ਪੰਜਾਬੀ, پنجابی‎: translationQuestions Print

Updated ? hours ago # views See on WACS

Galatians 1

Galatians 1:1

ਪੌਲੁਸ ਇੱਕ ਰਸੂਲ ਕਿਵੇਂ ਬਣਿਆ?

ਉ: ਪੌਲੁਸ ਇੱਕ ਰਸੂਲ ਯਿਸੂ ਮਸੀਹ ਅਤੇ ਪਿਤਾ ਦੇ ਦੁਆਰਾ ਬਣਿਆ [1:1]

Galatians 1:3

ਯਿਸੂ ਮਸੀਹ ਵਿੱਚ ਵਿਸ਼ਵਾਸੀ ਕਿਸ ਚੀਜ਼ ਤੋਂ ਬਚਾਏ ਗਏ ਹਨ?

ਉ: ਯਿਸੂ ਮਸੀਹ ਵਿੱਚ ਵਿਸ਼ਵਾਸੀ ਇਸ ਵਰਤਮਾਨ ਬੁਰੇ ਜੁੱਗ ਤੋਂ ਬਚਾਏ ਗਏ ਹਨ [1:4]

Galatians 1:6

ਪੌਲੁਸ ਗਲਾਤੀਆਂ ਦੀ ਕਲੀਸਿਯਾ ਦੇ ਬਾਰੇ ਕਿਸ ਗੱਲ ਤੋਂ ਹੈਰਾਨ ਸੀ?

ਉ: ਪੌਲੁਸ ਹੈਰਾਨ ਸੀ ਕਿ ਉਹ ਛੇਤੀ ਹੀ ਕਿਸੇ ਹੋਰ ਖੁਸ਼ਖਬਰੀ ਵੱਲ ਝੁਕ ਗਏ [1:6]

ਕਿੰਨੀਆਂ ਸੱਚੀਆਂ ਖੁਸ਼ ਖਬਰੀਆਂ ਹਨ?

ਉ: ਕੇਵਲ ਇੱਕ ਹੀ ਖੁਸ਼ਖਬਰੀ ਸੱਚੀ ਹੈ, ਮਸੀਹ ਦੀ ਖੁਸ਼ਖਬਰੀ [1:7]

Galatians 1:8

ਪੌਲੁਸ ਦੇ ਅਨੁਸਾਰ ਹਰੇਕ ਉਸ ਨਾਲ ਕੀ ਹੋਣਾ ਚਾਹੀਦਾ ਹੈ ਜੋ ਮਸੀਹ ਦੀ ਖੁਸ਼ਖਬਰੀ ਤੋਂ ਬਿਨ੍ਹਾਂ ਕੋਈ ਹੋਰ ਖੁਸ਼ ਸੁਣਾਉਂਦਾ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਹਰੇਕ ਜੋ ਹੋਰ ਖੁਸ਼ਖਬਰੀ ਸੁਣਾਉਂਦਾ ਹੈ ਉਹ ਸਰਾਪਤ ਹੋਵੇ [1:8-9]

ਮਸੀਹ ਦੇ ਦਾਸਾਂ ਨੂੰ ਪਹਿਲਾਂ ਕਿਸ ਦੀ ਪ੍ਰਵਨਗੀ ਲੈਣੀ ਚਾਹੀਦੀ ਹੈ ?

ਉ: ਮਸੀਹ ਦੇ ਦਾਸਾਂ ਨੂੰ ਪਹਿਲਾਂ ਪਰਮੇਸ਼ੁਰ ਦੀ ਪ੍ਰਵਾਨਗੀ ਲੈਣੀ ਚਾਹੀਦੀ ਹੈ [1:10]

Galatians 1:11

ਪੌਲੁਸ ਨੇ ਮਸੀਹ ਦੀ ਖੁਸ਼ਖਬਰੀ ਦੇ ਗਿਆਨ ਨੂੰ ਕਿਵੇਂ ਪ੍ਰਾਪਤ ਕੀਤਾ ?

ਉ: ਪੌਲੁਸ ਨੇ ਮਸੀਹ ਦੀ ਖੁਸ਼ਖਬਰੀ ਨੂੰ ਉਸ ਉੱਤੇ ਮਸੀਹ ਦੇ ਪਰਕਾਸ਼ ਰਾਹੀਂ ਪ੍ਰਾਪਤ ਕੀਤਾ [1:12] |

Galatians 1:13

ਮਸੀਹ ਦੀ ਖੁਸ਼ਖਬਰੀ ਦੇ ਪਰਕਾਸ਼ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਪੌਲੁਸ ਕੀ ਕਰਦਾ ਸੀ ?

ਉ: ਪੌਲੁਸ ਯਹੂਦੀ ਮੱਤ ਨੂੰ ਅਣਖ ਨਾਲ ਮੰਨਦਾ ਸੀ, ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਉਂਦਾ ਸੀ [1:13-14]

Galatians 1:15

ਪਰਮੇਸ਼ੁਰ ਨੇ ਆਪਣਾ ਰਸੂਲ ਬਣਨ ਲਈ ਪੌਲੁਸ ਨੂੰ ਕਦੋਂ ਚੁਣਿਆ?

ਉ: ਪਰਮੇਸ਼ੁਰ ਨੇ ਪੌਲੁਸ ਨੂੰ ਆਪਣਾ ਰਸੂਲ ਬਣਨ ਲਈ ਮਾਂ ਦੀ ਕੁੱਖ ਤੋਂ ਹੀ ਚੁਣਿਆ ਸੀ [1:15]

ਪਰਮੇਸ਼ੁਰ ਨੇ ਪੌਲੁਸ ਨੂੰ ਆਪਣੇ ਇੱਕ ਰਸੂਲ ਦੇ ਰੂਪ ਵਿੱਚ ਕਿਸ ਮਕਸਦ ਲਈ ਚੁਣਿਆ ?

ਉ: ਪਰਮੇਸ਼ੁਰ ਨੇ ਪੌਲੁਸ ਨੂੰ ਆਪਣੇ ਇੱਕ ਰਸੂਲ ਦੇ ਰੂਪ ਵਿੱਚ ਚੁਣਿਆ ਤਾਂ ਕਿ ਪੌਲੁਸ ਮਸੀਹ ਦਾ ਪਰਚਾਰ ਗ਼ੈਰ ਕੌਮਾਂ ਵਿੱਚ ਕਰੇ [1:16]

Galatians 1:18

ਅਖੀਰ ਪੌਲੁਸ ਕੁਝ ਹੋਰ ਰਸੂਲਾਂ ਨੂੰ ਕਿੱਥੇ ਮਿਲਿਆ ?

