ਪੰਜਾਬੀ, پنجابی‎: translationQuestions Print

Updated ? hours ago # views See on WACS

Romans 1

Romans 1:1

ਪੌਲੁਸ ਦੇ ਸਮੇਂ ਤੋਂ ਪਹਿਲਾ ਪਰਮੇਸ਼ੁਰ ਵਿੱਚ ਖ਼ੁਸ਼ਖਬਰੀ ਦਾ ਵਾਇਦਾ ਕਿਸ ਤਰੀਕੇ ਨਾਲ ਕਰਦਾ ਸੀ ?

ਪਰਮੇਸ਼ੁਰ ਨੇ ਪਵਿੱਤਰ ਸਾਸ਼ਤਰ ਦੇ ਨਬੀਆਂ ਦੁਆਰਾ ਖੁਸ਼ਖਬਰੀ ਦਾ ਵਾਇਦਾ ਸੀ [1:1-2]

ਪਰਮੇਸ਼ੁਰ ਦਾ ਪੁੱਤਰ ਸਰੀਰਕ ਤੋਰ ਤੇ ਕਿਸ ਪੀੜ੍ਹੀ ਵਿੱਚ ਪੈਦਾ ਹੋਇਆ ?

ਪਰਮੇਸ਼ੁਰ ਦਾ ਪੁੱਤਰ ਸਰੀਰਿਕ ਤੋਰ ਤੇ ਦਾਉਦ ਦੀ ਪੀੜ੍ਹੀ ਵਿੱਚ ਪੈਦਾ ਹੋਇਆ [1:3]

Romans 1:4

ਕਿਸ ਘਟਨਾ ਦੇ ਦੁਆਰਾ ਯਿਸੂ ਨੇ ਸਾਬਤ ਕੀਤਾ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ ?

ਯਿਸੂ ਨੇ ਮੁਰਦਿਆਂ ਵਿੱਚੋ ਜਿਉਂਦਾ ਹੋ ਕੇ ਸਾਬਤ ਕੀਤਾ ਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ [1:4]

ਪੌਲੁਸ ਨੇ ਕਿਸ ਮਕਸਦ ਦੇ ਨਾਲ ਕਿਰਪਾ ਅਤੇ ਰਸੂਲ ਹੋਣ ਦੀ ਪਦਵੀ ਮਸੀਹ ਤੋਂ ਪਾਈ ?

ਪੌਲੁਸ ਨੇ ਕਿਰਪਾ ਅਤੇ ਰਸੂਲ ਹੋਣ ਦੀ ਪਦਵੀ ਸਾਰੀਆਂ ਜਾਤੀਆਂ ਨੂੰ ਵਿਸ਼ਵਾਸ ਦੇ ਵਿੱਚ ਆਗਿਆਕਾਰ ਹੋਣ ਦੇ ਲਈ ਪਾਈ [1:5]

Romans 1:7

None

Romans 1:8

ਪੌਲੁਸ ਪਰਮੇਸ਼ੁਰ ਦਾ ਰੋਮੀਆਂ ਦੇ ਵਿਸ਼ਵਾਸੀਆਂ ਦੇ ਲਈ ਕੀ ਧੰਨਵਾਦ ਕਰਦਾ ਹੈ ?

ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ਕਿਉਂਕਿ ਉਹਨਾਂ ਦੇ ਵਿਸ਼ਵਾਸ ਦਾ ਪਰਚਾਰ ਸਾਰੇ ਜਗਤ ਵਿੱਚ ਹੋ ਰਿਹਾ ਹੈ [1:8]

Romans 1:11

ਪੌਲੁਸ ਰੋਮੀਆਂ ਦੇ ਵਿਸ਼ਵਾਸੀਆਂ ਨੂੰ ਦੇਖਣ ਦੀ ਇੱਛਾ ਕਿਉਂ ਰੱਖਦਾ ਹੈ ?

ਪੌਲੁਸ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ ਤਾਂ ਕਿ ਉਹਨਾਂ ਨੇ ਆਤਮਿਕ ਵਰਦਾਨ ਦੇ ਕੇ ਉਹਨਾਂ ਨੂੰ ਮਜਬੂਤ ਕਰੇ [1:11]

Romans 1:13

ਪੌਲੁਸ ਹੁਣ ਤੱਕ ਰੋਮੀਆਂ ਦੇ ਵਿਸ਼ਵਾਸੀਆਂ ਦੇ ਕੋਲ ਕਿਉਂ ਨਹੀ ਜਾ ਸਕਿਆ ਹੈ ?

ਪੌਲੁਸ ਨਹੀ ਆ ਸਕਿਆ ਕਿਉਂਕਿ ਉਹ ਹੁਣ ਤੱਕ ਅਸਮਰਥ ਸੀ [1:13]

Romans 1:16

None

Romans 1:18

ਅਭਗਤੀ ਅਤੇ ਕੁਧਰਮੀ ਕੀ ਕਰਦੇ ਹਨ ਜਦ ਕਿ ਉਹਨਾਂ ਨੂੰ ਪਤਾ ਹੈ ਕਿ ਪਰਮੇਸ਼ੁਰ ਦੇ ਸਾਹਮਣੇ ਸਭ ਸਾਫ਼ ਹੈ ?

ਅਭਗਤੀ ਅਤੇ ਕੁਧਰਮੀ ਸਚਿਆਈ ਨੂੰ ਬੁਰਾਈ ਦੇ ਨਾਲ ਦੱਬਦੇ ਹਨ ਜਦ ਕਿ ਉਹਨਾਂ ਨੂੰ ਪਤਾ ਹੈ ਕਿ ਪਰਮੇਸ਼ੁਰ ਦੇ ਸਾਹਮਣੇ ਸਭ ਸਾਫ਼ ਹੈ [1:18-19]

Romans 1:20

ਪਰਮੇਸ਼ੁਰ ਦੇ ਬਾਰੇ ਵਿੱਚ ਨਾ ਦਿਖਣ ਵਾਲੀਆਂ ਵਸਤਾ ਕਿਵੇਂ ਦਿਖਦੀਆਂ ਹਨ ?

ਪਰਮੇਸ਼ੁਰ ਦੇ ਬਾਰੇ ਵਿੱਚ ਨਾ ਦਿਖਣ ਵਾਲੀਆਂ ਵਸਤਾ ਰਚਨਾਵਾਂ ਦੁਆਰਾ ਦਿਖਦੀਆਂ ਹਨ [1:20]

ਪਰਮੇਸ਼ੁਰ ਦੇ ਕਿਹੜੇ ਗੁਣ ਸਾਫ਼-ਸਾਫ਼ ਦਿਖਦੇ ਹਨ ?

ਪਰਮੇਸ਼ੁਰ ਸਦੀਪਕ ਸ਼ਕਤੀ ਅਤੇ ਪਰਮੇਸ਼ੁਰ ਦੀ ਕੁਦਰਤ ਸਾਫ਼ ਸਾਫ਼ ਦਿਖਦੀ ਹੈ [1:20]

ਉਹਨਾਂ ਦੇ ਮਨਾ ਅਤੇ ਦਿਲਾਂ ਦੇ ਨਾਲ ਕੀ ਹੋਇਆ ਹੈ ਜੋ ਪਰਮੇਸ਼ੁਰ ਦੀ ਵਡਿਆਈ ਅਤੇ ਧੰਨਵਾਦ ਨਹੀ ਕਰਦੇ ਸਨ ?

ਉਹ ਜਿਹੜੇ ਪਰਮੇਸ਼ੁਰ ਦੀ ਵਡਿਆਈ ਅਤੇ ਧੰਨਵਾਦ ਨਹੀ ਕਰਦੇ ਉਹਨਾਂ ਦੀ ਸੋਚ ਨਿਕੰਮੀ ਅਤੇ ਦਿਲ ਹਨੇਰ ਹੋ ਗਏ ਸਨ [1:21]

Romans 1:22

ਪਰਮੇਸ਼ੁਰ ਉਹਨਾਂ ਦੇ ਨਾਲ ਕੀ ਕਰੇਗਾ ਜਿਹਨਾਂ ਨੇ ਪਰਮੇਸ਼ੁਰ ਦੇ ਪਰਤਾਪ ਨੂੰ ਤਸਵੀਰਾਂ, ਮਨੁੱਖਾਂ ਅਤੇ ਜਾਨਵਰਾਂ ਵਿੱਚ ਬਦਲ ਦਿੱਤਾ ?

ਪਰਮੇਸ਼ੁਰ ਉਹਨਾਂ ਦੇ ਮਨਾਂ ਨੂੰ ਗੰਦ-ਮੰਦ ਦੇ ਵੱਸ ਵਿੱਚ ਕਰ ਦਿੰਦਾ ਅਤੇ ਉਹਨਾਂ ਦੇ ਸਰੀਰਾਂ ਨੂੰ ਇੱਕ ਦੂਜੇ ਦਾ ਨਿਰਾਦਰ ਕਰਨ ਲਈ ਦੇ ਦਿੰਦਾ ਹੈ [1:23-24]

Romans 1:24

None

Romans 1:26

ਇਹ ਔਰਤਾਂ ਅਤੇ ਆਦਮੀ ਆਪਣੀ ਕਾਮ ਵਾਸਨਾ ਦੇ ਵਿੱਚ ਕੀ ਕਰਦੇ ਹਨ ?

ਔਰਤਾਂ ਇੱਕ ਹੋਰ ਦੀ ਕਾਮ ਵਾਸਨਾ ਵਿੱਚ ਨਾਸ ਅਤੇ ਆਦਮੀ ਇੱਕ ਹੋਰ ਦੀ ਕਾਮ ਵਾਸਨਾ ਵਿੱਚ ਨਾਸ ਹੁੰਦੇ ਹਨ [1:26-27]

Romans 1:28

ਪਰਮੇਸ਼ੁਰ ਉਹਨਾਂ ਦੇ ਨਾਲ ਕੀ ਕਰਦਾ ਹੈ ਜੋ ਆਪਣੇ ਮਨਾਂ ਵਿੱਚ ਜਾਗਰੂਕਤਾ ਨਹੀ ਲਿਆਉਂਦੇ ?

ਪਰਮੇਸ਼ੁਰ ਉਹਨਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੰਦਾ ਹੈ ਤਾ ਜੋ ਉਹ ਮਾੜੇ ਕੰਮ ਕਰਨ [1:28]

Romans 1:29

ਉਹਨਾਂ ਦੇ ਕੁਝ ਗੁਣ ਦੱਸੋ ਜਿਹਨਾਂ ਦੇ ਕੋਲ ਮੰਦ ਬੁੱਧੀ ਹੈ ?

ਜਿਹਨਾਂ ਦੇ ਕੋਲ ਮੰਦ ਬੁੱਧੀ ਹੈ ਉਹ ਜਲਣ, ਹੱਤਿਆ, ਵਿਰੋਧ ਅਤੇ ਬੁਰੀ ਸੋਚ ਨਾਲ ਭਰੇ ਹੋਏ ਹੁੰਦੇ ਹਨ [1:29]

Romans 1:32

ਜਿਹਨਾਂ ਦੇ ਮਨ ਮੰਦ ਬੁੱਧੀ ਹਨ ਉਹ ਪਰਮੇਸ਼ੁਰ ਦੀ ਬਿਧੀ ਬਾਰੇ ਕੀ ਸਮਝਦੇ ਹਨ ?

ਜਿਹਨਾਂ ਦੇ ਮਨ ਮੰਦ ਬੁੱਧੀ ਹਨ ਉਹ ਸਮਝਦੇ ਹਨ ਕਿ ਜੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਉਹ ਮਰਨ ਦੇ ਯੋਗ ਹਨ [1:32]

Romans 2

Romans 2:1

ਕੁਝ ਲੋਕ ਬਿਨ੍ਹਾਂ ਕਿਸੇ ਗੱਲ ਤੋਂ ਦੂਜਿਆਂ ਦਾ ਨਿਆਂ ਕਿਉਂ ਕਰਦੇ ਹਨ ?

ਕੁਝ ਲੋਕ ਬਿਨ੍ਹਾਂ ਕਿਸੇ ਗੱਲ ਤੋਂ ਦੂਜਿਆਂ ਦਾ ਨਿਆਂ ਕਰਦੇ ਹਨ ਕਿਉਂਕਿ ਜੋ ਉਹ ਦੂਜਿਆਂ ਉੱਤੇ ਦੋਸ਼ ਲਗਾਉਂਦੇ ਹਨ ਉਹ ਦੋਸ਼ੀ ਠਹਿਰਦੇ ਹਨ [2:1]

ਪਰਮੇਸ਼ੁਰ ਉਹਨਾਂ ਦਾ ਨਿਆਂ ਕਿਵੇ ਕਰੇਗਾ ਜਦੋਂ ਉਹ ਅਧਰਮੀਆਂ ਦਾ ਨਿਆਂ ਕਰਦੇ ਹਨ ?

ਪਰਮੇਸ਼ੁਰ ਉਹਨਾਂ ਦਾ ਸੱਚ ਦੇ ਨਾਲ ਉਹਨਾਂ ਦਾ ਨਿਆਂ ਕਰੇਗਾ ਜਦੋਂ ਉਹ ਅਧਰਮੀਆਂ ਦਾ ਨਿਆਂ ਕਰਦੇ ਹਨ [2:2]

Romans 2:3

ਪਰਮੇਸ਼ੁਰ ਦੇ ਧੀਰਜ ਅਤੇ ਕਿਰਪਾ ਤੋਂ ਕੀ ਮਤਲਬ ਹੈ ?

ਪਰਮੇਸ਼ੁਰ ਦੇ ਧੀਰਜ ਅਤੇ ਕਿਰਪਾ ਦਾ ਮਤਲਬ ਹੈ ਇੱਕ ਵਿਅਕਤੀ ਨੂੰ ਮਨ ਫਿਰਾਉਣ ਵਿੱਚ ਅਗਵਾਈ ਕਰੇ [2:4]

Romans 2:5

ਜਿਹੜੇ ਕਠੋਰ ਅਤੇ ਦਿਲ ਪਛਤਾਵੇ ਤੋਂ ਦੂਰ ਹਨ ਉਹ ਪਰਮੇਸ਼ੁਰ ਦੇ ਅੱਗੇ ਆਪਣੇ ਲਈ ਕੀ ਕਮਾ ਰਹੇ ਹਨ ?

ਉਹ ਜਿਹੜੇ ਕਠੋਰ ਅਤੇ ਦਿਲ ਪਛਤਾਵੇ ਤੋਂ ਦੂਰ ਹਨ ਉਹ ਆਪਣੇ ਲਈ ਪਰਮੇਸ਼ੁਰ ਦੇ ਅੱਗੇ ਸੱਚੇ ਨਿਆਂ ਦੇ ਦਿਨ ਲਈ ਕ੍ਰੋਧ ਕਮਾ ਰਹੇ ਹਨ [2:5]

ਉਹ ਜਿਹੜੇ ਚੰਗੇ ਕੰਮ ਕਰਨ ਵਿੱਚ ਦ੍ਰਿੜ ਹਨ ਕੀ ਪ੍ਰਾਪਤ ਕਰਨਗੇ ?

ਉਹ ਜਿਹੜੇ ਚੰਗੇ ਕੰਮ ਕਰਨ ਵਿੱਚ ਦ੍ਰਿੜ ਹਨ ਸੰਦੀਪਕ ਜੀਵਨ ਪ੍ਰਾਪਤ ਕਰਨਗੇ [2:7]

Romans 2:8

ਉਹ ਕੀ ਪ੍ਰਾਪਤ ਕਰਨਗੇ ਜਿਹੜੇ ਅਧਰਮੀ ਹਨ ?

ਉਹ ਜਿਹੜੇ ਅਧਰਮੀ ਹਨ ਗੁੱਸਾ,ਕ੍ਰੋਧ.ਬਿਪਤਾ ਅਤੇ ਕਸ਼ਟ ਪ੍ਰਾਪਤ ਕਰਨਗੇ [2:8-9]

Romans 2:10

ਪਰਮੇਸ਼ੁਰ ਕਿਵੇਂ ਦਿਖਾਉਂਦਾ ਹੈ ਕਿ ਉਸ ਦੇ ਯਹੂਦੀ ਅਤੇ ਯੂਨਾਨੀ ਦੇ ਨਿਆਂ ਵਿੱਚ ਪੱਖ-ਪਾਤ ਨਹੀ ਹੋਵੇਗਾ ?

ਪਰਮੇਸ਼ੁਰ ਪੱਖ-ਪਾਤ ਨਹੀ ਕਰਦਾ ਕਿਉਂਕਿ ਜੋ ਕੋਈ ਪਾਪ ਕਰਦਾ ਹੈ ਚਾਹੇ ਯਹੂਦੀ ਹੋਵੇ ਚਾਹੇ ਯੂਨਾਨੀ, ਸਜ਼ਾ ਪਾਉਣਗੇ [2:12]

Romans 2:13

ਪਰਮੇਸ਼ੁਰ ਦੇ ਸਾਹਮਣੇ ਕੌਣ ਧਰਮੀ ਹੈ ?

ਬਿਵਸਥਾ ਤੇ ਚੱਲਣ ਵਾਲੇ ਪਰਮੇਸ਼ੁਰ ਦੇ ਅੱਗੇ ਧਰਮੀ ਹਨ [2:13]

ਗ਼ੈਰ-ਕੋਮਾਂ ਕਿਵੇਂ ਦਿਖਾਉਂਦੀਆਂ ਹਨ ਕਿ ਜੋ ਬਿਵਸਥਾ ਚਾਹੁੰਦੀ ਹੈ ਉਹਨਾਂ ਦੇ ਦਿਲ ਉੱਤੇ ਲਿਖਿਆ ਹੈ ?

ਗ਼ੈਰ-ਕੋਮਾਂ ਦਿਖਾਉਂਦੀਆਂ ਹਨ ਕਿ ਜੋ ਬਿਵਸਥਾ ਚਾਹੁੰਦੀ ਹੈ ਉਹਨਾਂ ਦੇ ਦਿਲ ਉੱਤੇ ਲਿਖਿਆ ਹੈ ਜਦੋਂ ਉਹ ਬਿਵਸਥਾ ਦੇ ਕੰਮ ਕਰਦੇ ਹਨ [2:14-15]

Romans 2:15

None

Romans 2:17

ਪੌਲੁਸ ਉਹਨਾਂ ਯਹੂਦੀਆਂ ਨੂੰ ਕੀ ਕਰਨ ਲਈ ਕਹਿੰਦਾ ਹੈ ਜੋ ਬਿਵਸਥਾ ਨਾਲ ਆਰਾਮ ਪਾਉਂਦੇ ਅਤੇ ਦੂਜਿਆ ਨੂੰ ਸਿਖਾਉਂਦੇ ਹਨ ?

ਪੌਲੁਸ ਉਹਨਾਂ ਨੂੰ ਕਹਿੰਦਾ ਹੈ ਜੇ ਉਹ ਦੂਜਿਆ ਨੂੰ ਸਿਖਾਉਂਦੇ ਹਨ, ਉਹਨਾਂ ਨੂੰ ਆਪਣੇ ਆਪ ਨੂੰ ਵੀ ਸਿਖਾਉਣਾ ਚਾਹੀਦਾ ਹੈ [2:17-21]

Romans 2:21

ਪੌਲੁਸ ਕਿਹੜਾ ਪਾਪ ਕਹਿੰਦਾ ਹੈ ਜੋ ਬਿਵਸਥਾ ਦੇ ਸਿਖਾਉਣ ਵਾਲੇ ਯਹੂਦੀਆਂ ਨੂੰ ਬੰਦ ਕਰਨਾ ਚਾਹੀਦਾ ਹੈ ?

