ਪੰਜਾਬੀ, پنجابی‎: translationQuestions Print

Updated ? hours ago # views See on WACS

2 John 1

2 John 1:1

ਯੂਹੰਨਾ ਲੇਖਕ ਇਸ ਪੱਤ੍ਰੀ ਵਿੱਚ ਆਪਣੀ ਪਹਿਚਾਣ ਕਿਸ ਨਾਮ ਨਾਲ ਕਰਵਾਉਂਦਾ ਹੈ?

ਯੂਹੰਨਾ ਆਪਣੀ ਪਹਿਚਾਣ ਇੱਕ ਬਜ਼ੁਰਗ ਦੇ ਰੂਪ ਵਿੱਚ ਕਰਵਾਉਂਦਾ ਹੈ|[1:1]

ਇਹ ਪੱਤ੍ਰੀ ਕਿਸ ਨੂੰ ਲਿਖੀ ਗਈ ਹੈ?

ਇਹ ਪੱਤ੍ਰੀ ਚੁਣੀ ਹੋਈ ਔਰਤ ਅਤੇ ਉਸਦੇ ਬੱਚਿਆਂ ਨੂੰ ਲਿਖੀ ਗਈ ਹੈ| [1:1]

ਯੂਹੰਨਾ ਕਿਸ ਦੇ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹਿਣ ਲਈ ਕਹਿੰਦਾ ਹੈ?

ਯੂਹੰਨਾ ਕਹਿੰਦਾ ਹੈ ਕਿ ਪਿਤਾ ਪਰਮੇਸ਼ੁਰ ਅਤੇ ਉਸਦੇ ਪੁੱਤਰ ਯਿਸੂ ਮਸੀਹ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ| [1:3]

2 John 1:4

ਯੂਹੰਨਾ ਕਿਉਂ ਅਨੰਦ ਮਨਾ ਰਿਹਾ ਹੈ?

ਉਸ ਔਰਤ ਦੇ ਬੱਚਿਆਂ ਵਿਚੋਂ ਕਈਆਂ ਨੂੰ ਸੱਚਾਈ ਵਿੱਚ ਚੱਲਦੇ ਵੇਖ ਕੇ ਅਨੰਦ ਮਨਾ ਰਿਹਾ ਹੈ| [1:4]

ਕਿਹੜਾ ਹੁਕਮ ਉਹਨਾਂ ਨੂੰ ਮੁੱਢੋਂ ਮਿਲਿਆ ਹੈ ਜਿਸ ਦੇ ਬਾਰੇ ਯੂਹੰਨਾ ਕਹਿੰਦਾ ਹੈ?

ਯੂਹੰਨਾ ਕਹਿੰਦਾ ਹੈ ਕਿ ਇੱਕ ਦੂਸਰੇ ਨਾਲ ਪ੍ਰੇਮ ਕਰਨ ਦਾ ਹੁਕਮ ਉਹਨਾਂ ਨੂੰ ਮੁਢੋਂ ਮਿਲਿਆ ਹੈ | [1:5]

ਯੂਹੰਨਾਂ ਪ੍ਰੇਮ ਦੇ ਬਾਰੇ ਕੀ ਕਹਿੰਦਾ ਹੈ ?

ਯੂਹੰਨਾਂ ਕਹਿੰਦਾ ਹੈ ਕਿ ਪ੍ਰੇਮ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲਣਾ ਹੈ |[1:6]

2 John 1:7

ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀ ਮੰਨਦੇ ਯੂਹੰਨਾ ਉਹਨਾਂ ਨੂੰ ਕੀ ਕਹਿੰਦਾ ਹੈ?

ਯੂਹੰਨਾ ਉਹਨਾ ਨੂੰ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀ ਮੰਨਦੇ ਛਲੇਡਾ ਅਤੇ ਮਸੀਹ ਵਿਰੋਧੀ ਕਹਿੰਦਾ ਹੈ |[1:7]

ਯੂਹੰਨਾ ਵਿਸ਼ਵਾਸੀਆਂ ਨੂੰ ਕੀ ਨਾ ਕਰਨ ਤੋਂ ਚੌਕਸ ਰਹਿਣ ਲਈ ਕਹਿੰਦਾ ਹੈ?

ਯੂਹੰਨਾਂ ਵਿਸ਼ਵਾਸੀਆਂ ਨੂੰ ਉਹਨਾਂ ਕੰਮਾਂ ਨੂੰ ਨਾ ਵਿਗਾੜਨ ਤੋਂ ਚੌਕਸ ਰਹਿਣ ਲਈ ਕਹਿੰਦਾ ਹੈ, ਜੋ ਉਹਨਾਂ ਨੇ ਕੀਤੇ ਹਨ [1:8]

2 John 1:9

ਯੂਹੰਨਾਂ ਵਿਸ਼ਵਾਸੀਆਂ ਨੂੰ ਉਸ ਨਾਲ ਕੀ ਕਰਨ ਲਈ ਕਹਿੰਦਾ ਹੈ ਜੋ ਮਸੀਹ ਦੇ ਬਾਰੇ ਸੱਚੀ ਸਿਖਿਆ ਨੂੰ ਨਹੀ ਲਿਆਉਂਦੇ?

ਯੂਹੰਨਾਂ ਵਿਸ਼ਵਾਸੀਆਂ ਨੂੰ ਕਹਿੰਦਾ ਹੈ ਕਿ ਜੋ ਮਸੀਹ ਦੀ ਸੱਚੀ ਸਿੱਖਿਆ ਨਹੀ ਲਿਆਉਂਦੇ ਉਹਨਾਂ ਨੂਂ ਘਰ ਵਿੱਚ ਨਾ ਵੜਨ ਦੇਵੋ|[1:10]

ਜੇਕਰ ਕੋਈ ਵਿਸ਼ਵਾਸੀ ਮਸੀਹ ਦੇ ਬਾਰੇ ਸੱਚੀ ਸਿਖਿਆ ਨਾ ਦੇਣ ਵਾਲਿਆਂ ਨੂੰ ਘਰ ਵਿੱਚ ਵਾੜਦਾ ਹੈ, ਤਾਂ ਉਸ ਦੀ ਕੀ ਗਲਤੀ ਹੈ ?

ਜੇਕਰ ਕੋਈ ਵਿਸ਼ਵਾਸੀ ਮਸੀਹ ਦੇ ਬਾਰੇ ਸੱਚੀ ਸਿਖਿਆ ਨਾ ਦੇਣ ਵਾਲਿਆਂ ਨੂੰ ਘਰ ਵਿੱਚ ਵਾੜਦਾ ਹੈ, ਤਾਂ ਉਹ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ |[1:11]