ਉ: ਅਖੀਰ, ਪੌਲੁਸ ਯਰੂਸ਼ਲਮ ਨੂੰ ਗਿਆ ਅਤੇ ਰਸੂਲ ਕੇਫ਼ਾਸ ਅਤੇ ਯਾਕੂਬ ਨੂੰ ਮਿਲਿਆ [1:19]

Galatians 1:21

ਯਹੂਦਾ ਵਿੱਚ ਕਲਿਸਿਯਾਵਾਂ ਪੌਲੁਸ ਦੇ ਬਾਰੇ ਕੀ ਸੁਣ ਰਹੀਆਂ ਸਨ ?

ਉ: ਯਹੂਦਾ ਵਿੱਚ ਕਲਿਸਿਯਾਵਾਂ ਇਹ ਸੁਣਦਿਆਂ ਸਨ ਕਿ ਪੌਲੁਸ ਜਿਹੜਾ ਪਹਿਲਾਂ ਸਾਨੂੰ ਸਤਾਉਂਦਾ ਸੀ, ਹੁਣ ਉਹ ਨਿਹਚਾ ਦਾ ਪ੍ਰਚਾਰ ਕਰਦਾ ਹੈ [1:22-23]

Galatians 2

Galatians 2:1

ਜਦੋਂ ਪੌਲੁਸ ਚੌਦਾਂ ਸਾਲਾਂ ਬਾਅਦ ਯਰੂਸ਼ਲਮ ਨੂੰ ਗਿਆ ਤਦ ਉਸ ਨੇ ਕੀ ਕੀਤਾ?

ਉ: ਪੌਲੁਸ ਨੇ ਕਲੀਸਿਯਾ ਦੇ ਆਗੂਆਂ ਨਾਲ ਇੱਕਲੇ ਵਿੱਚ ਗੱਲ ਕੀਤੀ, ਉਹਨਾਂ ਨੂੰ ਉਹ ਖੁਸ਼ ਖਬਰੀ ਦੱਸੀ ਜਿਸ ਦਾ ਉਹ ਪਰਚਾਰ ਕਰਦਾ ਸੀ [2:1]

Galatians 2:3

ਤੀਤੁਸ ਜੋ ਇੱਕ ਗ਼ੈਰ ਕੌਮ ਦਾ ਸੀ, ਉਸ ਨੂੰ ਕੀ ਕਰਨ ਦੀ ਜਰੂਰਤ ਨਹੀਂ ਸੀ?

ਉ: ਤੀਤੁਸ ਨੂੰ ਸੁੰਨਤ ਕਰਵਾਉਣ ਦੀ ਜਰੂਰਤ ਨਹੀਂ ਸੀ [2:3] |

ਝੂਠੇ ਭਰਾਵਾਂ ਦੀ ਕੀ ਕਰਨ ਦੀ ਇੱਛਾ ਸੀ ?

ਉ: ਝੂਠੇ ਭਰਾ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਸ਼ਰਾ ਦੇ ਗੁਲਾਮ ਬਣਾਉਣਾ ਚਾਹੁੰਦਾ ਸੀ [2:4]

Galatians 2:6

ਕੀ ਯਰੂਸ਼ਲਮ ਦੀ ਕਲੀਸਿਯਾ ਨੇ ਪੌਲੁਸ ਦੇ ਸੰਦੇਸ਼ ਨੂੰ ਬਦਲਿਆ?

ਉ: ਨਹੀਂ, ਉਹਨਾਂ ਨੇ ਪੌਲੁਸ ਦੇ ਸੰਦੇਸ਼ ਵਿੱਚ ਕੁਝ ਵੀ ਨਹੀਂ ਜੋੜਿਆ [2:6]

ਪੌਲੁਸ ਮੁੱਖ ਤੌਰ ਤੇ ਕਿਹਨਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ ?

ਉ: ਪੌਲੁਸ ਮੁੱਖ ਤੌਰ ਤੇ ਅਸੁੰਨਤੀਆ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ [2:7-8]

ਪਤਰਸ ਮੁੱਖ ਤੌਰ ਤੇ ਕਿਹਨਾਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ ?

ਉ: ਪਤਰਸ ਮੁੱਖ ਤੌਰ ਤੇ ਸੁੰਨਤੀਆਂ ਨੂੰ ਖੁਸ਼ਖਬਰੀ ਸੁਣਾਉਣ ਲਈ ਭੇਜਿਆ ਗਿਆ ਸੀ [2:7-8]

Galatians 2:9

ਜੋ ਆਗੂ ਯਰੂਸ਼ਲਮ ਵਿੱਚ ਸਨ ਉਹਨਾਂ ਨੇ ਪੌਲੁਸ ਦੀ ਸੇਵਕਾਈ ਲਈ ਕਿਸ ਤਰ੍ਹਾਂ ਪ੍ਰਵਾਨਗੀ ਦਿਖਾਈ ?

ਉ: ਜੋ ਆਗੂ ਯਰੂਸ਼ਲਮ ਵਿੱਚ ਸਨ ਉਹਨਾਂ ਨੇ ਆਪਣੀ ਪ੍ਰਵਨਗੀ ਦਿਖਾਉਣ ਲਈ ਸਾਂਝ ਦੇ ਸੱਜੇ ਹੱਥ ਮਿਲਾਏ [2:9]

Galatians 2:11

ਪਤਰਸ ਨੇ ਕੀ ਗਲਤੀ ਕੀਤੀ ਜਦੋਂ ਉਹ ਯਰੂਸ਼ਲਮ ਨੂੰ ਆਇਆ ?

ਉ: ਪੌਲੁਸ ਨੇ ਗ਼ੈਰ ਕੌਮਾਂ ਨਾਲ ਖਾਣਾ ਬੰਦ ਕਰ ਦਿੱਤਾ ਕਿਉਂਕਿ ਉਹ ਉਹਨਾਂ ਮਨੁੱਖਾਂ ਤੋਂ ਡਰਦਾ ਸੀ ਜੋ ਸੁੰਨਤੀ ਸਨ [2:11-12]

Galatians 2:13

ਪੌਲੁਸ ਨੇ ਸਾਰਿਆਂ ਦੇ ਸਾਹਮਣੇ ਕੇਫ਼ਾਸ ਨੂੰ ਕੀ ਪੁੱਛਿਆ ?

ਉ: ਪੌਲੁਸ ਨੇ ਪੁੱਛਿਆ ਕਿ ਉਹ ਕਿਵੇਂ ਗ਼ੈਰ ਕੌਮਾਂ ਨੂੰ ਕਹਿ ਸਕਦਾ ਹੈ ਕਿ ਤੁਸੀਂ ਯਹੂਦੀਆਂ ਦੀ ਰੀਤ ਤੇ ਚੱਲੋ ਜਦੋਂ ਕਿ ਉਹ ਖੁਦ ਗ਼ੈਰ ਕੌਮਾਂ ਦੀ ਰੀਤ ਉੱਤੇ ਚੱਲਦਾ ਹੈ [2:14]

Galatians 2:15

ਪੌਲੁਸ ਦੇ ਕਹਿਣ ਅਨੁਸਾਰ ਕਿਸ ਤੋਂ ਕੋਈ ਵੀ ਧਰਮੀ ਨਹੀਂ ਠਹਿਰਾਇਆ ਜਾਂਦਾ?