ਪੌਲੁਸ ਚੋਰੀ,ਵਿਭਚਾਰ ਅਤੇ ਮੰਦਿਰ ਨੂੰ ਲੁੱਟਣ ਦੇ ਪਾਪਾਂ ਬਾਰੇ ਕਹਿੰਦਾ ਹੈ [2:21-22]

Romans 2:23

ਯਹੂਦੀ ਬਿਵਸਥਾ ਸਿਖਾਉਣ ਵਾਲਿਆ ਦੇ ਕਾਰਨ ਗ਼ੈਰ-ਕੋਮਾਂ ਵਿੱਚ ਪਰਮੇਸ਼ੁਰ ਦਾ ਨਾਮ ਕਿਉਂ ਨਿਰਾਦਰ ਪਾਉਂਦਾ ਹੈ ?

ਪਰਮੇਸ਼ੁਰ ਦਾ ਨਾਮ ਨਿਰਾਦਰ ਪਾਉਂਦਾ ਹੈ ਕਿਉਂਕਿ ਬਿਵਸਥਾ ਦੇ ਸਿਖਾਉਣ ਵਾਲੇ ਯਹੂਦੀ ਬਿਵਸਥਾ ਦੀ ਹੱਦ ਪਾਰ ਕਰਦੇ ਹਨ [2:23-24]

Romans 2:25

ਪੌਲੁਸ ਕਿਵੇਂ ਆਖਦਾ ਹੈ ਕਿ ਸੁੰਨਤ ਕੀਤਾ ਹੋਇਆ ਯਹੂਦੀ ਅਸੁੰਨਤੀ ਬਣਦਾ ਹੈ ?

ਪੌਲੁਸ ਆਖਦਾ ਹੈ ਕਿ ਇੱਕ ਸੁੰਨਤ ਕੀਤਾ ਹੋਇਆ ਯਹੂਦੀ ਅਸੁੰਨਤੀ ਬਣ ਜਾਂਦਾ ਹੈ ਜੇ ਉਹ ਵਿਅਕਤੀ ਬਿਵਸਥਾ ਨਹੀ ਮੰਨਦਾ [2:25]

ਪੌਲੁਸ ਕਿਵੇਂ ਆਖਦਾ ਹੈ ਕਿ ਇੱਕ ਅਸੁੰਨਤੀ ਗੈਰ ਕੌਮ ਦਾ ਆਦਮੀ ਸੁੰਨਤੀਆਂ ਵਿੱਚ ਗਿਣਿਆ ਜਾ ਸਕਦਾ ਹੈ ?

ਬਿਵਸਥਾ ਦੇ ਕਾਨੂੰਨਾਂ ਨੂੰ ਪੂਰਾ ਕਰਨ ਦੁਆਰਾ ਇੱਕ ਅਸੁੰਨਤੀ ਗੈਰ ਕੌਮ ਦਾ ਆਦਮੀ ਸੁੰਨਤੀਆਂ ਵਿੱਚ ਗਿਣਿਆ ਜਾ ਸਕਦਾ ਹੈ [2:26]

Romans 2:28

ਪੌਲੁਸ ਕਿਸ ਨੂੰ ਸੱਚਾ ਯਹੂਦੀ ਕਹਿੰਦਾ ਹੈ ?

ਪੌਲੁਸ ਕਹਿੰਦਾ ਹੈ ਕਿ ਉਹ ਸੱਚਾ ਯਹੂਦੀ ਹੈ ਜੋ ਮਨ ਤੋਂ ਯਹੂਦੀ ਤੇ ਦਿਲ ਤੋਂ ਸੁੰਨਤੀ ਹੋਵੇ [2:28-29]

ਇੱਕ ਸੱਚਾ ਯਹੂਦੀ ਕਿੱਥੋ ਮਹਿਮਾ ਪਾਉਂਦਾ ਹੈ ?

ਇੱਕ ਸੱਚਾ ਯਹੂਦੀ ਪਰਮੇਸ਼ੁਰ ਤੋਂ ਮਹਿਮਾ ਪਾਉਂਦਾ ਹੈ [2:29]

Romans 3

Romans 3:1

ਸਭ ਤੋਂ ਪਹਿਲਾ ਯਹੂਦੀ ਹੋਣ ਦਾ ਕੀ ਫ਼ਾਇਦਾ ਹੈ ?

ਸਭ ਤੋਂ ਪਹਿਲਾ ਯਹੂਦੀ ਹੋਣ ਦਾ ਫ਼ਾਇਦਾ ਹੈ ਕਿ ਉਹਨਾਂ ਨੂੰ ਪਰਮੇਸ਼ੁਰ ਦਾ ਬਚਨ ਸੋਪਿਆ ਗਿਆ ਸੀ [3:1-2]

Romans 3:3

ਚਾਹੇ ਸਾਰੇ ਆਦਮੀ ਝੂਠੇ ਹਨ, ਪਰਮੇਸ਼ੁਰ ਕੀ ਲੱਭਦਾ ਹੈ ?

ਚਾਹੇ ਸਾਰੇ ਆਦਮੀ ਝੂਠੇ ਹਨ, ਪਰਮੇਸ਼ੁਰ ਸੱਚੇ ਨੂੰ ਲੱਭਦਾ ਹੈ [3:4]

Romans 3:5

ਕਿਉਂਕਿ ਪਰਮੇਸ਼ੁਰ ਧਰਮੀ ਹੈ, ਤਾਂ ਉਹ ਕੀ ਕਰਨ ਦੇ ਯੋਗ ਹੈ ?

ਕਿਉਂਕਿ ਪਰਮੇਸ਼ੁਰ ਧਰਮੀ ਹੈ, ਤਾਂ ਉਹ ਜਗਤ ਦਾ ਨਿਆਂ ਕਰਨ ਦੇ ਯੋਗ ਹੈ [3:5-6]

Romans 3:7

ਉਹਨਾਂ ਉੱਤੇ ਕੀ ਆਵੇਗਾ ਜੋ ਕਹਿੰਦੇ ਹਨ, ਸਾਨੂੰ ਬੂਰਾਂ ਕਰਨ ਦਿਓ ਤਾਂ ਕਿ ਚੰਗਾ ਆ ਜਾਵੇ ?

ਉਹਨਾਂ ਉੱਤੇ ਨਿਆਂ ਆਵੇਗਾ ਜੋ ਕਹਿੰਦੇ ਹਨ, ਸਾਨੂੰ ਬੂਰਾਂ ਕਰਨ ਦਿਓ ਤਾਂ ਕਿ ਚੰਗਾ ਆ ਜਾਵੇ [3:8]

Romans 3:9

ਸਾਰਿਆਂ ਦੀ ਧਰਮਿਕਤਾ ਬਾਰੇ ਬਚਨ ਵਿੱਚ ਕੀ ਲਿਖਿਆ ਹੋਇਆ ਹੈ ਯਹੂਦੀ ਅਤੇ ਯੂਨਾਨੀ ਦੋਹਾ ਬਾਰੇ ਵੀ ?

ਇਹ ਲਿਖਿਆ ਹੈ ਕਿ ਇੱਥੇ ਕੋਈ ਧਰਮੀ ਨਹੀ ਇੱਕ ਵੀ ਨਹੀ [3:9-10]

Romans 3:11

ਲਿਖੇ ਹੋਏ ਦੇ ਅਨੁਸਾਰ, ਕੌਣ ਸਮਝਦਾ ਹੈ ਅਤੇ ਪਰਮੇਸ਼ੁਰ ਨੂੰ ਖੋਜਦਾ ਹੈ ?

ਲਿਖੇ ਹੋਏ ਦੇ ਅਨੁਸਾਰ, ਕੋਈ ਵੀ ਨਹੀ ਸਮਝਦਾ ਅਤੇ ਕੋਈ ਪਰਮੇਸ਼ੁਰ ਨੂੰ ਨਹੀ ਖੋਜਦਾ [3:11]

Romans 3:13

None

Romans 3:15

None

Romans 3:19

ਬਿਵਸਥਾ ਦੇ ਕੰਮਾਂ ਦੇ ਨਾਲ ਕੌਣ ਧਰਮੀ ਠਹਿਰੇਗਾ ?

ਬਿਵਸਥਾ ਦੇ ਕੰਮਾਂ ਦੁਆਰਾ ਕੋਈ ਵੀ ਧਰਮੀ ਨਹੀ ਠਹਿਰੇਗਾ [3:20]

ਬਿਵਸਥਾ ਦੁਆਰਾ ਕੀ ਆਉਂਦਾ ਹੈ ?

ਬਿਵਸਥਾ ਦੁਆਰਾ ਪਾਪਾਂ ਦੀ ਪਛਾਣ ਹੁੰਦੀ ਹੈ [3:20]

Romans 3:21

ਬਿਵਸਥਾ ਦੇ ਬਿਨ੍ਹਾਂ ਕੀ ਹੈ ਜੋ ਹੁਣ ਧਾਰਮਿਕਤਾ ਦੀ ਗਵਾਹੀ ਦਿੰਦਾ ਹੈ ?

ਬਿਵਸਥਾ ਦੇ ਗਵਾਹ ਅਤੇ ਨਬੀ ਬਿਵਸਥਾ ਤੋਂ ਬਿਨ੍ਹਾਂ ਧਰਮਿਕਤਾ ਦੀ ਗਵਾਹੀ ਦਿੰਦੇ ਹਨ [3:21]

ਬਿਵਸਥਾ ਤੋਂ ਬਿਨ੍ਹਾਂ,ਸਾਨੂੰ ਹੁਣ ਕੀ ਜਾਣੂ ਕਰਵਾਉਂਦੀ ਹੈ ਕਿ ਧਰਮਿਕਤਾ ਕੀ ਹੈ ?

Romans 3:23

ਕੋਈ ਵਿਅਕਤੀ ਪਰਮੇਸ਼ੁਰ ਦੇ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ ?

ਇੱਕ ਵਿਅਕਤੀ ਪਰਮੇਸ਼ੁਰ ਦੇ ਅੱਗੇ, ਯਿਸੂ ਮਸੀਹ ਦੇ ਦੁਆਰਾ ਆਉਣ ਵਾਲੀ ਦਯਾ ਨਾਲ ਧਰਮੀ ਠਹਿਰ ਸਕਦਾ ਹੈ [3:24]

Romans 3:25

ਪਰਮੇਸ਼ੁਰ ਨੇ ਕਿਸ ਮਕਸਦ ਦੇ ਨਾਲ ਯਿਸੂ ਮਸੀਹ ਨੂੰ ਦਿੱਤਾ ?

ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਦਿੱਤਾ ਕਿ ਉਸ ਦੇ ਲਹੂ ਤੇ ਵਿਸ਼ਵਾਸ ਕਰਨ ਦੁਆਰਾ ਪ੍ਰ੍ਸਚਿਤ ਹੋਵੇ [3:25]

ਪਰਮੇਸ਼ੁਰ ਨੇ ਕੀ ਦਿਖਾਇਆ, ਸਭ ਦੇ ਦੁਆਰਾ ਜੋ ਯਿਸੂ ਮਸੀਹ ਦੁਆਰਾ ਹੋਇਆ ?

ਪਰਮੇਸ਼ੁਰ ਨੇ ਦਿਖਾਇਆ ਉਹ ਹਰ ਇੱਕ ਜੋ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਧਰਮੀ ਹੈ [3:26]

Romans 3:27

ਧਰਮਿਕਤਾ ਦੇ ਵਿੱਚ ਬਿਵਸਥਾ ਦੇ ਕੰਮਾਂ ਦੀ ਕੀ ਭੂਮਿਕਾ ਹੈ ?

ਇੱਕ ਵਿਅਕਤੀ ਵਿਸ਼ਵਾਸ ਦੁਆਰਾ ਧਰਮੀ ਠਹਿਰਦਾ ਹੈ ਨਾ ਕਿ ਬਿਵਸਥਾ ਦੇ ਕੰਮਾਂ ਦੇ ਦੁਆਰਾ [3:38]

Romans 3:29

ਪਰਮੇਸ਼ੁਰ ਸੁੰਨਤੀ ਯਹੂਦੀਆਂ ਅਤੇ ਅਸੁੰਨਤੀ ਗ਼ੈਰ-ਕੋਮਾਂ ਨੂੰ ਕਿਵੇਂ ਧਰਮੀ ਠਹਿਰਾਉਂਦਾ ਹੈ ?

ਪਰਮੇਸ਼ੁਰ ਦੋਨਾਂ ਨੂੰ ਵਿਸ਼ਵਾਸ ਦੁਆਰਾ ਧਰਮੀ ਠਹਿਰਾਉਂਦਾ ਹੈ [3:30]

Romans 3:31

ਵਿਸ਼ਵਾਸ ਦੇ ਦੁਆਰਾ ਅਸੀਂ ਬਿਵਸਥਾ ਨਾਲ ਕੀ ਕਰਦੇ ਹਾਂ ?

ਵਿਸ਼ਵਾਸ ਦੁਆਰਾ ਅਸੀਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ [3:31]

Romans 4

Romans 4:1

ਅਬਰਾਹਾਮ ਦੇ ਕੋਲ ਘਮੰਡ ਕਰਨ ਦਾ ਕੀ ਕਾਰਨ ਹੋ ਸਕਦਾ ਸੀ ?

ਅਬਰਾਹਾਮ ਦੇ ਕੋਲ ਘਮੰਡ ਕਰਨ ਦਾ ਕਾਰਨ ਹੋ ਸਕਦਾ ਸੀ ਜੇ ਉਹ ਆਪਣੇ ਕੰਮਾਂ ਦੁਆਰਾ ਧਰਮੀ ਠਹਿਰਦਾ [4:2]

ਬਚਨ ਕੀ ਆਖਦਾ ਹੈ ਕਿ ਅਬਰਾਹਾਮ ਕਿਵੇਂ ਧਰਮੀ ਠਹਿਰਿਆ ?

ਬਚਨ ਆਖਦਾ ਹੈ ਕਿ, ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੀ ਧਾਰਮਿਕਤਾ ਗਿਣੀ ਗਈ [4:3]

Romans 4:4

ਪਰਮੇਸ਼ੁਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਧਰਮੀ ਬਣਾਉਂਦਾ ਹੈ ?

ਪਰਮੇਸ਼ੁਰ ਅਧਰਮੀਆਂ ਨੂੰ ਧਰਮੀ ਬਣਾਉਂਦਾ ਹੈ [4:5]

Romans 4:6

ਦਾਉਦ ਦੇ ਅਨੁਸਾਰ ਕਿਸ ਤਰੀਕੇ ਨਾਲ ਇੱਕ ਆਦਮੀ ਪਰਮੇਸ਼ੁਰ ਦੁਆਰਾ ਧੰਨ ਹੁੰਦਾ ਹੈ ?

ਦਾਉਦ ਦੇ ਅਨੁਸਾਰ , ਉਹ ਮਨੁੱਖ ਧੰਨ ਹੈ ਜਿਸ ਦੇ ਪਾਪ ਮਾਫ਼ ਹੋਏ ਅਤੇ ਜਿਹਨਾਂ ਦੇ ਪਾਪ ਪਰਮੇਸ਼ੁਰ ਦੁਆਰਾ ਨਹੀ ਗਿਣਦਾ [4:6-8]

Romans 4:9

ਕੀ ਅਬਰਾਹਾਮ ਵਿਸ਼ਵਾਸ ਦੁਆਰਾ ਧਰਮੀ ਠਹਿਰਿਆ ਸੀ ਉਸ ਦੇ ਸੁੰਨਤ ਕਰਵਾਉਣ ਤੋਂ ਪਹਿਲਾ ਅਤੇ ਬਾਅਦ ਵਿੱਚ ?

ਅਬਰਾਹਾਮ ਦਾ ਵਿਸ਼ਵਾਸ ਧਰਮੀ ਠਹਿਰਿਆ ਉਸ ਦੇ ਸੁੰਨਤ ਕਰਵਾਉਣ ਤੋਂ ਪਹਿਲਾ [4:9-10]

Romans 4:11

ਅਬਰਾਹਾਮ ਕਿਸ ਤਰ੍ਹਾਂ ਦੇ ਲੋਕਾਂ ਦਾ ਪਿਤਾ ਹੈ ?

ਅਬਰਾਹਾਮ ਉਹਨਾ ਸਾਰਿਆਂ ਦਾ ਪਿਤਾ ਹੈ ਜੋ ਵਿਸ਼ਵਾਸ ਕਰਦੇ ਹਨ ਸੁੰਨਤੀ ਅਤੇ ਅਸੁੰਨਤੀ ਦੋਵਾਂ ਦਾ [4:11-12]

Romans 4:13

ਅਬਰਾਹਾਮ ਅਤੇ ਉਸ ਦੀ ਵੰਸ਼ ਨੂੰ ਧਾਰਮਿਕਤਾ ਦੇ ਵਿਸ਼ਵਾਸ ਦੁਆਰਾ ਕੀ ਵਾਇਦਾ ਕੀਤਾ ਗਿਆ ?

ਅਬਰਾਹਾਮ ਅਤੇ ਉਸ ਦੀ ਵੰਸ਼ ਦੇ ਨਾਲ ਇਹ ਵਾਇਦਾ ਕੀਤਾ ਗਿਆ ਕਿ ਉਹ ਸੰਸਾਰ ਵਿੱਚ ਬਚਨ ਦੇ ਅਧਿਕਾਰੀ ਹੋਣਗੇ [4:13]

ਕੀ ਸੱਚ ਹੁੰਦਾ ਜੇ ਅਬਰਾਹਾਮ ਦੇ ਨਾਲ ਵਾਇਦਾ ਬਿਵਸਥਾ ਦੇ ਦੁਆਰਾ ਹੁੰਦਾ ?

ਜੇ ਵਾਇਦਾ ਬਚਨ ਦੇ ਦੁਆਰਾ ਹੁੰਦਾ ਤਾਂ ਵਿਸ਼ਵਾਸ ਖ਼ਾਲੀ ਹੁੰਦਾ ਅਤੇ ਵਾਇਦਾ ਪੂਰਾ ਨਾ ਹੁੰਦਾ [4:14]

Romans 4:16

ਕਿਸ ਕਾਰਨ ਵਾਇਦਾ ਵਿਸ਼ਵਾਸ ਦੁਆਰਾ ਦਿੱਤਾ ਗਿਆ ?

ਵਾਇਦਾ ਵਿਸ਼ਵਾਸ ਦੁਆਰਾ ਦਿੱਤਾ ਗਿਆ ਤਾਂ ਕਿ ਇਸ ਦੁਆਰਾ ਕਿਰਪਾ ਹੋਵੇ ਅਤੇ ਇਹ ਪੱਕਾ ਹੋਵੇ [4:17]

ਪੌਲੁਸ ਕਿਹੜੀਆਂ ਦੋ ਗੱਲਾਂ ਕਹਿੰਦਾ ਹੈ ਜੋ ਪਰਮੇਸ਼ੁਰ ਕਰਦਾ ਹੈ ?

