ਪੰਜਾਬੀ, پنجابی‎: translationQuestions Print

Updated ? hours ago # views See on WACS

James 1

James 1:1

ਯਾਕੂਬ ਨੇ ਇਹ ਪੱਤ੍ਰੀ ਕਿਸ ਨੂੰ ਲਿਖੀ ?

ਯਾਕੂਬ ਨੇ ਇਹ ਪੱਤ੍ਰੀ ਬਾਰਾਂ ਗੋਤਰਾਂ ਨੂੰ ਲਿਖੀ ਜਿਹੜੇ ਖਿੰਡੇ ਹੋਏ ਸਨ [1:1]

ਯਾਕੂਬ ਆਪਣੇ ਪੜ੍ਹਨ ਵਾਲਿਆਂ ਨੂੰ ਕੀ ਆਖਦਾ ਹੈ ਕਿ ਜਦੋਂ ਪਰਤਾਵੇ ਦਾ ਸਾਹਮਣਾ ਕਰੋ ਤਾਂ ਤੁਹਾਡਾ ਵਿਵਹਾਰ ਕੀ ਹੋਣਾ ਚਾਹੀਦਾ ਹੈ ?

ਯਾਕੂਬ ਆਖਦਾ ਹੈ ਜਦ ਤੁਸੀਂ ਪਰਤਾਵਿਆਂ ਵਿੱਚ ਪਵੋ ਤਾਂ ਇਸਨੂੰ ਆਨੰਦ ਦੀ ਗੱਲ ਜਾਣੋ [1:2]

ਸਾਡੇ ਵਿਸ਼ਵਾਸ ਦੀ ਪ੍ਰੀਖਿਆ ਕੀ ਕਰਦੀ ਹੈ ?

ਸਾਡੇ ਵਿਸ਼ਵਾਸ ਦੀ ਪ੍ਰੀਖਿਆ ਧੀਰਜ ਅਤੇ ਸੰਪੂਰਨਤਾ ਨੂੰ ਪੈਦਾ ਕਰਦੀ ਹੈ [1:3-4]

James 1:4

ਵਿਸ਼ਵਾਸ ਵਿੱਚ ਸਾਨੂੰ ਕੀ ਮੰਗਣਾ ਚਾਹੀਦਾ ਹੈ ?

ਸਾਨੂੰ ਵਿਸ਼ਵਾਸ ਵਿੱਚ ਪਰਮੇਸ਼ੁਰ ਕੋਲੋਂ ਬੁੱਧ ਨੂੰ ਮੰਗਣਾ ਚਾਹੀਦਾ ਹੈ [1:5-6]

James 1:6

ਜਿਹੜਾ ਵਿਅਕਤੀ ਭਰਮ ਨਾਲ ਮੰਗਦਾ ਹੈ ਉਹ ਕੀ ਪਾਉਣ ਦੀ ਆਸਾ ਰੱਖੇ ?

ਜਿਹੜਾ ਵਿਅਕਤੀ ਭਰਨ ਨਾਲ ਮੰਗਦਾ ਹੈ ਉਹ ਪ੍ਰਭੂ ਦੇ ਕੋਲੋਂ ਕੁਝ ਵੀ ਪਾਉਣ ਦੀ ਆਸਾ ਨਾ ਰੱਖੇ [1:6-8]

James 1:9

ਇੱਕ ਅਮੀਰ ਭਰਾ ਨੂੰ ਨੀਵਾ ਕਿਉਂ ਹੋਣਾ ਚਾਹੀਦਾ ਹੈ ?

ਇੱਕ ਅਮੀਰ ਭਰਾ ਨੂੰ ਨੀਵਾ ਹੋਣਾ ਚਾਹੀਦਾ ਹੈ ਕਿਉਂਕਿ ਉਹ ਇੱਕ ਫੁੱਲ ਦੇ ਵਾਂਗ ਚਲਾ ਜਾਵੇਗਾ [1:10-11]

James 1:12

ਉਹ ਜਿਹੜੇ ਵਿਸ਼ਵਾਸ ਦੀ ਪ੍ਰੀਖਿਆ ਨੂੰ ਪਾਸ ਕਰ ਲੈਂਦੇ ਹਨ ਕੀ ਪ੍ਰਾਪਤ ਕਰਨਗੇ ?

