ਪੰਜਾਬੀ, پنجابی‎: translationQuestions Print

Updated ? hours ago # views See on WACS

1 Timothy 1

1 Timothy 1:1

ਪੌਲੁਸ ਯਿਸੂ ਮਸੀਹ ਦਾ ਰਸੂਲ ਕਿਵੇਂ ਬਣਾਇਆ ਗਿਆ?

ਉ: ਪੌਲੁਸ ਪਰਮੇਸ਼ੁਰ ਦੀ ਆਗਿਆ ਅਨੁਸਾਰ ਇੱਕ ਰਸੂਲ ਬਣਾਇਆ ਗਿਆ | [1:1]

ਪੌਲੁਸ ਅਤੇ ਤਿਮੋਥਿਉਸ ਵਿੱਚ ਕੀ ਸੰਬੰਧ ਸੀ?

ਉ: ਤਿਮੋਥਿਉਸ ਵਿਸ਼ਵਾਸ ਵਿੱਚ ਪੌਲੁਸ ਦਾ ਸੱਚਾ ਪੁੱਤਰ ਸੀ [1:2] |

1 Timothy 1:3

ਤਿਮੋਥਿਉਸ ਨੇ ਕਿੱਥੇ ਰਹਿਣਾ ਸੀ?

ਉ: ਤਿਮੋਥਿਉਸ ਨੇ ਅਫਸੁਸ ਵਿੱਚ ਰਹਿਣਾ ਸੀ [1:3] |

ਤਿਮੋਥਿਉਸ ਨੇ ਲੋਕਾਂ ਨੂੰ ਕੀ ਨਾ ਕਰਨ ਦਾ ਹੁਕਮ ਦੇਣਾ ਸੀ?

ਉ: ਉਸਨੇ ਉਹਨਾਂ ਨੂੰ ਹੋਰ ਤਰਾਂ ਦੀ ਸਿੱਖਿਆ ਨਾ ਦੇਣ ਦਾ ਹੁਕਮ ਦੇਣਾ ਸੀ [1:3] |

1 Timothy 1:5

ਪੌਲੁਸ ਦੇ ਅਨੁਸਾਰ ਹੁਕਮ ਅਤੇ ਆਗਿਆ ਦਾ ਨਿਸ਼ਾਨਾ ਕੀ ਸੀ ?

ਉ: ਉਸਦਾ ਨਿਸ਼ਾਨਾ ਸ਼ੁੱਧ ਮਨ, ਸਾਫ਼ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਪ੍ਰੇਮ ਹੈ [1:5] |

1 Timothy 1:9

ਬਿਵਸਥਾ ਕਿਸ ਲਈ ਬਣਾਈ ਗਈ ਹੈ?

ਉ: ਬਿਵਸਥਾ ਕੁਧਰਮੀਆਂ, ਢੀਠਾਂ, ਭਗਤੀ ਹੀਣਾਂ ਅਤੇ ਪਾਪੀਆਂ ਲਈ ਬਣਾਈ ਗਈ ਹੈ [1:9] |

ਉਹ ਪਾਪਾਂ ਦੀਆਂ ਚਾਰ ਉਦਾਹਰਣਾਂ ਕਿਹੜੀਆਂ ਹਨ ਜੋ ਇਸ ਤਰਾਂ ਦੇ ਲੋਕ ਕਰਦੇ ਹਨ?

ਉ: ਉਹ ਕਤਲ, ਵਿਭਚਾਰ, ਅਗਵਾ ਅਤੇ ਝੂਠ ਬੋਲਣਾ ਹਨ [1:9-10] |

1 Timothy 1:12

ਪੌਲੁਸ ਨੇ ਪਹਿਲਾਂ ਕਿਹੜੇ ਪਾਪ ਕੀਤੇ ਸਨ?

ਉ: ਪੌਲੁਸ ਕੁਫ਼ਰ ਬਕਣ ਵਾਲਾ, ਸਤਾਉਣ ਵਾਲਾ ਅਤੇ ਹਿੰਸਕ ਸੀ [1:13] |

ਪੌਲੁਸ ਉੱਤੇ ਹੱਦ ਤੋਂ ਜਿਆਦਾ ਕੀ ਹੋਇਆ, ਜਿਸਦੇ ਨਤੀਜੇ ਵੱਜੋਂ ਉਹ ਯਿਸੂ ਮਸੀਹ ਦਾ ਰਸੂਲ ਬਣ ਗਿਆ?

ਉ: ਸਾਡੇ ਪਰਮੇਸ਼ੁਰ ਦੀ ਕਿਰਪਾ ਪੌਲੁਸ ਉੱਤੇ ਹੱਦ ਤੋਂ ਜਿਆਦਾ ਹੋਈ [1:14] |

1 Timothy 1:15

ਯਿਸੂ ਮਸੀਹ ਕਿਸ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ?

ਉ: ਯਿਸੂ ਮਸੀਹ ਸੰਸਾਰ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ [1:15] |

ਪੌਲੁਸ ਕਿਉਂ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਦੀ ਦਯਾ ਦੀ ਇੱਕ ਉਦਾਹਰਣ ਹੈ?