ਪੌਲੁਸ ਕਹਿੰਦਾ ਹੈ ਪਰਮੇਸ਼ੁਰ ਮੁਰਦਿਆਂ ਵਿੱਚੋ ਜਿਉਂਦੇ ਕਰਦਾ ਅਤੇ ਅਨਹੋਣੀਆਂ ਗੱਲਾਂ ਨੂੰ ਕਰਦਾ ਹੈ [4:17]

Romans 4:18

ਕਿਹੜੇ ਹਾਲਾਤ ਅਬਰਾਹਾਮ ਨੂੰ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਦੇ ਵਿੱਚ ਮੁਸ਼ਕਿਲ ਪੈਦਾ ਕਰਦੇ ਸੀ ਕਿ ਉਹ ਬਹੁਤ ਸਾਰੀਆਂ ਜਾਤੀਆਂ ਦਾ ਪਿਤਾ ਹੋਵੇਗਾ ?

ਜਦੋਂ ਪਰਮੇਸ਼ੁਰ ਨੇ ਅਬਰਾਹਾਮ ਦੇ ਨਾਲ ਵਾਇਦਾ ਕੀਤਾ, ਅਬਰਾਹਾਮ ਸੋ ਸਾਲ ਦਾ ਸੀ ਅਤੇ ਸਾਰਾ ਦੀ ਕੁੱਖ ਮਰ ਗਈ ਸੀ [4:18-19]

Romans 4:20

ਅਬਰਾਹਾਮ ਨੇ ਇਸ ਤਰ੍ਹਾਂ ਦੇ ਹਲਾਤ ਵਿੱਚ ਪਰਮੇਸ਼ੁਰ ਦੇ ਵਾਇਦੇ ਉੱਤੇ ਕਿਵੇਂ ਪ੍ਰਤੀਕਿਰਿਆ ਕੀਤੀ ?

ਅਬਰਾਹਾਮ ਨੇ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਕੀਤਾ ਅਤੇ ਅਵਿਸ਼ਵਾਸ ਦੇ ਨਾਲ ਸੰਕਾ ਨਹੀ ਕੀਤੀ [4:18,20]

Romans 4:23

ਅਬਰਾਹਾਮ ਦੇ ਲਈ ਲਿਖਿਆ ਕਿਹਨਾਂ ਦੇ ਲਈ ਗਿਣਿਆ ਗਿਆ ?

ਅਬਰਾਹਾਮ ਦੇ ਲਈ ਲਿਖਿਆ ਹੋਇਆ ਉਸੇ ਦੇ ਲਾਭ ਲਈ ਗਿਣਿਆ ਗਿਆ ਅਤੇ ਸਾਡੇ ਲਾਭ ਲਈ ਵੀ [4:23-24]

ਅਸੀਂ ਕੀ ਵਿਸ਼ਵਾਸ ਕਰੀਏ ਜੋ ਪਰਮੇਸ਼ੁਰ ਨੇ ਸਾਡੇ ਲਈ ਕੀਤਾ ਹੈ ?

ਅਸੀਂ ਵਿਸ਼ਵਾਸ ਕਰੀਏ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ ਕੀਤਾ ਉਹ ਸਾਡੇ ਅਪਰਾਧਾਂ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਉਂਦਾ ਕੀਤਾ ਗਿਆ [4:25]

Romans 5

Romans 5:1

ਵਿਸ਼ਵਾਸੀਆਂ ਦੇ ਕੋਲ ਕੀ ਹੈ ਕਿਉਂਕਿ ਉਹ ਵਿਸ਼ਵਾਸ ਦੁਆਰਾ ਧਰਮੀ ਹੋਣਗੇ ?

ਕਿਉਂਕਿ ਉਹ ਦੇ ਵਿਸ਼ਵਾਸ ਦੇ ਦੁਆਰਾ ਧਰਮੀ ਹੋਣਗੇ, ਵਿਸ਼ਵਾਸੀਆਂ ਦੇ ਕੋਲ ਪਰਮੇਸ਼ੁਰ ਤੋਂ ਯਿਸੂ ਮਸੀਹ ਦੁਆਰਾ ਕਿਰਪਾ ਹੈ [5:1]

Romans 5:3

ਕਿਹੜੀਆਂ ਤਿੰਨ ਗੱਲਾਂ ਦੁੱਖ ਪੈਦਾ ਕਰਦੀਆਂ ਹਨ ?

ਸਹਿਣਸੀਲਤਾ,ਪਸੰਦ ਅਤੇ ਵਿਸ਼ਵਾਸ ਦੁੱਖ ਪੈਦਾ ਕਰਦੇ ਹਨ [5:3-4]

Romans 5:6

None

Romans 5:8

ਪਰਮੇਸ਼ੁਰ ਸਾਡੇ ਉੱਤੇ ਆਪਣਾ ਪਿਆਰ ਕਿਵੇਂ ਸਾਬਤ ਕਰਦਾ ਹੈ ?

ਪਰਮੇਸ਼ੁਰ ਸਾਡੇ ਉੱਤੇ ਆਪਣਾ ਪਿਆਰ ਸਾਬਤ ਕਰਦਾ ਹੈ, ਕਿਉਂਕਿ ਜਦੋਂ ਅਸੀਂ ਪਾਪੀ ਸੀ , ਮਸੀਹ ਸਾਡੇ ਲਈ ਮਰਿਆ [5:8]

ਮਸੀਹ ਦੇ ਲਹੂ ਦੁਆਰਾ ਧਰਮੀ ਹੋਣ ਤੇ, ਵਿਸ਼ਵਾਸੀ ਕਿਸ ਤੋਂ ਬੱਚਦੇ ਹਨ ?

ਮਸੀਹ ਦੇ ਲਹੂ ਦੁਆਰਾ ਧਰਮੀ ਹੋਣ ਤੇ, ਵਿਸ਼ਵਾਸੀ ਪਰਮੇਸ਼ੁਰ ਦੇ ਗੁੱਸੇ ਤੋਂ ਬੱਚਦੇ ਹਨ [5:9]

Romans 5:10

ਪਰਮੇਸ਼ੁਰ ਦੇ ਨਾਲ ਅਵਿਸ਼ਵਾਸੀਆਂ ਦਾ ਕੀ ਰਿਸ਼ਤਾ ਸੀ ਯਿਸੂ ਦੇ ਦੁਆਰਾ ਪਰਮੇਸ਼ੁਰ ਦੇ ਨਾਲ ਮੇਲ ਕਰਨ ਤੋਂ ਪਹਿਲਾ ?

ਯਿਸੂ ਦੇ ਦੁਆਰਾ ਪਰਮੇਸ਼ੁਰ ਦੇ ਨਾਲ ਮੇਲ ਕਰਨ ਤੋਂ ਪਹਿਲਾ ਵਿਸ਼ਵਾਸੀ ਪਰਮੇਸ਼ੁਰ ਦੇ ਦੁਸ਼ਮਣ ਸੀ [5:10]

Romans 5:12

ਇੱਕ ਆਦਮੀ ਦੇ ਪਾਪ ਦੇ ਨਾਲ ਕੀ ਹੋਇਆ ?

ਇੱਕ ਆਦਮੀ ਦੇ ਪਾਪ ਨਾਲ, ਸਾਰੇ ਜਗਤ ਵਿੱਚ ਪਾਪ ਫ਼ੈਲ ਗਿਆ, ਪਾਪ ਦੁਆਰਾ ਮੌਤ ਆਈ ਅਤੇ ਮੌਤ ਸਾਰਿਆਂ ਲੋਕਾਂ ਉੱਤੇ ਫ਼ੈਲ ਗਈ [5:12]

Romans 5:14

ਉਹ ਕਿਹੜਾ ਇੱਕ ਆਦਮੀ ਸੀ ਜਿਸ ਦੇ ਦੁਆਰਾ ਜਗਤ ਦੇ ਵਿੱਚ ਪਾਪ ਆਇਆ ?

ਉਹ ਆਦਮ ਇੱਕ ਆਦਮੀ ਸੀ ਜਿਸ ਦੇ ਦੁਆਰਾ ਜਗਤ ਦੇ ਵਿੱਚ ਪਾਪ ਆਇਆ [5:14]

ਪਰਮੇਸ਼ੁਰ ਦਾ ਮੁਫ਼ਤ ਤੋਹਫ਼ਾ ਆਦਮ ਦੇ ਅਪਰਾਧ ਤੋਂ ਅੱਲਗ ਕਿਵੇ ਹੈ ?

ਆਦਮ ਦੇ ਅਪਰਾਧ ਦੇ ਕਾਰਨ ਬਹੁਤ ਮਰੇ ਅਤੇ ਪਰਮੇਸ਼ੁਰ ਦੇ ਮੁਫ਼ਤ ਤੋਹਫ਼ੇ ਦੇ ਕਾਰਨ ਬਖਸ਼ੀਸ਼ ਮਿਲੀ [5:15]

Romans 5:16

ਆਮਦ ਦੇ ਅਪਰਾਧ ਦਾ ਕੀ ਨਤੀਜਾ ਹੋਇਆ ਅਤੇ ਪਰਮੇਸ਼ੁਰ ਦੇ ਮੁਫ਼ਤ ਤੋਹਫ਼ੇ ਦਾ ਕੀ ਨਤੀਜਾ ਹੋਇਆ ?

ਆਦਮ ਦੇ ਅਪਰਾਧ ਦਾ ਨਤੀਜਾ ਦੋਸ਼ ਵਾਲਾ ਨਿਆਂ ਆਇਆ ਅਤੇ ਪਰਮੇਸ਼ੁਰ ਦੇ ਮੁਫ਼ਤ ਤੋਹਫ਼ੇ ਦੇ ਨਤੀਜੇ ਨਾਲ ਧਾਰਮਿਕਤਾ ਆਈ [5:6]

ਆਦਮ ਦੇ ਅਪਰਾਧ ਕਾਰਨ ਕਿਸ ਨੇ ਰਾਜ ਕੀਤਾ ਅਤੇ ਪਰਮੇਸ਼ੁਰ ਦੇ ਧਾਰਮਿਕਤਾ ਦੇ ਮੁਫ਼ਤ ਤੋਹਫ਼ੇ ਦੁਆਰਾ ਕਿਸ ਨੇ ਰਾਜ ਕੀਤਾ ?

ਮੌਤ ਨੇ ਆਦਮ ਦੇ ਅਪਰਾਧ ਕਾਰਨ ਰਾਜ ਕੀਤਾ ਅਤੇ ਜਿਹਨਾਂ ਨੇ ਪਰਮੇਸ਼ੁਰ ਦੇ ਮੁਫ਼ਤ ਤੋਹਫ਼ੇ ਨੂੰ ਪਾਇਆ ਯਿਸੂ ਮਸੀਹ ਦੇ ਦੁਆਰਾ ਜੀਵਨ ਨੂੰ ਪਾਇਆ [5:17]

Romans 5:18

ਆਦਮ ਦੀ ਅਣਆਗਿਆਕਾਰੀ ਦੇ ਕਾਰਨ ਬਹੁਤਿਆਂ ਨੂੰ ਕੀ ਬਣਾਇਆ ਗਿਆ ਅਤੇ ਮਸੀਹ ਦੀ ਆਗਿਆਕਾਰੀ ਕਾਰਨ ਬਹੁਤੇ ਕੀ ਬਣਨਗੇ ?

ਆਦਮ ਦੀ ਅਣਆਗਿਆਕਾਰੀ ਦੇ ਕਾਰਨ ਬਹੁਤਿਆਂ ਨੂੰ ਪਾਪੀ ਬਣਾਇਆ ਗਿਆ ਅਤੇ ਮਸੀਹ ਦੀ ਆਗਿਆਕਾਰੀ ਕਾਰਨ ਬਹੁਤੇ ਧਰਮੀ ਬਣਨਗੇ [5:19]

Romans 5:20

ਬਿਵਸਥਾ ਕਿਉਂ ਆਈ ?

ਬਿਵਸਥਾ ਆਈ ਤਾਂ ਜੋ ਪਾਪ ਜਿਆਦਾ ਹੋਵੇ [5:20]

ਅਪਰਾਧ ਤੋਂ ਜਿਆਦਾ ਕੀ ਮਿਲਿਆ ?

ਪਰਮੇਸ਼ੁਰ ਦੀ ਦਯਾ ਅਪਰਾਧ ਤੋਂ ਜਿਆਦਾ ਮਿਲੀ [5:20]

Romans 6

Romans 6:1

ਕੀ ਵਿਸ਼ਵਾਸੀ ਲਗਾਤਾਰ ਪਾਪ ਕਰਦੇ ਰਹਿਣ ਕਿ ਕਿਰਪਾ ਜਿਆਦਾ ਹੋਵੇ ?

ਕਦੇ ਵੀ ਨਹੀ [6:1-2]

ਉਹ ਕੀ ਬਪਤਿਸਮਾ ਲੈਂਦੇ ਹਨ ਜੋ ਯਿਸੂ ਮਸੀਹ ਦੇ ਦੁਆਰਾ ਬਪਤਿਸਮਾ ਲੈਂਦੇ ਹਨ ?

ਜੋ ਯਿਸੂ ਮਸੀਹ ਦੁਆਰਾ ਬਪਤਿਸਮਾ ਲੈਂਦੇ ਹਨ ਉਹ ਮਸੀਹ ਦੀ ਮੌਤ ਦਾ ਬਪਤਿਸਮਾ ਲੈਂਦੇ ਹਨ [6:3]

Romans 6:4

ਵਿਸ਼ਵਾਸੀ ਕੀ ਕਰਨ ਜਦ ਕਿ ਯਿਸੂ ਮੁਰਦਿਆਂ ਵਿੱਚੋ ਜਿਉਂਦਾ ਕੀਤਾ ਗਿਆ ਹੈ ?

ਵਿਸ਼ਵਾਸੀ ਨਵੇ ਜੀਵਨ ਦੇ ਵੱਲ ਤੁਰਦੇ ਜਾਣ [6:4]

ਮਸੀਹ ਦੁਆਰਾ ਬਪਤਿਸਮੇ ਨਾਲ ਵਿਸ਼ਵਾਸੀ ਕਿਹੜੇ ਸਮਾਨਤਾ ਵਿੱਚ ਜੁੜਦੇ ਹਨ ?

ਵਿਸ਼ਵਾਸੀ ਮਸੀਹ ਦੇ ਨਾਲ ਉਸ ਦੀ ਮੌਤ ਅਤੇ ਜੀ ਉੱਠਣ' ਵਿੱਚ ਜੁੜਦੇ ਹਨ [6:5]

Romans 6:6

ਸਾਡੇ ਲਈ ਕੀ ਹੋਇਆ ਹੈ ਤਾਂ ਜੋ ਅਸੀਂ ਹੋਰ ਪਾਪ ਦੇ ਦਾਸ ਨਾ ਰਹੀਏ ?

ਸਾਡਾ ਪੁਰਾਣਾ ਆਦਮੀ ਮਸੀਹ ਦੇ ਨਾਲ ਸਲੀਬ ਦਿਤਾ ਗਿਆ ਹੈ ਤਾਂ ਜੋ ਅਸੀਂ ਹੋ ਜਿਆਦਾ ਪਾਪ ਦੇ ਦਾਸ ਨਾ ਰਹੀਏ [6:6]

Romans 6:8

ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਮਸੀਹ ਉੱਤੇ ਮੌਤ ਦਾ ਰਾਜ ਨਹੀ ਹੈ ?

ਅਸੀਂ ਜਾਣਦੇ ਹਾਂ ਕਿ ਮਸੀਹ ਉੱਤੇ ਮੌਤ ਦਾ ਰਾਜ ਨਹੀ ਹੈ ਕਿਉਂਕਿ ਮਸੀਹ ਮੁਰਦਿਆਂ ਵਿੱਚੋ ਜੀ ਉੱਠਿਆ ਹੈ [6:9]

Romans 6:10

ਪਾਪ ਦੇ ਕਾਰਨ ਮਸੀਹ ਨੇ ਕਿੰਨੇ ਵਾਰੀ ਜਾਨ ਦਿੱਤੀ ਅਤੇ ਕਿੰਨੇ ਲੋਕਾਂ ਦੇ ਲਈ ਉਸ ਨੇ ਜਾਨ ਦਿੱਤੀ ?

ਮਸੀਹ ਨੇ ਇੱਕ ਵਾਰੀ ਸਾਡੇ ਸਾਰਿਆਂ ਦੇ ਲਈ ਜਾਨ ਦਿੱਤੀ [6:10]

ਇੱਕ ਵਿਸ਼ਵਾਸੀ ਨੂੰ ਆਪਣੇ ਬਾਰੇ ਕੀ ਸੋਚ ਕੇ ਪਾਪਾਂ ਤੋਂ ਤੋਬਾ ਕਰਨੀ ਚਾਹੀਦੀ ਹੈ ?

ਇੱਕ ਵਿਸ਼ਵਾਸੀ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ ਪਾਪ ਮੌਤ ਹੈ [6:10-11]

ਵਿਸ਼ਵਾਸੀ ਨੂੰ ਕਿਸ ਦੇ ਲਈ ਜਿਉਂਣਾ ਚਾਹੀਦਾ ਹੈ ?

ਵਿਸ਼ਵਾਸੀ ਨੂੰ ਪਰਮੇਸ਼ੁਰ ਦੇ ਲਈ ਜਿਉਂਣਾ ਚਾਹੀਦਾ ਹੈ [6:10-11]

Romans 6:12

ਇੱਕ ਵਿਸ਼ਵਾਸੀ ਨੂੰ ਆਪਣੇ ਸਰੀਰ ਦੇ ਅੰਗਾ ਨੂੰ ਕਿਸ ਦੇ ਲਈ ਹਾਜ਼ਰ ਰੱਖਣਾ ਚਾਹੀਦਾ ਹੈ ਅਤੇ ਕਿਸ ਮਕਸਦ ਲਈ ?

ਇੱਕ ਵਿਸ਼ਵਾਸੀ ਨੂੰ ਆਪਣੇ ਸਰੀਰ ਦੇ ਅੰਗ ਪਰਮੇਸ਼ੁਰ ਦੇ ਧਾਰਮਿਕਤਾ ਦੇ ਔਜ਼ਾਰਾਂ ਦੇ ਤੋਰ ਤੇ ਹਾਜ਼ਰ ਰੱਖਣੇ ਚਾਹੀਦੇ ਹਨ [6:14]

Romans 6:15

ਉਸ ਮਨੁੱਖ ਦਾ ਅੰਤ ਕੀ ਹੈ ਜੋ ਆਪਣੇ ਆਪ ਨੂੰ ਪਾਪ ਦਾ ਦਾਸ ਬਣਾਉਂਦਾ ਹੈ ?

ਮਨੁਖ ਦਾ ਅੰਤ ਵਿੱਚ ਮੌਤ ਹੈ ਜੋ ਆਪਣੇ ਆਪ ਨੂੰ ਪਾਪ ਦਾ ਦਾਸ ਬਣਾਉਂਦਾ ਹੈ [6:16,21]

ਉਸ ਮਨੁੱਖ ਦਾ ਅੰਤ ਕੀ ਹੈ ਜੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਦਾਸ ਬਣਾਉਂਦਾ ਹੈ ?

ਉਸ ਮਨੁੱਖ ਦਾ ਅੰਤ ਧਾਰਮਿਕਤਾ ਹੈ ਜੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਦਾਸ ਬਣਾਉਂਦਾ ਹੈ [6:16,18-19]

Romans 6:17

None

Romans 6:19

None

Romans 6:22

ਪਰਮੇਸ਼ੁਰ ਦੇ ਸੇਵਕਾਂ ਨੂੰ ਦਿੱਤੇ ਗਏ ਫ਼ਲ ਉਹਨਾਂ ਦੇ ਕੀ ਕਰਨ ਲਈ ਹੁੰਦੇ ਹਨ ?