ਉਹ ਜਿਹੜੇ ਵਿਸ਼ਵਾਸ ਦੀ ਪ੍ਰੀਖਿਆ ਨੂੰ ਪਾਸ ਕਰ ਲੈਂਦੇ ਹਨ ਜੀਵਨ ਦਾ ਮੁਕਟ ਪ੍ਰਾਪਤ ਕਰਨਗੇ [1:12]

James 1:14

ਇੱਕ ਮਨੁੱਖ ਕਿਸ ਕਾਰਨ ਦੇ ਨਾਲ ਬੁਰਾਈ ਤੋਂ ਪਰਤਾਇਆ ਜਾਂਦਾ ਹੈ ?

ਇੱਕ ਮਨੁੱਖ ਆਪਣੀਆਂ ਭਾਵਨਾਵਾਂ ਦੇ ਕਾਰਨ ਬੁਰਾਈ ਤੋਂ ਪਰਤਾਇਆ ਜਾਂਦਾ ਹੈ [1:14]

ਪਾਪ ਦੇ ਪੂਰੇ ਵੱਧਣ ਦਾ ਕੀ ਨਤੀਜਾ ਨਿਕਲਦਾ ਹੈ ?

ਪਾਪ ਦੇ ਪੂਰੇ ਵੱਧਣ ਦਾ ਨਤੀਜਾ ਮੌਤ ਹੈ [1:15]

James 1:17

ਚਾਨਣ ਦੇ ਪਿਤਾ ਦੇ ਕੋਲੋਂ ਹੇਠਾ ਕੀ ਆਉਂਦਾ ਹੈ ?

ਹਰੇਕ ਚੰਗੀ ਦਾਤ ਅਤੇ ਪੂਰਨ ਦਾਤ ਚਾਨਣ ਦੇ ਪਿਤਾ ਤੋਂ ਹੇਠਾ ਆਉਂਦੀ ਹੈ [1:17]

ਕਿਸ ਮਨਸਾ ਨਾਲ ਪਰਮੇਸ਼ੁਰ ਸਾਨੂੰ ਜੀਵਨ ਦੇਣ ਲਈ ਚੁਣਦਾ ਹੈ ?

ਪਰਮੇਸ਼ੁਰ ਸਾਨੂੰ ਸਚਿਆਈ ਦੇ ਬਚਨਾਂ ਨਾਲ ਜੀਵਨ ਦੇਣ ਲਈ ਚੁਣਦਾ ਹੈ [1:18

James 1:19

ਯਾਕੂਬ ਸਾਨੂੰ ਸਾਡੇ ਸੁਣਨ,ਬੋਲਣ ਅਤੇ ਭਾਵਨਾਵਾਂ ਦੇ ਵਿਖੇ ਕੀ ਕਰਨ ਨੂੰ ਕਹਿੰਦਾ ਹੈ ?

ਯਾਕੂਬ ਸਾਨੂੰ ਸੁਣਨ ਵਿੱਚ ਕਾਹਲਾ, ਬੋਲਣ ਅਤੇ ਕ੍ਰੋਧ ਵਿੱਚ ਧੀਰਾ ਹੋਣ ਲਈ ਆਖਦਾ ਹੈ [1:19]

James 1:22

ਯਾਕੂਬ ਕਿਵੇਂ ਆਖਦਾ ਕਿ ਅਸੀਂ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ ?

ਯਾਕੂਬ ਆਖਦਾ ਹੈ ਅਸੀਂ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ , ਬਚਨ ਨੂੰ ਸੁਣਨਾ ਅਤੇ ਉਸ ਉੱਤੇ ਅਮਲ ਨਾ ਕਰਨ ਦੇ ਦੁਆਰਾ [1:22]

James 1:26

ਸੱਚੀ ਭਗਤੀ ਦੇ ਲਈ ਸਾਨੂੰ ਕਿਸ ਚੀਜ਼ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ?

ਸੱਚੀ ਭਗਤੀ ਦੇ ਲਈ ਸਾਨੂੰ ਜੀਭ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ [1:26]

ਪਰਮੇਸ਼ੁਰ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਕੀ ਹੈ ?

ਅਨਾਥਾਂ ਅਤੇ ਵਿਧਵਾਵਾਂ ਦੀ ਸ਼ੁੱਧ ਲੈਣੀ, ਆਪਣੇ ਆਪ ਨੂੰ ਸੰਸਾਰ ਦੀ ਭਰਿਸ਼ਟਤਾ ਤੋਂ ਦੂਰ ਰੱਖਣਾ ਹੀ ਪਰਮੇਸ਼ੁਰ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਹੈ [1:27]

James 2

James 2:1

ਜਦ ਕੋਈ ਸਭਾ ਵਿੱਚ ਆਵੇ ਤਾਂ ਯਾਕੂਬ ਆਪਣੇ ਭਰਾਵਾਂ ਨੂੰ ਉਹਨਾਂ ਦੇ ਨਾਲ ਕੀ ਕਰਨ ਤੋਂ ਮਨ੍ਹਾਂ ਕਰਦਾ ਹੈ ?