ਉ: ਪੌਲੁਸ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਦੀ ਕਿਰਪਾ ਦੀ ਉਦਾਹਰਣ ਹੈ ਕਿਉਂਕਿ ਉਹ ਸਭ ਤੋਂ ਬੁਰਾ ਪਾਪੀ ਸੀ, ਫਿਰ ਵੀ ਪਰਮੇਸ਼ੁਰ ਦੀ ਦਯਾ ਉਸਨੂੰ ਪਹਿਲਾਂ ਪ੍ਰਾਪਤ ਹੋਈ [1:15-16] |

1 Timothy 1:18

ਤਿਮੋਥਿਉਸ ਦੇ ਬਾਰੇ ਕਿਹੜੀਆਂ ਗੱਲਾਂ ਆਖੀਆਂ ਗਈਆਂ ਜਿਹਨਾਂ ਨਾਲ ਪੌਲੁਸ ਸਹਿਮਤ ਹੈ?

ਉ: ਪੌਲੁਸ ਤਿਮੋਥਿਉਸ ਦੇ ਬਾਰੇ ਕੀਤੀਆਂ ਭਵਿੱਖਬਾਣੀਆਂ ਨਾਲ ਸਹਿਮਤ ਹੈ, ਜੋ ਤਿਮੋਥਿਉਸ ਦੀ ਵਿਸ਼ਵਾਸ ਨਾਲ ਕੀਤੀ ਚੰਗੀ ਲੜਾਈ ਅਤੇ ਸ਼ੁੱਧ ਵਿਵੇਕ ਦੇ ਬਾਰੇ ਹੈ [1:18-19] |

ਪੌਲੁਸ ਨੇ ਉਹਨਾਂ ਵਿਅਕਤੀਆਂ ਲਈ ਕੀ ਕੀਤਾ ਜਿਹਨਾਂ ਨੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਛੱਡ ਦਿੱਤਾ ਅਤੇ ਆਪਣੇ ਵਿਸ਼ਵਾਸ ਨੂੰ ਡੋਬ ਦਿੱਤਾ?

ਉ: ਪੌਲੁਸ ਨੇ ਉਹਨਾਂ ਨੂੰ ਸ਼ੈਤਾਨ ਦੇ ਹੱਥ ਵਿੱਚ ਦੇ ਦਿੱਤਾ ਤਾਂ ਕਿ ਉਹ ਸਿੱਖਿਆ ਪਾਕੇ ਕੁਫ਼ਰ ਨਾ ਬਕਣ [1:20] |

1 Timothy 2

1 Timothy 2:1

ਪੌਲੁਸ ਕਿਸ ਲਈ ਬੇਨਤੀ ਕਰਦਾ ਹੈ ਜੋ ਪ੍ਰਾਰਥਨਾਵਾਂ ਕੀਤੀਆਂ ਜਾਣ?

ਉ: ਪੌਲੁਸ ਬੇਨਤੀ ਕਰਦਾ ਹੈ ਕਿ ਪ੍ਰਾਰਥਨਾਵਾਂ ਸਾਰੇ ਲੋਕਾਂ ਲਈ, ਰਾਜਿਆਂ ਲਈ ਅਤੇ ਅਧਿਕਾਰੀਆਂ ਲਈ ਕੀਤੀਆਂ ਜਾਣ [2:1-2]

ਪੌਲੁਸ ਕਿਸ ਤਰਾਂ ਦੀ ਜਿੰਦਗੀ ਦੀ ਕਾਮਨਾ ਕਰਦਾ ਹੈ ਜੋ ਮਸੀਹੀ ਲੋਕ ਭੋਗਣ?

ਉ: ਪੌਲੁਸ ਕਾਮਨਾ ਕਰਦਾ ਹੈ ਕਿ ਮਸੀਹੀ ਲੋਕ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗਣ [2:2] |

ਪਰਮੇਸ਼ੁਰ ਲੋਕਾਂ ਲਈ ਕੀ ਕਾਮਨਾ ਕਰਦਾ ਹੈ?

ਉ: ਪਰਮੇਸ਼ੁਰ ਕਾਮਨਾ ਕਰਦਾ ਹੈ ਕਿ ਲੋਕ ਬਚਾਏ ਜਾਣ ਅਤੇ ਸੱਚ ਦੇ ਗਿਆਨ ਤੱਕ ਪਹੁੰਚਣ [2:4]

1 Timothy 2:5

ਪ੍ਰ?: ਮਨੁੱਖ ਅਤੇ ਪਰਮੇਸ਼ੁਰ ਵਿਚਕਾਰ ਯਿਸੂ ਮਸੀਹ ਦੀ ਕੀ ਭੂਮਿਕਾ ਹੈ?

ਉ: ਮਨੁੱਖ ਅਤੇ ਪਰਮੇਸ਼ੁਰ ਵਿਚਕਾਰ ਯਿਸੂ ਮਸੀਹ ਵਿਚੋਲਾ ਹੈ [2:5]

ਯਿਸੂ ਮਸੀਹ ਨੇ ਸਾਰਿਆਂ ਲਈ ਕੀ ਕੀਤਾ?