ਉ: ਪੌਲੁਸ ਨੇ ਕਿਹਾ ਕਿ ਕੋਈ ਵੀ ਸ਼ਰਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਂਦਾ [2:16]

ਪਰਮੇਸ਼ੁਰ ਦੇ ਸਾਹਮਣੇ ਇੱਕ ਮਨੁੱਖ ਕਿਵੇਂ ਧਰਮੀ ਠਹਿਰਾਇਆ ਜਾਂਦਾ ਹੈ?

ਉ: ਪਰਮੇਸ਼ੁਰ ਦੇ ਸਾਹਮਣੇ ਮਨੁੱਖ ਮਸੀਹ ਯਿਸੂ ਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ [2:16]

Galatians 2:17

ਜੇਕਰ ਕੋਈ ਮਸੀਹ ਤੇ ਵਿਸ਼ਵਾਸ ਕਰਨ ਤੋਂ ਬਾਅਦ ਸ਼ਰਾ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਪੌਲੁਸ ਦੇ ਕਹਿਣ ਅਨੁਸਾਰ ਉਹ ਕੀ ਬਣਦਾ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਉਹ ਆਪਣੇ ਆਪ ਨੂੰ ਸ਼ਰਾ ਤੋੜਨ ਵਾਲਾ ਦਿਖਾਉਂਦਾ ਹੈ [2:18]

Galatians 2:20

ਪੌਲੁਸ ਦੇ ਕਹਿਣ ਅਨੁਸਾਰ ਹੁਣ ਉਸ ਵਿੱਚ ਕੌਣ ਜਿਉਂਦਾ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਹੁਣ ਉਸ ਵਿੱਚ ਮਸੀਹ ਜਿਉਂਦਾ ਹੈ [2:20]

ਪੌਲੁਸ ਦੇ ਕਹਿਣ ਅਨੁਸਾਰ ਪਰਮੇਸ਼ੁਰ ਦੇ ਪੁੱਤਰ ਨੇ ਉਸ ਦੇ ਲਈ ਕੀ ਕੀਤਾ?

ਉ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਦੇ ਪੁੱਤਰ ਨੇ ਉਸ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਲਈ ਦੇ ਦਿੱਤਾ [2:20]

Galatians 3

Galatians 3:1

None

Galatians 3:4

None

Galatians 3:6

ਅਬਰਾਹਾਮ ਪਰਮੇਸ਼ੁਰ ਦੇ ਸਾਹਮਣੇ ਧਰਮੀ ਕਿਵੇਂ ਮੰਨਿਆ ਗਿਆ ?

ਉ: ਅਬਰਾਹਾਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਲਈ ਧਰਮ ਗਿਣਿਆ ਗਿਆ [3:6]

ਅਬਰਾਹਾਮ ਦੇ ਪੁੱਤ੍ਰ ਕੌਣ ਹਨ ?

ਉ: ਜੋ ਪਰਮੇਸ਼ੁਰ ਤੇ ਵਿਸ਼ਵਾਸ ਕਰਦੇ ਹਨ ਉਹ ਅਬਰਾਹਾਮ ਦੇ ਪੁੱਤ੍ਰ ਹਨ [3:7]

ਧਰਮ ਸ਼ਾਸਤਰ ਦੇ ਪਹਿਲਾਂ ਹੀ ਦੇਖਣ ਅਨੁਸਾਰ ਗ਼ੈਰ ਕੌਮਾਂ ਦੇ ਲੋਕ ਕਿਵੇਂ ਬਚਾਏ ਜਾਣਗੇ ?

ਉ: ਧਰਮ ਸ਼ਾਸਤਰ ਨੇ ਪਹਿਲਾਂ ਹੀ ਦੇਖਿਆ ਕਿ ਗਈ ਕੌਮਾਂ ਦੇ ਲੋਕ ਵਿਸ਼ਵਾਸ ਦੁਆਰਾ ਬਚਾਏ ਜਾਣਗੇ [3:8]

Galatians 3:10

ਜਿਹੜੇ ਧਰਮੀ ਠਹਿਰਾਏ ਜਾਣ ਲਈ ਸ਼ਰਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ, ਉਹ ਕਿਸ ਦੇ ਅਧੀਨ ਹਨ ?

ਉ: ਜਿਹੜੇ ਧਰਮੀ ਠਹਿਰਾਏ ਜਾਣ ਲਈ ਸ਼ਰਾ ਦੇ ਕੰਮਾਂ ਤੇ ਭਰੋਸਾ ਰੱਖਦੇ ਹਨ, ਉਹ ਸਰਾਪ ਦੇ ਅਧੀਨ ਹਨ [3:10]

ਸ਼ਰਾ ਦੇ ਕੰਮਾਂ ਤੋਂ ਪਰਮੇਸ਼ੁਰ ਦੇ ਦੁਆਰਾ ਕਿੰਨੇ ਲੋਕ ਧਰਮੀ ਠਹਿਰਾਏ ਗਈ ?

ਉ: ਕੋਈ ਸ਼ਰਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਗਿਆ [3:11]

Galatians 3:13

ਮਸੀਹ ਨੇ ਸਾਡੇ ਲਈ ਸਰਾਪ ਬਣਨ ਦੇ ਦੁਆਰਾ ਸਾਨੂੰ ਕਿਉਂ ਛੁਡਾਇਆ ?

ਉ: ਮਸੀਹ ਨੇ ਸਾਡੇ ਲਈ ਸਰਾਪ ਬਣਨ ਦੇ ਦੁਆਰਾ ਸਾਨੂੰ ਛੁਡਾਇਆ ਤਾਂ ਕਿ ਅਬਰਾਹਾਮ ਦੀ ਬਰਕਤ ਗ਼ੈਰ ਕੌਮਾਂ ਉੱਤੇ ਆਵੇ [3:14]

Galatians 3:15

"ਅੰਸ" ਕੌਣ ਸੀ ਜਿਸ ਨੂੰ ਅਬਰਾਹਾਮ ਦੇ ਵਾਇਦੇ ਅਨੁਸਾਰ ਬਚਨ ਦਿੱਤੇ ਗਏ ਹਨ ?