ਯਾਕੂਬ ਉਹਨਾਂ ਨੂੰ ਦੱਸਦਾ ਹੈ ਕਿ ਉਹਨਾਂ ਦੇ ਪਹਿਰਾਵੇ ਨੂੰ ਦੇਖ ਕੇ ਪੱਖਪਾਤ ਨਾ ਕਰੋ [2:1-4]

James 2:5

ਯਾਕੂਬ ਪਰਮੇਸ਼ੁਰ ਦੇ ਗਰੀਬ ਦੇ ਲਈ ਨਜ਼ਰੀਏ ਬਾਰੇ ਕੀ ਆਖਦਾ ਹੈ ?

ਯਾਕੂਬ ਆਖਦਾ ਹੈ ਕਿ ਪਰਮੇਸ਼ੁਰ ਨੇ ਗਰੀਬ ਨੂੰ ਵਿਸ਼ਵਾਸ ਵਿੱਚ ਧਨੀ ਅਤੇ ਰਾਜ ਦਾ ਅਧਿਕਾਰੀ ਹੋਣ ਲਈ ਚੁਣਿਆ ਹੈ [2:5]

ਯਾਕੂਬ ਕੀ ਆਖਦਾ ਹੈ ਕਿ ਧਨਵਾਨ ਕੀ ਕਰ ਰਹੇ ਹਨ ?

ਯਾਕੂਬ ਆਖਦਾ ਹੈ ਧਨਵਾਨ ਆਪਣੇ ਭਰਾਵਾਂ ਦੇ ਨਾਲ ਬੁਰਾ ਵਰਤਾਵ ਅਤੇ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਦੇ ਆਏ ਹਨ [2:6-7]

James 2:8

ਪਵਿੱਤਰ ਸਾਸ਼ਤਰ ਦਾ ਸ਼ਾਹੀ ਹੁਕਮ ਕੀ ਹੈ ?

ਸ਼ਾਹੀ ਹੁਕਮ ਇਹ ਹੈ, ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ [2:8]

James 2:10

ਜੋ ਕੋਈ ਪਰਮੇਸ਼ੁਰ ਦੀ ਬਿਵਸਥਾ ਵਿੱਚੋਂ ਇੱਕ ਨੂੰ ਤੋੜੇ ਉਹ ਕਿਸ ਵਿੱਚ ਦੋਸ਼ੀ ਹੋਵੇਗਾ ?

ਜੋ ਕੋਈ ਪਰਮੇਸ਼ੁਰ ਦੀ ਬਿਵਸਥਾ ਵਿੱਚੋਂ ਇੱਕ ਨੂੰ ਤੋੜੇ ਉਹ ਸਾਰੀ ਬਿਵਸਥਾ ਦਾ ਦੋਸ਼ੀ ਹੋਵੇਗਾ [2:10]

James 2:12

ਉਹ ਜਿਹੜੇ ਦਯਾ ਨਹੀ ਦਿਖਾਉਂਦੇ ਉਹਨਾਂ ਉੱਤੇ ਕੀ ਆ ਪਵੇਗਾ ?

ਜਿਹਨਾਂ ਨੇ ਦਯਾ ਨਹੀ ਕੀਤੀ ਉਹਨਾਂ ਦਾ ਨਿਆਂ ਬਿਨ੍ਹਾਂ ਦਯਾ ਤੋਂ ਹੋਵੇਗਾ [2:13]

James 2:14

ਯਾਕੂਬ ਉਹਨਾਂ ਬਾਰੇ ਕੀ ਆਖਦਾ ਹੈ ਜਿਹੜੇ ਵਿਸ਼ਵਾਸ ਦੀ ਘੋਸ਼ਣਾ ਕਰਦੇ ਹਨ ਪਰ ਜਰੂਰਤਮੰਦਾਂ ਦੀ ਮੱਦਦ ਨਹੀ ਕਰਦੇ ?

ਯਾਕੂਬ ਆਖਦਾ ਹੈ ਜਿਹੜੇ ਵਿਸ਼ਵਾਸ ਦੀ ਘੋਸ਼ਣਾ ਕਰਦੇ ਹਨ ਪਰ ਜਰੂਰਤਮੰਦਾਂ ਦੀ ਮੱਦਦ ਨਹੀ ਕਰਦੇ, ਉਹਨਾਂ ਦਾ ਵਿਸ਼ਵਾਸ ਉਹਨਾਂ ਨੂੰ ਬਚਾ ਨਹੀ ਸਕਦਾ [2:14-16]

ਬਿਨ੍ਹਾਂ ਕੰਮਾਂ ਤੋਂ ਵਿਸ਼ਵਾਸ ਆਪਣੇ ਆਪ ਵਿੱਚ ਕੀ ਹੈ ?