ਉ: ਯਿਸੂ ਮਸੀਹ ਨੇ ਆਪਣੇ ਆਪ ਨੂੰ ਸਾਰਿਆਂ ਲਈ ਪ੍ਰਾਸਚਿਤ ਕਰਕੇ ਦੇ ਦਿੱਤਾ [2:6]

ਰਸੂਲ ਪੌਲੁਸ ਕਿਸ ਨੂੰ ਸਿਖਾਉਂਦਾ ਹੈ?

ਉ: ਪੌਲੁਸ ਗੈਰ ਕੌਮਾਂ ਨੂੰ ਸਿਖਾਉਣ ਵਾਲਾ ਹੈ [2:7]

1 Timothy 2:8

ਪੌਲੁਸ ਕੀ ਚਾਹੁੰਦਾ ਹੈ ਜੋ ਪੁਰਖ ਕਰਨ?

ਉ: ਪੌਲੁਸ ਚਾਹੁੰਦਾ ਹੈ ਕਿ ਪੁਰਖ ਪ੍ਰਾਰਥਨਾ ਕਰਨ ਅਤੇ ਪਵਿੱਤਰ ਹੱਥ ਉਠਾਉਣ [2:8] # ਪੌਲੁਸ ਕੀ ਚਾਹੁੰਦਾ ਹੈ ਜੋ ਔਰਤਾਂ ਕਰਨ? ਉ: ਪੌਲੁਸ ਚਾਹੁੰਦਾ ਹੈ ਕਿ ਔਰਤਾਂ ਲਾਜ ਅਤੇ ਸੰਜਮ ਸਾਹਿਤ ਪੁਸ਼ਾਕ ਪਹਿਨਣ [2:9]

1 Timothy 2:11

ਪੌਲੁਸ ਔਰਤਾਂ ਨੂੰ ਕੀ ਕਰਨ ਦੀ ਆਗਿਆ ਨਹੀਂ ਦਿੰਦਾ?

ਉ: ਪੌਲੁਸ ਔਰਤਾਂ ਨੂੰ ਸਿਖਾਉਣ ਜਾਂ ਪੁਰਖ ਤੇ ਹੁਕਮ ਚਲਾਉਣ ਦੀ ਆਗਿਆ ਨਹੀਂ ਦਿੰਦਾ [2:12]

1 Timothy 2:13

ਪੌਲੁਸ ਇਸ ਦੇ ਲਈ ਕੀ ਕਾਰਨ ਦਿੰਦਾ ਹੈ?

ਉ: ਪੌਲੁਸ ਕਹਿੰਦਾ ਹੈ ਕਿਉਂਕਿ ਆਦਮ ਪਹਿਲਾਂ ਰਚਿਆ ਗਿਆ ਸੀ, ਅਤੇ ਆਦਮ ਨੇ ਧੋਖਾ ਨਹੀਂ ਖਾਧਾ|

ਪੌਲੁਸ ਔਰਤਾਂ ਨੂੰ ਕਿਸ ਚੀਜ਼ ਵਿੱਚ ਬਣੇ ਰਹਿਣ ਲਈ ਕਹਿੰਦਾ ਹੈ?

ਉ: ਪੌਲੁਸ ਕਹਿੰਦਾ ਹੈ ਕਿ ਔਰਤਾਂ ਉਹ ਵਿਸ਼ਵਾਸ, ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਬਣੀਆਂ ਰਹਿਣ [2:15]

1 Timothy 3

1 Timothy 3:1

ਇੱਕ ਨਿਗਾਹਬਾਨ ਦਾ ਕੰਮ ਕਿਸ ਪ੍ਰਕਾਰ ਦਾ ਹੈ?

ਉ: ਇੱਕ ਨਿਗਾਹਬਾਨ ਦਾ ਕੰਮ ਇੱਕ ਚੰਗਾ ਕੰਮ ਹੈ [3:1]

ਇੱਕ ਨਿਗਾਹਬਾਨ ਕੀ ਕਰਨ ਦੇ ਯੋਗ ਹੋਣਾ ਚਾਹੀਦਾ ਹੈ?

ਉ: ਇੱਕ ਨਿਗਾਹਬਾਨ ਸਿਖਾਉਣ ਦੇ ਯੋਗ ਹੋਣਾ ਚਾਹੀਦਾ ਹੈ [3:2]

ਇੱਕ ਨਿਗਾਹਬਾਨ ਸ਼ਰਾਬ ਅਤੇ ਪੈਸੇ ਪ੍ਰਤੀ ਕਿਸ ਤਰਾਂ ਦਾ ਹੋਣਾ ਚਾਹੀਦਾ ਹੈ?

ਉ: ਇੱਕ ਨਿਗਾਹਬਾਨ ਪਿਅਕੜ ਅਤੇ ਪੈਸੇ ਦਾ ਲੋਭੀ ਨਹੀਂ ਹੋਣਾ ਚਾਹੀਦਾ [3:3]

1 Timothy 3:4

ਇੱਕ ਨਿਗਾਹਬਾਨ ਦੇ ਬੱਚੇ ਉਸ ਨਾਲ ਕਿਸ ਤਰਾਂ ਦਾ ਵਿਹਾਰ ਕਰਦੇ ਹੋਣੇ ਚਾਹੀਦੇ ਹਨ?