ਉ: "ਅੰਸ" ਜਿਸ ਨੂੰ ਅਬਰਾਹਾਮ ਦੇ ਵਾਇਦੇ ਅਨੁਸਾਰ ਬਚਨ ਦਿੱਤੇ ਗਏ ਹਨ ਉਹ ਮਸੀਹ ਸੀ [3:16]

Galatians 3:17

ਕੀ ਅਬਰਾਹਮ ਦੇ 430 ਸਾਲ ਬਾਅਦ ਦਿੱਤੀ ਗਈ ਯਹੂਦੀ ਸ਼ਰਾ, ਪਰਮੇਸ਼ੁਰ ਦੁਆਰਾ ਅਬਰਾਹਾਮ ਨਾਲ ਕੀਤੇ ਗਏ ਵਾਇਦੇ ਨੂੰ ਅਕਾਰਥ ਕਰਦੀ ਹੈ ?

ਉ: ਨਹੀਂ, ਸ਼ਰਾ ਅਬਰਾਹਾਮ ਨਾਲ ਕੀਤੇ ਗਏ ਵਾਇਦੇ ਨੂੰ ਅਕਾਰਥ ਨਹੀਂ ਕਰਦੀ [3:17] |

Galatians 3:19

ਫਿਰ ਉੱਥੇ ਸ਼ਰਾ ਕਿਉਂ ਸੀ ?

ਉ: ਸ਼ਰਾ ਅਪਰਾਧਾਂ ਦੇ ਕਾਰਨ ਆਈ, ਅਬਰਾਹਾਮ ਦੇ ਵੰਸ਼ਜ ਦੇ ਆਉਣ ਤੱਕ [3:19]

Galatians 3:21

ਧਰਮ ਪੁਸਤਕ ਵਿੱਚਲੀ ਸ਼ਰਾ ਨੇ ਹਰੇਕ ਨੂੰ ਕਿਸ ਦੇ ਅਧੀਨ ਬੰਦ ਕੀਤਾ ?

ਉ: ਧਰਮ ਪੁਸਤਕ ਵਿਚਲੀ ਸ਼ਰਾ ਨੇ ਹਰੇਕ ਨੂੰ ਪਾਪ ਦੇ ਅਧੀਨ ਬੰਦ ਕੀਤਾ [3:22]

Galatians 3:23

ਅਸੀਂ ਸ਼ਰਾ ਦੀ ਕੈਦ ਤੋਂ ਕਿਵੇਂ ਛੁਡਾਏ ਗਏ ?

ਉ: ਅਸੀਂ ਮਸੀਹ ਯਿਸੂ ਤੇ ਵਿਸ਼ਵਾਸ ਕਰਨ ਦੁਆਰਾ ਸ਼ਰਾ ਦੀ ਕੈਦ ਤੋਂ ਛੁਡਾਏ ਗਏ [3:23-26]

Galatians 3:27

ਕਿਹਨਾਂ ਨੇ ਮਸੀਹ ਨੂੰ ਪਹਿਨ ਲਿਆ ?

ਉ: ਸਾਰੇ ਜਿਹਨਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ [3:27]

ਕਿਹੜੇ ਅਲੱਗ ਅਲੱਗ ਕਿਸਮ ਦੇ ਵਿਅਕਤੀ ਮਸੀਹ ਵਿੱਚ ਇੱਕ ਬਣਾਏ ਗਏ ?

ਉ: ਯਹੂਦੀ, ਯੂਨਾਨੀ, ਗੁਲਾਮ, ਆਜ਼ਾਦ, ਮਰਦ, ਅਤੇ ਔਰਤਾਂ ਮਸੀਹ ਵਿੱਚ ਇੱਕ ਬਣਾਏ ਗਏ [3:28]

Galatians 4

Galatians 4:1

ਇੱਕ ਰਾਜ ਦਾ ਅਧਿਕਾਰੀ ਆਪਣੇ ਬਚਪਨ ਵਿੱਚ ਕਿਵੇਂ ਰਹਿੰਦਾ ਹੈ ?

ਉ: ਅਧਿਕਾਰੀ ਸਰਬਰਾਹਾਂ ਅਤੇ ਮੁਖਤਿਆਰਾਂ ਦੇ ਅਧੀਨ ਰਹਿੰਦਾ ਹੈ, ਜਦੋਂ ਤੱਕ ਇਹ ਉਸ ਦੇ ਪਿਤਾ ਦੁਆਰਾ ਠਹਿਰਾਇਆ ਗਿਆ ਹੈ [4:1-2]

Galatians 4:3

ਪਰਮੇਸ਼ੁਰ ਨੇ ਇਤਿਹਾਸ ਵਿੱਚ ਸਹੀ ਸਮੇਂ ਤੇ ਕੀ ਕੀਤਾ ?

ਉ: ਪਰਮੇਸ਼ੁਰ ਸਹੀ ਸਮੇਂ ਤੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਕਿ ਉਹਨਾਂ ਨੂੰ ਛੁਡਾਵੇ ਜੋ ਸ਼ਰਾ ਦੇ ਅਧੀਨ ਹਨ [4:4-5]

ਪਰਮੇਸ਼ੁਰ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਰਾ ਦੇ ਅਧੀਨ ਸਨ, ਆਪਣੇ ਰਾਜ ਵਿੱਚ ਕਿਵੇਂ ਲਿਆਇਆ ?

ਉ: ਪਰਮੇਸ਼ੁਰ ਨੇ ਉਹਨਾਂ ਬੱਚਿਆਂ ਨੂੰ ਜਿਹੜੇ ਸ਼ਰਾ ਦੇ ਅਧੀਨ ਸਨ ਪੁੱਤਰ੍ਹਾਂ ਦੀ ਤਰ੍ਹਾਂ ਗੋਦ ਲਿਆ [4:5]

Galatians 4:6

ਪਰਮੇਸ਼ੁਰ ਨੇ ਆਪਣੇ ਬੱਚਿਆਂ ਦੇ ਦਿਲਾਂ ਵਿੱਚ ਕੀ ਭੇਜਿਆ ?

ਉ: ਪਰਮੇਸ਼ੁਰ ਨੇ ਆਪਣੇ ਬੱਚਿਆਂ ਦੇ ਦਿਲਾਂ ਵਿੱਚ ਆਪਣਾ ਆਤਮਾ ਭੇਜਿਆ [4:6]

Galatians 4:8

ਪਰਮੇਸ਼ੁਰ ਨੂੰ ਜਾਣਨ ਤੋਂ ਪਹਿਲਾਂ, ਅਸੀਂ ਕਿਸ ਦੇ ਗੁਲਾਮ ਹਾਂ ?

ਉ: ਪਰਮੇਸ਼ੁਰ ਨੂੰ ਜਾਣਨ ਤੋਂ ਪਹਿਲਾਂ, ਅਸੀਂ ਉਹਨਾਂ ਆਤਮਾ ਦੇ ਗੁਲਾਮ ਸੀ ਜੋ ਸੰਸਾਰ ਤੇ ਰਾਜ ਕਰਦੀਆਂ ਹਨ, ਜੋ ਅਸਲ ਵਿੱਚ ਈਸ਼ੁਰ ਨਹੀਂ ਹਨ [4:3,8]

ਪੌਲੁਸ ਗਲਾਤੀਆ ਦੇ ਲੋਕਾਂ ਦੇ ਕਿਸ ਵੱਲ ਮੁੜਨ ਤੋਂ ਪਰੇਸ਼ਾਨ ਸੀ ?