ਬਿਨ੍ਹਾਂ ਕੰਮਾਂ ਤੋਂ ਵਿਸ਼ਵਾਸ ਆਪਣੇ ਆਪ ਵਿੱਚ ਮੁਰਦਾ ਹੈ [2:17]

James 2:18

ਅਸੀਂ ਆਪਣਾ ਵਿਸ਼ਵਾਸ ਕਿਵੇਂ ਦਿਖਾ ਸਕਦੇ ਹਾਂ, ਯਾਕੂਬ ਕੀ ਆਖਦਾ ਹੈ ?

ਯਾਕੂਬ ਆਖਦਾ ਹੈ ਅਸੀਂ ਆਪਣਾ ਵਿਸ਼ਵਾਸ ਆਪਣੇ ਕੰਮਾਂ ਰਾਹੀਂ ਦਿਖਾ ਸਕਦੇ ਹਾਂ [2:18]

ਵਿਸ਼ਵਾਸ ਕਰਨ ਵਾਲੇ ਅਤੇ ਭੂਤਾਂ ਕਿਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਨ ?

ਵਿਸ਼ਵਾਸ ਕਰਨ ਵਾਲੇ ਅਤੇ ਭੂਤਾਂ ਇਹ ਵਿਸ਼ਵਾਸ ਰੱਖਦੇ ਹਨ ਕਿ ਪਰਮੇਸ਼ੁਰ ਇੱਕ ਹੀ ਹੈ [2:19]

James 2:21

ਅਬਰਾਹਾਮ ਨੇ ਆਪਣਾ ਵਿਸ਼ਵਾਸ ਆਪਣੇ ਕੰਮਾਂ ਰਾਹੀਂ ਕਿਵੇਂ ਦਿਖਾਇਆ ?

ਅਬਰਾਹਾਮ ਨੇ ਆਪਣਾ ਵਿਸ਼ਵਾਸ ਆਪਣੇ ਕੰਮਾਂ ਰਾਹੀਂ ਦਿਖਾਇਆ ਜਦੋਂ ਉਹ ਨੇ ਵੇਦੀ ਉੱਤੇ ਇਸਹਾਕ ਨੂੰ ਚੜਾਇਆ [2:21-22]

ਅਬਰਾਹਾਮ ਦੇ ਵਿਸ਼ਵਾਸ ਅਤੇ ਕੰਮਾਂ ਕਿਹੜੀ ਲਿਖਤ ਪੂਰੀ ਹੋਈ ?

ਲਿਖਤ ਪੂਰੀ ਹੋਈ ਜਿਸ ਵਿੱਚ ਲਿਖਿਆ ਹੈ, ਅਬਰਾਹਾਮ ਨੇ ਪਰਮੇਸ਼ੁਰ ਦਾ ਵਿਸ਼ਵਾਸ ਕੀਤਾ ਅਤੇ ਇਹ ਉਹ ਦੀ ਧਾਰਮਿਕਤਾ ਗਿਣੀ ਗਈ [2:23]

James 2:25

ਇੱਕ ਆਤਮਾ ਤੋਂ ਬਿਨ੍ਹਾਂ ਸਰੀਰ ਕੀ ਹੈ ?

ਇੱਕ ਆਤਮਾ ਤੋਂ ਬਿਨ੍ਹਾਂ ਸਰੀਰ ਮੁਰਦਾ ਹੈ [2:26]

James 3

James 3:1

ਯਾਕੂਬ ਕਿਉਂ ਆਖਦਾ ਹੈ ਕਿ ਬਹੁਤਿਆਂ ਨੂੰ ਉਪਦੇਸ਼ਕ ਨਹੀ ਬਣਨਾ ਚਾਹੀਦਾ ?

ਬਹੁਤੇ ਉਪਦੇਸ਼ਕ ਨਾ ਬਣਨ ਕਿਉਂਕਿ ਉਹ ਵੱਡੇ ਨਿਆਂ ਨੂੰ ਪ੍ਰਾਪਤ ਕਰਨਗੇ [3:1]

ਕੌਣ ਠੋਕਰ ਖਾਂਦਾ ਹੈ ਅਤੇ ਕਿਹੜੇ ਰਾਹਾਂ ਵਿੱਚ ?