ਉ: ਇੱਕ ਨਿਗਾਹਬਾਨ ਦੇ ਬੱਚੇ ਉਸ ਦੀ ਆਗਿਆ ਮੰਨਦੇ ਹੋਣ ਅਤੇ ਉਸਦਾ ਆਦਰ ਕਰਦੇ ਹੋਣ [3:4]

ਇਹ ਕਿਉਂ ਮਹੱਤਵਪੂਰਨ ਹੈ ਕਿ ਇੱਕ ਨਿਗਾਹਬਾਨ ਆਪਣੇ ਘਰ ਦਾ ਪ੍ਰਬੰਧ ਚੰਗੀ ਤਰਾਂ ਕਰੇ ?

ਉ: ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਜੇਕਰ ਉਹ ਆਪਣੇ ਘਰ ਦਾ ਪ੍ਰਬੰਧ ਚੰਗੀ ਤਰਾਂ ਨਹੀਂ ਕਰ ਸਕਦਾ, ਤਾਂ ਉਹ ਕਲੀਸਿਯਾ ਦਾ ਪ੍ਰਬੰਧ ਵੀ ਚੰਗੀ ਤਰਾਂ ਨਹੀਂ ਕਰੇਗਾ [3:5]

1 Timothy 3:6

ਇੱਕ ਨਿਗਾਹਬਾਨ ਦੇ ਨਵਾਂ ਚੇਲਾ ਹੋਣ ਕਾਰਨ ਕੀ ਖਤਰਾ ਹੈ?

ਉ: ਖਤਰਾ ਇਹ ਹੈ ਕਿ ਉਹ ਫੁੱਲ ਕੇ ਸ਼ੈਤਾਨ ਦੀ ਸਜ਼ਾ ਵਿੱਚ ਜਾ ਪਵੇਗਾ [3:6]

ਇੱਕ ਨਿਗਾਹਬਾਨ ਦੀ ਕਲੀਸਿਯਾ ਦੇ ਬਾਹਰ ਵਾਲੇ ਲੋਕਾਂ ਵਿੱਚ ਇੱਜਤ ਕਿਸ ਤਰਾਂ ਦੀ ਹੋਵੇ ?

ਉ: ਇੱਕ ਨਿਗਾਹਬਾਨ ਦੀ ਕਲੀਸਿਯਾ ਦੇ ਬਾਹਰ ਵਾਲੇ ਲੋਕਾਂ ਵਿੱਚ ਚੰਗੀ ਇੱਜਤ ਹੋਣੀ ਚਾਹੀਦੀ ਹੈ [3:7]

1 Timothy 3:8

ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸੇਵਕਾਂ ਨਾਲ ਕੀ ਕਰਨਾ ਚਾਹੀਦਾ ਹੈ?

ਸੇਵਾ ਤੋਂ ਪਹਿਲਾਂ ਸੇਵਕਾਂ ਨੂੰ ਪਰਤਾਇਆ ਜਾਣਾ ਚਾਹੀਦਾ ਹੈ [3:10]

1 Timothy 3:11

ਧਾਰਮਿਕ ਔਰਤਾਂ ਦੇ ਕਿਹੜੇ ਗੁਣ ਹਨ?

ਉ: ਧਾਰਮਿਕ ਔਰਤਾਂ ਗੰਭੀਰ, ਨਿੰਦਾ ਕਰਨ ਵਾਲੀਆਂ ਨਹੀਂ, ਸਗੋਂ ਪ੍ਰ੍ਹੇਜ਼ਗਾਰ ਅਤੇ ਸਾਰੀਆਂ ਗੱਲਾਂ ਵਿੱਚ ਵਫ਼ਾਦਾਰ ਹਨ [3:11]

1 Timothy 3:14

ਪਰਮੇਸ਼ੁਰ ਦਾ ਘਰ ਕੀ ਹੈ?

ਉ: ਪਰਮੇਸ਼ੁਰ ਦਾ ਘਰ ਕਲੀਸਿਯਾ ਹੈ [3:15]

1 Timothy 3:16

ਯਿਸੂ ਮਸੀਹ ਨੇ ਸਰੀਰ ਵਿੱਚ ਪ੍ਰਗਟ ਹੋਣ, ਆਤਮਾ ਵਿੱਚ ਧਰਮੀ ਠਹਿਰਾਏ ਜਾਣ ਅਤੇ ਦੂਤਾਂ ਦੁਆਰਾ ਦੇਖੇ ਜਾਣ ਤੋਂ ਬਾਅਦ ਕੀ ਕੀਤਾ?

ਉ: ਯਿਸੂ ਦਾ ਪ੍ਰਚਾਰ ਕੌਮਾਂ ਵਿੱਚ ਕੀਤਾ ਗਿਆ, ਜਗਤ ਵਿੱਚ ਉਸ ਤੇ ਵਿਸ਼ਵਾਸ ਕੀਤਾ ਗਿਆ ਅਤੇ ਤੇਜ਼ ਵਿੱਚ ਉਤਾਂਹ ਉਠਾ ਲਿਆ ਗਿਆ [3:16] |

1 Timothy 4

1 Timothy 4:1

ਆਤਮਾ ਅਨੁਸਾਰ ਅੰਤ ਸਮੇਂ ਵਿੱਚ ਕੁਝ ਲੋਕ ਕੀ ਕਰਨਗੇ?

