ਪੰਜਾਬੀ, پنجابی‎: translationQuestions Print

Updated ? hours ago # views See on WACS

3 John 1

3 John 1:1

ਯੂਹੰਨਾ ਲੇਖਕ ਇਸ ਪੱਤ੍ਰੀ ਵਿੱਚ ਆਪਣੀ ਪਹਿਚਾਣ ਕਿਸ ਨਾਮ ਨਾਲ ਕਰਵਾਉਂਦਾ ਹੈ?

ਯੂਹੰਨਾ ਆਪਣੀ ਪਹਿਚਾਣ ਇੱਕ ਬਜੁਰਗ ਦੇ ਰੂਪ ਵਿੱਚ ਕਰਵਾਉਂਦਾ ਹੈ|[1:1]

ਇਸ ਪੱਤ੍ਰੀ ਨੂੰ ਪ੍ਰਾਪਤ ਕਰਨ ਵਾਲੇ ਗਾਯੁਸ ਨਾਲ ਯੂਹੰਨਾ ਦਾ ਕੀ ਸੰਬੰਧ ਹੈ?

ਯੂਹੰਨਾ ਗਾਯੁਸ ਨਾਲ ਸੱਚਾ ਪ੍ਰੇਮ ਕਰਦਾ ਹੈ | [1:1]

ਯੂਹੰਨਾ ਗਾਯੁਸ ਲਈ ਕੀ ਪ੍ਰਾਥਨਾ ਕਰਦਾ ਹੈ ?

ਯੂਹੰਨਾ ਪ੍ਰਾਥਨਾ ਕਰਦਾ ਹੈ ਕਿ ਗਾਯੁਸ ਸਭ ਗੱਲਾਂ ਵਿੱਚ ਸੁਖ ਸਾਂਦ ਨਾਲ ਅਤੇ ਤੰਦਰੁਸਤ ਰਹੇ, ਜਿਵੇਂ ਉਸਦੀ ਜਾਨ ਸੁਖ ਸਾਂਦ ਨਾਲ ਹੈ |[1:2]

ਯੂਹੰਨਾ ਦਾ ਸਭ ਤੋਂ ਵੱਡਾ ਅਨੰਦ ਕੀ ਹੈ?

ਯੂਹੰਨਾ ਦਾ ਸਭ ਤੋਂ ਵੱਡਾ ਅਨੰਦ ਇਹ ਸੁਣਨਾ ਹੈ ਕਿ ਉਸਦੇ ਬੱਚੇ ਸਚਿਆਈ ਉੱਤੇ ਚੱਲਦੇ ਹਨ|[1:4]

3 John 1:5

ਗਾਯੁਸ ਨੇ ਕਿੰਨਾਂ ਦਾ ਸਵਾਗਤ ਕੀਤਾ ਅਤੇ ਫਿਰ ਉਹਨਾਂ ਨੂੰ ਉਹਨਾਂ ਦੀ ਯਾਤਰਾ ਤੇ ਅੱਗੇ ਭੇਜਿਆ?

ਜਿਹੜੇ ਉਸਦੇ ਨਾਮ ਦੇ ਨਮਿਤ ਨਿਕਲ ਤੁਰੇ ਹਨ ਗਾਯੁਸ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਯਾਤਰਾ ਤੇ ਅੱਗੇ ਭੇਜਿਆ | [1:6-8]

ਯੂਹੰਨਾ ਕਿਉਂ ਕਹਿੰਦਾ ਹੈ ਕਿ ਵਿਸ਼ਵਾਸੀਆਂ ਨੂੰ ਇਹੋ ਜਿਹੇ ਭਾਈਆਂ ਦਾ ਸਵਾਗਤ ਕਰਨਾ ਚਾਹੀਦਾ ਹੈ?

ਯੂਹੰਨਾ ਕਹਿੰਦਾ ਹੈ ਕਿ ਵਿਸ਼ਵਾਸੀਆਂ ਨੂੰ ਇਹੋ ਜਿਹੇ ਭਾਈਆਂ ਦਾ ਸਵਾਗਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਚਿਆਈ ਵਿੱਚ ਉਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੋਣ| [1:8]

3 John 1:9

ਦਿਯੁਤ੍ਰਿਫੇਸ ਕੀ ਬਣਨਾ ਚਾਹੁੰਦਾ ਹੈ?

ਦਿਯੁਤ੍ਰਿਫੇਸ ਸਭਾ ਵਿਚੋਂ ਸਿਰ ਕੱ ਹੋਣਾ ਚਾਹੁੰਦਾ ਹੈ| [1:9]

ਯੂਹੰਨਾ ਦੇ ਲਈ ਦਿਯੁਤ੍ਰਿਫੇਸ ਦਾ ਵਿਹਾਰ ਕਿਸ ਤਰਾਂ ਦਾ ਹੈ?

ਦਿਯੁਤ੍ਰਿਫੇਸ ਯੂਹੰਨਾ ਦੀ ਨਹੀ ਮੰਨਦਾ| [1:9]

ਜੇਕਰ ਯੂਹੰਨਾ ਸਭਾ ਅਤੇ ਗਾਯੁਸ ਕੋਲ ਆਇਆ ਤਾਂ ਉਹ ਕੀ ਕਰੇਗਾ ?

ਜੇਕਰ ਯੂਹੰਨਾ ਆਵੇਗਾ ਤਾਂ ਦਿਯੁਤ੍ਰਿਫੇਸ ਦੇ ਬੁਰੇ ਕੰਮਾਂ ਨੂੰ ਚਿਤਾਰੇਗਾ|[1:10]

ਦਿਯੁਤ੍ਰਿਫੇਸ ਉਹਨਾਂ ਭਾਈਆਂ ਨਾਲ ਕਿ ਕਰਦਾ ਹੈ ਜੋ ਨਾਮ ਦੇ ਨਮਿਤ ਜਾਂਦੇ ਹਨ?

ਦਿਯੁਤ੍ਰਿਫੇਸ ਭਾਈਆਂ ਦਾ ਸਵਾਗਤ ਨਹੀ ਕਰਦਾ |[1:10]

ਦਿਯੁਤ੍ਰਿਫੇਸ ਉਹਨਾਂ ਨਾਲ ਕੀ ਕਰਦਾ ਹੈ ਜੋ ਉਹਨਾਂ ਭਾਈਆਂ ਦਾ ਜੋ ਨਾਮ ਦੇ ਨਮਿਤ ਜਾਂਦੇ ਹਨ ਸਵਾਗਤ ਕਰਦੇ ਹਨ ?

ਦਿਯੁਤ੍ਰਿਫੇਸ ਉਹਨਾਂ ਨੂੰ ਸਵਾਗਤ ਕਰਨ ਤੋਂ ਰੋਕਦਾ ਹੈ ਅਤੇ ਕਲੀਸਿਯਾ ਵਿਚੋਂ ਕੱਢ ਦਿੰਦਾ ਹੈ|[1:10]

3 John 1:11

ਯੂਹੰਨਾ ਗਾਯੁਸ ਨੂੰ ਕਿਸ ਦੀ ਨਕਲ ਕਰਨ ਲਈ ਕਹਿੰਦਾ ਹੈ?

ਯੂਹੰਨਾ ਗਾਯੁਸ ਨੂੰ ਭਲਾਈ ਦੀ ਨਕਲ ਕਰਨ ਲਈ ਕਹਿੰਦਾ ਹੈ| [1:11]