ਪਰਮੇਸ਼ੁਰ ਦੇ ਸੇਵਕਾਂ ਨੂੰ ਦਿੱਤੇ ਗਏ ਫ਼ਲ ਉਹਨਾਂ ਦੇ ਪਵਿੱਤਰੀ ਕਰਨ ਦੇ ਲਈ ਹੁੰਦੇ ਹਨ [6:22]

ਪਾਪ ਦੀ ਮਜ਼ਦੂਰੀ ਕੀ ਹੈ ?

ਪਾਪ ਦੀ ਮਜ਼ਦੂਰੀ ਮੌਤ ਹੈ [6:23]

ਪਰਮੇਸ਼ੁਰ ਦਾ ਦਿੱਤਾ ਮੁਫ਼ਤ ਤੋਹਫ਼ਾ ਕੀ ਹੈ ?

ਸੰਦੀਪਕ ਜੀਵਨ ਪਰਮੇਸ਼ੁਰ ਦਾ ਦਿੱਤਾ ਮੁਫ਼ਤ ਤੋਹਫ਼ਾ ਹੈ [6:23]

Romans 7

Romans 7:1

ਇੱਕ ਕਾਨੂੰਨ ਇੱਕ ਵਿਅਕਤੀ ਉੱਤੇ ਕਿੰਨੇ ਸਮੇਂ ਤੱਕ ਸਾਸਨ ਕਰ ਸਕਦਾ ਹੈ ?

ਇੱਕ ਕਾਨੂੰਨ ਇੱਕ ਵਿਅਕਤੀ ਉੱਤੇ ਉਸ ਸਮੇਂ ਤੱਕ ਸਾਸਨ ਕਰ ਸਕਦਾ ਹੈ ਜਦ ਤੱਕ ਉਹ ਜਿਉਂਦਾ ਹੈ [7:1]

Romans 7:2

ਇੱਕ ਵਿਆਹੀ ਹੋਈ ਔਰਤ ਕਿੰਨੇ ਸਮੇਂ ਤੱਕ ਵਿਆਹ ਦੇ ਕਾਨੂੰਨ ਵਿੱਚ ਬੰਧੀ ਹੋਈ ਹੈ ?

ਇੱਕ ਵਿਆਹੀ ਹੋਈ ਔਰਤ ਉਸ ਸਮੇਂ ਤੱਕ ਵਿਆਹ ਦੇ ਕਾਨੂੰਨ ਵਿੱਚ ਬੰਧੀ ਹੋਈ ਹੈ ਜਦ ਤੱਕ ਉਸ ਦਾ ਪਤੀ ਨਹੀ ਮਰ ਜਾਂਦਾ [7:2]

ਇੱਕ ਵਿਆਹੀ ਹੋਈ ਔਰਤ ਕੀ ਕਰੇ ਜਦੋਂ ਉਹ ਵਿਆਹ ਦੇ ਬੰਧਨ ਤੋਂ ਆਜ਼ਾਦ ਹੋ ਜਾਂਦੀ ਹੈ ?

ਜਦ ਇੱਕ ਵਾਰੀ ਉਹ ਵਿਆਹ ਦੇ ਬੰਧਨ ਤੋਂ ਆਜ਼ਾਦ ਹੋ ਜਾਵੇ, ਔਰਤ ਦੂਸਰੇ ਆਦਮੀ ਨਾਲ ਵਿਆਹ ਕਰਵਾ ਸਕਦੀ ਹੈ [7:3]

Romans 7:4

ਵਿਸ਼ਵਾਸੀ ਬਿਵਸਥਾ ਤੋਂ ਕਿਵੇਂ ਮਰ ਗਏ ਹਨ ?

ਵਿਸ਼ਵਾਸੀ ਮਸੀਹ ਦੇ ਸਰੀਰ ਦੇ ਦੁਆਰਾ ਬਿਵਸਥਾ ਤੋਂ ਮਰ ਗਏ ਹਨ [7:4]

ਬਿਵਸਥਾ ਤੋਂ ਮਰ ਜਾਣ ਦੇ ਕਾਰਣ ਵਿਸ਼ਵਾਸੀ ਕੀ ਕਰਨ ਦੇ ਯੋਗ ਹਨ ?

ਬਿਵਸਥਾ ਤੋਂ ਮਰ ਜਾਣ ਦੇ ਕਾਰਨ ਵਿਸ਼ਵਾਸੀ ਮਸੀਹ ਵਿੱਚ ਜੁੜਨ ਦੇ ਯੋਗ ਹਨ [7:4]

Romans 7:6

None

Romans 7:7

ਬਿਵਸਥਾ ਕੀ ਕਰਦੀ ਹੈ ?

ਬਿਵਸਥਾ ਪਾਪ ਤੋਂ ਜਾਣੋ ਕਰਵਾਉਂਦੀ ਹੈ [7:7]

ਬਿਵਸਥਾ ਦੇ ਹੁਕਮਾਂ ਦੇ ਦੁਆਰਾ ਪਾਪ ਨੇ ਕੀ ਕੀਤਾ ?

ਪਾਪ ਨੇ ਬਿਵਸਥਾ ਦੇ ਹੁਕਮਾਂ ਦੇ ਦੁਆਰਾ ਮਨੁੱਖ ਵਿੱਚ ਹਰ ਪ੍ਰਕਾਰ ਦੇ ਲੋਭ ਨੂੰ ਪੈਦਾ ਕੀਤਾ [7:8]

Romans 7:9

None

Romans 7:11

ਕੀ ਬਿਵਸਥਾ ਪਾਪੀ ਹੈ ਜਾ ਪਵਿੱਤਰ ਹੈ ?

ਬਿਵਸਥਾ ਪਵਿੱਤਰ ਹੈ ਅਤੇ ਹੁਕਮ ਪਵਿੱਤਰ,ਧਰਮੀ ਅਤੇ ਚੰਗੀ ਹੈ [7:7,12]

Romans 7:13

ਪੌਲੁਸ ਕੀ ਆਖਦਾ ਹੈ ਕਿ ਪਾਪ ਉਸ ਦੇ ਨਾਲ ਕੀ ਕਰਦਾ ਹੈ ?

ਪੌਲੁਸ ਆਖਦਾ ਹੈ , ਬਿਵਸਥਾ ਰਾਹੀਂ ਪਾਪ ਉਸ ਵਿੱਚ ਮੌਤ ਨੂੰ ਲਿਆਉਂਦਾ ਹੈ [7:13]

Romans 7:15

ਕਿਹੜੀ ਗੱਲ ਪੌਲੁਸ ਨੂੰ ਬਿਵਸਥਾ ਦੇ ਨਾਲ ਸਹਿਮਤ ਕਰਾਉਂਦੀ ਹੈ ਕਿ ਬਿਵਸਥਾ ਭਲੀ ਹੈ ?

ਜਦੋਂ ਪੌਲੁਸ ਉਹ ਕਰਦਾ ਹੈ ਜੋ ਉਹ ਨਹੀਂ ਕਰਨਾ ਚਾਹੁੰਦਾ, ਉਹ ਆਖਦਾ ਹੈ ਕਿ ਬਿਵਸਥਾ ਭਲੀ ਹੈ [7:16]

Romans 7:17

ਪੌਲੁਸ ਜੋ ਕਰਨਾ ਨਹੀਂ ਚਾਹੁੰਦਾ, ਪਰ ਜੋ ਉਹ ਕਰਦਾ ਹੈ ਉਹ ਕੌਣ ਕਰ ਰਿਹਾ ਹੈ ?

ਪਾਪ ਜੋ ਪੌਲੁਸ ਦੇ ਅੰਦਰ ਵਾਸ ਕਰਦਾ ਹੈ ਉਹ ਕਰਦਾ ਹੈ ਜੋ ਉਹ ਨਹੀ ਕਰਨਾ ਚਾਹੁੰਦਾ [7:17,20]

ਪੌਲੁਸ ਦੀ ਦੇਹੀ ਵਿੱਚ ਕੌਣ ਵਾਸ ਕਰਦਾ ਹੈ ?

ਪੌਲੁਸ ਦੀ ਦੇਹੀ ਵਿੱਚ ਕੋਈ ਵੀ ਭਲੀ ਗੱਲ ਵਾਸ ਨਹੀ ਕਰਦੀ [7:18]

Romans 7:19

ਪੌਲੁਸ ਆਪਣੇ ਅੰਦਰ ਕਿਸ ਸਿਧਾਂਤ ਨੂੰ ਕੰਮ ਕਰਦਿਆ ਦੇਖਦਾ ਹੈ ?

ਪੌਲੁਸ ਇਸ ਸਿਧਾਂਤ ਨੂੰ ਦੇਖਦਾ ਹੈ ਕਿ ਉਹ ਭਲਾ ਕਰਨਾ ਚਾਹੁੰਦਾ ਹੈ ਪਰ ਵਾਸਤਵ ਵਿੱਚ ਬੁਰਾਈ ਉਸ ਵਿੱਚ ਵਾਸ ਕਰਦੀ ਹੈ [7:21-23]

Romans 7:22

ਪੌਲੁਸ ਆਪਣੇ ਅੰਦਰ ਕਿਸ ਸਿਧਾਂਤ ਨੂੰ ਕੰਮ ਕਰਦਿਆ ਦੇਖਦਾ ਹੈ ?

ਪੌਲੁਸ ਇਸ ਸਿਧਾਂਤ ਨੂੰ ਦੇਖਦਾ ਹੈ ਕਿ ਉਹ ਭਲਾ ਕਰਨਾ ਚਾਹੁੰਦਾ ਹੈ ਪਰ ਵਾਸਤਵ ਵਿੱਚ ਬੁਰਾਈ ਉਸ ਵਿੱਚ ਵਾਸ ਕਰਦੀ ਹੈ [7:21-23]

Romans 7:24

ਪੌਲੁਸ ਆਪਣੇ ਅੰਦਰਲੇ ਮਨੁੱਖ ਅਤੇ ਅੰਦਰਲੇ ਸਰੀਰ ਦੇ ਅੰਗਾਂ ਵਿੱਚ ਕਿਸ ਸਿਧਾਂਤ ਨੂੰ ਦੇਖਦਾ ਹੈ ?

ਪੌਲੁਸ ਵੇਖਦਾ ਹੈ ਕਿ ਉਸ ਦਾ ਅੰਦਰਲਾ ਮਨੁੱਖ ਪਰਮੇਸ਼ੁਰ ਦੀ ਬਿਵਸਥਾ ਵਿੱਚ ਆਨੰਦ ਹੁੰਦਾ ਹੈ, ਪਰ ਉਸ ਦੀ ਦੇਹੀ ਦੇ ਅੰਗ ਪਾਪ ਦੀ ਗੁਲਾਮੀ ਵਿੱਚ ਹਨ [7:23,25]

ਪੌਲੁਸ ਨੂੰ ਉਸ ਦੀ ਮਰਨਹਾਰ ਦੇਹੀ ਤੋਂ ਕੌਣ ਛੁਡਾਵੇਗਾ ?

ਪੌਲੁਸ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ ਕਿ ਯਿਸੂ ਮਸੀਹ ਦੇ ਦੁਆਰਾ ਉਸ ਦਾ ਛੁਟਕਾਰਾ ਹੈ [7:25]

Romans 8

Romans 8:1

ਮੌਤ ਅਤੇ ਪਾਪ ਦੇ ਸਿਧਾਂਤ ਤੋਂ ਪੌਲੁਸ ਨੂੰ ਕਿਸ ਨੇ ਆਜ਼ਾਦ ਕੀਤਾ ?

ਮਸੀਹ ਯਿਸੂ ਵਿੱਚ ਜੀਵਨ ਦੇ ਆਤਮਾ ਦੇ ਸਿਧਾਂਤ ਨੇ ਪੌਲੁਸ ਨੂੰ ਮੌਤ ਅਤੇ ਪਾਪ ਦੇ ਸਿਧਾਂਤ ਤੋਂ ਨੇ ਆਜ਼ਾਦ ਕੀਤਾ [8:2]

Romans 8:3

ਮੌਤ ਅਤੇ ਪਾਪ ਦੇ ਸਿਧਾਂਤ ਤੋਂ ਬਿਵਸਥਾ ਲੋਕਾਂ ਨੂੰ ਆਜ਼ਾਦ ਕਿਉਂ ਨਾ ਕਰ ਸਕੀ ?

ਕਿਉਂ ਜੋ ਬਿਵਸਥਾ ਸਰੀਰ ਦੇ ਕਾਰਨ ਕਮਜ਼ੋਰ ਸੀ [8:3]

ਜਿਹੜੇ ਆਤਮਾ ਦੇ ਚਲਾਏ ਚੱਲਦੇ ਹਨ ਉਹ ਕਿਹਨਾਂ ਗੱਲਾਂ ਉੱਤੇ ਧਿਆਨ ਲਗਾਉਂਦੇ ਹਨ ?

ਉਹ ਜਿਹੜੇ ਆਤਮਾ ਦੇ ਚਲਾਏ ਚੱਲਦੇ ਹਨ, ਆਤਮਿਕ ਗੱਲਾਂ ਉੱਤੇ ਧਿਆਨ ਲਗਾਉਂਦੇ ਹਨ [8:4-5]

Romans 8:6

ਸਰੀਰ ਦਾ ਪਰਮੇਸ਼ੁਰ ਅਤੇ ਉਸ ਦੀ ਬਿਵਸਥਾ ਨਾ ਕੀ ਸਬੰਧ ਹੈ ?

ਸਰੀਰ ਦੀ ਮਨਸਾ ਪਰਮੇਸ਼ੁਰ ਦੇ ਨਾਲ ਵੈਰ ਹੈ ਕਿਉਂ ਜੋ ਇਹ ਬਿਵਸਥਾ ਦੇ ਅਧੀਨ ਨਹੀ ਹੁੰਦੀ [8:7]

Romans 8:9

ਜਿਹਨਾਂ ਲੋਕਾਂ ਦਾ ਸਬੰਧ ਪਰਮੇਸ਼ੁਰ ਦੇ ਨਾਲ ਨਹੀ ਹੈ ਉਹਨਾਂ ਵਿੱਚ ਕਿਸ ਗੱਲ ਦੀ ਕਮੀ ਹੈ ?

ਜਿਹਨਾਂ ਲੋਕਾਂ ਦਾ ਸਬੰਧ ਪਰਮੇਸ਼ੁਰ ਦੇ ਨਾਲ ਨਹੀ ਹੈ ਉਹਨਾਂ ਦੇ ਅੰਦਰ ਮਸੀਹ ਦੇ ਆਤਮਾ ਦੀ ਕਮੀ ਹੈ [8:9]

Romans 8:11

ਵਿਸ਼ਵਾਸੀ ਦੇ ਮਰਨਹਾਰ ਦੇਹੀ ਨੂੰ ਪਰਮੇਸ਼ੁਰ ਕਿਵੇਂ ਜੀਵਨ ਦਿੰਦਾ ਹੈ ?

ਪਰਮੇਸ਼ੁਰ ਵਿਸ਼ਵਾਸੀ ਨੂੰ ਆਪਣੇ ਆਤਮਾ ਦੇ ਦੁਆਰਾ ਜੀਵਨ ਦਿੰਦਾ ਹੈ ਜੋ ਵਿਸ਼ਵਾਸੀ ਦੇ ਅੰਦਰ ਵਾਸ ਕਰਦੀ ਹੈ [8:11]

Romans 8:12

ਪਰਮੇਸ਼ੁਰ ਦੇ ਪੁੱਤਰਾਂ ਦੇ ਜੀਵਨ ਦੀ ਅਗਵਾਈ ਕਿਵੇਂ ਕੀਤੀ ਜਾਂਦੀ ਹੈ ?

ਪਰਮੇਸ਼ੁਰ ਦੇ ਪੁੱਤਰਾਂ ਦੇ ਜੀਵਨ ਦੀ ਅਗਵਾਈ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਹੁੰਦੀ ਹੈ [8:13-14]

Romans 8:14

ਪਰਮੇਸ਼ੁਰ ਦੇ ਪੁੱਤਰਾਂ ਦੇ ਜੀਵਨ ਦੀ ਅਗਵਾਈ ਕਿਵੇਂ ਕੀਤੀ ਜਾਂਦੀ ਹੈ ?

ਪਰਮੇਸ਼ੁਰ ਦੇ ਪੁੱਤਰਾਂ ਦੇ ਜੀਵਨ ਦੀ ਅਗਵਾਈ ਪਰਮੇਸ਼ੁਰ ਦੇ ਆਤਮਾ ਦੇ ਦੁਆਰਾ ਹੁੰਦੀ ਹੈ [8:13-14]

ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਪਰਿਵਾਰ ਵਿੱਚ ਕਿਵੇਂ ਸ਼ਾਮਲ ਹੁੰਦਾ ਹੈ ?

ਇੱਕ ਵਿਸ਼ਵਾਸੀ ਪਰਮੇਸ਼ੁਰ ਦੇ ਪਰਿਵਾਰ ਵਿੱਚ ਗੋਦ ਲਏ ਜਾਣ ਦੇ ਦੁਆਰਾ ਸ਼ਾਮਲ ਹੁੰਦਾ ਹੈ [8:15]

Romans 8:16

ਪਰਮੇਸ਼ੁਰ ਦੇ ਬੱਚੇ ਹੋਣ ਦੇ ਕਾਰਨ, ਪਰਮੇਸ਼ੁਰ ਦੇ ਪਰਿਵਾਰ ਵਿੱਚੋ ਹੋਰ ਕਿਹੜੇ ਫਾਇਦੇ ਵਿਸ਼ਵਾਸੀ ਪ੍ਰਾਪਤ ਕਰਦੇ ਹਨ ?

ਪਰਮੇਸ਼ੁਰ ਦੇ ਬੱਚੇ ਹੋਣ ਦੇ ਕਾਰਨ, ਵਿਸ਼ਵਾਸੀ ਪਰਮੇਸ਼ੁਰ ਅਤੇ ਮਸੀਹ ਵਿੱਚ ਅਧਿਕਾਰੀ ਹੁੰਦੇ ਹਨ [8:17]

Romans 8:18

ਅੱਜ ਦੇ ਦੁੱਖਾਂ ਵਿੱਚ ਵਿਸ਼ਵਾਸੀ ਕਿਉਂ ਟਿਕੇ ਹੋਏ ਹਨ ?

ਅੱਜ ਦੇ ਸਮੇਂ ਵਿੱਚ ਵਿਸ਼ਵਾਸੀ ਟਿਕੇ ਹੋਏ ਹਨ ਤਾਂ ਜੋ ਮਸੀਹ ਦੇ ਨਾਲ ਮਹਿਮਾ ਪਾਉਣ ਜਦੋਂ ਪਰਮੇਸ਼ੁਰ ਦਾ ਪੁੱਤਰ ਪ੍ਰਕਾਸ਼ਿਤ ਹੋਵੇਗਾ [8:17-19]

Romans 8:20

ਅੱਜ ਦੇ ਸਮੇਂ ਦੇ ਵਿੱਚ ਜਗਤ ਕਿਸ ਤਰ੍ਹਾਂ ਦੀ ਗੁਲਾਮੀ ਵਿੱਚ ਹੈ ?

ਅੱਜ ਦੇ ਸਮੇਂ ਵਿੱਚ ਜਗਤ ਨਾਸ ਦੀ ਗੁਲਾਮੀ ਵਿੱਚ ਹੈ [8:21]

ਜਗਤ ਦੇ ਦੁਆਰਾ ਕੀ ਦਿੱਤਾ ਜਾਵੇਗਾ ?

