ਪੰਜਾਬੀ, پنجابی‎: translationQuestions Print

Updated ? hours ago # views See on WACS

1 John 1

1 John 1:1

ਯੂਹੰਨਾ ਕਿਸ ਬਾਰੇ ਆਖਦਾ ਹੈ ਜੋ ਆਦਿ ਤੋਂ ਸੀ?

ਯੂਹੰਨਾ ਆਖਦਾ ਹੈ ਕਿ ਜੀਵਨ ਦਾ ਬਚਨ ਆਦਿ ਤੋਂ ਸੀ | [1:1]

ਯੂਹੰਨਾਂ ਨੇ ਜੀਵਨ ਦੇ ਬਚਨ ਬਾਰੇ ਕਿਵੇਂ ਜਾਣਿਆ?

ਯੂਹੰਨਾਂ ਨੇ ਜੀਵਨ ਦਾ ਬਚਨ ਸੁਣਿਆ, ਵੇਖਿਆ, ਵਿਚਾਰਿਆ ਅਤੇ ਛੁਹਿਆ|[1:1]

ਜੀਵਨ ਦਾ ਬਚਨ ਯੂਹੰਨਾਂ ਤੇ ਪ੍ਰਗਟ ਹੋਣ ਤੋਂ ਪਹਿਲਾਂ ਕਿਥੇ ਸੀ?

ਜੀਵਨ ਦਾ ਬਚਨ ਯੂਹੰਨਾਂ ਤੇ ਪ੍ਰਗਟ ਹੋਣ ਤੋਂ ਪਹਿਲਾਂ ਪਿਤਾ ਦੇ ਨਾਲ ਸੀ|[1:2]

1 John 1:3

ਯੂਹੰਨਾ ਉਸਦੀ ਘੋਸ਼ਣਾ ਕਿਉਂ ਕਰਦਾ ਹੈ ਜੋ ਉਸਨੇ ਦੇਖਿਆ ਅਤੇ ਸੁਣਿਆ?

ਯੂਹੰਨਾ ਉਸਦੀ ਘੋਸ਼ਣਾ ਕਰਦਾ ਹੈ ਜੋ ਉਸਨੇ ਦੇਖਿਆ ਅਤੇ ਸੁਣਿਆ ਤਾਂ ਕਿ ਦੂਸਰਿਆਂ ਦੀ ਵੀ ਉਸ ਨਾਲ ਵੀ ਸੰਗਤ ਹੋ ਸਕੇ [1:3]

ਯੂਹੰਨਾਂ ਦੀ ਸੰਗਤ ਪਹਿਲਾਂ ਹੀ ਕਿਸ ਨਾਲ ਹੈ?

ਯੂਹੰਨਾਂ ਦੀ ਸੰਗਤ ਪਹਿਲਾਂ ਹੀ ਪਿਤਾ ਅਤੇ ਉਸ ਦੇ ਪੁਤਰ ਯਿਸੂ ਮਸੀਹ ਨਾਲ ਹੈ |[1:3]

1 John 1:5

ਯੂਹੰਨਾ ਪੜਨ ਵਾਲਿਆਂ ਨੂੰ ਪਰਮੇਸ਼ੁਰ ਵੱਲੋਂ ਕੀ ਸੰਦੇਸ਼ ਦੇ ਰਿਹਾ ਹੈ?

ਯੂਹੰਨਾ ਸੰਦੇਸ਼ ਦੇ ਰਿਹਾ ਹੈ ਕਿ ਪਰਮੇਸ਼ੁਰ ਚਾਨਣ ਹੈ ਅਤੇ ਹਨੇਰਾ ਉਸ ਵਿੱਚ ਬਿਲਕੁਲ ਨਹੀ ਹੈ|[1:5]

ਯੂਹੰਨਾ ਉਸ ਵਿਆਕਤੀ ਬਾਰੇ ਕੀ ਆਖਦਾ ਹੈ ਜੋ ਕਹਿੰਦਾ ਹੈ ਕਿ ਉਸਦੀ ਪਰਮੇਸ਼ੁਰ ਨਾਲ ਸੰਗਤ ਹੈ ਪਰ ਚੱਲਦਾ ਹਨੇਰੇ ਵਿੱਚ ਹੈ, ?

ਯੂਹੰਨਾ ਆਖਦਾ ਹੈ ਕਿ ਉਹ ਝੂਠ ਬੋਲਦਾ ਹੈ ਅਤੇ ਸੱਚਾਈ ਉੱਤੇ ਨਹੀ ਚੱਲਦਾ|[1:6]

ਜੋ ਚਾਨਣ ਵਿੱਚ ਚੱਲਦੇ ਹਨ, ਉਹਨਾਂ ਨੂੰ ਸਾਰੇ ਪਾਪਾਂ ਤੋਂ ਕੀ ਸ਼ੁੱਧ ਕਰਦਾ ਹੈ ?