ਉ: ਕੁਝ ਲੋਕ ਵਿਸ਼ਵਾਸ ਨੂੰ ਛੱਡ ਦੇਣਗੇ ਅਤੇ ਧੋਖਾ ਦੇਣ ਵਾਲੀਆਂ ਆਤਮਾਵਾਂ ਵੱਲ ਧਿਆਨ ਦੇਣਗੇ [4:1]

1 Timothy 4:3

ਇਹ ਲੋਕ ਕਿਹੜੇ ਝੂਠ ਸਿਖਾਉਣਗੇ?

ਉ: ਉਹ ਕੁਝ ਭੋਜਨਾਂ ਨੂੰ ਖਾਣ ਤੋਂ ਅਤੇ ਵਿਆਹ ਕਰਨ ਤੋਂ ਰੋਕਣਗੇ [4:4] |

ਕੋਈ ਵੀ ਚੀਜ਼ ਜੋ ਅਸੀਂ ਖਾਂਦੇ ਹਾਂ ਕਿਸ ਤਰਾਂ ਪਵਿੱਤਰ ਹੋ ਜਾਂਦੀ ਹੈ ਅਤੇ ਸਾਡੇ ਲਈ ਮੰਨਣਯੋਗ ਹੋ ਜਾਂਦੀ ਹੈ?

ਕੋਈ ਵੀ ਚੀਜ਼ ਅਸੀਂ ਜੋ ਖਾਂਦੇ ਹਾਂ ਉਹ ਪਰਮੇਸ਼ੁਰ ਦੇ ਬਚਨ ਅਤੇ ਪ੍ਰਾਰਥਨਾਂ ਦੁਆਰਾ ਪਵਿੱਤਰ ਅਤੇ ਮੰਨਣਯੋਗ ਹੋ ਜਾਂਦੀ ਹੈ [4:5] |

1 Timothy 4:6

ਪੌਲੁਸ ਨੇ ਤਿਮੋਥੀ ਨੂੰ ਕਿਸ ਚੀਜ਼ ਲਈ ਸਾਧਨਾ ਕਰਨ ਲਈ ਆਖਿਆ?

ਉ: ਪੌਲੁਸ ਨੇ ਤਿਮੋਥੀ ਨੂੰ ਭਗਤੀ ਲਈ ਸਾਧਨਾ ਕਰਨ ਲਈ ਆਖਿਆ [4:7]

ਸਰੀਰਕ ਸਾਧਨਾ ਨਾਲੋਂ ਭਗਤੀ ਲਈ ਸਾਧਨਾ ਜਿਆਦਾ ਲਾਭਦਾਇਕ ਕਿਉਂ ਹੈ?

ਉ: ਭਗਤੀ ਲਈ ਸਾਧਨਾ ਜਿਆਦਾ ਲਾਭਦਾਇਕ ਹੈ ਕਿਉਂਕਿ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਅਦਾ ਉਸ ਦੇ ਨਾਲ ਹੈ [4:8]

1 Timothy 4:9

None

1 Timothy 4:11

ਪੌਲੁਸ ਤਿਮੋਥੀ ਨੂੰ ਉਹਨਾਂ ਚੰਗੀਆਂ ਸਿੱਖਿਆਵਾਂ ਨਾਲ ਜੋ ਉਸ ਨੇ ਪ੍ਰਾਪਤ ਕੀਤੀਆਂ, ਕੀ ਕਰਨ ਦਾ ਉਪਦੇਸ਼ ਦਿੰਦਾ ਹੈ?

ਉ: ਪੌਲੁਸ ਤਿਮੋਥੀ ਨੂੰ ਉਪਦੇਸ਼ ਦਿੰਦਾ ਹੈ ਕਿ ਉਹ ਇਹਨਾਂ ਗੱਲਾਂ ਦਾ ਦੂਸਰਿਆਂ ਨੂੰ ਉਪਦੇਸ਼ ਦੇਵੇ ਅਤੇ ਉਹਨਾਂ ਨੂੰ ਸਿਖਾਵੇ [4:6-11]

ਤਿਮੋਥੀ ਨੇ ਦੂਸਰਿਆਂ ਲਈ ਇੱਕ ਉਦਾਹਰਣ ਕਿਵੇਂ ਬਣਨਾ ਹੈ?

ਉ: ਤਿਮੋਥੀ ਨੇ ਬਚਨ, ਚਾਲ ਚੱਲਣ, ਪ੍ਰੇਮ, ਵਿਸ਼ਵਾਸ ਅਤੇ ਸ਼ੁੱਧਤਾ ਵਿੱਚ ਦੂਸਰਿਆਂ ਲਈ ਉਦਾਹਰਣ ਬਣਨਾ ਹੈ [4:12]

1 Timothy 4:14

ਤਿਮੋਥੀ ਨੇ ਉਹ ਆਤਮਿਕ ਦਾਤ ਕਿਵੇਂ ਪ੍ਰਾਪਤ ਕੀਤੀ ਜੋ ਉਸ ਕੋਲ ਸੀ?

