੂਆਂ ਦੇ ਬਜਾਏ, ਤਿਮੋਥਿਉਸ ਕਿਸਦੇ ਅਨੁਸਾਰ ਚੱਲਿਆ?

ਉ: ਤਿਮੋਥਿਉਸ ਪੌਲੁਸ ਦੇ ਅਨੁਸਾਰ ਚੱਲਿਆ [3:10-11]

ਪ੍ਰਭੂ ਨੇ ਪੌਲੁਸ ਨੂੰ ਕਿੱਥੋਂ ਬਚਾਇਆ?

ਉ: ਪ੍ਰਭੂ ਨੇ ਪੌਲੁਸ ਨੂੰ ਸਤਾਓ ਤੋਂ ਬਚਾਇਆ [3:11]

ਪੌਲੁਸ ਦੇ ਅਨੁਸਾਰ ਉਹਨਾਂ ਨਾਲ ਕੀ ਹੋਵੇਗਾ ਜਿਹੜੇ ਭਗਤੀ ਨਾਲ ਉਮਰ ਬਤੀਤ ਕਰਨਾ ਚਾਹੁੰਦੇ ਹਨ?

ਉ: ਪੌਲੁਸ ਕਹਿੰਦਾ ਹੈ ਕਿ ਜਿਹੜੇ ਭਗਤੀ ਨਾਲ ਉਮਰ ਬਤੀਤ ਕਰਨਾ ਚਾਹੁੰਦੇ ਹਨ, ਉਹ ਸਤਾਏ ਜਾਣਗੇ [3:12]

ਅੰਤ ਦੇ ਦਿਨਾਂ ਵਿੱਚ ਬੁਰਾ ਕੀ ਹੋਵੇਗਾ?

ਉ: ਛੱਲੀਏ ਅਤੇ ਦੁਸ਼ਟ ਅੰਤ ਦੇ ਦਿਨਾਂ ਵਿੱਚ ਬੁਰੇ ਹੋ ਜਾਣਗੇ [3:13]

2 Timothy 3:14

ਤਿਮੋਥਿਉਸ ਆਪਣੀ ਜਿੰਦਗੀ ਦੇ ਕਿਸ ਸਮੇਂ ਤੋਂ ਪਵਿੱਤਰ ਲਿਖਤਾਂ ਨੂੰ ਜਾਣਦਾ ਸੀ?

ਉ: ਤਿਮੋਥਿਉਸ ਪਵਿੱਤਰ ਲਿਖਤਾਂ ਨੂੰ ਆਪਣੇ ਬਚਪਨ ਤੋਂ ਜਾਣਦਾ ਸੀ [3:15]

2 Timothy 3:16

ਸਾਰੀ ਪਵਿੱਤਰ ਲਿਖਤ ਮਨੁੱਖ ਨੂੰ ਕਿਵੇਂ ਦਿੱਤੀ ਗਈ?

ਉ: ਸਾਰੀ ਪਵਿੱਤਰ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ [3:16]

ਸਾਰੀ ਪਵਿੱਤਰ ਲਿਖਤ ਕਿਸ ਚੀਜ਼ ਲਈ ਲਾਭਦਾਇਕ ਹੈ?

ਉ: ਸਾਰੀ ਪਵਿੱਤਰ ਲਿਖਤ ਸਿਖਾਉਣ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਲਾਭਦਾਇਕ ਹੈ [3:16]

ਇੱਕ ਵਿਆਕਤੀ ਨੂੰ ਪਵਿੱਤਰ ਲਿਖਤਵਿੱਚ ਸਿਖਲਾਈ ਦੇਣ ਦਾ ਕੀ ਮਕਸਦ ਹੈ?

ਉ: ਇੱਕ ਵਿਆਕਤੀ ਨੂੰ ਪਵਿੱਤਰ ਲਿਖਤ ਵਿੱਚ ਸਿਖਲਾਈ ਦੇਣ ਦਾ ਮਕਸਦ ਕਾਬਲ ਅਤੇ ਭਲੇ ਕੰਮ ਲਈ ਤਿਆਰ ਕਰਨਾ ਹੈ [3:17]

2 Timothy 4

2 Timothy 4:1

ਯਿਸੂ ਮਸੀਹ ਕਿਨ੍ਹਾਂ ਦਾ ਨਿਆਈਂ ਹੈ?

ਉ: ਯਿਸੂ ਮਸੀਹ ਜਿਉਂਦਿਆਂ ਅਤੇ ਮੋਇਆਂ ਦਾ ਨਿਆਈਂ ਹੈ [4:1]

ਪੌਲੁਸ ਵਾਸਤਾ ਦੇਕੇ ਤਿਮੋਥਿਉਸ ਨੂੰ ਕੀ ਕਰਨ ਲਈ ਤਾਗੀਦ ਕਰਦਾ ਹੈ?