ਯਿਸੂ ਮਸੀਹ ਦਾ ਲਹੂ ਉਹਨਾਂ ਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ | [1:7]

1 John 1:8

ਯੂਹੰਨਾ ਉਸ ਵਿਅਕਤੀ ਬਾਰੇ ਕੀ ਆਖਦਾ ਹੈ ਜੋ ਕਹਿੰਦਾ ਹੈ ਕਿ ਮੇਰੇ ਵਿੱਚ ਕੋਈ ਪਾਪ ਨਹੀ ?

ਯੂਹੰਨਾ ਕਹਿੰਦਾ ਹੈ ਕਿ ਅਜਿਹਾ ਵਿਅਕਤੀ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਅਤੇ ਸੱਚਾਈ ਉਸ ਵਿੱਚ ਨਹੀ ਹੈ| [1:8]

ਪਰਮੇਸ਼ੁਰ ਉਹਨਾਂ ਲਈ ਕੀ ਕਰੇਗਾ ਜੋ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਨ?

ਜੋ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਨ ਪਰਮੇਸ਼ੁਰ ਉਹਨਾਂ ਨੂੰ ਮਾਫ਼ ਕਰੇਗਾ ਅਤੇ ਸਾਰੇ ਕੁਧਰਮ ਤੋਂ ਸ਼ੁੱਧ ਕਰੇਗਾ|[1:9]

1 John 2

1 John 2:1

ਯਿਸੂ ਮਸੀਹ ਕਿਸ ਦੇ ਪਾਪਾਂ ਦੇ ਲਈ ਪਰਾਸਚਿਤ ਹੈ?

ਯਿਸੂ ਮਸੀਹ ਸਾਰੇ ਸੰਸਾਰ ਦੇ ਪਾਪਾਂ ਦੇ ਲਈ ਪਰਾਸਚਿਤ ਹੈ|[2:2]

ਇਹ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਯਿਸੂ ਮਸੀਹ ਨੂੰ ਜਾਣਦੇ ਹਾਂ?

ਜੇਕਰ ਅਸੀਂ ਉਸਦੇ ਹੁਕਮਾਂ ਦੀ ਪਾਲਣਾਂ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਅਸੀਂ ਯਿਸੂ ਮਸੀਹ ਨੂੰ ਜਾਣਦੇ ਹਾਂ| [2:3]

1 John 2:4

ਜੋ ਆਖਦਾ ਹੈ ਕਿ ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ ਪਰ ਉਸਦੇ ਹੁਕਮਾਂ ਦੀ ਪਾਲਣਾਂ ਨਹੀ ਕਰਦਾ, ਉਹ ਕਿਸ ਵਿਅਕਤੀ ਵਰਗਾ ਹੈ?

ਜੋ ਆਖਦਾ ਹੈ ਕਿ ਮੈਂ ਪਰਮੇਸ਼ੁਰ ਨੂੰ ਜਾਣਦਾ ਹਾਂ ਪਰ ਉਸਦੇ ਹੁਕਮਾਂ ਦੀ ਪਾਲਣਾਂ ਨਹੀ ਕਰਦਾ, ਉਹ ਝੂਠਾ ਹੈ|[2:4]

ਇੱਕ ਵਿਸ਼ਵਾਸੀ ਨੂੰ ਕਿਵੇਂ ਚੱਲਣਾ ਚਾਹੀਦਾ ਹੈ ?

ਇੱਕ ਵਿਸ਼ਵਾਸੀ ਨੂੰ ਉਸੇ ਤਰਾਂ ਚੱਲਣਾ ਚਾਹੀਦਾ ਹੈ ਜਿਵੇਂ ਯਿਸੂ ਮਸੀਹ ਚੱਲਦਾ ਸੀ|[2:6]

1 John 2:7

None

1 John 2:9

ਜੋ ਆਖਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਪਰ ਆਪਣੇ ਭਰਾ ਨਾਲ ਨਫਰਤ ਕਰਦਾ ਹੈ, ਉਸਦੀ ਆਤਮਿਕ ਹਾਲਤ ਕਿਸ ਤਰਾਂ ਦੀ ਹੈ?

ਜੋ ਆਖਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਪਰ ਆਪਣੇ ਭਰਾ ਨਾਲ ਨਫਰਤ ਕਰਦਾ ਹੈ, ਉਹ ਹਨੇਰੇ ਵਿੱਚ ਹੈ|[2:9,11]

1 John 2:12

ਪਰਮੇਸ਼ੁਰ ਵਿਸ਼ਵਾਸੀਆਂ ਦੇ ਪਾਪਾਂ ਨੂੰ ਕਿਉਂ ਮਾਫ਼ ਕਰਦਾ ਹੈ?