ਉ: ਇਹ ਦਾਤ ਤਿਮੋਥੀ ਨੂੰ ਭਵਿੱਖਬਾਣੀ ਦੇ ਦੁਆਰਾ ਬਜੁਰਗਾਂ ਦੇ ਹੱਥ ਰੱਖਣ ਦੁਆਰਾ ਪ੍ਰਾਪਤ ਹੋਈ [4:14]

ਜੇਕਰ ਤਿਮੋਥੀ ਆਪਣੀ ਜਿੰਦਗੀ ਵਿੱਚ ਵਫ਼ਾਦਾਰੀ ਨਾਲ ਅਤੇ ਸਿੱਖਿਆ ਵਿੱਚ ਬਣਿਆ ਰਹਿੰਦਾ ਹੈ, ਤਾਂ ਕੌਣ ਬਚਾਇਆ ਜਾਵੇਗਾ?

ਉ: ਤਿਮੋਥੀ ਆਪਣੇ ਆਪ ਨੂੰ ਅਤੇ ਉਹਨਾਂ ਨੂੰ ਜੋ ਉਸ ਦੀ ਸੁਣਦੇ ਹਨ ਬਚਾਵੇਗਾ [4:16]

1 Timothy 5

1 Timothy 5:1

ਪੌਲੁਸ ਨੇ ਤਿਮੋਥੀ ਨੂੰ ਕਲੀਸਿਯਾ ਵਿੱਚ ਇੱਕ ਬੁੱਢੇ ਵਿਆਕਤੀ ਨਾਲ ਕਿਸ ਤਰਾਂ ਦਾ ਵਿਹਾਰ ਕਰਨ ਲਈ ਕਿਹਾ?

ਉ: ਪੌਲੁਸ ਨੇ ਉਸ ਨਾਲ ਇੱਕ ਪਿਤਾ ਦੀ ਤਰਾਂ ਵਿਹਾਰ ਕਰਨ ਲਈ ਕਿਹਾ [5:1]

1 Timothy 5:3

ਇੱਕ ਵਿਧਵਾ ਦੇ ਬੱਚਿਆਂ ਅਤੇ ਪੋਤਰੇ ਦੋਹਤਰਿਆਂ ਨੂੰ ਉਸ ਲਈ ਕੀ ਕਰਨਾ ਚਾਹੀਦਾ ਹੈ?

ਉ: ਬੱਚਿਆਂ ਅਤੇ ਪੋਤਰੇ ਦੋਹਤਰਿਆਂ ਨੂੰ ਆਪਣੇ ਮਾਂ ਪਿਉ ਦਾ ਹੱਕ ਅਦਾ ਕਰਨਾ ਚਾਹੀਦਾ ਹੈ ਅਤੇ ਉਸ ਦੀ ਦੇਖ ਭਾਲ ਕਰਨੀ ਚਾਹੀਦੀ ਹੈ [5:4]

1 Timothy 5:5

None

1 Timothy 5:7

ਜੋ ਆਪਣੇ ਘਰਾਣੇ ਦੀ ਦੇਖਭਾਲ ਨਹੀਂ ਕਰਦਾ ਉਸਨੇ ਕੀ ਕੀਤਾ ਹੈ?

ਉ: ਉਸਨੇ ਵਿਸ਼ਵਾਸ ਦਾ ਇਨਕਾਰ ਕੀਤਾ ਅਤੇ ਅਵਿਸ਼ਵਾਸੀ ਤੋਂ ਵੀ ਬੁਰਾ ਹੈ [5:8]

1 Timothy 5:9

ਇੱਕ ਵਿਧਵਾ ਨੂੰ ਕਿਸ ਚੀਜ਼ ਲਈ ਜਾਣਿਆ ਜਾਣਾ ਚਾਹੀਦਾ ਹੈ?

ਉ: ਇੱਕ ਵਿਧਵਾ ਨੂੰ ਚੰਗੇ ਕੰਮਾਂ ਲਈ ਜਾਣਿਆ ਜਾਣਾ ਚਾਹੀਦਾ ਹੈ [5:10]

1 Timothy 5:11

ਕੀ ਖਤਰਾ ਹੈ ਜੇਕਰ ਇੱਕ ਮੁਟਿਆਰ ਵਿਧਵਾ ਆਪਣੀ ਬਾਕੀ ਦੀ ਜਿੰਦਗੀ ਵਿੱਚ ਵਿਧਵਾ ਰਹਿਣਾ ਚਾਹੁੰਦੀ ਹੈ?

ਉ: ਇਹ ਖ਼ਤਰਾ ਹੈ ਕਿ ਬਾਅਦ ਵਿੱਚ ਉਹ ਪਹਿਲੀ ਪ੍ਰਤਿੱਗਿਆ ਨੂੰ ਤੋੜ ਕੇ ਵਿਆਹ ਕਰਾਉਣਾ ਚਾਹੇਗੀ [5:11-12]

1 Timothy 5:14

ਪੌਲੁਸ ਕੀ ਚਾਹੁੰਦਾ ਹੈ ਜੋ ਮੁਟਿਆਰਾਂ ਕਰਨ?