ਜਗਤ ਦੇ ਦੁਆਰਾ ਪਰਮੇਸ਼ੁਰ ਦੇ ਬੱਚਿਆਂ ਨੂੰ ਮਹਿਮਾ ਦੇ ਵਿੱਚ ਅਜ਼ਾਦੀ ਦਿੱਤੀ ਜਾਵੇਗੀ

Romans 8:23

ਵਿਸ਼ਵਾਸੀਆਂ ਨੂੰ ਸਰੀਰ ਦੇ ਛੁਟਕਾਰੇ ਦਾ ਇਤਜ਼ਾਰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ?

ਵਿਸ਼ਵਾਸੀਆਂ ਨੂੰ ਸਰੀਰ ਦੀ ਛੁਟਕਾਰੇ ਦਾ ਇਤਜ਼ਾਰ ਭਰੋਸੇ ਅਤੇ ਧੀਰਜ ਦੇ ਨਾਲ ਕਰਨਾ ਚਾਹੀਦਾ ਹੈ [8:23-25]

Romans 8:26

ਸੰਤਾਂ ਦੀਆਂ ਕਮਜ਼ੋਰੀਆਂ ਵਿੱਚ ਆਤਮਾ ਆਪ ਕਿਵੇਂ ਮਦਦ ਕਰਦਾ ਹੈ ?

ਆਤਮਾ ਆਪ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸੰਤਾਂ ਦੇ ਲਈ ਸਿਫ਼ਾਰਸੀ ਪ੍ਰਾਰਥਨਾ ਕਰਦਾ ਹੈ [8:26-27]

Romans 8:28

ਪਰਮੇਸ਼ੁਰ ਕਿਵੇਂ ਉਹਨਾਂ ਸਾਰੀਆਂ ਗੱਲਾਂ ਨੂੰ ਇੱਕਠਾ ਕਰਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਅਤੇ ਉਸ ਦੀ ਸਿੱਧ ਇੱਛਾ ਅਨੁਸਾਰ ਬੁਲਾਏ ਗਏ ਹਨ ?

ਪਰਮੇਸ਼ੁਰ ਉਹਨਾਂ ਸਾਰੀਆਂ ਗੱਲਾਂ ਵਿੱਚੋ ਉਹਨਾਂ ਦੇ ਲਈ ਭਲਾਈ ਪੈਦਾ ਕਰਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਅਤੇ ਉਸ ਦੀ ਸਿੱਧ ਇੱਛਾ ਅਨੁਸਾਰ ਬੁਲਾਏ ਗਏ ਹਨ [8:28]

ਜਿਹਨਾਂ ਨੂੰ ਪਰਮੇਸ਼ੁਰ ਨੇ ਸਮੇਂ ਤੋਂ ਪਹਿਲਾ ਹੀ ਜਾਣਿਆ ਉਹਨਾਂ ਦੇ ਲਈ ਕੀ ਠਹਿਰਾਇਆ ?

ਜਿਹਨਾਂ ਨੂੰ ਪਰਮੇਸ਼ੁਰ ਨੇ ਸਮੇਂ ਤੋਂ ਪਹਿਲਾ ਹੀ ਜਾਣਿਆ ਉਹਨਾਂ ਨੂੰ ਉਸ ਦੇ ਪੁੱਤਰ ਦੇ ਸਵਰੂਪ ਵਿੱਚ ਹੋਣ ਲਈ ਠਹਿਰਾਇਆ [8:29]

ਜਿਹਨਾਂ ਨੂੰ ਪਰਮੇਸ਼ੁਰ ਨੇ ਪਹਿਲਾਂ ਹੀ ਠਹਿਰਾਇਆ ਸੀ ਉਹਨਾਂ ਦੇ ਲਈ ਹੋਰ ਕੀ ਕੀਤਾ ?

ਜਿਹਨਾਂ ਨੂੰ ਉਸ ਨੇ ਪਹਿਲਾ ਹੀ ਠਹਿਰਾਇਆ, ਪਰਮੇਸ਼ੁਰ ਨੇ ਉਹਨਾਂ ਨੂੰ ਬੁਲਾਇਆ, ਧਰਮੀ ਠਹਿਰਾਇਆ ਅਤੇ ਮਹਿਮਾ ਦਿੱਤੀ [8:30]

Romans 8:31

ਵਿਸ਼ਵਾਸੀ ਕਿਵੇਂ ਜਾਣਦੇ ਹਨ ਕਿ ਪਰਮੇਸ਼ੁਰ ਉਹਨਾਂ ਨੂੰ ਸਭ ਕੁਝ ਮੁਫ਼ਤ ਵਿੱਚ ਦੇਵੇਗਾ ?

ਵਿਸ਼ਵਾਸੀ ਜਾਣਦੇ ਹਨ ਕਿਉਂਕਿ ਪਰਮੇਸ਼ੁਰ ਨੇ ਆਪਣਾ ਪੁੱਤਰ ਸਾਰੇ ਵਿਸ਼ਵਾਸੀਆਂ ਦੇ ਲਈ ਦੇ ਦਿੱਤਾ ਇਸ ਲਈ ਪਰਮੇਸ਼ੁਰ ਉਹਨਾਂ ਨੂੰ ਸਭ ਕੁਝ ਮੁਫ਼ਤ ਵਿੱਚ ਦੇਵੇਗਾ [8:32]

Romans 8:33

ਪਰਮੇਸ਼ੁਰ ਦੇ ਸੱਜੇ ਹੱਥ ਮਸੀਹ ਯਿਸੂ ਕੀ ਕਰ ਰਿਹਾ ਹੈ ?

ਪਰਮੇਸ਼ੁਰ ਦੇ ਸੱਜੇ ਹੱਥ ਮਸੀਹ ਯਿਸੂ ਸੰਤਾਂ ਦੇ ਲਈ ਸਿਫ਼ਾਰਸੀ ਪ੍ਰਾਥਨਾ ਕਰ ਰਿਹਾ ਹੈ [8:34]

Romans 8:35

ਵਿਸ਼ਵਾਸੀ ਕਿਵੇਂ ਜੇਤੂਆਂ ਦੇ ਨਾਲੋ ਵੱਧ ਹਨ, ਪ੍ਰੀਖਿਆਵਾਂ, ਸਤਾਉ ਤੇ ਮੌਤ ਉੱਤੇ ਵੀ ?

ਵਿਸ਼ਵਾਸੀ ਜੇਤੂਆਂ ਨਾਲੋਂ ਵੀ ਵੱਧ ਹਨ ਕਿਉਂ ਜੋ ਉਸ ਨੇ ਉਹਨਾਂ ਨੂੰ ਪਿਆਰ ਕੀਤਾ ਹੈ [8:35-37]

Romans 8:37

ਪੌਲੁਸ ਨੂੰ ਇਸ ਗੱਲ ਦਾ ਯਕੀਨ ਕਿਉਂ ਹੈ ਕਿ ਕੋਈ ਵੀ ਸ਼੍ਰਿਸਟੀ ਇੱਕ ਵਿਸ਼ਵਾਸੀ ਤੇ ਪ੍ਰਭਾਵ ਨਹੀਂ ਕਰਦੀ ?

ਪੌਲੁਸ ਨੂੰ ਇਹ ਯਕੀਨ ਹੈ ਕੋਈ ਵੀ ਸ਼੍ਰਿਸਟੀ ਵਿਸ਼ਵਾਸੀ ਨੂੰ ਪਰਮੇਸ਼ੁਰ ਦੇ ਪਿਆਰ ਤੋਂ ਵੱਖਰਾ ਨਹੀ ਕਰ ਸਕਦੀ [8:39]

Romans 9

Romans 9:1

ਪੌਲੁਸ ਆਪਣੇ ਮਨ ਵਿੱਚ ਦੁੱਖੀ ਅਤੇ ਪੀੜਤ ਕਿਉਂ ਸੀ ?

ਪੌਲੁਸ ਸਰੀਰ ਦੇ ਭਾਵ ਵਿੱਚ ਆਪਣੇ ਇਸਰਾਇਲੀ ਭਰਾਵਾਂ ਦੇ ਲਈ ਆਪਣੇ ਮਨ ਵਿੱਚ ਦੁੱਖੀ ਅਤੇ ਪੀੜਤ ਸੀ [9:1-4]

Romans 9:3

ਇਸਰਾਇਲੀਆਂ ਦੇ ਕੋਲ ਇਤਿਹਾਸ ਵਿੱਚ ਕੀ ਸੀ ?

ਇਸਰਾਇਲੀਆਂ ਦੇ ਕੋਲ, ਲੇਪਾਲਕਪਨ, ਪਰਤਾਪ, ਨੇਮ, ਸ਼ਰਾ, ਪਰਮੇਸ਼ੁਰ ਦੀ ਵਡਿਆਈ ਅਤੇ ਉਸ ਦੇ ਵਾਇਦੇ ਸਨ [9:4]

Romans 9:6

ਪੌਲੁਸ ਕੀ ਆਖਦਾ ਹੈ ਕਿ ਇਸਰਾਏਲ ਦੇ ਹਰੇਕ ਅਤੇ ਅਬਰਾਹਾਮ ਦੇ ਸਾਰੇ ਵੰਸ਼ਜਾਂ ਲਈ ਇਹ ਸੱਚ ਨਹੀ ਹੈ ?

ਪੌਲੁਸ ਆਖਦਾ ਹੈ ਕਿ ਹਰ ਇੱਕ ਇਸਰਾਏਲੀ ਦਾ ਸਬੰਧ ਇਸਰਾਏਲ ਨਾਲ ਨਹੀ ਅਤੇ ਅਬਰਾਹਾਮ ਦੇ ਸਾਰੇ ਵੰਸ਼ਜ ਉਸ ਦੀ ਸੱਚੀ ਸੰਤਾਨ ਨਹੀ ਹਨ [9:6-7]

Romans 9:8

ਕੌਣ ਪਰਮੇਸ਼ੁਰ ਦੇ ਬੱਚਿਆਂ ਵਿੱਚ ਨਹੀ ਗਿਣੇ ਗਏ ?

ਸਰੀਰ ਦੇ ਬੱਚੇ ਪਰਮੇਸ਼ੁਰ ਦੇ ਬੱਚਿਆਂ ਵਿੱਚ ਨਹੀ ਗਿਣੇ ਗਏ [9:8]

ਕੌਣ ਪਰਮੇਸ਼ੁਰ ਦੇ ਬੱਚਿਆਂ ਵਿੱਚ ਗਿਣੇ ਗਏ ?

ਵਾਇਦੇ ਦੇ ਪੁੱਤਰ ਪਰਮੇਸ਼ੁਰ ਦੇ ਪੁੱਤਰਾਂ ਦੀ ਤਰ੍ਹਾਂ ਗਿਣੇ ਗਏ [9:8]

Romans 9:10

ਰਿਬਕਾ ਨੂੰ ਕਹੀ ਇਸ ਗੱਲ ਦਾ ਕੀ ਕਾਰਨ ਸੀ, ਵੱਡਾ ਛੋਟੇ ਦੀ ਸੇਵਾ ਕਰੇਗਾ, ਜਦ ਕਿ ਬੱਚੇ ਅਜੇ ਪੈਦਾ ਨਹੀਂ ਹੋਏ ਸਨ ?

ਰਿਬਕਾ ਨੂੰ ਇਹ ਗੱਲ ਪਰਮੇਸ਼ੁਰ ਦੀ ਇੱਛਾ ਜੋ ਉਸ ਦੇ ਚੁਣ ਲੈਣ ਦੇ ਅਨੁਸਾਰ ਹੈ ਆਖੀ ਗਈ [9:10-12]

Romans 9:14

ਪਰਮੇਸ਼ੁਰ ਦੀ ਦਾਤ ਦਯਾ ਅਤੇ ਰਹਮ ਦੇ ਪਿੱਛੇ ਕੀ ਕਾਰਨ ਹੈ ?

ਪਰਮੇਸ਼ੁਰ ਦੀ ਦਾਤ ਦਯਾ ਅਤੇ ਰਹਮ ਦੇ ਪਿੱਛੇ ਪਰਮੇਸ਼ੁਰ ਦਾ ਚੁਣਾਵ ਹੈ [9:14-16]

ਪਰਮੇਸ਼ੁਰ ਦੀ ਦਾਤ ਦਯਾ ਅਤੇ ਰਹਮ ਦੇ ਪਿੱਛੇ ਕੀ ਕਾਰਨ ਨਹੀਂ ਹੈ ?

ਪਰਮੇਸ਼ੁਰ ਦੀ ਦਾਤ ਦਯਾ ਅਤੇ ਰਹਮ ਦੇ ਪਿੱਛੇ ਕੋਈ ਚਾਹਤ ਤੇ ਮਨੁੱਖ ਦੀ ਦਾਤ ਪ੍ਰਾਪਤ ਕਰਨ ਦੀ ਕਿਰਿਆ ਨਹੀ ਹੈ [9:16]

Romans 9:17

None

Romans 9:19

ਪੌਲੁਸ ਉਹਨਾਂ ਨੂੰ ਕੀ ਉੱਤਰ ਦਿੰਦਾ ਹੈ ਜੋ ਪ੍ਰਸ਼ਨ ਕਰਦੇ ਹਨ ਕਿਉਂ ਜੋ ਪਰਮੇਸ਼ੁਰ ਧਰਮੀ ਹੈ, ਉਹ ਆਦਮੀਆਂ ਵਿੱਚ ਗਲਤੀਆਂ ਦੇਖਦਾ ਹੈ ?

ਪੌਲੁਸ ਉਹਨਾਂ ਨੂੰ ਉੱਤਰ ਦਿੰਦਾ ਹੈ , ਤੁਸੀਂ ਕੌਣ ਹੋ ਜੋ ਪਰਮੇਸ਼ੁਰ ਦੇ ਨਾਲ ਵਿਵਾਦ ਕਰਦੇ ਹੋ [9:20]

Romans 9:22

ਜਿਹੜੇ ਨਾਸ ਹੋਣ ਲਈ ਠਹਿਰਾਏ ਹਨ ਉਹਨਾਂ ਦੇ ਲਈ ਪਰਮੇਸ਼ੁਰ ਨੇ ਕੀ ਕੀਤਾ ?

ਜਿਹੜੇ ਨਾਸ ਹੋਣ ਲਈ ਠਹਿਰਾਏ ਹਨ ਉਹਨਾਂ ਦੇ ਲਈ ਪਰਮੇਸ਼ੁਰ ਨੇ ਵੱਡਾ ਧੀਰਜ ਰੱਖਿਆ [9:22]

ਜਿਹੜੇ ਮਹਿਮਾ ਲਈ ਠਹਿਰਾਏ ਹਨ ਉਹਨਾਂ ਦੇ ਲਈ ਪਰਮੇਸ਼ੁਰ ਨੇ ਕੀ ਕੀਤਾ ?

ਉ.ਪਰਮੇਸ਼ੁਰ ਨੇ ਉਹਨਾਂ ਉੱਤੇ ਆਪਣੀ ਮਹਿਮਾ ਦਾ ਧੰਨ ਪ੍ਰਗਟ ਕੀਤਾ [9:23]

ਪਰਮੇਸ਼ੁਰ ਨੇ ਜਿਹਨਾਂ ਉੱਤੇ ਦਯਾ ਕੀਤੀ ਉਹਨਾਂ ਨੂੰ ਕਿਹਨਾਂ ਵਿੱਚੋ ਬੁਲਾਇਆ ?

ਪਰਮੇਸ਼ੁਰ ਨੇ ਯਹੂਦੀਆਂ ਵਿੱਚੋ ਹੀ ਨਹੀਂ ਸਗੋਂ ਗੈਰ-ਯਹੂਦੀਆਂ ਵਿੱਚੋ ਵੀ ਬੁਲਾਇਆ [9:24]

Romans 9:25

None

Romans 9:27

ਇਸਰਾਏਲ ਦੇ ਵੰਸ਼ ਵਿੱਚੋ ਕਿੰਨੇ ਲੋਕ ਬਚਾਏ ਜਾਣਗੇ ?

ਇਸਰਾਏਲ ਦੇ ਵੰਸ਼ ਵਿੱਚੋ ਕੁਝ ਹੀ ਲੋਕ ਬਚਾਏ ਜਾਣਗੇ [9:27]

Romans 9:30

ਗੈਰਾਂ ਕੋਮਾਂ ਜਿਹੜੀਆਂ ਧਰਮ ਦਾ ਪਿੱਛਾ ਨਹੀਂ ਕਰਦੀਆਂ, ਉਹ ਕਿਵੇਂ ਇਸ ਨੂੰ ਪ੍ਰਾਪਤ ਕਰਨਗੀਆਂ ?

ਗੈਰਾਂ ਕੋਮਾਂ ਵਿਸ਼ਵਾਸ ਦੇ ਰਾਹੀ ਧਾਰਮਿਕਤਾ ਨੂੰ ਪ੍ਰਾਪਤ ਕਰਨਗੀਆਂ [9:30]

ਭਾਵੇ ਇਸਰਾਏਲ ਨੇ ਧਰਮਿਕਤਾ ਦੀ ਬਿਵਸਥਾ ਦਾ ਪਿੱਛਾ ਕੀਤਾ ਪਰ ਉਹ ਕਿਉਂ ਨਾ ਪਹੁੰਚ ਸਕੇ ?

ਇਸਰਾਏਲ ਉਸ ਤੱਕ ਨਾ ਪਹੁੰਚ ਸਕਿਆ ਕਿਉਂ ਜੋ ਉਹਨਾਂ ਨੇ ਕੰਮਾਂ ਦੇ ਰਾਹੀਂ ਉਸ ਦਾ ਪਿੱਛਾ ਕੀਤਾ ਪਰ ਵਿਸ਼ਵਾਸ ਦੇ ਨਾਲ ਨਹੀਂ [9:31-32]

Romans 9:32

ਇਸਰਾਏਲੀਆਂ ਨੇ ਕਿਸ ਗੱਲ ਤੋਂ ਠੇਡਾ ਖਾਦਾ ?

ਇਸਰਾਏਲੀਆਂ ਨੇ ਠੇਡੇ ਖਵਾਉਣ ਵਾਲੇ ਪੱਥਰ ਅਤੇ ਚਟਾਨ ਤੋਂ ਠੇਡਾ ਖਾਦਾ [9:32-33]

ਜਿਹਨਾਂ ਨੇ ਠੇਡਾ ਨਾ ਖਾਦਾ ਪਰ ਵਿਸ਼ਵਾਸ ਕੀਤਾ ਉਹਨਾਂ ਨਾਲ ਕੀ ਹੋਇਆ ?

ਜਿਹਨਾਂ ਨੇ ਠੇਡਾ ਨਾ ਖਾਦਾ ਪਰ ਵਿਸ਼ਵਾਸ ਕੀਤਾ ਉਹ ਲੱਜਿਆਵਾਨ ਨਾ ਹੋਏ [9:33]

Romans 10

Romans 10:1

ਪੌਲੁਸ ਦੀ ਇਸਰਾਇਲੀ ਭਰਾਵਾਂ ਲਈ ਕੀ ਚਾਹਨਾ ਹੈ ?

ਪੌਲੁਸ ਦੀ ਇਸਰਾਇਲੀ ਭਰਾਵਾਂ ਲਈ ਮੁਕਤੀ ਦੀ ਚਾਹ ਰੱਖਦਾ ਹੈ [10:1]

ਇਸਰਾਇਲੀ ਕਿਸ ਗੱਲ ਨੂੰ ਦ੍ਰਿੜ ਕਰ ਰਹੇ ਸਨ ?