ਅਸੀਂ ਸਭ ਬਹੁਤੀਆਂ ਗੱਲਾਂ ਵਿੱਚ ਠੋਕਰ ਖਾਂਦੇ ਹਾਂ [3:2]

ਕਿਸ ਤਰ੍ਹਾਂ ਦਾ ਮਨੁੱਖ ਆਪਣੇ ਸਾਰੇ ਸਰੀਰ ਉੱਤੇ ਵੱਸ ਕਰਨ ਦੇ ਜੋਗ ਹੁੰਦਾ ਹੈ ?

ਉਹ ਮਨੁੱਖ ਜਿਹੜਾ ਆਪਣੇ ਬਚਨਾਂ ਵਿੱਚ ਠੋਕਰ ਨਹੀ ਖਾਂਦਾ ਉਹ ਆਪਣੇ ਸਾਰੇ ਸਰੀਰ ਨੂੰ ਵੱਸ ਵਿੱਚ ਕਰਨ ਦੇ ਜੋਗ ਹੈ [3:2]

James 3:3

ਯਾਕੂਬ ਕਿਹੜੀਆਂ ਦੋ ਉਦਾਹਰਣਾਂ ਦਾ ਵਿਵਰਣ ਕਰਦਾ ਹੈ ਕਿ ਕਿਵੇਂ ਇੱਕ ਛੋਟੀ ਚੀਜ਼ ਵੱਡੀ ਚੀਜ਼ ਨੂੰ ਵੱਸ ਵਿੱਚ ਕਰ ਸਕਦੀ ਹੈ ?

ਯਾਕੂਬ ਘੋੜੇ ਦੀ ਲਗਾਮ ਅਤੇ ਜਹਾਜ਼ ਦੀ ਪਤਵਾਰ ਜਿਹੀਆਂ ਉਦਾਹਰਣਾਂ ਦਾ ਇਸਤੇਮਾਲ ਕਰਦਾ ਹੈ [3:3-4]

James 3:5

ਇੱਕ ਪਾਪੀ ਜੀਭ ਸਾਰੇ ਦੇਹੀ ਨਾਲ ਕੀ ਕਰ ਸਕਦੀ ਹੈ ?

ਪਾਪੀ ਜੀਭ ਜੋ ਪੂਰੀ ਦੇਹੀ ਨੂੰ ਭਰਿਸ਼ਟ ਕਰ ਸਕਦੀ ਹੈ [3:6]

James 3:7

ਮਨੁੱਖਾਂ ਵਿੱਚੋਂ ਕੌਣ ਕਿਸ ਨੂੰ ਵੱਸ ਵਿੱਚ ਕਰਨ ਦੇ ਜੋਗ ਨਹੀ ਹੈ ?

ਮਨੁੱਖਾਂ ਵਿੱਚੋਂ ਕੋਈ ਵੀ ਜੀਭ ਨੂੰ ਵੱਸ ਵਿੱਚ ਕਰਨ ਦੇ ਜੋਗ ਨਹੀ ਹੈ [3:8]

James 3:9

ਇੱਕੋ ਮੂੰਹ ਦੇ ਵਿੱਚੋਂ ਕਿਹੜੀਆਂ ਦੋ ਗੱਲਾਂ ਨਿਕਲਦੀਆਂ ਹਨ ?

ਦੋਵੇਂ ਅਸੀਸ ਅਤੇ ਫਿਟਕਾਰ ਇੱਕੋ ਮੂੰਹ ਵਿਚੋ ਨਿਕਲਦੀਆਂ ਹਨ [3:9-10]

James 3:11

None

James 3:13

ਇੱਕ ਮਨੁੱਖ ਬੁੱਧ ਅਤੇ ਸਮਝ ਨੂੰ ਕਿਵੇਂ ਦਿਖਾ ਸਕਦਾ ਹੈ ?

ਇੱਕ ਮਨੁੱਖ ਬੁੱਧ ਅਤੇ ਸਮਝ ਨੂੰ ਨਰਮਾਈ ਨਾਲ ਕੀਤੇ ਹੋਏ ਕੰਮਾਂ ਦੁਆਰਾ ਦਿਖਾ ਸਕਦਾ ਹੈ [3:13]

ਕਿਹੋ ਜਿਹਾ ਵਿਵਹਾਰ ਸੰਸਾਰਿਕ, ਦੁਸ਼ਟ ਅਤੇ ਅਨੇਤਿਕ ਬੁੱਧ ਨੂੰ ਦਿਖਾਉਂਦਾ ਹੈ ?