ਉ: ਪੌਲੁਸ ਪਰੇਸ਼ਾਨ ਸੀ ਕਿਉਂਕਿ ਗਲਾਤੀਆ ਦੇ ਲੋਕ ਸੰਸਾਰ ਤੇ ਰਾਜ ਕਰਨ ਵਾਲਿਆਂ ਆਤਮਾ ਵੱਲ ਮੁੜ ਰਹੇ ਸਨ [4:9]

Galatians 4:10

ਜਦੋਂ ਪੌਲੁਸ ਗਲਾਤੀਆ ਦੇ ਲੋਕਾਂ ਨੂੰ ਵਾਪਿਸ ਮੁੜਦੇ ਵੇਖਦਾ ਹੈ, ਤਾਂ ਪੌਲੁਸ ਨੂੰ ਕੀ ਡਰ ਹੈ?

ਉ: ਪੌਲੁਸ ਨੂੰ ਡਰ ਹੈ ਕਿ ਗਲਾਤੀਆ ਦੇ ਲੋਕ ਫਿਰ ਗੁਲਾਮ ਬਣ ਜਾਣਗੇ, ਅਤੇ ਉਸ ਨੇ ਉਹਨਾਂ ਲਈ ਐਵੇਂ ਹੀ ਮਿਹਨਤ ਕੀਤੀ [4:9,11]

Galatians 4:12

ਜਦੋਂ ਪੌਲੁਸ ਗਲਾਤੀਆ ਵਿੱਚ ਪਹਿਲੀ ਵਾਰ ਆਇਆ ਤਾਂ ਉਸ ਨੂੰ ਕੀ ਸਮੱਸਿਆ ਆਈ ?

ਉ: ਜਦੋਂ ਪੌਲੁਸ ਗਲਾਤੀਆ ਵਿੱਚ ਪਹਿਲੀ ਵਾਰ ਆਇਆ, ਉਸ ਨੂੰ ਸ਼ਰੀਰਕ ਕਮਜੋਰੀ ਸੀ [4:13]

ਪੌਲੁਸ ਦੀ ਸਮੱਸਿਆ ਦੇ ਬਾਵਜੂਦ, ਗਲਾਤੀਆ ਦੇ ਲੋਕਾਂ ਨੇ ਪੌਲੁਸ ਨੂੰ ਕਿਵੇਂ ਕਬੂਲ ਕੀਤਾ ?

ਉ: ਪੌਲੁਸ ਦੀ ਸਮੱਸਿਆ ਦੇ ਬਾਵਜੂਦ, ਗਲਾਤੀਆ ਦੇ ਲੋਕਾਂ ਨੇ ਪੌਲੁਸ ਨੂੰ ਪਰਮੇਸ਼ੁਰ ਦੇ ਇੱਕ ਦੂਤ ਦੀ ਤਰ੍ਹਾਂ ਕਬੂਲ ਕੀਤਾ, ਮਸੀਹ ਯਿਸੂ ਦੀ ਤਰ੍ਹਾਂ [4:14]

Galatians 4:15

None

Galatians 4:17

ਗਲਾਤੀਆ ਵਿੱਚ ਝੂਠੇ ਗੁਰੂ ਕਿਹਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ?

ਉ: ਗਲਾਤੀਆ ਵਿੱਚ ਝੂਠੇ ਗੁਰੂ ਪੌਲੁਸ ਅਤੇ ਗਲਾਤੀਆ ਦੇ ਲੋਕਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ [4:17]

Galatians 4:19

None

Galatians 4:21

ਝੂਠੇ ਗੁਰੂ ਗਲਾਤੀਆ ਦੇ ਲੋਕਾਂ ਨੂੰ ਕਿਸ ਦੇ ਅਧੀਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ?

ਉ: ਝੂਠੇ ਗੁਰੂ ਗਲਾਤੀਆ ਦੇ ਲੋਕਾਂ ਨੂੰ ਵਾਪਿਸ ਸ਼ਰਾ ਦੇ ਅਧੀਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ [4:21]

ਅਬਰਾਹਾਮ ਦੇ ਕਿਸ ਪ੍ਰਕਾਰ ਦੀਆਂ ਦੋ ਔਰਤਾਂ ਤੋਂ ਦੋ ਪੁੱਤਰ ਹੋਏ ?

ਉ: ਅਬਰਾਹਾਮ ਦੇ ਦੋ ਪੁੱਤਰ ਹੋਏ, ਇੱਕ ਗੁਲਾਮ ਔਰਤ ਤੋਂ ਅਤੇ ਦੂਸਰਾ ਆਜ਼ਾਦ ਔਰਤ ਤੋਂ [4:22]

Galatians 4:24

None

Galatians 4:26

ਵਿਸ਼ਵਾਸ ਕਰਨ ਵਾਲੇ ਗਲਾਤੀਆ ਦੇ ਲੋਕਾਂ ਅਤੇ ਪੌਲੁਸ ਦੀ ਮਾਤਾ ਕੌਣ ਹੈ ?

ਉ: ਯਰੂਸ਼ਲਮ ਜੋ ਉੱਪਰ ਹੈ, ਆਜ਼ਾਦ ਔਰਤ, ਪੌਲੁਸ ਅਤੇ ਵਿਸ਼ਵਾਸ ਕਰਨ ਵਾਲੇ ਗਲਾਤੀਆ ਦੇ ਲੋਕਾਂ ਦੀ ਮਾਤਾ ਹੈ [4:26]

Galatians 4:28

ਕੀ ਮਸੀਹ ਵਿੱਚ ਵਿਸ਼ਵਾਸੀ ਸਰੀਰ ਦੀ ਜਾਂ ਵਾਇਦੇ ਦੀ ਸੰਤਾਨ ਹਨ ?

ਉ: ਮਸੀਹ ਵਿੱਚ ਵਿਸ਼ਵਾਸੀ ਵਾਇਦੇ ਦੀ ਸੰਤਾਨ ਹਨ [4:28]

ਵਾਇਦੇ ਦੀ ਸੰਤਾਨ ਨੂੰ ਕੌਣ ਸਤਾਉਂਦਾ ਹੈ ?

ਉ: ਵਾਇਦੇ ਦੀ ਸੰਤਾਨ ਨੂੰ ਸਰੀਰ ਦੀ ਸੰਤਾਨ ਸਤਾਉਂਦੀ ਹੈ [4:29]

Galatians 4:30

ਗੁਲਾਮ ਔਰਤ ਦੀ ਸੰਤਾਨ ਕਿਸ ਦੀ ਅਧਿਕਾਰੀ ਹੋਵੇਗੀ ?