ਇਸਰਾਇਲੀ ਆਪਣੀ ਹੀ ਧਾਰਮਿਕਤਾ ਨੂੰ ਦ੍ਰਿੜ ਕਰਨਾ ਚਾਹੁੰਦੇ ਸਨ [10:3]

ਇਸਰਾਇਲੀ ਕਿਸ ਗੱਲ ਤੋਂ ਅਣਜਾਣ ਸਨ ?

ਇਸਰਾਇਲੀ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਅਣਜਾਣ ਸਨ [10:3]

Romans 10:4

ਬਿਵਸਥਾ ਦੇ ਵਿਖੇ ਮਸੀਹ ਨੇ ਕੀ ਕੀਤਾ ?

ਹਰੇਕ ਵਿਸ਼ਵਾਸ ਕਰਨ ਵਾਲੇ ਲਈ ਮਸੀਹ ਬਿਵਸਥਾ ਦੀ ਧਾਰਮਿਕਤਾ ਦਾ ਅੰਤ ਹੈ [10:4]

Romans 10:6

None

Romans 10:8

ਪੌਲੁਸ ਜਿਸ ਨਿਹਚਾ ਦੇ ਬਚਨ ਦੀ ਘੋਸ਼ਣਾ ਕਰ ਰਿਹਾ ਹੈ ਉਹ ਕਿੱਥੇ ਹੈ ?

ਨਿਹਚਾ ਦਾ ਬਚਨ ਨੇੜੇ ਹੈ, ਉਹ ਮੂੰਹ ਅਤੇ ਮਨ ਦੇ ਅੰਦਰ ਹੈ [10:8]

ਪੌਲੁਸ ਕੀ ਆਖਦਾ ਹੈ ਕਿ ਇੱਕ ਵਿਅਕਤੀ ਬਚਾਏ ਜਾਣ ਲਈ ਕੀ ਕਰਦਾ ਹੈ ?

ਪੌਲੁਸ ਆਖਦਾ ਹੈ ਇੱਕ ਵਿਅਕਤੀ ਲਈ ਜਰੂਰੀ ਹੈ ਕਿ ਉਹ ਯਿਸੂ ਨੂੰ ਪ੍ਰਭੂ ਕਰ ਕੇ ਮੂੰਹ ਦੇ ਨਾਲ ਇਕਰਾਰ ਕਰੇ ਅਤੇ ਦਿਲ ਵਿੱਚ ਵਿਸ਼ਵਾਸ ਕਰੇ ਕਿ ਪਰਮੇਸ਼ੁਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਹੈ [10:9]

Romans 10:11

ਹਰੇਕ ਕੀ ਕਰੇ ਜਿਸ ਕਾਰਨ ਉਹ ਬਚਾਇਆ ਜਾਵੇਗਾ ?

ਹਰੇਕ ਜਿਹੜਾ ਪ੍ਰਭੂ ਦਾ ਨਾਮ ਲਵੇਂ ਉਹ ਬਚਾਇਆ ਜਾਵੇਗਾ [10:13]

Romans 10:14

ਪੌਲੁਸ ਦੇ ਅਨੁਸਾਰ ਇੱਕ ਵਿਅਕਤੀ ਨੂੰ ਪ੍ਰਭੂ ਦਾ ਨਾਮ ਪੁਕਾਰਨ ਲਈ ਖ਼ੁਸ਼ਖ਼ਬਰੀ ਕਿਵੇਂ ਉਸ ਵਿਅਕਤੀ ਤੱਕ ਪਹੁੰਚਦੀ ਹੈ ?

ਪੌਲੁਸ ਆਖਦਾ ਹੈ ਪਹਿਲਾ ਪ੍ਰਚਾਰਕ ਭੇਜੇ ਜਾਂਦੇ ਹਨ, ਖ਼ੁਸ਼ਖਬਰੀ ਨੂੰ ਸੁਣਿਆ ਅਤੇ ਉਸ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ ਤਾਂ ਜੋ ਇੱਕ ਵਿਅਕਤੀ ਪ੍ਰਭੂ ਦੇ ਨਾਮ ਨੂੰ ਪੁਕਾਰ ਸਕੇ [10:14-15]

Romans 10:16

ਕੀ ਸੁਣਨ ਦੇ ਨਾਲ ਵਿਸ਼ਵਾਸ ਆਉਂਦਾ ਹੈ ?

ਮਸੀਹ ਦਾ ਬਚਨ ਸੁਣਨ ਨਾਲ ਵਿਸ਼ਵਾਸ ਆਉਂਦਾ ਹੈ [10:17]

Romans 10:18

ਕੀ ਇਸਰਾਏਲ ਨੇ ਖ਼ੁਸ਼ਖਬਰੀ ਨੂੰ ਸੁਣਿਆ ਅਤੇ ਜਾਣਿਆ ?

ਹਾਂ, ਇਸਰਾਏਲ ਨੇ ਖ਼ੁਸ਼ਖਬਰੀ ਨੂੰ ਸੁਣਿਆ ਅਤੇ ਜਾਣਿਆ [10:18-19]

Romans 10:19

ਪਰਮੇਸ਼ੁਰ ਕਿਵੇਂ ਆਖਦਾ ਹੈ ਕਿ ਉਹ ਇਸਰਾਏਲ ਨੂੰ ਅਣਖੀ ਬਣਾਵੇਗਾ ?

ਪਰਮੇਸ਼ੁਰ ਨੇ ਆਖਿਆ, ਕਿ ਉਹ ਉਹਨਾਂ ਉੱਤੇ ਪ੍ਰਗਟ ਹੋ ਕੇ ਜਿਹਨਾਂ ਨੇ ਨਹੀਂ ਚਾਹਿਆ, ਇਸਰਾਏਲ ਨੂੰ ਅਣਖੀ ਬਣਾਵੇਗਾ [10:19-20]

Romans 10:20

ਜਦ ਪਰਮੇਸ਼ੁਰ ਨੇ ਆਪਣਾ ਹੱਥ ਇਸਰਾਏਲ ਵੱਲ ਵਧਾਇਆ ਤਦ ਉਸਨੂੰ ਕੀ ਮਿਲਿਆ ?

ਜਦ ਪਰਮੇਸ਼ੁਰ ਨੇ ਆਪਣਾ ਹੱਥ ਇਸਰਾਏਲ ਵੱਲ ਵਧਾਇਆ ਤਦ ਉਸ ਨੇ ਇਸਰਾਏਲ ਦੀ ਪਰਜਾ ਨੂੰ ਅਣਆਗਿਆਕਾਰ ਅਤੇ ਵਿਰੋਧ ਕਰਨ ਵਾਲੀ ਵੇਖਿਆ [10:21]

Romans 11

Romans 11:1

ਕੀ ਉਸ ਵੇਲੇ ਪਰਮੇਸ਼ੁਰ ਨੇ ਇਸਰਾਏਲ ਨੂੰ ਤਿਆਗ ਦਿੱਤਾ ?

ਕਦੇ ਵੀ ਨਹੀਂ [11:1]

Romans 11:4

ਕੀ ਪੌਲੁਸ ਇਹ ਆਖਦਾ ਹੈ ਕਿ ਇਸਰਾਇਲੀਆਂ ਵਿੱਚ ਕੁਝ ਵਿਸ਼ਵਾਸਯੋਗਤਾ ਬਚੀ ਹੈ ਜੇ ਹਾਂ, ਉਹ ਕਿਵੇਂ ਹੁਣ ਤਕ ਬਚਾਏ ਗਏ ਹਨ ?

ਪੌਲੁਸ ਆਖਦਾ ਹੈ ਕਿਰਪਾ ਦੇ ਕਾਰਨ ਕੁਝ ਬਚੇ ਹੋਏ ਹਨ [11:5]

Romans 11:6

ਇਸਰਾਇਲੀਆਂ ਵਿੱਚੋਂ ਕਿਹਨਾਂ ਨੇ ਮੁਕਤੀ ਨੂੰ ਪਾਇਆ ਅਤੇ ਬਾਕੀਆਂ ਦਾ ਕੀ ਹੋਇਆ ?

ਇਸਰਾਇਲੀਆਂ ਵਿੱਚੋਂ ਚੁਣਿਆ ਹੋਇਆ ਨੇ ਮੁਕਤੀ ਨੂੰ ਪਾਇਆ ਅਤੇ ਬਾਕੀਆਂ ਦੇ ਮਨ ਸਖ਼ਤ ਕੀਤੇ ਗਏ [11:7]

ਜਿਹਨਾਂ ਨੇ ਸੁਸਤ ਸੁਭਾਵ ਨੂੰ ਲੈ ਲਿਆ ਜੋ ਪਰਮੇਸ਼ੁਰ ਨੇ ਉਹਨਾਂ ਨੂੰ ਦਿੱਤਾ ਉਸ ਕਾਰਨ ਕੀ ਹੋਇਆ ?

ਸੁਸਤ ਸੁਭਾਵ ਦੇ ਕਾਰਨ ਉਹਨਾਂ ਦੀਆਂ ਅੱਖਾਂ ਨਾ ਵੇਖ ਸਕੀਆਂ ਅਤੇ ਕੰਨ ਨਾ ਸੁਣ ਸਕੇ [11:8,10]

Romans 11:9

None

Romans 11:11

ਕਿਉਂ ਜੋ ਇਸਰਾਇਲਿਆਂ ਨੇ ਖ਼ੁਸ਼ਖਬਰੀ ਨੂੰ ਸਵੀਕਾਰ ਨਾ ਕੀਤਾ ਇਸ ਕਾਰਨ ਕੀ ਭਲਾ ਹੋਇਆ ?

ਮੁਕਤੀ ਪਰਾਈਆਂ ਕੌਮਾਂ ਤੱਕ ਪਹੁੰਚ ਗਈ [11:11-12]

Romans 11:13

None

Romans 11:15

None

Romans 11:17

ਪੌਲੁਸ ਦੇ ਜੇਤੂਨ ਦਰਖਤ ਦੀ ਉਦਾਹਰਨ ਵਿੱਚ ਜੰਗਲੀ ਟਹਿਣੀਆਂ ਅਤੇ ਜੜ੍ਹ ਕੌਣ ਹੈ ?

ਜੜ੍ਹ ਇਸਰਾਏਲ ਹੈ ਅਤੇ ਜੰਗਲੀ ਟਹਿਣੀਆਂ ਪਰਾਈਆਂ ਕੌਮਾਂ ਹਨ [11:13-14,17]

Romans 11:19

ਜੰਗਲੀ ਟਹਿਣੀਆਂ ਨੂੰ ਕਿਸ ਤਰ੍ਹਾਂ ਦੇ ਸੁਭਾਵ ਤੋਂ ਬਚਾਵ ਕਰਨਾ ਚਾਹੀਦਾ ਹੈ ?

ਪੌਲੁਸ ਆਖਦਾ ਹੈ ਕਿ ਜੰਗਲੀ ਟਹਿਣੀਆਂ ਨੂੰ ਘਮੰਡ ਤੋਂ ਬਚਨਾ ਚਾਹੀਦਾ ਹੈ ਉਹਨਾਂ ਅਸਲ ਟਹਿਣੀਆਂ ਦੇ ਬਾਰੇ ਜੋ ਤੋੜ੍ਹੀਆਂ ਗਈਆਂ ਹਨ [11:18-20]

ਜੰਗਲੀ ਟਹਿਣੀਆਂ ਨੂੰ ਪੌਲੁਸ ਕੀ ਚੇਤਾਵਨੀ ਦਿੰਦਾ ਹੈ ?

ਪੌਲੁਸ ਜੰਗਲੀ ਟਹਿਣੀਆਂ ਨੂੰ ਚੇਤਾਵਨੀ ਦਿੰਦਾ ਹੈ ਜੇ ਪਰਮੇਸ਼ੁਰ ਨੇ ਅਸਲ ਟਹਿਣੀਆਂ ਨੂੰ ਨਹੀਂ ਛੱਡਿਆ ਤਾਂ ਉਹ ਜੰਗਲੀ ਟਹਿਣੀਆਂ ਨੂੰ ਵੀ ਨਹੀਂ ਛੱਡੇਗਾ ਜੇ ਉਹ ਅਵਿਸ਼ਵਾਸ ਵਿੱਚ ਗਿਰ ਜਾਣ [11:20-22]

Romans 11:22

None

Romans 11:23

ਜੇ ਉਹ ਅਸਲ ਟਹਿਣੀਆਂ ਆਪਣੇ ਅਵਿਸ਼ਵਾਸ ਵਿੱਚੋਂ ਬਾਹਰ ਆ ਜਾਣ ਤਦ ਪਰਮੇਸ਼ੁਰ ਉਹਨਾਂ ਨਾਲ ਕੀ ਕਰੇਗਾ ?

ਜੇ ਉਹ ਅਸਲ ਟਹਿਣੀਆਂ ਆਪਣੇ ਅਵਿਸ਼ਵਾਸ ਵਿੱਚੋਂ ਬਾਹਰ ਆ ਜਾਣ ਤਦ ਪਰਮੇਸ਼ੁਰ ਉਹਨਾਂ ਨਾਲ ਮੁੜ੍ਹ ਤੋਂ ਜੈਤੂਨ ਦੀ ਡਾਲੀ ਵਿੱਚ ਪਿਉਂਦ ਦੇਵੇਗਾ [11:23-24]

Romans 11:25

ਇਸਰਾਏਲ ਦੀ ਬਚੀ ਕਠੋਰਤਾ ਕਿੰਨ੍ਹਾਂ ਚਿਰ ਬਣੀ ਰਹੇਗੀ ?

ਜਦੋਂ ਤੱਕ ਪਰਾਈਆਂ ਕੌਮਾਂ ਦੀ ਭਰਪੂਰੀ ਨਾ ਹੋ ਜਾਵੇ, ਇਸਰਾਏਲ ਦੀ ਬਚੀ ਕਠੋਰਤਾ ਉਦੋਂ ਤੱਕ ਬਣੀ ਰਹੇਗੀ [11:25]

Romans 11:26

None

Romans 11:28

ਅਣਆਗਿਆਕਾਰੀ ਦੇ ਬਾਵਜੂਦ, ਪਰਮੇਸ਼ੁਰ ਇਸਰਾਇਲਿਆਂ ਨੂੰ ਲਗਾਤਾਰ ਪਿਆਰ ਕਿਉਂ ਕਰਦਾ ਹੈ ?

ਪਰਮੇਸ਼ੁਰ ਇਸਰਾਏਲ ਨੂੰ ਲਗਾਤਾਰ ਪਿਆਰ ਕਰਦਾ ਹੈ ਉਹਨਾਂ ਦੇ ਪੁਰਖਿਆਂ ਦੇ ਕਾਰਨ ਅਤੇ ਪਰਮੇਸ਼ੁਰ ਦੀ ਬੁਲਾਹਟ ਦੇ ਕਾਰਨ ਜੋ ਕਦੇ ਬਦਲਦੀ ਨਹੀਂ [11:28-29]

Romans 11:30

ਪਰਮੇਸ਼ੁਰ ਦੀ ਨਜ਼ਰ ਵਿੱਚ ਦੋਵੇਂ, ਯਹੂਦੀ ਅਤੇ ਪਰਾਈਆਂ ਕੌਮਾਂ ਕਿਵੇਂ ਵਿਖਾਈ ਦਿੰਦੀਆਂ ਹਨ ?

ਪਰਮੇਸ਼ੁਰ ਦੀ ਨਜ਼ਰ ਵਿੱਚ ਦੋਵੇਂ, ਯਹੂਦੀ ਅਤੇ ਪਰਾਈਆਂ ਕੌਮਾਂ ਅਣਆਗਿਆਕਾਰ ਵਿਖਾਈ ਦਿੰਦੀਆਂ ਹਨ [11:30-32 ]

ਪਰਮੇਸ਼ੁਰ ਨੇ ਅਣਆਗਿਆਕਾਰੀਆਂ ਉੱਤੇ ਕੀ ਪ੍ਰਗਟ ਕੀਤਾ ?

ਪਰਮੇਸ਼ੁਰ ਨੇ ਅਣਆਗਿਆਕਾਰੀਆਂ ਉੱਤੇ ਕਿਰਪਾ ਨੂੰ ਪ੍ਰਗਟ ਕੀਤਾ, ਦੋਹਾਂ ਯਹੂਦੀ ਅਤੇ ਪਰਾਈ ਕੌਮਾਂ ਉੱਤੇ [11:30-32]

Romans 11:33

ਪਰਮੇਸ਼ੁਰ ਦੇ ਨਿਆਂ ਨੂੰ ਕੌਣ ਜਾਣ ਸਕਦਾ ਹੈ ਅਤੇ ਕੌਣ ਉਹ ਨੂੰ ਸਲਾਹ ਦੇ ਸਕਦਾ ਹੈ ?

ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਨਿਆਂ ਨੂੰ ਨਹੀ ਜਾਣ ਸਕਦਾ ਅਤੇ ਉਹ ਨੂੰ ਸਲਾਹ ਨਹੀ ਦੇ ਸਕਦਾ ਹੈ [11:36]

Romans 11:35

ਕਿਹੜੇ ਤਿੰਨ ਰਸਤਿਆਂ ਨਾਲ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਨਾਲ ਸਬੰਧਿਤ ਹਨ ?

ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ, ਪਰਮੇਸ਼ੁਰ ਦੇ ਦੁਆਰਾ ਹਨ ਅਤੇ ਪਰਮੇਸ਼ੁਰ ਦੇ ਲਈ ਹਨ [11:36]

Romans 12

Romans 12:1

ਇੱਕ ਵਿਸ਼ਵਾਸੀ ਲਈ ਪਰਮੇਸ਼ੁਰ ਦੇ ਪ੍ਰਤੀ ਆਤਮਿਕ ਸੇਵਾ ਕੀ ਹੈ ?

ਇੱਕ ਵਿਸ਼ਵਾਸੀ ਲਈ ਆਪਣੇ ਆਪ ਨੂੰ ਜਿਉਂਦਾ ਬਲੀਦਾਨ ਕਰਕੇ ਚੜਾਉਣਾ ਆਤਮਿਕ ਸੇਵਾ ਹੈ [12:1]

ਇੱਕ ਬਦਲਿਆ ਹੋਇਆ ਮਨ ਵਿਸ਼ਵਾਸੀ ਨੂੰ ਕੀ ਕਰਨ ਦੇ ਯੋਗ ਕਰਦਾ ਹੈ ?

ਇੱਕ ਬਦਲਿਆ ਹੋਇਆ ਮਨ ਵਿਸ਼ਵਾਸੀ ਨੂੰ ਇਹ ਜਾਣਨ ਵਿੱਚ ਮਦਦ ਕਰਦਾ ਕਿ ਪਰਮੇਸ਼ੁਰ ਦੀ ਸਿੰਧ, ਭਲੀ ਅਤੇ ਮਨ ਭਾਉਂਦੀ ਇੱਛਾ ਕੀ ਹੈ [12:2]

Romans 12:3

ਇੱਕ ਵਿਸ਼ਵਾਸੀ ਨੂੰ ਆਪਣੇ ਆਪ ਬਾਰੇ ਕਿਵੇਂ ਨਹੀਂ ਸੋਚਣਾ ਚਾਹੀਦਾ ?