ਪਰਮੇਸ਼ੁਰ ਵਿਸ਼ਵਾਸੀਆਂ ਦੇ ਪਾਪਾਂ ਨੂੰ ਮਸੀਹ ਦੇ ਨਾਮ ਦੇ ਕਾਰਨ ਮਾਫ਼ ਕਰਦਾ ਹੈ

1 John 2:15

ਯੂਹੰਨਾ ਦੇ ਅਨੁਸਾਰ ਇੱਕ ਵਿਸ਼ਵਾਸੀ ਦਾ ਸੰਸਾਰ ਜਾਂ ਸੰਸਾਰ ਦੀਆਂ ਚੀਜਾਂ ਵੱਲ ਕਿਸ ਤਰਾਂ ਦਾ ਵਿਹਾਰ ਹੋਣਾ ਚਾਹੀਦਾ ਹੈ?

ਯੂਹੰਨਾ ਦੇ ਅਨੁਸਾਰ ਇੱਕ ਵਿਸ਼ਵਾਸੀ ਨੂੰ ਸੰਸਾਰ ਜਾਂ ਸੰਸਾਰ ਦੀਆਂ ਚੀਜਾਂ ਨਾਲ ਮੋਹ ਨਹੀ ਹੋਣਾ ਚਾਹੀਦਾ ਹੈ|[2:15]

ਸੰਸਾਰ ਦੀਆਂ ਕਿਹੜੀਆਂ ਤਿੰਨ ਚੀਜਾਂ ਨੂੰ ਯੂਹੰਨਾ ਕਹਿੰਦਾ ਕਿ ਇਹ ਪਿਤਾ ਵੱਲੋਂ ਨਹੀ ਹਨ?

ਸਰੀਰ ਦੀ ਕਾਮਨਾ, ਅੱਖਾਂ ਦੀ ਅਭਿਲਾਸ਼ਾ ਅਤੇ ਜੀਵਨ ਦਾ ਅਭਿਮਾਨ ਪਿਤਾ ਵੱਲੋਂ ਨਹੀ ਹੈ|[2:16]

1 John 2:18

ਯੂਹੰਨਾ ਕਿਵੇਂ ਜਾਣਦਾ ਹੈ ਕਿ ਇਹ ਅੰਤ ਦਾ ਸਮਾ ਹੈ?

ਯੂਹੰਨਾ ਕਹਿੰਦਾ ਹੈ ਉਹ ਜਾਣਦਾ ਹੈ ਕਿ ਇਹ ਅੰਤ ਦਾ ਸਮਾ ਹੈ ਕਿਉਂਕਿ ਮਸੀਹ ਦੇ ਬਹੁਤ ਵਿਰੋਧੀ ਉੱਠ ਖੜੇ ਹੋਏ ਹਨ|[2:18]

ਯੂਹੰਨਾ ਦੇ ਅਨੁਸਾਰ ਕੌਣ ਆ ਰਿਹਾ ਹੈ?

ਯੂਹੰਨਾ ਦੇ ਅਨੁਸਾਰ ਮਸੀਹ ਵਿਰੋਧੀ ਆ ਰਿਹਾ ਹੈ

1 John 2:20

None

1 John 2:22

ਮਸੀਹ ਵਿਰੋਧੀ ਕੀ ਕਰੇਗਾ ਤਾਂ ਕਿ ਅਸੀਂ ਉਸਨੂੰ ਪਹਿਚਾਣ ਸਕੀਏ?

ਮਸੀਹ ਵਿਰੋਧੀ ਪਿਤਾ ਅਤੇ ਪੁੱਤਰ ਦਾ ਇਨਕਾਰ ਕਰੇਗਾ [2:22]

ਕੀ ਪੁੱਤਰ ਦਾ ਇਨਕਾਰ ਕਰਨ ਵਾਲੇ ਕੋਲ ਪਿਤਾ ਹੋ ਸਕਦਾ ਹੈ?

ਨਹੀ, ਜੋ ਪੁੱਤਰ ਦਾ ਇਨਕਾਰ ਕਰਦਾ ਹੈ ਪਿਤਾ ਉਸ ਕੋਲ ਨਹੀ ਹੋ ਸਕਦਾ|[2:23]

1 John 2:24

ਪਿਤਾ ਅਤੇ ਪੁੱਤਰ ਵਿੱਚ ਬਣੇ ਰਹਿਣ ਲਈ ਯੂਹੰਨਾ ਵਿਸ਼ਵਾਸੀਆਂ ਨੂੰ ਕੀ ਕਰਨ ਲਈ ਕਹਿੰਦਾ ਹੈ?

ਯੂਹੰਨਾ ਕਹਿੰਦਾ ਹੈ ਕਿ ਉਸ ਵਿੱਚ ਬਣੇ ਰਹੋ ਜੋ ਤੁਸੀਂ ਮੁਢੋਂ ਸੁਣਿਆ ਹੈ| [2:24]

ਪਰਮੇਸ਼ੁਰ ਵੱਲੋਂ ਵਿਸ਼ਵਾਸੀਆਂ ਨਾਲ ਕੀ ਵਾਅਦਾ ਕੀਤਾ ਗਿਆ ਹੈ?