ਉ: ਗੁਲਾਮ ਔਰਤ ਦੀ ਸੰਤਾਨ ਆਜ਼ਾਦ ਔਰਤ ਦੀ ਸੰਤਾਨ ਨਾਲ ਅਧਿਕਾਰੀ ਨਹੀਂ ਹੋਵੇਗੀ [4:30 ]

ਕੀ ਮਸੀਹ ਵਿੱਚ ਵਿਸ਼ਵਾਸੀ ਆਜ਼ਾਦ ਔਰਤ ਜਾ ਗੁਲਾਮ ਔਰਤ ਦੀ ਸੰਤਾਨ ਹਨ ?

ਉ: ਮਸੀਹ ਵਿੱਚ ਵਿਸ਼ਵਾਸੀ ਆਜ਼ਾਦ ਔਰਤ ਦੀ ਸੰਤਾਨ ਹਨ [4:31]

Galatians 5

Galatians 5:1

ਮਸੀਹ ਨੇ ਸਾਨੂੰ ਕਿਸ ਮਕਸਦ ਲਈ ਆਜ਼ਾਦ ਕੀਤਾ ?

ਉ: ਮਸੀਹ ਨੇ ਸਾਨੂੰ ਆਜ਼ਾਦੀ ਲਈ ਆਜ਼ਾਦ ਕੀਤਾ [5:1]

ਪੌਲੁਸ ਨੇ ਗਲਾਤੀਆ ਦੇ ਲੋਕਾਂ ਨੂੰ ਕੀ ਹੋਣ ਦੀ ਚੇਤਾਵਨੀ ਦਿੱਤੀ, ਜੇਕਰ ਉਹ ਸੁੰਨਤ ਕਰਾਉਂਦੇ ਹਨ ?

ਉ: ਪੌਲੁਸ ਨੇ ਕਿਹਾ ਕੇ ਜੇਕਰ ਗਲਾਤੀਆ ਦੇ ਲੋਕ ਸੁੰਨਤ ਕਰਾਉਂਦੇ ਹਨ, ਤਾਂ ਉਹਨਾਂ ਨੂੰ ਮਸੀਹ ਕੋਲੋਂ ਕੁਝ ਲਾਭ ਨਹੀਂ ਹੋਵੇਗਾ [5:2]

Galatians 5:3

ਗਲਾਤੀਆ ਦੇ ਜਿਹੜੇ ਲੋਕ ਸ਼ਰਾ ਦੁਆਰਾ ਧਰਮੀ ਠਹਿਰਾਏ ਜਾਣ ਨੂੰ ਲੋਚਦੇ ਹਨ, ਪੌਲੁਸ ਨੇ ਉਹਨਾਂ ਨਾਲ ਕੀ ਹੋਣ ਦੀ ਚੇਤਾਵਨੀ ਦਿੱਤੀ ?

ਉ: ਪੌਲੁਸ ਨੇ ਚੇਤਾਵਨੀ ਦਿੱਤੀ ਕਿ ਗਲਾਤੀਆ ਦੇ ਜਿਹੜੇ ਲੋਕ ਸ਼ਰਾ ਦੁਆਰਾ ਧਰਮੀ ਠਹਿਰਾਏ ਜਾਣ ਨੂੰ ਲੋਚਦੇ ਹਨ ਉਹ ਮਸੀਹ ਤੋਂ ਅੱਡ ਹੋ ਗਏ ਹਨ ਅਤੇ ਕਿਰਪਾ ਤੋਂ ਡਿੱਗ ਗਏ ਹਨ [5:4]

Galatians 5:5

ਸੁੰਨਤ ਅਤੇ ਅਸੁੰਨਤ ਤੋਂ ਬਿਨ੍ਹਾਂ, ਉਹ ਕਿਹੜੀ ਚੀਜ਼ ਹੈ ਜਿਸ ਦਾ ਮਸੀਹ ਯਿਸੂ ਵਿੱਚ ਕੁਝ ਅਰਥ ਹੈ ?

ਉ: ਮਸੀਹ ਯਿਸੂ ਵਿੱਚ, ਕੇਵਲ ਵਿਸ਼ਵਾਸ ਜੋ ਪ੍ਰੇਮ ਦੇ ਦੁਆਰਾ ਹੈ ਉਸ ਦਾ ਕੁਝ ਅਰਥ ਹੈ [5:6]

Galatians 5:9

ਜਿਸ ਨੇ ਗਲਾਤੀਆ ਦੇ ਲੋਕਾਂ ਨੂੰ ਖੁਸ਼ ਖਬਰੀ ਦੇ ਬਾਰੇ ਘਬਰਾਇਆ, ਉਸ ਲਈ ਪੌਲੁਸ ਨੂੰ ਕੀ ਭਰੋਸਾ ਹੈ ?

ਉ: ਪੌਲੁਸ ਨੂੰ ਭਰੋਸਾ ਹੈ ਜਿਸ ਨੇ ਗਲਾਤੀਆ ਦੇ ਲੋਕਾਂ ਨੂੰ ਖੁਸ਼ ਖਬਰੀ ਬਾਰੇ ਘਬਰਾਇਆ, ਉਹ ਪਰਮੇਸ਼ੁਰ ਤੋਂ ਸਜ਼ਾ ਪਵੇਗਾ [5:10]

Galatians 5:11

ਪੌਲੁਸ ਦੇ ਕਹਿਣ ਅਨੁਸਾਰ ਸੁੰਨਤ ਕਿਸ ਚੀਜ਼ ਨੂੰ ਟਾਲਦੀ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਸੁੰਨਤ ਸਲੀਬ ਦੀ ਠੋਕਰ ਨੂੰ ਟਾਲਦੀ ਹੈ [5:11]

Galatians 5:13

ਵਿਸ਼ਵਾਸੀਆਂ ਨੂੰ ਮਸੀਹ ਵਿੱਚ ਆਪਣੀ ਆਜ਼ਾਦੀ ਦਾ ਇਸਤੇਮਾਲ ਕਿਵੇਂ ਕਰਨਾ ਚਾਹੀਦਾ ਹੈ ?

ਉ: ਵਿਸ਼ਵਾਸੀਆਂ ਨੂੰ ਮਸੀਹ ਵਿੱਚ ਆਪਣੀ ਆਜ਼ਾਦੀ ਦਾ ਇਸਤੇਮਾਲ ਪ੍ਰੇਮ ਵਿੱਚ ਇੱਕ ਦੂਸਰੇ ਦੀ ਟਹਿਲ ਸੇਵਾ ਕਰਨ ਦੁਆਰਾ ਕਰਨਾ ਚਾਹੀਦਾ ਹੈ [5:13]

ਕਿਹੜੇ ਇੱਕ ਹੁਕਮ ਵਿੱਚ ਸਾਰੀ ਸ਼ਰਾ ਪੂਰੀ ਹੁੰਦੀ ਹੈ ?