ਇੱਕ ਵਿਸ਼ਵਾਸੀ ਨੂੰ ਚਾਹੀਦਾ ਹੈ ਕਿ ਉਹ ਜਿੰਨ੍ਹਾਂ ਹੈ ਉਸ ਤੋਂ ਜਿਆਦਾ ਨਾ ਸੋਚੇ [12:3]

Romans 12:4

ਕਿਵੇਂ ਵਿਸ਼ਵਾਸੀ ਮਸੀਹ ਦੇ ਵਿੱਚ ਇੱਕ ਦੂਜੇ ਦੇ ਨਾਲ ਸਬੰਧ ਵਿੱਚ ਹਨ ?

ਬਹੁਤ ਵਿਸ਼ਵਾਸੀ ਮਸੀਹ ਵਿੱਚ ਇੱਕ ਸਰੀਰ ਹਨ ਅਤੇ ਵਿਅਕਤੀਗਤ ਤੋਰ ਤੇ ਵਿੱਚ ਇੱਕ ਦੂਜੇ ਦੇ ਅੰਗ ਹਨ [12:4-5]

Romans 12:6

ਹਰ ਇੱਕ ਵਿਸ਼ਵਾਸੀ ਨੂੰ ਉਸ ਦਾਤ ਦਾ ਕੀ ਕਰਨਾ ਚਾਹੀਦਾ ਹੈ ਜੋ ਉਸ ਨੂੰ ਪਰਮੇਸ਼ੁਰ ਨੇ ਦਿੱਤੀ ਹੈ ?

ਹਰ ਇੱਕ ਵਿਸ਼ਵਾਸੀ ਨੂੰ ਆਪਣੀ ਦਾਤ ਨੂੰ ਆਪਣੇ ਵਿਸ਼ਵਾਸ ਦੁਆਰਾ ਕੰਮ ਵਿੱਚ ਲਿਆਉਣ ਚਾਹੀਦਾ ਹੈ [12:6]

Romans 12:9

ਵਿਸ਼ਵਾਸੀਆਂ ਨੂੰ ਇੱਕ ਦੂਜੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ?

ਵਿਸ਼ਵਾਸੀਆਂ ਨੂੰ ਇੱਕ ਦੂਜੇ ਦਾ ਆਦਰ ਕਰਨਾ ਚਾਹੀਦਾ ਹੈ, ਅਤੇ ਭਰੱਪਣ ਦਾ ਪਿਆਰ ਰੱਖਣਾ ਚਾਹੀਦਾ ਹੈ [12:10]

Romans 12:11

ਵਿਸ਼ਵਾਸੀਆਂ ਨੂੰ ਸੰਤਾਂ ਦੀਆਂ ਜਰੂਰਤਾਂ ਦੇ ਬਾਰੇ ਕੀ ਕਰਨਾ ਚਾਹੀਦਾ ਹੈ ?

ਵਿਸ਼ਵਾਸੀਆਂ ਨੂੰ ਸੰਤਾਂ ਦੀਆਂ ਜਰੂਰਤਾਂ ਵਿੱਚ ਸਾਝੀ ਹੋਣਾ ਚਾਹੀਦਾ ਹੈ [12:13]

Romans 12:14

ਵਿਸ਼ਵਾਸੀ ਉਹਨਾਂ ਨਾਲ ਕੀ ਕਰਨ ਜਿਹੜੇ ਉਹਨਾਂ ਨੂੰ ਸਤਾਉਂਦੇ ਹਨ ?

ਵਿਸ਼ਵਾਸੀ ਉਹਨਾਂ ਨੂੰ ਬਰਕਤ ਦੇਣ ਅਤੇ ਫਿਟਕਾਰ ਨਾ ਕਰਨ, ਜਿਹੜੇ ਉਹਨਾਂ ਨੂੰ ਸਤਾਉਂਦੇ ਹਨ [12:14]

ਵਿਸ਼ਵਾਸੀਆਂ ਨੀਵਿਆਂ ਲੋਕਾਂ ਨਾਲ ਕਿਵੇ ਵਿਵਹਾਰ ਕਰਨ ?

ਵਿਸ਼ਵਾਸੀਆਂ ਨੂੰ ਚਾਹੀਦਾ ਹੈ ਉਹ ਨੀਵਿਆਂ ਲੋਕਾਂ ਨੂੰ ਸਵੀਕਾਰ ਕਰਨ [12:16]

Romans 12:17

ਜਿਹਨਾਂ ਸੰਭਵ ਹੋ ਸਕਦਾ ਹੈ, ਵਿਸ਼ਵਾਸੀ ਸਾਰਿਆਂ ਲੋਕਾਂ ਨਾਲ ਕਿਸ ਗੱਲ ਦੀ ਖੋਜ ਵਿੱਚ ਰਹਿਣ ?

ਜਿਹਨਾਂ ਸੰਭਵ ਹੋ ਸਕਦਾ ਹੈ, ਵਿਸ਼ਵਾਸੀ ਸਾਰੀਆਂ ਲੋਕਾਂ ਨਾਲ ਸਾਂਤੀ ਦੀ ਖੋਜ ਕਰਨ [12:18]

Romans 12:19

ਵਿਸ਼ਵਾਸੀਆਂ ਨੂੰ ਆਪ ਬਦਲਾ ਕਿਉਂ ਨਹੀ ਲੈਣਾ ਚਾਹੀਦਾ ?

ਵਿਸ਼ਵਾਸੀ ਆਪ ਬਦਲਾ ਨਾ ਲੈਣ ਕਿਉਂਕਿ ਬਦਲਾ ਲੈਣਾ ਪ੍ਰਭੂ ਦਾ ਕੰਮ ਹੈ [12:19]

ਵਿਸ਼ਵਾਸੀਆਂ ਨੂੰ ਬੁਰਾਈ ਉੱਤੇ ਕਿਵੇਂ ਜਿੱਤ ਪਾਉਣੀ ਚਾਹੀਦੀ ਹੈ ?

ਵਿਸ਼ਵਾਸੀਆਂ ਨੂੰ ਬੁਰਾਈ ਉੱਤੇ ਭਲਾਈ ਨਾਲ ਜਿੱਤ ਪਾਉਣੀ ਚਾਹੀਦੀ ਹੈ [12:21]

Romans 13

Romans 13:1

ਧਰਤੀ ਦੀਆਂ ਹਕੂਮਤ ਕਿੱਥੋਂ ਅਧਿਕਾਰ ਪ੍ਰਾਪਤ ਕਰਦੀਆਂ ਹਨ ?

ਧਰਤੀ ਦੀਆਂ ਹਕੂਮਤਾਂ ਪਰਮੇਸ਼ੁਰ ਦੇ ਵੱਲੋਂ ਠਹਿਰਾਈਆਂ ਜਾਂਦੀਆਂ ਹਨ ਅਤੇ ਉਹ ਆਪਣੇ ਅਧਿਕਾਰ ਪਰਮੇਸ਼ੁਰ ਦੇ ਕੋਲੋਂ ਪ੍ਰਾਪਤ ਕਰਦੀਆਂ ਹਨ [13:1]

ਜਿਹੜੇ ਧਰਤੀ ਦੀਆਂ ਹਕੂਮਤਾਂ ਦੇ ਵਿਰੋਧੀ ਹਨ ਉਹਨਾਂ ਨੂੰ ਕੀ ਮਿਲੇਗਾ ?

ਜਿਹੜੇ ਧਰਤੀ ਦੀਆਂ ਹਕੂਮਤਾਂ ਦੇ ਵਿਰੋਧੀ ਹਨ ਉਹ ਆਪਣੇ ਉੱਤੇ ਨਿਆਂ ਲਿਆਉਂਦੇ ਹਨ [13:2]

Romans 13:3

ਪੌਲੁਸ ਵਿਸ਼ਵਾਸੀਆਂ ਨੂੰ ਕੀ ਕਰਨ ਲਈ ਕਹਿੰਦਾ ਹੈ ਤਾਂ ਜੋ ਉਹ ਹਕੂਮਤਾਂ ਦੇ ਅਧਿਕਾਰ ਤੋਂ ਨਿਡਰ ਹੋਣ ?

ਪੌਲੁਸ ਵਿਸ਼ਵਾਸੀਆਂ ਨੂੰ ਆਖਦਾ ਹੈ, ਤੁਸੀਂ ਭਲੇ ਕੰਮ ਕਰੋ ਤਾਂ ਜੋ ਹਕੂਮਤਾਂ ਦੇ ਅਧਿਕਾਰ ਤੋਂ ਨਿਡਰ ਰਹੋ [13:3]

ਬੁਰਾਈ ਨੂੰ ਦਬਾਉਣ ਲਈ ਪਰਮੇਸ਼ੁਰ ਨੇ ਅਧਿਕਾਰੀਆਂ ਨੂੰ ਕੀ ਅਧਿਕਾਰ ਦਿੱਤਾ ਹੈ ?

ਪਰਮੇਸ਼ੁਰ ਨੇ ਅਧਿਕਾਰੀਆਂ ਨੂੰ ਤਲਵਾਰ ਅਧਿਕਾਰ ਦੇ ਰੂਪ ਵਿੱਚ ਦਿੱਤੀ ਹੈ ਤਾਂ ਜੋ ਬੁਰਾਈ ਕਰਦੇ ਹਨ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ [13:4]

Romans 13:6

ਪਰਮੇਸ਼ੁਰ ਨੇ ਅਧਿਕਾਰੀਆਂ ਨੂੰ ਪੈਸੇ ਨਾਲ ਸੰਬਧਿਤ ਕੀ ਅਧਿਕਾਰ ਦਿੱਤੇ ?

ਪਰਮੇਸ਼ੁਰ ਨੇ ਅਧਿਕਾਰੀਆਂ ਨੂੰ ਆਮਦਨੀ ਤੇ ਕਰ ਲੈਣ ਦਾ ਅਧਿਕਾਰ ਦਿੱਤਾ [13:6]

Romans 13:8

ਪੌਲੁਸ ਦੇ ਆਖੇ ਅਨੁਸਾਰ ਵਿਸ਼ਵਾਸੀਆਂ ਨੂੰ ਇੱਕ ਦੂਏ ਲਈ ਕਿਸ ਗੱਲ ਵਿੱਚ ਕਰਜਦਾਰ ਹੋਣਾ ਚਾਹੀਦਾ ਹੈ ?

ਪੌਲੁਸ ਆਖਦਾ ਹੈ ਕਿ ਵਿਸ਼ਵਾਸੀਆਂ ਨੂੰ ਪਿਆਰ ਵਿੱਚ ਇੱਕ ਦੂਏ ਦੇ ਕਰਜਦਾਰ ਹੋਣਾ ਚਾਹੀਦਾ ਹੈ [13:8]

ਇੱਕ ਵਿਸ਼ਵਾਸੀ ਬਿਵਸਥਾ ਨੂੰ ਕਿਵੇਂ ਪੂਰਾ ਕਰਦਾ ਹੈ ?

ਇੱਕ ਵਿਸ਼ਵਾਸੀ ਆਪਣੇ ਗੁਆਂਢੀ ਨੂੰ ਪਿਆਰ ਕਰਨ ਦੇ ਦੁਆਰਾ ਬਿਵਸਥਾ ਨੂੰ ਪੂਰਾ ਕਰਦਾ ਹੈ [13:8,10]

ਪੌਲੁਸ ਬਿਵਸਥਾ ਵਿੱਚ ਕਿਨ੍ਹਾਂ ਹੁਕਮਾਂ ਨੂੰ ਜੋੜਦਾ ਹੈ ?

ਪੌਲੁਸ ਬਿਵਸਥਾ ਵਿੱਚ, ਵਿਭਚਾਰ ਨਾ ਕਰਨਾ, ਹੱਤਿਆ ਨਾ ਕਰਨਾ, ਚੋਰੀ ਨਾ ਕਰਨਾ ਅਤੇ ਲਾਲਸਾ ਨਾ ਕਰਨ ਨੂੰ ਜੋੜਦਾ ਹੈ [13:9]

Romans 13:11

ਪੌਲੁਸ ਕੀ ਆਖਦਾ ਹੈ ਕਿ ਵਿਸ਼ਵਾਸੀਆਂ ਨੂੰ ਕੀ ਛੱਡ ਦੇਣਾ ਅਤੇ ਕੀ ਪਹਿਨ ਲੈਣਾ ਚਾਹੀਦਾ ਹੈ ?

ਪੌਲੁਸ ਆਖਦਾ ਹੈ ਕਿ ਵਿਸ਼ਵਾਸੀਆਂ ਨੂੰ ਅਨੇਰੇ ਦੇ ਕੰਮ ਛੱਡ ਦੇਣੇ ਅਤੇ ਚਾਨਣ ਦੇ ਸਸ਼ਤਰ ਪਹਿਨ ਲੈਣੇ ਚਾਹੀਦੇ ਹਨ [13:12]

Romans 13:13

ਵਿਸ਼ਵਾਸੀਆਂ ਨੂੰ ਕਿਹਨਾਂ ਗੱਲਾਂ ਵਿੱਚ ਨਹੀਂ ਚਲਨਾ ਚਾਹੀਦਾ ?

ਵਿਸ਼ਵਾਸੀਆਂ ਨੂੰ ਬਦਮਸਤੀਆਂ, ਨਸ਼ਿਆਂ, ਹਰਾਮਕਾਰੀ, ਲੁਚਪੁਣੇ ਅਤੇ ਈਰਖਾ ਵਿੱਚ ਨਹੀਂ ਚਲਨਾ ਚਾਹੀਦਾ [13:13]

ਸਰੀਰ ਦੀ ਲਾਲਸਾ ਦੇ ਪ੍ਰਤੀ ਇੱਕ ਵਿਸ਼ਵਾਸੀ ਦਾ ਕੀ ਵਿਵਹਾਰ ਹੋਣਾ ਚਾਹੀਦਾ ਹੈ ?

ਇੱਕ ਵਿਸ਼ਵਾਸੀ ਨੂੰ ਸਰੀਰ ਦੀ ਲਾਲਸਾ ਲਈ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ [13:14]

Romans 14

Romans 14:1

ਇੱਕ ਮਜਬੂਤ ਨਿਹਚਾ ਵਾਲਾ ਵਿਅਕਤੀ ਕਿਹੋ ਜਿਹਾ ਭੋਜਨ ਖਾਂਦਾ ਹੈ, ਅਤੇ ਕਮਜੋਰ ਨਿਹਚਾ ਵਾਲਾ ਕੀ ਖਾਂਦਾ ਹੈ ?

ਇੱਕ ਮਜਬੂਤ ਨਿਹਚਾ ਵਾਲਾ ਵਿਅਕਤੀ ਹਰੇਕ ਤਰ੍ਹਾਂ ਦਾ ਭੋਜਨ ਖਾਂਦਾ ਹੈ, ਅਤੇ ਕਮਜੋਰ ਨਿਹਚਾ ਵਾਲਾ ਸਾਗ ਪੱਤ ਹੀ ਖਾਂਦਾ ਹੈ [14:2]

ਜੋ ਵਿਸ਼ਵਾਸੀ ਅਲੱਗ-ਅਲੱਗ ਭੋਜਨ ਖਾਂਦੇ ਹਨ ਉਹਨਾਂ ਦਾ ਇੱਕ ਦੂਏ ਦੇ ਪ੍ਰਤੀ ਕਿਹੋ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ ?

ਜੋ ਵਿਸ਼ਵਾਸੀ ਅਲੱਗ-ਅਲੱਗ ਭੋਜਨ ਖਾਂਦੇ ਹਨ ਉਹਨਾਂ ਨੂੰ ਇੱਕ ਦੂਏ ਨੂੰ ਤੁੱਛ ਨਹੀਂ ਜਾਣਨਾ ਅਤੇ ਦੋਸ਼ ਨਹੀਂ ਦੇਣਾ ਚਾਹੀਦਾ [14:1,3]

Romans 14:3

ਕਿਸਨੇ ਦੋਹਾਂ ਨੂੰ ਕਬੂਲ ਕੀਤਾ ਹੈ ਉਹ ਜੋ ਸਭ ਕੁਝ ਖਾਂਦਾ ਹੈ ਅਤੇ ਉਸ ਨੂੰ ਜੋ ਸਿਰਫ਼ ਸਾਗ ਪੱਤ ਹੀ ਖਾਂਦਾ ਹੈ ?

ਪਰਮੇਸ਼ੁਰ ਨੇ ਦੋਹਾਂ ਨੂੰ ਕਬੂਲ ਕੀਤਾ ਹੈ ਉਹ ਜੋ ਸਭ ਕੁਝ ਖਾਂਦਾ ਹੈ ਅਤੇ ਉਸ ਨੂੰ ਜੋ ਸਿਰਫ਼ ਸਾਗ ਪੱਤ ਹੀ ਖਾਂਦਾ ਹੈ [14:3-4]

Romans 14:5

ਪੌਲੁਸ ਹੋਰ ਕਿਹਨਾਂ ਗੱਲਾਂ ਨੂੰ ਵਿਅਕਤੀਗਤ ਧਾਰਨਾ ਕਰ ਕੇ ਮੰਨਦਾ ਹੈ ?

ਪੌਲੁਸ ਇਸ ਗੱਲ ਨੂੰ ਵਿਅਕਤੀਗਤ ਧਾਰਨਾ ਮੰਨਦਾ ਹੈ ਜੇ ਕੋਈ ਕਿਸੇ ਦਿਨ ਨੂੰ ਦੂਏ ਨਾਲੋਂ ਉੱਤਮ ਸਮਝਦਾ ਹੈ ਜਾਂ ਸਾਰੇ ਦਿਨ ਉਸ ਲਈ ਬਰਾਬਰ ਹਨ [14:5]

Romans 14:7

ਵਿਸ਼ਵਾਸੀ ਕਿਸ ਦੇ ਲਈ ਜੀਉਂਦੇ ਅਤੇ ਮਰਦੇ ਹਨ ?

ਵਿਸ਼ਵਾਸੀ ਪ੍ਰਭੂ ਦੇ ਲਈ ਜੀਉਂਦੇ ਅਤੇ ਮਰਦੇ ਹਨ [14:7-8]

Romans 14:10

ਆਖਿਰਕਾਰ ਸਾਰੇ ਵਿਸ਼ਵਾਸੀ ਕਿਥੇ ਖੜ੍ਹੇ ਹੋਣਗੇ ਅਤੇ ਉੱਥੇ ਕੀ ਕਰਨਗੇ ?

ਆਖਿਰਕਾਰ ਸਾਰੇ ਵਿਸ਼ਵਾਸੀ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਖੜ੍ਹੇ ਹੋਣਗੇ, ਅਤੇ ਆਪੋ ਆਪਣਾ ਲੇਖਾ ਪਰਮੇਸ਼ੁਰ ਨੂੰ ਦੇਣਗੇ [14:10-12]

Romans 14:12

ਇੱਕ ਭਰਾ ਦਾ ਦੂਏ ਭਰਾ ਦੇ ਪ੍ਰਤੀ ਵਿਅਕਤੀਗਤ ਧਾਰਨਾ ਦੇ ਵਿਖੇ ਕਿਹੋ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ ?

ਵਿਅਕਤੀਗਤ ਧਾਰਨਾ ਦੇ ਵਿਖੇ ਇੱਕ ਭਰਾ ਨੂੰ ਦੂਏ ਭਰਾ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ ਹੈ [14:13]

Romans 14:14

ਪੌਲੁਸ ਦੇ ਆਖਣ ਅਨੁਸਾਰ ਪ੍ਰਭੂ ਯਿਸੂ ਵਿੱਚ ਕਿਹੜਾ ਭੋਜਨ ਅਸ਼ੁੱਧ ਹੈ ?