ਉ: ਪੌਲੁਸ ਚਾਹੁੰਦਾ ਹੈ ਕਿ ਮੁਟਿਆਰਾਂ ਵਿਆਹ ਕਰਨ, ਬੱਚੇ ਪੈਦਾ ਕਰਨ ਅਤੇ ਆਪਣੇ ਘਰ ਦਾ ਪ੍ਰਬੰਧ ਕਰਨ [5:14]

1 Timothy 5:17

ਜਿਹੜੇ ਬਜੁਰਗ ਚੰਗੀ ਅਗਵਾਈ ਕਰਦੇ ਹਨ ਉਹਨਾਂ ਲਈ ਕੀ ਕੀਤਾ ਜਾਵੇ?

ਉ: ਜਿਹੜੇ ਬਜੁਰਗ ਚੰਗੀ ਅਗਵਾਈ ਕਰਦੇ ਹਨ ਉਹ ਦੁਗਣੇ ਆਦਰ ਦੇ ਯੋਗ ਸਮਝੇ ਜਾਣ [5:17]

1 Timothy 5:19

ਕਿਸੇ ਬਜੁਰਗ ਦੇ ਵਿਰੁੱਧ ਦੋਸ਼ ਸੁਣਨ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਹੈ?

ਉ: ਕਿਸੇ ਬਜੁਰਗ ਦੇ ਵਿਰੁੱਧ ਦੋਸ਼ ਸੁਣਨ ਤੋਂ ਪਹਿਲਾਂ ਦੋ ਜਾਂ ਤਿੰਨ ਗਵਾਹ ਹੋਣੇ ਚਾਹੀਦੇ ਹਨ [5:19]

1 Timothy 5:21

ਪੌਲੁਸ ਤਿਮੋਥੀ ਨੂੰ ਇਹਨਾਂ ਕਨੂੰਨਾਂ ਦੀ ਸੰਭਾਲ ਕਿਵੇਂ ਕਰਨ ਦਾ ਹੁਕਮ ਦਿੰਦਾ ਹੈ?

ਉ: ਪੌਲੁਸ ਤਿਮੋਥੀ ਨੂੰ ਇਹਨਾਂ ਕਨੂੰਨਾਂ ਦੀ ਸੰਭਾਲ ਬਿਨਾਂ ਪੱਖਪਾਤ ਕਰਨ ਦਾ ਹੁਕਮ ਦਿੰਦਾ ਹੈ [5:21]

1 Timothy 5:23

ਕਈ ਲੋਕਾਂ ਦੇ ਪਾਪ ਕਦੋਂ ਤੱਕ ਨਹੀਂ ਜਾਣੇ ਜਾਂਦੇ?

ਉ: ਕਈ ਲੋਕਾਂ ਦੇ ਪਾਪ ਨਿਆਉਂ ਤੱਕ ਨਹੀਂ ਜਾਣੇ ਜਾਂਦੇ [5:24]

1 Timothy 6

1 Timothy 6:1

ਪੌਲੁਸ ਅਨੁਸਾਰ ਗੁਲਾਮਾਂ ਨੂੰ ਆਪਣੇ ਮਾਲਕਾਂ ਨੂੰ ਕਿਸ ਤਰਾਂ ਮੰਨਣਾ ਚਾਹੀਦਾ ਹੈ?

ਉ: ਪੌਲੁਸ ਕਹਿੰਦਾ ਹੈ ਕਿ ਗੁਲਾਮ ਆਪਣੇ ਮਾਲਕਾਂ ਨੂੰ ਪੂਰੇ ਆਦਰ ਦੇ ਯੋਗ ਮੰਨਣ [6:1]

1 Timothy 6:3

ਉਹ ਵਿਅਕਤੀ ਕਿਸ ਤਰਾਂ ਦਾ ਹੈ ਜੋ ਖਰੀਆਂ ਗੱਲਾਂ ਨੂੰ ਅਤੇ ਭਗਤੀ ਦੇ ਅਨੁਸਾਰ ਸਿੱਖਿਆ ਨੂੰ ਨਹੀਂ ਮੰਨਦਾ?

ਉ: ਉਹ ਵਿਆਕਤੀ ਜੋ ਖਰੀਆਂ ਗੱਲਾਂ ਨੂੰ ਅਤੇ ਭਗਤੀ ਦੇ ਅਨੁਸਾਰ ਸਿੱਖਿਆ ਨੂੰ ਨਹੀਂ ਮੰਨਦਾ, ਉਹ ਹੰਕਾਰਿਆ ਹੈ ਅਤੇ ਕੁਝ ਨਹੀਂ ਜਾਣਦਾ [6:3-4]

1 Timothy 6:6

ਪੌਲੁਸ ਅਨੁਸਾਰ ਵੱਡਾ ਲਾਭ ਕੀ ਹੈ?