ਪਰਮੇਸ਼ੁਰ ਵੱਲੋਂ ਵਿਸ਼ਵਾਸੀਆਂ ਨਾਲ ਸਦੀਪਕ ਜੀਵਨ ਦਾ ਵਾਅਦਾ ਕੀਤਾ ਗਿਆ ਹੈ| [2:25]

1 John 2:27

ਜੋ ਪੁੱਤਰ ਵਿੱਚ ਬਣੇ ਰਹਿੰਦੇ ਹਨ ਉਹਨਾਂ ਦਾ ਮਸੀਹ ਦੇ ਆਉਣ ਦੇ ਸਮੇਂ ਕਿਸ ਤਰਾਂ ਦਾ ਰਵੱਈਆ ਹੋਵੇਗਾ?

ਜਦੋਂ ਮਸੀਹ ਪਰਗਟ ਹੋਵੇਗਾ ਉਸ ਸਮੇਂ ਉਹਨਾਂ ਨੂੰ ਦਿਲੇਰੀ ਹਵੇਗੀ ਅਤੇ ਉਹ ਲੱਜਿਆਵਾਨ ਨਹੀ ਹੋਣਗੇ|[2:28]

1 John 3

1 John 3:1

ਪਿਤਾ ਨੇ ਪਿਆਰ ਦੇ ਕਾਰਨ ਵਿਸ਼ਵਾਸੀਆਂ ਨੂੰ ਕੀ ਦਿੱਤਾ?

ਪਿਤਾ ਨੇ ਪਿਆਰ ਦੇ ਕਾਰਨ ਵਿਸ਼ਵਾਸੀਆਂ ਨੂੰ "ਪਰਮੇਸ਼ੁਰ ਦੀ ਸੰਤਾਨ" ਦੇ ਨਾਮ ਦਿੱਤਾ | [3:1-2]

ਜਦੋਂ ਮਸੀਹ ਆਵੇਗਾ ਤਾਂ ਵਿਸ਼ਵਾਸੀਆਂ ਨਾਲ ਕੀ ਹੋਵੇਗਾ?

ਜਦੋਂ ਮਸੀਹ ਆਵੇਗਾ ਤਾਂ ਵਿਸ਼ਵਾਸੀ ਉਸਦੇ ਵਰਗੇ ਹੋ ਜਾਣਗੇ, ਅਤੇ ਉਸ ਨੂੰ ਓਵੇਂ ਹੀ ਵੇਖਣਗੇ ਜਿਵੇਂ ਉਹ ਹੈ | [3:2]

ਹਰ ਵਿਸ਼ਵਾਸੀ ਜਿਹੜਾ ਮਸੀਹ ਤੇ ਆਸ ਰੱਖਦਾ ਹੈ ਆਪਣੇ ਲਈ ਕੀ ਕਰਦਾ ਹੈ?

ਹਰ ਵਿਸ਼ਵਾਸੀ ਜਿਹੜਾ ਮਸੀਹ ਤੇ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ| [3:3]

1 John 3:4

ਮਸੀਹ ਦੇ ਆਪਣੇ ਆਪ ਵਿੱਚ ਕੀ ਨਹੀ ਹੈ?

ਮਸੀਹ ਦੇ ਆਪਣੇ ਆਪ ਵਿੱਚ ਕੋਈ ਪਾਪ ਨਹੀ ਹੈ|[3:5]

ਜਿਹੜਾ ਪਾਪ ਕਰਦਾ ਰਹਿੰਦਾ ਹੈ ਉਸਦਾ ਦਾ ਪਰਮੇਸ਼ੁਰ ਨਾਲ ਕੀ ਸੰਬੰਧ ਹੈ?

ਜਿਹੜਾ ਪਾਪ ਕਰਦਾ ਰਹਿੰਦਾ ਹੈ ਉਸਨੇ ਨਾ ਮਸੀਹ ਨੂੰ ਦੇਖਿਆ ਅਤੇ ਨਾ ਹੀ ਉਸਨੂੰ ਜਾਣਿਆ ਹੈ | [3:6,8]

1 John 3:7

ਪਰਮੇਸ਼ੁਰ ਦਾ ਪੁੱਤਰ ਕਿਸ ਲਈ ਪ੍ਰਗਟ ਹੋਇਆ ?

ਪਰਮੇਸ਼ੁਰ ਦਾ ਪੁੱਤਰ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰਨ ਲਈ ਪ੍ਰਗਟ ਹੋਇਆ |[3:8]

1 John 3:9

ਪਰਮੇਸ਼ੁਰ ਦੇ ਬੱਚੇ ਅਤੇ ਸ਼ੈਤਾਨ ਦੇ ਬੱਚੇ ਕਿਵੇਂ ਪ੍ਰਗਟ ਹੂੰਦੇ ਹਨ ?