ਇੱਕ ਮਨੁਖ ਜਿਸ ਵਿੱਚ ਕੜਵਾਹਟ, ਈਰਖਾ ਅਤੇ ਸਵਾਰਥ ਦੀ ਭਾਵਨਾ ਹੈ, ਇਹੋ ਜਿਹਾ ਵਿਵਹਾਰ ਸੰਸਾਰਿਕ, ਦੁਸ਼ਟ ਅਤੇ ਅਨੇਤਿਕ ਬੁੱਧ ਨੂੰ ਦਿਖਾਉਂਦਾ ਹੈ [3:14-16]

James 3:15

ਕਿਸ ਤਰ੍ਰਾਂ ਦਾ ਵਿਵਹਾਰ ਉੱਪਰੋਂ ਆਈ ਬੁੱਧ ਨੂੰ ਪ੍ਰਕਾਸ਼ਿਤ ਕਰਦਾ ਹੈ ?

ਇੱਕ ਮਨੁੱਖ ਜੋ ਸਾਂਤੀ ਪਸੰਦ, ਨਮਰ, ਨਿਘੇ ਸੁਭਾਵ, ਦਯਾ ਅਤੇ ਚੰਗੇ ਫਲਾਂ ਨਾਲ ਭਰਪੂਰ, ਜਿਸ ਵਿੱਚ ਪੱਖਪਾਤ ਨਹੀ ਅਤੇ ਗਭੀਰ ਹੈ ਉਸ ਬੁੱਧ ਨੂੰ ਦਿਖਾਉਂਦਾ ਹੈ ਜੋ ਉੱਪਰੋਂ ਆਈ ਹੈ [3:17]

James 4

James 4:1

ਯਾਕੂਬ ਕੀ ਆਖਦਾ ਹੈ ਵਿਸਵਾਸੀਆਂ ਵਿੱਚ ਲੜਾਈਆਂ ਅਤੇ ਝਗੜਿਆਂ ਦਾ ਕੀ ਕਾਰਨ ਹੈ ?

ਬੁਰਾਈ ਦੀਆਂ ਕਾਮਨਾਵਾਂ ਦੇ ਕਾਰਨ ਉਹਨਾਂ ਵਿੱਚ ਲੜਾਈਆਂ ਹੁੰਦੀਆਂ ਹਨ [4:1]

ਵਿਸ਼ਵਾਸੀ ਆਪਣੀਆਂ ਬੇਨਤੀਆਂ ਪਰਮੇਸ਼ੁਰ ਦੇ ਕੋਲੋਂ ਕਿਉਂ ਪ੍ਰਾਪਤ ਨਹੀ ਕਰਦੇ ?

ਉਹ ਪ੍ਰਾਪਤ ਨਹੀ ਕਰਦੇ ਕਿਉਂਕਿ ਬੁਰੀਆਂ ਗੱਲਾਂ ਨੂੰ ਮੰਗਦੇ ਹਨ ਤਾਂ ਜੋ ਆਪਣਿਆਂ ਬੁਰੀਆਂ ਕਾਮਨਾਵਾਂ ਵਿੱਚ ਖ਼ਰਚ ਕਰ ਸਕਣ [4:3]

James 4:4

ਜੇ ਇੱਕ ਮਨੁੱਖ ਸੰਸਾਰ ਨਾਲ ਮਿੱਤਰਤਾਂ ਕਰਦਾ ਹੈ ਉਹ ਮਨੁੱਖ ਦਾ ਪਰਮੇਸ਼ੁਰ ਨਾਲ ਕੀ ਰਿਸ਼ਤਾ ਹੈ ?

ਇੱਕ ਮਨੁੱਖ ਜਿਹੜਾ ਸੰਸਾਰ ਨਾਲ ਮਿੱਤਰਤਾ ਕਰਦਾ ਹੈ, ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਨ ਬਣਾਉਂਦਾ ਹੈ [4:4]

James 4:6

ਪਰਮੇਸ਼ੁਰ ਕਿਸ ਦਾ ਵਿਰੋਧ ਅਤੇ ਕਿਸ ਉੱਤੇ ਆਪਣੀ ਕਿਰਪਾ ਕਰਦਾ ਹੈ ?

ਪਰਮੇਸ਼ੁਰ ਘਮੰਡ ਦਾ ਵਿਰੋਧ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ [4:6]

ਸ਼ੈਤਾਨ ਕੀ ਕਰਦਾ ਹੈ ਜਦੋਂ ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਅਧੀਨ ਅਤੇ ਸ਼ੈਤਾਨ ਦੇ ਵਿਰੁੱਧ ਜਾਂਦਾ ਹੈ ?