ਪੌਲੁਸ ਆਖਦਾ ਹੈ ਕਿ ਕੋਈ ਵੀ ਭੋਜਨ ਅਸ਼ੁੱਧ ਨਹੀਂ ਹੈ [14:14]

Romans 14:16

ਪਰਮੇਸ਼ੁਰ ਦਾ ਰਾਜ ਕੀ ਹੈ ?

ਪਰਮੇਸ਼ੁਰ ਦਾ ਰਾਜ ਪਵਿੱਤਰ ਆਤਮਾ ਵਿੱਚ ਧਾਰਮਿਕਤਾ, ਸ਼ਾਂਤੀ ਅਤੇ ਆਨੰਦ ਹੈ [14:17]

Romans 14:18

None

Romans 14:20

ਪੌਲੁਸ ਦੇ ਆਖੇ ਅਨੁਸਾਰ ਇੱਕ ਭਰਾ ਨੂੰ ਦੂਏ ਭਰਾ ਦੇ ਅੱਗੇ ਕੀ ਕਰਨਾ ਚਾਹੀਦਾ ਹੈ ਜੋ ਮਾਸ ਅਤੇ ਮਧ ਨਹੀਂ ਪੀਂਦਾ ?

ਪੌਲੁਸ ਆਖਦਾ ਹੈ ਭਲਾ ਹੈ ਜੇ ਭਰਾ ਦੂਏ ਭਰਾ ਦੇ ਅੱਗੇ ਮਾਸ ਅਤੇ ਮਧ ਨਾ ਪੀਵੇ [14:21]

Romans 14:22

ਜੋ ਕੁਝ ਵਿਸ਼ਵਾਸ ਨਾਲ ਨਾ ਹੋਵੇ ਫਿਰ ਉਹ ਕੀ ਹੈ ?

ਜੋ ਵੀ ਕੰਮ ਬਿਨ੍ਹਾਂ ਵਿਸ਼ਵਾਸ ਤੋਂ ਹਨ ਉਹ ਪਾਪ ਹੀ ਹੈ [14:23]

Romans 15

Romans 15:1

ਮਜਬੂਤ ਵਿਸ਼ਵਾਸ ਵਾਲੇ ਵਿਸ਼ਵਾਸੀਆਂ ਦਾ ਕਮਜ਼ੋਰ ਵਿਸ਼ਵਾਸ ਵਾਲਿਆਂ ਨਾਲ ਕੀ ਵਿਵਹਾਰ ਹੋਣਾ ਚਾਹੀਦਾ ਹੈ ?

ਮਜਬੂਤ ਵਿਸ਼ਵਾਸ ਵਾਲੇ ਵਿਸ਼ਵਾਸੀਆਂ ਨੂੰ ਕਮਜ਼ੋਰ ਵਿਸ਼ਵਾਸ ਵਾਲਿਆਂ ਨੂੰ ਸਹਾਰ ਲੈਣਾ ਚਾਹੀਦਾ ਹੈ ਜੋ ਉਹਨਾਂ ਦੀ ਉਨੱਤੀ ਹੋ ਸਕੇ [15:1-2]

Romans 15:3

ਜੋ ਬਚਨ ਪਹਿਲਾਂ ਲਿਖਿਆ ਗਿਆ ਸੀ ਉਸਦਾ ਕੀ ਮਕਸਦ ਸੀ ?

ਜੋ ਬਚਨ ਪਹਿਲਾਂ ਲਿਖਿਆ ਗਿਆ ਸੀ ਉਸਦਾ ਮਕਸਦ ਸਾਡੀ ਸਿੱਖਿਆ ਲਈ ਸੀ [15:4]

Romans 15:5

ਪੌਲੁਸ ਵਿਸ਼ਵਾਸੀਆਂ ਲਈ ਕੀ ਇਛਾ ਰਖਦਾ ਹੈ ਜਦ ਉਹ ਇੱਕ ਦੂਏ ਨਾਲ ਧੀਰਜ ਅਤੇ ਆਸ ਨਾਲ ਵਰਤਾਵਾ ਕਰਦੇ ਹਨ ?

ਪੌਲੁਸ ਚਾਹੁੰਦਾ ਹੈ ਕੀ ਵਿਸ਼ਵਾਸੀ ਇੱਕ ਦੂਏ ਨਾਲ ਮੇਲ ਰੱਖਣ [15:5]

Romans 15:8

ਪੌਲੁਸ ਕਿਸ ਦੀ ਉਦਾਹਰਣ ਦਿੰਦਾ ਹੈ ਜਿਸਨੇ ਆਪਣੇ ਆਪ ਨੂੰ ਖੁਸ਼ ਕਰਨ ਲਈ ਜੀਵਨ ਬਤੀਤ ਨਹੀਂ ਕੀਤਾ ਸਗੋਂ ਦੂਸਰਿਆਂ ਦੀ ਸੇਵਾ ਕੀਤੀ ?

ਮਸੀਹ ਨੇ ਆਪਣੇ ਆਪ ਨੂੰ ਖੁਸ਼ ਕਰਨ ਲਈ ਜੀਵਨ ਬਤੀਤ ਨਹੀਂ ਕੀਤਾ ਸਗੋਂ ਦੂਸਰਿਆਂ ਦੀ ਸੇਵਾ ਕੀਤੀ [15:3,8-9]

Romans 15:10

ਬਚਨ ਦੇ ਅਨੁਸਾਰ ਪਰਾਈਆਂ ਕੋਮਾਂ ਪਰਮੇਸ਼ੁਰ ਦੀ ਕਿਰਪਾ ਦੇ ਲਈ ਕੀ ਕਰਨਗੀਆਂ ?

ਬਚਨ ਦੱਸਦਾ ਹੈ, ਪਰਾਈਆਂ ਕੋਮਾਂ ਪਰਮੇਸ਼ੁਰ ਦੀ ਉਸਤਤ ਅਤੇ ਆਨੰਦ ਕਰਨਗੀਆਂ ਕਿਉਂ ਜੋ ਉਹਨਾਂ ਦੀ ਆਸ ਉਸ ਉੱਤੇ ਹੈ [15:10-12]

Romans 15:12

None

Romans 15:13

ਪੌਲੁਸ ਦੇ ਆਖਣ ਅਨੁਸਾਰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਵਿਸ਼ਵਾਸੀ ਕੀ ਕਰਨ ਦੇ ਯੋਗ ਹੋਣਗੇ ?

ਵਿਸ਼ਵਾਸੀ ਆਨੰਦ ਅਤੇ ਸ਼ਾਂਤੀ ਨਾਲ ਭਰ ਜਾਣਗੇ ਅਤੇ ਆਸ ਵਿੱਚ ਵੱਧਦੇ ਜਾਣਗੇ [15:13]

Romans 15:14

None

Romans 15:15

ਪਰਮੇਸ਼ੁਰ ਨੇ ਪੌਲੁਸ ਨੂੰ ਕੀ ਦਾਤ ਦਿੱਤੀ, ਜੋ ਪੌਲੁਸ ਦਾ ਮਿਸ਼ਨ ਕੀ ਹੈ ?

ਪੌਲੁਸ ਦਾ ਮਿਸ਼ਨ ਮਸੀਹ ਯਿਸੂ ਦਾ ਦਾਸ ਹੋਣਾ ਹੈ ਅਤੇ ਪਰਾਈਆਂ ਕੋਮਾਂ ਲਈ ਭੇਜਿਆ ਗਿਆ ਹੈ [15:16]

Romans 15:17

ਪੌਲੁਸ ਦੇ ਰਾਹੀਂ ਮਸੀਹ ਕਿਵੇਂ ਪਰਾਈਆਂ ਕੋਮਾਂ ਨੂੰ ਆਗਿਆਕਾਰੀ ਵਿੱਚ ਲਿਆ ਰਿਹਾ ਹੈ ?

ਮਸੀਹ ਨੇ ਪੌਲੁਸ ਰਾਹੀਂ ਬਚਨ ਅਤੇ ਕੰਮਾਂ ਰਾਹੀਂ, ਪਵਿੱਤਰ ਆਤਮਾ ਦੀ ਸ਼ਕਤੀ ਦੇ ਰਾਹੀਂ ਚਿੰਨ ਚਮਤਕਾਰ ਵਿਖਾ ਕੇ ਇਹ ਕੰਮ ਪੂਰਾ ਕੀਤਾ [15:18-19]

Romans 15:20

ਪੌਲੁਸ ਕਿਸ ਜਗਾ ਖੁਸ਼ਖਬਰੀ ਦਾ ਪਰਚਾਰ ਕਰਨ ਦੀ ਇੱਛਾ ਰੱਖਦਾ ਹੈ ?

ਪੌਲੁਸ ਉਸ ਜਗਾ ਖੁਸ਼ਖਬਰੀ ਦਾ ਪਰਚਾਰ ਕਰਨ ਦੀ ਇੱਛਾ ਰੱਖਦਾ ਹੈ ਜਿੱਥੇ ਮਸੀਹ ਨੂੰ ਕੋਈ ਨਹੀਂ ਜਾਣਦਾ [15:20-21]

Romans 15:22

None

Romans 15:24

ਪੌਲੁਸ ਰੋਮ ਨੂੰ ਜਾਣ ਲਈ ਕਿਸ ਜਗਾ ਨੂੰ ਜਾਣ ਦੀ ਯੋਜਨਾ ਬਣਾ ਰਿਹਾ ਸੀ ?

ਪੌਲੁਸ ਸਪੇਨ ਨੂੰ ਜਾਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਜੋ ਉਹ ਰੋਮ ਜਾ ਸਕੇ[15:24-28]

Romans 15:26

ਪੌਲੁਸ ਹੁਣ ਰੋਮ ਨੂੰ ਕਿਉਂ ਜਾ ਰਿਹਾ ਸੀ ?

ਪੌਲੁਸ ਹੁਣ ਯਰੂਸ਼ਲਮ ਨੂੰ ਜਾ ਰਿਹਾ ਸੀ ਤਾਂ ਜੋ ਪਰਾਈਆਂ ਕੋਮਾਂ ਵੱਲੋਂ ਦਿੱਤੇ ਦਾਨ ਨੂੰ ਗਰੀਬ ਸੰਤਾਂ ਤੱਕ ਪਹੁੰਚਾ ਦੇਵੇ [15:25-26]

ਪੌਲੁਸ ਕਿਉਂ ਆਖਦਾ ਹੈ ਕਿ ਪਰਾਈਆਂ ਕੋਮਾਂ ਯਹੂਦੀ ਵਿਸ਼ਵਾਸੀਆਂ ਦੇ ਪ੍ਰਤੀ ਸਰੀਰਕ ਚੀਜ਼ਾਂ ਵਿੱਚ ਕਰਜ਼ਦਾਰ ਹਨ ?

ਪਰਾਈਆਂ ਕੋਮਾਂ ਨੂੰ ਸਰੀਰਕ ਪਦਾਰਥਾਂ ਵਿੱਚ ਸਾਂਝੀ ਹੋਣਾ ਚਾਹੀਦਾ ਹੈ ਕਿਉਂ ਜੋ ਉਹਨਾਂ ਨੇ ਆਤਮਿਕ ਗੱਲਾਂ ਵਿੱਚ ਵੀ ਸਾਂਝ ਰੱਖੀ ਹੈ [15:27]

Romans 15:28

None

Romans 15:30

ਪੌਲੁਸ ਕਿਸ ਤੋਂ ਬਚਨਾ ਚਾਹੁੰਦਾ ਹੈ ?

ਪੌਲੁਸ ਉਹਨਾਂ ਤੋਂ ਬਚਨਾ ਚਾਹੁੰਦਾ ਹੈ ਜੋ ਯਹੂਦਿਆ ਵਿੱਚ ਅਣ-ਆਗਿਆਕਾਰੀ ਹਨ [15:31]

Romans 15:33

None

Romans 16

Romans 16:1

ਭੈਣ ਫ਼ੀਬੀ ਪੌਲੁਸ ਲਈ ਕੀ ਸੀ ?

ਭੈਣ ਫ਼ੀਬੀ ਪੌਲੁਸ ਅਤੇ ਕੀ ਹੋਰਨਾਂ ਲਈ ਸਹਿਕਰਮੀ ਹੋਈ [16:1-2]

Romans 16:3

ਬੀਤੇ ਸਮੇਂ ਵਿੱਚ ਪਰਿਸਕਾ ਅਤੇ ਅਕੂਲਾ ਨੇ ਪੌਲੁਸ ਲਈ ਕੀ ਕੀਤਾ ?

ਬੀਤੇ ਸਮੇਂ ਵਿੱਚ ਪਰਿਸਕਾ ਅਤੇ ਅਕੂਲਾ ਨੇ ਪੌਲੁਸ ਲਈ ਕਈ ਵਾਰ ਜ਼ੋਖਮ ਉਠਾਇਆ [16:4]

ਰੋਮ ਵਿੱਚ ਵਿਸ਼ਵਾਸੀ ਕਿਹੜੀ ਜਗਾ ਇੱਕਠੇ ਹੁੰਦੇ ਸਨ ?

ਰੋਮ ਵਿੱਚ ਵਿਸ਼ਵਾਸੀ ਪਰਿਸਕਾ ਅਤੇ ਅਕੂਲਾ ਦੇ ਘਰ ਵਿੱਚ ਇੱਕਠੇ ਹੁੰਦੇ ਸਨ [16:5]

Romans 16:6

ਬੀਤੇ ਸਮੇਂ ਵਿੱਚ ਅੰਦਰੁਨਿਕੁਸ ਅਤੇ ਯੂਨਿਆਸ ਨੇ ਪੌਲੁਸ ਨਾਲ ਕੀ ਅਨੁਭਵ ਵੰਡਿਆ ?

ਬੀਤੇ ਸਮੇਂ ਵਿੱਚ ਅੰਦਰੁਨਿਕੁਸ ਅਤੇ ਯੂਨਿਆਸ ਨੇ ਪੌਲੁਸ ਨਾਲ ਕੈਦ ਵਿੱਚ ਸਮਾਂ ਗੁਜਾਰਿਆ [16:7]

Romans 16:9

None

Romans 16:12

None

Romans 16:15

ਵਿਸ਼ਵਾਸੀ ਇੱਕ ਦੂਏ ਨਾਲ ਕਿਵੇਂ ਸੁੱਖ -ਸਾਂਦ ਪੁਛਦੇ ਹਨ ?

ਵਿਸ਼ਵਾਸੀ ਇੱਕ ਦੂਏ ਨੂੰ ਪਵਿੱਤਰ ਚੁੰਮੇ ਨਾਲ ਸੁੱਖ -ਸਾਂਦ ਪੁਛਦੇ ਹਨ [16:16]

Romans 16:17

ਉਹ ਕਿਹੜੀਆਂ ਗੱਲਾਂ ਹਨ ਜੋ ਠੋਕਰ ਅਤੇ ਵੰਡਾਂ ਦਾ ਕਾਰਨ ਬਣਦੀਆਂ ਹਨ ?

ਕੁਝ ਸਿੱਖਿਆਂ ਹੋਇਆਂ ਗੱਲਾਂ ਤੋਂ ਪਰੇ ਹੱਟ ਗਏ ਹਨ ਅਤੇ ਭੋਲਿਆਂ ਨੂੰ ਧੋਖਾ ਦਿੰਦੇ ਹਨ [16:17-18]

ਪੌਲੁਸ ਉਹਨਾਂ ਵਿਸ਼ਵਾਸੀਆਂ ਨਾਲ ਕੀ ਕਰਨ ਨੂੰ ਆਖਦਾ ਹੈ ਜੋ ਠੋਕਰ ਅਤੇ ਵੰਡਾਂ ਨੂੰ ਪਾਉਂਦੇ ਹਨ ?

ਪੌਲੁਸ ਆਖਦਾ ਹੈ ਉਹਨਾਂ ਤੋਂ ਦੂਰ ਰਹੋ ਜੋ ਠੋਕਰ ਅਤੇ ਵੰਡ ਦਾ ਕਾਰਨ ਬਣਦੇ ਹਨ [16:17]

Romans 16:19

ਪੌਲੁਸ ਵਿਸ਼ਵਾਸੀਆਂ ਨੂੰ ਭਲੇ ਅਤੇ ਬੁਰੇ ਦੇ ਵਿਖੇ ਕਿਹੋ ਜਿਹਾ ਵਿਵਹਾਰ ਕਰਨ ਨੂੰ ਆਖਦਾ ਹੈ ?

ਪੌਲੁਸ ਚਾਹੁੰਦਾ ਹੈ ਕਿ ਵਿਸ਼ਵਾਸੀ ਭਲੇ ਦੇ ਲਈ ਸਿਆਣੇ ਅਤੇ ਉਸ ਲਈ ਅਣਜਾਨ ਬਣਨ ਜੋ ਬੁਰਾ ਹੈ [16:19]

ਸ਼ਾਂਤੀ ਦਾ ਪਰਮੇਸ਼ੁਰ ਬਹੁਤ ਜਲਦੀ ਕੀ ਕਰਨ ਜਾ ਰਿਹਾ ਹੈ ?

ਸ਼ਾਂਤੀ ਦਾ ਪਰਮੇਸ਼ੁਰ ਬਹੁਤ ਜਲਦੀ ਸ਼ੈਤਾਨ ਨੂੰ ਵਿਸ਼ਵਾਸੀਆਂ ਦੇ ਪੈਰਾਂ ਦੇ ਹੇਠਾਂ ਮਿਧਣ ਜਾ ਰਿਹਾ ਹੈ [16:20]

Romans 16:21

ਅਸਲ ਵਿੱਚ ਇਸ ਪੱਤ੍ਰੀ ਨੂੰ ਕਿਸ ਨੇ ਲਿਖਿਆ ?

ਤਰਤਿਯੁਸ ਨੇ ਇਸ ਪੱਤ੍ਰੀ ਨੂੰ ਲਿਖਿਆ [16:22]

Romans 16:23

ਇਰਸਤੁਸ ਕੀ ਕੰਮ ਕਰਦਾ ਸੀ ?

ਇਰਸਤੁਸ ਉਸ ਸ਼ਹਿਰ ਦਾ ਖਜ਼ਾਨਚੀ ਸੀ [16:23]

Romans 16:25

ਉਹ ਪ੍ਰਕਾਸ਼ਨ ਕੀ ਸੀ ਜੋ ਸਨਾਤਨ ਸਮੇਂ ਤੋਂ ਗੁਪਤ ਸੀ ਜਿਸਦਾ ਪੌਲੁਸ ਹੁਣ ਪਰਚਾਰ ਕਰ ਰਿਹਾ ਸੀ ?

ਪੌਲੁਸ ਹੁਣ ਯਿਸੂ ਮਸੀਹ ਦੀ ਖੁਸ਼ਖਬਰੀ ਦੇ ਪ੍ਰਕਾਸ਼ਨ ਦਾ ਪਰਚਾਰ ਕਰ ਰਿਹਾ ਸੀ [16:25-26]

ਪੌਲੁਸ ਕਿਸ ਉਦੇਸ਼ ਲਈ ਪਰਚਾਰ ਕਰ ਰਿਹਾ ਸੀ ?

ਪੌਲੁਸ ਪਰਾਈਆਂ ਕੋਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਲਈ ਪਰਚਾਰ ਕਰ ਰਿਹਾ ਸੀ [16:26]