ਪਰਮੇਸ਼ੁਰ ਦੇ ਬੱਚੇ ਧਰਮ ਦੇ ਕੰਮ ਕਰਨ ਤੋਂ ਪ੍ਰਗਟ ਹੁੰਦੇ ਹਨ, ਅਤੇ ਸ਼ੈਤਾਨ ਦੇ ਬੱਚੇ ਪਾਪ ਕਰਨ ਤੋਂ ਪ੍ਰਗਟ ਹੁੰਦੇ ਹਨ|[3:7-10]

1 John 3:11

ਕਾਇਨ ਨੇ ਕਿਵੇਂ ਦਿਖਾਇਆ ਕਿ ਉਹ ਦੁਸ਼ਟ ਦੀ ਸੰਤਾਨ ਹੈ?

ਉਸਨੇ ਆਪਣੇ ਭਰਾ ਦਾ ਕਤਲ ਕਰਨ ਦੁਆਰਾ ਦਿਖਾਇਆ ਕਿ ਉਹ ਦੁਸ਼ਟ ਦੀ ਸੰਤਾਨ ਹੈ | [3:12]

1 John 3:13

ਯੂਹੰਨਾ ਦੇ ਅਨੁਸਾਰ ਵਿਸ਼ਵਾਸੀਆਂ ਨੂੰ ਕਿਸ ਚੀਜ ਤੇ ਹੈਰਾਨ ਨਹੀ ਹੋਣਾ ਚਾਹੀਦਾ?

ਯੂਹੰਨਾ ਦੇ ਅਨੁਸਾਰ ਵਿਸ਼ਵਾਸੀਆਂ ਨੂੰ ਇਸ ਤੇ ਹੈਰਾਨ ਨਹੀ ਹੋਣਾ ਚਾਹੀਦਾ ਕਿ ਸੰਸਾਰ ਉਹਨਾਂ ਨਾਲ ਵੈਰ ਰੱਖਦਾ ਹੈ |

ਵਿਸ਼ਵਾਸੀਆਂ ਦੇ ਪ੍ਰਤੀ ਕਿਸ ਤਰਾਂ ਦਾ ਰੱਵਈਆ ਇਹ ਦਿਖਾਉਂਦਾ ਹੈ ਕਿ ਕੋਈ ਪਰਮੇਸ਼ੁਰ ਦੀ ਸੰਤਾਨ ਹੈ?

ਵਿਸ਼ਵਾਸੀਆਂ ਦੇ ਪ੍ਰਤੀ ਪਿਆਰ ਦਾ ਰੱਵਈਆ ਇਹ ਦਿਖਾਉਂਦਾ ਹੈ ਕਿ ਕੋਈ ਪਰਮੇਸ਼ੁਰ ਦੀ ਸੰਤਾਨ ਹੈ |[3:10-11,14]

1 John 3:16

ਅਸੀਂ ਕਿਵੇਂ ਜਾਣਦੇ ਹਾਂ ਕਿ ਪ੍ਰੇਮ ਕੀ ਹੈ?

ਅਸੀਂ ਜਾਣਦੇ ਹਾਂ ਕਿ ਪ੍ਰੇਮ ਕੀ ਹੈ ਕਿਉਂਕਿ ਮਸੀਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ | [3:16]

ਜਦੋਂ ਕਿਸੇ ਭਾਈ ਨੂੰ ਕੋਈ ਜਰੂਰਤ ਹੈ, ਤਾਂ ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਪ੍ਰੇਮ ਨੂੰ ਕਿਵੇਂ ਦਿਖਾਉਂਦਾ ਹੈ?

ਜਦੋਂ ਕਿਸੇ ਭਾਈ ਨੂੰ ਕੋਈ ਜਰੂਰਤ ਹੈ, ਤਾਂ ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਪ੍ਰੇਮ ਨੂੰ ਉਸਦੀ ਸੰਸਾਰਿਕ ਚੀਜਾਂ ਨਾਲ ਮਦਦ ਕਰਨ ਦੇ ਦੁਆਰਾ ਦਿਖਾਉਂਦਾ ਹੈ | [3:17-18]

1 John 3:19

ਜਦੋਂ ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਪ੍ਰੇਮ ਨੂੰ ਕੰਮਾਂ ਅਤੇ ਸੱਚਾਈ ਤੋਂ ਦਿਖਾਉਂਦਾ ਹੈ, ਤਾਂ ਆਪਣੇ ਆਪ ਲਈ ਕੀ ਪ੍ਰਾਪਤ ਕਰਦਾ ਹੈ?