ਸ਼ੈਤਾਨ ਉਥੋਂ ਚਲਾ ਜਾਂਦਾ ਹੈ [4:7]

James 4:8

ਪਰਮੇਸ਼ੁਰ ਉਹਨਾਂ ਦੇ ਲਈ ਕੀ ਕਰਦਾ ਹੈ ਜਿਹੜੇ ਉਹ ਦੇ ਨੇੜੇ ਜਾਂਦੇ ਹਨ ?

ਪਰਮੇਸ਼ੁਰ ਉਹਨਾਂ ਦੇ ਨੇੜੇ ਜਾਂਦਾ ਹੈ ਜਿਹੜੇ ਉਹ ਦੇ ਨੇੜੇ ਜਾਂਦੇ ਹਨ [4:8]

James 4:11

ਯਾਕੂਬ ਵਿਸ਼ਵਾਸੀਆਂ ਨੂੰ ਕੀ ਕਰਨ ਲਈ ਮਨ੍ਹਾ ਕਰਦਾ ਹੈ ?

ਯਾਕੂਬ ਵਿਸ਼ਵਾਸੀਆਂ ਨੂੰ ਇੱਕ ਦੂਸਰੇ ਦੇ ਵਿਰੱਧ ਬੋਲਣ ਤੋਂ ਮਨ੍ਹਾ ਕਰਦਾ ਹੈ [4:11]

James 4:13

ਵਿਸ਼ਵਾਸੀਆਂ ਨੂੰ ਉਹਨਾਂ ਦੇ ਭਵਿਖ ਦੇ ਬਾਰੇ ਕੀ ਬੋਲਣ ਯਾਕੂਬ ਨੇ ਕੀ ਆਖਿਆ ?

ਯਾਕੂਬ ਨੇ ਆਖਿਆ ਵਿਸ਼ਵਾਸੀਆਂ ਨੂੰ ਕੀ ਜੇ ਪ੍ਰਭੂ ਚਾਹੇ, ਅਸੀਂ ਜਿਉਂਦੇ ਰਹੀਏ ਅਤੇ ਇਹ ਅਤੇ ਉਹ ਨੂੰ ਕਰੀਏ [4:13-15]

James 4:15

ਜਿਹੜੇ ਆਪਣੇ ਗੱਪਾਂ ਉੱਤੇ ਘਮੰਡ ਕਰਦੇ ਹਨ ਉਹਨਾਂ ਨੂੰ ਯਾਕੂਬ ਨੇ ਕੀ ਆਖਿਆ ?

ਯਾਕੂਬ ਨੇ ਆਖਿਆ ਜਿਹੜੇ ਆਪਣੇ ਗੱਪਾਂ ਤੇ ਘਮੰਡ ਕਰਦੇ ਹਨ ਬੁਰਾ ਕਰਦੇ ਹਨ [4:16]

ਜੇ ਕੋਈ ਮਨੁਖ ਭਲਾਈ ਕਰਨੀ ਜਾਣਦਾ ਹੈ ਪਰ ਇਸ ਨੂੰ ਨਹੀ ਕਰਦਾ ਇਹ ਕੀ ਹੈ ?

ਇਹ ਇੱਕ ਪਾਪ ਹੈ ਜੇ ਕੋਈ ਮਨੁਖ ਭਲਾਈ ਕਰਨੀ ਜਾਣਦਾ ਹੈ ਪਰ ਇਸ ਨੂੰ ਨਹੀ ਕਰਦਾ [4:17]

James 5

James 5:1

ਧਨਵਾਨ ਮਨੁੱਖ ਦੇ ਕੋਲ ਕੀ ਹੈ ਜਿਸ ਦੇ ਬਾਰੇ ਯਾਕੂਬ ਗੱਲ ਕਰਦਾ ਹੈ, ਆਖਰੀ ਦਿਨਾਂ ਵਿੱਚ ਕੀਤਾ ਜੋ ਉਹਨਾਂ ਦੇ ਵਿਰੁੱਧ ਗਵਾਹੀ ਦੇਵੇਗਾ ?

ਧਨਵਾਨ ਮਨੁੱਖ ਨੇ ਖਜ਼ਾਨਾ ਜੋੜਿਆ ਹੈ [5:3]

James 5:4

ਇਹਨਾਂ ਅਮੀਰਾਂ ਨੇ ਆਪਣੇ ਕਾਮਿਆਂ ਨਾਲ ਕੀ ਵਿਵਹਾਰ ਕੀਤਾ ?