ਉ: ਪੌਲੁਸ ਕਹਿੰਦਾ ਹੈ ਕਿ ਸੰਤੋਖ ਨਾਲ ਭਗਤੀ ਵੱਡਾ ਲਾਭ ਹੈ [6:6]

ਸਾਨੂੰ ਭੋਜਨ ਅਤੇ ਬਸਤਰ ਨਾਲ ਸੰਤੁਸ਼ਟ ਕਿਉਂ ਹੋਣਾ ਚਾਹੀਦਾ ਹੈ?

ਉ: ਸਾਨੂੰ ਭੋਜਨ ਅਤੇ ਬਸਤਰ ਨਾਲ ਸੰਤੁਸ਼ਟ ਹੋਣਾ ਚਾਹੀਦਾ ਹੈ ਕਿਉਂ ਕਿ ਅਸੀਂ ਜਗਤ ਵਿੱਚ ਕੁਝ ਨਹੀਂ ਲਿਆਏ, ਅਤੇ ਨਾ ਹੀ ਕੁਝ ਲੈ ਜਾ ਸਕਦੇ ਹਾਂ [6:7-8]

1 Timothy 6:9

ਜੋ ਧਨਵਾਨ ਬਣਨਾ ਚਾਹੁੰਦੇ ਹਨ ਉਹ ਕਿਸ ਚੀਜ਼ ਵਿੱਚ ਡਿੱਗ ਜਾਂਦੇ ਹਨ?

ਉ: ਜੋ ਧਨਵਾਨ ਬਣਨਾ ਚਾਹੁੰਦੇ ਹਨ ਉਹ ਫਾਹੀ ਵਿੱਚ ਅਤੇ ਪ੍ਰੀਖਿਆ ਵਿੱਚ ਡਿੱਗ ਜਾਂਦੇ ਹਨ [6:9]

ਸਭ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ੍ਹ ਕੀ ਹੈ?

ਉ: ਧਨ ਦਾ ਲਾਲਚ ਸਭ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ੍ਹ ਹੈ [6:10]

ਜਿਸ ਨੇ ਧਨ ਦਾ ਲਾਲਚ ਕੀਤਾ ਉਸ ਨਾਲ ਕੀ ਹੋਇਆ?

ਉ: ਜਿਸ ਨੇ ਧਨ ਦਾ ਲਾਲਚ ਕੀਤਾ ਉਹ ਵਿਸ਼ਵਾਸ ਦੇ ਰਾਹ ਤੋਂ ਭਟਕ ਗਿਆ ਹੈ [6:10]

1 Timothy 6:11

ਕਿਹੜੀ ਲੜਾਈ ਪੌਲੁਸ ਕਹਿੰਦਾ ਹੈ ਕਿ ਤਿਮੋਥੀ ਨੂੰ ਲੜਨੀ ਚਾਹੀਦੀ ਹੈ?

ਉ: ਪੌਲੁਸ ਕਹਿੰਦਾ ਹੈ ਕਿ ਤਿਮੋਥੀ ਨੂੰ ਵਿਸ਼ਵਾਸ ਦੀ ਚੰਗੀ ਲੜਾਈ ਲੜਨੀ ਚਾਹੀਦੀ ਹੈ [6:12]

1 Timothy 6:13

None

1 Timothy 6:15

ਕਿੱਥੇ ਧੰਨ ਅਤੇ ਕੇਵਲ ਸਾਮਰਥੀ ਰਹਿੰਦਾ ਹੈ?

ਉ: ਧੰਨ ਕੇਵਲ ਸਾਮਰਥੀ ਅਣਪੁੱਜ ਜੋਤ ਵਿੱਚ ਰਹਿੰਦਾ ਹੈ, ਜਿੱਥੇ ਉਸਨੂੰ ਕੋਈ ਵਿਅਕਤੀ ਨਹੀਂ ਦੇਖ ਸਕਦਾ [6:16]

1 Timothy 6:17

ਅਮੀਰਾਂ ਨੂੰ ਪਰਮੇਸ਼ੁਰ ਤੇ ਆਸ ਕਿਉਂ ਰੱਖਣੀ ਚਾਹੀਦੀ ਹੈ ਅਤੇ ਅਨਿਸ਼ਚਿਤ ਧਨ ਵਿੱਚ ਨਹੀਂ?

ਉ: ਅਮੀਰਾਂ ਨੂੰ ਪਰਮੇਸ਼ੁਰ ਤੇ ਆਸ ਕਿਉਂ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਸੱਚਾ ਧਨ ਦਿੰਦਾ ਹੈ [6:17]

ਜਿਹੜੇ ਚੰਗੇ ਕੰਮਾਂ ਵਿੱਚ ਧਨੀ ਹਨ ਉਹ ਆਪਣੇ ਲਈ ਕੀ ਕਰਦੇ ਹਨ?

ਉ: ਜਿਹੜੇ ਚੰਗੇ ਕੰਮਾਂ ਵਿੱਚ ਧਨੀ ਹਨ ਉਹ ਆਪਣੇ ਲਈ ਚੰਗੀ ਨੀਂਹ ਧਰਦੇ ਹਨ, ਅਤੇ ਅਸਲ ਜਿੰਦਗੀ ਨੂੰ ਫੜ ਲੈਂਦੇ ਹਨ [6:19]