ਜਦੋਂ ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਪ੍ਰੇਮ ਨੂੰ ਕੰਮਾਂ ਅਤੇ ਸੱਚਾਈ ਤੋਂ ਦਿਖਾਉਂਦਾ ਹੈ, ਤਾਂ ਆਪਣੇ ਆਪ ਲਈ ਪਰਮੇਸ਼ੁਰ ਦੇ ਅੱਗੇ ਭਰੋਸਾ ਅਤੇ ਦਿਲੇਰੀ ਪ੍ਰਾਪਤ ਕਰਦਾ ਹੈ [3:19,21]

1 John 3:23

ਯੂਹੰਨਾ ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਕਿਸ ਹੁਕਮ ਦਾ ਚੇਤਾ ਕਰਵਾਉਂਦਾ ਹੈ?

ਯੂਹੰਨਾ ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਇਸ ਹੁਕਮ ਦਾ ਚੇਤਾ ਕਰਵਾਉਂਦਾ ਹੈ ਕਿ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ ਅਤੇ ਇੱਕ ਦੂਸਰੇ ਨਾਲ ਪ੍ਰੇਮ ਕਰੀਏ | [3:23]

ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਕੀ ਦਿੱਤਾ ਹੈ ਤਾਂ ਕਿ ਉਹ ਜਾਣ ਲੈਣ ਕਿ ਉਹ ਸਾਡੇ ਵਿੱਚ ਰਹਿੰਦਾ ਹੈ?

ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਪਵਿੱਤਰ ਆਤਮਾ ਦਿੱਤਾ ਹੈ ਤਾਂ ਕਿ ਉਹ ਜਾਣ ਲੈਣ ਕਿ ਉਹ ਸਾਡੇ ਵਿੱਚ ਰਹਿੰਦਾ ਹੈ | [3:24]

1 John 4

1 John 4:1

ਯੂਹੰਨਾ ਵਿਸ਼ਵਾਸੀਆਂ ਨੂੰ ਹਰ ਆਤਮਾ ਦਾ ਵਿਸ਼ਵਾਸ ਨਾ ਕਰਨ ਦੀ ਚੇਤਾਵਨੀ ਕਿਉਂ ਦਿੰਦਾ ਹੈ?

ਯੂਹੰਨਾ ਵਿਸ਼ਵਾਸੀਆਂ ਨੂੰ ਹਰ ਆਤਮਾ ਦਾ ਵਿਸ਼ਵਾਸ ਨਾ ਕਰਨ ਦੀ ਚੇਤਾਵਨੀ ਇਸ ਲਈ ਦਿੰਦਾ ਹੈ ਕਿਉਂਕਿ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਹਨ | [4:1]

ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਦਾ ਆਤਮਾ ਬੋਲ ਰਿਹਾ ਹੈ ?

ਹਰੇਕ ਆਤਮਾਂ ਜੋ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ ਸੋ ਪਰਮੇਸ਼ੁਰ ਤੋਂ ਹੈ |[4:2]

ਕਿਹੜਾ ਆਤਮਾ ਨਹੀ ਮੰਨਦਾ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ ?

ਮਸੀਹ ਦੇ ਵਿਰੋਧੀ ਦਾ ਆਤਮਾ ਨਹੀ ਮੰਨਦਾ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ |[4:3]

1 John 4:4

ਯੂਹੰਨਾ ਕਿਸ ਨੂੰ ਮਹਾਨ ਆਤਮਾ ਕਹਿੰਦਾ ਹੈ?

ਜੋ ਵਿਸ਼ਵਾਸੀਆਂ ਵਿੱਚ ਹੈ ਉਹ ਮਹਾਨ ਆਤਮਾ ਹੈ ਅਤੇ ਉਸ ਨਾਲੋਂ ਮਹਾਨ ਹੈ ਜੋ ਸੰਸਾਰ ਵਿੱਚ ਹਨ| [4:4-5]

1 John 4:7

ਵਿਸ਼ਵਾਸੀ ਉਸਦੇ ਵਰਗੇ ਬਣਨ ਲਈ ਅਤੇ ਇਹ ਦਿਖਾਉਂਣ ਲਈ ਕਿ ਉਹ ਪਰਮੇਸ਼ੁਰ ਨੂੰ ਜਾਣ ਦੇ ਹਨ, ਕੀ ਕਰਦੇ ਹਨ?

ਵਿਸ਼ਵਾਸੀ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਹਨ ਜੋ ਦਿਖਾਉਂਦਾ ਹੈ ਕਿ ਉਹ ਪਰਮੇਸ਼ੁਰ ਨੂੰ ਜਾਣਦੇ ਹਨ, ਕਿਉਂਕਿ ਪਰਮੇਸ਼ੁਰ ਪ੍ਰੇਮ ਹੈ| [4:8-8]

1 John 4:9

ਪਰਮੇਸ਼ੁਰ ਨੇ ਸਾਡੇ ਲਈ ਆਪਣੇ ਪ੍ਰੇਮ ਨੂੰ ਕਿਵੇਂ ਪ੍ਰਗਟ ਕੀਤਾ?

ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਣ ਦੁਆਰਾ ਸਾਡੇ ਲਈ ਆਪਣੇ ਪ੍ਰੇਮ ਨੂੰ ਪ੍ਰਗਟ ਕੀਤਾ | [4:9]

ਪਿਤਾ ਨੇ ਆਪਣੇ ਪੁੱਤਰ ਨੂੰ ਕਿਸ ਉਦੇਸ਼ ਲਈ ਭੇਜਿਆ?

ਪਿਤਾ ਨੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਦਾ ਪਰਾਸਚਿੱਤ ਹੋਣ ਲਈ ਅਤੇ ਸੰਸਾਰ ਦਾ ਮੁਕਤੀਦਾਤਾ ਲਈ ਭੇਜਿਆ|[4:10,14]

1 John 4:11

None

1 John 4:15

ਸੱਚੇ ਵਿਸ਼ਵਾਸੀ ਯਿਸੂ ਦੇ ਬਾਰੇ ਕੀ ਇਕਰਾਰ ਕਰਦੇ ਹਨ?

ਸੱਚੇ ਵਿਸ਼ਵਾਸੀ ਇਕਰਾਰ ਕਰਦੇ ਹਨ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ| [4:15]

1 John 4:17

ਜਿਹੜੇ ਪਰਮੇਸ਼ੁਰ ਅਤੇ ਉਸਦੇ ਪ੍ਰੇਮ ਵਿੱਚ ਬਣੇ ਰਹਿੰਦੇ ਹਨ ਉਹਨਾਂ ਦਾ ਨਿਆਉਂ ਦੇ ਦਿਨ ਕਿਸ ਤਰਾਂ ਦਾ ਰਵੱਈਆ ਹੋਵੇਗਾ?

ਜਿਹੜੇ ਪਰਮੇਸ਼ੁਰ ਅਤੇ ਉਸਦੇ ਪ੍ਰੇਮ ਵਿੱਚ ਬਣੇ ਰਹਿੰਦੇ ਹਨ ਉਹਨਾਂ ਨੂੰ ਨਿਆਉਂ ਦੇ ਦਿਨ ਦਿਲੇਰੀ ਹੋਵੇਗੀ | [4:17]

1 John 4:19

ਅਸੀਂ ਪ੍ਰੇਮ ਕਰਨ ਦੇ ਯੋਗ ਕਿਵੇਂ ਹੋਏ ?

ਅਸੀਂ ਪ੍ਰੇਮ ਕਰਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਪਹਿਲਾਂ ਸਾਡੇ ਨਾਲ ਪ੍ਰੇਮ ਕੀਤਾ | [4:19]

ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਉਸਦਾ ਪਰਮੇਸ਼ੁਰ ਨਾਲ ਕੀ ਸੰਬਧ ਹੈ?

ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਉਹ ਪਰਮੇਸ਼ੁਰ ਨੂੰ ਪ੍ਰੇਮ ਨਹੀ ਕਰ ਸਕਦਾ | [4:20]

ਜੋ ਪਰਮੇਸ਼ੁਰ ਨੂੰ ਪ੍ਰੇਮ ਕਰਦਾ ਹੈ, ਉਸ ਲਈ ਹੋਰ ਕਿਸ ਨੂੰ ਪ੍ਰੇਮ ਕਰਨਾ ਜਰੂਰੀ ਹੈ ?

ਜੋ ਪਰਮੇਸ਼ੁਰ ਨੂੰ ਪ੍ਰੇਮ ਨੂੰ ਕਰਦਾ ਹੈ ਉਸ ਲਈ ਜਰੂਰੀ ਹੈ ਕਿ ਉਹ ਆਪਣੇ ਭਰਾ ਨੂੰ ਵੀ ਪ੍ਰੇਮ ਕਰੇ|[4:21]

1 John 5

1 John 5:1

ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਾਂ?

ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰਨ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਾਂ| [5:3]

1 John 5:4

ਜਿੱਤ ਕੀ ਹੈ ਜਿਸਨੇ ਸੰਸਾਰ ਨੂੰ ਵੱਸ ਵਿੱਚ ਕਰ ਲਿਆ ?

ਜਿੱਤ ਜਿਸਨੇ ਸੰਸਾਰ ਨੂੰ ਵੱਸ ਵਿੱਚ ਕਰ ਲਿਆ, ਸਾਡਾ ਵਿਸ਼ਵਾਸ ਹੈ| [5:4]

1 John 5:6

ਕਿਹੜੀਆਂ ਦੋ ਚੀਜਾਂ ਦੁਆਰਾ ਯਿਸੂ ਮਸੀਹ ਆਇਆ?