ਇਹਨਾਂ ਅਮੀਰਾਂ ਨੇ ਆਪਣੇ ਕਾਮਿਆਂ ਦਾ ਭੁਗਤਾਨ ਨਹੀ ਕੀਤਾ [ 5:4]

ਇਹਨਾਂ ਅਮੀਰਾਂ ਨੇ ਧਰਮੀ ਮਨੁੱਖਾਂ ਦੇ ਨਾਲ ਕੀ ਵਿਵਹਾਰ ਕੀਤਾ ?

ਇਹਨਾਂ ਅਮੀਰਾਂ ਨੇ ਧਰਮੀਆਂ ਤੇ ਦੋਸ਼ ਲਗਾਇਆ ਅਤੇ ਮਾਰ ਦਿੱਤਾ [5:6]

James 5:7

ਪ੍ਰ੍ਭੁ ਦੇ ਆਉਣ ਦੇ ਅੱਗੇ ਯਾਕੂਬ ਕੀ ਆਖਦਾ ਹੈ ਵਿਸ਼ਵਾਸੀਆਂ ਦਾ ਰਵਇਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?

ਵਿਸ਼ਵਾਸੀ ਪ੍ਰਭੂ ਦੇ ਆਉਣ ਤੱਕ ਇਤਜ਼ਾਰ ਕਰਦੇ ਰਹਿਣ [5:7-8]

James 5:9

ਯਾਕੂਬ ਦੇ ਅਨੁਸਾਰ ਪੁਰਾਣੇ ਨੇਮ ਦੇ ਨਬੀਆਂ ਨੇ ਕਿਹੋ ਜਿਹਾ ਸੁਭਾਵ ਸਾਡੇ ਅੱਗੇ ਪੇਸ਼ ਕੀਤਾ ?

ਪੁਰਾਣੇ ਨੇਮ ਦੇ ਨਬੀਆਂ ਨੇ ਦੁੱਖਾਂ ਵਿੱਚ ਸਹਿਨਸ਼ੀਲਤਾ ਅਤੇ ਸਬਰ ਸਾ ਸੁਭਾਵ ਪੇਸ਼ ਕੀਤਾ ?

James 5:12

ਇੱਕ ਵਿਸ਼ਵਾਸੀ ਦੀ ਹਾਂ ਅਤੇ ਨਾਂ ਦੇ ਵਿਖੇ ਯਾਕੂਬ ਕੀ ਆਖਦਾ ਹੈ ?

ਇੱਕ ਵਿਸ਼ਵਾਸੀ ਦੀ ਹਾਂ ਦਾ ਅਰਥ ਹਾਂ ਅਤੇ ਨਹੀ ਦਾ ਅਰਥ ਨਹੀ ਹੋਣਾ ਚਾਹੀਦਾ ਹੈ [5:12]

James 5:13

ਜੋ ਬੀਮਾਰ ਹਨ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ?

ਬਿਮਾਰਾਂ ਨੂੰ ਚਾਹੀਦਾ ਹੈ ਕੀ ਉਹ ਬਜੁਰਗਾਂ ਨੂੰ ਬੁਲਾਉਣ ਤਾਂ ਜੋ ਉਹ ਤੇਲ ਝੱਸ ਕੇ ਉਹਨਾਂ ਲਈ ਪ੍ਰਾਰਥਨਾ ਕਰਨ [5:14]

James 5:16

ਚੰਗੇ ਹੋਣ ਲਈ ਵਿਸ਼ਵਾਸੀਆਂ ਨੂੰ ਇਕ ਦੂਏ ਅੱਗੇ ਕੀ ਕਰਨ ਲਈ ਯਾਕੂਬ ਆਖਦਾ ਹੈ ?

ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਇਕ ਦੂਏ ਅੱਗੇ ਪਾਪਾਂ ਦਾ ਅੰਗੀਕਾਰ ਕਰਨ ਅਤੇ ਇਕ ਦੂਏ ਲਈ ਪ੍ਰਾਰਥਨਾ ਕਰਨ [5:16]

ਏਲਿਆਹ ਦੁਆਰਾ ਪ੍ਰਾਰਥਨਾ ਦੀ ਉਦਾਹਰਨ ਬਾਰੇ ਯਾਕੂਬ ਕੀ ਆਖਦਾ ਹੈ ?

ਏਲਿਆਹ ਦੀ ਉਦਾਹਰਨ ਸਾਨੂੰ ਦਿਖਾਂਦੀ ਹੈ ਕਿ ਧਰਮੀ ਜਨ ਦੀ ਪ੍ਰਾਰਥਨਾ ਨਾਲ ਭੂਤ ਕੁਝ ਹੋ ਸਕਦਾ ਹੈ [5:16-18 ]