ਉ: ਸਾਰੀ ਸ਼ਰਾ ਇਸ ਹੁਕਮ ਵਿੱਚ ਪੂਰੀ ਹੁੰਦੀ ਹੈ, "ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪ੍ਰੇਮ ਕਰ" [5:14]

Galatians 5:16

ਵਿਸ਼ਵਾਸੀ ਸਰੀਰ ਦੀ ਕਾਮਨਾ ਨੂੰ ਕਿਵੇਂ ਪੂਰਾ ਨਹੀਂ ਕਰ ਸਕਦੇ ?

ਉ: ਵਿਸ਼ਵਾਸੀ ਆਤਮਾ ਦੁਆਰਾ ਚੱਲ ਸਕਦੇ ਹਨ ਅਤੇ ਸਰੀਰ ਦੀ ਕਾਮਨਾ ਨੂੰ ਪੂਰੀ ਨਹੀਂ ਕਰ ਸਕਦੇ [5:16]

ਵਿਸ਼ਵਾਸੀਆਂ ਵਿੱਚ ਕਿਹੜੀਆਂ ਦੋ ਚੀਜ਼ਾਂ ਇੱਕ ਦੂਸਰੇ ਦੇ ਵਿਰੋਧ ਵਿੱਚ ਹਨ ?

ਉ: ਵਿਸ਼ਵਾਸੀਆਂ ਵਿੱਚ ਸਰੀਰ ਅਤੇ ਆਤਮਾ ਇੱਕ ਦੂਸਰੇ ਦੇ ਵਿਰੋਧ ਵਿੱਚ ਹਨ [5:17]

Galatians 5:19

ਸਰੀਰ ਦੇ ਕੰਮਾਂ ਦੀਆਂ ਕਿਹੜੀਆਂ ਤਿੰਨ ਉਦਾਹਰਣਾਂ ਹਨ ?

ਉ: ਸਰੀਰ ਦੇ ਕੰਮਾਂ ਦੀਆਂ ਤਿੰਨ ਉਦਾਹਰਣਾਂ ਹੇਠ ਲਿਖੀ ਸੂਚੀ ਵਿਚੋਂ ਕੋਈ ਵੀ ਤਿੰਨ ਹਨ : ਹਰਾਮਕਾਰੀ, ਗੰਦ ਮੰਦ, ਲੁੱਚ ਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਦੁਸ਼ਮਣੀ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ, ਨਸ਼ੇ, ਬਦਮਸਤੀਆਂ, ਅਤੇ ਜੋਰ ਇਹੋ ਜਿਹੇ ਕੰਮ [5:20-21]

ਜਿਹੜੇ ਸਰੀਰ ਦੇ ਕੰਮ ਕਰਦੇ ਹਨ ਉਹ ਕੀ ਪ੍ਰਾਪਤ ਨਹੀਂ ਕਰਨਗੇ ?

ਉ: ਜਿਹੜੇ ਸਰੀਰ ਦੇ ਕੰਮ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ [5:21]

Galatians 5:22

ਆਤਮਾ ਦਾ ਫ਼ਲ ਕੀ ਹੈ ?

ਉ: ਆਤਮਾ ਦਾ ਫ਼ਲ ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫਾਦਾਰੀ, ਨਰਮਾਈ ਅਤੇ ਸੰਜਮ ਹੈ [5:22-23]

ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਨੇ ਸਰੀਰ ਅਤੇ ਉਸ ਦੇ ਵਿਸ਼ਿਆਂ ਨਾਲ ਕੀ ਕੀਤਾ ?

ਉ: ਜਿਹੜੇ ਮਸੀਹ ਯਿਸੂ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਨੇ ਸਰੀਰ ਅਤੇ ਉਸ ਦੇ ਵਿਸ਼ਿਆਂ ਨੂੰ ਸਲੀਬ ਤੇ ਚੜਾ ਦਿੱਤਾ [5:24]

Galatians 5:25

None

Galatians 6

Galatians 6:1

ਜੇਕਰ ਕੋਈ ਆਦਮੀ ਕਿਸੇ ਅਪਰਾਧ ਵਿੱਚ ਫੜਿਆ ਜਾਂਦਾ ਹੈ, ਤਾਂ ਆਤਮਿਕ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ?

ਉ: ਜਿਹੜੇ ਆਤਮਿਕ ਹਨ ਉਹਨਾਂ ਨੂੰ ਨਰਮਾਈ ਦੇ ਆਤਮਾ ਨਾਲ ਉਸ ਨੂੰ ਸੁਧਾਰਨਾ ਚਾਹੀਦਾ ਹੈ [6:1]

ਜਿਹੜੇ ਆਤਮਿਕ ਹਨ ਉਹਨਾਂ ਨੂੰ ਕਿਹੜੇ ਖਤਰੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ ?

ਉ: ਜਿਹੜੇ ਆਤਮਿਕ ਹਨ ਉਹਨਾਂ ਨੂੰ ਬਚ ਕਿ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਵੀ ਪਰਤਾਵੇ ਵਿੱਚ ਨਾ ਪੈ ਜਾਣ [6:1]

ਵਿਸ਼ਵਾਸੀ ਮਸੀਹ ਦੀ ਸ਼ਰਾ ਨੂੰ ਕਿਵੇਂ ਪੂਰਾ ਕਰਨ ?

ਉ: ਵਿਸ਼ਵਾਸੀ ਇੱਕ ਦੂਸਰੇ ਦਾ ਬੋਝ ਚੁੱਕਣ ਦੁਆਰਾ ਮਸੀਹ ਦੀ ਸ਼ਰਾ ਨੂੰ ਪੂਰਾ ਕਰਨ [6:2]

Galatians 6:3

ਇੱਕ ਆਦਮੀ ਆਪਣੇ ਵਿੱਚ ਆਪਣੇ ਕੰਮ ਤੇ ਮਾਣ ਕਰਨ ਲਈ ਕਿਵੇਂ ਕੁਝ ਪਾ ਸਕਦਾ ਹੈ ?

ਉ: ਦੂਸਰਿਆਂ ਨਾਲ ਤੁਲਨਾ ਕੀਤੇ ਬਿਨ੍ਹਾਂ ਇੱਕ ਆਦਮੀ ਆਪਣੇ ਖੁਦ ਦੇ ਕੰਮ ਦੀ ਪਰਖ ਕਰਨ ਦੁਆਰਾ ਆਪਣੇ ਕੰਮ ਤੇ ਮਾਣ ਕਰਨ ਲਈ ਆਪਣੇ ਵਿੱਚ ਕੁਝ ਪਾ ਸਕਦਾ ਹੈ [6:4]

Galatians 6:6

ਜਿਸ ਨੂੰ ਬਚਨ ਸਿਖਾਈਆ ਗਿਆ ਹੈ ਉਸ ਨੂੰ ਆਪਣੇ ਗੁਰੂ ਨਾਲ ਕੀ ਕਰਨਾ ਚਾਹੀਦਾ ਹੈ ?