ਉ: ਪੌਲੁਸ ਵਾਸਤਾ ਦੇਕੇ ਤਿਮੋਥਿਉਸ ਨੂੰ ਬਚਨ ਦਾ ਪ੍ਰਚਾਰ ਕਰਨ ਲਈ ਤਾਗੀਦ ਕਰਦਾ ਹੈ [4:2]

2 Timothy 4:3

ਪੌਲੁਸ ਕਿਸ ਬਾਰੇ ਚੇਤਾਵਨੀ ਦਿੰਦਾ ਹੈ ਜੋ ਲੋਕ ਸਮਾਂ ਆਉਣ ਤੇ ਕਰਨਗੇ?

ਉ: ਲੋਕ ਖਰੀ ਸਿਖਿਆ ਨੂੰ ਨਾ ਸਹਿਣਗੇ, ਪਰ ਉਸ ਸਿਖਿਆ ਨੂੰ ਸੁਣਨਗੇ ਜਿਹੜੀ ਉਹਨਾਂ ਦੀਆਂ ਕਾਮਨਾਵਾਂ ਦੇ ਅਨੁਸਾਰ ਹੈ [4:3]

ਕਿਹੜਾ ਕੰਮ ਅਤੇ ਸੇਵਕਾਈ ਤਿਮੋਥਿਉਸ ਨੂੰ ਕਰਨ ਲਈ ਦਿੱਤਾ ਗਿਆ?

ਉ: ਤਿਮੋਥਿਉਸ ਨੂੰ ਖੁਸ਼ਖਬਰੀ ਦੇ ਪ੍ਰਚਾਰਕ ਦਾ ਕੰਮ ਅਤੇ ਸੇਵਕਾਈ ਦਿੱਤੀ ਗਈ [4:5]

2 Timothy 4:6

ਪੌਲੁਸ ਦੇ ਜੀਵਨ ਵਿੱਚ ਕਿਹੜਾ ਸਮਾਂ ਪੌਲੁਸ ਕਹਿੰਦਾ ਹੈ ਕਿ ਹੁਣ ਆ ਗਿਆ ਹੈ?

ਉ: ਪੌਲੁਸ ਕਹਿੰਦਾ ਹੈ ਕਿ ਉਸਦੇ ਜਾਣ ਦਾ ਸਮਾਂ ਆ ਗਿਆ ਹੈ [4:6]

ਜਿਹੜੇ ਮਸੀਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਦੇ ਹਨ, ਉਹ ਕਿਹੜਾ ਇਨਾਮ ਪ੍ਰਾਪਤ ਕਰਨਗੇ?

ਉ: ਪੌਲੁਸ ਕਹਿੰਦਾ ਹੈ ਜਿਹੜੇ ਮਸੀਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਦੇ ਹਨ, ਉਹ ਧਰਮ ਦਾ ਮੁਕਟ ਪ੍ਰਾਪਤ ਕਰਨਗੇ [4:8]

2 Timothy 4:9

ਪੌਲੁਸ ਦੇ ਸਾਥੀ ਦੇਮਾਸ ਨੇ ਉਸਨੂੰ ਕਿਉਂ ਛੱਡ ਦਿੱਤਾ?

ਉ: ਦੇਮਾਸ ਨੇ ਪੌਲੁਸ ਨੂੰ ਛੱਡ ਦਿੱਤਾ ਕਿਉਂਕਿ ਉਸ ਨੇ ਵਰਤਮਾਨ ਜੁੱਗ ਨਾਲ ਮੋਹ ਕੀਤਾ [4:10]

2 Timothy 4:11

ਪੌਲੁਸ ਦਾ ਉਹ ਕਿਹੜਾ ਸਾਥੀ ਸੀ ਜਿਹੜਾ ਹੁਣ ਤੱਕ ਉਸਦੇ ਨਾਲ ਸੀ?

ਉ: ਕੇਵਲ ਲੂਕਾ ਹੁਣ ਤੱਕ ਪੌਲੁਸ ਦੇ ਨਾਲ ਸੀ [4:11]

2 Timothy 4:14

ਪੌਲੁਸ ਦੇ ਅਨੁਸਾਰ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਉਹਨਾਂ ਨੂੰ ਕਿਸ ਅਨੁਸਾਰ ਫ਼ਲ ਮਿਲੇਗਾ?

ਉ: ਪੌਲੁਸ ਕਹਿੰਦਾ ਹੈ ਕਿ ਜਿਨ੍ਹਾਂ ਨੇ ਉਸਦਾ ਵਿਰੋਧ ਕੀਤਾ ਉਹਨਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਫਲ ਮਿਲੇਗਾ [4:14]

ਪੌਲੁਸ ਦੀ ਪਹਿਲੀ ਪੇਸ਼ੀ ਉੱਤੇ ਉਸ ਨਾਲ ਕੌਣ ਖੜਾ ਹੋਇਆ?

ਉ: ਪੌਲੁਸ ਦੀ ਪਹਿਲੀ ਪੇਸ਼ੀ ਉੱਤੇ ਉਸ ਨਾਲ ਪ੍ਰਭੂ ਖੜਾ ਹੋਇਆ [4:16-17]

2 Timothy 4:17

None