ਯਿਸੂ ਮਸੀਹ ਪਾਣੀ ਅਤੇ ਲਹੂ ਦੁਆਰਾ ਆਇਆ | [5:6]

ਕਿਹੜੀਆਂ ਤਿੰਨ ਚੀਜਾਂ ਯਿਸੂ ਮਸੀਹ ਦੀ ਗਵਾਹੀ ਦਿੰਦਿਆਂ ਹਨ?

ਆਤਮਾ, ਪਾਣੀ ਅਤੇ ਲਹੂ ਯਿਸੂ ਮਸੀਹ ਦੀ ਗਵਾਹੀ ਦਿੰਦੇ ਹਨ| [5:7-8]

1 John 5:9

ਕੋਈ ਵੀ ਜਿਹੜਾ ਪਰਮੇਸ਼ੁਰ ਦੀ ਉਸਦੇ ਪੁੱਤਰ ਦੇ ਬਾਰੇ ਗਵਾਹੀ ਦਾ ਵਿਸ਼ਵਾਸ ਨਹੀ ਕਰਦਾ, ਉਹ ਪਰਮੇਸ਼ੁਰ ਨੂੰ ਕੀ ਠਹਿਰਾਉਂਦਾ ਹੈ?

ਕੋਈ ਵੀ ਜਿਹੜਾ ਪਰਮੇਸ਼ੁਰ ਦੀ ਉਸਦੇ ਪੁੱਤਰ ਦੇ ਬਾਰੇ ਗਵਾਹੀ ਦਾ ਵਿਸ਼ਵਾਸ ਨਹੀ ਕਰਦਾ, ਉਹ ਪਰਮੇਸ਼ੁਰ ਨੂੰ ਝੂਠਾ ਠਹਿਰਾਉਂਦਾ ਹੈ [5:9-10]

1 John 5:11

ਪਰਮੇਸ਼ੁਰ ਨੇ ਆਪਣੇ ਪੁੱਤਰ ਵਿੱਚ ਸਾਨੂੰ ਕੀ ਦਿੱਤਾ ?

ਪਰਮੇਸ਼ੁਰ ਨੇ ਆਪਣੇ ਪੁੱਤਰ ਵਿੱਚ ਸਾਨੂੰ ਸਦੀਪਕ ਜੀਵਨ ਦਿੱਤਾ | [5:11]

1 John 5:13

ਪਰਮੇਸ਼ੁਰ ਦੇ ਅੱਗੇ ਵਿਸ਼ਵਾਸੀਆਂ ਨੂੰ ਕੀ ਦਿਲੇਰੀ ਹੈ?

ਪਰਮੇਸ਼ੁਰ ਦੇ ਅੱਗੇ ਵਿਸ਼ਵਾਸੀਆਂ ਨੂੰ ਇਹ ਦਿਲੇਰੀ ਹੈ ਕਿ ਜੇਕਰ ਉਹ ਉਸਦੀ ਮਰਜੀ ਦੇ ਅਨੁਸਾਰ ਕੁਝ ਮੰਗਦੇ ਹਨ ਤਾਂ ਉਹ ਉਹਨਾਂ ਦੀ ਸੁਣਦਾ ਹੈ | [5:14]

1 John 5:16

ਜੇਕਰ ਕੋਈ ਵਿਸ਼ਵਾਸੀ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਦੇਖੇ ਜੋ ਮੌਤ ਦਾ ਕਾਰਨ ਨਾ ਹੋਵੇ ਤਾਂ ਉਹ ਕੀ ਕਰੇ?

ਜੇਕਰ ਕੋਈ ਵਿਸ਼ਵਾਸੀ ਆਪਣੇ ਭਰਾ ਨੂੰ ਅਜਿਹਾ ਪਾਪ ਕਰਦਾ ਦੇਖੇ ਜੋ ਮੌਤ ਦਾ ਕਾਰਨ ਨਾ ਹੋਵੇ ਤਾਂ ਉਹ ਪ੍ਰਾਥਨਾ ਕਰੇ, ਫਿਰ ਪਰਮੇਸ਼ੁਰ ਉਸਦੇ ਭਰਾ ਨੂੰ ਜੀਵਨ ਦੇਵੇਗਾ | [5:16]

ਸਾਰਾ ਕੁਧਰਮ ਕੀ ਹੈ?

ਸਾਰਾ ਕੁਧਰਮ ਪਾਪ ਹੈ| [5:17]

1 John 5:18

ਸਾਰਾ ਸੰਸਾਰ ਕਿਥੇ ਪਿਆ ਹੈ?

ਸਾਰਾ ਸੰਸਾਰ ਦੁਸ਼ਟ ਦੇ ਵੱਸ ਵਿੱਚ ਪਿਆ ਹੈ| [ 5:19]