ਉ: ਜਿਸ ਨੂੰ ਬਚਨ ਸਿਖਾਈਆ ਗਿਆ ਹੈ ਉਹ ਆਪਣੇ ਗੁਰੂ ਨੂੰ ਸਾਰੇ ਪਦਾਰਥਾਂ ਵਿੱਚ ਸਾਂਝੀ ਕਰੇ [6:6]

ਕੋਈ ਵੀ ਆਦਮੀ ਜੋ ਆਤਮਾ ਵਿੱਚ ਬੀਜ਼ਦਾ ਹੈ ਉਸ ਨਾਲ ਕੀ ਹੋਵੇਗਾ ?

ਉ: ਕੋਈ ਆਦਮੀ ਜਿਹੜਾ ਆਦਮੀ ਆਤਮਾ ਵਿੱਚ ਬੀਜ਼ਦਾ ਉਹ ਵੱਢੇਗਾ [6:7]

ਜਿਹੜਾ ਆਦਮੀ ਆਪਣੇ ਸਰੀਰ ਲਈ ਬੀਜ਼ਦਾ ਹੈ ਉਹ ਕੀ ਵੱਢੇਦਾ ਹੈ ?

ਉ: ਜਿਹੜਾ ਆਦਮੀ ਆਪਣੇ ਸਰੀਰ ਲਈ ਬੀਜ਼ਦਾ ਹੈ ਉਹ ਸਰੀਰੋਂ ਬਿਨਾਸ ਨੂੰ ਵੱਢਦਾ ਹੈ [6:8]

ਜਿਹੜਾ ਆਦਮੀ ਆਤਮਾ ਲਈ ਬੀਜ਼ਦਾ ਹੈ ਉਹ ਕੀ ਵੱਢਦਾ ਹੈ ?

ਉ: ਜਿਹੜਾ ਆਦਮੀ ਆਤਮਾ ਲਈ ਬੀਜ਼ਦਾ ਹੈ ਆਤਮਾਂ ਤੋਂ ਸਦੀਪਕ ਜੀਵਨ ਨੂੰ ਵੱਢਦਾ ਹੈ [6:8]

Galatians 6:9

ਜੇਕਰ ਇੱਕ ਵਿਸ਼ਵਾਸੀ ਹੌਂਸਲਾ ਨਹੀਂ ਹਾਰਦਾ ਅਤੇ ਭਲਾਈ ਕਰਨ ਵਿੱਚ ਲੱਗਿਆ ਰਹਿੰਦਾ ਹੈ, ਉਹ ਕੀ ਪ੍ਰਾਪਤ ਕਰੇਗਾ ?

ਉ: ਜਿਹੜਾ ਵਿਸ਼ਵਾਸੀ ਭਲਾਈ ਕਰਨ ਵਿੱਚ ਲੱਗਿਆ ਰਹਿੰਦਾ ਹੈ ਉਹ ਕਟਨੀ ਵੱਢੇਗਾ [6:9]

ਵਿਸ਼ਵਾਸੀਆਂ ਨੂੰ ਖਾਸ ਤੌਰ ਤੇ ਕਿਹਨਾਂ ਨਾਲ ਭਲਾ ਕਰਨਾ ਚਾਹੀਦਾ ਹੈ ?

ਉ: ਵਿਸ਼ਵਾਸੀਆਂ ਨੂੰ ਖਾਸ ਤੌਰ ਤੇ ਨਿਹਚਾਵਾਨਾਂ ਨਾਲ ਭਲਾ ਕਰਨਾ ਚਾਹੀਦਾ ਹੈ [6:10]

Galatians 6:11

ਜਿਹੜੇ ਵਿਸ਼ਵਾਸੀਆਂ ਨੂੰ ਸੁੰਨਤ ਕਰਵਾਉਣ ਲਈ ਮਜਬੂਰ ਕਰਨਾ ਚਾਹੁੰਦੇ ਹਨ, ਉਹ ਇਸ ਤਰ੍ਹਾਂ ਕਿਉਂ ਕਰਦੇ ਹਨ ?

ਉ: ਜਿਹੜੇ ਵਿਸ਼ਵਾਸੀਆਂ ਨੂੰ ਸੁੰਨਤ ਕਰਵਾਉਣ ਲਈ ਮਜਬੂਰ ਕਰਨਾ ਚਾਹੁੰਦੇ ਹਨ, ਉਹ ਮਸੀਹ ਦੀ ਸਲੀਬ ਲਈ ਦੁੱਖ ਨਹੀਂ ਉੱਠਾਉਣਾ ਚਾਹੁੰਦੇ [6:12]

Galatians 6:14

ਪੌਲੁਸ ਦੇ ਕਹਿਣ ਅਨੁਸਾਰ ਉਹ ਕਿਸ ਤੇ ਅਭਿਮਾਨ ਕਰਦਾ ਹੈ ?

ਉ: ਪੌਲੁਸ ਕਹਿੰਦਾ ਹੈ ਕਿ ਉਹ ਸਾਡੇ ਪ੍ਰਭੁ ਯਿਸੂ ਮਸੀਹ ਦੀ ਸਲੀਬ ਤੇ ਅਭਿਮਾਨ ਕਰਦਾ ਹੈ [6:14]

ਸੁੰਨਤ ਜਾਂ ਅਸੁੰਨਤ ਤੋਂ ਇਲਾਵਾ, ਕੀ ਮਹੱਤਵਪੂਰਨ ਹੈ ?

ਉ: ਜੋ ਮਹੱਤਵਪੂਰਨ ਹੈ ਉਹ ਹੈ ਨਵੀਂ ਸਰਿਸ਼ਟ [6:15] ਪ੍ਰ: ਕਿਹਨਾਂ ਤੇ ਪੌਲੁਸ ਸ਼ਾਂਤੀ ਅਤੇ ਕਿਰਪਾ ਦੀ ਕਾਮਨਾ ਕਰਦਾ ਹੈ ? ਉ: ਪੌਲੁਸ ਉਹਨਾਂ ਤੇ ਸ਼ਾਂਤੀ ਅਤੇ ਕਿਰਪਾ ਦੀ ਕਾਮਨਾ ਕਰਦਾ ਹੈ ਜੋ ਜਿਹੜੇ ਨਵੀਂ ਸਰਿਸ਼ਟ ਦੀ ਮਰਜਾਦਾ ਦੇ ਅਨੁਸਾਰ ਚੱਲਦੇ ਹਨ, ਅਤੇ ਪਰਮੇਸ਼ੁਰ ਦੇ ਇਸਰਾਏਲ ਉੱਤੇ ਵੀ [6:16]